Punjab State Board PSEB 3rd Class Maths Book Solutions Chapter 10 ਅੰਕੜੇ Textbook Exercise Questions and Answers
PSEB Solutions for Class 3 Maths Chapter 10 ਅੰਕੜੇ
ਪੰਨਾ 197:
ਆਓ ਕਰੀਏ
ਸਵਾਲ 1.
ਹੇਠ ਦਿੱਤਾ ਚਿੱਤਰ ਗ੍ਰਾਫ਼ ਸਕੂਲ ਦੇ ਵਿਦਿਆਰਥੀਆਂ ਦੇ ਮਨਪਸੰਦ ਕਾਰਟੂਨ ਨੂੰ ਦਰਸਾ ਰਿਹਾ ਹੈ |
ਪੰਨਾ 198
ਚਿੱਤਰ ਗ੍ਰਾਫ਼ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਬੱਚਿਆਂ ਨੂੰ ਕਿਹੜਾ ਕਾਰਟੂਨ ਸਭ ਤੋਂ ਵੱਧ ਪਸੰਦ ਹੈ ?
ਹੱਲ:
ਡੇਰਾ
(ii) ਬੱਚਿਆਂ ਨੂੰ ਕਿਹੜਾ ਕਾਰਟੂਨ ਸਭ ਤੋਂ ਘੱਟ ਪਸੰਦ ਹੈ ? (From Board M.Q.P.)
ਹੱਲ :
ਮੋਟੂ ਪਤਲੂ
(iii) ਡੋਰਮੋਨ ਕਾਰਟੂਨ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਹੱਲ :
4 × 10 = 40.
(iv) ਕਿਹੜੇ ਦੋ ਕਾਰਟੂਨ ਬਰਾਬਰ ਬੱਚਿਆਂ ਦੁਆਰਾ ਪਸੰਦ ਕੀਤੇ ਜਾਂਦੇ ਹਨ ? (From Board M.Q.P.)
ਹੱਲ:
ਟੋਮ ਐਂਡ ਜੈਰੀ ਅਤੇ ਕ੍ਰਿਸ਼ਨਾ ।
(v) ਛੋਟਾ ਭੀਮ ਅਤੇ ਮੋਟੂ ਪਤਲੂ ਕਾਰਟੂਨ ਕੁੱਲ ਕਿੰਨੇ ਬੱਚਿਆਂ ਨੂੰ ਪਸੰਦ ਹੈ ?
ਹੱਲ :
(3 + 2) × 10 = 5 × 10 = 50.
(vi) ਕੀ ਉਪਰੋਕਤ ਜਾਣਕਾਰੀ ਨੂੰ ਕਿਸੇ ਹੋਰ ਪੈਮਾਨੇ ਵਿੱਚ ਵੀ ਦਰਸਾਇਆ ਜਾ ਸਕਦਾ ਹੈ ?
ਹੱਲ :
ਹਾਂ ।
ਸਵਾਲ 2.
ਹੇਠਾਂ ਦਿੱਤੇ ਚਿੱਤਰ ਗ੍ਰਾਫ਼ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਸਭ ਤੋਂ ਵੱਧ ਦੌੜਾਂ ਕਿਸ ਨੇ ਬਣਾਈਆਂ ਅਤੇ ਕਿੰਨੀਆਂ ?
ਹੱਲ :
ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 10 × 3 = 30 ਦੌੜਾਂ ਬਣਾਈਆਂ ।
(ii) ਸਭ ਤੋਂ ਘੱਟ ਦੌੜਾਂ ਕਿਸ ਨੇ ਬਣਾਈਆਂ ਅਤੇ ਕਿੰਨੀਆਂ ?
ਹੱਲ :
ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਘੱਟ 4 × 3 = 12 ਦੌੜਾਂ ਬਣਾਈਆਂ ।
(iii) ਕਿਹੜੇ ਦੋ ਖਿਡਾਰੀਆਂ ਨੇ ਬਰਾਬਰ ਦੌੜਾਂ ਬਣਾਈਆਂ ਅਤੇ ਕਿੰਨੀਆਂ ?
ਹੱਲ :
ਯੁਵਰਾਜ ਸਿੰਘ ਅਤੇ ਸ਼ਿਖਰ ਧਵਨ ਨੇ ਬਰਾਬਰ-ਬਰਾਬਰ 6 × 3 = 18-18 ਦੌੜਾਂ ਬਣਾਈਆਂ ।
(iv) ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦੁਆਰਾ ਕੁੱਲ ਕਿੰਨੀਆਂ ਦੌੜਾਂ ਬਣਾਈਆਂ ਗਈਆਂ ?
ਹੱਲ :
ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦੁਆਰਾ ਕੁੱਲ (6 + 7) × 3 = 39 ਦੌੜਾਂ ਬਣਾਈਆਂ ਗਈਆਂ ।
ਸਵਾਲ 3.
ਤੀਸਰੀ ਜਮਾਤ ਦੀ ਗੁਰਜੋਤ ਦੇ ਪੇਪਰਾਂ ਵਿੱਚ ਪ੍ਰਾਪਤ ਕੀਤੇ ਅੰਕ ਹੇਠ ਲਿਖੇ ਅਨੁਸਾਰ ਹਨ:
ਇਸ ਜਾਣਕਾਰੀ ਨੂੰ ਚਿੱਤਰ ਗ੍ਰਾਫ਼ ਵਿੱਚ ਦਰਸਾਓ । ਮੰਨ ਲਓ ਇੱਕ ਚਿੱਤਰ 10 ਅੰਕਾਂ ਨੂੰ ਦਰਸਾਉਂਦਾ ਹੈ |
ਹੱਲ :
ਸਵਾਲ 4.
ਸਕੂਲ ਦੀਆਂ ਪੰਜ ਜਮਾਤਾਂ (ਪਹਿਲੀ ਤੋਂ ਪੰਜਵੀ ਨੂੰ 5 ਫੁੱਲਾਂ ਦੀਆਂ ਕਿਆਰੀਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ ਹੈ । ਹਰੇਕ ਜਮਾਤ ਦੀ ਕਿਆਰੀ ਵਿੱਚ ਫੁੱਲਾਂ ਦੀ ਗਿਣਤੀ ਨੂੰ ਹੇਠ ਲਿਖੀ ਸਾਰਣੀ ਵਿੱਚ ਦਰਸਾਇਆ ਗਿਆ ਹੈ :
ਇਸ ਜਾਣਕਾਰੀ ਨੂੰ ਚਿੱਤਰ ਗ੍ਰਾਫ਼ ਵਿੱਚ ਦਰਸਾਓ । ਮੰਨ ਲਓ ਫੁੱਲਾਂ ਨੂੰ ਦਰਸਾਉਂਦਾ ਹੈ ।
ਹੱਲ :
ਪੰਨਾ 200
ਆਓ ਸਿੱਖੀਏ
ਸਵਾਲ 1.
ਮੈਥ ਕਿੱਟ ਵਾਲੀਆਂ ਵੱਖ-ਵੱਖ ਆਕ੍ਰਿਤੀਆਂ ਨੂੰ ਹੇਠਾਂ ਦਿੱਤੇ ਖਾਨੇ ਵਿਚ ਦਰਸਾਇਆ ਗਿਆ ਹੈ-
1. ਮਿਲਾਨ ਚਿੰਨ੍ਹਾਂ ਰਾਹੀਂ ਉਪਰੋਕਤ ਜਾਣਕਾਰੀ ਨੂੰ ਦਰਸਾਇਆ ਜਾਵੇ-
ਸਵਾਲ 2.
ਅੱਜ ਤੀਜੀ ਜਮਾਤ ਦੇ ਮਨਜੀਤ ਸਿੰਘ ਦਾ ਜਨਮ ਦਿਨ ਹੈ । ਸਾਰੀ ਜਮਾਤ ਦੇ ਬੱਚਿਆਂ ਨੇ ਇਸ ਅਵਸਰ ‘ਤੇ ਜਮਾਤ ਦੀ ਇੱਕ ਕੰਧ ਨੂੰ ਰੰਗ ਬਰੰਗੇ ਗੁਬਾਰਿਆਂ ਨਾਲ ਸਜਾਇਆ ਹੈ
ਮਿਲਾਨ ਚਿੰਨ੍ਹਾਂ ਰਾਹੀਂ ਪਿਛਲੇ ਪੰਨੇ ‘ ਤੇ ਜਾਣਕਾਰੀ ਨੂੰ ਦਰਸਾਇਆ ਜਾਵੇ :
ਹੱਲ :
ਪਤਾ ਕਰੋ:
(i) ਕਿਹੜੇ ਰੰਗ ਦੇ ਗੁਬਾਰੇ ਸਭ ਤੋਂ ਵੱਧ ਹਨ ?
ਉੱਤਰ:
ਸੰਤਰੀ ।
(ii) ਪੀਲੇ ਰੰਗ ਦੇ ਗੁਬਾਰਿਆਂ ਦੀ ਗਿਣਤੀ ਕਿੰਨੀ ਹੈ ?
ਉੱਤਰ:
ਸੱਤ ।
(iii) ਕੁੱਲ ਗੁਬਾਰਿਆਂ ਦੀ ਗਿਣਤੀ ਕਿੰਨੀ ਹੈ ?
ਉੱਤਰ:
41
ਸਵਾਲ 3.
ਤੀਜੀ ਜਮਾਤ ਦੇ ਬੱਚਿਆਂ ਨੂੰ ਉਹਨਾਂ ਨੇ ਮਨਪਸੰਦ ਫਲਾਂ ਬਾਰੇ ਪੁੱਛਿਆ ਗਿਆ ਬੱਚਿਆਂ ਦੇ ਮਨਪਸੰਦ ਫਲ ਇਸ ਤਰ੍ਹਾਂ ਹਨ-
ਮਿਲਾਨ ਚਿੰਨ੍ਹਾਂ ਰਾਹੀਂ ਪਿਛਲੇ ਪੰਨੇ ‘ਤੇ ਦਿੱਤੀ ਜਾਣਕਾਰੀ ਨੂੰ ਦਰਸਾਇਆ ਜਾਵੇ:
ਹੱਲ :
ਪਤਾ ਕਰੋ :
(i) ਕਿਹੜਾ ਫਲ ਸਭ ਤੋਂ ਵੱਧ ਬੱਚਿਆਂ ਨੂੰ ਪਸੰਦ ਹੈ ?
ਹੱਲ :
ਕੇਲਾ ।
(ii) ਕਿਹੜਾ ਫਲ ਸਭ ਤੋਂ ਘੱਟ ਬੱਚਿਆਂ ਨੂੰ ਪਸੰਦ ਹੈ ?
ਹੱਲ :
ਸੇਬ ।
(iii) ਕੇਲਾ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਹੱਲ :
7.
(iv) ਸੇਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਹੱਲ :
2.
ਸਵਾਲ 4.
ਹੇਠ ਦਿੱਤੀ ਸਾਰਣੀ ਜਮਾਤ ਤੀਜੀ ਦੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਨੂੰ ਦਰਸਾਉਂਦੀ ਹੈ ।
ਪੰਨਾ 204
ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਕਿਹੜੀ ਖੇਡ ਨੂੰ ਜ਼ਿਆਦਾ ਬੱਚੇ ਪਸੰਦ ਕਰਦੇ ਹਨ ?
ਹੱਲ :
ਕ੍ਰਿਕੇਟ ।
(ii) ਕਿਹੜੀ ਖੇਡ ਨੂੰ ਘੱਟ ਬੱਚੇ ਪਸੰਦ ਕਰਦੇ ਹਨ ?
ਹੱਲ :
ਫੁੱਟਬਾਲ ।
(iii) ਖੋ-ਖੋ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਹੱਲ :
12.
(iv) ਫੁੱਟਬਾਲ ਅਤੇ ਕ੍ਰਿਕੇਟ ਖੇਡਾਂ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਹੱਲ :
5 + 14 = 19.
(v) ਤੀਜੀ ਜਮਾਤ ਦੇ ਕੁੱਲ ਕਿੰਨੇ ਬੱਚੇ ਹਨ ?
ਹੱਲ :
8 + 12 +5 + 14 = 39.
ਸਵਾਲ 5.
ਹੇਠ ਦਿੱਤੀ ਸਾਰਣੀ ਤੀਜੀ ਜਮਾਤ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਨੂੰ ਦਰਸਾਉਂਦੀ ਹੈ :
ਪਤਾ ਕਰੋ:
(i) ਕਿਹੜਾ ਰੰਗ ਸਭ ਤੋਂ ਵੱਧ ਬੱਚਿਆਂ ਨੂੰ ਪਸੰਦ ਹੈ ?
ਹੱਲ – ਨੀਲਾ।
(ii) ਕਿਹੜਾ ਰੰਗ ਸਭ ਤੋਂ ਘੱਟ ਬੱਚਿਆਂ ਨੂੰ ਪਸੰਦ ਹੈ ?
ਹੱਲ- ਭੂਰਾ।
(iii) ਲਾਲ ਰੰਗ ਕਿੰਨੇ ਬੱਚਿਆਂ ਨੂੰ ਪਸੰਦ ਹੈ ?
ਹੱਲ- 5.
(iv) ਕਿਹੜੇ ਦੋ ਰੰਗ ਬਰਾਂਬਰ ਬੱਚਿਆਂ ਨੂੰ ਪਸੰਦ ਹਨ ?
ਹੱਲ- ਲਾਲ ਅਤੇ ਹਰਾ।
(v) ਤੀਜੀ ਜਮਾਤ ਵਿੱਚ ਕੁੱਲ ਕਿੰਨੇ ਬੱਚੇ ਹਨ ?
ਹੱਲ- 33.
ਵਰਕਸ਼ੀਟ
(1)
(2) ਸਕੂਲ ਦੇ ਸਾਲਾਨਾ ਸਮਾਰੋਹ ਲਈ ਜਮਾਤ ਤੀਜੀ ਦੇ ਚਾਰ ਬੱਚਿਆਂ ਵੱਲੋਂ ਗੁਲਦਸਤਾ ਤਿਆਰ ਕੀਤਾ ਗਿਆ ਜਿਸ ਨੂੰ ‘ਚਿੱਤਰ ਗ੍ਰਾਫ਼’ ਵਿੱਚ ਦਰਸਾਇਆ ਗਿਆ ਹੈ:
(i) ਜਸਪ੍ਰੀਤ ਸਿੰਘ ਦੁਆਰਾ ਗੁਲਦਸਤਾ ਬਨਾਉਣ ਲਈ 1 ਫੁੱਲ ਵਰਤਿਆ ਗਿਆ । (✓ਜਾਂ ×)
ਹੱਲ:
×
(ii) ਸੰਦੀਪ ਦੁਆਰਾ ਗੁਲਦਸਤਾ ਬਨਾਉਣ ਲਈ 20 ਫੁੱਲ ਵਰਤੇ ਗਏ ।. (✓ ਜਾਂ ×)
ਹੱਲ :
✓
(iii) ਗੁੱਲਦਸਤਾ ਬਨਾਉਣ ਲਈ ਸਭ ਤੋਂ ਵੱਧ ਫੁੱਲ ਸੰਦੀਪ ਵੱਲੋਂ ਵਰਤੇ ਗਏ । (✓ ਜਾਂ ×).
ਹੱਲ :
×
(iv) ਗੁਲਦਸਤਾ ਬਨਾਉਣ ਲਈ 5 ਫੁੱਲਾਂ ਦੀ ਵਰਤੋਂ ਕਿਹੜੇ ਬੱਚੇ ਦੁਆਰਾ ਕੀਤੀ ਗਈ ?
(a) ਜਸਪ੍ਰੀਤ ਸਿੰਘ
(b) ਹਰਪ੍ਰੀਤ ਸਿੰਘ
(c) ਅਮਨਦੀਪ ਕੌਰ
(d) ਸੰਦੀਪ ।
ਹੱਲ:
(a) ਜਸਪ੍ਰੀਤ ਸਿੰਘ
(v) ਗੁਲਦਸਤਾ ਬਨਾਉਣ ਲਈ ਸਾਰੇ ਬੱਚਿਆਂ ਵੱਲੋਂ ਕੁੱਲ ………. ਫੁੱਲ ਵਰਤੇ ਗਏ ।
ਹੱਲ:
(1 + 5 + 5 + 4) × 5 = 15 × 5 = 75
(vi) ਗੁਲਦਸਤਾ ਬਨਾਉਣ ਲਈ ਕਿਹੜੇ ਦੋ ਬੱਚਿਆਂ ਵੱਲੋਂ ਬਰਾਬਰ ਗਿਣਤੀ ਵਿਚ ਫੁੱਲ ਵਰਤੇ ਗਏ ?
(a) ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ
(b) ਹਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ
(c) ਅਮਨਦੀਪ ਕੌਰ ਅਤੇ ਸੰਦੀਪ
(d) ਹਰਪ੍ਰੀਤ ਸਿੰਘ ਅਤੇ ਸੰਦੀਪ |
ਹੱਲ:
(b) ਹਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ
(vii) ਅਮਨਦੀਪ ਕੌਰ ਦੁਆਰਾ ਵਰਤੇ ਗਏ ਫੁੱਲਾਂ ਨੂੰ ਮਿਲਾਨ ਚਿੰਨ੍ਹ ਰਾਹੀਂ ਕਿਵੇਂ ਦਰਸਾਵਾਂਗੇ ?
ਹੱਲ:
(d)
(vii) ਗੁਲਦਸਤਾ ਬਨਾਉਣ ਲਈ ਮਿਲਾਨ ਚਿੰਨ੍ਹ ਕਿਸ ਬੱਚੇ ਦੁਆਰਾ ਬਣਾਏ ਗਏ ?
(a) ਅਮਨਦੀਪ ਕੌਰ
(b) ਜਸਪ੍ਰੀਤ ਸਿੰਘ
(c) ਸੰਦੀਪ
(d) ਹਰਪ੍ਰੀਤ ਸਿੰਘ ।
ਹੱਲ:
(c) ਸੰਦੀਪ
(ix) ਉਪਰੋਕਤ ਸਾਰਣੀ ਵਿਚ = 5 ਫੁੱਲਾਂ ਨੂੰ ਦਰਸਾਉਂਦਾ ਹੈ । (✓ ਜਾਂ x)
ਹੱਲ :
✓
ਬਹੁਵਿਕਲਪਿਕ ਪ੍ਰਸ਼ਨ (MCQ)
ਸਵਾਲ 1.
ਜੂਨ ਮਹੀਨੇ ਦੌਰਾਨ ਗਰਮੀ ਦੀਆਂ ਛੁੱਟੀਆਂ ਵਿੱਚ ਵੱਖ-ਵੱਖ ਸਥਾਨਾਂ ‘ਤੇ ਜਾਣ ਵਾਲੇ ਬੱਚਿਆਂ ਦੀ ਸੂਚਨਾ .. · ਹੇਠ ਲਿਖੀ ਸਾਰਣੀ ਵਿੱਚ ਦਰਸਾਈ ਗਈ ਹੈ । ਸਾਰਣੀ ਨੂੰ ਪੜ੍ਹਨ ਤੋਂ ਬਾਅਦ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ ।
ਸਵਾਲ 1.
ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
(ਉ) 40
(ਅ) 15
(ਈ) 8
(ਸ) 7.
ਉੱਤਰ:
(ੲ)
ਸਵਾਲ 2.
ਭਾਖੜਾ ਡੈਮ ਨਾਲੋਂ ਛੱਤਬੀੜ ਜਾਣ ਵਾਲੇ ਬੱਚਿਆਂ ਦੀ ਗਿਣਤੀ ………. ਹੈ ।
(ਉ) ਘੱਟ’
(ਅ) ਵੱਧ
(ਈ) ਬਰਾਬਰ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(ਅ) ਵੱਧ