Punjab State Board PSEB 3rd Class Punjabi Book Solutions Chapter 19 ਆਓ ਗੀਟੇ ਖੇਡੀਏ Textbook Exercise Questions, and Answers.
PSEB Solutions for Class 3 Punjabi Chapter 19 ਆਓ ਗੀਟੇ ਖੇਡੀਏ
Punjabi Guide for Class 3 PSEB ਆਓ ਗੀਟੇ ਖੇਡੀਏ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਕਿਸ ਵੇਲੇ ਕੁੜੀਆਂ ਗੀਟੇ ਖੇਡਣ ਲੱਗੀਆਂ ?
ਉੱਤਰ-
ਸ਼ਾਮ ਵੇਲੇ ।
ਪ੍ਰਸ਼ਨ 2.
ਚਾਰੇ ਸਹੇਲੀਆਂ ਕਿੱਥੇ ਬੈਠ ਕੇ ਗੀਟੇ ਖੇਡਣ ਲੱਗੀਆਂ ?
ਉੱਤਰ-
ਕੁੰਜੇ ਬੈਠ ਕੇ ।
ਪ੍ਰਸ਼ਨ 3.
ਕੁੜੀਆਂ ਨੂੰ ਆਪਣੇ-ਆਪਣੇ ਘਰ ਜਾਣ ਲਈ ਕਿਸ ਨੇ ਕਿਹਾ ?
ਉੱਤਰ-
ਚਰਨੋ ਦੀ ਮਾਂ ਨੇ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗੀਟੇ ਕੌਣ-ਕੌਣ ਖੇਡ ਰਹੀਆਂ ਸਨ ?
ਉੱਤਰ-
ਸਿਮਰਨ, ਚਰਨੋ, ਮਮਤਾ ਤੇ ਛਿੰਦੀ ਗੀਟੇ ਖੇਡ ਰਹੀਆਂ ਸਨ ।
ਪ੍ਰਸ਼ਨ 2.
ਖੇਡਣ ਲਈ ਕਿਹੜੇ-ਕਿਹੜੇ ਗੀਟੇ ਸਨ ?
ਉੱਤਰ-
ਖੇਡਣ ਲਈ ਸੰਗਮਰਮਰ ਦੇ ਟੁਕੜਿਆਂ, ਇੱਟਾਂ ਦੇ ਰੋੜਿਆਂ ਤੇ ਲਾਖ ਦੇ ਰੰਗ-ਬਰੰਗੇ ਗੀਟੇ ਸਨ |
ਪ੍ਰਸ਼ਨ 3.
‘ਨੀ ਪੜ੍ਹ ਵੀ ਲਿਆ ਕਰੋ, ਆਹ ਗੀਟੇ ਖੇਡਦੀਆਂ ਥੱਕਦੀਆਂ ਨਹੀਂ । ਇਹ ਗੱਲ ਕਿਸ ਨੇ ਆਖੀ ?
ਉੱਤਰ-
ਇਹ ਗੱਲ ਚਰਨੋ ਦੀ ਦਾਦੀ ਨੇ ਆਖੀ ।
ਪ੍ਰਸ਼ਨ 4.
ਇਸ ਪਾਠ ਵਿੱਚੋਂ ਦੁਹਰਾਓ ਵਾਲੇ ਹੋਰ ਸ਼ਬਦ ਲਿਖੋ, ਜਿਵੇਂ ਕਿ ਉਦਾਹਰਨ ਵਿਚ ਦੱਸਿਆ ਗਿਆ ਹੈਉਦਾਹਰਨ-ਜੋਟੀ-ਮੋਟੀ ।
ਉੱਤਰ-
ਛੋਟੀਆਂ-ਛੋਟੀਆਂ, ਇੱਕ-ਇੱਕ, ਜੋੜਾਜੋੜਾ, ਆਪਣੇ-ਆਪਣੇ ।
ਪ੍ਰਸ਼ਨ 5.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਉੱਤਰ-
ਪਿੰਡ | ਸ਼ਹਿਰ |
ਸ਼ਾਮ | ਸਵੇਰ |
ਵੇਲਾ | ਕੁਵੇਲਾ |
ਪਹਿਲਾਂ | ਪਿੱਛੋਂ |
ਉੱਪਰਲਾ | ਹੇਠਲਾ |
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ ਗੀਕੇ ਸੂਹੇ, ਰੰਗ-ਬਰੰਗੇ, ਖ਼ਤਮ, ਸ਼ਾਬਾਸ਼, ਬਾਕੀ, ਹੁਸ਼ਿਆਰ, ਜ਼ਰੂਰੀ, ਕੁਵੇਲਾ ।
ਉੱਤਰ-
- ਗੀਟੇ ਪੱਥਰ ਦੇ ਛੋਟੇ-ਛੋਟੇ ਟੁਕੜੇ, ਰੋੜੇ)-ਕੁੜੀਆਂ ਗੀਟਿਆਂ ਨਾਲ ਖੇਡ ਰਹੀਆਂ ਹਨ ।
- ਸੂਹੇ ਲਾਲ-ਵਹੁਟੀ ਨੇ ਸੂਹੇ ਰੰਗ ਦੇ ਕੱਪੜੇ ਪਾਏ ਹੋਏ ਹਨ ।
- ਰੰਗ-ਬਰੰਗੇ ਕਈ ਰੰਗਾਂ ਦੇ)-ਲੋਕ ਰੰਗਬਰੰਗੇ ਕੱਪੜੇ ਪਾ ਕੇ ਮੇਲੇ ਵਿਚ ਆਏ ਹੋਏ ਸਨ ।
- ਖ਼ਤਮ (ਮੁੱਕਣਾ-ਮੈਂ ਦੋ ਘੰਟੇ ਲਾਏ ਤੇ ਸਾਰਾ ਕੰਮ ਖ਼ਤਮ ਕਰ ਦਿੱਤਾ ।
- ਸ਼ਾਬਾਸ਼ (ਸੰਸਾ ਦਾ ਸ਼ਬਦ)-ਸ਼ਾਬਾਸ਼ ! ਮੈਨੂੰ ਆਪਣੇ ਪੁੱਤਰ ਤੋਂ ਇਹੋ ਆਸ ਸੀ ।
- ਬਾਕੀ (ਜੋ ਬਚ ਗਿਆ ਹੋਵੇ)-ਸੱਤਾਂ ਵਿਚੋਂ ਪੰਜ ਕੱਢੇ, ਬਾਕੀ ਬਚੇ ਦੋ ।
- ਹੁਸ਼ਿਆਰ ਚੁਸਤ, ਤੇਜ਼-ਜੀਤਾ ਮੀਤੇ ਨਾਲੋਂ ਪੜ੍ਹਾਈ ਵਿਚ ਹੁਸ਼ਿਆਰ ਹੈ ।
- ਜ਼ਰੂਰ ਅਵੱਸ਼, ਹਰ ਹਾਲਤ ਵਿਚ)-ਮੈਂ ਜ਼ਰੂਰ ਆਪਣਾ ਇਕਰਾਰ ਪੂਰਾ ਕਰਾਂਗਾ ।
- ਕੁਵੇਲਾ (ਠੀਕ ਸਮੇਂ ਦਾ ਲੰਘ ਜਾਣਾ)-ਸਾਨੂੰ ਸਕੂਲ ਪਹੁੰਚਦਿਆਂ-ਪਹੁੰਚਦਿਆਂ ਰਾਹ ਵਿਚ ਹੀ ਕੁਵੇਲਾ ਤੂੰ ਹੋ ਗਿਆ ।
(iii) ਪੜੋ, ਸਮਝੋ ਤੇ ਉੱਤਰ ਦਿਓ
ਪ੍ਰਸ਼ਨ-ਹੇਠ ਦਿੱਤੀ ਵਾਰਤਾ ਨੂੰ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਸ਼ਾਮ ਦਾ ਵੇਲਾ ਹੈ । ਪਿੰਡ ਦੀ ਗਲੀ ਦੇ ਇੱਕ ਘਰ ਵਿੱਚ ਛੋਟੀਆਂ-ਛੋਟੀਆਂ ਕੁੜੀਆਂ (ਸਿਮਰਨ, ਚਰਨੋ, ਮਮਤਾ ਅਤੇ ਜ਼ਿੰਦੀ ਗੀਟੇ ਖੇਡਣ ਲਈ ਇੱਕ-ਦੂਜੀ ਸਹੇਲੀ ਨੂੰ ਬੁਲਾ ਰਹੀਆਂ ਹਨ ਕੋਲ ਹੀ ਚਰਨੋ ਦੀ ਮਾਂ ਅਤੇ ਦਾਦੀ ਮਾਂ ਬੈਠੀਆਂ ਗੱਲਾਂ ਕਰ ਰਹੀਆਂ ਹਨ ।
ਸਿਮਰਨ : ਚਰਨੋ ……………. ਛਿੰਦੀ………………….
ਆਓ, ਅੱਜ ਗੀਟੇ ਖੇਡੀਏ ।
ਚਰਨੋ : ਅੱਜ ਮੇਰੇ ਘਰ ਖੇਡੋ, ਕੱਲ੍ਹ ਅੱਡੀ
ਛੜੱਪਾ ਮਮਤਾ ਦੇ ਘਰ ਖੇਡਿਆ ਸੀ ।
ਛੰਦੀ : ਆਹ ਲਓ, ਅੱਜ ਮੈਂ ਸੰਗਮਰਮਰ
ਦੇ ਪੰਜ ਗੀਟੇ ਘੜ ਕੇ ਲਿਆਈ ਹਾਂ
……………. ਚਿੱਟੇ ਦੁੱਧ ।
ਸਿਮਰਨ : ਮੈਂ ਵੀ ਇੱਟ ਦੇ ਰੋੜੇ ਘਸਾ ਕੇ ਲਾਲ- .
ਸੁਹੈ ਗੀਟੇ ਬਣਾਏ ਨੇ ।
ਮਮਤਾ : ਲਓ ਜੀ, ਮੈਂ ਕੱਲ੍ਹ ਆਪਣੇ ਮਾਸੀ ਜੀ
ਕੋਲ ਸ਼ਹਿਰ ਗਈ ਸੀ ।
ਉੱਥੋਂ ਲਾਖ ਰੰਗ-ਬਰੰਗੇ ਗੀਟੇ ਲੈ ਕੇ ਆਈ ਹਾਂ ।
ਦੇਖੋ, ਕਿੰਨੇ ਸੋਹਣੇ ਲਗਦੇ ਨੇ ।
ਪ੍ਰਸ਼ਨ-
1. ਇਸ ਵਾਰਤਾ ਵਿਚ ਆਏ ਕੁੜੀਆਂ ਦੇ ਨਾਂ ਲਿਖੋ ।
2. ਵਾਰਤਾ ਵਿਚ ਕੁੜੀਆਂ ਤੋਂ ਇਲਾਵਾਂ ਹੋਰ . ਔਰਤਾਂ ਕੌਣ ਹਨ ?
3. ਸਿਮਰਨ ਕਿਨ੍ਹਾਂ ਕੁੜੀਆਂ ਦੇ ਨਾਂ ਲੈ ਬੁਲਾਉਂਦੀ ਹੋਈ ਉਨ੍ਹਾਂ ਨੂੰ ਕਿਹੜੀ ਖੇਡ ਖੇਡਣ ਲਈ ਕਹਿੰਦੀ ਹੈ ?
4. ਕੁੜੀਆਂ ਨੇ ਅੱਡੀ-ਛੜੱਪਾ ਕਿਸਦੇ ਘਰ ਕਦੋਂ ਖੇਡਿਆ ਸੀ ?
5. ਛੰਦੀ ਕਿਸ ਚੀਜ਼ ਦੇ ਬਣੇ ਹੋਏ ਕਿੰਨੇ ਗੀਟੇ ਲਿਆਈ ਸੀ ?
6. ਸਿਮਰਨ ਨੇ ਕਾਹਦੇ ਗੀਟੇ ਬਣਾਏ ਸਨ ?
7. ਮਮਤਾ ਕਿਹੜੇ ਗੀਟੇ ਲਿਆਈ ਸੀ ?
ਉੱਤਰ-
1. ਸਿਮਰਨ, ਚਰਨੋ, ਮਮਤਾ ਤੇ ਛੰਦੀ ।
2. ਚਰਨੋ ਦੀ ਮਾਂ ਤੇ ਦਾਦੀ ।
3. ਸਿਮਰਨ ਚਰਨੋ ਤੇ ਛੰਦੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਗੀਟੇ ਖੇਡਣ ਲਈ ਕਹਿੰਦੀ ਹੈ ।
4. ਕੁੜੀਆਂ ਨੇ ਅੱਡੀ-ਛੜੱਪਾ ਕਲੂ ਮਮਤਾ ਦੇ ਘਰ ਖੇਡਿਆ ਸੀ ।
5. ਛਿੱਦੀ ਸੰਗਮਰਮਰ ਦੇ ਬਣੇ ਹੋਏ ਪੰਜ ਗੀਟੇ ਲਿਆਈ ਸੀ ।
6. ਸਿਮਰਨ ਨੇ ਰੋੜੇ ਘਸਾ ਕੇ ਲਾਲ-ਸੂਹੇ ਗੀਟੇ ਬਣਾਏ ਸਨ ।
7. ਸ਼ਹਿਰੋਂ ਲਾਖ ਦੇ ਰੰਗ-ਬਰੰਗੇ ਗੀਟੇ ਲਿਆਈ ਸੀ ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣ ਕੇ ਸਹੀ (✓) ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਕੁੜੀਆਂ ਘਰ ਵਿਚ ਕਿਸਦੀ ਮਾਂ ਅਤੇ ਦਾਦੀ ਕੋਲ ਬੈਠੀਆਂ ਹਨ ?
ਉੱਤਰ-
ਚਰਨੋ ਦੀ (✓) ।
ਪ੍ਰਸ਼ਨ 2.
ਛੋਟੀਆਂ-ਛੋਟੀਆਂ ਕੁੜੀਆਂ (ਸਿਮਰਨ, ਚਰਨੋ, ਮਮਤਾ ਤੇ ਛੰਦੀ ਕਿਹੜੀ ਖੇਡ ਖੇਡਣ ਲਈ ਇਕ-ਦੂਜੀ ਸਹੇਲੀ ਨੂੰ ਬੁਲਾ ਰਹੀਆਂ ਹਨ ?
ਉੱਤਰ-
ਗੀਟੇ (✓) ।
ਪ੍ਰਸ਼ਨ 3.
ਕੁੜੀਆਂ ਨੇ ਮਮਤਾ ਦੇ ਘਰ ਕਿਹੜੀ । ਖੇਡ ਖੇਡੀ ਸੀ ?
ਉੱਤਰ-
ਅੱਡੀ-ਛੜੱਪਾ (✓) ।
ਪ੍ਰਸ਼ਨ 4.
ਸੰਗਮਰਮਰ ਦੇ ਗੀਟੇ ਕੌਣ ਘੜਾ ਕੇ ਲਿਆਈ ਸੀ ?
ਉੱਤਰ-
ਛਿੰਦੀ (✓) ।
ਪ੍ਰਸ਼ਨ 5.
ਛਿੰਦੀ ਸੰਗਮਰਮਰ ਦੇ ਕਿੰਨੇ ਗੀਟੇ ਘੜਾ ਕੇ ਲਿਆਂਈ ਸੀ ?
ਉੱਤਰ-
ਪੰਜ (✓) ।
ਪ੍ਰਸ਼ਨ 6.
ਸਿਮਰਨ ਨੇ ਲਾਲ ਸੂਹੇ ਗੀਟੇ ਕਿਸ ਤਰ੍ਹਾਂ ਬਣਾਏ ਸਨ ?
ਉੱਤਰ-
ਰੋੜੇ ਘਸਾ ਕੇ (✓) ।’
ਪ੍ਰਸ਼ਨ 7.
ਮਮਤਾ ਸ਼ਹਿਰੋਂ ਕਿਸ ਚੀਜ਼ ਦੇ ਬਣੇ ਗੀਟੇ ਲਿਆਈ ਸੀ ? .
ਉੱਤਰ-
ਲਾਖ ਦੇ (✓) ।
ਪ੍ਰਸ਼ਨ 8.
ਲਾਖ ਦੇ ਬਣੇ ਗੀਟੇ ਕਿਹੋ ਜਿਹੇ ਸਨ ?
ਉੱਤਰ-
ਰੰਗ-ਬਰੰਗੇ (✓) ।
ਪ੍ਰਸ਼ਨ 9.
ਗੀਟੇ ਖੇਡਣ ਤੋਂ ਪਹਿਲਾਂ ਸਹੇਲੀਆਂ ਕੀ ਕਰਦੀਆਂ ਹਨ ?
ਉੱਤਰ-
ਪੁੱਗਦੀਆਂ ਹਨ (✓) ।
ਪ੍ਰਸ਼ਨ 10.
ਸਹੇਲੀਆਂ ਗੀਟੇ ਕਿਸ ਤਰ੍ਹਾਂ ਖੇਡਦੀਆਂ ਹਨ ?
ਉੱਤਰ-
ਜੋਟੀਆਂ ਬਣਾ ਕੇ () ।
ਪ੍ਰਸ਼ਨ 11.
ਗੀਟੇ ਖੇਡਣ ਲਈ ਕੁੜੀਆਂ ਕੀ ਵਹੁੰਦੀਆਂ ਹਨ ?
ਉੱਤਰ-
ਗੋਲ-ਚੱਕਰ (✓) |
ਪ੍ਰਸ਼ਨ 12.
ਸਭ ਤੋਂ ਪਹਿਲਾ ਕੌਣ ਖੇਡਣਾ ਸ਼ੁਰੂ ਕਰਦੀ ਹੈ ?
ਉੱਤਰ-
ਸਿਮਰਨ (✓) |
ਪ੍ਰਸ਼ਨ 13.
ਮਮਤਾ ਛਿੰਦੀ ਨੂੰ ਕਿੱਥੋਂ ਤੱਕ ਖੇਡਣ ਲਈ ਕਹਿੰਦੀ ਹੈ ?
ਉੱਤਰ-
ਕੜੱਚ ਤਕ (✓) ।
ਪ੍ਰਸ਼ਨ 14.
ਛਿੰਦੀ ਕਿਹੜੇ ਹੱਥ ਦੀਆਂ ਉਂਗਲਾਂ ਨਾਲ ਕੁੱਤਾ ਬਣਾਉਂਦੀ ਹੈ ?
ਉੱਤਰ-
ਖੱਬੇ (✓) ।
ਪਸ਼ਨ 15.
ਗੀਟੇ ਖੇਡਦਿਆਂ ਸਿਮਰਨ ਕਿੱਥੇ ਤਕ ਪਹੁੰਚ ਜਾਂਦੀ ਹੈ ?
ਉੱਤਰ-
ਬਾਜਿਆਂ ਤਕ (✓) |
ਪ੍ਰਸ਼ਨ 16.
ਕੌਣ ਗੀਟੇ ਖੇਡਦੀਆਂ ਕੁੜੀਆਂ ਨੂੰ ਆਪੋ-ਆਪਣੇ ਘਰੀਂ ਜਾਣ ਲਈ ਕਹਿੰਦੀ ਹੈ ?
ਉੱਤਰ-
ਚਰਨੋ ਦੀ ਮਾਂ (✓) |
ਪ੍ਰਸ਼ਨ 17.
ਚਰਨੋ/ਸਿਮਰਨ/ਮਮਤਾ/ਛਿੰਦੀ/ ਚਰਨੋ ਦੀ ਮਾਂ ਤੇ ਦਾਦੀ ਕਿਸ ਵਾਰਤਾਲਾਪ ਦੀਆਂ ਪਾਤਰ ਹਨ ?
ਉੱਤਰ-
ਆਓ ਗੀਟੇ ਖੇਡੀਏ (✓) ।
(v) ਵਿਆਕਰਨ
ਪ੍ਰਸ਼ਨ 1.
ਸਮਝੋ ਅਤੇ ਲਿਖੋ :
ਸਹੇਲੀ – ਸਹੇਲੀਆਂ
ਕੁੜੀ …………………….
ਵੱਡੀ …………………….
ਉੱਤਰ-
ਸਹੇਲੀ – ਸਹੇਲੀਆਂ
ਕੁੜੀ – ਕੁੜੀਆਂ
ਵੱਡੀ – ਵੱਡੀਆਂ
ਕੋਠੀ – ਕੋਠੀਆਂ
ਪ੍ਰਸ਼ਨ 2.
ਸੋਹਣਾ ਕਰ ਕੇ ਲਿਖੋ :
(ਉ) ਗੇਂਦ-ਗੀਟੇ, ਕੜੈਚ, ਵੜੀਆਂ ਟੁੱਕਣਾ, ਜੋ ਕੁੱਤਾ-ਕੋਠੀ ।
(ਅ) ਪਾਣੀ ਭਰਨਾ, ਚਿੱਟੇ-ਦੁੱਧ, ਲਾਲ-ਸੂਹੇ, ਰੰਗ-ਬਰੰਗੇ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਲਿਖਣ )
(vi) ਰਚਨਾਤਮਿਕ ਕਾਰਜ |
ਪ੍ਰਸ਼ਨ-ਕੋਈ ਪੰਜ ਬਾਲ-ਖੇਡਾਂ ਦੇ ਨਾਂ ਲਿਖੋ ।
ਉੱਤਰ-
ਅੱਡੀ-ਛੜੱਪਾ, ਲੁਕਣ-ਮੀਚੀ, ਗੀਟੇ, ਧੁੱਪ-ਛਾਂ, ਸ਼ਟਾਪੂ ।
ਆਓ ਗੀਟੇ ਖੇਡੀਏ Summary & Translation in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦ : | ਅਰਥ |
ਗੀਟੇ : | ਛੋਟੇ-ਛੋਟੇ ਰੋੜੇ/ਠੀਕਰੀਆਂ/ ਪੱਥਰ ਦੇ ਟੁਕੜੇ । |
ਅੱਡੀ-ਛੜੱਪਾ : | ਬੱਚਿਆਂ ਦੀ ਇਕ ਖੇਡ । |
ਸੰਗਮਰਮਰ : | ਇਕ ਮੁਲਾਇਮ ਚਮਕੀਲਾ ਚਿੱਟਾ ਪੱਥਰ । |
ਸੂਹੇ: | ਲਾਲ । |
ਪੁੱਗ: | ਖੇਡ ਵਿਚ ਵਾਰੀ ਪਹਿਲਾਂ ਲੈਣ ਲਈ ਪੁੱਗਣ ਦਾ ਤਰੀਕਾ ਵਰਤਿਆ ਜਾਂਦਾ ਹੈ, ਜਿਹੜਾ ਪੁੱਗ ਜਾਵੇ, ਉਸ ਸਿਰ ਵਾਰੀ ਨਹੀਂ ਹੁੰਦੀ । |
ਲਾਖ: | ਇਕ ਪਦਾਰਥ | |
ਰੋਂਦ ਪਿਟਣਾ : | ਖੇਡ ਵਿਚ ਧੋਖਾ ਕਰਨਾ । |
ਆਊਟ: | ਖੇਡ ਤੋਂ ਬਾਹਰ । |
ਬੋਚਣਾ : | ਉੱਛਲੀ ਹੋਈ ਚੀਜ਼ ਨੂੰ ਹਵਾ ਵਿਚ ਹੀ ਫੜ ਲੈਣਾ । |
ਭੁੰਜੇ | ਥੱਲੇ, ਜ਼ਮੀਨ ਉੱਤੇ । |
ਕੜੈਚ: | ਖੇਡ ਦਾ ਇਕ ਪੜਾਅ । |
ਕੁੱਤਾ ਕੋਠੀ : | ਖੇਡ ਦਾ ਇਕ ਹੋਰ ਪੜਾਅ | |
ਵੜੀਆਂ ਟੁੱਕਣਾ, ਪਾਣੀ ਭਰਨਾ, ਚੌਥ, ਬਾਜਿਆਂ ‘ਤੇ : | ਖੇਡ ਦੇ ਪੜਾਅ । |
घेहे : | ਤੁਹਾਡੇ |
ਕੁਵੇਲਾ: | ਦੇਰ ਹੋਣੀ, ਸਹੀ ਵਕਤ ਬੀਤ ਜਾਣਾ । |