PSEB 3rd Class Punjabi Solutions Chapter 7 ਦਰਿਆ ਨੇ ਕਿਹਾ

Punjab State Board PSEB 3rd Class Punjabi Book Solutions Chapter 7 ਦਰਿਆ ਨੇ ਕਿਹਾ Textbook Exercise Questions and Answers.

PSEB Solutions for Class 3 Punjabi Chapter 7 ਦਰਿਆ ਨੇ ਕਿਹਾ

Punjabi Guide for Class 3 PSEB ਦਰਿਆ ਨੇ ਕਿਹਾ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਲੱਕੜਾਂ ਕੱਟਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਲੱਕੜਹਾਰਾ ।

ਪ੍ਰਸ਼ਨ 2.
ਜੰਗਲ ਸਾਨੂੰ ਕੀ ਦਿੰਦੇ ਹਨ ?
ਉੱਤਰ-
ਜੰਗਲ ਸਾਨੂੰ ਫਲ, ਫੁੱਲ, ਲੱਕੜੀ, ਜੜੀਆਂ-ਬੂਟੀਆਂ ਤੇ ਛਾਵਾਂ ਦਿੰਦੇ ਹਨ । ਇਨ੍ਹਾਂ ਕਾਰਨ ਹੀ ਮੀਂਹ ਪੈਂਦੇ ਹਨ ।

ਪ੍ਰਸ਼ਨ 3.
ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਧਰਤੀ ਨੂੰ ਹਰਾ-ਭਰਾ ਰੱਖਣ ਲਈ ਸਾਨੂੰ ਰੁੱਖ ਨਹੀਂ ਵੱਢਣੇ ਚਾਹੀਦੇ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਅਤੇ ਗਲਤ ਉੱਤਰ ਅੱਗੇ ਗ਼ਲਤ (✗) ਦਾ ਨਿਸ਼ਾਨ ਲਾਓ :

(ਉ) ਬਿਰਖੂ ਦੀ ਕੁਹਾੜੀ ਚਾਂਦੀ ਦੀ ਸੀ ।
ਉੱਤਰ-
(✗)

(ਅ) ਬਿਰਖੂ ਇੱਕ ਲੱਕੜਹਾਰਾ ਸੀ ।
ਉੱਤਰ-
(✓)

(ਬ) ਧਰਤੀ ਨੂੰ ਹਰਾ-ਭਰਾ ਰੱਖਣ ਲਈ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ।
ਉੱਤਰ-
(✗)

(ਸ) ਦਰਿਆ ਨੇ ਬਿਰਖੂ ਨੂੰ ਰੁੱਖ ਲਾਉਣ ਦੀ ਨਸੀਹਤ ਦਿੱਤੀ ।
ਉੱਤਰ-
(✓)

PSEB 3rd Class Punjabi Solutions Chapter 7 ਦਰਿਆ ਨੇ ਕਿਹਾ

ਪ੍ਰਸ਼ਨ 2.
ਬਿਰਖੂ ਕੀ ਕੰਮ ਕਰਦਾ ਸੀ ?
ਉੱਤਰ-
ਬਿਰਖੂ ਲੱਕੜਾਂ ਵੱਢਣ ਦਾ ਕੰਮ ਕਰਦਾ ਹੈ ।

ਪ੍ਰਸ਼ਨ 3.
ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਕਿੱਥੇ ਡਿਗ ਪਈ ?
ਉੱਤਰ-
ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿਚ ਡਿਗ ਪਈ ।

ਪ੍ਰਸ਼ਨ 4.
ਬਿਰਖੂ ਨੇ ਦਰਿਆ ਨੂੰ ਵੀ ਬੇਨਤੀ ਕੀਤੀ ?
ਉੱਤਰ-
ਬਿਰਖੂ ਨੇ ਦਰਿਆ ਨੂੰ ਬੇਨਤੀ ਕੀਤੀ ਕਿ ਮੇਰੀ ਕੁਹਾੜੀ ਮੈਨੂੰ ਮੋੜ ਦੇ । ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ ।

ਪ੍ਰਸ਼ਨ 5.
ਦਰਿਆ ਵਿਚ ਕਿਹੜੀਆਂ-ਕਿਹੜੀਆਂ ਕੁਹਾੜੀਆਂ ਸਨ ? .
ਉੱਤਰ-
ਦਰਿਆ ਵਿਚ ਸੋਨੇ, ਚਾਂਦੀ ਅਤੇ ਲੋਹੇ ਦੀਆਂ ਤਿੰਨ ਕੁਹਾੜੀਆਂ ਸਨ |

ਪ੍ਰਸ਼ਨ 6.
ਦਰਿਆ ਨੇ ਬਿਰਖੂ ਦੀ ਸਚਾਈ ਤੇ ਈਮਾਨਦਾਰੀ ਤੋਂ ਖੁਸ਼ ਹੋ ਕੇ ਉਸ ਨੂੰ ਕੀ ਦਿੱਤਾ ?
ਉੱਤਰ-
ਦਰਿਆ ਨੇ ਬਿਰਖੁ ਦੀ ਸਚਾਈ ਤੇ ਈਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸੋਨੇ, ਚਾਂਦੀ ਤੇ ਲੋਹੇ ਦੀਆਂ ਤਿੰਨੇ ਕੁਹਾੜੀਆਂ ਦੇ ਦਿੱਤੀਆਂ ।

ਪ੍ਰਸ਼ਨ 7.
ਰਿਆ ਨੇ ਬਿਰਖੂ ਨੂੰ ਕੀ ਨਸੀਹਤ ਦਿੱਤੀ ?
ਉੱਤਰ-
ਦਰਿਆ ਨੇ ਬਿਰਖੂ ਨੂੰ ਨਸੀਹਤ ਦਿੱਤੀ ਕਿ ਤੂੰ ਲੱਕੜਾਂ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਾਇਆ ਕਰ । ਸਾਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਧਰਤੀ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ।

PSEB 3rd Class Punjabi Solutions Chapter 7 ਦਰਿਆ ਨੇ ਕਿਹਾ

ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ : (ਖਿੜ, ਤਿੰਨ, ਪਾਰ, ਰੱਖ, ਹਰਾ-ਭਰਾ)

(ਉ)ਬਿਰਖੁ ਰੁੱਖਾਂ ਦੀ ਇੱਕ …………………… ’ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ ।
ਉੱਤਰ-
ਬਿਰਖੁ ਰੁੱਖਾਂ ਦੀ ਇੱਕ ਰੱਖ ‘ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ ।

(ਅ) ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ …………………………. ਕਰੋ ।
ਉੱਤਰ-
ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ ਪਾਰ ਕਰੋ ।

(ਇ) ਦਰਿਆ ਵਿਚ ……………………………. ਕੁਹਾੜੀਆਂ ਡਿਗੀਆਂ ਨੇ ।
ਉੱਤਰ-
ਦਰਿਆ ਵਿਚ ਤਿੰਨ ਕੁਹਾੜੀਆਂ ਡਿਗੀਆਂ ਨੇ ।

(ਸ) ਬਿਰਖੂ ਆਪਣੀ ਕੁਹਾੜੀ ਵੇਖ ਕੇ ……………………………….. ਪਿਆ ।
ਉੱਤਰ-
ਬਿਰਖੂ ਆਪਣੀ ਕੁਹਾੜੀ ਵੇਖ ਕੇ ਖਿੜ ਪਿਆ ।

(ਹ) ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ …………………….. ਰੱਖੋ ।
ਉੱਤਰ-
ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ ਹਰਾ| ਭਰਾ ਰੱਖੋ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ : ਲੱਕੜਹਾਰਾ, ਦਰਿਆ, ਜੰਗਲ, ਛੱਲ, ਕੁਹਾੜੀ, ਮਿਹਨਤੀ, ਰੁੱਖ, ਧਰਤੀ ।
ਉੱਤਰ-

  • ਲੱਕੜਹਾਰਾ ਲੱਕੜਾਂ ਤੇ ਰੁੱਖ ਵੱਢਣ ,ਵਾਲਾ-ਲੱਕੜਹਾਰਾ ਜੰਗਲ ਵਿਚ ਲੱਕੜਾਂ ਵੱਢ ਰਿਹਾ ਸੀ ।
  • ਦਰਿਆ (ਪਾਣੀ ਦਾ ਲੰਮਾ ਤੇ ਚੌੜਾ ਵਹਿਣੀ ਸਤਲੁਜ ਇਕ ਦਰਿਆ ਹੈ ।
  • ਜੰਗਲ (ਵਣ, ਵੱਡੇ ਖੇਤਰ ਵਿਚ ਰੁੱਖਾਂ-ਬੂਟਿਆਂ ਦਾ ਉੱਗੇ ਹੋਣਾ)-ਵਾਤਾਵਰਨ ਦੀ ਰਾਖੀ ਲਈ ਸਾਨੂੰ ਜੰਗਲ ਨਹੀਂ ਵੱਢਣੇ ਚਾਹੀਦੇ ।
  • ਛੱਲ ਪਾਣੀ ਦੀ ਉੱਚੀ ਲਹਿਰ)-ਸਮੁੰਦਰ ਦਾ ਪਾਣੀ ਛੱਲਾਂ ਮਾਰ ਰਿਹਾ ਸੀ ।
  • ਕੁਹਾੜੀ ਲੱਕੜਾਂ ਵੱਢਣ ਦਾ ਸੰਦ-ਕੁਹਾੜੀ ਲੱਕੜਾਂ ਵੱਢਣ ਦੇ ਕੰਮ ਆਉਂਦੀ ਹੈ ।
  • ਮਿਹਨਤੀ (ਮਨ ਲਾ ਕੇ ਕੰਮ ਕਰਨ ਵਾਲਾ) ਰਾਮ ਬੜਾ ਮਿਹਨਤੀ ਲੜਕਾ ਹੈ ।
  • ਰੁੱਖ ਦਰੱਖ਼ਤ)-ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ।
  • ਧਰਤੀ ਜ਼ਮੀਨ)-ਧਰਤੀ ਗੋਲ ਹੈ ।

ਪ੍ਰਸ਼ਨ 10.
ਸਮਝੋ ਤੇ ਲਿਖੋ :
ਰੁੱਖ – ਰੁੱਖਾਂ
लॅवर – …………………………
ਕੁਹਾੜੀ – …………………………
ਛੱਲ – …………………………
ਬੁਟੀ – …………………………
ਉੱਤਰ-
ਰੁੱਖ – ਰੁੱਖਾਂ
ਲੱਕੜ – ਲੱਕੜਾਂ
ਕੁਹਾੜੀ – ਕੁਹਾੜੀਆਂ
ਛੱਲ – ਛੱਲਾਂ
ਬੂਟੀ – ਬੂਟੀਆਂ ।

PSEB 3rd Class Punjabi Solutions Chapter 7 ਦਰਿਆ ਨੇ ਕਿਹਾ

(iii) ਪੜੋ, ਸਮਝੋ ਤੇ ਉੱਤਰ ਦਿਓ

ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਬਿਰਖੂ ਇੱਕ ਲੱਕੜਹਾਰਾ ਸੀ । ਉਹ ਦਰਿਆ ਦੇ ਉਸ ਪਾਰ ਰੁੱਖਾਂ ਦੀ ਇੱਕ ਰੱਖ ‘ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ । ਉਹ ਸਾਰਾ ਦਿਨ ਮਿਹਨਤ ਕਰਦਾ ਤੇ ਸ਼ਾਮ ਨੂੰ ਦਰਿਆ ਦੇ ਇਸ ਪਾਰ ਆਪਣੇ ਘਰ ਮੁੜ ਆਉਂਦਾ । ਇੱਕ ਦਿਨ ਦਰਿਆ ਚੜ੍ਹਿਆ ਹੋਇਆ ਸੀ । ਬਿਰਖੂ ਜਦੋਂ ਵਾਪਸ ਘਰ ਪਰਤ ਰਿਹਾ ਸੀ, ਤਾਂ ਦਰਿਆ ਪਾਰ ਕਰਦਿਆਂ ਇਕ ਛੱਲ ਆਈ, ਉਸ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿੱਚ ਜਾ ਡਿਗੀ । ਬਿਰਖੁ ਨੇ ਦਰਿਆ ਨੂੰ ਕਿਹਾ, “ਦਰਿਆਦਰਿਆ ! ਮੇਰੀ ਕੁਹਾੜੀ ਮੈਨੂੰ ਮੋੜ ਦੇ !” ਮੇਰੇ ਕੋਲ ਏਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ ! ਇਹ ਕੁਹਾੜੀ ਅਜੇ ਮੈਂ ਕੱਲ ਹੀ ਖ਼ਰੀਦੀ ਸੀ । ਪਿਆਰੇ ਦਰਿਆ ! ਮੇਰੀ ਕੁਹਾੜੀ ਕੱਢ ਦੇ, ਤਾਂ ਜੋ ਕੱਲ੍ਹ ਮੈਂ। ਆਪਣੇ ਕੰਮ ‘ਤੇ ਜਾ ਸਕਾਂ ।”

ਪ੍ਰਸ਼ਨ-
1. ਬਿਰਖੂ ਕਿੱਥੇ ਲੱਕੜਾਂ ਕੱਟਣ ਜਾਂਦਾ ਸੀ ?
2. ਬਿਰਖੂ ਸਾਰਾ ਦਿਨ ਕੀ ਕਰਦਾ ਸੀ ?
3. ਦਰਿਆ ਦੇ ਚੜ੍ਹਨ ਦਾ ਕੀ ਮਤਲਬ ਹੈ ?
4. ਬਿਰਖੂ ਦੀ ਕੁਹਾੜੀ ਦਰਿਆ ਵਿਚ ਕਿਵੇਂ ਡਿਗ ਪਈ ?
5. ਬਿਰਖੂ ਕੁਹਾੜੀ ਕਿਉਂ ਨਹੀਂ ਸੀ ਖ਼ਰੀਦ ਸਕਦਾ ?
ਉੱਤਰ-
1. ਦਰਿਆ ਦੇ ਪਰਲੇ ਪਾਰ ਰੁੱਖਾਂ ਦੀ ਇਕ ਰੱਖ ਵਿਚ ।
2. ਉਹ ਸਾਰਾ ਦਿਨ ਲੱਕੜਾਂ ਕੱਟਣ ਦਾ ਕੰਮ ਕਰਦਾ ਸੀ ।
3. ਦਰਿਆ ਵਿਚ ਹੜ੍ਹ ਕਾਰਨ ਪਾਣੀ ਚੜਿਆ , ਵਧਿਆ ਹੋਇਆ ਸੀ ।
4. ਬਿਰਖੂ ਦੀ ਕੁਹਾੜੀ ਦਰਿਆ ਵਿਚ ਛੱਲ ਆਉਣ ਕਰਕੇ ਉਸਦੇ ਹੱਥੋਂ ਛੁਟ ਕੇ ਦਰਿਆ ਵਿਚ ਡਿਗ ਨੂੰ ਚ ਪਈ ।
5. ਕਿਉਂਕਿ ਉਸ ਕੋਲ ਕੁਹਾੜੀ ਖ਼ਰੀਦਣ ਜੋਗੇ ਪੈਸੇ ਨਹੀਂ ਸਨ ।

(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ (✓) ਜੀ ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਬਿਰਖੂ ਕੌਣ (ਕੀ ਸੀ ?
ਉੱਤਰ-
ਲੱਕੜਹਾਰਾ (✓)।

ਪ੍ਰਸ਼ਨ 2.
ਬਿਰਖੂ ਦਰਿਆ ਦੇ ਪਾਰ ਰੁੱਖਾਂ ਦੀ ਰੱਖ ਵਿਚ ਕੀ ਕਰਨ ਜਾਂਦਾ ਸੀ ?
ਉੱਤਰ-
ਲੱਕੜਾਂ ਕੱਟਣ (✓) ।

ਪ੍ਰਸ਼ਨ 3.
ਬਿਰਖੂ ਘਰ ਕਦੋਂ ਮੁੜਦਾ ਸੀ ?
ਉੱਤਰ-
ਸ਼ਾਮੀਂ (✓) |

ਪ੍ਰਸ਼ਨ 4.
ਬਿਰਖੂ ਦੀ ਕੁਹਾੜੀ ਕਿੱਥੇ ਡਿਗ ਪਈ ?
ਉੱਤਰ-
ਦਰਿਆ ਵਿਚ (✓) ।

ਪ੍ਰਸ਼ਨ 5.
ਦਰਿਆ ਨੇ ਬਿਰਖੁ ਅੱਗੇ ਕਿੰਨੀਆਂ ਕੁਹਾੜੀਆਂ ਪੇਸ਼ ਕੀਤੀਆਂ ?
ਉੱਤਰ-
ਤਿੰਨ (✓)!

ਪ੍ਰਸ਼ਨ 6. ਕਿੰਨੀਆਂ ਕੁਹਾੜੀਆਂ ਨੂੰ ਲੱਕੜਾਂ ਦਾ ਮੁੱਠਾ ਲੱਗਾ ਹੋਇਆ ਸੀ ?
ਉੱਤਰ-
ਇੱਕ ਨੂੰ (✓) ।

ਪ੍ਰਸ਼ਨ 7.
ਬਿਰਖੂ ਨੇ ਕਿਹੜੀ ਕੁਹਾੜੀ ਨੂੰ ਆਪਣੀ ਦੱਸਿਆ ?
ਉੱਤਰ-
ਲੋਹੇ ਦੀ ਨੂੰ (✓) !

PSEB 3rd Class Punjabi Solutions Chapter 7 ਦਰਿਆ ਨੇ ਕਿਹਾ

ਪ੍ਰਸ਼ਨ 8.
ਦਰਿਆ ਅਨੁਸਾਰ ਬਿਰਖੁ ਮਿਹਨਤੀ ਹੋਣ ਦੇ ਨਾਲ ਹੋਰ ਕੀ ਸੀ ?
ਉੱਤਰ-
ਸੱਚਾ (✓) !

ਪ੍ਰਸ਼ਨ 9.
ਦਰਿਆ ਨੇ ਬਿਰਖੂ ਨੂੰ ਕਿੰਨੀਆਂ ਕੁਹਾੜੀਆਂ ਰੱਖਣ ਲਈ ਕਿਹਾ ?
ਉੱਤਰ-
ਤਿੰਨੇ (✓)!

ਪ੍ਰਸ਼ਨ 10.
ਸਾਨੂੰ ਫਲ-ਫੁੱਲ, ਜੜੀਆਂ-ਬੂਟੀਆਂ, ਲੱਕੜਾਂ ਤੇ ਮੀਹ (ਵਰਖਾ) ਕੌਣ ਦਿੰਦੇ ਹਨ ?
ਉੱਤਰ-
ਰੁੱਖਾਂ ਦੇ ਜੰਗਲ (✓) ।

ਪ੍ਰਸ਼ਨ 11.
ਦਰਿਆ ਨੇ ਬਿਰਖੂ ਨੂੰ ਲੱਕੜਾਂ ਰੁੱਖ) ਕੱਟਣ ਦੇ ਨਾਲ-ਨਾਲ ਕੀ ਲਾਉਣ ਲਈ ਕਿਹਾ ? ‘
ਜਾਂ
ਧਰਤੀ ਨੂੰ ਹਰਾ-ਭਰਾ ਰੱਖਣ ਲਈ ਕੀ ਲਾਉਣਾ ਚਾਹੀਦਾ ਹੈ ?
ਉੱਤਰ-
ਰੁੱਖ (✓) !

ਪ੍ਰਸ਼ਨ 12.
“ਦਰਿਆ ਨੇ ਕਿਹਾ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਰੁੱਖ ਲਾਉਣ ਦੀ (✓) ।

ਪ੍ਰਸ਼ਨ 13.
ਦਰਿਆ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ?
ਉੱਤਰ-
ਨਦੀ (✓)।

ਪ੍ਰਸ਼ਨ 14.
‘ਖਿੜ ਪਿਆ ਦਾ ਕੀ ਅਰਥ ਹੈ ?
ਉੱਤਰ-
ਖ਼ੁਸ਼ ਹੋ ਗਿਆ (✓) ।

ਪ੍ਰਸ਼ਨ 15.
“ਬਿਰਖ’ ਦਾ ਕੀ ਅਰਥ ਹੈ ?
ਉੱਤਰ-
ਰੁੱਖ/ਦਰਖ਼ਤ (✓) ।

PSEB 3rd Class Punjabi Solutions Chapter 7 ਦਰਿਆ ਨੇ ਕਿਹਾ

(v) ਰਚਨਾਤਮਿਕ ਪਰਖ

ਪ੍ਰਸ਼ਨ 1.
ਰੁੱਖਾਂ ਤੋਂ ਸਾਨੂੰ ਕੀ-ਕੀ ਮਿਲਦਾ ਹੈ ?
PSEB 3rd Class Punjabi Solutions Chapter 7 ਦਰਿਆ ਨੇ ਕਿਹਾ 1
ਉੱਤਰ-
PSEB 3rd Class Punjabi Solutions Chapter 7 ਦਰਿਆ ਨੇ ਕਿਹਾ 2

ਪ੍ਰਸ਼ਨ 2.
ਰੁੱਖਾਂ ਬਾਰੇ ਚਾਰ-ਪੰਜ ਸਤਰਾਂ ਲਿਖੋ ।
ਉੱਤਰ-

  • ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ ਭਰਾ ਤੇ ਸੁੰਦਰ ਬਣਾਉਂਦੇ ਹਨ ।
  • ਰੁੱਖ ਸਾਨੂੰ ਲੱਕੜੀ, ਫਲ, ਫੁੱਲ, ਪਸ਼ੂਆਂ ਦਾ ਚਾਰਾ ਤੇ ਠੰਡੀ ਛਾਂ ਦਿੰਦੇ ਹਨ ।
  • ਇਹ ਸਾਡੇ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ।
  • ਇਨ੍ਹਾਂ ਕਾਰਨ ਹੀ ਮੀਹ ਵੜਦੇ ਹਨ ।
  • ਬਹੁਤ ਸਾਰੇ ਰੁੱਖਾਂ ਦੇ ਫਲ, ਫੁੱਲ, ਪੱਤੇ, ਛਿੱਲਾਂ ਤੇ ਜੜ੍ਹਾਂ ਦਵਾਈਆਂ ਵਿਚ ਵਰਤੇ ਜਾਂਦੇ ਹਨ ।

(vi) ਅਧਿਆਪਕ ਲਈ

ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਾਉਣ ।

PSEB 3rd Class Punjabi Solutions Chapter 7 ਦਰਿਆ ਨੇ ਕਿਹਾ

ਦਰਿਆ ਨੇ ਕਿਹਾ Summary & Translation in punjabi

ਸ਼ਬਦ : ਅਰਥ
ਲੱਕੜਹਾਰਾ : ਲੱਕੜਾਂ ਵੱਢਣ ਵਾਲਾ
ਛੱਲ : ਉੱਚੀ ਉੱਠਣ ਵਾਲੀ ਲਹਿਰ ।
ਮੁੱਠਾ : ਹੱਥੀ, ਦਸਤਾ ।
ਖਿੜ ਪਿਆ : ਖ਼ੁਸ਼ ਹੋ ਗਿਆ ।
ਜੰਗਲ-ਬੇਲੇ : ਜੰਗਲ ।

Leave a Comment