PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

Punjab State Board PSEB 3rd Class Welcome Life Book Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ Textbook Exercise Questions and Answers.

PSEB Solutions for Class 3 Welcome Life Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

Welcome Life Guide for Class 3 PSEB ਕਰੀਏ ਪਿਆਰ ਬਣੀਏ ਵਫ਼ਾਦਾਰ Textbook Questions and Answers

ਪੰਨਾ-29

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਜਿਸ ਜਗਾ ਅਸੀਂ ਪੈਦਾ ਹੁੰਦੇ ਹਾਂ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਉਸਨੂੰ ਮਾਤ-ਭੂਮੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਕੀ ਤੁਸੀਂ ਆਪਣੇ ਮਾਤਾ-ਪਿਤਾ ਨੂੰ ਦਰਿਆ ਵਿੱਚ ਗੰਦਗੀ ਸੁੱਟਣ ਤੋਂ ਰੋਕੋਗੇ ?
ਉੱਤਰ-
ਹਾਂ ਜੀ ।

ਪ੍ਰਸ਼ਨ 3.
ਕੀ ਤੁਸੀਂ ਸੱਚ-ਮੁੱਚ ਦੇ ਪਹਾੜ ਦੇਖੇ ਨੇ ਕਿ ਟੈਲੀਵਿਜ਼ਨ ਉੱਤੇ ਦੇਖੇ ਨੇ ?
ਉੱਤਰ-
ਹਾਂ ਜੀ, ਅਸੀਂ ਸੱਚ-ਮੁੱਚ ਪਹਾੜ ਦੇਖੇ ਹਨ ।

PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

ਪ੍ਰਸ਼ਨ 4.
ਤੁਸੀਂ ਕਿਹੜੀ-ਕਿਹੜੀ ਫ਼ਸਲ ਦਾ ਖੇਤ ਦੇਖਿਆ ਹੈ ? .
ਉੱਤਰ-
ਅਸੀਂ ਕਣਕ, ਗੰਨੇ ਤੇ ਸਰੋਂ ਦੀ ਫ਼ਸਲ ਦੇ ਖੇਤ ਦੇਖੇ ਹਨ ।

ਪ੍ਰਸ਼ਨ 5.
ਕੀ ਤੁਸੀਂ ਕੋਈ ਮਾਤ-ਭੂਮੀ ਜਾਂ ਪੰਜਾਬ ਨਾਲ ਪਿਆਰ ਵਾਲਾ ਗੀਤ ਸੁਣਿਆ ਹੈ ?
ਉੱਤਰ-
ਜੀ ਹਾਂ, “ਮੇਰੇ ਦੇਸ਼ ਕੀ ਧਰਤੀ ਦਾ ਗੀਤ ਮੇਰਾ ਮਨਪਸੰਦ ਗੀਤ ਹੈ ।

ਪੰਨਾ-32

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਮਹਾਨ ਲੋਕ ਕੌਣ ਹੁੰਦੇ ਹਨ ?
ਉੱਤਰ-
ਜੋ ਆਪਣੇ ਸੁੱਖ ਦੀ ਫ਼ਿਕਰ ਕਦੇ ਨਹੀਂ ਕਰਦੇ । ਲੋਕਾਂ ਲਈ ਜਿਊਂਦੇ ਅਤੇ ਮਰਦੇ ਹਨ, ਉਹ ਮਹਾਨ ਲੋਕ ਹੁੰਦੇ ਹਨ ।

ਪ੍ਰਸ਼ਨ 2.
ਆਪਣੇ ਦੇਸ਼ ਦੇ ਮਹਾਨ ਲੋਕਾਂ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ ?
ਉੱਤਰ-
ਕਿਉਂਕਿ ਆਪਣੇ ਦੇਸ਼ ਦੇ ਮਹਾਨ ਲੋਕਾਂ ਦੇ ਕਾਰਨ ਹੀ ਸਾਡਾ ਦੇਸ਼ ਤਰੱਕੀ ਦੇ ਰਸਤੇ ਅੱਗੇ ਵੱਧਦਾ ਹੈ ।

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : ਆਪਣੇ ਸੁੱਖ ਦੀ ਫ਼ਿਕਰ ਕਦੇ ਉਹ ਨਹੀਂ ਕਰਦੇ ।
ਉੱਤਰ –
ਆਪਣੇ ਸੁੱਖ ਦੀ ਫ਼ਿਕਰ ਕਦੇ ਉਹ ਨਹੀਂ ਕਰਦੇ । ਲੋਕਾਂ ਲਈ ਨੇ ਜਿਉਂਦੇ ਲੋਕਾਂ ਲਈ ਮਰਦੇ ।

ਪ੍ਰਸ਼ਨ 4.
ਮਿਲਾਨ ਕਰੋ : ਸੰਵਿਧਾਨ – ਏ.ਪੀ.ਜੇ. ਅਬਦੁਲ ਕਲਾਮ
ਸੇਵਾਂ – ਡਾ. ਬੀ.ਆਰ. ਅੰਬੇਡਕਰ
ਫਾਂਸੀ – ਮਦਰ ਟਰੇਸਾ
ਵਿਗਿਆਨ – ਸ਼ਹੀਦ ਭਗਤ ਸਿੰਘ ।
ਉੱਤਰ-
PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ 1

ਪ੍ਰਸ਼ਨ 5.
ਇਹਨਾਂ ਮਹਾਨ ਲੋਕਾਂ ਤੋਂ ਇਲਾਵਾ ਤੁਸੀਂ ਦੇਸ਼ ਦੇ ਹੋਰ ਕਿਹੜੇ ਮਹਾਨ ਲੋਕਾਂ ਦਾ ਨਾਮ ਲੈ ਸਕਦੇ ਹੋ ?
ਉੱਤਰ-
ਮਹਾਤਮਾ ਗਾਂਧੀ ਜੀ, ਲਾਲਾ ਲਾਜਪਤ ਰਾਏ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਪੰਡਿਤ ਜਵਾਹਰ ਲਾਲ ਨਹਿਰੂ ਆਦਿ ਬਹੁਤ ਸਾਰੇ ਮਹਾਨ ਲੋਕ ਹਨ ।

PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

ਪੰਨਾ-33

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸਾਰਾ ਸੰਸਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ?
(ਉ) ਜਿੱਥੇ ਪਿਆਰ ਹੀ ਪਿਆਰ ਹੋਵੇ
(ਅ) ਜਿੱਥੇ ਜੰਗ ਲੱਗੀ ਹੋਵੇ ।
ਉੱਤਰ-
(ੳ) ਜਿੱਥੇ ਪਿਆਰ ਹੀ ਪਿਆਰ ਹੋਵੇ ।

2. ਸਾਨੂੰ ਕੀ ਬੋਲਣਾ ਚਾਹੀਦਾ ਹੈ ?
(ਉ) ਜੋ ਮੂੰਹ ਵਿਚ ਆਵੇ
(ਅ) ਸਿਰਫ਼ ਚੰਗੇ ਬੋਲ ।
ਉੱਤਰ-
(ਅ) ਸਿਰਫ਼ ਚੰਗੇ ਬੋਲ ।

3. ਇਹ ਦੁਨੀਆ ਇਕ ਪਰਿਵਾਰ ਵਾਂਗ ਕਦੋਂ ਹੋਵੇਗੀ ?
(ਉ) ਜਦੋਂ ਸਾਰੇ ਲੋਕ ਪਿਆਰ ਨਾਲ ਰਹਿਣਗੇ
(ਅ) ਜਦੋਂ ਲੋਕ ਇੱਕ-ਦੂਜੇ ਦੀ ਪਰਵਾਹ ਨਹੀਂ ਕਰਨਗੇ ।
ਉੱਤਰ-
(ੳ) ਜਦੋਂ ਸਾਰੇ ਲੋਕ ਪਿਆਰ ਨਾਲ ਰਹਿਣਗੇ ।

Welcome Life Guide for Class 3 PSEB ਕਰੀਏ ਪਿਆਰ ਬਣੀਏ ਵਫ਼ਾਦਾਰ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. ਸਾਨੂੰ ਕੀ ਨਹੀਂ ਕਰਨਾ ਚਾਹੀਦਾ ?
(ੳ) ਪਹਾੜ ਨੂੰ ਕੱਟਣਾ
(ਅ) ਦਰਿਆ ਵਿਚ ਗੰਦ ਸੁੱਟਣਾ
(ਈ) ਜੰਗਲਾਂ ਨੂੰ ਕੱਟਣਾ
(ਸ) ਇਹ ਸਾਰਾ ਕੁੱਝ ।
ਉੱਤਰ-
(ਸ) ਇਹ ਸਾਰਾ ਕੁੱਝ ।

2. ਪੰਡਿਤ ਜਵਾਹਰ ਲਾਲ ਨਹਿਰੂ
(ਉ) ਦੇਸ਼ ਨਾਲ ਪਿਆਰ ਕਰਦੇ ਸਨ
(ਅ) ਸਿਰਫ਼ ਖੁਦ ਨਾਲ ਪਿਆਰ ਕਰਦੇ ਸਨ
(ਈ) ਕਿਸੇ ਦੇ ਨਾਲ ਪਿਆਰ ਨਹੀਂ ਕਰਦੇ ਸਨ ।
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਦੇਸ਼ ਨਾਲ ਪਿਆਰ ਕਰਦੇ ਸਨ |

3. ਮਹਾਨ ਲੋਕ ਕੌਣ ਹੁੰਦੇ ਹਨ ?
(ਉ) ਜੋ ਦੂਜਿਆਂ ਲਈ ਵੱਡਾ ਕੰਮ ਕਰਦੇ ਹਨ ।
(ਅ) ਜੋ ਆਪਣੇ ਲਈ ਕੰਮ ਕਰਦੇ ਹਨ
(ਈ) ਜੋ ਸਿਰਫ਼ ਆਪਣੇ ਪਰਿਵਾਰ ਬਾਰੇ ਸੋਚਦੇ ਹਨ ।
(ਸ) ਜੋ ਕਿਸੇ ਦਾ ਵੀ ਨਹੀਂ ਸੋਚਦੇ ।
ਉੱਤਰ-
(ੳ) ਜੋ ਦੂਜਿਆਂ ਲਈ ਵੱਡਾ ਕੰਮ ਕਰਦੇ ਹਨ ।

4. ਸ਼ਹੀਦ ਕੌਣ ਸਨ ?
(ਉ) ਡਾ: ਬੀ. ਆਰ. ਅੰਬੇਡਕਰ
(ਅ) ਸਰਦਾਰ ਭਗਤ ਸਿੰਘ
(ਈ) ਮਦਰ ਟਰੇਸਾ
(ਸ) ਕੋਈ ਵੀ ਨਹੀਂ ।
ਉੱਤਰ-
(ਅ) ਸਰਦਾਰ ਭਗਤ ਸਿੰਘ ।।

5. ਸਰਦਾਰ ਭਗਤ ਸਿੰਘ ਦੇ ਸਾਥੀ ਕੌਣ ਸਨ ?
(ਉ) ਗਰੀਬ
(ਅ) ਮਜ਼ਦੂਰ
(ਇ) ਔਰਤਾਂ
(ਸ) ਰਾਜਗੁਰੂ ਅਤੇ ਸੁਖਦੇਵ । .
ਉੱਤਰ-
(ਸ) ਰਾਜਗੁਰੂ ਅਤੇ ਸੁਖਦੇਵ ॥

PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

6. ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ?
(ੳ) ਮਿਲ-ਜੁਲ ਕੇ
(ਅ) ਲੜਾਈ ਕਰ ਕੇ
(ਇ) ਨਰਾਜ਼ ਹੋ ਕੇ
(ਸ) ਕੌੜਾ ਬੋਲ ਕੇ ।
ਉੱਤਰ-
(ੳ), ਮਿਲ-ਜੁਲ ਕੇ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਮਹਾਨ ਲੋਕ ਕੌਣ ਹੁੰਦੇ ਹਨ ?
ਉੱਤਰ-
ਜੋ ਵੱਡੇ ਕੰਮ ਕਰਨ ।

ਪ੍ਰਸ਼ਨ 2.
ਸੇਵਾ ਦੀ ਭਾਵਨਾ ਕਿਸ ਵਿਚ ਸੀ ?
ਉੱਤਰ-
ਮੰਦਰ ਟਰੇਸਾ ਵਿਚ ।

ਪ੍ਰਸ਼ਨ 3.
ਸੰਵਿਧਾਨ ਕਿਸਨੇ ਬਣਾਇਆ ਸੀ ?
ਉੱਤਰ-
ਡਾ: ਬੀ. ਆਰ. ਅੰਬੇਡਕਰ ਜੀ ਨੇ ॥

ਪ੍ਰਸ਼ਨ 4.
ਦੇਸ਼ ਲਈ ਮਰਨ ਦਾ ਜਜ਼ਬਾ ਕੌਣ ਰੱਖਦਾ ਸੀ ?
ਉੱਤਰ-
ਸਰਦਾਰ ਭਗਤ ਸਿੰਘ ॥

(iii) ਦਿਮਾਗੀ ਕਸਰਤ :
PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ 2
ਉੱਤਰ-
PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ 3

(iv) ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਾਡੇ ਸਾਰਿਆਂ ਵਿਚ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ ?
ਉੱਤਰ-
ਮਿਲ-ਜੁਲ ਕੇ ਰਹਿਣ ਵਾਲਾ, ਖ਼ੁਸ਼ੀਆਂ ਦੇਣ ਵਾਲਾ, ਇਕ-ਦੂਜੇ ਉੱਤੇ ਇਤਬਾਰ, ਸਭ ਨਾਲ ਮਿੱਠਾ ਬੋਲਣਾ ਜਿਹਾ ਪਿਆਰ ਹੋਣਾ ਚਾਹੀਦਾ ਹੈ । ਇਹ ਦੁਨੀਆ ਇਕ ਪਰਿਵਾਰ ਵਾਂਗ ਹੀ ਹੈ । ਸਾਨੂੰ ਸਭ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ।

PSEB 3rd Class Welcome Life Solutions Chapter 4 ਕਰੀਏ ਪਿਆਰ ਬਣੀਏ ਵਫ਼ਾਦਾਰ

ਪ੍ਰਸ਼ਨ 2.
ਮਹਾਨ ਲੋਕਾਂ ਦੀਆਂ ਕਹਾਣੀਆਂ ਸਾਨੂੰ ਕੀ ਪ੍ਰੇਰਨਾ ਦਿੰਦੀਆਂ ਹਨ ?
ਉੱਤਰ-
ਮਹਾਨ ਲੋਕਾਂ ਦੀਆਂ ਕਹਾਣੀਆਂ ਸਾਨੂੰ ਦੇਸ਼ ਸੇਵਾ, ਲੋਕ ਸੇਵਾ, ਮਿਹਨਤ, ਸਾਦਗੀ ਤੇ ਉੱਚੇ ਵਿਚਾਰ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ।

Leave a Comment