Punjab State Board PSEB 4th Class EVS Book Solutions Chapter 16 ਪਾਣੀ ਦਾ ਸੰਜਮ Textbook Exercise Questions and Answers.
PSEB Solutions for Class 4 EVS Chapter 16 ਪਾਣੀ ਦਾ ਸੰਜਮ
EVS Guide for Class 4 PSEB ਪਾਣੀ ਦਾ ਸੰਜਮ Textbook Questions and Answers
ਪਾਠ ਪੁਸਤਕ ਪੰਨਾ ਨੰ: 120, 121
ਪ੍ਰਸ਼ਨ 1.
ਪੁਰਾਣੇ ਸਮੇਂ ਵਿੱਚ ਸਿੰਜਾਈ ਦਾ ਮੁੱਖ ਸਾਧਨ ਕੀ ਸੀ ?
ਉੱਤਰ :
ਮੀਂਹ ਦਾ ਪਾਣੀ।
ਪ੍ਰਸ਼ਨ 2.
ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ‘ਤੇ ਕੀ ਅਸਰ ਪਿਆ ਹੈ ?
ਉੱਤਰ :
ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੋਰ ਹੇਠਾਂ ਜਾ ਰਿਹਾ ਹੈ।
ਪ੍ਰਸ਼ਨ 3.
ਅੱਜ-ਕੱਲ੍ਹ ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ ?
ਉੱਤਰ :
ਟਿਊਬਵੈੱਲ।
ਪਾਠ ਪੁਸਤਕ ਪੰਨਾ ਨੰ: 122
ਪ੍ਰਸ਼ਨ 4.
ਘਰਾਂ ਵਿੱਚ ਪਾਣੀ ਦੀ ਬੱਚਤ ਕਰਨ ਦਾ ਕੋਈ ਇੱਕ ਤਰੀਕਾ ਲਿਖੋ।
ਉੱਤਰ :
ਘਰੇਲ ਪੌਦਿਆਂ ਨੂੰ ਪਾਣੀ ਪਾਈਪ ਰਾਹੀਂ ਨਾ ਦੇ ਕੇ ਬਾਲਟੀ ਰਾਹੀਂ ਪਾਇਆ ਜਾ ਸਕਦਾ ਹੈ।
ਕਿਰਿਆ 2.
ਆਪਣੇ ਪਿੰਡ ਵਿੱਚ ਲੱਗੀਆਂ ਸਾਂਝੀਆਂ ਟੂਟੀਆਂ ਦੀ ਸੂਚੀ ਬਣਾਓ ਅਤੇ ਨੋਟ ਕਰੋ ਕਿ ਕਿੰਨੀਆਂ ਟੁਟੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਕੋਈ ਬੰਦ ਨਹੀਂ ਕਰਦਾ ਅਤੇ ਜਿਨ੍ਹਾਂ ਦਾ ਪਾਣੀ ਵਿਅਰਥ ਡੁੱਦਾ ਰਹਿੰਦਾ ਹੈ।
ਉੱਤਰ :
ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 123, 124
ਪ੍ਰਸ਼ਨ 5.
ਖੇਤੀਬਾੜੀ ਵਿੱਚ ਪਾਣੀ ਦੀ ਵਰਤੋਂ ਘੱਟ ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ :
ਨਵੀਂ ਤਕਨੀਕ ਦੀ ਵਰਤੋਂ ਕਰਕੇ ਜਿਵੇਂਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ।
ਪ੍ਰਸ਼ਨ 6.
ਘਰਾਂ ਵਿੱਚ ਸਬਮਰਸੀਬਲ ਪੰਪ ਲੱਗਣ ਕਾਰਨ ਪਾਣੀ ਦੀ ਵਰਤੋਂ ’ਤੇ ਕੀ ਅਸਰ ਪਿਆ ਹੈ ?
ਉੱਤਰ :
ਪਾਣੀ ਦੀ ਦੁਰਵਰਤੋਂ ਵੱਧ ਗਈ ਹੈ ਅਤੇ ਪਾਣੀ ਦੀ ਵਰਤੋਂ ਵਿੱਚ ਸੰਕੋਚ ਨਹੀਂ ਵਰਤਿਆ ਜਾਂਦਾ।
ਪ੍ਰਸ਼ਨ 7.
ਅਸੀਂ ਸਮੁੰਦਰ ਦਾ ਪਾਣੀ ਘਰਾਂ ਵਿੱਚ ਕਿਉਂ ਨਹੀਂ ਵਰਤ ਸਕਦੇ ?
ਉੱਤਰ :
ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ।
ਪ੍ਰਸ਼ਨ 8.
ਬੁਰਸ਼ ਕਰਨ/ਨਹਾਉਣ ਸਮੇਂ ਪਾਣੀ ਦੀ ਵਰਤੋਂ ਦਾ ਸਹੀ ਤਰੀਕਾ ਕੀ ਹੈ ?
ਉੱਤਰ :
ਪਾਣੀ ਨੂੰ ਮੱਘ ਅਤੇ ਬਾਲਟੀ ਰਾਹੀਂ ਵਰਤਣਾ ਚਾਹੀਦਾ ਹੈ।
ਪ੍ਰਸ਼ਨ 9.
ਸਹੀ ਉੱਤਰ ‘ਤੇ (✓) ਦਾ ਨਿਸ਼ਾਨ ਲਗਾਓ :
(ਉ) ਕਿਸ ਚੀਜ਼ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ ?
ਚਾਕਲੇਟ
ਪਾਣੀ
ਮੋਬਾਈਲ
ਉੱਤਰ :
ਪਾਣੀ।
(ਅ) ਧਰਤੀ ਦਾ ਕਿੰਨੇ ਪ੍ਰਤੀਸ਼ਤ ਭਾਗ ਪਾਣੀ ਹੈ ?
65%
75%
70%
ਉੱਤਰ :
70%.
(ਇ) ਧਰਤੀ ਹੇਠਲਾ ਪਾਣੀ ਕਿਸ ਰਾਹੀਂ ਬਾਹਰ ਕੱਢਿਆ ਜਾਂਦਾ ਹੈ ?
ਟਿਊਬਵੈੱਲ
ਤਲਾਬ
ਨਹਿਰਾਂ
ਉੱਤਰ :
ਟਿਊਬਵੈੱਲ
(ਸ) ਸਮੁੰਦਰ ਦਾ ਪਾਣੀ ਕਿਹੋ ਜਿਹਾ ਹੁੰਦਾ ਹੈ ?
ਮਿੱਠਾ।
वा
ਖਾਰਾ
ਉੱਤਰ :
ਖਾਰਾ।
(ਹ) ਕਿਹੜੀ ਫ਼ਸਲ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ?
ਕਣਕ
ਝੋਨਾ
ਬਾਜਰਾ
ਉੱਤਰ :
ਝੋਨਾ।
ਪ੍ਰਸ਼ਨ 10.
ਖ਼ਾਲੀ ਥਾਂਵਾਂ ਭਰੋ : (ਪਾਣੀ, ਨੀਵਾਂ, ਘੱਟ, ਬੱਚਤ, ਸਬਮਰਸੀਬਲ)
1. ਸਾਨੂੰ ਪਾਣੀ ਦੀ ………………………………………… ਕਰਨੀ ਚਾਹੀਦੀ ਹੈ।
2. ਧਰਤੀ ਉੱਤੇ ਸਾਡੇ ਵਰਤਣਯੋਗ ………………………………………… ਦੀ ਮਾਤਰਾ ਬਹੁਤ ਘੱਟ ਹੈ।
3. ਲੋਕਾਂ ਨੇ ਘਰਾਂ ਵਿੱਚ ………………………………………… ਪੰਪ ਲਗਾਏ ਹੋਏ ਹਨ।
4. ਛੋਲੇ ਬਾਜਰਾ ਅਤੇ ਗੁਆਰ ਦੀਆਂ ਫ਼ਸਲਾਂ ………………………………………… ਪਾਣੀ ਲੈਂਦੀਆਂ ਹਨ।
5. ਧਰਤੀ ਹੇਠਲੇ ਪਾਣੀ ਦਾ ਪੱਧਰ ………………………………………… ਹੁੰਦਾ ਜਾ ਰਿਹਾ ਹੈ।
ਉੱਤਰ :
1. ਬੱਚਤ
2. ਪਾਣੀ
3. ਸਬਮਰਸੀਬਲ
4. ਘੱਟ
5. ਨੀਵਾਂ।
ਪ੍ਰਸ਼ਨ 11.
ਸਹੀ ਕਥਨ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
1. ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
2. ਘਰਾਂ ਵਿੱਚ ਸਬਮਰਸੀਬਲ ਲਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ।
3. ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ.।
4. ਸਮੁੰਦਰ ਦਾ ਖਾਰਾ ਪਾਣੀ ਅਸੀਂ ਘਰਾਂ ਵਿੱਚ ਵਰਤ ਸਕਦੇ ਹਾਂ।
5. ਪਾਣੀ ਇੱਕ ਨਵਿਆਉਣਯੋਗ ਸਾਧਨ ਹੈ।
ਉੱਤਰ :
1. ✓
2. ✗
3. ✓
4. ✗
5. ✓
PSEB 4th Class Punjabi Guide ਪਾਣੀ ਦਾ ਸੰਜਮ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
1. ਧਰਤੀ ਤੇ ਕਿੰਨੇ ਪ੍ਰਤੀਸ਼ਤ ਭਾਗ ਪਾਣੀ ਹੈ।
(ਉ) 70
(ਅ 50
(ਇ) 63
(ਸ) 90.
ਉੱਤਰ :
(ੳ) 70.
2. ਅੰਤਰਰਾਸ਼ਟਰੀ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ
(ਉ) 22 ਮਾਰਚ
(ਅ 12 ਮਾਰਚ
(ਇ) 10 ਮਾਰਚ
(ਸ) 90 ਮਈ।
ਉੱਤਰ :
(ੳ) 22 ਮਾਰਚ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਨੂੰ ਪਾਣੀ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ। ਹੈ ?
ਉੱਤਰ :
ਸਮਝਦਾਰੀ ਨਾਲ।
ਪ੍ਰਸ਼ਨ 2.
ਸਾਨੂੰ RO ਦੇ ਫਾਲਤੂ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ.
ਉੱਤਰ :
ਸਾਨੂੰ ਉਸ ਪਾਣੀ ਨਾਲ ਬਰਤਣ ਧੋਣੇ ਚਾਹੀਦੇ ਹਨ।
ਮਿਲਾਨ ਕਰੋ
1. ਧਰਤੀ ਦੀ ਸਤ੍ਹਾ (ਉ) ਪਾਣੀ ਤੇ ਪਾਣੀ
2. ਨਵੀਕਰਨੀ ਸਰੋਤ (ਅ) 70%
3. ਕੱਪੜੇ ਧੋਣਾ, (ਇ) ਅੱਧੀ ਟੂਟੀ ਖੋਲ੍ਹਣਾ
4. ਹੱਥ ਧੋਣਾ ਦੀ ਵਰਤੋਂ (ਸ) ਬਾਲਟੀ/ਟੱਬ
ਉੱਤਰ :
1. (ਅ),
2. (ਉ),
3. (ਸ),
4. (ਇ)
ਦਿਮਾਗੀ ਕਸਰਤ
ਉੱਤਰ :