PSEB 4th Class Punjabi Solutions Chapter 15 ਪਾਣੀ

Punjab State Board PSEB 4th Class Punjabi Book Solutions Chapter 15 ਪਾਣੀ Textbook Exercise Questions and Answers.

PSEB Solutions for Class 4 Punjabi Chapter 15 ਪਾਣੀ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਬਰਫ਼ ਪਰਬਤੀਂ …….. ਬੁਝਾਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੈਂ ਪਹਾੜਾਂ ਉੱਤੇ ਪਈਆਂ ਬਰਫ਼ਾਂ ਵਿਚੋਂ ਖੁਰ-ਖੁਰ ਕੇ ਆਉਂਦਾ ਹਾਂ ਮੈਂ ਰਾਹ ਵਿਚ ਠੰਢ ਤੇ ਕੱਕਰਾਂ ਵਿਚ ਬੁਰੀ ਤਰ੍ਹਾਂ ਠਰ ਜਾਂਦਾ ਹਾਂ । ਇਸ ਹਾਲਤ ਵਿਚ ਮੈਂ ਬੂੰਦ-ਬੂੰਦ ਬਣ ਕੇ ਤੁਰਦਾ ਹੋਇਆ ਦਰਿਆਵਾਂ ਵਿਚ ਆਉਂਦਾ ਹਾਂ ਤੇ ਸਾਰਿਆਂ ਦੀ ਪਿਆਸ ਬੁਝਾਉਂਦਾ ਹਾਂ ।

(ਅ) ਮੈਥੋਂ ਹੀ ਬੱਦਲ …….. ਸਮਾਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਉਸ ਦੇ ਭਾਫ਼ ਬਣਨ ਨਾਲ ਹੀ ਬੱਦਲ ਬਣਦੇ ਹਨ ਤੇ ਉਹ ਧਰਤੀ ਦੇ ਕਣ-ਕਣ ਉੱਤੇ ਮੀਂਹ ਪਾਉਂਦੇ ਹਨ ਮੀਂਹ ਦਾ ਪਾਣੀ ਜਦੋਂ ਧਰਤੀ ਵਿਚ ਰਚ ਜਾਂਦਾ ਹੈ, ਤਾਂ ਉਸ ਨਾਲ ਸਾਰੇ ਰੁੱਖ-ਬੂਟੇ ਹਰੇ-ਭਰੇ ਹੁੰਦੇ ਹਨ ।

(ਈ) ਕਦੇ ਕੱਸੀਆਂ …….. ਆਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਵਗਦਾ ਹੋਇਆ ਮੈਂ ਕਦੇ ਨਾਲਿਆਂ ਵਿਚੋਂ ਦੀ ਚਲ ਰਿਹਾ ਹੁੰਦਾ ਹਾਂ ਤੇ ਗੁਫਾਵਾਂ ਵਿਚ ਵੜ ਜਾਂਦਾ ਹਾਂ ਕਦੇ ਮੈਂ ਨਦੀਆਂ ਵਿਚੋਂ ਵਹਿੰਦਾ ਹਾਂ ਤੇ ਕਦੇ ਸਮੁੰਦਰ ਵਿਚ ਰਲ ਜਾਂਦਾ ਹਾਂ ਕਦੀ ਮੈਂ ਪਹਾੜਾਂ ਤੋਂ ਝਰਨੇ ਦੇ ਰੂਪ ਵਿਚ ਝਰ-ਝਰ ਕੇ ਥੱਲੇ ਆ ਜਾਂਦਾ ਹਾਂ ।’

(ਸ) ਕਦੇ ਚਸ਼ਮਿਆਂ …….. ਆਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੈਂ ਕਦੇ ਚਸ਼ਮਿਆਂ ਵਿੱਚ ਵਹਿੰਦਾ ਹਾਂ ਤੇ ਕਦੇ ਖੂਹਾਂ ਵਿਚ ਹੁੰਦਾ ਹਾਂ ਕਦੇ ਮੈਂ ਹਰੇ-ਭਰੇ ਜੰਗਲਾਂ ਵਿਚ ਘੁੰਮ ਰਿਹਾ ਹੁੰਦਾ ਹਾਂ । ਕਦੇ ਮੈਂ ਧਰਤੀ ਵਿਚੋਂ ਨਿਕਲ ਕੇ ਫਲ, ਫੁੱਲ ਤੇ ਫ਼ਸਲਾਂ ਪੈਦਾ ਕਰਦਾ ਹਾਂ ।

(ਹ) ਮੇਰੇ ਸਦਕੇ ਹੀ ……. ਬੁਝਾਉਂਦਾ ਹਾਂ । ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੇਰੇ ਕਾਰਨ ਹੀ ਸਾਰੇ ਜੀਵਾਂ ਦਾ ਜੀਵਨ ਹੈ । ਮੇਰੀ ਜੀਵਨ ਨਾਲ ਸਾਂਝ ਬਹੁਤ ਪੁਰਾਣੀ ਹੈ । ਜਦੋਂ ਮੈਂ ਕਿਸੇ ਦੀਆਂ ਅੱਖਾਂ ਵਿਚੋਂ ਵਗਦਾ ਹਾਂ, ਤਾਂ ਮੈਂ ਲੂਣਾ ਤੇ ਗਰਮ ਹੋ ਜਾਂਦਾ ਹਾਂ । ਮੈਂ ਸਭ ਦੇ ਜੀਵਨ ਦੀ ਲੋ ਨੂੰ ਜਗਾਉਂਦਾ ਹਾਂ ਤੇ ਸਾਰਿਆਂ ਦੀ ਪਿਆਸ ਬੁਝਾਉਂਦਾ ਹਾਂ । ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਬਰਫ਼ ਪਰਬਤੀਂ ਖੁਰ-ਖੁਰ ਕੇ,
ਠੰਢ, ਕੱਕਰ ਵਿਚ ਠੁਰ-ਠੁਰ ਕੇ ।
ਬੂੰਦ-ਬੂੰਦ ਬਣ ਤੁਰ-ਤੁਰ ਕੇ,
ਵਿੱਚ ਦਰਿਆਵਾਂ ਆਉਂਦਾ ਹਾਂ,
ਮੈਂ ਸਭ ਦੀ ਪਿਆਸ ਬੁਝਾਉਂਦਾ ਹਾਂ ।

ਪ੍ਰਸ਼ਨ

  1. ਪਾਣੀ ਕਿੱਥੋਂ ਆਉਂਦਾ ਹੈ ?
  2. ਬੂੰਦ-ਬੂੰਦ ਤੁਰ ਕੇ ਪਾਣੀ ਕਿੱਥੇ ਆਉਂਦਾ ਹੈ ?
  3. ਪਾਣੀ ਕਿਸ ਦੀ ਪਿਆਸ ਬੁਝਾਉਂਦਾ ਹੈ ?
  4. “ਪਾਣੀ ਕਵਿਤਾ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਪਾਣੀ ਬਰਫ਼ਾਂ ਲੱਦੇ ਪਹਾੜਾਂ ਤੋਂ ਆਉਂਦਾ ਹੈ ।
  2. ਬੂੰਦ-ਬੂੰਦ ਤੁਰ ਕੇ ਪਾਣੀ ਦਰਿਆਵਾਂ ਵਿਚ ਆਉਂਦਾ ਹੈ ।
  3. ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ ।
  4. ਨੋਟ–ਉੱਪਰ ਦਿੱਤੀਆਂ ਸਤਰਾਂ ਨੂੰ ਜ਼ਬਾਨੀ ਯਾਦ ਕਰੋ ਤੇ ਲਿਖੋ ।

PSEB 4th Class Punjabi Solutions Chapter 15 ਪਾਣੀ

2. ਮੈਥੋਂ ਹੀ ਬੱਦਲ ਬਣ-ਬਣ ਕੇ,
ਮੀਂਹ ਵਰਸਾਉਂਦੇ ਕਣ-ਕਣ ‘ਤੇ ।
ਬਨਸਪਤੀ ਹੋਵੇ ਹਰੀ-ਭਰੀ,
ਜਦ ਧਰਤੀ ਵਿੱਚ ਸਮਾਉਂਦਾ ਹਾਂ ।

ਪ੍ਰਸ਼ਨ

  1. ਬੱਦਲ ਕਿਸ ਤੋਂ ਬਣਦੇ ਹਨ ?
  2. ਬਨਸਪਤੀ ਕਿਸ ਦੇ ਨਾਲ ਹਰੀ-ਭਰੀ ਹੁੰਦੀ ਹੈ ?

ਉੱਤਰ:

  1. ਬੱਦਲ ਪਾਣੀ ਤੋਂ ਬਣਦੇ ਹਨ ।
  2. ਬਨਸਪਤੀ ਧਰਤੀ ਵਿਚ ਸਮਾਏ ਪਾਣੀ ਨਾਲ ਹਰੀ-ਭਰੀ ਹੁੰਦੀ ਹੈ ।

3. ਕਦੇ ਕੱਸੀਆਂ ਵਿਚ, ਕਦੇ ਕੰਦਰਾਂ ਵਿਚ,
ਕਦੇ ਨਦੀਆਂ ਦੇ ਸਮੁੰਦਰਾਂ ਵਿਚ ।
ਕਦੇ ਝਰਨੇ ਵਿਚ ਪਹਾੜਾਂ ਦੇ,
ਮੈਂ ਝਰ-ਝਰ ਕਰਦਾ ਆਉਂਦਾ ਹਾਂ ?

ਪਸ਼ਨ

  1. ਪਾਣੀ ਕਿੱਥੇ-ਕਿੱਥੇ ਜਾਂਦਾ ਹੈ ।
  2. ਝਰਨਾ ਕਿੱਥੇ ਹੁੰਦਾ ਹੈ ?

ਉੱਤਰ:

  1. ਪਾਣੀ ਕੱਸੀਆਂ, ਕੰਦਰਾਂ, ਨਦੀਆਂ, ਸਮੁੰਦਰਾਂ ਤੇ ਝਰਨਿਆਂ ਵਿਚ ਜਾਂਦਾ ਹੈ ।
  2. ਝਰਨਾ ਪਹਾੜਾਂ ਵਿਚ ਹੁੰਦਾ ਹੈ ।

4. ਕਦੇ ਚਸ਼ਮਿਆਂ ਵਿਚ, ਕਦੇ ਖੁਹਾਂ ਵਿਚ,
ਕਿਤੇ ਹਰੀਆਂ-ਭਰੀਆਂ ਜੂਹਾਂ ਵਿੱਚ ।
ਫਲ, ਫੁੱਲ, ਫ਼ਸਲਾਂ ਉਪਜਾਵਣ ਲੇਈ .
ਮੈਂ ਧਰਤੀ ਵਿੱਚੋਂ ਆਉਂਦਾ ਹਾਂ ।

ਪ੍ਰਸ਼ਨ

  1. ਖੂਹਾਂ ਵਿਚ ਕੀ ਹੁੰਦਾ ਹੈ ?
  2. ਪਾਣੀ ਧਰਤੀ ‘ਤੇ ਕਿਉਂ ਆਉਂਦਾ ਹੈ ?

ਉੱਤਰ:

  1. ਖੂਹਾਂ ਵਿਚ ਪਾਣੀ ਹੁੰਦਾ ਹੈ ।
  2. ਪਾਣੀ ਧਰਤੀ ਉੱਤੇ ਫੁੱਲ, ਫਲ ਤੇ ਫ਼ਸਲਾਂ ਪੈਦਾ ਕਰਨ ਲਈ ਆਉਂਦਾ ਹੈ ।

5. ਮੇਰੇ ਸਦਕੇ ਹੀ ਇਹ ਪਾਣੀ ਹੈ,
ਜੀਵਨ ਨਾਲ ਸਾਂਝ ਪੁਰਾਣੀ ਹੈ ।
ਉਦੋਂ ਖ਼ਾਰਾ ਤੱਤਾ ਹੋ ਜਾਵਾਂ,
ਜਦੋਂ ਨੈਣਾਂ ਦੇ ਵਿੱਚ ਆਉਂਦਾ ਹਾਂ ।
ਮੈਂ ਸਭ ਦੀ ਲੋਅ ਜਗਾਉਂਦਾ ਹਾਂ,
ਮੈਂ ਸਭ ਦੀ ਪਿਆਸ ਬੁਝਾਉਂਦਾ ਹਾਂ ।

ਪ੍ਰਸ਼ਨ

  1. ਪਾਣੀ ਕਿਸ ਦੇ ਆਸਰੇ ਹਨ ?
  2. ਪਾਣੀ ਖ਼ਾਰਾ ਤੱਤਾ ਕਦੋਂ ਹੁੰਦਾ ਹੈ ?
  3. ਉਪਰੋਕਤ ਸਤਰਾਂ ਨੂੰ ਸੋਹਣੀ ਲਿਖਾਈ ਕਰ ਕੇ ਲਿਖੋ :

ਉੱਤਰ:

  1. ਪਾਣੀ ਪਾਣੀ ਦੇ ਆਸਰੇ ਹਨ ।
  2. ਪਾਣੀ ਜਦੋਂ ਅੱਖਾਂ ਵਿੱਚੋਂ ਵਹਿੰਦਾ ਹੈ, ਤਾਂ ਉਹ ਖ਼ਰਾ-ਤੱਤਾ ਹੋ ਜਾਂਦਾ ਹੈ ।
  3. ਨੋਟ-ਵਿਦਿਆਰਥੀ ਆਪ ਹੀ ਸੋਹਣੀ ਲਿਖਾਈ ਕਰ ਕੇ ਲਿਖਣ ।

PSEB 4th Class Punjabi Solutions Chapter 15 ਪਾਣੀ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ-
(ਉ) ਵਿੱਚ ਦਰਿਆਵਾਂ ਆਉਂਦਾ ਹਾਂ,
…………………………. ।
(ਅ) ਬਨਸਪਤੀ ਹੋਵੇ ਰੀ-ਭਰੀ,
…………………………. ।
(ਈ) ਕਦੇ ਝਰਨੇ ਵਿਚ ਪਹਾੜਾਂ ਦੇ,
…………………………. ।
(ਸ) ਫਲ, ਫੁੱਲ, ਫ਼ਸਲਾਂ ਉਪਜਾਵਣ ਲਈ,
…………………………. ।
ਉੱਤਰ:
(ਉ) ਵਿੱਚ ਦਰਿਆਵਾਂ ਆਉਂਦਾ ਹਾਂ,
ਮੈਂ ਸਭ ਪਿਆਸ ਬੁਝਾਉਂਦਾ ਹਾਂ ।
(ਅ) ਬਨਸਪਤੀ ਹੋਵੇ ਹਰੀ-ਭਰੀ,
ਜਦ ਧਰਤੀ ਵਿਚ ਸਮਾਉਂਦਾ ਹਾਂ ।
(ਇ) ਕਦੇ ਝਰਨੇ ਵਿਚ ਪਹਾੜਾਂ ਦੇ,
ਮੈਂ ਝਰ ਝਰ ਕਰਦਾ ਆਉਂਦਾ ਹਾਂ ।
(ਸ) ਫਲ, ਫੁੱਲ, ਫ਼ਸਲਾਂ ਉਪਜਾਵਣ ਲਈ,
ਮੈਂ ਧਰਤੀ ਵਿੱਚੋਂ ਆਉਂਦਾ ਹਾਂ ।

ਪ੍ਰਸ਼ਨ 2.
ਪੜੋ, ਸਮਝੋ ਤੇ ਲਿਖੋ-
ਉੱਤਰ:
ਪਰਬਤ – ਪਹਾੜ
ਕੱਕਰ –
ਬਨਸਪਤੀ –
ਕੱਸੀ –
ਕੰਦਰ –
ਜੂਹ –
ਪਾਣੀ –
ਸਾਂਝ –
कैठां –
ਲੋਅ –
ਉੱਤਰ:
ਪਰਬਤ – ਪਹਾੜ ।
ਕੱਕਰ – ਠੰਢ, ਜੰਮੀ ਹੋਈ ਤ੍ਰਿਲ ।
ਬਨਸਪਤੀ – ਬਿਛ-ਬੂਟੇ, ਹਰਿਆਵਲ ।
ਕੱਸੀ – ਨਹਿਰ ਵਿੱਚੋਂ ਕੱਢਿਆ ਵੱਡਾ ਖਾਲ ਜਾਂ ਸੁਆ, ਜਿਸ ਨਾਲ ਖੇਤਾਂ ਨੂੰ ਪਾਣੀ ਪੁਚਾਇਆ ਜਾਂਦਾ ਹੈ ।
ਕੰਦਰ – ਗੁਫਾ, ਪਹਾੜ ਵਿਚਲਾ ਖੱਪਾ ।
ਜੂਹ – ਚਰਾਂਦ, ਘਰਾਂ ਦੇ ਕੋਲ ਰੂੜੀ ਥਾਂ, ਡੰਗਰਾਂ ਦੇ ਚਰਨ ਦੀ ਥਾਂ ।
ਪਾਣੀ – ਜੀਵ, ਮਨੁੱਖ ।
ਸਾਂਝ – ਭਿਆਲੀ, ਭਾਈਵਾਲੀ, ਹਿੱਸੇਦਾਰੀ ।
ਨੈਣਾਂ – ਅੱਖਾਂ ।
ਲੋਅ – ਚਾਨਣ, ਨਜ਼ਰ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਪਿਆਸ, ਬੱਦਲ, ਮੀਂਹ, ਧਰਤੀ, ਜੀਵਨ, ਜੂਹ, ਨੈਣਾਂ ।.
ਉੱਤਰ:

  1. ਪਿਆਸ (ਤੇਹ-ਪਿਆਸ ਪਾਣੀ ਪੀ ਕੇ ਹੀ ਬੁਝਦੀ ਹੈ ।
  2. ਬੱਦਲ ਘਟਾ, ਅਸਮਾਨ ਵਿਚ ਇਕੱਠੀ ਹੋਈ ਸੰਘਣੀ ਭਾਫ਼-ਬੱਦਲ ਹੋ ਗਏ ਹਨ, ਸ਼ਾਇਦ ਮੀਂਹ ਪਵੇ ।
  3. ਮੀਂਹ (ਵਰਖਾ)-ਅੱਜ ਮੀਂਹ ਪਵੇਗਾ ।
  4. ਧਰਤੀ (ਜ਼ਮੀਨ)-ਧਰਤੀ ਗੋਲ ਹੈ ।
  5. ਜੀਵਨ (ਜ਼ਿੰਦਗੀ)-ਧਰਤੀ ਉਤਲਾ ਜੀਵਨ ਪਾਣੀ ਦੇ ਆਸਰੇ ਹੀ ਹੈ ,
  6. ਜੂਹ (ਚਰਾਂਦ)-ਪਸ਼ੂ ਪਿੰਡ ਦੀ ਜੂਹ ਵਿਚ ਚਰ ਰਹੇ ਹਨ |
  7. ਨੈਣਾਂ (ਅੱਖਾਂ)-ਕਸ਼ਮੀਰ ਦੀ ਸੁੰਦਰਤਾ ਨੈਣਾਂ ਨੂੰ ਮੋਹ ਲੈਂਦੀ ਹੈ ।

ਪ੍ਰਸ਼ਨ 4.
ਇਸ ਕਵਿਤਾ ਵਿਚ ਆਏ ਜੋੜੇ ਸ਼ਬਦ ਲਿਖੋ; ਜਿਵੇਂ ਉਦਾਹਰਨ ਵਿਚ ਦੱਸਿਆ ਗਿਆ ਹੈ:ਝਰ-ਝਰ ।
ਉੱਤਰ:
ਖ਼ਰ-ਖ਼ਰ, ਠੁਰ-ਠੁਰ, ਬੂੰਦ-ਬੂੰਦ, ਤੁਰਤੁਰ, ਬਣ-ਬਣ, ਕਣ-ਕਣ, ਹਰੀ-ਭਰੀ, ਝ-ਝਰ, ਹਰੀਆਂ-ਭਰੀਆਂ ।

PSEB 4th Class Punjabi Solutions Chapter 15 ਪਾਣੀ

ਪ੍ਰਸ਼ਨ 5.
‘ਜੇ ਪਾਣੀ ਨਾ ਹੁੰਦਾ, ਤਾਂ ਕੀ ਹੁੰਦਾ ? ਇਸ ਵਿਸ਼ੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ:
ਗੁਰਬਾਣੀ ਦਾ ਕਥਨ ਹੈ, “ਪਹਿਲਾਂ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ । ਅਰਥਾਤ ਧਰਤੀ ਉੱਤੇ ਸਾਰੇ ਜੀਵਨ ਦਾ ਆਧਾਰ ਪਾਣੀ ਹੀ ਹੈ । ਜੇਕਰ ਧਰਤੀ ਉੱਤੇ ਪਾਣੀ ਨਾ ਹੁੰਦਾ, ਤਾਂ ਮਨੁੱਖਾਂ ਸਮੇਤ ਧਰਤੀ ਉੱਤੇ ਕੋਈ ਜੀਵ-ਜੰਤੂ ਨਾ ਹੁੰਦਾ ਤੇ ਨਾ ਹੀ ਹਰੀ-ਭਰੀ ਤੇ ਫੁੱਲਾਂ-ਫਲਾਂ ਨਾਲ ਭਰੀ ਬਨਸਪਤੀ । ਵਿਗਿਆਨ ਦੀਆਂ ਖੋਜਾਂ ਨੇ ਵੀ ਇਹੋ ਹੀ ਸਿੱਧ ਕੀਤਾ ਹੈ ਕਿ ਧਰਤੀ ਉੱਤੇ ਜੀਵਨ ਦਾ ਮੁੱਢਲਾ ਅੰਸ਼ ਪਾਣੀ ਵਿਚ ਹੀ ਉਪਜਿਆ ਤੇ ਸਮੁੱਚਾ ਵਿਕਾਸ ਪਾਣੀ ਨਾਲ ਹੀ ਹੋਇਆ । ਇਸੇ ਕਰਕੇ ਕੁਦਰਤ ਨੇ ਧਰਤੀ ਨੂੰ ਇਸਦੇ ਤਿੰਨ ਹਿੱਸੇ ਪਾਣੀ ਨਾਲ ਹੀ ਮਾਲਾਮਾਲ ਕੀਤਾ ਹੈ । ਮਨੁੱਖੀ ਸਰੀਰ ਵਿਚ 65-70% ਪਾਣੀ ਹੀ ਹੈ ਤੇ ਪਾਣੀ ਤੋਂ ਬਿਨਾਂ ਇਹ ਜਿਉਂਦਾ ਹੀ ਨਹੀਂ ਰਹਿ ਸਕਦਾ । ਜੇਕਰ ਪਾਣੀ ਨਾ ਹੁੰਦਾ ਤਾਂ ਕੁਦਰਤ ਇੰਨੀ ਸੁੰਦਰ ਹੋ ਹੀ ਨਹੀਂ ਸੀ ਸਕਦੀ ।

ਅੱਜ ਜਦੋਂ ਧਰਤੀ ਉੱਤੇ ਮਨੁੱਖ ਦੀਆਂ ਉਦਯੋਗਿਕ ਤੇ ਫ਼ਸਲੀ ਗਤੀਵਿਧੀਆਂ ਨੇ ਉਸਦੀ ਪਾਣੀ ਦੀ ਲੋੜ ਵਧਾ ਦਿੱਤੀ ਹੈ ਤੇ ਉਹ ਧਰਤੀ ਹੇਠਲੇ ਪਾਣੀ ਦੀ ਬੇਦਰਦੀ ਨਾਲ ਵਰਤੋਂ ਕਰ ਰਿਹਾ ਹੈ, ਤਾਂ ਇਸ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ । ਰਹਿੰਦੀ ਕਸਰ ਧਰਤੀ ਉੱਤੇ ਕੀਟਨਾਸ਼ਕਾਂ, ਰਸਾਇਣਾਂ ਤੇ ਹਵਾ ਪ੍ਰਦੂਸ਼ਣ ਨੇ ਕੱਢ ਦਿੱਤੀ ਹੈ, ਜਿਸ ਕਾਰਨ ਸਮੁੰਦਰਾਂ, ਦਰਿਆਵਾਂ, ਝਰਨਿਆਂ, ਝੀਲਾਂ ਤੇ ਬਰਫ਼ਾਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਜਿਸਦੇ ਸਿੱਟੇ ਵਜੋਂ ਧਰਤੀ ਉੱਤੇ ਜੀਵਾਂ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ । ਇਸ ਕਰਕੇ ਸਾਡੇ ਲਈ ਪਾਣੀ ਦੀ ਬੱਚਤ ਕਰਨੀ ਤੇ ਇਸਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 6.
ਬਿਮਾਰੀ ਕਾਰਨ ਸਕੂਲੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ:
(ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਚਿੱਠੀ-ਪੱਤਰ’ ਵਾਲਾ ਭਾਗ ।)

Leave a Comment