PSEB 4th Class Punjabi Solutions Chapter 16 ਆਓ ਤੇ ਜਾਓ

Punjab State Board PSEB 4th Class Punjabi Book Solutions Chapter 16 ਆਓ ਤੇ ਜਾਓ Textbook Exercise Questions and Answers.

PSEB Solutions for Class 4 Punjabi Chapter 16 ਆਓ ਤੇ ਜਾਓ

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਰਹਿੰਦੇ ਸਨ ਇਕ ……………………….. ਸੁਰਗ ਸਿਧਾਇਆ ।
ਸਰਲ ਅਰਥ-ਇਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਉਨ੍ਹਾਂ ਦੇ ਪਿਤਾ ਨੇ ਬਹੁਤ ਸਾਰੀ ਜਾਇਦਾਦ ਬਣਾਈ ਹੋਈ ਸੀ । ਇਕ ਦਿਨ ਰੱਬ ਦੀ ਮਰਜ਼ੀ ਨਾਲ ਉਹ ਦਿਨ ਆਇਆ, ਜਦੋਂ ਪਿਤਾ ਸਭ ਕੁੱਝ ਛੱਡ ਕੇ ਇਸ ਦੁਨੀਆ ਤੋਂ ਚਲਾਣਾ ਕਰ ਗਿਆ ।

(ਅ) ਕੁਝ ਦਿਨ ਲੰਘੇ ……………………….. ਦੋਹਾਂ ਹਵੇਲੀ ।
ਸਰਲ ਅਰਥ-ਦੋਹਾਂ ਭਰਾਵਾਂ ਦੇ ਪਿਓ ਦੇ ਮਰਨ ਮਗਰੋਂ ਕੁੱਝ ਦਿਨ ਅਫ਼ਸੋਸ ਵਿਚ ਲੰਘ ਗਏ । ਲੋਕ ਮੁਕਾਣਾਂ ਲੈ ਕੇ ਆਏ । ਫ਼ਿਰ ਦੋਹਾਂ ਭਰਾਵਾਂ ਨੇ ਪਿਓ ਦੀ ਜਾਇਦਾਦ ਨੂੰ ਆਪਸ ਵਿਚ ਵੰਡ ਲਿਆ । ਇਸ ਦੇ ਨਾਲ ਹੀ ਦੋਹਾਂ ਨੇ ਹਵੇਲੀ ਨੂੰ ਵੀ ਅੱਧੋ-ਅੱਧ ਵੰਡ ਲਿਆ ।

(ਇ) ਵੱਡੇ ਭਾਈ ਸੋਚਿਆ, …………….. ਦੇ ਵਾਕਰ ।
ਸਰਲ ਅਰਥ-ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਪਿਤਾ ਦਾ ਜੋੜਿਆਂ ਧਨ ਬਥੇਰਾ ਮਿਲ ਗਿਆ ਹੈ, ਇਸ ਕਰਕੇ ਮੈਨੂੰ ਆਪ ਕੰਮ ਕਰਨ ਦੀ ਕੋਈ ਲੋੜ ਨਹੀਂ ! ਕੰਮ ਤੋਂ ਬਿਨਾਂ ਮੇਰਾ ਕੁੱਝ ਥੁੜਿਆ ਹੋਇਆ ਨਹੀਂ ਇਹ ਸੋਚ ਕੇ ਉਸ ਨੇ ਕੰਮ ਕਰਨ ਲਈ ਕੁੱਝ ਨੌਕਰ ਰੱਖ ਲਏ ਅਤੇ ਆਪ ਸ਼ਾਹੂਕਾਰਾਂ ਵਾਂਗ ਠਾਠ-ਬਾਠ ਨਾਲ ਰਹਿਣ ਲੱਗ ਪਿਆ ।

(ਸ) ਛੋਟਾ ਭਾਈ ਬਹੁਤ ………………. ਜਾਣਨ ਕੰਮ-ਧੰਦੇ ।
ਸਰਲ ਅਰਥ-ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ । ਉਸ ਨੇ ਵੀ ਦੋ ਤਕੜੇ ਬੰਦੇ ਨੌਕਰ ਰੱਖ ਲਏ, ਜਿਹੜੇ ਕਿ ਉਸ ਵਰਗੇ ਹੀ ਮਿਹਨਤੀ ਅਤੇ ਕੰਮ-ਧੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ।

(ਹ) ਦੋਵੇਂ ਕਾਮੇ ……………….. ਖਾ ਮੁਕਾਇਆ ।
ਸਰਲ, ਅਰਥ-ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਨ੍ਹਾਂ ਦੋਹਾਂ ਦੇ ਨਾਲ ਤੀਜਾ ਉਹ ਆਪ ਲੱਗਾ ਰਹਿੰਦਾ ਸੀ । ਤਿੰਨਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਕਮਾਈ ਕੀਤੀ ਪਰ ਦੂਜੇ ਪਾਸੇ ਨੌਕਰਾਂ ਦੇ ਸਿਰ ‘ਤੇ ਐਸ਼ ਕਰਨ ਦਾ ਰਾਹ ਫੜਨ ਵਾਲੇ ਵੱਡੇ ਭਰਾ ਦਾ ਸਾਰਾ ਧਨ ਕੁੱਝ ਸਮੇਂ ਵਿਚ ਹੀ ਉੱਜੜ ਗਿਆ ।ਉਸ ਦੇ ਘਰ ਖੇਤਾਂ ਵਿਚੋਂ ਕੁੱਝ ਨਾ ਆਇਆ ਅਤੇ ਜੋ ਕੁੱਝ ਉਸ ਦੇ ਘਰ ਵਿਚ ਸੀ, ਉਹ ਸਭ ਖਾ ਕੇ ਮੁਕਾ ਦਿੱਤਾ ।

(ਕ) ਇਕ ਦਿਨ ਤਿੰਨੇ ………… ……….. ਗੋਡੀ ਨਾ ਛੱਡੀ ।
ਸਰਲ ਅਰਥ-ਇਕ ਦਿਨ ਛੋਟਾ ਭਰਾ ਤੇ ਉਸ ਦੇ ਦੋਵੇਂ ਕਾਮੇ ਮਿਲ ਕੇ ਮੱਕੀ ਦੀ ਗੋਡੀ ਕਰ ਰਹੇ ਸਨ । ਇੰਨੇ ਨੂੰ ਹੱਥ ਵਿਚ ਸੋਟੀ ਫੜੀ ਬਾਬਾ ਸੰਤੁ ਆ ਗਿਆ । ਉਸ ਨੇ ਦੇਖਿਆ ਕਿ ਉਸ ਦਿਨ ਬੜਾ ਵੱਟ ਸੀ ਅਤੇ ਫ਼ਸਲ ਵੀ ਗੋਡਿਆਂ ਤੋਂ ਉੱਚੀ-ਉੱਚੀ ਸੀ, ਪਰ ਤਿੰਨਾਂ ਜਣਿਆਂ ਨੇ ਗੋਡੀ ਨਹੀਂ ਸੀ ਛੱਡੀ ।

(ਖ) ਬਾਬਾ ਸੰਤੂ ਬੋਲਿਆ, ………………………… ਅੱਜ ਤੇਰਾ ਭਾਈ ।
ਸਰਲ ਅਰਥ-ਬਾਬਾ ਸੰਤੁ ਛੋਟੇ ਭਰਾ ਨੂੰ ਕਹਿਣ ਲੱਗਾ, ਬਹਾਦਰਾ ! ਮੈਨੂੰ ਇਕ ਗੱਲ ਦੱਸ । ਰੱਬ ਨੇ ਤੈਨੂੰ ਸੁਖ ਨਾਲ ਬਥੇਰਾ ਦਿੱਤਾ ਹੈ, ਪਰ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਈ ਕਿ ਅੱਜ-ਕਲ੍ਹ ਤੇਰਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?”

(ਗ) ਛੋਟੇ ਆਖਿਆ, ………………………….. ਮੇਰੇਂ ਲਈ ਪੂਜਾ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕਿਹਾ ਕਿ ਉਹ ਆਪ ਸਿਆਣਾ ਹੈ ਤੇ ਉਹ ਗੱਲ ਨੂੰ ਸਮਝ ਸਕਦਾ ਹੈ ਕਿ ਕਦੇ ਕਿਸੇ ਨੂੰ ਘਰ ਵਿਚ ਬੈਠੇ ਨੂੰ ਰੱਬ ਨੇ ਦਾਣੇ ਨਹੀਂ ਭੇਜੇ । ਬੱਸ ਇਹੋ ਇਕ ਗੱਲ ਹੈ ਅਤੇ ਹੋਰ ਕੋਈ ਫ਼ਰਕ ਨਹੀਂ । ਉਹ ਵੱਡਾ ਭਰਾ ਕੰਮ ਕਰਨ ਨੂੰ ਪਾਪ ਸਮਝਦਾ ਹੈ, ਪਰ ਮੈਂ ਕੰਮ ਨੂੰ ਭਗਤੀ ਸਮਝਦਾ ਹਾਂ । ਉਹ ਆਪ ਕੰਮ ਨਹੀਂ ਕਰਦਾ, ਪਰ ਮੈਂ ਕੰਮ ਵਿਚ ਜੁਟਿਆ ਰਹਿੰਦਾ ਹਾਂ ।

(ਘ) ਉਹ ਕਾਮਿਆਂ ਨੂੰ ……………………… ਕੰਮ ਨਬੇੜੇ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਉੱਤਰ ਦਿੱਤਾ ਕਿ ਉਸ ਦਾ ਵੱਡਾ ਭਰਾ ਆਪ ਕੰਮ ਨਹੀਂ ਕਰਦਾ, ਸਗੋਂ ਕਾਮਿਆਂ ਨੂੰ ਕੰਮ ‘ਤੇ ਜਾਣ ਲਈ ਕਹਿੰਦਾ ਹੈ, ਪਰ ਮੈਂ ਕਾਮਿਆਂ ਨੂੰ ਆਪ ਕੰਮ ‘ਤੇ ਨਾਲ ਲੈ ਕੇ ਤੁਰਦਾ ਹਾਂ । ਉਹ ਆਪ ਕਦੇ ਵੀ ਖੇਤਾਂ ਵਿਚ ਆ ਕੇ ਗੇੜਾ ਨਹੀਂ ਮਾਰਦਾ ਤੇ ਫ਼ਸਲ ਦੀ ਦੇਖ-ਭਾਲ ਨਹੀਂ ਕਰਦਾ, ਪਰ ਮੈਂ ਉੱਨਾ ਸਮਾਂ ਕਦੇ ਖੇਤ ਵਿੱਚੋਂ ਘਰ . ਨਹੀਂ ਜਾਂਦਾ, ਜਿੰਨਾ ਚਿਰ ਖੇਤਾਂ ਦਾ ਕੰਮ ਮੁੱਕ ਨਾ ਜਾਵੇ !

PSEB 4th Class Punjabi Solutions Chapter 16 ਆਓ ਤੇ ਜਾਓ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਰਹਿੰਦੇ ਸਨ ਇਕ ਪਿੰਡ ਵਿਚ, ਦੋ ਭਾਈ ਭਾਈ ।
ਜਾਇਦਾਦ ਜਿਨ੍ਹਾਂ ਦੇ ਬਾਪ ਨੇ ਸੀ, ਬਹੁਤ ਬਣਾਈ ।
ਇਕ ਦਿਨ ਭਾਣਾ ਵਰਤਿਆ, ਉਹ ਦਿਨ ਵੀ ਆਇਆ ।
ਸਭ ਕੁਝ ਏਥੋਂ ਛੱਡ ਕੇ, ਉਹ ਸੁਰਗ ਸਿਧਾਇਆ ।

ਪ੍ਰਸ਼ਨ

  1. ਇਕ ਪਿੰਡ ਵਿਚ ਕੌਣ ਰਹਿੰਦਾ ਸੀ ?
  2. ਇਕ ਦਿਨ ਕੀ ਹੋਇਆ ?

ਉੱਤਰ:

  1. ਇਕ ਪਿੰਡ ਵਿਚ ਦੋ ਭਰਾ ਰਹਿੰਦੇ ਸਨ ।
  2. ਇਕ ਦਿਨ ਦੋਹਾਂ ਭਰਾਵਾਂ ਦਾ ਅਮੀਰ ਬਾਪ ਮਰ ਗਿਆ ।

2. ਕੁਝ ਦਿਨ ਲੰਘੇ ਸੋਗ ਦੇ, ਮੁਕਾਣਾਂ ਆਈਆਂ ।
ਵੰਡ ਲਈ ਜਾਇਦਾਦ, ਫਿਰ ਆਪਸ ਵਿਚ ਭਾਈਆਂ ।
ਪੈਲੀ ਡੰਗਰ ਵੰਡ ਲਏ, ਸਭ ਪੈਸਾ-ਧੇਲੀ ।
ਅੱਧੀ-ਅੱਧੀ ਵੰਡ ਲਈ, ਫਿਰ ਦੋਹਾਂ ਹਵੇਲੀ ।

ਪ੍ਰਸ਼ਨ

  1. ਕੁੱਝ ਦਿਨ ਕਿਸ ਤਰ੍ਹਾਂ ਲੰਘੇ ?
  2. ਪਿਓ ਦੇ ਮਰਨ ਪਿੱਛੋਂ ਦੋਹਾਂ ਭਰਾਵਾਂ ਨੇ ਕੀ ਕੀਤਾ ?

ਉੱਤਰ:

  1. ਕੁੱਝ ਦਿਨ ਪਿਓ ਦੀ ਮੌਤ ਦੇ ਸੋਗ ਵਿਚ ਲੰਘੇ ਤੇ ਮੁਕਾਣਾਂ ਆਉਂਦੀਆਂ ਰਹੀਆਂ ।
  2. ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ । ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਿਲ ਸਨ ।

3. ਵੱਡੇ ਭਾਈ ਸੋਚਿਆ, ਹੈਂ ਧਨ ਬਥੇਰਾ ।
ਕਰਾ ਕੰਮ ਮੈਂ ਕਿਸ ਲਈ, ਕੀ ਥੁੜਿਆ ਮੇਰਾ ।
ਕੰਮ ਲਈ ਉਸ ਰੱਖ ਲਏ, ਕੁਝ ਨੌਕਰ ਚਾਕਰ ।
ਆਪ ਰਹਿਣ ਉਹ ਲੱਗ ਪਿਆ, ਸਾਹਾਂ ਦੇ ਵਾਕਰ ।

ਪ੍ਰਸ਼ਨ

  1. ਵੱਡੇ ਭਰਾ ਨੇ ਕੀ ਸੋਚਿਆ ?
  2. ਵੱਡੇ ਭਰਾ ਨੇ ਕੰਮ ਕਰਨ ਲਈ ਕੀ ਕੀਤਾ ?
  3. ਵੱਡਾ ਭਰਾ ਕਿਸ ਤਰ੍ਹਾਂ ਰਹਿਣ ਲੱਗ ਪਿਆ ?

ਉੱਤਰ:

  1. ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਧਨ ਬਥੇਰਾ ਹੈ, ਇਸ ਕਰਕੇ ਉਸ ਨੂੰ ਕੰਮ ਦੀ ਲੋੜ ਨਹੀਂ ।
  2. ਵੱਡੇ ਭਰਾ ਨੇ ਕੰਮ ਲਈ ਨੌਕਰ ਰੱਖ ਲਏ ਤੇ ਆਪ ਸ਼ਾਹਾਂ ਵਾਂਗ ਰਹਿਣ ਲੱਗਾ ।
  3. ਵੱਡਾ ਭਰਾ ਕੰਮ ਕਰਨਾ ਛੱਡ ਕੇ ਸ਼ਾਹਾਂ ਵਾਂਗ ਰਹਿਣ ਲੱਗ ਪਿਆ ।

PSEB 4th Class Punjabi Solutions Chapter 16 ਆਓ ਤੇ ਜਾਓ

4. ਛੋਟਾ ਭਾਈ ਬਹੁਤ ਸੀ, ਕਾਮਾ ਤੇ ਸਿਆਣਾ ।
ਮਿੱਠਾ ਸਭ ਨੂੰ ਬੋਲਦਾ, ਸਭ ਦੇ ਮਨ-ਭਾਣਾ ।
ਨੌਕਰ ਉਸ ਵੀ ਰੱਖ ਲਏ, ਦੋ ਤਕੜੇ ਬੰਦੇ ।
ਉਸ ਦੇ ਵਾਂਗ ਹੀ ਮਿਹਨਤੀ, ਜਾਣਨ ਕੰਮ- ਧੰਦੇ ।

ਪ੍ਰਸ਼ਨ

  1. ਛੋਟਾ ਭਰਾ ਕਿਹੋ ਜਿਹਾ ਬੰਦਾ ਸੀ ?
  2. ਛੋਟੇ ਭਰਾ ਨੇ ਕੀ ਕੀਤਾ ?

ਉੱਤਰ:

  1. ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ ।
  2. ਛੋਟੇ ਭਰਾ ਨੇ ਕੰਮ ਕਰਨ ਲਈ ਦੋ ਤਕੜੇ ਬੰਦੇ ਰੱਖ ਲਏ ।

5. ਦੋਵੇਂ ਕਾਮੇ ਮਿਹਨਤੀ, ਤੇ ਤੀਜਾ ਭਾਈ ।
ਜਾਨ ਤੋੜ ਕੇ ਤਿਹਾਂ ਨੇ, ਕਰੀ ਬਹੁਤ ਕਮਾਈ ।
ਓਧਰ ਵੱਡੇ ਭਾਈ ਦਾ, ਹੋ ਗਿਆ ਸਫ਼ਾਇਆ ।
ਖੇਤੋਂ ਕੁੱਝ ਨਾ ਆਇਆ, ਘਰ ਖਾ ਮੁਕਾਇਆ ।

ਪ੍ਰਸ਼ਨ

  1. ਛੋਟੇ ਭਰਾ ਦੇ ਖੇਤਾਂ ਵਿਚ ਕਿਸਨੇ ਮਿਹਨਤ ਕੀਤੀ ?
  2. ਵੱਡੇ ਭਰਾ ਦਾ ਕੀ ਹਾਲ ਹੋਇਆ ?

ਉੱਤਰ:

  1. ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਸਨੇ ਦੋਹਾਂ ਕਾਮਿਆਂ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ, ਜਿਸਦਾ ਫਲ ਬਹੁਤ ਚੰਗਾ ਮਿਲਿਆ ।
  2. ਵੱਡੇ ਭਰਾ ਦੇ ਖੇਤਾਂ ਵਿਚੋਂ ਕੋਈ ਕਮਾਈ ਨਾ ਆਈ ਤੇ ਜੋ ਉਸ ਦੇ ਘਰ ਵਿਚ ਸੀ, ਉਸ ਨੇ ਖਾ ਕੇ ਮੁਕਾ ਦਿੱਤਾ ।

6. ਇਕ ਦਿਨ ਤਿੰਨੇ ਜਣੇ ਸਨ, ਪਏ ਗੁੰਡਦੇ ਮੱਕੀ ।
ਬਾਬਾ ਸੰਤੂ ਆ ਗਿਆ, ਹੱਥ ਸੋਟੀ ਚੱਕੀ ।
ਉੱਤੋਂ ਹੁੰਮਸ, ਫ਼ਸਲ ਭੀ, ਸੀ ਗੋਡਿਓ ਵੱਡੀ ।
ਤਿੰਨਾਂ ਜਣਿਆਂ ਫੇਰ ਵੀ, ਗੋਡੀ ਨਾ ਛੱਡੀ ।

ਪ੍ਰਸ਼ਨ

  1. ਤਿੰਨੇ ਜਣੇ ਕੌਣ-ਕੌਣ ਸਨ ?
  2. ਤਿੰਨੇ ਜਣੇ ਕਿਹੋ-ਜਿਹੇ ਮੌਸਮ ਵਿਚ ਗੋਡੀ ” ਕਰ ਰਹੇ ਸਨ ?

ਉੱਤਰ:

  1. ਛੋਟਾ ਭਰਾ ਤੇ ਦੋ ਕਾਮੇ ।
  2. ਤਿੰਨੇ ਜਣੇ ਹੁੰਮਸ ਭਰੇ ਮੌਸਮ ਵਿਚ ਗੋਡੀ ਕਰ ਰਹੇ ਸਨ ।

7. ਬਾਬਾ ਸੰਤੂ ਬੋਲਿਆ, ਗੱਲ ਦੱਸ ਇਕ ਸ਼ੇਰਾ ।
ਦਿੱਤਾ ਤੈਨੂੰ ਰੱਬ ਨੇ ਸੁਖ ਨਾਲ ਬਥੇਰਾ ।
ਇਕ ਗੱਲ ਦੀ ਅੱਜ ਤਕ, ਮੈਨੂੰ ਸਮਝ ਨਾ ਆਈ ।
ਭੁੱਖਾ ਕਾਹਤੋਂ ਮਰ ਰਿਹੈ, ਅੱਜ ਤੇਰਾ ਭਾਈ ।

ਪ੍ਰਸ਼ਨ

  1. ਬਾਬੇ ਸੰਤੂ ਨੇ “ਸ਼ੇਰਾ ਕਿਸ ਨੂੰ ਕਿਹਾ ?
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਕੀ ਪੁੱਛਿਆ ?

ਉੱਤਰ:

  1. ਛੋਟੇ ਭਰਾ ਨੂੰ ।
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਪੁੱਛਿਆ ਕਿ ਉਸ ਦਾ ਵੱਡਾ ਭਰਾ ਭੁੱਖਾ ਕਿਉਂ ਮਰ ਰਿਹਾ ਹੈ ।

8. ਛੋਟੇ ਆਖਿਆ, “ਬਾਬਾ ਜੀ ! ਤੁਸੀਂ ਆਪ ਸਿਆਣੇ ।
ਘਰੇ ਬੈਠਿਆਂ ਰੱਬ ਨੇ, ਕਦ ਘੱਲੇ ਦਾਣੇ ।
ਬੱਸ ਇੱਕੋ ਹੀ ਗੱਲ ਹੈ, ਹੋਰ ਫ਼ਰਕ ਨਾ , ਦੂਜਾ ।
ਉਸ ਲਈ ਕੰਮ ਹਰਾਮ ਹੈ, ਮੇਰੇ ਲਈ ਪੂਜਾ ।

ਪ੍ਰਸ਼ਨ

  1. ਛੋਟੇ ਭਰਾ ਨੇ ਰੱਬ ਬਾਰੇ ਕੀ ਕਿਹਾ ?
  2. ਛੋਟਾ ਭਰਾ ਕੰਮ ਨੂੰ ਕੀ ਸਮਝਦਾ ਸੀ ਤੇ ਵੱਡਾ ਭਰਾ ਕੀ ?

ਉੱਤਰ:

  1. ਛੋਟੇ ਭਰਾ ਨੇ ਕਿਹਾ ਕਿ ਰੱਬ ਕਿਸੇ ਵਿਹਲੇ ਨੂੰ ਰਿਜ਼ਕ ਨਹੀਂ ਦਿੰਦਾ ।
  2. ਛੋਟਾ ਭਰਾ ਕੰਮ ਨੂੰ ਪੂਜਾ (ਭਗਤੀ) ਸਮਝਦਾ। ਸੀ, ਪਰ ਵੱਡਾ ਭਰਾ ਕੰਮ ਨੂੰ ‘ਹਰਾਮ’ ਸਮਝਦਾ ਸੀ ।

PSEB 4th Class Punjabi Solutions Chapter 16 ਆਓ ਤੇ ਜਾਓ

9. ਉਹ ਕਾਮਿਆਂ ਨੂੰ ਆਖਦੈ, ਬਈ ਕੰਮ ‘ਤੇ ਜਾਓ ।
ਮੈਂ ਕਾਮਿਆਂ ਨੂੰ ਆਂਖਦੇ, ਬਈ ਕੰਮ ‘ਤੇ ਆਓ ।
ਕਦੇ ਨਾ ਆਇਆ ਖੇਤ ਵਿਚ, ਉਹ ਮਾਰਨ ਗੇੜੇ ।
ਮੈਂ ਪਰ ਖੇਤੋਂ ਗਿਆ ਨਹੀਂ, ਬਿਨਾਂ ਕੰਮ ਨਬੇੜੇ ।

ਪ੍ਰਸ਼ਨ

  1. ਛੋਟਾ ਭਰਾ ਤੇ ਵੱਡਾ ਭਰਾ ਕਾਮਿਆਂ ਤੋਂ ਕਿਸ ਤਰ੍ਹਾਂ ਕੰਮ ਲੈਂਦੇ ਹਨ ?
  2. ਛੋਟਾ ਭਰਾ ਖੇਤਾਂ ਵਿਚੋਂ ਕਦੋਂ ਮੁੜਦਾ ਸੀ ?

ਉੱਤਰ:

  1. ਛੋਟਾ ਭਰਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਉਸ ਨਾਲ ਕੰਮ ਉੱਤੇ ਚੱਲਣ, ਪਰ ਵੱਡਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਕੰਮ ਉੱਤੇ ਜਾਣ ।
  2. ਛੋਟਾ ਭਰਾ ਕੰਮ ਤੋਂ ਉਦੋਂ ਮੁੜਦਾ ਸੀ, ਜਦੋਂ ਸਾਰਾ ਕੰਮ ਨਿੱਬੜ ਜਾਂਦਾ ਸੀ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁੱਝ ਵੰਡਿਆ ?
ਉੱਤਰ:
ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਸਨ ।

ਪ੍ਰਸ਼ਨ 2.
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ?
ਉੱਤਰ:
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਬਥੇਰਾ ਧਨ ਹੈ ਤੇ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ । ਇਸ ਲਈ ਉਸ ਨੇ ਕੰਮ ਕਰਨ ਲਈ ਨੌਕਰ ਰੱਖ ਲਏ ।

ਪ੍ਰਸ਼ਨ 3.
ਛੋਟਾ ਭਰਾ ਕਿਹੋ ਜਿਹਾ ਸੀ ?
ਉੱਤਰ:
ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ । ਉਹ ਹਰ ਇਕ ਨਾਲ ਇੰਨਾ ਮਿੱਠਾ ਬੋਲਦਾ ਸੀ ਕਿ ਸਾਰਿਆਂ ਦੇ ਦਿਲ ਨੂੰ ਚੰਗਾ ਲੱਗਦਾ ਸੀ ।

ਪ੍ਰਸ਼ਨ 4.
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ ?
ਉੱਤਰ:
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਪੁੱਛਿਆ ਸੀ ਕਿ ਉਸ ਨੂੰ ਇਹ ਸਮਝ ਨਹੀਂ ਆਈ ਕਿ ਰੱਬ ਨੇ ਉਸ ਨੂੰ ਤਾਂ ਬਥੇਰਾ ਦਿੱਤਾ ਹੈ, ਪਰ ਉਸ ਦਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?

ਪ੍ਰਸ਼ਨ 5.
ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕੀ ਉੱਤਰ ਦਿੱਤਾ ?
ਉੱਤਰ:
ਛੋਟੇ ਭਰਾ ਨੇ ਬਾਬੇ ਸੰਤੁ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਵਿਹਲੇ ਬੈਠੇ ਦੀ ਮੱਦਦ ਨਹੀਂ ਕਰਦਾ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕੰਮ ਨੂੰ ਪਾਪ ਸਮਝਦਾ ਹੈ, ਜਿਸ ਕਰਕੇ ਉਹ ਕੰਮ ਨੂੰ ਨੌਕਰਾਂ-ਚਾਕਰਾਂ ਦੇ ਹਵਾਲੇ ਕਰ ਕੇ ਆਪ ਵਿਹਲਾ ਬੈਠਾ ਰਹਿੰਦਾ ਹੈ । ਦੂਜੇ ਪਾਸੇ ਉਹ ਛੋਟਾ ਕੰਮ ਨੂੰ ਭਗਤੀ ਸਮਝਦਾ ਹੈ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਮਿਆਂ ਦੀ ਨਿਗਰਾਨੀ ਨਹੀਂ ਕਰਦਾ, ਜਦੋਂ ਕਿ ਉਹ (ਛੋਟਾ) ਕਾਮਿਆਂ ਨੂੰ ਆਪ ਨਾਲ ਲੈ ਕੇ ਖੇਤਾਂ ਵਿਚ ਆਉਂਦਾ ਹੈ ਤੇ ਜਦੋਂ ਤਕ ਕੰਮ ਮੁੱਕ ਨਾ । ਜਾਵੇ, ਉਹ ਵਾਪਸ ਘਰ ਨਹੀਂ ਮੁੜਦਾ |

ਪ੍ਰਸ਼ਨ 6.
ਹੇਠ ਲਿਖੀਆਂ ਪੰਕਤੀਆਂ ਦੇ ਅਰਥ ਸਪੱਸ਼ਟ ਕਰੋ-
“ਉਹ ਕਾਮਿਆਂ ਨੂੰ ਆਖਦੈ, “ਬਈ ਕੰਮ ‘ਤੇ ਜਾਓ । ਮੈਂ ਕਾਮਿਆਂ ਨੂੰ ਆਖਦਾਂ, “ਬਈ ਕੰਮ ’ਤੇ ਆਓ।
ਉੱਤਰ:
ਵੱਡਾ ਭਰਾ ਕਾਮਿਆਂ ਨੂੰ ਖੇਤਾਂ ਵਿਚ ਕੰਮ |’ ਕਰਨ ਲਈ ਜਾਣ ਲਈ ਕਹਿੰਦਾ ਹੈ, ਪਰ ਆਪ ਘਰ ਵਿਚ ਵਿਹਲਾ ਬੈਠਾ ਰਹਿੰਦਾ ਹੈ । ਇਸਦੇ ਉਲਟ ਉਹ ਛੋਟਾ ਭਰਾ), ਕਾਮਿਆਂ ਨੂੰ ਕਹਿੰਦਾ ਹੈ ਕਿ ਚਲੋਂ ਕੰਮ ਉੱਤੇ ਚੱਲੀਏ । ਇਸ ਤਰ੍ਹਾਂ ਉਹ ਖੇਤਾਂ ਵਿਚ ਆਪ ਉਨ੍ਹਾਂ ਤੋਂ ਕੰਮ ਲੈਂਦਾ ਹੈ ।

ਪ੍ਰਸ਼ਨ 7.
ਹੇਠ ਲਿਖੇ ਮੁਹਾਵਰਿਆਂ ਤੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ-
ਭਾਣਾ ਵਰਤਣਾ, ਸੁਰਗ ਸਿਧਾਉਣਾ, ਸਫ਼ਾਇਆ ਹੋਣਾ, ਜਾਨ ਤੋੜਨਾ, ਜਾਇਦਾਦ, ਚਾਕਰ, ਮੁਕਾਣ, ਸੋਗ ।
ਉੱਤਰ:

  1. ਭਾਣਾ ਵਰਤਣਾ (ਰੱਬ ਦੀ ਮਰਜ਼ੀ ਨਾਲ ਕੁੱਝ ਦੁੱਖਦਾਇਕ ਵਾਪਰਨਾ)-ਰੱਬ ਦਾ ਐਸਾ ਭਾਣਾ ਵਰਤਿਆ ਕਿ ਪੱਕੀਆਂ ਕਣਕਾਂ ‘ਤੇ ਗੜੇ ਪੈ ਗਏ ।
  2. ਸੁਰਗ ਸਿਧਾਉਣਾ ਮਰ ਜਾਣਾ)-ਬੁੱਢਾ ਕੁੱਝ ਦਿਨ ਬਿਮਾਰ ਰਹਿ ਕੇ ਸੁਰਗ ਸਿਧਾਰ ਗਿਆ ।
  3. ਸਫ਼ਾਇਆ ਹੋਣਾ ਖ਼ਾਤਮਾ ਹੋ ਜਾਣਾ)ਪਿਛਲੀਆਂ ਆਮ ਚੋਣਾਂ ਵਿਚ ਹੁਕਮਰਾਨ ਪਾਰਟੀ ਦੇ ਸਾਰੇ ਵਿਰੋਧੀਆਂ ਦਾ ਸਫ਼ਾਇਆ ਹੋ ਗਿਆ ।
  4. ਜਾਨ ਤੋੜਨਾ ਬਹੁਤ ਮਿਹਨਤ ਕਰਨੀ-ਕਿਸਾਨ ਖੇਤਾਂ ਵਿਚ ਜਾਨ ਤੋੜ ਕੇ ਕੰਮ ਕਰਦੇ ਹਨ ।
  5. ਜਾਇਦਾਦ ਧਨ-ਸੰਪੱਤੀ)-ਸਾਡੇ ਪਿੰਡ ਦਾ ਸਰਪੰਚ ਵੱਡੀ ਜਾਇਦਾਦ ਦਾ ਮਾਲਕ ਹੈ ।
  6. ਚਾਕਰ ਨੌਕਰ)-ਉਸਦੇ ਘਰ ਬਥੇਰੇ ਨੌਕਰਚਾਕਰ ਹਨ ।
  7. ਮੁਕਾਣ (ਅਫ਼ਸੋਸ ਕਰਨ ਵਾਲਿਆਂ ਦੀ ਟੋਲੀ)ਜੀਤੇ ਹੋਰਾਂ ਦਾ ਭਰਾ ਮਰ ਗਿਆ ਹੈ । ਇਸ ਕਰਕੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਮੁਕਾਣਾਂ ਲੈ ਕੇ ਆ ਰਹੇ ਹਨ ।
  8. ਸੋਗ ਦੁੱਖ-ਟੱਬਰ ਦੇ ਜਵਾਨ ਬੰਦੇ ਦੇ ਮਰ ਜਾਣ ਨਾਲ ਘਰ ਵਿਚ ਸੋਗ ਵਰਤ ਗਿਆ ।

PSEB 4th Class Punjabi Solutions Chapter 16 ਆਓ ਤੇ ਜਾਓ

ਪ੍ਰਸ਼ਨ 8.
ਸਮਝੋ ਤੇ ਲਿਖੋ-
ਬਥੇਰਾ – ਬਹੁਤ
ਕਾਹਤੋਂ – ………..
ਘੱਲੇ – ………….
ਫ਼ਰਕ – ………..
ਉੱਤਰ:
ਬਥੇਰਾ – ਬਹੁਤ
ਕਾਹਤੋਂ – ਕਿਉਂ
ਘੱਲੇ’ – ਭੇਜੇ
ਫ਼ਰਕ – ਭਿੰਨਤਾ ।

ਪ੍ਰਸ਼ਨ 9.
ਲਿੰਗ ਬਦਲੋ-
ਦਾਦਾ, ਭਾਈ, ਨੌਕਰ, ਸ਼ੇਰ, ਭੈਣ ।
ਉੱਤਰ:
PSEB 4th Class Punjabi Solutions Chapter 16 ਆਓ ਤੇ ਜਾਓ 1

ਪ੍ਰਸ਼ਨ 10.
ਵਿਰੋਧੀ ਸ਼ਬਦ ਲਿਖੋਸੋਗ, ਮਿਠਾਸ, ਤਕੜੇ, ਮਿਹਨਤੀ, ਛੋਟਾ, ਸੁਖ, ਭੁੱਖਾ ॥
ਉੱਤਰ:

  1. ਸੋਗ ਖ਼ੁਸ਼ੀ
  2. ਮਿਠਾਸ ਕੁੜੱਤਣ
  3. ਤਕੜੇ ਮਾੜੇ
  4. ਮਿਹਨਤੀ ਕੰਮ-ਚੋਰ
  5. ਛੋਟਾ ਵੱਡਾ
  6. ਸੁਖ ਦੁੱਖ
  7. ਭੁੱਖਾ ਰੱਜਿਆ !

ਪ੍ਰਸ਼ਨ 11.
‘ਪਾਣੀ ਹੀ ਜੀਵਨ ਹੈ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ:
(ਉੱਤਰ ਲਈ ਦੇਖੋ ਪਾਠ 15 ਦੇ ਅੰਤ ਵਿਚ ‘ਜੇ ਪਾਣੀ ਨਾ ਹੁੰਦਾ ਤਾਂ ਕੀ ਹੁੰਦਾ’ ਵਿਸ਼ੇ ਸੰਬੰਧੀ: ਪ੍ਰਗਟ ਕੀਤੇ ਵਿਚਾਰ ।)

Leave a Comment