Punjab State Board PSEB 5th Class EVS Book Solutions Chapter 1 घरप्लरे हवउ-वरप्लो पविहात Textbook Exercise Questions and Answers.
PSEB Solutions for Class 5 EVS Chapter 1 घरप्लरे हवउ-वरप्लो पविहात
EVS Guide for Class 5 PSEB घरप्लरे हवउ-वरप्लो पविहात Textbook Questions and Answers
ਪੇਜ-2
ਆਪਣੇ ਮਾਂ-ਬਾਪ ਜਾਂ ਦਾਦੇ-ਦਾਦੀ ਤੋਂ ਹੇਠ ਲਿਖੀ ਜਾਣਕਾਰੀ ਲਵੋ-
ਪ੍ਰਸ਼ਨ 1.
ਉਨ੍ਹਾਂ ਦੇ ਖਿਡੌਣੇ ਕਿਹੋ-ਜਿਹੇ ਹੁੰਦੇ ਸਨ?
ਉੱਤਰ :
ਉਨ੍ਹਾਂ ਦੇ ਖਿਡੌਣੇ ਮਿੱਟੀ ਜਾਂ ਲੱਕੜ ਦੇ ਹੁੰਦੇ ਸਨ।
ਪ੍ਰਸ਼ਨ 2.
ਉਨ੍ਹਾਂ ਕੋਲ ਪਹਿਣਨ ਲਈ ਕਿੰਨੇ ਕੁ ਕੱਪੜੇ ਹੁੰਦੇ ਸਨ?
ਉੱਤਰ :
ਉਨ੍ਹਾਂ ਕੋਲ ਬਹੁਤ ਘੱਟ ਕੱਪੜੇ ਹੁੰਦੇ ਸਨ, ਘਰ ਵਿਚ ਪਾਉਣ ਲਈ ਸਾਧਾਰਨ ਜਿਹੇ 2-3 ਜੋੜੇ ਹੁੰਦੇ ਸਨ ਅਤੇ ਬਾਹਰ ਕਿਤੇ ਰਿਸ਼ਤੇਦਾਰੀ ਵਿੱਚ ਜਾਣ ਲਈ ਇਕ-ਦੋ ਥੋੜੇ ਵਧੀਆ ਜੋੜੇ ਹੁੰਦੇ ਸਨ। ਉਹ ਆਪਣੇ ਭੈਣਾਂ-ਭਰਾਵਾਂ ਦੇ ਜਾਂ ਚਾਚੇ, ਤਾਏ ਦੇ ਬੱਚਿਆਂ ਦੇ ਕੱਪੜੇ ਵੀ ਮੰਗ ਕੇ ਪਾ ਲੈਂਦੇ ਸਨ।
ਪ੍ਰਸ਼ਨ 3.
ਇਸ ਦੀ ਤੁਲਨਾ ਆਪਣੇ ਨਾਲ ਕਰ ਕੇ ਦੱਸੋ ਕਿ ਤੁਹਾਡੇ ਪਾਸ ਵੱਧ ਸਹੂਲਤਾਂ ਹਨ ਜਾਂ ਤੁਹਾਡੇ ਵੱਡ-ਵਡੇਰਿਆਂ ਕੋਲ ਸਨ?
ਉੱਤਰ :
ਸਾਡੇ ਕੋਲ ਵੱਧ ਸਹੂਲਤਾਂ ਹਨ।
ਪੇਜ-3
ਪ੍ਰਸ਼ਨ 1.
ਤੁਸੀਂ ਹਰ ਰੋਜ਼ ਕਿੰਨਾ ਸਮਾਂ ਟੈਲੀਵਿਜ਼ਨ ਦੇਖਦੇ ਹੋ?
ਉੱਤਰ :
ਮੈਂ ਹਰ ਰੋਜ਼ ਇੱਕ ਘੰਟਾ ਟੈਲੀਵਿਜ਼ਨ ਦੇਖਦਾ ਹਾਂ।
ਪ੍ਰਸ਼ਨ 2.
ਤੁਸੀਂ ਘਰ ਦੇ ਕੰਮ-ਕਾਰ ਵਿੱਚ ਕੀ ਸਹਾਇਤਾ ਕਰਦੇ ਹੋ?
ਉੱਤਰ :
ਮੈਂ ਘਰ ਦੇ ਸਾਰੇ ਕੰਮਾਂ ਵਿੱਚ ਸਹਾਇਤਾ ਕਰਦਾ ਹਾਂ; ਜਿਵੇਂ-ਭਾਂਡੇ ਮਾਂਜਣੇ, ਝਾੜੂ ਤੇ ਪੋਚਾ ਕਰਨਾ, ਬਿਸਤਰ ਵਿਛਾਉਣਾ ਆਦਿ।
ਪ੍ਰਸ਼ਨ 3.
ਤੁਸੀਂ ਆਪਣੇ ਦਾਦਾ-ਦਾਦੀ ਕੋਲ ਕਿੰਨਾ ਸਮਾਂ ਬਿਤਾਉਂਦੇ ਹੋ?
ਉੱਤਰ :
ਮੈਂ ਆਪਣਾ ਜ਼ਿਆਦਾ ਸਮਾਂ ਲਗਭਗ 3-4 ਘੰਟੇ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਕੋਲ ਬਿਤਾਉਂਦਾ ਹਾਂ।
ਪੇਜ 4-5
ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਮਸ਼ੀਨਾਂ, ਵੱਡੇ, ਸਹੂਲਤਾਂ, ਵਿਗਿਆਨ, ਦੇਸ਼, ਲੋੜਾਂ
(ੳ) ਪਹਿਲਾਂ ਪਰਿਵਾਰ ਬਹੁਤ …………………………. ਹੁੰਦੇ ਸਨ।
(ਅ) ਪਹਿਲੇ ਸਮੇਂ ਵਿੱਚ ਲੋਕਾਂ ਦੀਆਂ …………………………. ਘੱਟ ਹੁੰਦੀਆਂ ਸਨ।
(ਈ) ਹੁਣ ਨੇ ਬਹੁਤ ਤਰੱਕੀ ਕਰ …………………………. ਲਈ ਹੈ।
(ਸ) ਆਪਣਾ …………………………. ਆਪਣਾ ਹੀ ਹੁੰਦਾ ਹੈ।
(ਹ) ਅੱਜ-ਕੱਲ੍ਹ ਬਹੁਤ ਕੰਮ …………………………. ਨਾਲ ਹੋ ਜਾਂਦੇ ਹਨ।
(ਕ) ਨਵੀਂ ਪੀੜੀ ਨੂੰ …………………………. ਚਾਹੀਦੀਆਂ ਹਨ।
ਉੱਤਰ :
(ਉ) ਵੱਡੇ,
(ਅ) ਲੋੜਾਂ,
(ਈ) ਵਿਗਿਆਨ,
(ਸ) ਦੇਸ,
(ਹ) ਮਸ਼ੀਨਾਂ,
(ਕ) ਸਹੂਲਤਾਂ।
ਪ੍ਰਸ਼ਨ 5.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕਿ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਦਾਦਾ ਜੀ ਦੇ ਸਮੇਂ ਸਿਰਫ਼ ਮਿੱਟੀ ਦੇ ਖਿਡੌਣੇ ਹੁੰਦੇ ਸਨ।
(ਅ) ਅਜ਼ਾਦੀ ਤੋਂ ਬਾਅਦ ਸਿੱਖਿਆ ਦਾ ਪਸਾਰ ਹੋਇਆ ਹੈ।
(ਇ) ਬੱਚਿਆਂ ਨੂੰ ਮਾਤਾ-ਪਿਤਾ ਦੀ ਦੇਖਭਾਲ ਦੀ ਲੋੜ ਨਹੀਂ ਹੁੰਦੀ।
(ਸ) ਸਾਨੂੰ ਟੈਲੀਵਿਜ਼ਨ ਘੱਟ ਦੇਖਣਾ ਚਾਹੀਦਾ ਹੈ।
(ਹ) ਸਾਨੂੰ ਆਪਣੇ ਦਾਦਾ-ਦਾਦੀ ਕੋਲ ਸਮਾਂ ਬਿਤਾਉਣਾ ਚਾਹੀਦਾ ਹੈ।
ਉੱਤਰ :
(ਉ) ✓
(ਅ) ✓
(ਈ) ✗
(ਸ) ✓
(ਹ) ✓
ਪ੍ਰਸ਼ਨ 6.
ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਕਿਹੋ ਜਿਹੇ ਹੁੰਦੇ ਸਨ?
ਉੱਤਰ :
ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਮਿੱਟੀ ਦੇ ਹੁੰਦੇ ਸਨ।
ਪ੍ਰਸ਼ਨ 7.
ਹੁਣ ਦੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾਂ ਚਾਹੁੰਦੇ ਹਨ?
ਉੱਤਰ :
ਕੰਪਿਊਟਰ, ਮੋਟਰ ਸਾਈਕਲ, ਨਵੇਂ ਮਾਡਲ ਦੇ ਮੋਬਾਈਲ।
ਪ੍ਰਸ਼ਨ 8.
ਕੁੱਝ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ?
ਉੱਤਰ :
ਉਨ੍ਹਾਂ ਨੂੰ ਲਗਦਾ ਹੈ ਕਿ ਉਹ ਉੱਥੇ ਜਾ ਕੇ ਜ਼ਿਆਦਾ ਪੈਸੇ ਕਮਾ ਸਕਣਗੇ ਅਤੇ ਵਧੀਆ ਅਤੇ ਸੁਖਾਲੀ ਜ਼ਿੰਦਗੀ ਜੀ ਸਕਦੇ ਹਨ।
ਪੇਜ਼-6
ਪ੍ਰਸ਼ਨ 9.
ਸਾਂਝੇ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹਨ?
ਉੱਤਰ :
ਸਾਂਝੇ ਪਰਿਵਾਰ ਵਿਚ ਸਾਰੇ ਕੰਮ ਵੰਡੇ ਹੁੰਦੇ ਹਨ ਤੇ ਸਾਰਿਆਂ ਦੀ ਕਮਾਈ ਵੀ ਇੱਕੋ ਜਗਾ ਇਕੱਠੀ ਹੁੰਦੀ ਹੈ। ਇਸ ਤਰ੍ਹਾਂ ਥਕਾਵਟ ਨਹੀਂ ਹੁੰਦੀ ਅਤੇ ਖ਼ਰਚਾ ਵੀ ਘੱਟ ਹੁੰਦਾ ਹੈ ਬੱਚਿਆਂ ਦੀ ਦੇਖ-ਭਾਲ ਤੇ ਸੁਰੱਖਿਆ ਵੀ ਬਣੀ ਰਹਿੰਦੀ ਹੈ। ਘਰ ਵਿਚੋਂ ਕਿਤੇ ਜਾਣਾ ਹੋਵੇ ਤਾਂ ਤਾਲਾ ਨਹੀਂ ਲਗਾਉਣਾ ਪੈਂਦਾ ਕਿਉਂਕਿ ਵੱਡੇ ਪਰਿਵਾਰ ਵਿਚ ਕੋਈ ਨਾ ਕੋਈ ਜੀਅ ਘਰ ਹੀ ਰਹਿੰਦਾ ਹੈ।
ਪ੍ਰਸ਼ਨ 10.
ਸਮੇਂ ਦੇ ਬਦਲਣ ਨਾਲ ਪਰਿਵਾਰਾਂ 1 ਵਿੱਚ ਕੀ ਤਬਦੀਲੀ ਆ ਰਹੀ ਹੈ?
ਉੱਤਰ :
ਪਹਿਲੇ ਪਰਿਵਾਰ ਸੰਯੁਕਤ ਹੁੰਦੇ ਸਨ। ਇਹਨਾਂ ਵਿੱਚ ਦਾਦਾ-ਦਾਦੀ, ਚਾਚਾ-ਚਾਚੀ, ਤਾਇਆਤਾਈ ਅਤੇ ਉਹਨਾਂ ਦੇ ਬੱਚੇ ਹੁੰਦੇ ਸਨ ਤੇ ਪਰਿਵਾਰ ਵਿਚ ਜੀਆਂ ਦੀ ਗਿਣਤੀ 10-15 ਜਾਂ ਵੱਧ ਵੀ ਹੋ ਹੋ ਜਾਂਦੀ ਸੀ। ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਇਨ੍ਹਾਂ ਵਿੱਚ ਮਾਤਾ-ਪਿਤਾ ਅਤੇ ਬੱਚੇ ਹੀ ਹੁੰਦੇ ਹਨ।
PSEB 5th Class EVS Guide घरप्लरे हवउ-वरप्लो पविहात Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ( ਲਗਾਓ)
(i) ………………………… ਪਰਿਵਾਰ ਵਿਚ 8 ਤੋਂ ਵੱਧ ਮੈਂਬਰ ਹੋ ਸਕਦੇ ਹਨ
(ਉ) ਸੰਯੁਕਤ
(ਅ) ਇਕਾਈ
(ਇ) ਦੋਵੇਂ
(ਸ) ਕੋਈ ਨਹੀਂ।
ਉੱਤਰ :
(ਉ) ਸੰਯੁਕਤ
(ii) ………………………… ਬੱਚੇ ਸੁਰੱਖਿਅਤ ਰਹਿੰਦੇ ਹਨ।
(ਉ) ਇਕੱਠੇ
(ਅ) ਸੰਯੁਕਤ ਪਰਿਵਾਰ ਵਿਚ
(ਇ) ਸੜਕ ‘ਤੇ
(ਸ) ਕੋਈ ਨਹੀਂ।
ਉੱਤਰ :
(ਅ) ਸੰਯੁਕਤ ਪਰਿਵਾਰ ਵਿਚ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਰਾਜੂ ਨੇ ਆਪਣੀਆਂ ਗਰਮੀ ਦੀਆਂ ਛੁੱਟੀਆ ਕਿੱਥੇ ਬਤੀਤ ਕੀਤੀਆਂ
ਉੱਤਰ :
ਉਸ ਨੇ ਆਪਣੀਆਂ ਛੁੱਟੀਆਂ ਦਾਦਕੇ ਪਿੰਡ ਬਤੀਤ ਕੀਤੀਆਂ।
ਪ੍ਰਸ਼ਨ 2.
ਰਾਜੂ ਦੇ ਦਾਦਾ ਜੀ ਨੂੰ ਕੌਣ ਮਿਲਣ ਆਇਆ ਸੀ?
ਉੱਤਰ :
ਦਾਦਾ ਜੀ ਦੇ ਮਿੱਤਰ ਸ: ਪ੍ਰਤਾਪ ਸਿੰਘ॥
ਪ੍ਰਸ਼ਨ 3.
ਪਹਿਲੇ ਪਰਿਵਾਰ ਕਿਹੋ ਜਿਹੇ ਹੁੰਦੇ ਸਨ?
ਉੱਤਰ :
ਪਹਿਲੇ ਪਰਿਵਾਰ ਸੰਯੁਕਤ ਜਾਂ ਸਾਂਝੇ ਪਰਿਵਾਰ ਹੁੰਦੇ ਸਨ
ਪ੍ਰਸ਼ਨ 4.
ਅੱਜ-ਕੱਲ੍ਹ ਮਾਤਾ-ਪਿਤਾ ਕੋਲ ਬੱਚਿਆਂ ਦੀ ਦੇਖਭਾਲ ਲਈ ਸਮਾਂ ਕਿਉਂ ਨਹੀਂ ਹੈ?
ਉੱਤਰ :
ਦੋਵਾਂ ਮਾਤਾ-ਪਿਤਾ ਨੂੰ ਘਰ ਦਾ ਖ਼ਰਚਾ ਚਲਾਉਣ ਲਈ ਨੌਕਰੀ ਕਰਨੀ ਪੈਂਦੀ ਹੈ ਤੇ ਉਹਨਾਂ ਕੋਲ ਬੱਚਿਆਂ ਦੀ ਦੇਖਭਾਲ ਲਈ ਸਮਾਂ ਘੱਟ ਬਚਦਾ ਹੈ।
ਪ੍ਰਸ਼ਨ 5.
ਤੁਸੀਂ ਆਪਣੇ ਦਾਦਾ-ਦਾਦੀ ਜੀ ਤੋਂ ਉਨ੍ਹਾਂ ਦੇ ਸਮੇਂ ਵਰਤੇ ਜਾਣ ਵਾਲੇ ਖਿਡੌਣਿਆਂ ਅਤੇ ਕੱਪੜਿਆਂ ਬਾਰੇ ਜਾਣਕਾਰੀ ਲੈਣੀ ਹੈ। ਇਸ ਲਈ ਤੁਸੀਂ ਉਨ੍ਹਾਂ ਤੋਂ ਕਿਹੋ-ਜਿਹੇ ਪ੍ਰਸ਼ਨ ਪੁੱਛੋਗੇ? ਸੋਚੋ ਅਤੇ ਕੋਈ ਦੋ ਪ੍ਰਸ਼ਨ ਲਿਖੋ :
ਉੱਤਰ :
- ਦਾਦਾ ਜੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਕਿਸ ਤਰ੍ਹਾਂ ਦੇ ਖਿਡੌਣਿਆਂ ਨਾਲ ਖੇਡਦੇ ਸੀ।
- ਦਾਦਾ ਜੀ, ਤੁਹਾਡੇ ਕੋਲ ਕਿੰਨੇ ਕੱਪੜੇ ਹੁੰਦੇ ਸੀ? ਤੁਸੀਂ ਨਵੇਂ ਕੱਪੜੇ ਕਦੋਂ-ਕਦੋਂ ਖਰੀਦਦੇ ਸੀ।
3. ਖ਼ਾਲੀ ਥਾਂਵਾਂ ਭਰੋ :
(i) ਹੁਣ ਤਾਂ ਬੱਚੇ …………………………….. ਹੇਠ ਕੁਝ ਨਹੀਂ ਲਿਆਉਂਦੇ।
(ii) ਰਾਜੂ ਦੇ ਦਾਦੀ ਜੀ …………………………….. ਪੀੜ੍ਹੀ ਦੇ ਸਨ।
(iii) ਬੱਚੇ ਆਪਣੀ ਦੁਨੀਆ …………………………….. ਵਿਚ ਰਹਿੰਦੇ ਹਨ।
(iv) ਨਵੀਂ ਪੀੜੀ ਨੂੰ ਹਰ ਹਾਲਤ ਵਿਚ …………………………….. ਚਾਹੀਦੀਆਂ ਹਨ।
ਉੱਤਰ :
(i) ਨੱਕ,
(ii) ਪੁਰਾਣੀ,
(iii) ਮਸਤ,
(iv) ਸਹੁਲਤਾਂ।
4. ਸਹੀ/ਗਲਤ :
(i) ਪੁਰਾਣੇ ਸਮੇਂ ਵਿੱਚ ਲੋੜਾਂ ਦੀ ਕੋਈ ਸੀਮਾ ਨਹੀਂ ਸੀ।
(ii) ਅੱਜ-ਕਲ੍ਹ ਦੇ ਬੱਚੇ ਨਵੇਂ ਖਿਡੌਣੇ ਖ਼ਰੀਦ ਕੇ ਖੁਸ਼ ਹੋ ਜਾਂਦੇ ਹਨ।
(iii) ਅੱਜ-ਕਲ੍ਹ ਔਰਤਾਂ ਅਫ਼ਸਰ ਬਣ ਕੇ ਵੀ ਕੰਮ ਕਰ ਰਹੀਆਂ ਹਨ।
(iv) ਪੁਰਾਣੇ ਸਮੇਂ ਵਿਚ ਸੰਯੁਕਤ ਪਰਿਵਾਰ ਨੂੰ ਵਧੀਆ ਸਮਝਦੇ ਸਨ।
ਉੱਤਰ :
(i) ਗ਼ਲਤ,
(ii) ਗ਼ਲਤ,
(iii) ਸਹੀ,
(iv) ਸਹੀ।
5. ਮਿਲਾਨ ਕਰੋ :
(ੳ) – (ਅ)
(i) ਦਾਦਾ ਜੀ – (ੳ) ਸੰਯੁਕਤ ਪਰਿਵਾਰ
(ii) ਤੁਸੀਂ – (ਆ) ਬਜ਼ੁਰਗ
(iii) ਕਈ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਹਨ – (ਇ) ਇਕਾਈ ਪਰਿਵਾਰ
(iv) ਸਿਰਫ਼ ਮਾਤਾ ਪਿਤਾ ਤੇ ਬੱਚੇ – (ਸ) ਨਵੀਂ ਪੀੜ੍ਹੀ
(v) ਬੱਚਿਆਂ ਵਲੋਂ ਸਮੇਂ ਦੀ ਵਰਤੋਂ – (ਹ) ਟੀਵੀ ਦੇਖਣਾ
ਉੱਤਰ :
(i) (ਅ),
(ii) (ਸ),
(iii) (ਇ)
(iv) (ਈ)
(v) (ਹੈ)
6. ਦਿਮਾਗੀ ਕਸਰਤ ਮਾਈਂਡ ਮੋਪਿੰਗ :
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਦਾਦਾ ਜੀ ਦੇ ਸੰਯੁਕਤ ਪਰਿਵਾਰ ਬਾਰੇ ਕੀ ਵਿਚਾਰ ਹਨ?
ਉੱਤਰ :
ਦਾਦਾ ਜੀ ਸੰਯੁਕਤ ਪਰਿਵਾਰ ਨੂੰ ਪਸੰਦ ਕਰਦੇ ਹਨ ਅਜਿਹੇ ਪਰਿਵਾਰਾਂ ਵਿਚ ਬੱਚੇ ਸੁਰੱਖਿਅਤ ਰਹਿੰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਠੀਕ ਢੰਗ ਨਾਲ ਹੋ ਜਾਂਦੀ ਹੈ। ਵੱਡੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹਨ। ਸੰਯੁਕਤ ਪਰਿਵਾਰ ਵਿਚ ਤਾਇਆ ਜੀ ਤੇ ਚਾਚਾ ਜੀ ਦਾ ਰੁਤਬਾ ਪਿਤਾ ਜੀ ਵਰਗਾ ਹੁੰਦਾ ਹੈ।
ਪ੍ਰਸ਼ਨ 2.
ਅੱਜ-ਕਲ੍ਹ ਦੇ ਬੱਚੇ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹਨ?
ਉੱਤਰ :
ਅੱਜ-ਕਲ੍ਹ ਦੇ ਬੱਚੇ ਆਰਾਮਪ੍ਰਸਤੀ ਵਾਲਾ ਜੀਵਨ ਪਸੰਦ ਕਰਦੇ ਹਨ ਉਹ ਵੀਡੀਓਗੇਮ ਖੇਡਦੇ ਹਨ, ਉਹ ਆਪਣੀ ਜ਼ਿੰਦਗੀ ਵਿੱਚ ਹੀ ਮਸਤ ਹਨ। ਉਹ ਵੱਡਿਆਂ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ – ਕਰਦੇ। ਉਹ ਟੀਵੀ ਤੇ ਕਾਰਟੂਨ ਆਦਿ ਦੇਖ ਕੇ ਸਮਾਂ ਬਤੀਤ ਕਰਦੇ ਹਨ।