Punjab State Board PSEB 5th Class EVS Book Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ Textbook Exercise Questions and Answers.
PSEB Solutions for Class 5 EVS Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ
EVS Guide for Class 5 PSEB ਖਾਧ ਪਦਾਰਥਾਂ ਦੀ ਸਾਂਭ-ਸੰਭਾਲ Textbook Questions and Answers
ਪੇਜ਼ – 61
ਕਿਰਿਆ 1. ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥ ਜਿਵੇਂ-ਬਰੈੱਡ, ਰੋਟੀ, ਦਾਲਾਂ, ਕਣਕ, ਸਬਜ਼ੀਆਂ ਆਦਿ ਨੂੰ ਖੁੱਲ੍ਹੇ ਵਿੱਚ ਰੱਖੋ। 5-6 ਦਿਨਾਂ ਬਾਅਦ ਇਸਦੀ ਜਾਂਚ ਕਰਨ ਉਪਰੰਤ ਇਸ ਬਾਰੇ ਚਰਚਾ ਕਰੋ !
ਉੱਤਰ :
ਖੁਦ ਕਰੋ।
ਪੇਜ਼ – 62
ਪ੍ਰਸ਼ਨ 1.
ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਹੋ ਜਾਂਦੇ ਹਨ?
ਉੱਤਰ :
ਬਰੈੱਡ, ਰੋਟੀ, ਸਬਜ਼ੀਆਂ।
ਪ੍ਰਸ਼ਨ 2.
ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਨਹੀਂ ਹੁੰਦੇ?
ਉੱਤਰ :
ਦਾਲਾਂ, ਕਣਕ ਆਦਿ।
ਪੇਜ – 62 – 63
ਕਿਰਿਆ 1. (ੳ) ਭੋਜਨ ਸੁਰੱਖਿਅਤ ਰੱਖਣ ਦੇ ਢੰਗਾਂ ਦੇ ਨਾਂ ਲਿਖੋ।
ਉੱਤਰ :
1. ਠੰਡਾ ਰੱਖਣਾ,
2. ਅਚਾਰ ਬਣਾ ਕੇ,
3. ਮੁਰੱਬਾ ਬਣਾ ਕੇ,
4. ਤੇਲ ਪਾ ਕੇ,
5. ਡੱਬਾ ਬੰਦ। ਕਰਕੇ,
6. ਸੁਕਾ ਕੇ।
ਪੇਜ-63
ਕਿਰਿਆ 2. ਤੁਸੀਂ ਆਪਣੇ ਘਰ ਵਿੱਚ ਭੋਜਨ ਸੁਰੱਖਿਅਤ ਰੱਖਣ ਲਈ ਜੋ ਤਰੀਕੇ ਵਰਤਦੇ ਹੋ, ਉਹਨਾਂ ਬਾਰੇ ਆਪਣੇ ਮਾਤਾ ਜੀ ਤੋਂ ਪੁੱਛੋ ਅਤੇ ਹੇਠਾਂ ਲਿਖੋ।
ਉੱਤਰ :
ਪ੍ਰਸ਼ਨ 3.
ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੁੰਦਾ ਹੈ?
ਉੱਤਰ :
ਦੁੱਧ ਵਿਚ ਕੁੱਝ ਬੈਕਟੀਰੀਆ ਹੁੰਦੇ ਹਨ ਜੋ : ਉਬਾਲ ਕੇ ਮਰ ਜਾਂਦੇ ਹਨ ਤੇ ਦੁੱਧ ਕੁੱਝ ਸਮੇਂ ਤੱਕ ਬਚਾ ਕੇ ਰੱਖਿਆ ਜਾ ਸਕਦਾ ਹੈ।
ਪੇਜ਼ – 64
ਪ੍ਰਸ਼ਨ 4.
ਤੁਸੀਂ ਕਿਹੜਾ-ਕਿਹੜਾ ਮੁਰੱਬਾ ਖਾਧਾ ਹੈ?
ਉੱਤਰ :
ਆਂਵਲੇ ਦਾ, ਸੇਬ ਦਾ, ਗਾਜਰ ਦਾ
ਪ੍ਰਸ਼ਨ 5.
ਭੋਜਨ ਦੇ ਖ਼ਰਾਬ ਹੋਣ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ?
ਉੱਤਰ :
ਉਸ ਦਾ ਰੰਗ ਬਦਲ ਜਾਂਦਾ ਹੈ, ਬਦਬੂ ਆਉਣ ਲਗਦੀ ਹੈ।
ਪ੍ਰਸ਼ਨ 6.
ਫਰਿੱਜ ਵਿੱਚ ਕਿਹੜਾ-ਕਿਹੜਾ ਭੋਜਨ ਕੁੱਝ ਦਿਨਾਂ ਲਈ ਸੰਭਾਲ ਕੇ ਰੱਖਿਆ ਜਾਂਦਾ ਹੈ?
ਉੱਤਰ :
ਦੁੱਧ, ਹਰੀਆਂ ਸਬਜ਼ੀਆਂ, ਫਲ, ਮੀਟ, ਬਰੈਂਡ ਆਦਿ।
ਕਿਰਿਆ 3. ਬਜ਼ਾਰ ਵਿੱਚ ਮਿਲਣ ਵਾਲੇ ਡੱਬਾ ਬੰਦ ਭੋਜਨ ਜਾਂ ਦਵਾਈਆਂ ਦੇ ਉੱਪਰ ਤਿਆਰ ਕਰਨ ਅਤੇ ਵਰਤੋਂ ਕਰਨ ਦੀ ਮਿਤੀ ਅਤੇ ਸਮੇਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਲਿਖੋ।
ਉੱਤਰ :
ਖ਼ੁਦ ਕਰੋ।
ਪੇਜ਼ – 66
ਪ੍ਰਸ਼ਨ 7.
ਘਰਾਂ ਵਿੱਚ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਉਣ ਦੇ ਤਰੀਕਿਆਂ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ, ਉਸ ਬਾਰੇ ਲਿਖੋ।
ਉੱਤਰ :
ਅਨਾਜ ਨੂੰ ਧੁੱਪ ਵਿਚ ਸੁਕਾ ਕੇ ਡਰੱਮਾਂ ਵਿਚ ਸੰਭਾਲ ਕੇ ਰੱਖਣ ਵਾਲਾ ਤਰੀਕਾ ਮੈਨੂੰ ਵਧੀਆ ਲੱਗਿਆ ਹੈ।
ਪੇਜ਼ – 67
ਪ੍ਰਸ਼ਨ 8.
ਦਾਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰਾਂ ਦੀ ਵਰਤੋਂ ਕਿਉਂ ਹਾਨੀਕਾਰਕ ਹੈ?
ਉੱਤਰ :
ਦਾਲਾਂ ਵਿਚ ਪ੍ਰੋਟੀਨ ਹੁੰਦਾ ਹੈ ਅਤੇ ਪ੍ਰੋਟੀਨ ਜ਼ਹਿਰਾਂ ਨੂੰ ਜਲਦੀ ਸੋਖ ਲੈਂਦੇ ਹਨ। ਇਸ ਲਈ ਦਾਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਵਧੇਰੇ ਹਾਨੀਕਾਰਕ ਹੈ।
ਪ੍ਰਸ਼ਨ 9.
ਫਲ ਅਤੇ ਸਬਜ਼ੀਆਂ ਕੋਲਡ ਸਟੋਰ ਵਿੱਚ ਕਿਉਂ ਰੱਖੇ ਜਾਂਦੇ ਹਨ?
ਉੱਤਰ :
ਕੋਲਡ ਸਟੋਰਾਂ ਵਿਚ ਫਰਿਜ ਤੋਂ ਜ਼ਿਆਦਾ ਥਾਂ ਹੁੰਦੀ ਹੈ ਅਤੇ ਇਹ ਠੰਡੇ ਵੀ ਬਹੁਤ ਹੁੰਦੇ ਹਨ। ਇਹ ਬਹੁਤ ਵੱਡੇ ਘਰ ਵਰਗਾ ਫਰਿਜ ਹੁੰਦਾ ਹੈ। ਘੱਟ ਤਾਪਮਾਨ ਤੇ ਫਲ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ। ਇਸ ਲਈ ਇਹਨਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ।
ਪ੍ਰਸ਼ਨ 10.
ਸਹੀ ਮਿਲਾਨ ਕਰੋ :
1. ਦੁੱਧ – (ਉ) ਸੁਕਾ ਕੇ
2. ਨਿੰਬੂ ਦਾ ਅਚਾਰ – (ਅ) ਜ਼ਿਆਦਾ ਖੰਡ ਪਾ ਕੇ
3. ਪੁਦੀਨੇ ਦੇ ਪੱਤੇ – (ਇ) ਠੰਡਾ ਰੱਖ ਕੇ
4. ਜਾਮਣ ਅਤੇ ਅੰਗੂਰ – (ਸ) ਉਬਾਲ ਕੇ
5. ਆਂਵਲੇ ਦਾ ਮੁਰੱਬਾ – (ਹ) ਤੇਲ ਵਿੱਚ ਰੱਖ ਕੇ
ਉੱਤਰ :
1. (ਸ),
2. (ਹ),
3. (ਉ),
4. (ਏ),
5. (ਅ)
PSEB 5th Class EVS Guide ਖਾਧ ਪਦਾਰਥਾਂ ਦੀ ਸਾਂਭ-ਸੰਭਾਲ Important Questions and Answers
1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਅਨਾਜ ਨੂੰ ……….. ਵਿਖੇ ਸਟੋਰ ਕੀਤਾ ਜਾਂਦਾ ਹੈ।
(ਉ) ਸੁਕਾ ਕੇ ਡਰੰਮਾਂ ਵਿਚ
(ਅ) ਬੋਰੀਆਂ ਵਿਚ ਭਰ ਕੇ ਗੁਦਾਮਾਂ ਵਿਚ
(ਇ) ਦੋਵੇਂ ਠੀਕ
(ਸ) ਕੋਈ ਨਹੀਂ
ਉੱਤਰ :
(ਇ) ਦੋਵੇਂ ਠੀਕ
(ii) ਦੁੱਧ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ
(ਉ) ਧੁੱਪ ਵਿਚ ਰੱਖਿਆ ਜਾਂਦਾ ਹੈ
(ਅ) ਉਬਾਲਿਆ ਜਾਂਦਾ ਹੈ।
(ਇ) ਫ਼ਰਿਜ਼ ਵਿਚ ਰੱਖਿਆ ਜਾਂਦਾ ਹੈ
(ਸ) ਦੋਵੇਂ (ਅ) ਅਤੇ (ੲ) ਠੀਕ
ਉੱਤਰ :
(ਸ) ਦੋਵੇਂ (ਅ) ਅਤੇ (ੲ) ਠੀਕ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਸਾਨੂੰ ਕਿਵੇਂ ਪਤਾ ਲਗਦਾ ਹੈ ਕਿ ਅਨਾਜ ਸੁੱਕ ਗਿਆ ਹੈ?
ਉੱਤਰ :
ਜਦੋਂ ਦਾਣੇ ਨੂੰ ਦੰਦਾਂ ਵਿਚ ਰੱਖ ਕੇ ਤੋੜਿਆ ਜਾਂਦਾ ਹੈ ਤਾਂ ਕੜਕ ਦੀ ਆਵਾਜ਼ ਤੋਂ।
ਪ੍ਰਸ਼ਨ 2. ਆਚਾਰ ਨੂੰ ਸੁਰੱਖਿਅਤ ਰੱਖਣ ਲਈ ਜੋ ਕਿਹੜੇ ਪਦਾਰਥ ਦੀ ਵਰਤੋਂ ਹੁੰਦੀ ਹੈ?
ਉੱਤਰ :
ਤੇਲ ਜਾਂ ਸਿਰਕੇ ਦੀ ਵਰਤੋਂ ਕਰਕੇ ਆਚਾਰ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
3. ਖ਼ਾਲੀ ਥਾਂਵਾਂ ਭਰੋ :
(i) ਗੋਦਾਮਾਂ ਵਿਚ ……………. ਮਾਰਨ ਲਈ ਗੋਲੀਆਂ ਰੱਖੀਆਂ ਜਾਂਦੀਆਂ ਹਨ।
(ii) ਦੁੱਧ ਨੂੰ ………… ਕੇ ਸੁਰੱਖਿਅਤ ਰੱਖਿਆ ਜਾਂਦਾ ਹੈ।
(iii) ਸਬਜ਼ੀਆਂ ਨੂੰ ………….. ਤਾਪਮਾਨ ਤੇ ਰੱਖ ਕੇ ਖ਼ਰਾਬ ਹੋਣ ਤੋਂ ਬਚਾਇਆ ਜਾਂਦਾ ਹੈ।
(iv) ਆਚਾਰ ਨੂੰ ………….. ਲਈ ਇਸ ਵਿਚ ਤੇਲ ਪਾਇਆ ਜਾਂਦਾ ਹੈ।
ਉੱਤਰ :
(i) ਚੂਹੇ,
(ii) ਉਬਾਲ,
(iii) ਘੱਟ,
(iv) ਬਚਾਉਣ।
4. ਸਹੀ/ਗਲਤ :
(i) ਕੀੜੇਮਾਰ ਦਵਾਈਆਂ ਦੀ ਵਰਤੋਂ ਕਰਕੇ ਅਨਾਜ ਨੂੰ ਡਰੰਮਾਂ ਵਿਚ ਰੱਖਿਆ ਜਾਂਦਾ ਹੈ।
(ii) ਸਟੋਰ ਵਿਚ ਅਨਾਜ ਦੀਆਂ ਬੋਰੀਆਂ ਨੂੰ ਕੰਧਾਂ ਦੇ ਨਾਲ ਜੋੜ ਕੇ ਰੱਖਿਆ ਜਾਂਦਾ ਹੈ।
(iii) ਕਿਸਾਨ ਨਵੀਆਂ ਵੱਧ ਉਪਜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਉਗਾ ਕੇ ਵੱਧ ਮੁਨਾਫ਼ਾ ਕਮਾ ਸਕਦੇ ਹਨ।
ਉੱਤਰ :
(i) ਸਹੀ,
(ii) ਗ਼ਲਤ,
(iii) ਸਹੀ।
5. ਮਿਲਾਨ ਕਰੋ :
(i) ਉਬਾਲ ਕੇ ਸੰਭਾਲ (ਉ) ਅੰਜ਼ੀਰ
(ii) ਤੇਲ ਪਾ ਕੇ ਸੰਭਾਲ (ਅ) ਮੁਰੱਬਾ
(iii) ਸੁਕਾ ਕੇ ਸੰਭਾਲ (ਇ) ਦੁੱਧ
(iv) ਖੰਡ ਪਾ ਕੇ (ਸ) ਅੰਬ ਦਾ ਅਚਾਰ।
ਉੱਤਰ :
(i) (ਇ),
(ii) (ਸ),
(iii) (ੳ),
(iv) (ਅ)
6. ਦਿਮਾਗੀ ਕਸਰਤ :
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਾਸਚੁਰਾਈਜੇਸ਼ਨ ਤੋਂ ਕੀ ਭਾਵ ਹੈ?
ਉੱਤਰ :
ਇਹ ਇਕ ਵਿਧੀ ਹੈ ਜਿਸ ਵਿਚ ਦੁੱਧ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਇਕਦਮ ਠੰਡਾ ਕਰਕੇ ਪੈਕਟਾਂ ਵਿੱਚ ਭਰ ਕੇ ਸੀਲਬੰਦ ਕੀਤਾ ਜਾਂਦਾ ਹੈ ਤਾਂ ਜੋ ਦੁੱਧ ਦੀ ਵਰਤੋਂ ਕਈ ਦਿਨਾਂ ਤਕ ਕੀਤੀ ਜਾ ਸਕੇ ਅਤੇ ਦੁੱਧ ਦੀ ਆਵਾਜਾਈ ਸੌਖਿਆਂ ਹੋ ਸਕੇ। ਪੰਜਾਬ ਵਿਚ ਵੇਰਕਾ ਮਿਲਕ ਪਲਾਂਟ ਵੱਡੇ ਪੱਧਰ ਤੇ ਦੁੱਧ ਦੀ ਮਾਰਕੀਟਿੰਗ ਇਸ ਵਿਧੀ ਰਾਹੀਂ ਪੈਕ ਕਰਕੇ ਕਰਦੇ ਹਨ।
ਪ੍ਰਸ਼ਨ 2.
ਭੋਜਨ ਪਦਾਰਥਾਂ ਦੀ ਵਧੇਰੇ ਸਮੇਂ ਲਈ ਸਾਂਭ-ਸੰਭਾਲ ਦੇ ਤਰੀਕੇ ਦੱਸੋ :
ਭੋਜਨ | ਸਾਂਭ-ਸੰਭਾਲ ਦਾ ਤਰੀਕਾ |
ਦੁੱਧ | |
ਆਂਵਲਾ | |
ਮੇਥੀ | |
ਕਣਕ |
ਉੱਤਰ :
ਭੋਜਨ | ਸਾਂਭ-ਸੰਭਾਲ ਦਾ ਤਰੀਕਾ |
ਦੁੱਧ | ਉਬਾਲ ਕੇ |
ਆਂਵਲਾ | ਮੁਰੱਬਾ ਬਣਾ ਕੇ |
ਮੇਥੀ | ਸੁਕਾ ਕੇ |
ਕਣਕ | ਸਕਾ ਕੇ ਡਰੰਮ ਵਿਚ ਰੱਖ ਕੇ ਅਤੇ ਨਿੰਮ ਦੇ ਪੱਤੇ ਖਾ ਕੇ। |