Punjab State Board PSEB 5th Class EVS Book Solutions Chapter 15 ਆਵਾਸ ਵਿਭਿੰਨਤਾ Textbook Exercise Questions and Answers.
PSEB Solutions for Class 5 EVS Chapter 15 ਆਵਾਸ ਵਿਭਿੰਨਤਾ
EVS Guide for Class 5 PSEB ਆਵਾਸ ਵਿਭਿੰਨਤਾ Textbook Questions and Answers
ਪੇਜ – 99
ਪ੍ਰਸ਼ਨ 1.
ਢਲਾਣਦਾਰ ਛੱਤਾਂ ਵਾਲੇ ਘਰ ਕਿੱਥੇ ਵੇਖੇ ਜਾ ਸਕਦੇ ਹਨ?
ਉੱਤਰ :
ਅਜਿਹੇ ਘਰ ਪਹਾੜੀ ਖੇਤਰਾਂ ਵਿਚ ਜਾਂ ਉਹਨਾਂ ਖੇਤਰਾਂ ਵਿਚ ਬਣਾਏ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿਚ ਵਰਖਾ ਅਤੇ ਬਰਫ਼ਬਾਰੀ ਬਹੁਤ ਹੁੰਦੀ ਹੈ। ਇਹ ਘਰ ਸ਼ਿਮਲਾ ਅਤੇ ਮਨੀਲਾ ਵਰਗੇ ਖੇਤਰਾਂ ਵਿਚ ਹੁੰਦੇ ਹਨ।
ਪ੍ਰਸ਼ਨ 2.
ਇਗਲੂ ਕਿਹੜੇ ਖੇਤਰਾਂ ਵਿੱਚ ਬਣਾਏ ਜਾਂਦੇ ਹਨ?
ਉੱਤਰ :
ਇਹ ਅਜਿਹੇ ਖੇਤਰਾਂ ਵਿਚ ਬਣਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇਹ ਧਰਤੀ ਦੇ ਧਰੁਵੀ ਖੇਤਰਾਂ ਵਿਚ ਬਣਾਏ ਜਾਂਦੇ ਹਨ।
ਪੇਜ – 100
ਪ੍ਰਸ਼ਨ 3.
ਪਾਣੀ ਉੱਪਰ ਤੈਰਦੇ ਘਰਾਂ ਨੂੰ ਕੀ ਆਖਦੇ ਹਨ?
ਉੱਤਰ :
ਅਜਿਹੇ ਘਰਾਂ ਨੂੰ ਬੋਟ ਹਾਊਸ ਕਹਿੰਦੇ ਹਨ।
ਪ੍ਰਸ਼ਨ 4.
ਤੰਬੂ ਦੀ ਵਰਤੋਂ ਕਿਹੜੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ?
ਉੱਤਰ :
ਫ਼ੌਜੀ, ਪਹਾੜਾਂ ਤੇ ਚੜ੍ਹਨ ਵਾਲੇ ਅਤੇ ਕਿਸੇ ਕੈਂਪ ਵਿੱਚ ਭਾਗ ਲੈਣ ਵਾਲੇ ਜਾਂ ਸਰਕਸ ਵਾਲੇ ਲੋਕ ਤੰਬੂ ਦੀ ਵਰਤੋਂ ਕਰਦੇ ਹਨ।
ਕਿਰਿਆ 1.
ਬੱਚਿਓ !ਆਪੋ – ਆਪਣੇ ਘਰੋਂ ਆਪਣੀ ਡਰਾਇੰਗ ਬੁੱਕ ਜਾਂ ਡਰਾਇੰਗ ਸ਼ੀਟ ਉੱਤੇ ਆਪਣੇ ਘਰ ਦੀ ਨੇਮ ਪਲੇਟ ਨਾਮ ਤਖ਼ਤੀ ਬਣਾ ਕੇ ਲਿਆਓ ਅਤੇ ਜੋ ਮਕਾਨ ਦੀ ਕਿਸਮ ਵੀ ਦੱਸੋ !
ਉੱਤਰ :
ਖ਼ੁਦ ਕਰੋ !
ਪੇਜ – 101
ਕਿਰਿਆ 2.
ਆਪੋ – ਆਪਣੇ ਘਰ ਨੂੰ ਵੇਖ ਕੇ ਆਪਣੀ ਕਾਪੀ ‘ਤੇ ਇਸ ਵਿੱਚ ਵਰਤੀ ਸਮੱਗਰੀ ਦੀ ਸੂਚੀ ਬਣਾ ਕੇ ਲਿਆਓ।
ਉੱਤਰ :
ਖ਼ੁਦ ਕਰੋ।
ਪੇਜ – 102
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਢਲਾਣਦਾਰ, ਚੁਗਾਠਾਂ, ਨੇਮ – ਪਲੇਟਾਂ, ਅਸਥਾਈ, ਰੁੱਖਾਂ
(ਉ) ਘਰਾਂ ਨੂੰ ਲੱਭਣ ਲਈ …………………………………… ਲਗਾਈਆਂ ਜਾਂਦੀਆਂ ਹਨ।
(ਅ) ਪਹਾੜਾਂ ਵਿੱਚ …………………………………… ਛੱਤਾਂ ਵਾਲੇ ਘਰ ਬਣਾਏ ਜਾਂਦੇ ਹਨ।
(ਇ )ਤੰਬੂ …………………………………… ਘਰ ਹੁੰਦੇ ਹਨ।
(ਸ) ਟਰੀ – ਹਾਊਸ …………………………………… ਉੱਪਰ ਬਣਾਏ ਜਾਂਦੇ ਹਨ।
(ਹ) ਅੱਜ – ਕਲ …………………………………… ਲੱਕੜ ਦੀ ਥਾਂ ਲੋਹੇ ਦੀਆਂ ਬਣਨ ਲੱਗੀਆਂ ਹਨ।
ਉੱਤਰ :
(ਉ) ਨੇਮ – ਪਲੇਟਾਂ,
(ਅ) ਢਲਾਣਦਾਰ,
(ਇ) ਅਸਥਾਈ,
(ਸ) ਰੁੱਖਾਂ,
(ਹ) ਚੁਗਾਠਾਂ।
ਪ੍ਰਸ਼ਨ 2.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ਉ) ਪੱਕੇ ਘਰ ਮਿੱਟੀ ਅਤੇ ਗਾਰੇ ਦੇ ਬਣਦੇ ਹਨ।
(ਅ ਕਾਰਵਾਂ ਚਲਦੇ – ਫਿਰਦੇ ਘਰ ਹੁੰਦੇ ਹਨ।
(ਇ) ਗਲੂ ਬਰਫ਼ ਦੇ ਘਰ ਹੁੰਦੇ ਹਨ।
(ਸ) ਰੇਗਿਸਤਾਨ ਵਿੱਚ ਪੱਕੇ ਘਰ ਬਣਾਏ ਜਾਂਦੇ ਹਨ।
(ਹ) ਟਰੀ – ਹਾਊਸ ਪਾਣੀ ਵਿੱਚ ਬਣਾਏ ਜਾਂਦੇ ਹਨ।
ਉੱਤਰ :
(ੳ)
(ਅ)
(ਇ)
(ਸ)
(ਹ)
ਪ੍ਰਸ਼ਨ 3.
ਸਹੀ ਮਿਲਾਨ ਕਰੋ :
1. ਧਰੁਵੀ ਖੇਤਰ – (ਉ) ਬਹੁਮੰਜ਼ਲੀ ਇਮਾਰਤਾਂ
2. ਝੀਲਾਂ – (ਅ) ਘਾਹ – ਫੂਸ ਦੀਆਂ ਛੱਤਾਂ
3. ਮਹਾਂਨਗਰ – (ਇ) ਗਲੂ
4. ਰੇਗਿਸਤਾਨ – (ਸ) ਬਾਂਸ ਦੇ ਘਰ
5. ਆਸਾਮ, – (ਹ) ਬੋਟ ਹਾਊਸ
ਉੱਤਰ :
1. (ਇ),
2. (ਹ),
3. (ਉ),
4. (ਅ),
5. (ਸ)।
ਪ੍ਰਸ਼ਨ 4.
ਠੀਕ ਉੱਤਰ ਸਾਹਮਣੇ ਸਹੀ (V) ਦਾ ਨਿਸ਼ਾਨ ਲਗਾਓ :
(ਉ) ਬਹੁਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਨੂੰ ਕੀ ਆਖਦੇ ਹਨ?
ਕਾਰਵਾਂ
ਫ਼ਲੈਟ
ਪਲਾਟ
ਉੱਤਰ :
ਫ਼ਲੈਟ।
(ਅ) ਤੰਬੂ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕੌਣ ਕਰਦਾ ਹੈ?
ਫ਼ੌਜੀ
ਡਾਕਟਰ
ਐਸਕੀਮੋ
ਉੱਤਰ :
ਫ਼ੌਜੀ।
(ੲ)’ ਬੋਟ ਹਾਊਸ ਆਮ ਤੌਰ ‘ਤੇ ਕਿੱਥੇ ਵੇਖੇ ਜਾ ਸਕਦੇ ਹਨ?
ਰਾਜਸਥਾਨ
ਚੰਡੀਗੜ੍ਹ
ਸ੍ਰੀਨਗਰ
ਉੱਤਰ :
ਸ੍ਰੀਨਗਰ।
(ਸ) ਐਸਕੀਮੋ ਕਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹਨ?
ਇਗਲੂ
ਕਾਰਵਾਂ
ਟਰੀ ਹਾਊਸ
ਉੱਤਰ :
ਇਗਲੁ
(ਹ) ਹੇਠ ਲਿਖਿਆਂ ਵਿੱਚ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਕਿਹੜੀ ਹੈ?
ਲੱਕੜ
ਪੱਥਰ
ਐਲੂਮੀਨੀਅਮ
ਉੱਤਰ :
ਐਲੂਮੀਨੀਅਮ।
ਪ੍ਰਸ਼ਨ 5.
ਕੱਚੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ :
ਮਿੱਟੀ, ਗੋਬਰ, ਗਾਰਾ, ਲੱਕੜ ਪਰਾਲੀ ਆਦਿ।
ਪ੍ਰਸ਼ਨ 6.
ਪੱਕੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ :
ਰੇਤਾ, ਬਜਰੀ, ਸੀਮਿੰਟ, ਇੱਟਾਂ, ਲੱਕੜ, ਲੋਹਾ, ਐਲੂਮੀਨੀਅਮ ਆਦਿ। ਪੇਜ – 104 – 105
ਪ੍ਰਸ਼ਨ 7.
ਮਹਾਂਨਗਰਾਂ ਵਿੱਚ ਲੋਕ ਆਮ ਤੌਰ ‘ਤੇ ਕਿਹੋ ਜਿਹੇ ਘਰਾਂ ਵਿੱਚ ਰਹਿੰਦੇ ਹਨ?
ਉੱਤਰ :
ਮਹਾਂਨਗਰਾਂ ਵਿੱਚ ਲੋਕ ਬਹੁ – ਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਵਿੱਚ ਰਹਿੰਦੇ ਹਨ। ਇਹਨਾਂ ਨੂੰ ਫ਼ਲੈਟ ਕਿਹਾ ਜਾਂਦਾ ਹੈ।
ਪ੍ਰਸ਼ਨ 8.
ਬਰਫ਼ ਦੇ ਘਰਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ :
ਇਗਲੂ।
ਪ੍ਰਸ਼ਨ 9.
ਟਰੀ ਹਾਊਸ ਕਿੱਥੇ ਬਣਾਏ ਜਾਂਦੇ ਹਨ?
ਉੱਤਰ :
ਜੰਗਲੀ ਇਲਾਕਿਆਂ ਵਿਚ ਰੁੱਖਾਂ ਉੱਪਰ।
ਪ੍ਰਸ਼ਨ 10.
ਆਵਾਸ ਵਿਭਿੰਨਤਾ ਦੇ ਕਿਹੜੇ – ਕਿਹੜੇ ਆਧਾਰ ਹਨ?
ਉੱਤਰ :
ਆਵਾਸ ਵਿਭਿੰਨਤਾ ਦੇ ਹੇਠ ਲਿਖੇ ਆਧਾਰ ਹਨ – ਆਰਥਿਕ ਸਥਿਤੀ, ਜਲਵਾਯੂ, ਭੌਤਿਕ ਸਥਿਤੀ, ਸਮੱਗਰੀ ਦੀ ਉਪਲੱਬਧਤਾ।
ਪ੍ਰਸ਼ਨ 11.
ਆਸਾਮ ਪ੍ਰਾਂਤ ਵਿੱਚ ਲੋਕ ਬਾਂਸ ਦੇ ਘਰ ਕਿਉਂ ਬਣਾਉਂਦੇ ਹਨ?
ਉੱਤਰ :
ਆਸਾਮ ਵਿੱਚ ਬਾਂਸ ਬਹੁਤ ਮਾਤਰਾ ਵਿੱਚ ਮਿਲ ਜਾਂਦੇ ਹਨ ਅਤੇ ਇੱਥੇ ਵਰਖਾ ਵੀ ਵੱਧ ਹੁੰਦੀ ਹੈ ਤੇ ਹੜ੍ਹ ਵੀ ਕਾਫ਼ੀ ਆਉਂਦੇ ਹਨ। ਇਸ ਲਈ ਆਸਾਮ ਵਿੱਚ ਬਾਂਸ ਦੇ ਘਰ ਬਣਾਏ ਜਾਂਦੇ ਹਨ।
ਪ੍ਰਸ਼ਨ 12.
ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਬਾਰੇ ਲਿਖੋ।
ਉੱਤਰ :
ਪਲਾਸਟਿਕ, ਐਲੂਮੀਨੀਅਮ, ਕੱਚ, ਫਾਈਬਰ।
PSEB 5th Class EVS Guide ਆਵਾਸ ਵਿਭਿੰਨਤਾ Important Questions and Answers
1. ਬਹੁ – ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਠੀਕ ਕਥਨ ਹੈ –
(ਉ) ਬਹੁ – ਮੰਜ਼ਲੀ ਇਮਾਰਤ ਵਿਚ ਘੱਟ ਲੋਕ ਰਹਿੰਦੇ ਹਨ।
(ਅ) ਬੋਟ ਹਾਊਸ, ਪੰਜਾਬ ਵਿਚ ਹੁੰਦੇ ਹਨ ਪਹਾੜੀ
(ਇ) ਲਾਕੇ ਵਿੱਚ ਘਰ ਦੀਆਂ ਛੱਤਾਂ ਢਲਾਣਦਾਰ ਹੁੰਦੀਆਂ ਹਨ।
(ਸ) ਸਾਰੇ ਠੀਕ !
ਉੱਤਰ :
(ਇ) ਲਾਕੇ ਵਿੱਚ ਘਰ ਦੀਆਂ ਛੱਤਾਂ ਢਲਾਣਦਾਰ ਹੁੰਦੀਆਂ ਹਨ।
(ii) ……. ਸਥਾਈ ਘਰ ਨਹੀਂ ਹੈ
(ਉ) ਪੱਕਾ ਘਰ
(ਅ) ਫਲੈਟ
(ਇ) ਟੈਂਟ
(ਸ) ਕੋਈ ਨਹੀਂ
ਉੱਤਰ :
(ਇ) ਟੈਂਟ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਐਸਕੀਮੋ ਲੋਕ ਕਿਸ ਜਾਨਵਰ ਦੀ ਚਮੜੀ ਦੀ ਵਰਤੋਂ ਬੈਠਣ ਲਈ ਕਰਦੇ ਹਨ?
ਉੱਤਰ :
ਉਹ ਰੈੱਡੀਅਰ ਦੀ ਚਮੜੀ ਦੀ ਵਰਤੋਂ ਕਰਦੇ ਹਨ।
ਪ੍ਰਸ਼ਨ 2.
ਬਰਫ਼ ਦਾ ਪਿਘਲਾਓ ਦਰਜਾ ਕਿੰਨਾ ਹੈ?
ਉੱਤਰ :
ਇਹ 0°C ਹੈ।
ਪ੍ਰਸ਼ਨ 3.
ਬੋਟ ਹਾਉਸ ਵਿਚ ਕੌਣ ਰਹਿੰਦਾ ਹੈ?
ਉੱਤਰ :
ਟੂਰਿਸਟ ਲੋਕ ਬੋਟ ਹਾਊਸ ਵਿਚ ਰਹਿੰਦੇ ਹਨ।
ਪ੍ਰਸ਼ਨ 4.
ਨੈੱਟ ਬਣਾਉਣ ਲਈ ਕਿਹੜੇ ਪਦਾਰਥ ਦੀ ਵਰਤੋਂ ਹੁੰਦੀ ਹੈ?
ਉੱਤਰ :
ਟੈਂਟ ਮਜ਼ਬੂਤ ਕੈਨਵਸ ਦੇ ਕੱਪੜੇ ਦੇ ਬਣਦੇ ਹਨ।
ਪ੍ਰਸ਼ਨ 5.
ਸੜਕਾਂ ਦੇ ਕਿਨਾਰੇ ਬਣੇ ਤਰਪਾਲਾਂ, ਲੱਕੜਾਂ ਅਤੇ ਘਾਹ – ਫੂਸ ਦੇ ਘਰਾਂ ਨੂੰ ਕੀ ਕਹਿੰਦੇ ਹਨ?
ਉੱਤਰ :
ਅਜਿਹੇ ਘਰਾਂ ਨੂੰ ਸੌਂਪੜੀਆਂ ਕਹਿੰਦੇ ਹਨ।
3. ਖ਼ਾਲੀ ਥਾਂਵਾਂ ਭਰੋ :
(i) ਪੱਕੇ ਘਰ ਦੀ ਛੱਤ ਤੇ ………… ਹੁੰਦਾ ਹੈ।
(ii) ਕੱਚੇ ਘਰ ਦੀ ਛੱਤ ………… ਦੀ ਬਣੀ ਹੁੰਦੀ ਹੈ।
(iii) ਜਿਹੜੇ ਲੋਕ ………… ਵਿਚ ਰਹਿੰਦੇ ਹਨ ਉਨ੍ਹਾਂ ਨੂੰ ਐਸਕੀਮੋ ਕਹਿੰਦੇ ਹਨ।
(iv) ………… ਉਹ ਪਦਾਰਥ ਹਨ ਜਿਨ੍ਹਾਂ ਵਿਚੋਂ ਗਰਮੀ ਲੰਘ ਨਹੀਂ ਸਕਦੀ।
(v) ………… ਖੇਤਰਾਂ ਵਿਚ ਛੱਤਾਂ ਸਲੇਟ ਪੱਥਰ ਦੀਆਂ ਹੁੰਦੀਆਂ ਹਨ।
ਉੱਤਰ :
(i) ਲੈਂਟਰ,
(ii) ਬਾਂਸਾਂ,
(iii) ਇਗਲੂ,
(iv) ਕੁਚਾਲਕ,
(v) ਪਰਬਤੀ।
4. ਸਹੀ/ਗਲਤ :
(i) ਬੋਟ ਹਾਊਸ, ਕੇਰਲਾ ਦੀਆਂ ਝੀਲਾਂ ਵਿਚ ਹੁੰਦੇ ਹਨ।
(ii) ਬਹੁ – ਮੰਜ਼ਲੀ ਇਮਾਰਤਾਂ ਵਿੱਚ ਬਹੁਤ ਸਾਰੇ ਪਰਿਵਾਰ ਰਹਿ ਸਕਦੇ ਹਨ
(iii) ਘਾਹ – ਫੂਸ ਅਤੇ ਪਰਾਲੀ ਤੋਂ ਝੌਪੜੀਆਂ ਬਣੀਆਂ ਹਨ।
(iv) ਐਸਕੀਮੋ ਰੈੱਡੀਅਰ ਦੀ ਚਮੜੀ ਦੀ ਵਰਤੋਂ ਜ਼ਮੀਨ ਤੇ ਬੈਠਣ ਲਈ ਕਰਦੇ ਹਨ।
ਉੱਤਰ :
(i) ਸਹੀ,
(ii) ਸਹੀ,
(iii) ਸਹੀ,
(iv) ਸਹੀ।
5. ਮਿਲਾਨ ਕਰੋ :
(i) ਕੱਚਾ ਘਰ – (ਉ) ਪਹਾੜੀ ਇਲਾਕਾ
(ii) ਫਲੈਟ – (ਅ) ਬਰਫ਼ ਦਾ ਘਰ
(iii) ਇਗਲੂ – (ਏ) ਝੀਲਾਂ ਵਿਚ
(iv) ਢਲਾਣਦਾਰ ਛੱਤਾਂ – (ਸ) ਸ਼ਹਿਰ
(v) ਬੋਟ ਹਾਊਸ – (ਹ) ਰਾਜਸਥਾਨ
ਉੱਤਰ :
(i) (ਹ)
(ii) (ਸ)
(iii) (ਅ)
(iv) (ੳ)
(v) (ਏ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਾਜਸਥਾਨ ਵਿਚ ਕੱਚੇ ਘਰ ਕਿਉਂ ਹੁੰਦੇ ਹਨ?
ਉੱਤਰ :
ਕੱਚੇ ਘਰ, ਪੱਕੇ ਘਰਾਂ ਨਾਲੋਂ ਠੰਡੇ ਹੁੰਦੇ ਹਨ। ਰਾਜਸਥਾਨ ਵਿਚ ਵਰਖਾ ਵੀ ਘੱਟ ਹੁੰਦੀ ਹੈ ਇਸ ਲਈ ਹੜਾਂ ਜਾਂ ਵਰਖਾ ਕਾਰਨ ਘਰਾਂ ਦੇ ਡਿੱਗ ਜਾਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਸ ਲਈ ਰਾਜਸਥਾਨ ਵਿੱਚ ਕੱਚੇ ਘਰ ਹੁੰਦੇ ਹਨ।
ਪ੍ਰਸ਼ਨ 2.
ਤਸਵੀਰਾਂ ਪਹਿਚਾਣੋ ਅਤੇ ਨਾਮ ਲਿਖੋ।
ਉੱਤਰ :
- ਟਰੀ ਹਾਉਸ,
- ਕਾਰਵਾਂ,
- ਟੈਂਟ ਹਾਊਸ,
- ਬੋਟ ਹਾਊਸ।