Punjab State Board PSEB 5th Class EVS Book Solutions Chapter 20 ਧਰਤੀ ਤੋਂ ਅਕਾਸ਼ ਤੱਕ Textbook Exercise Questions and Answers.
PSEB Solutions for Class 5 EVS Chapter 20 ਧਰਤੀ ਤੋਂ ਅਕਾਸ਼ ਤੱਕ
EVS Guide for Class 5 PSEB ਧਰਤੀ ਤੋਂ ਅਕਾਸ਼ ਤੱਕ Textbook Questions and Answers
ਪੇਜ-133
ਪ੍ਰਸ਼ਨ 1.
ਕੀ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੂਰ ਰਹਿੰਦਾ ਹੈ? ਜੇ ਹਾਂ ਤਾਂ ਲਿਖੋ ਕਿ ਤੁਸੀਂ ਉਸਨੂੰ ਮਿਲਣ ਕਿਸ ਸਾਧਨ ਰਾਹੀਂ ਜਾਂਦੇ ਹੋ? ਜੇ ਤੁਸੀਂ ਇਕ ਤੋਂ ਜ਼ਿਆਦਾ ਸਾਧਨਾਂ ਰਾਹੀਂ ਸਫ਼ਰ ਕਰਦੇ ਹੋ ਤਾਂ ਸਾਰਿਆਂ ਦੇ ਨਾਂ ਲਿਖ ਸਕਦੇ ਹੋ !
ਉੱਤਰ :
ਪੇਜ਼-134
ਕੀ ਤੁਸੀਂ ਵੀ ਕੋਈ ਅਜਿਹਾ ਇਸ਼ਤਿਹਾਰ ਦੇਖਿਆ ਹੈ, ਜਿਸ ਉੱਪਰ ਇਸ ਤਰ੍ਹਾਂ ਦੀ ਚੇਤਾਵਨੀ ਲਿਖੀ ਹੋਵੇ? ਕੀ ਉਸ ਉੱਪਰ ਕੋਈ ਚਿੱਤਰ ਵੀ ਬਣਿਆ ਸੀ? ਆਓ ਲਿਖੀਏ ਅਤੇ ਚਿੱਤਰ ਬਣਾਈਏ।
ਉੱਤਰ :
ਖ਼ੁਦ ਕਰੋ।
ਪੇਜ-135
ਕਿਰਿਆ 1.
ਹੇਠਾਂ ਕੁੱਝ ਚਿੱਤਰ ਦਿੱਤੇ ਹਨ, ਉਨ੍ਹਾਂ ਦੇ ਸਾਹਮਣੇ ਲੋੜੀਂਦੀ ਜਾਣਕਾਰੀ ਭਰੋ। ਇਸ ਵਿੱਚ ਤੁਸੀਂ ‘ਆਪਣੇ ਅਧਿਆਪਕ, ਮਾਤਾ-ਪਿਤਾ ਜਾਂ ਕਿਸੇ ਹੋਰ ਵੱਡੇ ਪਰਿਵਾਰਕ ਮੈਂਬਰ ਦੀ ਸਹਾਇਤਾ ਵੀ ਲੈ ਸਕਦੇ ਹੋ?
ਉੱਤਰ :
ਕਿਰਿਆ 2.
ਤੇਲ ਅਤੇ ਗੈਸ ਦੀ ਕੀਮਤ ਹਰ ਸਮੇਂ ਅਤੇ ਹਰ ਸ਼ਹਿਰ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਪਤਾ ਕਰੋ ਕਿ ਤੁਹਾਡੇ ਇਲਾਕੇ ਵਿੱਚ ਕੀ ਕੀਮਤ ਹੈ?
ਪੈਟਰੋਲ ……………………………… ਰੁਪਏ ਪ੍ਰਤੀ ਲਿਟਰ
ਡੀਜ਼ਲ ……………………………… ਰੁਪਏ ਪ੍ਰਤੀ ਲਿਟਰ
ਮਿੱਟੀ ਦਾ ਤੇਲ ……………………………… ਰੁਪਏ ਪ੍ਰਤੀ ਲਿਟਰ
ਰਸੋਈ ਗੈਸ ……………………………… ਰੁਪਏ ਪ੍ਰਤੀ ਸਿਲੰਡਰ
ਉੱਤਰ :
ਖ਼ੁਦ ਕਰੋ
ਕਿਰਿਆ 3.
ਆਪਣੇ ਪਰਿਵਾਰ ਦਾ ਇਨ੍ਹਾਂ ਉੱਪਰ ਹਰ ਮਹੀਨੇ ਹੋਣ ਵਾਲਾ ਖ਼ਰਚ ਪਤਾ ਕਰੋ ਅਤੇ ਖ਼ਾਲੀ ਸਥਾਨ ‘ਤੇ ਲਿਖੋ
ਪੈਟਰੋਲ ……………………………… ਰੁਪਏ ਪ੍ਰਤੀ ਮਹੀਨਾ
ਡੀਜ਼ਲ ……………………………… ਰੁਪਏ ਪ੍ਰਤੀ ਮਹੀਨਾ
ਮਿੱਟੀ ਦਾ ਤੇਲ ……………………………… ਰੁਪਏ ਪ੍ਰਤੀ ਮਹੀਨਾ
ਰਸੋਈ ਗੈਸ ……………………………… ਰੁਪਏ ਪ੍ਰਤੀ ਮਹੀਨਾ
ਕੋਲਾ। ……………………………… ਰੁਪਏ ਪ੍ਰਤੀ ਮਹੀਨਾ
ਲੱਕੜ ……………………………… ਰੁਪਏ ਪ੍ਰਤੀ ਮਹੀਨਾ॥
ਉੱਤਰ :
ਖ਼ੁਦ ਕਰੋ।
ਪੇਜ – 136
ਪ੍ਰਸ਼ਨ 1.
ਤੁਸੀਂ ਰਸੋਈ ਗੈਸ, ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?
ਉੱਤਰ :
ਰਸੋਈ ਗੈਸ, ਲੱਕੜ ਅਤੇ ਮਿੱਟੀ ਦੇ ਤੇਲ ਦੀ ਵਰਤੋਂ ਮੁੱਖ ਤੌਰ ‘ਤੇ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹਨਾਂ ਸਾਰੇ ਸਾਧਨਾਂ ਦੀ ਬੱਚਤ ਕਰਨ ਲਈ ਸੂਰਜੀ ਊਰਜਾ, ਗੋਬਰ ਗੈਸ ਦੀ ਵਰਤੋਂ ਵਿਚ ਵਾਧਾ ਕਰਨਾ ਚਾਹੀਦਾ ਹੈ। ਗੈਰ-ਪਰੰਪਰਾਗਤ ਬਾਲਣਾਂ ਦੀ ਵਰਤੋਂ ਨਾਲ ਪਰੰਪਰਾਗਤ ਬਾਲਣ ਸੋਮੇ ਬਚਾਏ ਜਾ ਸਕਦੇ ਹਨ। ਕੁਝ ਹੋਰ ਉਪਾਅ; ਜਿਵੇਂ-ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਪਰੰਪਰਾਗਤ ਸੋਮੇ ਬਚਾਏ ਜਾ ਸਕਦੇ ਹਨ।
ਕਿਰਿਆ 4.
ਤੁਸੀਂ ਆਪਣੇ ਦੂਰ ਰਹਿੰਦੇ ਰਿਸ਼ਤੇਦਾਰਾਂ ਬਾਰੇ ਦੱਸ ਚੁੱਕੇ ਹੋ। ਜਦੋਂ ਤੁਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹੋ ਤਾਂ ਸਫ਼ਰ ਦੌਰਾਨ ਤੁਹਾਨੂੰ ਆਲੇ-ਦੁਆਲੇ ਬਹੁਤ ਕੁਝ ਦਿਖਾਈ ਦਿੰਦਾ ਹੈ।
ਆਓ ਇਕ ਸੂਚੀ ਬਣਾਈਏ
ਦਰੱਖ਼ਤ, ਦੁਕਾਨਾਂ, ……………….., ………………..
ਉੱਤਰ :
ਖ਼ੁਦ ਕਰੋ।
ਪੇਜ – 137
ਪ੍ਰਸ਼ਨ 2.
ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ?
ਉੱਤਰ :
ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹਾਂਗਾ।
ਪੇਜ – 138
ਪ੍ਰਸ਼ਨ 2.
(ਉ) ਕੀ ਤੁਹਾਨੂੰ ਕਿਸੇ ਪਹਾੜੀ ਸਥਾਨ ਦੀ ਯਾਤਰਾ ਦਾ ਮੌਕਾ ਮਿਲਿਆ ਹੈ?
ਉੱਤਰ :
ਹਾਂ ਜੀ।
ਪ੍ਰਸ਼ਨ 2.
(ਅ) ਇਹ ਯਾਤਰਾ ਤੁਸੀਂ ਕਿਸੇ ਵਾਹਨ ਦੁਆਰਾ ਕੀਤੀ ਹੈ? ਜਾਂ ਪੈਦਲ …………………………..
ਉੱਤਰ :
ਕੁੱਝ ਹਿੱਸਾ ਕਾਰ ਵਿੱਚ ਤੇ ਕੁਝ ਪੈਦਲ।
ਪੇਜ – 139
ਕਿਰਿਆ –
ਕੀ ਤੁਸੀਂ ਕਦੇ ਪਿਕਨਿਕ ਦਾ ਆਨੰਦ ਮਾਣਿਆ ਹੈ? ਜੇ ਹਾਂ ਤਾਂ ਉਸ ਬਾਰੇ ਆਪਣਾ ਤਜ਼ਰਬਾ ਆਪਣੀ ਨੋਟਬੁੱਕ ਵਿੱਚ ਲਿਖੋ।
ਉੱਤਰ :
ਖ਼ੁਦ ਕਰੋ !
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
ਪਾਇਲਟ, ਬਿਜਲੀ, ਗਰਮੀ, ਦਬਾਅ, ਹਵਾ, ਸੀਮਿਤ, ਪਰਬਤਾਰੋਹੀ)
(ਉ) ……………….. ਦੀ ਅਣਹੋਂਦ ਵਿੱਚ ਧਰਤੀ, ਅੰਦਰਲੀ ……………….. ਅਤੇ ਉੱਚ ……………….. ਕਾਰਨ ਇਹ ਤੇਲ, ਗੈਸ ਅਤੇ ਕੋਲੇ ਵਿੱਚ ਬਦਲ ਗਏ।
(ਅ) ਕੋਲੇ ਨੂੰ ਬਾਲ ਕੇ ……………….. ਪੈਦਾ ਕੀਤੀ ਜਾਂਦੀ ਹੈ।
(ਇ) ਸੁਖਦੀਪ ਕੌਰ ……………….. ਸੀ।
(ਸ) ਊਰਜਾ ਦੇ ਭੰਡਾਰ ……………….. ਹਨ।
(ਹ) ਪਹਾੜਾਂ ਤੇ ਚੜ੍ਹਨ ਵਾਲੇ ……………….. ਹੁੰਦੇ ਹਨ।
ਉੱਤਰ :
(ਉ) ਹਵਾ, ਗਰਮੀ, ਦਬਾਅ,
(ਅ) ਬਿਜਲੀ,
(ਇ) ਪਾਇਲਟ,
(ਸ) ਸੀਮਿਤ,
(ਹ) ਪਰਬਤਾਰੋਹੀ।
ਪ੍ਰਸ਼ਨ 4.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ।
1. ਬਡੇਂਦਰੀ ਪਾਲ ਕੌਣ ਸੀ?
ਉੱਤਰ :
ਬਸੇਂਦਰੀ ਪਾਲ ਇੱਕ ਪਰਬਤਾਰੋਹੀ ਹੈ। ਉਹ ਪਹਿਲੀ ਭਾਰਤੀ ਮਹਿਲਾ ਹੈ ਜਿਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਤੇ ਫਤਹਿ ਹਾਸਿਲ ਕੀਤੀ।
2. ਧਰਤੀ ਹੇਠਾਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਮਿੱਟੀ ਦਾ ਤੇਲ ਕਿਵੇਂ ਬਣੇ? ‘ ,
ਉੱਤਰ :
ਕਈ ਲੱਖਾਂ ਸਾਲ ਪਹਿਲਾਂ ਧਰਤੀ ਤੇ ਘਟੀ ਕਿਸੇ ਘਟਨਾ ਕਾਰਨ ਬਹੁਤ ਜੰਤੂ ਅਤੇ ਰੁੱਖ ਧਰਤੀ ਹੇਠਾਂ ਦਬੇ ਗਏ ਅਤੇ ਉਹਨਾਂ ਉੱਤੇ ਚੱਟਾਨਾਂ ਅਤੇ ਮਿੱਟੀ ਚੜ੍ਹਦੀ ਗਈ ਹਵਾ ਦੀ ਅਣਹੋਂਦ ਵਿੱਚ ਅਤੇ ਧਰਤੀ ਦੀ ਅੰਦਰਲੀ ਗਰਮੀ ਅਤੇ ਉੱਚ ਦਬਾਓ ਕਾਰਨ ਇਹ ਰੁੱਖ ਅਤੇ ਜੰਤੂ, ਇਹ ਤੇਲ, ਗੈਸ ਅਤੇ ਕੋਲੇ ਵਿੱਚ ਬਦਲ ਗਏ।
3. ਸੁਖਦੀਪ ਕੌਰ ਕੌਣ ਸੀ? ਉਹ ਬਚਪਨ ਵਿੱਚ ਕੀ ਬਣਨਾ ਚਾਹੁੰਦੀ ਸੀ?
ਉੱਤਰ :
ਸੁਖਦੀਪ ਕੌਰ ਇੱਕ ਪਾਇਲਟ ਹੈ ਉਹ ਬਚਪਨ ਵਿੱਚ ਪਾਇਲਟ ਹੀ ਬਣਨਾ ਚਾਹੁੰਦੀ ਸੀ।
4. ਪੈਟਰੋਲ ਅਤੇ ਡੀਜ਼ਲ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਉੱਤਰ :
- ਲਾਲ ਬੱਤੀ ਹੋਣ ‘ਤੇ ਵਾਹਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
- ਜੇਕਰ ਸੰਭਵ ਹੋਵੇ ਤਾਂ ਨੇੜੇ ਦੇ ਸਥਾਨਾਂ ‘ਤੇ ਜਾਣ ਲਈ ਪੈਦਲ ਜਾਂ ਸਾਈਕਲ ਤੇ ਜਾਉ ॥
- ਨਿੱਜੀ ਵਾਹਨਾਂ ਦੀ ਥਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ।
- ਵਾਹਨਾਂ ਦੀ ਸਰਵਿਸ ਸਮੇਂ ‘ਤੇ ਕਰਾਉਣ ਨਾਲ ਤੇਲ ਦੀ ਖਪਤ ਘੱਟ ਜਾਂਦੀ ਹੈ।
PSEB 5th Class EVS Guide ਧਰਤੀ ਤੋਂ ਅਕਾਸ਼ ਤੱਕ Important Questions and Answers
1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (ਲਗਾਓ)
(i) ਸਹੀ ਕਥਨ ਹੈ
(ਉ) LPG, ਕੋਲਾ ਆਦਿ ਕੁਦਰਤੀ ਸੋਮੇ ਹਨ
(ਅ) ਸਾਨੂੰ ਕੁਦਰਤੀ ਸੋਮੇ ਬਚਾਉਣੇ ਚਾਹੀਦੇ ਹਨ
(ਏ) ਸੁਖਦੀਪ ਸਾਲ 2009 ਵਿਚ ਕਮਰਸ਼ੀਅਲ ਪਾਇਲਟ ਬਣੀ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ
(ii) ……………………………. ਕੁਦਰਤੀ ਸੋਮਾ ਨਹੀਂ ਹੈ।
(ਉ) ਹਵਾ
(ਆ) ਪਾਣੀ
(ਏ) ਪਾਲੀਥੀਨ
(ਸ) L.P.G.
ਉੱਤਰ :
(ਏ) ਪਾਲੀਥੀਨ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿੱਚੋਂ ਪਹਿਲੀ ਮਹਿਲਾ ਪਾਇਲਟ ਇਨਸਟਰਕਟਰ ਕੌਣ ਸੀ?
ਉੱਤਰ :
ਸੁਖਦੀਪ ਕੌਰ
ਪ੍ਰਸ਼ਨ 2.
ਪਰਬਤਾਰੋਹਣ ਕੀ ਹੈ?
ਉੱਤਰ :
ਪਹਾੜਾਂ ‘ਤੇ ਸਿਰਫ ਪੈਰਾਂ ਸਹਾਰੇ ਚੜ੍ਹਨ ਨੂੰ ਪਰਬਤਾਰੋਹਣ ਕਹਿੰਦੇ ਹਨ।
ਪ੍ਰਸ਼ਨ 3.
ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ?
ਉੱਤਰ :
ਬਸੇਂਦਰੀ ਪਾਲ ਪਹਿਲੀ ਭਾਰਤੀ ਮਹਿਲਾ ਹੈ ਜੋ ਮਾਊਂਟ ਐਵਰੇਸਟ ‘ਤੇ ਚੜ੍ਹੀ।
3. ਖ਼ਾਲੀ ਥਾਂਵਾਂ ਭਰੋ
(i) ਪੈਟਰੋਲ ਤੇ ਡੀਜ਼ਲ ਦੇ ਸੋਮੇ ………………….. ਹਨ।
(ii) ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਕੁਝ ਹੋਰ ਸੋਮੇ ਜਿਵੇਂ ………………….. ਅਤੇ ਆਦਿ ਵੀ ਖ਼ਤਮ ਹੋ ਜਾਣਗੇ।
(iii) ਸੁਖਦੀਪ ਦਾ ਜਨਮ ………………….. ਨੂੰ ਹੋਇਆ।
(iv) ਸਿਰਫ਼ ਪੈਰਾਂ ਦੀ ਸਹਾਇਤਾ ਨਾਲ ਪਹਾੜ ਤੇ ਚੜ੍ਹਨ ਨੂੰ ………………….. ਕਹਿੰਦੇ ਹਨ।
ਉੱਤਰ :
(i) ਸੀਮਤ,
(ii) ਕੋਲਾ, ਗੈਸ,
(iii) 13 ਮਈ, 1986,
(iv) ਪਰਬਤਾਰੋਹਣ।
4. ਸਹੀ/ਗਲਤ
(i) ਪੈਟਰੋਲ ਤੇ ਡੀਜ਼ਲ ਦੇ ਸੋਮੇ ਸੀਮਿਤ ਹਨ।
(ii) LPG ਕੁਦਰਤੀ ਸੋਮਾ ਹੈ।
(iii) ਕੋਲੇ ਨੂੰ ਜਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ।
5. ਮਿਲਾਨ ਕਰੋ
(i) ਟਰੱਕ (ਉ) ਪੈਟਰੋਲ
(ii) ਟੋਨ (ਅ) ਡੀਜ਼ਲ
(iii) ਸਕੂਟਰ (ਇ) ਬਿਜਲੀ
(iv) ਰਸੋਈ ਵਿੱਚ ਚੁਲ੍ਹਾ (ਸ) ਗੈਸ।
ਉੱਤਰ :
(i) (ਅ)
(ii) (ਈ)
(iii) (ੳ)
(iv) (ਸ)
6. ਦਿਮਾਗੀ ਕਸਰਤ ਮਾਈਂਡ ਮੈਪਿੰਗ)
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਬਦਰੀ ਪਾਲ ਦੁਆਰਾ ਪਹਿਲੀ ਵਾਰ ਪਹਾੜ ਦੀ ਚੜ੍ਹਾਈ ਕੀਤੇ ਜਾਣ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ :
ਬਸੇਂਦਰੀ ਪਾਲ ਜਦੋਂ 12 ਸਾਲ ਦੀ ਸੀ ਤਾਂ ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਤੋਂ ਪਿਕਨਿਕ ਵਾਸਤੇ ਗਈ ਸੀ। ਉੱਥੇ ਉਸ ਨੇ ਸਹੇਲੀਆਂ ਨਾਲ ਪਹਾੜ ਤੇ ਚੜ੍ਹਾਈ ਸ਼ੁਰੂ ਕੀਤੀ ਅਤੇ ਉਹ 4000 ਮੀਟਰ ਤੱਕ ਚੜ੍ਹ ਗਈ। ਉਸ ਸਮੇਂ ਤੱਕ ਸ਼ਾਮ ਹੋ ਗਈ ਸੀ ਅਤੇ ਉਨ੍ਹਾਂ ਨੂੰ ਬਿਨਾਂ ਭੋਜਨ ਅਤੇ ਟੈਂਟ ਦੇ ਰਾਤ ਕੱਟਣੀ ਪਈ। ਇਸ ਤੋਂ ਬਾਅਦ ਉਸ ਨੇ ਪਰਬਤਾਰੋਹਣ ਦੀ ਸਿਖਲਾਈ ਲਈ ਅਤੇ ਐਵਰੈਸਟ ਉੱਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ।