Punjab State Board PSEB 5th Class Punjabi Book Solutions Punjabi Grammar ਵਿਆਕਰਨ Exercise Questions and Answers.
PSEB 5th Class Hindi Punjabi Grammar ਵਿਆਕਰਨ (1st Language)
ਬੋਲੀ
ਪ੍ਰਸ਼ਨ 1.
ਬੋਲੀ ਕਿਸ ਨੂੰ ਆਖਦੇ ਹਨ?
ਉੱਤਰ :
ਮੂੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਸਾਰਥਕ ਅਵਾਜ਼ਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ, ਉਨ੍ਹਾਂ ਨੂੰ ਬੋਲੀ ਕਿਹਾ ਜਾਂਦਾ ਹੈ।
ਸ਼ਬਦ
ਪ੍ਰਸ਼ਨ 2.
ਸ਼ਬਦ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦ ਮੂੰਹ ਵਿਚੋਂ ਨਿਕਲਣ ਵਾਲੀਆਂ ਸਾਰਥਕ ਧੁਨੀਆਂ ਤੋਂ ਬਣੇ ਭਾਵਾਂਸ਼ਾਂ ਤੋਂ ਬਣਦੇ ਹਨ ; ਜਿਵੇਂ – ਮੈਂ, ਤੂੰ, ਉਹ, ਗੱਡਾ, ਸਿਰ, ਘੋੜਾ ਆਦਿ।
ਵਿਆਕਰਨ
ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦਾਂ ਦੇ ਭਿੰਨ – ਭਿੰਨ ਵਰਗਾਂ, ਰੁਪਾਂ ਤੇ ਵਾਕ – ਬਣਤਰ ਦਾ ਗਿਆਨ ਦੇਣ ਵਾਲੇ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ।
ਪ੍ਰਸ਼ਨ 4.
ਵਰਨ (ਅੱਖਰ) ਕਿਸ ਨੂੰ ਆਖਦੇ ਹਨ?
ਉੱਤਰ :
ਬੋਲਣ ਸਮੇਂ ਸਾਡੇ ਮੂੰਹ ਵਿਚੋਂ ਜੋ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ, ਉਨ੍ਹਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਉਹ ‘ਵਰਨ’ ਜਾਂ “ਅੱਖਰ’ ਅਖਵਾਉਂਦੇ ਹਨ, ਜਿਵੇਂ – ਕ, ਚ, ਤ, ਲ, ਆਦਿ।
ਪ੍ਰਸ਼ਨ 5.
ਅੱਖਰ ਵਰਨ) ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਅੱਖਰ (ਵਰਨ) ਚਾਰ ਪ੍ਰਕਾਰ ਦੇ ਹੁੰਦੇ ਹਨਰ, ਵਿਅੰਜਨ, ਅਨੁਨਾਸਿਕ ਅਤੇ ਦੁੱਤ।
(ਉ) ਸੂਰ – ਸੂਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦਾ। ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਉ, ਅ, ੲ ਕੇਵਲ ਤਿੰਨ ਅੱਖਰ ਸੂਰ ਹਨ।
(ਅ) ਵਿਅੰਜਨ – ਵਿਅੰਜਨ ਅੱਖਰ ਉਹ ਅੱਖਰ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਵਿਚ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿਚ ਜੁੜ ਕੇ ਸਾਹ ਨੂੰ ਕੁੱਝ ਸਮੇਂ ਲਈ ਰੋਕ ਕੇ ਛੱਡਦੇ ਹਨ। ਪੰਜਾਬੀ ਵਿਚ ‘ਸ` ਤੋਂ ਲੈ ਕੇ ‘ੜ ਤਕ ਸਾਰੇ ਅੱਖਰ ਵਿਅੰਜਨ ਹਨ।
(ਈ) ਅਨੁਨਾਸਿਕ – ਅਨੁਨਾਸਿਕ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਅਵਾਜ਼ ਨੱਕ ਵਿਚੋਂ ਨਿਕਲਦੀ ਹੈ। ਪੰਜਾਬੀ ਵਿਚ ਪੰਜ ਅੱਖਰ – ਝ, ਬ, ਣ, ਨ ਅਤੇ ਮ ਅਨੁਨਾਸਿਕ ਹਨ।
(ਸ) ਦੁੱਤ – ਜੋ ਅੱਖਰ ਵਿਅੰਜਨ ਦੇ ਪੈਰਾਂ ਵਿਚ ਲਗਦੇ ਹਨ, ਉਨ੍ਹਾਂ ਨੂੰ ‘ਦੁੱਤ ਅੱਖਰ ਕਿਹਾ ਜਾਂਦਾ ਹੈ ਪੰਜਾਬੀ ਵਿਚ ਕੇਵਲ ਤਿੰਨ ਦੁੱਤ ਅੱਖਰ ਪ੍ਰਚੱਲਿਤ ਦੂ ਹਨ : ਹ, ਰ ਤੇ ਵ। ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਹੈ – ਪੜ੍ਹ, ਪ੍ਰੀਤਮ, ਸ਼ਰ ਆਦਿ।
ਗੁਰਮੁਖੀ ਵਰਨਮਾਲਾ (ਲਿਪੀ)
ਪ੍ਰਸ਼ਨ 6.
ਗੁਰਮੁਖੀ ਵਰਨਮਾਲਾ (ਲਿਪੀ) ਦੇ ਕਿੰਨੇ ਅੱਖਰ ਹਨ? ਇਨ੍ਹਾਂ ਨਾਲ ਸੰਖੇਪ ਜਾਣ – ਪਛਾਣ ਕਰਾਓ।
ਉੱਤਰ :
ਗੁਰਮੁਖੀ ਵਰਨਮਾਲਾ ਦੇ ਮੁੱਢਲੇ ਅੱਖਰ 35 ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ, ਸ਼, ਖ਼, ਗ਼, ਜ਼, ਫ਼ ਨੂੰ ਜੋੜਨ ਨਾਲ ਇਨ੍ਹਾਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ਵਿਚ “ਉ, ਅ, ੲ, ਤਿੰਨ ਸੂਰ ਹਨ ਤੇ ਬਾਕੀ ਵਿਅੰਜਨ। ਵਿਅੰਜਨਾਂ ਵਿਚ ਹੇਠ ਲਿਖੇ ਪੰਜ ਅਨੁਨਾਸਿਕ ਅੱਖਰ ਕਹਾਉਂਦੇ ਹਨ –
ਙ, ਞ, ਣ, ਨ, ਮ।
ਗੁਰਮੁਖੀ ਵਰਨਮਾਲਾ ਵਿਚ ਹੁਣ ਇਕ ਨਵਾਂ ਅੱਖਰ ਲ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ.
ਪ੍ਰਸ਼ਨ 7.
ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ? ਇਨ੍ਹਾਂ ਦੀ ਵਰਤੋਂ ਕਿਸ ਪ੍ਰਕਾਰ ਹੁੰਦੀ ਹੈ? ਉਦਾਹਰਨਾਂ ਸਹਿਤ ਸਮਝਾਓ।
ਉੱਤਰ :
ਗੁਰਮੁਖੀ ਲਿਪੀ ਦੀਆਂ ਦਸ ਲਗਾਂ ਹਨ। ਇਹ ਹੇਠ ਲਿਖੀਆਂ ਹਨ –
ਮੁਕਤਾ – ਇਸ ਦਾ ਕੋਈ ਚਿੰਨ੍ਹ ਨਹੀਂ।
ਬਾਕੀ ਨੌਂ ਲਗਾਂ ਹੇਠ ਲਿਖੇ ਅਨੁਸਾਰ ਹਨ –
ਟਿੱਪੀ ਤੇ ਬਿੰਦੀ – ਪੰਜਾਬੀ ਵਿਚ ਅਨੁਨਾਸਿਕ ਸੂਰਾਂ ਲਈ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਅਧਕ – ਅਧਕ (?) ਦੀ ਵਰਤੋਂ ਅੱਖਰ ਦੀ ਦੋਹਰੀ ਅਵਾਜ਼ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਜਿਸ ਅੱਖਰ ਉੱਤੇ ਇਹ ਪਾਈ ਜਾਵੇ, ਉਸ ਤੋਂ ਅਗਲੇ ਅੱਖਰ ਦੀ ਅਵਾਜ਼ ਦੋਹਰੀ ਹੋ ਜਾਂਦੀ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ ਤੇ ਔਕੜ ਨਾਲ ਹੀ ਹੁੰਦੀ ਹੈ ; ਜਿਵੇਂ – ਰੱਜ, ਕੱਜ, ਸੱਚ, ਭਿੱਚ, ਕੁੱਝ ਆਦਿ।
ਲਗਾਂ ਦੀ ਵਰਤੋਂ – ਪੰਜਾਬੀ ਦੀਆਂ ਉੱਪਰ ਲਿਖੀਆਂ ਦਸਾਂ ਲਗਾਂ ਦੀ ਵਰਤੋਂ ਸਾਰੇ ਵਿਅੰਜਨਾਂ ਨਾਲ ਹੋ ਜਾਂਦੀ ਹੈ, ਪਰ ਸੁਰਾਂ ਨਾਲ ਨਹੀਂ। ਸੂਰਾਂ ਨਾਲ ਵੱਖ – ਵੱਖ ਲਗਾਂ ਲਗਦੀਆਂ ਹਨ, ਜਿਵੇਂ
ਬਿੰਦੀ ਅਤੇ ਟਿੱਪੀ ਦੀ ਵਰਤੋਂ –
- ਜੇ “ਅ’ ਤੇ ‘ਈ’ ਦੀਆਂ ਅਵਾਜ਼ਾਂ ਨੂੰ ਨੱਕ ਵਿਚ ਉਚਾਰਨਾ ਹੋਵੇ ਅਤੇ ਇਨ੍ਹਾਂ ਨਾਲ ਮੁਕੜਾ ਜਾਂ ਸਿਹਾਰੀ ਲੱਗੀ ਹੋਵੇ, ਤਾਂ ਇਨ੍ਹਾਂ ਨਾਲ ਟਿੱਪੀ ( ˆ ) ਲਾਈ ਜਾਂਦੀ ਹੈ ; ਜਿਵੇਂ – ਅੰਤ, ਇੰਝ ! ਬਾਕੀ ਲਗਾਂ ਨਾਲ ਬਿੰਦੀ ਲਗਦੀ ਹੈ ਜਿਵੇਂ – ਉਂਗਲੀ, ਉੱਘ, ਕਿਉਂ, ਐੱਤ, ਐੱਠ, ਸਿਉਂ, ਜਾਉਂ।
- ਸਾਰੇ ਵਿਅੰਜਨਾਂ ਵਿਚ ‘ਮੁਕਤਾ’, ‘ਸਿਹਾਰੀ ਅਤੇ “ਦੁਲੈਂਕੜ ਨਾਲ ਟਿੱਪੀ ਲਾਈ ਜਾਂਦੀ ਹੈ ਤੇ ਬਾਕੀਆਂ ਨਾਲ ਬਿੰਦੀ ; ਜਿਵੇਂ – ਅੰਗ, ਸਿੰਧ, ਕੁੰਜ, ਧੂੰਆਂ, ਸੁੰਢ, ਸੁੰਘ, ਖੰਘ, ਬਾਂਗ, ਗੋਦ, ਡਾਂਗ, ਗੈਂਡਾ, ਹੋਂਦਾ, ਢਿੱਗ, ਧੱਸ, ਰੈਂਸ !
ਸ਼ਬਦ – ਜੋੜ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਪਯਾਰ, ਰੈਹਮ, ਬੋਹਤਾ, ਕੈਹਣਾ, ਨੌਂਹ।
(ਅ) ਕਨਕ, ਵੋਹਟੀ, ਮੇਹਨਤ, ਐਹਮ, ਸਭਿਆਚਾਰ।
(ਇ) ਦੂੱਦ, ਕੰਨ, ਦੁਪੈਹਰ, ਸੇਹਤ, ਇਕੈਹਰਾ।
(ਸ) ਸ਼ੈਹਰ, ਵੇਹੜਾ, ਕਚੈਹਰੀ, ਕਹਾਨੀ, ਸੇਹਤ।
ਉੱਤਰ :
(ਉ) ਪਿਆਰ, ਰਹਿਮ, ਬਹੁਤਾ, ਕਹਿਣਾ, ਨਹੁ।
(ਅ) ਕਣਕ, ਵਹੁਟੀ, ਮਿਹਨਤ, ਅਹਿਮ, ਸੱਭਿਆਚਾਰ।
(ਈ) ਦੁੱਧ, ਕੰਨ, ਦੁਪਹਿਰ, ਸਿਹਤ, ਇਕਹਿਰਾ।
(ਸ) ਸ਼ਹਿਰ, ਵਿਹੜਾ, ਕਚਹਿਰੀ, ਕਹਾਣੀ, ਸਿਹਤ !
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਭੁਲ, ਸੁਨੈਹਰੀ, ਔਦਾਂ, ਸੈਹਮ, ਸਹਿਣਾ !
(ਅ) ਪੰਚੈਤ, ਜਿਲਾ, ਗੱਢਾ, ਸੁਨੈਹਰੀ, ਪੰਗੂੜਾ।
(ਈ) ਪਲੰਗ, ਸੇਹਤ, ਮਦਾਣੀ, ਪਰਤੀਨਿੱਧ, ਨੌਹ।
(ਸ) ਵਯਾਕਰਣ, ਆਗਯਾ, ਹਾਜ਼ਿਰ, ਜਨਾਨੀ, ਖੇਢ।’
(ਹ) ਦਰਿਯਾ, ਪੋੜੀ, ਸੁਨਣਾ, ਸੋਹਰਾ, ਅਲੜ॥
(ਕ) ਆਂਡ – ਗੁਆਂਡ, ਸਵੇਰ – ਸੰਜ, ਖ਼ੁਨੀ – ਸ਼ਾਕਾ, ਸੁਨਹਿਰੀ ਮੋਕਾ, ਭੱਜ – ਦੋੜ, ਛੁਪਨ – ਸੋਹ, ਹੋਲਾ – ਮਹਲਾ।
(ਖ) ਵੈਹਮ, ਖੁਸ, ਰੁੱਖ, ਆਲਣਾ, ਰੋਨਾ, ਸੇਹਤ॥
ਉੱਤਰ :
(ੳ) ਭੁੱਬਲ, ਸੁਨਹਿਰੀ, ਆਉਂਦਾ, ਸਹਿਮ, ਸਹਿਣਾ॥
(ਅ) ਪੰਚਾਇਤ, ਜ਼ਿਲ੍ਹਾ, ਗੱਡਾ, ਸੁਨਹਿਰੀ, ਪੰਘੂੜਾ।
(ਇ) ਪਲੰਘ, ਸਿਹਤ, ਮਧਾਣੀ, ਪ੍ਰਤੀਨਿਧ, ਨਹੁੰ।
(ਸ) ਵਿਆਕਰਨ, ਆਗਿਆ, ਹਾਜ਼ਰ, ਜ਼ਨਾਨੀ, ਖੇਡ।
(ਹ) ਦਰਿਆ, ਪੌੜੀ, ਸੁਣਨਾ, ਸਹੁਰਾ, ਅਲ੍ਹੜ !
(ਕ) ਆਂਢ – ਗੁਆਂਢ, ਸਵੇਰ – ਸੰਝ, ਖੂਨੀ – ਸਾਕਾ, ਸੁਨਹਿਰੀ ਮੌਕਾ, ਭੱਜ – ਦੌੜ, ਛੂਹਣ – ਛੋਤ, ਹੋਲਾ – ਮਹੱਲਾ।
(ਖ) ਵਹਿਮ, ਖ਼ੁਸ਼, ਰੁੱਖ, ਆਲ੍ਹਣਾ, ਰੋਣਾ, ਸਿਹਤ।
ਨਾਂਵ
ਪ੍ਰਸ਼ਨ 8.
ਨਾਂਵ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਉੱਤਰ :
ਜਿਹੜਾ ਸ਼ਬਦ ਕਿਸੇ ਮਨੁੱਖ, ਥਾਂ ਜਾਂ ਚੀਜ਼ ਲਈ ਵਰਤਿਆ ਜਾਵੇ, ਉਸ ਨੂੰ ਨਾਂਵ ਕਹਿੰਦੇ ਹਨ ; ਜਿਵੇਂ – ਵਿਦਿਆਰਥੀ, ਗੁਰਮੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਸੋਚ, ਝੂਠ ਆਦਿ।
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ-
- ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਜਾਤੀ, ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ ਉਨ੍ਹਾਂ ਨੂੰ “ਆਮ ਨਾਂਵ ਜਾਂ ‘ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ – ਮੁੰਡਾ, ਵਿਦਿਆਰਥੀ, ਆਦਮੀ, ਘਰ, ਪਿੰਡ, ਸ਼ਹਿਰ, ਦਰਿਆ ਆਦਿ।
- ਖ਼ਾਸ ਨਾਂਵ – ਜੋ ਸ਼ਬਦ ਕਿਸੇ ਖ਼ਾਸ ਮਨੁੱਖ, ਚੀਜ਼ ਜਾਂ ਥਾਂ ਲਈ ਵਰਤਿਆ ਜਾਵੇ, ਉਸ ਨੂੰ “ਖ਼ਾਸ ਨਾਂਵ’ ਕਹਿੰਦੇ ਹਨ, ਜਿਵੇਂ-ਜਲੰਧਰ, ਹਿਮਾਲਾ, ਬਿਆਸ, ਗੁਰਬਖ਼ਸ਼ ਸਿੰਘ, ਅਮਰੀਕਾ ਆਦਿ।
- ਇਕੱਠਵਾਚਕ ਨਾਂਵ-ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਹ ‘ਇਕੱਠਵਾਚਕ ਨਾਂਵ ਅਖਵਾਉਂਦੇ ਹਨ : ਜਿਵੇਂ ਜਮਾਤ, ਢਾਣੀ, ਇੱਜੜ, ਸਭਾ, ਭੰਡ, ਫ਼ੌਜ ਆਦਿ।
- ਵਸਤੂਵਾਚਕ ਨਾਂਵ-ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤੂਵਾਚਕ ਨਾਂਵ ਆਖਦੇ ਹਨ : ਜਿਵੇਂ-ਪਾਣੀ, ਰੇਤ, ਲੋਹਾ, ਮਿੱਟੀ, ਤੇਲ ਆਦਿ।
- ਭਾਵਵਾਚਕ ਨਾਂਵ-ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ : ਜਿਵੇਂਮਿਠਾਸ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ ਆਦਿ।
ਲਿੰਗ
ਪ੍ਰਸ਼ਨ 9.
ਲਿੰਗ ਕੀ ਹੁੰਦਾ ਹੈ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ।,
ਉੱਤਰ :
ਲਿੰਗ ਕੀ ਹੁੰਦਾ ਹੈ?-ਸ਼ਬਦਾਂ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਨ੍ਹਾਂ ਦਾ ਲਿੰਗ ਹੁੰਦਾ ਹੈ।
(ਉ ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਜਾਂ ਚੀਜ਼ਾਂ ਦੇ ਵੱਡੇ ਅਕਾਰ ਨੂੰ ਪ੍ਰਗਟ ਕਰਨ ਉਹ ਪੁਲਿੰਗ ਹੁੰਦੇ ਹਨ, ਜਿਵੇਂ-ਮੁੰਡਾ, ਘੋੜਾ, ਕੁੱਤਾ, ਗਧਾ, ਪਹਾੜ, ਗੱਡਾ ਆਦਿ।
(ਆ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ (ਮਿਦੀਨ-ਭਾਵ ਨੂੰ ਜਾਂ ਚੀਜ਼ਾਂ ਦੇ ਛੋਟੇ ਅਕਾਰ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ : ਜਿਵੇਂ-ਕੁੜੀ, ਘੋੜੀ, ਕੁੱਤੀ, ਗਧੀ, ਪਹਾੜੀ, ਗੱਡੀ॥
ਹੇਠਾਂ ਲਿਖੇ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਯਾਦ ਕਰੋ-
ਪ੍ਰਸ਼ਨ 10.
ਲਿੰਗ ਬਦਲੋ
- ਕਬੂਤਰ, ਬਾਂਦਰ, ਗਾਂ, ਜੋਗੀ, ਲੂੰਬੜੀ, ਮਾਸੀ।
- ਭੈਣ, ਘੁਮਿਆਰ, ਵੱਛਾ, ਨਰ, ਧੋਬੀ,ਮਾਤਾ।
- ਰਾਜਾ, ਬਾਜ਼ੀਗਰਨੀ, ਮਾਤਾ, ਖੋਤਾ, ਪੂੜੀ, ਕਤੂਰਾ
- ਸ਼ੇਰ, ਖਿਡਾਰੀ, ਮੁੰਡਾ, ਮਿੱਤਰ, ਰਾਜਾ, ਮਾਤਾ।
- ਘੋੜਾ, ਮਾਤਾ, ਮੋਰ, ਪਤੀ, ਕੁੱਤਾ, ਆਦਮੀ, ਚਾਚੀ, ਭੈਣ, ਸ਼ੇਰ।
- ਮਾਮੀਆਂ, ਪਿਤਾ, ਕੁੜਮਣੀ, ਸੁਹਾਗੀ, ਕੁੱਤੀ, ਲੂੰਬੜ।
- ਔਰਤ, ਮੁਟਿਆਰਾਂ, ਕੀੜੇ, ਮਾਮਾ, ਊਠ, ਪੂੜਾ।
- ਘੋੜੀ, ਤਾਇਆ, ਪੱਥਰੀ, ਘੁਮਿਆਰ, ਮੁੰਡੇ,, ਕੜਾਹੀ।
- ਪਿਤਾ, ਮਿੱਤਰ, ਵਿਦਿਆਰਥੀ, ਕੁੱਕੜ, ਬਾਜ਼ੀਗਰ, ਘੰਟੀ।
- ਰਾਜਾ, ਧੀ, ਚਾਚੀ, ਪਹਾੜ, ਪਕੌੜੀਆਂ, ਬੁੱਢਾ !
- ਪਤਨੀ, ਕੁੱਤਾ, ਮਾਮਾ ਜੀ, ਘੋੜੀ, ਭੱਠੀ, ਰਾਜਾ, ਟੋਲੀ।
- ਸ਼ੇਰ, ਭਣੇਵਾਂ, ਨੌਕਰ, ਭੈਣ, ਬੁੱਢਾ, ਮਾਤਾ।
- ਮੁੰਡਾ, ਹਿਰਨ, ਸਪੇਰਾ, ਨਾਨਾ, ਦੇਵਤਾ, ਨੌਕਰ ‘
- ਚਾਚੀ, ਪਿਤਾ, ਰਾਜਾ, ਬੁੱਢੀ, ਮੁੰਡਾ, ਜੱਟ 1
- ਚਾਚਾ, ਲੇਖਕ, ਫੁੱਫੜ, ਬਲਦ, ਮਿੱਤਰ, ਬਾਦਸ਼ਾਹ
- ਬਾਂਦਰ, ਮਿੱਤਰ, ਮੋਰ, ਸੱਸ, ਸੇਠ, ਭੱਠੀ।
- ਮਰਦ, ਬਾਬਾ, ਜੋਗੀ, ਕਬੂਤਰ, ਵਰ, ਟੋਲੀ।
- ਮਾਤਾ, ਧੀ, ਚਾਚਾ, ਰਾਜਾ, ਕੁੱਤਾ, ਘੋੜਾ।
- ਭੈਣ, ਮੁੰਡਾ, ਮਾਮਾ, ਮਾਸੀ, ਭਣੇਵੀਂ, ਬਾਜ਼ੀਗਰ
- ਪਤਨੀ, ਬਾਬਾ, ਸ਼ੇਰ, ਗੱਭਰੂ, ਕੁੱਕੜ, ਨਾਨੀ :
- ਰਾਜਾ, ਲੂੰਬੜ, ਹਿਰਨ, ਮੋਰ, ਕਬੂਤਰ, ਪੰਜਾਬੀ, ਟੋਕਰਾ, ਕੁਹਾੜਾ, ਸ਼ੇਰ, ਬੁੱਢਾ, ਵਿਦਿਆਰਥੀ, ਮੁੰਡਾ, ਅਧਿਆਪਕ, ਪਤੀਲਾ, ਬੱਚਾ, ਮਾਮਾ, ਬਿੱਲੀ।
- ਧੀ, ਕਬੂਤਰ, ਵਿਦਿਆਰਥੀ, ਪਤੀ, ਮੱਝ, ਰਾਜਾ।
ਉੱਤਰ :
- ਕਬੂਤਰੀ, ਬਾਂਦਰੀ, ਬਲਦ, ਜੋਗਣ, ਲੰਬੜ, ਮਾਸੜ।
- ਭਰਾ, ਘੁਮਿਆਰੀ, ਵੱਛੀ, ਮਦੀਨ, ਧੋਬਣ, ਪਿਤਾ।
- ਰਾਣੀ, ਬਾਜ਼ੀਗਰ, ਪਿਤਾ, ਖੋਤੀ, ਪੂੜਾ, ਕਤੂਰੀ।
- ਸ਼ੇਰਨੀ, ਖਿਡਾਰਨ, ਕੁੜੀ, ਸਹੇਲੀ, ਰਾਣੀ, ਪਿਤਾ।
- ਘੋੜੀ, ਪਿਤਾ, ਮੋਰਨੀ, ਪਤਨੀ, ਕੁੱਤੀ, ਤੀਵੀਂ, ਚਾਚਾ, ਭਰਾ, ਸ਼ੇਰਨੀ।
- ਮਾਮੇ, ਮਾਤਾ, ਕੁੜਮ, ਸੁਹਾਗਾ, ਕੁੱਤਾ, ਲੰਬੜੀ।
- ਮਰਦ, ਗੱਭਰੂ, ਕੀੜੀਆਂ, ਮਾਮੀ, ਊਠਣੀ, ਪੂੜੀ।
- ਘੋੜਾ, ਤਾਈ, ਪੱਥਰ, ਘੁਮਿਆਰੀ, ਕੁੜੀਆਂ, ਕੜਾਹਾ।
- ਮਾਤਾ, ਸਹੇਲੀ, ਵਿਦਿਆਰਥਣ, ਕੁੱਕੜੀ, ਬਾਜ਼ੀਗਰਨੀ, ਘੰਟਾ।
- ਰਾਣੀ, ਪੁੱਤਰ, ਚਾਚਾ, ਪਹਾੜੀ, ਪਕੌੜੇ, ਬੁੱਢੀ।
- ਪਤੀ, ਕੁੱਤੀ, ਮਾਮੀ ਜੀ, ਘੋੜਾ, ਭੱਠਾ, ਰਾਣੀ, ਟੋਲਾ
- ਸ਼ੇਰਨੀ, ਭਣੇਵੀਂ, ਨੌਕਰਾਣੀ, ਭਰਾ, ਬੁੱਢੀ, ਪਿਤਾ।
- ਕੁੜੀ, ਹਿਰਨੀ, ਸਪੇਨ, ਨਾਨੀ, ਦੇਵੀ, ਨੌਕਰਾਣੀ !
- ਚਾਚਾ, ਮਾਤਾ, ਰਾਣੀ, ਬੁੱਢਾ, ਕੁੜੀ, ਜੱਟੀ। (ਚਾਚੀ, ਲੇਖਕਾ, ਭੁਆ, ਗਾਂ, ਸਹੇਲੀ, ਬੇਗਮ॥
- ਬਾਂਦਰੀ, ਸਹੇਲੀ, ਮੋਰਨੀ, ਸਹੁਰਾ, ਸੇਠਾਣੀ, ਭੱਠਾ।
- ਔਰਤ, ਦਾਦੀ, ਜੋਗਣ, ਕਬੂਤਰੀ, ਵਹੁਟੀ, ਟੋਲਾ।
- ਪਿਤਾ, ਪੁੱਤਰ, ਚਾਚੀ, ਰਾਣੀ, ਕੁੱਤੀ, ਘੋੜੀ।
- ਭਰਾ, ਕੁੜੀ, ਮਾਮੀ, ਮਾਸੜ, ਭਣੇਵਾਂ, ਬਾਜ਼ੀਗਰਨੀ।
- ਪਤੀ, ਦਾਦੀ, ਸ਼ੇਰਨੀ, ਮੁਟਿਆਰ, ਕੁਕੜੀ, ਨਾਨੀ।
- ਰਾਣੀ, ਲੂੰਬੜੀ, ਹਿਰਨੀ, ਮੋਰਨੀ, ਕਬੂਤਰੀ, ਪੰਜਾਬਣ, ਟੋਕਰੀ, ਕੁਹਾੜੀ, ਸ਼ੇਰਨੀ, ਬੁੱਢੀ, ਵਿਦਿਆਰਥਣ, ਕੁੜੀ, ਅਧਿਆਪਕਾ,
- ਪਤੀਲੀ, ਬੱਚਾ, ਮਾਮੀ, ਬਿੱਲਾ
- ਪੁੱਤਰ, ਕਬੂਤਰੀ, ਵਿਦਿਆਰਥਣ, ਪਤਨੀ, ਝੋਟਾ, ਰਾਣੀ॥
ਪ੍ਰਸ਼ਨ 11.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ –
- ਬਾਗ਼ ਵਿਚ, ਮੋਰ, ਤਿੱਤਰ, ਕਬੂਤਰ ਤੇ ਚਿੜੀਆਂ ਰਹਿੰਦੀਆਂ ਹਨ।
- ਬਘਿਆੜ ਨੇ ਭੇਡ ਨੂੰ ਪਾੜ ਕੇ ਖਾ ਲਿਆ।
- ਮੁੰਡੇ ਨੇ ਬਲੂੰਗੜੇ ਨੂੰ ਫੜ ਲਿਆ
- ਕੁੱਤਾ ਉੱਚੀ – ਉੱਚੀ ਚੌਂਕ ਰਿਹਾ ਸੀ।
- ਚਿੜੀਆ – ਘਰ ਵਿਚ ਸ਼ੇਰ, ਬਾਂਦਰ, ਬਘਿਆੜ, ਮੋਰ ਤੇ ਤੋਤੇ ਸਨ।
ਉੱਤਰ :
- ਬਾਗ਼ ਵਿਚ ਮੋਰਨੀਆਂ, ਤਿੱਤਰੀਆਂ, ਕਬੂਤਰੀਆਂ ਤੇ ਚਿੜੇ ਰਹਿੰਦੇ ਹਨ।
- ਬਘਿਆੜੀ ਨੇ ਭੇਡੂ ਨੂੰ ਪਾੜ ਕੇ ਖਾ ਲਿਆ।
- ਕੁੜੀ ਨੇ ਬਲੂੰਗੜੀ ਨੂੰ ਫੜ ਲਿਆ।
- ਕੁੱਤੀ ਉੱਚੀ – ਉੱਚੀ ਛਿੱਕ ਰਹੀ ਸੀ।
- ਚਿੜੀਆ – ਘਰ ਵਿਚ ਸ਼ੇਰਨੀਆਂ, ਬਾਂਦਰੀਆਂ, ਬਘਿਆੜੀਆਂ, ਮੋਰਨੀਆਂ ਤੇ ਤੋਤੀਆਂ ਸਨ।
ਪ੍ਰਸ਼ਨ 12.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ
- ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।
- ਪਿੰਡਾਂ ਵਿਚ ਜੱਟ, ਬ੍ਰਾਹਮਣ, ਸਿੱਖ ਤੇ ਹਿੰਦੂ ਰਹਿੰਦੇ ਹਨ
- ਬਾਗ਼ ਵਿਚ ਮੋਰ, ਚਿੜੀਆਂ, ਕਬੂਤਰ ਤੇ ਸੱਪ ਰਹਿੰਦੇ ਹਨ।
- ਮੇਰਾ ਦਿਓਰ, ਜੇਠ, ਫੁਛਿਅਹੁਰਾ, ਦਿਅਹੁਰਾ ਤੇ ਮਿਅਹੁਰਾ ਮਿਲਣ ਲਈ ਆਏ।
- ਮੇਰੇ ਪਤੀ ਨੇ ਗਵਾਂਢੀ ਦੇ ਸਿਰ ਵਿਚ ਸੋਟਾ ਮਾਰਿਆ।
ਉੱਤਰ :
- ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।
- ਪਿੰਡਾਂ ਵਿਚ ਜੱਟੀਆਂ, ਬਾਹਮਣੀਆਂ, ਸਿੱਖਣੀਆਂ ਤੇ ਹਿੰਦਣੀਆਂ ਰਹਿੰਦੀਆਂ ਹਨ।
- ਬਾਗ਼ ਵਿਚ ਮੋਰਨੀਆਂ, ਚਿੜੇ, ਕਬੂਤਰੀਆਂ ਤੇ ਸੱਪਣੀਆਂ ਰਹਿੰਦੀਆਂ ਹਨ।
- ਮੇਰੀ ਇਰਾਣੀ, ਜਿਠਾਣੀ, ਫੁਵੇਸ, ਦਢੇਸ ਤੇ ਮਸ਼ੇਸ ਮਿਲਣ ਲਈ ਆਈਆਂ।
- ਮੇਰੀ ਪਤਨੀ ਨੇ ਗਵਾਂਢਣ ਦੇ ਸਿਰ ਵਿਚ ਸੋਟੀ ਮਾਰੀ।
ਵਚਨ
ਪ੍ਰਸ਼ਨ 13.
ਵਚਨ ਕਿਸ ਨੂੰ ਕਹਿੰਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਵਚਨ ਦੁਆਰਾ ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ – ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਰਮ ਲਈ ਵਰਤਿਆ ਜਾਵੇ, ਉਸ ਨੂੰ “ਇਕ – ਵਚਨ’ ਆਖਦੇ ਹਨ, ਜਿਵੇਂ ਮੁੰਡਾ, ਕੁੜੀ, ਮੇਜ਼, ਕੁਰਸੀ, ਕਲਮ, ਦਵਾਤ, ਕੰਧ, ਘੋੜਾ, ਖਾਂਦਾ, ਜਾਂਦਾ, ਕਾਲਾ, ਚਿੱਟਾ ਆਦਿ।
(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਰਮਾਂ ਲਈ ਵਰਤਿਆ ਜਾਵੇ, ਉਸ ਨੂੰ ‘ਬਹੁ – ਵਚਨ ਕਹਿੰਦੇ ਹਨ, ਜਿਵੇਂ – ਮੁੰਡੇ, ਕੁੜੀਆਂ, ਮੇਜ਼ਾਂ, ਕੁਰਸੀਆਂ, ਕਲਮਾਂ, ਦਵਾਤਾਂ, ਕੰਧਾਂ, ਘੋੜੇ, ਖਾਂਦੇ, ਜਾਂਦੇ, ਕਾਲੇ, ਚਿੱਟੇ ਆਦਿ।
ਇਕ – ਵਚਨ ਅਤੇ ਬਹੁ – ਵਚਨ
ਪ੍ਰਸ਼ਨ 14.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਦੁਬਾਰਾ ਲਿਖੋ
- ਨਿੱਕਾ ਮੁੰਡਾ ਪਲੇਟ ਵਿਚ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ।
- ਲਾਲ ਘੋੜਾ ਅਤੇ ਚਿੱਟਾ ਕੁੱਤਾ ਦੌੜ ਰਹੇ ਹਨ।
- ਮੈਂ ਤੇ ਉਹ ਇਕੱਠੀਆਂ ਹੀ ਪੜਦੀਆਂ ਹਾਂ।
- ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ?
- ਬੱਚਾ ਦੇ ਨਾਲ ਖੇਡ ਰਿਹਾ ਹੈ।
- ਤੁਹਾਡੇ ਮੁੰਡੇ ਤੇ ਕੁੜੀ ਨੇ ਇਹ ਕੰਮ ਖ਼ਰਾਬ ਕੀਤਾ।
ਉੱਤਰ :
- ਨਿੱਕੇ ਮੁੰਡੇ ਪਲੇਟਾਂ ਵਿਚ ਚਮਚਿਆਂ ਨਾਲ ਆਈਸ – ਕਰੀਮਾਂ ਖਾ ਰਹੇ ਹਨ।
- ਲਾਲ ਘੋੜੇ ਅਤੇ ਚਿੱਟੇ ਕੁੱਤੇ ਦੌੜ ਰਹੇ ਹਨ।
- ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
- ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ?
- ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।
- ਤੁਹਾਡਿਆਂ ਮੁੰਡਿਆਂ ਤੇ ਕੁੜੀਆਂ ਨੇ ਇਹ ਕੰਮ ਖ਼ਰਾਬ ਕੀਤੇ।
ਪ੍ਰਸ਼ਨ 15.
ਵਚਨ ਬਦਲੋ :
- ਕਿਸਾਨ, ਅਸੀਸ, ਸਾਥੀ, ਘੋੜਾ, ਘੰਟਾ, ਪਹਾੜ।
- ਕਲਮ, ਮਾਂ, ਮਹੀਨਾ, ਘੁੱਗੀ, ਰਾਜਾ, ਸਾਥੀ।
- ਫੁੱਲ, ਮੈਂ, ਘੋੜਾ, ਪ੍ਰਾਹੁਣਾ, ਧੀ, ਦੁਕਾਨ।
- ਅਸੀਸ, ਘੋੜਾ, ਕੁੜੀ, ਭੈਣ, ਆਦਮੀ, ਮਾਂ।
- ਔਰਤ, ਮਾਸੀ, ਨਾਨਾ, ਰਾਜਾ, ਸਲੇਟ, ਕਿਤਾਬ, ਛੰਨਾ, ਪੂੜੀ, ਮਹੀਨਾ, ਮਾਂ, ਭਰਾ, ਕੁੜੀ, ਘੋੜਾ, ਚਾਚਾ, ਮਾਮੀ, ਮੁੰਡਾ, ਭਣੇਵਾਂ।
- ਵਤਨ, ਪੱਖਾ, ਖਿੱਲਾਂ, ਚੌਰਾਹਾ, ਚਿੱਠੀਆਂ, ਮਾਸੀਆਂ।
- ਪੂੜੀ, ਤੱਕੜੀਆਂ, ਬਾਉਲੀ, ਪਹਾੜ, ਭੈਣ, ਕਿਤਾਬ .”
- ਵੀਰ, ਬੰਦਾ, ਬੁਝਾਰਤਾਂ, ਬੱਚਾ, ਕਮਰੇ, ਝਾਂਜਰਾਂ।
- ਫੁੱਲ, ਲੱਕੜੀ, ਮੁੰਡਾ, ਹੱਥ, ਢਾਣੀ, ਘੋੜੀ।
- ਮਾਂ, ਕਹਾਣੀ, ਕੜਾਹੀ, ਯੁੱਧ, ਘੋੜਾ, ਨਹਿਰ।
- ਸੂਰਬੀਰ, ਫ਼ਸਲ, ਲੂੰਮੜੀ, ਚੁੰਨੀ, ਕਤੂਰਾ, ਮੇਲੇ, ਪੰਛੀ।
- ਦਾਦੀ, ਕੁੱਤਾ, ਕੁਰਸੀ, ਘੋੜੀ, ਨਹਿਰ, ਫ਼ਸਲ।
- ਘੋੜਾ, ਬਸਤਾ,, ਰਾਣੀ, ਚਰਖਾ, ਮਾਸੀ।
- ਮੇਲਾ, ਚਿੜੀ, ਪੇੜਾ, ਕਲਮ, ਅਲਮਾਰੀ।
- ਧੀ, ਹੱਥ, ਸਾਥੀ, ਮੁੰਡਾ, ਕਵਿਤਾ, ਮਹਾਰਾਜਾ।
- ਕਮਰਾ, ਅੱਖਰ, ਰੁਪਈਆ, ਮਾਮੀ, ਦੁਕਾਨ, ਫਲ਼ !
- ਘੰਟਾ, ਮਾਂ, ਦਵਾਤ, ਨਾਲਾ, ਚਿੜੀ, ਕਹਾਣੀ
- ਛੰਨਾ, ਮਹੀਨਾ, ਬੰਦਾ, ਥੜ੍ਹਾ, ਖ਼ੁਸ਼ੀ।
- ਜੋੜੀ, ਅਸੀਮ, ਸਿੱਖਿਆ, ਟੋਕਰੀ, ਕਿਤਾਬ।
- ਕੁੱਕੜ, ਘੋੜਾ, ਚੌਂਕੀ, ਕਮਰਾ, ਚਾਚੀ।
- ਭੈਣ, ਰਾਤ, ਚੀਜ਼, ਢੀਮ, ਚਰੀ, ਦਹੀ, ਬੇਰੀ, ਰੋਟੀ, ਪੰਛੀ, ਲੂੰਬੜੀ, ਸੰਦੂਕ।
- ਅੱਖ, ਛੱਲੀ, ਉੱਚਾ, ਚਿੜੀਆਂ, ਟਹਿਣੀ, ਭੈਣ॥
ਉੱਤਰ :
- ਕਿਸਾਨਾਂ, ਅਸੀਸਾਂ, ਸਾਥੀਆਂ, ਘੋੜੇ, ਘੰਟੇ, ਪਹਾੜਾਂ।
- ਕਲਮਾਂ, ਮਾਂਵਾਂ, ਮਹੀਨੇ, ਘੁੱਗੀਆਂ, ਰਾਜੇ, ਸਾਥੀਆਂ।
- ਫੁੱਲਾਂ, ਅਸੀਂ, ਘੋੜੇ, ਪ੍ਰਾਹੁਣੇ, ਧੀਆਂ, ਦੁਕਾਨਾਂ
- ਅਸੀਸਾਂ, ਘੋੜੇ, ਕੁੜੀਆਂ, ਭੈਣਾਂ, ਆਦਮੀਆਂ, ਮਾਂਵਾਂ
- ਔਰਤਾਂ, ਮਾਸੀਆਂ, ਨਾਨੇ, ਰਾਜੇ, ਸਲੇਟਾਂ, ਕਿਤਾਬਾਂ, ਛੰਨੇ, ਪੂੜੀਆਂ, ਮਹੀਨੇ, ਮਾਂਵਾਂ, ਭਰਾਵਾਂ, ਕੁੜੀਆਂ, ਘੋੜੇ, ਚਾਚੇ, ਮਾਮੀਆਂ, ਮੁੰਡੇ, ਭਣੇਵੇਂ।
- ਵਤਨਾਂ, ਪੱਖੇ, ਖਿੱਲ, ਚੌਰਾਹੇ, ਚਿੱਠੀ, ਮਾਸੀ।
- ਪੂੜੀਆਂ, ਤੱਕੜੀ,’ ਬਾਉਲੀਆਂ, ਪਹਾੜਾਂ, ਭੈਣਾਂ, ਕਿਤਾਬਾਂ।
- ਵੀਰਾਂ, ਬੰਦੇ, ਬੁਝਾਰਤ, ਬੱਚੇ, ਕਮਰਾ, ਝਾਂਜਰ
- ਫੁੱਲਾਂ, ਲੱਕੜੀਆਂ, ਮੁੰਡੇ, ਹੱਥਾਂ, ਢਾਣੀਆਂ, ਘੋੜੀਆਂ।
- ਮਾਂਵਾਂ, ਕਹਾਣੀਆਂ, ਕੜਾਹੀਆਂ, ਯੁੱਧਾਂ, ਘੋੜੇ, ਨਹਿਰਾਂ।.
- ਸੂਰਬੀਰਾਂ, ਫ਼ਸਲਾਂ, ਲੂੰਮੜੀਆਂ, ਚੁੰਨੀਆਂ, ਕਤੂਰੇ, ਮੇਲਾ, ਪੰਛੀਆਂ।
- ਦਾਦੀਆਂ, ਕੁੱਤੇ, ਕੁਰਸੀਆਂ, ਘੋੜੀਆਂ, ਨਹਿਰਾਂ, ਫ਼ਸਲਾਂ।
- ਘੋੜੇ, ਬਸਤੇ, ਰਾਣੀਆਂ, ਚਰਖੇ, ਮਾਸੀਆਂ।
- ਮੇਲੇ, ਚਿੜੀਆਂ, ਪੇੜੇ, ਕਲਮਾਂ, ਅਲਮਾਰੀਆਂ
- ਧੀਆਂ, ਹੱਥਾਂ, ਸਾਥੀਆਂ, ਮੁੰਡੇ, ਕਵਿਤਾਵਾਂ, ਮਹਾਰਾਜੇ।
- ਕਮਰੇ, ਅੱਖਰਾਂ, ਰੁਪਏ, ਮਾਮੀਆਂ, ਦੁਕਾਨਾਂ, ਫਲਾਂ
- ਘੰਟੇ, ਮਾਂਵਾਂ, ਦਵਾਤਾਂ, ਨਾਲੇ, ਚਿੜੀਆਂ, ਕਹਾਣੀਆਂ।
- ਛੰਨੇ, ਮਹੀਨੇ, ਬੰਦੇ, ਥੜੇ, ਖ਼ੁਸ਼ੀਆਂ।
- ਜੋੜੀਆਂ, ਅਸੀਮ, ਸਿੱਖਿਆਵਾਂ, ਟੋਕਰੀਆਂ, ਕਿਤਾਬਾਂ।
- ਕੁੱਕੜਾਂ, ਘੋੜੇ, ਚੌਕੀਆਂ, ਕਮਰੇ, ਚਾਚੀਆਂ।
- ਭੈਣਾਂ, ਰਾਤਾਂ, ਚੀਜ਼ਾਂ, ਢੀਮਾਂ, ਚਰੀਆਂ, ਬੇਰੀਆਂ, ਰੋਟੀਆਂ, ਪੰਛੀਆਂ, ਲੰਬੜੀਆਂ, ਸੰਦੁਕਾਂ।
- ਅੱਖਾਂ, ਛੱਲੀਆਂ, ਉੱਚੇ, ਚਿੜੀ, ਟਹਿਣੀਆਂ, ਭੈਣਾਂ॥
ਪੜਨਾਂਵ
ਪ੍ਰਸ਼ਨ 16.
ਪੜਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ ; ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਹਾਡਾ, ਇਹ, ਉਹ, ਆਪ ਆਦਿ।
ਵਿਸ਼ੇਸ਼ਣ
ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦ, ਜਿਹੜੇ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ – ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ;
ਜਿਵੇਂ – ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।
ਕਿਰਿਆ
ਪ੍ਰਸ਼ਨ 18.
ਕਿਰਿਆ ਕੀ ਹੁੰਦੀ ਹੈ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ “ਕਿਰਿਆ” ਅਖਵਾਉਂਦੇ ਹਨ, ਜਿਵੇਂ
- ਉਹ ਜਾਂਦਾ ਹੈ।
- ਮੈਂ ਪੁਸਤਕ ਪੜ੍ਹਦਾ ਹਾਂ।
ਪਹਿਲੇ ਵਾਕ ਵਿਚ ‘ਜਾਂਦਾ ਹੈ ਅਤੇ ਦੂਜੇ ਵਿਚ ‘ਪੜ੍ਹਦਾ ਹਾਂ’ ਸ਼ਬਦ ਕਿਰਿਆ ਹਨ।
ਵਿਰੋਧੀ ਅਰਥਾਂ ਵਾਲੇ ਸ਼ਬਦ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰੋ-
1. ਸਾਡਾ ਮਿੱਤਰ ਸਾਡੀ ਉਸਤਤ ਕਰਦਾ ਹੈ।
2. ਪਰਲੇ ਮਕਾਨ ਵਿਚ ਨਿਰੇ ਚੋਰ ਰਹਿੰਦੇ ਹਨ।
3. ਉਪਰਲੇ ਦਸ ਨੋਟ ਅਸਲੀ ਨਹੀਂ।
4. ਸ਼ਰਾਬੀ ਮੂਰਖ ਹੁੰਦਾ ਹੈ।
5. ਖਾਣਾ ਤਾਜ਼ਾ ਹੋਣ ਕਰਕੇ ਬੜੀ ਖੁਸ਼ਬੋ ਆ। ਰਹੀ ਹੈ।
ਉੱਤਰ :
1. ਸਾਡਾ ਦੁਸ਼ਮਣ ਸਾਡੀ ਨਿੰਦਿਆ ਕਰਦਾ ਹੈ।
2. ਉਰਲੇ ਮਕਾਨ ਵਿੱਚ ਨਿਰੇ ਸਾਧ ਰਹਿੰਦੇ ਹਨ।
3. ਹੇਠਲੇ ਦਸ ਨੋਟ ਨਕਲੀ ਨਹੀਂ।
4. ਸੋਫ਼ੀ ਸਿਆਣਾ ਹੁੰਦਾ ਹੈ।
5. ਖਾਣਾ ਬੇਹਾ ਹੋਣ ਕਰਕੇ ਬੜੀ ਬਦਬੋ ਆ ਰਹੀ ਹੈ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।
1. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ
2. ਅੱਜ ਗਰਮੀ ਬਹੁਤ ਘੱਟ ਪੈ ਰਹੀ ਹੈ।
3. ਕਪੁੱਤਰ ਕਮਾਊ ਨਹੀਂ ਹੁੰਦੇ।
4. ਮੇਰਾ ਛੋਟਾ ਭਰਾ ਭੋਲਾ ਹੈ।…
5. ਉਹ ਵਿਦੇਸ਼ੀ ਮਾਲ ਵੇਚਦਾ ਹੈ।
ਉੱਤਰ :
1. ਸੂਰਜ ਡੁੱਬਣ ਨਾਲ ਹਨੇਰਾ ਹੋ ਗਿਆ।
2. ਅੱਜ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ।
3. ਸਪੁੱਤਰ ਗੁਆਊ ਨਹੀਂ ਹੁੰਦੇ।
4. ਮੇਰਾ ਵੱਡਾ ਭਰਾ ਖ਼ਚਰਾ ਹੈ।
5. ਉਹ ਦੇਸੀ ਮਾਲ ਖਰੀਦਦਾ ਹੈ।
ਸਮਾਨਾਰਥਕ ਸ਼ਬਦ
- ਉੱਚਿਤ – ਠੀਕ, ਯੋਗ, ਸਹੀ॥
- ਉਜੱਡ – ਅੱਖੜ, ਗਵਾਰ, ਮੁਰਖ।
- ਉੱਜਲਾ – ਸਾਫ਼, ਨਿਰਮਲ, ਸੁਥਰਾ।
- ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ॥
- ਉਸਤਾਦ – ਅਧਿਆਪਕ, ਸਿੱਖਿਅਕ।
- ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ !
- ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ।
- ਓੜਕ – ਅਮੀਰ, ਅੰਤ, ਛੇਕੜੇ।
- ਉੱਤਮ – ਚੰਗਾ, ਸੇਸ਼ਟ, ਵਧੀਆ।
- ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।
- ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।
- ਉੱਦਮ – ਉਪਰਾਲਾ, ਜਤਨ, ਕੋਸ਼ਿਸ਼।
- ਉਦਾਸ – ਫ਼ਿਕਰਮੰਦ, ਪਰੇਸ਼ਾਨ, ਨਿਰਾਸ਼।
- ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ।
- ਉਲਟਾ – ਮੂਧਾ, ਪੁੱਠਾ, ਵਿਰੁੱਧ।
- ਉਣਾ – ਹੋਛਾ, ਅਧੂਰਾ, ਅਪੁਨ॥
- ਅੱਡਰਾ – ਵੱਖ, ਅਲੱਗ, ਜੁਦਾ, ਭਿੰਨ।
- ਅਕਲ – ਮੱਤ, ਸਮਝ, ਸਿਆਣਪ।
- ਅੰਤਰ – ਭੇਦ, ਫ਼ਰਕ, ਵਿੱਥ। ਅਨਾਥਯਤੀਮ, ਬੇਸਹਾਰਾ।
- ਅਕਾਸ਼ – ਅਸਮਾਨ, ਗਗਨ, ਅੰਬਰ, ਅਰਸ਼
- ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ।
- ਅਰਥ – ਭਾਵ, ਮਤਲਬ, ਮੰਤਵ, ਮਾਇਨਾ
- ਆਰੰਭ – ਆਦਿ, ਸ਼ੁਰੂ, ਮੁੱਢ, ਮੁਲ।
- ਅਮਨ – ਸ਼ਾਂਤੀ, ਚੈਨ, ਟਿਕਾਓ।
- ਅਮੀਰ – ਧਨਵਾਨ, ਧਨਾਢ, ਦੌਲਤਮੰਦ।
- ਆਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
- ਆਥਣ – ਸ਼ਾਮ, ਸੰਝ, ਤਿਰਕਾਲਾਂ।
- ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ।
- ਇਕਰਾਰ – ਕੌਲ, ਵਚਨ, ਪੁਣ, ਪ੍ਰਤਿੱਗਿਆ
- ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ॥
- ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ॥
- ਔਖ – ਕਠਿਨਾਈ, ਦੁੱਖ, ਮੁਸ਼ਕਲ, ਰੁਕਾਵਟ, ਅੜਚਨ।
- ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ॥
- ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ।
- ਸਵਾਰਥ – ਗੋਂ, ਮਤਲਬ, ਗ਼ਰਜ਼
- ਸੂਖ਼ਮ – ਬਰੀਕ, ਨਾਜ਼ੁਕ, ਪਤਲਾ।
- ਸੰਜੋਗ – ਮੇਲ, ਸੰਗਮ, ਢੋ, ਸਮਾਗਮ।
- ਸੰਤੋਖ – ਸਬਰ, ਰੱਜ, ਤ੍ਰਿਪਤੀ।
- ਸੋਹਣਾ – ਸੁੰਦਰ, ਖੂਬਸੂਰਤ, ਹੁਸੀਨ, ਸ਼ਾਨਦਾਰ।
- ਹੁਸ਼ਿਆਰ – ਸਾਵਧਾਨ, ਚੁਕੰਨਾ, ਚਤਰ, ਚਲਾਕ॥
- ਖੁਸ਼ੀ – ਸੰਨਤਾ, ਆਨੰਦ, ਸਰੂਰ।
- ਗਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ।
- ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ।
- ਖੁਸ਼ਬੂ – ਮਹਿਕ, ਸੁਗੰਧ।
- ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ।
- ਛੋਟਾ – ਅਲਪ, ਨਿੱਕਾ, ਲਘੂ।
- ਜਾਨ – ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ।
- ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ।
- ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ।
- ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ।
- ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ।
- ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ।
- ਨਿਰਮਲ – ਸਾਫ਼, ਸ਼ੁੱਧ, ਸੁਥਰਾ।
- ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ।
- ਬਹਾਦਰ – ਵੀਰ, ਸੂਰਮਾ, ਦਲੇਰ, ਬਲਵਾਨ।
- ਮਦਦ – ਸਹਾਇਤਾ, ਹਮਾਇਤ, ਸਮਰਥਨ।
- ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ।
- ਵਰਖਾ – ਮੀਂਹ, ਬਾਰਸ਼, ਬਰਸਾਤ।
- ਵਿਛੋੜਾ – ਜੁਦਾਈ, ਅਲਹਿਦਗੀ।
ਢੁੱਕਵੇਂ ਸ਼ਬਦਾਂ ਦਾ ਮਿਲਾਣ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ। ਮਿਲਾਣ ਕਰੋ
ਜੁਲਾਹਾ – ਮਰੀਜ਼ਾਂ ਦਾ ਇਲਾਜ ਕਰਨ ਵਾਲਾ
ਅਧਿਆਪਕ – ਕੱਪੜੇ ਬੁਣਨ ਵਾਲਾ।
ਡਾਕਟਰ (ਵੈਦ) – ਚਮੜੇ ਦਾ ਕੰਮ ਕਰਨ ਵਾਲਾ
ਮੋਚੀ – ਪੜ੍ਹਾਉਣ ਵਾਲਾ।
ਉੱਤਰ :
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ –
ਘੁਮਿਆਰ। – ਖੇਤੀ ਕਰਨ ਵਾਲਾ
ਕਿਰਸਾਣ – ਲੱਕੜੀ ਦਾ ਕੰਮ ਕਰਨ ਵਾਲਾ
ਲੁਹਾਰ – ਮਿੱਟੀ ਦੇ ਭਾਂਡੇ ਬਣਾਉਣ ਵਾਲਾ
ਤਰਖਾਣ – ਲੋਹੇ ਦਾ ਕੰਮ ਕਰਨ ਵਾਲਾ
ਉੱਤਰ :
ਪ੍ਰਸ਼ਨ 3.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਧੋਬੀ – ਸਿਰ ਉੱਤੇ ਟੋਕਰੀ ਢੋਣ ਵਾਲਾ
ਦਰਜ਼ੀ – ਇੱਟਾਂ ਨਾਲ ਉਸਾਰੀ ਕਰਨ ਵਾਲਾ
ਰਾਜ ਮਿਸਤਰੀ – ਕੱਪੜੇ ਧੋਣ ਵਾਲਾ
ਮਜ਼ਦੂਰ। – ਕੱਪੜੇ ਸਿਊਣ ਵਾਲਾ।
ਉੱਤਰ :
ਪ੍ਰਸ਼ਨ 4.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਲਲਾਰੀ – ਭੇਡਾਂ – ਬੱਕਰੀਆਂ ਚਾਰਨ ਵਾਲਾ
ਦੋਧੀ – ਮਠਿਆਈ ਬਣਾਉਣ ਵਾਲਾ
ਆਜੜੀ – ਦੁੱਧ ਵੇਚਣ ਦਾ ਕੰਮ ਕਰਨ ਵਾਲਾ
ਹਲਵਾਈ – ਕੱਪੜਾ ਰੰਗਣ ਵਾਲਾ।
ਉੱਤਰ :
ਪ੍ਰਸ਼ਨ 5.
ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਮਿਲਾਓ –
ਅਜੀਬ – ਕੋਮਲ
ਖੂਬਸੂਰਤ – ਵੱਧ
ਵਕਤ – ਅਨੋਖਾ
ਨਰਮ – ਸੁੰਦਰ
ਜ਼ਿਆਦਾ – ਸਮਾਂ
ਉੱਤਰ :
ਪ੍ਰਸ਼ਨ 6.
ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦਾ ਮਿਲਾਣ ਕਰੋ –
ਦੂਰ – ਘੱਟ
ਵੱਧ – ਰੁੱਸਣਾ
ਵੱਢਣਾ – प्वीतला
ਮਨਾਉਣਾ – ਨੇੜੇ
ਉੱਤਰ :
ਵਿਸਰਾਮ ਚਿੰਨ੍ਹ
‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-
1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ –
- ਇਹ ਮੇਰੀ ਪੁਸਤਕ ਹੈ।
- ਮੈਂ ਸਕੂਲ ਜਾਂਦਾ ਹਾਂ।
2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-
- ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
- ਕੀ ਤੂੰ ਘਰ ਵਿਚ ਹੀ ਰਹੇਗਾ?
3. ਵਿਸਮਿਕ ਚਿੰਨ੍ਹ ( ) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ; ਜਿਵੇਂ
ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ। ਹੈਰਾਨੀ, ਖੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ
- ਸ਼ਾਬਾਸ਼ !
- ਵਾਹ ! ਕਮਾਲ ਹੋ ਗਿਆ
- ਹੈਂ ! ਤੂੰ ਫ਼ੇਲ੍ਹ ਹੋ ਗਿਐ।
- ਹਾਏ !
4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ; ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।
(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ, ਜਿਵੇਂ –
ਉਹ ਕੁੜੀ, ਜਿਹੜੀ ਕਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।
(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ. –
ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।
(ਸ) ਜਦੋਂ ਵਾਕ ਵਿਚ ‘ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ –
ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।
(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।
(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, ‘ਸਗੋਂ’ ਅਤੇ ‘ਫਿਰ ਵੀ’ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –
ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।
(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ।
(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ-ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ। ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ’ ਜਾਂ ‘ਅਤੇ ਲਗਦਾ ; ਜਿਵੇਂ ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।
(ਝ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –
ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।” ..
5. ਬਿੰਦੀ ਕਾਮਾ ( ; )-ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-
(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ –
ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ, ਜਿਵੇਂ-ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।
(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ –
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।
6. ਦੁਬਿੰਦੀ ( : ) -(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਰਦਾਰ), ਪ੍ਰੋ ਪ੍ਰੋਫ਼ੈਸਰ)
(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ; ਜਿਵੇਂ –
ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।
7. ਡੈਸ਼ (-)-(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ-ਮੇਰੇ ਖ਼ਿਆਲ ਅਨੁਸਾਰ-ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।
(ਅ) ਨਾਟਕੀ ਵਾਰਤਾਲਾਪ ਸਮੇਂਪਰਮਿੰਦਰ-ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ। ਕਿਰਨ-ਆਹੋ, ਤੂੰ ਕਿਹੜੀ ਘੱਟ ਏਂ। ”
(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ। ਮੈਂ-ਮ-ਮੈਂ ਅੱਜ, ਸ-ਕੁਲ ਨਹੀਂ ਗਿਆ।
8. ਦੁਬਿੰਦੀ ਡੈਸ਼ ( :- ) (ੳ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ :– ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ, ਜਿਵੇਂ:-ਮੋਹਨ, ਘਰ, ਜਲੰਧਰ ਤੇ ਕੁਰਸੀ।
(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ;
ਜਿਵੇਂ :- ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ :- ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲਮ ਆਦਿ।
9. ਪੁੱਠੇ ਕਾਮੇ ( ” ” ) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੋਂ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ, ਜਿਵੇਂ: – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ।”
(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਜਿਵੇਂ ਇਹ ਸਤਰਾਂ ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਭਾਂਤਿਕ` ਦੀ ਲਿਖੀ ਹੋਈ ਕਵਿਤਾ ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।
10. ਬੈਕਟ , -[]- (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ-
ਸੀਤਾ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।
(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –
ਇਹ ਏ. ਆਈ. ਆਰ. (ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈਂ।
11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ, ਜਿਵੇਂ(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।. (ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ, ਸੰਸਾਰਅਮਰ ਆਦਿ।
12. ਬਿੰਦੀ ( . ) -( ਉ) ਅੰਕਾਂ ਨਾਲ ; ਜਿਵੇਂ-1.2. 3. 4.
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਓ. ਐੱਲ., ਐੱਮ. ਏ., ਐੱਸ. ਪੀ.।
13. ਛੁੱਟ-ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ, ਜਿਵੇਂ’ਚੋਂ = ਵਿਚੋਂ।’ਤੇ = ਉੱਤੇ।
ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ
- ਪ੍ਰਸ਼ਨ ਚਿੰਨ੍ਹ,
- ਪੁੱਠੇ ਕਾਮੇ
- ਡੈਸ਼
- ਵਿਸਮਿਕ
- ਜੋੜਨੀ
- ਛੁੱਟ ਮਰੋੜੀ
- ਬਿੰਦੀ ਕਾਮਾ
ਉੱਤਰ :
- ਪ੍ਰਸ਼ਨਿਕ ਚਿੰਨ੍ਹ (?),
- ਪੁੱਠੇ ਕਾਮੇ (”),
- ਡੈਸ਼ (-),
- ਵਿਸਮਿਕ (!).
- ਜੋੜਨੀ (-)
- ਛੁੱਟ ਮਰੋੜੀ (?),
- ਬਿੰਦੀ ਕਾਮਾ ( ; )
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ। ਲਗਾਓ
- ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
- ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
- ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ,
- ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ। ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
- ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ. ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।
ਉੱਤਰ :
- ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?
- ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੂਠ ਨਾ ਬੋਲੋ।
- ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
- “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ। ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
- ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ-ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।
ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ-
ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।”
ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ੳ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਇ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ..
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
ਉੱਤਰ :
(ੳ) ‘‘ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ। ਸੀਤਾ ਬੋਲੀ।
(ਬ) ‘‘ਤੂੰ ਅਜੇ ਤਕ ਗਿਆ ਨਹੀਂ।’’ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜ੍ਹੀ ਦੇ ਪੈਰਾਂ ਵਲ ਝੁਕੀ। ‘ਬੁੱਢ- ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ।
ਸ਼ਬਦ-ਕੋਸ਼ ਵਿਚ ਸ਼ਬਦ ਲੱਭਣਾ/ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ੳ) ਸਵੇਰ
(ਅ) ਸੀਸ
(ਈ) ਸਭ।
(ਸ) ਸਿਆਣੇ॥
ਉੱਤਰ :
(ਈ) ਸਭ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ,
(ਅ) ਪਤਾ
(ਈ) ਪੀੜ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ
ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ-ਕੋਸ਼ ਅਨੁਸਾਰ ਅੰਤ ਵਿਚ ਆਵੇਗਾ?
(ਉ) ਕਿਤੇ
(ਅ) ਕਾਲਜ
(ਈ) ਕਰਕੇ
(ਸ) ਕਿਰਪਾਨ॥
ਉੱਤਰ :
(ਸ) ਕਿਰਪਾਨ।
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ਈ) ਬੁੱਲ੍ਹ
(ਸ) ਬੁੱਢਾ
ਉੱਤਰ :
(ਉ) ਬੱਚਾ।
ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ।
(ਉ) ਜਿਊਂਦਾ
(ਅ) ਜਿਹੜੇ
(ਈ) ਜਿਸਮ
(ਸ) ਜਿਸ।
ਉੱਤਰ :
(ੳ) ਜਿਊਂਦਾ।
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਪਹਿਲਾਂ ਕਿਹੜਾ ਆਵੇਗਾ?
(ਉ) ਜਿਵੇਂ
(ਆ) ਜਪਾਨ
(ਈ) ਜਿਸ
(ਸ) ਜਾਂਦੀ।
ਉੱਤਰ :
(ਅ) ਜਪਾਨ।
ਪ੍ਰਸ਼ਨ 7.
ਸ਼ਬਦ-ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ?
(ਉ) ਬਾਂਦਰ
(ਅ) ਬਾਰਾਂਸਿੰਝਾ
(ਈ) ਬਾਘ
(ਸ) ਬੱਚੇ।
ਉੱਤਰ :
(ਸ) ਬੱਚੇ।
ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅਖੀਰ ਵਿਚ ਆਵੇਗਾ?
(ਉ) ਸਕੂਟਰ
(ਅ) ਸਕੂਲ
(ਈ) ਭਿੱਖ
(ਸ) ਸੋਚਾਂ।
ਉੱਤਰ :
(ਸ) ਸੋਚਾਂ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਦੇ
(ਅ) ਦਾਦਾ
(ਇ) ਦਰਬਾਰ
(ਸ) ਦਿੱਲੀ।
ਉੱਤਰ :
ਈ ਦਰਬਾਰ !
ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ?
(ੳ) ਸਿੱਖ,
(ਅ) ਸਿਗਨਲਮੈਨ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਸ) ਸਾਰਾਗੜ੍ਹੀ।
ਪ੍ਰਸ਼ਨ 11.
ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅੰਤ ਵਿਚ ਆਵੇਗਾ?
(ੳ) ਕੁੱਤਾ
(ਅ) ਕੁੱਕੜ
(ਈ) ਕੱਲਮ-ਕੱਲੇ
(ਸ) ਕੇਲਾ।
ਉੱਤਰ :
(ੲ) ਕੱਲਮ-ਕੱਲੇ !
ਪ੍ਰਸ਼ਨ 12.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ
(ੲ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ
(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ
(iii) (ੳ) ਦਲੀਪ
(ਅ) ਦੋਹਾਂ
(ੲ) ਦੁਆਲਿਓ
(ਸ) ਦੱਸਿਆ
ਉੱਤਰ :
(ਸ) ਦੱਸਿਆ
(iv) (ਉ) ਨੀਤ
(ਆ) ਨਿੰਮ
(ਈ) ਨਹੀਂ
(ਸ) ਨੰਗੀਆਂ।
ਉੱਤਰ :
(ਈ) ਨਹੀਂ
(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ !
ਉੱਤਰ :
(ਈ) ਸੱਸ
ਸ਼ਬਦ-ਕੋਸ਼ ਵਿਚ ਸ਼ਬਦ ਕਿਵੇਂ ਲੱਭੀਏ
ਪ੍ਰਸ਼ਨ 1.
ਅਸੀਂ ਪੰਜਾਬੀ ਸ਼ਬਦ-ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਉੱਤਰ :
ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਸ਼ਬਦ-ਕੋਸ਼ ਵਿਚੋਂ ਦੇਖ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਕੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ।
1. ਗੁਰਮੁਖੀ ਦੇ ਸਾਰੇ ਪੈਂਤੀ ਅੱਖਰ, “ਉ ਤੋਂ ੩’ ਤਕ ਦੇ ਸਾਰੇ ਵਰਗ ਤਰਤੀਬਵਾਰ ਸਾਡੇ ਮਨ ਵਿਚ ਵਸੇ ਹੋਣੇ ਚਾਹੀਦੇ ਹਨ ਜਿਸ ਸ਼ਬਦ ਦੇ ਅਸੀਂ ਅਰਥ ਦੇਖਣੇ ਹੋਣ, ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ ਪੈਂਤੀ ਅੱਖਰਾਂ ਵਿਚ ਉਹ ਅੰਦਾਜ਼ਨ ਕਿੰਨਵਾਂ ਅੱਖਰ ਹੈ।
2. ਦੂਜੀ ਗੱਲ ਲਗਾਂ-ਮਾਤਰਾਂ ਤੇ ਲਗਾਖ਼ਰਾਂ ਨੂੰ ਦੇਖਣ ਦੀ ਹੈ। ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ, ਤਾਂ ਉਸ ਵਿਚਲੇ ਦੁਸਰੇ ਅੱਖਰ ਦੀ ਤਰਤੀਬ ਤੇ ਸਥਾਨ ਨੂੰ ਦੇਖਣਾ ਪਵੇਗਾ। ਇਸ ਦੀਆਂ ਲਗਾਂਮਾਤਰਾਂ ਵਾਚਣ ਮਗਰੋਂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ। ‘
3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ “ਨਾਸਤਿਕ ਸ਼ਬਦ ਦੇ ਕੋਸ਼ ਵਿਚ ਅਰਥ ਦੇਖਣ ਲਈ,
ਸਭ ਤੋਂ ਪਹਿਲਾਂ ‘ਨ ਤਰਤੀਬ ਤੇ ਪਹੁੰਚੋ।
ਫਿਰ ‘ਨ ਨੂੰ ਕੰਨਾ (T) “ਨਾ’ ਤਕ,
‘ਨਾ’ ਤੋਂ ਅੱਗੇ ‘ਸ’, ਫਿਰ ‘ਤਿ’ ਅਤੇ ‘ਕ` ਉੱਤੇ ਪਹੁੰਚੋ !
ਅੰਤ ਕੋਸ਼ ਵਿਚ ਲਿਖਿਆ ਸ਼ਬਦ “ਨਾਸਤਿਕ` ਆ ਜਾਵੇਗਾ,
ਜਿਸ ਦੇ ਅੱਗੇ ਅਰਥ ਲਿਖੇ ਹੋਣਗੇ- ‘ਰੱਬ ਨੂੰ ਨਾ ਮੰਨਣ ਵਾਲਾ।
ਪ੍ਰਸ਼ਨ 2.
ਕੋਸ਼ ਵਿਚ ਪੈਂਤੀ ਅੱਖਰਾਂ, ਲਗਾਂ ਤੇ ਲਗਾਖ਼ਰਾਂ ਦੀ ਤਰਤੀਬ ਕੀ ਹੁੰਦੀ ਹੈ?
ਉੱਤਰ :
ਕੋਸ਼ ਵਿਚ ਪੈਂਤੀ ਅੱਖਰਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ, : –
(i) ਪੈਂਤੀ ਅੱਖਰਾਂ ਦੀ ਤਰਤੀਬ :
- ‘ੳ’ ਵਰਗ – ੳ ਅ ੲ ਸ ਹ
- ‘ਕ’ ਵਰਗ – ਕ ਖ ਗ ਘ ਙ
- ‘ਚ’ ਵਰਗ – ਚ ਛ ਜ ਝ ਞ
- ‘ਟ’ ਵਰਗ – ਟ ਠ ਡ ਢ
- ‘ਤ’ ਵਰਗ – ਤ ਥ ਦ ਧ ਨ
- ’ਪ’ ਵਰਗ – ਪ ਫ ਬ ਭ ਮ
- ’ਯ’ ਵਰਗ – ਯ ਰ ਲ ਵ ੜ
(ii) ਲਗਾਂ ਦੀ ਤਰਤੀਬ :
(iii) ਲਗਾਖ਼ਰਾਂ ਦੀ ਤਰਤੀਬ : –
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ਬਦ-ਕੋਸ਼ ਦੀ ਤਰਤੀਬ ਅਨੁਸਾਰ ਲਿਖੋ –
ਉੱਤਰ, ਅਹੰਕਾਰ, ਸਹਿਕਾਰੀ, ਉਦਾਸੀ, ਸੇਕ, ਇੱਕੜ-ਦੁੱਕੜ, ਹੱਸਮੁੱਖ, ਅੱਕਣਾ, ਇੱਲ। ..
ਉੱਤਰ :
- ਉੱਤਰ
- ਉਦਾਸੀ
- ਅਹੰਕਾਰ
- ਅੱਕਣਾ
- ਇੱਕੜ-ਦੁੱਕੜ
- ਇੱਲ
- ਸਹਿਕਾਰੀ
- ਸੋਕ
- ਹੱਸਮੁੱਖ।