Punjab State Board PSEB 5th Class Punjabi Book Solutions Chapter 10 ਬੋਲੀ ਹੈ ਪੰਜਾਬੀ ਸਾਡੀ Textbook Exercise Questions and Answers.
PSEB Solutions for Class 5 Punjabi Chapter 10 ਬੋਲੀ ਹੈ ਪੰਜਾਬੀ ਸਾਡੀ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਵਿਚੋਂ ਪ੍ਰਾਪਤ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:
- ਸਾਡੀ ਮਾਂ-ਬੋਲੀ ਪੰਜਾਬੀ ਹੈ ।
- ਸਾਡੇ ਦੇਸ਼/ਰਾਜ ਦਾ ਨਾਂ ਪੰਜਾਬ ਹੈ ਤੇ ਇਹ ਪੰਜਾਬ ਦੀ ਦਫ਼ਤਰੀ ਭਾਸ਼ਾ ਹੈ ।
- ਭਾਰਤੀ ਪੰਜਾਬ ਦੇ ਤਿੰਨ ਖੇਤਰ ਹਨ ਮਾਝਾ, ਮਾਲਵਾ, ਦੁਆਬਾ ।
- ਇਸ ਵਿਚ 22 ਜ਼ਿਲ੍ਹੇ ਹਨ ।
- ਇਸ ਦੀ ਰਾਜਧਾਨੀ ਚੰਡੀਗੜ੍ਹ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਸਾਡੀ ਮਾਂ-ਬੋਲੀ ਕਿਹੜੀ ਹੈ ?
ਉੱਤਰ:
ਪੰਜਾਬੀ ।
ਪ੍ਰਸ਼ਨ 2.
ਕਵੀ ਪੰਜਾਬੀ ਬੋਲੀ ਨੂੰ ਕਿਸ ਚੀਜ਼ ਦੀ ਖਾਣ ਮੰਨਦਾ ਹੈ ?
ਉੱਤਰ:
ਮੋਤੀਆਂ ਦੀ ।
ਪ੍ਰਸ਼ਨ 3.
ਤ੍ਰਿਵਣ ਕਿਸ ਨੂੰ ਕਹਿੰਦੇ ਹਨ ?
ਉੱਤਰ:
ਚਰਖਾ ਕੱਤਦੀਆਂ ਇਸਤਰੀਆਂ ਦੇ ਇਕੱਠ ਨੂੰ ਭ੍ਰਵਣ ਕਿਹਾ ਜਾਂਦਾ ਹੈ ।
ਪ੍ਰਸ਼ਨ 4.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਨੂੰ ਗਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਗਾਉਣ )
III. ਸੰਖੇਪ ਉੱਤਰ ਵਾਲੇ ਪ੍ਰਸ਼ਨ
1.
ਕਵਿਤਾ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਅਸੀਂ ਨਹੀਂ ਭੁਲਾਉਣੀ,
ਏਹੋ ਜਿੰਦ ਜਾਨ ਸਾਡੀ।
ਮੋਤੀਆਂ ਦੀ ਖਾਣ ਸਾਡੀ
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ ।
ਪ੍ਰਸ਼ਨ
- ਆਪਣੀ ਪੰਜਾਬੀ ਬੋਲੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
- ਕਵੀ ਪੰਜਾਬੀ ਬੋਲੀ ਦੀ ਸਿਫ਼ਤ ਕਿਵੇਂ ਕਰਦਾ ਹੈ ?
ਉੱਤਰ:
- ਸਾਨੂੰ ਇਸਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ।
- ਕਵੀ ਪੰਜਾਬੀ ਬੋਲੀ ਨੂੰ ਮੋਤੀਆਂ ਦੀ ਖਾਨ ਕਹਿ ਕੇ ਉਸਦੀ ਸਿਫ਼ਤ ਕਰਦਾ ਹੈ ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਭੰਡਾਰ, ਛਿੰਝਣ, ਵੰਝਲੀ, ਕਿਆਰੀ, ਅਟਾਰੀ ।
ਉੱਤਰ:
- ਭੰਡਾਰ, ਪ੍ਰਿੰਵਣ (ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ)-ਕੁੜੀਆਂ ਭੰਡਾਰ (ਤ੍ਰਿਣ) ਵਿਚ ਬੈਠੀਆਂ ਕੱਤ ਵੀ ਰਹੀਆਂ ਹਨ ਤੇ ਗਾ ਵੀ ।
- ਵੰਝਲੀ (ਬੰਸਰੀ)-ਰਾਂਝਾ ਬੜੀ ਮਿੱਠੀ ਵੰਝਲੀ ਵਜਾਉਂਦਾ ਸੀ ।
- ਕਿਆਰੀ ਬਹੁਤ ਛੋਟਾ ਖੇਤ-ਕਿਆਰੀ ਵਿਚ , ਰੰਗ-ਬਿਰੰਗੇ ਫੁੱਲ ਖਿੜੇ ਹੋਏ ਹਨ ।
- ਅਟਾਰੀ (ਚੁਬਾਰਾ)-ਕੁੜੀਆਂ ਉੱਚੀ ਅਟਾਰੀ ਵਿਚ ਬੈਠ ਕੇ ਗਾ ਰਹੀਆਂ ਸਨ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਵੀ ਕਿਸ ਨੂੰ “ਮੋਤੀਆਂ ਦੀ ਖ਼ਾਨ ਕਹਿੰਦਾ ਹੈ ?
ਉੱਤਰ:
ਪੰਜਾਬੀ ਬੋਲੀ ਨੂੰ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਕਿਸ ਕਵੀ ਦੀ ਰਚਨਾ ਹੈ ?
ਉੱਤਰ:
ਧਨੀ ਰਾਮ ਚਾਤ੍ਰਿਕ (✓) ।
ਪ੍ਰਸ਼ਨ 2.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਧਨੀ ਰਾਮ ਚਾਤ੍ਰਿਕ ਦੀ ਕਿਹੜੀ ਕਵਿਤਾ ਦਰਜ ਹੈ ?
ਉੱਤਰ:
ਬੋਲੀ ਹੈ ਪੰਜਾਬੀ ਸਾਡੀ (✓) ।
ਪ੍ਰਸ਼ਨ 3.
ਬੋਲੀ ਹੈ ਪੰਜਾਬੀ ਸਾਡੀ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਹਾਣੀ (✓) ।
ਪ੍ਰਸ਼ਨ 4.
ਸਾਡੀ ਮਾਂ ਬੋਲੀ ਕਿਹੜੀ ਹੈ ?
ਜਾਂ
ਪੰਜਾਬ ਦੀ ਛੂਤੀ ਭਾਸ਼ਾ ਕਿਹੜੀ ਹੈ ?
ਉੱਤਰ:
ਪੰਜਾਬੀ (✓) ।
ਪ੍ਰਸ਼ਨ 5.
ਕਵੀ ਕਿਸਨੂੰ ਭੁਲਾਉਣਾ ਨਹੀਂ ਚਾਹੁੰਦਾ ?
ਜਾਂ
ਕਿਹੜੀ ਬੋਲੀ ਪ੍ਰਿੰਵਣਾਂ, ਵੰਝਲੀ ਦੀਆਂ ਸੁਰਾਂ ਤੇ ਵਾਰਾਂ ਵਿਚ ਮਿਠਾਸ ਘੋਲਦੀ ਹੈ ?
ਜਾਂ
ਯੁੱਧਾਂ ਕਮਾਈਆਂ ਤੇ ਲੜਾਈਆਂ ਵਿਚ ਸਾਡੇ ਵਿਚ ਕੌਣ ਜਾਨ ਪਾਉਂਦਾ ਹੈ ?
ਉੱਤਰ:
ਪੰਜਾਬੀ ਬੋਲੀ (✓) ।
ਪ੍ਰਸ਼ਨ 6.
ਕਵੀ ਕਿਸਨੂੰ ਮੋਤੀਆਂ ਦੀ ਖਾਣ ਅਤੇ ਆਪਣੀ ਜਿੰਦ-ਜਾਨ ਕਹਿੰਦਾ ਹੈ ?
ਜਾਂ
ਕਵੀ ਕਿਹੜੀ ਬੋਲੀ ਨੂੰ ਫੁੱਲਾਂ ਦੀ ਕਿਆਰੀ ਤੇ ਸੁਖਾਂ ਦੀ ਅਟਾਰੀ ਕਹਿੰਦਾ ਹੈ ?
ਉੱਤਰ:
ਪੰਜਾਬੀ ਬੋਲੀ ਨੂੰ (✓) ।
ਪ੍ਰਸ਼ਨ 7.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਦਾ ਛੰਦ ਕਿਹੜਾ ਹੈ ?
ਉੱਤਰ:
ਕਬਿੱਤ (✓) ।
ਪ੍ਰਸ਼ਨ 8.
‘ਜਾਨ ਦਾ ‘ਬੇਜਾਨ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਭੁੱਲ ਦਾ ਕਿਸ ਨਾਲ ਹੋਵੇਗਾ ?
ਉੱਤਰ:
ਅਭੁੱਲ (✓) ।
ਪ੍ਰਸ਼ਨ 9.
ਕਿਹੜਾ ਸ਼ਬਦ-ਜੋੜ ਸਹੀ ਹੈ ?
ਉੱਤਰ:
ਗੁਆਉਣੀ (✓) ।
ਪ੍ਰਸ਼ਨ 10.
‘ਅਸੀਂ ਨਹੀਂ ਭੁਲਾਉਣੀ, ਏਹੋ ਜਿੰਦਜਾਨ ਸਾਡੀ ਇਸ ਤੁਕ ਵਿਚ “ਅਸੀਂ ਕੀ ਹੈ ?
ਉੱਤਰ:
ਪੜਨਾਂਵ (✓) ।
ਪ੍ਰਸ਼ਨ 11.
ਸਤਰ ਪੂਰੀ ਕਰੋ :
ਏਹੋ ਜਿੰਦ-ਜਾਨ ਸਾਡੀ,
ਮੋਤੀਆਂ ਦੀ ਖਾਣ ਸਾਡੀ
………………………..
ਉੱਤਰ:
ਹੱਥੋਂ ਨਹੀਂ ਗੁਆਉਣੀ (✓) ।
ਪ੍ਰਸ਼ਨ 12.
ਦਿੱਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਬਣਾਓ :
(ਉ) ……………… ਭੰਡਾਰਾਂ ਵਿਚ ।
……………………. ਵਾਰਾਂ ਵਿਚ ।
(ਅ) ……………….. ਕਿਆਰੀ ਸਾਡੀ ।
…………………….. ਅਟਾਰੀ ਸਾਡੀ ।
ਉੱਤਰ:
(ਉ) ਤ੍ਰਿਣਾਂ ਭੰਡਾਰਾਂ ਵਿਚ ।
ਵੰਝਲੀ ਤੇ ਵਾਰਾਂ ਵਿਚ ।…
(ਅ) ਫੁੱਲਾਂ ਦੀ ਕਿਆਰੀ ਸਾਡੀ ।
ਸੁੱਖਾਂ ਦੀ ਅਟਾਰੀ ਸਾਡੀ ।
VI. ਵਿਆਕਰਨ
ਪ੍ਰਸ਼ਨ 1.
‘ਵਾਰ’ ਦਾ ਜੋ ਸੰਬੰਧ ‘ਦਿਨ ਨਾਲ ਹੈ, ਉਸੇ ਤਰ੍ਹਾਂ ‘ਜਿੰਦ’ ਨਾ ਕਿਸਦਾ ਸੰਬੰਧ ਹੋਵੇਗਾ ?
ਉੱਤਰ:
ਜਾਨ (✓) ।
ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ :
ਖਾਣ, ਵਾਰ, ਜੰਗ, ਜਿੰਦ ।
ਉੱਤਰ:
ਸਮਾਨਾਰਥਕ – ਸ਼ਬਦ
ਖਾਣ – ਭੰਡਾਰ
ਵਾਰ – ਦਿਨ, ਹਮਲਾ
ਜੰਗ – ਲੜਾਈ
ਜਿੰਦ – ਜਾਨ
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋਭੂਲੌਣੀ, ਪ੍ਰਿੰਜਣ, ਭੰਢਾਰ, ਹੌਣੀ, ਢੋਣੀ ।
ਉੱਤਰ:
ਭੁਲਾਉਣੀ, ਤ੍ਰਿਵਣ, ਭੰਡਾਰ, ਸੁਹਾਉਣੀ, ਢਾਉਣੀ ।
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਅਧੂਰੀਆਂ ਸਤਰਾਂ ਨੂੰ ਪੂਰੀਆਂ ਕਰੋ :
(ਉ) ਅਸੀਂ ਨਹੀਂ ਭੁਲਾਉਣੀ,
……………………. । (ਪ੍ਰੀਖਿਆ 2008)
ਉੱਤਰ:
ਅਸੀਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ ।
(ਅ) ਏਹੋ ਜਿੰਦ ਜਾਨ ਸਾਡੀ, .
……………………. ।
ਉੱਤਰ:
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ ।
(ੲ) ਹੱਥੋਂ ਨਹੀਂ ਗੁਆਉਣੀ,
……………………. ।
ਉੱਤਰ:
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ ।
(ਸ) ਮਿੱਠੀ ਤੇ ਸੁਹਾਉਣੀ ,
……………………. ।
ਉੱਤਰ:
ਮਿੱਠੀ ਤੇ ਸੁਹਾਉਣੀ ,
ਬੋਲੀ ਹੈ ਪੰਜਾਬੀ ਸਾਡੀ ।
(ਹ) ਤਿੰਵਣਾਂ ਭੰਡਾਰਾਂ ਵਿਚ,
……………………. ।
ਉੱਤਰ:
ਤ੍ਰਿਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ ।
(ਕ) ਜੋਧ ਤੇ ਕਮਾਈਆਂ ਵਿਚ,
……………………. ।
ਉੱਤਰ:
ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ ।
(ਖ) ਏਹੋ ਜਿੰਦ ਪਾਉਂਦੀ,
……………………. ।
ਉੱਤਰ:
ਖੀ ਏਹੋ ਜਿੰਦ ਪਾਉਂਦੀ,
ਬੋਲੀ ਹੈ ਪੰਜਾਬੀ ਸਾਡੀ ।
(ਗ) ਭੁੱਲ ਕੇ ਨਹੀਂ ਢਾਉਣੀ,
……………………. ।
ਉੱਤਰ:
ਭੁੱਲ ਕੇ ਨਹੀਂ ਢਾਉਣੀ ।
ਬੋਲੀ ਹੈ ਪੰਜਾਬੀ ਸਾਡੀ ।
ਪ੍ਰਸ਼ਨ 2.
ਸੁੰਦਰ ਲਿਖਾਈ ਵਿੱਚ ਲਿਖੋ :ਬੋਲੀ ਹੈ ਪੰਜਾਬੀ ਸਾਡੀ, ਅਸੀਂ ਨਹੀਂ ਭੁਲਾਉਣੀ । ਏਹੋ ਜਿੰਦ-ਜਾਨ ਸਾਡੀ, ਮੋਤੀਆਂ ਦੀ ਖਾਣ ਸਾਡੀ ।
ਉੱਤਰ:
…………………………….
……………………………
……………………………..
VIII. ਸਿਰਜਣਾਤਮਕ ਕਾਰਜ
ਪ੍ਰਸ਼ਨ 1.
ਆਪਣੇ ਮਾਤਾ-ਪਿਤਾ ਅਤੇ ਵੱਡਿਆਂ ਦੀ ਸਹਾਇਤਾ ਨਾਲ ਪੰਜਾਬੀ ਵਿਆਹਾਂ ਵਿੱਚ ਗਾਏ ਜਾਂਦੇ ਕੁੱਝ ਲੋਕ-ਗੀਤ ਦੀਆਂ ਸਤਰਾਂ ਲਿਖੋ ।
ਉੱਤਰ:
(ਨੋਟ – ਵਿਦਿਆਰਥੀ ਆਪ ਕਰਨ) .
ਔਖੇ ਸ਼ਬਦਾਂ ਦੇ ਅਰਥ
ਖ਼ਾਨ – ਜ਼ਮੀਨ ਵਿਚ ਉਹ ਥਾਂ, ਜਿਸ ਵਿਚੋਂ ਕੋਇਲਾ, ਲੋਹਾ, ਅਬਰਕ, ਸੋਨਾ, ਚਾਂਦੀ ਆਦਿ ਦੇ ਭੰਡਾਰ ਨਿਕਲਦੇ ਹਨ ।
ਵੰਝਲੀ – ਬੰਸਰੀ ।
ਭੰਡਾਰ – ਪ੍ਰਿੰਵਣ, ਚਰਖਾ ਕੱਤ ਰਹੀਆਂ ਕੁੜੀਆਂ ਦਾ ਇਕੱਠ ।
ਵਾਰਾਂ – ਯੋਧਿਆਂ ਦੀ ਉਸਤਤੀ ਦੇ ਗੀਤ ।
ਜੋਧ – ਜੁਹਦ, ਯਤਨ, ਮਿਹਨਤ ।
ਅਟਾਰੀ – ਮਹਿਲ ।