Punjab State Board PSEB 5th Class Punjabi Book Solutions Chapter 12 ਗੁਲਾਬ ਦਾ ਆੜੀ Textbook Exercise Questions and Answers.
PSEB Solutions for Class 5 Punjabi Chapter 12 ਗੁਲਾਬ ਦਾ ਆੜੀ
1. ਖ਼ਾਲੀ ਸਥਾਨ ਭਰੋ :-
ਪ੍ਰਸ਼ਨ-ਖ਼ਾਲੀ ਸਥਾਨ ਭਰੋ-
(ਉ) ਸੁਹੇਲ ਬੱਸ ’ਚ ਬੈਠਾ ਆਲੇ-ਦੁਆਲੇ …. ਨੂੰ ਦੇਖ ਰਿਹਾ ਸੀ ।
(ਆ) ਉੱਥੇ ਕੋਈ ……… ਵੀ ਨਹੀਂ ਜਾਂਦਾ ਸੀ ।
(ਬ) ਇੱਕ ……………. ਕੰਧ ਤੋਂ ਦੀ ਲੰਘੀ ਜਾ ਰਹੀ ਸੀ ।
(ਸ) ਤਿਤਲੀ ਗੁਲਾਬ ’ਤੇ ………… ਤਾੜੀਆਂ ਜਾ ਰਹੀ ਸੀ ।
(ਹ) ਤੂੰ ਮੇਰਾ ਸੱਚਾ ………….. ਹੈਂ ।
(ਕ) ……….. ਗੁਲਾਬ ਖਿੜ ਗਿਆ ।’’
ਉੱਤਰ:
(ੳ) ਸੁਹੇਲ ਬੱਸ ‘ਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ।
(ਅ) ਉੱਥੇ ਕੋਈ ਤਾਂਗਾ ਰਿਕਸ਼ਾ ਵੀ ਨਹੀਂ ਸੀ ਜਾਂਦਾ ।
(ਈ ਇੱਕ ਬਿੱਲੀ ਕੰਧ ਤੋਂ ਦੀ ਲੰਘੀ ਜਾ ਰਹੀ ਸੀ |
(ਸ) ਤਿਤਲੀ ਗੁਲਾਬ ’ਤੇ ਮੰਡਲਾਉਂਦੀ ਤਾੜੀਆਂ ਵਜਾ ਰਹੀ ਸੀ ।
(ਹ) ਤੂੰ ਮੇਰਾ ਸੱਚਾ ਆੜੀ ਹੈਂ ।
(ਕ) “ਆਹਾ ! ਗੁਲਾਬ ਖਿੜ ਗਿਆ ।
2. ਸੰਖੇਪ ਵਿੱਚ ਉੱਤਰ ਦਿਓ:-
ਪ੍ਰਸ਼ਨ 1.
ਹਵਾ ਚੱਲਣ ਨਾਲ ਰੁੱਖਾਂ ਦੇ ਪੱਤੇ ਕਿਵੇਂ ਛਣਕ ਰਹੇ ਸਨ ?
ਉੱਤਰ:
ਛੈਣਿਆਂ ਵਾਂਗ ।
ਪ੍ਰਸ਼ਨ 2.
ਸੁਹੇਲ ਨੇ ਮੂੰਗਫਲੀ, ਦੀਆਂ ਗਿਰੀਆਂ ਕਿਸ-ਕਿਸ ਨੂੰ ਖਾਣ ਲਈ ਦਿੱਤੀਆਂ ?
ਉੱਤਰ:
ਕਾਟੋ ਤੇ ਗੁਟਾਰਾਂ ਨੂੰ ।
ਪ੍ਰਸ਼ਨ 3.
ਗੁਲਾਬ ਦਾ ਪੌਦਾ ਕਿੰਨੇ ਦਿਨਾਂ ਤੋਂ ਬਿਮਾਰ ਸੀ ?
ਉੱਤਰ:
ਦੋ-ਤਿੰਨ ਦਿਨਾਂ ਤੋਂ ।
ਪ੍ਰਸ਼ਨ 4.
ਸੁਹੇਲ ਨੇ ਗੁਲਾਬ ਦੇ ਪੌਦੇ ਦੀ ਸੇਵਾ ਕਿਵੇਂ ਕੀਤੀ ?
ਉੱਤਰ:
ਪਾਣੀ ਤੇ ਖ਼ਾਦ ਪਾ ਕੇ ।
ਪ੍ਰਸ਼ਨ 5.
‘‘ਇਹ ਤੂੰ ਚੰਗਾ ਕੰਮ ਕੀਤਾ ਹੈ ।” ਸੁਹੇਲ ਨੂੰ ਇਹ ਸ਼ਬਦ ਕਿਸ ਨੇ ਆਖੇ ?
ਉੱਤਰ:
ਕਾਟੋ ਨੇ ।
3. ਇਸ ਪਾਠ ਵਿੱਚ ਕੁਝ ਸਮਾਸੀ ਸ਼ਬਦ ਆਏ ਹਨ, ਜਿਵੇਂ:-
ਹੇਠ ਦਿੱਤੇ ਸਮਾਸੀ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ।
ਆਲੇ-ਦੁਆਲੇ, ਪਾਲੋ-ਪਾਲ, ਤਰ੍ਹਾਂ-ਤਰ੍ਹਾਂ, ਤਾਂਗਾਰਿਕਸ਼ਾ, ਕੋਈ-ਕੋਈ, ਮੂਹਰੇ-ਮੂਹਰੇ, ਇਧਰ-ਉਧਰ, ਦੋ-ਚਾਰ, ਦੋ-ਤਿੰਨ, ਦੇਖਦੇ-ਦੇਖਦੇ, ਕਰਦੇ-ਕਰਦੇ, ਭੁੱਖਪਿਆਸ, ਬਿਰਖਾਂ-ਬੂਟਿਆਂ ।
ਉੱਤਰ:
- ਆਲੇ-ਦੁਆਲੇ-ਸਾਡੇ ਆਲੇ-ਦੁਆਲੇ ਪਾਣੀ ਹੀ ਪਾਣੀ ਸੀ ।
- ਪਾਲੋ-ਪਾਲ-ਦੂਰ-ਦੂਰ ਤਕ ਰੁੱਖ ਪਾਲੋ-ਪਾਲ ਖੜ੍ਹੇ ਸਨ
- ਤਰ੍ਹਾਂ-ਤਰ੍ਹਾਂ-ਮੇਲੇ ਵਿਚ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਵਿਕ ਰਹੇ ਸਨ ।
- ਤਾਂਗਾ-ਰਿਕਸ਼ਾਪਿੰਡਾਂ ਵਿਚ ਤਾਂ ਇਧਰ-ਉਧਰ ਜਾਣ ਲਈ ਕੋਈ ਤਾਂਗਾ-ਰਿਕਸ਼ਾ ਵੀ ਨਹੀਂ ਮਿਲਦਾ ।
- ਕੋਈ-ਕੋਈ-ਅਸਮਾਨ ਵਿਚ ਅਜੇ ਕੋਈ-ਕੋਈ ਤਾਰਾ ਹੀ ਚਮਕਣ ਲੱਗਾ ਹੈ ।
- ਮੂਹਰੇ ਮੂਹਰੇ-ਮੈਂ ਤੇਜ਼ੀ ਨਾਲ ਪਿਤਾ ਜੀ ਦੇ ਮੂਹਰੇ-ਮੂਹਰੇ ਤੁਰ ਪਿਆ ।
- ਇਧਰ-ਉਧਰ-ਮੈਂ ਬਜ਼ਾਰ ਵਿਚ ਇਧਰ-ਉਧਰ ਦੇਖਦਾ ਹੋਇਆ ਜਾ ਰਿਹਾ ਸਾਂ ।
- ਦੋ-ਚਾਰ-ਸਾਰੇ ਖੇਤਾਂ ਵਿਚ ਹੁਣ ਦੋ ਚਾਰ/ਦੋ ਤਿੰਨ ਦਰਖ਼ਤ ਹੀ ਬਚੇ ਹਨ ।
- ਦੇਖਦੇ-ਦੇਖਦੇ-ਦੇਖਦੇ-ਦੇਖਦੇ ਜਹਾਜ਼ ਅੱਖੋਂ ‘ ਓਹਲੇ ਹੋ ਗਿਆ ।
- ਕਰਦੇ-ਕਰਦੇ-ਸਾਰਾ ਦਿਨ ਕੰਮ ਕਰਦੇ-ਕਰਦੇ ਅਸੀਂ ਸਾਰੇ ਥੱਕ ਗਏ ।
- ਭੁੱਖ-ਪਿਆਸ-ਇੱਥੇ ਚੱਲਦੇ ਲੰਗਰ ਵਿਚ ਹਰ ਗਰੀਬ-ਗੁਰਬੇ ਦੀ ਭੁੱਖ-ਪਿਆਸ ਮਿਟਦੀ ਹੈ ।
- ਬਿਰਖਾਂ-ਬੂਟਿਆਂ-ਜੰਗਲ ਬਿਰਖਾਂ-ਬੂਟਿਆਂ ਨਾਲ ਭਰਿਆ ਹੋਇਆ ਹੈ ।
4. ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਦੇ ਸ਼ਬਦਲਿਖੇ ਗਏ ਹਨ। ਦੋਹਾਂ ਵਿਚਲੇ ਅੰਤਰ ਨੂੰ ਸਮਝੋ:
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ-
ਦਰੱਖ਼ਤ, ਗੁਲਾਬ, ਖ਼ੁਸ਼ਬੋ, ਮੱਛੀਆਂ, ਕਾਟੋ, ਬਿੱਲੀ ।
ਉੱਤਰ:
5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਸ਼ਬਦ ਦੇਵਨਾਗਰੀ ਵਿਚ ਲਿਖੋ
ਹੌਲੀ, ਕਰੀਬ, ਕੋਲ, ਕਾਟੋ, ਆੜੀ ।
ਉੱਤਰ:
6. ਪੈਰਿਆਂ ਸੰਬੰਧੀ ਪ੍ਰਸ਼ਨ
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ’-
ਸੁਹੇਲ ਅੱਜ ਆਪਣੇ ਸਕੂਲ ਨਾ ਜਾ ਕੇ ਆਪਣੇ ਪਾਪਾ ਨਾਲ ਜਾਣ ਦੀ ਜ਼ਿਦ ਕਰਨ ਲੱਗਿਆ ਅੱਗੋਂ ਪਾਪਾ ਨੇ ਉਸ ਦੇ ਸ਼ਰਾਰਤੀ ਹੋਣ ਕਾਰਨ ਸਕੂਲ ਲਿਜਾਣੋਂ ਮਨ੍ਹਾ ਕਰ ਦਿੱਤਾ ਪਰ ਮੰਮੀ ਦੇ ਕਹਿਣ ਤੇ ਰਾਜ਼ੀ ਹੋ ਗਏ ।
ਸੁਹੇਲ ਬੱਸ ’ਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ਸੜਕਾਂ ਦੇ ਕਿਨਾਰੇ ਪਾਲੋ-ਪਾਲ ਖੜੇ ਦਰੱਖ਼ਤ ਉਸ ਨੂੰ ਬੜੇ ਸੋਹਣੇ ਲੱਗ ਰਹੇ ਸਨ । ਸੁਹੇਲ ਦੇ ਪਾਪਾ ਦਾ ਸਕੂਲ ਪਿੰਡ ਦੇ ਅੱਡੇ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਸੀ ਅਤੇ ਉੱਥੇ ਕੋਈ ਤਾਂਗਾ-ਰਿਕਸ਼ਾ ਵੀ ਨਹੀਂ ਜਾਂਦਾ ਸੀ ਪਰ ਸੁਹੇਲ ਸਕੂਲ ਦੇਖਣ ਦੇ ਚਾਅ ’ਚ ਮੁਹਰੇ-ਮੁਹਰੇ ਭੱਜਿਆ ਜਾ ਰਿਹਾ ਸੀ ।
ਸੁਹੇਲ ! ਹੌਲੀ ਚੱਲ ਬੇਟਾ ! ਅੜਕ ਕੇ ਡਿਗ ਜਾਵੇਂਗਾ ਸੁਹੇਲ ਦੇ ਪਾਪਾ ਨੇ ਉਸ ਨੂੰ ਹੌਲੀ ਤੁਰਨ ਲਈ ਕਿਹਾ |
ਨਹੀਂ, ਪਾਪਾ ! ਮੈਂ ਡਿਗਦਾ ਨਹੀਂ । ਆਹਾ ! ਪਾਪਾ ! ਕਿੰਨੀਆਂ ਸੋਹਣੀਆਂ ਮੱਛੀਆਂ ਸੁਹੇਲ ਨੇ ਟੋਭੇ ਵਿਚਲੀਆਂ ਮੱਛੀਆਂ ਦੇਖ ਕੇ ਕਿਹਾ । ਹਾਂ, ਬਹੁਤ ਸਾਰੀਆਂ ਨੇ । ਇਹ ਟੋਭੇ ‘ਚ ਰਹਿੰਦੀਆਂ ਨੇ । ਸੁਹੇਲ ਦੇ ਪਾਪਾ ਨੇ ਮੱਛੀਆਂ ਨੂੰ ਬਾਹਰ ਵਲ ਝਾਕਦਿਆਂ ਦੇਖ ਕੇ ਕਿਹਾ |
ਇਨ੍ਹਾਂ ਨੂੰ ਠੰਢ ਨਹੀਂ ਲੱਗਦੀ । ਸੁਹੇਲ ਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ,
ਨਹੀਂ, ਪਾਣੀ ਇਨ੍ਹਾਂ ਦਾ ਘਰ ਹੈ । ਪਾਪਾ ਨੇ ਸੁਹੇਲ ਦੀ ਗੱਲ ‘ਤੇ ਮੁਸਕਰਾਉਂਦਿਆਂ ਕਿਹਾ ।
ਪ੍ਰਸ਼ਨ 1.
ਪਾਪਾ ਨੇ ਸੁਹੇਲ ਨੂੰ ਸਕੂਲ ਲਿਜਾਣ ਤੋਂ ਕਿਉਂ ਇਨਕਾਰ ਕਰ ਦਿੱਤਾ ?
ਉੱਤਰ:
ਕਿਉਂਕਿ ਉਹ ਸ਼ਰਾਰਤੀ ਸੀ ।
ਪ੍ਰਸ਼ਨ 2.
ਪਾਪਾ ਕਿਸ ਦੇ ਕਹਿਣ ‘ ਤੇ ਸੁਹੇਲ ਨੂੰ ਸਕੂਲ ਨਾਲ ਲਿਜਾਣ ਲਈ ਰਾਜ਼ੀ ਹੋ ਗਏ ?
ਉੱਤਰ:
ਸੁਹੇਲ ਦੀ ਮੰਮੀ ਦੇ ।
ਪ੍ਰਸ਼ਨ 3.
ਸੁਹੇਲ ਬੱਸ ਵਿਚ ਬੈਠਾ ਕੀ ਕੁੱਝ ਦੇਖ ਰਿਹਾ ਸੀ ਤੇ ਉਸਦਾ ਉਸ ਉੱਪਰ ਕੀ ਪ੍ਰਭਾਵ ਸੀ ?
ਉੱਤਰ:
ਸੁਹੇਲ ਬੱਸ ਵਿਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ਸੜਕਾਂ ਦੇ ਕਿਨਾਰੇ ਕਤਾਰਾਂ ਵਿਚ ਲੱਗੇ ਦਰੱਖ਼ਤ ਉਸਨੂੰ ਬਹੁਤ ਸੋਹਣੇ ਲਗਦੇ ਸਨ ।
ਪ੍ਰਸ਼ਨ 4.
ਪਾਪਾ ਦਾ ਸਕੂਲ ਪਿੰਡ ਤੋਂ ਕਿੰਨੀ ਦੂਰ ਸੀ ?
ਉੱਤਰ:
ਪਾਪਾ ਦਾ ਸਕੂਲ ਪਿੰਡ ਤੋਂ ਡੇਢ ਕਿਲੋਮੀਟਰ ਸੀ ।
ਪ੍ਰਸ਼ਨ 5.
ਸੁਹੇਲ ਕਿਸ ਚਾਅ ਨਾਲ ਮੂਹਰੇ-ਮੂਹਰੇ ਭੱਜਿਆ ਜਾ ਰਿਹਾ ਸੀ ?
ਉੱਤਰ:
ਸਕੂਲ ਦੇਖਣ ਦੇ ਚਾਅ ਵਿਚ ।
ਪ੍ਰਸ਼ਨ 6.
ਸੁਹੇਲ ਨੇ ਮੱਛੀਆਂ ਬਾਰੇ ਪਾਪਾ ਨੂੰ ਕੀ ਪੁੱਛਿਆ ?
ਉੱਤਰ:
ਸੁਹੇਲ ਨੇ ਪਾਪਾ ਨੂੰ ਪੁੱਛਿਆ ਕੀ ਮੱਛੀਆਂ ਟੋਭੇ ਵਿਚ ਰਹਿੰਦੀਆਂ ਹਨ ।
ਪ੍ਰਸ਼ਨ 7.
ਪਾਪਾ ਨੇ ਸੁਹੇਲ ਨੂੰ ਮੱਛੀਆਂ ਦੇ ਘਰ ਬਾਰੇ ਕੀ ਦੱਸਿਆ ?
ਉੱਤਰ:
ਪਾਪਾ ਨੇ ਦੱਸਿਆ ਕਿ ਪਾਣੀ ਮੱਛੀਆਂ ਦਾ ਘਰ ਹੈ ।
ਔਖੇ ਸ਼ਬਦਾਂ ਦੇ ਅਰਥ-ਪਾਲੋ-ਪਾਲ-ਕਤਾਰ ਵਿਚ । ਰਾਜ਼ੀ ਹੋ ਗਏ-ਮੰਨ ਗਏ ਅੜਕ ਕੇ-ਠੋਕਰ ਖਾ ਕੇ । ਟੋਭਾ-ਡੂੰਘਾ ਛੱਪੜ । ਝਾਕਣਾ-ਛਿਪ ਕੇ ਦੇਖਣਾ । ਝੂਲੇ-ਪੰਘੂੜੇ । ਬਿਰਖ-ਰੁੱਖ ਬਾਅਦ-ਪਿੱਛੋਂ । ਕੁਮਲਾਏ-ਮੁਰਝਾਏ, ਕਮਜ਼ੋਰ ਹੋਏ । ਸੌਂ-ਲਹਿਰ, ਵਲਵਲਾ, ਵਿਚਾਰ-ਵੇਗ । ਖੁਸ਼ਬੋਆਂ-ਸੁਗੰਧੀਆਂ ਮਨ ਭਰ ਆਉਣਾ-ਮਨ ਦੁੱਖ ਨਾਲ ਭਰ ਜਾਣਾ । ਚਿੰਤਾ-ਫ਼ਿਕਰ ਰੇਹ-ਉਹ ਖ਼ਾਦ ਜੋ ਪਸ਼ੂਆਂ ਦੇ ਮਲਮੂਤਰ ਤੋਂ ਬਣਦੀ ਹੈ, ਰੂੜੀ ਦੀ ਖ਼ਾਦ । ਰੁੱਝ ਗਿਆਖੁੱਭ ਗਿਆ । ਮੰਡਲਾਉਣਾ-ਅਸਮਾਨ ਵੀ ਘੁੰਮਣਾ, ਚੱਕਰ ਕੱਟਣਾ ਹਾਮੀ ਭਰੀ-ਪੱਖ ਲੈਣਾ, ਹਮਾਇਤ ਕਰਨੀ । ਆੜੀ-ਸਾਥੀ, ਮਿੱਤਰ, ਦੋਸਤ ।
7. ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ
ਪ੍ਰਸ਼ਨ 1.
‘ਗੁਲਾਬ ਦਾ ਆੜੀ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ:
ਤਰਸੇਮ (✓) ।
ਪ੍ਰਸ਼ਨ 2.
ਪਾਪਾ ਸੁਹੇਲ ਨੂੰ ਆਪਣੇ ਨਾਲ ਕਿਉਂ ਨਹੀਂ ਸੀ ਲਿਜਾਣਾ ਚਾਹੁੰਦੇ ?
ਉੱਤਰ:
ਸ਼ਰਾਰਤੀ ਹੋਣ ਕਾਰਨ (✓) ।
ਪ੍ਰਸ਼ਨ 3.
ਸੁਹੇਲ ਦੇ ਪਾਪਾ ਦਾ ਸਕੂਲ ਪਿੰਡਾਂ ਕਿੰਨੀ ਦੂਰ ਸੀ ?
ਉੱਤਰ:
ਡੇਢ ਕਿਲੋਮੀਟਰ (✓) ।
ਪ੍ਰਸ਼ਨ 4.
ਸੁਹੇਲ ਪਾਪਾ ਦੇ ਮੋਹਰੇ-ਮੋਹਰੇ ਕੀ ਦੇਖਣ ਦੇ ਚਾਅ ਵਿਚ ਭੱਜਿਆ ਜਾ ਰਿਹਾ ਸੀ ?
ਉੱਤਰ;
ਪਾਪਾ ਦਾ ਸਕੂਲ (✓) ।
ਪ੍ਰਸ਼ਨ 5.
ਸੁਹੇਲ ਨੇ ਪਾਪਾ ਦੇ ਸਕੂਲ ਦੇ ਰਾਹ ਦੇ ਟੋਭੇ ਵਿਚ ਕੀ ਦੇਖਿਆ ?
ਉੱਤਰ-ਮੱਛੀਆਂ (✓) ।
ਪ੍ਰਸ਼ਨ 6.
ਪਾਪਾ ਦੇ ਸਕੂਲ ਵਿਚ ਸੁਹੇਲ ਕੀ ਦੇਖਣ ਲੱਗ ਪਿਆ ?
ਉੱਤਰ:
ਬਿਰਖ (✓) ।
ਪ੍ਰਸ਼ਨ 7.
ਹਵਾ ਦੇ ਚਲਣ ਨਾਲ ਦਰੱਖ਼ਤਾਂ ਦੇ ਪੱਤੇ ਕਿਸ ਤਰ੍ਹਾਂ ਛਣਕਦੇ ਸਨ ?
ਉੱਤਰ:
ਛੈਣਿਆਂ ਵਾਂਗ (✓) ।
ਪ੍ਰਸ਼ਨ 8.
ਥੱਕਿਆ ਸੁਹੇਲ ਇਕ ਪਾਸੇ ਬੈਠ ਕੇ ਕੀ ਖਾਣ ਲੱਗਾ ?
ਉੱਤਰ:
ਮੂੰਗਫਲੀ (✓) ।
ਪ੍ਰਸ਼ਨ 9.
ਸੁਹੇਲ ਮੂੰਗਫਲੀ ਦੀਆਂ ਗਿਰੀਆਂ ਕਿਸ ਵੱਲ ਸੁੱਟਣ ਲੱਗਿਆ ?
ਉੱਤਰ:
ਕਾਟੋ ਵਲ (✓) ।
ਪ੍ਰਸ਼ਨ 10.
ਕਿਸ ਨੂੰ ਦੇਖ ਕੇ ਸਾਰੇ ਪੰਛੀ ਇਕ ਦਮ ਉੱਡ ਗਏ ?
ਉੱਤਰ:
ਇਕ ਬਿੱਲੀ ਨੂੰ (✓) ।
ਪ੍ਰਸ਼ਨ 11.
ਕਿਸਨੇ ਕਮਜ਼ੋਰ ਜਿਹੀ ਅਵਾਜ਼ ਵਿਚ ਸੁਹੇਲ ਨੂੰ ਉਦਾਸ ਨਾ ਹੋਣ ਲਈ ਕਿਹਾ ?
ਉੱਤਰ:
ਗੁਲਾਬ ਨੇ (✓) ।
ਪ੍ਰਸ਼ਨ 12.
ਗੁਲਾਬ ਨੇ ਸੁਹੇਲ ਤੋਂ ਕੀ ਮੰਗਿਆ ?
ਉੱਤਰ:
ਪਾਣੀ (✓) ।
ਪ੍ਰਸ਼ਨ 13.
ਗੁਲਾਬ ਨੂੰ ਪਿਆਸ ਨਾਲ ਬਿਮਾਰ ਹੋਏ ਨੂੰ ਕਿੰਨੇ ਦਿਨ ਹੋ ਗਏ ਸਨ ?
ਉੱਤਰ:
ਦੋ-ਤਿੰਨ ਦਿਨ (✓) ।
ਪ੍ਰਸ਼ਨ 14.
ਸੁਹੇਲ ਪਾਣੀ ਨਾਲ ਪੌਦਿਆਂ ਨੂੰ ਹੋਰ ਕੀ ਪਾਉਣ ਚੱਲਿਆ ਸੀ ?
ਉੱਤਰ:
ਰੇਹ (ਖ਼ਾਦ) (✓) ।
ਪ੍ਰਸ਼ਨ 15.
ਕਿਸ ਨੇ ਸੁਹੇਲ ਨੂੰ ਗੁਲਾਬ ਦੀਆਂ ਜੜਾਂ ਵਿਚ ਰੇਹ ਪਾਉਂਦਿਆਂ ਦੇਖ ਕੇ ਕਿਹਾ ਕਿ ਇਹ ਉਸਨੇ ਚੰਗਾ ਕੀਤਾ ਹੈ ?
ਉੱਤਰ:
ਕਾਟੋ ਨੇ (✓) ।
ਪ੍ਰਸ਼ਨ 16.
ਸੁਹੇਲ ਕਿਨ੍ਹਾਂ ਨਾਲ ਖੇਡਣ ਲੱਗਾ ?
ਉੱਤਰ:
ਪੰਛੀਆਂ ਤੇ ਜਾਨਵਰਾਂ ਨਾਲ ।
ਪ੍ਰਸ਼ਨ 17.
ਗੁਲਾਬ ਦੇ ਖਿੜਨ ਨਾਲ ਕੌਣ ਉਸ ਉੱਤੇ ਮੰਡਲਾਉਂਦੀਆਂ ਹੋਈਆਂ ਤਾੜੀਆਂ ਵਜਾਉਣ ਲੱਗੀਆਂ ?
ਉੱਤਰ:
ਤਿਤਲੀਆਂ (✓) ।
ਪ੍ਰਸ਼ਨ 18.
ਗੁਲਾਬ ਨੇ ਸੁਹੇਲ ਨੂੰ ਆਪਣਾ ਕੀ ਮੰਨਿਆ ?
ਉੱਤਰ:
ਆੜੀ (✓) ।
ਪ੍ਰਸ਼ਨ 19.
ਆਪਣੇ ਸਾਥੀ ਦੀ ਜਾਨ ਬਚਣ ਦਾ ਸਾਰੇ ਬਿਰਖਾਂ ਬੂਟਿਆਂ ‘ਤੇ ਕੀ ਅਸਰ ਹੋਇਆ ?
ਉੱਤਰ:
ਖ਼ੁਸ਼ ਹੋ ਗਏ (✓) ।
ਪ੍ਰਸ਼ਨ 20.
‘ਸੁਹੇਲ ਬੱਸ ਵਿਚ ਬੈਠਾ ਆਲੇ-ਦੁਆਲੇ …………. ਖੇਤਾਂ ਨੂੰ ਦੇਖ ਰਿਹਾ ਸੀਂ । ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਚੁਣੋ ?
ਉੱਤਰ:
ਹਰੇ-ਭਰੇ (✓) ।