Punjab State Board PSEB 5th Class Punjabi Book Solutions Chapter 15 ਰੇਸ਼ਮ ਦਾ ਕੀੜਾ Textbook Exercise Questions and Answers.
PSEB Solutions for Class 5 Punjabi Chapter 15 ਰੇਸ਼ਮ ਦਾ ਕੀੜਾ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਰੇਸ਼ਮ ਦਾ ਕੀੜਾ ਪਾਠ ਵਿਚੋਂ ਜਿਹੜੀਆਂ ਚਾਰ-ਪੰਜ ਗੱਲਾਂ ਤੁਹਾਨੂੰ ਯਾਦ ਰੱਖਣ ਯੋਗ ਲੱਗੀਆਂ ਹਨ, ਉਨ੍ਹਾਂ ਨੂੰ ਲਿਖੋ ।
ਉੱਤਰ:
- ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ “ਕੋਕੂਨ’ ਕਿਹਾ ਜਾਂਦਾ ਹੈ ।
- 15 ਕੋਕੂਨ ਉਬਾਲ ਕੇ ਸਿਰਫ਼ 1 ਗ੍ਰਾਮ ਰੇਸ਼ਮ ਪ੍ਰਾਪਤ ਹੁੰਦਾ ਹੈ ।
- ਚੀਨ ਅਤੇ ਭਾਰਤ ਵਿੱਚ ਰੇਸ਼ਮ ਦਾ ਉਤਪਾਦਨ ਬਹੁਤ ਹੁੰਦਾ ਹੈ ।
- ਭਾਰਤ ਵਿੱਚ ਰੇਸ਼ਮ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਵਧੇਰੇ ਪੈਦਾ ਹੁੰਦਾ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਕਿਸ ਵਰਗਾ ਹੁੰਦਾ ਹੈ ?
ਉੱਤਰ:
ਚੌਲ ਦੇ ਦਾਣੇ ਵਰਗਾ ।
ਪ੍ਰਸ਼ਨ 2.
ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਮਹੀਨਾ ਡੇਢ ਮਹੀਨਾ ।
ਪ੍ਰਸ਼ਨ 3.
ਤਿਤਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ ?
ਉੱਤਰ:
ਤਿਤਲੀ ਬਣ ਕੇ ਇਹ ਉਡਾਰੀਆਂ ਮਾਰਦਾ ਹੈ । ਇਸ ਸਮੇਂ ਇਸਨੂੰ ਆਂਡੇ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ।
ਪ੍ਰਸ਼ਨ 4.
ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ ?
ਉੱਤਰ:
ਦੋ-ਇਕ ਖੱਡੀਆਂ ਨਾਲ ਤੇ ਦੂਜਾ ਮਸ਼ੀਨਾਂ ਨਾਲ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਰੇਸ਼ਮ ਦੇ ਕੀੜੇ ਦੀ ਸ਼ਕਲ ਅਜੀਬ ਜਿਹੀ ਹੁੰਦੀ ਹੈ । ਇਸ ਦੇ ਸੋਲ੍ਹਾਂ ਪੈਰ ਹੁੰਦੇ ਹਨ ਤੇ ਚੌਦਾਂ ਅੱਖਾਂ । ਇਸ ਦੇ ਜਬਾੜਿਆਂ ਦੇ ਦੋਹੀਂ ਪਾਸੀਂ ਦੋ ਨਿੱਕੇ| ਨਿੱਕੇ ਸੁਰਾਖ਼ ਹੁੰਦੇ ਹਨ ।
ਪ੍ਰਸ਼ਨ 2.
ਸਭ ਤੋਂ ਪਹਿਲਾਂ ਰੇਸ਼ਮ ਕਿਸ ਨੇ ਬਣਾਇਆ , ਤੇ ਕਿਉਂ ?
ਉੱਤਰ:
ਸਭ ਤੋਂ ਪਹਿਲਾਂ ਰੇਸ਼ਮ ਚੀਨ ਦੇ ਲੋਕਾਂ ਨੇ ਬਣਾਇਆ ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ – ਰੇਸ਼ਮ ਦੇ ਕੀੜੇ ਦਾ ਪਤਾ ਲੱਗਾ ਸੀ ।
ਪ੍ਰਸ਼ਨ 3.
ਰੇਸ਼ਮ ਦਾ ਕੀੜਾ ਕੀ ਖਾਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ ਆਂਡੇ ਵਿਚੋਂ ਨਿਕਲ ਕੇ ਦਰਖਤਾਂ ਦੀਆਂ ਨਰਮ ਪੱਤੀਆਂ ਜਨਮ ਲੈਂਦਿਆਂ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ । ਸ਼ਹਿਤੂਤ ਇਸ ਦੀ ਮਨਭਾਉਂਦੀ ਖੁਰਾਕ ਹੈ ਮਹੀਨੇ ਡੇਢ ਮਹੀਨੇ ਦੀ ਉਮਰ ਵਿਚ ਇਹ ਲਗਭਗ ਇਕ ਮਣ ਭਰ ਖ਼ੁਰਾਕ ਹਜ਼ਮ ਕਰ ਜਾਂਦਾ ਹੈ ।
ਪ੍ਰਸ਼ਨ 4.
ਰੇਸ਼ਮ ਬਣਾਉਣ ਦਾ ਭੇਦ ਦੂਜੇ ਦੇਸ਼ਾਂ ਨੂੰ ਕਿਵੇਂ ਪਤਾ ਲੱਗਾ ?
ਉੱਤਰ:
ਰੇਸ਼ਮ ਬਣਾਉਣ ਦਾ ਭੇਦ ਪਹਿਲਾਂ ਕੇਵਲ ਚੀਨੀਆਂ ਨੂੰ ਹੀ ਪਤਾ ਸੀ ਤੇ ਉਨ੍ਹਾਂ ਇਹ ਭੇਦ ਕਿਸੇ ਨੂੰ ਵੀ ਪਤਾ ਨਾ ਲੱਗਣ ਦਿੱਤਾ । ਇਕ ਵਾਰ ਜਦੋਂ ਚੀਨ ਦੇ ਬਾਦਸ਼ਾਹ ਦੀ ਸ਼ਹਿਜ਼ਾਦੀ ਕਿਸੇ ਹੋਰ ਦੇਸ਼ ਦੇ ਰਾਜਕੁਮਾਰ , ਨਾਲ ਵਿਆਹੀ ਗਈ, ਤਾਂ ਉਹ ਰੇਸ਼ਮ ਦੇ ਕੁੱਝ ਕੀੜੇ ਇਕ ਖੋਖਲੇ ਬਾਂਸ ਵਿਚ ਪਾ ਕੇ ਅਤੇ ਲੁਕੋ ਕੇ ਆਪਣੇ ਨਾਲ ਲੈ ਗਈ । ਇਸ ਤੋਂ ਮਗਰੋਂ ਰੇਸ਼ਮ ਬਣਾਉਣ ਦਾ ਢੰਗ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ ।
ਪ੍ਰਸ਼ਨ 5.
ਸੱਤਵੇਂ ਦਿਨ ਰੇਸ਼ਮ ਦੇ ਕੀੜੇ ਵਿਚ ਕੀ ਤਬਦੀਲੀ ਆਉਂਦੀ ਹੈ ?
ਉੱਤਰ:
ਸੱਤਵੇਂ ਦਿਨ ਤਕ ਰੇਸ਼ਮ ਦਾ ਕੀੜਾ ਖਾ ਕੇ ਇੰਨਾ ਵੱਡਾ ਹੋ ਜਾਂਦਾ ਹੈ ਕਿ ਉਸਦੀ ਬਾਹਰਲੀ ਖੱਲ ਛੋਟੀ ਹੋ ਜਾਂਦੀ ਹੈ ਤੇ ਉਹ ਉਸਨੂੰ ਉਤਾਰ ਕੇ ਬਾਹਰ ਨਿਕਲ ਆਉਂਦਾ ਹੈ ।
ਪ੍ਰਸ਼ਨ 6.
ਰੇਸ਼ਮ ਦਾ ਕੀੜਾ ਤਾਰਾਂ ਦੀ ਕੋਠੜੀ ਕਿਵੇਂ ਬਣਾਉਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ ਖਾ ਪੀ ਕੇ ਤੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ ਤੇ ਆਪਣੇ ਜਬਾੜਿਆਂ ਦੇ ਛੋਟੇ-ਛੋਟੇ ਸੁਰਾਖਾਂ ਵਿਚੋਂ ਇਕ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ । ਇਸ ਤਾਰ ਨੂੰ ਉਹ ਆਪਣੇ ਸਰੀਰ ਦੁਆਲੇ ਲਪੇਟ ਕੇ ਇੱਕ ਕੋਠੜੀ ਜਿਹੀ ਬਣਾ ਲੈਂਦਾ ਹੈ ।
ਪ੍ਰਸ਼ਨ 7.
ਤਿਤਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ ?
ਉੱਤਰ:
ਤਿਤਲੀ ਬਣ ਕੇ ਇਹ ਉਡਾਰੀਆਂ ਮਾਰਦਾ ਹੈ । ਇਸ ਸਮੇਂ ਇਸਨੂੰ ਆਂਡੇ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਸ਼ਮ ਦੇ ਕੀੜੇ ਦੀ ਖ਼ੁਰਾਕ ਕੀ ਹੈ ?
ਉੱਤਰ:
ਸ਼ਹਿਤੂਤ ਦੀਆਂ ਨਰਮ-ਨਰਮ ਪੱਤੀਆਂ ।
ਪ੍ਰਸ਼ਨ 2.
ਡੇਢ ਮਹੀਨੇ ਵਿਚ ਰੇਸ਼ਮ ਦਾ ਕੀੜਾ ਕਿੰਨੀ ਖ਼ੁਰਾਕ ਖਾ ਜਾਂਦਾ ਹੈ ?
ਉੱਤਰ:
ਲਗਪਗ ਇਕ ਮਣ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਰੇਸ਼ਮ ਦਾ ਕੀੜਾ ਲੇਖ ਕਿਸ ਦੀ ਰਚਨਾ ਹੈ ?
ਉੱਤਰ:
ਜਸਬੀਰ ਕੌਰ (✓) ।
ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਜਸਬੀਰ ਕੌਰ ਦੀ ਲਿਖੀ ਹੋਈ ਰਚਨਾ ਕਿਹੜੀ ਹੈ ?
ਉੱਤਰ:
ਰੇਸ਼ਮ ਦਾ ਕੀੜਾ (✓) ।
ਪ੍ਰਸ਼ਨ 3.
ਰੇਸ਼ਮ ਦਾ ਕੀੜਾ ਪਾਠ ਕਹਾਣੀ ਹੈ ਜਾਂ ਤੋਂ ਲੇਖ ?
ਉੱਤਰ:
ਲੇਖ (✓) ।
ਪ੍ਰਸ਼ਨ 4.
ਰੇਸ਼ਮ ਕੌਣ ਬਣਾਉਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ (✓) ।
ਪ੍ਰਸ਼ਨ 5.
ਨਿੱਕਾ ਹੁੰਦਾ ਰੇਸ਼ਮ ਦਾ ਕੀੜਾ ਕਿੱਡਾ ਕੁ ਤੋਂ ਹੁੰਦਾ ਹੈ ?
ਉੱਤਰ:
ਚੌਲ ਦੇ ਦਾਣੇ ਜਿੰਨਾ (✓) ।
ਪ੍ਰਸ਼ਨ 6.
ਰੇਸ਼ਮ ਦੇ ਕੀੜੇ ਦੀ ਨਿੱਕੇ ਹੁੰਦੇ ਦੀ ਸ਼ਕਲ ਤੇ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਅਜੀਬ (✓) ।
ਪ੍ਰਸ਼ਨ 7.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੇ ਕਿੰਨੇ ਪੈਰ ਹੁੰਦੇ ਹਨ ?
ਉੱਤਰ:
ਸੋਲਾਂ (✓) ।
ਪ੍ਰਸ਼ਨ 8.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੀਆਂ ਕਿੰਨੀਆਂ ਅੱਖਾਂ ਹੁੰਦੀਆਂ ਹਨ ?
ਉੱਤਰ:
ਚੌਦਾਂ (✓) ।
ਪ੍ਰਸ਼ਨ 9.
ਰੇਸ਼ਮ ਦੇ ਕੀੜੇ ਦੇ ਜਬੜਿਆਂ ਉੱਤੇ ਕਿੰਨੇ ਛੇਕ ਹੁੰਦੇ ਹਨ ?
ਉੱਤਰ:
ਦੋ (✓) ।
ਪ੍ਰਸ਼ਨ 10.
ਸਭ ਤੋਂ ਪਹਿਲਾਂ ਰੇਸ਼ਮ ਦੇ ਕੀੜੇ, ਦਾ ਕਿਸਨੂੰ ਪਤਾ ਲੱਗਾ ?
ਉੱਤਰ:
ਚੀਨ ਦੇ ਲੋਕਾਂ ਨੂੰ (✓) ।
ਪ੍ਰਸ਼ਨ 11.
ਚੀਨ ਦੇ ਬਾਦਸ਼ਾਹ ਦੀ ਸ਼ਹਿਜਾਦੀ ਖੋਖਲੇ ਬਾਂਸ ਵਿਚ ਕੀ ਪਾ ਕੇ ਲੈ ਗਈ ?
ਉੱਤਰ:
ਰੇਸ਼ਮ ਦੇ ਕੀੜੇ (✓) ।
ਪ੍ਰਸ਼ਨ 12.
ਰੇਸ਼ਮ ਦੇ ਕੀੜੇ ਦੀ ਮਨ-ਭਾਉਂਦੀ ਖੁਰਾਕ ਕੀ ਹੈ ?
ਉੱਤਰ:
ਸ਼ਹਿਤੂਤ ਦੀਆਂ ਪੱਤੀਆਂ (✓) ।
ਪ੍ਰਸ਼ਨ 13.
ਡੇਢ ਮਹੀਨੇ ਵਿਚ ਰੇਸ਼ਮ ਦਾ ਕੀੜਾ ਕਿੰਨੀ ਖੁਰਾਕ ਖਾ ਜਾਂਦਾ ਹੈ ?
ਉੱਤਰ:
ਇਕ ਮਣ (✓) ।
ਪ੍ਰਸ਼ਨ 14.
ਰੇਸ਼ਮ ਦਾ ਕੀੜਾ ਕਿੰਨੀ ਵਾਰੀ ਆਪਣੀ ਖੱਲ ਉਤਾਰਦਾ ਹੈ ?
ਉੱਤਰ:
ਚਾਰ (✓) ।
ਪ੍ਰਸ਼ਨ 15.
ਰੇਸ਼ਮ ਦਾ ਕੀੜਾ ਪਹਿਲੀ ਵਾਰੀ ਖੱਲ ਕਿੰਨੇ ਦਿਨਾਂ ਦਾ ਹੋ ਕੇ ਉਤਾਰਦਾ ਹੈ ?
ਉੱਤਰ:
ਸੱਤ (✓) ।
ਪ੍ਰਸ਼ਨ 16.
ਰੇਸ਼ਮ ਦਾ ਕੀੜਾ ਕਿੰਨੇ ਦਿਨਾਂ ਦਾ ਹੋ ਕੇ ਆਪਣੀ ਦੂਜੀ ਖੱਲ ਉਤਾਰਦਾ ਹੈ ?
ਉੱਤਰ:
ਦਸਵੇਂ ਦਿਨ (✓) ।
ਪ੍ਰਸ਼ਨ 17.
ਰੇਸ਼ਮ ਦਾ ਕੀੜਾ ਆਪਣੀ ਤੀਜੀ ਖੱਲ ਕਦੋਂ ਉਤਾਰਦਾ ਹੈ ?
ਉੱਤਰ:
ਪੰਦਰੂਵੇਂ ਦਿਨ (✓) ।
ਪ੍ਰਸ਼ਨ 18.
ਤੀਹਵੇਂ ਦਿਨ ਰੇਸ਼ਮ ਦਾ ਕੀੜਾ ਕਿੰਨੇ ਕੁ ਇੰਚ ਲੰਮਾ ਹੋ ਜਾਂਦਾ ਹੈ ?
ਉੱਤਰ:
ਤਿੰਨ ਕੁ ਇੰਚ (✓) ।
ਪ੍ਰਸ਼ਨ 19.
ਰੇਸ਼ਮ ਦਾ ਕੀੜਾ ਜਬਾੜਿਆ ਦੇ ਛੋਟੇਛੋਟੇ ਸੁਰਾਖਾਂ ਵਿਚੋਂ ਕੀ ਕੱਢਦਾ ਹੈ ?
ਉੱਤਰ:
ਇਕ ਤਾਰ (✓) ।
ਪ੍ਰਸ਼ਨ 20.
ਰੇਸ਼ਮ ਦਾ ਕੀੜਾ ਆਪਣੇ ਆਪ ਨੂੰ ਕਾਹਦੇ ਵਿਚ ਬੰਦ ਕਰ ਲੈਂਦਾ ਹੈ ?
ਉੱਤਰ:
ਤਾਰਾਂ ਦੀ ਕੋਠੜੀ ਵਿੱਚ (✓) ।
ਪ੍ਰਸ਼ਨ 21.
ਰੇਸ਼ਮ ਦਾ ਕੀੜਾ ਆਂਡੇ ਕਿਸ ਹਾਲਤ ਵਿਚ ਦਿੰਦਾ ਹੈ ?
ਉੱਤਰ:
ਤਿਤਲੀ ਬਣ ਕੇ (✓) ।
ਪ੍ਰਸ਼ਨ 22.
ਮਨੁੱਖ ਰੇਸ਼ਮ ਲਈ ਕੀੜੇ ਦੁਆਰਾ ਤਿਆਰ ਕੀਤੇ ਮੁੱਢੇ ਨੂੰ ਕਿਸ ਵਿਚ ਪਾਉਂਦਾ ਹੈ ?
ਉੱਤਰ:
ਗਰਮ ਪਾਣੀ ਵਿਚ (✓) ।
ਪ੍ਰਸ਼ਨ 23.
ਰੇਸ਼ਮ ਦੇ ਕੀੜੇ ਪਾਲਣ ਲਈ ਕਿਹੜੇ ਰੁੱਖ ਲਾਏ ਜਾਂਦੇ ਹਨ ?
ਉੱਤਰ:
ਸ਼ਹਿਤੂਤ ਦੇ (✓) ।
ਪ੍ਰਸ਼ਨ 24.
ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਮਹੀਨਾ ਡੇਢ ਮਹੀਨਾ (✓) ।
ਪ੍ਰਸ਼ਨ 25.
ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ ?
ਉੱਤਰ:
ਦੋ (✓) ।
ਪ੍ਰਸ਼ਨ 26.
ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ ਕੀ ਕਹਿੰਦੇ ਹਨ ?
ਉੱਤਰ:
ਕੋਕੂਨ (✓) ।
ਪ੍ਰਸ਼ਨ 27.
15 ਕੋਕੂਨ ਉਬਾਲ ਕੇ ਕਿੰਨਾ ਰੇਸ਼ਮ ਤਿਆਰ ਹੁੰਦਾ ਹੈ ?
ਉੱਤਰ:
ਇਕ ਗ੍ਰਾਮ (✓) ।
ਪ੍ਰਸ਼ਨ 28.
ਰੇਸ਼ਮ ਦਾ ਉਤਪਾਦਨ ਕਿਹੜੇ ਦੇਸ਼ ਵਿਚ ਬਹੁਤ ਹੁੰਦਾ ਹੈ ?
ਉੱਤਰ:
ਭਾਰਤ ਅਤੇ ਚੀਨ (✓) ।
VI. ਵਿਆਕਰਨ
ਪ੍ਰਸ਼ਨ 1.
‘ਚਮਕਦਾਰ’ ਦਾ ਜੋ ਸੰਬੰਧ ਧੁੰਦਲਾ’ ਨਾਲ ਹੈ, ਉਸੇ ਤਰ੍ਹਾਂ ‘ਖੋਖਲੇ’ ਦਾ ਸੰਬੰਧ ਕਿਸ ‘ ਨਾਲ ਹੈ ? :
(ਉ) ਪੋਲਾ
(ਅ) ਸਖ਼ਤ
(ੲ) ਨਿੱਗਰ
(ਸ) ਕੱਚਾ ।
ਉੱਤਰ:
(ਈ) ਨਿੱਗਰ ।
ਪ੍ਰਸ਼ਨ 2.
ਇਸਦੀ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ ? ਇਸ ਵਾਕ ਵਿਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ ?
(ਉ) ਸ਼ਕਲ
(ਅ) ਬੜੀ ਅਜੀਬ ਜਿਹੀ
(ੲ) ਹੁੰਦੀ
(ਸ) ਹੈ ।
ਉੱਤਰ:
(ਅ) ਬੜੀ ਅਜੀਬ ਜਿਹੀ ।
ਪ੍ਰਸ਼ਨ 3.
ਕਿਹੜਾ ਸ਼ਬਦ ਸਹੀ ਹੈ ?
(ਉ) ਛੇਹਤੂਤ
(ਅ) ਸ਼ੈਹਤੂਤ
(ੲ) ਸ਼ਹਿਤੂਤ
(ਸ) ਸ਼ਤੂਤ ।
ਉੱਤਰ:
(ੲ) ਸ਼ਹਿਤੂਤ ।
ਪ੍ਰਸ਼ਨ 4.
ਹੇਠ ਲਿਖੇ ਸ਼ਬਦ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ ।
(ਉ) ਜਿਊਂਦਾ
(ਅ) ਜਿਹੜੇ
(ੲ) ਜਿਸਮ
(ਸ) ਜਿਸ
ਉੱਤਰ:
(ਉ) ਜਿਊਂਦਾ ।
ਪ੍ਰਸ਼ਨ 5.
ਕਿਹੜੇ ਵਾਕ ਦੀ ਬਣਤਰ ਸਹੀ ਹੈ ?
(ਉ) ਅੱਜ-ਕਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ।
(ਅ) ਅੱਜ-ਕਲ੍ਹ ਪੈਦਾ ਕਰਨਾ ਰੇਸ਼ਮ ਉਦਯੋਗ ਬਣ ਗਿਆ ਹੈ ।
(ੲ) ਰੇਸ਼ਮ ਪੈਦਾ ਕਰਨਾ ਉਦਯੋਗ ਅੱਜ ਕਲ੍ਹ ਬਣ ਗਿਆ ਹੈ ।
(ਸ) ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ਅੱਜ-ਕਲ੍ਹ ।
ਉੱਤਰ:
(ਉ) ਅੱਜ-ਕੱਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ ਸ਼ਬਦਾਂ ‘ਤੇ ਗੋਲਾ ਲਾਓ :
- ਅਸੀਂ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ ।
- ਇਹ ਕੀੜਾ ਦਰਖ਼ਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ।
- ਦਸਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ।
- ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ।
ਉੱਤਰ:
- ਅਸੀਂ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ ।
- ਇਹ ਕੀੜਾ ਦਰੱਖ਼ਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ।
- ਦਸਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ।
- ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ।
ਪ੍ਰਸ਼ਨ 7.
ਸਮਾਨਾਰਥਕ ਸ਼ਬਦਾਂ ਨੂੰ ਮਿਲਾਓ :
ਉੱਤਰ:
ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ
ਉੱਤਰ:
(ਉ) ਉੱਨ
(ਅ) ਚੌਲ
(ੲ) ਦਰਖ਼ਤ
(ਸ) ਜਬਾੜਿਆਂ
(ਹ) ਥਾਂਵਾਂ ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਬੋਲ-ਲਿਖਤ ਕਰੋ :
ਜਿਹੜੇ
ਹੁੰਦਿਆਂ
ਸੁਰਾਖ਼
ਖੁੱਲ੍ਹਣ
ਸ਼ਹਿਜ਼ਾਦੀ
ਦਸਵੇਂ
ਦੌਰਾਨ
ਰਹਿੰਦਾ
ਜਬਾੜਿਆਂ
ਬਹੁਤ
ਬੇਹੋਸ਼
ਬੇਹੋਸ਼ੀ
ਮੁੱਢੇ
ਧਾਗੇ
ਸ਼ਹਿਤੂਤ
ਜ਼ਿਆਦਾ ।
ਉੱਤਰ:
(ਨੋਟ – ਵਿਦਿਆਰਥੀ ਇਹ ਸ਼ਬਦ ਬੋਲ ਕੇ ਇਕ-ਦੂਜੇ ਨੂੰ ਲਿਖਾਉਣ )
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਰੇਸ਼ਮ, ਬਾਦਸ਼ਾਹ, ਸ਼ਹਿਤੂਤ, ਸੁਰਾਖ਼, ਕੋਠੜੀ, ਉਦਯੋਗ ।
ਉੱਤਰ:
- ਰੇਸ਼ਮ (ਇਕ ਸੁੰਦਰ ਤੇ ਕੀਮਤੀ ਕੱਪੜਾ)ਰੇਸ਼ਮ ਦਾ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਬਣਦਾ ਹੈ ।
- ਬਾਦਸ਼ਾਹ (ਸ਼ਹਿਨਸ਼ਾਹ, ਰਾਜਾ)-ਅਕਬਰ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹ ਸੀ ।
- ਸ਼ਹਿਤੂਤ (ਇਕ ਰੁੱਖ ਦਾ ਨਾਂ)-ਸ਼ਹਿਤੂਤ ਦੇ ਰੁੱਖ ਨੂੰ ਮਿੱਠੇ ਫਲ ਲਗਦੇ ਹਨ ।
- ਸੁਰਾਖ਼ (ਮੋਰੀ)-ਘੜੇ ਵਿਚ ਸੁਰਾਖ਼ ਹੋਣ ਨਾਲ ਸਾਰਾ ਪਾਣੀ ਬਾਹਰ ਨਿਕਲ ਗਿਆ ।
- ਕੋਠੜੀ (ਛੋਟਾ ਕਮਰਾ)-ਇਸ ਵੱਡੇ ਮਕਾਨ ਵਿਚ ਬਹੁਤ ਸਾਰੀਆਂ ਕੋਠੜੀਆਂ ਬਣੀਆਂ ਹੋਈਆਂ ਹਨ ।
- ਉਦਯੋਗ ਸੱਨਅਤ)-ਲੁਧਿਆਣੇ ਵਿਚ ਊਨੀ ਕੱਪੜੇ ਦਾ ਉਦਯੋਗ ਕਾਫ਼ੀ ਪ੍ਰਫੁੱਲਤ ਹੈ ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਵਾਂ ਵਿਚ ਢੁਕਵੇਂ ਸ਼ਬਦ ਭਰੋ :
(ਉ) ਰੇਸ਼ਮੀ ਕੱਪੜਾ …………… ਦਾ ਕੀੜਾ ਬਣਾਉਂਦਾ ਹੈ । ‘ ‘
(ਅ) ਸਭ ਤੋਂ ਪਹਿਲਾਂ ………………. ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ ।
(ੲ) ਸੈਂਕੜੇ ਸਾਲਾਂ ਤਕ, …………… ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ ।
(ਸ) ……………… ਇਸ ਕੀੜੇ ਦੀ ਮਨ-ਭਾਉਂਦੀ ਖ਼ੁਰਾਕ ਹੈ ।
(ਹ) ਰੇਸ਼ਮ ਦਾ ਕੀੜਾ ਆਪੇ ਬਣਾਈ ਤਾਰਾਂ ………………. ਵਿਚ ਬਿਲਕੁਲ ਬੰਦ ਹੋ ਜਾਂਦਾ ਹੈ ।
(ਕ) ਅੱਜ-ਕੱਲ੍ਹ ਰੇਸ਼ਮ ਪੈਦਾ ਕਰਨਾ ……………… ਬਣ ਗਿਆ ਹੈ ।
ਉੱਤਰ:
(ੳ) ਰੇਸ਼ਮ
(ਅ) ਚੀਨ
(ੲ) ਰੇਸ਼ਮ
(ਸ) ਸ਼ਹਿਤੂਤ
(ਹ) ਕੋਠੜੀ
(ਕ) ਉਦਯੋਗ ।
VIII. ਪੈਰਿਆਂ ਸੰਬੰਧੀ ਪ੍ਰਸ਼ਨ .
1.
ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ । ਇਸ ਦੀ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ । ਸੋਲ੍ਹਾਂ-ਸੋਲਾਂ ਤਾਂ ਇਸ ਦੇ ਪੈਰ ਹੁੰਦੇ ਹਨ ਅਤੇ ਚੌਦਾਂ-ਚੌਦਾਂ ਅੱਖਾਂ । ਇਸ ਦੇ ਜਬਾੜਿਆਂ ਦੇ ਦੋਵੇਂ ਪਾਸੇ ਦੋ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ । ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ । ਇਸ ਲਈ ਰੇਸ਼ਮ ਦੇ ਕੀੜੇ ਤੋਂ ਰੇਸ਼ਮੀ ਕੱਪੜਾ ਬਣਾਉਣ ਦੀ ਪਹਿਲ ਚੀਨ ਨੇ ਹੀ ਕੀਤੀ । ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਚੀਨੀ ਲੋਕਾਂ ਨੇ ਇਹ ਭੇਦ ਨਾ ਖੁੱਲ੍ਹਣ ਦਿੱਤਾ । ਰੇਸ਼ਮ ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ ।
ਪ੍ਰਸ਼ਨ 1.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਨਿੱਕਾ ਹੁੰਦਾ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ । ਉਸਦੀ ਸ਼ਕਲ ਬੜੀ ਅਜੀਬ ਹੁੰਦੀ ਹੈ । ਇਸਦੇ ਚੌਦਾਂ-ਚੌਦਾਂ ਪੈਰ ਤੇ ਸੋਲਾਂ-ਸੋਲਾਂ ਅੱਖਾਂ ਹੁੰਦੀਆਂ ਹਨ । ਇਸਦੇ ਜਬਾੜਿਆਂ ਦੇ ਦੋਹੀਂ ਪਾਸੀਂ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ।
ਪ੍ਰਸ਼ਨ 2.
ਰੇਸ਼ਮ ਦੇ ਕੀੜਿਆਂ ਦੇ ਕਿੰਨੇ-ਕਿੰਨੇ ਪੈਰ ਹੁੰਦੇ ਹਨ ?
(ਉ) ਦਸ-ਦਸ
(ਅ) ਬਾਰਾਂ-ਬਾਰਾਂ
(ੲ) ਸੋਲ੍ਹਾਂ-ਸੋਲ੍ਹਾਂ
(ਸ) ਅਠਾਰਾਂ-ਅਠਾਰਾਂ
ਉੱਤਰ:
(ੲ) ਸੋਲ੍ਹਾਂ-ਸੋਲ੍ਹਾਂ ।
ਪ੍ਰਸ਼ਨ 3.
ਰੇਸ਼ਮ ਦੇ ਕੀੜਿਆਂ ਦੀਆਂ ਕਿੰਨੀਆਂ-ਕਿੰਨੀਆਂ ਅੱਖਾਂ ਹੁੰਦੀਆਂ ਹਨ ?
(ਉ) ਦਸ-ਦਸ
(ਅ) ਅੱਠ-ਅੱਠ
(ੲ) ਬਾਰਾਂ-ਬਾਰਾਂ
(ਸ) ਚੌਦਾਂ-ਚੌਦਾਂ ।
ਉੱਤਰ:
(ਸ) ਚੌਦਾਂ-ਚੌਦਾਂ ।
ਪ੍ਰਸ਼ਨ 4.
ਰੇਸ਼ਮ ਦੇ ਕੀੜੇ ਦੇ ਜਬਾੜੇ ਕਿਹੋ ਜਿਹੇ ਹੁੰਦੇ ਹਨ ?
ਉੱਤਰ:
ਇਸ ਦੇ ਜਬਾੜੇ ਦੇ ਦੋਹੀਂ ਪਾਸੀਂ ਦੋ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ।
ਪ੍ਰਸ਼ਨ 5.
ਰੇਸ਼ਮ ਦੇ ਕੀੜਿਆਂ ਦੇ ਜਬਾੜੇ ਵਿੱਚ ਕਿੰਨੇ ਕਿੰਨੇ ਸੁਰਾਖ਼ ਹੁੰਦੇ ਹਨ ?
(ਉ) ਦੋ-ਦੋ
(ਅ) ਤਿੰਨ-ਤਿੰਨ
(ੲ) ਚਾਰ-ਚਾਰ
(ਸ) ਪੰਜ-ਪੰਜ ।
ਉੱਤਰ:
(ਉ) ਦੋ-ਦੋ ।
ਪ੍ਰਸ਼ਨ 6.
ਸਭ ਤੋਂ ਪਹਿਲਾਂ ਰੇਸ਼ਮ ਕਿਸ ਨੇ ਬਣਾਇਆ ?
(ੳ) ਭਾਰਤੀਆਂ ਨੇ
(ਅ) ਜਪਾਨੀਆਂ ਨੇ
(ੲ) ਅਰਬੀਆਂ ਨੇ
(ਸ) ਚੀਨੀ ਲੋਕਾਂ ਨੇ ।
ਉੱਤਰ:
(ਸ) ਚੀਨੀ ਲੋਕਾਂ ਨੇ ।
ਪ੍ਰਸ਼ਨ 7.
ਦੂਜੇ ਦੇਸ਼ਾਂ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਬਾਰੇ ਪਤਾ ਕਿਵੇਂ ਨਹੀਂ ਸੀ ਲੱਗਾ ?
ਉੱਤਰ:
ਕਿਉਂਕਿ ਚੀਨ ਦੇ ਲੋਕਾਂ ਨੇ ਸੈਂਕੜੇ ਸਾਲ ਕਿਸੇ ਨੂੰ ਇਹ ਪਤਾ ਨਾ ਲੱਗਣ ਦਿੱਤਾ ਕਿ ਉਹ ਰੇਸ਼ਮ ਕਿਸ ਤਰ੍ਹਾਂ ਬਣਾਉਂਦੇ ਹਨ ।
ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਲਿਖੋ ।
ਉੱਤਰ:
ਕੀੜਾ, ਸ਼ਕਲ, ਪੈਰ ।
ਪ੍ਰਸ਼ਨ 9.
ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ ।
ਉੱਤਰ:
ਬੜੀ ਅਜੀਬ, ਸੋਲ੍ਹਾਂ-ਸੋਲ੍ਹਾ, ਰੇਸ਼ਮੀ ।
ਪ੍ਰਸ਼ਨ 10.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।
ਪ੍ਰਸ਼ਨ 11.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਤੋਂ ਬਦਲ ਕੇ ਲਿਖੋ :
ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਨ ਦੀ ਬਹੁਤ ਕੋਸ਼ਿਸ਼ ਕੀਤੀ ।
ਉੱਤਰ:
ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜਿਆਂ ਦੇ ਭੇਤ ਜਾਣਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ।
ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ ।
(ਅ) ਰੇਸ਼ਮ ਬਣਾਉਣ ਦਾ ਗੁਣ ਚੀਨੀਆਂ ਨੂੰ ਨਹੀਂ ਸੀ ਪਤਾ ।
ਉੱਤਰ:
(ਉ) (✓)
(ਅ) (✗)
2.
ਇਹ ਕੀੜਾ ਜਦੋਂ ਆਂਡੇ ਵਿੱਚੋਂ ਨਿਕਲਦਾ ਹੈ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ । ਪੈਦਾ ਹੁੰਦਿਆਂ ਸਾਰ ਹੀ ਇਹ ਵਧਣ ਲੱਗ ਜਾਂਦਾ ਹੈ । ਪੇਟੂ ਤਾਂ ਏਨਾ ਹੈ ਕਿ ਪੈਦਾ ਹੁੰਦੇ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ । ਦਰੱਖ਼ਤਾਂ ਦੀਆਂ ਨਰਮ-ਨਰਮ ਪੱਤੀਆਂ ਉਸ ਨੂੰ ਬਹੁਤ ਸੁਆਦ ਲਗਦੀਆਂ ਹਨ ਸ਼ਹਿਤੂਤ ਇਸ ਕੀੜੇ ਦੀ ਮਨ-ਭਾਉਂਦੀ ਖ਼ੁਰਾਕ ਹੈ । ਮਹੀਨੇ ਡੇਢ ਮਹੀਨੇ ਦੀ ਆਪਣੀ ਪੂਰੀ ਉਮਰ ਵਿੱਚ ਇਹ ਕੀੜਾ ਲਗਪਗ ਇੱਕ ਮਣ ਖ਼ੁਰਾਕ ਹਜ਼ਮ ਕਰ ਜਾਂਦਾ ਹੈ । ਇਹ ਬਹੁਤ ਤੇਜ਼ੀ ਨਾਲ ਵਧਦਾ ਹੈ ।
ਪ੍ਰਸ਼ਨ 1.
ਇਹ ਕੀੜਾ ਕਿੱਥੋਂ ਜਨਮ ਲੈਂਦਾ ਹੈ ?
(ੳ) ਮਿੱਟੀ ਵਿਚੋਂ
(ਅ) ਪਸੀਨੇ ਵਿਚੋਂ
(ੲ) ਆਂਡੇ ਵਿਚੋਂ
(ਸ) ਬੀਜ ਵਿਚੋਂ ।
ਉੱਤਰ:
(ੲ) ਆਂਡੇ ਵਿਚੋਂ ।
ਪ੍ਰਸ਼ਨ 2.
ਇਹ ਕੀੜਾ ਕਦੋਂ ਖਾਣਾ ਆਰੰਭ ਕਰ ਦਿੰਦਾ ਹੈ ?
ਉੱਤਰ:
ਜਨਮ ਲੈਂਦਿਆਂ ਹੀ ।
ਪ੍ਰਸ਼ਨ 3.
ਇਸ ਕੀੜੇ ਦੀ ਮਨ-ਭਾਉਂਦੀ ਖੁਰਾਕ ਕਿਹੜੀ ਹੈ ?
(ੳ) ਫਲ
(ਅ) ਫੁੱਲ
(ੲ) ਸ਼ਹਿਤੂਤ.
(ਸ) ਕਰੂੰਬਲਾਂ ।
ਉੱਤਰ:
(ੲ) ਸ਼ਹਿਤੂਤ.
ਪ੍ਰਸ਼ਨ 4.
ਡੇਢ ਮਹੀਨੇ ਵਿਚ ਇਹ ਕੀੜਾ ਕਿੰਨੀ ਖੁਰਾਕ ਹਜ਼ਮ ਕਰ ਜਾਂਦਾ ਹੈ ?
ਉੱਤਰ:
ਲਗਪਗ ਡੇਢ ਮਣ ।
ਪ੍ਰਸ਼ਨ 5.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਕੀੜਾ, ਆਂਡੇ, ਪੱਤੀਆਂ ।
ਪ੍ਰਸ਼ਨ 6.
ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ ।
ਉੱਤਰ:
ਛੋਟਾ, ਪੇਟੂ, ਨਰਮ-ਨਰਮ ।
ਪ੍ਰਸ਼ਨ 7.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।
ਪ੍ਰਸ਼ਨ 8.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :
ਸ਼ਹਿਤੂਤ ਇਸ ਕੀੜੇ ਦੀ ਮਨ-ਭਾਉਂਦੀ ਖੁਰਾਕ ਹੈ ।
ਉੱਤਰ:
ਸ਼ਹਿਤੂਤ ਇਨ੍ਹਾਂ ਕੀੜਿਆਂ ਦੀਆਂ ਮਨ ਭਾਉਂਦੀਆਂ ਖੁਰਾਕਾਂ ਹਨ ।
ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਇਹ ਕੀੜਾ ਸ਼ਹਿਤੂਤ ਦੀਆਂ ਨਰਮ-ਨਰਮ ਪੱਤੀਆਂ ਖਾਂਦਾ ਹੈ ।
(ਅ) ਇਹ ਕੀੜਾ ਮਹੀਨਾ ਭਰ ਕੁੱਝ ਨਹੀਂ ਖਾਂਦਾ ।
ਉੱਤਰ:
(ੳ) (✓)
(ਅ) (✗)
3.
ਅੱਜ-ਕਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ । ਜਿਵੇਂ ਸੂਤ ਤਿਆਰ ਕਰਨ ਲਈ ਅਸੀਂ ਖੇਤਾਂ ਵਿੱਚ ਕਪਾਹ ਬੀਜਦੇ ਹਾਂ, ਊਨੀ ਕੱਪੜਾ ਤਿਆਰ | ਕਰਨ ਲਈ ਭੇਡਾਂ ਪਾਲਦੇ ਹਾਂ, ਇਸੇ ਤਰ੍ਹਾਂ ਰੇਸ਼ਮ ਪ੍ਰਾਪਤ ਕਰਨ ਲਈ ਸ਼ਹਿਤੂਤ ਦੇ ਬਾਗ਼ ਲਾਏ ਜਾਂਦੇ ਹਨ । ਰੇਸ਼ਮ ਦਾ ਕੀੜਾ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ | ਬਰਦਾਸ਼ਤ ਨਹੀਂ ਕਰ ਸਕਦਾ ਸ਼ਹਿਤੂਤ ਦਾ ਦਰੱਖ਼ਤ ਵੀ ਅਜਿਹੀਆਂ ਥਾਂਵਾਂ ਉੱਤੇ ਵਧੇਰੇ ਹੁੰਦਾ ਹੈ, ਜਿੱਥੇ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਹੋਵੇ ।
ਪ੍ਰਸ਼ਨ 1.
ਅੱਜ-ਕਲ੍ਹ ਕੀ ਪੈਦਾ ਕਰਨਾ ਉਦਯੋਗ ਬਣ ਗਿਆ ਹੈ ?
(ੳ) ਖੰਡ
(ਅ) ਚਾਵਲ
(ੲ) ਕਣਕ
(ਸ) ਰੇਸ਼ਮ ।
ਉੱਤਰ:
(ਸ) ਰੇਸ਼ਮ ।
ਪ੍ਰਸ਼ਨ 2.
ਸੂਤ ਅਤੇ ਉੱਨ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਸੂਤ ਕਪਾਹ ਤੋਂ ਤੇ ਉੱਨ ਭੇਡਾਂ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 3.
ਰੇਸ਼ਮ ਪ੍ਰਾਪਤ ਕਰਨ ਲਈ ਕਾਹਦੇ ਬਾਗ਼ ਲਾਏ – ਜਾਂਦੇ ਹਨ ?
(ਉ) ਕਿੱਕਰਾਂ ਦੇ
(ਅ) ਅਮਰੂਦ ਦੇ
(ੲ) ਅੰਬਾਂ ਦੇ
(ਸ) ਸ਼ਹਿਤੂਤ ਦੇ ।
ਉੱਤਰ:
(ਸ) ਸ਼ਹਿਤੂਤ ਦੇ ।
ਪ੍ਰਸ਼ਨ 4.
ਰੇਸ਼ਮ ਦਾ ਕੀੜਾ ਕਿਹੋ ਜਿਹਾ ਮੌਸਮ ਬਰਦਾਸ਼ਤ ਨਹੀਂ ਕਰ ਸਕਦਾ ?
ਉੱਤਰ:
ਰੇਸ਼ਮ ਦਾ ਕੀੜਾ ਨਾ ਬਹੁਤੀ ਗਰਮੀ ਬਰਦਾਸ਼ਤ ਕਰਦਾ ਹੈ ਤੇ ਨਾ ਬਹੁਤੀ ਸਰਦੀ ।
ਪ੍ਰਸ਼ਨ 5.
ਸ਼ਹਿਤੂਤ ਦਾ ਰੁੱਖ ਕਿੱਥੇ ਵਧੇਰੇ ਹੁੰਦਾ ਹੈ ?
ਉੱਤਰ:
ਜਿੱਥੇ ਨਾ ਬਹੁਤੀ ਗਰਮੀ ਹੋਵੇ ਤੇ ਨਾ ਬਹੁਤੀ ਸਰਦੀ ।
ਪ੍ਰਸ਼ਨ 6.
ਇਸ ਪੈਰੇ ਵਿਚੋਂ ਵਸਤਵਾਚਕ ਨਾਂਵ ਚੁਣੋ ।
ਉੱਤਰ:
ਰੇਸ਼ਮ, ਸੂਤ, ਕੱਪੜਾ ।
ਪ੍ਰਸ਼ਨ 7.
ਇਸ ਪੈਰੇ ਵਿਚੋਂ ਤਿੰਨ ਕਿਰਿਆਵਾਂ ਚੁਣੋ ।
ਉੱਤਰ:
ਬਣ ਗਿਆ ਹੈ, ਬੀਜਦੇ ਹਾਂ, ਹੋਵੇ ।
ਪ੍ਰਸ਼ਨ 8.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।
ਪ੍ਰਸ਼ਨ 9.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :-
‘ਰੇਸ਼ਮ ਦਾ ਕੀੜਾ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ | ਬਰਦਾਸ਼ਤ ਨਹੀਂ ਕਰਦਾ ।
ਉੱਤਰ:
ਰੇਸ਼ਮ ਦੇ ਕੀੜੇ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਬਰਦਾਸ਼ਤ ਨਹੀਂ ਕਰਦੇ ।
ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਸੂਤ ਪੈਦਾ ਕਰਨ ਲਈ ਅਸੀਂ ਖੇਤਾਂ ਵਿਚ ਕਪਾਹ ਬੀਜਦੇ ਹਾਂ ।
(ਅ) ਰੇਸ਼ਮ ਦਾ ਕੀੜਾ ਗਰਮੀ ਬਰਦਾਸ਼ਤ ਕਰ ਸਕਦਾ ਹੈ, ਪਰ ਸਰਦੀ ਨਹੀਂ ।
ਉੱਤਰ:
(ੳ) (✓)
(ਅ) (✗)
IX. ਸਿਰਜਣਾਤਮਕ ਪਰਖ
ਪ੍ਰਸ਼ਨ 1.
ਲੜੀਦਾਰ-ਕੜੀਦਾਰ ਸਿਰਜਣਾਤਮਕ ਪਰਖ :
ਉੱਤਰ:
ਔਖੇ ਸ਼ਬਦਾਂ ਦੇ ਅਰਥ
ਸੁਰਾਖ਼ – ਮੋਰੀ ।
ਢੰਗ – ਤਰੀਕਾ ।
ਭੇਦ – ਭੇਤ, ਲੁਕਵੀਂ ਗੱਲ ।
ਸਹਿਜ਼ਾਦੀ – ਬਾਦਸ਼ਾਹ ਦੀ ਧੀ ।
ਖੋਖਲੇ – ਅੰਦਰੋਂ ਪੋਲੇ, ਖ਼ਾਲੀ ।
ਪੇਟੂ – ਬਹੁਤਾ ਖਾਣ ਵਾਲਾ ।
ਮਣ – ਤੋਲ ਦਾ ਇਕ ਪੁਰਾਣਾ ਮਾਪ, ਜੋ ਲਗਪਗ 40 ਕਿਲੋਗ੍ਰਾਮ ਦਾ ਹੁੰਦਾ ਸੀ ।
ਖ਼ਰਾਕ – ਖਾਧੀ ਜਾਣ ਵਾਲੀ ਚੀਜ਼ ।
ਜਿਸਮ – ਸਰੀਰ ।
ਖੱਲ – ਚਮੜੀ ।
ਮਸਤ – ਜਿਵੇਂ ਨਸ਼ੇ ਵਿਚ ਹੋਵੇ, ਆਲੇ-ਦੁਆਲੇ ਤੋਂ ਬੇਪਰਵਾਹ ।
ਕੋਠੜੀ – ਛੋਟਾ ਕਮਰਾ ।
ਮੁੱਢਾ – ਕੱਤਿਆਂ ਹੋਇਆ ਲੰਬਾਕਾਰ ਗੋਲਾ ।
ਪੋਟਲੀ – ਗੁਥਲੀ, ਨਿੱਕੀ ਗਠੜੀ ।
ਉਦਯੋਗ – ਸਨਅੱਤ, ਵਪਾਰਕ ਕਾਰੋਬਾਰ ।
ਬਰਦਾਸ਼ਤ – ਸਹਿਣਾ ।