Punjab State Board PSEB 5th Class Punjabi Book Solutions Chapter 18 ਸੋਨੇ ਦੀ ਪਾਲਕੀ Textbook Exercise Questions and Answers.
PSEB Solutions for Class 5 Punjabi Chapter 18 ਸੋਨੇ ਦੀ ਪਾਲਕੀ
ਪਾਠ-ਅਭਿਆਸ ਪ੍ਰਸ਼ਨ-ਉੱਤਰ
1. ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ-
(ੳ) …………….. ਵਿੱਚ ਰਵੀ ਨਾਂ ਦਾ ਪੰਜ ਸਾਲ ਦਾ ਬਾਲਕ ਸੀ ।
(ਅ) ਉਸ ਦਾ ਰੰਗ ………….. ਪੈ ਚੁੱਕਾ ਸੀ ।
(ਇ) ਰਵੀ ਡਰ ਨਾਲ …………. ਚਾਹੁੰਦਾ ਸੀ ।
(ਸ) ਪਾਣੀ ਬਹੁਤ …………. ਪਾ ਰਿਹਾ ਸੀ ।
(ਹ) ਪਾਲਕੀ ਬੁਰੀ ਤਰ੍ਹਾਂ …….. ਲੱਗੀ ।
ਉੱਤਰ:(
ਉ) ਬੰਗਾਲ ਵਿੱਚ ਰਵੀ ਨਾਂ ਦਾ ਪੰਜ ਸਾਲ ਦਾ ਬਾਲਕ ਸੀ !
(ਅ) ਉਸ ਦਾ ਰੰਗ ਫਿੱਕਾ ਪੈ ਚੁੱਕਾ ਸੀ ।
(ਬ) ਰਵੀ ਡਰ ਨਾਲ ਚੀਕਣਾ ਚਾਹੁੰਦਾ ਸੀ ।
(ਸ), ਪਾਣੀ ਬਹੁਤ ਖੋਰੂ ਪਾ ਰਿਹਾ ਸੀ ।
(ਹ) ਪਾਲਕੀ ਬੁਰੀ ਤਰ੍ਹਾਂ ਡਗਮਗਾਣ ਲੱਗੀ ।
2. ਇਕ-ਦੋ ਸ਼ਬਦਾਂ ਵਿਚ ਉੱਤਰ:-
ਪ੍ਰਸ਼ਨ 1.
ਰਵੀ ਕਿਸ ਪ੍ਰਾਂਤ ਦਾ ਵਸਨੀਕ ਸੀ ?
ਉੱਤਰ:
ਬੰਗਾਲ ਦਾ ।
ਪ੍ਰਸ਼ਨ 2.
ਰਵੀ ਕਿਸ ਚੀਜ਼ ਨੂੰ ਪਿਆਰ ਕਰਦਾ ਸੀ ?
ਉੱਤਰ:
ਪਾਲਕੀ ਨੂੰ ।
ਪ੍ਰਸ਼ਨ 3.
ਰਵੀ ਕਿਸ ਚੀਜ਼ ਵਿੱਚ ਬਹਿ ਕੇ ਸੈਰ ਕਰਨ ਗਿਆ ?
ਉੱਤਰ:
ਪਾਲਕੀ ਵਿਚ ।
ਪ੍ਰਸ਼ਨ 4.
ਅੰਗਾਰੇ ਦੀ ਤਰ੍ਹਾਂ ਦਹਿਕਦੀਆਂ ਦੋ ਅੱਖਾਂ ਕਿਸ ਦੀਆਂ ਸਨ ?
ਉੱਤਰ:
ਚੀਤੇ ਦੀਆਂ ।
ਪ੍ਰਸ਼ਨ. 5.
ਰਵੀ ਪਾਲਕੀ ਵਿੱਚ ਸੱਚ-ਮੁੱਚ ਉੱਡਿਆ ਸੀ ਕਿ ਕਲਪਨਾ ਵਿੱਚ ?
ਉੱਤਰ:
ਕਲਪਨਾ ਵਿਚ ।
3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-
ਪ੍ਰਸ਼ਨ 1.
ਰਵੀ ਦੇ ਘਰੋਂ ਪੁਰਾਣੀ ਪਾਲਕੀ ਦੀ ਕੀ ਹਾਲਤ ਸੀ ?
ਉੱਤਰ;
ਰਵੀ ਦੇ ਘਰ ਪੁਰਾਣੀ ਪਾਲਕੀ ਬਹੁਤ ਵੱਡੀ ਤੇ ਸ਼ਾਨਦਾਰ ਸੀ । ਉਸਦਾ ਰੰਗ ਫਿਕਾ ਪੈ ਚੁੱਕਾ ਸੀ ਤੇ ਉਹ ਇਕ ਬਰਾਂਡੇ ਦੇ ਖੂੰਜੇ ਵਿਚ ਫਾਲਤੂ ਹੀ ਪਈ ਰਹਿੰਦੀ ਸੀ ।
ਪ੍ਰਸ਼ਨ 2.
ਰਵੀ ਦੇ ਘਰ ਤਿਉਹਾਰ ਦੀ ਤਿਆਰੀ ਹੋਣ ਸਮੇਂ ਰਵੀ ਕਿੱਥੇ ਸੀ ?
ਉੱਤਰ:
ਇਸ ਸਮੇਂ ਰਵੀ ਸਾਰਿਆਂ ਤੋਂ ਨਜ਼ਰ ਬਚਾ ਕੇ ਪੁਰਾਣੀ ਪਾਲਕੀ ਵਿਚ ਬੈਠਾ ਸੀ ।
ਪ੍ਰਸ਼ਨ 3.
ਰਵੀ ਪਾਲਕੀ ਵਿੱਚ ਬਹਿ ਕੇ ਕਿੱਥੇ ਜਾਣਾ ਚਾਹੁੰਦਾ ਸੀ ?
ਉੱਤਰ:
ਰਵੀ ਪਾਲਕੀ ਵਿਚ ਬਹਿ ਕੇ ਭੀੜ-ਭੜੱਕੇ ਤੇ ਸ਼ੋਰ ਵਾਲੇ ਸ਼ਹਿਰ ਤੋਂ ਕਿਤੇ ਦੂਰ ਸ਼ਾਂਤ ਥਾਂ ‘ਤੇ ਸੈਰ ਕਰਨ ਲਈ ਜਾਣਾ ਚਾਹੁੰਦਾ ਸੀ।
ਪ੍ਰਸ਼ਨ 4.
ਖੁੱਲ੍ਹੇ ਮੈਦਾਨ ਵਿੱਚ ਜਾ ਕੇ ਪਾਲਕੀ ਵਿੱਚ ਬੈਠਾ ਰਵੀ ਕਿਸ ਤੋਂ ਡਰ ਗਿਆ ਸੀ ?
ਉੱਤਰ:
ਖੁੱਲ੍ਹੇ ਮੈਦਾਨ ਵਿਚ ਜਾ ਕੇ ਪਾਲਕੀ ਵਿਚ , ਬੈਠਾ ਰਵੀ ਚੀਤੇ ਦੀਆਂ ਲਾਲ ਅੱਖਾਂ ਵੇਖ ਕੇ ਡਰ ਗਿਆ ਸੀ ।
ਪ੍ਰਸ਼ਨ 5.
ਰਵੀ ਕਲਪਨਾ ਵਿੱਚ ਕਿੱਥੇ-ਕਿੱਥੇ ਸੈਰ ਕਰ ਕੇ ਆਇਆ ?
ਉੱਤਰ:
ਰਵੀ ਕਲਪਨਾ ਵਿਚ ਅਕਾਸ਼, ਖੁੱਲ੍ਹੇ ਮੈਦਾਨ, ਜੰਗਲ ਤੇ ਉਛਾਲੇ ਮਾਰਦੇ ਸਮੁੰਦਰ ਦੀ ਸੈਰ ਕਰ ਆਇਆ ਸੀ ।
4. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:
ਪ੍ਰਸ਼ਨ 1.
ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ ਫਿੱਕਾ, ਮੱਛੀਆਂ, ਡੁੱਬ, ਦੰਦਾਂ, ਲਹਿਰਾਂ, ਸਾਮਣੇ ।
ਉੱਤਰ: फीका
ਛਿੱਕਾ’: मछलिया
ਮੱਛੀਆਂ : डूब
ਦੰਦਾਂ : दांतों
ਲਹਿਰਾਂ : लहरें
ਸਾਮਣੇ : सामने
5. ਹੇਠਾਂ ਇੱਕ ਹੀ ਅਰਥਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ।ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:
ਪ੍ਰਸ਼ਨ 1.
ਸ਼ਬਦਾਂ ਦੇ ਸਮਾਨ ਬਰਾਬਰ ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ ।
ਮੈਨੂੰ, ਇੱਥੇ, ਖੌਰੂ, ਕੰਢੇ, ਢੱਡ, ਕਿਵੇਂ, ਹੁਣ, ਥੱਲੇ ।
ਉੱਤਰ:
ਮੈਨੂੰ : मुझे
ਇੱਥੇ : ਧਵਾਂ
ਖੌਰੂ : शोर
ਕੰਢੇ : किनारे
ਢੱਡ : पेट
ਕਿਵੇਂ : कैसे
ਹੁਣ : अब
ਥੱਲੇ : नीचे
ਪ੍ਰਸ਼ਨ-ਤੁਸੀਂ ਕਲਪਨਾ ਵਿਚ ਕਿੱਥੇ ਜਾਣਾ ਪਸੰਦ ਕਰੋਗੇ ?
ਉੱਤਰ;
ਮੈਂ ਕਲਪਨਾ ਵਿਚ ਪੁਲਾੜ ਵਿਚ ਉਡਾਰੀ ਮਾਰਨੀ ਚਾਹਾਂਗਾ ਸੁਣਿਆ ਹੈ ਕਿ ਪੁਲਾੜ ਅਥਾਹ ਹੈ। ਤੇ ਕਰੋੜਾਂ ਪ੍ਰਕਾਸ਼ ਵਰੇ ਦੇ ਖੇਤਰ ਵਿਚ ਫੈਲਿਆ ਹੋਇਆ ਹੈ । ਇਸ ਵਿਚ ਕਰੋੜਾਂ ਗਲੈਕਸੀਆਂ ਹਨ ਤੇ ਉਨ੍ਹਾਂ ਦੇ ਆਪਣੇ ਸੂਰਜ ਤੇ ਚੰਨ ਤਾਰੇ ਹਨ । ਕਲਪਨਾ ਕੀ ਹੈ ? ਇਸ ਰਾਹੀਂ ਤੁਸੀਂ ਭਾਵੇਂ ਕਿਤੇ ਪਹੁੰਚ ਜਾਓ । ਇਸ ਲਈ ਨਾ ਪੁਲਾੜੀ ਵਾਹਨ ਦੀ ਲੋੜ ਹੈ ਤੇ ਨਾ ਹੀ ਉਸਦੇ ਬਾਲਣ ਦੀ । ਨਾ ਹੀ ਆਪਣੇ ਲਈ ਕੁੱਝ ਚੁੱਕਣ ਦੀ । ਬੱਸ ਅੱਖਾਂ ਮੀਟ ਕੇ ਸੋਚਾਂ ਵਿਚ ਉਡਾਰੀਆਂ ਮਾਰਨੀਆਂ ਹਨ । ਮੇਰਾ ਖ਼ਿਆਲ ਹੈ ਕਿ ਇਸ ਉਡਾਰੀ ਦਾ ਆਪਣਾ ਹੀ ਅਨੰਦ ਹੋਵੇਗਾ ਤੇ ਮੈਂ ਪੁਲਾੜ ਦੇ ਅੰਤਮ ਸਿਰੇ ਉੱਤੇ ਜਾ ਕੇ ਦੇਖਣਾ ਚਾਹਾਂਗਾ ਕਿ ਉੱਥੇ ਕੀ ਹੈ ਅਗਾਂਹ ਕੁੱਝ ਦਿਸਦਾ ਵੀ ਜਾਂ ਨਹੀਂ ।
(i) ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ-
ਪ੍ਰਸ਼ਨ 1.
‘ਸੋਨੇ ਦੀ ਪਾਲਕੀ ਕਹਾਣੀ’ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਰਾਬਿੰਦਰ ਨਾਥ ਟੈਗੋਰ ਜੀ (✓)।
ਪ੍ਰਸ਼ਨ 2.
ਬਾਲਕ ਰਵੀ ਕਿਸੇ ਪ੍ਰਾਂਤ ਦਾ ਰਹਿਣ ਵਾਲਾ ਸੀ ? .
ਉੱਤਰ:
ਬੰਗਾਲ ਨੀ (✓) ।
ਪ੍ਰਸ਼ਨ 3.
ਬਾਲਕ ਰਵੀ ਦੀ ਉਮਰ ਕਿੰਨੀ ਸੀ ?
ਉੱਤਰ:
ਪੰਜ ਸਾਲ ਦੀ (✓) ।
ਪ੍ਰਸ਼ਨ 4.
ਬਾਲਕ ਦੇ ਘਰ ਅਮੀਰੀ ਦੀ ਪੁਰਾਣੀ ਨਿਸ਼ਾਨੀ ਕਿਹੜੀ ਸੀ ?
ਉੱਤਰ:
ਵੱਡੀ ਤੇ ਸ਼ਾਨਦਾਰ ਪਾਲਕੀ (✓) ।
ਪ੍ਰਸ਼ਨ 5.
ਪਾਲਕੀ ਨਾਲ ਸਿਰਫ ਕਿਸਨੂੰ ਪਿਆਰ ਸੀ ?
ਉੱਤਰ:
ਰਵੀ ਨੂੰ (✓) ।
ਪ੍ਰਸ਼ਨ 6.
ਪਾਲਕੀ ਵਿਚ ਕੌਣ ਬੈਠ ਜਾਂਦਾ ਸੀ ?
ਉੱਤਰ:
ਰਵੀ (✓) ।
ਪ੍ਰਸ਼ਨ 7.
ਘਰ ਵਿਚ ਪਾਣੀ ਲਿਆਉਣ ਵਾਲੇ ਨੌਕਰ ਦਾ ਕੀ ਨਾਂ ਸੀ ?
ਉੱਤਰ:
ਦੁਖੋ (✓) ।
ਪ੍ਰਸ਼ਨ 8.
ਦੁਖੋ ਕਿੱਥੋਂ ਪਾਣੀ ਲੈ ਕੇ ਆ ਰਿਹਾ ਸੀ ?
ਉੱਤਰ:
ਗੰਗਾ ਤੋਂ (✓) ।
ਪ੍ਰਸ਼ਨ 9.
ਦੁਖੋ ਕਾਹਦੇ ਵਿਚ ਗੰਗਾ ਤੋਂ ਪਾਣੀ ਲਿਆਉਂਦਾ ਸੀ ?
ਉੱਤਰ:
ਵਹਿੰਗੀ ਵਿਚ (✓) ।
ਪ੍ਰਸ਼ਨ 10.
ਸੁਨਿਆਰੇ ਦਾ ਨਾਂ ਕੀ ਸੀ ?
ਉੱਤਰ:
ਦੀਨੂ ਨੀ (✓) ।
ਪ੍ਰਸ਼ਨ 11.
ਦਰਬਾਨ ਬਾਲ ਮੁਕੰਦ ਕਿਸ ਤੋਂ ਕੁਸ਼ਤੀ ਦੇ ਦਾਅ-ਪੇਚ ਸਿੱਖ ਰਿਹਾ ਸੀ ?
ਉੱਤਰ:
ਕਾਲੇ ਪਹਿਲਵਾਨ ਤੋਂ (✓) ।
ਪ੍ਰਸ਼ਨ 12.
ਰਵੀ ਸਭ ਤੋਂ ਨਜ਼ਰ ਬਚਾ ਕੇ ਕਿੱਥੇ ਬੈਠਾ ਸੀ ?
ਉੱਤਰ:
ਪਾਲਕੀ ਵਿਚ (✓) ।
ਪ੍ਰਸ਼ਨ 13.
ਪਾਲਕੀ ਵਿਚ ਬੈਠ ਕੇ ਰਵੀ ਨੇ ਪਾਲਕੀ ਅੱਗੇ ਕਿੱਥੇ ਲੈ ਜਾਣ ਦੀ ਇੱਛਾ ਪ੍ਰਗਟ ਕੀਤੀ ?
ਉੱਤਰ:
ਦੂਰ ਜਿੱਥੇ ਬਿਲਕੁਲ ਸ਼ਾਂਤੀ ਹੋਵੇ ਜੀ (✓) ।
ਪ੍ਰਸ਼ਨ 14.
ਰਵੀ ਦੇ ਕਿਤੇ ਦੂਰ ਸ਼ਾਂਤ ਜਗਾ (ਜੰਗਲ) ਵਿਚ ਜਾਣ ਦੀ ਇੱਛਾ ਕਰਨ ਤੇ ਪਾਲਕੀ …….
ਉੱਤਰ:
ਉੱਡਣ ਲੱਗੀ (✓) ।
ਪ੍ਰਸ਼ਨ 15.
ਰਵੀ ਹੋਰਾਂ ਦੇ ਘਰ ਦੇ ਸ਼ਿਕਾਰੀ ਦਾ ਨਾਂ ਕੀ ਸੀ ?
ਉੱਤਰ:
ਵਿਸ਼ਵਨਾਥ ਕਾਕਾ ਜੀ (✓) ।
ਪ੍ਰਸ਼ਨ 16.
ਜੰਗਲ ਵਿਚ ਦਹਿਕਦੀਆਂ (ਚੀਤੇ ਦੀਆਂ ਅੱਖਾਂ ਤੋਂ ਡਰ ਕੇ ਰਵੀ ਨੇ ਪਾਲਕੀ ਨੂੰ ਕਿਧਰ ਦੀ ਸੈਰ ਕਰਾਉਣ ਲਈ ਕਿਹਾ ?
ਉੱਤਰ:
ਸਮੁੰਦਰ ਦੀ (✓) ।
ਪ੍ਰਸ਼ਨ 17.
ਰਵੀ ਹੋਰਾਂ ਦੇ ਘਰ ਦਾ ਮਲਾਹ ਕੌਣ ਸੀ ?
ਉੱਤਰ:
ਅਬਦੁਲ (✓) ।
ਪ੍ਰਸ਼ਨ 18.
ਕੰਢੇ ਉੱਤੇ ਅਬਦੁਲ ਉੱਤੇ ਕਿਸ ਨੇ ਹਮਲਾ ਕੀਤਾ ਸੀ ?
ਉੱਤਰ:
ਚੀਤੇ ਨੇ (✓) ।
ਪ੍ਰਸ਼ਨ 19.
ਅਬਦੁਲੇ ਨੇ ਚੀਤੇ ਤੋਂ ਕਿੰਨੇ ਮੀਲ ਤਕ ਕਿਸ਼ਤੀ ਖਿਚਵਾਈ ?
ਉੱਤਰ:
40 ਮੀਲ (✓) ।
ਪ੍ਰਸ਼ਨ 20.
‘ਸੋਨੇ ਦੀ ਪਾਲਕੀ ਕਥਾ ਦਾ ਬਾਲਕ ਰਵੀ ਵੱਡਾ ਹੋ ਕੇ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ:
ਰਾਬਿੰਦਰ ਨਾਥ ਟੈਗੋਰ (✓) ।
ਪ੍ਰਸ਼ਨ 21.
ਰਬਿੰਦਰ ਨਾਥ ਟੈਗੋਰ ਆਪਣੀ ਪੁਰਾਣੀ, ਪਾਲਕੀ ਨੂੰ ਕੀ ਕਹਿੰਦੇ ਹੁੰਦੇ ਸਨ ?
ਉੱਤਰ:
ਜਾਦੂ ਦੀ ਪਾਲਕੀ (✓) ।
(ii) ਪੈਰਿਆਂ ਸੰਬੰਧੀ ਪ੍ਰਸ਼ਨ
1. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਇਕ ਸਮੇਂ ਦੀ ਗੱਲ ਹੈ । ਬੰਗਾਲ ਵਿਚ ਰਵੀ ਨਾਂ ਦਾ ਇਕ ਪੰਜ ਸਾਲ ਦਾ ਬਾਲਕ ਸੀ ਬਾਲਕ ਦੇ ਘਰ ਵਾਲੇ ਬੜੇ ਅਮੀਰ ਸਨ ਪਰ ਹੌਲੀ-ਹੌਲੀ ਇਹ ਦੌਲਤ ਘੱਟ ਹੋਣ ਲੱਗੀ । ਹੁਣ ਤਾਂ ਪੁਰਾਣੇ ਵੇਲੇ ਦੀਆਂ ਕੁੱਝ ਟੁੱਟੀਆਂ-ਫੁੱਟੀਆਂ ਨਿਸ਼ਾਨੀਆਂ ਹੀ ਬਾਕੀ ਰਹਿ ਗਈਆਂ ਸਨ । ਉਨ੍ਹਾਂ ਨਿਸ਼ਾਨੀਆਂ ਵਿਚੋਂ ਇਕ ਸੀ, ਪੁਰਾਣੀ ਪਾਲਕੀ, ਬਹੁਤ ਵੱਡੀ ਅਤੇ ਸ਼ਾਨਦਾਰ । .
ਪਰ ਉਹ ਕੰਮ ਵਿਚ ਨਹੀਂ ਆਉਂਦੀ ਸੀ । ਉਸ ਦਾ ਰੰਗ ਫਿੱਕਾ ਪੈ ਚੁੱਕਿਆ ਸੀ ਅਤੇ ਉਹ ਇਕ ਬਰਾਂਡੇ ਦੇ ਇਕ ਖੂੰਜੇ ਵਿਚ ਫਾਲਤੂ ਹੀ ਪਈ ਰਹਿੰਦੀ ਸੀ । ਜੇਕਰ ਘਰ ਵਿਚ ਕਿਸੇ ਨੂੰ ਉਸ ਪਾਲਕੀ ਨਾਲ ਪਿਆਰ ਸੀ ਤਾਂ ਸਿਰਫ ਰਵੀ ਨੂੰ ਆਪਣੀ ਛੁੱਟੀ ਦੇ ਸਮੇਂ ਉਹ ਇਸ ਪਾਲਕੀ ਦੇ ਪਰਦੇ ਸੁੱਟ ਕੇ, ਸਾਰੇ ਦਰਵਾਜ਼ੇ ਬੰਦ ਕਰਕੇ ਬੈਠ ਜਾਂਦਾ ਸੀ । ਇਸ ਇਕਾਂਤ ਵਿਚ ਰਵੀ ਨੂੰ ਬੜਾ ਅਨੰਦ ਆਉਂਦਾ ਸੀ ਪਾਲਕੀ ਵਿਚ ਬੈਠ ਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਸੀ ।
ਪ੍ਰਸ਼ਨ 1.
ਰਵੀ ਕਿੱਥੇ ਰਹਿੰਦਾ ਸੀ ਤੇ ਉਸਦੀ ਉਮਰ ਕਿੰਨੀ ਸੀ ?
ਉੱਤਰ:
ਰਵੀ ਦੀ ਉਮਰ ਪੰਜ ਸਾਲ ਸੀ ਤੇ ਉਹ ਬੰਗਾਲ ਵਿਚ ਰਹਿੰਦਾ ਸੀ ।
ਪ੍ਰਸ਼ਨ 2.
ਰਵੀ ਦੇ ਘਰ ਵਾਲਿਆਂ ਦੀ ਦੌਲਤ ਘਟਣ ਨਾਲ ਕੀ ਹੋਇਆ ?
ਉੱਤਰ:
ਉਨ੍ਹਾਂ ਦੇ ਘਰ ਵਿਚ ਪੁਰਾਣੇ ਵੇਲੇ ਦੀਆਂ ਕੁੱਝ ਟੁੱਟੀਆਂ-ਫੁੱਟੀਆਂ ਨਿਸ਼ਾਨੀਆਂ ਹੀ ਰਹਿ ਗਈਆਂ, ਜਿਨ੍ਹਾਂ ਵਿਚ ਇਕ ਵੱਡੀ ਤੇ ਸ਼ਾਨਦਾਰ ਪਾਲਕੀ ਸੀ ।
ਪ੍ਰਸ਼ਨ 3.
ਪਾਲਕੀ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ:
ਪਾਲਕੀ ਪੁਰਾਣੀ, ਵੱਡੀ ਤੇ ਸ਼ਾਨਦਾਰ ਸੀ, ਜੋ ਕਿਸੇ ਕੰਮ ਨਹੀਂ ਸੀ ਆਉਂਦੀ, ਉਸਦਾ ਰੰਗ ਫਿੱਕਾ ਪੈ ਗਿਆ ਸੀ ਤੇ ਉਹ ਬਰਾਂਡੇ ਦੇ ਇਕ ਖੂੰਜੇ ਵਿਚ ਪਈ ਰਹਿੰਦੀ ਸੀ।
ਪ੍ਰਸ਼ਨ 4.
ਛੁੱਟੀ ਸਮੇਂ ਰਵੀ ਕੀ ਕਰਦਾ ਸੀ ?
ਉੱਤਰ:
ਰਵੀ ਪਾਲਕੀ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਤੇ ਪਰਦੇ ਸੁੱਟ ਕੇ ਵਿਚ ਬੈਠ ਕੇ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਰਹਿੰਦਾ ਸੀ ।
ਪ੍ਰਸ਼ਨ 5.
ਪਾਲਕੀ ਨਾਲ ਕਿਸਨੂੰ ਪਿਆਰ ਸੀ ?
ਉੱਤਰ:
ਸਿਰਫ਼ ਰਵੀ ਨੂੰ ।
2. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਇਕ ਦਿਨ ਦੀ ਗੱਲ ਹੈ, ਰਵੀ ਦੇ ਘਰ ਵਿਚ ਕੋਈ ਤਿਉਹਾਰ ਮਨਾਇਆ ਜਾ ਰਿਹਾ ਸੀ ਘਰ ਦੀ ਨੌਕਰਾਣੀ ਭਾਜੀ ਦੀ ਟੋਕਰੀ ਰੱਖੀ ਇਧਰ-ਉਧਰ ਆ-ਜਾ ਰਹੀ ਸੀ । ਨੌਕਰ ਦੁਖੋਂ ਗੰਗਾ ਜੀ ਤੋਂ ਪਾਣੀ ਲਿਆ ਰਿਹਾ ਸੀ ।ਉਹ ਵਹਿੰਗੀ ਨੂੰ ਮੋਢਿਆਂ ‘ਤੇ ਰੱਖ ਕੇ ਲਿਆਉਂਦਾ ਸੀ ਅਤੇ ਭਾਰ ਨਾਲ ਦੂਹਰਾ ਹੋ ਜਾਂਦਾ ਸੀ । ਗਲੀ ਦੇ ਦੂਸਰੇ ਸਿਰੇ ਵਾਲੇ ਕਮਰੇ ਵਿਚ ਬੈਠਾ ਦੀਨੂ ਸੁਨਿਆਰਾ ਆਪਣੀ ਛੋਟੀ ਜਿਹੀ ਸੌਂਕਣੀ ਫੂਕ ਰਿਹਾ ਸੀ । ਉਸ ਨੇ ਰਵੀ ਦੇ ਘਰ-ਪਰਿਵਾਰ ਵਾਲਿਆਂ ਵਾਸਤੇ ਗਹਿਣੇ ਤਿਆਰ ਕਰਨੇ ਸਨ ਸਾਮਣੇ ਦੇ ਵਿਹੜੇ ਵਿਚ ਦਰਬਾਨ ਮੁਕੰਦ ਲਾਲ, ਕਾਕੇ ਪਹਿਲਵਾਨ ਤੋਂ ਕੁਸ਼ਤੀ ਦੇ ਦਾਅ-ਪੇਚ ਸਿੱਖ ਰਿਹਾ ਸੀ । ਘਰ ਦੇ ਦੁਸਰੇ ਲੋਕ ਉਨ੍ਹਾਂ ਨੂੰ ਦੇਖ ਦੇਖ ਕੇ ਹੱਸ ਰਹੇ ਸਨ । ਪਰੰਤੂ ਰਵੀ ਸਾਰਿਆਂ ਦੀ ਨਜ਼ਰ ਬਚਾ ਕੇ ਉਸ ਪੁਰਾਣੀ ਪਾਲਕੀ ਵਿਚ ਜਾ ਬੈਠਾ । .
ਪ੍ਰਸ਼ਨ 1.
ਇਕ ਦਿਨ ਰਵੀ ਹੋਰਾਂ ਦੇ ਘਰ ਕੀ ਸੀ ?
ਉੱਤਰ:
ਕੋਈ ਤਿਉਹਾਰ ਮਨਾਇਆ ਜਾ ਰਿਹਾ ਸੀ ।
ਪ੍ਰਸ਼ਨ 2.
ਘਰ ਦੀ ਨੌਕਰਾਣੀ ਕੀ ਕਰ ਰਹੀ ਸੀ ?
ਉੱਤਰ:
ਉਹ ਭਾਜੀ ਦੀ ਟੋਕਰੀ ਰੱਖੀ ਇਧਰ-ਉਧਰ ਆ ਜਾ ਰਹੀ ਸੀ
ਪ੍ਰਸ਼ਨ 3.
ਦੁਖੋ ਕਿੱਥੋਂ ਪਾਣੀ ਲਿਆ ਰਿਹਾ ਸੀ ?
ਉੱਤਰ:
ਗੰਗਾ ਜੀ ਤੋਂ ।
ਪ੍ਰਸ਼ਨ 4.
ਦੁਖੋ ਪਾਣੀ ਕਿਸ ਤਰ੍ਹਾਂ ਲਿਆਉਂਦਾ ਸੀ ?
ਉੱਤਰ:
ਉਹ ਪਾਣੀ ਵਹਿੰਗੀ ਵਿਚ ਲਿਆਉਂਦਾ ਸੀ ।
ਪ੍ਰਸ਼ਨ 5.
ਸੁਨਿਆਰਾ ਦੀਨੂ ਕੀ ਕਰ ਰਿਹਾ ਸੀ ?
ਉੱਤਰ:
ਉਹ ਆਪਣੀ ਛੋਟੀ ਧੌਕਣੀ ਫੂਕ ਰਿਹਾ ਸੀ, ਕਿਉਂਕਿ ਉਸਨੇ ਸਾਰੇ ਘਰ-ਪਰਿਵਾਰ ਵਾਸਤੇ ਗਹਿਣੇ ਤਿਆਰ ਕਰਨੇ ਸਨ ।
ਪ੍ਰਸ਼ਨ 6.
ਦਰਬਾਨ ਮੁਕੰਦ ਨਾਲ ਕਾਲੇ ਪਹਿਲਵਾਨ ਤੋਂ ਕੀ ਸਿੱਖ ਰਿਹਾ ਸੀ ?
ਉੱਤਰ:
ਕੁਸ਼ਤੀ ਦੇ ਦਾਅ-ਪੇਚ ।
ਪ੍ਰਸ਼ਨ 7.
ਰਵੀ ਸਭ ਤੋਂ ਨਜ਼ਰ ਬਚਾ ਕੇ ਕਿੱਥੇ ਬੈਠਾ ਸੀ ?
ਉੱਤਰ:
ਪਾਲਕੀ ਵਿਚ ।
3. ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ‘ ਦੇ ਉੱਤਰ ਦਿਓ-
ਅੱਛਾ ! ਉਹੀ ਕਹਾਣੀ ਸੁਣ । ਅਬਦੁਲ ਨੇ ਕਿਸ਼ਤੀ ਚਲਾਉਂਦੇ ਹੋਏ ਕਿਹਾ, ਇਕ ਦਿਨ ਮੈਂ ਮੱਛੀਆਂ ਫੜਨ E ਗਿਆ, ਤਾਂ ਅਚਾਨਕ ਸਮੁੰਦਰ ਵਿਚ ਬੜੇ ਜ਼ੋਰ ਦਾ ਤੁਫ਼ਾਨ – ਉੱਠ ਆਇਆ । ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਨਾਲ ਖਿੱਚਦਾ ਹੋਇਆ ਕਿਸ਼ਤੀ ਕੰਢੇ ਤਕ ਲੈ ਆਇਆ ਜਿਉਂ ਹੀ ਮੈਂ ਕੰਢੇ ‘ਤੇ ਆਇਆ ਤਾਂ ਇਕ ਚੀਤੇ ਨੇ ਮੇਰੇ ‘ਤੇ ਹਮਲਾ ਕਰ ਦਿੱਤਾ ‘
ਰਵੀ ਦੀਆਂ ਅੱਖਾਂ ਵਿਚ ਡਰ ਦੇਖ ਕੇ ਅਬਦੁਲ ਬੋਲਿਆ, ਦੇਖ, ਰਵੀ ! ਮੈਂ ਐਨਾ ਵੱਡਾ ਹਾਂ, ਭਲਾ ਚੀਤੇ – ਦੇ ਢਿੱਡ ਵਿਚ ਕਿਵੇਂ ਸਮਾਉਂਦਾ ? ਜਿਉਂ ਹੀ ਉਹ ਮੇਰੇ ਕੋਲ ਆਇਆ, ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਦਾ ਫੰਦਾ ਪਾ ਕੇ ਚੀਤੇ ਦਾ ਗਲਾ ਫੜ ਲਿਆ ।ਉਸ ਚੀਤੇ ਨੇ ਬਹੁਤ ਸਾਰੇ ਆਦਮੀ ਖਾਧੇ ਹੋਣਗੇ ਪਰ ਅਬਦੁੱਲ ਨਾਲ ਵਾਹ ਉਸੇ ਦਿਨ ਪਿਆਂ ਸੀ । ਮੈਂ ਤਾਂ ਚੀਤੇ ਦੇ ਮੋਢਿਆਂ ‘ਤੇ ਚੱਪੂ ਰੱਖ ਦਿੱਤਾ ਅਤੇ ਆਪਣੀ ਕਿਸ਼ਤੀ ਪਾਣੀ ਵਿਚ ਚਾਲੀ ਮੀਲ ਤਕ ਉਸੇ ਕੋਲੋਂ ਖਿਚਵਾਈ । ਹੁਣ ਅੱਗੇ ਕੀ ਹੋਇਆ, ਇਹ ਨਾ ਪੁੱਛਣਾ, ਰਵੀ !
ਪ੍ਰਸ਼ਨ 1.
ਜਦੋਂ ਅਬਦੁਲ ਦਰਿਆ ਵਿਚ ਮੱਛੀਆਂ ਫੜਨ ਗਿਆ, ਤਾਂ ਕੀ ਹੋਇਆ ?
ਉੱਤਰ:
ਅਚਾਨਕ ਸਮੁੰਦਰ ਵਿਚ ਬੜੇ ਜ਼ੋਰ ਦਾ – ਤੂਫ਼ਾਨ ਆਇਆ ।
ਪ੍ਰਸ਼ਨ 2.
ਅਬਦੁਲ ਕਿਸ਼ਤੀ ਨੂੰ ਕਿਸ ਤਰ੍ਹਾਂ ਕੰਢੇ ਉੱਤੇ ਲੈ ਆਇਆ ?
ਉੱਤਰ:
ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਨਾਲ ਖਿੱਚਦਾ ਹੋਇਆ ।
ਪ੍ਰਸ਼ਨ 3:
ਜਦੋਂ ਅਬਦੁਲ ਕੰਢੇ ਉੱਤੇ ਪੁੱਜਾ, ਤਾਂ ਕੀ ਹੋਇਆ ?
ਉੱਤਰ:
ਅਚਾਨਕ ਇਕ ਚੀਤੇ ਨੇ ਉਸ ਉੱਤੇ ਹਮਲਾ ਕਰ ਦਿੱਤਾ । .
ਪ੍ਰਸ਼ਨ 4.
ਅਬਦੁਲ ਨੇ ਚੀਤੇ ਦੇ ਨੇੜੇ ਆਉਣ ‘ਤੇ ਕੀ ਕੀਤਾ ?
ਉੱਤਰ:
ਉਸਨੇ ਕਿਸ਼ਤੀ ਖਿੱਚਣ ਵਾਲੀ ਰੱਸੀ ਦਾ ਫੰਦਾ ਪਾ ਕੇ ਚੀਤੇ ਦਾ ਗਲਾ ਫੜ ਲਿਆ । ਫਿਰ ਉਸਦੇ ਮੋਢਿਆਂ ਉੱਤੇ ਚੱਪੂ ਰੱਖ ਦਿੱਤਾ ਤੇ ਚਾਲੀ ਮੀਲ ਤਕ ਕਿਸ਼ਤੀ ਉਸ ਤੋਂ ਖਿਚਵਾਈ ।
ਪ੍ਰਸ਼ਨ 5.
ਅਬਦੁਲ ਦੇ ਚੀਤੇ ਬਾਰੇ ਕੀ ਵਿਚਾਰ ਸਨ ?
ਉੱਤਰ:
ਅਬਦੁਲ ਕਹਿ ਰਿਹਾ ਸੀ ਕਿ ਚੀਤੇ ਨੇ ਪਹਿਲਾਂ ਬਹੁਤ ਸਾਰੇ ਆਦਮੀ ਖਾਧੇ ਹੋਣਗੇ, ਪਰ ਉਸਦਾ ਅਬਦੁਲ ਨਾਲ ਵਾਹ ਅੱਜ ਪਿਆ ਸੀ । ਉਹ ਆਪਣੇ ਆਪ ਨੂੰ ਚੀਤੇ ਨਾਲੋਂ ਡਾਢਾ ਸਮਝਦਾ ਸੀ ।