Punjab State Board PSEB 5th Class Punjabi Book Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ Textbook Exercise Questions and Answers.
PSEB Solutions for Class 5 Punjabi Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ (1st Language)
ਪਾਠ – ਅਭਿਆਸ
1. ਜ਼ਬਾਨੀ ਅਭਿਆਸ
ਪ੍ਰਸ਼ਨ 1.
ਕਲਪਨਾ ਚਾਵਲਾ ਦੇ ਹੋਰ ਕਿੰਨੇ ਭੈਣ-ਭਰਾ ਸਨ ?
ਉੱਤਰ :
ਕਲਪਨਾ ਚਾਵਲਾ ਦੀਆਂ ਦੋ ਭੈਣਾਂ ਤੇ ਇਕ ਭਰਾ ਸੀ।
ਪ੍ਰਸ਼ਨ 2.
ਕਲਪਨਾ ਸਕੂਲ ਵਿੱਚ ਕਿਹੋ-ਜਿਹੀਆਂ ਤਸਵੀਰਾਂ ਬਣਾਉਂਦੀ ਸੀ ?
ਉੱਤਰ :
ਉੱਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ ਸੀ।
ਪ੍ਰਸ਼ਨ 3.
ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਜਾਣ ਤੋਂ ਕਿੰਨੇ ਸਾਲ ਬਾਅਦ ਫਿਰ ਪੁਲਾੜ ਵਿੱਚ ਗਈ?
ਉੱਤਰ :
ਛੇ ਸਾਲ ਬਾਅਦ॥
ਪ੍ਰਸ਼ਨ 4.
ਧਰਤੀ ਉੱਤੇ ਉੱਤਰਨ ਤੋਂ ਕਿੰਨੇ ਮਿੰਟ ਪਹਿਲਾਂ ਸਪੇਸ-ਸ਼ਟਲ ਧਮਾਕੇ ਨਾਲ ਖ਼ਤਮ ਹੋਈ।
ਉੱਤਰ :
ਸੋਲਾਂ ਮਿੰਟ ਪਹਿਲਾਂ।
2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1.
ਕਲਪਨਾ ਚਾਵਲਾ ਕੌਣ ਸੀ? ਉਸ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ?
…………………………………………………………………………………………….
…………………………………………………………………………………………….
…………………………………………………………………………………………….
ਉੱਤਰ :
ਕਲਪਨਾ ਚਾਵਲਾ ਅਮਰੀਕਾ ਦੀ ਸਪੇਸ ਸ਼ਟਲ ਵਿਚ ਉਡਾਰੀ ਲਾਉਣ ਵਾਲੀ ਭਾਰਤੀ ਕੁੜੀ ਸੀ।ਉਹ ਛੋਟੀ ਉਮਰ ਵਿਚ ਹੀ ਇਕ ਪੁਲਾੜ – ਯਾਤਰੀ ਦੇ ਰੂਪ ਵਿਚ ਪ੍ਰਸਿੱਧ ਹੋ ਗਈ।
ਪ੍ਰਸ਼ਨ 2.
ਕਲਪਨਾ ਚਾਵਲਾ ਨੇ ਮੁਢਲੀ ਪੜ੍ਹਾਈ ਕਿੱਥੋਂ ਪ੍ਰਾਪਤ ਕੀਤੀ?
…………………………………………………………………………………..
…………………………………………………………………………………..
…………………………………………………………………………………..
ਉੱਤਰ :
ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ।
ਪ੍ਰਸ਼ਨ 3.
ਕਲਪਨਾ ਚਾਵਲਾ ਦੇ ਸ਼ੌਕ ਕੀ ਸਨ?
……………………………………………………..
……………………………………………………..
……………………………………………………..
ਉੱਤਰ :
ਪੜ੍ਹਾਈ ਤੋਂ ਇਲਾਵਾ ਕਲਪਨਾ ਚਾਵਲਾ ਨਾਚ, ਦੌੜਾਂ, ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿਚ ਵੀ ਰੁਚੀ ਲੈਂਦੀ ਸੀ।
ਪ੍ਰਸ਼ਨ 4.
ਕਲਪਨਾ ਚਾਵਲਾ ਦੀ ਪਹਿਲੀ ਸਪੇਸ-ਸ਼ਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ ਅਤੇ ਉਹ ਕਿੰਨੇ ਦਿਨ ਪੁਲਾੜ ਵਿੱਚ ਘੁੰਮਦੀ ਰਹੀ?
……………………………………………………………………………………………………………………
……………………………………………………………………………………………………………………
……………………………………………………………………………………………………………………
ਉੱਤਰ :
ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ 252 ਚੱਕਰ ਕੱਟੇ ਅਤੇ ਉਹ ਸੋਲਾਂ ਦਿਨ ਪੁਲਾੜ ਵਿਚ ਘੁੰਮਦੀ ਰਹੀ।
ਪ੍ਰਸ਼ਨ 5.
ਦੂਜੀ ਵਾਰੀ ਸਪੇਸ-ਸ਼ਟਲ ਦੀ ਉਡਾਰੀ ਭਰਨ ਤੋਂ ਪਹਿਲਾਂ ਕਲਪਨਾ ਚਾਵਲਾ ਨੇ ਕੀ ਕੀਤਾ?
……………………………………………………………………………………………………………………
……………………………………………………………………………………………………………………
……………………………………………………………………………………………………………………
ਉੱਤਰ :
ਦੂਜੀ ਵਾਰੀ ਉਡਾਰੀ ਭਰਨ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਵਿਹੜੇ ਵਿਚ ਲੱਗੇ ਹਰ ਰੁੱਖ ਤੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਉਸਨੇ ਘਰ ਵਿਚ ਰੱਖੇ ਹਰ ਪੰਛੀ ਨੂੰ ਪਿਆਰ ਕੀਤਾ ਤੇ ਚੋਗਾ ਚੁਗਾਇਆ। ਫਿਰ ਉਸਨੇ ਇਕ ਕਾਗ਼ਜ਼ ਉੱਤੇ ਲਿਖਿਆ, “ਮੈਂ ਸੋਲ੍ਹਾਂ ਦਿਨਾਂ ਦੀ ਪੁਲਾੜ – ਯਾਤਰਾ ਲਈ ਜਾ ਰਹੀ ਹਾਂ। ਮੇਰੇ ਪੰਛੀਆਂ ਦੀ ਖਾਧ – ਖੁਰਾਕ ਘਰ ਵਿਚ ਹੀ ਹੈ। ਜੋ ਵੀ ਇੱਥੇ ਆਵੇ, ਇਨ੍ਹਾਂ ਨੂੰ – ਨਿਮਨਲਿਖਿਤ ਅਨੁਸਾਰ ਦਾਣਾ – ਪਾਣੀ ਦੇਣ ਦੀ ਖੇਚਲ ਕਰੇ।”
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਬਦਲੋ:
- ਪ੍ਰਸਿੱਧ ………………………………………….
- ਅਭੋਲ ………………………………………….
- ਯੋਗ ………………………………………….
- ਅੰਬਰ ………………………………………….
- ਪੁਰਨਾ ………………………………………….
ਉੱਤਰ :
- ਸਿੱਧ (ਸੰਸਾਰ – ਤਾਜ – ਮਹੱਲ ਆਪਣੀ ਸੁੰਦਰਤਾ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ।
- ਅਡੋਲ (ਮਾਸੂਮ, ਬੇਸਮਝ) – ਅਜਿਹੇ ਬੰਦਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਜੋ ਅਭੋਲ ਬੰਦਿਆਂ ਉੱਤੇ ਜ਼ੁਲਮ ਕਰਦੇ ਹਨ।
- ਪ੍ਰਯੋਗ ਤਜਰਬਾ) – ਕਲਪਨਾ ਚਾਵਲਾ ਨੇ ਸਪੇਸ ਸ਼ਟਲ ਵਿਚ ਉਡਾਰੀ ਭਰਦਿਆਂ ਵਿਗਿਆਨ ਦੇ ਬਹੁਤ ਸਾਰੇ ਪ੍ਰਯੋਗ ਕੀਤੇ।
- ਅੰਬਰ (ਅਸਮਾਨ) – ਕਲਪਨਾ ਚਾਵਲਾ ਬਚਪਨ ਵਿਚ ਹੀ ਅੰਬਰ ਵਿਚ ਉਡਾਰੀ ਲਾਉਣ ਦੇ ਸੁਫਨੇ ਲੈਣ ਲੱਗੀ।
- ਪ੍ਰੇਰਨਾ (ਉਤਸ਼ਾਹ) – ਕਲਪਨਾ ਚਾਵਲਾ ਦੀ ਹਿੰਮਤ ਤੇ ਦਲੇਰੀ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸ੍ਰੋਤ ਬਣ ਗਈ।
4. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:
ਛੋਟੀ: – ਵੱਡੀ
ਨਿੱਕਾ: …………………………….
ਦੂਰ: …………………………….
ਪਾਸ: …………………………….
ਪਿਆਰ: …………………………….
ਪਹਿਲਾਂ: …………………………….
ਉੱਤਰ :
ਛੋਟੀ – ਵੱਡੀ
ਵਿਰੋਧੀ ਸ਼ਬਦ
ਨਿੱਕਾ – ਵੱਡਾ
ਦੂਰ – ਨੇੜੇ
ਪਾਸ – ਦੂਰ
ਪਿਆਰ – ਦੁਸ਼ਮਣੀ
ਪਹਿਲਾਂ – ਪਿੱਛੋਂ।
5. ਖ਼ਾਲੀ ਥਾਂਵਾਂ ਭਰੋ:
1. ਕਲਪਨਾ ਚਾਵਲਾ ਦਾ ਜਨਮ …………………………………………… ਨੂੰ ਹੋਇਆ।
2. ਕਲਪਨਾ ਚਾਵਲਾ ਦੇ ਪਿਤਾ ਦਾ ਨਾਂ …………………………………………… ਹੈ।
3. ਕਲਪਨਾ ਚਾਵਲਾ ਨੇ …………………………………………… ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ।
4. ਸਪੇਸ-ਸ਼ਟਲ ਧਰਤੀ ਉੱਤੇ ਉੱਤਰਨ ਤੋਂ …………………………………………… ਪਹਿਲਾਂ ਖ਼ਤਮ ਹੋ ਗਈ।
ਉੱਤਰ :
(ਉ) ਕਲਪਨਾ ਚਾਵਲਾ ਦਾ ਜਨਮ 1961 ਵਿਚ ਹੋਇਆ।
(ਅ) ਕਲਪਨਾ ਚਾਵਲਾ ਦੇ ਪਿਤਾ ਦਾ ਨਾਂ ਬਨਾਰਸੀ ਦਾਸ ਹੈ।
(ਇ) ਕਲਪਨਾ ਨੇ 1984 ਵਿਚ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹਾਈ ਪੂਰੀ ਕੀਤੀ।
(ਸ) ਸਪੇਸ – ਸ਼ਟਲ ਧਰਤੀ ਉੱਤੇ ਉਤਰਨ ਤੋਂ ਸੋਲਾਂ ਮਿੰਟ ਪਹਿਲਾਂ ਖ਼ਤਮ ਹੋ ਗਈ।
6. ਲੜੀਦਾਰ-ਕੜੀਦਾਰ ਸਿਰਜਣਾਤਮਿਕ ਪਰਖ:
ਉੱਤਰ :
ਪਾਠ – ਅਭਿਆਸ ਪ੍ਰਸ਼ਨ – ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
“ਪੁਲਾੜ ਯਾਤਰੀ : ਕਲਪਨਾ ਚਾਵਲਾ ਲੇਖ ਵਿਚਲੀਆਂ ਚਾਰ – ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ।
ਉੱਤਰ :
- ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਇਸਤਰੀ ਹੈ।
- ਉਸਨੂੰ ਘਰ ਵਿਚ ‘ਮੌਟੋ’ ਕਹਿ ਕੇ ਪੁਕਾਰਿਆ ਜਾਂਦਾ ਸੀ।
- ਕਰਨਾਲ ਦੇ ਟੈਗੋਰ ਬਾਲ – ਨਿਕੇਤਨ ਵਿਚ ਦਾਖ਼ਲ ਹੋਣ ਸਮੇਂ ‘ਕਲਪਨਾ, ਜਯੋਤਸਨਾ ਅਤੇ ਸੁਨੈਨਾ ਵਿਚੋਂ ਕਲਪਨਾ ਚਾਵਲਾ ਨੇ ਆਪਣਾ ਨਾਂ ਆਪ ਚੁਣਿਆ ਸੀ।
- ਕਲਪਨਾ ਚਾਵਲਾ ਨੇ ਕਰਾਟੇ ਖੇਡ ਵਿਚ ‘ਬਲੈਕਬੈਲਟ ਪ੍ਰਾਪਤ ਕੀਤੀ ਸੀ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਲਪਨਾ ਚਾਵਲਾ ਦਾ ਜਨਮ ਕਦੋਂ ਤੇ ਕਿਸ ਦੇ ਘਰ ਹੋਇਆ?
ਉੱਤਰ :
ਕਲਪਨਾ ਚਾਵਲਾ ਦਾ ਜਨਮ ਪਹਿਲੀ ਜੁਲਾਈ 1961 ਨੂੰ ਪਿਤਾ ਬਨਾਰਸੀ ਦਾਸ ਚਾਵਲਾ ਦੇ ਘਰ ਮਾਤਾ ਸੰਜੋਗਤਾ ਦੀ ਕੁਖੋਂ ਹੋਇਆ।
ਪ੍ਰਸ਼ਨ 2.
ਕਲਪਨਾ ਚਾਵਲਾ ਨੇ ਕਿੰਨੇ ਸਾਲ ਦੀ ਉਮਰ ਵਿਚ ਦਸਵੀਂ ਪਾਸ ਕੀਤੀ?
ਉੱਤਰ :
15 ਸਾਲ ਦੀ ਉਮਰ ਵਿਚ
ਪ੍ਰਸ਼ਨ 4.
ਕਲਪਨਾ ਚਾਵਲਾ ਨੇ ਮੁੱਢਲੀ ਪੜ੍ਹਾਈ ਕਿੱਥੇ ਪ੍ਰਾਪਤ ਕੀਤੀ?
ਉੱਤਰ :
ਕਲਪਨਾ ਚਾਵਲਾ ਨੇ ਮੁੱਢਲੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ ਕੀਤੀ।
ਪ੍ਰਸ਼ਨ 6.
ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ – ਕਿਹੜੀ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ?
ਉੱਤਰ :
ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਰਨ ਮਗਰੋਂ ਕਲਪਨਾ ਚਾਵਲਾ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿਚ ਦਾਖ਼ਲ ਹੋਈ ਤੇ ਫਿਰ 1984 ਵਿਚ ਉਸਨੇ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹਾਈ ਪੂਰੀ ਕੀਤੀ। ਕੋਲੋਰੈਡੋ ਯੂਨੀਵਰਸਿਟੀ ਤੋਂ ਉਸਨੇ 1988 ਵਿਚ ਡਾਕਟਰੇਟ ਦੀ ਡਿਗਰੀ ਲਈ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
- ਸਿਖਲਾਈ,
- ਰੁਚੀ,
- ਖੋਜ,
- ਖਾਧ – ਖੁਰਾਕ,
- ਯਾਤਰੀ,
- ਵਿਸ਼ਵ,
ਉੱਤਰ :
- ਸਿਖਲਾਈ (ਸਿਖਾਉਣ ਦਾ ਕੰਮ – ਉਸ ਨੇ ਕਾਰਾਂ ਮੁਰੰਮਤ ਕਰਨ ਦੇ ਕੰਮ ਵਿਚ ਸਿਖਲਾਈ ਲਈ ਹੈ।
- ਰੁਚੀ (ਦਿਲਚਸਪੀ) – ਮੇਰੀ ਨਾਵਲ ਪੜ੍ਹਨ ਵਿਚ ਰੁਚੀ ਨਹੀਂ।
- ਖੋਜ ਲੱਭਣ ਦਾ ਕੰਮ – ਵਿਗਿਆਨੀ ਪੁਲਾੜ ਦੀ ਖੋਜ ਕਰ ਰਹੇ ਹਨ।
- ਖਾਧ – ਖੁਰਾਕ ਖਾਣ – ਪੀਣ, ਖੁਰਾਕ) – ਕਾਲ ਪੈਣ ਨਾਲ ਖਾਧ – ਖੁਰਾਕ ਮਿਲਣੀ ਔਖੀ ਹੋ ਗਈ।
- ਯਾਤਰੀ (ਮੁਸਾਫ਼ਿਰ) – ਕਲਪਨਾ ਚਾਵਲਾ ਇਕ ਪੁਲਾੜ ਯਾਤਰੀ ਸੀ।
- ਵਿਸ਼ਵ ਸੰਸਾਰ) – ਕਲਪਨਾ ਚਾਵਲਾ ਵਿਸ਼ਵ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ।
ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਬਾਵਾਂ ਵਿੱਚ ਢੁੱਕਵੇਂ ਸ਼ਬਦ ਭਰੋ
(ੳ) ਕਲਪਨਾ ਚਾਵਲਾ ਦਾ ਜਨਮ ਪਹਿਲੀ ਜੁਲਾਈ ……………………… ਨੂੰ ਪਿਤਾ ਬਨਾਰਸੀ ਦਾਸ ਚਾਵਲਾ ਅਤੇ ਮਾਤਾ ਸੰਜੋਗਤਾ ਦੇ ਘਰ ਹੋਇਆ।
(ਅ) ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ……………………… ਦੇ ਜਹਾਜ਼ ਉਡਾਉਂਦੀ।
(ੲ) ਕਲਪਨਾ ਨੇ 1984 ਵਿਚ ……………………… ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ।
(ਸ) ਕਲਪਨਾ ਚਾਵਲਾ ……………………… ਵਿਚ ਸਮਾ ਗਈ।
ਉੱਤਰ :
(ਉ) 1961,
(ਅ) ਕਾਗਜ਼,
(ੲ) ਟੈਕਸਾਸ,
(ਸ) ਪੁਲਾੜ।
III. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਲਪਨਾ ਚਾਵਲਾ ਨੇ ਕਿਸ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ?
ਉੱਤਰ :
ਪੁਲਾੜ ਯਾਤਰੀ ਦੇ ਰੂਪ ਵਿੱਚ।
ਪ੍ਰਸ਼ਨ 2.
ਕਲਪਨਾ ਚਾਵਲਾ ਦੇ ਪਿਤਾ ਤੇ ਮਾਤਾ ਦਾ ਨਾਂ ਕੀ ਸੀ?
ਉੱਤਰ :
ਪਿਤਾ ਬਨਾਰਸੀ ਦਾਸ ਚਾਵਲਾ ਤੇ ਮਾਤਾ ਸੰਜੋਗਤਾ।
ਪ੍ਰਸ਼ਨ 3.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਵਿਚ ਡਾਕਟਰੇਟ ਕਿੱਥੋਂ ਕੀਤੀ?
ਉੱਤਰ :
ਅਮਰੀਕਾ ਦੀ ਕੋਲੋਰੈਡੋ ਯੂਨੀਵਰਸਿਟੀ ਤੋਂ।
VI. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਪੁਲਾੜ – ਯਾਤਰੀ : ਕਲਪਨਾ ਚਾਵਲਾ ਜੀਵਨੀ ਕਿਸ ਲੇਖਕ ਦੀ ਲਿਖੀ ਹੋਈ ਹੈ?
ਉੱਤਰ :
ਡਾ: ਕੁਲਦੀਪ ਸਿੰਘ (✓)
ਪ੍ਰਸ਼ਨ 2.
ਤੁਹਾਡੀ ਪਾਠ – ਪੁਸਤਕ ਵਿਚ ਡਾ: ਕੁਲਦੀਪ ਸਿੰਘ ਧੀਰ ਦੁਆਰਾ ਲਿਖੀ ਕਿਹੜੀ ਰਚਨਾ ਸ਼ਾਮਿਲ ਹੈ?
ਜਾਂ ਛੋਟੀ ਉੱਮਰ ਵਿਚ ਹੀ ਪੁਲਾੜ – ਯਾਤਰੀ ਦੇ ਰੂਪ ਪ੍ਰਸਿੱਧ ਹੋ ਗਈ?
ਉੱਤਰ :
ਪੁਲਾੜ ਯਾਤਰੀ : ਕਲਪਨਾ ਚਾਵਲਾ (✓)
ਪ੍ਰਸ਼ਨ 3.
ਪੁਲਾੜ ਯਾਤਰੀ : ਕਲਪਨਾ ਚਾਵਲਾਂ ਪਾਠ ਕਹਾਣੀ ਹੈ ਜਾਂ ਜੀਵਨੀ ਹੈ?
ਉੱਤਰ :
ਜੀਵਨੀ (✓)
ਪ੍ਰਸ਼ਨ 4.
ਕਲਪਨਾ ਚਾਵਲਾ ਦਾ ਜਨਮ ਕਦੋਂ ਹੋਇਆ?
ਉੱਤਰ :
ਪਹਿਲੀ ਜੁਲਾਈ, 1961 (✓)
ਪ੍ਰਸ਼ਨ 5.
ਕਲਪਨਾ ਚਾਵਲਾ ਦੇ ਮਾਤਾ – ਪਿਤਾ ਦਾ ਨਾਂ ਕੀ ਸੀ?
ਉੱਤਰ :
ਬਨਾਰਸੀ ਦਾਸ ਚਾਵਲਾ ਤੇ ਸ੍ਰੀਮਤੀ ਸੰਜੋਗਤਾ (✓)
ਪ੍ਰਸ਼ਨ 6.
ਕਲਪਨਾ ਚਾਵਲਾ ਪੰਜ ਸਾਲ ਦੀ ਉਮਰ ਵਿਚ ਕਰਨਾਲ ਦੇ ਕਿਹੜੇ ਸਕੂਲ ਵਿਚ ਪੜ੍ਹਨ ਲੱਗੀ?
ਉੱਤਰ :
ਟੈਗੋਰ ਬਾਲ – ਨਿਕੇਤਨ (✓)
ਪ੍ਰਸ਼ਨ 7.
ਕਲਪਨਾ ਚਾਵਲਾ ਨਿੱਕੀ ਹੁੰਦੀ ਗੁੱਡੀਆਂ ਖੇਡਣ ਦੀ ਥਾਂ ਕੀ ਕਰਦੀ ਸੀ?
ਉੱਤਰ :
ਜਹਾਜ਼ ਉਡਾਉਂਦੀ (✓)
ਪ੍ਰਸ਼ਨ 8.
ਕਲਪਨਾ ਚਾਵਲਾ ਦੇ ਭਰਾ ਦਾ ਨਾਂ ਕੀ ਸੀ?
ਉੱਤਰ :
ਸੰਜੇ (✓)
ਪ੍ਰਸ਼ਨ 9. ਕਲਪਨਾ ਚਾਵਲਾ ਨੇ ਦਸਵੀਂ ਕਦੋਂ ਪਾਸ ਕੀਤੀ?
ਉੱਤਰ :
1976 (✓)
ਪ੍ਰਸ਼ਨ 10.
ਕਲਪਨਾ ਚਾਵਲਾ ਨੇ ਗਿਆਰਵੀਂ ਕਿੱਥੋਂ ਪਾਸ ਕੀਤੀ?
ਉੱਤਰ :
ਡੀ.ਏ.ਵੀ. ਕਾਲਜ ਕਰਨਾਲ ਤੋਂ (✓)
ਪ੍ਰਸ਼ਨ 11. ਕਲਪਨਾ ਚਾਵਲਾ ਨੇ 12ਵੀਂ ਕਿੱਥੋਂ ਪਾਸ ਕੀਤੀ?
ਉੱਤਰ :
ਦਿਆਲ ਸਿੰਘ ਕਾਲਜ ਕਰਨਾਲ ਤੋਂ (✓)
ਪ੍ਰਸ਼ਨ 12.
ਕਲਪਨਾ ਚਾਵਲਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਿਹੜੀ ਪੜ੍ਹਾਈ ਕੀਤੀ?
ਉੱਤਰ :
ਜਹਾਜ਼ਰਾਨੀ ਦੀ ਇੰਜੀਨੀਅਰਿੰਗ (✓)
ਪ੍ਰਸ਼ਨ 13.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਿਹੜੇ ਦਰਜੇ ਵਿਚ ਪਾਸ ਕੀਤੀ?
ਉੱਤਰ :
ਪਹਿਲੇ (✓)
ਪ੍ਰਸ਼ਨ 14.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਿਹੜੇ ਦਰਜੇ ਵਿਚ ਪਾਸ ਕੀਤੀ?
ਉੱਤਰ :
ਪਹਿਲੇ (✓)
ਪ੍ਰਸ਼ਨ 15.
ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ?
ਉੱਤਰ :
ਟੈਕਸਾਸ ਯੂਨੀਵਰਸਿਟੀ (✓)
ਪ੍ਰਸ਼ਨ 16.
ਕਲਪਨਾ ਚਾਵਲਾ ਦਾ ਵਿਆਹ ਕਿਸ ਨਾਲ ਹੋਇਆ?
ਉੱਤਰ :
ਹਵਾਬਾਜ਼ ਯਾਪੀਅਰੇ ਹੈਰੀਸਨ (✓)
ਪ੍ਰਸ਼ਨ 17.
ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ?
ਉੱਤਰ :
2 ਦਸੰਬਰ, 1983 (✓)
ਪ੍ਰਸ਼ਨ 18.
ਕਲਪਨਾ ਚਾਵਲਾ ਨੇ ਟੈਕਸਾਸ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕਦੋਂ ਪੂਰੀ ਕੀਤੀ?
ਉੱਤਰ :
1984 (✓)
ਪ੍ਰਸ਼ਨ 19.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਡਾਕਟ ਕਿਸ ਯੂਨੀਵਰਸਿਟੀ ਤੋਂ ਕੀਤੀ?
ਉੱਤਰ :
ਕੋਲੋਰੈਡੋ ਯੂਨੀਵਰਸ਼ਿਟੀ (✓)
ਪ੍ਰਸ਼ਨ 20.
ਕਲਪਨਾ ਚਾਵਲਾ ਨੂੰ ਡਾਕਟਰੇਟ ਦੀ ਡਿਗਰੀ ਕਦੋਂ ਮਿਲੀ?
ਉੱਤਰ :
1988 (✓)
ਪ੍ਰਸ਼ਨ 21.
ਅਮਰੀਕਾ ਦਾ ਵਿਸ਼ਵ – ਸਿੱਧ ਪੁਲਾੜ ਖੋਜ ਕੇਂਦਰ ਕਿੱਥੇ ਹੈ?
ਉੱਤਰ :
ਨਾਸਾ (✓)
ਪ੍ਰਸ਼ਨ 22.
ਨਾਸਾ ਨੇ ਕਲਪਨਾ ਚਾਵਲਾ ਨੂੰ ਕਿਹੜੀ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ?
ਉੱਤਰ :
ਸ਼ਟਲ ਮਿਸ਼ਨ (✓)
ਪ੍ਰਸ਼ਨ 23.
ਕਲਪਨਾ ਚਾਵਲਾ ਸਪੇਸ ਸਟਲ ਵਿਚ ਉਡਾਰੀ ਭਰਨ ਤੇ ਖੋਜ ਕਰਨ ਲਈ ਕਦੋਂ ਚੁਣੀ ਗਈ?
ਉੱਤਰ :
ਨਵੰਬਰ 1996 (✓)
ਪ੍ਰਸ਼ਨ 24.
ਕਲਪਨਾ ਚਾਵਲਾ ਨੇ ਸਪੇਸ ਸਟਲ ਵਿਚ ਕਿਸ ਦਿਨ ਉਡਾਰੀ ਭਰੀ ਸੀ?
ਉੱਤਰ :
19 ਨਵੰਬਰ, 1997 (✓)
ਪਸ਼ਨ 25.
ਸਪੇਸ ਸਟਲ ਵਿਚ ਕਲਪਨਾ ਚਾਵਲਾ ਦੇ ਨਾਲ ਹੋਰ ਕਿੰਨੇ ਯਾਤਰੀ ਸਨ?
ਉੱਤਰ :
ਛੇ (✓)
ਪ੍ਰਸ਼ਨ 26.
ਕਲਪਨਾ ਚਾਵਲਾ ਦੀ ਜਾਪਾਨੀ ਸਹੇਲੀ ਦਾ ਨਾਂ ਕੀ ਸੀ?
ਉੱਤਰ :
ਤਕਾਓ ਦੇਈ (✓)
ਪ੍ਰਸ਼ਨ 27.
ਕਲਪਨਾ ਚਾਵਲਾ ਦੀ ਸਟਲ ਕਿੰਨੇ ਦਿਨ ਪੁਲਾੜ ਵਿਚ ਘੁੰਮੀ?
ਉੱਤਰ :
ਸੋਲਾਂ (✓)
ਪ੍ਰਸ਼ਨ 28.
ਕਲਪਨਾ ਚਾਵਲਾ ਦੇ ਸਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਢੇ?
ਉੱਤਰ :
252 (✓)
ਪ੍ਰਸ਼ਨ 29.
ਕਲਪਨਾ ਚਾਵਲਾ ਦੂਜੀਵਾਰ ਸਪੇਸ ਸਟਲ ਵਿਚ ਉਡਾਨ ਭਰਨ ਲਈ ਕਦੋਂ ਚੁਣੀ ਗਈ?
ਉੱਤਰ :
2003 ਵਿਚ (✓)
ਪ੍ਰਸ਼ਨ 30.
ਕਲਪਨਾ ਚਾਵਲਾ ਕਿਸ ਦਿਨ ਪੁਲਾੜ ਵਿਚ ਸਮਾ ਗਈ?
ਉੱਤਰ :
1 ਫ਼ਰਵਰੀ, 2003 ਸ਼ਨਿਚਰਵਾਰ (✓)
ਪ੍ਰਸ਼ਨ 31.
ਧਰਤੀ ਉੱਤੇ ਪਹੁੰਚਣ ਤੋਂ ਕਿੰਨੇ ‘ ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖ਼ਤਮ ਹੋ ਗਈ?
ਉੱਤਰ :
ਸੋਲਾਂ ਮਿੰਟ (✓)
ਪ੍ਰਸ਼ਨ 32.
ਪੁਲਾੜ ਵਿਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ?
ਉੱਤਰ :
ਕਲਪਨਾ ਚਾਵਲਾ (✓)
ਪ੍ਰਸ਼ਨ 33.
ਕਲਪਨਾ ਚਾਵਲਾ ਦਾ ਘਰ ਦਾ ਨਾਂ ਕੀ ਸੀ?
ਉੱਤਰ :
ਔਟੋ (✓)
ਪ੍ਰਸ਼ਨ 34.
ਕਲਪਨਾ ਚਾਵਲਾ ਨੇ ਕਿਹੜੀ ਗੇਮ ਵਿਚ ਬਲੈਕ ਬੈਲਟ ਪ੍ਰਾਪਤ ਕੀਤੀ ਸੀ?
ਉੱਤਰ :
(ੳ) ਕਰਾਟੇ (✓)
V. ਵਿਆਕਰਨ
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸਹੀ ਹੈ?
(ੳ) ਉਡਾਉਂਦੀ
(ਅ) ਉਡੱਦੀ
(ਇ) ਉਡਾਂਵਦੀ
(ਸ) ਉਮਦੀ।
ਉੱਤਰ :
(ੳ) ਉਡਾਉਂਦੀ।
ਪ੍ਰਸ਼ਨ 2.
“ਪਾਸ ਦਾ ਫੇਲ੍ਹ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ਅਗਲੇਰੀ ਨਾਲ ਕਿਸ ਦਾ ਸੰਬੰਧ ਹੈ?
(ਉ) ਪਿਛਲੇਰੀ
(ਅ) ਪਿਛਲੀ
(ਬ ਪਿਛਲਗ
(ਸ) ਪਿਛੇਤਰ।
ਉੱਤਰ :
(ੳ) ਪਿਛਲੇਰੀ।
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਅਖ਼ੀਰ ਵਿਚ ਆਵੇਗਾ?
(i) (ਉ) ਅੱਜ
(ਅ) ਅੰਬਰ
(ਏ) ਅਤੇ
(ਸ) ਅਗਨੇਰੀ।
ਉੱਤਰ :
(ਅ) ਅੰਬਰ
(ii) (ੳ) ਪਹਿਲੇ
(ਅ) ਪ੍ਰਸਿੱਧ
(ਇ) ਪੰਜ
(ਸ) ਪੰਜਾਬ।
ਉੱਤਰ :
(ੳ) ਪਹਿਲੇ
ਪ੍ਰਸ਼ਨ 4.
ਕਲਪਨਾ ਚਾਵਲਾ ਪੁਲਾੜ ਵਿਚ ਸਮਾ ਗਈ। ਇਸ ਵਾਕ ਵਿਚ “ਪੁਲਾੜ ਕਿਸ ਪ੍ਰਕਾਰ ਦਾ ਨਾਂਵ ਹੈ?
ਉੱਤਰ :
ਖ਼ਾਸ ਨਾਂਵ (✓)
ਪ੍ਰਸ਼ਨ 5.
ਸ਼ਬਦ – ਜੋੜ ਸ਼ੁੱਧ ਕਰੋ :
ਲੋਣ, ਗਿਆਰਵੀ, ਵਿਵਾਹ, ਆਕਾਸ਼, ਦੁਵਾਲੇ, ਛੇੜ੍ਹ, ਮੋਕਾ, ਦਾਨਾ – ਦਾਨੀ, ਛਨਿਛਰਵਾਰ, ਸੋਮਾ।
ਉੱਤਰ :
ਲਾਉਣ, ਗਿਆਰਵੀਂ, ਵਿਆਹ, ਆਕਾਸ਼, ਦੁਆਲੇ, ਛੇੜ, ਮੌਕਾ, ਦਾਣਾ – ਪਾਣੀ, ਸ਼ਨਿਚਰਵਾਰ, ਸੋਮਾ।
VI. ਪੈਰਿਆਂ ਸੰਬੰਧੀ
ਪ੍ਰਸ਼ਨ 1.
ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗ਼ਜ਼ ਦੇ ਜਹਾਜ਼ ਉਡਾਉਂਦੀ। ਰਾਤਾਂ ਨੂੰ ਖੁੱਲ੍ਹੇ ਵਿਹੜੇ ਵਿੱਚ ਮੰਜੇ ‘ਤੇ ਪਈ ਉਹ ਤਾਰੇ ਦੇਖਦੀ। ਭਰਾ ਸੰਜੇ ਨਾਲ ਤਾਰਿਆਂ ਦੀਆਂ ਗੱਲਾਂ ਕਰਦੀ। ਕਈ ਵਾਰ ਉਹ ਸੋਚਦੀ ਕਿ ਕਾਸ਼ ਉਸ ਕੋਲ ਕੋਈ ਵੱਡੀ ਦੂਰਬੀਨ ਹੋਵੇ, ਜਿਸ ਨਾਲ ਉਹ ਅਕਾਸ਼ ਨੂੰ ਦੂਰ ਤੱਕ ਦੇਖ ਸਕੇ। ਅਭੋਲ ਬਚਪਨ ਵਿੱਚ ਹੀ ਉਹ ਅਕਾਸ਼ ਵਿਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ। ਜਦੋਂ ਸਕੂਲ ਜਾਣ ਲੱਗੀ ਤਦ ਉਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ।
ਪ੍ਰਸ਼ਨ :
(i) ਕਲਪਨਾ ਚਾਵਲਾ ਨਿੱਕੇ ਹੁੰਦਿਆਂ ਹੀ ਗੁੱਡੀਆਂ ਨਾਲ ਖੇਡਣ ਦੀ ਥਾਂ ਕੀ ਕਰਦੀ ਸੀ?
ਉੱਤਰ :
ਕਲਪਨਾ ਚਾਵਲਾ ਨਿੱਕੇ ਹੁੰਦਿਆਂ ਹੀ ‘ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗ਼ਜ਼ ਦੇ ਜਹਾਜ਼ ‘ ਉਡਾਉਂਦੀ ਸੀ।
(ii) ਉਹ ਰਾਤ ਨੂੰ ਆਪਣੇ ਭਰਾ ਸੰਜੇ ਨਾਲ ਕਿਨ੍ਹਾਂ ਦੀਆਂ ਗੱਲਾਂ ਕਰਦੀ?
(ਉ) ਚੰਦ ਦੀਆਂ
(ਅ) ਤੇ ਮਾਪਿਆਂ ਦੀਆਂ
(ਇ) ਤਾਰਿਆਂ ਦੀਆਂ
(ਸ) ਅਸਮਾਨ ਦੀਆਂ।
ਉੱਤਰ :
(ਈ) ਤਾਰਿਆਂ ਦੀਆਂ।
(iii) ਕਲਪਨਾ ਚਾਵਲਾ ਦੇ ਭਰਾ ਦਾ ਨਾਂ ਕੀ ਸੀ?
(ੳ) ਮੁੰਨਾ
(ਅ) ਸੰਜੇ
(ਇ) ਸੰਜੂ
(ਸ) ਹਨੀ।
ਉੱਤਰ :
(ਅ) ਸੰਜੇ।
(iv) ਉਸਦੇ ਮਨ ਵਿਚ ਅਕਾਸ਼ ਵਿਚ ਦੂਰ ਤਕ ਦੇਖਣ ਲਈ ਕੀ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਸੀ?
ਉੱਤਰ :
ਇਕ ਵੱਡੀ ਦੂਰਬੀਨ।
(v) ਕਲਪਨਾ ਚਾਵਲਾ ਬਚਪਨ ਵਿਚ ਕਿਹੋ – ਜਿਹੇ ਸੁਪਨੇ ਦੇਖਣ ਲੱਗ ਪਈ ਸੀ।
ਉੱਤਰ :
ਅਕਾਸ਼ ਵਿਚ ਉਡਾਰੀ ਲਾਉਣ ਦੇ
(vi) ਜਦੋਂ ਕਲਪਨਾ ਚਾਵਲਾ ਸਕੂਲ ਜਾਣ ਲੱਗੀ, ਤਾਂ ਉਹ ਕਿਸ ਚੀਜ਼ ਦੀਆਂ ਤਸਵੀਰਾਂ ਬਣਾਉਂਦੀ?
ਉੱਤਰ :
ਜਹਾਜ਼ਾਂ ਦੀਆਂ।
(vii) ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ।
ਉੱਤਰ :
ਬਚਪਨ, ਉਡਾਰੀ, ਸੁਪਨੇ।
(viii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਖੁੱਲ੍ਹੇ, ਅਡੋਲ, ਵੱਡੀ।
(ix) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਉਡਾਉਂਦੀ, ਦੇਖ ਸਕੇ, ਬਣਾਉਂਦੀ।
(x) ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ।
(xi) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਅਭੋਲ ਬਚਪਨ ਵਿਚ ਹੀ ਉਹ ਅਕਾਸ਼ ਵਿਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ।
ਉੱਤਰ :
ਅਭੋਲ ਬਚਪਨ ਵਿਚ ਹੀ ਉਹ ਅਕਾਸ਼ ਵਿਚ ਉਡਾਰੀਆਂ ਲਾਉਣ ਦਾ ਸੁਪਨਾ ਲੈਣ ਲੱਗ ਪਈ ਸੀ।
(xii) ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਕਲਪਨਾ ਚਾਵਲਾ ਨਿੱਕੀ ਹੁੰਦੀ ਗੁੱਡੀਆਂ ਨਾਲ ਖੇਡਦੀ ਸੀ।
(ਅ) ਕਲਪਨਾ ਚਾਵਲਾ ਸਕੂਲ ਵਿਚ ਜਹਾਜਾਂ ਦੀਆਂ ਤਸਵੀਰਾਂ ਬਣਾਉਂਦੀ ਸੀ।
ਉੱਤਰ :
(ੳ) [✗]
(ਅ) [✓]
2. ਕਲਪਨਾ ਨੇ ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। ਇੱਥੇ ਪੜ੍ਹਦੇ ਸਮੇਂ ਉਸ ਨੂੰ ਆਪਣੇ ਵਰਗਾ ਇੱਕ ਹਵਾਬਾਜ਼ ਯਾਂ ਪੀਰੇ ਹੈਰੀਸਨ ਮਿਲਿਆ। ਉਹ ਫ਼ਲਾਇੰਗ ਇੰਸਟਰਕਟਰ ਸੀ। ਦੋ ਦਸੰਬਰ, 1983 ਈ: ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ।
ਪ੍ਰਸ਼ਨ :
(i) ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ?
ਉੱਤਰ :
ਟੈਕਸਾਸ ਯੂਨੀਵਰਸਿਟੀ ਵਿਚ।
(ii) ਹਵਾਬਾਜ਼ ਦਾ ਨਾਂ ਕੀ ਸੀ?
(ਉ) ਮਾਈਲ
(ਅ) ਸਟੀਫਨ
(ਇ) ਪੀਅਰੇ ਹੈਰੀਸਨ
(ਸ) ਜਾਹਨ।
ਉੱਤਰ :
(ਇ) ਪੀਅਰੇ ਹੈਰੀਸਨ।
(iii) ਹਵਾਬਾਜ਼ ਦਾ ਅਹੁਦਾ ਕੀ ਸੀ?
ਉੱਤਰ :
ਫਲਾਇੰਗ ਇਨਸਟਰਕਟਰ।
(iv) ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ?
(ਉ) 2 ਦਸੰਬਰ, 1983 ਨੂੰ
(ਅ) 5 ਦਸੰਬਰ, 1985 ਨੂੰ
(ਇ) 15 ਨਵੰਬਰ, 1984 ਨੂੰ।
(ਸ) 15 ਨਵੰਬਰ, 1981 ਨੂੰ
ਉੱਤਰ :
(ੳ) 2 ਦਸੰਬਰ, 1983 ਨੂੰ।
(v) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਕਲਪਨਾ ਚਾਵਲਾ, ਅਮਰੀਕਾ, ਪੀਅਰੇ ਹੈਰੀਸਨ।
(vi) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਅਗਲੇਰੀ, ਫਲਾਇੰਗ, ਦੋ।
(vi) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਲੈ ਲਿਆ, ਮਿਲਿਆ, ਹੋ ਗਿਆ।
(viii) ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ
(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਉਹ ਫਲਾਇੰਗ ਇਨਸਟਰਕਟਰ ਸੀ।
ਉੱਤਰ :
ਉਹ ਫਲਾਇੰਗ ਇਨਸਟਰਕਟਰ ਸਨ।
(x) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ੳ) ਕਲਪਨਾ ਚਾਵਲਾ ਅਗਲੇਰੀ ਪੜਾਈ ਲਈ ਅਮਰੀਕਾ ਗਈ।
(ਅ) ਪੀਅਰੇ ਹੈਰੀਸਨ ਡਾਕਟਰ ਸੀ।
ਉੱਤਰ :
(ੳ) ✓
(ਅ) ✗
3. ਕਲਪਨਾ ਨੇ 1984 ਈ: ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ। ਉਸ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਜਹਾਜ਼ਰਾਨੀ ਵਿੱਚ ਹੀ ਡਾਕਟਰੇਟ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ। 1988 ਈ: ਵਿੱਚ ਡਾਕਟਰੇਟ ਕਰਕੇ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ਵ – ਪ੍ਰਸਿੱਧ ਕੇਂਦਰ ਨਾਸਾ ਵਿੱਚ ਪਹੁੰਚ ਗਈ। ਨਾਸਾ ਨੇ ਉਸ ਨੂੰ ਸ਼ਟਲ – ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ। ਨਵੰਬਰ, 1996 ਈ: ਵਿੱਚ ਉਸ ਨੂੰ ਸਪੇਸ – ਸ਼ਟਲ ਵਿੱਚ ਉਡਾਰੀ ਭਰਨ ਅਤੇ ਖੋਜ ਕਰਨ ਲਈ ਚੁਣ। ਲਿਆ ਗਿਆ।”
ਪ੍ਰਸ਼ਨ :
(i) 1984 ਵਿੱਚ ਕਲਪਨਾ ਚਾਵਲਾ ਨੇ ਕਿੱਥੋਂ ਦੀ ਪੜ੍ਹਾਈ ਪੂਰੀ ਕੀਤੀ?
(ਉ) ਟੈਕਸਾਸ ਯੂਨੀਵਰਸਿਟੀ
(ਅ) ਕੋਲੋਰੈਡੋ ਯੂਨੀਵਰਸਿਟੀ ,
(ਈ) ਕੋਲੰਬੀਆ ਯੂਨੀਵਰਸਿਟੀ
(ਸ) ਇਮਪੋਰੀਆ ਯੂਨੀਵਰਸਿਟੀ।
ਉੱਤਰ :
(ੳ) ਟੈਕਸਾਸ ਯੂਨੀਵਰਸਿਟੀ।
(ii) ਕਲਪਨਾ ਚਾਵਲਾ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਕਿਸ ਵਿਸ਼ੇ ਬਾਰੇ ਖੋਜ ਆਰੰਭ ਕੀਤੀ?
(ਉ) ਪੁਲਾੜ
(ਆ) ਜਹਾਜ਼ਰਾਨੀ
(ਈ) ਪੁਰਾਤੱਤਵ
(ਸ) ਅੰਤਰਰਾਸ਼ਟਰੀ ਵਪਾਰ॥
ਉੱਤਰ :
(ਅ) ਜਹਾਜ਼ਰਾਨੀ।
(iii) ਕਲਪਨਾ ਚਾਵਲਾ ਨਾਸਾ ਵਿਚ ਕਦੋਂ ਪਹੁੰਚੀ?
(ਉ) 1988 ਵਿੱਚ
(ਆ) 1986 ਵਿੱਚ
(ਈ 1990 ਵਿੱਚ
(ਸ) 1995 ਵਿੱਚ।
ਉੱਤਰ :
(ੳ) 1988 ਵਿੱਚ।
(iv) ਨਾਸਾ ਨੇ ਉਸਨੂੰ ਕਿਸ ਬਾਰੇ ਸਿਖਲਾਈ ਲਈ ਚੁਣ ਲਿਆ?
(ੳ) ਸਪੇਸ – ਸ਼ਟਲ
(ਅ), ਜਹਾਜ਼
(ਈ) ਪਣਡੁੱਬੀ
(ਸ) ਟਾਪੂ
ਉੱਤਰ :
(ੳ) ਸਪੇਸ – ਸ਼ਟਲ।
(v) ਕਲਪਨਾ ਚਾਵਲਾ ਸਪੇਸ ਸ਼ਟਲ ਵਿਚ ਉਡਾਰੀ ਭਰਨ ਲਈ ਕਦੋਂ ਚੁਣੀ ਗਈ?
(ੳ) ਦਸੰਬਰ 1996 ਵਿਚ
(ਅ) ਨਵੰਬਰ 1996 ਵਿਚ
(ਇ) ਦਸੰਬਰ 1999 ਵਿਚ
(ਸ) ਨਵੰਬਰ 1999 ਵਿਚ।
ਉੱਤਰ :
(ਅ) ਨਵੰਬਰ 1996 ਵਿਚ।
(vi) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਕਲਪਨਾ, ਟੈਕਸਾਸ ਯੂਨੀਵਰਸਿਟੀ, ਨਾਸਾ।
(vii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ !
ਉੱਤਰ :
ਅਮਰੀਕੀ, ਵਿਸ਼ਵ – ਸਿੱਧ, ਵਿਸ਼ੇਸ਼।
(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਕੀਤੀ, ਕਰ ਦਿੱਤੀ, ਚੁਣ ਲਿਆ।
(ix) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜਪਰੀ – ਕਲਪਨਾ ਚਾਵਲਾ।
(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਨਾਸਾ ਨੇ ਉਸ ਨੂੰ ਸ਼ਟਲ ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਦੇਣ ਲਈ ਚੁਣ ਲਿਆ।
ਉੱਤਰ :
ਨਾਸਾ ਨੇ ਉਨ੍ਹਾਂ ਨੂੰ ਸ਼ਟਲ ਮਿਸ਼ਨਾਂ ਉਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈਆਂ ਦੇਣ ਲਈ ਚੁਣ ਲਿਆ।
(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਕਲਪਨਾ ਨੇ 1984 ਵਿਚ ਕੋਲੋਰੈਡੋ ਯੂਨੀਵਰਸਿਟੀ ਵਿਚ ਪੜ੍ਹਾਈ ਸ਼ੁਰੂ ਕੀਤੀ।
(ਅ) 1988 ਈ: ਵਿਚ ਕਲਪਨਾ ਚਾਵਲਾ ਨੇ ਡਾਕਟਰੇਟ ਕੀਤੀ।
ਉੱਤਰ :
(ੳ) ✗
(ਅ) ✓
4. ਅਖ਼ੀਰ ਅਕਾਸ਼ ਵਿੱਚ ਉੱਡਣ ਦਾ ਉਸ ਦਾ ਸੁਫਨਾ ਪੂਰਾ ਹੋਇਆ। ਉਸ ਨੇ 19 ਨਵੰਬਰ, 1997 ਈ: ਨੂੰ
ਉਡਾਰੀ ਭਰੀ। ਉਸ ਨੇ ਨਾਲ ਛੇ ਹੋਰ ਪੁਲਾੜ – ਯਾਤਰੀ ਸਨ। ਇਨ੍ਹਾਂ ਵਿੱਚ ਜਪਾਨ ਦੀ ਤਕਾਓ ਦੋਈ ਨਾਂ ਦੀ ਉਸਦੀ ਸਹੇਲੀ ਵੀ ਸੀ। 5 ਦਸੰਬਰ ਤੱਕ ਇਹ ਸ਼ਟਲ ਪੂਰੇ ਸੋਲਾਂ ਦਿਨ ਪੁਲਾੜ ਵਿੱਚ ਘੁੰਮਦੀ ਰਹੀ। ਉਸਨੇ ਧਰਤੀ ਦੁਆਲੇ 252 ਚੱਕਰ ਕੱਟੇ।ਇਸ ਦੌਰਾਨ ਪੁਲਾੜਯਾਤਰੀਆਂ ਨੇ ਭਾਂਤ – ਭਾਂਤ ਦੇ ਪ੍ਰਯੋਗ ਕੀਤੇ। ਇੰਨੀ ਵੱਡੀ ਧਰਤੀ ਉਨ੍ਹਾਂ ਨੂੰ ਨਿੱਕੀ – ਨਿੱਕੀ ਲੱਗੀ। ਡੇਢ ਘੰਟੇ ਵਿੱਚ ਸਾਰੀ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਸੀ।
ਪ੍ਰਸ਼ਨ :
(i) ਕਲਪਨਾ ਚਾਵਲਾ ਨੇ ਸਪੇਸ ਸ਼ਟਲ ਵਿਚ ਕਦੋਂ ਉਡਾਰੀ ਭਰੀ?
ਉੱਤਰ :
19 ਨਵੰਬਰ, 1997 ਈ: ਨੂੰ।
(ii) ਕਲਪਨਾ ਚਾਵਲਾ ਦੇ ਨਾਲ ਹੋਰ ਕਿੰਨੇ ਪੁਲਾੜਯਾਤਰੀ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਸ) ਛੇ।
(iii) ਕਲਪਨਾ ਚਾਵਲਾ ਦੀ ਜਪਾਨੀ ਸਹੇਲੀ ਦਾ ਨਾਂ ਕੀ ਸੀ?
(ਉ) ਤਕਾਓ ਦੋਈ
(ਅ) ਨਤਾਸ਼ਾ
(ਇ) ਹੂ ਰੂਈ
(ਸ) ਚੀ ਕਿਊ।
ਉੱਤਰ :
(ੳ) ਤਕਾਓ ਦੋਈ।
(iv) ਸ਼ਟਲ ਕਿੰਨੇ ਦਿਨ ਪੁਲਾੜ ਵਿਚ ਰਿਹਾ ਤੇ ਉਸਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ?
ਉੱਤਰ :
ਪੁਲਾੜ – ਸ਼ਟਲ 16 ਦਿਨ ਪੁਲਾੜ ਵਿਚ ਰਹੀ ‘ਤੇ ਉਸਨੇ ਧਰਤੀ ਦੁਆਲੇ 252 ਚੱਕਰ ਕੱਟੇ।
(v) ਸ਼ਟਲ ਨੂੰ ਧਰਤੀ ਦੁਆਲੇ ਪੂਰਾ ਚੱਕਰ ਕੱਟਣ ਲਈ ਕਿੰਨਾ ਸਮਾਂ ਲਗਦਾ ਸੀ?
(ੳ) ਇਕ ਘੰਟਾ
(ਅ) ਡੇਢ ਘੰਟਾ
(ਏ) ਤਿੰਨ ਘੰਟੇ
(ਸ) ਚਾਰ ਘੰਟੇ।
ਉੱਤਰ :
(ਅ) ਡੇਢ ਘੰਟਾ।
(vi) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਜਾਪਾਨ, ਤਕਾਓ ਦੋਈ, ਧਰਤੀ॥
(vii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਛੇ ਹੋਰ, ਸੋਲਾਂ, ਵੱਡੀ
(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਹੋਇਆ, ਸੀ, ਘੁੰਮਦੀ ਰਹੀ।
(ix) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ।
(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਅਖੀਰ ਆਕਾਸ਼ ਵਿਚ ਉੱਡਣ ਦਾ ਉਸਦਾ ਸੁਪਨਾ ਪੂਰਾ ਹੋਇਆ।
ਉੱਤਰ :
ਅਖ਼ੀਰ ਅਕਾਸ਼ ਵਿਚ ਉੱਡਣ ਦੇ ਉਸਦੇ ਸੁਫ਼ਨੇ ਪੂਰੇ ਹੋਏ।
(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) 19 ਨਵੰਬਰ, 1997 ਨੂੰ ਕਲਪਨਾ ਚਾਵਲਾ ਨੇ ਉਡਾਰੀ ਮਾਰੀ॥
(ਅ) ਸ਼ਟਲ ਦੋ ਮਹੀਨੇ ਪੁਲਾੜ ਵਿਚ ਘੁੰਮਦੀ ਰਹੀ।
ਉੱਤਰ :
(ੳ) ✓
(ਅ) ✗
ਔਖੇ ਸ਼ਬਦਾਂ ਦੇ ਅਰਥ Meanings
- ਅੰਬਰਾਂ – ਅਸਮਾਨਾਂ।
- ਪੁਲਾੜ – ਹਿਮੰਡ ਦਾ ਖਲਾਅ, ਜਿਸ ਵਿਚ ਤਾਰੇ, ਸਿਤਾਰੇ ਤੇ ਧਰਤੀਆਂ ਘੁੰਮਦੀਆਂ ਹਨ।
- ਦੂਰਬੀਨ – ਦੁਰ ਦੀਆਂ ਚੀਜ਼ਾਂ ਨੂੰ ਦੇਖਣ ਦਾ ਯੰਤਰ
- ਅਭੋਲ – ਮਾਸੂਮ, ਬੇਸਮਝ॥
- ਅਗਲੇਰੀ – ਅਗਲੀ, ਉੱਚੀ
- ਜਹਾਜ਼ਰਾਨੀ – ਸਮੁੰਦਰੀ ਜਹਾਜ਼ ਚਲਾਉਣਾ।
- ਵਿਰਲੀ – ਟਾਵੀਂ, ਕੋਈ ਕੋਈ।
- ਹਵਾਬਾਜ਼ – ਹਵਾ ਵਿਚ ਜਹਾਜ਼ ਜਾਂ ਯਾਨ ਉੱਡਾਉਣ ਵਾਲਾ।
- ਵਿਸ਼ਵ – ਸੰਸਾਰ
- ਨਾਸਾ – ਅਮਰੀਕਾ ਵਿਚ ਸਥਿਤ ਪੁਲਾੜ ਕੇਂਦਰ
- ਸ਼ਟਲ – ਅਮਰੀਕਾ ਦਾ ਪੁਲਾੜਯਾਨ, ਜਿਸ ਵਿਚ ਕਲਪਨਾ ਚਾਵਲਾ ਨੇ ਉਡਾਰੀ ਭਰੀ
- ਖਾਧ – ਖੁਰਾਕ – ਖੁਰਾਕ, ਖਾਣ ਦਾ ਸਮਾਨ। ਚੋਗ
- ਚੁਗਾਉਣਾ – ਪੰਛੀ ਨੂੰ ਦਾਣਾ ਪਾਉਣਾ। ਮਾਤਰਾਮਿਕਦਾਰ
- ਸਮਾ ਜਾਣਾ – ਰਲ ਜਾਣਾ, ਲੀਨ ਹੋ ਜਾਣਾ
- ਪ੍ਰੇਰਨਾ – ਉਤਸ਼ਾਹ ਦੇਣਾ, ਕੋਈ ਕੰਮ ਕਰਨ ਲਈ ਕਹਿਣਾ।