Punjab State Board PSEB 5th Class Punjabi Book Solutions Chapter 20 ਸਾਰਾਗੜ੍ਹੀ ਦੀ ਲੜਾਈ Textbook Exercise Questions and Answers.
PSEB Solutions for Class 5 Punjabi Chapter 20 ਸਾਰਾਗੜ੍ਹੀ ਦੀ ਲੜਾਈ (1st Language)
ਪਾਠ-ਅਭਿਆਸ
1. ਜ਼ਬਾਨੀ ਅਭਿਆਸ
ਪ੍ਰਸ਼ਨ 1.
ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ?
ਉੱਤਰ :
ਅਫ਼ਗਾਨਿਸਤਾਨ ਤਕ।
ਪ੍ਰਸ਼ਨ 2.
ਸਾਰਾਗੜ੍ਹੀ ਵਿੱਚ ਕਿੰਨੇ ਸੈਨਿਕ ਸਨ ?
ਉੱਤਰ :
21 ਸਿੱਖ ਸੈਨਿਕ।
ਪ੍ਰਸ਼ਨ 3.
ਸਿੱਖ ਫ਼ੌਜੀਆਂ ਨੇ ਕੀ ਵਿਉਂਤ ਬਣਾਈ ?
ਉੱਤਰ :
ਸਿੱਖ ਫ਼ੌਜੀਆਂ ਨੇ ਪਿੱਛੇ ਹਟਣ ਦੀ ਬਜਾਏ ਮੁਕਾਬਲਾ ਕਰਨ ਦੀ ਵਿਉਂਤ ਬਣਾਈ।
ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ?
ਉੱਤਰ :
12 ਸਤੰਬਰ, 1897 ਈ: ਨੂੰ।
ਪ੍ਰਸ਼ਨ 5.
ਕਵਿਤਾ ਨੂੰ ਲੈਆਤਮਿਕ ਢੰਗ ਨਾਲ ਸੁਣਾਓ।
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਗਾਉਣ)
2. ਹੇਠ ਲਿਖੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:
ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ, ਕਾਲੀ ਘਟਾ ਕੋਈ ਗੜ੍ਹੀ ‘ਤੇ ਛਾਈ ਹੈਸੀ।
ਪ੍ਰਸ਼ਨ 1.
ਗੜ੍ਹੀ ਉੱਤੇ ਕੀ ਹੋਇਆ ਸੀ ?
……………………………………………………………………….
……………………………………………………………………….
……………………………………………………………………….
ਅੱਗੇ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ, ਗੜੀ ਛੱਡਣ ਦੀ ਤਾਰ ਤਦ ਆਈ ਹੈਸੀ।
ਉੱਤਰ :
ਗੜ੍ਹੀ ਉੱਤੇ ਅਣਗਿਣਤ ਕਬਾਇਲੀਆਂ ਨੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਜਾਪਦਾ ਸੀ, ਜਿਵੇਂ – ਦੁਸ਼ਮਣਾਂ ਦੀ ਕਾਲੀ ਘਟਾ ਚੜ੍ਹ ਆਈ ਹੋਵੇ।
ਪ੍ਰਸ਼ਨ 2.
ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ?
……………………………………………………………………….
……………………………………………………………………….
……………………………………………………………………….
ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਇਹ ਹੋਈ ਲੜਾਈ ਹੈਸੀ।
ਉੱਤਰ :
ਕਰਨਲ ਨੇ ਗੜ੍ਹੀ ਵਿਚ ਮੌਜੂਦ ਥੋੜ੍ਹੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕਬਾਇਲੀਆਂ ਦੇ ਹਮਲੇ ਦੀ ਮਾਰ ਹੇਠ ਆਏ ਦੇਖ ਕੇ ਉਸ (ਗੜ੍ਹੀ ਨੂੰ ਛੱਡ ਕੇ ਪਿੱਛੇ ਆ ਜਾਣ ਲਈ ਕਿਹਾ
ਪ੍ਰਸ਼ਨ 3.
ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ?
……………………………………………………………………….
……………………………………………………………………….
……………………………………………………………………….
ਉੱਤਰ :
ਇਸ ਵਿਚ ਸਾਰਾਗੜ੍ਹੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਹੈ, ਜਿਸ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ। ਕਰਦਿਆਂ ਜਾਨਾਂ ਦੇ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
- ਅੰਗਰੇਜ਼ ………………………………..
- ਚੁੱਕੀ ………………………………..
- ਹਮਲਾ ………………………………..
- ਮੁਖੀ ………………………………..
- ਕਰਨਲ ………………………………..
- ਵਿਉਂਤ ………………………………..
- ਮੁਕਾਬਲਾ ………………………………..
- ਸ਼ਹੀਦ ………………………………..
ਉੱਤਰ :
- ਅੰਗਰੇਜ਼ (ਇੰਗਲੈਂਡ ਦੇ ਵਾਸੀ ਗੋਰੇ)ਭਾਰਤ ਉੱਤੇ ਅੰਗਰੇਜ਼ਾਂ ਨੇ 250.ਸਾਲ ਰਾਜ ਕੀਤਾ।
- ਚੌਂਕੀ (ਨਿਗਰਾਨੀ ਲਈ ਲਾਇਆ ਡੇਰਾ)ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਚੌਂਕੀਆਂ ਉੱਤੇ ਗੋਲੇ ਵਰਸਾਏ।
- ਹਮਲਾ (ਵਾਰ) – ਹਜ਼ਾਰਾਂ ਕਬਾਇਲੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਕਰ ਦਿੱਤਾ।
- ਮੁਖੀ ਮੋਹਰੀ, ਆਗੂ) – ਫ਼ੌਜ ਆਪਣੇ ਮੁਖੀ ਦੀ ਅਗਵਾਈ ਹੇਠ ਲੜਦੀ ਹੈ।
- ਕਰਨਲ (ਇਕ ਫ਼ੌਜੀ ਅਹੁਦਾ – ਕਰਨਲ ਨੇ ਫ਼ੌਜੀ ਟੁਕੜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਥਾਂ ਪਿੱਛੇ ਹਟਣ ਲਈ ਕਿਹਾ।
- ਵਿਉਂਤ ਯੋਜਨਾ) – ਵਿਉਂਤ ਬਣਾ ਕੇ ਕੰਮ ਕਰੋ, ਤਾਂ ਸਫਲਤਾ ਮਿਲਦੀ ਹੈ।
- ਮੁਕਾਬਲਾ (ਟਾਕਰਾ) – ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ
- ਸ਼ਹੀਦ ਕੁਰਬਾਨੀ ਦੇਣ ਵਾਲਾ) – ਸ਼ਹੀਦ ਭਗਤ ਵ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ – ਕੁਰਬਾਨੀ ਦਿੱਤੀ।
4. ਸਾਰਾਗੜ੍ਹੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ :
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ। ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਕੀ ਸੀ। ਇਸ ਉੱਤੇ 12 ਸਤੰਬਰ, 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਸਮੇਂ ਇੱਥੇ ਚਾਰ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਮੌਜੂਦ ਸਨ।
ਕਰਨਲ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਚੌਂਕੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਬੱਸ ਫਿਰ ਕੀ ਸੀ ਲਹੂ – ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਸਿਪਾਹੀ ਸ਼ਹਾਦਤ ਦੇ ਗਏ ਪਰ ਪਿੱਛੇ ਨਾ ਹਟੇ। ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ।
ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦਿੱਤਾ ਗਿਆ। ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।
ਅਧਿਆਪਕ ਲਈ ਅਗਵਾਈ-ਲੀਹਾਂ:
ਤਾਰ (ਇੱਕ ਟੈਲੀਗਾਮ-ਸੇਵਾ) ਇਸ ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਏ ਜਾਂਦੇ ਸਨ। ਚੰਗੇ-ਮਾੜੇ ਸੁਨੇਹੇ ਜਿਵੇਂ ਜਨਮ, ਮੌਤ, ਵਿਆਹ, ਨੌਕਰੀ, ਯੁੱਧ, ਦੁਰਘਟਨਾ ਆਦਿ।
- ਈਸਟ ਇੰਡੀਆ ਕੰਪਨੀ ਨੇ ਦੇਸ ਵਿੱਚ 1851 ਈਸਵੀ ਤੋਂ 1854 ਈਸਵੀ ਤੱਕ ਟੈਲੀਗ੍ਰਾਮ ਲਾਈਨਾਂ ਵਿਛਾਈਆਂ ਸਨ।
- ਈਸਟ ਇੰਡੀਆ ਕੰਪਨੀ ਨੇ ਹੀ ਇਹ ਸਹੂਲਤ 1854 ਈਸਵੀ ਵਿੱਚ ਆਮ ਲੋਕਾਂ ਲਈ ਖੋਲੀ ਸੀ।
- ਭਾਰਤ ਵਿੱਚ ਪਹਿਲੀ ਤਾਰ 27 ਅਪਰੈਲ, 1854 ਈਸਵੀ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ ਸੀ।
- ਤਾਰ ਦੀ ਸਹੂਲਤ ਤਕਨੀਕ ਵਿਕਸਿਤ ਹੋਣ ਕਾਰਨ 160 ਸਾਲ ਬਾਅਦ 15 ਜੁਲਾਈ, 2013 ਈਸਵੀ ਨੂੰ ਬੰਦ ਕਰ ਦਿੱਤੀ ਗਈ ਸੀ।
ਪਾਠ – ਅਭਿਆਸ ਪ੍ਰਸ਼ਨ – ਉੱਤਰ।
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
“ਸਾਰਾਗੜ੍ਹੀ ਦੀ ਲੜਾਈਂ ਕਵਿਤਾ ਵਿਚਲੀਆਂ ਉਨ੍ਹਾਂ ਚਾਰ – ਪੰਜ ਗੱਲਾਂ ਨੂੰ ਲਿਖੋ, ਜਿਹੜੀਆਂ ਤੁਹਾਨੂੰ ਯਾਦ ਕਰਨ ਯੋਗ ਪ੍ਰਤੀਤ ਹੋਈਆਂ ਹਨ।?
ਉੱਤਰ :
- ਸਾਰਾਗੜ੍ਹੀ ਦਾ ਸਥਾਨ ਅੱਜ – ਕਲ੍ਹ ਪਾਕਿਸਤਾਨ ਵਿਚ ਹੈ।
- ਇਹ ਲੜਾਈ 12 ਸਤੰਬਰ, 1897 ਨੂੰ ਹੋਈ, ਜਦੋਂ ਅਫ਼ਗਾਨਿਸਤਾਨ ਦੇ ਪਠਾਣਾਂ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਸ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਉਸ ਵਕਤ ਇਸ ਗੜੀ ਵਿਚ ਸਿੱਖ ਰੈਜਮੈਂਟ ਦੇ 21 ਸਿੱਖ ਫ਼ੌਜੀ ਮੌਜੂਦ ਸਨ।
- ਕਰਨਲ ਹਾਗਟਨ ਨੇ ਰੈਜਮੈਂਟ ਨੂੰ ਕਿਹਾ ਕਿ ਉਹ ਗੜ੍ਹੀ ਛੱਡ ਕੇ ਵਾਪਸ ਆ ਜਾਣ, ਪਰ ਸਿੱਖ ਫ਼ੌਜੀਆਂ ਨੇ ਗੜ੍ਹੀ ਵਿਚੋਂ ਭੱਜਣ ਦੀ ਥਾਂ ‘ਤੇ ਟਾਕਰਾ ਕਰਨ ਨੂੰ ਤਰਜੀਹ ਦਿੱਤੀ। ਫਲਸਰੂਪ, ਸ਼ਹੀਦੀਆਂ ਦਿੱਤੀਆਂ।
- ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
- ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਦੇ ਵਿਚ ਸ਼ਾਮਲ ਕੀਤਾ ਗਿਆ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?ਇਸ ਵਿਚ ਕਿੰਨੇ ਸਿੱਖ ਫ਼ੌਜੀ ਸ਼ਹੀਦ ਹੋਏ?.
ਉੱਤਰ :
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਹੋਈ।ਇਸ ਵਿਚ ਸਿੱਖ ਰੈਜਮੈਂਟ ਦੇ ਸਾਰੇ ਦੇ ਸਾਰੇ 21 ਸਿੱਖ ਫ਼ੌਜੀ ਲੜਦੇ – ਲੜਦੇ ਸ਼ਹੀਦ ਹੋ ਗਏ।
ਪ੍ਰਸ਼ਨ 2.
ਸਾਰਾਗੜ੍ਹੀ ਦੇ ਸ਼ਹੀਦਾਂ ਦਾ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ?
ਉੱਤਰ :
ਸਾਰਾਗੜ੍ਹੀ ਦੇ ਸ਼ਹੀਦ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ਼ ਮੈਰਿਟ ਮਿਲਿਆ। ਉਨ੍ਹਾਂ ਦੀ ਇਸ ਲੜਾਈ ਨੂੰ ਸੰਸਾਰ ਦੀਆਂ 8 ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਤੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।
ਪ੍ਰਸ਼ਨ 3.
ਸਾਰਾਗੜ੍ਹੀ ਦੇ ਸੈਨਿਕਾਂ ਨੂੰ ਕਿਸ ਸਨਮਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ?
ਉੱਤਰ :
ਇੰਡੀਅਨ ਆਰਡਰ ਆਫ਼ ਮੈਰਿਟ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਫ਼ਗਾਨਿਸਤਾਨ ਤਕ ਦੀ ਆਪਣੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕੀ ਬਣਾਇਆ ਸੀ ?
ਉੱਤਰ :
ਸਾਰਾਗੜੀ ਨਾਂ ਦੀ ਚੌਂਕੀ।
ਪ੍ਰਸ਼ਨ 2.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ਸੀ?
ਉੱਤਰ :
12 ਸਤੰਬਰ, 1897 ਨੂੰ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ :
ਡਾ: ਹਰੀ ਸਿੰਘ ਜਾਚਕ (✓)
ਪ੍ਰਸ਼ਨ 2.
ਤੁਹਾਡੀ ਪਾਠ ਪੁਸਤਕ ਵਿਚ ਡਾ: ਹਰੀ ਸਿੰਘ ਜਾਚਕ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ?
ਉੱਤਰ :
ਸਾਰਾਗੜ੍ਹੀ ਦੀ ਲੜਾਈ (✓)
ਪ੍ਰਸ਼ਨ 3.
‘ਸਾਰਾਗੜ੍ਹੀ ਦੀ ਲੜਾਈਂ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ :
ਕਵਿਤਾ (✓)
ਪ੍ਰਸ਼ਨ 4.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਛੰਦ ਵਿਚ ਲਿਖੀ ਗਈ ਹੈ ?
ਉੱਤਰ :
ਬੈਂਤ (✓)
ਪ੍ਰਸ਼ਨ 5.
ਅਫ਼ਗਾਨਿਸਤਾਨ ਦੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕਿਹੜੀ ਚੌਂਕੀ ਬਣਾਈ ਸੀ ?
ਉੱਤਰ :
ਸਾਰਾਗੜ੍ਹੀ ਦੀ (✓)
ਪ੍ਰਸ਼ਨ 6.
ਸਾਰਾਗੜ੍ਹੀ ਦੀ ਚੌਂਕੀ ਦੀ ਰਾਖੀ ਲਈ ਕਿੰਨੇ ਸਿੱਖ ਸੈਨਿਕ ਸਨ ?
ਉੱਤਰ :
ਇੱਕੀ (✓)
ਪ੍ਰਸ਼ਨ 7.
ਸਾਰਾਗੜੀ ਉੱਤੇ ਕਿਸ ਨੇ ਹਮਲਾ ਕੀਤਾ ਸੀ ?
ਉੱਤਰ :
ਕਬਾਇਲੀਆਂ ਨੇ। ਪ੍ਰਸ਼ਨ 8. ਕਰਨਾਲ ਨੇ ਸੈਨਿਕਾਂ ਨੂੰ ਕੀ ਤਾਰ ਦਿੱਤੀ ਸੀ?ਉੱਤਰ :ਗੜ੍ਹੀ ਛੱਡਣ ਦੀ (✓)
ਪ੍ਰਸ਼ਨ 9.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?
ਉੱਤਰ :
12 ਸਤੰਬਰ, 1899 ਨੂੰ (✓)
ਪ੍ਰਸ਼ਨ 10.
ਸਿੱਖ ਫ਼ੌਜੀਆਂ ਨੇ ਭੱਜਣ ਦੀ ਥਾਂ ਕੀ ਫ਼ੈਸਲਾ ਕੀਤਾ ?
ਉੱਤਰ :
ਲੜ ਮਰਨ ਦਾ (✓)
ਪ੍ਰਸ਼ਨ 11.
ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨੇ ਸਿੱਖ ਸੈਨਿਕ ਸ਼ਹੀਦ ਹੋਏ?.
ਉੱਤਰ :
ਇੱਕੀ/ਸਾਰੇ ਦੇ ਸਾਰੇ (✓)
ਪ੍ਰਸ਼ਨ 12.
ਸਾਰਾਗੜੀ ਦੇ ਸ਼ਹੀਦਾਂ ਦੀ ਕੁਰਬਾਨੀ ਕਿਹੋ ਜਿਹੀ ਸੀ ?
ਉੱਤਰ :
ਬੇਮਿਸਾਲ (✓)
ਪ੍ਰਸ਼ਨ 13.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
- ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਸੀ ਜਦ, ਅਫ਼ਗਾਨਿਸਤਾਨ ……………………………….।
- ਏਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜ੍ਹੀ ਵਿਚ ……………………………।
ਉੱਤਰ :
- ਚੌਕੀ ਬਣਾਈ ਹੈਸੀ (✓)
- ਹੱਦ ਵਧਾਈ ਹੈਸੀ (✓)
ਪ੍ਰਸ਼ਨ 14.
‘ਖ਼ਬਰ ਦਾ ਸੰਬੰਧ ਜੇ ‘ਸਮਾਚਾਰਾਂ ਨਾਲ ਹੈ, ਤਾਂ “ਫ਼ੌਜੀ ਦਾ ਸੰਬੰਧ ਕਿਸ ਨਾਲ ਹੈ ?
ਉੱਤਰ :
(ਸ) ਸੈਨਿਕ (✓)
ਪ੍ਰਸ਼ਨ 15.
ਸਾਰਾਗੜ੍ਹੀ ਦੀ ਲੜਾਈ ਨੂੰ ਸੰਸਾਰ ਦੀਆਂ ਕਿੰਨੀਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ।
ਉੱਤਰ :
(ਉ) ਅੱਠ (✓)
ਪ੍ਰਸ਼ਨ 16.
ਸਾਰਾਗੜ੍ਹੀ ਦਾ ਸਥਾਨ ਅੱਜ – ਕੱਲ੍ਹ ਕਿੱਥੇ ਹੈ ?
ਉੱਤਰ :
(ਅ) ਪਾਕਿਸਤਾਨ ਵਿਚ (✓)
ਪ੍ਰਸ਼ਨ 17.
“ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ। ਵਿਚ
ਉੱਤਰ :
ਭਾਵਵਾਚਕ ਨਾਂਵ (✓)
ਪ੍ਰਸ਼ਨ 18.
ਦਿੱਤੇ ਤੁਕਾਤਾਂ ਤੋਂ ਕਾਵਿ – ਸਤਰਾਂ ਬਣਾਓ :
…………………………….. ਪਾਈ ਹੈਸੀ
…………………………….. ਘੋਲ – ਘੁਮਾਈ ਹੈਸੀ। ਹੈ
ਉੱਤਰ :
ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ, ਦੁਸ਼ਮਣ ਦਲਾਂ ‘ਚ ਭਾਜੜ ਪਾਈ ਹੈਸੀ।
ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ, ਆਪਣੀ ਜ਼ਿੰਦਗੀ ਘੋਲ – ਘੁਮਾਈ ਹੈਸੀ।
VI. ਵਿਆਕਰਨ
ਪ੍ਰਸ਼ਨ 1.
ਕਿਹੜਾ ਸ਼ਬਦ – ਜੋੜ ਸਹੀ ਹੈ ?
(ਉ) ਪੌਹਚਾਈ
(ਅ) ਪਹੁੰਚਾਈ
(ਈ) ਪੌਹਚਈ
(ਸ) ਪੁੰਹਚਾਈ॥
ਉੱਤਰ :
(ਅ) ਪਹੁੰਚਾਈ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਪਹਿਲਾ ਆਵੇਗਾ?
(ੳ) ਸਿੱਖ
(ਅ) ਸਿਗਨਲਮੈਲ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਅ) ਸਾਰਾਗੜ੍ਹੀ।
VII. ਅਧਿਆਪਕ ਲਈ
ਪ੍ਰਸ਼ਨ 1.
ਵਿਦਿਆਰਥੀਆਂ ਨੂੰ ਤਾਰ ਟੈਲੀਗ੍ਰਾਮ ਸੰਬੰਧੀ ਹੇਠ ਲਿਖੀ ਜਾਣਕਾਰੀ ਦਿਓ :
ਉੱਤਰ :
- ਤਾਰ (ਇਕ ਟੈਲੀਗ੍ਰਾਮ – ਸੇਵਾ) ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਏ ਜਾਂਦੇ ਸਨ।
- ਈਸਟ ਇੰਡੀਆ ਕੰਪਨੀ ਨੇ ਭਾਰਤ ਵਿਚ 1851 ਈਸਵੀਂ ਤੋਂ 1854 ਈਸਵੀਂ ਤਕ ਟੈਲੀਗਾਮ ਲਾਈਨਾਂ ਵਿਛਾਈਆਂ ਸਨ।
- 1854 ਈਸਵੀ ਵਿਚ ਇਹ ਸਹੂਲਤ ਆਮ ਲੋਕਾਂ ਲਈ ਖੋਲ੍ਹੀ ਗਈ।
- ਭਾਰਤ ਵਿਚ ਪਹਿਲੀ ਤਾਰ 27 ਅਪਰੈਲ, 1854 ਈਸਵੀਂ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ।
- ਤਾਰ ਦੀ ਸਹੂਲਤ ਸੰਚਾਰ ਸਾਧਨਾਂ ਦਾ ਵਿਕਾਸ ਹੋਣ ਕਾਰਨ 15 ਜੁਲਾਈ, 2013 ਈਸਵੀਂ ਨੂੰ ਬੰਦ ਕਰ ਦਿੱਤੀ ਗਈ।
VIII. ਕਾਵਿ – ਸਤਰਾਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਅਧੂਰੀਆਂ ਕਾਵਿ – ਸਤਰਾਂ ਪੂਰੀਆਂ ਕਰੋ :
(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
………………………………………………………….
(ਅ) ਏਸ ਚੌਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ।
………………………………………………………….
(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ,
ਲੜਨ – ਮਰਨ ਦੀ ਵਿਉਂਤ ਬਣਾਈ ਹੈਸੀ।
………………………………………………………….
(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਪਾਈ ਹੈਸੀ।
………………………………………………………….
(ਹ) “ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਉੱਤਰ :
(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
ਏਸ ਹੱਦ ਦੀ ਰੱਖਿਆ ਕਰਨ ਖ਼ਾਤਰ,
ਸਾਰਾਗੜੀ ਇਕ ਚੌਕੀ ਬਣਾਈ ਹੈਸੀ।
(ਅ) ਏਸ ਚੌਂਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ !
ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ,
ਕਾਲੀ ਘਟਾ ਕੋਈ ਗੜੀ ‘ਤੇ ਛਾਈ ਹੈਸੀ।
(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ, ਲੜਨ
ਮਰਨ ਦੀ ਵਿਉਂਤ ਬਣਾਈ ਹੈਸੀ।
ਬਾਰਾਂ ਸਤੰਬਰ, ਅਠਾਰਾਂ ਸੌ ਸਤਾਨਵੇਂ ਨੂੰ,
ਲਹੂ – ਡੋਲ੍ਹਵੀਂ ਹੋਈ ਲੜਾਈ ਹੈਸੀ :
(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਤਦ ਪਾਈ ਹੈਸੀ।
ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ,
ਆਪਣੀ ਜਿੰਦੜੀ ਘੋਲ – ਘੁਮਾਈ ਹੈਸੀ।
(ਹ) ‘ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਦੁਨੀਆ ਵਿਚ ਨਹੀਂ ਮਿਲਦੀ ਮਿਸਾਲ ਕੋਈ,
ਬੇਮਿਸਾਲ ਇਹ ਹੋਈ ਲੜਾਈ ਹੈਸੀ।
ਪ੍ਰਸ਼ਨ :
- ਇਨ੍ਹਾਂ ਸਤਰਾਂ ਵਿਚ ਕਿਹੜੀ ਲੜਾਈ ਦਾ ਜ਼ਿਕਰ ਹੈ?
- ਕੌਣ ਆਪਣੀ ਜਾਨ ਉੱਤੇ ਖੇਡੇ?
- ਦੁਨੀਆਂ ਵਿਚ ਕਿਹੜੀ ਲੜਾਈ ਬੇਮਿਸਾਲ ਸੀ?
ਉੱਤਰ :
- ਸਾਰਾਗੜ੍ਹੀ ਦੀ।
- 21 ਸਿੱਖ ਸੈਨਿਕ।
- ਸਾਰਾਗੜ੍ਹੀ ਦੀ।
ਔਖੇ ਸ਼ਬਦਾਂ ਦੇ ਅਰਥ – Meanings
- ਹੈਸੀ – ਸੀ।
- ਸਾਰਾਗੜ੍ਹੀ – ਇਕ ਥਾਂ ਦਾ ਨਾਂ, ਛੋਟਾ ਕਿਲ੍ਹਾ
- ਕਬਾਇਲੀ – ਅਫ਼ਗਾਨੀ ਕਬੀਲੇ ਦੇ ਲੋਕ।
- ਰੈਜਮੈਂਟ – ਫ਼ੌਜੀ ਟੁਕੜੀ।
- ਸਿਗਨਲਮੈਨ – ਇਸ਼ਾਰਾ ਕਰਨ ਵਾਲਾ।
- ਵਿਉਂਤ – ਤਰੀਕਾ
- ਘੋਲ – ਘੁਮਾਈਕੁਰਬਾਨ ਕਰ ਦਿੱਤੀ।
- ਬੇਮਿਸਾਲ – ਜਿਸ ਦੀ ਬਰਾਬਰੀ ਕਰਨ ਵਾਲਾ ਕੋਈ ਨਾ ਹੋਵੇ।