unjab State Board PSEB 5th Class Punjabi Book Solutions Chapter 21 ਅਸਲੀ ਸਿੱਖਿਆ Textbook Exercise Questions and Answers.
PSEB Solutions for Class 5 Punjabi Chapter 21 ਅਸਲੀ ਸਿੱਖਿਆ (1st Language)
ਪਾਠ – ਅਭਿਆਸ
1. ਜ਼ਬਾਨੀ ਅਭਿਆਸ
ਪ੍ਰਸ਼ਨ 1.
ਬਾਰਸ਼ ਜ਼ਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ ?
ਉੱਤਰ :
ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਸੀ।
ਪ੍ਰਸ਼ਨ 2.
ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ?
ਉੱਤਰ :
ਤਾਂ ਪੈਰਾਂ ਹੇਠੋਂ ਰੇਤ ਖਿਸਕਦੀ ਜਾਂਦੀ ਸੀ।
ਪ੍ਰਸ਼ਨ 3.
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਕਿਉਂ ਕਰ ਰਿਹਾ ਸੀ ?
ਉੱਤਰ :
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਇਸ ਕਰਕੇ ਕਰ ਰਿਹਾ ਸੀ, ਤਾਂ ਜੋ ਉਹ ਉਸਨੂੰ ਨਕਲ ਕਰ ਲੈਣ ਦੇਣ।
ਪ੍ਰਸ਼ਨ 4.
ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰ ਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।
2, ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:
ਉੱਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ। …………………………… ਬਚਾਅ ਹੋ ਗਿਆ ਸੀ।
ਪ੍ਰਸ਼ਨ 1.
ਸ਼ਾਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ?
…………………………………..
…………………………………..
…………………………………..
ਉੱਤਰ :
(ੳ) ਮਨਜੀਤ ਭੈਣ ਜੀ ਨੇ।
ਪ੍ਰਸ਼ਨ 2.
ਸ਼ਾਰਦਾ ਭੈਣ ਜੀ ਨਦੀ ਵਿੱਚ ਕਿਉਂ ਰੁੜ੍ਹਨ ਲੱਗੇ ਸਨ?
…………………………………..
…………………………………..
…………………………………..
ਉੱਤਰ :
ਕਿਉਂਕਿ ਉਸਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ।
ਪ੍ਰਸ਼ਨ 3.
ਹਰਦੀਪ ਕਿਸ ਜਮਾਤ ਵਿੱਚ ਪੜ੍ਹਦਾ ਸੀ?
…………………………………..
…………………………………..
…………………………………..
ਉੱਤਰ :
(ਅ) ਨੌਵੀਂ।
ਪ੍ਰਸ਼ਨ 4.
ਹਰਦੀਪ ਨੇ ਸ਼ਾਰਦਾ ਭੈਣ ਜੀ ਨੂੰ ਕਿਵੇਂ ਬਚਾਇਆ?
…………………………………..
…………………………………..
…………………………………..
ਉੱਤਰ :
ਹਰਦੀਪ ਨੇ ਇਕਦਮ ਪਾਣੀ ਵਿਚ ਛਾਲ ਮਾਰੀ ਤੇ ਤਰਦਾ ਹੋਇਆ ਸ਼ਾਰਦਾ ਭੈਣ ਜੀ ਦੇ ਕੋਲ ਪੁੱਜਾ ਤੇ ਉਨ੍ਹਾਂ ਨੂੰ ਡੂੰਘੇ ਪਾਣੀ ਤੋਂ ਬਚਾ ਕੇ ਘੱਟ ਪਾਣੀ ਵਲ ਲੈ ਆਇਆ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ:
- ਨਦੀ …………………………………..
- ਪਾਣੀ …………………………………..
- ਸਨਮਾਨ …………………………………..
- ਹੁਸ਼ਿਆਰ …………………………………..
- ਨਕਲ …………………………………..
ਉੱਤਰ :
- ਨਦੀ (ਦਰਿਆ) – ਨਦੀ ਵਿਚ ਪਾਣੀ ਚੜ੍ਹਿਆ ਹੋਇਆ ਹੈ।
- ਪਾਣੀ (ਜਲ – ਪਹਿਲਾਂ ਪਾਣੀ ਜੀਉ ਹੈ, ਜਿਤੁਹਰਿਆ ਸਭ ਕੋਇ।’
- ਸਨਮਾਨ (ਇਜ਼ਤ, ਸਤਿਕਾਰ – ਹਮੇਸ਼ਾ ਵੱਡਿਆਂ ਦਾ ਸਨਮਾਨ ਕਰੋ।.
- ਹੁਸ਼ਿਆਰ ਲਾਇਕ, ਤੇਜ਼ – ਮੇਰਾ ਛੋਟਾ ਭਰਾ ਪੜ੍ਹਾਈ ਵਿਚ ਹੁਸ਼ਿਆਰ ਹੈ।
- ਨਕਲ (ਸਵਾਂਗ, ਉਤਾਰਾ, ਜੋ ਅਸਲ ਨਾ ਹੋਵੇ)ਵਿਦਿਆਰਥੀਆਂ ਨੂੰ ਨਕਲ ਤੋਂ ਕੰਮ ਨਹੀਂ ਲੈਣਾ ਚਾਹੀਦਾ।
4. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:
- ਵੱਧ – ਘੱਟ
- ਹੁਸ਼ਿਆਰ …………………………………..
- ਨਿੱਕਾ …………………………………..
- ਪਾਸ …………………………………..
- ਉੱਚਾ …………………………………..
- ਬਹੁਤਾ …………………………………..
- ਹੌਲੀ …………………………………..
- ਹੇਠ …………………………………..
- ਡੁੱਬਣਾ …………………………………..
- ਜ਼ਿੰਦਗੀ …………………………………..
ਉੱਤਰ :
- ਵੱਧ – ਘੱਟ
- ਹੁਸ਼ਿਆਰ – ਕਮਜ਼ੋਰ
- ਨਿੱਕਾ – ਵੱਡਾ
- ਪਾਸ – ਦੂਰ
- ਉੱਚਾ – ਨੀਵਾਂ
- ਬਹੁਤਾ – ਥੋੜਾਂ
- ਹੌਲੀ – ਤੇਜ਼
- ਹੋਠੇ – ਉੱਤੇ
- ਡੁੱਬਣਾ – ਤਰਨਾ
- ਜ਼ਿੰਦਗੀ – ਮੌਤ
5. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਢੁਕਵੇਂ ਵਿਸ਼ੇਸ਼ਣ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ਹੌਲੀ-ਹੌਲੀ, ਉੱਚੀ, ਨੌਵੀਂ, ਹੁਸ਼ਿਆਰ, ਬਹੁਤਾ,ਵਧ)
1. ਅੱਜ ਨਦੀ ਵਿੱਚ ………………………………….. ਪਾਣੀ ਸੀ।
2. ਡਾਈਵਰ ਬੱਸਾਂ ………………………………….. ਥਾਂ ਖੜ੍ਹੀਆਂ ਕਰ ਦਿੰਦੇ ਸਨ।
3. ਪਾਣੀ ਦਾ ਵਹਾਅ ………………………………….. ਜਾਂਦਾ ਸੀ।
4. ਉਹ ………………………………….. ਨਦੀ ਪਾਰ ਕਰ ਰਹੇ ਸਨ।
5. ਇੱਕ ਦਿਨ ………………………………….. ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ।
6. ਉਹ ਪੜ੍ਹਾਈ ਵਿੱਚ ਬਹੁਤਾ ………………………………….. ਨਹੀਂ ਸੀ।
ਉੱਤਰ :
(ਉ) ਬਹੁਤ, ਅਤੇ ਉੱਚੀ, ਈ ਵਧ,
(ਸ) ਹੌਲੀ – ਹੌਲੀ,
(ਹ) ਨੌਵੀਂ,
(ਕ) ਹੁਸ਼ਿਆਰ।
ਨੋਟ – ਬੋਰਡ ਦੀ ਪੁਸਤਕ ਵਿਚਲੇ ਪ੍ਰਸ਼ਨ ਅਨੁਸਾਰ ਉਪਰੋਕਤ ਨੰਬਰ (ਏ) ਅਤੇ (ਸ) ਵਿਚ ਲਿਖੇ ਗਏ ਸ਼ਬਦ “ਵਧ’ ਅਤੇ ‘ਹੌਲੀ – ਹੌਲੀ’ ਵਿਸ਼ੇਸ਼ਣ ਦੱਸੇ ਗਏ ਹਨ, ਪਰ ਇਹ ਗ਼ਲਤ ਹੈ। ਇਹ ਵਿਸ਼ੇਸ਼ਣ ਨਹੀਂ, ਸਗੋਂ ਕਿਰਿਆ ਵਿਸ਼ੇਸ਼ਣ ਹਨ)
6. ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ :
- ਬੱਸ ਪਿੰਡ ਤੱਕ ਨਹੀਂ ਆਈ।
- ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ।
ਉੱਤਰ :
- ਬੱਸਾਂ ਪਿੰਡਾਂ ਤੱਕ ਨਹੀਂ ਆਈਆਂ।
- ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ।
7. ਇਸ ਕਹਾਣੀ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ, ਉਸ ਨੂੰ ਸੰਖੇਪ ਕਰ ਕੇ ਲਿਖੋ :
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
ਅਧਿਆਪਕ ਲਈ ਅਗਵਾਈ-ਲੀਹਾਂ:
ਵਿਦਿਆਰਥੀਆਂ ਨੂੰ ਵਿਸ਼ੇਸ਼ਣ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਅਗਲੇ ਸਫ਼ਿਆਂ ਵਿਚ ਵਿਆਕਰਨ ਵਾਲਾ ਭਾਗ॥
ਪਾਠ – ਅਭਿਆਸ ਪ੍ਰਸ਼ਨ – ਉੱਤਰ।
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
“ਅਸਲੀ ਸਿੱਖਿਆ’ ਕਹਾਣੀ ਵਿਚੋਂ ਤੁਹਾਨੂੰ ਕਿਹੜੀਆਂ ਚਾਰ – ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ?
ਉੱਤਰ :
- ਹਮੇਸ਼ਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰੋ।
- ਕਿਸੇ ਵੀ ਕੰਮ ਨੂੰ ਛੋਟਾ ਨਾਂ ਸਮਝੋ।
- ਹਮੇਸ਼ਾ ਲੋੜਵੰਦਾਂ ਦੀ ਮਦਦ ਕਰੋ।
- ਮਿਹਨਤ ਦਾ ਪੱਲਾ ਨਾ ਛੱਡੋ।
- ਸਮੇਂ ਦੀ ਕਦਰ ਕਰੋ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
1. ਕਹਾਣੀ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : –
ਉੱਧਰ ਸਕੂਲ ਵਿਚ ਛੁੱਟੀ ਹੋ ਗਈ ਸੀ। ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ। ਉਨ੍ਹਾਂ ਵਿਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ। ਉਹ ਵੀ ਲੋਕਾਂ ਵਾਂਗ ਨਦੀ ਵਿਚ ਵੜ ਗਏ। ਉਸ ਵੇਲੇ ਪਿੱਛੇ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿਚ ਰੁੜ੍ਹਨ ਲੱਗੇ ਸਨ। ਚਾਰੇ ਪਾਸੇ ਹਾਏ – ਤੋਬਾ ਮੱਚ ਗਈ। ਨੌਵੀਂ ਜਮਾਤ ਦਾ ਇਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ। ਹਰਦੀਪ ਨੇ ਇਕ ਪਲ ਵੀ ਨਾ ਉਡੀਕਿਆ। ਉਸ ਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ। ਉਨ੍ਹਾਂ ਨੂੰ ਫੜ ਕੇ ਡੂੰਘੇ ਪਾਣੀ ਵਿਚੋਂ ਘਟ ਪਾਣੀ ਵੱਲ ਲੈ ਆਇਆ। ਘਬਰਾਹਟ ਨਾਲ ਸ਼ਾਰਦਾ ਭੈਣ ਜੀ ਦਾ ਬੁਰਾ ਹਾਲ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ ਸੀ।
ਪ੍ਰਸ਼ਨ 1.
(i) ਇਹ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।
(ii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਉਸਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ।
ਉੱਤਰ :
ਉਸਨੇ ਆਪਣੇ ਬਸਤੇ ਆਪਣੇ ਸਾਥੀਆਂ ਨੂੰ ਫੜਾਏ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ।
(iii) ਹੇਠ ਲਿਖੇ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਵਿਦਿਆਰਥੀ ਤੇ ਅਧਿਆਪਕ ਵੀ ਹੋਰ ਲੋਕਾਂ ਵਾਂਗ ਨਦੀ ਵਿਚ ਵੜ ਗਏ।
(ਅ) ਸ਼ਾਰਦਾ ਭੈਣ ਜੀ ਬਿਲਕੁਲ ਨਾ ਘਬਰਾਏ।
ਉੱਤਰ :
(ੳ) ✓
(ਅ) ✗
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
- ਨਦੀ ਵਿਚ ਕਾਫੀ ………………………………. ਆ ਗਿਆ ਸੀ।
- ਵਿਦਿਆਰਥੀ ਅਤੇ ਅਧਿਆਪਕ ………………………………. ਨੂੰ ਤੁਰ ਪਏ ਸਨ।
- ਬੱਚੇ ਸਗੋਂ ਨਦੀ ਵਿਚ ਤੇਜ਼ ਵਗਦਾ ਪਾਣੀ ਦੇਖ ਕੇ ………………………………. ਰਹੇ ਸਨ।
- ਉਹ ………………………………. ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵਲ ਵਧਿਆ।
- ਤੂੰ ਜਿਹੜੀ ………………………………. ਵਾਲੀ ਨਦੀ ਵਿਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ।
ਉੱਤਰ :
- ਪਾਣੀ,
- ਘਰਾਂ,
- ਚਾਂਭਲ,
- ਬਿਜਲੀ
- ਨਕਲ।
ਪ੍ਰਸ਼ਨ 2.
ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਸ਼ਾਰਦਾ ਭੈਣ ਜੀ ਅਤੇ ਹਰਦੀਪ।
ਪ੍ਰਸ਼ਨ 3.
“ਅਸਲੀ ਸਿੱਖਿਆ’ ਕਹਾਣੀ ਕਿਸ ਗੱਲ ਦੇ ਵਿਰੁੱਧ ਹੈ?
ਉੱਤਰ :
ਨਕਲ ਕਰ ਕੇ ਪਾਸ ਹੋਣ ਦੇ।
ਪ੍ਰਸ਼ਨ 4.
ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਿਸ ਦੀ ਲਿਖੀ ਹੈ?
ਉੱਤਰ :
ਗੁੱਲ ਚੌਹਾਨ (✓)
ਪ੍ਰਸ਼ਨ 5.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਗੁੱਲ ਚੌਹਾਨ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ :
ਅਸਲੀ ਸਿੱਖਿਆ (✓)
ਪ੍ਰਸ਼ਨ 6.
“ਅਸਲੀ ਸਿੱਖਿਆ ਪਾਠ ਕਵਿਤਾ ਹੈ ਜਾਂ ਕਹਾਣੀ?
ਉੱਤਰ :
ਕਹਾਣੀ (✓)
ਪ੍ਰਸ਼ਨ 7.
ਨਦੀ ਦਾ ਵਹਾ ਕਦੋਂ ਵਧ ਜਾਂਦਾ ਸੀ?
ਉੱਤਰ :
ਜ਼ਿਆਦਾ ਮੀਂਹ ਪੈਣ ਨਾਲ )।
ਪ੍ਰਸ਼ਨ 8.
ਡਰਾਈਵਰ ਬੱਸਾਂ ਪਿੰਡ ਤਕ ਕਿਉਂ ਨਹੀਂ ਸਨ ਲਿਆਉਂਦੇ?
ਉੱਤਰ :
(ਉ) ਨਦੀ ਵਿਚ ਹੜ੍ਹ ਕਾਰਨ (✓)
ਪ੍ਰਸ਼ਨ 9.
ਲੋਕ ਨਦੀ ਨੂੰ ਕਿਸ ਤਰ੍ਹਾਂ ਪਾਰ ਕਰ ਰਹੇ ਸਨ?
ਉੱਤਰ :
ਟੋਲੀਆਂ ਬਣ ਕੇ ()।
ਪ੍ਰਸ਼ਨ 10.
ਲੋਕਾਂ ਨੇ ਬੱਚੇ ਕਿੱਥੇ ਚੁੱਕੇ ਸਨ?
ਉੱਤਰ :
ਮੋਢਿਆਂ ਉੱਤੇ (✓)
ਪ੍ਰਸ਼ਨ 11.
ਸ਼ਾਰਦਾ ਭੈਣ ਜੀ ਕਿਸ ਦਾ ਹੱਥ ਫੜ ਕੇ ਨਦੀ ਪਾਰ ਕਰ ਰਹੇ ਸਨ?
ਉੱਤਰ :
(ੳ) ਮਨਜੀਤ ਦਾ (✓)
ਪ੍ਰਸ਼ਨ 12.
ਸ਼ਾਰਦਾ ਭੈਣ ਨੂੰ ਰੁੜ੍ਹਨੋ ਬਚਾਉਣ ਲਈ ਕਿਸ ਨੇ ਯਤਨ ਕੀਤਾ? ..
ਉੱਤਰ :
(ੳ) ਹਰਦੀਪ ਨੇ (✓)
ਪ੍ਰਸ਼ਨ 13.
ਅਧਿਆਪਕ ਅਧਿਆਪਕਾਂ ਕਿਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ?
ਜਾਂ
ਮੁੱਖ ਅਧਿਆਪਕ ਜੀ ਨੇ ਕਿਸ ਦੀ ਪ੍ਰਸ਼ੰਸਾ ਕੀਤੀ?
ਉੱਤਰ :
ਹਰਦੀਪ ਦੀ (✓)
ਪ੍ਰਸ਼ਨ 14.
ਹਰਦੀਪ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
ਉੱਤਰ :
ਨੌਵੀਂ ਵਿਚ (✓)
ਪ੍ਰਸ਼ਨ 15.
ਹਰਦੀਪ ਕਿਹੜਾ ਪੇਪਰ ਦੇ ਰਿਹਾ ਸੀ?
ਉੱਤਰ :
ਅੰਗਰੇਜ਼ੀ ਦਾ (✓)
ਪ੍ਰਸ਼ਨ 16.
ਹਰਦੀਪ ਦੀ ਪ੍ਰੀਖਿਆ ਦੀ ਨਿਗਰਾਨੀ ਕੌਣ ਕਰ ਰਿਹਾ ਸੀ?
ਉੱਤਰ :
ਸ਼ਾਰਦਾ ਭੈਣ ਜੀ (✓)
ਪ੍ਰਸ਼ਨ 17.
ਹਰਦੀਪ ਪੜ੍ਹਾਈ ਵਿੱਚ ਕਿਹੋ ਜਿਹਾ ਸੀ?
ਉੱਤਰ :
ਕਮਜ਼ੋਰ (✓)
ਪ੍ਰਸ਼ਨ 18.
ਹਰਦੀਪ ਕਿਉਂਕਿ ਸਮਝਦਾ ਸੀ ਕਿ ਸ਼ਾਰਦਾ ਭੈਣ ਜੀ ਉਸਨੂੰ ਨਕਲ ਕਰਨ ਤੋਂ ਰੋਕਣਗੇ ਨਹੀਂ?
ਉੱਤਰ :
ਕਿਉਂਕਿ ਉਸਨੇ ਉਨ੍ਹਾਂ ਨੂੰ ਰੁੜ੍ਹਨੋਂ ਬਚਾਇਆ ਸੀ (✓)
ਪ੍ਰਸ਼ਨ 19.
ਹਰਦੀਪ ਨੇ ਨਕਲ ਲਈ ਕਿਤਾਬ ਕਿੱਥੇ ਰੱਖੀ ਹੋਈ ਸੀ?
ਉੱਤਰ :
ਗੱਤੇ ਤੇ (✓)
ਪ੍ਰਸ਼ਨ 20.
ਸ਼ਾਰਦਾ ਭੈਣ ਜੀ ਨੇ ਹਰਦੀਪ ਨੂੰ ਕਿਸ ਨਦੀ ਵਿਚ ਰੁੜ੍ਹਨੋ ਬਚਾਇਆ ਸੀ?
ਉੱਤਰ :
ਨਕਲ ਦੀ (✓)
ਪ੍ਰਸ਼ਨ 21.
ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਕੀਤੀ ਜਾ ਸਕਦੀ ਹੈ?
ਉੱਤਰ :
ਚੰਗੀ ਤਰ੍ਹਾਂ ਪੜ੍ਹ ਕੇ (✓)
ਪ੍ਰਸ਼ਨ 22.
“ਅਸਲੀ ਸਿੱਖਿਆ’ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਜ਼ਿੰਦਗੀ ਵਿਚ ਕਾਮਯਾਬੀ ਲਈ ਨਕਲ ਕਰਨ ਦੀ ਥਾਂ ਠੀਕ ਤਰ੍ਹਾਂ ਪੜ੍ਹਾਈ ਕਰੋ (✓)
III. ਵਿਆਕਰਨ
ਪ੍ਰਸ਼ਨ 1.
‘ਵਿਦਿਆਰਥੀ ਦਾ ਜੋ ਸੰਬੰਧ “ਅਧਿਆਪਕ’ਨਾਲ ਹੈ, ਉਸੇ ਤਰ੍ਹਾਂ ਫੁਰਤੀ ਦਾ ਕਿਸ ਨਾਲ ਹੈ?
(ਉ) ਸੁਸਤੀ
(ਅ) ਸੁਰਤੀ
(ੲ) ਗੁੜ੍ਹਤੀ
(ਸ) ਮੁਕਤੀ।
ਉੱਤਰ:
(ੳ) ਸੁਸਤੀ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ
(ਅ) ਪਤਾ
(ਇ) ਪਾਰ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ।
ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸਹੀ ਹੈ?
(ਉ) ਅਗੰਰੇਜ਼ੀ
(ਅ) ਅੰਗਰੇਜ਼ੀ
(ਇ) ਗਰੇਜੀ
(ਸ) ਰੰਗਰੇਜ਼ੀ।
ਉੱਤਰ :
(ਅ) ਅੰਗਰੇਜ਼ੀ।
ਪ੍ਰਸ਼ਨ 4.
“ਲੋਕ ਟੋਲੀਆਂ ਬਣਾ ਬਣਾ ਕੇ ਨਦੀ ਪਾਰ ਕਰ ਰਹੇ ਸਨ। ਵਾਕ ਵਿਚ ਪਹਿਲੇ ਬਣਾ’ ਅੱਗੇ ਕਿਹੜਾ ਵਿਸ਼ਰਾਮ ਚਿੰਨ੍ਹ ਲੱਗੇਗਾ?
(ਉ) ਡੰਡੀ ( । )
(ਅ) ਕਾਮਾ (, )
(ੲ) ਬਿੰਦੀ ਕਾਮਾ ( ; )
(ਸ) ਜੋੜਨੀ ( – )
ਉੱਤਰ :
(ਸ) ਜੋੜਨੀ ( – )
ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ?
(ਉ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ
(ਅ) ਨਦੀ ਵਿਚ ਪਾਣੀ ਆ ਕਾਫ਼ੀ ਗਿਆ
(ਈ) ਕਾਫ਼ੀ ਪਾਨੀ ਨਦੀ ਵਿਚ ਆ ਗਿਆ ਸੀ.
(ਸ) ਨਦੀ ਵਿਚ ਆ ਗਿਆ ਕਾਫ਼ੀ ਪਾਣੀ ਸੀ।
ਉੱਤਰ :
(ੳ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ।
ਪ੍ਰਸ਼ਨ 6.
ਅੱਜ ਨਦੀ ਵਿਚ ਬਹੁਤ ਪਾਣੀ ਸੀ।
ਇਸ ਵਾਕ ਵਿਚ ਪਾਣੀ ਕਿਸ ਕਿਸਮ ਦਾ ਨਾਂਵ ਹੈ?
(ਉ) ਅੱਜ
(ਅ) ਪਾਣੀ
(ਈ) ਬਹੁਤ
(ਸ) ਵਿਚ।
ਉੱਤਰ :
(ਅ) ਪਾਣੀ।
IV. ਜ਼ਰੂਰੀ ਫੁਟਕਲ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖਿਆਂ ਵਿਚ ਕਹਾਣੀ ਕਿਹੜੀ ਹੈ?
(ੳ) ਮੇਰਾ ਹਿੰਦੁਸਤਾਨ
(ਅ) ਸੁੰਢ ਤੇ ਹਲਦੀ
(ਈ) ਰੇਸ਼ਮ ਦਾ ਕੀੜਾ
(ਸ) ਸੱਚੀ – ਮਿੱਤਰਤਾ।
ਉੱਤਰ :
(ਅ) ਸੁੰਢ ਤੇ ਹਲਦੀ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਵਿਤਾ ਕਿਹੜੀ ਹੈ?
(ਉ) ਬਾਰਾਂਮਾਹ
(ਅ) ਸਤਰੰਗੀ ਤਿਤਲੀ
(ਬ) ਅਸਲੀ ਸਿੱਖਿਆ
(ਸ) ਫੁਲਕਾਰੀ ਕਲਾ।
ਉੱਤਰ :
(ੳ) ਬਾਰਾਂਮਾਹ।
ਪ੍ਰਸ਼ਨ 3.
ਹੇਠ ਲਿਖਿਆਂ ਵਿਚ ਲੇਖ ਕਿਹੜਾ ਹੈ?
(ਉ) ਚਿੜੀਆ – ਘਰ
(ਅ) ਸਾਡਾ ਪਾਰਸ : ਸਾਡਾਂ ਪਾਤਸ਼ਾਹ
(ਈ) ਸਿਆਣੀ ਗੱਲ
(ਸ) ਰੇਸ਼ਮ ਦਾ ਕੀੜਾ।
ਉੱਤਰ :
(ਸ) ਰੇਸ਼ਮ ਦਾ ਕੀੜਾ।
(ਨੋਟ – ਇਸੇ ਤਰ੍ਹਾਂ ਜੀਵਨੀ ਅਤੇ ਇਕਾਂਗੀ ਬਾਰੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਹਰ ਪਾਠ ਸੰਬੰਧੀ ਯਾਦ ਕਰੋ ਕਿ ਉਹ ਕਵਿਤਾ ਹੈ ਜਾਂ ਕਹਾਣੀ/ ਲੇਖ ਹੈ ਜਾਂ ਜੀਵਨੀ/ਇਕਾਂਗੀ ਹੈ ਜਾਂ ਕਾਵਿਕਹਾਣੀ।
- ਮੇਰਾ ਹਿੰਦੁਸਤਾਨ – ਕਵਿਤਾ
- ‘ਗਤਕਾ – ਲੇਖ
- ‘ਬਾਰਾਂਮਾਹਾ’ – ਕਵਿਤਾ
- ‘ਸ਼ਹੀਦ ਉਧਮ ਸਿੰਘ’ – ਜੀਵਨੀ
- ‘ਸਿਆਣੀ ਗੱਲ’ – ਕਹਾਣੀ
- “ਆਓ ਰਲ – ਮਿਲ ਰੁੱਖ ਲਗਾਈਏ’ – ਕਵਿਤਾ
- ‘ਸਤਰੰਗੀ ਤਿਤਲੀ – ਕਹਾਣੀ
- “ਚਿੜੀਆ – ਘਰ – ਕਵਿਤਾ
- ‘ਸੁੰਢ ਤੇ ਹਲਦੀ’ – ਕਹਾਣੀ
- “ਬੋਲੀ ਹੈ ਪੰਜਾਬੀ ਸਾਡੀ – ਕਵਿਤਾ
- ‘ਚਿੜੀ, ਰੁੱਖ, ਬਿੱਲੀ ਤੇ ਸੱਪ’ – ਕਹਾਣੀ
- “ਸੱਚੀ ਮਿੱਤਰਤਾ’ – ਕਾਵਿ – ਕਹਾਣੀ
- “ਫੁਲਕਾਰੀ – ਕਲਾ’ – ਲੇਖ
- “ਦਾਦੀ ਦੀ ਪੋਤਿਆਂ ਨੂੰ ਨਸੀਹਤ’- ਕਵਿਤਾ
- ‘ਰੇਸ਼ਮ ਦਾ ਕੀੜਾ’ – ਲੇਖ
- “ਸਾਡਾ ਪਾਰਸ – ਸਾਡਾ ਪਾਤਸ਼ਾਹ’ – ਇਕਾਂਗੀ
- ‘ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼’ – ਕਵਿਤਾ
- ‘ਕਹੀ ਹੱਸ ਪਈ – ਕਹਾਣੀ
- ‘ਪੁਲਾੜ ਯਾਤਰੀ : ਕਲਪਨਾ ਚਾਵਲਾ’ – ਜੀਵਨੀ
- ‘ਸਾਰਾਗੜ੍ਹੀ ਦੀ ਲੜਾਈ – ਕਵਿਤਾ
- “ਅਸਲੀ ਸਿੱਖਿਆ’ – ਕਹਾਣੀ।
ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ?
(ਉ) ਕਬਿੱਤ
(ਅ) ਦੋਹਿਰਾ
(ਇ) ਬੈਂਤ
(ਸ) ਕੋਰੜਾ।
ਉੱਤਰ :
(ਇ) ਬੈਂਤ
V. ਪੈਰਿਆਂ ਸੰਬੰਧੀ ਪ੍ਰਸ਼ਨ
1. ਅੱਜ ਨਦੀ ਵਿੱਚ ਬਹੁਤ ਪਾਣੀ ਸੀ। ਲੋਕ ਟੋਲੀਆਂ ਬਣਾ – ਬਣਾ ਨਦੀ ਪਾਰ ਕਰ ਰਹੇ ਸਨ। ਨਿੱਕੇ ਬਾਲਾਂ ਨੂੰ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ। ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚਾਂਭਲ ਰਹੇ ਸਨ। ਕਿਸੇ ਨੇ ਸਾਈਕਲ ਦੇ ਕੈਰੀਅਰ, ‘ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ। ਜਿੱਥੇ ਤੱਕ ਨਜ਼ਰ ਜਾਂਦੀ, ਨਦੀ ਪਾਰ ਕਰ ਰਹੇ ਲੋਕ ਵਿਖਾਈ ਦਿੰਦੇ ਸਨ।
ਪ੍ਰਸ਼ਨ :
(i) ਲੋਕ ਕਿਸ ਤਰ੍ਹਾਂ ਨਦੀ ਪਾਰ ਕਰ ਰਹੇ ਸਨ?
(ਉ) ਟੋਲੀਆਂ ਬਣਾ – ਬਣਾ ਕੇ
(ਅ) ਇਕੱਲੇ – ਇਕੱਲੇ
(ਈ) ਅੱਗੇ – ਪਿੱਛੇ
(ਸ) ਕਾਹਲ ਵਿਚ।
ਉੱਤਰ :
(ੳ) ਟੋਲੀਆਂ ਬਣਾ – ਬਣਾ ਕੇ।
(ii) ਨਿੱਕੇ ਬਾਲਾਂ ਨੂੰ ਵੱਡਿਆਂ ਨੇ ਆਪਣੇ ਮੋਢਿਆਂ ਉੱਤੇ ਕਿਉਂ ਚੁੱਕਿਆ ਹੋਇਆ ਸੀ?
ਉੱਤਰ :
ਤਾਂ ਜੋ ਉਨ੍ਹਾਂ ਨੂੰ ਤੇਜ਼ ਵਹਾ ਵਾਲੀ ਨਦੀ ਪਾਰ ਕਰਾਈ ਜਾ ਸਕੇ।
(iii) ਬੱਚੇ ਕਿਉਂ ਚਾਂਭਲ ਰਹੇ ਸਨ?
ਉੱਤਰ :
ਨਦੀ ਵਿਚ ਤੇਜ਼ ਵਗਦਾ ਪਾਣੀ ਵੇਖ ਕੇ।
(iv) ਕਿਸੇ ਨੇ ਸਾਈਕਲ ਦੇ ਕੈਰੀਅਰ ਉੱਤੇ ਕੀ ਲੱਦਿਆ ਹੋਇਆ ਸੀ?
(ੳ) ਸਿਲੰਡਰ
(ਅ) ਦੁੱਧ ਵਾਲੇ ਢੋਲ
(ਬ) ਅੰਗੀਠੀ
(ਸ) ਭਾਂਡੇ
ਉੱਤਰ :
(ਅ) ਦੁੱਧ ਵਾਲੇ ਢੋਲ।
(v) ਦੂਰ ਤਕ ਕੀ ਦਿਖਾਈ ਦੇ ਰਿਹਾ ਸੀ?
ਉੱਤਰ :
ਨਦੀ ਪਾਰ ਕਰ ਰਹੇ ਲੋਕ।
(vi) ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਤੇ ਦੋ ਵਸਤਵਾਚਕ ਨਾਂਵ ਚੁਣੋ।
ਉੱਤਰ :
ਇਕੱਠਵਾਚਕ ਨਾਂਵ – ਲੋਕ, ਟੋਲੀਆਂ। ਵਸਤੂਵਾਚਕ ਨਾਂਵ – ਪਾਣੀ, ਦੁੱਧ।
(vii) ਉਪਰੋਕਤ ਪੈਰੇ ਵਿਚੋਂ ਦੋ ਵਿਸ਼ੇਸ਼ਣ ਤੇ ਦੋ ਕਿਰਿਆ ਸ਼ਬਦ ਚੁਣੋ।
ਉੱਤਰ :
ਵਿਸ਼ੇਸ਼ਣ – ਬਹੁਤ, ਨਿੱਕੇ, ਕਿਰਿਆ – ਸੀ, ਵਿਖਾਈ ਦਿੰਦੇ ਸਨ।
(viii) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।
(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ।
ਨਦੀ ਪਾਰ ਕਰ ਕੇ ਬੱਸ ਤੱਕ ਜਾਂ ਪਿੰਡ ਤਕ ਪੁੱਜਣਾ ਪੈਂਦਾ ਸੀ।
ਉੱਤਰ :
ਨਦੀ ਪਾਰ ਕਰ ਕੇ ਬੱਸਾਂ ਤੱਕ ਜਾਂ ਪਿੰਡਾਂ ਤੱਕ ਪੁੱਜਣਾ ਪੈਂਦਾ ਸੀ।
(x) ਹੇਠ ਲਿਖਿਆਂ ਵਿੱਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਗਾਓ :
(ਉ) ਨਦੀ ਉੱਤੇ ਪੁਲ ਬਣਿਆ ਹੋਇਆ ਸੀ।
(ਆ) ਡਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ।
ਉੱਤਰ :
(ੳ) ✗
(ਅ) ✓
2. ਸ਼ਾਰਦਾ ਭੈਣ ਜੀ ਨੇ ਬੜੇ ਠਰੂੰਮੇ ਨਾਲ ਉਸ ਨੂੰ ਕਿਹਾ, ”ਬੇਟਾ, ਮੈਂ ਵੀ ਤਾਂ ਤੈਨੂੰ ਰੁੜ੍ਹੇ ਜਾਂਦੇ ਨੂੰ ਹੀ ਬਚਾ ਰਹੀ ਹਾਂ। ਮੈਂ ਤਾਂ ਉਸ ਦਿਨ ਨਦੀ ਦੇ ਪਾਣੀ ਵਿੱਚ ਰੁੜ੍ਹਨ ਲੱਗੀ ਸਾਂ, ਪਰ ਤੂੰ ਜਿਹੜੀ ਨਕਲ ਵਾਲੀ ਨਦੀ ਵਿੱਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ। ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਂਗਾ। ਬੱਸ, ਇਹੋ ਜ਼ਿੰਦਗੀ ਦੀ ਅਸਲ ਸਿੱਖਿਆ ਏ, ਇਹੋ ਪੜ੍ਹਾਈ ਏ।” ਪ੍ਰਸ਼ਨ :
(i) ਠਰੂੰਮੇ ਨਾਲ ਕੌਣ ਬੋਲ ਰਿਹਾ ਸੀ? ..
(ਉ) ਸ਼ਾਰਦਾ ਭੈਣ ਜੀ।
(ਅ) ਮਨਜੀਤ ਭੈਣ ਜੀ
(ਈ) ਮੁੱਖ ਅਧਿਆਪਕਾ
(ਸ) ਲੋਕ।
ਉੱਤਰ :
(ੳ) ਸ਼ਾਰਦਾ ਭੈਣ ਜੀ।
(ii) ਸ਼ਾਰਦਾ ਭੈਣ ਜੀ ਕਿਸ ਵਿਚ ਰੁੜ੍ਹਨ ਲੱਗੇ ਸੀ?
(ਉ) ਨਦੀ ਵਿਚ
(ਅ) ਦੋ ਵਿਚ
(ਈ) ਨਾਲੇ ਵਿਚ
(ਸ) ਖੱਡ ਵਿਚ।
ਉੱਤਰ :
(ਉ) ਨਦੀ ਵਿੱਚ।
(iii) ਕਿਸ ਚੀਜ਼ ਵਿਚ ਰੁੜ੍ਹਨਾ ਵਧੇਰੇ ਮਾਰੂ ਹੈ?
(ਉ) ਨਕਲ ਦੀ ਨਦੀ ਵਿਚ
(ਅ) ਹੜ੍ਹ ਵਿਚ,
(ਇ) ਚੋ ਵਿਚ,
(ਸ) ਨਾਲੇ ਵਿਚ।
ਉੱਤਰ :
(ੳ) ਨਕਲ ਦੀ ਨਦੀ ਵਿਚ।
(iv) ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਹੁੰਦੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।
(v) ਜ਼ਿੰਦਗੀ ਦੀ ਅਸਲ ਸਿੱਖਿਆ ਕੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਪੜ੍ਹਾਈ ਕਰ ਕੇ ਪਾਰ ਕਰਨੀ ਚਾਹੀਦੀ ਹੈ, ਨਾ ਕਿ ਨਕਲ ਕਰ ਕੇ॥
(vi) ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਸੁਣੋ।
ਉੱਤਰ :
ਠਰੰਮਾ, ਜ਼ਿੰਦਗੀ, ਸਿੱਖਿਆ।
(vii) ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਸ, ਮੈਂ, ਇਹੋ।
(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਕਿਹਾ, ਬਚਾ ਰਹੀ ਹਾਂ, ਕਰ ਸਕੇਂਗਾ।
(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਅਸਲੀ ਸਿੱਖਿਆ।
(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਗਾ।
ਉੱਤਰ :
ਤੁਸੀਂ ਠੀਕ ਤਰ੍ਹਾਂ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੋਗੇ।
(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਸ਼ਾਰਦਾ ਭੈਣ ਜੀ ਬੜੇ ਠਰੂੰਮੇ ਨਾਲ ਬੋਲੇ।
(ਅ) ਵਿਦਿਆਰਥੀ ਨੂੰ ਪ੍ਰੀਖਿਆ ਵਿਚ ਨਕਲ ਨਹੀਂ ਕਰਨੀ ਚਾਹੀਦੀ।
ਉੱਤਰ :
(ੳ) ✗
(ਆ) ✓
(ix) ਅਧਿਆਪਕ ਲਈ ਪ੍ਰਸ਼ਨ।. ਵਿਸ਼ੇਸ਼ਣ ਦਾ ਸੰਕਲਪ ਕਰਾਇਆ ਜਾਵੇ।
ਔਖੇ ਸ਼ਬਦਾਂ ਦੇ ਅਰਥ – Meanings
- ਬੱਦਲ ਘੁਲੇ ਹੋਏ – ਬੱਦਲਾਂ ਦਾ ਲੰਮੇ ਸਮੇਂ ਲਈ ਵਰੁਨ ਵਾਲੇ ਹੋਣਾ।
- ਵਹਾਅ – ਰੋੜ
- ਭਲ – ਗੁਸਤਾਖ਼, ਬੇਅਦਬ, ਢੀਠ
- ਫੁਰਤੀ – ਤੇਜ਼ੀ।
- ਸੰਸਾ – ਸਿਫ਼ਤ
- ਸਨਮਾਨ – ਵਡਿਆਈ !
- ਨਿਗਰਾਨੀ – ਦੇਖ – ਰੇਖ।
- ਤਰਲੇ – ਮਿੰਨਤ
- ਠਰੂੰਮੇ – ਸ਼ਾਂਤ, ਅਰਾਮ, ਬਿਨਾਂ ਗੁੱਸੇ ਤੋਂ।
- ਮਾਰੂ – ਮਾਰਨ ਵਾਲਾ।
- ਸੌ ਫ਼ੀ ਸਦੀ – ਪੂਰਾ ਪੂਰਾ, ਬਿਲਕੁਲ !