Punjab State Board PSEB 5th Class Punjabi Book Solutions Chapter 6 ਆਓ ਰਲ-ਮਿਲ ਰੁੱਖ ਲਗਾਈਏ Textbook Exercise Questions and Answers.
PSEB Solutions for Class 5 Punjabi Chapter 6 ਆਓ ਰਲ-ਮਿਲ ਰੁੱਖ ਲਗਾਈਏ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਆਓ ਰਲ-ਮਿਲ ਰੁੱਖ ਲਗਾਈਏ’ ਪਾਠ ਵਿਚ ਕਿਹੜੀਆਂ ਗੱਲਾਂ ਯਾਦ ਰੱਖਣ ਯੋਗ ਦੱਸੀਆਂ ਗਈਆਂ ਹਨ ? .
ਉੱਤਰ:
- ਕ੍ਰਿਕਟ ਦਾ ਬੱਲਾ ਬਣਾਉਣ ਲਈ ਵਿਲੋਅ ਨਾਂ ਦੇ ਰੁੱਖ ਦੀ ਲੱਕੜ ਵਰਤੀ ਜਾਂਦੀ ਹੈ ।
- ਬੇਸਬਾਲ ਦਾ ਬੱਲਾ ਹਿੱਕਰੀ ਨਾਂ ਦੇ ਰੁੱਖ ਦੀ ਲੱਕੜ ਤੋਂ ਬਣਾਇਆ ਜਾਂਦਾ ਹੈ ।
- ਸੇਬ ਵਿਚ 25% ਪਾਣੀ ਹੁੰਦਾ ਹੈ, ਇਸੇ ਕਰਕੇ ਇਹ ਪਾਣੀ ‘ਤੇ ਤਰਦਾ ਰਹਿੰਦਾ ਹੈ ।
- ਬਾਂਸ ਦਾ ਰੁੱਖ ਇਕ ਦਿਨ ਵਿਚ 35 ਇੰਚ ਤਕ ਲੰਮਾ ਹੋ ਸਕਦਾ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ ?
ਉੱਤਰ:
ਪ੍ਰਦੂਸ਼ਣ ਨੂੰ ।
ਪ੍ਰਸ਼ਨ 2.
ਜੇਕਰ ਰੁੱਖ ਵੱਢਣਾ ਪਵੇ, ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ:
ਇਕ ਰੁੱਖ ਵੱਢਣ ਬਦਲੇ ਸਾਨੂੰ ਚਾਰ ਰੁੱਖ ਲਾਉਣੇ ਚਾਹੀਦੇ ਹਨ ।
ਪ੍ਰਸ਼ਨ 3.
ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ?
ਉੱਤਰ:
ਵੱਧ ਤੋਂ ਵੱਧ ਰੁੱਖ ਲਾ ਕੇ ।
ਪ੍ਰਸ਼ਨ 4.
ਕਵਿਤਾ ਨੂੰ ਲੈ ਵਿਚ ਗਾਓ ।
ਉੱਤਰ:
ਨੋਟ – ਵਿਦਿਆਰਥੀ ਆਪੇ ਹੀ ਗਾਉਣ
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਵਿਤਾ ਵਿਚੋਂ ਹੇਠ ਲਿਖੇ ਪੈਰੇ ਵਿਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :
ਇਕ ਵੱਢੋ ਤਾਂ ਲਾਓ ਚਾਰ,
ਰੁੱਖਾਂ ਬਿਨ ਰੁੱਸ ਜਾਏ ਬਹਾਰ ।
ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ,
ਜੜੀ-ਬੂਟੀਆਂ, ਫਲ ਦਿੰਦੇ ਨੇ ।
ਮੀਂਹ, ਧੁੱਪ, ਝੱਖੜਾਂ ਕਰਦੇ ਰਾਖੀ,
ਇਹਨਾਂ ਦੀ ਰਲ ਹੋਂਦ ਬਚਾਈਏ ।
(ਉ) ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ?
(ਅ) ਸਾਨੂੰ ਰੁੱਖਾਂ ਤੋਂ ਕੀ-ਕੀ ਮਿਲਦਾ ਹੈ ?
ਉੱਤਰ:
(ੳ) ਰੁੱਖਾਂ ਦੀ ।
(ਅ) ਜੜੀ-ਬੂਟੀਆਂ, ਫਲ ਤੇ ਸ਼ੁੱਧ ਹਵਾ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਆਓ ਰਲ-ਮਿਲ ਰੁੱਖ ਲਗਾਈਏ’ ‘ ਕਵਿਤਾ ਵਿਚੋਂ ਤੁਹਾਨੂੰ ਕੀ ਕਰਨ ਦੀ ਪ੍ਰੇਰਨਾ (ਸਿੱਖਿਆ) ਮਿਲਦੀ ਹੈ ?
ਉੱਤਰ:
ਰੁੱਖ ਲਾਉਣ ਦੀ ।
ਪ੍ਰਸ਼ਨ 2.
ਪ੍ਰਦੂਸ਼ਣ ਕਿਸ ਤਰ੍ਹਾਂ ਖ਼ਤਮ ਹੋ ਸਕਦਾ ਹੈ ?
ਉੱਤਰ:
ਰੁੱਖ ਲਾਉਣ ਨਾਲ ।
ਪ੍ਰਸ਼ਨ 3.
ਸਾਨੂੰ ਸ਼ੁੱਧ ਹਵਾ ਕੌਣ ਦਿੰਦਾ ਹੈ ?
ਉੱਤਰ:
ਰੁੱਖ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਆਓ ਰਲ-ਮਿਲ ਰੁੱਖ ਲਗਾਈਏ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਜਸਬੀਰ ਸਿੰਘ ਲੰਗੜੋਆ (✓) ।
ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿੱਚੋਂ ਜਸਵੀਰ ਸਿੰਘ ਲੰਗੜੋਆ ਦੀ ਕਿਹੜੀ ਕਵਿਤਾ ਪੜ੍ਹੀ ਹੈ ?
ਉੱਤਰ:
ਆਓ, ਰਲ਼-ਮਿਲ਼ ਰੁੱਖ ਲਗਾਈਏ (✓) ।
ਪ੍ਰਸ਼ਨ 3.
‘ਆਓ ਰਲ-ਮਿਲ ਰੁੱਖ ਲਗਾਈਏ’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।
ਪ੍ਰਸ਼ਨ 4.
‘ਆਓ ਰਲ-ਮਿਲ ਰੁੱਖ ਲਗਾਈਏ’ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ ?
ਉੱਤਰ:
ਚਿਤਰਕਲਾ (✓) ।
ਪ੍ਰਸ਼ਨ 5.
ਰਲ-ਮਿਲ ਕੇ ਕੀ ਲਾਉਣ ਲਈ ਕਿਹਾ ਗਿਆ ਹੈ ?
ਉੱਤਰ:
ਰੁੱਖ (✓) ।
ਪ੍ਰਸ਼ਨ 6.
ਕਿਸ ਨੂੰ ਭਜਾਉਣ ਲਈ ਰੁੱਖ ਲਾਉਣੇ ਚਾਹੀਦੇ ਹਨ ?
ਉੱਤਰ:
ਪ੍ਰਦੂਸ਼ਣ ਨੂੰ (✓) ।
ਪ੍ਰਸ਼ਨ 7.
ਪੰਜਾਬ ਹਰਾ-ਭਰਾ ਕਿਸ ਤਰ੍ਹਾਂ ਬਣੇਗਾ ?
ਉੱਤਰ:
ਵੱਧ ਤੋਂ ਵੱਧ ਰੁੱਖ ਲਾ ਕੇ (✓) ।
ਪ੍ਰਸ਼ਨ 8.
ਅਸੀਂ ਰੁੱਖ ਕਿਉਂ ਵੱਢ ਰਹੇ ਹਾਂ ?
ਉੱਤਰ:
ਲਾਲਚ ਲਈ (✓) ।
ਪ੍ਰਸ਼ਨ 9.
ਰੁੱਖਾਂ ਤੋਂ ਸਾਨੂੰ ਕੀ ਮਿਲਦਾ ਹੈ ?
ਉੱਤਰ:
ਸੌ ਸੁੱਖ (✓) ।
ਪ੍ਰਸ਼ਨ 10.
ਆਓ ਰਲ-ਮਿਲ ਰੁੱਖ ਲਗਾਈਏ ਕਵਿਤਾ ਵਿਚ ਸਾਨੂੰ ਕਿਸ ਨਾਲ ਸਾਂਝ ਪਾਉਣ ਲਈ ਕਿਹਾ ਗਿਆ ਹੈ ?
ਉੱਤਰ:
ਰੁੱਖਾਂ ਨਾਲ (✓) ।
ਪ੍ਰਸ਼ਨ 11.
ਸਾਨੂੰ ਇਕ ਰੁੱਖ ਵੱਢ ਕੇ ਕਿੰਨੇ ਲਗਾਉਣੇ ਚਾਹੀਦੇ ਹਨ ?
ਉੱਤਰ:
ਚਾਰ (✓) ।
ਪ੍ਰਸ਼ਨ 12.
ਸ਼ੁੱਧ ਹਵਾ ਤੇ ਜੜੀਆਂ-ਬੂਟੀਆਂ ਕੌਣ ਦਿੰਦਾ ਹੈ ?
ਜਾਂ
ਮੀਂਹ, ਹਨੇਰਾ, ਝੱਖੜ ਤੋਂ ਸਾਨੂੰ ਕੌਣ ਬਚਾਉਂਦਾ ਹੈ ?
ਉੱਤਰ:
ਰੁੱਖ (✓) ।
ਪ੍ਰਸ਼ਨ 13.
ਸਾਨੂੰ ਠੰਢੀ ਛਾਂ ਕੌਣ ਦਿੰਦੇ ਹਨ ?
ਉੱਤਰ:
ਰੁੱਖ (✓) ।
ਪ੍ਰਸ਼ਨ 14.
ਪੰਛੀ ਰੁੱਖਾਂ ਉੱਤੇ ਕੀ ਬਣਾਉਂਦੇ ਹਨ ?
ਉੱਤਰ:
ਆਲ੍ਹਣੇ/ਰੈਣ ਬਸੇਰੇ (✓) ।
ਪ੍ਰਸ਼ਨ 15.
ਸਾਨੂੰ ਕੀਮਤੀ ਲੱਕੜ ਕਿੱਥੋਂ ਮਿਲਦੀ ਹੈ ?
ਉੱਤਰ:
ਰੁੱਖਾਂ ਤੋਂ (✓) ।
ਪ੍ਰਸ਼ਨ 16.
ਹੇਠ ਲਿਖੀ ਸਤਰ ਪੂਰੀ ਕਰੋ :
ਆਓ ਰਲ-ਮਿਲ ਰੱਖ ਲਗਾਈਏ,
…………………….
ਉੱਤਰ:
ਪ੍ਰਦੂਸ਼ਣ ਨੂੰ ਦੂਰ ਭਜਾਈਏ (✓) ।
ਪ੍ਰਸ਼ਨ 17.
ਦਿੱਤੇ ਤੁਕਾਤਾਂ ਤੋਂ ਕਾਵਿ-ਸਤਰਾਂ ਬਣਾਓ :
(ਉ) …………………. ਲਗਾਈਏ
……………………. ਭਜਾਈਏ ।
(ਅ) ………………… ਚਾਰ
………………….. ਬਹਾਰ ।
ਉੱਤਰ:
(ੳ) ਆਓ ਰਲ-ਮਿਲ ਰੁੱਖ ਲਗਾਈਏ,
ਪ੍ਰਦੂਸ਼ਣ ਨੂੰ ਦੂਰ ਭਜਾਈਏ ।
(ਅ) ਇੱਕ ਵੱਢੋ ਤਾਂ ਲਾਓ ਚਾਰ,
ਰੁੱਖਾਂ ਬਿਨਾਂ ਰੁਸ ਜਾਏ ਬਹਾਰ ।
VI. ਵਿਆਕਰਨ
ਪ੍ਰਸ਼ਨ 1.
‘ਵੱਧ ਤੋਂ ਵੱਧ ਦਾ ਜੋ ਸੰਬੰਧ ‘ਘੱਟ ਤੋਂ ਘੱਟ’ ਨਾਲ ਹੈ, ਇਸੇ ਤਰ੍ਹਾਂ ‘ਹਰਾ-ਭਰਾ ਦਾ ਸੰਬੰਧ ਕਿਸ ਨਾਲ ਹੈ ?
ਉੱਤਰ:
ਸੁੱਕਾ-ਸੜਿਆ (✓) ।
ਪ੍ਰਸ਼ਨ 2.
‘ਪ੍ਰਦੂਸ਼ਣ ਨੂੰ ਦੂਰ ਭਜਾਈਏ ਵਿਚ ਨਾਂਵ ਸ਼ਬਦ ਕਿਹੜਾ ਹੈ ?
ਉੱਤਰ:
ਪ੍ਰਦੂਸ਼ਣ (✓) ।
(ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਇਸ ਪਾਠ ਵਿਚੋਂ ਚੁਣੇ ਕੁੱਝ ਆਮ ਨਾਂਵ, ਖ਼ਾਸ ਨਾਂਵ, ਵਸਤੂਵਾਚਕ ਨਾਂਵ, ਭਾਵਵਾਚਕ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਯਾਦ ਕਰੋ).
ਪ੍ਰਸ਼ਨ 3.
ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ :
ਉੱਤਰ:
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਪੂਰੀਆਂ ਕਰੋ :
(ੳ) ਆਓ ਰਲ-ਮਿਲ ਰੁੱਖ ਲਗਾਈਏ,
———————– ।
(ਅ) ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ,
———————– ।
(ੲ) ਲਾਲਚ-ਵੱਸ ਨਾ ਵੱਢੀਏ ਰੁੱਖ,
———————– ।
(ਸ) ਇਕ ਵੱਢੋ ਤਾਂ ਲਾਓ ਚਾਰ,
———————– ।
(ਹ) ਰੁੱਖਾਂ ਨਾਲ ਹੀ ਖ਼ੁਸ਼ੀਆਂ-ਖੇੜੇ ।
———————– ।
ਉੱਤਰ:
(ੳ) ਆਓ ਰਲ-ਮਿਲ਼ ਰੁੱਖ ਲਗਾਈਏ,
ਪ੍ਰਦੂਸ਼ਣ ਨੂੰ ਦੂਰ ਭਜਾਈਏ ।
(ਅ) ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ,
ਹਰਾ-ਭਰਾ, ਪੰਜਾਬ ਬਣਾਈਏ ।
(ੲ) ਲਾਲਚ-ਵੱਸ ਨਾ ਵੱਢੀਏ ਰੁੱਖ,
ਰੁੱਖਾਂ ਤੋਂ ਸੌ ਮਿਲਦੇ ਸੁੱਖ । .
(ਸ) ਇੱਕ ਵੱਢੋ ਤਾਂ ਲਾਓ ਚਾਰ,
ਰੱਖਾਂ ਬਿਨ ਰੱਸ ਜਾਏ ਬਹਾਰ ।
(ਹ) ਰੁੱਖਾਂ ਨਾਲ ਹੀ ਖ਼ੁਸ਼ੀਆਂ-ਖੇੜੇ,
ਇਹਨਾਂ ਦੀ ਹੀ ਖ਼ੈਰ ਮਨਾਈਏ ।
ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ
(ੳ) ………………………
ਜੜੀ-ਬੂਟੀਆਂ ਫਲ ਦਿੰਦੇ ਹਨ ।
(ਅ)
………………………..
ਇਹਨਾਂ ਦੀ ਰਲ ਹੋਂਦ ਬਚਾਈਏ ।
(ੲ) ……………………….
ਭੋਂ-ਖੋਰ ਹੜ੍ਹ ਤੋਂ ਇਹੀ ਬਚਾਉਂਦੇ ।
(ਸ) ………………………..
ਲੱਕੜ ਕੀਮਤੀ ਇਹਨਾਂ ਤੋਂ ਪਾਈਏ ।
ਉੱਤਰ:
(ਉ) ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ,
ਜੜ੍ਹੀ-ਬੂਟੀਆਂ ਫਲ ਦਿੰਦੇ ਹਨ ।
(ਅ) ਮੀਂਹ, ਧੁੱਪ, ਝੱਖੜਾਂ ਕਰਦੇ ਰਾਖੀ, ‘
ਇਹਨਾਂ ਦੀ ਰਲ ਹੋਂਦ ਬਚਾਈਏ ।
(ੲ) ਰੁੱਖ ਹਨ ਠੰਢੀਆਂ ਛਾਵਾਂ ਦਿੰਦੇ,
ਭੋਂ-ਖੋਰ, ਹੜ੍ਹ ਤੋਂ ਇਹੀ ਬਚਾਉਂਦੇ ।
(ਸ) ਪੰਛੀਆਂ ਦੇ ਲਈ ਰੈਣ-ਬਸੇਰਾ,
ਲੱਕੜ ਕੀਮਤੀ ਇਹਨਾਂ ਤੋਂ ਪਾਈਏ ।
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ :-
ਰੁੱਖ, ਪ੍ਰਦੂਸ਼ਣ, ਲਾਲਚ, ਖ਼ੈਰ, ਕੀਮਤੀ ।
ਉੱਤਰ:
(ੳ) ਰੁੱਖ (ਦਰੱਖ਼ਤ)-ਇਸ ਜੰਗਲ ਵਿਚ ਕਈ ਪ੍ਰਕਾਰ ਦੇ ਰੁੱਖ ਹਨ ।
(ਅ) ਪ੍ਰਦੂਸ਼ਣ ਵਾਤਾਵਰਨ ਦਾ ਗੰਦਾ ਹੋਣਾ ਵਾਤਾਵਰਨ ਪ੍ਰਦੂਸ਼ਣ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ।
(ਬ) ਲਾਲਚ (ਲੋਭ, ਆਪਣੇ ਲਾਭ ਦੀ ਚੀਜ਼ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦਾ ਯਤਨ)-ਮਨੁੱਖ ਦੇ ਲਾਲਚ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ ।
(ਸ) ਖੈਰ (ਭਲਾ-ਅਸੀਂ ਰੱਬ ਤੋਂ ਸਭ ਦੀ ਖ਼ੈਰ ਮੰਗਦੇ ਹਾਂ ।
(ਹ) ਕੀਮਤੀ (ਬਹੁਤੇ ਮੁੱਲ ਵਾਲਾ)-ਸੋਨਾ ਇਕ ਕੀਮਤੀ ਧਾਤ ਹੈ ।
VIII. ਸਿਰਜਣਾਤਮਕ ਪਰਖ
ਪ੍ਰਸ਼ਨ 1.
ਸਮਝ-ਆਧਾਰਿਤ ਸਿਰਜਣਾਤਮਕ ਪਰਖ :
ਉੱਤਰ:
IX. ਲੇਖ-ਰਚਨਾ
ਪ੍ਰਸ਼ਨ 1.
‘ਰੁੱਖਾਂ ਦੀ ਮਹੱਤਤਾ’ ਬਾਰੇ ਇਕ ਲੇਖ ਲਿਖੋ .
ਉੱਤਰ:
ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵਸਦੇ ਹਨ, ਉਨ੍ਹਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ । ਇਹ ਸਾਡੀ ‘ਕੁੱਲੀ-ਗੁੱਲੀ ਤੇ ਜੁੱਲੀ ਦੀਆਂ ਤਿੰਨੇ ਮੁੱਖ ਲੋੜਾਂ ਪੂਰੀਆਂ ਕਰਦੇ ਹਨ ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ । ਭੋਜਨ ਲਈ ਫਲ, ਅੰਨ, ਖੰਡ, ਘਿਓ-ਦੁੱਧ, ਸਬਜ਼ੀਆਂ ਆਦਿ ਸਭ ਕੁੱਝ ਸਾਨੂੰ ਰੁੱਖਾਂ ਦੀ ਬਦੌਲਤ ਹੀ ਤਿਆਰ ਹੁੰਦੇ ਹਨ । ਭੇਡਾਂ, ਬੱਕਰੀਆਂ ਤੇ ਹੋਰ ਪਸ਼ ਇਨ੍ਹਾਂ ਦੇ ਪੱਤੇ ਖਾ ਕੇ ਹੀ ਸਾਨੂੰ ਦੁੱਧ ਦਿੰਦੇ ਹਨ, ਜਿਸ ਤੋਂ ਦਹੀ, ਲੱਸੀ, ਮੱਖਣ ਤੇ ਪਨੀਰ ਤਿਆਰ ਹੁੰਦੇ ਹਨ । ਇੱਥੋਂ ਤਕ ਕਿ ਸ਼ਹਿਦ, ਰੇਸ਼ਮੀ ਤੇ ਸੂਤੀ ਕੱਪੜਾ ਵੀ ਸਾਨੂੰ ਰੁੱਖਾਂ ਦੀ ਬਦੌਲਤ ਹੀ ਪ੍ਰਾਪਤ ਹੁੰਦਾ ਹੈ ।
ਸਾਨੂੰ ਆਪਣੇ ਲਈ ਮਕਾਨ ਤੇ ਫ਼ਰਨੀਚਰ ਬਣਾਉਣ ਲਈ ਲੱਕੜੀ ਵੀ ਰੁੱਖਾਂ ਤੋਂ ਹੀ ਮਿਲਦੀ ਹੈ । ਇਸ ਤੋਂ ਇਲਾਵਾ ਰੁੱਖ ਸਾਡਾ ਧੁੱਪ ਤੇ ਮੀਂਹ ਤੋਂ ਬਚਾਓ ਕਰਦੇ ਹਨ ।
ਰੁੱਖ ਸਾਹ ਲੈਣ ਲਈ ਹਵਾ ਨੂੰ ਸਾਫ਼ ਕਰਦੇ ਹਨ, ਜੋ ਕਿ ਸਾਡੇ ਜੀਵਨ ਦਾ ਆਧਾਰ ਹੈ । ਇਹ ਸਾਡੇ ਲਈ ਵਰਖਾ ਦਾ ਕਾਰਨ ਵੀ ਬਣਦੇ ਹਨ ਤੇ ਉਪਜਾਊ ਮਿੱਟੀ ਨੂੰ ਰੁੜ੍ਹਨ ਤੋਂ ਬਚਾਉਂਦੇ ਹਨ ।
ਰੁੱਖਾਂ ਦੇ ਪੱਤੇ ਤੇ ਹੋਰ ਹਿੱਸੇ ਗਲ-ਸੜ ਕੇ ਖਾਦ ਬਣ ਜਾਂਦੇ ਹਨ, ਜੋ ਕਿ ਹੋਰਨਾਂ ਪੌਦਿਆਂ ਦੀ ਖ਼ੁਰਾਕ ਬਣਦੀ ਹੈ । ਰੁੱਖਾਂ ਦੇ ਪੱਤਿਆਂ, ਫੁੱਲਾਂ, ਛਿੱਲਾਂ ਤੇ ਜੜ੍ਹਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ । ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਸੁੰਦਰ ਵੀ ਬਣਾਉਂਦੇ ਹਨ । ਇਨ੍ਹਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਤੇ ਮਹਿਕਾਂ ਖਿਲਾਰਦੇ ਹਨ ।
ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹਾਨਤਾ ਹੈ । ਸਾਨੂੰ ਇਨ੍ਹਾਂ ਨੂੰ ਵੱਢਣਾ ਨਹੀਂ ਚਾਹੀਦਾ ਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਲਾ ਕੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।
X. ਰੁਚਨਾਤਮਕ ਕਾਰਜ
ਪ੍ਰਸ਼ਨ 1.
ਹੇਠ ਲਿਖੇ ਚਿਤਰਾਂ ਵਿਚ ਰੰਗ ਭਰੋ :
ਉੱਤਰ:
(ਨੋਟ – ਵਿਦਿਆਰਥੀ ਆਪ ਕਰਨ)
ਔਖੇ ਸ਼ਬਦਾਂ ਦੇ ਅਰਥ
ਰੁੱਖ – ਦਰੱਖ਼ਤ, ਬੂਟੇ ।
ਪ੍ਰਦੂਸ਼ਣ – ਹਵਾ ਵਿਚ ਘੁਲੀ ਗੈਸਾਂ ਦੀ ਜ਼ਹਿਰ ।
ਲਾਲਚ-ਵੱਸ – ਆਪਣੇ ਨਿੱਜੀ ਲਾਭ ਦੀ ਵੱਧ ਤੋਂ ਵੱਧ ਚੀਜ਼ ਪ੍ਰਾਪਤ ਕਰਨਾ ਚਾਹੁਣਾ ॥
ਮਹਿਕਾਂ – ਖੁਸ਼ਬੂਆਂ ।
ਸਾਂਝਾ – ਹਿੱਸੇਦਾਰੀਆਂ ।
ਰੁੱਸ ਜਾਏ – ਦੂਰ ਚਲੀ ਜਾਂਦੀ ਹੈ ।
ਖੇੜੇ – ਖੁਸ਼ੀਆਂ ।
ਖੈਰ ਮਨਾਉਣਾ – ਭਲਾ ਚਾਹੁਣਾ ।
ਸ਼ੁੱਧ – ਸਾਫ਼ ।
ਜੜੀ – ਜੜਾਂ ।
ਝੱਖੜ – ਜ਼ੋਰਦਾਰ ਹਵਾ ।
ਹੋਂਦ – ਹੋਣਾ |
ਬਹਾਰ – ਖੁਸ਼ੀ ।
ਭੇਂ-ਖੋਰ – ਜ਼ਮੀਨ ਦਾ ਖੁਰਨਾ, ਰੁੜ੍ਹਨਾ ।
ਝੱਖੜ – ਤੇਜ਼ ਹਵਾਵਾਂ ।
ਰੈਣ-ਬਸੇਰਾ – ਰਾਤ ਰਹਿਣ ਦੀ ਥਾਂ ।