Punjab State Board PSEB 5th Class Punjabi Book Solutions Chapter 8 ਚਿੜੀਆ-ਘਰ Textbook Exercise Questions and Answers.
PSEB Solutions for Class 5 Punjabi Chapter 8 ਚਿੜੀਆ-ਘਰ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਚਿੜੀਆ-ਘਰ ਕਵਿਤਾ ਨੂੰ ਪੜ੍ਹ ਕੇ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:
- ਚਿੜੀਆ-ਘਰ ਵਿਚ ਕਈ ਕਿਸਮਾਂ ਦੇ = ਜਾਨਵਰ ਅਤੇ ਪੰਛੀ ਹੁੰਦੇ ਹਨ ।
- ਬਣਮਾਣਸ ਦੀ ਅਵਾਜ਼ ਢੋਲ ਵਰਗੀ ਹੁੰਦੀ ਹੈ ।
- ਉੱਲੂ ਨੂੰ ਦਿਨ ਨਾਲੋਂ ਰਾਤ ਨੂੰ ਵਧੇਰੇ ਚੰਗਾ : ਦਿਖਾਈ ਦਿੰਦਾ ਹੈ ।
- ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ ।
- ਛੱਤਬੀੜ ਚਿੜੀਆ-ਘਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ, ਚੰਡੀਗੜ੍ਹ ਤੋਂ ਪਟਿਆਲੇ – ਵਲ ਜਾਂਦੀ ਸੜਕ ਦੇ ਨੇੜੇ ਸਥਿਤ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਛੱਤਬੀੜ ਚਿੜੀਆ-ਘਰ ਕਿੱਥੇ ਹੈ ?
ਉੱਤਰ:
ਚੰਡੀਗੜ੍ਹ ਤੋਂ ਪਟਿਆਲੇ ਵਲ ਨੂੰ ਜਾਂਦੀ ਹੈ ਸੜਕ ਦੇ ਨੇੜੇ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ।
ਪ੍ਰਸ਼ਨ 2.
ਬਣਮਾਣਸ ਕੀ ਹੁੰਦਾ ਹੈ ?
ਉੱਤਰ:
ਬਣਮਾਣਸ ਨੂੰ ਮਨੁੱਖ ਦਾ ਵਡੇਰਾ ਮੰਨਿਆ ਜਾਂਦਾ ਹੈ । ਉਹ ਸਾਡੇ ਵਾਂਗ ਸਿੱਧਾ ਤੁਰ ਲੈਂਦਾ ਹੈ, ਪਰ ਉਸਦੀ ਅਵਾਜ਼ ਢੋਲ ਵਰਗੀ ਹੁੰਦੀ ਹੈ ।
ਪ੍ਰਸ਼ਨ 3.
ਹਿਰਨ ਵਾਂਗ ਛਾਲਾਂ ਮਾਰਨ ਨੂੰ ਕੀ ਕਹਿੰਦੇ ਹਨ ?
ਉੱਤਰ:
ਚੁੰਗੀਆਂ ਭਰਨਾ ।
ਪ੍ਰਸ਼ਨ 4.
ਕਵਿਤਾ ਨੂੰ ਲੈ ਵਿਚ ਗਾਓ ।
ਉੱਤਰ:
(ਨੋਟ – ਵਿਦਿਆਰਥੀ ਆਪ ਹੀ ਗਾਉਣ ) ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਚਿੜੀਆ-ਘਰ ਕਵਿਤਾ ਵਿਚ ਕਵੀ ਨੇ ਕਿਹੜੇ ਚਿੜੀਆ-ਘਰ ਦੀ ਗੱਲ ਕੀਤੀ ਹੈ ?
ਉੱਤਰ:
ਇਸ ਕਵਿਤਾ ਵਿਚ ਕਵੀ ਨੇ ਛੱਤਬੀੜ ਚਿੜੀਆ-ਘਰ ਦੀ ਗੱਲ ਕੀਤੀ ਹੈ ।
ਪ੍ਰਸ਼ਨ 2.
ਚਿੜੀਆ-ਘਰ ਵਿਚ ਕਿਹੜੇ-ਕਿਹੜੇ ਜੀਵ ਹਨ ?
ਉੱਤਰ:
ਚਿੜੀਆ-ਘਰ ਵਿਚ ਸ਼ੇਰ, ਬਣਮਾਣਸ, ਹਿਰਨ, ਮਗਰਮੱਛ, ਬਾਘ, ਬਾਰਾਂਸਿੰਝਾ, ਲੱਕੜਬੱਘਾ. ਹੰਸ, ਪਹਾੜ ਦੀ ਮੈਨਾ, ਉੱਲੂ, ਕਬੂਤਰ, ਮੋਰ, ਬਗਲੇ, ਜੰਗਲੀ ਕੁੱਕੜ, ਲੂੰਬੜੀ, ਸਹੇ ਤੇ ਖ਼ਰਗੋਸ਼ ਆਦਿ ਜੀਵ ਹਨ ।
ਪ੍ਰਸ਼ਨ 3.
‘ਚਿੜੀਆ-ਘਰ’ ਕਵਿਤਾ ਦੀਆਂ ਆਖ਼ਰੀ । ਸਤਰਾਂ ਵਿਚ ਕਵੀ ਕੀ ਕਹਿੰਦਾ ਹੈ ? ।
ਉੱਤਰ:
ਪੰਛੀਆਂ ਨੂੰ ਭੁੱਲ ਕੇ ਵੀ ਕੈਦ ਨਹੀਂ ਕਰਨਾ ਚਾਹੀਦਾ । ਉਹ ਸਾਡੇ ਵਾਂਗ ਹੀ ਪਿੰਜਰੇ ਵਿਚ ਰਹਿਣ ਨਾਲੋਂ ਮਰਨ ਨੂੰ ਚੰਗਾ ਸਮਝਦੇ ਹਨ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਚਿੜੀਆ-ਘਰ’ ਕਵਿਤਾ ਵਿਚ ਆਏ ਕਿਸੇ ਦੋ ਪੰਛੀਆਂ ਦੇ ਨਾਂ ਲਿਖੋ ।
ਉੱਤਰ:
ਉੱਲੂ ਅਤੇ ਮੋਰ ।
ਪ੍ਰਸ਼ਨ 2.
‘ਚਿੜੀਆ-ਘਰ’ ਕਵਿਤਾ ਵਿਚ ਆਏ ਕਿਸੇ ਦੋ ਜੰਗਲੀ ਜਾਨਵਰਾਂ ਦੇ ਨਾਂ ਲਿਖੋ ।
ਉੱਤਰ:
ਦਰ ਤੇ ਬਾਘ ।
ਪ੍ਰਸ਼ਨ 3.
‘ਚਿੜੀਆ-ਘਰ ਕਿੱਥੇ ਸਥਿਤ ਹੈ ?
ਉੱਤਰ:
ਛੱਤਬੀੜ ਵਿਚ ।
ਪ੍ਰਸ਼ਨ 4.
ਮਗਰਮੱਛ ਕੀ cਰ ਰਿਹਾ ਹੈ ?
ਉੱਤਰ:
ਕੋਸੀ ਧੁੱਪ ਸੇਕ ਰਿਹਾ ਹੈ ।
ਪ੍ਰਸ਼ਨ 5.
ਹੰਸ ਕੀ ਕਰ ਰਹੇ ਹਨ ?
ਉੱਤਰ:
ਛੰਭ ਵਿਚ ਤਰ ਰਹੇ ਹਨ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਚਿੜੀਆ-ਘਰ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਡਾ: ਸਰਬਜੀਤ ਬੇਦੀ (✓) ।
ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਡਾ: ਸਰਬਜੀਤ ਸਿੰਘ ਦੀ ਕਿਹੜੀ ਕਵਿਤਾ ਸ਼ਾਮਿਲ ਹੈ ?
ਉੱਤਰ:
ਚਿੜੀਆ-ਘਰ (✓) ।
ਪ੍ਰਸ਼ਨ 3.
‘ਚਿੜੀਆ-ਘਰ’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।
ਪ੍ਰਸ਼ਨ 4.
ਸਾਰੇ ਬਾਲਕਾਂ ਨੂੰ ਨਾਲ ਕਿਹੜੇ ਚਿੜੀਆਘਰ ਵਿਚ ਜਾਣ ਦੀ ਗੱਲ ਹੋ ਰਹੀ ਹੈ ?
ਉੱਤਰ:
ਛੱਤ-ਬੀੜ (✓) ।
ਪ੍ਰਸ਼ਨ 5.
ਚਿੜੀਆ-ਘਰ ਦੀ ਕੁੱਖ ਵਿਚ ਕਿਹੜਾ ਜਾਨਵਰ ਹੈ ?
ਉੱਤਰ:
ਸ਼ੇਰ (✓) ।
ਪ੍ਰਸ਼ਨ 6.
ਪਿੰਜਰੇ ਵਿਚ ਬੰਦ ਕਿਹੜਾ ਜਾਨਵਰ ਹੈ ?
ਉੱਤਰ:
ਬਾਂਦਰ (✓) ।
ਪ੍ਰਸ਼ਨ 7.
ਕਿਹੜਾ ਜਾਨਵਰ ਮਨੁੱਖਾਂ ਵਾਂਗ ਚਲਦਾ ਹੈ ?
ਜਾਂ
ਕਿਹੜਾ ਜਾਨਵਰ ਢੋਲ ਵਾਂਗ ਅਵਾਜ ਕੱਢ ਰਿਹਾ ਹੈ ?
ਉੱਤਰ:
ਬਣਮਾਣਸ (✓) ।
ਪ੍ਰਸ਼ਨ 8.
ਕਿਨ੍ਹਾਂ ਦੀ ਡਾਰ ਚੁੰਗੀਆਂ ਭਰ ਰਹੀ ਹੈ ?
ਉੱਤਰ:
ਹਿਰਨਾਂ ਦੀ (✓) ।
ਪ੍ਰਸ਼ਨ 9.
ਕੋਸੀ ਧੁੱਪ ਕਿਹੜੇ ਜੀਵ ਸੇਕ ਰਹੇ ਹਨ ? |
ਜਾਂ
ਕਿਹੜਾ ਜਾਨਵਰ ਦਰਸ਼ਕਾਂ ਵਲ ਲੁਕ-ਛਿਪ ਕੇ ਦੇਖ ਰਿਹਾ ਹੈ ?
ਉੱਤਰ:
ਮੱਗਰਮੱਛ (✓) ।
ਪ੍ਰਸ਼ਨ 10.
ਕਿਹੜੇ ਜਾਨਵਰਾਂ ਦੇ ਪਿੰਜਰੇ ਵਿਚ ਭੁੱਲ ਕੇ ਵੀ ਹੱਥ ਨਹੀਂ ਪਾਈਦਾ ?
ਉੱਤਰ:
ਬਾਘ ਤੇ ਬਘੇਲੇ ਦੇ (✓) ।
ਪ੍ਰਸ਼ਨ 11.
ਕਿਸਨੂੰ ਦੇਖ ਕੇ ਇਹ ਸਿੱਖਿਆ ਦੇਣ ਵਾਲੀ ਕਹਾਣੀ ਯਾਦ ਆਉਂਦੀ ਹੈ ਕਿ ਸੋਹਣੀ ਚੀਜ਼ ਉਹ ਹੁੰਦੀ ਹੈ, ਜਿਹੜੀ ਕੰਮ ਆਵੇ ?
ਉੱਤਰ:
ਬਾਰਾਂਸਿੰਝੇ ਨੂੰ (✓) ।
ਪ੍ਰਸ਼ਨ 12.
ਕਿਹੜਾ ਜਾਨਵਰ ਬੱਚੇ ਚੁੱਕਦਾ ਹੈ ?
ਉੱਤਰ:
ਲੱਕੜਬੱਘਾ (✓) ।
ਪ੍ਰਸ਼ਨ 13.
ਨਿੱਕੇ ਜਿਹੇ ਛੰਭ ਵਿਚ ਕਿਹੜੇ ਜਾਨਵਰ ਤਰ ਰਹੇ ਹਨ ?
ਉੱਤਰ:
ਹੰਸ (✓) ।
ਪ੍ਰਸ਼ਨ 14.
ਪਹਾੜੀ ਮੈਨਾ ਦੀ ਚੁੰਝ ਕਿਹੋ-ਜਿਹੀ ਹੈ ?
ਉੱਤਰ:
ਸੁਨਹਿਰੀ (✓) ।
ਪ੍ਰਸ਼ਨ 15.
ਅੱਧਸੁੱਤਾ ਉਲੂ ਸਾਨੂੰ ਮਨ ਵਿਚ ਕੀ ਕਹਿੰਦਾ ਜਾਪਦਾ ਹੈ ?
ਉੱਤਰ:
ਉੱਲੂ (✓) ।
ਪ੍ਰਸ਼ਨ 16.
ਕਿਹੜੇ ਜਾਨਵਰ ਗੁਟਕਦੇ ਹਨ ? ‘
ਜਾਂ
ਕਿਹੜੇ ਜਾਨਵਰ ਘੇਰੇ ਕੱਢਦੇ ਹੋਏ ਕੋਈ ਨਾਲ ਨੱਚਦੇ ਜਾਪਦੇ ਹਨ ?
ਉੱਤਰ:
ਕਬੂਤਰ (✓) ।
ਪ੍ਰਸ਼ਨ 17.
ਪੰਛੀਆਂ ਦਾ ਰਾਜਾ ਕੌਣ ਹੈ ?
ਜਾਂ
ਕਿਸ ਜਾਨਵਰ ਬਾਰੇ ਇਹ ਗੱਲ ਝੂਠ ਹੈ ਕਿ ਉਹ ਗੁਟਾਰਾਂ ਨਾਲ ਰੁੱਸ ਜਾਂਦਾ ਹੈ ?
ਉੱਤਰ:
ਮੋਰ (✓) ।
ਪ੍ਰਸ਼ਨ 18.
ਬਗਲੇ ਭਗਤ ਕਿੱਥੇ ਖੜ੍ਹੇ ਹਨ ?
ਉੱਤਰ:
ਨਿੱਕੀ ਝੀਲ ਵਿਚ (✓) ।
ਪ੍ਰਸ਼ਨ 19.
ਇਕੱਲਾ ਤੇ ਉਦਾਸ ਜਾਨਵਰ ਕਿਹੜਾ ਹੈ ?
ਉੱਤਰ:
ਜੰਗਲੀ ਕੁੱਕੜ (✓) ।
ਪ੍ਰਸ਼ਨ 20.
ਕਾਂ ਨੂੰ ਗਵਈਆ ਆਖ ਕੇ ਕਿਹੜੇ ਜਾਨਵਰ ਨੇ ਠਗਿਆ ਸੀ ।
ਉੱਤਰ:
ਲੂੰਬੜੀ ਨੇ (✓) ।
ਪ੍ਰਸ਼ਨ 21.
ਲੰਮੀ ਛਾਲ ਕਿਹੜੇ ਜਾਨਵਰ ਮਾਰਦੇ ਹਨ ?
ਜਾਂ
ਕੱਛੂ ਕੋਲੋਂ ਕਿਹੜੇ ਜਾਨਵਰ ਹਾਰ ਗਏ ਸਨ ?
ਉੱਤਰ:
ਸਹੇ ਤੇ ਖ਼ਰਗੋਸ਼ (✓) ।
ਪ੍ਰਸ਼ਨ 22.
‘ਅੱਧ-ਸੁੱਤਾ, ਉੱਲੂ ਸਾਡੇ ਵਲ ਝਾਕਦਾ ਇਸ ਤੁਕ ਵਿਚ ਵਿਸ਼ੇਸ਼ਣ ਕਿਹੜਾ ਹੈ ?
ਉੱਤਰ:
ਅੱਧ-ਸੁੱਤਾ (✓) ।
ਪ੍ਰਸ਼ਨ 23.
ਭੁੱਲ ਕੇ ਵੀ ਕਿਹੜੀ ਗੱਲ ਨਹੀਂ ਕਰਨੀ ਚਾਹੀਦੀ ?
ਉੱਤਰ:
ਪੰਛੀ ਨੂੰ ਕੈਦ ਕਰਨਾ (✓) ।
ਪ੍ਰਸ਼ਨ 24.
ਪਿੰਜਰੇ ਨਾਲੋਂ ਕਿਹੜੀ ਚੀਜ਼ ਚੰਗੀ ਹੁੰਦੀ ਹੈ ?
ਉੱਤਰ:
ਮੌਤ (✓) ।
ਪ੍ਰਸ਼ਨ 25.
ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ?
ਉੱਤਰ:
ਮੋਰ (✓) ।
ਪ੍ਰਸ਼ਨ 26.
ਰਾਤ ਨੂੰ ਕਿਹੜਾ ਜਾਨਵਰ ਸਪੱਸ਼ਟ ਦੇਖ ਸਕਦਾ ਹੈ ?
ਉੱਤਰ:
ਉੱਲੂ (✓) ।
ਪ੍ਰਸ਼ਨ 27.
‘ਚਿੜੀਆ-ਘਰ’ ਕਵਿਤਾ ਦਾ ਛੰਦ ਕਿਹੜਾ ਹੈ ?
ਉੱਤਰ:
ਕੋਰੜਾ (✓) ।
ਪ੍ਰਸ਼ਨ 28.
ਸਤਰਾਂ ਪੂਰੀਆਂ ਕਰੋ :
(ੳ) ਆਓ ਸਾਰੇ ਬਾਲ, ਛੱਤਬੀੜ ਚਲੀਏ ।
ਹਾਣੀਆਂ ਦੇ ਨਾਲ ………………..
(ਅ) ਜੰਗਲਾਂ ਦੇ ਜੀਵ …………….
ਉੱਤਰ:
(ੳ) ਮੋਹਰੇ ਹੋ ਕੇ ਚਲੀਏ ।
(ਅ) ਕਿਵੇਂ ਮਾਣਦੇ ਆਨੰਦ ।
ਪ੍ਰਸ਼ਨ 29.
ਦਿੱਤੇ ਤੁਕਾਤਾਂ ਤੋਂ ਕਾਵਿ-ਸਤਰਾਂ ਬਣਾਓ :
…………………… ਜਾਈਦਾ ।.
…………………… ਪਾਈਦਾ ।
ਉੱਤਰ:
ਬਾਘ ਤੇ ਬਘੇਲੇ ਦੇਖ, ਡਰ ਜਾਈਦਾ । ਭੁੱਲ ਕੇ ਨਾ ਪਿੰਜਰੇ, ਹੱਥ ਪਾਈਦਾ । (ਨੋਟ-ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਐੱਮ.ਬੀ.ਡੀ. ਸਫਲਤਾ ਦਾ ਸਾਧਨ ਪੜ੍ਹੋ ਤੇ ਸਾਰੀ ਕਵਿਤਾ ਜ਼ਬਾਨੀ ਯਾਦ ਕਰੋ)
ਪ੍ਰਸ਼ਨ 30.
ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ ?
(ਉ) ਬਾਂਦਰ
(ਅ) ਬਾਰਾਂਸਿੰਝਾ
(ੲ) ਬਾਘ
(ਸ) ਬੱਚੇ ।
ਉੱਤਰ:
(ਸ) ਬੱਚੇ ।
VI. ਵਿਆਕਰਨ
ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ :ਕੈਦ, ਬੰਦ, ਧੁੱਪ, ਤਰਨਾ, ਸੁੱਤਾ, ਝੂਠ, ਰੁੱਸਣਾ, ਹਾਰਨਾ, ਮਰਨਾ, ਚੰਗਾ ।
ਉੱਤਰ:
ਵਿਰੋਧੀ ਸ਼ਬਦ
ਕੈਦ – ਅਜ਼ਾਦ
ਬੰਦ – ਖੁੱਲ੍ਹਾ
ਧੁੱਪ – ਡੁੱਬਣਾ
ਸੁੱਤਾ – ਜਾਗਦਾ
ਝੂਠ – ਸੱਚ
ਰੁੱਸਣਾ – ਮੰਨਣਾ
ਹਾਰਨਾ – ਜਿੱਤਣਾ
ਮਰਨਾ – ਜਿਊਣਾ
ਚੰਗਾ – ਮਾੜਾ, ਬੁਰਾ ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :
ਬਨਮਾਨਸ, ਛਤਬੀੜ, ਸੁਨਿਹਰੀ, ਕਾਵਾਂ, ਲਕੜਬਗਾ, ਮੇਨਾ ।
ਉੱਤਰ:
ਬਨਮਾਨਸ – ਬਣ-ਮਾਣਸ
ਛੱਤਬੀੜ – ਛੱਤਬੀੜ
ਸੁਨਿਹਰੀ – ਸੁਨਹਿਰੀ
ਕਾਵਾਂ – ਕਾਂਵਾਂ
ਲਕੜਬਗਾ – ਲੱਕੜਬੱਘਾ
ਮੇਨਾ – ਮੈਨਾ ।
ਪ੍ਰਸ਼ਨ 3.
ਲੈਅਮਈ ਸ਼ਬਦ ਲਿਖੋ :
ਚੱਲੀਏ, ਬੰਦ, ਸੇਕਦੇ, ਤਰਦੇ, ਪਾਵਦਾ, ਜੰਗਲੀ, ਤੱਕਦਾ, ਮਾਰਦੇ ।
ਉੱਤਰ:
ਚੱਲੀਏ – ਰਲੀਏ
ਬੰਦ – ਅਨੰਦ
ਸੇਕਦੇ – ਵੇਖਦੇ
ਭਰਦੇ – ਭਰਦੇ
ਪਾਂਵਦਾ – ਜਾਂਵਦਾ
ਜੰਗਲੀ – ਰੰਗਲੀ
ਤੱਕਦਾ – ਚੱਕਦਾ
ਮਾਰਦੇ – ਹਾਰਦੇ ।
ਪ੍ਰਸ਼ਨ 4.
‘ਬੰਦ ਦੇ ਨਾਲ ਮਿਲਦਾ ਲੈਅਮਈ ਸ਼ਬਦ ਕਿਹੜਾ ਹੈ ?
(ਉ) ਚੱਕਣਾ
(ਅ) ਵੇਖਦੇ
(ੲ) ਰੈਣ
(ਸ) ਅਨੰਦ ।
ਉੱਤਰ:
(ਸ) ਅਨੰਦ ।
ਪ੍ਰਸ਼ਨ 5.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਕਢਦਾ .
(ਅ) ਕਡਦਾ
(ੲ) ਕੱਡਦਾ
(ਸ) ਕੱਢਦਾ ।
ਉੱਤਰ:
(ਸ) ਕੱਢਦਾ ।
VII. ਤਸਵੀਰਾਂ ਬਾਰੇ ਲਿਖਣਾ
ਪ੍ਰਸ਼ਨ 1.
ਹੇਠਾਂ ਦਿੱਤੀਆਂ ਤਸਵੀਰਾਂ ਵਾਲੇ ਪੰਛੀਆਂ ਜਾਨਵਰਾਂ ਬਾਰੇ ਕਵਿਤਾ ‘ਚਿੜੀਆ-ਘਰ ਵਿਚੋਂ ਪੜੀ ਕੋਈ ਇਕ-ਇਕ ਗੱਲ ਲਿਖੋ :
ਉੱਤਰ:
1. ਸ਼ੇਰ
ਸ਼ੇਰ ਰੱਖ ਵਿਚ ਰੱਖੇ ਗਏ ਹਨ ।
2. ਬਾਂਦਰ
ਬਾਂਦਰ ਪਿੰਜਰੇ ਵਿਚ ਬੰਦ ਹੈ।
3. ਬਣਮਾਣਸ
ਬਣਮਾਣਸ ਮਨੁੱਖਾਂ ਵਾਂਗ ਚਲ ਰਿਹਾ ਹੈ ।
4. ਹਿਰਨਾਂ ਦੀ ਡਾਰ
ਹਿਰਨਾਂ ਦੀ ਡਾਰ ਚੁੰਗੀਆਂ ਭਰ ਰਹੀ ਹੈ ।
5. ਮਗਰਮੱਛ
ਮਗਰਮੱਛ ਕੋਸੀ-ਕੋਸੀ ਧੁੱਪ ਸੇਕ ਰਹੇ ਹਨ ।
6. ਬਾਘ
ਬਾਘ ਨੂੰ ਦੇਖ ਕੇ ਡਰ ਆਉਂਦਾ ਹੈ ।
7. ਬਾਰਾਂ ਸਿੱਕੇ
ਬਾਰਾਂ ਸਿੱਕਿਆਂ ਨੂੰ ਦੇਖ ਕੇ ਉਹ ਕਥਾ ਯਾਦ ਆਉਂਦੀ ਹੈ, ਜਿਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੋਹਣੀ ਉਹ ਚੀਜ਼ ਹੁੰਦੀ ਹੈ, ਜਿਹੜੀ ਕੰਮ ਆਉਂਦੀ ਹੈ ।
8. ਲੱਕੜਬੱਘਾ
ਲੱਕੜਬੱਘਾ ਬੱਚੇ ਚੁੱਕ ਲਿਜਾਂਦਾ ਹੈ ।
9. ਹੰਸ
ਹੰਸ ਪਾਣੀ ਵਿਚ ਤਰਦੇ ਹਨ ।
10. ਮੈਨਾ
ਮੈਨਾ ਦੀ ਚੁੰਝ ਸੁਨਹਿਰੀ ਹੈ ।
11. ਉੱਲੂ
ਉੱਲੂ ਅੱਧ-ਸੁੱਤਾ ਜਿਹਾ ਹੈ ।
12. ਕਬੂਤਰ
ਕਬੂਤਰ ਗੁਟਕਦੇ ਹਨ ।
13. ਮੋਰ
ਮੋਰ ਪੈਲ ਪਾ ਰਿਹਾ ਹੈ ।
14. ਬਗਲੇ
ਬਗਲੇ ਨਿੱਕੀ ਜਿਹੀ ਝੀਲ ਵਿਚ ਖੜ੍ਹੇ ਹਨ ।
15. ਜੰਗਲੀ ਕੁਕੜੀ
ਜੰਗਲੀ ਕੁਕੜੀ ਉਦਾਸ ਤੇ ਇਕੱਲੀ ਹੈ ।
16. ਲੂੰਬੜੀ
ਲੂੰਬੜੀ ਨੂੰ ਦੇਖ ਕੇ ਯਾਦ ਆਉਂਦਾ ਹੈ ਕਿ ਕਿਵੇਂ ਉਸਨੇ ਕਾਂ ਨੂੰ ਗਵਈਆ ਆਖ ਕੇ ਠਗਿਆ ਸੀ ।
17. ਸਹੇ/ਖ਼ਰਗੋਸ਼
ਸਹੇ ਤੇ ਖ਼ਰਗੋਸ਼ ਛਾਲਾਂ ਮਾਰ ਰਹੇ ਹਨ ।
VIII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :–
ਛੱਤਬੀੜ, ਰੱਖ, ਬਣਮਾਣਸ, ਚੁੰਗੀਆਂ, ਛੰਭ, ਦਿਖ, ਠੱਗ, ਸ਼ੇਰ, ਉਡਾਰੀ, ਲੂੰਬੜੀ ।
ਉੱਤਰ:
- ਛੱਤਬੀੜ (ਇਕ ਪਿੰਡ ਦਾ ਨਾਂ । ਇੱਥੇ ਚਿੜੀਆ-ਘਰ ਹੈ) – ਅਸੀਂ ਕੱਲ੍ਹ ਛੱਤਬੀੜ ਦਾ ਚਿੜੀਆ| ਘਰ ਦੇਖਣ ਗਏ ।
- ਰੱਖ (ਨਿੱਕੇ ਰੁੱਖਾਂ ਵਾਲਾ ਜੰਗਲ, ਖੇਤੀਬਾੜੀ ਤੋਂ ਵੱਖਰੀ ਰੱਖੀ ਗਈ ਥਾਂ) – ਚਿੜੀਆ-ਘਰ ਛੱਤਬੀੜ ਦੇ ਰੱਖ ਵਿਚ ਬਣਿਆ ਹੈ ।
- ਬਣਮਾਣਸ (ਮਨੁੱਖ ਦੀ ਸ਼ਕਲ ਦਾ ਇੱਕ ਜੰਗਲੀ ਜਨੌਰ) – ਛੱਤਬੀੜ ਦੇ ਚਿੜੀਆ-ਘਰ ਵਿਚ ਇਕ ਬਣਮਾਣਸ ਵੀ ਹੈ ।
- ਚੰਗੀਆਂ (ਉੱਛਲ-ਉੱਛਲ ਕੇ ਦੌੜ ਲਾਉਣਾ) – ਜੰਗਲ ਵਿਚ ਹਿਰਨ ਚੁੰਗੀਆਂ ਭਰ ਰਹੇ ਸਨ ।
- ਛੰਭ (ਟੋਭੇ, ਛੱਪੜ ਤੇ ਝੀਲ ਵਾਂਗ ਪਾਣੀ ਵਾਲੀ ਥਾਂ) – ਸਾਡੇ ਪਿੰਡ ਦੇ ਨੇੜੇ ਇਕ ਵੱਡਾ ਛੰਭ ਹੈ ।
- ਦਿਖ (ਜਿਵੇਂ ਕੋਈ ਚੀਜ਼ ਦਿਸਦੀ ਹੈ, ਵੇਖਣ ਵਾਲੇ ਉੱਤੇ ਬਣਦਾ ਪ੍ਰਭਾਵ) – ਜੰਗਲੀ ਕੁੱਕੜ ਦੀ ਦਿਖ ਬਹੁਤ ਸੋਹਣੀ ਹੈ ।
- ਠੱਗ (ਧੋਖਾ ਦੇ ਕੇ ਲੁੱਟਣ ਵਾਲਾ) – ਰਾਤ ਵੇਲੇ ਇਕ ਠੱਗ ਨੇ ਉਸ ਤੋਂ ਸਾਰੇ ਪੈਸੇ ਠੱਗ ਲਏ ।
- ਸ਼ੇਰ (ਇਕ ਖੂੰਖਾਰ ਜੰਗਲੀ ਪਸ਼ੂ) – ਸ਼ੇਰ ਨੂੰ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ।
- ਉਡਾਰੀ (ਉੱਡਣ ਕਿਰਿਆ ਦਾ ਨਾਂਵ) – ਪੰਛੀ ਹਵਾ ਵਿਚ ਉਡਾਰੀ ਮਾਰ ਕੇ ਅੱਖੋਂ ਓਹਲੇ ਹੋ ਗਿਆ ।
- ਲੂੰਬੜੀ (ਇਕ ਜੰਗਲੀ ਜਾਨਵਰ) – ਲੂੰਬੜੀ ਇਕ ਚਲਾਕ ਜਾਨਵਰ ਹੈ ।
ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਛੱਤਬੀੜ, ਰੱਖਾਂ, ਅਨੰਦ, ਬਣ-ਮਾਣਸ, ਡਾਰ, ਚੰਗੀਆਂ, ਕਥਾ, ਛੰਭ, ਗੁਟਕਦੇ ।
ਉੱਤਰ:
ਛੱਤਬੀੜ – ਇਕ ਪਿੰਡ ਦਾ ਨਾਂ, ਜਿੱਥੇ ਚਿੜੀਆ-ਘਰ ਸਥਿਤ ਹੈ ।
ਰੱਖਾਂ – ਰੱਖੀ ਹੋਈ ਹਰੀ-ਭਰੀ ਥਾਂ ।
ਅਨੰਦ – ਮੌਜ, ਮਜ਼ਾ, ਸਵਾਦ ।
ਬਣਮਾਣਸ – ਇਕ ਪਸ਼ੂ, ਜੋ ਮਨੁੱਖਾਂ ਦਾ ਵਡੇਰਾ ਮੰਨਿਆ ਜਾਂਦਾ ਹੈ ।
ਡਾਰ – ਪੰਛੀਆਂ ਜਾਂ ਪਸ਼ੂਆਂ ਦੀ ਕਤਾਰ ।
ਚੰਗੀਆਂ – ਹਿਰਨਾਂ ਦੀਆਂ ਛਾਲਾਂ ।
ਕਥਾ – ਕਹਾਣੀ ।
ਛੰਭ – ਛੋਟੀ ਝੀਲ, ਵੱਡਾ ਛੱਪੜ ।
ਗੁਟਕਦੇ – ‘ਕਬੂਤਰਾਂ ਦਾ ਬੋਲਣਾ ।
ਪ੍ਰਸ਼ਨ 3.
ਹੇਠਾਂ ਕੁੱਝ ਜਾਨਵਰਾਂ ਅਤੇ ਪੰਛੀਆਂ ਦੇ ਨਾਂ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਦੋਹਾਂ ਦੀਆਂ ਅਲੱਗਅਲੱਗ ਸੂਚੀਆਂ ਬਣਾਓ :
ਕੁੱਕੜ, ਸ਼ੇਰ, ਬਣ-ਮਾਣਸ, ਕਬੂਤਰ, ਹਿਰਨ, ਮਗਰਮੱਛ, ਉੱਲੂ, ਲੱਕੜਬੱਘਾ, ਬਾਘ, ਹੰਸ, ਬਾਰਾਂਸਿੰਕਾ, ਮੈਨਾ, ਲੂੰਬੜੀ, ਮੋਰ, ਖ਼ਰਗੋਸ਼, ਕੱਛੂ, ਕਾਂ, ਬਗਲਾ ॥
ਉੱਤਰ:
ਜਾਨਵਰ (ਪਸ਼ੂ) – ਪੰਛੀ
ਸ਼ੇਰ – ਹੰਸ
ਬਣ-ਮਾਣਸ – ਕਬੂਤਰ
ਹਿਰਨ – ਉੱਲੂ
ਮਗਰਮੱਛ – ਕੁਕੜ
ਲੱਕੜਬੱਘਾ – ਮੈਨਾ
ਬਾਘ – ਮੋਰ
ਬਾਰਾਂਸਿੰਝਾ – ਕਾਂ
ਲੂੰਬੜੀ – ਬਰਲਾ
ਖ਼ਰਗੋਸ਼
ਕੱਛੂ
IX. ਕਾਵਿ-ਸਤਰਾਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :
(ੳ) ਆਓ ਸਾਰੇ ਬਾਲ
……………………. । (ਪ੍ਰੀਖਿਆ 2010)
ਹਾਣੀਆਂ ਦੇ ਨਾਲ
…………………… ।
ਉੱਤਰ:
ਆਓ ਸਾਰੇ ਬਾਲ
ਛੱਤਬੀੜ ਚੱਲੀਏ ।
ਹਾਣੀਆਂ ਦੇ ਨਾਲ
ਅੱਗੇ ਹੋ ਕੇ ਲੀਏ ।
(ਅ) ਰੱਖਾਂ ਵਿਚ ਸ਼ੇਰ
……………………. ।
ਜੰਗਲਾਂ ਦੇ ਜੀਵ
……………………. ।
ਉੱਤਰ:
ਰੱਖਾਂ ਵਿਚ ਸ਼ੇਰ,
ਬੰਦਾ ਪਿੰਜਰੇ ‘ਚ ਬੰਦ ।
ਜੰਗਲਾਂ ਦੇ ਜੀਵ.
ਕਿਵੇਂ ਮਾਣਦੇ ਅਨੰਦ ॥
(ੲ) ਬਣਮਾਣਸ ਵੇਖੋ :
……………………. ।
ਕੱਢਦਾ ਅਵਾਜ਼
……………………. ।
ਉੱਤਰ:
ਬਣਮਾਣਸ ਵੇਖੋ
ਸਾਡੇ ਵਾਂਗ ਚੱਲਦਾ ।
ਕੱਢਦਾ ਅਵਾਜ਼
ਜਿਵੇਂ ਢੋਲ ਵੱਜਦਾ ।
(ਸ) ਹਿਰਨਾਂ ਦੀ ਡਾਰ
……………………. ।
ਹਰਾ-ਭਰਾ ਚਾਰਾ
……………………. । (ਪ੍ਰੀਖਿਆ 2008)
ਉੱਤਰ:
ਹਿਰਨਾਂ ਦੀ ਡਾਰ
ਭਰੇ ਚੰਗੀਆਂ ਪਈ ।
ਹਰਾ-ਭਰਾ ਚਾਰਾ
ਨਾਲੇ ਡਰ ਕੋਈ ਨਹੀਂ ।
(ਹ) ਮਗਰ-ਮੱਛ ਵੇਖੋ
……………………. ।
ਇਹ ਵੀ ਸਾਡੇ ਵਲ .
……………………. ।
ਉੱਤਰ:
ਮਗਰ-ਮੱਛ ਵੇਖੋ
ਕੋਸੀ ਧੁੱਪ ਸੇਕਦੇ ।
ਇਹ ਵੀ ਸਾਡੇ ਵਲ
ਲੁਕ-ਛਿਪ ਵੇਖਦੇ ।
(ਕ) ਬਾਘ ਤੇ ਬਘੇਲੇ ਵੇਖ
……………………. ।
ਭੁੱਲ ਕੇ ਨਾ ਪਿੰਜਰੇ ‘ਚ
……………………. ।
ਉੱਤਰ:
ਬਾਘ ਤੇ ਬਘੇਲੇ ਵੇਖ
ਡਰ ਜਾਈਦਾ ।
ਭੁੱਲ ਕੇ ਨਾ ਪਿੰਜਰੇ ‘ਚ
ਹੱਥ ਪਾਈਦਾ ।
ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :- .
(ਉ) ਬਾਰਾਂ ਸਿੰਝੇ ਵੇਖ
……………………. ।
ਸੋਹਣੀ ਉਹੋ ਚੀਜ਼.
……………………. ।
ਉੱਤਰ:
ਬਾਰਾਂ ਸਿੰਥੇ ਵੇਖ
ਕਥਾ ਯਾਦ ਆਂਵਦੀ ।
ਸੋਹਣੀ ਉਹੋ ਚੀਜ਼
ਜਿਹੜੀ ਕੰਮ ਆਂਵਦੀ ।
(ਅ) ਲੱਕੜਬੱਘਾ ਨਹੀਓ
……………………. ।
ਆਖਦਾ ਸੀ ਤਾਇਆ .
……………………. ।
ਉੱਤਰ:
ਲੱਕੜਬੱਘਾ ਨਹੀਓਂ
ਸਾਡੇ ਵੱਲ ਤੱਕਦਾ ।
ਆਖਦਾ ਸੀ ਤਾਇਆ .
ਇਹ ਤਾਂ ਬੱਚੇ ਚੱਕਦਾ ।
(ੲ) ਨਿੱਕੇ ਜਿਹੇ ਛੰਭ
……………………. ।
ਕੈਦ ਨੇ ਵਿਚਾਰੇ
……………………. ।
ਉੱਤਰ:
ਨਿੱਕੇ ਜਿਹੇ ਛੰਭ
ਵਿੱਚ ਹੰਸ ਤਰਦੇ ।
ਕੈਦ ਨੇ ਵਿਚਾਰੇ
ਨਾ ਉਡਾਰੀ ਭਰਦੇ ।
(ਸ) ਸੁਨਹਿਰੀ ਚੁੰਝ ਵਾਲੀ
……………………. ।
ਸੁਨੇਹਾ ਕੋਈ ਦੇਵੇ ।
……………………. ।
ਉੱਤਰ:
ਸੁਨਹਿਰੀ ਚੁੰਝ ਵਾਲੀ
ਮੈਨਾ ਹੈ ਪਹਾੜ ਦੀ ।
ਸੁਨੇਹਾ ਕੋਈ ਦੇਵੇ
ਮੈਨੂੰ ਵਾਜ ਮਾਰਦੀ ।
(ਹ) ਅੱਧ-ਸੁੱਤਾ ਉੱਲੂ
……………………. ।
ਮਨ ਵਿਚ ਇਹ ਵੀ .
……………………. ।
ਉੱਤਰ:
ਅੱਧ-ਸੁੱਤਾ ਉੱਲੂ
ਸਾਡੇ ਵੱਲ ਝਾਕਦਾ ।
ਮਨ ਵਿਚ ਇਹ ਵੀ
ਸਾਨੂੰ ਉੱਲੂ ਆਖਦਾ ।
(ਕ) ਗੁਟਕਦੇ ਕਬੂਤਰ
……………………. ।
ਜਾਪਦਾ ਏ ਜਿਵੇਂ
……………………. ।
ਉੱਤਰ:
ਗੁਟਕਦੇ ਕਬੂਤਰ
ਕਿਵੇਂ ਘੋਰੇ ਕੱਢਦੇ ।
ਜਾਪਦਾ ਏ ਜਿਵੇਂ
ਕੋਈ ਨਾਚ ਨੱਚਦੇ ।
(ਖ) ਪੰਛੀਆਂ ਦਾ ਰਾਜਾ
……………………. ।
ਝੂਠ ਹੈ ਗੁਟਾਰਾਂ
……………………. ।
ਉੱਤਰ:
ਪੰਛੀਆਂ ਦਾ ਰਾਜਾ
ਮੋਰ ਪੈਲ ਪਾਂਵਦਾ ।
ਝੂਠ ਹੈ ਗੁਟਾਰਾਂ
ਨਾਲ ਰੁੱਸ ਜਾਂਵਦਾ ।
ਪ੍ਰਸ਼ਨ 3.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :
(ਉ) ਨਿੱਕੀ ਜਿਹੀ ਝੀਲ
……………………. ।
ਬਗਲੇ-ਭਗਤ . .
……………………. ।
ਉੱਤਰ:
ਨਿੱਕੀ ਜਿਹੀ ਝੀਲ
ਵਿੱਚ ਪੱਤੇ ਨੇ ਝੜੇ ।
ਬਗਲੇ-ਭਗਤ
ਵਿੱਚ ਕਿਵੇਂ ਨੇ ਖੜੇ ।
(ਅ) ਇਕੱਲਾ ਤੇ ਉਦਾਸ
……………………. ।
ਵੇਖਣ ਹੀ ਵਾਲੀ
……………………. ।
ਉੱਤਰ:
ਇਕੱਲਾ ਤੇ ਉਦਾਸ
ਕੁੱਕੜ ਇੱਕ ਜੰਗਲੀ ।
ਵੇਖਣ ਹੀ ਵਾਲੀ
ਇਹਦੀ ਦਿੱਖ ਰੰਗਲੀ ।
(ੲ) ਲੂੰਬੜੀ ਨੂੰ ਵੇਖ
……………………. ।
ਕਾਂਵਾਂ ਨੂੰ ਗਵੱਈਆ ਆਖ
……………………. ।
ਉੱਤਰ:
ਲੂੰਬੜੀ ਨੂੰ ਵੇਖ
ਬਾਤ ਯਾਦ ਆਉਂਦੀ ਏ ।
ਕਾਂਵਾਂ ਨੂੰ ਗਵੱਈਆ ਆਖ
ਠੱਗ ਜਾਂਦੀ ਏ ।
(ਸ) ਸਹੇ-ਖ਼ਰਗੋਸ਼
……………………. ।
ਕਦੇ-ਕਦੇ ਭਾਵੇਂ
……………………. ।
ਉੱਤਰ:
ਸਹੇ-ਖ਼ਰਗੋਸ਼
ਲੰਮੀ ਛਾਲ਼ ਮਾਰਦੇ ।
ਕਦੇ-ਕਦੇ ਭਾਵੇਂ
ਕੱਛੂ ਕੋਲੋਂ ਹਾਰਦੇ ।
(ਹ) ਪੰਛੀਆਂ ਨੂੰ ਕੈਦ
……………………. ।
ਪਿੰਜਰੇ ‘ਚ ਰਹਿਣ
……………………. । (ਪ੍ਰੀਖਿਆ 2008)
ਉੱਤਰ:
ਪੰਛੀਆਂ ਨੂੰ ਕੈਦ
ਭੁੱਲ ਕੇ ਨਾ ਕਰਨਾ ।
ਪਿੰਜਰੇ ‘ਚ ਰਹਿਣ
ਨਾਲੋਂ ਚੰਗਾ ਮਰਨਾ ।
ਔਖੇ ਸ਼ਬਦਾਂ ਦੇ ਅਰਥ
ਬਾਲ – ਬੱਚੇ ।
ਛੱਤਬੀੜ – ਇਕ ਪਿੰਡ ਦਾ ਨਾਂ, ਜਿੱਥੇ ਚਿੜੀਆ-ਘਰ ਸਥਿਤ ਹੈ ।
ਰੱਖਾਂ – ਨਿੱਕੇ ਰੁੱਖਾਂ ਵਾਲਾ ਜੰਗਲ ।
ਅਨੰਦ – ਖੁਸ਼ੀ ।
ਬਣਮਾਣਸ – ਚਿੰਪਾਜ਼ੀ, ਮਨੁੱਖ ਦੀ ਸ਼ਕਲ ਦਾ ਇਕ ਜਾਨਵਰ ।
ਚੁੰਗੀਆਂ – ਛਾਲਾਂ ।
ਕੋਸੀ – ਨਿੱਘੀ ।
ਕਥਾ-ਕਹਾਣੀ ।
ਛੰਭ – ਛੋਟੀ ਝੀਲ, ਵੱਡਾ ਛੱਪੜ ।
ਡਾਰ – ਪੰਛੀਆਂ ਦਾ ਕਤਾਰ ਵਿੱਚ ਉੱਡਣਾ ।
ਗੁਟਕਦੇ – ਬੋਲਦੇ ।
ਗੁਟਾਰਾਂ – ਛਾਰਕਾਂ ।
ਬਗਲੇ-ਭਗਤ – ਬਗਲਾ ਇਕ ਚਿੱਟੇ ਰੰਗ ਦਾ ਪੰਛੀ ਹੈ, ਜੋ ਸਰੋਵਰਾਂ ਤੇ ਨਦੀਆਂ ਕੰਢੇ ਇਕ ਟੰਗ ਭਾਰ ਖੜਾ ਭਗਤੀ ਕਰਦਾ ਜਾਪਦਾ ਹੈ, ਪਰ ਜਦੋਂ ਕੋਈ ਮੱਛੀ ਉਛਲਦੀ ਹੈ, ਤਾਂ ਇਹ ਉਸ ਨੂੰ ਝਪਟ ਲੈਂਦਾ ਹੈ ।
ਦਿਖ – ਦਿਸਣ ਵਿਚ ।
ਰੰਗਲੀ – ਰੰਗਾਂ ਵਾਲੀ.।
ਠਗ – ਧੋਖਾ ਦੇ ਕੇ ਲੁੱਟਣ ਵਾਲਾ ।