Punjab State Board PSEB 5th Class Punjabi Book Solutions Chapter 9 ਜੇ ਬਾਲਣ ਮੁੱਕ ਜਾਵੇ Textbook Exercise Questions and Answers.
PSEB Solutions for Class 5 Punjabi Chapter 9 ਜੇ ਬਾਲਣ ਮੁੱਕ ਜਾਵੇ
1. ਖ਼ਾਲੀ ਸਥਾਨ ਭਰੋ:-
ਪ੍ਰਸ਼ਨ-ਖ਼ਾਲੀ ਸਥਾਨ ਭਰੋ-
(ਉ) ਮਾਤਾ ਜੀ, ਤੁਹਾਡੇ ਚੁੱਲ੍ਹੇ ਵਿਚ ……. ਹੈ ।
(ਅ), ਸ਼ਹਿਰੀ ਬੰਦੇ ਨੇ ਕਿਹਾ, “………… ਭੰਨਣੀਆਂ ਹਨ ।”
(ਇ) ਬੁੱਢੀ ਮਾਈ ………… ਪਈ ।..
(ਸ) ਸ਼ਹਿਰੀ ਬੰਦਾ ਅੱਗ ਲੈਣ ਲਈ ………… : ਫਿਰਿਆ ।
(ਹ) ਸਾਰੇ ਲੋਕ ਹੀ ………….. ਦੀ ਸ਼ਿਕਾਇਤ ਕਰ ਰਹੇ ਸਨ ।
(ਕ) ਪਟਰੋਲ ਅਤੇ ਡੀਜ਼ਲ ਵੀ ਤਾਂ ………. ਹੀ ਹੁੰਦਾ ਏ, ਜੀ ।
ਉੱਤਰ:
(ੳ) ਮਾਤਾ ਜੀ, ਤੁਹਾਡੇ ਚੁੱਲ੍ਹੇ ਵਿਚ ਅੱਗ ਹੈ ।
(ਅ) ਸ਼ਹਿਰੀ ਬੰਦੇ ਨੇ ਕਿਹਾ, “ਛੱਲੀਆਂ ਭੁੰਨਣੀਆਂ ਹਨ ” .
(ਇ) ਬੁੱਢੀ ਮਾਈ ਮੁਸਕਰਾ ਪਈ ।
(ਸ) ਸ਼ਹਿਰੀ ਬੰਦਾ ਅੱਗ ਲੈਣ ਲਈ ਘਰ-ਘਰ ਫਿਰਿਆ ।
(ਹ) ਸਾਰੇ ਲੋਕ ਹੀ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ ।
(ਕ) ਪਟਰੋਲ ਅਤੇ ਡੀਜ਼ਲ ਵੀ ਤਾਂ ਬਾਲਣ ਹੀ ਹੁੰਦਾ ਏ, ਜੀ ।
2. ਸੰਖੇਪ ਵਿੱਚ ਉੱਤਰ ਦਿਓ:-
ਪ੍ਰਸ਼ਨ 1.
ਸ਼ਹਿਰੀ ਬੰਦੇ ਨੇ ਅੱਗੇ ਕੀ ਕਰਨੀ ਸੀ ?
ਉੱਤਰ:
ਉਸਨੇ ਛੱਲੀਆਂ ਭੁੰਨਣੀਆਂ ਸਨ ।
ਪ੍ਰਸ਼ਨ 2.
ਬਾਲਣ ਮੁੱਕਣ ਨਾਲ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਚੱਲਣੋਂ ਰੁਕ ਗਏ ਸਨ ?
ਉੱਤਰ:
ਬਾਲਣ ਮੁੱਕਣ ਨਾਲ, ਬੱਸ, ਮੋਟਰਸਾਈਕਲ, ਰੇਲ-ਗੱਡੀ ਤੇ ਹਵਾਈ ਜਹਾਜ਼ ਆਦਿ ਆਵਾਜਾਈ ਦੇ ਸਾਰੇ ਸਾਧਨ ਚਲਣੋ ਰੁਕ ਗਏ ਸਨ ।
ਪ੍ਰਸ਼ਨ 3.
ਬਿਜਲੀ ਕਿਉਂ ਬੰਦ ਸੀ ? ਉੱਤਰ-ਕਿਉਂਕਿ ਕੋਲਾ ਮੁੱਕਣ ਕਰ ਕੇ ਬਿਜਲੀ ਦਾ ਥਰਮਲ ਪਲਾਂਟ ਬੰਦ ਸੀ ।
ਪ੍ਰਸ਼ਨ 4.
ਕਹਾਣੀ ਸੁਣਨ ਉਪਰੰਤ ਬੱਚੇ ਕੀ ਸੋਚ ਰਹੇ ਸਨ ?
ਉੱਤਰ:
ਬੱਚੇ ਸੋਚ ਰਹੇ ਸਨ ਕਿ ਜੇਕਰ ਸਚਮੁੱਚ ਬਾਲਣ ਮੁੱਕ ਜਾਵੇ, ਤਾਂ ਲੋਕਾਂ ਦਾ ਬੁਰਾ ਹਾਲ ਹੋਵੇਗਾ ।
3. ਵਾਕਾਂ ਵਿੱਚ ਵਰਤੋ :-
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਜ਼ਿਦ, ਵਿਲਕਣਾ, ਮੁਸ਼ਕਿਲ, ਥਕਾਵਟ, ਕਿਲਕਾਰੀਆਂ।
ਉੱਤਰ:
- ਜ਼ਿਦ (ਅੜੀ)-ਬੱਚਾ ਟਾਫ਼ੀਆਂ ਲੈਣ ਲਈ ਜ਼ਿਦ ਕਰ ਰਿਹਾ ਹੈ ।
- ਵਿਲਕਣਾ (ਤਰਲੇ ਲੈਣੇ)-ਭੁੱਖੇ ਨਿਆਣੇ ਗਲੀਆਂ ਵਿਚ ਵਿਲਕ ਰਹੇ ਸਨ ।
- ਮੁਸ਼ਕਿਲ (ਔਖਾ)-ਇਹ ਸਵਾਲ ਜ਼ਰਾ ਮੁਸ਼ਕਿਲ ਹੈ ।
- ਥਕਾਵਟ ਥੱਕ ਜਾਣਾ)-ਮੈਂ ਥਕਾਵਟ ਲਾਹੁਣ ਲਈ ਜ਼ਰਾ ਲੰਮਾ ਪੈ ਗਿਆ ।
- ਕਿਲਕਾਰੀਆਂ ਕੂਕਾਂ) ਬੱਚੇ ਖ਼ੁਸ਼ੀ ਵਿਚ ਕਿਲਕਾਰੀਆਂ ਮਾਰ ਰਹੇ ਸਨ ।
4. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:
ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
आग, भंगा, आज, आग, भूखा, मांग, क्या, कहा, स्टशन, कोयला, मिट्टी, चालीस, पचास, शहर, मुझ से ।
ਉੱਤਰ:
5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ-
ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਸ਼ਬਦ ਲਿਖੋ-
ईंधन, समाप्त होना, जलना, पागल, आंगन, समाचार-पत्र, पसीना, बुरी ।
ਉੱਤਰ:
6. ਕੁੱਝ ਹੋਰ ਪ੍ਰਸ਼ਨ
ਪੜਨਾਂਵ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ:
ਨਾਂਵਾਂ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਪੜਨਾਂਵ ਹੁੰਦੇ ਹਨ , ਜਿਵੇਂ-ਮੈਂ, ਤੂੰ, ਇਹ, ਉਹ, ਅਸੀਂ, ਤੁਸੀਂ ਆਦਿ ।
7. ਪੈਰਿਆਂ ਸੰਬੰਧੀ
ਪ੍ਰਸ਼ਨ 1.
ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਬੁੱਢੀ ਮਾਈ ਮੁਸਕਰਾ ਪਈ ਆਪਣੀ ਡੰਗੋਰੀ ਉਤਾਂਹ ਚੁੱਕ ਕੇ ਉਹ ਬੋਲੀ, ਜਾਹ, ਅਗਲੇ ਚੌਵੀ ਘੰਟੇ ਤੈਨੂੰ ਕਿਧਰੇ ਵੀ ਬਾਲਣ ਨਹੀਂ ਮਿਲੇਗਾ ‘ ਬੁੱਢੀ ਦੇ ਬੋਲ ਤਾਂ ਪੂਰੇ ਹੁੰਦੇ ਹੀ ਸਨ ਪਰ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਨਾ ਆਇਆ । ਉਸ ਨੇ ਸੋਚਿਆ, ਬੁੱਢੀ ਝੱਲੀ ਹੋ ਗਈ ਏ । ਉਹ ਅੱਗ ਲੈਣ ਅਗਲੇ ਘਰ ਚਲਾ ਗਿਆ ਪਰ ਉਸ ਨੇ ਵੇਖਿਆ ਕਿ ਉਸ ਘਰ ਵਿਚ ਬਾਲਣ ਮੁੱਕਿਆ ਹੋਇਆ ਸੀ ।
ਸ਼ਹਿਰੀ ਬੰਦਾ ਉਸ ਪਿੱਛੋਂ ਘਰ-ਘਰ ਫਿਰਿਆ ਪਰ ਸਾਰੇ ਲੋਕ ਹੀ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ । ਕਿਸੇ ਦੇ ਘਰ ਚਾਹ-ਪਾਣੀ ਨਹੀਂ ਸੀ ਬਣਿਆ । ਰੋਟੀ ਨਹੀਂ ਸੀ ਪੱਕੀ । ਭੁੱਖੇ ਨਿਆਣੇ ਵਿਹੜਿਆਂ ਵਿਚ ਵਿਲਕਦੇ ਫਿਰਦੇ ਸਨ ।
ਤਦ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਬੁੱਢੀ ਦੇ ਬੋਲ ਸੱਚ-ਮੁੱਚ ਪੂਰੇ ਹੋ ਗਏ ਨੇ । ਫਿਰ ਉਸ ਨੇ ਸੋਚਿਆ, ਹੋ ਸਕਦਾ ਏ ਬਾਲਣ ਏਸ ਪਿੰਡ ਵਿਚ ਹੀ ਮੁੱਕਿਆ ਹੋਵੇ । ਸ਼ਹਿਰ ਚੱਲਦੇ ਹਾਂ, ਉੱਥੇ ਤਾਂ ਬਾਲਣ ਦੀ ਥਾਂ ਕੋਲਾ, ਮਿੱਟੀ ਦਾ ਤੇਲ, ਗੈਸ ਤੇ ਬਿਜਲੀ ਵਰਤੀ ਜਾਂਦੀ ਹੈ । ਉਹ ਜਦੋਂ ਪਿੱਛੋਂ ਬਾਹਰ ਆਇਆ ਤਾਂ ਸੜਕ ਉੱਤੇ ਇਕ ਬੱਸ ਖਲੋਤੀ ਸੀ । ਉਸ ਦੇ ਆਲੇ-ਦੁਆਲੇ ਚਾਲੀ-ਪੰਜਾਹ ਬੰਦੇ ਇਕੱਠੇ ਹੋਏ ਖੜੇ ਸਨ । ਸ਼ਹਿਰੀ ਨੇ ਸੋਚਿਆ, ਇਹ ਵੀ ਚੰਗਾ ਹੋਇਆ । ਉਹ ਬੱਸ ਉੱਤੇ ਛੇਤੀ ਹੀ ਸ਼ਹਿਰ ਪਹੁੰਚ ਜਾਏਗਾ । ਬੱਸ ਦੇ ਕੋਲ ਆਇਆ, ਤਾਂ ਪਤਾ ਲੱਗਿਆ ਕਿ ਉਹ ਖ਼ਰਾਬ ਹੈ । ਉਸ ਨੇ ਭੀੜ ਵਿਚ ਘਿਰੇ ਹੋਏ ਬੱਸਦੇ ਡਾਈਵਰ ਨੂੰ ਪੁੱਛਿਆ, ਕੀ ਖ਼ਰਾਬੀ ਹੋ ਗਈ, ਭਰਾਵਾ ?
ਪ੍ਰਸ਼ਨ 1.
ਬੁੱਢੀ ਮਾਈ ਆਪਣੀ ਡੰਗੋਰੀ ਉਤਾਂਹ ਚੁੱਕ ਕੇ ਕੀ ਬੋਲੀ ?
ਉੱਤਰ:
“ਜਾਹ ਅਗਲੇ ਚੌਵੀ ਘੰਟੇ ਤੈਨੂੰ ਕਿਧਰੇ ਵੀ ਬਾਲਣ ਨਹੀਂ ਮਿਲੇਗਾ ।”
ਪ੍ਰਸ਼ਨ 2.
ਸ਼ਹਿਰੀ ਬੰਦੇ ਨੇ ਕੀ ਸੋਚਿਆ ?
ਉੱਤਰ:
ਬੁੱਢੀ ਝੱਲੀ ਹੋ ਗਈ ਹੈ ।
ਪ੍ਰਸ਼ਨ 3.
ਸਾਰੇ ਲੋਕ ਹੀ ਸ਼ਿਕਾਇਤ ਕਰ ਰਹੇ ਸਨ ?
ਉੱਤਰ:
ਸਾਰੇ ਲੋਕ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ ।
ਪ੍ਰਸ਼ਨ 4.
ਸ਼ਹਿਰ ਵਿਚ ਬਾਲਣ ਦੀ ਥਾਂ ਹੋਰ ਕੀ-ਕੀ ਵਰਤਿਆ ਜਾਂਦਾ ਹੈ ?
ਉੱਤਰ:
ਕੋਲਾ, ਮਿੱਟੀ ਦਾ ਤੇਲ, ਗੈਸ ਤੇ ਬਿਜਲੀ ।
ਪ੍ਰਸ਼ਨ 5.
ਬੱਸ ਕੋਲ ਆ ਕੇ ਸ਼ਹਿਰੀ ਨੂੰ ਕੀ ਪਤਾ ਲੱਗਿਆ ?
ਉੱਤਰ:
ਕਿ ਉਹ ਖ਼ਰਾਬ ਹੈ ।
2. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਉਹ ਬੰਦਾ ਬੜੀ ਮੁਸ਼ਕਲ ਨਾਲ ਪੈਦਲ ਤੁਰ ਕੇ ਸ਼ਹਿਰ ਪਹੁੰਚਿਆ । ਸ਼ਹਿਰ ਦੇ ਬਜ਼ਾਰ ਵਿਚ ਉਸ ਨੇ ਵੇਖਿਆ ਕਿ ਦੁਕਾਨਦਾਰ ਅਖ਼ਬਾਰਾਂ, ਪੂਰਨਿਆਂ ਤੇ ਪੱਖੀਆਂ ਨਾਲ ਹਵਾ ਝੱਲ ਰਹੇ ਸਨ। ਜਦੋਂ ਉਹ ਆਪਣੇ ਘਰ ਪਹੁੰਚਿਆ, ਤਾਂ ਪਤਾ ਲੱਗਿਆ ਕਿ ਬਿਜਲੀ ਬੰਦ ਹੈ । ਕੁੱਝ ਖਿਝ ਕੇ ਉਸ ਨੇ ਆਪਣੇ ਵੱਡੇ ਮੁੰਡੇ ਕੋਲੋਂ ਪੁੱਛਿਆ, ਬਿਜਲੀ ਨੂੰ ਕੀ ਗੋਲੀ ਵੱਜ ਗਈ ਏ, ਅੱਜ ?
ਬਿਜਲੀ ਜਿਹੜੇ ਥਰਮਲ ਪਲਾਂਟ ਤੋਂ ਆਉਂਦੀ ਏ, ਉੱਥੇ ਕੋਲਾ ਮੁੱਕ ਗਿਆ ਏ ।
ਇਹ ਬਾਲਣ ਮੁੱਕਣ ਵਾਲੀ ਚੰਗੀ ਮੁਸੀਬਤ ਏ ।
ਹਰ ਥਾਂ ਈ ਬਾਲਣ ਮੁੱਕ ਗਿਆ ਏ ? ਉਸ ਵੇਲੇ ਸ਼ਹਿਰੀ ਬੰਦੇ ਦਾ ਛੋਟਾ ਪੁੱਤਰ ਬੈਗ ਚੁੱਕੀ ਅੰਦਰ ਆਇਆ ਉਸ ਨੇ ਦੱਸਿਆ ਕਿ ਉਹ ਦਿੱਲੀ ਜਾ ਰਿਹਾ ਸੀ ਪਰ ਗੱਡੀ ਹੀ ਨਹੀਂ ਆ ਰਹੀ ਕਹਿੰਦੇ ਨੇ ਪਿਛਲੇ ਸਟੇਸ਼ਨ ਉੱਤੇ ਖਲੋਤੀ ਏ, ਬਾਲਣ ਮੁੱਕ ਗਿਆ ਏ । ਸ਼ਹਿਰੀ ਬੰਦੇ ਨੂੰ ਕੁਝ ਡਰ ਜਿਹਾ ਲੱਗਿਆ । ਉਸ ਨੇ ਫਿਕਰਮੰਦ ਹੋ ਕੇ ਕਿਹਾ, ਜੇ ਤੂੰ ਦਿੱਲੀ ਕੱਲ੍ਹ ਤਕ ਨਾ ਪਹੁੰਚ ਸਕਿਆ ਤਾਂ ਆਪਣਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਏਗਾ | ਟੈਲੀਫੋਨ ਕਰਕੇ ਪਤਾ ਕਰ ਜੇਕਰ ਕੋਈ ਹਵਾਈ ਜਹਾਜ਼ ਜਾਂਦਾ ਹੋਵੇ ਤਾਂ !
ਪ੍ਰਸ਼ਨ 1.
ਦੁਕਾਨਦਾਰ ਹਵਾ ਝੱਲਣ ਲਈ ਕੀ ਕਰ ਰਹੇ ਸਨ ?
ਉੱਤਰ:
ਦੁਕਾਨਦਾਰ ਹਵਾ ਝੱਲਣ ਲਈ ਅਖ਼ਬਾਰਾਂ, ਪਰਨਿਆਂ ਤੇ ਪੱਖੀਆਂ ਦੀ ਵਰਤੋਂ ਕਰ ਰਹੇ ਸਨ ।
ਪ੍ਰਸ਼ਨ 2.
ਉਸ ਬੰਦੇ ਨੂੰ ਘਰ ਪੁੱਜਣ ‘ਤੇ ਕੀ ਪਤਾ। ਲੱਗਾ ?
ਉੱਤਰ:
ਕਿ ਬਿਜਲੀ ਬੰਦ ਹੈ ।
ਪ੍ਰਸ਼ਨ 3.
ਬਿਜਲੀ ਬੰਦ ਹੋਣ ਦਾ ਕੀ ਕਾਰਨ ਸੀ ?
ਉੱਤਰ:
ਜਿਸ ਥਰਮਲ ਪਲਾਂਟ ਤੋਂ ਬਿਜਲੀ ਆਉਣੀ | ਸੀ, ਉੱਥੇ ਕੋਲਾ ਮੁੱਕ ਜਾਣ ਕਰਕੇ ਉਹ ਬੰਦ ਸੀ।
ਪ੍ਰਸ਼ਨ 4.
ਸ਼ਹਿਰੀ ਬੰਦੇ ਦਾ ਛੋਟਾ ਮੁੰਡਾ ਕਿਉਂ ਵਾਪਸ ਆ ਗਿਆ ਸੀ ?
ਉੱਤਰ:
ਸ਼ਹਿਰੀ ਬੰਦੇ ਦੇ ਮੁੰਡੇ ਨੇ ਦਿੱਲੀ ਜਾਣਾ | ਸੀ, ਪਰ ਉਹ ਇਸ ਕਰਕੇ ਵਾਪਸ ਆ ਗਿਆ ਕਿਉਂਕਿ | ਉਸਨੂੰ ਲਿਜਾਣ ਵਾਲੀ ਗੱਡੀ ਬਾਲਣ ਮੁੱਕਣ ਕਰ ਕੇ | ਪਿਛਲੇ ਸਟੇਸ਼ਨ ਉੱਤੇ ਹੀ ਖੜ੍ਹੀ ਰਹਿ ਗਈ ਸੀ ।
ਪਸ਼ਨ 5.
ਸ਼ਹਿਰੀ ਬੰਦੇ ਨੂੰ ਕੀ ਫ਼ਿਕਰ ਲੱਗਾ ?
ਉੱਤਰ:
ਜੇਕਰ ਉਸਦਾ ਛੋਟਾ ਮੁੰਡਾ ਕੱਲ੍ਹ ਤਕ ਦਿੱਲੀ ਨਾ ਪਹੁੰਚ ਸਕਿਆ, ਤਾਂ ਉਨ੍ਹਾਂ ਦਾ ਹਜ਼ਾਰਾਂ ਰੁਪਇਆਂ ਦਾ ਨੁਕਸਾਨ ਹੋ ਜਾਣਾ ਸੀ ।
ਪ੍ਰਸ਼ਨ 6.
ਸ਼ਹਿਰੀ ਬੰਦੇ ਨੇ ਆਪਣੇ ਮੁੰਡੇ ਨੂੰ ਕਿਸ | ਤਰ੍ਹਾਂ ਹਵਾਈ ਜਹਾਜ਼ ਦਾ ਪਤਾ ਕਰਨ ਬਾਰੇ ਕਿਹਾ ?
ਉੱਤਰ:
ਟੈਲੀਫੋਨ ਕਰ ਕੇ ।
8. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ-.
ਪ੍ਰਸ਼ਨ 1.
‘ਜੇ ਬਾਲਣ ਮੁੱਕ ਜਾਵੇ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਗੁਰਦਿਆਲ ਸਿੰਘ (✓) ।
ਪ੍ਰਸ਼ਨ 2.
ਬਾਬੂ ਸ਼ਰਨ ਦਾਸ/ਰਜਨੀ/ਵਰਿੰਦਰ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਜੇ ਬਾਲਣ ਮੁੱਕ ਜਾਵੇ ।
ਪ੍ਰਸ਼ਨ 3.
ਰਜਨੀ ਤੇ ਵਰਿੰਦਰ ਕਿਸ ਦੇ ਬੱਚੇ ਸਨ ?
ਉੱਤਰ:
ਬਾਬੂ ਸ਼ਰਨ ਦਾਸ ਦੇ (✓)
ਪ੍ਰਸ਼ਨ 4.
‘ਜੇ ਬਾਲਣ ਮੁੱਕ ਜਾਵੇ ਕਹਾਣੀ ਵਿਚ ਸ਼ਹਿਰੀ , ਬੰਦੇ ਤੇ ਬੁੱਢੀ ਦੀ ਕਹਾਣੀ ਕੌਣ ਸੁਣਾਉਂਦਾ ਹੈ ?
ਉੱਤਰ:
ਬਾਬੂ ਸ਼ਰਨ ਦਾਸ (✓) ।
ਪ੍ਰਸ਼ਨ 5.
ਕਿਸ ਦੇ ਮੂੰਹੋਂ ਜੋ ਨਿਕਲਦਾ ਸੀ, ਸੱਚ ਹੋ ਜਾਂਦਾ ਸੀ ?
ਉੱਤਰ:
ਬੁੱਢੀ (✓)।
ਪ੍ਰਸ਼ਨ 6.
ਸ਼ਹਿਰੀ ਬੰਦੇ ਨੇ ਬੁੱਢੀ ਤੋਂ ਕੀ ਮੰਗਿਆ ?
ਉੱਤਰ:
ਅੱਗ (✓)।
ਪ੍ਰਸ਼ਨ 7.
ਸ਼ਹਿਰੀ ਬੰਦੇ ਨੇ ਅੱਗ ਉੱਤੇ ਕੀ ਭੰਨਣਾ ਸੀ ?
ਉੱਤਰ-ਛੱਲੀਆਂ (✓)।
ਪ੍ਰਸ਼ਨ 8.
ਬੁੱਢੀ ਅਨੁਸਾਰ ਕਿਸ ਤਰ੍ਹਾਂ ਕਿਧਰੇ ਵੀ । ਅੱਗ ਨਾ ਮਿਲਣ ਦੀ ਗੱਲ ਹੋ ਸਕਦੀ ਹੈ ?
ਉੱਤਰ:
ਬਾਲਣ ਮੁੱਕਣ ਕਰਕੇ (✓)।
ਪ੍ਰਸ਼ਨ 9.
ਸ਼ਹਿਰੀ ਬੰਦੇ ਨੂੰ ਕਿਹੜੀ ਗੱਲ ਅਸੰਭਵ ਜਾਪਦੀ ਸੀ ?
ਉੱਤਰ:
ਬਾਲਣ ਦਾ ਮੁੱਕਣਾ ਨੀ ।
ਪ੍ਰਸ਼ਨ 10.
ਬੁੱਢੀ ਨੇ ਸੋਟੀ ਉਤਾਂਹ ਚੁੱਕ ਕੇ ਕਿੰਨੇ ਘੰਟੇ ਬਾਲਣ ਨਾ ਮਿਲਣ ਦਾ ਬਚਨ ਕਿਹਾ ?
ਉੱਤਰ:
ਚੌਵੀ ਘੰਟੇ (✓)।
ਪ੍ਰਸ਼ਨ 11.
ਸ਼ਹਿਰੀ ਬੰਦੇ ਨੇ ਬੁੱਢੀ ਬਾਰੇ ਕੀ ਸਮਝਿਆ ?
ਉੱਤਰ:
ਝੱਲੀ ਹੋ ਗਈ ਹੈ ।
ਪ੍ਰਸ਼ਨ 12.
ਘਰਾਂ ਵਿਚ ਰੋਟੀ ਕਿਉਂ ਨਹੀਂ ਸੀ। ਪੱਕੀ ?
ਉੱਤਰ:
ਬਾਲਣ ਮੁੱਕਣ ਕਰਕੇ (✓)।
ਪ੍ਰਸ਼ਨ 13.
ਬੱਸ ਦਾ ਬਾਲਣ ਕੀ ਸੀ ?
ਉੱਤਰ:
ਪੈਟਰੋਲ ਜਾਂ ਡੀਜ਼ਲ (✓)।
ਪ੍ਰਸ਼ਨ 14.
ਮੋਟਰ ਸਾਈਕਲ ਵਾਲਾ ਕਿਉਂ ਖੜ੍ਹਾ ਸੀ ?
ਉੱਤਰ:
ਪੈਟਰੋਲ ਮੁੱਕਣ ਕਰਕੇ ਜੀ (✓)।
ਪ੍ਰਸ਼ਨ 15.
ਦੁਕਾਨਦਾਰ ਪੱਖਿਆਂ, ਅਖ਼ਬਾਰਾਂ ਤੇ ਪਰਨਿਆਂ ਨਾਲ ਕਿਉਂ ਹਵਾ ਝਲ ਰਹੇ ਸਨ ?
ਉੱਤਰ:
ਬਿਜਲੀ ਬੰਦ ਹੋਣ ਕਰਕੇ (✓)।
ਪ੍ਰਸ਼ਨ 16.
ਥਰਮਲ ਪਲਾਂਟ ਕਿਉਂ ਬੰਦ ਸੀ ?
ਉੱਤਰ:
ਬਾਲਣ ਅਰਥਾਤ ਕੋਲਾ ਮੁੱਕਣ ਕਰਕੇ ।
ਪ੍ਰਸ਼ਨ 17.
ਰੇਲ-ਗੱਡੀ ਪਿਛਲੇ ਸਟੇਸ਼ਨ ਉੱਤੇ ਕਿਉਂ ਖੜ੍ਹੀ ਹੋ ਗਈ ਸੀ ?
ਉੱਤਰ:
ਬਾਲਣ ਮੁੱਕਣ ਕਰਕੇ ਆ (✓)।
ਪ੍ਰਸ਼ਨ 18.
ਰਾਤ ਪੈਣ ‘ਤੇ ਬੱਚੇ ਕਿਉਂ ਰੋ ਰਹੇ ਸਨ ?
ਉੱਤਰ:
ਭੁੱਖ ਕਾਰਨ (✓)।
ਪ੍ਰਸ਼ਨ 19.
ਕਿਸ ਅੱਗੇ ਬੇਨਤੀ ਕਰਨ ਨਾਲ ਬਿਜਲੀ ਕਿਸ ਤਰ੍ਹਾਂ ਆਈ ?
ਉੱਤਰ;
ਬੁੱਢੀ ਮਾਈ ਅੱਗੇ ਨੀ (✓)।
ਪ੍ਰਸ਼ਨ 20.
‘ਬੁੱਢੀ ਮਾਈ……… ਪਈ ਇਸ ਵਾਕ ਵਿਚਲੀ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਮੁਸਕਰਾ ।