Punjab State Board PSEB 5th Class Welcome Life Book Solutions Chapter 1 ਸਿਹਤ ਅਤੇ ਸਫ਼ਾਈ Textbook Exercise Questions and Answers.
PSEB Solutions for Class 5 Welcome Life Chapter 1 ਸਿਹਤ ਅਤੇ ਸਫ਼ਾਈ
Welcome Life Guide for Class 5 PSEB ਸਿਹਤ ਅਤੇ ਸਫ਼ਾਈ Textbook Questions and Answers
ਕਿਰਿਆ-1:
ਹੱਥ ਮਿਲਾਓ। ਜਮਾਤ ਦੇ ਸਾਰੇ ਬੱਚਿਆਂ ਨੂੰ ਇੱਕ ਗੋਲ ਚੱਕਰ ਵਿੱਚ ਖੜ੍ਹੇ ਕਰੋ ਇੱਕ ਬੱਚੇ ਦੇ ਹੱਥ ‘ਤੇ ਟੈਲਕਮ ਪਾਊਡਰ ਪਾਓ, ਉਸ ਬੱਚੇ ਨੂੰ ਅਗਲੇ ਬੱਚੇ ਨਾਲ ਹੱਥ ਮਿਲਾਉਣ ਲਈ ਕਹੋ ਇਸ ਤਰ੍ਹਾਂ ਇਹ ਹੱਥ ਮਿਲਾਉਣ ਦਾ ਸਿਲਸਿਲਾ ਅੱਗੇ ਜਾਰੀ ਰੱਖੋ ਜਦੋਂ ਤੱਕ ਸਾਰੇ ਬੱਚੇ ਹੱਥ ਨਾ ਮਿਲਾ ਲੈਣ। ਹੁਣ ਬੱਚਿਆਂ ਨੂੰ ਆਪਣੀ ਕਾਪੀ, ਕਿਤਾਬ, ਪੈਨ, ਪੈਨਸਿਲ ਆਦਿ ਫੜਨ ਲਈ ਕਹੋ ਬੱਚਿਆਂ ਨੂੰ ਦੱਸੋ ਕਿ ਜਿਸ ਤਰ੍ਹਾਂ ਪਾਊਡਰ ਇੱਕ ਬੱਚੇ ਦੇ ਹੱਥ ਤੋਂ ਦੂਜੇ ਬੱਚੇ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ ਅਤੇ ਚੀਜ਼ਾਂ ਛੁਹਣ ’ਤੇ ਚੀਜ਼ਾਂ ਵਿੱਚ ਚਲਾ ਜਾਂਦਾ ਹੈ, ਕੀਟਾਣੂ ਵੀ ਇਸੇ ਤਰ੍ਹਾਂ ਇੱਕ ਤੋਂ ਦੂਜੇਤੱਕ ਹੱਥਾਂ ਰਾਹੀਂ ਇਸੇ ਤਰ੍ਹਾਂ ਫੈਲਦੇ ਹਨ
ਖਾਲੀ ਥਾਵਾਂ ਭਰੋ :
1. ਕੀਟਾਣੂ ਅਕਸਰ …………………………… ਰਾਹੀਂ ਫੈਲਦੇ ਹਨ (ਅੱਖਾਂ / ਹੱਥਾਂ)
2. ਖੰਘਣ ਕਣ ਸਮੇਂ …………………………… ਦੀ ਵਰਤੋਂ ਕਰਨੀ ਚਾਹੀਦੀ ਹੈ ( ਹੱਥਾਂ / ਰੁਮਾਲ)
3. ਪਖ਼ਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ …………………………… ਨਾਲ ਧੋਣੇ ਚਾਹੀਦੇ ਹਨ (ਸਾਬਣ / ਮਿੱਟੀ)
4. ਕੀਟਾਣੂ ਜਾਨਵਰਾਂ ਤੋਂ ਭੋਜਨ ਤੱਕ …………………………… ਤੇ ਫੈਲਦੇ ਹਨ (ਛੂਹਣ/ਖਾਣ)
ਉੱਤਰ :
1. ਹੱਥਾਂ
2. ਰੁਮਾਲ
3. ਸਾਬਣ
4. ਛੂਹਣ।
ਸੁਖਦੀਪ ਨੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਹੈ ਉਹ ਹਰ ਰੋਜ਼ ਉਸ ਨਾਲ ਖੇਡਦਾ ਹੈ ਅਚਾਨਕ ਉਹ ਬਿਮਾਰ ਪੈ ਗਿਆ ਅਤੇ ਡਾਕਟਰ ਕੋਲ ਗਿਆ ਡਾਕਟਰ ਨੇ ਉਸ ਨੂੰ ਬਿਮਾਰ ਹੋਣ ਦਾ ਕਾਰਨ ਦੱਸਿਆ ਹੇਠ ਲਿਖੇ ਕਾਰਨਾਂ ਵਿੱਚੋਂ ਸਹੀ ਕਾਰਨ ਦੀ ਚੋਣ ਕਰੋ : ਘਰ ਵਿੱਚ ਕੁੱਤਾ ਰੱਖਣਾ ਕੁੱਤੇ ਨਾਲ ਖੇਡਣਾ ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
ਆਓ ਸਮਝ ਪਰਖੀਏ :
1. ਕੀਟਾਣੂ ਕਿਵੇਂ ਫੈਲਦੇ ਹਨ ?
(ਉ) ਛੂਹਣ ਨਾਲ਼
(ਅ) ਖੰਘਣ/ਛਿੱਕਣ ਨਾਲ
(ਬ) ਹਵਾ ਨਾਲ
(ਸ) ਇਨ੍ਹਾਂ ਸਾਰਿਆਂ ਨਾਲ
ਉੱਤਰ :
(ਸ) ਇਨ੍ਹਾਂ ਸਾਰਿਆਂ ਨਾਲ।
2. ਕੀਟਾਣੂਆਂ ਤੋਂ ਬਚਣ ਲਈ ਮੁੱਢਲਾ ਇਲਾਜ ਕੀ ਹੈ ?
(ਉ) ਬਾਹਰ ਨਾ ਜਾਣਾ
(ਅ) ਨੱਕ ਢਕ ਕੇ ਰੱਖਣਾ
(ਬ) ਕਿਸੇ ਦੇ ਨੇੜੇ ਨਾਜਾਣਾ
(ਸ) ਸਵੱਛਤਾ
ਉੱਤਰ :
(ਸ) ਸਵੱਛਤਾ
3. ਇਨ੍ਹਾਂ ਵਿੱਚੋਂ ਕਿਹੜੀ ਬਿਮਾਰੀ ਕੀਟਾਣੂਆਂ ਨਾਲ ਨਹੀਂ ਹੁੰਦੀ?
ਉ) ਡਾਇਰੀਆ
(ਅ) ਜ਼ੁਕਾਮ
(ਬ) ਅੰਧਰਾਤਾ
(ਸ) ਟੀ.ਬੀ.
ਉੱਤਰ :
(ਇ ਅੰਧਰਾਤਾ
4, ਕੀਟਾਣੂ ਕਿੱਥੇ ਰਹਿੰਦੇ ਹਨ ?
(ਉ) ਹਵਾ ਵਿੱਚ
(ਅ) ਪਾਣੀ ਵਿੱਚ
(ਬ) ਮਿੱਟੀ ਵਿੱਚ
(ਸ) ਹਰ ਥਾਂ
ਉੱਤਰ :
(ਸ) ਹਰ ਥਾਂ।
(ਅ) ਹਵਾ, ਪਾਣੀ, ਭੋਜਨ ਅਤੇ ਸਿਹਤ :
(ਕਹਾਣੀ)
ਇੱਕ ਦਿਨ ਹਵਾ ਅਤੇ ਪਾਣੀ ਆਪਸ ਵਿੱਚ ਦੱਖ-ਸੁੱਖ ਕਰਨ ਲੱਗੇ ਹਵਾ ਆਖਣ ਲੱਗੀ, “ਪਾਣੀ ਵੀਰੇ, ਕੀ ਗੱਲ ਹੈ? ਇੰਨਾ ਉਦਾਸ ਕਿਉਂ ਦਿਖ ਰਿਹਾ ਹੈਂ? ਪਾਣੀ ਚੁੱਪ ਰਿਹਾ ਜਿਵੇਂ ਦੁੱਖ ਸਾਂਝਾ ਕਰਨ ਲਈ ਸ਼ਬਦ ਨਾ ਮਿਲ ਰਹੇ ਹੋਣ ਕੋਲ ਹੀ ਪਲੇਟ ਵਿੱਚ ਪਿਆ ਭੋਜਨ ਬੋਲਿਆ, “ ਕੀ ਕਰੇ ਵਿਚਾਰਾਂ ਉਸਦਾ ਦੁੱਖ ਵੱਡਾ ਹੈ ! ਮਨੁੱਖ ਨੇ ਇਸ ਨੂੰ ਗੰਦਗੀ ਅਤੇ ਰਸਾਇਣਾਂ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ ” ਸੱਚਮੁੱਚ ਹਵਾ ਭੈਣੇ, ਮੈਂ ਤਾਂ ਆਪਣੇ ਗੁਣ ਹੀ ਗਵਾ ਬੈਠਾ ਹਾਂ ਕਿੰਨਾ ਪਾਕ ਤੇ ਪਵਿੱਤਰ ਸਾਂ ਮੈਂ!ਠੰਡਾ ਅਤੇ ਮਿੱਠਾ ਵੀ ਯਾਦ ਕਰੋ ਕਿੰਨਾ ਵਿਸ਼ਾਲ ਸਰੀਰ ਸੀ ਮੇਰਾ! ਵਿਅਰਥ ਵਹਾਓ ਕਾਰਨ ਕਿੰਨਾ ਸੁੰਗੜ ਗਿਆ ਹੈ ਹਵਾ ਨੇ ਕਿਹਾ, “ ਮੇਰੀ ਹਾਲਤ ਵੀ ਤੇਰੇ ਜਿਹੀ ਹੀ ਹੈ, ਅਣਗਿਣਤ ਵਾਹਨਾਂ ਅਤੇ ਫੈਕਟਰੀਆਂ ਦੇ ਗੰਦੇ ਧੂੰਏਂ ਕਾਰਨ ਮੇਰੀ ਸੁੱਧਤਾ ਵੀ ਖ਼ਤਮ ਹੋ ਰਹੀ ਹੈ ਮੈਨੂੰ ਤਾਂ ਇਸ ਸੋਚ ਨੇ ਤੰਗ ਕੀਤਾ ਹੋਇਆ ਹੈ ਕਿ ਮਨੁੱਖ ਦਾ ਕੀ ਬਣੂ? ਕਿੰਨੀ ਕੁ ਦੇਰ ਮੈਂ ਇਸ ਦੇ ਫੇਫੜਿਆਂ ਵਿੱਚ ਤਾਜ਼ਗੀ ਭਰ ਸਕਾਂਗੀ ਮੇਰੇ ਵਿੱਚ ਵੀ ਮਨੁੱਖੀ ਸਾਹ ਚਲਾਉਣ ਵਾਲਾ ਤੱਤ ਪਹਿਲਾਂ ਨਾਲੋਂ ਬਹੁਤ ਘੱਟ ਗਿਆ ਹੈ।
“ਸਹੀ ਗੱਲ ਹੈ ਹਵਾ ਭੈਣੇ’’ ਭੋਜਨ ਕਹਿਣ ਲੱਗਾ, “ਮੇਰੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਪਾਣੀ ਦੇ ਜ਼ਹਿਰੀਲਾਪਨ ਅਤੇ ਕੀਟਨਾਸ਼ਕਾਂ ਕਾਰਨ ਮੇਰਾ ਸਵਾਦ ਅਤੇ ਪੋਸ਼ਕ ਤੱਤ ਵੀ ਖ਼ਤਮ ਹੋ ਰਹੇ ਹਨ ਮੈਨੂੰ ਤਾਂ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਮਨੁੱਖ ਮੈਨੂੰ ਖਾ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਪਤਾ ਨਹੀਂ ਮਨੁੱਖ ਨੂੰ ਸੋਝੀ ਕਿਉਂ ਨਹੀਂ ਆ ਰਹੀ? ਸਾਡੇ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਅਤੇ ਲਾਲਚੀ ਸੋਚ ਦਾਉਹ ਆਪ ਹੀ ਸ਼ਿਕਾਰ ਹੋ ਰਿਹਾ ਹੈ ਭੁੱਲ ਗਿਆ ਹੈ ਕਿ ਸਿਹਤ ਹੀ ਸਰਮਾਇਆਹੈ ?
ਕਿਰਿਆ 1
ਕਹਾਣੀ ਦਾ ਰੋਲ-ਪਲੇਅ
ਉੱਤਰ :
ਖੁਦ ਕਰੋ।
ਕਿਰਿਆ 2
ਹਵਾ, ਪਾਣੀ ਅਤੇ ਭੋਜਨ ਆਪਣੀ ਵਿਗੜੀ ਹੋਈ ਹਾਲਤ ਕਾਰਨ ਬਹੁਤ ਪ੍ਰੇਸ਼ਾਨ ਹਨ। ਕੀ ਤੁਸੀਂ ਕੋਈ ਹੱਲ ਸੁਝਾਅ ਸਕਦੇ ਹੋ।
ਉੱਤਰ :
ਹਵਾ-ਵਾਹਨਾਂ ਅਤੇ ਫੈਕਟਰੀਆਂ ਦੇ ਧੂੰਏਂ ਕਾਰਨ ਹਵਾ ਦੀ ਸ਼ੁੱਧਤਾ ਖ਼ਤਮ ਹੋ ਰਹੀ ਹੈ, ਜਿਸ ਨਾਲ ਮਨੁੱਖ ਦੀ ਸਿਹਤ ਵੀ ਖਰਾਬ ਹੋ ਰਹੀ ਹੈ।
ਪਾਣੀ-ਮਨੁੱਖ ਨੇ ਇਸਨੂੰ ਗੰਦਗੀ ਅਤੇ ਰਸਾਇਣਾਂ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ। ਵਿਅਰਥ ਵਹਾਓ ਕਾਰਨ ਪੀਣ ਯੋਗ ਪਾਣੀ ਵੀ ਘੱਟ ਗਿਆ ਹੈ।
ਭੋਜਨ-ਪਾਣੀ ਦੇ ਜ਼ਹਿਰੀਲੇਪਣ ਨਾਲ ਅਤੇ ਕੀਟਨਾਸ਼ਕਾਂ ਕਾਰਨ ਭੋਜਨ ਦੇ ਪੋਸ਼ਕ ਤੱਤ ਵੀ ਖ਼ਤਮ ਹੋ ਰਹੇ ਹਨ।
ਕਿਰਿਆ 3
1. ਆਓ ਤਿਆਰ ਕਰੀਏ
ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਸੰਬੰਧੀ ਜਾਗਰੂਕਤਾ ਰੈਲੀ ਕੱਢਣ ਲਈ ਬੈਨਰ ਅਤੇ ਸਲੋਗਨ :
ਉੱਤਰ :
ਖੁਦ ਕਰੋ।
2. ਇਹ ਦੱਸੋ :
ਕਹਾਣੀ ਦੇ ਅਧਾਰ ਤੇ ਦੱਸੋ ਕਿ ਭੋਜਨ ਦੀ ਵਿਗੜੀ ਹੋਈ ਹਾਲਤ ਕਾਰਨ ਉਸ ਵਿੱਚ ਕੀਵੱਧ ਗਿਆ ਹੈ। ਤੇ ਕੀ ਘੱਟ ਗਿਆ ਹੈ?
ਉੱਤਰ :
ਵੱਧ ਗਏ ਹਨ – ਘੱਟ ਗਏ ਹਨ।
1. ਜ਼ਹਿਰੀਲਾਪਣ ਵਧ ਗਿਆ ਹੈ। – 1. ਪੋਸ਼ਕ ਤੱਤ ਘਟ ਗਏ ਹਨ।
2. ਕੀਟਨਾਸ਼ਕ ਵੱਧ ਗਏ ਹਨ। – 2. ਸਵਾਦ ਘੱਟ ਗਿਆ ਹੈ।
3. ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਾਹਨਾਂ ਦੀ ਵਰਤੋਂ ਤਰਜੀਹਦਾ ਕਿਹੜਾ ਵਿਕਲਪ ਸਹੀ ਹੈ ਅਤੇ ਕਿਉਂ ?
ਉੱਤਰ :
ਸਾਨੂੰ ਨੇੜੇ ਦੀਆਂ ਦੂਰੀਆਂ ਪੈਦਲ, ਥੋੜ੍ਹੀ ਦੂਰ ਸਾਈਕਲ ‘ਤੇ, ਥੋੜ੍ਹਾ ਹੋਰ ਵੱਧ ਦੂਰ ਮੋਟਰਸਾਈਕਲ/ ਸਕੂਟਰ ‘ਤੇ ਜਾਣਾ ਚਾਹੀਦਾ ਹੈ। ਸਾਨੂੰ ਜਨਤਕ ਵਾਹਨਾਂ ਜਿਵੇਂ ਬਸ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਾਰ ਵਿਚ ਵੀ ਪੂਲ ਕਰ ਕੇ ਹੀ ਜਾਣਾ ਚਾਹੀਦਾ ਹੈ। ਸਾਨੂੰ ਪੈਟ੍ਰੋਲ ਡੀਜ਼ਲ ਦੇ ਵਾਹਨਾਂ ਦੀ ਜਿਥੋਂ ਤੱਕ ਹੋ ਸਕੇ ਵਰਤੋਂ ਨਹੀਂ ਕਰਨੀ ਚਾਹੀਦੀ
ਆਓ ਸਮਝ ਪਰਖੀਏ :
1. ਮਨੁੱਖ ਦੀ ਸਿਹਤ ’ਤੇ ਕਿਸ ਦੇ ਗੰਦੇ ਹੋਣ ਦਾ ਮਾਰੂ ਪ੍ਰਭਾਵ ਪੈਂਦਾ ਹੈ?
(ਉ) ਹਵਾ
(ਅ) ਪਾਣੀ
(ੲ) ਭੋਜਨ
(ਸ) ਇਨ੍ਹਾਂ ਸਾਰਿਆਂਦਾ
ਉੱਤਰ :
(ਸ) ਇਨ੍ਹਾਂ ਸਾਰਿਆਂ ਦੇ।
2. ਜ਼ਹਿਰੀਲੀ ਹਵਾ ਨਾਲ ਕਿਸ ਚੀਜ਼ ਦਾ ਨੁਕਸਾਨ ਹੁੰਦਾ ਹੈ ?
(ੳ) ਭੋਜਨ ਤੱਤਾਂ ਦਾ
(ਅ) ਫੇਫੜਿਆਂਦਾ
(ੲ) ਫੈਕਟਰੀਆਂ ਦਾ
(ਸ) ਪਾਣੀ ਦਾ
ਉੱਤਰ :
(ਅ) ਫੇਫੜਿਆਂ ਦਾ
(ਈ ) ਸਫ਼ਾਈ
ਅਧਿਆਪਕ ਲਈ-ਦਿੱਤੇ ਗਏ ਮਾਈਂਡ-ਮੈਪ ਅਨੁਸਾਰ ਸਫ਼ਾਈ ਅਤੇ ਚੰਗੀ ਸਿਹਤ ਦੇ ਆਪਸੀ ਸੰਬੰਧ ਬਾਰੇ ਸਮਝ ਵਿਕਸਤ ਕਰਨ ਲਈ ਸਫ਼ਾਈ ਦੇ ਵੱਖ-ਵੱਖ ਖੇਤਰਾਂ ਬਾਰੇ ਬੱਚਿਆਂ ਨਾਲ ਚਰਚਾ ਕਰਨਾ ਅਤੇ ਬੱਚਿਆਂ ਨੂੰ ਸਫ਼ਾਈ ਰੱਖਣ ਲਈ ਉਤਸ਼ਾਹਿਤ ਕਰਨਾ
ਕਿਰਿਆ 1:
ਖ਼ਾਲੀ ਥਾਵਾਂ ਭਰੋ
ਉੱਤਰ :
ਕਿਰਿਆ 2 :
ਕਿਟਾਣੂ ਦੌੜ
ਮੰਤਵ : ਬੱਚਿਆਂ ਨੂੰ ਸਮਝਾਉਣਾਕਿ ਸਫ਼ਾਈ ਦੇ ਘੇਰੇ ਵਿੱਚੋਂ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ। ਅਸੀਂਕੀਟਾਣੂਆਂ ਦੀ ਪਕੜ ਵਿੱਚ ਆਜਾਂਦੇ ਹਾਂ ਅਤੇ ਕੀਟਾਣੂ ਬਹੁਤ ਤੇਜ਼ੀ ਨਾਲ ਫੈਲਦੇ ਹਨ ਅਧਿਆਪਕ ਦੁਆਰਾ ਬੱਚਿਆਂ ਦੇ ਸਹਿਯੋਗ ਨਾਲ ਦੋ ਫਲੈਸ਼ ਕਾਰਡ ਤਿਆਰ ਕਰਵਾਏ ਜਾਣ ਜਿਸ ਤੇ ਕੀਟਾਣੂ ਲਿਖਿਆ ਹੋਵੇ ਅਧਿਆਪਕ ਜਮਾਤ ਦੇ ਸਾਰੇ ਬੱਚਿਆਂ ਨੂੰ ਮੈਦਾਨ ਵਿੱਚ ਲੈ ਕੇ ਜਾਵੇਗਾ ਤੇ ਮੈਦਾਨ ਵਿੱਚ ਇੱਕ ਚੱਕਰ ਬਣਾ ਕੇ ਉਸ ਵਿੱਚ ਸਫ਼ਾਈ ਲਿਖਿਆ ਜਾਵੇਗਾ ਪੂਰੀ ਜਮਾਤ ਵਿੱਚੋਂ ਦੋ ਬੱਚੇ ਅਲੱਗ ਕੀਤੇ ਜਾਣ ਉਨ੍ਹਾਂ ਦੋਵਾਂ ਦੇ ਗਲ਼ ਵਿੱਚ ਕੀਟਾਣੂ ਵਾਲਾ ਫਲੈਸ਼ ਕਾਰਡ ਪਾਇਆ ਜਾਵੇਗਾ ਉਹ ਦੋਵੇਂ ਕੀਟਾਣੂ ਬਣਨਗੇ ਤੇ ਬਾਕੀ ਬੱਚੇ ਹੱਥ ਬਣਨਗੇ ਹੱਥ ਬਣੇ ਬੱਚਿਆਂ ਨੂੰ ਸਫ਼ਾਈਵਾਲੇ ਚੱਕਰ ਵਿੱਚ ਖੜ੍ਹਾ ਕੀਤਾ ਜਾਵੇਗਾ ਤੇ ਖੇਡ ਸ਼ੁਰੂ ਹੋਣ ‘ਤੇ ਹੱਥ ਬਣੇ ਬੱਚੇ ਸਫ਼ਾਈ ਦੇ ਚੱਕਰ ਵਿੱਚੋਂ ਨਿਕਲ ਕੇ ਭੱਜਣਗੇ ਤੇ ਫਿਰ ਅਧਿਆਪਕ ਕੀਟਾਣੂ ਬਣੇ ਬੱਚਿਆਂ ਨੂੰ ਹੱਥ ਫੜ ਕੇ ਦੌੜਨ ਅਤੇ ਹੱਥ ਬਣੇ ਬੱਚਿਆਂ ਨੂੰ ਫੜਨ ਲਈ ਕਹੇਗਾ ਉਹ ਕੀਟਾਣੂ ਜਿਸ ਬੱਚੇ ਨੂੰ ਫੜ ਲੈਣਗੇਉਹਵੀ ਉਨ੍ਹਾਂ ਕੀਟਾਣੂਆਂ ਦੇ ਨਾਲ ਹੱਥ ਫੜ ਕੇ ਦੌੜੇਗਾ। ਇਸ ਤਰ੍ਹਾਂ ਕੀਟਾਣੂਆਂ ਦੀ ਸੰਖਿਆ
ਕੀਟਾਣੂ ਚੱਕਰ ਤੋੜੋ !
ਕਿਰਿਆ 3 :
ਆਪਣੇ ਘਰ/ ਸਕੂਲ ਵਿੱਚ ਉਨ੍ਹਾਂ ਸਥਾਨਾਂ ਦੀ ਸੂਚੀ ਬਣਾਓ ਜਿੱਥੇ ਸਫ਼ਾਈ ਦੀ ਲੋੜ ਹੈ ਅਤੇ ਢੰਗਵੀ ਸੁਝਾਓ ਸਥਾਨ
ਸਥਾਨ – ਸੁਝਾਅ
_____________ – _____________
_____________ – _____________
_____________ – _____________
ਉੱਤਰ :
ਸਥਾਨ – ਸੁਝਾਅ
1. ਪਖਾਨਾ – ਚੰਗੀ ਤਰ੍ਹਾਂ ਪਾਣੀ ਡੋਲ੍ਹ ਕੇ ਅਤੇ ਫਿਨਾਈਲ ਆਦਿ ਨਾਲ ਸਾਫ਼ ਕਰਨਾ ਚਾਹੀਦਾ ਹੈ।
2. ਵਿਹੜਾ – ਝਾੜੂ ਨਾਲ ਸਾਫ਼ ਕੀਤਾ ਜਾ ਸਕਦਾ ਹੈ।
3. ਲਾਈਬ੍ਰੇਰੀ – ਕੱਪੜੇ ਨਾਲ ਬੈਂਚ, ਕੁਰਸੀਆਂ, ਕਿਤਾਬਾਂ ਆਦਿ ਨੂੰ ਸਾਫ਼ ਕੀਤਾ ਜਾ ਸਕਦਾ ਹੈ।
ਇਹ ਦੱਸ :
ਨਿੱਜੀ ਸਫ਼ਾਈ ਵਿੱਚ ਕੀ – ਕੀ ਸ਼ਾਮਲ ਹੈ?
ਉੱਤਰ :
ਸਰੀਰ ਦੀ ਸਫ਼ਾਈ, ਚਿਹਰੇ ਦੀ ਸਫ਼ਾਈ, ਕੱਪੜਿਆਂ ਦੀ ਸਫ਼ਾਈ ਸ਼ਾਮਿਲ ਹਨ।
ਮੈਂ ਸਫ਼ਾਈ ਹਾਂ, ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ ਪਰ ਮੈਂ ਉੱਥੇ ਹੀ ਰਹਾਂਗੀ, ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੋਗੇ ਤੁਸੀਂ ਮੈਨੂੰ ਕਿਹੜੇ-ਕਿਹੜੇ ਥਾਵਾਂ ‘ਤੇ ਰੱਖਣਾ ਚਾਹੋਗੇ ਅਤੇ ਦੱਸੋ ਉਨ੍ਹਾਂ ਥਾਵਾਂ ਵਿੱਚੋਂ ਮੈਂ ਕਿੱਥੇ ਹਾਂ ਤੇ ਕਿੱਥੇ ਨਹੀਂ ਹਾਂ ?
ਉੱਤਰ :
ਮੈਂ ਸਫ਼ਾਈ ਨੂੰ ਸਭ ਥਾਵਾਂ ‘ਤੇ ਰੱਖਣਾ ਚਾਹਾਂਗਾ। ਜਿਵੇਂ ਘਰ ਵਿਚ, ਸਕੂਲ ਵਿੱਚ, ਗਲੀਆਂ, ਪਾਰਕਾਂ, ਬਸ ਸਟੈਂਡ ਆਦਿ ਸਭ ਥਾਵਾਂ ‘ਤੇ। ਆਮ ਕਰਕੇ ਜਨਤਕ ਥਾਵਾਂ ਜਿਵੇਂ ਪਾਰਕਾਂ, ਬਸ ਸਟੈਂਡ, ਰੇਲਵੇ ਸਟੇਸ਼ਨ, ਪਾਖਾਨਿਆਂ, ਸੜਕਾਂ ਆਦਿ ਤੇ ਸਫ਼ਾਈ ਦੀ ਘਾਟ ਹੁੰਦੀ ਹੈ।
ਉੱਤਰ :
ਸਕੂਲ – (✓)
ਪਾਰਕ – (✗)
ਹਸਪਤਾਲ – (✓)
ਘਰ – (✓)
ਬਸ ਸਟੈਂਡ – (✗)
ਰੇਲਵੇ ਸਟੇਸ਼ਨ – (✗)
ਪਾਖਾਨਾ – (✗)
मइयां – (✗)
ਗਲਤ (✓) ਸਹੀ (✗) ਚੁਣੋ :
1. ਸਫ਼ਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ
2. ਸਫ਼ਾਈ ਕਰਨ ਨਾਲੋਂ ਸਫ਼ਾਈ ਰੱਖਣਾਸੌਖਾ ਹੈ
3. ਸਫ਼ਾਈ ਰੱਖਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ
ਉੱਤਰ :
1. (✗)
2. (✓)
3. (✓)
ਆਓ ਸਮਝ ਪਰਖੀਏ :
1. ਸਫ਼ਾਈ ਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ?
(ੳ) ਆਪਣੇ ਘਰ ਤੋਂ
(ਅ) ਆਪਣੇ ਆਲੇ-ਆਲੇ ਤੋਂ
(ਬ) ਆਪਣੇ ਆਪ ਤੋਂ
(ਸ) ਆਪਣੇ ਗੁਆਂਢ ਤੋਂ
ਉੱਤਰ :
(ਈ) ਆਪਣੇ ਆਪ ਤੋਂ
2. ਸਾਨੂੰ ਸਫ਼ਾਈ ਕਿਉਂ ਕਰਨੀ ਚਾਹੀਦੀ ਹੈ ?
(ੳ) ਸੁੰਦਰਤਾ ਅਤੇ ਸਵੱਛਤਾ ਲਈ
(ਅ) ਤੰਦਰੁਸਤ ਰਹਿਣ ਲਈ
(ਬ) ਗੰਦਗੀ ਤੋਂ ਛੁਟਕਾਰਾ ਪਾਉਣ ਲਈ
(ਸ) ਉਪਰੋਕਤ ਸਾਰੇ
ਉੱਤਰ :
(ਸ) ਉਪਰੋਕਤ ਸਾਰੇ।
(ਸ) ਪ੍ਰੀਤੀ ਬਹੁਤ ਸਿਆਣੀ ਹੈ
ਕਵਿਤਾ
ਪ੍ਰੀਤੀ ਬਹੁਤ ਸਿਆਣੀ ਹੈ ……
ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ,
ਹਰ ਰੋਜ਼ ਬੁਰਸ਼ ਕਰਨਾਤੇ ਨਹਾਉਣਾ,
ਹੋ ਗਏ ਜੇ ਦੰਦ ਖ਼ਰਾਬ,
ਅੱਖਾ ਹੋ ਜਾਊ ਗੰਨੇ ਚੂਪਣਾ ਤੇ ਛੱਲੀਆਂ ਚਬਾਉਣਾ।
ਪੀਤੀ ਬਹੁਤ ਸਿਆਣੀ ਹੈ……
ਉਸ ਨੂੰ ਪਤਾ ਹੈ ਕਿੰਨੇ ਜ਼ਰੂਰੀ ਨੇ,
ਨਹਾਕੇ ਸਾਫ਼-ਸੁਥਰੇ ਕੱਪੜੇ ਪਾਉਣੇ,
ਪਸੀਨਾ, ਬਦਬੂ ਤੇ ਕੀਟਾਣੂ ਨਾਲ ਜੇ ਹੋ ਗਏ ਬਿਮਾਰ,
ਤਾਂ ਪੈਣਗੀਆਂ ਦਵਾਈਆਂ ਖਾਣੀਆਂ ਤੇ ਟੀਕੇ ਲਗਵਾਉਣੇ।
ਪੀਤੀ ਬਹੁਤ ਸਿਆਣੀ ਹੈ…..
ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ,
ਘਰ ਨੂੰ ਸੁੰਦਰ ਤੇ ਸਵੱਛ ਬਣਾਉਣਾ,
ਕੂੜਾਜੇ ਕੂੜੇਦਾਨ ਵਿੱਚ ਨਾ ਪਾਇਆ ਤਾਂ,
ਮੁੱਖੀ ਨਾਲ ਹੈਜ਼ਾ, ਮੱਛਰ ਨਾਲ ਮਲੇਰੀਆਹੈ ਫੈਲ ਜਾਣਾ
ਪ੍ਰੀਤੀ ਬਹੁਤ ਸਿਆਣੀ ਹੈ…
ਉਸ ਨੂੰ ਪਤਾ ਹੈ ਕਿ ਕਿੰਨਾ ਜ਼ਰੂਰੀ ਹੈ,
ਗ਼ਲੀ ਵਿੱਚ ਝਾੜੂ ਲਗਾਉਣਾ,
ਜੇਨਾਸਾਫ਼ ਰੱਖਿਆ ਆਲਾ-ਦੁਆਲਾ,
ਤਾਂ ਸਾਰਾ ਕੂੜਾ ਮੁੜ ਘਰ ਨੂੰ ਹੀ ਆਉਣਾ।
ਪ੍ਰੀਤੀ ਬਹੁਤ ਸਿਆਣੀ ਹੈ … ……
ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ,
ਚੰਗੀਆਂ ਭੋਜਨ ਆਦਤਾਂ ਨੂੰ ਅਪਣਾਉਣਾ,
ਖਾਂਦੇ ਰਹੇ ਜੇ ਗੰਦੇ ਹੱਥਾਂ ਨਾਲ ਨੰਗਾ ਭੋਜਨ,
ਖ਼ਰਾਬ ਹੋਜਾਊ ਸਿਹਤ ਤੇ ਪੈ ਜਾਊ ਪਛਤਾਉਣਾ।
ਪ੍ਰੀਤੀ ਬਹੁਤ ਸਿਆਣੀ ਹੈ …
ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ,
ਹਰੀਆਂ ਸਬਜ਼ੀਆਂ, ਫਲ ਤੇ ਸਲਾਦ ਖਾਣਾ,
ਖਾਕੇ ਬਜ਼ਾਰੂ ਭੋਜਨ, ਪੀਂਦੇ ਰਹੇਜੇ ਕੋਲਡ ਡਿੰਕ,
ਤਾਂ ਕਮਜ਼ੋਰ ਹੋਣਗੀਆਂ ਅੱਖਾਂ, ਪਵੇਗਾਚਸ਼ਮਾ ਲਗਵਾਉਣਾ।
ਪ੍ਰੀਤੀ ਬਹੁਤ ਸਿਆਣੀ ਹੈ …….
ਉਸ ਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ
ਵੇਲਾਰਹਿੰਦੇ ਕਰ ਲਓ ਵਿਚਾਰ,
ਕਿਉਂਕਿ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਣਾ।
ਕਿਰਿਆ 1.
ਚਰਚਾ :
ਕੀ ਪ੍ਰੀਤੀ ਸੱਚਮੁੱਚ ਸਿਆਣੀ ਹੈ, ਜੇਕਰ ਹਾਂ ਤਾਂ ਕਿਉਂ ?
ਉੱਤਰ :
ਖੁਦ ਕਰੋ।
ਕਿਰਿਆ 2.
ਪ੍ਰੀਤੀ ਦੀਆਂ ਚੰਗੀਆਂ ਸਿਹਤ ਆਦਤਾਂ ਦੀ ਸੂਚੀ ਬਣਾਓ :
ਉੱਤਰ :
- ਰੋਜ਼ ਬੁਰਸ਼ ਕਰਨਾ,
- ਨਹਾਉਣਾ,
- ਸਾਫ-ਸੁਥਰੇ ਕੱਪੜੇ ਪਾਉਣਾ,
- ਘਰ ਨੂੰ ਸਵੱਛ ਰੱਖਣਾ,
- ਕੂੜੇ ਨੂੰ ਕੂੜੇਦਾਨ ਵਿਚ ਪਾਉਣਾ,
- ਗਲੀ ਵਿਚ ਝਾੜੂ ਲਗਾਉਣਾ,
- ਚੰਗੀਆਂ ਭੋਜਨ ਆਦਤਾਂ,
- ਗੰਦੇ ਹੱਥਾਂ ਨਾਲ ਨੰਗਾ ਭੋਜਨ ਨਾ ਕਰਨਾ,
- ਹਰੀਆਂ ਸਬਜ਼ੀਆਂ, ਫਲ ਤੇ ਸਲਾਦ ਖਾਣਾ ਆਦਿ।
ਕਿਰਿਆ 3.
ਪ੍ਰੀਤੀ ਨੇ ਚੰਗੀਆਂ ਸਿਹਤ ਆਦਤਾਂ ‘ਤੇ ਇੱਕ ਭਾਸ਼ਣ ਤਿਆਰ ਕਰਨਾ ਹੈ ਭਾਸ਼ਣ ਲਿਖਣ ਵਿੱਚ ਉਸ ਦੀ ਮਦਦ ਕਰੋ।
ਉੱਤਰ :
ਮੇਰੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ ਅਤੇ ਮੇਰੇ ਪਿਆਰੇ ਸਾਥਿਓ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ। ਮੈਂ ਪ੍ਰੀਤੀ ਪੰਜਵੀਂ ਕਲਾਸ ਦੀ ਵਿਦਿਆਰਥਣ ਤੁਹਾਡੇ ਸਾਹਮਣੇ ਚੰਗੀਆਂ ਸਿਹਤ ਆਦਤਾਂ ‘ਤੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ। ਇਹ ਕਿਹਾ ਜਾਂਦਾ ਹੈ ਕਿ ਜੇ ਸਿਹਤ ਚੰਗੀ ਹੈ ਤਾਂ ਸਾਰੀ ਦੁਨੀਆ ਸਵਰਗ ਜਾਪਦੀ ਹੈ। ਪਰ ਚੰਗੀ ਸਿਹਤ ਬਣੀ ਰਹੇ ਇਹ ਸਾਡੇ ਹੀ ਹੱਥ ਵਿੱਚ ਹੈ ਸਾਨੂੰ ਇਸ ਲਈ ਚੰਗੀਆਂ ਸਿਹਤ ਆਦਤਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਸਾਨੂੰ ਰੋਜ਼ ਸਵੇਰੇ ਉੱਠ ਕੇ ਕੋਸਾ ਪਾਣੀ ਹੌਲੀ-ਹੌਲੀ ਪੀਣਾ ਚਾਹੀਦਾ ਹੈ ਅਤੇ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਦੰਦਾਂ ‘ਤੇ ਬੁਰਸ਼ ਜਾਂ ਦਾਤਣ ਕਰਨੀ ਚਾਹੀਦੀ ਹੈ ਸਰੀਰ ‘ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਅਤੇ ਰੋਜ਼ ਨਹਾਉਣਾ ਚਾਹੀਦਾ ਹੈ। ਵਾਲਾਂ ਨੂੰ ਵੀ ਲੋੜ ਅਨੁਸਾਰ ਵਧੀਆ ਸਾਬਣ ਜਾਂ ਸੈਂਪੂ ਨਾਲ ਧੋਣਾ ਚਾਹੀਦਾ ਹੈ। ਸਾਫ਼-ਸੁਥਰੇ ਕੱਪੜੇ ਪਾਉਣੇ ਚਾਹੀਦੇ ਹਨ ਘਰ ਵਿਚ ਵਰਤੇ ਜਾਂਦੇ ਬਿਸਤਰਿਆਂ ਆਦਿ ਨੂੰ ਸਮੇਂ-ਸਮੇਂ ਸਿਰ ਧੁੱਪੇ ਰੱਖਣਾ ਚਾਹੀਦਾ ਹੈ ਤੇ ਜੋ ਧੋਏ ਜਾ ਸਕਣ ਅਜਿਹੇ ਕੱਪੜੇ ਲੋੜ ਅਨੁਸਾਰ ਧੋਣੇ ਚਾਹੀਦੇ ਹਨ ਆਪਣੇ ਆਲੇ-ਦੁਆਲੇ, ਘਰ ਦੀ, ਗਲੀ ਦੀ, ਸਕੂਲ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ। ਬਾਹਰੋਂ ਨੰਗੇ ਰੱਖੇ ਭੋਜਨ ਪਦਾਰਥ ਨਹੀਂ ਖਾਣੇ ਚਾਹੀਦੇ। ਫਾਸਟ ਫੂਡ, ਕੋਲਡ ਡਿੰਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਨੀਂਦ ਸਮੇਂ ਸਿਰ ਲੈਣੀ ਚਾਹੀਦੀ ਹੈ। ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਚਾਹੀਦਾ ਹੈ। ਦਿਨ ਵਿੱਚ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਜੇ ਸਵੇਰੇ ਸਮੇਂ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਇਸ ਤਰ੍ਹਾਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਕੇ ਬਿਮਾਰ ਨਹੀਂ ਹੋਵਾਂਗੇ ਤੇ ਡਾਕਟਰਾਂ ਨੂੰ ਦਿੱਤੀ ਜਾਂਦੀ ਫੀਸ ਵੀ ਬਚਾ ਸਕਦੇ ਹਾਂ ਤੇ ਲੰਬੀ ਉਮਰ ਤੰਦਰੁਸਤੀ ਨਾਲ ਬਿਤਾ ਸਕਦੇ ਹਾਂ।
ਆਓ ਸਮਝ ਪਰਖੀਏ:
1, ਪ੍ਰੀਤੀ ਕਿਉਂ ਸਿਆਣੀ ਹੈ ?
(ੳ) ਉਸ ਦੀ ਉਮਰ ਵੱਧ ਹੈ।
(ਅ) ਉਹ ਦੁੱਧ ਪੀਂਦੀਹੈ।
(ਬ) ਉਹ ਸੁੰਦਰ ਹੈ।
(ਸ) ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ।
ਉੱਤਰ :
(ਸ) ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ।
2. ਗੰਦੇ ਕੱਪੜੇ ਪਾਉਣ ਨਾਲ ਕੀ ਹੁੰਦਾ ਹੈ?
(ਓ) ਬਦਬੂ ਆਉਂਦੀ ਹੈ।
(ਬ) ਬੀਮਾਰੀ ਲੱਗ ਜਾਂਦੀ ਹੈ।
(ਅ) ਕਿਟਾਣੂ ਫੈਲਦੇ ਹਨ।
(ਸ) ਇਹ ਸਾਰਾ ਕੁੱਝ॥
ਉੱਤਰ :
(ਸ) ਇਹ ਸਾਰਾ ਕੁੱਝ।
PSEB 5th Class Welcome Life Guide ਸਿਹਤ ਅਤੇ ਸਫ਼ਾਈ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ :
1. ਕੀਟਾਣੂਆਂ ਨਾਲ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ?
(ਉ) ਜ਼ੁਕਾਮ
(ਅ) ਹੈਜ਼ਾ
(ਇ) ਪੇਚਸ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ
2. ਜਨਤਕ ਸਥਾਨ ਕਿਹੜੇ ਹਨ?
(ਉ) ਬੱਸ ਅੱਡਾ
(ਅ) ਰੇਲਵੇ ਸ਼ਟੇਸ਼ਨ
(ਇ) ਪਾਰਕ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
3. ਨਿੱਜੀ ਸਫ਼ਾਈ ਕਿਹੜੀ ਹੈ?
(ਉ) ਸਰੀਰ ਦੀ
(ਅ) ਚਿਹਰੇ ਦੀ
(ਇ) ਕੱਪੜਿਆਂ ਦੀ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ।
4. ਇਸ ਵਿਚ ਠੀਕ ਤੱਥ ਨਹੀਂ ਹੈ?
(ਉ) ਸਾਨੂੰ ਬਜ਼ਾਰੋਂ ਨੰਗੀਆਂ ਵਸਤੂਆਂ ਨਹੀਂ ਖਾਣੀਆਂ ਚਾਹੀਦੀਆਂ
(ਅ) ਸਾਨੂੰ ਰੋਜ਼ ਨਹਾਉਣ ਦੀ ਲੋੜ ਨਹੀਂ ਹੈ
(ਇ) ਸਾਨੂੰ ਦੰਦਾਂ ਦੀ ਸਫ਼ਾਈ ਦੋ ਵਾਰ ਕਰਨੀ ਚਾਹੀਦੀ ਹੈ
(ਸ) ਆਲੇ-ਦੁਆਲੇ ਦੀ ਸਫ਼ਾਈ ਕਰਨੀ ਚਾਹੀਦੀ ਹੈ।
ਉੱਤਰ :
(ਅ) ਸਾਨੂੰ ਰੋਜ਼ ਨਹਾਉਣ ਦੀ ਲੋੜ ਨਹੀਂ
5. ਚਿਹਰੇ ਦੀ ਸਫ਼ਾਈ ਵਿਚ ਸ਼ਾਮਿਲ ਨਹੀਂ ਹੈ?
(ਉ) ਅੱਖਾਂ ਦੀ ਸਫ਼ਾਈ
(ਅ) ਨੱਕ ਦੀ ਸਫ਼ਾਈ
(ਇ) ਕੰਨਾਂ ਦੀ ਸਫ਼ਾਈ
(ਸ) ਨਹੁੰ ਕੱਟਣਾ।’
ਉੱਤਰ :
(ਸ) ਨਹੁੰ ਕੱਟਣਾ।
ਖਾਲੀ ਥਾਂਵਾਂ ਭਰੋ :
1. ਬੁਖਾਰ, ਜ਼ੁਕਾਮ, ਖਾਂਸੀ ਸਾਨੂੰ ਨਾਲ ਹੁੰਦਾ ਹੈ।
2. ਪਖਾਨੇ ਦੀ ਵਰਤੋਂ ਤੋਂ ਬਾਅਦ ਹੱਥ ਚੰਗੀ ਤਰ੍ਹਾਂ …… ਨਾਲ ਧੋਣੇ ਚਾਹੀਦੇ ਹਨ।
3. ਮਨੁੱਖ ਨੇ ਪਾਣੀ ਨੂੰ ਗੰਦਗੀ ਅਤੇ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ।
4. ਸਫ਼ਾਈ ਰੱਖਣ ਨਾਲ ਅਸੀਂ ਰਹਿੰਦੇ ਹਾਂ।
ਉੱਤਰ :
1. ਕੀਟਾਣੂਆਂ
2. ਸਾਬਣ
3. ਰਸਾਇਣਾਂ
4. ਤੰਦਰੁਸਤ।
ਸਹੀ/ਗਲਤ ਦਾ ਨਿਸ਼ਾਨ ਲਗਾਓ :
1. ਕੀਟਾਣੂ ਵੱਖ-ਵੱਖ ਢੰਗਾਂ ਨਾਲ ਆਲੇ ਦੁਆਲੇ ਦੀ ਗੰਦਗੀ ਤੋਂ ਸਾਡੇ ਨਹੁੰਆਂ ਅਤੇ ਹੱਥ ਤੱਕ ਪਹੁੰਚ ਜਾਂਦੇ ਹਨ।
2. ਕੱਪੜਿਆਂ ਦੀ ਸਫ਼ਾਈ ਘਰ ਦੀ ਸਫ਼ਾਈ ਦੇ ਅੰਤਰਗਤ ਆਉਂਦੀ ਹੈ।
3. ਪਾਣੀ ਦੇ ਜ਼ਹਿਰੀਲੇਪਣ ਕਾਰਨ ਭੋਜ਼ਨ ਦੇ ਸਵਾਦ ਅਤੇ ਪੋਸ਼ਕ ਤੱਤ ਖ਼ਤਮ ਹੋ ਰਹੇ ਹਨ।
ਉੱਤਰ :
1. ਠੀਕ
2. ਗ਼ਲਤ
3. ਠੀਕ।
ਮਾਈਂਡ ਮੈਪਿੰਗ :
ਉੱਤਰ :
ਮਿਲਾਨ ਕਰੋ :
1. ਕੰਨਾਂ ਦੀ ਸਫ਼ਾਈ – (ਉ) ਬੱਸ ਅੱਡਾ
2. ਪਖਾਨੇ ਦੀ ਸਫ਼ਾਈ – (ਅ) ਸਾਬਣ ਨਾਲ ਧੋਣਾ
3. ਵਾਲ – (ਇ) ਗਿੱਲੇ ਕੱਪੜੇ ਨਾਲ
4. ਜਨਤਕ ਸਥਾਨ – (ਸ) ਫਰਨੈਲ ਨਾਲ।
ਉੱਤਰ :
1. (ਇ)
2. (ਸ)
3. (ਅ)
4. (ੳ)।
ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੀਟਾਣੂ ਫੈਲਣ ਦੇ ਦੋ ਕਾਰਨ ਦੱਸੋ।
ਉੱਤਰ :
ਕੀਟਾਣੂ ਬਿਮਾਰ ਵਿਅਕਤੀ ਦੇ ਪਖਾਨੇ ਤੋਂ ਦੂਜੇ ਵਿਅਕਤੀਆਂ ਤੱਕ ਸੰਪਰਕ ਰਾਹੀਂ, ਗੰਦੇ ਹੱਥਾਂ ਨਾਲ ਭੋਜਨ ਪਕਾਉਣ ਨਾਲ ਅਤੇ ਖਾਣ ਨਾਲ ਫੈਲ ਸਕਦੇ ਹਨ।
ਪ੍ਰਸ਼ਨ 2.
ਕੀਟਾਣੂਆਂ ਨਾਲ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ?
ਉੱਤਰ :
ਪੇਚਸ, ਹੈਜ਼ਾ, ਟਾਈਫਾਈਡ, ਖਸਰਾ, ਖਾਂਸੀ ਆਦਿ।
ਪ੍ਰਸ਼ਨ 3.
ਸਫ਼ਾਈ ਦੇ ਨਿਯਮ ਕਿਹੜੇ ਹਨ?
ਉੱਤਰ :
ਖਾਣਾ ਪਕਾਉਣ ਅਤੇ ਖਾਣ ਤੋਂ ਪਹਿਲਾਂ, ਨੱਕ ਸਾਫ਼ ਕਰਨ ਤੋਂ ਬਾਅਦ, ਪਖਾਨੇ ਜਾਣ ਤੋਂ ਬਾਅਦ ਅਤੇ ਕੱਚੇ ਭੋਜਨ ਨੂੰ ਛੂਹਣ ਤੋਂ ਬਾਅਦ ਹੱਥ ਜ਼ਰੂਰ ਧੋਣੇ ਚਾਹੀਦੇ ਹਨ।
ਪ੍ਰਸ਼ਨ 4.
ਕਿਹੜੇ ਕੱਪੜਿਆਂ ਦੀ ਸਫ਼ਾਈ ਕੀਤੀ ਜਾਂਦੀ ਹੈ?
ਉੱਤਰ :
ਪਹਿਨਣ ਵਾਲੇ ਅਤੇ ਬਿਸਤਰੇ ਆਦਿ ਦੀ ਸਫ਼ਾਈ ਕੀਤੀ ਜਾਂਦੀ ਹੈ।
ਪ੍ਰਸ਼ਨ 5.
ਸਫ਼ਾਈ ਰੱਖਣਾ ਕਿਸ ਦੀ ਜ਼ਿੰਮੇਵਾਰੀ ਹੈ?
ਉੱਤਰ :
ਸਫ਼ਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਪ੍ਰਸ਼ਨ 6.
ਜੇਕਰ ਕੂੜੇ ਨੂੰ ਕੂੜੇਦਾਨ ਵਿਚ ਨਾ ਪਾਇਆ ਤਾਂ ਕੀ ਹੋਵੇਗਾ?
ਉੱਤਰ :
ਮੱਖੀ ਨਾਲ ਹੈਜ਼ਾ ਅਤੇ ਮੱਛਰ ਨਾਲ ਮਲੇਰੀਆ ਹੋ ਸਕਦਾ ਹੈ।