PSEB 5th Class Welcome Life Solutions Chapter 7 ਸਹਿਯੋਗ

Punjab State Board PSEB 5th Class Welcome Life Book Solutions Chapter 7 ਸਹਿਯੋਗ Textbook Exercise Questions and Answers.

PSEB Solutions for Class 5 Welcome Life Chapter 7 ਸਹਿਯੋਗ

Welcome Life Guide for Class 5 PSEB ਸਹਿਯੋਗ Textbook Questions and Answers

(ਉ) ਮਦਦ ਕਰੋ, ਚੰਗੇ ਬਣੋ:

PSEB 5th Class Welcome Life Solutions Chapter 7 ਸਹਿਯੋਗ 1

ਕਹਾਣੀ : ਇੱਕ ਪਿਤਾ ਨੇ ਆਪਣੇ ਦੋ ਪੁੱਤਰਾਂ ਨੂੰ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਚੰਗਾ ਕਿਹੜਾ ਹੈ? ਇਸ ਕੰਮ ਲਈ ਮੈਂ ਤੁਹਾਨੂੰ ਇੱਕ ਸਾਲ ਦਾ ਸਮਾਂ ਦਿੰਦਾ ਹਾਂ ਇਸ ਸਾਲ ਦੌਰਾਨ ਤੁਸੀਂ ਚੰਗੇ ਕੰਮ ਕਰਨੇ ਹਨ ਸਾਲ ਬਾਅਦ ਮੈਂ ਵੇਖਣਾ ਹੈ ਕਿ ਤੁਸੀਂ ਕਿਹੜੇ-ਕਿਹੜੇ ਕੰਮ ਕੀਤੇ ਸਨ ਉਹਨਾਂ ਕੰਮਾਂ ਤੋਂ ਤੁਹਾਡੀ ਚੰਗਿਆਈਦਾ ਪਤਾ ਲੱਗੇਗਾ ਦੋਵੇਂ ਪੁੱਤਰ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਆਪਣੇ-ਆਪਣੇ ਕੰਮ ਕਰਨ ਲਈ ਤੁਰ ਪਏ

PSEB 5th Class Welcome Life Solutions Chapter 7 ਸਹਿਯੋਗ

ਵੱਡੇ ਬੱਚੇ ਨੇ ਸੋਚਿਆ ਕਿ, “ਮੈਂ ਬਹੁਤ ਪੈਸਾ ਕਮਾਵਾਂਗਾ ਮੇਰਾ ਕਮਾਇਆ ਪੈਸਾ ਵੇਖ ਕੇ ਪਿਤਾ ਜੀ ਬਹੁਤ ਖ਼ੁਸ਼ ਹੋਣਗੇ ਤੇ ਮੈਨੂੰ ਉਹ ਮੇਰੇ ਭਰਾ ਤੋਂ ਚੰਗਾ ਹੋਣ ਦਾ ਖਿਤਾਬ ਦੇਣਗੇ?

ਉਸ ਨੇ ਇੱਕ ਹੱਟੀ ਪਾ ਲਈ ਤੇ ਸ਼ਹਿਰੋਂ ਸਸਤਾ ਮਾਲ ਲਿਆ ਕੇ ਮਹਿੰਗੇ ਭਾਅ ਵੇਚਦਾ ਰਿਹਾ ਇੱਕ ਸਾਲ ਵਿੱਚ ਉਸ ਨੇ ਚੰਗਾ ਪੈਸਾ ਕਮਾਲਿਆ ਛੋਟਾ ਬੇਟਾ ਖ਼ਾਲੀ ਹੱਥ ਜੰਗਲ ਨੂੰ ਤੁਰ ਪਿਆ ਉਹ ਸ਼ਾਮ ਤੱਕ ਤੁਰਦਾ ਗਿਆ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਤੇ ਬੁੱਢੀ ਮਿਲੇ ਉਹ ਦੋਵੇਂ ਰੋ ਰਹੇ ਸਨ

“ਬਾਬਾ ਜੀ, ਤੁਸੀਂ ਕਿਉਂ ਰੋ ਰਹੇ ਹੋ??? ਮੁੰਡੇ ਨੇ ਪਿਆਰ ਨਾਲ ਬੁੱਢੇ ਤੇ ਬੁੱਢੀ ਨੂੰ ਪੁੱਛਿਆ।

“ਜ਼ਹਿਰੀਲੇ ਸੱਪ ਦੇ ਡੱਸਣ ਕਰਕੇ ਸਾਡੇ ਨੌਜਵਾਨ ਬੇਟੇ ਦੀ ਮੌਤ ਹੋ ਗਈ ਹੈ ਸਾਡਾ ਇੱਕੋ-ਇੱਕ ਸਹਾਰਾ ਚਲਾ ਗਿਆ ਹੁਣ ਅਸੀਂ ਭੁੱਖੇ ਮਰ ਜਾਵਾਂਗੇ? ਬੁੱਢਾਉੱਚੀ-ਉੱਚੀ ਰੋਣ ਲੱਗ ਪਿਆ।

“ਬਾਬਾ ਜੀ, ਤੁਸੀਂ ਰੋਵੇ ਨਾ ਮੈਨੂੰ ਆਪਣਾ ਪੁੱਤਰ ਹੀ ਸਮਝੋ ਮੈਂ ਤੁਹਾਡੀ ਮਦਦ ਕਰਾਂਗਾ ਉਹ ਮੁੰਡਾ ਬੁੱਢਾ-ਬੁੱਢੀ ਨੂੰ ਉਹਨਾਂ ਦੇ ਘਰ ਲੈ ਗਿਆ ਪੂਰਾ ਸਾਲ ਉਹ ਖ਼ੁਦ ਉਹਨਾਂ ਦੀ ਫ਼ਸਲ-ਬਾੜੀ ਵੇਖਦਾ ਰਿਹਾ ਜਦੋਂ ਫ਼ਸਲ ਪੱਕ ਗਈ ਤਾਂ ਦਾਣੇ ਕੱਢ ਕੇ ਉਹਨਾਂ ਦੇ ਘਰ ਸੁੱਟ ਦਿੱਤੇ ਉਸ ਨੂੰ ਯਾਦ ਆਇਆ ਕਿ ਮੈਂ ਤਾਂ ਸਾਲ ਬਾਅਦ ਆਪਣੇ ਪਿਤਾ ਜੀ ਨੂੰ ਮਿਲਣਾ ਸੀ ਉਹ ਬੁੱਢਾ ਤੇ ਬੁੱਢੀ ਨੂੰ ਅਗਲੀ ਫ਼ਸਲ ਬੀਜਣ ਤੱਕ ਮੁੜ ਆਉਣ ਦਾ ਕਹਿ ਕੇ ਆਪਣੇ ਪਿੰਡ ਵੱਲ ਚੱਲ ਪਿਆ

ਉਹਨਾਂ ਦੇ ਪਿਤਾ ਨੇ ਸ਼ਾਮ ਨੂੰ ਦੋਵਾਂ ਪੁੱਤਰਾਂ ਨੂੰ ਇਕੱਠੇ ਕਰ ਕੇ ਉਹਨਾਂ ਦੁਆਰਾ ਕੀਤੇ ਕੰਮਾਂ ਬਾਰੇ ਪੁੱਛਿਆ ਵੱਡੇ ਪੁੱਤਰ ਨੇ ਦੱਸਿਆ ਕਿ, “ਮੈਂ ਇੱਕ ਦੁਕਾਨ ਲਈ ਸੀ ਤੇ ਹੁਣ ਬਹੁਤ ਸਾਰਾ ਪੈਸਾ ਕਮਾ ਲਿਆਹੈ? ਛੋਟੇ ਪੁੱਤਰ ਨੇ ਕਿਹਾ, “ਪਿਤਾ ਜੀ, ਮੈਂ ਕੋਈ ਵੀ ਪੈਸਾ ਨਹੀਂ ਕਮਾਇਆ ਮੈਨੂੰ ਰਸਤੇ ਵਿੱਚ ਇੱਕ ਬੁੱਢਾ ਤੇ ਬੁੱਢੀ ਰੋਂਦੇ ਹੋਏ ਮਿਲੇ ਸਨ ਮੈਨੂੰ ਉਹ ਆਪਣੇ ਹੀ ਮਾਤਾ-ਪਿਤਾ ਦਾ ਰੂਪ ਜਾਪੇ ਮੈਂ ਉਹਨਾਂ ਦੀ ਜਾਨ ਬਚਾ ਕੇ ਉਹਨਾਂ ਦੀਆਂ ਦੁਆਵਾਂ, ਅਸੀਸਾਂ ਜ਼ਰੂਰ ਕਮਾਲਈਆਂ ਹਨ?

ਪਿਤਾ ਜੀ ਛੋਟੇ ਬੇਟੇ ਤੋਂ ਬਹੁਤ ਖ਼ੁਸ਼ ਹੋਏ ਉਹਨਾਂ ਨੇ ਕਿਹਾ, “ਬੇਟਾ ਜੀ, ਪੈਸੇ ਤਾਂ ਸਾਰਾ ਜੱਗ ਹੀ ਕਮਾ ਰਿਹਾ ਹੈ ਪਰ ਅਸਲ ਕਮਾਈ ਤਾਂ ਤੁਹਾਡੀ ਚੰਗਿਆਈ ਹੈ ਛੋਟੇ ਨੇ ਚੰਗਾ ਕੰਮ ਕਰ ਕੇ ਜੋ ਜਸ ਖੱਟਿਆ ਹੈ ਇਹ ਸਭ ਕਮਾਈਆਂ ਤੋਂ ਉੱਪਰ ਅਤੇ ਬੇਸ਼ਕੀਮਤੀ ਹੈ ਇਸ ਤਰ੍ਹਾਂ ਛੋਟੇ ਕੋਲ ਵੱਡੇ ਨਾਲੋਂ ਵੱਧ ਚੰਗਿਆਈ ਹੈ।ਫਿਰ ਪਿਤਾ ਜੀ ਨੇ ਵੱਡੇ ਦੇ ਸਿਰ ਉੱਪਰ ਹੱਥ ਰੱਖਦਿਆਂ ਕਿਹਾ, “ਪੁੱਤਰ ਜੀ, ਤੁਸੀਂ ਵੀ ਆਪਣੇ ਛੋਟੇ ਭਰਾਵਾਂਗ ਚੰਗੇ ਕੰਮ ਕਰਨੇ ਹਨ ਤੇ ਉਸ ਵਾਂਗ ਹੀ ਚੰਗਾ ਬਣ ਕੇ ਦਿਖਾਉਣਾ ਹੈ।

PSEB 5th Class Welcome Life Solutions Chapter 7 ਸਹਿਯੋਗ

ਪ੍ਰਸ਼ਨੋਤਰੀ:
1. ਪਿਤਾ ਜੀ ਨੇ ਆਪਣੇ ਬੱਚਿਆਂਦਾਕਿਸ ਗੱਲ ਦਾ ਇਮਤਿਹਾਨ ਲੈਣਾ ਚਾਹਿਆ?
ਉੱਤਰ :
ਚੰਗਿਆਈ ਦਾ।

2. ਵੱਡੇ ਬੇਟੇ ਨੇ ਕੀ ਕੰਮ ਕੀਤਾ?
ਉੱਤਰ :
ਉਸ ਨੇ ਹੱਟੀ ਪਾ ਲਈ ਤੇ ਬਹੁਤ ਪੈਸਾ ਕਮਾਇਆ।

3. ਛੋਟੇ ਬੇਟੇ ਨੇ ਕੀ ਕੰਮ ਕੀਤਾ?
ਉੱਤਰ :
ਉਸਨੇ ਇੱਕ ਬੁੱਢਾ-ਬੁੱਢੀ ਦੀ ਸੇਵਾ ਕੀਤੀ। ਤੇ ਉਹਨਾਂ ਦੀ ਖੇਤੀ-ਬਾੜੀ ਦੀ ਸਾਂਭ-ਸੰਭਾਲ ਕੀਤੀ।

4. ਪਿਤਾ ਜੀ ਨੂੰ ਕਿਸ ਬੇਟੇ ਦਾ ਕੰਮ ਪਸੰਦ ਆਇਆ ਤੇ ਕਿਉਂ?
ਉੱਤਰ :
ਛੋਟੇ ਬੇਟੇ ਦਾ ਕੰਮ ਪਸੰਦ ਆਇਆ। ਕਿਉਂਕਿ ਉਸਨੇ ਇਕ ਬੁੱਢੇ-ਬੁੱਢੀ ਦੀ ਸੇਵਾ ਕਰ ਕੇ ਦੁਆਵਾਂ ਤੇ ਅਸੀਸਾਂ ਕਮਾਈਆਂ ਸਨ।

5. ਪਿਤਾ ਜੀ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੀ ਸਮਝਾਇਆ?
ਉੱਤਰ :
ਚੰਗਿਆਈ ਦਾ।

(ਨੋਟ ਅਧਿਆਪਕ ਬੱਚਿਆਂ ਤੋਂ ਕਲਾਸ ਵਿੱਚ ਹੇਠ ਲਿਖਿਆਂ ਕਿਰਿਆਵਾਂ ਕਰਵਾਵੇਗਾ ਸਮੇਂ ਅਨੁਸਾਰ ਇਸ ਤਰ੍ਹਾਂ ਦੀਆਂ ਹੋਰ ਕਿਰਿਆਵਾਂ ਵੀ ਕਰਵਾਈਆਂ ਜਾ ਸਕਦੀਆਂ ਹਨ।

ਕਿਰਿਆਵਾਂ – (ਉ) ਵੱਡੇ ਬੱਚਿਆਂ ਤੋਂ ਛੋਟੇ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਉੱਪਰ ਜਿਲਦਾਂ ਚੜ੍ਹਵਾਉਣੀਆਂ
(ਅ) ਵੱਡੇ ਬੱਚਿਆਂ ਦੁਆਰਾ ਛੋਟੇ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ

(ਅ) ਮੈਂ ਕਿਵੇਂ ਮਦਦ ਕਰਦਾ ਹਾਂ?
(ਅਧਿਆਪਕ ‘ਮਦਦ ਕਰਨ ਨਾਲ ਸੰਬੰਧਤ ਆਪਣੇ ਨਾਲ ਜਾਂ ਕਿਸੇ ਸਾਥੀ ਨਾਲ ਵਾਪਰੀ ਕੋਈ ਵੀ ਘਟਨਾ ਬੱਚਿਆਂ ਨਾਲ ਸਾਂਝੀ ਕਰ ਸਕਦਾ ਹੈ ਜਾਂ ਹੇਠ ਲਿਖੀ ਘਟਨਾ ਬੱਚਿਆਂ ਨੂੰ ਮੌਖ਼ਿਕ ਰੂਪ ਵਿੱਚ ਸੁਣਾ ਸਕਦਾ ਹੈ।

ਮੈਨੂੰ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦਿਆਂ ਦੋ-ਤਿੰਨ ਦਿਨ ਹੀ ਹੋਏ ਸਨ ਹੁਣ ਸਰਦੀ ਦੀ ਰੁੱਤ ਅਲਵਿਦਾ ਆਖ ਰਹੀ ਸੀ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਤੇ ਦੁਬਾਰਾ ਠੰਢ ਹੋ ਗਈ ਅਸੀਂ ਬਿਨਾਂ ਕੋਟੀਆਂ ਵਾਲੇ ਬੱਚੇ ਖੜੇ ਕਰ ਲਏ ਜਿਹੜੇ ਬੱਚੇ ਕੋਟੀਆਂ ਨਹੀਂ ਪਾ ਕੇ ਆਏ ਸਨ, ਉਹ ਕੋਟੀਆਂ ਪਾ ਕੇ ਆਉਣ ਲਈ ਘਰ ਭੇਜ ਦਿੱਤੇ ਦੋ ਕੁੜੀਆਂ ਅਜੇ ਵੀ ਖੜ੍ਹੀਆਂ ਸਨ

PSEB 5th Class Welcome Life Solutions Chapter 7 ਸਹਿਯੋਗ

“ਬੇਟਾ ਤੁਸੀਂ ਵੀ ਘਰ ਜਾਕੇ ਕੋਟੀਆਂ ਪਾਕੇ ਆਓ ” ਮੈਂ ਕਿਹਾ

“ਸਾਡੇ ਕੋਲ ਹੈ ਨਹੀਂ ਸਰ ਜੀ?
“ਕੋਈ ਗੱਲ ਨਹੀਂ, ਜੇਵਰਦੀਵਾਲੀ ਨਹੀਂ ਤਾਂ ਕੋਈ ਹੋਰ ਪਾਆਓ ” ਮੈਂ ਫਿਰ ਕਿਹਾ
“ਸਾਡੇ ਕੋਲ ਕੋਈ ਵੀ ਨਹੀਂ ਤਾਂ ਦੋਵਾਂ ਵਿੱਚੋਂ ਇੱਕ ਕੁੜੀ ਬੋਲੀ

“ਬੇਟਾ, ਤੁਸੀਂ ਸਾਰਾ ਸਾਲ ਇਸੇ ਤਰਾਂ ਆਉਂਦੀਆਂ ਰਹੀਆਂ? ਉਹ ਕੁੜੀਆਂ ਵੱਡੇ ਸ਼ਾਲਾਂ ਦੀਆਂ ਬੁੱਕਲਾਂ ਇਸ ਤਰ੍ਹਾਂ ਮਾਰ ਲੈਂਦੀਆਂ ਸਨ ਕਿ ਹੇਠਾਂ ਇਹ ਨਜ਼ਰ ਨਹੀਂ ਆਉਂਦਾ ਸੀ ਕਿ ਕੋਟੀ ਪਾਈ ਹੋਈ ਹੈ ਜਾਂ ਨਹੀਂ ਉਹਨਾਂ ਬੱਚੀਆਂ ਨੇ ਨੀਵੀਂ ਪਾ ਲਈ

ਮੈਂ ਫਿਰ ਪੁੱਛਿਆ, “ਬੇਟਾ! ਤੁਸੀਂ ਸਾਰਾ ਸਾਲ ਇੰਝ ਹੀ ਕੱਢ ਦਿੱਤਾ? ਪਹਿਲਾਂ ਕਿਉਂ ਨਾ ਦੱਸਿਆ?? ਮੇਰਾ ਮਨ ਬੜਾ ਦੁਖੀ ਹੋਇਆ

ਅਗਲੇ ਦਿਨ ਮੈਂ ਉਹਨਾਂ ਕੁੜੀਆਂ ਨੂੰ ਸਭ ਤੋਂ ਸੋਹਣੀਆਂ ਦੋ ਕੋਟੀਆਂ ਲਿਆ ਕੇ ਦੇ ਦਿੱਤੀਆਂ ਕੁੜੀਆਂ ਨੂੰ ਦਫ਼ਤਰ ਬੁਲਾ ਕੇ ਕਿਹਾ, “ਲਓ ਪੁੱਤਰ, ਹੁਣ ਮੈਂ ਤੁਹਾਡੇ ਲਈ ਸਭ ਤੋਂ ਸੋਹਣੀਆਂ ਕੋਟੀਆਂ ਲਿਆ ਕੇ ਦਿੱਤੀਆਂ ਨੇ। ਇਸ ਦੇ ਬਦਲੇ ਤੁਸੀਂ ਮੇਰੇ ਲਈ, ਆਪਣੇ ਲਈ ਤੇ ਆਪਣੇ ਘਰਦਿਆਂ ਲਈ ਸਭ ਤੋਂ ਸੋਹਣੇ ਨੰਬਰ ਲੈਣ ਦੀ ਕੋਸ਼ਿਸ਼ ਕਰਨਾ ਹੈ?

ਪ੍ਰਸ਼ਨੋਤਰੀ :
1. ਕਦੀ ਤੁਸੀਂ ਕਿਸੇ ਦੀ ਮਦਦ ਕੀਤੀ ਹੈ?
ਉੱਤਰ :
ਹਾਂ ਜੀ ਕੀਤੀ ਹੈ।

2. ਬੱਚਿਓ ਤੁਹਾਡੇ ਦੁਆਰਾ ਕਿਸੇ ਦੀ ਵੀ ਕੀਤੀ ਗਈ ਕੋਈ ਇੱਕ ਮਦਦ ਦੱਸੋ
ਉੱਤਰ :
ਮੈਂ ਇੱਕ ਬਜ਼ੁਰਗ ਮਾਤਾ ਜੀ ਨੂੰ ਸੜਕ ਪਾਰ ਕਰਵਾਈ ਸੀ ਅਤੇ ਉਹਨਾਂ ਦੇ ਫੋਨ ਤੋਂ ਉਹਨਾਂ ਦੇ ਘਰ ਸੁਨੇਹਾ ਦਿੱਤਾ ਸੀ ਕਿ ਮਾਤਾ ਜੀ ਠੀਕ-ਠਾਕ ਨੇ ਅਤੇ ਉਹਨਾਂ ਨੂੰ ਨੇੜੇ ਦੀ ਗਲੀ ਵਿਚ ਉਹਨਾਂ ਦੇ ਘਰ ਵੀ ਛੱਡ ਦਿੱਤਾ ਸੀ।

PSEB 5th Class Welcome Life Solutions Chapter 7 ਸਹਿਯੋਗ

3. ਤੁਸੀਂ ਸਹਿਯੋਗ ਕਿਵੇਂ ਕਰਦੇ ਹੋ?
ਉੱਤਰ :
ਆਪਣੇ ਦੋਸਤਾਂ ਨਾਲ ਖੇਡ ਵਿਚ, ਜੇਕਰ ਕੋਈ ਡਿੱਗ ਜਾਵੇ ਤਾਂ ਉਸ ਨੂੰ ਚੁੱਕ ਕੇ, ਕਿਸੇ ਛੋਟੇ ਬੱਚੇ ਨੂੰ ਸੜਕ ਪਾਰ ਕਰਵਾ ਕੇ ਅਤੇ ਬਜ਼ੁਰਗਾਂ ਨੂੰ ਜੋ ਚਾਹੀਦਾ ਹੈ ਉਹ ਲਿਆ ਦਿੰਦਾ ਹਾਂ ਅਤੇ ਉਹਨਾਂ ਦਾ ਕਿਹਾ ਮੰਨਦਾ ਹਾਂ ਘਰ ਵਿਚ ਜੋ ਕੁਝ ਮਾਤਾ-ਪਿਤਾ ਕੰਮ ਕਰਨ ਨੂੰ ਕਹਿੰਦੇ ਹਨ ਉਹ ਕਰ ਦਿੰਦਾ ਹਾਂ।

PSEB 5th Class Welcome Life Solutions Chapter 7 ਸਹਿਯੋਗ 2

PSEB 5th Class Welcome Life Solutions Chapter 7 ਸਹਿਯੋਗ 3

ਕਵਿਤਾ

PSEB 5th Class Welcome Life Solutions Chapter 7 ਸਹਿਯੋਗ 4
ਮੰਮੀ ਰੋਟੀ ਬਣਾਉਂਦੀ ਹੈ,

ਭਾਂਡੇ ਮੈਂ ਫੜਾਉਂਦਾ ਹਾਂ।

PSEB 5th Class Welcome Life Solutions Chapter 7 ਸਹਿਯੋਗ

ਡੈਡੀ ਕੰਮ ਤੋਂ ਆਉਂਦੇ ਨੇ,
ਪਾਣੀ ਮੈਂ ਲਿਆਉਂਦਾ ਹਾਂ,
ਪਾਪਾਖ਼ੁਸ਼ ਹੋ ਜਾਂਦੇ ਨੇ,
ਫਿਰ ਕੰਧੇੜੇ ਚੜ੍ਹਦਾ ਹਾਂ,
ਮੈਂ ਇੰਝ ਸਹਿਯੋਗ ਕਰਦਾ ਹਾਂ।

PSEB 5th Class Welcome Life Solutions Chapter 7 ਸਹਿਯੋਗ 5
ਦਾਦਾਜੀਨੇ ਕਿਤੇ ਜਾਣਾ ਹੋਵੇ,

ਸਿਰ ਵਿੱਚ ਤੇਲ ਲਗਾਣਾ ਹੋਵੇ,
ਨਵਾਂ ਸੂਟ ਕੋਈ ਪਾਣਾ ਹੋਵੇ,
ਮੈਂ ਲਿਆਕੇ ਕੋਲੇ ਧਰਦਾ ਹਾਂ,
ਮੈਂ ਇੰਝ ਸਹਿਯੋਗ ਕਰਦਾ ਹਾਂ।

PSEB 5th Class Welcome Life Solutions Chapter 7 ਸਹਿਯੋਗ 6
ਅਧਿਆਪਕ ਨੇ ਕੁਝ ਸਿਖਾਉਣਾ ਹੋਵੇ,

ਸਾਨੂੰ ਪੜ੍ਹਨੇ ਪਾਉਣਾ ਹੋਵੇ,
ਕੰਮ ਚੈੱਕ ਕਰਵਾਉਣਾ ਹੋਵੇ,
ਜਾਂ ਪੜ੍ਹ ਕੇ ਕੁਝ ਸੁਣਾਉਣਾ ਹੋਵੇ,
ਮੈਂਉੱਚੀ-ਉੱਚੀ ਪੜ੍ਹਦਾ ਹਾਂ,
ਮੈਂ ਇੰਝ ਸਹਿਯੋਗ ਕਰਦਾ ਹਾਂ।

PSEB 5th Class Welcome Life Solutions Chapter 7 ਸਹਿਯੋਗ

PSEB 5th Class Welcome Life Solutions Chapter 7 ਸਹਿਯੋਗ 7
ਘਰਦਾ ਹੋਵੇ, ਬੇਗਾਨਾ ਹੋਵੇ,

ਚਾਚਾ, ਤਾਇਆ, ਮਾਮਾ ਹੋਵੇ,
ਮੈਂ ਗੱਲ ਕਿਸੇ ਦੀ ਮੋੜਾਂਨਾ,
ਕਿਸੇ ਦਾ ਵੀ ਦਿਲ ਤੋੜਾਂਨਾ,
ਜੋ ਰਾਹ ਦੱਸਿਆਏ ਗੁਰੂਆਂ ਨੇ,
ਮੈਂ ਪੱੜੀ-ਪੱੜੀ ਚੜ੍ਹਦਾ ਹਾਂ,
ਮੈਂ ਇੰਝ ਸਹਿਯੋਗ ਕਰਦਾ ਹਾਂ।

ਪ੍ਰਸ਼ਨੋਤਰੀ

1. ਬੱਚਾ ਘਰ ਵਿੱਚ ਕਿਵੇਂ ਸਹਿਯੋਗ ਕਰਦਾ ਹੈ?
ਉੱਤਰ :
ਮੰਮੀ ਨੂੰ ਭਾਂਡੇ ‘ਫੜਾ ਕੇ, ਪਿਤਾ ਜੀ ਨੂੰ ਪਾਣੀ ਪਿਲਾ ਕੇ।

2. ਬੱਚਾ ਸਕੂਲ ਵਿੱਚ ਕਿਵੇਂ ਸਹਿਯੋਗ ਕਰਦਾ ਹੈ?
ਉੱਤਰ :
ਉੱਚੀ-ਉੱਚੀ ਪੜ੍ਹ ਕੇ ਕਲਾਸ ਨੂੰ ਪਾਠ ਸੁਣਾਉਂਦਾ ਹੈ।

3. ਉਹ ਦਾਦਾਜੀਦੀ ਕਿਵੇਂ ਸੇਵਾ ਕਰਦਾ ਹੈ?
ਉੱਤਰ :
ਦਾਦਾ ਜੀ ਦੇ ਸਿਰ ਵਿਚ ਤੇਲ ਮਾਲਿਸ਼ ਕਰਦਾ ਹੈ, ਉਹਨਾਂ ਦੇ ਕੱਪੜੇ ਫੜਾਉਂਦਾ ਹੈ।

PSEB 5th Class Welcome Life Solutions Chapter 7 ਸਹਿਯੋਗ

4. ਉਹ ਸਿਰਫ ਘਰ ਵਾਲਿਆਂ ਦਾ ਹੀ ਸਹਿਯੋਗ ਕਰਦਾ ਹੈ ਜਾਂ ਸਭ ਦਾ ਸਹਿਯੋਗ ਕਰਦਾ ਹੈ?
ਉੱਤਰ :
ਉਹ ਸਾਰਿਆਂ ਦਾ ਹੀ ਸਹਿਯੋਗ ਕਰਦਾ ਹੈ ਬੇਸ਼ਕ ਉਹ ਬੇਗਾਨੇ ਹੋਣ ਜਾਂ ਰਿਸ਼ਤੇਦਾਰ।

ਨੋਟ: ਅਧਿਆਪਕ ਬੱਚਿਆਂ ਨੂੰ ਕਹੇਗਾ ਕਿ ਤੁਸੀਂ ਵੀ ਸਭ ਦਾ ਸਹਿਯੋਗ ਕਰਨਾ ਹੈ। ਮੈਨੂੰ ਵੀ ਦੱਸਣਾ ਹੈ ਕਿ ਤੁਸੀਂ ਕਿਸ-ਕਿਸਦਾ ਕਿਵੇਂ ਸਹਿਯੋਗ ਕੀਤਾ ਹੈ।

(ਈ) ਤੁਸੀਂ ਕਿਸ ਤਰ੍ਹਾਂ ਸਹਾਇਤਾ ਕਰਦੇ ਹੋ

ਪ੍ਰਸ਼ਨ 1.
ਤੁਸੀਂ ਆਪਣੇ ਮੰਮੀ ਦੀ ਸਹਾਇਤਾ ਕਿਵੇਂ ਕਰਦੇ ਹੋ ?
ਉੱਤਰ :
ਜਦੋਂ ਮੰਮੀ ਰੋਟੀ ਪਕਾਉਂਦੀ ਹੈ ਤਾਂ ਮੈਂ ਭਾਂਡੇ ਫੜਾਉਂਦਾ ਹਾਂ।

ਪ੍ਰਸ਼ਨ 2.
ਤੁਸੀਂ ਕਲਾਸ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦੇ ਹੋ ?
ਉੱਤਰ :
ਮੈਂ ਕਲਾਸ ਵਿੱਚ ਪਾਠ ਪੜ੍ਹ ਕੇ ਸੁਣਾ ਦਿੰਦਾ ਹਾਂ।

ਪ੍ਰਸ਼ਨ 3.
ਤੁਸੀਂ ਦਾਦਾ ਦੀ ਸਹਾਇਤਾ ਕਿਵੇਂ ਕਰਦੇ ਹੋ ?
ਉੱਤਰ :
ਮੈਂ ਉਹਨਾਂ ਦੇ ਸਿਰ ਵਿੱਚ ਤੇਲ ਲਗਾ ਦਿੰਦਾ ਹਾਂ ਉਹਨਾਂ ਨੂੰ ਕੱਪੜੇ ਫੜਾ ਦਿੰਦਾ ਹਾਂ।

PSEB 5th Class Welcome Life Guide ਸਹਿਯੋਗ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ :

1. ਸਹਿਯੋਗ ਪਾਠ ਵਿਚ ਵੱਡੇ ਪੁੱਤਰ ਨੇ ਕੀ ਸੋਚਿਆ ?
(ੳ) ਪੈਸੇ ਕਮਾਉਣ ਬਾਰੇ
(ਅ) ਬਾਹਰਲੇ ਮੁਲਕ ਜਾਣ ਬਾਰੇ
(ਈ) ਵਿਹਲੇ ਰਹਿਣ ਬਾਰੇ
(ਸ) ਕੋਈ ਨਹੀਂ।
ਉੱਤਰ :
(ੳ) ਪੈਸੇ ਕਮਾਉਣ ਬਾਰੇ।

PSEB 5th Class Welcome Life Solutions Chapter 7 ਸਹਿਯੋਗ

2. ਬੁੱਢਾ ਤੇ ਬੁੱਢੀ ਦਾ ਪੁੱਤਰ ਕਿਸ ਤਰ੍ਹਾਂ ਮਰ ਗਿਆ ਸੀ ?
(ਉ) ਬਿਮਾਰ ਹੋ ਕੇ
(ਅ) ਸੱਪ ਦੇ ਡੱਸਣ ਨਾਲ
(ਈ) ਦੁਰਘਟਨਾ ਵਿਚ
(ਸ) ਸਾਰੇ ਗਲਤ।
ਉੱਤਰ :
(ਅ) ਸੱਪ ਦੇ ਡੱਸਣ ਨਾਲ

3. ਦੋ ਕੁੜੀਆਂ ਕਿਉਂ ਖੜੀਆਂ ਰਹਿ ਗਈਆਂ ?
(ਉ) ਉਹਨਾਂ ਕੋਲ ਕੋਟੀਆਂ ਨਹੀਂ ਸਨ
(ਅ) ਉਹਨਾਂ ਦੇ ਘਰ ਦੂਰ ਸਨ
(ਈ) ਉਹ ਘਰ ਜਾਣ ਤੋਂ ਡਰਦੀਆਂ ਸਨ
(ਸ) ਸਾਰੇ ਗ਼ਲਤ।
ਉੱਤਰ :
(ੳ) ਉਹਨਾਂ ਕੋਲ ਕੋਟੀਆਂ ਨਹੀਂ ਸਨ।

4. ਜਿਹੜੇ ਬੱਚੇ ਕੋਟੀਆਂ ਪਾ ਕੇ ਨਹੀਂ ਆਏ ਸਨ ਉਹਨਾਂ ਨੂੰ ……..!
(ਉ) ਘਰ ਭੇਜਿਆ।
(ਆ) ਸਜ਼ਾ ਦਿੱਤੀ
(ੲ) ਜਮਾਤ ਵਿਚੋਂ ਬਾਹਰ ਕੱਢ ਦਿੱਤਾ
(ਸ) ਸਾਰੇ ਠੀਕ
ਉੱਤਰ :
(ੳ) ਘਰ ਭੇਜਿਆ।

PSEB 5th Class Welcome Life Solutions Chapter 7 ਸਹਿਯੋਗ

ਖਾਲੀ ਥਾਂਵਾਂ ਭਰੋ :

1. ਪਹਿਲੇ ਪੁੱਤਰ ਨੇ ਬਹੁਤ ਸੋਚਿਆ।
2. ਉਹ ਮੁੰਡਾ ਬੁੱਢਾ-ਬੁੱਢੀ ਨੂੰ …………………………. ਲੈ ਗਿਆ।
3. ਅਗਲੇ ਦਿਨ ਮੈਂ ਉਹਨਾਂ ਕੁੜੀਆਂ ਨੂੰ ਸਭ ਤੋਂ ਸੋਹਣੀਆਂ ਦੋ …………………………. ਲਿਆ ਕੇ ਦੇ ਦਿੱਤੀਆਂ।
ਉੱਤਰ :
1. ਪੈਸੇ ਕਮਾਉਣ
2. ਉਹਨਾਂ ਦੇ ਘਰ
3. ਕੋਟੀਆਂ

ਸਹੀ/ਗਲਤ ਦਾ ਨਿਸ਼ਾਨ ਲਗਾਓ :

1. ਵੱਡੇ ਪੁੱਤਰ ਨੇ ਕੋਈ ਕੰਮ ਨਹੀਂ ਕੀਤਾ।
2. ਛੋਟੇ ਪੁੱਤਰ ਨੇ ਬੁੱਢਾ-ਬੁੱਢੀ ਦੀ ਫਸਲ-ਬਾੜੀ ਕੀਤੀ।
3. ਪਿਤਾ ਜੀ ਦੂਜੇ ਪੁੱਤਰ ਦੇ ਕੰਮ ਤੋਂ ਵਧੇਰੇ ਖੁਸ਼ ਹੋਏ।
4. ਵੱਡੇ ਬੱਚਿਆਂ ਨੂੰ ਛੋਟੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨੀ ਚਾਹੀਦੀ ਹੈ।
ਉੱਤਰ :
1. ਗਲਤ
2. ਠੀਕ
3. ਠੀਕ
4. ਠੀਕ

PSEB 5th Class Welcome Life Solutions Chapter 7 ਸਹਿਯੋਗ

ਮਾਈਂਡ ਮੈਪਿੰਗ :

PSEB 5th Class Welcome Life Solutions Chapter 7 ਸਹਿਯੋਗ 1
ਉੱਤਰ :
PSEB 5th Class Welcome Life Solutions Chapter 7 ਸਹਿਯੋਗ 2

ਮਿਲਾਨ ਕਰੋ :

1. ਵੱਡਾ ਪੁੱਤਰ – (ਉ) ਬੁੱਢਾ-ਬੁੱਢੀ ਦੀ ਸੇਵਾ
2. ਛੋਟਾ ਪੁੱਤਰ – (ਅ) ਬੱਚਿਆਂ ਦਾ ਘਰ ਜਾਣਾ
3. ਮੀਂਹ ਪੈਣਾ – (ਇ) ਕੋਟੀ ਨਾ ਹੋਣਾ
4. ਦੋ ਕੁੜੀਆਂ – (ਸ) ਪੈਸਾ ਕਮਾਉਣਾ।
ਉੱਤਰ :
1. (ਸ)
2. (ਉ)
3. (ਅ)
4. (ਇ)

PSEB 5th Class Welcome Life Solutions Chapter 7 ਸਹਿਯੋਗ

ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪਿਤਾ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਕਿੰਨਾ ਸਮਾਂ ਦਿੱਤਾ ?
ਉੱਤਰ :
ਉਹਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ।

ਪ੍ਰਸ਼ਨ 2.
ਵੱਡੇ ਪੁੱਤਰ ਨੇ ਕੀ ਕਰਨ ਬਾਰੇ ਸੋਚਿਆ ?
ਉੱਤਰ :
ਉਸ ਨੇ ਬਹੁਤ ਪੈਸੇ ਕਮਾਉਣ ਬਾਰੇ ਸੋਚਿਆ।

ਪ੍ਰਸ਼ਨ 3.
ਵੱਡੇ ਪੁੱਤਰ ਨੇ ਪੈਸੇ ਕਮਾਉਣ ਲਈ ਕੀ ਕੰਮ ਕੀਤਾ ?
ਉੱਤਰ :
ਉਸਨੇ ਹੱਟੀ ਖੋਲ੍ਹ ਲਈ।

ਪ੍ਰਸ਼ਨ 4.
ਰਸਤੇ ਵਿਚ ਬੁੱਢਾ-ਬੁੱਢੀ ਕਿਉਂ ਰੋ ਰਹੇ ਸਨ ?
ਉੱਤਰ :
ਉਹਨਾਂ ਦੇ ਨੌਜਵਾਨ ਮੁੰਡੇ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ ਸੀ।

ਪ੍ਰਸ਼ਨ 5.
ਪਿਤਾ ਜੀ ਨੇ ਚੰਗਿਆਈ ਬਾਰੇ ਕੀ ਕਿਹਾ ?
ਉੱਤਰ :
ਉਹਨਾਂ ਨੇ ਕਿਹਾ ਕਿ ਪੈਸੇ ਤਾਂ ਸਾਰਾ ਜੱਗ ਕਮਾ ਲੈਂਦਾ ਹੈ ਪਰ ਅਸਲ ਕਮਾਈ ਤਾਂ ਤੁਹਾਡੀ ਚੰਗਿਆਈ ਹੈ।

PSEB 5th Class Welcome Life Solutions Chapter 7 ਸਹਿਯੋਗ

ਪ੍ਰਸ਼ਨ 6.
ਨਿਮਨ ਤਸਵੀਰਾਂ ਵਿੱਚ ਕੀਤੀ ਜਾ ਰਹੀ ਮਦਦ ਬਾਰੇ ਕੁੱਝ ਸਤਰਾਂ ਵਿੱਚ ਲਿਖੋ।
ਉੱਤਰ :

  • ਪਹਿਲੀ ਤਸਵੀਰ ਵਿੱਚ ਇੱਕ ਬੱਚਾ ਇੱਕ ਬਜ਼ੁਰਗ ਵਿਅਕਤੀ ਨੂੰ ਸੜਕ ਪਾਰ ਕਰਨ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਹੈ।
  • ਦੂਜੀ ਤਸਵੀਰ ਵਿੱਚ ਦੋ ਬਜ਼ੁਰਗ ਵਿਅਕਤੀਆਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਦੇ ਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ।

Leave a Comment