This PSEB 6th Class Computer Notes Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ will help you in revision during exams.
PSEB 6th Class Computer Notes Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ
ਜਾਣ ਪਛਾਣ (Introduction)
ਇੱਕ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਦਾ ਸੁਮੇਲ ਹੁੰਦਾ ਹੈ । ਇਹ ਦੋਨੋਂ ਇੱਕ-ਦੂਜੇ ‘ਤੇ ਨਿਰਭਰ ਕਰਦੇ ਹਨ । ਇਸ ਦਾ ਅਰਥ ਹੈ ਹਾਰਡਵੇਅਰ ਤੋਂ ਬਿਨਾਂ ਸਾਫਟਵੇਅਰ ਕਿਸੇ ਕੰਮ ਦਾ ਨਹੀਂ ਅਤੇ ਸਾਫਟਵੇਅਰ ਤੋਂ ਬਿਨਾਂ ਹਾਰਡਵੇਅਰ ਕੰਮ ਨਹੀਂ ਕਰ ਸਕਦਾ । ਇਹਨਾਂ ਦੋਨਾਂ ਨੂੰ ਸਹੀ ਕੰਮ ਕਰਨ ਲਈ ਇੱਕ-ਦੂਜੇ ਦੀ ਜ਼ਰੂਰਤ ਪੈਂਦੀ ਹੈ ।
ਹਾਰਡਵੇਅਰ (Hardware)
ਹਾਰਡਵੇਅਰ ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਕਹਿੰਦੇ ਹਨ । ਇਹਨਾਂ ਨੂੰ ਦੇਖਿਆ ਜਾ ਸਕਦਾ ਹੈ ਅਤੇ ਛੂਹਿਆ ਜਾ ਸਕਦਾ ਹੈ । ਕੀਅ ਬੋਰਡ, ਮਾਊਸ, ਮੋਨੀਟਰ, ਪ੍ਰਿੰਟਰ ਆਦਿ ਇਸ ਦੀਆਂ ਉਦਾਹਰਨਾਂ ਹਨ ।
ਹਾਰਡਵੇਅਰ ਦੀਆਂ ਵਿਸ਼ੇਸ਼ਤਾਵ (Features of Hardware)
- ਹਾਰਡਵੇਅਰ ਨੂੰ ਅਸੀਂ ਛੂਹ ਸਕਦੇ ਹਾਂ ।
- ਹਾਰਡਵੇਅਰ ਨੂੰ ਮਹਿਸੂਸ ਕਰ ਸਕਦੇ ਹਾਂ ।
- ਇਹ ਥਾਂ ਘੇਰਦੇ ਹਨ ।
- ਇਸ ਵਿੱਚ ਡਾਟਾ ਸਟੋਰ ਅਤੇ ਪ੍ਰੋਸੈਸ ਕਰ ਸਕਦੇ ਹਾਂ ।
ਕੰਪਿਊਟਰ ਕੇਸ/ਸਿਸਟਮ ਯੂਨਿਟ (Computer Case/System Unit) ਕੰਪਿਊਟਰ ਕੇਸ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ; ਜਿਵੇਂ ਕਿ ਕੰਪਿਊਟਰ ਚੈਸੀ, ਸਿਸਟਮ, ਕੈਬਨਿਟ ਆਦਿ । ਇਹ ਇੱਕ ਪਲਾਸਟਿਕ ਜਾਂ ਧਾਤੂ ਦਾ ਬਾਕਸ ਹੁੰਦਾ ਹੈ ਜਿਸ ਵਿੱਚ ਕੰਪਿਊਟਰ ਦੇ ਮੁੱਖ ਭਾਗ ਜਿਵੇਂ ਕਿ ਮਦਰ ਬੋਰਡ, ਪ੍ਰੋਸੈਸਰ, ਹਾਰਡ ਡਿਸਕ ਆਦਿ ਹੁੰਦੇ ਹਨ !
ਮਦਰ ਬੋਰਡ (Mother Board)
ਮਦਰ ਬੋਰਡ ਇੱਕ ਪਲਾਸਟਿਕ ਦੀ ਸ਼ੀਟ ਹੁੰਦੀ ਹੈ ਜਿਸ ਉੱਤੇ ਕੰਪਿਊਟਰ ਸਿਸਟਮ ਦੇ ਵੱਖ-ਵੱਖ ਭਾਗਾਂ ਨੂੰ ਜੋੜਨ ਲਈ ਕਈ ਪ੍ਰਕਾਰ ਦੇ ਸਰਕਟ ਅਤੇ ਕੁਨੈਕਟਰ ਮੌਜੂਦ ਹੁੰਦੇ ਹਨ । ਮਦਰ ਬੋਰਡ ਨਾਲ ਹੇਠ ਲਿਖੇ ਹਾਰਡਵੇਅਰ ਜੋੜੇ ਜਾ ਸਕਦੇ ਹਨ-
- ਪ੍ਰੋਸੈਸਰ – ਇਹ ਮਦਰ ਬੋਰਡ ’ਤੇ ਲਗਦਾ ਹੈ ਅਤੇ ਸਾਰੇ ਕੰਮ ਕਰਦਾ ਹੈ । ਇਸਨੂੰ ਸੀ.ਪੀ.ਯੂ. ਵੀ ਕਹਿੰਦੇ ਹਨ ।
- ਪੱਖਾ – ਇਸ ਦੀ ਵਰਤੋਂ ਪ੍ਰੋਸੈਸਰ ਨੂੰ ਠੰਢਾ ਰੱਖਣ ਵਾਸਤੇ ਕੀਤੀ ਜਾਂਦੀ ਹੈ ।
- ਰੋਮ – ਇਹ ਸਟੋਰੇਜ ਡਿਵਾਈਸ ਹੈ ਜੋ ਚਲਦੇ ਕੰਪਿਊਟਰ ਦੀ ਸਾਰੀ ਜਾਣਕਾਰੀ ਸਟੋਰ ਕਰਦੀ ਹੈ ।
- ਪਾਵਰ ਸਪਲਾਈ – ਇਹ ਮਦਰ ਬੋਰਡ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ ।
- ਹਾਰਡ ਡਰਾਈਵ – ਹਾਰਡ ਡਰਾਈਵ ਡਾਟੇ ਨੂੰ ਪੱਕੇ ਤੌਰ ‘ਤੇ ਸਟੋਰ ਕਰਨ ਵਾਸਤੇ ਵਰਤੀ ਜਾਂਦੀ ਹੈ ।
- ਵੀਡੀਉ ਕਾਰਡ-ਇਹ ਕਾਰਡ ਜਾਣਕਾਰੀ ਮੋਨੀਟਰ ’ਤੇ ਭੇਜਦਾ ਹੈ ।
- ਸੀ.ਡੀ./ਡੀ.ਵੀ.ਡੀ. ਰੋਮ-ਇਸ ਦੀ ਵਰਤੋਂ ਸੀ.ਡੀ. ਜਾਂ ਡੀ.ਵੀ.ਡੀ. ਚਲਾਉਣ ਲਈ ਕੀਤੀ ਜਾਂਦੀ ਹੈ ।
ਹਾਰਡਵੇਅਰ ਨੂੰ ਠੀਕ ਰੱਖਣ ਲਈ ਧਿਆਨ ਰੱਖਣ ਯੋਗ ਗੱਲਾਂ (Important points for taking case of Hardware)
ਹਾਰਡਵੇਅਰ ਨੂੰ ਠੀਕ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ।
- ਕੰਪਿਊਟਰ ਨੂੰ ਵਰਤਣ ਮਗਰੋਂ ਕਵਰ ਕਰਨਾ ਚਾਹੀਦਾ ਹੈ ।
- ਕੰਪਿਊਟਰ ਦੇ ਭਾਗਾਂ ਦੀਆਂ ਤਾਰਾਂ ਨੂੰ ਨਹੀਂ ਖਿੱਚਣਾ ਚਾਹੀਦਾ ।
- ਹਾਰਡਵੇਅਰ ਨੂੰ ਠੀਕ ਢੰਗ ਨਾਲ ਰੱਖਣਾ ਅਤੇ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ ।
- ਚੱਲਦੇ ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ।
- ਸਾਫ਼ ਕਰਨ ਲਈ ਸਾਫ਼ ਕੱਪੜੇ ਜਾਂ ਨਰਮ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਕੰਪਿਊਟਰ ਦੇ ਨੇੜੇ ਕੁਝ ਖਾਣਾ-ਪੀਣਾ ਨਹੀਂ ਚਾਹੀਦਾ |
- ਕੀਅ-ਬੋਰਡ ਦੀਆਂ ਕੀਜ਼ ਨੂੰ ਜ਼ੋਰ ਨਾਲ ਨਹੀਂ ਦਬਾਉਣਾ ਚਾਹੀਦਾ ।
ਸਾਫ਼ਟਵੇਅਰ (Software)
ਹਦਾਇਤਾਂ ਦੇ ਸਮੂਹ ਨੂੰ ਸਾਫ਼ਟਵੇਅਰ ਕਿਹਾ ਜਾਂਦਾ ਹੈ । ਇਹਨਾਂ ਨੂੰ ਦੇਖਿਆ ਜਾ ਸਕਦਾ ਹੈ ਪਰ ਛੂਹਿਆ ਨਹੀਂ ਜਾ ਸਕਦਾ | ਆਪਰੇਟਿੰਗ ਸਿਸਟਮ, ਵਿੰਡੋਜ਼, ਵਰਡ, ਪੇਂਟ ਆਦਿ ਸਾਫ਼ਟਵੇਅਰ ਹਨ ।
ਸਾਫ਼ਟਵੇਅਰ ਦੀਆਂ ਵਿਸ਼ੇਸ਼ਤਾਵਾਂ (Features of Software)
- ਸਾਫ਼ਟਵੇਅਰ ਦਾ ਭਾਰ ਨਹੀਂ ਹੁੰਦਾ ।
- ਇਸ ਨੂੰ ਅਸੀਂ ਛੂਹ ਨਹੀਂ ਸਕਦੇ ।
- ਸਾਫ਼ਟਵੇਅਰ ਹਾਰਡਵੇਅਰ ਨੂੰ ਕੰਮ ਕਰਨ ਲਈ ਹਿਦਾਇਤਾਂ ਦਿੰਦਾ ਹੈ ।
- ਇਹ ਕੀਮਤੀ ਹੁੰਦੇ ਹਨ ।
ਹਿਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ (program) ਕਿਹਾ ਜਾਂਦਾ ਹੈ ਅਤੇ ਕਈ ਸਾਰੇ ਪ੍ਰੋਗਰਾਮਾਂ ਨੂੰ ਮਿਲਾ ਕੇ ਸਾਫ਼ਟਵੇਅਰ (software) ਤਿਆਰ ਕੀਤਾ ਜਾਂਦਾ ਹੈ ।
ਸਾਫ਼ਟਵੇਅਰ ਦੀਆਂ ਕਿਸਮਾਂ (Types of Software)
ਸਾਫ਼ਟਵੇਅਰ ਦੋ ਪ੍ਰਕਾਰ ਦੇ ਹੁੰਦੇ ਹਨ ।
- ਸਿਸਟਮ ਸਾਫ਼ਟਵੇਅਰ ਅਤੇ
- ਐਪਲੀਕੇਸ਼ਨ ਸਾਫ਼ਟਵੇਅਰ ।
ਸਿਸਟਮ ਸਾਫਟਵੇਅਰ (System Software)
ਉਹ ਸਾਫ਼ਟਵੇਅਰ ਜੋ ਕੰਪਿਊਟਰ ਦੇ ਅੰਦਰੂਨੀ ਕਾਰਜ ਪ੍ਰਣਾਲੀ ਅਤੇ ਕੰਪਿਊਟਰ ਦੇ ਆਪਰੇਸ਼ਨ ਨੂੰ ਕੰਟਰੋਲ ਕਰਦੇ ਹਨ । ਉਹਨਾਂ ਨੂੰ ਸਿਸਟਮ ਸਾਫ਼ਟਵੇਅਰ ਕਹਿੰਦੇ ਹਨ ।
ਆਪਰੇਟਿੰਗ ਸਿਸਟਮ, ਯੂਟਿਲਟੀ ਪ੍ਰੋਗਰਾਮ, ਭਾਸ਼ਾ ਵਾਂਸਲੇਟਰ ਆਦਿ ਇਸ ਦੀਆਂ ਉਦਾਹਰਨਾਂ ਹਨ । ਇਹਨਾਂ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ । ਇਹ ਕੀਮਤੀ ਅਤੇ ਗੁੰਝਲਦਾਰ ਹੁੰਦੇ ਹਨ ।
ਸਿਸਟਮ ਸਾਫ਼ਟਵੇਅਰ ਦੀਆਂ ਵਿਸ਼ੇਸ਼ਤਾਵਾਂ – ਸਿਸਟਮ ਸਾਫ਼ਟਵੇਅਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-
- ਇਸਦੀ ਕੀਮਤ ਜ਼ਿਆਦਾ ਹੁੰਦੀ ਹੈ ।
- ਇਸ ਨੂੰ ਬਣਾਉਣਾ ਔਖਾ ਹੁੰਦਾ ਹੈ ।
- ਇਹ ਸੁੰਝਲਦਾਰ ਹੁੰਦੇ ਹਨ ।
- ਇਨ੍ਹਾਂ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ
- ਇਨ੍ਹਾਂ ਨੂੰ ਤਜ਼ਰਬੇਦਾਰ ਵਿਅਕਤੀ ਹੀ ਬਣਾ ਸਕਦਾ ਹੈ ।
ਐਪਲੀਕੇਸ਼ਨ ਸਾਫਟਵੇਅਰ (Application Software)
ਉਹ ਸਾਫ਼ਟਵੇਅਰ ਜੋ ਕਿਸੇ ਖ਼ਾਸ ਕੰਮ ਵਾਸਤੇ ਬਣਾਏ ਜਾਂਦੇ ਹਨ ਉਹਨਾਂ ਨੂੰ ਐਪਲੀਕੇਸ਼ਨ ਸਾਫ਼ਟਵੇਅਰ ਕਹਿੰਦੇ ਹਨ ।
ਵਰਡ, ਐਕਸਲ, ਪੇਂਟ ਆਦਿ ਇਸ ਦੀਆਂ ਉਦਾਹਰਨਾਂ ਹਨ । ਇਹਨਾਂ ਤੋਂ ਬਗੈਰ ਕੰਪਿਊਟਰ ਚਲ ਸਕਦਾ ਹੈ । ਇਹ ਸਰਲ ਅਤੇ ਘੱਟ ਕੀਮਤੀ ਹੁੰਦੇ ਹਨ ।
ਐਪਲੀਕੇਸ਼ਨ ਸਾਫ਼ਟਵੇਅਰ ਅਤੇ ਸਿਸਟਮ ਸਾਫ਼ਟਵੇਅਰ ਵਿੱਚ ਅੰਤਰ ਰਾਸ਼ਟਰ
ਐਪਲੀਕੇਸ਼ਨ ਸਾਫ਼ਟਵੇਅਰ | ਸਿਸਟਮ ਸਾਫ਼ਟਵੇਅਰ |
(i) ਇਹ ਕੰਪਿਊਟਰ ਦੇ ਚਲਣ ਲਈ ਜ਼ਰੂਰੀ ਨਹੀਂ ਹੁੰਦੇ । | (i) ਇਹ ਕੰਪਿਊਟਰ ਦੇ ਚਲਣ ਵਾਸਤੇ ਜ਼ਰੂਰੀ ਹੁੰਦੇ ਹਨ । |
(ii) ਇਹਨਾਂ ਦੀ ਬਣਾਵਟ ਸਾਧਾਰਨ ਹੁੰਦੀ ਹੈ । | (ii) ਇਹਨਾਂ ਦੀ ਬਣਾਵਟ ਗੁੰਝਲਦਾਰ ਹੁੰਦੀ ਹੈ । |
(iii) ਇਹ ਬਣਾਉਣਾ ਆਸਾਨ ਹੈ । | (iii) ਇਹਨਾਂ ਨੂੰ ਬਣਾਉਣਾ ਕਠਿਨ ਹੈ । |
(iv) ਇਹਨਾਂ ਦੀ ਕੀਮਤ ਘੱਟ ਹੁੰਦੀ ਹੈ । | (iv) ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ । |
(v) ਇਹ ਹਾਰਡਵੇਅਰ ਨਾਲ ਸਿੱਧਾ ਸੰਪਰਕ ਨਹੀਂ ਕਰਦੇ । | (v) ਇਹ ਹਾਰਡਵੇਅਰ ਨਾਲ ਸਿੱਧਾ ਸੰਪਰਕ ਕਰਦੇ ਹਨ । |
(vi) ਉਦਾਹਰਨ : ਵਰਡ, ਪੈਂਟ ਆਦਿ । | (vi) ਉਦਾਹਰਨ : ਵਿੰਡੋ, ਯੂਨਿਕਸ ਆਦਿ । |
ਹਾਰਡਵੇਅਰ ਅਤੇ ਸਾਫ਼ਟਵੇਅਰ ਵਿੱਚ ਸੰਬੰਧ (Relationship between Hardware and Software)
ਹਾਰਡਵੇਅਰ, ਸਾਫ਼ਟਵੇਅਰ ਨੂੰ ਸਟੋਰ ਕਰਦਾ ਹੈ ਅਤੇ ਸਾਫ਼ਟਵੇਅਰ ਹਾਰਡਵੇਅਰ ਨੂੰ ਚਲਾਉਂਦਾ ਹੈ ।
ਹਾਰਡਵੇਅਰ ਅਤੇ ਸਾਫ਼ਟਵੇਅਰ ਵਿੱਚ ਅੰਤਰ/ਸੰਬੰਧ
ਹਾਰਡਵੇਅਰ | ਸਾਫ਼ਟਵੇਅਰ |
1. ਹਾਰਡਵੇਅਰ ਨੂੰ ਅਸੀਂ ਛੂਹ ਸਕਦੇ ਹਾਂ । | 1. ਸਾਫ਼ਟਵੇਅਰ ਨੂੰ ਅਸੀਂ ਛੂਹ ਨਹੀਂ ਸਕਦੇ। |
2. ਹਾਰਡਵੇਅਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ । | 2. ਸਾਫ਼ਟਵੇਅਰ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ । |
3. ਇਹ ਥਾਂ ਘੇਰਦੇ ਹਨ । | 3. ਇਹ ਥਾਂ ਨਹੀਂ ਘੇਰਦੇ । |
4. ਇਹ ਡਾਟਾ ਸਟੋਰ ਅਤੇ ਪ੍ਰੋਸੈਸ ਕਰਦੇ ਹਨ । | 4. ਇਹ ਹਾਰਡਵੇਅਰ ਨੂੰ ਕੰਮ ਕਰਨ ਦੀਆਂ ਹਿਦਾਇਤਾਂ ਦਿੰਦੇ ਹਨ । |
5. ਇਹ ਚਾਰ ਪ੍ਰਕਾਰ ਦੇ ਹੁੰਦੇ ਹਨ । | 5. ਇਹ ਦੋ ਪ੍ਰਕਾਰ ਦੇ ਹੁੰਦੇ ਹਨ । |
6. ਇਹ ਸਸਤੇ-ਮਹਿੰਗੇ ਦੋਨੋਂ ਪ੍ਰਕਾਰ ਦੇ ਹੁੰਦੇ ਹਨ । | 6. ਇਹ ਅਕਸਰ ਮਹਿੰਗੇ ਹੁੰਦੇ ਹਨ । |