This PSEB 6th Class Computer Notes Chapter 7 ਇਨਪੁੱਟ ਯੰਤਰ will help you in revision during exams.
PSEB 6th Class Computer Notes Chapter 7 ਇਨਪੁੱਟ ਯੰਤਰ
ਜਾਣ-ਪਛਾਣ (Introduction)
ਕੰਪਿਊਟਰ ਕੋਈ ਵੀ ਕੰਮ ਹਿਦਾਇਤਾਂ ਅਨੁਸਾਰ ਦਿੱਤੇ ਡਾਟੇ ਤੇ ਕਰਦਾ ਹੈ । ਇਸ ਵਾਸਤੇ ਇਨਪੁੱਟ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਆਮ ਭਾਸ਼ਾ ਵਿੱਚ ਇਨਪੁੱਟ ਯੰਤਰ ਕੰਪਿਊਟਰ ਤਕ ਡਾਟਾ ਪਹੁੰਚਾਉਂਦੇ ਹਨ । ਇਹ ਯੰਤਰ ਕੰਪਿਊਟਰ ਸਿਸਟਮ ਅਤੇ ਮੈਮਰੀ ਨਾਲ ਜੁੜੇ ਹੁੰਦੇ ਹਨ । ਇਹ ਸੀ.ਪੀ.ਯੂ. ਦੀ ਮਦਦ ਕਰਦੇ ਹਨ । ਸੀ.ਪੀ.ਯੂ. ਨਾਲ ਕਈ ਯੰਤਰ ਲੱਗੇ ਹੁੰਦੇ ਹਨ । ਜੋ ਯੰਤਰ ਸੀ.ਪੀ.ਯੂ. ਨੂੰ ਇਨਪੁੱਟ ਦਿੰਦੇ ਹਨ ਉਨ੍ਹਾਂ ਨੂੰ ਇਨਪੁੱਟ ਯੰਤਰ ਕਿਹਾ ਜਾਂਦਾ ਹੈ ।
ਇਨਪੁੱਟ ਯੰਤਰ (Input Devies)
ਇਨਪੁੱਟ ਯੰਤਰ ਉਹ ਹਾਰਡਵੇਅਰ ਯੰਤਰ ਹੁੰਦੇ ਹਨ ਜਿਨ੍ਹਾਂ ਦੀ ਮੱਦਦ ਨਾਲ ਡਾਟਾ ਕੰਪਿਊਟਰ ਵਿੱਚ ਦਾਖ਼ਲ ਕੀਤਾ ਜਾਂਦਾ ਹੈ ।
ਇਨਪੁੱਟ ਡਿਵਾਈਸ ਦੀ ਵਰਤੋਂ (Uses of Input Devices)
ਕੁੱਝ ਆਮ ਵਰਤੇ ਜਾਂਦੇ ਇਨਪੁੱਟ ਯੰਤਰ ਹੇਠ ਲਿਖੇ ਅਨੁਸਾਰ ਹਨ-
- ਕੀਅ-ਬੋਰਡ
- ਮਾਊਸ
- ਮਾਈਕ੍ਰੋਫੋਨ
- ਸਕੈਨਰ
- ਵੈਬ ਕੈਮਰਾ
- ਟੱਚ ਪੈਡ
- ਬਾਰ ਕੋਡ ਰੀਡਰ
- ਲਾਈਟ ਐੱਨ
- ਜੁਆਇ ਸਟਿੱਕ
- ਟੱਚ ਸਕਰੀਨ
- ਟਰੈਕ ਬਾਲ
- ਮੈਗਨੈਟਿਕ ਇੰਕ ਕਾਰਡ ਰੀਡਰ
- ਡਿਜੀਟਾਈਜ਼ਰ
- ਬਾਇਓਮੀਟਰਿਕ
- ਇਲੈੱਕਟ੍ਰਾਨਿਕ ਸਿਗਨੇਚਰ ਪੈਡ ।
ਕੀਅ-ਬੋਰਡ (Key Board)
ਕੀਅ-ਬੋਰਡ ਦੀ ਵਰਤੋਂ ਟੈਕਸਟ ਡਾਟਾ ਐਂਟਰ ਕਰਨ ਵਾਸਤੇ ਕੀਤੀ ਜਾਂਦੀ ਹੈ ।
ਇਹ ਸਭ ਤੋਂ ਆਮ ਵਰਤਿਆ ਜਾਣ ਵਾਲਾ ਇਨਪੁੱਟ ਯੰਤਰ ਹੈ । ਇਸ ਦੁਆਰਾ ਡਾਟਾ ਕੰਪਿਊਟਰ ਵਿੱਚ ਇੱਕੋ ਸਮੇਂ ’ਤੇ ਪਾਇਆ ਜਾ ਸਕਦਾ ਹੈ । ਇਸ ਤੇ ਦਿੱਤੇ ਗਏ ਬਟਨਾਂ ਨੂੰ ਦਬਾਉਣ ‘ਤੇ ਡਾਟਾ ਕੰਪਿਊਟਰ ਵਿੱਚ ਜਾਂਦਾ ਹੈ । ਜਦੋਂ ਕਿਸੇ ਖ਼ਾਸ ਬਟਨ ਨੂੰ ਦਬਾਇਆ ਜਾਂਦਾ ਹੈ ਤਾਂ ਕੰਪਿਊਟਰ ਜਾਂ Keyboard ਚਲੀ ਇਕ Chip Activate ਹੋ ਜਾਂਦੀ ਹੈ, ਜਿਸ ਨੂੰ Keyboard Controller ਕਿਹਾ ਜਾਂਦਾ ਹੈ । ਕਿਸੇ ਵੀ Key ਨੂੰ ਦਬਾਉਣ ‘ਤੇ ਇਕ ਕੋਡ Memory buffer ਵਿੱਚ ਇਹ ਨੋਟ ਕਰਦਾ ਹੈ ਕਿ ਕਿਹੜੀ Key ਦਬਾਈ ਗਈ ਹੈ । ਇਸ ਕੋਡ ਨੂੰ Key scan ਕੋਡ ਕਿਹਾ ਜਾਂਦਾ ਹੈ । ਇਹ scan ਕੋਡ ਫਿਰ ਕੰਪਿਊਟਰ ਸਾਫ਼ਟਵੇਅਰ ਤੱਕ ਪਹੁੰਚਾਇਆ ਜਾਂਦਾ ਹੈ । ਇਸ ਤਰ੍ਹਾਂ ਕੀਅ-ਬੋਰਡ ਕੰਮ ਕਰਦਾ ਹੈ ।
ਕੀਅ-ਬੋਰਡ ਦਾ ਡਿਜ਼ਾਇਨ ਇਕ QWERTY ਟਾਈਪਰਾਈਟਰ ਦੀ ਤਰ੍ਹਾਂ ਹੁੰਦਾ ਹੈ । ਟਾਈਪਰਾਈਟਰ ਵਿੱਚ ਮੌਜੂਦ Keys ਤੋਂ ਇਲਾਵਾ ਕੁਝ ਹੋਰ keys ਵੀ ਕੀ ਬੋਰਡ ਵਿੱਚ ਹੁੰਦੀਆਂ ਹਨ । ਆਮ ਤੌਰ ‘ਤੇ ਇਕ ਕੀਅ-ਬੋਰਡ ਵਿੱਚ ਹੇਠਾਂ ਲਿਖੇ ਤਰ੍ਹਾਂ ਦੀਆਂ Keys ਹੁੰਦੀਆਂ ਹਨ-
ਕੀਅਜ਼ ਦੀਆਂ ਕਿਸਮਾਂ – ਕੀਅ-ਬੋਰਡ ਦੀਆਂ ਕੀਅਜ਼ ਪੰਜ ਕਿਸਮਾਂ ਦੀਆਂ ਹੁੰਦੀਆਂ ਹਨ, ਉਹ ਹਨ :
- ਅਲਫਾਬੈਟ ਕੀਅਜ਼ (Alphabetic Keys)
- ਨਿਊਮੈਰਿਕ ਕੀਅਜ਼ (Numeric Keys)
- ਫੰਕਸ਼ਨ ਕੀਅਜ਼ (Function Keys)
- ਸਪੈਸ਼ਲ ਕੀਅਜ਼ (Special Keys)
- ਐਰੋ ਕੀਅਜ਼ (Arrow Keys) ।
1. ਅਲਫਾਬੈਟ ਕੀਅਜ਼ – ਇਨ੍ਹਾਂ ਕੀਅਜ਼ ਦੀ ਵਰਤੋਂ ਅੱਖਰ ਟਾਈਪ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਕੀਅ-ਬੋਰਡ ਦੇ ਮੱਧ ਵਿੱਚ ਹੁੰਦੇ ਹਨ । ਇਨ੍ਹਾਂ ਤੇ 5 ਤੋਂ 7 ਤਕ ਅੱਖਰ ਹੁੰਦੇ ਹਨ ।
2. ਨਿਊਮੈਰਿਕ ਕੀਅਜ਼ – ਨਿਊਮੈਰਿਕ ਕੀਅਜ਼ ਨੰਬਰਾਂ ਨੂੰ ਟਾਈਪ ਕਰਨ ਲਈ ਵਰਤੀਆਂ ਜਾਂਦੀਆਂ ਹਨ । ਇਹ ਕੀਅਜ਼ ਫੰਕਸ਼ਨਲ ਕੀਅਜ਼ ਦੀ ਹੇਠਲੀ ਲਾਈਨ ਵਿੱਚ ਲੱਗੀਆਂ ਹੁੰਦੀਆਂ ਹਨ । ਕੀਅ-ਬੋਰਡ ਦੇ ਸੱਜੇ ਹੱਥ ਇੱਕ ਵੱਖਰੀ ਪੈਡ ਲੱਗੀ ਹੁੰਦੀ ਹੈ । ਇਸ ਉੱਤੇ ਲਗਪਗ 17 ਅਜ਼ ਹੁੰਦੀਆਂ ਹਨ । ਇਸ ਪੈਡ ਨੂੰ ਨਿਊਮੈਰਿਕ ਕੀਅ-ਪੈਡ ਕਿਹਾ ਜਾਂਦਾ ਹੈ ! ਇਹ ਪੈਡ ਕੈਲਕੁਲੇਟਰ ਦੀ ਤਰ੍ਹਾਂ ਹੁੰਦੀ ਹੈ ਕਿਉਂਕਿ ਇਸ ਵਿੱਚ ਅੰਕਾਂ ਦੇ ਨਾਲ-ਨਾਲ ਗਣਿਤ ਦੇ ਨਿਸ਼ਾਨ ਅਤੇ ਐਂਟਰ ਵਾਲੀ ਕੀਅ ਹੁੰਦੀ ਹੈ । ਪੈਡ ਦੇ ਉੱਪਰਲੇ ਖੱਬੇ ਪਾਸੇ ਨਮ ਲੋਕ ਨਾਮ ਦੀ ਇੱਕ ਕੀਅ ਹੁੰਦੀ ਹੈ । ਇਸ ਦਾ ਸਟੇਟਸ ਕੀਅ-ਬੋਰਡ ‘ਤੇ ਲੱਗੇ ਇੱਕ ਇੰਡੀਕੇਟਰ ਦੇ ਚਾਲੂ ਹੋਣ ‘ਤੇ ਨਜ਼ਰ ਆਉਂਦਾ ਹੈ ।
3. ਫੰਕਸ਼ਨਲ ਕੀਅਜ਼ (F1 ਤੋਂ F12) – ਇਹਨਾਂ ਦੀ ਗਿਣਤੀ 12 ਹੁੰਦੀ ਹੈ । ਇਹ F1ਤੋਂ F12 ਤੱਕ ਹੁੰਦੀਆਂ ਹਨ ।ਇਹ ਕੀਅ-ਬੋਰਡ ਵਿੱਚ ਸਭ ਤੋਂ ਉੱਪਰਲੀ ਲਾਈਨ ਵਿੱਚ ਲੱਗੀਆਂ ਹੁੰਦੀਆਂ ਹਨ । ਹਰੇਕ ਪ੍ਰੋਗਰਾਮ ਵਿੱਚ ਇਹਨਾਂ ਦਾ ਕੰਮ ਵੱਖਰਾ-ਵੱਖਰਾ ਹੋ ਸਕਦਾ ਹੈ । ਉਦਾਹਰਨ F1 ਆਮ ਤੌਰ ਤੇ ਮਦਦ (help) ਲੈਣ ਲਈ ਵਰਤੀ ਜਾਂਦੀ ਹੈ ।
4. ਸਪੈਸ਼ਲ ਕੀਅਜ਼ – ਹਰ ਸਪੈਸ਼ਲ ਕੀਅਜ਼ ਕੁਝ ਵਿਸ਼ੇਸ਼ ਕੰਮ ਕਰਵਾਉਣ ਲਈ ਵਰਤੀ ਜਾਂਦੀ ਹੈ ।
ਹੇਠਾਂ ਕੁਝ ਸਪੈਸ਼ਲ ਕੀਅਜ਼ ਅਤੇ ਉਨ੍ਹਾਂ ਦੇ ਕੰਮ ਦਿੱਤੇ ਗਏ ਹਨ-
ਲੜੀ ਨੰ: | ਸਪੈਸ਼ਲ ਕੀਅ ਦਾ ਨਾਂ | ਕੰਮ |
1. | ਡਿਲੀਟ (Delete) | ਕਰਸਰ ਤੋਂ ਸੱਜੇ ਹੱਥ ਵਾਲਾ ਅੱਖਰ ਡਿਲੀਟ ਕਰਨ (ਮਿਟਾਉਣ ਲਈ) |
2. | ਬੈਕਸਪੇਸ (Backspace) | ਕਰਸਰ ਤੋਂ ਖੱਬੇ ਹੱਥ ਵਾਲਾ ਅੱਖਰ ਮਿਟਾਉਣ ਲਈ |
3. | ਐਂਟਰ (Enter) | ਨਵੀਂ ਲਾਈਨ ਉੱਤੇ ਜਾਣ ਲਈ |
4. | ਸਪੇਸ ਬਾਰ (Space Bar) | ਦੋ ਸ਼ਬਦਾਂ ਵਿਚਕਾਰ ਖ਼ਾਲੀ ਥਾਂ ਛੱਡਣ ਲਈ |
5. | ਸ਼ਿਫਟ (Shift) | ਇਹ ਕਿਸੇ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ shift ਅਤੇ a ਇਕੱਠਾ ਦਬਾਇਆ ਜਾਵੇ ਤਾਂ ਵੱਡਾ A ਪਵੇਗਾ । |
6. | ਕੰਟਰੋਲ (Ctrl) | ਇਹ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ ਪੈਂਟ ਵਿੱਚ Ctrl ਅਤੇ ਇਕੱਠਾ ਦਬਾ ਕੇ ਫ਼ਾਈਲ ਨੂੰ ਸੇਵ ਕੀਤਾ ਜਾਂਦਾ ਹੈ । |
7. | ਆਲਟ (Alt) | ਇਹ ਦੁਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ Alt ਅਤੇ F4 ਖੁੱਲ੍ਹੇ ਹੋਏ ਪ੍ਰੋਗਰਾਮ ਨੂੰ ਬੰਦ ਕਰਨ ਲਈ ਵਰਤੀ ਜਾਂਦੀ ਹੈ । |
8. | ਕੈਪਸ ਲਾਕ (Caps lock) | ਕੈਪਸ ਲਾਕ ਵਾਲੀ ਕੀਅ ਦਬਾਈ ਜਾਵੇ ਤਾਂ ਕੀਅ-ਬੋਰਡ ਉੱਤੇ ਲੱਗਿਆ ਇੰਡੀਕੇਟਰ ਜਗ ਪੈਂਦਾ ਹੈ ਅਰਥਾਤ ਕੈਪਸ ਲਾਕ ਆਨ ਹੋ ਜਾਂਦਾ ਹੈ । ਇਸ ਨਾਲ ਅੱਖਰ ਵੱਡੇ ਟਾਈਪ ਹੁੰਦੇ ਹਨ । |
5. ਐਰੋ ਕੀਅਜ਼ – ਇਹਨਾਂ ਦੀ ਵਰਤੋਂ ਕਰਸਰ ਨੂੰ ਘੁਮਾਉਣ ਵਾਸਤੇ ਕੀਤੀ ਜਾਂਦੀ ਹੈ । ਇਹ ਚਾਰ ਹੁੰਦੀਆਂ ਹਨ । ਇਹ ਕਰਸਰ ਨੂੰ ਸੱਜੇ, ਖੱਬੇ, ਉੱਪਰ ਅਤੇ ਨੀਚੇ ਲਿਜਾਉਣ ਵਾਸਤੇ ਵਰਤੀਆਂ ਜਾਂਦੀਆਂ ਹਨ । ਇਨ੍ਹਾਂ ਉੱਪਰ ਤੀਰ ਦੇ ਨਿਸ਼ਾਨ ਹੁੰਦੇ ਹਨ ।
ਮਾਊਸ (Mouse)
ਮਾਊਸ ਇਕ ਪੁਆਇੰਟ ਡੀਵਾਇਸ ਹੈ । ਇਹ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਫਲੈਟ ਸਰਫੇਸ ਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਤੇ ਘੁੰਮਦਾ ਹੈ ।
ਮਾਊਸ ਉੱਤੇ ਹੇਠ ਲਿਖੇ ਤਿੰਨ ਬਟਨ ਹੁੰਦੇ ਹਨ-
- ਖੱਬਾ ਬਟਨ (Left Button)
- ਸੱਜਾ ਬਟਨ (Right Button)
- ਸਕਰੋਲ ਬਟਨ (Scroll Button)
1. ਖੱਬਾ ਬਟਨ – ਜ਼ਿਆਦਾਤਰ ਖੱਬਾ ਬਟਨ ਹੀ ਵਰਤਿਆ ਜਾਂਦਾ ਹੈ । ਜੇਕਰ ਖੱਬਾ ਬਟਨ ਇੱਕ ਦਬਾਇਆ ਜਾਵੇ ਤਾਂ ਇਸ ਨੂੰ ਕਲਿੱਕ ਕਰਨਾ ਕਿਹਾ ਜਾਂਦਾ ਹੈ । ਜੇਕਰ ਇਸ ਨੂੰ ਦੋ ਵਾਰ ਦਬਾਇਆ ਜਾਵੇ ਤਾਂ ਇਸ ਨੂੰ ਡਬਲ ਕਲਿੱਕ ਕਿਹਾ ਜਾਂਦਾ ਹੈ ।
2. ਸੱਜਾ ਬਟਨ – ਜਦੋਂ ਸੱਜੇ ਬਟਨ ਨੂੰ ਦਬਾਇਆ ਜਾਂਦਾ ਹੈ ਤਾਂ ਇਸ ਨੂੰ ਰਾਈਟ ਕਲਿੱਕ ਕਰਨਾ ਕਿਹਾ ਜਾਂਦਾ ਹੈ । ਇਹ ਸ਼ਾਰਟਕੱਟ ਮੀਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ।
3. ਸਕਰੋਲ ਬਟਨ – ਇਹ ਇੱਕ ਪਹੀਏ ਦੀ ਤਰ੍ਹਾਂ ਹੁੰਦਾ ਹੈ । ਇਹ ਮਾਊਸ ਦੇ ਸੱਜੇ ਅਤੇ ਖੱਬੇ ਬਟਨ ਦੇ ਵਿਚਕਾਰ ਲੱਗਿਆ ਹੁੰਦਾ ਹੈ । ਇਸ ਸਕਰੋਲ ਬਟਨ ਨੂੰ ਘੁਮਾਇਆ ਜਾਂਦਾ ਹੈ ਜਿਸ ਨੂੰ ਸਕਰੋਲ ਕਰਨਾ ਕਿਹਾ ਜਾਂਦਾ ਹੈ । ਇਹ ਸਕਰੀਨ ਨੂੰ ਉੱਪਰ ਹੇਠਾਂ ਕਰਨ ਲਈ ਵਰਤਿਆ ਜਾਂਦਾ ਹੈ ।
ਮਾਈਕ੍ਰੋਫੋਨ (Microphone)
ਮਾਈਫੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ । ਇਸਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ । ਇਸ ਨਾਲ ਕੰਪਿਊਟਰ ਨੂੰ ਹਿਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ । ਰਿਕਾਰਡ ਕੀਤੀ ਆਵਾਜ਼ ਨੂੰ ਦੁਬਾਰਾ ਸੁਣਿਆ ਵੀ ਜਾ ਸਕਦਾ ਹੈ | ਮਾਈਕ ਰਾਹੀਂ ਬੋਲ ਕੇ ਕੰਪਿਊਟਰ ਤੇ ਕੁਝ ਟਾਈਪ ਵੀ ਕੀਤਾ ਜਾ ਸਕਦਾ ਹੈ । ਇਸ ਨਾਲ ਅਸੀਂ ਇੰਟਰਨੈੱਟ ਤੇ ਆਪਣੇ ਦੋਸਤਾਂ/ਮਿੱਤਰਾਂ ਨਾਲ ਗੱਲਬਾਤ ਵੀ ਕਰ ਸਕਦੇ ਹਾਂ।!
ਸਕੈਨਰ (Scanner)
ਇਹ ਇਕ ਡਾਟਾ ਇਨਪੁੱਟ ਯੰਤਰ ਹੈ ਜੋ ਨਿਸ਼ਾਨ ਅਤੇ ਅੱਖਰ ਪਹਿਚਾਣਦਾ ਹੈ । ਇਹ ਕੰਪਿਊਟਰ ਵਿੱਚ ਸਿੱਧੇ ਤੌਰ ‘ਤੇ ਡਾਟਾ ਭੇਜਣ ਦੇ ਕੰਮ ਆਉਂਦਾ ਹੈ | ਸਕੈਨਰ ਕਿਸੇ ਵੀ ਤਸਵੀਰ ਨੂੰ ਹਿੱਸਿਆਂ ਵਿੱਚ ਵੰਡ ਕੇ Light ਤੇ Dark spots ਦੇ ਰੂਪ ਵਿੱਚ Computer Memory ਵਿੱਚ ਸਟੋਰ ਕਰਦਾ ਹੈ । ਕੰਪਿਊਟਰ ਦਾ ਸਾਫ਼ਟਵੇਅਰ ਇਹਨਾਂ Dot patterns ਨੂੰ Interpret ਕਰਦਾ ਹੈ | ਸਕੈਨਰ ਜਾਣਕਾਰੀ ਲੈ ਕੇ ਉਸ ਨੂੰ ਸਕਰੀਨ ‘ਤੇ ਦਰਸਾਉਂਦਾ ਹੈ ।
ਸਕੈਨਰ ਦੇ ਦੋ ਭਾਗ ਹੁੰਦੇ ਹਨ, ਪਹਿਲਾਂ ਪੇਜ਼ ਨੂੰ Illuminate ਕਰਦਾ ਹੈ ਤਾਂ ਕਿ ਤਿਬਿੰਬ ਲਿਆ ਜਾ ਸਕੇ ਅਤੇ ਦੂਸਰਾ Optical ਪ੍ਰਤੀਬਿੰਬ ਨੂੰ Digital format ਵਿੱਚ ਬਦਲ ਦਿੰਦਾ ਹੈ ਤਾਂ ਕਿ ਕੰਪਿਊਟਰ ਵਿੱਚ ਸਟੋਰ ਕੀਤਾ ਜਾ ਸਕੇ । ਸਕੈਨ ਕੀਤਾ ਗ੍ਰਾਫ਼ਿਕ ਪ੍ਰਤਿਬਿੰਬ ਦੇਖਿਆ ਜਾ ਸਕਦਾ ਹੈ ਅਤੇ ਸਿੱਧਾ ਹੀ ਕੰਪਿਊਟਰ ਦੁਆਰਾ ਪ੍ਰੋਸੈਸ ਕੀਤਾ ਜਾ ਸਕਦਾ ਹੈ । ਕੁੱਝ ਕਿਸਮਾਂ ਦੇ ਸਕੈਨਰ ਲਿਖੇ ਗਏ ਟੈਕਸਟ ਨੂੰ ਕੰਪਿਊਟਰ ਟੈਕਸਟ ਵਿੱਚ ਬਦਲ ਸਕਦੇ ਹਨ । ਕਿਉਂਕਿ ਸਕੈਨਰ ਸਿੱਧੀ ਸੋਤ ਤੋਂ ਇਨਪੁੱਟ ਲੈਂਦਾ ਹੈ, ਇਸ ਲਈ ਇਨਪੁੱਟ ਕੁਆਲਟੀ ਬਹੁਤ ਵਧੀਆ ਹੁੰਦੀ ਹੈ ਅਤੇ ਤੇਜ਼ ਹੁੰਦੀ ਹੈ ।
ਵੈਬ ਕੈਮ (Web Camera)
ਇਹ ਕੈਮਰੇ ਇਲੈੱਕਟ੍ਰਾਨਿਕ ਤਰੀਕੇ ਨਾਲ ਪ੍ਰਤਿਬਿੰਬ ਲੈ ਕੇ ਉਸਨੂੰ Digital format ਵਿੱਚ ਬਦਲਦੇ ਹਨ । ਇਹ ਇਕ ਆਮ ਕੈਮਰੇ ਵਾਂਗ ਕੰਮ ਕਰਦੇ ਹਨ ਪਰ ਡਿਜੀਟਲ ਤਰੀਕੇ ਨਾਲ । ਇਹ ਸਥਿਰ ਤਸਵੀਰਾਂ ਅਤੇ ਵੀਡਿਓ ਰਿਕਾਰਡ ਕਰ ਸਕਦੇ ਹਨ । ਇਹ ਕੈਮਰੇ ਪ੍ਰਤਿਬਿੰਬ ਨੂੰ Digit ਦੀ ਤਰ੍ਹਾਂ ਡਿਸਕ ਜਾਂ ਮੈਮਰੀ ਵਿੱਚ ਸਟੋਰ ਕਰਦੇ ਹਨ । ਇਹ ਪ੍ਰਤਿਬਿੰਬ ਬਾਅਦ ਵਿੱਚ ਸਾਫ਼ਟਵੇਅਰ ਦੀ ਸਹਾਇਤਾ ਨਾਲ ਪ੍ਰੋਸੈਸ ਕੀਤੇ ਜਾ ਸਕਦੇ ਹਨ । ਇਹ ਇੰਟਰਨੈੱਟ ਨਾਲ ਵਰਤੇ ਜਾਂਦੇ ਹਨ ਅਤੇ ਇਸਨੂੰ Web-Cam ਕਿਹਾ ਜਾਂਦਾ ਹੈ । ਇਹ ਇੰਟਰਨੈੱਟ ਦੇ ਦੁਆਰਾ Visually ਗੱਲਬਾਤ ਕਰਨ ਦੇ ਕੰਮ ਆਉਂਦੇ ਹਨ । ਇਹ Teleconferencing ਦੇ ਕੰਮ ਆਉਂਦੇ ਹਨ । ਇਹ ਇਕ ਪਾਸਿਓਂ ਇਨਪੁੱਟ ਲੈ ਕੇ ਸਕਰੀਨ ਤੇ ਦੂਜੀ ਸਾਈਡ ਤੇ ਦਿਖਾਉਂਦੇ ਹਨ | ਕੁਝ Digital ਕੈਮਰੇ ਆਜ਼ਾਦ ਤੌਰ ਤੇ ਅਤੇ ਕੁਝ ਕੰਪਿਊਟਰ ਨਾਲ ਵਰਤੇ ਜਾਂਦੇ ਹਨ । ਡਾਟਾ ਕੰਪਿਊਟਰ ਤੇ ਤਾਰ ਦੀ ਸਹਾਇਤਾ ਨਾਲ ਜਾਂ Blue Tooth ਨਾਲ ਟਰਾਂਸਫਰ ਕੀਤਾ ਜਾਂਦਾ ਹੈ ।
ਟੱਚ ਪੈਡ (Touch Pad)
ਇਹ ਵੀ ਇਕ ਇਨਪੁੱਟ ਯੰਤਰ ਹੈ ।ਜਿਸਦੀ ਵਰਤੋਂ ਲੈਪਟਾਪ ਨਾਲ ਕੀਤੀ ਜਾਂਦੀ ਹੈ । ਇਹ ਇਕ ਪੈਨਲ ਹੁੰਦਾ ਹੈ ਜੋ ਮਾਊਸ ਦੀ ਜਗ੍ਹਾ ‘ਤੇ ਵਰਤਿਆ ਜਾਂਦਾ ਹੈ । ਇਸ ਵਿੱਚ ਮਾਊਸ ਵਾਂਗ ਸੱਜੇ ਅਤੇ ਖੱਬੇ ਬਟਨ ਹੁੰਦੇ ਹਨ । ਜੋ ਮਾਊਸ ਦੇ ਬਟਨਾਂ ਵਾਂਗ ਹੀ ਕੰਮ ਕਰਦੇ ਹਨ । ਇਸਦੇ ਸਰਫੇਸ ਤੇ ਜਦੋਂ ਉਂਗਲ ਘੁਮਾਈ ਜਾਂਦੀ ਹੈ, ਤਾਂ ਮਾਊਸ ਕਰਸਰ ਸਕਰੀਨ ‘ਤੇ ਘੁੰਮਦਾ ਹੈ ਬਟਨਾਂ ਦੀ ਮਦਦ ਨਾਲ ਅਸੀਂ ਕਲਿੱਕ ਕਰ ਸਕਦੇ ਹਾਂ ।
ਬਾਰ ਕੋਡ ਰੀਡਰ (Bar Code Reader)
ਇਹ ਇਕ ਤਰ੍ਹਾਂ ਦਾ ਇਨਪੁੱਟ ਯੰਤਰ ਹੈ । ਇਸ ਵਿੱਚ ਡਾਟਾ ਅਲੱਗ-ਅਲੱਗ ਮੋਟਾਈ ਦੀਆਂ ਲਾਈਨਾਂ ਦੀ ਤਰ੍ਹਾਂ ਕੋਡ ਹੁੰਦਾ ਹੈ । ਇਹ Optical ਤਰੀਕੇ ਨਾਲ ਪੜ੍ਹੀਆਂ ਜਾਂਦੀਆਂ ਹਨ। ਇਹ ਖ਼ਾਸ ਕੋਡ ਹੁੰਦੇ ਹਨ ਜੋ ਉਪਭੋਗਤਾ ਚੀਜ਼ਾਂ ਅਤੇ ਕਿਤਾਬਾਂ ਕੋਡ ਕਰਨ ਦੇ ਕੰਮ ਆਉਂਦੇ ਹਨ । ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਬਾਰ ਕੋਡ Universal Product Code (UPC) ਹੈ ।
ਬਾਰ ਕੋਡ ਰੀਡਰ ਲਾਈਨਾਂ ਨੂੰ ਪੜ੍ਹੇ ਜਾ ਸਕਣ ਵਾਲੀ ਸ਼ਬਦਾਵਲੀ ਵਿੱਚ ਬਦਲਦੇ ਹਨ । ਕੋਡ ਰੀਡਰ ਲਾਈਟ ਪਰਿਵਰਤਿਤ ਕਰਦਾ ਹੈ ਅਤੇ ਉਹ ਬਾਰ ਕੋਡ Image ਦੁਆਰਾ Reflect ਹੁੰਦਾ ਹੈ । ਇਕ ਲਾਈਟ ਸੰਵੇਦਨਸ਼ੀਲ Detector ਬਾਰ ਕੋਡ Image ਨੂੰ ਪਹਿਚਾਣਦਾ ਹੈ । ਜਦੋਂ ਕੋਡ ਪੜ੍ਹਿਆ ਜਾਂਦਾ ਹੈ ਤਾਂ ਇਹ ਲਾਈਨ Pattern ਨੂੰ ਨੰਬਰਾਂ ਵਿੱਚ ਬਦਲ ਜਾਂਦੀ ਹੈ । ਬਾਰ ਕੋਡ ਇਹ ਨੰਬਰ ਕੰਪਿਊਟਰ ਵਿੱਚ ਪਾ ਦਿੰਦੀ ਹੈ ਅਤੇ ਇਹ ਫਿਰ ਵਰਤਿਆ ਜਾ ਸਕਦਾ ਹੈ ।
ਲਾਈਟ ਪੈਂਨ (Light Pen)
ਇਹ ਇਕ Pointing Device ਹੈ ਜੋ ਸਕਰੀਨ ਤੇ ਇਕ ਖ਼ਾਸ ਥਾਂ ‘ਤੇ Point ਕਰਨ ਲਈ ਵਰਤਿਆ ਜਾਂਦਾ ਹੈ । ਇਹ ਇਕ ਪੈਂਨ ਦੀ ਸ਼ਕਲ ਦਾ ਯੰਤਰ ਹੁੰਦਾ ਹੈ ਜੋ ਤਾਰ ਦੀ ਸਹਾਇਤਾ ਨਾਲ ਕੰਪਿਊਟਰ ਨਾਲ ਜੁੜਿਆ ਹੁੰਦਾ ਹੈ । ਇਹ ਸਕਰੀਨ ‘ਤੇ ਕੁਦਰਤੀ Movements ਕਰਨ ਵਿੱਚ ਮੱਦਦ ਕਰਦਾ ਹੈ । ਇਹ ਖ਼ਾਸ ਤੌਰ ‘ਤੇ ਰੇਖੀਕ੍ਰਿਤ ਕੰਮਾਂ ਵਿੱਚ ਵਰਤਿਆ ਜਾਂਦਾ ਹੈ । ਇਸ ਪੈਂਨ ਵਿੱਚ ਇਕ Light Sensitive Receptor ਹੁੰਦਾ ਹੈ ਜੋ ਪੈਂਨ ਨੂੰ ਸਕਰੀਨ ਤੇ ਦਬਾਉਣ ਨਾਲ ਚਲਦਾ ਹੈ । ਇਹ ਲਾਈਟ ਛੱਡਣ ਦੀ ਥਾਂ ਲਾਈਟ ਲੱਭਦਾ ਹੈ । ਇਹ ਲਾਈਟ ਸੰਵੇਦਨਸ਼ੀਲ ਐੱਨ Phorphors Coating ਤੋਂ ਲਾਈਟ ਲੱਭਦਾ ਹੈ ਜਦੋਂ ਕਿਸੇ ਜਗਾ ਤੇ electron beam ਵੱਜਦਾ ਹੈ । ਇਹ ਪੈੱਨ ਕਿਸੇ ਵੀ ਹੋਰ ਕਿਸਮ ਦੀ ਲਾਈਟ ਨਹੀਂ ਲੱਭ ਸਕਦਾ । ਇਸ ਵਿੱਚ ਇਕ Photocell ਹੁੰਦਾ ਹੈ ਜੋ ਇਕ ਟਿਊਬ ਵਿੱਚ ਹੁੰਦਾ ਹੈ । ਜਦੋਂ ਇਸ ਨੂੰ ਸਕਰੀਨ ’ਤੇ ਫੇਰਿਆ ਜਾਂਦਾ ਹੈ ਤਾਂ ਇਹ ਕਿਸੇ ਥਾਂ ਤੋਂ ਆ ਰਹੀ ਲਾਈਟ ਨੂੰ ਜਾਂਚ ਲੈਂਦਾ ਹੈ । ਇਹ ਆਦਾਨ-ਪ੍ਰਦਾਨ ਦੇ ਰੇਖੀਕ੍ਰਿਤ ਕੰਮਾਂ ਲਈ ਵਰਤਿਆ ਜਾਂਦਾ ਹੈ । ਇਸ ਦੀ ਕਾਰਜ ਪ੍ਰਣਾਲੀ ਇਕ ਖ਼ਾਸ ਕਿਸਮ ਦੇ ਸਾਫ਼ਟਵੇਅਰ ਦੁਆਰਾ ਸੰਚਾਲਿਤ ਹੁੰਦੀ ਹੈ । ਇਸ ਦੀ ਸਭ ਤੋਂ ਜ਼ਿਆਦਾ ਅਤੇ ਆਮ ਵਰਤੋਂ ਕ੍ਰਿਕਟ ਮੈਚਾਂ ਦੇ ਦੌਰਾਨ ਹੁੰਦੀ ਹੈ ਜਦੋਂ ਕਮੈਂਟੇਟਰ ਕਿਸੇ ਖਿਡਾਰੀ ਦੀ ਪੁਜੀਸ਼ਨ ਦਿਖਾਉਂਦਾ ਹੈ ।
ਜੁਆਇ ਸਟਿਕ (Joy Stick)
ਇਹ ਵੀ ਇਕ ਤਰ੍ਹਾਂ ਦਾ Pointing ਇਨਪੁੱਟ ਯੰਤਰ ਹੈ । ਇਹ ਆਮ ਤੌਰ ਤੇ ਵੀਡਿਓ ਗੇਮਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਹੈ । ਇਸ ਵਿੱਚ ਇਕ ਛੋਟਾ ਜਿਹਾ Vertical ਲੀਵਰ ਹੁੰਦਾ ਹੈ ਜਿਸ ਨੂੰ ਸਟਿੱਕ ਕਿਹਾ ਜਾਂਦਾ ਹੈ ਜੋ ਇਕ ਬਾਰ ਤੇ ਜੁੜਿਆ ਹੁੰਦਾ ਹੈ । ਇਹ ਸਟਿੱਕ ਰੇਖੀਕ੍ਰਿਤ ਸਕਰੀਨ ਤੇ Pointer ਨੂੰ ਚਲਾਉਣ ਦੇ ਕੰਮ ਆਉਂਦੀ ਹੈ । ਇਸ ਵਿੱਚ ਬਾਰ ਤੇ ਜਾਂ ਸਟਿੱਕ ਉੱਪਰ ਬਟਨ ਵੀ ਹੁੰਦੇ ਹਨ ਜੋ ਬਿਲਕੁਲ ਉਸ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਮਾਊਸ ਦੇ ਬਟਨ ।
ਅੱਜ-ਕਲ੍ਹ ਜੁਆਏ ਸਟਿੱਕ ਕੀਅ-ਬੋਰਡ ‘ਤੇ ਹੀ ਜੁੜੀਆਂ ਆਉਂਦੀਆਂ ਹਨ । ਇਸ ਸਟਿੱਕ ਨੂੰ ਕੇਂਦਰੀ ਭਾਗ ਤੋਂ ਕਿਸੇ ਵੀ ਦਿਸ਼ਾ ਵੱਲ ਘੁੰਮਾਇਆ ਜਾ ਸਕਦਾ ਹੈ । ਅਸਲ ਵਿੱਚ ਇਹ ਇਕ ਬਿਜਲਈ ਯੰਤਰ ਹੈ ਜੋ Cursor ਨੂੰ ਘੁੰਮਾਉਣ ਲਈ ਵਰਤਿਆ ਜਾਂਦਾ ਹੈ । ਜਦੋਂ ਇਸ ਨੂੰ ਕਿਸੇ ਖ਼ਾਸ ਦਿਸ਼ਾ ਵਿੱਚ ਘੁੰਮਾਇਆ ਜਾਂਦਾ ਹੈ ਤਾਂ ਸਵਿੱਚ ਉਸੇ ਦਿਸ਼ਾ ਵਿੱਚ Activate ਹੋ ਜਾਂਦਾ ਹੈ ਅਤੇ Cursor ਨੂੰ ਨਿਰਦੇਸ਼ ਦਿੰਦਾ ਹੈ ਅਤੇ Cursor ਉਸੇ ਦਿਸ਼ਾ ਵਿੱਚ ਘੁੰਮਦਾ ਹੈ ਜਿਸ ਦਿਸ਼ਾ ਵਿੱਚ ਜੁਆਏ ਸਟਿੱਕ ਘੁੰਮਾਈ ਜਾਂਦੀ ਹੈ । ਜੁਆਏ ਸਟਿੱਕ USB ਤਾਰ ਦੁਆਰਾ ਕੰਪਿਊਟਰ ਨਾਲ ਜੁੜੀ ਹੁੰਦੀ ਹੈ ।
ਟੱਚ ਸਕਰੀਨ (Touch Screen)
ਬਾਕੀ ਦੇ ਯੰਤਰਾਂ ਦੇ ਕੰਮ ਕਰਨ ਲਈ ਕੁੱਝ ਖ਼ਾਸ ਹਾਰਡਵੇਅਰ ਦੀ ਲੋੜ ਪੈਂਦੀ ਹੈ ਪਰੰਤੂ ਟੱਚ ਸਕਰੀਨ ਦੇ ਕੰਮ ਕਰਨ ਲਈ ਵਿਅਕਤੀ ਦੇ ਹੱਥ ਦੀ ਲੋੜ ਹੁੰਦੀ ਹੈ । ਇਹ ਉਪਭੋਗਤਾ ਨੂੰ ਸਿਰਫ਼ ਛੂਹ ਦੇ ਦੁਆਰਾ ਕੰਪਿਊਟਰ ਨੂੰ ਨਿਰਦੇਸ਼ ਦੇਣ ਵਿੱਚ ਮੱਦਦ ਕਰਦੀ ਹੈ । ਟੱਚ ਸਕਰੀਨ ਮਾਨੀਟਰ ਦੇ ਕੋਨਿਆਂ ਤੋਂ Horizontal ਅਤੇ Vertical ਦਿਸ਼ਾ ਵੱਲ ਪ੍ਰਕਾਸ਼ ਕਿਰਨਾਂ ਨਿਕਲਦੀਆਂ ਹਨ ਜੋ ਸਕਰੀਨ ਤੇ ਆਢੀਆਂ-ਟੇਢੀਆਂ ਰੇਖਾਵਾਂ ਚਿਤਰਦੇ ਹਨ । ਜਦੋਂ ਉਪਭੋਗਤਾ ਸਕਰੀਨ ਨੂੰ ਛੂੰਹਦਾ ਹੈ ਤਾਂ ਇਕ ਖ਼ਾਸ ਪ੍ਰਕਾਰ ਰੇਖਾ ਦੇ ਰਸਤੇ ਵਿੱਚ ਰੁਕਾਵਟ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਜਗ੍ਹਾ ਦੀ ਪਹਿਚਾਨ Mark ਹੁੰਦੀ ਹੈ । ਟੱਚ ਸਕਰੀਨ ਬਹੁਤ ਫ਼ਾਇਦੇਮੰਦ ਹੈ ਅਤੇ ਇਸ ਵਿੱਚ ਲਾਈਟ ਪੈਂਨ, ਮਾਊਸ ਜਾਂ ਟਰੈਕ ਬਾਲ ਨੂੰ ਵਰਤਣ ਲਈ ਕਿਸੇ ਖਾਸ ਸਿਖਲਾਈ ਦੀ ਲੋੜ ਨਹੀਂ ਹੁੰਦੀ । ਇਹ ਸਕਰੀਨ ਖ਼ਾਸ ਤੌਰ ‘ਤੇ ਉਹਨਾਂ ਲਈ ਫ਼ਾਇਦੇਮੰਦ ਹੈ ਜਿਹਨਾਂ ਨੂੰ ਹਾਰਡਵੇਅਰ ਬਾਰੇ ਜਾਣਕਾਰੀ ਨਹੀਂ ਹੈ । ਇਹ ਆਮ ਤੌਰ ‘ਤੇ ਜਨਤਕ ਥਾਂਵਾਂ ‘ਤੇ ਲਗਾਈ ਜਾਂਦੀ ਹੈ ਜਿੱਥੇ ਕਿ ਇਸਨੂੰ ਬਹੁਤ ਲੋਕਾਂ ਨੇ ਵਰਤਣਾ ਹੁੰਦਾ ਹੈ ਅਤੇ ਇਸ ਤੇ ਕੰਮ ਕਰਨਾ ਵੀ ਆਸਾਨ ਹੈ ।
ਬਾਇਉਮੀਟਰਿਕ (Biometric)
ਬਾਇਓਮੀਟਰਿਕ ਮਸ਼ੀਨ ਦੀ ਮਦਦ ਨਾਲ ਅਸੀਂ ਕਿਸੇ ਵਿਅਕਤੀ ਦੀ ਪਛਾਣ ਉਸਦੇ ਸਰੀਰ ਦੇ ਅੰਗਾਂ ਦੀ ਸਕੈਨਿੰਗ ਕਰ ਕੇ ਕਰ ਸਕਦੇ ਹਾਂ । ਇਸ ਰਾਹੀਂ ਅਸੀਂ ਉਂਗਲਾਂ, ਅੱਖਾਂ, ਚਿਹਰੇ ਆਦਿ ਦੀ ਸਕੈਨਿੰਗ ਕਰ ਸਕਦੇ ਹਾਂ । ਇਹ ਕਈ ਪ੍ਰਕਾਰ ਦੇ ਹੁੰਦੇ ਹਨ ।
ਇਲੈੱਕਟ੍ਰਾਨਿਕ ਹਸਤਾਖ਼ਰ ਪੈਡ (Electronic Signature Pad)
ਇਸ ਮਸ਼ੀਨ ਦੀ ਮਦਦ ਨਾਲ ਵਿਅਕਤੀ ਦੇ ਹਸਤਾਖ਼ਰਾਂ ਨੂੰ ਡਿਜ਼ੀਟਲ ਰੂਪ ਵਿੱਚ ਬਦਲਿਆ ਜਾਂਦਾ ਹੈ । ਇਹ ਇਕ ਪੈਨ ਆਕਾਰ ਦੇ ਸਟਾਈਲਸ ਦੀ ਮਦਦ ਨਾਲ ਕੰਮ ਕਰਦਾ ਹੈ ।