Punjab State Board PSEB 6th Class Home Science Book Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ Textbook Exercise Questions, and Answers.
PSEB Solutions for Class 6 Home Science Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ
ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਨਾਂ ਲਿਖੋ ।
ਉੱਤਰ-
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਵਾ, ਪਾਣੀ ਅਤੇ ਭੋਜਨ ਹਨ ।
ਪ੍ਰਸ਼ਨ 2.
ਪੱਕਿਆ ਹੋਇਆ ਭੋਜਨ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਪੱਕਿਆ ਹੋਇਆ ਭੋਜਨ ਸੁਆਦੀ, ਖ਼ੁਸ਼ਬੂਦਾਰ ਅਤੇ ਛੇਤੀ ਪਚਨਯੋਗ ਹੁੰਦਾ ਹੈ ।
ਪ੍ਰਸ਼ਨ 3.
ਅਸੀਂ ਸਵਸਥ ਕਿਵੇਂ ਰਹਿ ਸਕਦੇ ਹਾਂ ?
ਉੱਤਰ-
ਅਸੀਂ ਨਿਯਮਿਤ ਰੂਪ ਨਾਲ ਸੰਤੁਲਿਤ ਭੋਜਨ ਖਾ ਕੇ ਸਵਸਥ ਰਹਿ ਸਕਦੇ ਹਾਂ ।
ਪ੍ਰਸ਼ਨ 4.
ਘਰ ਸਾਨੂੰ ਸਰੀਰਕ ਤੌਰ ਤੇ ਸਵਸਥ ਕਿਵੇਂ ਰੱਖਦਾ ਹੈ ?
ਉੱਤਰ-
ਘਰ ਸਾਨੂੰ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਦਾ ਹੈ ਜਿਸ ਨਾਲ ਅਸੀਂ ਸਰੀਰਕ ਤੌਰ ਤੇ ਸਵਸਥ ਰਹਿੰਦੇ ਹਾਂ | ਘਰ ਸਾਨੂੰ ਗਰਮੀ ਸਰਦੀ, ਜੰਗਲੀ ਜਾਨਵਰਾਂ ਤੇ ਕੁਦਰਤੀ ਆਫਤਾਂ ਤੋਂ ਵੀ ਬਚਾਉਣ ਵਿਚ ਸਹਾਇਕ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਭੋਜਨ ਨੂੰ ਜਿਊਂਦੇ ਜੀਵ ਦੀ ਪਹਿਲੀ ਤੇ ਮੁੱਢਲੀ ਲੋੜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
ਭੋਜਨ ਨੂੰ ਜਿਉਂਦੇ ਜੀਵ ਦੀ ਮੁੱਢਲੀ ਲੋੜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਲੋੜ ਜਨਮ ਤੋਂ ਲੈ ਕੇ ਮੌਤ ਤਕ ਸਾਡੇ ਨਾਲ ਜੁੜੀ ਰਹਿੰਦੀ ਹੈ ।
ਪ੍ਰਸ਼ਨ 6.
ਪੁਰਾਣੇ ਤੇ ਅੱਜ ਦੇ ਮਨੁੱਖ ਦੇ ਖਾਣੇ ਵਿਚ ਕੀ ਫਰਕ ਹੈ ? |
ਉੱਤਰ-ਪੁਰਾਤਨ ਮਨੁੱਖ ਕੰਦ-ਮੂਲ ਅਤੇ ਫਲ-ਫੁੱਲ ਖਾ ਕੇ ਆਪਣੇ ਢਿੱਡ ਦੀ ਭੁੱਖ ਨੂੰ ਸ਼ਾਂਤ ਕਰਦਾ ਸੀ । ਤਦ ਉਸ ਦੇ ਲਈ ਇਹੋ ਵਸਤਾਂ ਭੋਜਨ ਸਨ । ਅੱਜ ਦਾ ਮਨੁੱਖ ਭੁੱਖ ਮਿਟਾਉਣ ਲਈ ਕੰਦ-ਮੂਲ ਜਾਂ ਕੱਚਾ ਭੋਜਨ ਨਹੀਂ ਖਾਂਦਾ ਬਲਕਿ ਉਸ ਨੂੰ ਕਈ ਢੰਗਾਂ ਨਾਲ ਪਕਾ ਕੇ, ਸੁਆਦੀ ਅਤੇ ਆਕਰਸ਼ਕ ਬਣਾ ਕੇ ਖਾਂਦਾ ਹੈ ।
ਪ੍ਰਸ਼ਨ 7.
ਅਸੀਂ ਘਰ ਕਿਉਂ ਬਣਾਉਂਦੇ ਹਾਂ ?
ਉੱਤਰ-
ਘਰ ਇਕ ਅਜਿਹੀ ਥਾਂ ਹੈ ਜਿੱਥੇ ਸਾਨੂੰ ਆਰਾਮ ਮਿਲਦਾ ਹੈ, ਜਿੱਥੇ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਹੀਂ ਸਕਦੇ ਹਾਂ ਅਤੇ ਜਿੱਥੇ ਸਾਨੂੰ ਸਰੀਰਕ ਅਤੇ ਭੌਤਿਕ ਸੁਰੱਖਿਆ ਮਿਲਦੀ ਹੈ ।
ਪ੍ਰਸ਼ਨ 8.
ਕੀ ਪਸ਼ੂ-ਪੰਛੀਆਂ ਨੂੰ ਵੀ ਘਰ ਦੀ ਲੋੜ ਹੈ ?
ਉੱਤਰ-
ਹਾਂ । ਸਾਡੇ ਵਾਂਗ ਹੀ ਪਸ਼ੂ-ਪੰਛੀਆਂ ਨੂੰ ਵੀ ਘਰ ਦੀ ਲੋੜ ਹੁੰਦੀ ਹੈ। ਪਸ਼ੂ-ਪੰਛੀ ਵੀ ਭੋਜਨ ਦੀ ਭਾਲ ਵਿਚ ਬਾਹਰ ਜਾਂਦੇ ਹਨ ਅਤੇ ਸ਼ਾਮ ਹੁੰਦੇ ਹੀ ਘਰ ਵਾਪਸ ਆ ਜਾਂਦੇ ਹਨ । ਜਿਵੇਂ-ਖ਼ਰਗੋਸ਼ ਖੁੱਡਾਂ ਬਣਾ ਕੇ ਰਹਿੰਦੇ ਹਨ, ਪੰਛੀ ਆਲ੍ਹਣੇ ਬਣਾ ਕੇ ਰਹਿੰਦੇ ਹਨ ।
ਪ੍ਰਸ਼ਨ 9.
ਪ੍ਰਾਚੀਨ ਸਮੇਂ ਦੇ ਘਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪ੍ਰਾਚੀਨ ਮਨੁੱਖ ਗੁਫ਼ਾਵਾਂ ਵਿਚ ਰਹਿੰਦਾ ਸੀ । ਹੌਲੀ-ਹੌਲੀ ਉਹ ਲੱਕੜੀ ਅਤੇ ਪੱਥਰਾਂ ਦੇ ਘਰਾਂ ਵਿਚ ਰਹਿਣ ਲੱਗਾ ।
ਪ੍ਰਸ਼ਨ 10.
ਘਰ ਨੂੰ ਸਵਰਗ’ ਕਿਉਂ ਆਖਿਆ ਜਾਂਦਾ ਹੈ ?
ਉੱਤਰ-
ਘਰ ਨੂੰ ਸਵਰਗ ਇਸ ਲਈ ਕਿਹਾ ਗਿਆ ਹੈ ਕਿ ਘਰ ਸਾਨੂੰ ਆਰਾਮ ਅਤੇ ਸੁੱਖ ਪ੍ਰਦਾਨ ਕਰਦਾ ਹੈ । ਇਹ ਇਕ ਅਜਿਹਾ ਸੁਖਦਾਈ ਸਥਾਨ ਹੈ ਕਿ ਅਸੀਂ ਭਾਵੇਂ ਜਿੱਥੇ ਵੀ ਘੁੰਮੀਏ ਅਤੇ ਬਾਹਰ ਸਾਨੂੰ ਕਿੰਨੇ ਹੀ ਸੁੱਖ ਕਿਉਂ ਨਾ ਮਿਲਣ, ਘਰ ਵਾਪਸ ਮੁੜਨ ਦੀ ਲਾਲਸਾ ਸੁਭਾਵਿਕ ਰੂਪ ਨਾਲ ਬਣੀ ਰਹਿੰਦੀ ਹੈ ।
ਪ੍ਰਸ਼ਨ 11.
ਕੱਪੜੇ ਮਨੁੱਖ ਦੀ ਮੁੱਢਲੀ ਲੋੜ ਕਿਵੇਂ ਹਨ ?
ਉੱਤਰ-
ਕੱਪੜਿਆਂ ਨੂੰ ਮਨੁੱਖ ਦੀ ਮੁੱਢਲੀ ਲੋੜ ਇਸ ਲਈ ਕਿਹਾ ਗਿਆ ਹੈ ਕਿਉਂਕਿ ਭੋਜਨ ਦੀ ਤਰ੍ਹਾਂ ਇਹ ਲੋੜ ਜਨਮ ਤੋਂ ਲੈ ਕੇ ਮੌਤ ਤਕ ਮਨੁੱਖ ਦੇ ਨਾਲ ਜੁੜੀ ਰਹਿੰਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 12.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਲੋੜਾਂ ਜੋ ਜਨਮ ਤੋਂ ਲੈ ਕੇ ਅੰਤ ਤਕ ਸਾਡੇ ਨਾਲ ਰਹਿੰਦੀਆਂ ਹਨ ਅਤੇ ਜਿਸ ਦੀ ਪੂਰਤੀ ਨੂੰ ਪਹਿਲ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀਆਂ ਲੋੜਾਂ ਕਿਹਾ ਜਾਂਦਾ ਹੈ । ਮੁੱਢਲੀਆਂ ਲੋੜਾਂ ਦੇ ਅੰਤਰਗਤ ਭੋਜਨ, ਕੱਪੜੇ ਜਾਂ ਘਰ ਜਾਂ ਆਸ਼ਰਮ ਮੁੱਖ ਹਨ । ਜਨਮ ਤੋਂ ਲੈ ਕੇ ਮਰਨ ਤਕ ਸਾਰੇ ਮਨੁੱਖ, ਜੀਵ-ਜੰਤੂ ਆਪਣੀਆਂ ਲੋੜਾਂ ਦੀ ਪੂਰਤੀ ਦੇ ਲਈ ਸੰਘਰਸ਼ ਕਰਦੇ ਰਹਿੰਦੇ ਹਨ । ਇਹ ਵੀ ਧਿਆਨ ਯੋਗ ਹੈ ਕਿ ਸਾਰੇ ਪ੍ਰਾਣੀਆਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦਾ ਢੰਗ ਅਤੇ ਕੋਸ਼ਿਸ਼ ਵੱਖ-ਵੱਖ ਹੁੰਦੀ ਹੈ ।
ਅਜਿਹੀ ਕੋਈ ਵੀ ਵਸਤੂ ਜਿਸ ਦੇ ਬਿਨਾਂ ਜੀਵਨ ਵਿੱਚ ਕੁੱਝ ਕਮੀ ਲਗਦੀ ਹੈ ਜਿਸ ਦੇ ਬਿਨਾਂ ਰਹਿਣਾ ਮੁਸ਼ਕਲ ਲਗਦਾ ਹੈ, ਉਹ ਲੋੜ ਬਣ ਜਾਂਦੀ ਹੈ । ਅੱਜ ਦੇ ਆਧੁਨਿਕ ਜੀਵਨ ਵਿੱਚ ਤਾਂ ਕਈ ਤਰ੍ਹਾਂ ਦੀਆਂ ਲੋੜਾਂ ਪੈਦਾ ਹੋ ਗਈਆਂ ਹਨ ਜਾਂ ਪੈਦਾ ਕਰ ਲਈਆਂ ਗਈਆਂ ਹਨ । ਗੱਡੀ, ਕਾਰ, ਵਾਯੂਯਾਨ, ਮੋਬਾਇਲ ਫ਼ੋਨ, ਇੰਟਰਨੈਟ, ਕੰਪਿਊਟਰ ਆਦਿ ਕਈ ਕੁੱਝ ਹੈ ਜਿਸਦੇ ਬਿਨਾਂ ਜੀਵਨ ਜਿਉਣਾ ਕਠਿਨ ਪ੍ਰਤੀਤ ਹੁੰਦਾ ਹੈ । ਲੋੜਾਂ ਜ਼ਿਆਦਾ ਹੋਣ ਦੇ ਬਾਵਜੂਦ ਵੀ ਤਿੰਨ ਮੁੱਖ ਲੋੜਾਂ ਹਨ ਜਿਨ੍ਹਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉੱਪਰ ਲਿਖੀਆਂ ਸਾਰੀਆਂ ਲੋੜਾਂ ਫਾਲਤੂ ਹੋ ਜਾਂਦੀਆਂ ਹਨ । ਇਹ ਤਿੰਨ ਲੋੜਾਂ ਜੋ ਕਿ ਮੁੱਢਲੀਆਂ ਹਨ-ਰੋਟੀ, ਕੱਪੜਾ ਅਤੇ ਮਕਾਨ ਅਤੇ ਇਨ੍ਹਾਂ ਸਾਰੀਆਂ ਵਿੱਚੋਂ ਬਹੁਤ ਜ਼ਿਆਦਾ ਲੋੜ ਭੋਜਨ ਦੀ ਹੈ ।
ਪ੍ਰਸ਼ਨ 13.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਅੰਤਰਗਤ ਕਿਹੜੀਆਂ-ਕਿਹੜੀਆਂ ਲੋੜਾਂ ਆਉਂਦੀਆਂ ਹਨ ?
ਉੱਤਰ-
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਅੰਤਰਗਤ ਭੋਜਨ, ਕੱਪੜੇ ਅਤੇ ਘਰ ਜਾਂ ਆਸ਼ਰਮ ਦੀਆਂ ਲੋੜਾਂ ਆਉਂਦੀਆਂ ਹਨ ।
ਭੋਜਨ ਦੀ ਲੋੜ – ਭੋਜਨ ਦੀ ਲੋੜ ਵੀ ਹਵਾ ਤੇ ਪਾਣੀ ਦੀ ਤਰ੍ਹਾਂ ਹੀ ਹੈ । ਮਨੁੱਖ ਨੂੰ ਅਤੇ ਸਾਰੇ ਜੀਵਤ ਪ੍ਰਾਣੀਆਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਭੋਜਨ ਭੁੱਖ ਨੂੰ ਤਾਂ ਖਤਮ ਕਰਦਾ ਹੈ । ਨਾਲ ਹੀ ਸਰੀਰ ਦੇ ਵਿਕਾਸ ਵਿਚ ਵੀ ਯੋਗਦਾਨ ਪਾਉਂਦਾ ਹੈ । ਮਨੁੱਖ ਵੱਖ-ਵੱਖ ਤਰ੍ਹਾਂ ਦੇ ਭੋਜਨ ਨੂੰ ਪਕਾ ਕੇ ਖਾਂਦਾ ਹੈ । ਭੋਜਨ ਦੇ ਸਰੀਰਕ, ਸਮਾਜਿਕ ਤੇ ਧਾਰਮਿਕ ਕਾਰਜ ਵੀ ਹਨ । ਭੋਜਨ ਵਧੀਆ ਹੋਵੇ ਤਾਂ ਇਸ ਨੂੰ ਖਾ ਕੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ।
ਘਰ ਦੀ ਲੋੜ – ਮਨੁੱਖ ਨੂੰ ਭੋਜਨ ਤੋਂ ਬਾਅਦ ਹੋਰ ਮੁੱਢਲੀ ਲੋੜ ਘਰ ਦੀ ਹੁੰਦੀ ਹੈ । ਮਨੁੱਖ ਹੀ ਨਹੀਂ ਪਸ਼ੂ-ਪੰਛੀ ਵੀ ਆਪਣਾ ਘਰ ਬਣਾਉਂਦੇ ਹਨ । ਮਨੁੱਖ ਵੀ ਅਤੇ ਪੰਛੀ ਆਪਣੇ ਭੋਜਨ ਦੀ ਭਾਲ ਵਿਚ ਦਿਨ ਭਰ ਬਾਹਰ ਰਹਿੰਦੇ ਹਨ ਤੇ ਸ਼ਾਮ ਹੋਣ ਤੇ ਘਰ ਆ ਜਾਂਦੇ ਹਨ | ਘਰ ਵਿਚ ਸਾਨੂੰ ਆਰਾਮ ਮਿਲਦਾ ਹੈ, ਘਰ ਸਾਨੂੰ ਜੰਗਲੀ ਜਾਨਵਰਾਂ ਤੋਂ, ਗਰਮੀ, ਸਰਦੀ, ਬਰਸਾਤ ਤੋਂ ਬਚਾਉਂਦਾ ਹੈ । ਘਰ ਨਾਲ ਸਾਡੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ।
ਕੱਪੜੇ ਦੀ ਲੋੜ – ਸਰੀਰ ਨੂੰ ਢੱਕਣ ਲਈ ਅਤੇ ਸਭਿਅਕ ਦਿਖਾਈ ਦੇਣ ਲਈ ਕੱਪੜਿਆਂ ਦੀ ਲੋੜ ਹੁੰਦੀ ਹੈ । ਕੱਪੜੇ ਸਾਨੂੰ ਗਰਮੀ-ਸਰਦੀ ਤੋਂ ਬਚਾਉਂਦੇ ਹਨ । ਕੱਪੜੇ ਪਹਿਣ ਕੇ ਮਨੁੱਖ ਸੁਹਣਾ ਦਿਖਾਈ ਦਿੰਦਾ ਹੈ । ਕੱਪੜੇ ਸੱਟ ਲੱਗਣ ਤੋਂ ਬਚਾਉਂਦੇ ਹਨ ਅਤੇ ਕੀੜੇ-ਮਕੌੜਿਆਂ ਤੋਂ ਵੀ ਬਚਾਉਂਦੇ ਹਨ ।
ਪ੍ਰਸ਼ਨ 14.
ਘਰ ਦੀ ਲੋੜ ਕਿਨ੍ਹਾਂ ਕਾਰਨਾਂ ਕਰਕੇ ਹੈ ?
ਉੱਤਰ-
ਘਰ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ-
1. ਗਰਮੀ – ਸਰਦੀ ਤੋਂ ਬਚਾਅ-ਗਰਮੀ-ਸਰਦੀ ਤੋਂ ਬਚਣ ਲਈ ਘਰ ਹੀ ਅਜਿਹੀ ਥਾਂ ਹੈ ਜਿੱਥੇ ਮਨੁੱਖ ਆਪਣਾ ਸਿਰ ਛੁਪਾ ਸਕਦਾ ਹੈ | ਘਰ ਗਰਮੀਆਂ ਵਿਚ ਲੂ ਜਾਂ ਧੁੱਪ ਤੋਂ ਬਚਾਉਂਦਾ ਹੈ ਅਤੇ ਸਰਦੀਆਂ ਵਿਚ ਬਰਫ਼ੀਲੀਆਂ ਹਵਾਵਾਂ ਤੋਂ ਸਾਡੀ ਰੱਖਿਆ ਕਰਦਾ ਹੈ । ਇਸ ਤੋਂ ਇਲਾਵਾ ਘਰ ਕਈ ਵਾਰੀ ਕੁਦਰਤੀ ਪ੍ਰਕੋਪੀਆਂ, ਜਿਵੇਂ-ਤੁਫ਼ਾਨ, ਗੜੇ, ਹਨ੍ਹੇਰੀ ਆਦਿ ਤੋਂ ਵੀ ਬਚਾਉਂਦਾ ਹੈ ।
2. ਜੰਗਲੀ – ਪਸ਼ੂਆਂ ਅਤੇ ਚੋਰਾਂ ਤੋਂ ਬਚਾਅ-ਘਰ ਵਿਚ ਰਹਿ ਕੇ ਅਸੀਂ ਆਪਣੀ ਜਾਨ ਅਤੇ ਮਾਲ ਨੂੰ ਸੁਰੱਖਿਅਤ ਕਰਦੇ ਹਾਂ । ਜੰਗਲੀ ਪਸ਼ੂਆਂ ਅਤੇ ਚੋਰਾਂ ਦਾ ਕੰਧ ਪਾਰ ਕਰਕੇ ਆਉਣਾ ਸੌਖਾ ਨਹੀਂ ਜਿੰਨਾ ਕਿ ਖੁੱਲ੍ਹੇ ਥਾਂ | ਅੱਜ-ਕਲ੍ਹ ਦੀਆਂ ਕੰਧਾਂ ਉੱਤੇ ਲੋਹੇ ਦੀਆਂ ਤਾਰਾਂ ਜਾਂ ਸ਼ੀਸ਼ੇ ਆਦਿ ਵੀ ਇਸੇ ਲਈ ਲਗਾਏ ਜਾਂਦੇ ਹਨ ।
3. ਪਰਿਵਾਰਿਕ ਭਾਵਨਾ-ਜਦੋਂ ਅਸੀਂ ਇਕ ਚਾਰ-ਦੀਵਾਰੀ ਵਿਚ ਮਿਲ-ਜੁਲ ਕੇ ਬੈਠਦੇ ਹਾਂ ਤਾਂ ਮੇਲ-ਜੋਲ ਦੀ ਭਾਵਨਾ ਪੈਦਾ ਹੁੰਦੀ ਹੈ | ਘਰ ਸਿਰਫ਼ ਇੱਟਾਂ ਦੀ ਇਮਾਰਤ ਹੀ ਨਹੀਂ ਹੁੰਦਾ, ਘਰ ਤਾਂ ਅਸਲ ਵਿਚ ਅਜਿਹੀ ਥਾਂ ਹੈ ਜਿੱਥੇ ਮਿਲ-ਜੁਲ ਕੇ ਇਕ ਦੂਜੇ ਦੇ ਦੁੱਖ-ਸੁੱਖ ਵੰਡਦੇ ਹਾਂ ਅਤੇ ਜ਼ਿੰਮੇਵਾਰੀ ਨੂੰ ਵੰਡ ਕੇ ਚੱਲਦੇ ਹਾਂ । ਇਸ ਤਰ੍ਹਾਂ ਘਰ ਵਿਚ ਸਾਡੀਆਂ ਪ੍ਰਵਿਰਤੀਆਂ ਨੂੰ ਸੰਤੁਸ਼ਟੀ ਮਿਲਦੀ ਹੈ ਜਿਵੇਂ ਕਿ ਮਾਂ-ਬਾਪ ਦਾ ਪਿਆਰ, ਭੈਣ-ਭਰਾ ਦਾ ਪਿਆਰ, ਇਕੱਠੇ ਰਹਿਣ ਦੀ ਪ੍ਰਵਿਰਤੀ ਆਦਿ ।
ਪ੍ਰਸ਼ਨ 15.
ਕੱਪੜਿਆਂ ਦੀ ਲੋੜ ਕਿਹਨਾਂ ਕਾਰਨਾਂ ਕਰਕੇ ਹੈ ?
ਉੱਤਰ-
ਕੱਪੜਿਆਂ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੈ-
1. ਗਰਮੀ ਸਰਦੀ ਤੋਂ ਬਚਾਅ-ਕੱਪੜੇ ਸਾਨੂੰ ਗਰਮੀਆਂ ਵਿਚ ਗਰਮੀ ਅਤੇ ਸਰਦੀਆਂ ਵਿਚ ਠੰਢ ਤੋਂ ਬਚਾਉਂਦੇ ਹਨ । ਇਹੋ ਕਾਰਨ ਹੈ ਕਿ ਗਰਮੀਆਂ ਵਿਚ ਉਹੋ ਕੱਪੜੇ ਪਾਏ ਜਾਂਦੇ ਹਨ ਜੋ ਸਰੀਰ ਦੀ ਗਰਮੀ ਨੂੰ ਬਾਹਰ ਕੱਢਦੇ ਹਨ, ਜਿਵੇਂ ਮਲਮਲ ਅਤੇ ਰੂਬੀਆ ਆਦਿ । ਪਰੰਤੂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਸਰਦੀਆਂ ਵਿਚ ਊਨੀ ਕੱਪੜੇ ਪਾਏ ਜਾਂਦੇ ਹਨ, ਕਿਉਂਕਿ ਇਹ ਤਾਪ ਦੇ ਕੁਚਾਲਕ ਹੁੰਦੇ ਹਨ ਅਤੇ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ । ਇਸੇ ਕਾਰਨ ਕੱਪੜੇ ਪਹਿਣਨ ਅਤੇ ਖਰੀਦਣ ਸਮੇਂ ਰੁੱਤ ਦਾ ਧਿਆਨ ਰੱਖਿਆ ਜਾਂਦਾ ਹੈ ।
2. ਸੁੰਦਰਤਾ ਵਿਚ ਵਾਧਾ – ਕੱਪੜੇ ਮਨੁੱਖ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ । ਪ੍ਰਾਚੀਨ ਸਮੇਂ ਵਿਚ ਮਨੁੱਖ ਪਸ਼ੂਆਂ ਦੀਆਂ ਖੱਲਾਂ ਨਾਲ ਆਪਣੇ ਸਰੀਰ ਨੂੰ ਸਜਾਉਂਦਾ ਸੀ । ਤਦ ਖੱਲਾਂ ਹੀ ਕੱਪੜੇ ਸਨ । ਸੁੰਦਰਤਾ ਦੇ ਮੁਕਾਬਲੇ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ । ਇਹਨਾਂ ਦੇ ਸਿਉਣ-ਪਰੋਣ ਵਿਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ । ਸੁੰਦਰਤਾ ਵਧਾਉਣ ਲਈ ਕੱਪੜਿਆਂ ਨੂੰ ਰੰਗਾਂ ਅਤੇ ਛਾਪੇ ਨਾਲ ਜਾਂ ਕਈ ਵਾਰੀ ਫੁੱਲ-ਬੂਟਿਆਂ ਦੀ ਕਢਾਈ ਕਰਕੇ ਸੁੰਦਰ ਅਤੇ ਦਿਲ-ਖਿੱਚਵਾਂ ਬਣਾਇਆ ਜਾਂਦਾ ਹੈ ।
3. ਸਭਿਅਤਾ ਦਾ ਪ੍ਰਤੀਕ – ਚੰਗੀ ਤਰ੍ਹਾਂ ਕੱਪੜੇ ਪਹਿਨ ਕੇ ਤਿਆਰ ਹੋਣਾ ਸੱਭਿਅ ਮਨੁੱਖ ਹੋਣ ਦਾ ਪ੍ਰਤੀਕ ਹੈ । ਕੱਪੜੇ ਪਹਿਨਣ ਦੀ ਗੱਲ ਸਾਨੂੰ ਪਸ਼ੂ-ਪੰਛੀਆਂ ਤੋਂ ਵੱਖ ਕਰਦੀ ਹੈ । ਅੱਜ ਜੇਕਰ ਕਦੀ ਕੋਈ ਠੀਕ ਤਰ੍ਹਾਂ ਕੱਪੜੇ ਨਾ ਪਹਿਨੇ ਤਾਂ ਉਸ ਨੂੰ ਮੂਰਖ ਜਾਂ ਅਸੱਭਿਅ ਕਿਹਾ ਜਾਂਦਾ ਹੈ । ਇਸੇ ਕਾਰਨ ਖੇਡਣ, ਤੈਰਨ, ਖਾਣਾ ਬਨਾਉਣ ਲਈ ਵੱਖ-ਵੱਖ ਪਹਿਰਾਵੇ ਵਰਤੇ ਜਾਂਦੇ ਹਨ | ਅੱਜ ਦੇ ਜ਼ਮਾਨੇ ਵਿਚ ਕੱਪੜੇ ਦੁਆਰਾਂ ਸੱਭਿਅ ਅਤੇ ਅਸੱਭਿਅ ਮਨੁੱਖ ਦਾ ਅਨੁਮਾਨ ਲਾਇਆ ਜਾਂਦਾ ਹੈ ।
4. ਸੱਟ ਲੱਗਣ ਤੋਂ ਬਚਾਅ-ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।
5. ਕੀੜੇ ਮਕੌੜਿਆਂ ਤੋਂ ਬਚਾਅ-ਵਾਤਾਵਰਨ ਵਿਚ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹੁੰਦੇ ਹਨ, ਜਿਵੇਂ ਬਿੱਛੂ, ਭੰਡ, ਮੱਛਰ ਆਦਿ । ਜੇਕਰ ਕੱਪੜੇ ਦੇ ਉੱਪਰੋਂ ਕੱਟਣ ਤਾਂ ਕਈ ਵਾਰ ਡੰਗ ਚਮੜੀ ਤਕ ਨਹੀਂ ਜਾਂਦਾ । ਜੇਕਰ ਇਹ ਨੰਗੇ ਸਰੀਰ ਉੱਤੇ ਕੱਟਣ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ ।
PSEB 6th Class Home Science Guide ਮਨੁੱਖ ਦੀਆਂ ਮੁੱਢਲੀਆਂ ਲੋੜਾਂ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਸਾਰ ਦਾ ਹਰ ਜੀਵਿਤ ਪ੍ਰਾਣੀ ਆਪਣੇ ਪੇਟ ਦੀ ਅੱਗ ਨੂੰ ਕਿਵੇਂ ਸ਼ਾਂਤ ਕਰਦਾ ਹੈ ?
ਉੱਤਰ-
ਸੰਸਾਰ ਦਾ ਹਰ ਜੀਵਿਤ ਪ੍ਰਾਣੀ ਆਪਣੇ ਪੇਟ ਦੀ ਅੱਗ ਨੂੰ ਭੋਜਨ ਪਦਾਰਥਾਂ ਨੂੰ ਖਾ ਕੇ ਸ਼ਾਂਤ ਕਰਦਾ ਹੈ ।
ਪ੍ਰਸ਼ਨ 2.
ਭੋਜਨ ਖਾਣ ਨਾਲ ਸਾਡੇ ਮਨ ਨੂੰ ਕਿਹੋ ਜਿਹਾ ਲਗਦਾ ਹੈ ?
ਉੱਤਰ-
ਭੋਜਨ ਖਾਣ ਨਾਲ ਮਨ ਨੂੰ ਸੰਤੋਖ ਮਿਲਦਾ ਹੈ ।
ਪ੍ਰਸ਼ਨ 3.
ਪਸ਼ੂ-ਪੰਛੀ ਭੋਜਨ ਦੀ ਭਾਲ ਵਿਚ ਕਿੱਥੇ ਜਾਂਦੇ ਹਨ ?
ਉੱਤਰ-
ਪਸ਼ੂ-ਪੰਛੀ ਭੋਜਨ ਦੀ ਭਾਲ ਵਿਚ ਘਰੋਂ ਬਾਹਰ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਂਦੇ ਹਨ ।
ਪ੍ਰਸ਼ਨ 4.
ਘਰ ਕਿਸ ਦਾ ਨਾਂ ਹੈ ?
ਉੱਤਰ-
ਘਰ ਨਿਜੀ ਸਵਰਗ ਦਾ ਨਾਂ ਹੈ ।
ਪ੍ਰਸ਼ਨ 5.
ਪ੍ਰਾਚੀਨ ਕਾਲ ਵਿਚ ਮਨੁੱਖ ਆਪਣੇ ਆਪ ਨੂੰ ਢੱਕਣ ਲਈ ਕਿਸ ਵਸਤੂ ਦਾ ਪ੍ਰਯੋਗ ਕਰਦਾ ਸੀ ?
ਉੱਤਰ-
ਪ੍ਰਾਚੀਨ ਕਾਲ ਵਿਚ ਮਨੁੱਖ ਆਪਣੇ ਆਪ ਨੂੰ ਢੱਕਣ ਲਈ ਰੁੱਖਾਂ ਦੀ ਛਿੱਲ, ਪੱਤਿਆਂ ਅਤੇ ਖੱਲਾਂ ਦਾ ਪ੍ਰਯੋਗ ਕਰਦਾ ਸੀ ।
ਪ੍ਰਸ਼ਨ 6.
ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਇਨ ਕਿਉਂ ਬਣਦੇ ਹਨ ?
ਉੱਤਰ-
ਸੁੰਦਰ ਦਿੱਸਣ ਦੀ ਹੋੜ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ ।
ਪ੍ਰਸ਼ਨ 7.
ਕੱਪੜੇ ਸੱਟ ਲੱਗਣ ਤੋਂ ਕਿਵੇਂ ਬਚਾਅ ਕਰਦੇ ਹਨ ?
ਉੱਤਰ-
ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰ ਮਨੁੱਖ ਦਾ ਗਰਮੀ-ਸਰਦੀ ਤੋਂ ਕਿਵੇਂ ਬਚਾਅ ਕਰਦਾ ਹੈ ?
ਉੱਤਰ-
ਗਰਮੀ-ਸਰਦੀ ਤੋਂ ਬਚਣ ਲਈ ਘਰ ਹੀ ਪ੍ਰਮੁੱਖ ਸਥਾਨ ਹੈ । ਘਰ ਗਰਮੀਆਂ ਵਿਚ ਲੂ ਅਤੇ ਧੁੱਪ ਤੋਂ ਬਚਾਉਂਦਾ ਹੈ ਅਤੇ ਸਰਦੀਆਂ ਵਿਚ ਬਰਫ਼ੀਲੀਆਂ ਹਵਾਵਾਂ ਤੋਂ ਸਾਡੀ ਰੱਖਿਆ ਕਰਦਾ ਹੈ । ਇਸ ਤੋਂ ਇਲਾਵਾ ਮਕਾਨ ਕਈ ਵਾਰ ਕੁਦਰਤੀ ਆਫ਼ਤਾਂ, ਜਿਵੇਂ ਤੁਫ਼ਾਨ, ਗੜੇ, ਹਨੇਰੀ ਆਦਿ ਤੋਂ ਵੀ ਸਾਨੂੰ ਬਚਾਉਂਦਾ ਹੈ ।
ਪ੍ਰਸ਼ਨ 2.
ਕੱਪੜੇ ਸਾਨੂੰ ਕੀੜੇ-ਮਕੌੜਿਆਂ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਵਾਤਾਵਰਨ ਵਿਚ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹੁੰਦੇ ਹਨ, ਜਿਵੇਂ ਬਿੱਛੂ, ਭੂੰਡ, ਮੱਛਰ ਆਦਿ । ਜੇਕਰ ਇਹ ਕੱਪੜੇ ਦੇ ਉੱਪਰੋਂ ਡੰਗ ਮਾਰਨ ਤਾਂ ਕਈ ਵਾਰ ਡੰਗ ਚਮੜੀ ਤਕ ਨਹੀਂ ਜਾਂਦਾ ਹੈ। ਜੇਕਰ ਬਿਨਾਂ ਕੱਪੜਿਆਂ ਦੇ ਸਰੀਰ ‘ਤੇ ਕੱਟਣ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ ।
ਪ੍ਰਸ਼ਨ 3.
ਕੱਪੜੇ ਸਾਡੀ ਸੁੰਦਰਤਾ ਵਿਚ ਕਿਵੇਂ ਵਾਧਾ ਕਰਦੇ ਹਨ ?
ਉੱਤਰ-
ਕੱਪੜੇ ਮਨੁੱਖ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ । ਪ੍ਰਾਚੀਨ ਸਮੇਂ ਵਿੱਚ ਮਨੁੱਖ ਪਸ਼ੂਆਂ ਦੀਆਂ ਖੱਲਾਂ ਨਾਲ ਆਪਣੇ ਸਰੀਰ ਨੂੰ ਸਜਾਉਂਦਾ ਸੀ । ਤਦ ਖੱਲਾਂ ਹੀ ਕੱਪੜੇ ਸਨ । ਸੁੰਦਰਤਾ ਦੇ ਮੁਕਾਬਲੇ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ । ਇਹਨਾਂ ਦੇ ਸਿਊਣ-ਪਰੋਣ ਵਿਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ । ਸੁੰਦਰਤਾ ਵਧਾਉਣ ਲਈ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਕੱਪੜਿਆਂ ਨੂੰ ਰੰਗਾਂ ਅਤੇ ਛਾਪੇ ਨਾਲ ਜਾਂ ਕਈ ਵਾਰੀ ਫੁੱਲ-ਬੂਟਿਆਂ ਦੀ ਕਢਾਈ ਕਰਕੇ ਸੁੰਦਰ ਅਤੇ ਦਿਲ-ਖਿੱਚਵਾਂ ਬਣਾਇਆ ਜਾਂਦਾ ਹੈ ।
ਪ੍ਰਸ਼ਨ 4.
ਭੋਜਨ ਖਾਣ ਨਾਲ ਮਨ ਦੀ ਸ਼ਾਂਤੀ ਦਾ ਕੀ ਸੰਬੰਧ ਹੈ ?
ਉੱਤਰ-
ਭੋਜਨ ਖਾਣ ਨਾਲ ਮਨ ਨੂੰ ਤਸੱਲੀ ਮਿਲਦੀ ਹੈ । ਜੋ ਭੋਜਨ ਸਹੀ ਢੰਗ ਨਾਲ ਪੱਕਿਆ ਹੋਵੇ, ਸਹੀ ਪ੍ਰਕਾਰ ਨਾਲ ਅਤੇ ਖੁਸ਼ਨੁਮਾ ਵਾਤਾਵਰਨ ਵਿੱਚ ਪਰੋਸਿਆ ਜਾਵੇ, ਤਾਂ ਬਹੁਤ ਖੁਸ਼ੀ ਮਿਲਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 1.
ਭੋਜਨ ਦੀ ਲੋੜ ਕਿਹੜੇ ਕਾਰਨਾਂ ਕਰਕੇ ਹੈ ?
ਉੱਤਰ-
ਜਦੋਂ ਤੋਂ ਸ਼ਿਸ਼ਟੀ ਦੀ ਰਚਨਾ ਹੋਈ ਹੈ ਅਤੇ ਇਸ ਵਿੱਚ ਪਾਣੀਆਂ ਦੀ ਆਮਦ ਹੋਈ ਹੈ, ਉਹ ਆਪਣੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਵੱਖ-ਵੱਖ ਤਰੀਕਿਆਂ ਦਾ ਪ੍ਰਯੋਗ ਕਰ ਰਿਹਾ ਹੈ । ਜਦੋਂ ਮਨੁੱਖ ਸੱਭਿਆ ਨਹੀਂ ਸੀ ਹੋਇਆ ਉਦੋਂ ਉਹ ਕੰਦ ਮੂਲ, ਫਲ-ਫੂਲ ਖਾ ਕੇ ਪੇਟ ਭਰਦਾ ਸੀ । ਹੁਣ ਸੱਭਿਆ ਸਮਾਜ ਵਿੱਚ ਰਹਿ ਕੇ ਇਨਸਾਨ ਭੋਜਨ ਪਕਾ ਕੇ ਤੇ ਇਸ ਨੂੰ ਕਈ ਪ੍ਰਕਾਰ ਨਾਲ ਸੁੰਦਰ, ਸੁਆਦ ਅਤੇ ਸੁਗੰਧਿਤ ਬਣਾ ਕੇ ਖਾਂਦਾ ਹੈ । ਭੋਜਨ ਦੀ ਲੋੜ ਦੇ ਹੇਠਾਂ ਲਿਖੇ ਕਾਰਨ ਹਨ-
1. ਸਰੀਰ ਦਾ ਵਿਕਾਸ – ਭੋਜਨ ਸਾਡੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ | ਪ੍ਰੋਟੀਨ ਸਾਡੇ ਸਰੀਰ ਦੇ ਤੰਤੂਆਂ ਦਾ ਨਿਰਮਾਣ ਕਰਦਾ ਹੈ । ਕਾਰਬੋਹਾਈਡਰੇਟ ਤੋਂ ਸਾਨੂੰ ਉਰਜਾ ਮਿਲਦੀ ਹੈ । ਇਹ ਤੱਤ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ । ਇਸ ਪ੍ਰਕਾਰ ਹੋਰ ਲੋੜੀਂਦੇ ਤੱਤ ਜਿਵੇਂ-ਚਰਬੀ, ਵਿਟਾਮਿਨ, ਖਣਿਜ ਵੀ ਭੋਜਨ ਤੋਂ ਮਿਲਦੇ ਹਨ । ਜੇ ਇੱਕ ਵੀ ਦਿਨ ਅਸੀਂ ਭੋਜਨ ਨਾ ਕਰੀਏ ਤਾਂ ਅਸੀਂ ਕਮਜ਼ੋਰ ਮਹਿਸੂਸ ਕਰਨ ਲਗਦੇ ਹਾਂ । ਭੋਜਨ ਸਰੀਰ ਦੀਆਂ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ।
2. ਸਮਾਜਿਕ ਅਤੇ ਧਾਰਮਿਕ ਮਹੱਤਵ – ਮਿਲ-ਜੁਲ ਕੇ ਭੋਜਨ ਕਰਨ ਨਾਲ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਵਿਆਹ ਜਨਮ-ਦਿਨ ਦੇ ਅਵਸਰ ਤੇ ਅਸੀਂ ਸੰਬੰਧੀਆਂ ਅਤੇ ਦੋਸਤਾਂ ਨੂੰ ਭੋਜਨ ਅਤੇ ਚਾਹ ਪਾਰਟੀ ਦੇ ਲਈ ਬੁਲਾਉਂਦੇ ਹਾਂ । ਇਸ ਪ੍ਰਕਾਰ ਭੋਜਨ ਦੇ ਸਮਾਜਿਕ ਮਹੱਤਵ ਦਾ ਪਤਾ ਚਲਦਾ ਹੈ | ਧਾਰਮਿਕ ਮੌਕਿਆਂ ‘ਤੇ ਲੰਗਰ, ਪ੍ਰਸਾਦ ਆਦਿ ਨੂੰ ਮਿਲ-ਜੁਲ ਕੇ ਵੰਡਣ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ।
ਪ੍ਰਸ਼ਨ 2.
ਕੱਪੜਿਆਂ ਦੀ ਲੋੜ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
1. ਸਭਿਅਤਾ ਦਾ ਪ੍ਰਤੀਕ-ਚੰਗੀ ਤਰ੍ਹਾਂ ਕੱਪੜੇ ਪਹਿਨ ਕੇ ਤਿਆਰ ਹੋਣਾ ਸੱਭਿਅ ਮਨੁੱਖ ਹੋਣ ਦਾ ਪ੍ਰਤੀਕ ਹੈ । ਕੱਪੜੇ ਪਹਿਨਣ ਦੀ ਗੱਲ ਸਾਨੂੰ ਪਸ਼ੂ-ਪੰਛੀਆਂ ਤੋਂ ਵੱਖ ਕਰਦੀ ਹੈ । ਅੱਜ ਜੇਕਰ ਕਦੀ ਕੋਈ ਠੀਕ ਤਰ੍ਹਾਂ ਕੱਪੜੇ ਨਾ ਪਹਿਨੇ ਤਾਂ ਉਸ ਨੂੰ ਮੁਰਖ ਜਾਂ ਅਸੱਭਿਅ ਕਿਹਾ ਜਾਂਦਾ ਹੈ । ਇਸੇ ਕਾਰਨ ਖੇਡਣ, ਤੈਰਨ, ਖਾਣਾ ਬਨਾਉਣ ਲਈ ਵੱਖ-ਵੱਖ ਪਹਿਰਾਵੇ ਵਰਤੇ ਜਾਂਦੇ ਹਨ | ਅੱਜ ਦੇ ਜ਼ਮਾਨੇ ਵਿਚ ਕੱਪੜੇ ਦੁਆਰਾ ਸੱਭਿਅ ਅਤੇ ਅਸੱਭਿਅ ਮਨੁੱਖ ਦਾ ਅਨੁਮਾਨ ਲਾਇਆ ਜਾਂਦਾ ਹੈ ।
2. ਸੱਟ ਲੱਗਣ ਤੋਂ ਬਚਾਅ-ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।
ਇੱਕ ਸ਼ਬਦ ਵਿੱਚ ਉੱਤਰ ਦਿਉ
ਪ੍ਰਸ਼ਨ 1.
ਸਭ ਤੋਂ ਪਹਿਲੀ ਮੁੱਢਲੀ ਲੋੜ ਕੀ ਹੈ ?
ਉੱਤਰ-
ਭੋਜਨ ।
ਪ੍ਰਸ਼ਨ 2.
ਕੱਪੜੇ ਕਿਹੜੀ ਕੁਦਰਤੀ ਲੋੜ ਪੂਰੀ ਕਰਦੇ ਹਨ ?
ਉੱਤਰ-
ਤਨ ਢੱਕਣ ਦੀ ।
ਪ੍ਰਸ਼ਨ 3.
ਘਰ ਦੀ ਤਾਂਘ ………………………. ਹੈ ।
ਉੱਤਰ-
ਸਦੀਵੀ ।
ਪ੍ਰਸ਼ਨ 4.
ਪੱਕਿਆ ਭੋਜਨ ………………………. ਅਤੇ ਖੁਸ਼ਬੂਦਾਰ ਹੁੰਦਾ ਹੈ ।
ਉੱਤਰ-
ਸੁਆਦੀ ।
ਪ੍ਰਸ਼ਨ 5.
ਸੁੰਦਰਤਾ ਵਿਚ ਵਾਧਾ ਕਰਨ ਲਈ ਅਸੀਂ……………………… ਪਹਿਣਦੇ ਹਾਂ ।
ਉੱਤਰ-
ਕੱਪੜੇ ।
ਪ੍ਰਸ਼ਨ 6.
ਘਰ ਨਿਜੀ ……………………. ਦਾ ਨਾਂ ਹੈ ।
ਉੱਤਰ-
ਸਵਰਗ ।
ਪ੍ਰਸ਼ਨ 7.
ਪ੍ਰਾਚੀਨ ਮਨੁੱਖ ਕਿੱਥੇ ਰਹਿੰਦਾ ਸੀ ?
ਉੱਤਰ-
ਗੁਫਾ ਵਿੱਚ ।
ਪ੍ਰਸ਼ਨ 8.
ਕੱਪੜੇ ਸਾਨੂੰ ………. ਤੋਂ ਬਚਾਉਂਦੇ ਹਨ ।
ਉੱਤਰ-
ਕੀੜੇ-ਮਕੌੜਿਆਂ ਤੋਂ ।
ਪ੍ਰਸ਼ਨ 9.
ਕੱਪੜੇ ………… ਦਾ ਪ੍ਰਤੀਕ ਹਨ ।
ਉੱਤਰ-ਸਭਿਅਤਾ ।
ਪ੍ਰਸ਼ਨ 10.
ਅੱਗ ਬੁਝਾਉਣ ਵਾਲੇ ………… ਦੇ ਕੱਪੜੇ ਪਹਿਣਦੇ ਹਨ ।
ਉੱਤਰ-
ਐਸਬੈਸਟਾਸ ਦੇ ।