Punjab State Board PSEB 6th Class Home Science Book Solutions Chapter 3 ਭੋਜਨ ਪਕਾਉਣ ਦੇ ਤਰੀਕੇ Textbook Exercise Questions and Answers.
PSEB Solutions for Class 6 Home Science Chapter 3 ਭੋਜਨ ਪਕਾਉਣ ਦੇ ਤਰੀਕੇ
ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਭੋਜਨ ਪਕਾਉਣ ਦੀ ਸਭ ਤੋਂ ਸਰਲ ਵਿਧੀ ਕਿਹੜੀ ਹੈ ?
ਉੱਤਰ-
ਉਬਾਲਣਾ ।
ਪ੍ਰਸ਼ਨ 2.
ਕਿਹੜਾ ਵਿਟਾਮਿਨ ਪਕਾਉਣ ਨਾਲ ਨਸ਼ਟ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ਸੀ ।
ਪ੍ਰਸ਼ਨ 3.
ਕਿਹੜਾ ਵਿਟਾਮਿਨ ਪਕਾਉਣ ਨਾਲ ਨਸ਼ਟ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ‘ਏ’ ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਨਹੀਂ ਹੁੰਦਾ ।
ਪ੍ਰਸ਼ਨ 4.
ਭੋਜਨ ਪਕਾਉਣ ਦਾ ਪ੍ਰਮੁੱਖ ਕਾਰਣ ਕੀ ਹੈ ?
ਉੱਤਰ-
ਭੋਜਨ ਨੂੰ ਸੌਖਿਆਂ ਪਚਨ ਯੋਗ ਬਨਾਉਣਾ ।
ਪ੍ਰਸ਼ਨ 5.
ਸੁੱਕੇ ਸੇਕ ਨਾਲ ਭੋਜਨ ਪਕਾਉਣ ਦੇ ਦੋ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-
ਭੰਨਣਾ, ਬੇਕ ਕਰਨਾ ।
ਪ੍ਰਸ਼ਨ 6.
ਘਿਓ ਨਾਲ ਪਕਾਉਣ ਦੇ ਕਿਸੇ ਇਕ ਤਰੀਕੇ ਦਾ ਨਾਂ ਲਿਖੋ ।
ਉੱਤਰ-
ਤਲਨਾ ।
ਪ੍ਰਸ਼ਨ 7.
ਸ਼ਕਰਕੰਦੀ ਨੂੰ ਆਮ ਤੌਰ ਤੇ ਕਿਸ ਤਰੀਕੇ ਨਾਲ ਪਕਾ ਕੇ ਖਾਧਾ ਜਾਂਦਾ ਹੈ ?
ਉੱਤਰ-
ਭੰਨ ਕੇ ।
ਪ੍ਰਸ਼ਨ 8.
ਪਕਾਉਣ ਨਾਲ ਭੋਜਨ ਹਾਣੀ ਰਹਿਤ ਕਿਵੇਂ ਹੋ ਜਾਂਦਾ ਹੈ ?
ਉੱਤਰ-
ਇਸ ਵਿੱਚ ਮੌਜੂਦ ਬੈਕਟੀਰੀਆ, ਸੁਖਮ ਜੀਵ ਸਮਾਪਤ ਹੋ ਜਾਂਦੇ ਹਨ ।
ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਦੇ ਕਿਸੇ ਇਕ ਤਰੀਕੇ ਦਾ ਨਾਂ ਲਿਖੋ ।
ਉੱਤਰ-
ਭਾਫ਼ ਨਾਲ ਪਕਾਉਣਾ ।
ਪ੍ਰਸ਼ਨ 10.
ਬੇਕਿੰਗ ਨਾਲ ਤਿਆਰ ਕੀਤੇ ਜਾਂਦੇ ਦੋ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਕੇਕ, ਰਸ, ਬਿਸਕੁਟ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 11.
ਖਾਣਾ ਕਿਉਂ ਪਕਾਇਆ ਜਾਂਦਾ ਹੈ ?
ਉੱਤਰ-
ਖਾਣਾ ਸੁਆਦੀ ਅਤੇ ਪਚਣਯੋਗ ਬਣਾਉਣ ਲਈ ਪਕਾਇਆ ਜਾਂਦਾ ਹੈ ।
ਪ੍ਰਸ਼ਨ 12.
ਪੱਕੇ ਹੋਏ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਪੱਕੇ ਹੋਏ ਅਤੇ ਕੱਚੇ ਭੋਜਨ ਵਿਚ ਹੇਠ ਲਿਖੇ ਅੰਤਰ ਹੁੰਦੇ ਹਨ :-
ਪੱਕੇ ਭੋਜਨ | ਕੱਚੇ ਭੋਜਨ |
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । | 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ । |
2. ਪੱਕੇ ਹੋਏ ਭੋਜਨ ਦਾ ਰੰਗ-ਰੂਪ ਸੁਆਦ ਅਤੇ ਖ਼ੁਸ਼ਬੂ ਚੰਗੇ ਹੋ ਜਾਂਦੇ ਹਨ । | 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ । |
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । | 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । |
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । | 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇੱਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ । |
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । | 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੂ ਪੈਦਾ ਹੋ ਜਾਂਦੇ ਹਨ । |
ਪ੍ਰਸ਼ਨ 13.
ਉਬਾਲਣ ਅਤੇ ਤਲਣ ਦੇ ਦੋਸ਼ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਹੇਠ ਲਿਖੇ ਲਾਭ ਅਤੇ ਦੋਸ਼ ਹਨ :-
ਉਬਾਲਣ ਦੇ ਦੋਸ਼ :-
- ਜ਼ਿਆਦਾ ਤੇਜ਼ੀ ਨਾਲ ਪਾਣੀ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
- ਇਸ ਵਿਧੀ ਨਾਲ ਵਸਤੂ ਛੇਤੀ ਨਹੀਂ ਪੱਕਦੀ ।
ਤਲਣ ਦੇ ਦੋਸ਼ :
- ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
- ਭੋਜਨ ਭਾਰਾ ਹੋ ਜਾਂਦਾ ਹੈ ।
- ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।
ਪ੍ਰਸ਼ਨ 14.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ :-
ਬੇਕ ਕਰਨਾ | ਭੰਨਣਾ |
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । | 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ। |
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । | 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ । |
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । | 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ । |
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । | 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ । |
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । | 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ। |
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 15.
ਕਿਹੜੇ-ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੰਨਿਆ ਜਾ ਸਕਦਾ ਹੈ :-
- ਆਲੂ
- ਬੈਂਗਣ
- ਮਾਸ ਦੇ ਟੁਕੜੇ
- ਮੁਰਗਾ
- ਮੱਕੀ ਦੀ ਛੱਲੀ
- ਰੋਟੀ
- ਮੱਛੀ
- ਦਾਣੇ ।
ਪ੍ਰਸ਼ਨ 16.
ਭੋਜਨ ਪਕਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-
- ਭੋਜਨ ਪਕਾਉਂਦੇ ਸਮੇਂ ਪਾਣੀ ਦਾ ਤਾਪਕ੍ਰਮ ਇੱਕੋ ਜਿਹਾ ਰਹਿਣਾ ਚਾਹੀਦਾ ਹੈ ।
- ਭੋਜਨ ਵਾਲੇ ਬਰਤਨ ਨਾਲੋਂ ਪਾਣੀ ਵਾਲਾ ਬਰਤਨ ਨਾ ਜ਼ਿਆਦਾ ਵੱਡਾ ਅਤੇ ਨਾ ਹੀ ਪੂਰਾ ਫਿਟ ਹੋਣਾ ਚਾਹੀਦਾ ਹੈ ।
- ਭੋਜਨ ਵਾਲਾ ਬਰਤਨ ਜੇ ਬੰਦ ਕਰ ਕੇ ਰੱਖਣਾ ਹੋਵੇ ਤਾਂ ਉਸ ਦੇ ਮੂੰਹ ਤੇ ਚੀਕਣਾ ਕਾਗਜ਼ ਲਾ ਕੇ ਬੰਦ ਕਰਨਾ ਚਾਹੀਦਾ ਹੈ ।
- ਪਾਣੀ ਦੇ ਬਰਤਨ ਨੂੰ ਕੱਸ ਕੇ ਬੰਦ ਕਰਨਾ ਚਾਹੀਦਾ ਹੈ, ਤਾਂ ਜੋ ਭਾਫ ਵਿਅਰਥ ਨਾ ਜਾਵੇ ।
ਪ੍ਰਸ਼ਨ 17.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿ ਉਸ ਵਿਚ ਖਣਿਜ ਲੂਣ ਘੁਲੇ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 18.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਕਈ ਅਜਿਹੇ ਭੋਜਨ ਪਦਾਰਥ ਹਨ ਜਿਨ੍ਹਾਂ ਨੂੰ ਕੱਚਾ ਨਹੀਂ ਖਾ ਸਕਦੇ । ਇਸਦੇ ਕਈ ਕਾਰਨ ਹੋ ਸਕਦੇ ਹਨ । ਭੋਜਨ ਪਦਾਰਥ ਸਖ਼ਤ ਹੋ ਸਕਦੇ ਹਨ, ਇਨ੍ਹਾਂ ਵਿਚੋਂ ਵਧੀਆ ਮਹਿਕ ਨਹੀਂ ਆਉਂਦੀ, ਇਹ ਦੇਖਣ ਨੂੰ ਵਧੀਆ ਨਹੀਂ ਲਗਦੇ ਆਦਿ, ਇਨ੍ਹਾਂ ਨੂੰ ਕੱਚਾ ਖਾਣ ਦਾ ਮਨ ਨਹੀਂ ਕਰਦਾ । ਇਸ ਲਈ ਇਨ੍ਹਾਂ ਨੂੰ ਪਕਾ ਕੇ ਖਾਧਾ ਜਾਂਦਾ ਹੈ ।
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ ।
PSEB 6th Class Home Science Guide ਭੋਜਨ ਪਕਾਉਣ ਦੇ ਤਰੀਕੇ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੋਜਨ ਪਕਾਉਣ ਦੀ ਸਭ ਤੋਂ ਉੱਤਮ ਵਿਧੀ ਕਿਹੜੀ ਹੈ ?
ਉੱਤਰ-
ਭਾਫ ਦੁਆਰਾ ਪਕਾਉਣਾ ।
ਪ੍ਰਸ਼ਨ 2.
ਭਾਫ ਦੁਆਰਾ ਭੋਜਨ ਪਕਾਉਣ ਦੀ ਵਿਧੀ ਸਭ ਤੋਂ ਉੱਤਮ ਵਿਧੀ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਕਿਉਂਕਿ ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਹਨ । ਭੋਜਨ ਹਲਕਾ ਅਤੇ ਛੇਤੀ ਨਾਲ ਪਚਣ ਵਾਲਾ ਹੁੰਦਾ ਹੈ ।
ਪ੍ਰਸ਼ਨ 3.
ਵਿਟਾਮਿਨ ‘ਸੀਂ ਭੋਜਨ ਪਕਾਉਣ ਤੇ ਨਸ਼ਟ ਕਿਉਂ ਹੋ ਜਾਂਦਾ ਹੈ ?
ਉੱਤਰ-
ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਹੁੰਦਾ ਹੈ ਅਤੇ ਤਾਪ ਦੇ ਪ੍ਰਭਾਵ ਨਾਲ ਵੀ ਨਸ਼ਟ ਹੋ ਜਾਂਦਾ ਹੈ ।
ਪ੍ਰਸ਼ਨ 4.
ਮੱਖਣ ਨੂੰ ਗਰਮ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਮੱਖਣ ਨੂੰ ਗਰਮ ਕਰਨ ਨਾਲ ਉਸ ਦਾ ਵਿਟਾਮਿਨ ‘ਏ’ ਨਸ਼ਟ ਹੋ ਜਾਂਦਾ ਹੈ ।
ਪ੍ਰਸ਼ਨ 5.
ਭਾਰਤੀ ਸ਼ੈਲੀ ਵਿਚ ਭੋਜਨ ਦੇ ਅੰਤ ਵਿਚ ਕੀ ਪਰੋਸਿਆ ਜਾਂਦਾ ਹੈ ?
ਉੱਤਰ-
ਮਿੱਠੀਆਂ ਚੀਜ਼ਾਂ (ਸਵੀਟ ਡਿਸ਼) ।
ਪ੍ਰਸ਼ਨ 6.
ਭੋਜਨ ਪਰੋਸਣ ਦੀਆਂ ਤਿੰਨ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
- ਭਾਰਤੀ ਸ਼ੈਲੀ
- ਵਿਦੇਸ਼ੀ ਸ਼ੈਲੀ
- ਬੁਢੇ ਭੋਜ ।
ਪ੍ਰਸ਼ਨ 7.
ਜਿੱਥੋਂ ਤਕ ਹੋ ਸਕੇ ਇਕ ਹੀ ਧਾਤ ਦੇ ਭਾਂਡਿਆਂ ਵਿਚ ਭੋਜਨ ਕਿਉਂ ਪਰੋਸਣਾ ਚਾਹੀਦਾ ਹੈ ?
ਉੱਤਰ-
ਇਕਰੂਪਤਾ ਹੋਣ ਕਰਕੇ ਆਕਰਸ਼ਣ ਵੱਧਦਾ ਹੈ ।
ਪ੍ਰਸ਼ਨ 8.
ਬੁਰੇ ਵਿਧੀ ਆਮ ਤੌਰ ‘ਤੇ ਕਿੱਥੇ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ ?
ਉੱਤਰ-
ਵਿਆਹ, ਪਾਰਟੀਆਂ, ਸਮੁਹਿਕ ਭੋਜ ਆਦਿ ਮੌਕਿਆਂ ‘ਤੇ ।
ਪ੍ਰਸ਼ਨ 9.
ਸੇਕਣ ਦੀ ਵਿਧੀ ਦੁਆਰਾ ਭੋਜਨ ਪਕਾਉਣ ਦੇ ਲਾਭ ਅਤੇ ਹਾਨੀਆਂ ਕੀ ਹਨ ?
ਉੱਤਰ-
ਲਾਭ-ਭੋਜਨ ਪਦਾਰਥ ਸੁਆਦੀ ਅਤੇ ਪੋਸ਼ਕ ਤੱਤਾਂ ਨਾਲ ਭਰਿਆ ਰਹਿੰਦਾ ਹੈ । ਹਾਨੀ-ਇਹ ਮਹਿੰਗੀ ਵਿਧੀ ਹੈ ਅਤੇ ਇਸ ਵਿਚ ਜ਼ਿਆਦਾ ਸਾਵਧਾਨੀ ਦੀ ਲੋੜ ਹੈ ।
ਪ੍ਰਸ਼ਨ 10.
ਚੌਲ ਪਕਾਉਂਦੇ ਸਮੇਂ ਚੌਲਾਂ ਵਿਚ ਕਿੰਨਾ ਪਾਣੀ ਪਾਉਣਾ ਚਾਹੀਦਾ ਹੈ ।
ਉੱਤਰ-
ਜਿੰਨਾ ਪਾਣੀ ਚੌਲ ਸੋਖ ਲੈਣ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਬਾਲਣ ਅਤੇ ਹਲਕੇ ਤਾਪ ‘ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-
ਉਬਾਲਣ ਅਤੇ ਹਲਕੇ ਤਾਪ ‘ਤੇ ਪਕਾਉਣ ਵਿਚ ਅੰਤਰ : –
ਉਬਾਲਣਾ | ਹਲਕੇ ਤਾਪ ’ਤੇ ਪਕਾਉਣਾ |
1. ਭੋਜਨ ਜਲਦੀ ਪੱਕਦਾ ਹੈ । | 1. ਭੋਜਨ ਦੇਰ ਨਾਲ ਪੱਕਦਾ ਹੈ । |
2. ਬਾਲਣ ਘੱਟ ਖ਼ਰਚ ਹੁੰਦਾ ਹੈ । | 2. ਬਾਲਣ ਜ਼ਿਆਦਾ ਖ਼ਰਚ ਹੁੰਦਾ ਹੈ । |
3. ਇਸ ਵਿਚ ਭੋਜਨ ਜ਼ਿਆਦਾ ਤਾਪ ‘ਤੇ (100°C ਜਾਂ 212°F) ‘ਤੇ ਪਕਾਇਆ ਜਾਂਦਾ ਹੈ । | 3. ਇਸ ਵਿਚ ਭੋਜਨ ਘੱਟ ਤਾਪ (90°C ਜਾਂ 100°F) ਤੇ ਪਕਾਇਆ ਜਾਂਦਾ ਹੈ । |
4. ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਰੱਖੀ ਜਾਂਦੀ ਹੈ । | 4. ਇਸ ਵਿਧੀ ਵਿਚ ਪਾਣੀ ਦੀ ਮਾਤਰਾ ਘੱਟ ਰੱਖੀ ਜਾਂਦੀ ਹੈ । ਪਾਣੀ ਛੱਡਣ ਵਾਲੇ ਪਦਾਰਥ ਵਿਚ ਪਾਣੀ ਬਿਲਕੁਲ ਨਹੀਂ ਪਾਇਆ ਜਾਂਦਾ । |
5. ਭੋਜਨ ਪਦਾਰਥ ਵਿਚ ਮੌਜੂਦ ਪੋਸ਼ਕ ਤੱਤ, ਰੰਗ, ਖ਼ੁਸ਼ਬੂ ਆਦਿ ਪਾਣੀ ਵਿਚ ਘੁਲ | 5. ਇਸ ਵਿਚ ਪੋਸ਼ਕ ਤੱਤ, ਸਵਾਦ ਅਤੇ ਖ਼ੁਸ਼ਬੂ ਸੁਰੱਖਿਅਤ ਰਹਿੰਦੇ ਹਨ । |
ਪ੍ਰਸ਼ਨ 2.
ਗਹਿਰਾ ਤਲਣਾ ਬਾਰੇ ਦੱਸੋ ।
ਉੱਤਰ-
ਜਿਸ ਭਾਂਡੇ ਵਿਚ ਖਾਧ ਪਦਾਰਥ ਤਲਣਾ ਹੈ ਉਹ ਡੂੰਘਾ ਹੋਣਾ ਚਾਹੀਦਾ ਹੈ, ਨਾਲ ਹੀ ਕਾਫ਼ੀ ਮਾਤਰਾ ਵਿਚ ਘਿਓ ਜਾਂ ਤੇਲ ਹੋਣਾ ਚਾਹੀਦਾ ਹੈ । ਇਸ ਵਿਧੀ ਵਿਚ ਤੇਜ਼ ਅੱਗ ਤੇ ਖਾਧ ਪਦਾਰਥ ਘਿਓ ਜਾਂ ਤੇਲ ਦੀ ਗਰਮੀ ਨਾਲ ਪਕਦਾ ਹੈ । ਜਦੋਂ ਓ ਜਾਂ ਤੇਲ ਵਿਚੋਂ ਧੂੰਆਂ ਨਿਕਲਣ ਲੱਗਦਾ ਹੈ ਤਦ ਖਾਧ ਪਦਾਰਥ ਉਸ ਵਿਚ ਪਕਾਉਣ ਲਈ ਪਾਇਆ ਜਾਂਦਾ ਹੈ ।
ਪ੍ਰਸ਼ਨ 3.
ਅਪ੍ਰਤੱਖ ਭੰਨਣਾ ਬਾਰੇ ਦੱਸੋ ।
ਉੱਤਰ-
ਇਸ ਵਿਧੀ ਵਿਚ ਕਿਸੇ ਮਾਧਿਅਮ ਨੂੰ ਗਰਮ ਕਰਕੇ ਉਸ ਦੀ ਊਸ਼ਮਾ ਨਾਲ ਖਾਣ ਵਾਲੇ ਪਦਾਰਥ ਨੂੰ ਭੁੰਨਦੇ ਹਨ । ਛੋਲੇ, ਮਟਰ, ਮੂੰਗਫ਼ਲੀ, ਮੱਕੀ ਅਤੇ ਕਣਕ ਨੂੰ ਗਰਮ ਰੇਤ ਵਿਚ ਭੁੰਨਿਆ ਜਾਂਦਾ ਹੈ । ਟੋਸਟਰ ਵਿਚ ਡਬਲ ਰੋਟੀ ਦੇ ਟੁਕੜੇ ਵੀ ਇਸੇ ਵਿਧੀ ਦੁਆਰਾ ਭੰਨੇ ਜਾਂਦੇ ਹਨ ।
ਪ੍ਰਸ਼ਨ 4.
ਬਵਾਨਾਂ ਕੀ ਹੈ ?
ਉੱਤਰ-
ਇਸ ਵਿਧੀ ਵਿਚ ਦੇਗਚੀ ਵਿੱਚ ਪਾਣੀ ਉਬਾਲਿਆ ਜਾਂਦਾ ਹੈ ਅਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਖਾਣ ਵਾਲੀ ਵਸਤੂ ਨੂੰ ਉਸ ਉੱਤੇ ਰੱਖ ਕੇ ਅਤੇ ਢੱਕ ਕੇ ਪਕਾਉਣਾ ਨੂੰ ਬਫਾਨਾਂ ਕਹਿੰਦੇ ਹਨ ।
ਪ੍ਰਸ਼ਨ 5.
ਤਲਣ ਤੋਂ ਕੀ ਭਾਵ ਹੈ ?
ਉੱਤਰ-
ਭੋਜਨ ਨੂੰ ਖੂਬ ਗਰਮ ਘਿਉ ਜਾਂ ਤੇਲ ਵਿਚ ਪਕਾਇਆ ਜਾਂਦਾ ਹੈ । ਇਸ ਲਈ ਅੱਗ ਤੇਜ਼ ਹੋਣੀ ਚਾਹੀਦੀ ਹੈ । ਭੋਜਨ ਪਦਾਰਥ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ । ਗਹਿਰਾ ਤਲਣਾ ਅਤੇ ਉਥਲਾ ਤਲਣਾ ।
ਪ੍ਰਸ਼ਨ 6.
ਉਬਾਲਣ ਦੇ ਲਾਭ ਲਿਖੋ ।
ਉੱਤਰ-
ਉਬਾਲਣ ਦੇ ਲਾਭ : –
- ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
- ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
- ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
- ਪ੍ਰੈਸ਼ਰ ਕੁਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ ।
ਪ੍ਰਸ਼ਨ 7.
ਤਲਣ ਦੇ ਲਾਭ ਲਿਖੋ ।
ਉੱਤਰ-
ਤਲਣ ਦੇ ਲਾਭ :-
- ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
- ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
- ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 1.
ਭੋਜਨ ਪਕਾਉਣ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਭੋਜਨ ਪਕਾਉਣ ਦੀਆਂ ਮੁੱਖ ਵਿਧੀਆਂ ਹੇਠ ਲਿਖੀਆਂ ਹਨ :-
1. ਉਬਾਲਣਾ
2.ਤੁਲਣਾ
3. ਭੰਨਣਾ
4. ਭਾਫ ਨਾਲ ਪਕਾਉਣਾ
5. ਸੇਕਣਾ
6.ਮੱਧਮ ਸੇਕ ਤੇ ਭੋਜਨ ਪਕਾਉਣਾ (ਸਟਿਊ ਕਰਨਾ)
1. ਉਬਾਲਣਾ – ਉਬਾਲ ਕੇ ਭੋਜਨ ਪਕਾਉਣ ਦੀ ਵਿਧੀ ਸਭ ਤੋਂ ਪੁਰਾਣੀ, ਸਰਲ ਅਤੇ ਸਾਧਾਰਨ ਹੈ। ਇਸ ਵਿਚ ਪਾਣੀ ਦੀ ਗਰਮੀ ਨਾਲ ਹੀ ਖਾਧ ਪਦਾਰਥ ਪਕਦਾ ਹੈ । ਪਾਣੀ ਦੇ ਉਬਲਣ (100°C ਜਾਂ 212°F) ਦੇ ਬਾਅਦ ਅੱਗ ਹਲਕੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਤਾਪਮ ਪੂਰੇ ਸਮੇਂ ਤਕ ਇਕੋ ਜਿਹਾ ਨਿਯੰਤਰਿਤ ਰਹੇ । ਦਾਲ, ਚਾਵਲ, ਮਾਸ, ਸਬਜ਼ੀ ਆਦਿ ਇਸੇ ਵਿਧੀ ਨਾਲ ਉਬਾਲੇ ਜਾਂਦੇ ਹਨ । ਉਬਾਲਣ ਦੀ ਕਿਰਿਆ ਵਿਚ ਭੋਜਨ ਪਦਾਰਥ ਵਿਚ ਮੌਜੂਦ ਪੋਸ਼ਕ ਤੱਤ, ਰੰਗ, ਸੁਗੰਧ ਆਦਿ ਪਾਣੀ ਵਿਚ ਘੁਲ-ਮਿਲ ਜਾਂਦੇ ਹਨ ਅਤੇ ਉਸ ਨੂੰ ਸੁਆਦੀ ਬਣਾ ਦਿੰਦੇ ਹਨ । ਦਾਲ ਅਤੇ ਚੌਲ ਨੂੰ ਉਬਾਲਣ ਦੇ ਲਈ ਉੱਨਾ ਹੀ ਪਾਣੀ ਪਾਉਣਾ ਚਾਹੀਦਾ ਹੈ ਕਿ ਪੱਕ ਜਾਣ ਤੇ ਉਸ ਨੂੰ ਸੁਟਣਾ ਨਾ ਪਵੇ ।
2. ਤਲਣਾ – ਇਸ ਵਿਧੀ ਦੁਆਰਾ ਖ਼ੂਬ ਗਰਮ ਘਿਓ ਜਾਂ ਤੇਲ ਵਿਚ ਭੋਜਨ ਪਦਾਰਥ ਨੂੰ ਤਲ ਕੇ ਪਕਾਇਆ ਜਾਂਦਾ ਹੈ । ਤਲਣ ਲਈ ਅੱਗ ਤੇਜ਼ ਹੋਣੀ ਚਾਹੀਦੀ ਹੈ । ਭੋਜਨ ਪਦਾਰਥ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ :-
- ਜ਼ਿਆਦਾ ਚਿਕਨਾਈ ਵਿਚ ਤਲਣਾ ਜਾਂ ਗਹਿਰਾ ਤਲਣਾ – ਜਿਸ ਭਾਂਡੇ ਵਿਚ ਖਾਧ ਪਦਾਰਥ ਤਲਣਾ ਹੈ ਉਹ ਡੂੰਘਾ ਹੋਣਾ ਚਾਹੀਦਾ ਹੈ, ਨਾਲ ਹੀ ਕਾਫ਼ੀ ਮਾਤਰਾ ਵਿਚ ਘਿਓ ਜਾਂ ਤੇਲ ਹੋਣਾ ਚਾਹੀਦਾ ਹੈ। ਇਸ ਵਿਧੀ ਵਿਚ ਤੇਜ਼ ਅੱਗ ਤੇ ਖਾਧ ਪਦਾਰਥ ਘਿਓ ਜਾਂ ਤੇਲ ਦੀ ਗਰਮੀ ਨਾਲ ਪਕਦਾ ਹੈ । ਜਦੋਂ ਘਿਓ ਜਾਂ ਤੇਲ ਵਿਚੋਂ ਧੂੰਆਂ ਨਿਕਲਣ ਲੱਗਦਾ ਹੈ ਤਦ ਖਾਧ ਪਦਾਰਥ ਉਸ ਵਿਚ ਪਕਾਉਣ ਲਈ ਪਾਇਆ ਜਾਂਦਾ ਹੈ ।
- ਉਥਲਾ ਤਲਣਾ – ਇਸ ਵਿਧੀ ਵਿਚ ਭੋਜਨ ਕਿਸੇ ਵੀ ਚਪਟੇ ਭਾਂਡੇ ਵਿਚ ਬਣਾਉਂਦੇ ਹਨ । ਤੇਲ ਜਾਂ ਘਿਓ ਘੱਟ ਮਾਤਰਾ ਵਿਚ ਇਸਤੇਮਾਲ ਕਰਦੇ ਹਨ ਤਾਂ ਜੋ ਵਸਤੂ ਬਰਤਨ ਦੀ ਸਤਹਿ ਨਾਲ ਚਿੰਬੜੇ ਨਾ । ਇਸ ਦੇ ਲਈ ਅੱਗ ਮੱਧਮ ਰੱਖਦੇ ਹਨ । ਇਸ ਵਿਧੀ ਨਾਲ ਆਲੂ ਦੀ ਟਿੱਕੀ, ਪੂੜੇ, ਆਮਲੇਟ ਅਤੇ ਪਰੌਂਠੇ ਆਦਿ ਬਣਾਏ ਜਾਂਦੇ ਹਨ ।
ਤਲਣ ਨਾਲ ਭੋਜਨ ਸੁਆਦੀ ਹੁੰਦਾ ਹੈ, ਵੇਖਣ ਵਿਚ ਵੀ ਸੁੰਦਰ ਅਤੇ ਆਕਰਸ਼ਕ ਲੱਗਦਾ ਹੈ । ਤਲੀਆਂ ਹੋਈਆਂ ਚੀਜ਼ਾਂ ਛੇਤੀ ਨਾਲ ਨਹੀਂ ਪਚਦੀਆਂ ਹਨ । ਜ਼ਿਆਦਾ ਤਾਪ ਤੇ ਖਾਧ ਪਦਾਰਥ ਦੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
3. ਭੰਨਣਾ – ਪਕਾਉਣ ਦੀ ਇਸ ਵਿਧੀ ਵਿਚ ਖਾਧ ਪਦਾਰਥ ਨੂੰ ਅੱਗ ਦੇ ਸਿੱਧੇ ਸੰਪਰਕ ਵਿਚ ਲਿਆਂਦਾ ਜਾਂਦਾ ਹੈ । ਭੰਨਣਾ ਹੇਠ ਲਿਖੇ ਪ੍ਰਕਾਰ ਦਾ ਹੁੰਦਾ ਹੈ :
- ਪਤੱਖ ਭੰਨਣਾ – ਇਸ ਵਿਧੀ · ਵਿਚ ਖਾਣ ਵਾਲੀ ਵਸਤੂ ਮੱਠੀ ਅੱਗ ਦੇ ਸੰਪਰਕ ਵਿਚ ਆਉਂਦੀ ਹੈ । ਪਦਾਰਥ ਨੂੰ ਚਾਰੇ ਪਾਸੇ ਘੁੰਮਾ ਕੇ ਭੁੰਨਦੇ ਹਨ, ਜਿਵੇਂ ਆਲੂ, ਬੈਂਗਣ, ਮਾਸ ਦੇ ਟੁਕੜੇ, ਮੁਰਗਾ, ਮੱਕੀ ਦੀ ਛੱਲੀ, ਰੋਟੀ ਆਦਿ ।
- ਅਪ੍ਰਤੱਖ ਭੰਨਣਾ – ਇਸ ਵਿਧੀ ਵਿਚ ਕਿਸੇ ਮਾਧਿਅਮ ਨੂੰ ਗਰਮ ਕਰਕੇ ਉਸ ਦੀ ਉਸ਼ਮਾ ਨਾਲ ਖਾਣ ਵਾਲੇ ਪਦਾਰਥ ਨੂੰ ਭੁੰਨਦੇ ਹਨ । ਛੋਲੇ, ਮਟਰ, ਮੂੰਗਫ਼ਲੀ, ਮੱਕੀ ਅਤੇ ਕਣਕ ਨੂੰ ਗਰਮ ਰੇਤ ਵਿਚ ਭੁੰਨਿਆ ਜਾਂਦਾ ਹੈ । ਟੋਸਟਰ ਵਿਚ ਡਬਲ ਰੋਟੀ ਦੇ ਟੁਕੜੇ ਵੀ ਇਸੇ ਵਿਧੀ ਦੁਆਰਾ ਭੰਨੇ ਜਾਂਦੇ ਹਨ ।
- ਬਰਤਨ ਵਿਚ ਭੁੰਨਣਾ – ਇਸ ਵਿਧੀ ਵਿਚ ਭੋਜਨ ਪਦਾਰਥ ਨੂੰ ਕਿਸੇ ਬਰਤਨ ਵਿਚ ਪਾ ਕੇ ਬਰਤਨ ਅੱਗ ਉੱਤੇ ਰੱਖ ਕੇ ਭੁੰਨਿਆ ਜਾਂਦਾ ਹੈ ਪਰ ਭੁੰਨਣ ਵਿਚ ਚਿਕਨਾਈ ਦਾ ਪ੍ਰਯੋਗ ਕੀਤਾ ਜਾਂਦਾ ਹੈ ।
4. ਭਾਫ ਦੁਆਰਾ ਭੋਜਨ ਪਕਾਉਣਾ-ਇਸ ਵਿਧੀ ਵਿਚ ਭੋਜਨ ਨੂੰ ਉਬਲਦੇ ਹੋਏ ਪਾਣੀ ਵਿਚੋਂ ਨਿਕਲੀ ਭਾਫ ਨਾਲ ਪਕਾਇਆ ਜਾਂਦਾ ਹੈ । ਖਾਧ ਪਦਾਰਥ ਦਾ ਪੱਕਣਾ ਪ੍ਰਤੱਖ ਜਾਂ ਅਪ੍ਰਤੱਖ ਦੋਹਾਂ ਤਰ੍ਹਾਂ ਨਾਲ ਹੁੰਦਾ ਹੈ :
(1) ਪ੍ਰਤੱਖ ਵਿਧੀ –
- ਜਲ ਰਹਿਤ ਪਕਾਉਣਾ-ਜਿਨ੍ਹਾਂ ਸਬਜ਼ੀਆਂ ਵਿਚ ਸੁਭਾਵਿਕ ਜਲ ਅੰਸ਼ ਰਹਿੰਦਾ ਹੈ ਉਨ੍ਹਾਂ ਵਿਚ ਉਹੋ ਜਲ ਅੰਸ਼ ਉਨ੍ਹਾਂ ਨੂੰ ਪਕਾਉਣ ਦਾ ਕੰਮ ਕਰਦਾ ਹੈ । ਇਸ ਵਿਧੀ ਵਿਚ ਭੋਜਨ ਮੱਠੀ ਅੱਗ ਤੇ ਪਕਾਇਆ ਜਾਂਦਾ ਹੈ ।
- ਬਵਾਨਾਂ – ਇਸ ਵਿਧੀ ਵਿਚ ਦੇਗਚੀ ਵਿਚ ਪਾਣੀ ਉਬਾਲਿਆ ਜਾਂਦਾ ਹੈ ਅਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਖਾਣ ਵਾਲੀ ਵਸਤੂ ਨੂੰ ਉਸ ਉੱਤੇ ਰੱਖ ਕੇ ਅਤੇ ਉਸ ਨੂੰ ਢੱਕ ਕੇ ਬਫਾਉਂਦੇ ਹਨ ।
- ਇਸ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਬਰਤਨ ਵਰਤੋਂ ਵਿਚ ਲਿਆਉਂਦੇ ਹਨ ਜਿਸ ਵਿਚ ਢੱਕਣਦਾਰ ਬਰਤਨ ਹੁੰਦਾ ਹੈ ਅਤੇ ਢੱਕਣ ਵਿਚ ਜਾਲੀਦਾਰ ਥਾਲੀ ਜਿਹੀ ਲੱਗੀ ਹੁੰਦੀ ਹੈ । ਇਸ ਵਿਚ ਰੱਖ ਕੇ ਸਬਜ਼ੀ, ਗੋਸ਼ਤ, ਇਡਲੀ ਭਾਫ ਨਾਲ ਪਕਾਉਂਦੇ ਹਨ ।
(2) ਅਪ੍ਰਤੱਖ ਵਿਧੀ – ਇਸ ਵਿਧੀ ਵਿਚ ਬੰਦ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਖਾਧ ਸਮੱਗਰੀ ਨੂੰ ਪਕਾਇਆ ਜਾਂਦਾ ਹੈ । ਢੱਕਣ ਇੰਨਾ ਕੱਸ ਕੇ ਲਾਇਆ ਜਾਂਦਾ ਹੈ ਹੈ ਕਿ ਅੰਦਰ ਦੀ ਭਾਫ ਬਾਹਰ ਨਹੀਂ ਨਿਕਲਦੀ ਹੈ । ਖਾਧ ਪਦਾਰਥ ਉਸੇ ਭਾਫ ਦੇ ਦਬਾਅ ਨਾਲ ਪੱਕ ਜਾਂਦਾ ਹੈ । ਇਸ ਵਿਧੀ ਨਾਲ ਪਕਾਉਣ ਲਈ ਪ੍ਰੈਸ਼ਰ ਕੁਕਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ । ਪ੍ਰੈਸ਼ਰ ਕੁਕਰ ਵਿਚ ਭੋਜਨ ਪਕਾਉਣ ਨਾਲ ਬਾਲਣ ਅਤੇ ਸਮੇਂ ਦੀ ਬੱਚਤ ਤਾਂ ਹੁੰਦੀ ਹੀ ਹੈ ਨਾਲ ਹੀ ਭੋਜਨ ਤੱਤ ਵੀ ਨਸ਼ਟ ਨਹੀਂ ਹੁੰਦੇ ਹਨ ।
5. ਸੇਕਣਾ – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪੂਰੀ ਤਪੀ ਹੋਈ ਭੱਠੀ ਜਾਂ ਤੰਦੂਰ (Oven) ਵਿਚ ਪਕਾਇਆ ਜਾਂਦਾ ਹੈ । ਖ਼ੁਸ਼ਕ ਗਰਮੀ ਹੀ ਪਕਾਉਣ ਦਾ ਮਾਧਿਅਮ ਰਹਿੰਦੀ ਹੈ । ਸੇਕਣ ਦੀਆਂ ਦੋ ਵਿਧੀਆਂ ਹਨ :-
(i) ਸਿੱਧੇ ਤਾਪ ਤੇ ਰੱਖ ਕੇ ਸੇਕਣਾ-ਇਸ ਪ੍ਰਕਾਰ ਸੇਕੇ ਜਾਣ ਵਾਲੇ, ਖਾਣ ਵਾਲੇ ਪਦਾਰਥਾਂ ਵਿਚ ਰੋਟੀ ਅਤੇ ਪਾਪੜ ਆਉਂਦੇ ਹਨ । ਇਨ੍ਹਾਂ ਨੂੰ ਹਮੇਸ਼ਾਂ ਹਲਕੇ ਤਾਪ ਤੇ ਸੇਕਣਾ ਚਾਹੀਦਾ ਹੈ ।
(ii) ਬੇਕਿੰਗ-ਇਸ ਵਿਧੀ ਵਿਚ ਗਰਮ ਹਵਾ ਦਾ ਇਕ ਥਾਂ ਤੋਂ ਦੂਸਰੀ ਥਾਂ ਤੇ ਸੰਵਹਿਣ ਹੁੰਦਾ ਰਹਿੰਦਾ ਹੈ । ਵੱਖ-ਵੱਖ ਪ੍ਰਕਾਰ ਦੇ ਭੋਜਨ ਪਦਾਰਥਾਂ ਨੂੰ ਬੇਕ ਕਰਨ ਲਈ ਵੱਖ-ਵੱਖ ਤਾਪਮ ਰੱਖਣਾ ਪੈਂਦਾ ਹੈ । ਇਸ ਵਿਧੀ ਵਿਚ ਜ਼ਿਆਦਾਤਰ ਤੰਦੂਰੀ ਰੋਟੀ, ਪਾਵ ਰੋਟੀ, ਪੇਸਟਰੀ, ਕੇਕ, ਬਿਸਕੁਟ ਆਦਿ ਬਣਾਏ ਜਾਂਦੇ ਹਨ । ਸੇਕਣ ਲਈ ਬਰਤਨਾਂ ਦਾ ਵੱਖ-ਵੱਖ ਆਕਾਰ ਹੁੰਦੇ ਹਨ । ਇਸ ਵਿਧੀ ਵਿਚ ਭੱਠੀ ਦਾ ਤਾਪਮ ਇਕੋ ਜਿਹਾ ਹੋਣਾ ਚਾਹੀਦਾ ਹੈ । ਜਿਸ ਨਾਲ ਪੇਸਟਰੀ ਜਾਂ ਕੇਕ ਦੇ ਚਾਰੇ ਪਾਸਿਉਂ ਗਰਮੀ ਮਿਲ ਸਕੇ। ਭੱਠੀ ਗਰਮ ਹੋਣ ਤੋਂ ਬਾਅਦ ਹੀ ਭੋਜਨ ਪਦਾਰਥ ਉਸ ਵਿਚ ਰੱਖਣਾ ਚਾਹੀਦਾ ਹੈ । ਤੰਦੂਰ (oven) ਦਾ ਤਾਪਮ ਲੋੜ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ । ਸੇਕਣ ਦੇ ਬਰਤਨ ਵਿਚ ਚਿਕਨਾਈ ਜ਼ਰੂਰ ਲਾ ਲੈਣੀ ਚਾਹੀਦੀ ਹੈ ਤਾਂਕਿ ਭੋਜਨ ਪਦਾਰਥ ਪੱਕ ਜਾਣ ਤੋਂ ਬਾਅਦ ਆਸਾਨੀ ਨਾਲ ਨਿਕਲ ਸਕੇ ।
6. ਮੱਧਮ ਅੱਗ ਤੇ ਭੋਜਨ ਪਕਾਉਣਾ (ਸਟਿਉ ਕਰਨਾ) – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਬੰਦ ਬਰਤਨ ਵਿਚ ਰੱਖ ਕੇ, ਮੱਧਮ ਅੱਗ ਤੇ ਹੌਲੀ-ਹੌਲੀ ਪਕਾਇਆ ਜਾਂਦਾ ਹੈ । ਇਸ ਵਿਚ ਪਾਣੀ ਦੀ ਮਾਤਰਾ ਘੱਟ ਰੱਖੀ ਜਾਂਦੀ ਹੈ । ਪਾਣੀ ਛੱਡਣ ਵਾਲੇ ਪਦਾਰਥ ਵਿਚ ਪਾਣੀ ਬਿਲਕੁਲ ਹੀ ਨਹੀਂ ਪਾਇਆ ਜਾਂਦਾ ਹੈ। ਇਸ ਵਿਧੀ ਵਿਚ ਪਾਣੀ ਦਾ ਤਾਪਮ 180°F ਜਾਂ 90°C ਤਕ ਰਹਿੰਦਾ ਹੈ । ਪਕਾਉਂਦੇ ਸਮੇਂ ਢੱਕਣ ਠੀਕ ਢੰਗ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਭੋਜਨ ਪਕਾਉਣ ਦੇ ਤਰੀਕੇ ਵਾਸ਼ਪ ਬਾਹਰ ਨਾ ਨਿਕਲ ਸਕਣ । ਇਸ ਵਿਧੀ ਵਿਚ ਭੋਜਨ ਪਕਾਉਣ ਤੇ ਉਸ ਦਾ ਸੁਆਦ, ਖ਼ੁਸ਼ਬੂ, ਪੋਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ | ਮਾਸ, ਸਾਗ, ਸਬਜ਼ੀ ਅਤੇ ਫੇਲ ਦਾ ਸਟਿਉ ਇਸੇ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ । ਮੱਧਮ ਤਾਪ ਨਾਲ ਕਠੋਰ ਹੋਏ ਬਿਨਾਂ ਪ੍ਰੋਟੀਨ ਦਾ ਵਿਨਾਸ਼ ਹੋ ਜਾਂਦਾ ਹੈ ।
ਇੱਕ ਸ਼ਬਦ ਵਿੱਚ ਉੱਤਰ ਦਿਉ
ਪ੍ਰਸ਼ਨ 1.
ਪਕਾਇਆ ਹੋਇਆ ਭੋਜਨ ………………………… ਨਾਲ ਪਚ ਜਾਂਦਾ ਹੈ ।
ਉੱਤਰ-
ਆਸਾਨੀ ਨੂੰ
ਪ੍ਰਸ਼ਨ 2.
ਭੋਜਨ ਨੂੰ ਕਿੰਨੇ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ ?
ਉੱਤਰ-
ਤਿੰਨ ।
ਪ੍ਰਸ਼ਨ 3.
ਭੋਜਨ ਪਕਾਉਣ ਦਾ ਘੱਟ ਖ਼ਰਚੀਲਾ ਅਤੇ ਸੌਖਾ ਤਰੀਕਾ ਕੀ ਹੈ ?
ਉੱਤਰ-
ਸਟਿਉ ਕਰਨਾ ।
ਪ੍ਰਸ਼ਨ 4.
ਬੇਕ ਕਰਕੇ ਕੀ ਪਕਾਇਆ ਜਾਂਦਾ ਹੈ, ਇਕ ਨਾਂ ਦੱਸੋ ।
ਉੱਤਰ-
ਕੇਕ ।
ਪ੍ਰਸ਼ਨ 5.
ਉਬਲਾ ਤਲਣ ਦੀ ਵਿਧੀ ਨਾਲ ਪਕਾਏ ਜਾਣ ਵਾਲੇ ਇਕ ਪਦਾਰਥ ਦਾ ਨਾਂ ਲਿਖੋ ।
ਉੱਤਰ-
ਆਲੂ ਦੀ ਟਿੱਕੀ ।
ਪ੍ਰਸ਼ਨ 6.
ਭੋਜਨ ਤਲਣ ਦਾ ਇਕ ਦੋਸ਼ ਦੱਸੋ ।
ਉੱਤਰ-
ਭੋਜਨ ਹਾਜ਼ਮੇ ਲਈ ਭਾਰਾ ਹੋ ਜਾਂਦਾ ਹੈ ।
ਪ੍ਰਸ਼ਨ 7.
ਭੋਜਨ ਨੂੰ ਵਧੇਰੇ ਘਿਓ ਵਿਚ ਪਕਾਉਣ ਦੇ ਤਰੀਕੇ ਨੂੰ ਕੀ ਕਹਿੰਦੇ ਹਨ ?
ਉੱਤਰ-
ਤਲਣਾ ।
ਪ੍ਰਸ਼ਨ 8.
ਟੋਸਟਰ ਵਿਚ ਡਬਲਰੋਟੀ ਦਾ ਭੰਨਣਾ, ਭੁੰਨਣ ਦੀ ਕਿਹੋ ਜਿਹੀ ਵਿਧੀ ਹੈ ?
ਉੱਤਰ-
ਅਪ੍ਰਤੱਖ ਭੰਨਣਾ ।
ਪ੍ਰਸ਼ਨ 9.
ਟਿਊ ਕਰਦੇ ਸਮੇਂ ਪਾਣੀ ਦਾ ਤਾਪਮਾਨ ਕਿੰਨਾ ਰਹਿੰਦਾ ਹੈ ?
ਉੱਤਰ-
90°C.