Punjab State Board PSEB 6th Class Home Science Book Solutions Chapter 5 ਸ਼ੁੱਧ ਹਵਾ ਦੀ ਆਵਾਜਾਈ Textbook Exercise Questions and Answers.
PSEB Solutions for Class 6 Home Science Chapter 5 ਸ਼ੁੱਧ ਹਵਾ ਦੀ ਆਵਾਜਾਈ
Home Science Guide for Class 6 PSEB ਸ਼ੁੱਧ ਹਵਾ ਦੀ ਆਵਾਜਾਈ Textbook Questions and Answers
ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਸ਼ੁੱਧ ਹਵਾ ਵਿੱਚ ਆਕਸੀਜਨ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਆਕਸੀਜਨ 21 ਪ੍ਰਤੀਸ਼ਤ ਹੁੰਦੀ ਹੈ ।
ਪ੍ਰਸ਼ਨ 2.
ਸ਼ੁੱਧ ਹਵਾ ਵਿਚ ਕਾਰਬਨ-ਡਾਈਆਕਸਾਈਡ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਕਾਰਬਨ-ਡਾਈਆਕਸਾਈਡ 0.03 ਪ੍ਰਤੀਸ਼ਤ ਹੁੰਦੀ ਹੈ ।
ਪ੍ਰਸ਼ਨ 3.
ਇਕ ਮਨੁੱਖ ਨੂੰ ਇਕ ਘੰਟੇ ਵਿਚ ਕਿੰਨੇ ਘਣ ਫੁੱਟ ਤਾਜ਼ਾ ਹਵਾ ਦੀ ਲੋੜ ਹੈ ?
ਉੱਤਰ-
3000 ਘਣ ਫੁੱਟ ਤਾਜ਼ੀ ਹਵਾ ਦੀ ।
ਪ੍ਰਸ਼ਨ 4.
ਘਰ ਵਿਚ ਹਵਾ ਦੀ ਆਵਾਜਾਈ ਦੇ ਲਈ ਕੀ ਜ਼ਰੂਰੀ ਹੈ ?
ਉੱਤਰ-
ਦਰਵਾਜ਼ਿਆਂ ਅਤੇ ਖਿੜਕੀਆਂ ਦੀ ਸੰਖਿਆ ਜ਼ਿਆਦਾ ਹੋਵੇ ਅਤੇ ਉਹ ਆਹਮਣੇਸਾਹਮਣੇ ਹੋਣ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਗੰਦੀ ਹਵਾ ਵਿਚ ਸਾਹ ਲੈਣਾ ਸਿਹਤ ਲਈ ਕਿਉਂ ਹਾਨੀਕਾਰਕ ਹੈ ?
ਉੱਤਰ-
ਗੰਦੀ ਹਵਾ ਵਿਚ ਸਾਹ ਲੈਣ ਨਾਲ ਜੀਅ ਖ਼ਰਾਬ ਹੋਣ ਲੱਗਦਾ ਹੈ, ਖ਼ੂਨ ਦੀ ਕਮੀ ਹੋ ਜਾਂਦੀ ਹੈ ਅਤੇ ਪਾਚਨ ਕਿਰਿਆ ਵਿਗੜ ਜਾਂਦੀ ਹੈ | ਸਰੀਰ ਦਾ ਰੰਗ ਪੀਲਾ ਪੈ ਕੇ ਚਮੜੀ ਉੱਤੇ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਵੀ ਸੰਭਾਵਨਾ ਰਹਿੰਦੀ ਹੈ ।
ਪ੍ਰਸ਼ਨ 6.
ਅੰਦਰ ਅਤੇ ਬਾਹਰ ਦੀ ਹਵਾ ਦੇ ਤਾਪਮਾਨ ਵਿਚ ਫਰਕ ਹੋਣ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅੰਦਰ ਅਤੇ ਬਾਹਰ ਹਵਾ ਦੇ ਤਾਪਮਾਨ ਵਿਚ ਜਿੰਨਾ ਅੰਤਰ ਹੋਵੇਗਾ ਉਨਾ ਹੀ ਹਵਾ ਦਾ ਦੌਰਾ ਤੇਜ਼ ਹੋਵੇਗਾ ।
ਪ੍ਰਸ਼ਨ 7.
ਰਸੋਈ ਵਿਚ ਹਵਾ ਦਾ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਰਸੋਈ ਵਿਚ ਹਵਾ ਦਾ ਪ੍ਰਬੰਧ ਸ਼ੁੱਧ ਹੋਣਾ ਚਾਹੀਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 8.
ਸ਼ੁੱਧ ਹਵਾ ਦੇ ਕੀ ਲਾਭ ਹਨ ?
ਉੱਤਰ-
ਸ਼ੁੱਧ ਹਵਾ ਦੇ ਹੇਠ ਲਿਖੇ ਲਾਭ ਹਨ :
- ਸ਼ੁੱਧ ਹਵਾ ਸਰੀਰ ਦੇ ਅੰਦਰੂਨੀ ਅੰਗਾਂ ਦੀ ਸਫ਼ਾਈ ਲਈ ਜ਼ਰੂਰੀ ਹੈ, ਕਿਉਂਕਿ ਸ਼ੁੱਧ ਹਵਾ ਦੁਆਰਾ ਆਕਸੀਜਨ ਦੀ ਠੀਕ ਮਾਤਰਾ ਸਰੀਰ ਦੇ ਅੰਦਰ ਜਾਂਦੀ ਹੈ ।
- ਇਸ ਨਾਲ ਫੇਫੜੇ ਅਤੇ ਪਾਚਨ ਕਿਰਿਆ ਠੀਕ ਢੰਗ ਨਾਲ ਕੰਮ ਕਰਦੇ ਹਨ ।
- ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ ।
ਪ੍ਰਸ਼ਨ 9.
ਹਵਾ ਸ਼ੁੱਧ ਕਰਨ ਦੇ ਬਣਾਉਟੀ ਤਰੀਕੇ ਦੱਸੋ ।
ਉੱਤਰ-
ਹਵਾ ਸ਼ੁੱਧ ਕਰਨ ਦੇ ਬਣਾਉਟੀ ਤਰੀਕੇ ਹੇਠ ਲਿਖੇ ਹਨ :
1. ਪੱਖੇ-ਇਹ ਗੰਦੀ ਹਵਾ ਬਾਹਰ ਕੱਢਣ ਦਾ ਇਕ ਉੱਤਮ ਅਤੇ ਵਿਗਿਆਨਿਕ ਢੰਗ ਹੈ । ਜਦੋਂ ਪੱਖਾ ਚੱਲਦਾ ਹੈ ਤਾਂ ਗੰਦੀ ਹਵਾ ਬਾਹਰ ਨਿਕਲ ਜਾਂਦੀ ਹੈ ਅਤੇ ਉਸ ਦੀ ਥਾਂ ਤੇ ਸਾਫ਼ ਅਤੇ ਸ਼ੁੱਧ ਹਵਾ ਅੰਦਰ ਆ ਜਾਂਦੀ ਹੈ ।
2. ਹਵਾ ਨਿਕਾਸੀ ਮਸ਼ੀਨ-ਹਵਾ ਨਿਕਾਸੀ ਮਸ਼ੀਨ ਦਾ ਕੰਮ ਮਸ਼ੀਨ ਨਾਲ ਗੈਸ ਬਾਹਰ ਕੱਢਣਾ । ਵੱਡੇ-ਵੱਡੇ ਹਾਲ ਕਮਰੇ ਜਿੱਥੇ ਡਰਾਮੇ ਹੁੰਦੇ ਹਨ , ਲੈਕਚਰ ਹਾਲ ਅਤੇ ਸਿਨੇਮਾ ਘਰਾਂ ਵਿਚੋਂ ਹਵਾ ਨੂੰ ਬਾਹਰ ਕੱਢਿਆ ਜਾਂਦਾ ਹੈ ।
3. ਪਾਈਪ ਜਾਂ ਨਾਲੀਆਂ ਦੁਆਰਾ-ਇਹ ਵਿਧੀ ਉੱਥੇ ਵਰਤੀ ਜਾਂਦੀ ਹੈ ਜਿੱਥੇ ਕਮਰਿਆਂ ਦੀ ਗੰਦੀ ਹਵਾ ਬਾਹਰ ਕੱਢਣ ਲਈ ਰੋਸ਼ਨਦਾਨ ਤਾਂ ਹੋਣ ਪਰ ਬਾਰੀਆਂ ਨਾ ਹੋਣ ਅਤੇ ਜੇ ਹੋਣ ਤਾਂ ਵੀ ਖੋਲ੍ਹੀਆਂ ਨਾ ਜਾ ਸਕਦੀਆਂ ਹੋਣ । ਜਿਨ੍ਹਾਂ ਕਮਰਿਆਂ ਦੇ ਦਰਵਾਜ਼ੇ ਬੰਦ ਹੋਣ ਅਤੇ ਸਿਰਫ਼ ਰੋਸ਼ਨਦਾਨ ਹੀ ਖੁੱਲ੍ਹੇ ਹੋਣ ਉਨ੍ਹਾਂ ਕਮਰਿਆਂ ਵਿਚੋਂ ਗੰਦੀ ਹਵਾ ਰੋਸ਼ਨਦਾਨ ਰਾਹੀਂ ਬਾਹਰ ਕੱਢ ਦਿੱਤੀ ਜਾਂਦੀ ਹੈ । ਸਾਫ਼ ਹਵਾ ਪਾਈਪਾਂ ਦੁਆਰਾ ਕਮਰਿਆਂ ਵਿਚ ਆਉਂਦੀ ਹੈ ।
4. ਪਾਈਪ ਅਤੇ ਹਵਾ ਨਿਕਾਸੀ ਦੁਆਰਾ-ਵੱਡੇ-ਵੱਡੇ ਕਾਨਫ਼ਰੰਸ ਹਾਲਾਂ ਵਿਚ ਜੇ ਖਿੜਕੀਆਂ ਅਤੇ ਰੋਸ਼ਨਦਾਨ ਨਾ ਵੀ ਹੋਣ ਜਾਂ ਰੋਸ਼ਨਦਾਨ ਅਤੇ ਖਿੜਕੀਆਂ ਬੰਦ ਹੋਣ ਅਤੇ ਉਨ੍ਹਾਂ ਨੂੰ ਕਿਸੇ ਕਾਰਨ ਵਜੋਂ ਖੋਲਿਆ ਨਾ ਜਾ ਸਕਦਾ ਹੋਵੇ ਤਾਂ ਅਜਿਹੀਆਂ ਥਾਵਾਂ ਤੇ ਮਸ਼ੀਨ ਦੁਆਰਾ ਗੰਦੀ ਹਵਾ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ।
ਸਾਫ਼ ਹਵਾ ਪਾਈਪਾਂ ਰਾਹੀਂ ਕਮਰਿਆਂ ਵਿਚ ਭੇਜੀ ਜਾਂਦੀ ਹੈ ।
ਪ੍ਰਸ਼ਨ 10.
ਹਵਾ ਦੀ ਆਵਾਜਾਈ ਠੀਕ ਰੱਖਣ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਹਵਾ ਦੀ ਆਵਾਜਾਈ–ਮਨ ਵਿਚ ਸ਼ੁੱਧ ਹਵਾ ਦੀ ਆਵਾਜਾਈ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੁੱਧ ਹਵਾ ਅਤੇ ਪ੍ਰਕਾਸ਼ ਦਾ ਸਿਹਤ ਨਾਲ ਬਹੁਤ ਹੀ ਗੂੜ੍ਹਾ ਸੰਬੰਧ ਹੈ । ਘਰ ਵਿਚ ਹਵਾ ਦੀ ਆਵਾਜਾਈ ਦੀ ਉਚਿਤ ਵਿਵਸਥਾ ਲਈ ਲੋੜ ਅਨੁਸਾਰ ਖਿੜਕੀਆਂ ਅਤੇ ਦਰਵਾਜ਼ੇ ਹੋਣੇ ਚਾਹੀਦੇ ਹਨ । ਜਿਸ ਨਾਲ ਕਮਰੇ ਦੀ ਅਸ਼ੁੱਧ ਹਵਾ ਬਾਹਰ ਨਿਕਲ ਸਕੇ ਅਤੇ ਸ਼ੁੱਧ ਹਵਾ ਕਮਰਿਆਂ ਵਿਚ ਦਾਖ਼ਲ ਹੋ ਸਕੇ । ਹਰ ਇਕ ਵਿਅਕਤੀ ਸਾਹ ਕਿਰਿਆ ਦੁਆਰਾ ਸ਼ੁੱਧ ਹਵਾ ਲੈਂਦਾ ਹੈ ਅਤੇ ਦੂਸ਼ਿਤ ਹਵਾ ਬਾਹਰ ਕੱਢਦਾ ਹੈ । ਜਿਸ ਵਿਚ ਕਾਰਬਨਡਾਈਆਕਸਾਈਡ ਦੀ ਪ੍ਰਧਾਨਤਾ ਹੁੰਦੀ ਹੈ ।
ਅਜਿਹੀ ਹਵਾ ਵਿਚ ਰੋਗ ਦੇ ਜੀਵਾਣੂ ਮਿਲ ਕੇ ਕਮਰੇ ਦੀ ਹਵਾ ਨੂੰ ਦੂਸ਼ਿਤ ਕਰ ਦਿੰਦੇ ਹਨ । ਇਸ ਪ੍ਰਕਾਰ ਦੀ ਦੂਸ਼ਿਤ ਹਵਾ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਸਾਡਾ ਸਰੀਰ ਅਨੇਕਾਂ ਰੋਗਾਂ ਨੂੰ ਜਨਮ ਦਿੰਦਾ ਹੈ । ਦੂਸ਼ਿਤ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਹਲਕੀ ਹੋਣ ਦੇ ਕਾਰਨ ਇਹ ਉੱਪਰ ਵੱਲ ਨੂੰ ਉੱਠਦੀ ਹੈ । ਇਸ ਲਈ ਹਵਾ ਰੋਸ਼ਨਦਾਨਾਂ ਦੇ ਸਹਾਰੇ ਕਮਰੇ ਵਿਚੋਂ ਬਾਹਰ ਨਿਕਲਦੀ ਰਹਿੰਦੀ ਹੈ । | ਕਮਰਿਆਂ ਵਿਚ ਖਿੜਕੀਆਂ, ਦਰਵਾਜ਼ਿਆਂ ਅਤੇ ਰੋਸ਼ਨਦਾਨਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਹਨਾਂ ਨੂੰ ਖੁੱਲ੍ਹਾ ਰੱਖਣਾ ਵੀ ਜ਼ਰੂਰੀ ਹੈ ਜਿਸ ਵਿਚੋਂ ਦੂਸ਼ਿਤ ਹਵਾ ਬਾਹਰ ਜਾਏ ਅਤੇ ਸ਼ੁੱਧ ਹਵਾ ਕਮਰੇ ਦੇ ਅੰਦਰ ਆ ਸਕੇ । | ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਦਾ ਹੋਣਾ ਵੀ ਜ਼ਰੂਰੀ ਹੈ ।
ਪ੍ਰਵੇਸ਼ ਦੁਆਰ ਫ਼ਰਸ਼ ਦੇ ਕੋਲ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਕਮਰੇ ਵਿਚ ਕਾਫ਼ੀ ਮਾਤਰਾ ਵਿਚ ਦਾਖ਼ਲ ਹੋ ਸਕੇ । ਪ੍ਰਵੇਸ਼ ਦੁਆਰ ਦੀ ਭੂਮਿਕਾ ਬਾਰੀਆਂ ਅਤੇ ਦਰਵਾਜ਼ੇ ਨਿਭਾਉਂਦੇ ਹਨ । ਅਸ਼ੁੱਧ ਹਵਾ ਨੂੰ ਬਾਹਰ ਕੱਢਣ ਦੇ ਲਈ ਨਿਕਾਸ ਦੁਆਰ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਕਮਰੇ ਦੇ ਅਨੁਪਾਤ ਵਿਚ ਹੋਵੇ ਅਤੇ ਉਸ ਨੂੰ ਉੱਚਿਤ ਰੂਪ ਵਿਚ ਖੋਲ੍ਹਣ ਅਤੇ ਬੰਦ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਦਾ ਕੰਮ ਰੋਸ਼ਨਦਾਨ ਕਰਦੇ ਹਨ । ਸਾਡੇ ਦੇਸ਼ ਵਿਚ ਗਰਮੀਆਂ ਵਿਚ ਜ਼ਿਆਦਾ ਲੂ (ਗਰਮ ਹਵਾਵਾਂ ਚੱਲਦੀ ਹੈ । ਇਸ ਲਈ ਵੱਡੀਆਂ-ਵੱਡੀਆਂ ਬਾਰੀਆਂ ਦੀ ਥਾਂ ਛੋਟੇ-ਛੋਟੇ ਛੇਕ ਹੋਣ ਤਾਂ ਜ਼ਿਆਦਾ ਉਚਿਤ ਹੈ ।
ਇਸ ਪ੍ਰਕਾਰ ਸ਼ੁੱਧ ਹਵਾ ਦੀ ਆਵਾਜਾਈ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਮਕਾਨ ਵਿਚ ਖਿੜਕੀਆਂ ਦਰਵਾਜ਼ਿਆਂ ਅਤੇ ਰੋਸ਼ਨਦਾਨਾਂ ਦਾ ਉਚਿਤ ਸਥਾਨ ਅਤੇ ਉਚਿਤ ਸੰਖਿਆ ਵਿਚ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 11.
ਹਵਾ ਸ਼ੁੱਧ ਰੱਖਣ ਦੇ ਕੁਦਰਤੀ ਤਰੀਕੇ ਕਿਹੜੇ-ਕਿਹੜੇ ਹਨ ?
ਉੱਤਰ-
ਹਵਾ ਸ਼ੁੱਧ ਰੱਖਣ ਦੇ ਕੁਦਰਤੀ ਤਰੀਕੇ ਹੇਠ ਲਿਖੇ ਹਨ :
- ਪੌਦਿਆਂ ਦੁਆਰਾ-ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਪ੍ਰਕਾਸ਼ ਅਤੇ ਪੱਤਿਆਂ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ । ਇਸ ਤਰ੍ਹਾਂ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵੱਖ-ਵੱਖ ਹੋ ਜਾਂਦੇ ਹਨ । ਮਨੁੱਖ ਅਤੇ ਪਸ਼ੂ ਸਾਹ ਰਾਹੀਂ ਜੋ ਕਾਰਬਨ-ਡਾਈਆਕਸਾਈਡ ਛੱਡਦੇ ਹਨ ਪੌਦੇ ਉਸ ਨੂੰ ਪ੍ਰਯੋਗ ਕਰ ਲੈਂਦੇ ਹਨ ਅਤੇ ਪੌਦੇ ਜੋ ਆਕਸੀਜਨ ਛੱਡਦੇ ਹਨ ਉਸ ਨੂੰ ਮਨੁੱਖ ਅਤੇ ਜਾਨਵਰ ਸਾਹ ਲੈਣ ਲਈ ਪ੍ਰਯੋਗ ਕਰਦੇ ਹਨ । ਪੌਦੇ ਕਾਰਬਨ-ਡਾਈਆਕਸਾਈਡ ਇਸਤੇਮਾਲ ਕਰਕੇ ਹਵਾ ਨੂੰ ਸ਼ੁੱਧ ਕਰਦੇ ਹਨ ।
- ਧੁੱਪ ਦੁਆਰਾ-ਧੁੱਪ ਬਦਬੂ ਨੂੰ ਦੂਰ ਕਰਦੀ ਹੈ ਅਤੇ ਰੋਗਾਣੂਆਂ ਨੂੰ ਨਸ਼ਟ ਕਰਕੇ ਹਵਾ ਨੂੰ ਸ਼ੁੱਧ ਕਰਦੀ ਹੈ ।
- ਤੇਜ਼ ਹਵਾ-ਜਦੋਂ ਗਰਮੀ ਜ਼ਿਆਦਾ ਵੱਧ ਜਾਵੇ ਤਾਂ ਤਾਪਮਾਨ ਵਧ ਜਾਂਦਾ ਹੈ । ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ । ਇਹ ਹਵਾ ਜੀਵਾਣੁਆਂ, ਬਦਬੂ, ਰੇਤ ਅਤੇ ਮਿੱਟੀ ਨੂੰ ਉੱਡਾ ਕੇ ਲੈ ਜਾਂਦੀ ਹੈ ਅਤੇ ਉਸ ਦੀ ਥਾਂ ਸਾਫ਼ ਅਤੇ ਠੰਡੀ ਹਵਾ ਆ ਜਾਂਦੀ ਹੈ ।
- ਵਰਖਾ-ਵਰਖਾ ਦੁਆਰਾ ਹਵਾ ਵਿਚ ਘੁਲੀਆਂ ਅਸ਼ੁੱਧੀਆਂ ਵਾਤਾਵਰਨ ਵਿਚੋਂ ਨਿਕਲ ਕੇ ਅਤੇ ਪਾਣੀ ਵਿਚ ਘੁਲ ਕੇ ਧਰਤੀ ਤੇ ਆ ਡਿੱਗਦੀਆਂ ਹਨ ਅਤੇ ਹਵਾ ਸ਼ੁੱਧ ਹੋ ਜਾਂਦੀ ਹੈ ।
- ਗੈਸਾਂ ਦੇ ਬਹਾਓ ਅਤੇ ਆਪਸੀ ਮੇਲ ਨਾਲ-ਗੈਸਾਂ ਖ਼ੁਦ ਇਕ ਥਾਂ ਤੋਂ ਦੂਜੀ ਥਾਂ ਤਕ ਜਾਂਦੀਆਂ ਰਹਿੰਦੀਆਂ ਹਨ । ਇਸ ਲਈ ਹਵਾ ਦੇ ਆਉਣ-ਜਾਣ ਵਿਚ ਕੋਈ ਰੁਕਾਵਟ ਨਾ ਪਾਈ ਜਾਏ ਤਾਂ ਸਾਫ਼ ਅਤੇ ਗੰਦੀਆਂ ਹਵਾਵਾਂ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਹਵਾ ਸਾਫ਼ ਹੁੰਦੀ ਰਹਿੰਦੀ ਹੈ । ਇਸ ਤਰ੍ਹਾਂ ਅਸੀਂ ਗੰਦੀ ਹਵਾ ਤੋਂ ਬਚ ਸਕਦੇ ਹਾਂ ।
Home Science Guide for Class 6 PSEB ਸ਼ੁੱਧ ਹਵਾ ਦੀ ਆਵਾਜਾਈ Important Questions and Answers
ਪ੍ਰਸ਼ਨ 1.
ਸ਼ੁੱਧ ਹਵਾ ਵਿਚ ਨਾਈਟਰੋਜਨ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਨਾਈਟਰੋਜਨ 78 ਪ੍ਰਤੀਸ਼ਤ ਹੁੰਦੀ ਹੈ !
ਪ੍ਰਸ਼ਨ 2.
ਖਿੜਕੀਆਂ ਮਕਾਨ ਦੇ ਧਰਾਤਲ ਤੋਂ ਕਿੰਨੇ ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਖਿੜਕੀਆਂ ਮਕਾਨ ਦੇ ਧਰਾਤਲ ਤੋਂ 2\(\frac{1}{2}\) ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 3.
ਮਕਾਨ ਵਿਚ ਵਾਯੂ ਦਾਖ਼ਲੇ ਅਤੇ ਨਿਕਾਸ ਦਾ ਉਚਿਤ ਪ੍ਰਬੰਧ ਕਿਉਂ ਜ਼ਰੂਰੀ ਹੈ ।
ਉੱਤਰ-
ਦੁਸ਼ਿਤ ਹਵਾ ਦੀਆਂ ਹਾਨੀਆਂ ਤੋਂ ਬਚਣ ਅਤੇ ਸ਼ੁੱਧ ਹਵਾ ਪ੍ਰਾਪਤ ਕਰਨ ਲਈ ਮਕਾਨ ਵਿਚ ਵਾਯੂ ਦੇ ਦਾਖ਼ਲੇ ਅਤੇ ਨਿਕਾਸ ਦਾ ਉਚਿਤ ਪ੍ਰਬੰਧ ਜ਼ਰੂਰੀ ਹੈ ।
ਪ੍ਰਸ਼ਨ 4.
ਦਿਨ ਦੇ ਸਮੇਂ ਸੂਰਜ ਦੇ ਪ੍ਰਕਾਸ਼ ਦਾ ਕਮਰਿਆਂ ਵਿਚ ਆਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸੂਰਜ ਦਾ ਪ੍ਰਕਾਸ਼ ਸਿਹਤ ਨੂੰ ਠੀਕ ਰੱਖਦਾ ਹੈ । ਇਹ ਹਾਨੀਕਾਰਕ ਕੀਟਾਣੂਆਂ ਦਾ ਨਾਸ਼ ਕਰਕੇ ਹਵਾ ਨੂੰ ਸ਼ੁੱਧ ਕਰਦਾ ਹੈ ।
ਪ੍ਰਸ਼ਨ 5.
ਘੱਟ ਜਾਂ ਧੁੰਦਲੀ ਰੌਸ਼ਨੀ ਵਿਚ ਕੰਮ ਕਰਨ ਜਾਂ ਪੜ੍ਹਨ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ।
ਪ੍ਰਸ਼ਨ 6.
ਪ੍ਰਕਾਸ਼ ਦੇ ਬਣਾਉਟੀ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਪ੍ਰਕਾਸ਼ ਦੇ ਬਣਾਉਟੀ ਸੋਮੇ ਮੋਮਬੱਤੀ, ਦੀਵਾ, ਲਾਲਟੈਨ ਅਤੇ ਗੈਸ ਦੀ ਲਾਲਟੈਨ ਆਦਿ ਹਨ ।
ਪ੍ਰਸ਼ਨ 7.
ਵਰਖਾ ਹਵਾ ਨੂੰ ਕਿਵੇਂ ਸ਼ੁੱਧ ਕਰਦੀ ਹੈ ?
ਉੱਤਰ-
ਵਰਖਾ ਦੁਆਰਾ ਹਵਾ ਵਿਚ ਘੁਲੀਆਂ ਅਸ਼ੁੱਧੀਆਂ ਵਾਤਾਵਰਨ ਵਿੱਚੋਂ ਨਿਕਲ ਕੇ ਪਾਣੀ ਵਿਚ ਘੁਲ ਕੇ ਧਰਤੀ ‘ਤੇ ਆ ਡਿੱਗਦੀਆਂ ਹਨ ਅਤੇ ਹਵਾ ਸ਼ੁੱਧ ਹੋ ਜਾਂਦੀ ਹੈ।
ਛੋਟੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਕਮਰਿਆਂ ਵਿੱਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਬਾਰੇ ਕੀ ਜਾਣਦੇ ਹੋ |
ਉੱਤਰ-
ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਦਾ ਹੋਣਾ ਵੀ ਜ਼ਰੂਰੀ ਹੈ । ਵੇਸ਼ ਦੁਆਰ ਫ਼ਰਸ਼ ਦੇ ਕੋਲ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਕਮਰੇ ਵਿਚ ਕਾਫ਼ੀ ਮਾਤਰਾ ਵਿਚ ਦਾਖ਼ਲ ਹੋ ਸਕੇ । ਪ੍ਰਵੇਸ਼ ਦੁਆਰ ਦੀ ਭੂਮਿਕਾ ਬਾਰੀਆਂ ਅਤੇ ਦਰਵਾਜ਼ੇ ਨਿਭਾਉਂਦੇ ਹਨ | ਅਸ਼ੁੱਧ ਹਵਾ ਨੂੰ ਬਾਹਰ ਕੱਢਣ ਦੇ ਲਈ ਨਿਕਾਸ ਦੁਆਰ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਕਮਰੇ ਦੇ ਅਨੁਪਾਤ ਵਿਚ ਹੋਵੇ ਅਤੇ ਉਸ ਨੂੰ ਉੱਚਿਤ ਰੂਪ ਵਿਚ ਖੋਲ੍ਹਣ ਅਤੇ ਬੰਦ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਦਾ ਕੰਮ ਰੋਸ਼ਨਦਾਨ ਕਰਦੇ ਹਨ । ਸਾਡੇ ਦੇਸ਼ ਵਿਚ ਗਰਮੀਆਂ ਵਿਚ ਜ਼ਿਆਦਾ ਲੂ (ਗਰਮ ਹਵਾਵਾਂ ਚੱਲਦੀ ਹੈ । ਇਸ ਲਈ ਵੱਡੀਆਂ-ਵੱਡੀਆਂ ਬਾਰੀਆਂ ਦੀ ਥਾਂ ਛੋਟੇ-ਛੋਟੇ ਛੇਕ ਹੋਣ ਤਾਂ ਜ਼ਿਆਦਾ ਉੱਚਿਤ ਹੈ ।
ਇੱਕ ਸ਼ਬਦ ਵਿੱਚ ਉੱਤਰ ਦਿਉ
ਪ੍ਰਸ਼ਨ 1.
ਹਵਾ ਵਿਚ ………… ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਹੁੰਦੀ ਹੈ ।
ਉੱਤਰ-
0.04%.
ਪ੍ਰਸ਼ਨ 2.
ਰਸੋਈ ਵਿਚ ਅੱਗ ਬਾਲਣ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ।
ਪ੍ਰਸ਼ਨ 3.
ਸ਼ੁੱਧ ਹਵਾ ਨਾਲ ………. ਅਤੇ ਪਾਚਨ ਕਿਰਿਆ ਠੀਕ ਕੰਮ ਕਰਦੇ ਹਨ ।
ਉੱਤਰ-
ਫੇਫੜੇ ।
ਪ੍ਰਸ਼ਨ 4.
ਪ੍ਰਕਾਸ਼ ਦੇ ਬਣਾਉਟੀ ਸੋਮੇ ਦੀ ਇਕ ਉਦਾਹਰਨ ਦਿਉ ।
ਉੱਤਰ-
ਲਾਲਟੈਨ|
ਪ੍ਰਸ਼ਨ 5.
ਨਿਕਾਸ ਦੁਆਰ ਦਾ ਕੰਮ ………… ਕਰਦੇ ਹਨ ।
ਉੱਤਰ-
ਰੋਸ਼ਨਦਾਨ |
ਪ੍ਰਸ਼ਨ 6. ………… ਹਵਾ ਵਿਚੋਂ ਕਾਰਬਨ ਡਾਈਆਕਸਾਈਡ ਲੈ ਕੇ ਹਵਾ ਨੂੰ ਸ਼ੁੱਧ ਕਰਦੇ ਹਨ ।
ਉੱਤਰ-
ਪੌਦੇ ।
ਸ਼ੁੱਧ ਹਵਾ ਦੀ ਆਵਾਜਾਈ PSEB 6th Class Home Science Notes
ਸੰਖੇਪ ਜਾਣਕਾਰੀ
- ਹਰ ਇਕ ਜੀਵਿਤ ਪ੍ਰਾਣੀ ਲਈ ਹਵਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ।
- ਸ਼ੁੱਧ ਹਵਾ ਕੁਝ ਗੈਸਾਂ ਦਾ ਮਿਸ਼ਰਨ ਹੈ । ਇਸ ਵਿਚ ਹੇਠ ਲਿਖੀਆਂ ਗੈਸਾਂ ਹੁੰਦੀਆਂ ਹਨ –
- ਆਕਸੀਜਨ-21%, ਨਾਈਟਰੋਜਨ-78% , ਕਾਰਬਨ-ਡਾਈਆਕਸਾਈਡ-0.03% |
- ਹਵਾ ਦੇ ਸਾਰੇ ਤੱਤਾਂ ਵਿਚੋਂ ਆਕਸੀਜਨ ਦਾ ਇਕ ਖ਼ਾਸ ਥਾਂ ਹੈ । ਇਹ ਸਾਹ ਲੈਣ ਲਈ ਜ਼ਰੂਰੀ ਹੈ ।
- ਹਵਾ ਨੂੰ ਸ਼ੁੱਧ ਕਰਨ ਦੀਆਂ ਵਿਧੀਆਂ-(1) ਕੁਦਰਤੀ, (2) ਬਣਾਉਟੀ ।
- ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਪ੍ਰਕਾਸ਼ ਅਤੇ ਹਰੀਆਂ ਪੱਤੀਆਂ ।
- ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ ।
- ਪੌਦੇ ਕਾਰਬਨ-ਡਾਈਆਕਸਾਈਡ ਦਾ ਪ੍ਰਯੋਗ ਕਰਕੇ ਹਵਾ ਨੂੰ ਸ਼ੁੱਧ ਕਰਦੇ ਹਨ ।
- ਹੈ ਜਦੋਂ ਗਰਮੀ ਬਹੁਤ ਵੱਧ ਜਾਏ ਤਾਂ ਤਾਪਮਾਨ ਵੱਧ ਜਾਂਦਾ ਹੈ । ਗੈਸਾਂ ਆਪਣੇ ਆਪ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਜਾਂਦੀਆਂ ਰਹਿੰਦੀਆਂ ਹਨ ।
- ਪੱਖੇ ਗੰਦੀ ਹਵਾ ਬਾਹਰ ਕੱਢਣ ਦਾ ਇਕ ਬਹੁਤ ਵਧੀਆ ਅਤੇ ਵਿਗਿਆਨਿਕ ਢੰਗ ਹੈ ।
- ਹਵਾ ਨਿਕਾਸ ਦਾ ਅਰਥ ਹੈ ਮਸ਼ੀਨ ਨਾਲ ਗੈਸ ਬਾਹਰ ਕੱਢਣਾ ।
- ਸ਼ੁੱਧ ਹਵਾ ਸਰੀਰ ਦੇ ਅੰਦਰੂਨੀ ਅੰਗਾਂ ਦੀ ਸਫ਼ਾਈ ਲਈ ਜ਼ਰੂਰੀ ਹੈ ।
- ਸ਼ੁੱਧ ਹਵਾ ਨਾਲ ਫੇਫੜੇ ਅਤੇ ਪਾਚਨ ਕਿਰਿਆ ਠੀਕ ਕੰਮ ਕਰਦੇ ਹਨ ।
- ਸ਼ੁੱਧ ਹਵਾ ਨਾਲ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ ।
- ਰਸੋਈ ਵਿਚ ਸ਼ੁੱਧ ਹਵਾ ਦੀ ਆਵਾਜਾਈ ਬਹੁਤ ਜ਼ਰੂਰੀ ਹੈ ।
- ਰਸੋਈ ਵਿਚ ਅੱਗ ਬਾਲਣ ਨਾਲ ਕਾਰਬਨ-ਡਾਈਆਕਸਾਈਡ ਪੈਦਾ ਹੁੰਦੀ ਹੈ ।
- ਹੈਦਰਾਬਾਦੀ ਧੂੰਏਂ ਰਹਿਤ ਚੁੱਲਾ ਧੂੰਏਂ ਅਤੇ ਗੰਦੀ ਹਵਾ ਤੋਂ ਛੁਟਕਾਰਾ ਦਿਵਾ ਸਕਦਾ ਹੈ ।