Punjab State Board PSEB 6th Class Home Science Book Solutions Chapter 8 ਨਿਜੀ ਸਿਹਤ ਵਿਗਿਆਨ Textbook Exercise Questions and Answers.
PSEB Solutions for Class 6 Home Science Chapter 8 ਨਿਜੀ ਸਿਹਤ ਵਿਗਿਆਨ
Home Science Guide for Class 6 PSEB ਨਿਜੀ ਸਿਹਤ ਵਿਗਿਆਨ Textbook Questions and Answers
ਅਭਿਆਸ ਦੇ ਪ੍ਰਸ਼ਨ
ਗੁਰੂ ਕਾ ਲਕ ਵਸਤੂਨਿਸ਼ਠ ਪ੍ਰਸ਼ਨ ਇ
ਪ੍ਰਸ਼ਨ 1.
ਤੰਦਰੁਸਤੀ ਕੀ ਹੈ ?
ਉੱਤਰ-
ਮਨੁੱਖ ਦੇ ਸਰੀਰ ਦੀ ਰੋਗ ਰਹਿਤ ਦਸ਼ਾ ਹੀ ਤੰਦਰੁਸਤੀ ਹੈ।
ਪ੍ਰਸ਼ਨ 2.
ਅੱਖਾਂ ਲਈ ਕਿਹੜਾ ਵਿਟਾਮਿਨ ਮਹੱਤਵਪੂਰਨ ਹੈ ?
ਉੱਤਰ-
ਵਿਟਾਮਿਨ A.
ਪ੍ਰਸ਼ਨ 3.
ਦੰਦਾਂ ਲਈ ਭੋਜਨ ਦੇ ਕਿਹੜੇ ਤੱਤ ਮਹੱਤਵਪੂਰਨ ਹਨ ?
ਉੱਤਰ-
ਕੈਲਸ਼ੀਅਮ, ਵਿਟਾਮਿਨ-D, ਫਾਸਫੋਰਸ ।
ਪ੍ਰਸ਼ਨ 4.
ਰੋਟੀ ਖਾਣ ਤੋਂ ਬਾਅਦ ਕਿਹੋ ਜਿਹੇ ਫ਼ਲ ਖਾਣੇ ਚਾਹੀਦੇ ਹਨ ?
ਉੱਤਰ-
ਤਾਜ਼ੇ ਅਤੇ ਤੇਜ਼ਾਬੀ ਅੰਸ਼ ਵਾਲੇ ਰਸਦਾਰ ਫ਼ਲ ।
ਪ੍ਰਸ਼ਨ 5.
ਅੱਖਾਂ ਨੂੰ ਨਿਰੋਗ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅੱਖਾਂ ਨੂੰ ਧੂਏਂ, ਧੂੜ, ਧੁੱਪ ਅਤੇ ਤੇਜ਼ ਰੌਸ਼ਨੀ ਤੋਂ ਬਚਾਉਣਾ ਚਾਹੀਦਾ ਹੈ।
ਵਿੱਚ ਵੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6.
ਅੱਖਾਂ ਦੀ ਸੰਭਾਲ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਅੱਖਾਂ ਸਾਡੇ ਸਰੀਰ ਵਿਚ ਬਹੁਤ ਹੀ ਮਹੱਤਵਪੂਰਨ ਅੰਗ ਹਨ। ਇਨ੍ਹਾਂ ਨਾਲ ਹੀ ਅਸੀਂ ਵਿਭਿੰਨ ਵਸਤਾਂ ਨੂੰ ਵੇਖ ਸਕਦੇ ਹਾਂ। ਇਸੇ ਲਈ ਇਹ ਅਖਾਉਤ “ਅੱਖਾਂ ਹਨ ਤਾਂ ਜਹਾਨ ਹੈ ਆਖੀ ਜਾਂਦੀ ਹੈ।
ਇਹਨਾਂ ਦੀ ਸੰਭਾਲ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ –
- ਅੱਖਾਂ ਨੂੰ ਬਾਹਰ ਦੀ ਗੰਦਗੀ ਜਿਵੇਂ ਧੂੜ-ਮਿੱਟੀ, ਕੁੜਾ-ਕਰਕਟ, ਕੀਟ-ਪਤੰਗੇ ਆਦਿ ਤੋਂ ਬਚਾਉਣਾ ਚਾਹੀਦਾ ਹੈ। ਕੁਝ ਧੂੜ ਅਤੇ ਜੀਵਾਣੂ ਤਾਂ ਅੱਖਾਂ ਦੁਆਰਾ ਬਾਹਰ ਨਿਕਲ ਜਾਂਦੇ ਹਨ। ਜੇ ਕਿਸੇ ਕਾਰਨ ਅੱਖਾਂ ਵਿਚ ਕੁਝ ਪੈ ਜਾਵੇ ਤਾਂ ਉਸ ਨੂੰ ਨਾਰਮਲ ਸੇਲਾਈਨ ਜਾਂ ਸਾਫ਼ ਪਾਣੀ ਦੇ ਨਾਲ ਧੋਣਾ ਚਾਹੀਦਾ ਹੈ।
- ਮੂੰਹ ਅਤੇ ਅੱਖਾਂ ਨੂੰ ਕਈ ਵਾਰ ਧੋਣ ਅਤੇ ਪੂੰਝਣ ਨਾਲ ਸਫ਼ਾਈ ਹੁੰਦੀ ਹੈ।
- ਗੰਦੇ ਹੱਥਾਂ ਜਾਂ ਗੰਦੇ ਰੁਮਾਲ ਨਾਲ ਅੱਖਾਂ ਨੂੰ ਨਹੀਂ ਪੂੰਝਣਾ ਚਾਹੀਦਾ, ਨਾ ਹੀ ਇਹਨਾਂ ਨੂੰ ਰਗੜਨਾ ਜਾਂ ਮਲਣਾ ਚਾਹੀਦਾ ਹੈ।
- ਤੌਲੀਆ, ਸਾਬਣ, ਬਾਲਟੀ, ਮੱਗ ਅਤੇ ਮੂੰਹ ਪੂੰਝਣ ਦਾ ਕੱਪੜਾ, ਜਿਨ੍ਹਾਂ ਦਾ ਉਪਯੋਗ ਦੁਸਰੇ ਵਿਅਕਤੀ ਕਰਦੇ ਹੋਣ, ਪ੍ਰਯੋਗ ਨਹੀਂ ਕਰਨਾ ਚਾਹੀਦਾ ਖ਼ਾਸ ਕਰਕੇ ਦੁਖਦੀਆਂ ਅੱਖਾਂ ਵਾਲੇ ਵਿਅਕਤੀ ਦਾ।
- ਅੱਖਾਂ ਨੂੰ ਤੇਜ਼ ਧੁੱਪ, ਤੇਜ਼ ਰੌਸ਼ਨੀ ਤੋਂ ਬਚਾਉਣਾ ਚਾਹੀਦਾ ਹੈ। ਇਸ ਦੇ ਲਈ ਧੁੱਪ ਵਾਲੀ ਐਨਕ ਆਦਿ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
- ਘੱਟ ਪ੍ਰਕਾਸ਼ ਵਿਚ ਲਿਖਣਾ-ਪੜ੍ਹਨਾ ਜਾਂ ਕੋਈ ਮਹੀਨ ਕੰਮ ਕਰਨਾ ਅੱਖਾਂ ਦੇ ਲਈ ਮਾਰੂ ਸਿੱਧ ਹੋ ਸਕਦਾ ਹੈ।
- ਅੱਖਾਂ ਦੀਆਂ ਵਿਭਿੰਨ ਬਿਮਾਰੀਆਂ ਜਿਵੇਂ-ਹੇ ਆਦਿ ਤੋਂ ਅੱਖਾਂ ਨੂੰ ਬਚਾਉਣਾ ਚਾਹੀਦਾ ਹੈ ਅਤੇ ਜੇਕਰ ਇਨ੍ਹਾਂ ਵਿਚ ਕੋਈ ਰੋਗ ਹੋ ਜਾਵੇ ਤਾਂ ਜਲਦੀ ਹੀ ਅੱਖਾਂ ਦੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।
ਪ੍ਰਸ਼ਨ 7.
ਕੰਮ ਕਰਨ ਸਮੇਂ ਰੌਸ਼ਨੀ ਕਿਧਰੋਂ ਆਉਣੀ ਚਾਹੀਦੀ ਹੈ ?
ਉੱਤਰ-
ਕੰਮ ਕਰਦੇ ਸਮੇਂ ਰੌਸ਼ਨੀ ਠੀਕ ਅਤੇ ਖੱਬੇ ਹੱਥ ਵਲੋਂ ਆਉਣੀ ਚਾਹੀਦੀ ਹੈ, ਖੱਬੇ ਹੱਥ ਨਾਲ ਕੰਮ ਕਰਨ ਵਾਲਿਆਂ ਲਈ ਇਹ ਰੋਸ਼ਨੀ ਸੱਜੇ ਪਾਸਿਉਂ ਆਉਣੀ ਚਾਹੀਦੀ ਹੈ।
ਪ੍ਰਸ਼ਨ 8.
ਅੱਖਾਂ ਦੀ ਕਸਰਤ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ।
ਉੱਤਰ-
ਹਰ ਰੋਜ਼ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਣਾ ਚਾਹੀਦਾ ਹੈ ਅਤੇ ਠੰਢੇ ਪਾਣੀ ਦੇ ਹਲਕੇ-ਹਲਕੇ ਛਿੱਟੇ ਮਾਰਨੇ ਚਾਹੀਦੇ ਹਨ। ਪੁਤਲੀਆਂ ਸੱਜਿਉਂ-ਖੱਬੇ ਅਤੇ ਖਬਿਉਂਸੱਜੇ, ਉੱਪਰੋਂ ਥੱਲੇ ਅਤੇ ਥਲਿਉਂ ਉੱਪਰ ਵੱਲ ਵਾਰ-ਵਾਰ ਘੁਮਾਉਣਾ ਚਾਹੀਦਾ ਹੈ। ਇਸ ਕਸਰਤ ਵਿਚ ਅੱਖਾਂ ਰੁਕਣੀਆਂ ਨਹੀਂ ਚਾਹੀਦੀਆਂ।
ਪ੍ਰਸ਼ਨ 9.
ਜੇ ਦੰਦ ਠੀਕ ਤਰ੍ਹਾਂ ਸਾਫ਼ ਨਾ ਕੀਤੇ ਜਾਣ ਤਾਂ ਕੀ ਹੋ ਜਾਂਦਾ ਹੈ ?
ਉੱਤਰ-
ਜੇਕਰ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਭੋਜਨ ਦੇ ਕਣ ਦੰਦਾਂ ਦੀਆਂ ਖੋੜਾਂ ਵਿਚ ਇਕੱਠੇ ਹੋ ਜਾਂਦੇ ਹਨ। ਇਸ ਨਾਲ ਦੰਦ ਕਮਜ਼ੋਰ ਹੋਣ ਲੱਗਦੇ ਹਨ।
ਜੀਵਾਣੁਆਂ ਦੇ ਪ੍ਰਭਾਵ ਨਾਲ ਇਹ ਭੋਜਨ ਦੇ ਕਣ ਮੋੜਦੇ ਹਨ ਅਤੇ ਇਕ ਅਮਲ ਬਣਾਉਂਦੇ ਹਨ ਜਿਨ੍ਹਾਂ ਨਾਲ ਦੰਦਾਂ ਵਿਚ ਸੜਨ ਪੈਦਾ ਹੋ ਜਾਂਦੀ ਹੈ ਅਤੇ ਪਾਚਨ-ਕਿਰਿਆ ਵੀ ਖ਼ਰਾਬ ਹੋ ਜਾਂਦੀ ਹੈ। ਮਸੁੜਿਆਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਪ੍ਰਸ਼ਨ 10.
ਮਠਿਆਈਆਂ, ਨਿਸ਼ਾਸਤੇ ਵਾਲਾ ਭੋਜਨ ਅਤੇ ਤੇਜ਼ ਗੰਧ ਵਾਲੀਆਂ ਚੀਜ਼ਾਂ ਤੇ ਪਾਨ ਕਿਉਂ ਨਹੀਂ ਜ਼ਿਆਦਾ ਖਾਣੇ ਚਾਹੀਦੇ ?
ਉੱਤਰ-
ਦੰਦਾਂ ਦੇ ਲਈ ਜ਼ਿਆਦਾ ਮਠਿਆਈਆਂ, ਨਿਸ਼ਾਸਤੇ ਵਾਲਾ ਭੋਜਨ ਜਿਵੇਂ ਮੈਦੇ ਦੀਆਂ ਬਣੀਆਂ ਚੀਜ਼ਾਂ ਦੰਦਾਂ ਨਾਲ ਚਿੰਬੜ ਜਾਂਦੀਆਂ ਹਨ। ਤੇਜ਼ ਗੰਧ ਵਾਲੀਆਂ ਚੀਜ਼ਾਂ ਨੂੰ ਖਾਣ ਨਾਲ ਮੂੰਹ ਵਿਚ ਗੰਧ ਆ ਜਾਂਦੀ ਹੈ। ਜਿਵੇਂ ਲੱਸਣ, ਪਿਆਜ਼, ਮੱਛੀ ਆਦਿ। ਜ਼ਿਆਦਾ ਪਾਨ ਖਾਣ ਨਾਲ ਦੰਦ ਮੈਲੇ, ਕੁਚੈਲੇ ਅਤੇ ਕਾਲੇ ਹੋ ਜਾਂਦੇ ਹਨ ਅਤੇ ਦੰਦਾਂ ਤੇ ਨਿਕੋਟੀਨ ਦੀ ਤਹਿ ਜੰਮ ਜਾਂਦੀ ਹੈ। ਇਸ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਹੈ।
ਪ੍ਰਸ਼ਨ 11.
ਨਹੁੰ ਗੰਦੇ ਕਿਉਂ ਨਹੀਂ ਰੱਖਣੇ ਚਾਹੀਦੇ ਤੇ ਕਿਵੇਂ ਸਾਫ਼ ਰੱਖ ਸਕਦੇ ਹੋ ? ਲਿਖੋ।
ਉੱਤਰ-
ਨਹੁੰਆਂ ਦੇ ਅੰਦਰ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ ਕਿਉਂਕਿ ਭੋਜਨ ਦੇ ਨਾਲ ਇਹਨਾਂ ਵਿਚ ਮੌਜੂਦ ਰੋਗਾਂ ਦੇ ਕੀਟਾਣੁ, ਜੀਵਾਣੁ ਆਦਿ ਭੋਜਨ ਨਾਲੀ ਵਿਚ ਪਹੁੰਚ ਕੇ ਵਿਕਾਰ ਪੈਦਾ ਕਰਨਗੇ। ਇਸੇ ਕਾਰਨ ਕਈ ਵਾਰ ਬੱਚਿਆਂ ਦੀ ਪਾਚਨ-ਕਿਰਿਆ ਖ਼ਰਾਬ ਹੋ ਜਾਂਦੀ ਹੈ ਅਤੇ ਛੋਟੀ ਉਮਰ ਵਿਚ ਬੱਚਿਆਂ ਨੂੰ ਦਸਤ ਲਗ ਜਾਂਦੇ ਹਨ ਤੇ ਉਲਟੀਆਂ ਆਉਣ ਲੱਗਦੀਆਂ ਹਨ। ਹਫ਼ਤੇ ਵਿਚ ਇਕ ਵਾਰ ਨਹੁੰ ਜ਼ਰੂਰ ਕੱਟਣੇ ਚਾਹੀਦੇ ਹਨ।
ਪ੍ਰਸ਼ਨ 12.
ਘੱਟ ਰੌਸ਼ਨੀ ਵਿਚ ਕਿਉਂ ਨਹੀਂ ਪੜ੍ਹਨਾ ਚਾਹੀਦਾ ?
ਉੱਤਰ-
ਘੱਟ ਰੌਸ਼ਨੀ ਵਿਚ ਪੜ੍ਹਨ ਨਾਲ ਅੱਖਾਂ ਤੇ ਦਬਾਅ ਪੈਂਦਾ ਹੈ, ਇਸ ਲਈ ਨਹੀਂ ਪੜ੍ਹਨਾ ਚਾਹੀਦਾ ।
ਪ੍ਰਸ਼ਨ 13.
ਨਹਾਉਣ ਤੋਂ ਪਹਿਲਾਂ ਮਾਲਿਸ਼ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਨਹਾਉਣ ਤੋਂ ਪਹਿਲਾਂ ਮਾਲਿਸ਼ ਇਸ ਲਈ ਕਰਨੀ ਚਾਹੀਦੀ ਹੈ ਕਿ ਸਰੀਰ ਸਵਸਥ ਅਤੇ ਸੁੰਦਰ ਬਣੇ ।
ਪ੍ਰਸ਼ਨ 14.
ਸਿਗਰਟ ਪੀਣ ਨਾਲ ਦੰਦਾਂ ਉੱਤੇ ਕਿਸ ਚੀਜ਼ ਦੀ ਤਹਿ ਜਮਾਂ ਹੋ ਜਾਂਦੀ ਹੈ ?
ਉੱਤਰ-
ਨਿਕੋਟੀਨ ਦੀ ।
ਪ੍ਰਸ਼ਨ 15.
ਦੰਦ ਕਾਲੇ ਹੋ ਜਾਣ ਦੇ ਕੀ ਕਾਰਨ ਹਨ ?
ਉੱਤਰ-
ਨਸਵਾਰ ਰਗੜਨ, ਪਾਨ ਖਾਣ ਅਤੇ ਸਿਗਰਟ ਪੀਣ ਨਾਲ ਦੰਦ ਕਾਲੇ ਹੋ ਜਾਂਦੇ ਹਨ |
ਪ੍ਰਸ਼ਨ 16.
ਦੰਦਾਂ ਦਾ ਰੰਗ ਚਿੱਟਾ ਕਿਉਂ ਹੁੰਦਾ ਹੈ ?
ਉੱਤਰ-
ਦੰਦਾਂ ਦਾ ਰੰਗ ਚਿੱਟਾ ਇਨੈਮਲ ਦੇ ਕਾਰਨ ਹੁੰਦਾ ਹੈ ।
ਪ੍ਰਸ਼ਨ 17.
“ਅੱਖ ਗਈ ਜਹਾਨ ਗਿਆ’ ਤੋਂ ਕੀ ਭਾਵ ਹੈ ?
ਉੱਤਰ-
ਇਸ ਦਾ ਭਾਵ ਹੈ ਕਿ ਅੱਖਾਂ ਦੇ ਬਿਨਾਂ ਸੱਚਮੁੱਚ ਹੀ ਇਹ ਸੰਸਾਰ ਹਰਾ ਹੈ । ਜੇਕਰ ਅੱਖਾਂ ਕੰਮ ਨਾ ਕਰਨ ਤਾਂ ਦੁਨੀਆਂ ਦੇ ਇਹ ਸਾਰੇ ਦਿਸ਼ ਵਿਅਰਥ ਹਨ ।
ਪ੍ਰਸ਼ਨ 18.
ਅੱਖਾਂ ਲਈ ਕਿਹੜਾ ਵਿਟਾਮਿਨ ਮਹੱਤਵਪੂਰਨ ਹੈ ?
ਉੱਤਰ-
ਵਿਟਾਮਿਨ ‘ਏ’ ।
ਪ੍ਰਸ਼ਨ 19.
ਦੰਦਾਂ ਲਈ ਭੋਜਨ ਦੇ ਕਿਹੜੇ ਤੱਤ ਮਹੱਤਵਪੂਰਨ ਹਨ ?
ਉੱਤਰ-
ਕੈਲਸ਼ੀਅਮ, ਵਿਟਾਮਿਨ ‘ਡੀ’ ਅਤੇ ਫਾਸਫੋਰਸ ।
ਪ੍ਰਸ਼ਨ 20.
ਹਰ ਵਿਅਕਤੀ ਨੂੰ ਆਪਣੇ ਕੱਪੜੇ ਅਤੇ ਤੌਲੀਆ ਅਲੱਗ-ਅਲੱਗ ਕਿਉਂ ਰੱਖਣੇ ਚਾਹੀਦੇ ਹਨ ?
ਉੱਤਰ-
ਹਰ ਇਕ ਵਿਅਕਤੀ ਨੂੰ ਆਪਣੇ ਕੱਪੜੇ ਅਤੇ ਤੌਲੀਆ ਵੱਖ-ਵੱਖ ਰੱਖਣੇ ਚਾਹੀਦੇ ਹਨ ਕਿਉਂਕਿ ਇਕੱਠੇ ਰੱਖਣ ਨਾਲ ਛੂਤ ਦੀ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ । ਜਿਵੇਂ-ਅੱਖਾਂ ਦਾ ਰੋਗ, ਖਾਰਸ਼, ਦੱਦਰੀ, ਖਾਜ ਆਦਿ ।
ਨਿਬੰਧਾਤਮਕ ਪ੍ਰਸ਼ਨ :
ਪ੍ਰਸ਼ਨ 21.
ਦੰਦ ਕਿਵੇਂ ਸਾਫ਼ ਤੇ ਤੰਦਰੁਸਤ ਰੱਖੇ ਜਾ ਸਕਦੇ ਹਨ ?
ਉੱਤਰ-
- ਹਰ ਰੋਜ਼ ਭੋਜਨ ਕਰਨ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਗਰਾਰੇ ਕਰਕੇ ਦੰਦਾਂ ਵਿਚ ਫਸੇ ਭੋਜਨ ਦੇ ਕਣ ਕੱਢ ਦੇਣੇ ਚਾਹੀਦੇ ਹਨ।
- ਹਰ ਰੋਜ਼ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਉੱਗਲੀ ਜਾਂ ਬੁਰਸ਼ ਨਾਲ ਮੰਜਨ ਜਾਂ ਪੇਸਟ ਦੀ ਸਹਾਇਤਾ ਨਾਲ ਸਾਫ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਰੋਗਮੁਕਤ ਰੱਖਿਆ ਜਾ ਸਕਦਾ ਹੈ। ਦੰਦਾਂ ਦਾ ਬੁਰਸ਼ ਜ਼ਿਆਦਾ ਲੰਮੇ ਵਾਲਾਂ ਵਾਲਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਮਸੂੜਿਆਂ ਵਿਚ ਜ਼ਖ਼ਮ ਹੋਣ ਦੀ ਸੰਭਾਵਨਾ ਰਹਿੰਦੀ ਹੈ।
- ਬਚਪਨ ਤੋਂ ਹੀ ਦੰਦਾਂ ਦੀ ਸਫਾਈ ਦੀ ਉਚਿਤ ਵਿਧੀ ਦੀ ਸਿੱਖਿਆ ਦੇਣੀ ਚਾਹੀਦੀ ਹੈ। ਦੰਦਾਂ ਨੂੰ ਸਭ ਪਾਸਿਉਂ, ਦੰਦਾਂ ਦੇ ਅੰਦਰ ਅਤੇ ਬਾਹਰ ਆਦਿ ਭੋਜਨ ਚਬਾਉਣ ਵਾਲੇ ਉੱਪਰਲੇ ਅਤੇ ਹੇਠਲੇ ਭਾਗਾਂ ਨੂੰ ਨਿਯਮਪੂਰਵਕ ਸਾਫ਼ ਕਰਨਾ ਜ਼ਰੂਰੀ ਹੈ।
- ਦੰਦਾਂ ਨੂੰ ਤੀਲਿਆਂ ਜਾਂ ਸੂਈ ਨਾਲ ਕੁਰੇਦਨਾ ਨਹੀਂ ਚਾਹੀਦਾ ਹੈ।
- ਦੰਦਾਂ ਦੇ ਡਾਕਟਰ ਤੋਂ ਬੱਚਿਆਂ ਦੇ ਦੰਦਾਂ ਦਾ ਨਿਯਮਿਤ ਨਿਰੀਖਣ ਕਰਵਾਉਣਾ ਚਾਹੀਦਾ ਹੈ।
- ਦੰਦਾਂ ਦੀ ਤੰਦਰੁਸਤੀ ਲਈ ਉਪਯੁਕਤ ਭੋਜਨ ਦੀ ਲੋੜ ਹੁੰਦੀ ਹੈ। ਇਸ ਨਾਲ ਅੱਗੇ ਲਿਖੇ ਲਾਭ ਹੁੰਦੇ ਹਨ :
ਨਿਜੀ ਸਿਹਤ ਵਿਗਿਆਨ-
- ਦੰਦਾਂ ਦੀ ਮਜ਼ਬੂਤੀ ਸਰੀਰ ਦੀ ਸਧਾਰਨ ਸਿਹਤ ਤੇ ਬਹੁਤ ਨਿਰਭਰ ਕਰਦੀ ਹੈ। ਸਰੀਰ ਦੀ ਉਚਿਤ ਸਿਹਤ ਲਈ ਉਚਿਤ ਭੋਜਨ ਦੀ ਲੋੜ ਹੁੰਦੀ ਹੈ।ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਸੀ’ ਅਤੇ ‘ਡੀ’ ਦੰਦਾਂ ਦੇ ਨਿਰਮਾਣ ਅਤੇ ਤੰਦਰੁਸਤੀ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਭੋਜਨ ਵਿਚ ਇਹਨਾਂ ਤੱਤਾਂ ਦੀ ਕਮੀ ਦੰਦਾਂ ਦੀ ਤੰਦਰੁਸਤੀ ਨੂੰ ਵਿਗਾੜਦੀ ਹੈ। ਇਸ ਲਈ ਸਾਨੂੰ ਆਪਣੇ ਆਹਾਰ ਵਿਚ ਇਹਨਾਂ ਤੱਤਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
- ਕੱਚੇ ਫਲ ਤੇ ਸਬਜ਼ੀਆਂ ਚਬਾ-ਚਬਾ ਕੇ ਖਾਣ ਨਾਲ ਮਸੂੜਿਆਂ ਨੂੰ ਕਸਰਤ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਸਵਸਥ ਬਣੇ ਰਹਿੰਦੇ ਹਨ।
- ਮਠਿਆਈਆਂ, ਮਿੱਠੀਆਂ ਤੇ ਚਿਪਕਣ ਵਾਲੀ ਚਾਕਲੇਟ, ਟਾਫੀ, ਲਾਲੀਪਾਪ ਆਦਿ ਬਹੁਤ ਘੱਟ ਖਾਣਾ ਚਾਹੀਦਾ ਹੈ। ਮਿੱਠੀਆਂ ਚੀਜ਼ਾਂ ਖਾਣ ਦੇ ਬਾਅਦ ਮੂੰਹ ਨੂੰ ਗਰਾਰੇ ਕਰਕੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ।
- ਗਰਮ ਭੋਜਨ ਦੇ ਛੇਤੀ ਮਗਰੋਂ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ।
ਪ੍ਰਸ਼ਨ 22.
ਨਹਾਉਣ ਬਾਰੇ ਜੋ ਵੀ ਜਾਣਦੇ ਹੋ, ਖੋਲ੍ਹ ਕੇ ਲਿਖੋ।
ਉੱਤਰ-
ਨਿਰੋਗ ਜੀਵਨ ਅਤੇ ਵਿਅਕਤੀਗਤ ਸਫ਼ਾਈ ਲਈ ਇਸ਼ਨਾਨ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਕੰਨ ਦੇ ਪਿਛਲੇ ਭਾਗ, ਕਛਾਂ ( ਬਗਲਾਂ ), ਜਾਂਘਾਂ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਪਸੀਨਾ ਬਾਹਰ ਨਿਕਲਣਾ ਰੁਕ ਜਾਵੇ ਤਾਂ ਗੁਰਦੇ ਆਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਸਕਦੇ। | ਨਹਾਉਣ ਨਾਲ ਸਰੀਰਕ ਤਾਪ ਵੀ ਠੀਕ ਰਹਿੰਦਾ ਹੈ। ਗਰਮੀਆਂ ਵਿਚ ਖੁਸ਼ਕੀ, ਫੋੜੇ, ਫਿਨਸੀਆਂ ਤੇ ਪਿੱਤ ਆਦਿ ਹੋ ਜਾਂਦੇ ਹਨ ਤੇ ਗਰਮੀ ਸਰੀਰ ਝੁਲਸਦੀ ਹੈ। ਠੀਕ ਤਰ੍ਹਾਂ ਇਸ਼ਨਾਨ ਕਰਕੇ ਚਮੜੀ ਸਾਫ਼ ਰੱਖਣ ਨਾਲ ਅਜਿਹੇ ਰੋਗ ਨਹੀਂ ਹੁੰਦੇ। ਗਰਮੀ ਵਿਚ ਸਰੀਰਕ ਤਾਪਮਾਨ ਵੱਧ ਜਾਂਦਾ ਹੈ।
ਇਸ਼ਨਾਨ ਕਰਕੇ ਖੁੱਲ੍ਹੀ ਹਵਾ ਵਿਚ ਬੈਠਣ ਨਾਲ ਸਰੀਰਕ ਤਾਪਮਾਨ ਵਿਚ ਗਰਮੀ ਦੇ ਕਾਰਨ ਵਾਧਾ ਨਹੀਂ ਹੁੰਦਾ। ਜੇ ਹੋ ਸਕੇ ਤਾਂ ਇਸ਼ਨਾਨ ਕਰਦੇ ਸਮੇਂ ਸਰੀਰ ਦੀ ਸੁੱਕੀ ਮਾਲਿਸ਼ ਵੀ ਕਰਨੀ ਚਾਹੀਦੀ ਹੈ। ਮਾਲਿਸ਼ ਕਰਨ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਇਸ ਨਾਲ ਖੂਨ ਸਾਫ਼ ਅਤੇ ਸ਼ੁੱਧ ਹੋ ਕੇ ਵਹਿਣ ਲਗਦਾ ਹੈ।
ਸਾਨੂੰ ਹਫ਼ਤੇ ਵਿਚ ਇਕ ਵਾਰ ਸਿਰ ਨੂੰ ਮਾਲਿਸ਼ ਕਰਕੇ ਵਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ। ਸਵੇਰ ਦਾ ਸਮਾਂ ਇਸ਼ਨਾਨ ਲਈ ਸਭ ਤੋਂ ਚੰਗਾ ਹੁੰਦਾ ਹੈ। ਜੇ ਅਸੀਂ ਇਸ਼ਨਾਨ ਨਹੀਂ ਕਰਾਂਗੇ ਜਾਂ ਸਿਰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਾਂਗੇ ਤਾਂ ਵਾਲਾਂ ਵਿਚ ਹੁੰਆਂ ਪੈ ਜਾਣਗੀਆਂ।
ਇਸ ਨਾਲ ਸਰੀਰ ਦੀ ਖੋਪੜੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਾਰਾ ਦਿਨ ਖੁਜਲਾਉਣ ਲਈ ਇਕ ਹੱਥ ਸਿਰ ਤੇ ਹੀ ਰਹਿੰਦਾ ਹੈ। ਕੁਝ ਲੋਕ ਗਰਮੀਆਂ ਵਿਚ ਠੀਕ ਤਰ੍ਹਾਂ ਨਾਲ ਇਸ਼ਨਾਨ ਨਹੀਂ ਕਰਦੇ। ਉਹ ਆਪਣਾ ਸਰੀਰ ਸਾਫ਼ ਨਹੀਂ ਕਰਦੇ। ਇਸ ਲਈ ਉਹਨਾਂ ਦੇ ਕੱਪੜਿਆਂ ਅਤੇ ਸਰੀਰ ਤੇ ਵੀ ਜੂਆਂ ਪੈ ਜਾਂਦੀਆਂ ਹਨ। ਅਜਿਹੇ ਵਿਅਕਤੀ ਦੇ ਕੋਲ ਕੋਈ ਨਹੀਂ ਬੈਠ ਸਕਦਾ। ਸਰਦੀਆਂ ਵਿਚ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਨਾਲ ਗਰਮੀ ਮਿਲਦੀ ਹੈ ਅਤੇ ਸ਼ਕਤੀ ਦਾ ਸੰਚਾਰ ਹੁੰਦਾ ਹੈ। ਖੇਡਣ ਤੋਂ ਬਾਅਦ ਗਰਮ ਪਾਣੀ ਨਾਲ ਹੀ ਇਸ਼ਨਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਸਰਦ ਗਰਮ ਹੋਣ ਦਾ ਖ਼ਤਰਾ ਰਹਿੰਦਾ ਹੈ। ਪਰੰਤੂ ਤੰਦਰੁਸਤ ਅਤੇ ਤਾਕਤਵਰ ਮਨੁੱਖ ਠੰਢੇ ਪਾਣੀ ਨਾਲ ਹੀ ਇਸ਼ਨਾਨ ਕਰਦੇ ਹਨ। ਇਸ ਨਾਲ ਤਾਜ਼ਗੀ ਅਤੇ ਖ਼ੁਸ਼ੀ ਦੀ ਭਾਵਨਾ ਪੈਦਾ ਹੁੰਦੀ ਹੈ। ਖਾਣਾ ਖਾਣ ਅਤੇ ਥੱਕ ਜਾਣ ਤੋਂ ਬਾਅਦ ਇਸ਼ਨਾਨ ਕਰਨਾ ਠੀਕ ਨਹੀਂ ਰਹਿੰਦਾ। ਠੰਢੇ ਦੇਸ਼ਾਂ ਵਿਚ ਭਾਪ ਇਸ਼ਨਾਨ ਵੀ ਕੀਤਾ ਜਾਂਦਾ ਹੈ।
ਪ੍ਰਸ਼ਨ 23.
ਅੱਖਾਂ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਕਹਿੰਦੇ ਹਨ ਅੱਖਾਂ ਹਨ ਤਾਂ ਜਹਾਨ ਹੈ ਕਿਉਂਕਿ ਇਨ੍ਹਾਂ ਨਾਲ ਹੀ ਅਸੀਂ ਸੰਸਾਰ ਨੂੰ ਵੇਖ ਸਕਦੇ ਹਾਂ ।
ਇਹਨਾਂ ਦੀ ਸੰਭਾਲ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ
- ਅੱਖਾਂ ਨੂੰ ਬਾਹਰਲੀ ਗੰਦਗੀ ਜਿਵੇਂ ਧੂੜ-ਮਿੱਟੀ, ਕੁੜਾ-ਕਰਕਟ, ਕੀੜੇ-ਮਕੌੜਿਆਂ ਆਦਿ ਤੋਂ ਬਚਾਉਣਾ ਚਾਹੀਦਾ ਹੈ । ਗੰਦੀਆਂ ਅੱਖਾਂ ਦੁਖਣ ਲੱਗਦੀਆਂ ਹਨ । ਜੇ ਕਿਸੇ ਕਾਰਨ ਨਾਲ ਅੱਖਾਂ ਵਿਚ ਕੁਝ ਪੈ ਜਾਵੇ ਤਾਂ ਸਾਫ਼ ਪਾਣੀ ਨਾਲ ਧੋ ਕੇ ਕੱਢ ਦੇਣਾ ਚਾਹੀਦਾ ਹੈ ।
- ਗੰਦੇ ਹੱਥਾਂ ਨਾਲ ਜਾਂ ਗੰਦੇ ਰੁਮਾਲ ਨਾਲ ਅੱਖਾਂ ਨੂੰ ਨਹੀਂ ਪੂੰਝਣਾ ਚਾਹੀਦਾ ।
- ਅੱਖਾਂ ਨੂੰ ਰਗੜਨਾ ਜਾਂ ਮਲਣਾ ਨਹੀਂ ਚਾਹੀਦਾ ।
- ਅੱਖਾਂ ਨੂੰ ਤੇਜ਼ ਧੁੱਪ, ਤੇਜ਼ ਰੌਸ਼ਨੀ ਤੋਂ ਬਚਾਉਣਾ ਚਾਹੀਦਾ ਹੈ । ਇਸ ਦੇ ਲਈ ਧੁੱਪ ਦੇ ਚਸ਼ਮੇ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ।
- ਘੱਟ ਰੌਸ਼ਨੀ ਵਿਚ ਲਿਖਣਾ ਪੜ੍ਹਨਾ ਜਾਂ ਕੋਈ ਮਹੀਨ ਕੰਮ ਨਹੀਂ ਕਰਨਾ ਚਾਹੀਦਾ ।
- ਅੱਖਾਂ ਵਿਚ ਤਕਲੀਫ਼ ਹੋਣ ਤੇ ਅੱਖਾਂ ਦੇ ਡਾਕਟਰ ਦੀ ਰਾਇ ਲੈਣੀ ਚਾਹੀਦੀ ਹੈ ।
Home Science Guide for Class 6 PSEB 8 ਨਿਜੀ ਸਿਹਤ ਵਿਗਿਆਨ Important Questions and Answers
ਪ੍ਰਸ਼ਨ 1.
ਸਰੀਰ-ਕਿਰਿਆ ਵਿਗਿਆਨ ਵਿਚ ਤੰਦਰੁਸਤੀ ਦੀ ਕੀ ਪਰਿਭਾਸ਼ਾ ਹੋਵੇਗੀ ?
ਉੱਤਰ-
ਕੋਸ਼ਿਕਾਵਾਂ, ਅੰਗਾਂ ਅਤੇ ਤੰਤਰਾਂ ਦੀ ਸੁਭਾਵਿਕ ਕਿਰਿਆਸ਼ੀਲਤਾ ਨੂੰ ਤੰਦਰੁਸਤੀ ਕਹਿੰਦੇ ਹਨ।
ਪ੍ਰਸ਼ਨ 2.
WHO ਦੇ ਵਿਚਾਰ ਵਿਚ ਤੰਦਰੁਸਤੀ ਕੀ ਹੈ ?
ਉੱਤਰ-
WHO (ਵਿਸ਼ਵ ਸਿਹਤ ਸੰਗਠਨ ਦੇ ਵਿਚਾਰ ਨਾਲ ਤੰਦਰੁਸਤੀ ਵਿਚ ਮਨੁੱਖ ਦਾ ਸੰਪੂਰਨ ਸਰੀਰਕ, ਮਾਨਸਿਕ ਅਤੇ ਸੰਵੇਗਾਤਮਕ ਕਲਿਆਣ ਨਿਹਿਤ ਹੈ।
ਪ੍ਰਸ਼ਨ 3.
ਜੀਵਨ ਵਿਚ ਸੁਖੀ ਰਹਿਣ ਲਈ ਕੀ ਕਰਨਾ ਜ਼ਰੂਰੀ ਹੈ ?
ਉੱਤਰ-
ਸਰੀਰ ਤੰਦਰੁਸਤ ਅਤੇ ਸ਼ਕਤੀਸ਼ਾਲੀ ਹੋਣਾ।
ਪ੍ਰਸ਼ਨ 4.
ਚਮੜੀ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਚਮੜੀ ਤੋਂ ਪਸੀਨਾ ਅਤੇ ਵਿਅਰਥ ਪਦਾਰਥ ਬਾਹਰ ਨਿਕਲਦੇ ਹਨ। ਜੇ ਚਮੜੀ ਨੂੰ ਸਾਫ਼ ਨਹੀਂ ਕੀਤਾ ਜਾਂਦਾ ਹੈ ਤਾਂ ਮੈਲ ਜੰਮ ਜਾਂਦੀ ਹੈ ਜਿਸ ਕਾਰਨ ਚਮੜੀ ਦੇ ਛੇਕ ਬੰਦ ਹੋ ਜਾਂਦੇ ਹਨ, ਇਸ ਲਈ ਚਮੜੀ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਚਾਹੀਦਾ ਹੈ।
ਪ੍ਰਸ਼ਨ 5.
ਦੰਦਾਂ ਨੂੰ ਸਾਫ਼ ਕਰਨਾ ਜ਼ਰੂਰੀ ਕਿਉਂ ਹੈ ?
ਉੱਤਰ-
ਦੰਦਾਂ ਦੇ ਖੋਖਲੇ ਹੋਣ ਤੋਂ, ਡਿੱਗਣ ਤੋਂ, ਦਰਦ ਹੋਣ ਤੋਂ ਬਚਾਉਣ ਲਈ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।
ਪ੍ਰਸ਼ਨ 6. ਕੰਨਾਂ ਵਿਚ ਸਲਾਈ ਜਾਂ ਤੀਲਾ ਕਿਉਂ ਨਹੀਂ ਫੇਰਨਾ ਚਾਹੀਦਾ ?
ਉੱਤਰ-
ਕੰਨਾਂ ਵਿਚ ਸਲਾਈ ਜਾਂ ਤੀਲ੍ਹਾ ਫੇਰਨ ਨਾਲ ਕੰਨ ਵਿਚ ਜ਼ਖ਼ਮ ਹੋ ਜਾਂਦੇ ਹਨ ਅਤੇ ਪਰਦਾ ਵੀ ਪਾ ਸਕਦਾ ਹੈ। ਇਸ ਲਈ ਕੰਨਾਂ ਵਿਚ ਸਲਾਈ ਨਹੀਂ ਫੇਰਨੀ ਚਾਹੀਦੀ ਹੈ।
ਪ੍ਰਸ਼ਨ 7.
ਕੰਨ ਦਾ ਰੋਗ ਤੇ ਇਸ ਦਾ ਇਲਾਜ ਛੇਤੀ ਕਿਉਂ ਕਰਵਾਉਣਾ ਚਾਹੀਦਾ ਹੈ ?
ਉੱਤਰ-
ਕੰਨ ਦਾ ਰੋਗ ਹੋਣ ਤੇ ਜੇਕਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਦਿਮਾਗ਼ ਤਕ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਇਸ ਦਾ ਇਲਾਜ ਜਲਦੀ ਕਰਵਾ ਲੈਣਾ ਚਾਹੀਦਾ ਹੈ ।
ਪ੍ਰਸ਼ਨ 8.
ਧੁੱਪ ਸੇਕਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਧੁੱਪ ਸੇਕਣ ਨਾਲ ਸਰੀਰ ਵਿਚ ਵਿਟਾਮਿਨ ‘ਡੀ’ ਪੈਦਾ ਹੁੰਦਾ ਹੈ।
ਪ੍ਰਸ਼ਨ 9.
ਕਿਸ ਸਮੇਂ ਦੀ ਧੁੱਪ ਸਿਹਤ ਲਈ ਲਾਭਦਾਇਕ ਹੁੰਦੀ ਹੈ।
ਉੱਤਰ-
ਅਕਸਰ ਸਰਦੀਆਂ ਵਿਚ ਸਵੇਰ ਦੇ ਸਮੇਂ ਦੀ।
ਪ੍ਰਸ਼ਨ 10.
ਘਰ ਵਿਚ ਧੁੱਪ ਦਾ ਆਉਣਾ ਕਿਸ ਲਈ ਜ਼ਰੂਰੀ ਹੈ ?
ਉੱਤਰ-
ਧੁੱਪ ਜੀਵਾਣੂਆਂ ਨੂੰ ਨਸ਼ਟ ਕਰਦੀ ਹੈ।
ਪ੍ਰਸ਼ਨ 11.
ਗੂੜ੍ਹੀ ਨੀਂਦਰ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਸਰੀਰ ਦੀ ਥਕਾਵਟ ਦੂਰ ਕਰਨ ਲਈ।
ਪ੍ਰਸ਼ਨ 12.
ਨਿਯਮਿਤ ਕਸਰਤ ਅਤੇ ਉੱਤਮ ਆਸਨ ਸਰੀਰ ਲਈ ਕਿਉਂ ਜ਼ਰੂਰੀ ਹਨ ?
ਉੱਤਰ-
ਸਰੀਰ ਨੂੰ ਸੁੰਦਰ, ਸੁਗੰਠਿਤ ਤੇ ਤੰਦਰੁਸਤ ਰੱਖਣ ਲਈ ।
ਪ੍ਰਸ਼ਨ 13.
ਦੰਦਾਂ ਨੂੰ ਕੇਰੀਜ ਰੋਗ ਤੋਂ ਬਚਾਉਣ ਲਈ ਕੀ ਉਪਾਅ ਕੀਤੇ ਜਾਣੇ ਚਾਹੀਦੇ ਹਨ ?
ਉੱਤਰ-
- (1) ਭੋਜਨ ਤੋਂ ਬਾਅਦ ਗਰਾਰੇ ਕਰਨੇ ਚਾਹੀਦੇ ਹਨ,
- (2) ਦੰਦਾਂ ਨੂੰ ਉਂਗਲੀ ਨਾਲ ਸਾਫ਼ ਕਰਨਾ ਚਾਹੀਦਾ ਹੈ।
ਪ੍ਰਸ਼ਨ 14.
ਦੰਦਾਂ ਦਾ ਕੇਰੀਜ ਰੋਗ ਕੀ ਹੁੰਦਾ ਹੈ ?
ਉੱਤਰ-
ਦੰਦਾਂ ਵਿਚ ਕਾਰਬੋਹਾਈਡਰੇਟ ਯੁਕਤ ਅਤੇ ਮਿੱਠੇ ਪਦਾਰਥਾਂ ਦੇ ਸੜਨ ਨਾਲ ਜੀਵਾਣੂਆਂ ਦੀ ਕਿਰਿਆ ਨਾਲ ਐਸਿਡ ਬਣਦਾ ਹੈ ਜੋ ਦੰਦਾਂ ਦੇ ਅਨੈਮਲ ਨੂੰ ਖ਼ਤਮ ਕਰ ਦਿੰਦਾ ਹੈ।
ਪ੍ਰਸ਼ਨ 15.
ਪਾਇਓਰੀਆ ਰੋਗ ਦੇ ਕੀ ਲੱਛਣ ਹਨ ?
ਉੱਤਰ-
- ਮਸੂੜੇ ਸੁੱਜਣ ਲਗਦੇ ਹਨ,
- ਮਸੂੜਿਆਂ ਵਿਚ ਦਰਦ ਹੁੰਦੀ ਹੈ,
- ਮਸੁੜਿਆਂ ਤੋਂ ਦੰਦ ਵੱਖ ਹੋਣ ਲਗਦੇ ਹਨ,
- ਮੁੰਹ ਵਿਚੋਂ ਬਦਬੂ ਆਉਂਦੀ ਹੈ ।
ਪ੍ਰਸ਼ਨ 16.
ਸਵਸਥ ਵਾਲ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਚਮਕੀਲੇ ਅਤੇ ਸਾਫ਼।
ਪ੍ਰਸ਼ਨ 17.
ਸਵਸਥ ਅੱਖਾਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਚੁਕੰਨੀਆਂ, ਸਾਫ਼ ਅਤੇ ਮੈਲ ਰਹਿਤ।
ਪ੍ਰਸ਼ਨ 18.
ਸਵਸਥ ਚਮੜੀ ਦੀ ਕੀ ਪਹਿਚਾਣ ਹੈ ?
ਉੱਤਰ-
ਚਿਕਨੀ, ਠੋਸ ਅਤੇ ਸਾਫ਼ ਹੁੰਦੀ ਹੈ ।
ਪ੍ਰਸ਼ਨ 19.
ਸਵਸਥ ਨੱਕ ਦੀ ਕੀ ਪਹਿਚਾਣ ਹੈ ?
ਉੱਤਰ-
ਸਾਫ਼ ਅਤੇ ਸਾਹ ਲੈਂਦੀ ਹੋਈ ਹੁੰਦੀ ਹੈ।
ਪ੍ਰਸ਼ਨ 20.
ਸਵਸਥ ਮੂੰਹ ਅਤੇ ਬੁੱਲ੍ਹ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਸਾਫ਼ ਮੂੰਹ ਸੰਨ ਅਤੇ ਖ਼ੁਸ਼ੀ ਭਰਿਆ ਤੇ ਸਾਫ਼ ਬੁੱਲ੍ਹ ਲਾਲ ਅਤੇ ਗਿੱਲੇ ਹੁੰਦੇ ਹਨ।
ਪ੍ਰਸ਼ਨ 21.
ਸਵਸਥ ਗਲਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਫ਼, ਗਿੱਲੇ ਅਤੇ ਬਿਨਾਂ ਰੁਕਾਵਟ ਵਾਲੇ ਗਲੇ ਨੂੰ।
ਪ੍ਰਸ਼ਨ 22.
ਸਵਸਥ ਦੰਦ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਸਾਫ਼, ਸਹੀ ਅਤੇ ਬਿਨਾਂ ਤਕਲੀਫ਼ ਦੇ ਹੁੰਦੇ ਹਨ।
ਪ੍ਰਸ਼ਨ 23.
ਸਵਸਥ ਮਸੂੜੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-
ਠੋਸ ਅਤੇ ਲਾਲ ।
ਪ੍ਰਸ਼ਨ 24.
ਸਵਸਥ ਅਤੇ ਗੰਦੇ ਹੱਥ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਹੱਥ ਦੀਆਂ ਤਲੀਆਂ ਲਾਲ ਹੋਣ ਤੇ ਸਵਸਥ ਅਤੇ ਪੀਲੀਆਂ ਹੋਣ ਤੇ ਅਸਵਸਥ ਮੰਨੀਆਂ ਜਾਂਦੀਆਂ ਹਨ।
ਪ੍ਰਸ਼ਨ 25.
ਸੌਣ ਤੋਂ ਪਹਿਲਾਂ ਕੋਈ ਮਿਹਨਤ ਜਾਂ ਜ਼ਿਆਦਾ ਭੱਜ-ਦੌੜ ਦਾ ਕੰਮ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਇਸ ਨਾਲ ਨੀਂਦ ਚੰਗੀ ਨਹੀਂ ਆਉਂਦੀ ਹੈ ।
ਪ੍ਰਸ਼ਨ 26.
ਛੁੱਟੀ ਵਾਲੇ ਦਿਨ ਕੀ ਕੰਮ ਕਰਨੇ ਚਾਹੀਦੇ ਹਨ ?
ਉੱਤਰ-
ਹਲਕੇ ਅਤੇ ਮਨੋਰੰਜਕ ਕੰਮ ਕਰਨੇ ਚਾਹੀਦੇ ਹਨ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੁਝ ਦੇਰ ਲਈ ਆ
ਪ੍ਰਸ਼ਨ 1.
ਕਸਰਤ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਕਸਰਤ ਸਾਡੀ ਸਿਹਤ ਲਈ ਅਤੇ ਸਰੀਰ ਨੂੰ ਨਿਰੋਗ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਦੇ ਵੱਖ-ਵੱਖ ਕਾਰਨ ਹਨ :
- ਕਸਰਤ ਨਾਲ ਭੋਜਨ ਛੇਤੀ ਪਚ ਜਾਂਦਾ ਹੈ ਅਤੇ ਭੁੱਖ ਖੁੱਲ੍ਹ ਕੇ ਲਗਦੀ ਹੈ।
- ਕਸਰਤ ਕਰਨ ਨਾਲ ਸਰੀਰ ਦੀ ਗੰਦਗੀ ਛੇਤੀ ਬਾਹਰ ਨਿਕਲ ਜਾਂਦੀ ਹੈ।
- ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਜਿਸ ਵਿਚ ਸਰੀਰ ਮਜ਼ਬੂਤ ਹੁੰਦਾ ਹੈ।
- ਕਸਰਤ ਕਰਨ ਨਾਲ ਸਰੀਰ ਦੇ ਸਾਰੇ ਅੰਗ ਖੁੱਲ੍ਹ ਜਾਂਦੇ ਹਨ। ਫੇਫੜੇ ਵੱਡੇ ਹੋ ਜਾਂਦੇ ਹਨ। ਸਾਹ ਦੀ ਕਿਰਿਆ ਤੇਜ਼ ਹੋ ਜਾਂਦੀ ਹੈ।
- ਖੂਨ ਸਾਫ਼ ਹੋ ਜਾਂਦਾ ਹੈ।
- ਕਸਰਤ ਕਰਨ ਨਾਲ ਜ਼ਿਆਦਾ ਸਾਫ਼ ਖੂਨ ਮਿਲਦਾ ਹੈ ਜਿਸ ਨਾਲ ਉਹ ਤਰੋਤਾਜ਼ਾ ਰਹਿੰਦਾ ਹੈ।
- ਰੋਗ ਨੂੰ ਰੋਕਣ ਦੀ ਖਮਤਾ ਵੱਧ ਜਾਂਦੀ ਹੈ।
ਪ੍ਰਸ਼ਨ 2.
ਕਸਰਤ ਦੇ ਸਧਾਰਨ ਨਿਯਮ ਕੀ ਹਨ ?
ਉੱਤਰ-
ਕਸਰਤ ਕਰਦੇ ਸਮੇਂ ਕਸਰਤ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਸਰਤ ਦੇ ਨਿਯਮ ਹੇਠ ਲਿਖੇ ਹਨ :
- ਕਸਰਤ ਸ਼ੁੱਧ ਹਵਾ ਅਤੇ ਖੁੱਲ੍ਹੀ ਥਾਂ ਤੇ ਕਰਨੀ ਚਾਹੀਦੀ ਹੈ।
- ਕਸਰਤ ਬਿਮਾਰੀ ਤੋਂ ਛੇਤੀ ਉੱਠਣ, ਭੋਜਨ ਦੇ ਬਾਅਦ ਜਾਂ ਚਿੰਤਾ ਦੀ ਹਾਲਤ ਵਿਚ ਨਹੀਂ ਕਰਨੀ ਚਾਹੀਦੀ।
- ਕਸਰਤ ਉਮਰ ਅਤੇ ਸਵਸਥ ਦੇ ਆਧਾਰ ਤੇ ਕਰਨੀ ਚਾਹੀਦੀ ਹੈ। 4. ਕਸਰਤ ਨੂੰ ਹੌਲੀ-ਹੌਲੀ ਵਧਾਓ। ਇਕ ਦਮ ਜ਼ਿਆਦਾ ਕਸਰਤ ਨਹੀਂ ਕਰਨੀ ਚਾਹੀਦੀ।
- ਕਸਰਤ ਦੇ ਛੇਤੀ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਨਾ ਹੀ ਨਹਾਉਣਾ ਚਾਹੀਦਾ ਹੈ।
- ਕਸਰਤ ਕਰਦੇ ਸਮੇਂ ਸਰਦੀ ਤੋਂ ਬਚਣ ਲਈ ਸਰੀਰ ਤੇ ਕੋਈ ਢਿੱਲਾ ਕੱਪੜਾ ਜ਼ਰੂਰ ਰਹਿਣਾ ਚਾਹੀਦਾ ਹੈ ।
- ਦਿਮਾਗ ਦਾ ਕੰਮ ਕਰਨ ਵਾਲਿਆਂ ਲਈ ਸੈਰ ਕਰਨਾ, ਹਲਕੀ ਦੌੜ, ਤਰੇਲ ਤੇ ਚਲਣਾ ਹੀ ਉਚਿਤ ਕਸਰਤ ਹੈ।
- ਪੇਟ ਦੇ ਰੋਗੀਆਂ ਨੂੰ ਝੁਕਣ ਵਾਲੀਆਂ ਕਸਰਤਾਂ ਹੀ ਕਰਨੀਆਂ ਚਾਹੀਦੀਆਂ ਹਨ।
- ਕਸਰਤ ਕਰਦੇ ਸਮੇਂ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ।
ਪ੍ਰਸ਼ਨ 3.
ਨਿਯਮਿਤ ਇਸ਼ਨਾਨ ਦੇ ਕੀ ਲਾਭ ਹਨ ?
ਉੱਤਰ-
ਨਿਯਮਿਤ ਇਸ਼ਨਾਨ ਨਾਲ ਸਰੀਰ ਨੂੰ ਹੇਠਾਂ ਲਿਖੇ ਲਾਭ ਹੁੰਦੇ ਹਨ –
- ਚਮੜੀ ਦੀ ਸਫ਼ਾਈ ਹੁੰਦੀ ਹੈ।
- ਮੁਸਾਮਾਂ ਦੇ ਮੁੰਹ ਖੁੱਲ੍ਹ ਜਾਂਦੇ ਹਨ।
- ਠੰਢੇ ਪਾਣੀ ਨਾਲ ਨਹਾਉਣ ਨਾਲ ਚਮੜੀ ਦੇ ਤਾਪਮਾਨ ਨੂੰ ਸਧਾਰਨ ਬਣਾਉਣ ਦੇ ਲਈ ਖੂਨ ਜ਼ਿਆਦਾ ਮਾਤਰਾ ਵਿਚ ਅਤੇ ਗਤੀ ਨਾਲ ਚਮੜੀ ਵਲ ਵਹਿੰਦਾ ਰਹਿੰਦਾ ਹੈ।
- ਨਹਾਉਣ ਤੋਂ ਬਾਅਦ ਤੌਲੀਏ ਨਾਲ ਸਰੀਰ ਰਗੜਨ ਨਾਲ ਖੂਨ ਦਾ ਸੰਚਾਰ ਉੱਤਮ ਹੁੰਦਾ ਹੈ।
- ਇਸ਼ਨਾਨ ਨਾਲ ਹਾਨੀਕਾਰਕ ਪਦਾਰਥਾਂ ਅਤੇ ਰੋਗਾਣੂਆਂ ਤੋਂ ਛੁਟਕਾਰਾ ਮਿਲਦਾ ਹੈ।
- ਧੋ ਕੇ ਵਹਿ ਜਾਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ।
ਪ੍ਰਸ਼ਨ 4.
ਆਰਾਮ ਅਤੇ ਨੀਂਦ ਨਾਲ ਸਿਹਤ ਨੂੰ ਕੀ ਲਾਭ ਹੁੰਦਾ ਹੈ ?
ਉੱਤਰ-
ਆਰਾਮ ਅਤੇ ਨੀਂਦ ਨਾਲ ਸਿਹਤ ਨੂੰ ਲਾਭ-ਆਰਾਮ ਬਹੁਤ ਜ਼ਰੂਰੀ ਹੈ। ਅਸੀਂ ਜੋ ਵੀ ਸਰੀਰਕ ਜਾਂ ਮਾਨਸਿਕ ਕੰਮ ਕਰਦੇ ਹਾਂ, ਉਸ ਨਾਲ ਸਾਡੇ ਸਰੀਰ ਵਿਚ ਥਕਾਵਟ ਆ ਜਾਂਦੀ ਹੈ। ਅਸਲ ਵਿਚ ਸਰੀਰਕ ਮਿਹਨਤ ਕਰਦੇ ਸਮੇਂ ਸਾਡੇ ਸਰੀਰ ਵਿਚ ਅਨੇਕਾਂ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਹਨ। ਇਹ ਪਦਾਰਥ ਹੀ ਸਾਡੀਆਂ ਮਾਸਪੇਸ਼ੀਆਂ ਨੂੰ ਥਕਾਉਂਦੇ ਹਨ। ਇਸ ਤੋਂ ਇਲਾਵਾ ਕੰਮ ਕਰਦੇ ਸਮੇਂ ਸਾਡੇ ਸਰੀਰ ਦੇ ਸੈੱਲ ਜ਼ਿਆਦਾ ਟੁੱਟਦੇ-ਭੱਜਦੇ ਰਹਿੰਦੇ ਹਨ। ਕੰਮ ਕਰਦੇ ਸਮੇਂ ਇਨ੍ਹਾਂ ਦੀ ਮੁਰੰਮਤ ਨਹੀਂ ਹੋ ਸਕਦੀ।
ਇਸ ਲਈ ਸਰੀਰ ਦੀ ਤੰਦਰੁਸਤੀ ਲਈ ਇਨ੍ਹਾਂ ਸੈੱਲਾਂ ਦੀ ਮੁਰੰਮਤ ਅਤੇ ਜ਼ਹਿਰੀਲੇ ਪਦਾਰਥਾਂ ਦਾ ਬਾਹਰ ਨਿਕਲਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਕਿਰਿਆਵਾਂ ਲਈ ਆਰਾਮ ਜ਼ਰੂਰੀ ਹੁੰਦਾ ਹੈ । ਆਰਾਮ ਦਾ ਸਭ ਤੋਂ ਉੱਤਮ ਉਪਾਅ ਨੀਂਦ ਹੈ। ਨੀਂਦ ਵਿਅਕਤੀ ਲਈ ਵਰਦਾਨ ਹੈ। ਨੀਂਦ ਦੇ ਸਮੇਂ ਸਾਡੇ ਸਰੀਰ ਵਿਚ ਕੰਮ ਕਰਨ ਦੇ ਸਿੱਟੇ ਵਜੋਂ ਹੋਈ ਟੁੱਟ-ਭੱਜ ਠੀਕ ਹੋ ਜਾਂਦੀ ਹੈ ਤੇ ਸਰੀਰ ਨਵੀਂ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ।
ਕਾਫ਼ੀ ਨੀਂਦ ਲੈਣ ਨਾਲ ਵਿਅਕਤੀ ਇਕਦਮ ਤਰੋ-ਤਾਜ਼ਾ ਅਤੇ ਤੰਦਰੁਸਤ ਹੋ ਜਾਂਦਾ ਹੈ। ਨੀਂਦ ਦੇ ਸਮੇਂ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਆਰਾਮ ਮਿਲਦਾ ਹੈ। ਇਸ ਸਮੇਂ ਸਾਡੀ ਨਾੜੀ ਅਤੇ ਸਾਹ ਦੀ ਗਤੀ ਵੀ ਕੁਝ ਮੱਧਮ ਪੈ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਘੱਟ ਜਾਂਦਾ ਹੈ, ਇਸ ਲਈ ਸੰਬੰਧਿਤ ਅੰਗਾਂ ਨੂੰ ਵੀ ਕੁਝ ਆਰਾਮ ਮਿਲਦਾ ਹੈ। ਜੇ ਕਿਸੇ ਵਿਅਕਤੀ ਨੂੰ ਪੂਰੀ ਨੀਂਦ ਨਹੀਂ ਆਉਂਦੀ ਤਾਂ ਉਸਦੀ ਸਿਹਤ ਵਿਗੜ ਜਾਂਦੀ ਹੈ। ਨੀਂਦ ਦੀ ਕਮੀ ਵਿਚ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ, ਸੁਭਾਅ ਚਿੜ-ਚਿੜਾ ਹੋ ਜਾਂਦਾ ਹੈ ਅਤੇ ਚਿਹਰੇ ਤੇ ਉਦਾਸੀ ਛਾ ਜਾਂਦੀ ਹੈ।
ਪ੍ਰਸ਼ਨ 2.
ਨਹਾਉਣ ਦੇ ਮਹੱਤਵ ਬਾਰੇ ਸਪੱਸ਼ਟ ਤੌਰ ‘ਤੇ ਲਿਖੋ । ਕਿਹੜੇ ਦੇਸ਼ਾਂ ਵਿਚ ਨਹਾਉਣ ਦਾ ਵਧੇਰੇ ਮਹੱਤਵ ਹੈ ?
ਉੱਤਰ-
ਉੱਤਰ ਖ਼ੁਦ ਕਰੋ ਇੱਕ|
ਸ਼ਬਦ ਵਿੱਚ ਉੱਤਰ ਦਿਉ ਮਨ|
ਪ੍ਰਸ਼ਨ 1.
ਦੰਦਾਂ ਦੇ ਕਿਸੇ ਰੋਗ ਦਾ ਨਾਂ ਦੱਸੋ ।
ਉੱਤਰ-
ਕੇਰੀਜ ਰੋਗ |
ਪ੍ਰਸ਼ਨ 2.
ਅੱਖ ਗਈ ……….. ਗਿਆ ।
ਉੱਤਰ-
ਜਹਾਨ ।
ਪ੍ਰਸ਼ਨ 3.
ਠੰਡੇ ਦੇਸ਼ਾਂ ਵਿਚ ………… ਇਸ਼ਨਾਨ ਵੀ ਕੀਤਾ ਜਾਂਦਾ ਹੈ ।
ਉੱਤਰ-
ਭਾਪ |
ਪ੍ਰਸ਼ਨ 4.
ਨਿਰੋਗ ਜੀਵਨ ਲਈ …………. ਬਹੁਤ ਜ਼ਰੂਰੀ ਹੈ ।
ਉੱਤਰ-
ਇਸ਼ਨਾਨ !
ਪ੍ਰਸ਼ਨ 5.
ਖੇਡਣ ਤੋਂ ਬਾਅਦ . ………….. ਨਾਲ ਨਹਾਉਣਾ ਚਾਹੀਦਾ ਹੈ ।
ਉੱਤਰ-
ਗਰਮ ਪਾਣੀ ।
ਪ੍ਰਸ਼ਨ 6.
ਸਰੀਰਕ ਜਾਂ ਮਾਨਸਿਕ ਕੰਮ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਥਕਾਵਟ ।
ਪ੍ਰਸ਼ਨ 7.
ਡੈਨਟੀਨ ਦੇ ਅੰਦਰ ਇਕ ਖੋਲ ਹੁੰਦਾ ਹੈ ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਪਲਮ ਖੋਲ ।
ਪ੍ਰਸ਼ਨ 8.
ਸਾਡੇ ਨਹੁੰ ਚਿੱਟੇ ਕਿਉਂ ਹੋ ਜਾਂਦੇ ਹਨ ?
ਉੱਤਰ-
ਕੈਲਸ਼ੀਅਮ ਲੋਹੇ ਜਾਂ ਖਣਿਜ ਪਦਾਰਥਾਂ ਦੀ ਕਮੀ ਕਾਰਨ ।
ਨਿਜੀ ਸਿਹਤ ਵਿਗਿਆਨ PSEB 6th Class Home Science Notes
- ਨਿਜੀ ਸਿਹਤ ਵਿਗਿਆਨ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਨੂੰ ਸਵਸਥ ਅਤੇ ਚਲਦਾ-ਫਿਰਦਾ ਰੱਖਣ ਵਿਚ ਸਾਡੀ ਸਹਾਇਤਾ ਕਰਦਾ ਹੈ।
- ਨਿਰੋਗ ਅਤੇ ਤਾਕਤਵਰ ਮਨੁੱਖ ਹੀ ਦੇਸ਼ ਦੀ ਉੱਨਤੀ ਵਿਚ ਸਹਾਇਤਾ ਕਰ ਸਕਦੇ ਹਨ|
- ਸਿਹਤਮੰਦ ਅਤੇ ਸਾਫ਼ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖੀਏ ਅਤੇ ਉਸ ਦੀ ਉਚਿਤ ਦੇਖ-ਭਾਲ ਕਰੀਏ।
- ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਇਨ੍ਹਾਂ ਦੀ |ਦੇਖ-ਭਾਲ ਬਹੁਤ ਜ਼ਰੂਰੀ ਹੈ। ਸਿਆਣਿਆਂ ਦਾ ਕਹਿਣਾ ਹੈ , “ਅੱਖਾਂ ਗਈਆਂ ਜਹਾਨ ਗਿਆ।
- ਅੱਖਾਂ ਦੀ ਸਵਸਥਤਾ ਲਈ ਵਿਟਾਮਿਨ ‘ਏ’ ਬਹੁਤ ਜ਼ਰੂਰੀ ਹੈ।
- ਅੱਖਾਂ ਦਾ ਦੁਖਣਾ ਇਕ ਛੂਤ ਦੀ ਬਿਮਾਰੀ ਹੈ। |
- ਅੱਖਾਂ ਦੇ ਰੋਗੀ ਨੂੰ ਆਪਣਾ ਤੌਲੀਆ, ਰੁਮਾਲ ਅਤੇ ਦੂਜੇ ਕੱਪੜਿਆਂ ਨੂੰ ਵੱਖਰਾ ਰੱਖਣਾ ਚਾਹੀਦਾ ਹੈ।
- ਮੱਧਮ ਰੌਸ਼ਨੀ ਵਿਚ ਬਰੀਕ ਅੱਖਰ ਪੜਨ ਨਾਲ, ਸਰਜ ਦੇ ਡੱਬਣ ਸਮੇਂ ਸਿਲਾਈ- ਕਢਾਈ ਦਾ ਕੰਮ ਕਰਨ ਨਾਲ ਅੱਖਾਂ ਤੇ ਕਾਫ਼ੀ ਦਬਾਅ ਪੈਂਦਾ ਹੈ।
- ਜਦੋਂ ਕਦੇ ਰਾਤ ਦੇ ਸਮੇਂ ਕੰਮ ਕਰਨਾ ਹੋਵੇ ਤਾਂ ਰੌਸ਼ਨੀ ਠੀਕ ਅਤੇ ਖੱਬੇ ਹੱਥ ਵੱਲ ਹੋਣੀ ਚਾਹੀਦੀ ਹੈ! ਪਰੰਤੁ ਖੱਬੇ ਹੱਥ ਨਾਲ ਕੰਮ ਕਰਨ ਵਾਲਿਆਂ ਦੇ ਲਈ ਰੌਸ਼ਨੀ ਸੱਜੇ ਪਾਸਿਉਂ ਆਉਣੀ ਚਾਹੀਦੀ ਹੈ।
- ਹਰ ਰੋਜ਼ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਣਾ ਚਾਹੀਦਾ ਹੈ ਅਤੇ ਠੰਢੇ ਪਾਣੀ ਦੇ ਹਲਕੇ-ਹਲਕੇ ਛਿੱਟੇ ਮਾਰਨੇ ਚਾਹੀਦੇ ਹਨ।
- ਜੇਕਰ ਅੱਖਾਂ ਤੇ ਦਬਾਅ ਪੈਣ ਵਾਲਾ ਕੰਮ ਜ਼ਿਆਦਾ ਦੇਰ ਤਕ ਕਰਨਾ ਪਵੇ ਤਾਂ ਥੋੜੀ ! ਦੇਰ ਬਾਅਦ ਕੁਝ ਪਲਾਂ ਲਈ ਅੱਖਾਂ ਨੂੰ ਹੌਲੀ-ਹੌਲੀ ਬੰਦ ਕਰ ਲੈਣਾ ਚਾਹੀਦਾ ਹੈ। | ਇਸ ਨਾਲ ਅੱਖਾਂ ਨੂੰ ਅਰਾਮ ਮਿਲਦਾ ਹੈ।
- ਦੰਦ ਮਨੁੱਖ ਦੀ ਸੁੰਦਰਤਾ ਨੂੰ ਵਧਾਉਂਦੇ ਹਨ।
- ਭੋਜਨ ਦਾ ਸਹੀ ਸਵਾਦ ਲੈਣ ਲਈ ਦੰਦ ਬਹੁਤ ਜ਼ਰੂਰੀ ਹੈ।
- ਨਿਜੀ ਸਿਹਤ ਵਿਗਿਆਨ ਜੇਕਰ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਭੋਜਨ ਦਾ ਕੁਝ ਭਾਗ ਦੰਦਾਂ ਦੀਆਂ ਖੋੜਾਂ ਵਿਚ ਇਕੱਠਾ ਹੋ ਜਾਂਦਾ ਹੈ।
- ਜਿਸ ਨਾਲ ਦੰਦਾਂ ਨੂੰ ਕਈ ਪ੍ਰਕਾਰ ਦੀਆਂ |
- ਬਿਮਾਰੀਆਂ ਹੋ ਜਾਂਦੀਆਂ ਹਨ ਖਾਣਾ ਖਾਣ ਤੋਂ ਬਾਅਦ ਗਰਮ ਜਾਂ ਨਮਕ ਮਿਲੇ ਪਾਣੀ ਜਾਂ ਲਾਲ ਦਵਾਈ ਦੇ ਘੋਲ ਨਾਲ ਗਰਾਰੇ ਕਰਨਾ ਲਾਭਦਾਇਕ ਹੈ।
- ਦੰਦਾਂ ਨੂੰ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਬੁਰਸ਼ ਜਾਂ ਦਾਤਣ ਨਾਲ ਸਾਫ਼ ਕਰਨਾ ਚਾਹੀਦਾ ਹੈ।
- ਦੰਦਾਂ ਨਾਲ ਸਖ਼ਤ ਚੀਜ਼ ਜਿਵੇਂ ਬਦਾਮ, ਅਖਰੋਟ ਆਦਿ ਨਹੀਂ ਤੋੜਨੇ ਚਾਹੀਦੇ।
- ਛੋਟੇ ਬੱਚੇ ਦੇ ਜਦੋਂ ਦੰਦ ਨਿਕਲ ਰਹੇ ਹੋਣ ਤਾਂ ਉਹਨਾਂ ਦੇ ਭੋਜਨ ਵਿਚ ਵਿਟਾਮਿਨ |
- ‘ਡੀ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ।
- ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਵਿਟਾਮਿਨ ‘ਡੀ’ ਦੀ ਕਮੀ ਦੇ ਕਾਰਨ ਦੰਤਾਸਿਨ ਨਾਮਕ ਰੋਗ ਹੋ ਜਾਂਦਾ ਹੈ।
- ਸਾਫ਼ ਨਹੁੰ ਹੱਥਾਂ ਦੀ ਸੁੰਦਰਤਾ ਨੂੰ ਵਧਾ ਦਿੰਦੇ ਹਨ।
- ਗੰਦੇ ਹੱਥਾਂ ਨਾਲ ਤਿਆਰ ਕੀਤਾ ਅਤੇ ਖਾਧਾ ਗਿਆ ਭੋਜਨ ਕਈ ਬਿਮਾਰੀਆਂ ਪੈਦਾ ।
- ਕਰਦਾ ਹੈ, ਜਿਵੇਂ ਬਦਹਜ਼ਮੀ, ਜੀ ਮਿਤਲਾਉਣਾ, ਦਸਤ ਲਗਣਾ, ਉਲਟੀ ਆਉਣਾ |
- ਨਿਬੂ ਕੱਟ ਕੇ ਨਹੁੰਆਂ ਤੇ ਰਗੜਨ ਨਾਲ ਚਮਕ ਆ ਜਾਂਦੀ ਹੈ। |
- ਸਾਡੇ ਸਰੀਰ ਵਿਚ ਵਿਟਾਮਿਨ ਜਾਂ ਕਿਸੇ ਖਣਿਜ ਪਦਾਰਥ ਦੀ ਕਮੀ ਹੋ ਜਾਣ ਨਾਲ ।
- ਨਹੁੰ ਸਫ਼ੈਦ ਹੋ ਜਾਂਦੇ ਹਨ ਜਾਂ ਉਹਨਾਂ ਤੇ ਸਫ਼ੈਦ ਨਿਸ਼ਾਨ ਪੈ ਜਾਂਦੇ ਹਨ।
- ਪਸੀਨੇ ਦੀਆਂ ਗ੍ਰੰਥੀਆਂ ਤੋਂ ਪਸੀਨਾ ਬਾਹਰ ਨਿਕਲਦਾ ਹੈ।
- ਨਹਾਉਣ ਨਾਲ ਸਰੀਰਕ ਤਾਪ ਵੀ ਠੀਕ ਰਹਿੰਦਾ ਹੈ।
- ਸਵੇਰ ਦਾ ਸਮਾਂ ਇਸ਼ਨਾਨ ਕਰਨ ਲਈ ਸਭ ਤੋਂ ਚੰਗਾ ਹੁੰਦਾ ਹੈ।
- ਸਰਦੀਆਂ ਵਿਚ ਗਰਮ ਪਾਣੀ ਨਾਲ ਇਸ਼ਨਾਨ ਕਰਨ ਤੇ ਗਰਮੀ ਮਿਲਦੀ ਹੈ।
- ਠੰਢੇ ਦੇਸ਼ਾਂ ਵਿਚ ਭਾਪ ਇਸ਼ਨਾਨ ਵੀ ਕੀਤਾ ਜਾਂਦਾ ਹੈ।