Punjab State Board PSEB 6th Class Physical Education Book Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ Textbook Exercise Questions and Answers.
PSEB Solutions for Class 6 Physical Education Chapter 2 ਸਫ਼ਾਈ ਅਤੇ ਸਾਂਭ-ਸੰਭਾਲ
Physical Education Guide for Class 6 PSEB ਸਫ਼ਾਈ ਅਤੇ ਸਾਂਭ-ਸੰਭਾਲ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਸਫ਼ਾਈ ਸਾਡੇ ਘਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਸਫ਼ਾਈ (Cleanliness) – ਸਾਡਾ ਸਰੀਰ ਇਕ ਅਨੋਖੀ ਮਸ਼ੀਨ ਵਾਂਗ ਹੈ । ਜਿਵੇਂ ਦੂਜੀਆਂ ਮਸ਼ੀਨਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਉਹ ਖ਼ਰਾਬ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਸਰੀਰ ਦੀ ਸਫ਼ਾਈ ਕੀਤੀ ਜਾਣੀ ਵੀ ਜ਼ਰੂਰੀ ਹੈ । ਜਿਵੇਂ ਮੋਟਰਕਾਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਪੈਟਰੋਲ ਆਦਿ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸਰੀਰ ਨੂੰ ਚਲਾਉਣ ਲਈ ਚੰਗੀ ਖ਼ੁਰਾਕ, ਪਾਣੀ ਅਤੇ ਹਵਾ ਦੀ ਲੋੜ ਹੈ । ਸਰੀਰਕ ਸਫ਼ਾਈ, ਸੱਟਾਂ, ਬਿਮਾਰੀ ਆਦਿ ਤੋਂ ਰੱਖਿਆ ਕਰਨਾ ਮਨੁੱਖ ਦੀਆਂ ਆਦਤਾਂ ਨਾਲ ਸੰਬੰਧਿਤ ਹੈ । ਜੇਕਰ ਅਸੀਂ ਸਰੀਰ ਤੇ ਉੱਚਿਤ ਧਿਆਨ ਨਾ ਦੇਈਏ, ਤਾਂ ਸਾਡੇ ਲਈ ਮਾਨਸਿਕ, ਸਰੀਰਕ ਅਤੇ ਆਤਮਿਕ ਉੱਨਤੀ ਕਰਨਾ ਸੰਭਵ ਨਹੀਂ ਹੋਵੇਗਾ ਗੰਦਗੀ ਹੀ ਹਰ ਤਰ੍ਹਾਂ ਦੇ ਰੋਗਾਂ ਦਾ ਮੂਲ ਕਾਰਨ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਸਰੀਰ ਦੇ ਸਾਰੇ ਅੰਗਾਂ ਦੀ ਸਫ਼ਾਈ ਕੀਤੀ ਜਾਵੇ ।
ਲਾਭ ਹਨ । ਇਹ ਵਾਲ ਧੂੜ ਆਦਿ ਲਈ ਜਾਲੀ ਦਾ ਕੰਮ ਕਰਦੇ ਹਨ । ਹਵਾ ਵਿਚ ਧੂੜ ਕਣ ਤੇ ਰੋਗਾਣੂ ਹੁੰਦੇ ਹਨ । ਜਦੋਂ ਅਸੀਂ ਨੱਕ ਰਾਹੀਂ ਸਾਹ ਲੈਂਦੇ ਹਾਂ ਤਾਂ ਇਹ ਧੂੜ ਕਣ ਤੇ ਰੋਗਾਣੂ ਨੱਕ ਵਿਚਲੇ ਵਾਲਾਂ ਵਿਚ ਅਟਕ ਜਾਂਦੇ ਹਨ ਅਤੇ ਸਾਡੇ ਅੰਦਰ ਸਾਫ਼ ਹਵਾ ਜਾਂਦੀ ਹੈ । ਜੇਕਰ ਇਹ ਵਾਲ ਨਾ ਹੋਣ ਤਾਂ ਹਵਾ ਵਿਚਲੇ ਧੂੜ ਕਣ ਤੇ ਰੋਗਾਣੂ ਸਾਡੇ ਅੰਦਰ ਚਲੇ ਜਾਣਗੇ ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ । ਇਸ ਲਈ ਨੱਕ ਦੇ ਵਾਲਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਚਾਹੀਦਾ ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਨੂੰ ਨਿੱਜੀ ਸਫ਼ਾਈ ਦੇ ਨਾਲ-ਨਾਲ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੁੰਦੀ ਹੈ । ਸਫ਼ਾਈ ਸਿਹਤ ਦੀ ਨਿਸ਼ਾਨੀ ਹੈ | ਸਫ਼ਾਈ ਦੇ ਬਿਨਾਂ ਸਵਸਥ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਨਿੱਜੀ ਸਫ਼ਾਈ ਤਾਂ ਸਿਹਤ ਲਈ ਜ਼ਰੂਰੀ ਹੈ ਪਰ ਘਰ, ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ ਵੀ ਸਿਹਤ ਠੀਕ ਰੱਖਣ ਲਈ ਬਹੁਤ ਜ਼ਰੂਰੀ ਹੈ । ਜੇਕਰ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨਹੀਂ ਰੱਖਦੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਜਾਣਗੀਆਂ | ਬਹੁਤ ਸਾਰੇ ਲੋਕ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ | ਇਸ ਨਾਲ ਸਾਡਾ ਦੇਸ਼ ਤੇ ਸਮਾਜ ਕਮਜ਼ੋਰ ਹੋ ਜਾਵੇਗਾ । ਇਸ ਲਈ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਸਫ਼ਾਈ ਜ਼ਰੂਰੀ ਹੈ ।
ਪ੍ਰਸ਼ਨ 2.
ਘਰ ਦੀ ਸਫ਼ਾਈ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ?
ਉੱਤਰ-
ਘਰ ਦੀ ਸਫ਼ਾਈ ਦੇ ਢੰਗ (Methods of Cleanliness of a House) – ਸਾਨੂੰ ਆਪਣੇ ਘਰ ਨੂੰ ਸਾਫ਼ ਰੱਖਣ ਲਈ ਹੇਠ ਦਿੱਤੇ ਢੰਗ ਅਪਣਾਉਣੇ ਚਾਹੀਦੇ ਹਨ
- ਫ਼ਲਾਂ, ਸਬਜ਼ੀਆਂ ਦੇ ਛਿਲਕੇ ਅਤੇ ਹੋਰ ਕੂੜਾ-ਕਰਕਟ ਢੱਕਣਦਾਰ ਢੋਲ ਵਿਚ ਸੁੱਟਣਾ ਚਾਹੀਦਾ ਹੈ । ਇਸ ਢੋਲ ਨੂੰ ਹਰ ਰੋਜ਼ ਖਾਲੀ ਕਰਨ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ । ਢੋਲ ਦਾ ਸਾਰਾ ਕੂੜਾ-ਕਰਕਟ ਕਿਸੇ ਟੋਏ ਵਿਚ ਦੱਬ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਇਹ ਖਾਦ ਬਣ ਜਾਂਦੀ ਹੈ ।
- ਘਰ ਦੀ ਰਸੋਈ, ਇਸ਼ਨਾਨ ਘਰ ਅਤੇ ਪਖਾਨੇ ਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ ।
- ਪਸ਼ੂਆਂ ਦੇ ਗੋਹੇ ਅਤੇ ਮਲ-ਮੂਤਰ ਨੂੰ ਬਾਹਰ ਦੂਰ ਕਿਸੇ ਟੋਏ ਵਿਚ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਕੁਝ ਚਿਰ ਪਿੱਛੋਂ ਇਹ ਚੰਗੀ ਖਾਦ ਬਣ ਜਾਵੇਗੀ ।
- ਘਰ ਦੇ ਸਾਰੇ ਜੀਆਂ ਨੂੰ ਸਫ਼ਾਈ ਦੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 3.
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵਿਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਘਰ ਦੇ ਆਲੇ-ਦੁਆਲੇ ਦੀ ਸਫ਼ਾਈ (Cleanliness of Surrounding of a House) – ਘਰ ਦੀ ਸਫ਼ਾਈ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੀ ਸਫਾਈ ਦੀ ਵੀ ਬਹੁਤ ਜ਼ਰੂਰਤ ਹੈ । ਜੇਕਰ ਘਰ ਤਾਂ ਸਾਫ਼ ਹੈ ਪਰ ਇਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤਾਂ ਇਸ ਦਾ ਘਰ ਵਾਲਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ । ਇਸ ਲਈ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ।
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ-
- ਘਰ ਦੇ ਬਾਹਰਲੀਆਂ ਗਲੀਆਂ ਤੇ ਸੜਕਾਂ ਖੁੱਲ੍ਹੀਆਂ ਤੇ ਸਾਫ਼-ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ।
- ਘਰ ਦੇ ਬਾਹਰਲੀਆਂ ਨਾਲੀਆਂ ਗੰਦੀਆਂ ਨਹੀਂ ਹੋਣੀਆਂ ਚਾਹੀਦੀਆਂ ।
- ਘਰਾਂ ਦੇ ਬਾਹਰ ਗਲੀਆਂ ਤੇ ਸੜਕਾਂ ਉੱਤੇ ਪਸ਼ੂ ਨਹੀਂ ਬੰਨ੍ਹਣੇ ਚਾਹੀਦੇ ।
- ਘਰਾਂ ਤੋਂ ਬਾਹਰ ਗਲੀਆਂ ਅਤੇ ਸੜਕਾਂ ਉੱਤੇ ਕੂੜਾ-ਕਰਕਟ ਨਹੀਂ ਸੁੱਟਣਾ ਚਾਹੀਦਾ । ਇਸ ਨੂੰ ਜਾਂ ਤਾਂ ਦਬਾ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ ।
- ਘਰਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਨਹੀਂ ਦੇਣਾ ਚਾਹੀਦਾ ਤਾਂ ਜੋ ਮੱਛਰ ਤੇ ਮੱਖੀਆਂ ਆਦਿ ਪੈਦਾ ਨਾ ਹੋ ਸਕਣ | ਘਰਾਂ ਦੇ ਲਾਗੇ ਟੋਇਆਂ ਵਿਚ ਖਲੋਤੇ ਪਾਣੀ ਵਿਚ ਡੀ. ਡੀ. ਟੀ. ਜਾਂ ਮਿੱਟੀ ਦਾ ਤੇਲ ਪਾ ਦੇਣਾ ਚਾਹੀਦਾ ਹੈ ।
- ਗਲੀਆਂ ਵਿਚ ਅਤੇ ਸੜਕਾਂ ਤੇ ਤੁਰਦੇ ਸਮੇਂ ਥਾਂ-ਥਾਂ ਨਹੀਂ ਥੱਕਣਾ ਚਾਹੀਦਾ ।
- ਇੱਧਰ-ਉੱਧਰ ਖੜ੍ਹੇ ਹੋ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ । ਪਿਸ਼ਾਬ ਸਿਰਫ਼ ਪਿਸ਼ਾਬ ਘਰਾਂ ਵਿਚ ਹੀ ਕਰਨਾ ਚਾਹੀਦਾ ਹੈ ।
ਪ੍ਰਸ਼ਨ 4.
ਸਕੂਲ ਦੀ ਸਫ਼ਾਈ ਰੱਖਣ ਵਿੱਚ ਵਿਦਿਆਰਥੀਆਂ ਦੀ ਕੀ ਭੂਮਿਕਾ ਹੋ ਸਕਦੀ ਹੈ ?
ਉੱਤਰ-
ਸਕੂਲ ਦੀ ਸਫ਼ਾਈ (Cleanliness of a School) – ਸਕੂਲ ਵਿੱਦਿਆ ਦਾ ਮੰਦਰ ਹੈ । ਨਿੱਜੀ ਸਫ਼ਾਈ ਤੇ ਘਰ ਦੀ ਸਫਾਈ ਦੇ ਨਾਲ-ਨਾਲ ਸਕੂਲ ਦੀ ਸਫ਼ਾਈ ਵੀ ਜ਼ਰੂਰ ਰੱਖਣੀ ਚਾਹੀਦੀ ਹੈ । ਸਕੂਲ ਇਕ ਅਜਿਹੀ ਥਾਂ ਹੈ ਜਿੱਥੇ ਬੱਚੇ ਦਿਨ ਦਾ ਕਾਫ਼ੀ ਸਮਾਂ ਬਤੀਤ ਕਰਦੇ ਹਨ । ਜੇਕਰ ਸਕੂਲ ਦਾ ਵਾਤਾਵਰਨ ਸਾਫ਼ ਅਤੇ ਸ਼ੁੱਧ ਨਹੀਂ ਹੋਵੇਗਾ ਤਾਂ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ । ਇਸ ਲਈ ਸਕੂਲ ਦੀ ਸਫ਼ਾਈ ਰੱਖਣਾ ਬਹੁਤ ਹੀ ਜ਼ਰੂਰੀ ਹੈ ।
ਸਕੂਲ ਨੂੰ ਸਾਫ਼ ਸੁਥਰਾ ਰੱਖਣ ਲਈ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-
- ਸਕੂਲ ਦੇ ਵਿਹੜੇ ਵਿਚ ਕਾਗਜ਼ ਆਦਿ ਦੇ ਟੁਕੜੇ ਨਹੀਂ ਸੁੱਟਣੇ ਚਾਹੀਦੇ । ਇਨ੍ਹਾਂ ਨੂੰ ਕੂੜੇਦਾਨਾਂ ਵਿਚ ਸੁੱਟਣਾ ਚਾਹੀਦਾ ਹੈ ।
- ਸਕੂਲ ਵਿਚ ਸਾਰੇ ਕਮਰਿਆਂ, ਡੈਸਕਾਂ ਤੇ ਬੈਂਚਾਂ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
- ਸਕੂਲ ਵਿਚ ਘੁੰਮਦੇ ਹੋਏ ਇਧਰ-ਉਧਰ ਬੁੱਕਣਾ ਨਹੀਂ ਚਾਹੀਦਾ ।
- ਸਕੂਲ ਦੇ ਪਖਾਨਿਆਂ ਤੇ ਪਿਸ਼ਾਬ ਘਰਾਂ ਦੀ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਇਹ ਹਰ ਰੋਜ਼ ਫ਼ਿਨਾਇਲ ਨਾਲ ਧੋਣੇ ਚਾਹੀਦੇ ਹਨ ।
- ਸਕੂਲ ਵਿਚ ਪਾਣੀ ਪੀਣ ਵਾਲੀਆਂ ਥਾਂਵਾਂ ਸਾਫ਼-ਸੁਥਰੀਆਂ ਰੱਖਣੀਆਂ ਚਾਹੀਦੀਆਂ ਹਨ ।
- ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਬਚਿਆ-ਖੁਚਿਆ ਖਾਣਾ, ਕਾਗ਼ਜ਼ ਆਦਿ ਸਕੂਲ ਵਿਚ ਵੱਖ-ਵੱਖ ਥਾਂਵਾਂ ਤੇ ਪਏ ਕੂੜੇਦਾਨਾਂ ਵਿਚ ਸੁੱਟਣੇ ਚਾਹੀਦੇ ਹਨ ।
- ਸਕੂਲ ਦੇ ਖੇਡ ਦੇ ਮੈਦਾਨਾਂ, ਘਾਹ ਦੇ ਮੈਦਾਨਾਂ ਅਤੇ ਬਗੀਚੇ ਨੂੰ ਕੂੜਾ ਅਤੇ ਪੱਥਰ ਸੁੱਟ ਕੇ ਗੰਦਾ ਨਹੀਂ ਕਰਨਾ ਚਾਹੀਦਾ ।
ਪ੍ਰਸ਼ਨ 5.
ਘਰ ਦੀਆਂ ਵਸਤੂਆਂ ਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰ ਦੀਆਂ ਵਸਤੂਆਂ ਦੀ ਸੰਭਾਲ-ਸਾਨੂੰ ਘਰ ਦੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਦੇ ਨਾਲ-ਨਾਲ ਇਨ੍ਹਾਂ ਥਾਂਵਾਂ ਤੇ ਇਸਦੇ ਨਾਲ ਰੱਖੇ ਜਾਣ ਵਾਲੇ ਸਮਾਨ ਦੀ ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ । | ਘਰ ਦਾ ਸਾਰਾ ਸਾਮਾਨ ਆਪਣੇ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ ਤਾਂਕਿ ਲੱਭਣ ਸਮੇਂ ਕੋਈ ਮੁਸ਼ਕਿਲ ਨਾ ਆਵੇ | ਆਪਣੇ ਨਿਸ਼ਚਿਤ ਸਥਾਨ ਤੇ ਰੱਖਿਆ ਹੋਇਆ ਸਾਮਾਨ ਲੱਭਣ ਵਿਚ ਆਸਾਨੀ ਹੁੰਦੀ ਹੈ ਅਤੇ ਟੁੱਟਣ ਤੋਂ ਬਚਿਆ ਰਹਿੰਦਾ ਹੈ ।
ਘਰ ਵਿਚ ਮੌਸਮ ਅਨੁਸਾਰ ਸਰਦੀ ਵਿੱਚ ਗਰਮੀਆਂ ਦੇ ਕੱਪੜਿਆਂ ਅਤੇ ਗਰਮੀ ਵਿਚ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ।
ਘਰ ਵਿਚ ਬਣੇ ਲੱਕੜੀ ਦੇ ਫਰਨੀਚਰ, ਖਿੜਕੀਆਂ, ਦਰਵਾਜ਼ੇ ਆਦਿ ਨੂੰ ਦੀਮਕ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਦੀਮਕ ਨਾਸ਼ਕ ਦਵਾਈ ਦਾ ਛਿੜਕਾਓ ਕਰਨਾ ਚੰਗਾ ਹੁੰਦਾ ਹੈ ।
ਲੋਹੇ ਦੇ ਜੰਗ ਲੱਗਣ ਵਾਲੇ ਸਾਮਾਨ ਨੂੰ ਸਮੇਂ-ਸਮੇਂ ਟ ਕਰਵਾ ਲੈਣਾ ਚਾਹੀਦਾ ਹੈ । ਘਰ ਵਿਚ ਇਸਤੇਮਾਲ ਹੋਣ ਵਾਲੇ ਕੱਚ ਦੇ ਸਾਮਾਨ, ਚਾਕੂ, ਕੈਂਚੀ, ਪੇਚਕਸ, ਸੁਈ, ਨੇਲਕਟਰ, ਬਲੇਡ ਅਤੇ ਕਣਕ ਨੂੰ ਬਚਾਉਣ ਅਤੇ ਦੂਸਰੀਆਂ ਦਵਾਈਆਂ, ਫਿਨਾਇਲ ਅਤੇ ਤੇਜ਼ਾਬ ਦੀ ਬੋਤਲ ਆਦਿ ਸੁਰੱਖਿਆ ਵਾਲੀ ਜਗਾ ਤੇ ਰੱਖਣੇ ਚਾਹੀਦੇ ਹਨ ਜਿਸ ਨਾਲ ਇਹ ਚੀਜ਼ਾਂ ਛੋਟਿਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ ।
ਪ੍ਰਸ਼ਨ 6.
ਸਕੂਲ ਦੇ ਸਮਾਨ ਦੀ ਸੰਭਾਲ ਦੇ ਲਈ ਬੱਚਿਆਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਕੂਲ ਅਤੇ ਸਕੂਲ ਦੇ ਸਾਮਾਨ ਦੀ ਸੰਭਾਲ-ਹਰੇਕ ਵਿਦਿਆਰਥੀ ਨੂੰ ਸਕੂਲ ਅਤੇ ਉਸਦੇ ਸਾਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ । ਵਿਦਿਆਰਥੀਆਂ ਨੂੰ ਸਕੂਲ ਦੀਆਂ ਦੀਵਾਰਾਂ ਤੇ ਪੈਂਨ ਜਾਂ ਪੈਂਸਿਲ ਨਾਲ ਲਕੀਰਾਂ ਨਹੀਂ ਮਾਰਨੀਆਂ ਚਾਹੀਦੀਆਂ | ਕਲਾਸ ਵਿਚ ਰੱਖੇ ਸਾਮਾਨ ਜਿਵੇਂ ਫਰਨੀਚਰ ਆਦਿ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ | ਕਲਾਸ ਵਿਚ ਲੱਗੇ ਪੱਖੇ,
ਟਿਯੂਬ ਲਾਈਟਾਂ ਆਦਿ ਨੂੰ ਨਹੀਂ ਤੋੜਨਾ ਚਾਹੀਦਾ । ਕਲਾਸ ਵਿਚ ਬਾਹਰ ਜਾਣ ਸਮੇਂ ਬਿਜਲੀ ਦੇ ਬਟਨ ਬੰਦ ਕਰ ਦੇਣੇ ਚਾਹੀਦੇ ਹਨ | ਪਾਣੀ ਪੀਣ ਤੋਂ ਮਗਰੋਂ ਵਿਦਿਆਰਥੀਆਂ ਨੂੰ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਸਕੂਲ ਵਿਚ ਲੱਗੇ ਬਗੀਚੇ ਵਿਚੋਂ ਪੌਦੇ ਅਤੇ ਫੁੱਲ ਨਹੀਂ ਤੋੜਨੇ ਚਾਹੀਦੇ ਬਲਕਿ ਉਨ੍ਹਾਂ ਨੂੰ ਬਚਾਅ ਕੇ ਰੱਖਣ ਤੇ ਸਕੂਲ ਦੀ ਸੁੰਦਰਤਾ ਵਿਚ ਵਾਧਾ ਕਰਨਾ ਚਾਹੀਦਾ ਹੈ । ਸਕੂਲ ਲਾਇਬਰੇਰੀ ਦੀਆਂ ਕਿਤਾਬਾਂ ਠੀਕ ਢੰਗ ਨਾਲ ਆਪਣੇ ਨਿਸ਼ਚਿਤ ਸਥਾਨ ‘ਤੇ ਅਲੱਗ-ਅਲੱਗ ਖ਼ਾਨਿਆਂ ਵਿਚ ਨਿਯਮ ਅਨੁਸਾਰ ਰੱਖਣੀਆਂ ਚਾਹੀਦੀਆਂ ਹਨ ਉੱਥੇ ਬੈਠ ਕੇ ਪੜ੍ਹਦੇ ਸਮੇਂ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ । ਇਸਦੇ ਇਲਾਵਾ ਖੇਡ ਦਾ ਸਾਮਾਨ, ਐੱਨ.ਸੀ.ਸੀ. ਬੈਂਡ, ਸਕੂਲ ਪ੍ਰਯੋਗਸ਼ਾਲਾ ਦੇ ਵੱਖ-ਵੱਖ ਸਮਾਨ ਆਦਿ ਨੂੰ ਵੀ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ ।
PSEB 6th Class Physical Education Guide ਸਫ਼ਾਈ ਅਤੇ ਸਾਂਭ-ਸੰਭਾਲ Important Questions and Answers
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਸਫ਼ਾਈ ਰੱਖਣ ਲਈ ਖ਼ਾਸ ਧਿਆਨ ਦੇਣ ਯੋਗ ਗੱਲਾਂ :
(ਉ) ਘਰ ਦੇ ਕੂੜੇ-ਕਰਕਟ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਕਰਨਾ
(ਅ) ਘਰ ਦੇ ਸਾਰੇ ਕਮਰਿਆਂ ਵਿਚ ਝਾੜੂ ਲਾਉਣਾ
(ੲ) ਘਰ ਦੇ ਕੂੜੇ ਨੂੰ ਢੱਕਣਦਾਰ ਢੋਲ ਵਿਚ ਪਾਉਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 2.
ਸਕੂਲ ਦੀ ਸਫ਼ਾਈ ਰੱਖਣ ਲਈ ਚੰਗੀਆਂ ਗੱਲਾਂ ਦੱਸੋ ।
(ਉ) ਸਕੂਲ ਦੇ ਬੈ ਅਤੇ ਡੈਸਕਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ
(ਅ) ਸਕੂਲ ਦੇ ਕਮਰਿਆਂ ਵਿਚ ਕੁੜਾ ਨਹੀਂ ਫੈਲਾਉਣਾ ਚਾਹੀਦਾ
(ੲ) ਲਿਖਦੇ ਸਮੇਂ ਫ਼ਰਸ਼ ਤੇ ਸਿਆਹੀ ਨਹੀਂ ਛਿੜਕਣੀ ਚਾਹੀਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਘਰ ਵਿਚ ਗੰਦਗੀ ਦੇ ਕਾਰਨ
(ੳ) ਫ਼ਲਾਂ, ਸਬਜ਼ੀਆਂ ਅਤੇ ਘਰ ਦਾ ਕੂੜਾ ਕਰਕਟ ਆਦਿ ਲਈ ਯੋਗ ਥਾਂ ਨਾ ਹੋਣਾ
(ਅ ਰਸੋਈ, ਇਸ਼ਨਾਨ ਘਰ ਤੇ ਪਖਾਨੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
(ੲ) ਮਲ-ਮੂਤਰ ਅਤੇ ਗੋਹਾ ਆਦਿ ਦਾ ਠੀਕ ਪ੍ਰਬੰਧ ਨਾ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 4.
ਇਕ ਚੰਗਾ ਘਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
(ਉ) ਘਰ ਖੁਸ਼ਕ, ਸਖ਼ਤ ਅਤੇ ਉੱਚੀ ਜ਼ਮੀਨ ‘ਤੇ ਬਣਾਉਣਾ ਚਾਹੀਦਾ ਹੈ।
(ਅ) ਘਰ ਮੰਡੀ, ਕਾਰਖਾਨੇ, ਰੇਲਵੇ ਸਟੇਸ਼ਨ ਅਤੇ ਸਮਸ਼ਾਨ ਘਾਟ ਤੋਂ ਦੂਰ ਬਣਾਉਣਾ ਚਾਹੀਦਾ ਹੈ।
(ੲ) ਘਰ ਵਿੱਚ ਰੌਸ਼ਨੀ ਅਤੇ ਹਵਾ ਕਾਫ਼ੀ ਮਾਤਰਾ ਵਿਚ ਆਉਣੀ ਚਾਹੀਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 5.
ਸਰੀਰ ਦੀ ਸਫ਼ਾਈ ਦੇ ਨਿਯਮ ਲਿਖੋ :
(ਉ) ਸਾਨੂੰ ਹਰ ਰੋਜ਼ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ
(ਅ) ਨਹਾਉਣ ਤੋਂ ਬਾਅਦ ਤੌਲੀਏ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ
(ੲ) ਵਾਲਾਂ ਨੂੰ ਸੁਕਾ ਕੇ ਕੰਘੀ ਕਰਨੀ ਚਾਹੀਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਿੱਜੀ ਸਫ਼ਾਈ ਦੇ ਨਾਲ-ਨਾਲ ਹੋਰ ਕਿਸ ਦੀ ਸਫ਼ਾਈ ਜ਼ਰੂਰੀ ਹੈ ।
ਉੱਤਰ-
ਘਰ ਤੇ ਇਸ ਦੇ ਆਲੇ-ਦੁਆਲੇ ਦੀ ।
ਪ੍ਰਸ਼ਨ 2.
ਘਰ ਕਿਹੋ ਜਿਹੀ ਜਗ੍ਹਾ ਤੇ ਬਣਾਉਣਾ ਚਾਹੀਦਾ ਹੈ ।
ਉੱਤਰ-
ਸਖ਼ਤ ਤੇ ਉੱਚੀ ਜ਼ਮੀਨ ਤੇ ।
ਪ੍ਰਸ਼ਨ 3.
ਗੰਦੇ ਘਰ ਵਿਚ ਰਹਿਣ ਨਾਲ ਕੀ ਹੁੰਦਾ ਹੈ ?
ਉੱਤਰ-
ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਹਨ ।
ਪ੍ਰਸ਼ਨ 4.
ਘਰ ਬਣਾਉਣ ਲੱਗਿਆਂ ਉਸ ਦੀ ਨੀਂਹ ਕਿਹੋ ਜਿਹੀ ਰੱਖਣੀ ਚਾਹੀਦੀ ਹੈ ?
ਉੱਤਰ-
ਡੂੰਘੀ, ਚੌੜੀ ਤੇ ਮਜ਼ਬੂਤ ।
ਪ੍ਰਸ਼ਨ 5.
ਕਮਰਿਆਂ ਵਿਚ ਕਿਸ ਚੀਜ਼ ਦਾ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ?
ਉੱਤਰ-
ਰੌਸ਼ਨੀ, ਹਵਾ ਅਤੇ ਪਾਣੀ ਦਾ ।
ਪ੍ਰਸ਼ਨ 6.
ਗੰਦੇ, ਘੱਟ ਰੌਸ਼ਨੀ ਵਾਲੇ ਅਤੇ ਤੰਗ ਮਕਾਨਾਂ ਵਿਚ ਰਹਿਣ ਨਾਲ ਕੀ ਹੁੰਦਾ ਹੈ ?
ਉੱਤਰ-
ਮਨੁੱਖ ਦੀ ਸਿਹਤ ਠੀਕ ਨਹੀਂ ਰਹਿੰਦੀ ।
ਪ੍ਰਸ਼ਨ 7.
ਘਰ ਕਿਹੜੀਆਂ ਚੀਜ਼ਾਂ ‘ ਤੋਂ ਦੂਰ ਹੋਣਾ ਚਾਹੀਦਾ ਹੈ ?
ਉੱਤਰ-
ਮੰਡੀ ਤੇ ਰੇਲਵੇ ਸਟੇਸ਼ਨ ਤੋਂ ।
ਪ੍ਰਸ਼ਨ 8.
ਘਰ ਦੇ ਕੂੜੇ-ਕਰਕਟ ਨੂੰ ਕਿਸ ਵਿਚ ਸੁੱਟਣਾ ਚਾਹੀਦਾ ਹੈ ?
ਉੱਤਰ-
ਢੱਕਣਦਾਰ ਢਲ ਵਿਚ ।
ਪ੍ਰਸ਼ਨ 9.
ਘਰ ਵਿਚੋਂ ਗੰਦੇ ਪਾਣੀ ਦੇ ਨਿਕਾਸ ਲਈ ਕਿਹੜੀ ਚੀਜ਼ ਦੀ ਵਿਵਸਾਣੀ ਚਾਹੀਦੀ ਹੈ ?
ਉੱਤਰ-
ਚੱਕੀਆਂ ਨਾਲੀਆਂ ਦੀ ।
ਪ੍ਰਸ਼ਨ 10.
ਘਰਾਂ ਦੇ ਕੂੜੇ-ਕਰਕਟ ਨੂੰ ਕਿਵੇਂ ਟਿਕਾਣੇ ਲਾਉਣਾ ਚਾਹੀਦਾ ਹੈ ?
ਉੱਤਰ-
ਟੋਏ ਵਿਚ ਦੱਬ ਕੇ ।
ਪ੍ਰਸ਼ਨ 11.
ਪਸ਼ੂਆਂ ਨੂੰ ਕਿੱਥੇ ਨਹੀਂ ਬੰਨ੍ਹਣਾ ਚਾਹੀਦਾ ?
ਉੱਤਰ-
ਗਲੀਆਂ ਵਿਚ ।
ਪ੍ਰਸ਼ਨ 12.
ਪਾਣੀ ਨੂੰ ਸਾਫ਼ ਰੱਖਣ ਲਈ ਇਸ ਵਿਚ ਕੀ ਪਾਉਣਾ ਚਾਹੀਦਾ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ) ।
ਪ੍ਰਸ਼ਨ 13.
ਟੱਟੀ ਤੇ ਪੇਸ਼ਾਬਖ਼ਾਨੇ ਨੂੰ ਕਿਸ ਚੀਜ਼ ਨਾਲ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਫਾਇਲ ਨਾਲ ।
ਪ੍ਰਸ਼ਨ 14.
ਘਰਾਂ ਦੇ ਨੇੜੇ ਟੋਇਆਂ ਵਿਚ ਖੜ੍ਹੇ ਪਾਣੀ ਵਿਚ ਕੀ ਪਾਉਣਾ ਚਾਹੀਦਾ ਹੈ ?
ਉੱਤਰ-
ਡੀ. ਟੀ. ਟੀ.।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਸਫ਼ਾਈ ਰੱਖਣ ਲਈ ਖ਼ਾਸ ਧਿਆਨ ਦੇਣ ਯੋਗ ਪੰਜ ਗੱਲਾਂ ਦੱਸੋ ।
ਉੱਤਰ-
ਘਰ ਦੀ ਸਫ਼ਾਈ ਰੱਖਣ ਲਈ ਪੰਜ ਵਿਸ਼ੇਸ਼ ਗੱਲਾਂ ਇਸ ਤਰ੍ਹਾਂ ਹਨ-
- ਘਰ ਦੇ ਕੂੜੇ-ਕਰਕਟ ਤੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ ।
- ਘਰ ਦੇ ਸਾਰੇ ਕਮਰਿਆਂ ਨੂੰ ਹਰ ਰੋਜ਼ ਝਾੜੂ ਨਾਲ ਸਾਫ਼ ਕਰਨਾ ਚਾਹੀਦਾ ਹੈ ।
- ਘਰ ਦੇ ਕੂੜੇ-ਕਰਕਟ ਨੂੰ ਢੱਕਦਾਰ ਢੋਲ ਵਿਚ ਪਾਉਣਾ ਚਾਹੀਦਾ ਹੈ ।
- ਮੱਖੀਆਂ, ਮੱਛਰਾਂ ਤੋਂ ਬਚਾਅ ਲਈ ਘਰ ਵਿਚ ਫਲਿਟ ਜਾਂ ਫੀਨਾਇਲ ਆਦਿ ਛਿੜਕਣਾ ਚਾਹੀਦਾ ਹੈ ।
- ਘਰ ਦੀ ਹਰੇਕ ਵਸਤੂ ਨੂੰ ਟਿਕਾਣੇ ਸਿਰ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 2.
ਸਕੂਲ ਦੀ ਸਫ਼ਾਈ ਰੱਖਣ ਲਈ ਕੋਈ ਪੰਜ ਗੱਲਾਂ ਦੱਸੋ ।
ਉੱਤਰ-
ਸਕੂਲ ਦੀ ਸਫ਼ਾਈ ਰੱਖਣ ਲਈ ਪੰਜ ਗੱਲਾਂ-
- ਸਕੂਲ ਦੇ ਬੈਂਚਾਂ ਅਤੇ ਡੈਸਕਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ।
- ਕੂੜਾ-ਕਰਕਟ ਸੁੱਟ ਕੇ ਸਕੂਲ ਦੇ ਵਿਹੜੇ ਜਾਂ ਕਮਰਿਆਂ ਨੂੰ ਗੰਦਾ ਨਹੀਂ ਕਰਨਾ ਚਾਹੀਦਾ ।
- ਲਿਖਦੇ ਸਮੇਂ ਫ਼ਰਸ਼ ਤੇ ਸਿਆਹੀ ਨਹੀਂ ਛਿੜਕਣੀ ਚਾਹੀਦੀ ।
- ਸਕੂਲ ਦੇ ਕਮਰਿਆਂ ਦੀ ਹਰ ਰੋਜ਼ ਸਫ਼ਾਈ ਕਰਨੀ ਚਾਹੀਦੀ ਹੈ ।
- ਪਖਾਨੇ ਦੀ ਹਰ ਰੋਜ਼ ਫੀਨਾਇਲ ਨਾਲ ਸਫ਼ਾਈ ਕਰਵਾਉਣੀ ਚਾਹੀਦੀ ਹੈ ।
ਪ੍ਰਸ਼ਨ 3.
ਘਰ ਵਿਚ ਗੰਦਗੀ ਹੋਣ ਦੇ ਕੀ ਕਾਰਨ ਹੁੰਦੇ ਹਨ ?
ਉੱਤਰ-
ਘਰ ਵਿਚ ਗੰਦਗੀ ਹੋਣ ਦੇ ਕਾਰਨ-
- ਫਲਾਂ, ਸਬਜ਼ੀਆਂ, ਪੱਤੇ ਤੇ ਹੋਰ ਘਰ ਦਾ ਕੂੜਾ-ਕਰਕਟ ਆਦਿ ਲਈ ਯੋਗ ਥਾਂ ਦਾ ਨਾ ਹੋਣਾ ।
- ਰਸੋਈ, ਇਸ਼ਨਾਨ-ਘਰ ਤੇ ਪਖਾਨੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
- ਗੋਹਾ ਅਤੇ ਮਲ-ਮੂਤਰ ਆਦਿ ਦਾ ਠੀਕ ਪ੍ਰਬੰਧ ਨਾ ਹੋਣਾ ।
- ਘਰ ਵਾਲਿਆਂ ਨੂੰ ਸਫ਼ਾਈ ਦੇ ਨਿਯਮਾਂ ਬਾਰੇ ਗਿਆਨ ਨਾ ਹੋਣਾ ।
- ਛੋਟੇ ਘਰਾਂ ਵਿਚ ਬਹੁਤੇ ਜੀਆਂ ਦਾ ਰਹਿਣਾ ।
- ਘਰ ਵਿਚ ਵਧੇਰੇ ਜੀਆਂ ਦੇ ਹੋਣ ਦੇ ਕਾਰਨ ਘਰ ਦੀ ਸਫ਼ਾਈ ਤੇ ਭੈੜਾ ਪ੍ਰਭਾਵ ਪੈਣਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਕ ਚੰਗਾ ਘਰ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਚੰਗਾ ਘਰ ਬਣਾਉਣ ਲਈ ਜ਼ਰੂਰੀ ਗੱਲਾਂ-ਇਕ ਚੰਗਾ ਘਰ ਬਣਾਉਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ
(ਉ) ਘਰ ਦੀ ਸਥਿਤੀ (Situation of a House)-
- ਘਰ ਖੁਸ਼ਕ, ਸਖ਼ਤ ਅਤੇ ਉੱਚੀ ਜ਼ਮੀਨ ਤੇ ਬਣਾਉਣਾ ਚਾਹੀਦਾ ਹੈ ।
- ਘਰ ਮੰਡੀ, ਕਾਰਖ਼ਾਨੇ, ਰੇਲਵੇ ਸਟੇਸ਼ਨ ਅਤੇ ਸ਼ਮਸ਼ਾਨ ਘਾਟ ਤੋਂ ਦੂਰ ਬਣਾਉਣਾ ਚਾਹੀਦਾ ਹੈ ।
- ਘਰ ਤਕ ਪੁੱਜਣ ਦਾ ਰਸਤਾ ਸਾਫ਼, ਪੱਕਾ ਤੇ ਖੁੱਲ੍ਹਾ ਹੋਣਾ ਚਾਹੀਦਾ ਹੈ ।
- ਘਰ ਵਿਚ ਰੌਸ਼ਨੀ ਅਤੇ ਹਵਾ ਕਾਫ਼ੀ ਮਾਤਰਾ ਵਿਚ ਆਉਣੀ ਚਾਹੀਦੀ ਹੈ । ਇਸ ਦੇ ਲਈ ਖਿੜਕੀਆਂ ਅਤੇ ਰੌਸ਼ਨਦਾਨ ਆਦਿ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
- ਗੁਆਂਢੀ ਚੰਗੇ ਤੇ ਮੇਲ-ਮਿਲਾਪ ਵਾਲੇ ਹੋਣੇ ਚਾਹੀਦੇ ਹਨ । ਚੰਗੇ ਗੁਆਂਢੀ ਹੀ ਸੁੱਖਦੁੱਖ ਦੇ ਭਾਈਵਾਲ ਹੁੰਦੇ ਹਨ ।
(ਅ) ਘਰ ਦੀ ਬਣਤਰ (Construction of a House)-
- ਮਕਾਨ ਦੀਆਂ ਨੀਹਾਂ ਡੂੰਘੀਆਂ, ਚੌੜੀਆਂ ਤੇ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ।
- ਘਰ ਜ਼ਮੀਨ ਜਾਂ ਸੜਕ ਤੋਂ ਕਾਫ਼ੀ ਉੱਚਾਈ ਤੇ ਹੋਣਾ ਚਾਹੀਦਾ ਹੈ ਤਾਂ ਜੋ ਮੀਂਹ ਆਦਿ ਦਾ ਪਾਣੀ ਅੰਦਰ ਨਾ ਆ ਸਕੇ ।
- ਘਰ ਦਾ ਫ਼ਰਸ਼ ਪੱਕਾ ਤੇ ਮਜ਼ਬੂਤ ਹੋਣਾ ਚਾਹੀਦਾ ਹੈ । ਇਹ ਨਾ ਤਾਂ ਬਹੁਤ ਖ਼ੁਰਦਰਾ । ਹੋਵੇ ਅਤੇ ਨਾ ਹੀ ਬਹੁਤ ਤਿਲਕਵਾਂ । ਫ਼ਰਸ਼ ਦੀ ਢਲਾਨ ਵੀ ਉੱਚਿਤ ਹੋਣੀ ਚਾਹੀਦੀ ਹੈ ।
- ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀਆਂ ਲਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਮੱਖੀ, ਮੱਛਰ ਆਦਿ ਅੰਦਰ ਨਾ ਆ ਸਕਣ ।
- ਮਕਾਨ ਪੱਕੇ ਬਣਾਉਣੇ ਚਾਹੀਦੇ ਹਨ । ਕੱਚੇ ਮਕਾਨਾਂ ਦੀ ਸਫ਼ਾਈ ਠੀਕ ਢੰਗ ਨਾਲ ਨਹੀਂ ਹੋ ਸਕਦੀ ।
- ਪਖਾਨਾ ਅਤੇ ਗੁਸਲਖ਼ਾਨਾ, ਰਸੋਈ ਘਰ ਅਤੇ ਹੋਰ ਕਮਰਿਆਂ ਤੋਂ ਦੂਰ ਬਣਾਉਣੇ ਚਾਹੀਦੇ ਹਨ !
- ਰਸੋਈ, ਗੁਸਲਖ਼ਾਨਾ ਅਤੇ ਪਖਾਨਾ ਬਣਾਉਂਦੇ ਸਮੇਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ | ਚਾਹੀਦਾ ਹੈ । ਇਨ੍ਹਾਂ ਵਿਚ ਰੌਸ਼ਨੀ, ਹਵਾ ਅਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ।
- ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ । ਰਸੋਈ ਵਿਚੋਂ ਧੂੰਆਂ ਬਾਹਰ ਕੱਢਣ ਲਈ ਚਿਮਨੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 2.
ਸਰੀਰ ਦੀ ਸਫ਼ਾਈ ਦੇ ਮੋਟੇ-ਮੋਟੇ ਨਿਯਮ ਦੱਸੋ ।
ਉੱਤਰ-
ਸਰੀਰ ਦੀ ਸਫ਼ਾਈ ਦੇ ਮੋਟੇ-ਮੋਟੇ ਨਿਯਮ ਹੇਠ ਲਿਖੇ ਹਨ-
- ਸਾਨੂੰ ਹਰ ਰੋਜ਼ ਤਾਜ਼ੇ ਅਤੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
- ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਤੌਲੀਏ ਨਾਲ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ ।
- ਵਾਲਾਂ ਨੂੰ ਸੁਕਾ ਕੇ ਕੰਘੀ ਕਰਨੀ ਚਾਹੀਦੀ ਹੈ ।
- ਨਹਾਉਣ ਤੋਂ ਬਾਅਦ ਮੌਸਮ ਅਨੁਸਾਰ ਸਾਫ਼-ਸੁਥਰੇ ਕੱਪੜੇ ਪਾਉਣੇ ਚਾਹੀਦੇ ਹਨ ।
- ਸਾਨੂੰ ਆਪਣੇ ਵਾਲਾਂ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਗਰਮੀਆਂ ਵਿਚ ਵਾਲਾਂ ਨੂੰ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰੀ ਤੇ ਸਰਦੀਆਂ ਵਿਚ ਇਕ ਵਾਰੀ ਕਿਸੇ ਵਧੀਆ ਸਾਬਣ, ਸੈਂਪੁ, ਰੀਠੇ, ਔਲੇ, ਦਹੀਂ ਜਾਂ ਨਿੰਬੂ ਨਾਲ ਧੋ ਲੈਣਾ ਚਾਹੀਦਾ ਹੈ ।
- ਅੱਖਾਂ ਦੀ ਸਫ਼ਾਈ ਲਈ ਅੱਖਾਂ ਤੇ ਠੰਢੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।
- ਦੰਦਾਂ ਦੀ ਸਫ਼ਾਈ ਲਈ ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਵੇਲੇ ਬੁਰਸ਼ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਹਰ ਵਾਰ ਖਾਣਾ-ਖਾਣ ਤੋਂ ਬਾਅਦ ਕੁਰਲੀ ਕਰਨੀ ਚਾਹੀਦੀ ਹੈ ।
- ਸਰੀਰ ਦੇ ਹੋਰ ਬਾਹਰਲੇ ਅੰਗਾਂ ਹੱਥ, ਨੱਕ, ਕੰਨ, ਪੈਰ ਆਦਿ ਦੀ ਸਫ਼ਾਈ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ।