Punjab State Board PSEB 6th Class Physical Education Book Solutions Chapter 4 ਪੰਜਾਬ ਦੀਆਂ ਲੋਕ ਖੇਡਾਂ Textbook Exercise Questions and Answers.
PSEB Solutions for Class 6 Physical Education Chapter 4 ਪੰਜਾਬ ਦੀਆਂ ਲੋਕ ਖੇਡਾਂ
Physical Education Guide for Class 6 PSEB ਪੰਜਾਬ ਦੀਆਂ ਲੋਕ ਖੇਡਾਂ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ।
ਪ੍ਰਸ਼ਨ 1.
ਬੱਚਿਆਂ ਦੀਆਂ ਕੋਈ ਦੋ ਖੇਡਾਂ ਦੇ ਨਾਂ ਲਿਖੋ ।
ਉੱਤਰ-
- ਬਾਂਦਰ ਕਿੱਲਾ
- ਗੁੱਲੀ ਡੰਡਾ ।
ਪ੍ਰਸ਼ਨ 2.
ਪੁੱਗਣ ਦੇ ਕਿੰਨੇ ਤਰੀਕੇ ਹੁੰਦੇ ਹਨ ? ਕਿਸੇ ਇੱਕ ਤਰੀਕੇ ਦਾ ਵਰਣਨ ਕਰੋ ।
ਉੱਤਰ-
ਪੁੱਗਣ ਦੇ ਤਿੰਨ ਤਰੀਕੇ ਹੁੰਦੇ ਹਨ ਪਹਿਲੀ ਵਿਧੀ-ਪਹਿਲਾਂ ਤਿੰਨ ਖਿਡਾਰੀ ਸੱਜਾ ਹੱਥ ਇਕ-ਦੂਜੇ ਦੇ ਹੱਥ ਤੇ ਰੱਖਦੇ ਹਨ ਤੇ ਇਕ ਸਮੇਂ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਉਲਟਾ ਦਿੰਦੇ ਹਨ । ਤਿੰਨਾਂ ਵਿੱਚ ਜੇਕਰ ਦੋ ਖਿਡਾਰੀ ਦੇ ਹੱਥ ਪੁੱਠੇ ਰੱਖੇ ਹੋਣ ਤੇ ਤੀਸਰੇ ਦਾ ਹੱਥ ਸਿੱਧਾ ਹੋਵੇ ਤਾਂ ਖਿਡਾਰੀ ਪੁੱਗ ਜਾਂਦਾ ਹੈ । ਇਸ ਤਰ੍ਹਾਂ ਵਾਰੋ-ਵਾਰੀ ਇੱਕ ਨੂੰ ਛੱਡ ਕੇ ਸਾਰੇ ਖਿਡਾਰੀ ਪੁੱਗ ਜਾਂਦੇ ਹਨ ।
ਪ੍ਰਸ਼ਨ 3.
ਲੋਕ-ਖੇਡਾਂ ਦੀ ਮਹੱਤਤਾ ਬਾਰੇ ਨੋਟ ਲਿਖੋ ।
ਉੱਤਰ-
ਮਹੱਤਤਾ-
- ਸਰੀਰਕ ਬਲ, ਫੁਰਤੀ, ਦਿਮਾਗੀ ਚੁਸਤੀ ਆਦਿ ਇਨ੍ਹਾਂ ਖੇਡਾਂ ਨਾਲ ਆਉਂਦੇ ਹਨ । ਉਦਾਹਰਨ ਦੇ ਤੌਰ ‘ਤੇ ਜਦੋਂ ਖਿਡਾਰੀ ਠੀਕਰੀਆਂ ਤੇ ਨਿਸ਼ਾਨਾ ਲਾਉਣ ਦੀ ਖੇਡ ਖੇਡਦਾ ਹੈ, ਤਾਂ ਉਸਨੂੰ ਧਿਆਨ, ਏਕਾਗਰਤਾ ਕਰਨ ਦੀ ਸਿਖਲਾਈ ਮਿਲਦੀ ਹੈ । ‘ਕੋਟਲਾ ਛਪਾਕੀ ਖੇਡ ਤੋਂ ਚੌਕਸ ਰਹਿਣ ਦੀ ਸਿੱਖਿਆ ਮਿਲਦੀ ਹੈ । ਕਈ ਖੇਡਾਂ ਰਾਸ਼ਟਰੀ ਪੱਧਰ ਤੇ ਵੀ ਖੇਡੀਆਂ ਜਾਂਦੀਆਂ ਹਨ , ਜਿਵੇਂ-ਕੁਸ਼ਤੀ ਤੇ ਕਬੱਡੀ ।
- ਕੁਸ਼ਤੀ ਤੇ ਕਬੱਡੀ ਨਾਲ ਸਰੀਰਕ ਤਾਕਤ ਆਉਂਦੀ ਹੈ ॥
- ਖੇਡਾਂ ਨਾਲ ਦਿਮਾਗੀ ਚੁਸਤੀ ਵੀ ਵੱਧਦੀ ਹੈ ।
- ਇਹ ਖੇਡਾਂ ਬੱਚਿਆਂ ਵਿੱਚ ਆਪਸੀ ਸਾਂਝ ਨੂੰ ਵਧਾਉਂਦੀਆਂ ਹਨ ।
- ਸਾਡੇ ਵਿਰਸੇ ਅਤੇ ਸਭਿਆਚਾਰ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ ।
ਪ੍ਰਸ਼ਨ 4.
ਬਾਂਦਰ ਕਿੱਲਾ ਖੇਡ ਦੀ ਵਿਧੀ ਬਾਰੇ ਲਿਖੋ ।
ਉੱਤਰ-
ਮੁਹੱਲੇ ਦੇ ਸਾਰੇ ਬੱਚੇ ਇਕੱਠੇ ਹੋ ਕੇ ਬਾਂਦਰ ਕਿੱਲਾ ਖੇਡਣ ਦੇ ਲਈ ਕਿੱਲੇ ਲਈ । ਥਾਂ ਦੀ ਚੋਣ ਕਰਦੇ ਹਨ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਗਾਉਂਦੇ ਹੋਏ ਇਕ-ਦੂਜੇ ਨੂੰ . ਕਹਿੰਦੇ ਹਨ
ਜੁੱਤੀਆਂ-ਚੱਪਲਾਂ ਦਾ,
ਕਰ ਲੋ ਵੀ ਹੀਲਾ |
ਹੁਣ ਆਪਾਂ ਰਲ ਕੇ,
ਖੇਡਣਾ ਬਾਂਦਰ ਕਿੱਲਾ ।
ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਉਤਾਰ ਕੇ ਕਿੱਲੇ ਦੇ ਨੇੜੇ ਇਕੱਠੀਆਂ ਕਰ ਲੈਂਦੇ ਹਨ । ਕਿੱਲੇ ਦੇ ਹੇਠਲੇ ਪਾਸੇ 5 ਤੋਂ 7 ਮੀ : ਦੀ ਲੰਮੀ ਰੱਸੀ ਬੰਨ੍ਹ ਲੈਂਦੇ ਹਨ । ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਵਾਰੀ ਦੇਣ ਵਾਲੇ ਬੱਚੇ ਨੂੰ ਪੁੱਗਦੇ ਹਨ । ਚੋਣ ਕਰਨ ਤੋਂ ਮਗਰੋਂ ਵਾਰੀ ਦੇਣ ਵਾਲਾ ਬੱਚਾ ਬਾਂਦਰ ਮੰਨਿਆ ਜਾਂਦਾ ਹੈ । ਬਾਂਦਰ ਬਣਿਆ ਬੱਚਾ ਕਿੱਲੇ ਨਾਲ ਬੰਨੀ ਰੱਸੀ ਨੂੰ ਫੜ ਕੇ ਸਾਰੀਆਂ ਜੁੱਤੀਆਂ ਅਤੇ ਚੱਪਲਾਂ ਦੀ ਰਾਖੀ ਕਰਦਾ ਹੈ ।
ਬਾਂਦਰ ਬਣਿਆ ਬੱਚਾ ਰੱਸੀ ਨੂੰ ਬਿਨਾਂ ਛੱਡ ਕਿਸੇ ਦੂਸਰੇ ਬੱਚੇ ਨੂੰ ਜੋ ਆਪਣੀਆਂ ਚੱਪਲਾਂ ਲੈਣ ਆਉਂਦਾ ਹੈ, ਉਸਨੂੰ ਛੂਹੇਗਾ। ਦੂਜੇ ਬੱਚੇ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ । ਜੇਕਰ ਜੁੱਤੀਆਂ ਜਾਂ ਚੱਪਲਾਂ ਚੁੱਕਦੇ ਸਮੇਂ ਬਾਂਦਰ ਬਣਿਆ ਬੱਚਾ ਕਿਸੇ ਦੂਸਰੇ ਬੱਚੇ ਨੂੰ ਹੱਥ ਲਾਵੇ ਤਾਂ ਵਾਰੀ ਉਸ ਛੂਏ ਬੱਚੇ ਦੀ ਆ ਜਾਂਦੀ ਹੈ । ਜੇਕਰ ਸਾਰੇ ਬੱਚੇ ਬਿਨਾਂ ਛੂਏ ਆਪਣੀਆਂ ਚੱਪਲਾਂ ਤੇ ਜੁੱਤੀਆਂ ਚੁੱਕਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਵਾਰੀ ਦੇਣ ਵਾਲਾ ਬਾਂਦਰ ਬੱਚਾ ਰੱਸੀ ਨੂੰ ਛੱਡ ਦੋੜੇਗਾ ਅਤੇ ਖ਼ਾਸ ਥਾਂ ਤੇ ਹੱਥ ਲਾਵੇਗਾ । ਨਿਸ਼ਚਿਤ ਜਗਾ ਤੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਬਾਕੀ ਬੱਚੇ ਬਾਂਦਰ ਬੱਚੇ ਨੂੰ ਜੁੱਤੀਆਂ ਤੇ ਚੱਪਲਾਂ ਮਾਰਦੇ ਹਨ । ਬਾਂਦਰ ਦੇ ਨਿਸ਼ਚਿਤ ਜਗਾ ਤੇ ਪਹੁੰਚਣ ਤੇ ਜੁਤੀਆਂ ਮਾਰਨੀਆਂ ਬੰਦ ਕਰ ਦਿੰਦੇ ਹਨ । ਇਸਦੇ ਮਗਰੋਂ ਕਿਸੇ ਹੋਰ ਬੱਚੇ ਦੀ ਬਾਂਦਰ ਬਣਨ ਦੀ ਵਾਰੀ ਆ ਜਾਂਦੀ ਹੈ ।
ਪ੍ਰਸ਼ਨ 5.
ਤੁਹਾਨੂੰ ਕਿਹੜੀ ਲੋਕ-ਖੇਡ ਚੰਗੀ ਲੱਗਦੀ ਹੈ ? ਉਸ ਨੂੰ ਕਿਵੇਂ ਖੇਡਿਆ ਜਾਂਦਾ ਹੈ ?
ਉੱਤਰ-
ਸਾਡੀ ਮਨਭਾਉਂਦੀ ਖੇਡ ‘ਕੋਟਲਾ ਛਪਾਕੀ ਹੈ । ਇਸ ਖੇਡ ਨੂੰ ਖੇਡਣ ਲਈ ਬੱਚਿਆਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ । ਇਸ ਖੇਡ ਦਾ ਦੂਸਰਾ ਨਾਮ ‘ਕਾਜੀ ਕੋਟਲੇ’ ਦੀ ਮਾਰ ਵੀ ਹੈ । ਇਸ ਖੇਡ ਨੂੰ ਖੇਡਣ ਲਈ 10-15 ਬੱਚੇ ਖੇਡਦੇ ਹਨ ਅਤੇ ਖੇਡਣ ਤੋਂ ਪਹਿਲਾਂ ਕਿਸੇ ਕੱਪੜੇ ਨੂੰ ਵੱਟ ਚੜਾ ਕੇ ਦੋਹਰਾ ਕਰਕੇ ਕੋਟਲਾ ਬਣਾ ਲੈਂਦੇ ਹਨ । ਫਿਰ ਬੱਚਾ ਜ਼ਮੀਨ ਤੇ ਕਿਸੇ ਤਿੱਖੀ ਜਿਹੀ ਚੀਜ਼ ਨਾਲ ਲਾਈਨ ਮਾਰ ਕੇ ਗੋਲਾ ਬਣਾਉਂਦਾ ਹੈ | ਬਾਕੀ ਸਾਰੇ ਬੱਚੇ ਚੱਕਰ ਦੀ ਖਿੱਚੀ ਲਾਈਨ ਤੇ ਮੁੰਹ ਅੰਦਰ ਕਰਕੇ ਬੈਠ ਜਾਂਦੇ ਹਨ । ਹੁਣ ਵਾਰੀ ਦੇਣ ਵਾਲਾ ਬੱਚਾ ਕੋਟਲੇ ਨੂੰ ਫੜ ਕੇ ਚੱਕਰ ਦੇ ਆਲੇ-ਦੁਆਲੇ ਦੌੜਦਾ ਹੈ । ਦੌੜਦਾ ਹੋਇਆ ਇਹ ਗੀਤ ਗਾਉਂਦਾ ਹੈ । ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ। ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਜੇ ।
ਗੋਲੇ ਵਿੱਚ ਬੈਠੇ ਬੱਚੇ ਗੀਤ ਗਾਉਣ ਵਾਲੇ ਬੱਚੇ ਦੇ ਪਿੱਛੇ ਗੀਤ ਗਾਉਂਦੇ ਹਨ । ਵਾਰੀ ਦੇਣ ਵਾਲਾ ਬੱਚਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ’ ਅਤੇ ਗੋਲੇ ਦਾ ਚੱਕਰ ਲਗਾਉਂਦਾ ਹੈ । ਇਸ ਖੇਡ ਵਿੱਚ ਕੋਈ ਵੀ ਬੱਚਾ ਪਿੱਛੇ ਨਹੀਂ ਦੇਖ ਸਕਦਾ | ਸਾਰੇ ਬੱਚੇ ਜ਼ਮੀਨ ਵੱਲ ਦੇਖਦੇ ਹਨ । ਜੇ ਕੋਈ ਚੱਕਰ ਵਿੱਚ ਬੈਠਾ ਬੱਚਾ ਪਿੱਛੇ ਦੇਖਦਾ ਹੈ ਤਾਂ ਵਾਰੀ ਦੇਣ ਵਾਲਾ ਬੱਚਾ ਉਸਦੇ 4-5 ਕੋਟਲੇ ਮਾਰ ਦਿੰਦਾ ਹੈ । ਵਾਰੀ ਦੇਣ ਵਾਲਾ ਬੱਚਾ ਚੱਕਰ ਪੂਰਾ ਕਰਕੇ ਹੀ ਕਿਸੇ ਬੱਚੇ ਦੇ ਪਿੱਛੇ ਚੁੱਪ ਕਰਕੇ ਕੋਟਲਾ ਰੱਖ ਦਿੰਦਾ ਹੈ ਅਤੇ ਚੱਕਰ ਲਾ ਕੇ ਉਸ ਬੈਠੇ ਬੱਚੇ ਕੋਲ ਆ ਜਾਂਦਾ ਹੈ ।
ਜੇਕਰ ਬੈਠੇ ਹੋਏ ਬੱਚੇ ਨੂੰ ਕੋਟਲੇ ਦਾ ਪਤਾ ਨਹੀਂ ਚਲਦਾ ਤਾਂ ਵਾਰੀ ਦੇਣ ਵਾਲਾ ਬੱਚਾ ਕੋਟਲਾ ਚੁੱਕ ਕੇ ਉਸ ਬੱਚੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ | ਮਾਰ ਖਾਣ ਵਾਲਾ ਬੱਚਾ ਮਾਰ ਤੋਂ ਬਚਣ ਲਈ ਚੱਕਰ ਦੇ ਦੁਆਲੇ ਤੇਜ਼ੀ ਨਾਲ ਭੱਜਦਾ ਹੈ । ਜਦੋਂ ਤੱਕ ਉਹ ਬੱਚਾ ਆਪਣੀ ਜਗਾ ਤੇ ਦੁਬਾਰਾ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਬੱਚੇ ਨੂੰ ਕੋਟਲੇ ਦੀ ਮਾਰ ਸਹਿਣੀ ਪੈਂਦੀ ਹੈ । ਜੇਕਰ ਬੈਠੇ ਹੋਏ ਖਿਡਾਰੀ ਨੂੰ ਕੋਟਲਾ ਰੱਖਣ ਬਾਰੇ ਪਤਾ ਚੱਲ ਜਾਂਦਾ ਹੈ, ਤਾਂ ਉਹ ਕੋਟਲਾ ਚੁੱਕ ਕੇ ਵਾਰੀ ਦੇਣ ਵਾਲੇ ਖਿਡਾਰੀ ਨੂੰ ਉਦੋਂ ਤੱਕ ਮਾਰਦਾ ਹੈ । ਜਦੋਂ ਤੱਕ ਉਹ ਚੱਕਰ ਲਗਾ ਕੇ ਬੈਠਣ ਵਾਲੇ ਦੀ ਖ਼ਾਲੀ ਜਗਾ ਤੇ ਆ ਬੈਠ ਨਹੀਂ ਜਾਂਦਾ । ਇਸ ਤਰ੍ਹਾਂ ਖੇਡ ਚੱਲਦੀ ਰਹਿੰਦੀ ਹੈ ।
PSEB 6th Class Physical Education Guide ਪੰਜਾਬ ਦੀਆਂ ਲੋਕ ਖੇਡਾਂ Important Questions and Answers
ਪ੍ਰਸ਼ਨ 1.
ਪੁੱਗਣ ਦੇ ਕਿੰਨੇ ਤਰੀਕੇ ਹਨ ?
(ਉ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ ।
ਉੱਤਰ-
(ਉ) ਦੋ
ਪ੍ਰਸ਼ਨ 2.
ਕਿਸੇ ਮਨ-ਪਸੰਦ ਖੇਡ ਦਾ ਨਾਂ ਲਿਖੋ ।
(ਉ) ਬਾਂਦਰ ਕਿੱਲਾ
(ਅ) ਕੋਟਲਾ ਛਪਾਕੀ
(ਈ) ਰੱਸੀ ਟੱਪਣਾ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਾਂਦਰ ਕਿੱਲਾ
ਪ੍ਰਸ਼ਨ 3.
ਵੱਡੀਆਂ ਦੋ ਖੇਡਾਂ ਦੇ ਨਾਂ ਲਿਖੋ ।
(ਉ) ਹਾਕੀ
(ਅ) ਫੁਟਬਾਲ
(ਬ) ਕ੍ਰਿਕੇਟ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |
ਪ੍ਰਸ਼ਨ 4.
ਲੋਕ ਖੇਡਾਂ ਵਿੱਚੋਂ ਕਿਸੇ ਦੋ ਦੇ ਨਾਂ ਲਿਖੋ ।
(ਉ) ਬਾਂਦਰ ਕਿੱਲਾ ਅਤੇ ਕੋਟਲਾ ਛਪਾਕੀ
(ਅ) ਚੋਰ ਸਿਪਾਹੀ
(ਇ) ਰੱਸੀ ਟੱਪਣਾ
(ਸ) ਖੋ-ਖੋ ।
ਉੱਤਰ-
(ਉ) ਬਾਂਦਰ ਕਿੱਲਾ ਅਤੇ ਕੋਟਲਾ ਛਪਾਕੀ
ਪ੍ਰਸ਼ਨ 5.
ਲੋਕ ਖੇਡਾਂ ਦੀ ਮਹੱਤਤਾ ਲਿਖੋ ।
(ਉ) ਸਰੀਰਕ ਬਲ ਵਧਦਾ ਹੈ
(ਅ) ਫੁਰਤੀ
(ਈ) ਦਿਮਾਗੀ ਚੁਸਤੀ ਆਉਂਦੀ ਹੈ
(ਸ) ਉਪਰੋਕਤ ਸਾਰੀਆਂ ।
ਉੱਤਰ-
(ਸ) ਉਪਰੋਕਤ ਸਾਰੀਆਂ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕ-ਖੇਡਾਂ ਦੇ ਕੋਈ ਦੋ ਨਾਂ ਲਿਖੋ ।
ਉੱਤਰ-
- ਕਿੱਕਲੀ
- ਕੋਟਲਾ ਛਪਾਕੀ ।
ਪ੍ਰਸ਼ਨ 2. ਕੋਟਲਾ ਛਪਾਕੀ ਦਾ ਗੀਤ ਲਿਖੋ ।
ਉੱਤਰ-
ਕੋਟਲਾ ਛਪਾਕੀ ਜੁੰਮੇ ਰਾਤ ਆਈ ਏ । ਜਿਹੜਾ ਅੱਗੇ ਪਿੱਛੇ, ਦੇਖੇ ਉਚੀ ਸ਼ਾਮਤ ਆਈ ਏ ।
ਪ੍ਰਸ਼ਨ 3.
ਬਾਂਦਰ ਕਿੱਲਾ ਦੀਆਂ ਚਾਰ ਲਾਈਨਾਂ ਲਿਖੋ ।
ਉੱਤਰ-
ਜੁੱਤੀਆਂ ਚੱਪਲਾ ਦਾ, ਕਰ ਲੋ ਵੀ ਹੀਲ੍ਹਾ: ਹੁਣ ਆਪਾਂ ਰਲ ਕੇ, ਖੇਡਣਾ ਬਾਂਦਰ ਕਿੱਲਾ ॥
ਪ੍ਰਸ਼ਨ 4.
ਪੁੱਗਣ ਦੇ ਕਿੰਨੇ ਤਰੀਕੇ ਹਨ ?
ਉੱਤਰ-
ਪੁੱਗਣ ਦੇ ਤਿੰਨ ਤਰੀਕੇ ਹਨ ।
ਪ੍ਰਸ਼ਨ 5.
ਕਿਸੇ ਮਨ-ਪਸੰਦ ਲੋਕ ਖੇਡ ਦਾ ਨਾਂ ਲਿਖੋ ।
ਉੱਤਰ-
ਬਾਂਦਰ ਕਿੱਲਾ ।
ਪ੍ਰਸ਼ਨ 6.
ਸਿਹਤ ਪੱਖੋਂ ਸਭ ਤੋਂ ਚੰਗੀ ਖੇਡ ਕਿਹੜੀ ਹੈ ?
ਉੱਤਰ-
ਰੱਸੀ ਟੱਪਣਾ |
ਪ੍ਰਸ਼ਨ 7. ਚੁਸਤੀ, ਫੁਰਤੀ ਤੇ ਏਕਾਗਰਤਾ ਕਿਸ ਖੇਡ ਨਾਲ ਆਉਂਦੀ ਹੈ ?
ਉੱਤਰ-
ਪਿੱਠੂ ਗਰਮ ਕਰਨ ਵਿੱਚ ।
ਪ੍ਰਸ਼ਨ 8.
ਵੱਡੀਆਂ ਤੇ ਲੋਕ ਖੇਡਾਂ ਦਾ ਇੱਕ-ਇੱਕ ਨਾਂ ਲਿਖੋ ।
ਉੱਤਰ-
- ਹਾਕੀ
- ਕੋਟਲਾ ਛਪਾਕੀ ।
ਪ੍ਰਸ਼ਨ 9. ਲੋਕ-ਖੇਡਾਂ ਦੀ ਇਕ ਮਹੱਤਤਾ ਲਿਖੋ ।
ਉੱਤਰ-
ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ |
ਪ੍ਰਸ਼ਨ 10.
ਕਿੱਕਲੀ ਲੋਕ-ਖੇਡ ਨੂੰ ਕੌਣ ਖੇਡਦਾ ਹੈ ?
ਉੱਤਰ-
ਕੁੜੀਆਂ ਦੀ ਖੇਡ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੇਡ ਕੀ ਹੈ ?
ਉੱਤਰ-
ਖੇਡ ਉਹ ਕ੍ਰਿਆ ਹੈ ਜਿਸਨੂੰ ਮਨਪ੍ਰਚਾਵੇ ਲਈ ਕੀਤਾ ਜਾਂਦਾ ਹੈ ਅਤੇ ਅਜਿਹੀਆਂ ਕਿਆ ਕਰਨ ਨਾਲ ਸਾਨੂੰ ਖੁਸ਼ੀ ਮਿਲਦੀ ਹੈ ।
ਪ੍ਰਸ਼ਨ 2.
ਖੇਡਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਖੇਡਾਂ ਦੀ ਵੰਡ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਰੀਰਕ ਖੇਡਾਂ ਅਤੇ ਦਿਮਾਗ਼ ਦੀਆਂ ਖੇਡਾਂ | ਅਜਿਹੀ ਇੱਕ ਵੰਡ ਹੈ, ਸਾਡੀਆਂ ਲੋਕ ਖੇਡਾਂ ਅਤੇ ਅਜੋਕੀਆਂ ਖੇਡਾਂ | ਜ਼ਿਕੇਟ, ਹਾਕੀ, ਵਾਲੀਬਾਲ, ਫੁਟਬਾਲ ਆਦਿ ਅਜੋਕੀਆਂ ਖੇਡਾਂ ਹਨ । ਇਨ੍ਹਾਂ ਨੂੰ ਖੇਡਣ ਲਈ ਖ਼ਾਸ ਸਮਾਨ, ਨਿਸ਼ਚਿਤ ਖੇਡ ਮੈਦਾਨ ਅਤੇ ਵਿਸ਼ੇਸ਼ ਖੇਡ ਨਿਯਮ ਹੁੰਦੇ ਹਨ । ਲੋਕ ਖੇਡਾਂ ਇਸ ਤੋਂ ਉਲਟ ਆਖੀਆਂ ਜਾ ਸਕਦੀਆਂ ਹਨ ।
ਪ੍ਰਸ਼ਨ 3.
ਖੇਡ ਕਿਸ ਉਮਰ ਦੇ ਲੋਕ ਖੇਡਦੇ ਹਨ ?
ਉੱਤਰ-
ਖੇਡ ਹਰ ਉਮਰ ਦੇ ਲੋਕ ਖੇਡਦੇ ਹਨ | ਬੱਚੇ, ਜਵਾਨ ਅਤੇ ਬਜ਼ੁਰਗ ਵੀ ਖੇਡਾਂ ਖੇਡਦੇ ਹਨ ਅਤੇ ਮੁੰਡੇ, ਕੁੜੀਆਂ ਵੀ ਖੇਡਦੇ ਹਨ ।
ਪ੍ਰਸ਼ਨ 4.
ਖੇਡਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਸਾਡੀਆਂ ਲੋਕ ਖੇਡਾਂ ; ਜਿਵੇਂ-ਕਿਤੇ, ਕੀ, ਵਾਲੀਵਾਲ, ਫੁਟਬਾਲ ਆਦਿ ।
ਪ੍ਰਸ਼ਨ 5.
ਲੋਕ ਖੇਡਾਂ ਵਿੱਚ ਕੀ ਨਿਯਮ ਇਚਿਤ ਹੁੰਦੇ ਹਨ ?
ਉੱਤਰ-
ਅਜਿਹੀਆਂ ਖੇਡਾਂ ਖੇਡਣ ਲਈ ਕੋਈ ਸਮਾਨ ਜਾਂ ਨਿਯਮ ਨਿਸ਼ਚਿਤ ਨਹੀਂ ਹੁੰਦੇ ।
ਪ੍ਰਸ਼ਨ 6.
ਵੱਡੀਆਂ ਖੇਡਾਂ ਵਿੱਚ ਕੀ ਨਿਯਮ ਹੁੰਦੇ ਹਨ ?
ਉੱਤਰ-
ਵੱਡੀਆਂ ਖੇਡਾਂ ਵਿਚ ਸਾਮਾਨ, ਖੇਡ ਦਾ ਮੈਦਾਨ ਤੇ ਨਿਯਮ ਨਿਸ਼ਚਿਤ ਹੁੰਦੇ ਹਨ । ਇਹ ਖੇਡਾਂ ਨਿਯਮਾਂ ਅਨੁਸਾਰ ਹੀ ਖੇਡੀਆਂ ਜਾਂਦੀਆਂ ਹਨ ।
ਪ੍ਰਸ਼ਨ 7.
ਲੋਕ ਖੇਡਾਂ ਖੇਡਣ ਲਈ ਵਾਰੀ ਪੁੱਗਣ ਦੀ ਵਿਧੀ ਦੱਸੋ ।
ਉੱਤਰ-
ਪਹਿਲਾਂ ਤਿੰਨ ਖਿਡਾਰੀ ਆਪਣਾ ਸੱਜਾ ਹੱਥ ਦੂਜੇ ਦੇ ਸੱਜੇ ਹੱਥ ਤੇ ਰੱਖਦੇ ਹਨ ਅਤੇ ਇੱਕੋ ਸਮੇਂ ਹੱਥਾਂ ਨੂੰ ਹਵਾ ਵਿੱਚ ਘੁਮਾ ਕੇ ਉਲਟਾ ਦਿੰਦੇ ਹਨ । ਤਿੰਨਾਂ ਵਿਚੋਂ ਜੇਕਰ ਦੋ ਖਿਡਾਰੀਆਂ ਦਾ ਹੱਥ ਉਲਟਾ ਹੁੰਦਾ ਹੈ ਤੇ ਇਕ ਖਿਡਾਰੀ ਦਾ ਸਿੱਧਾ ਹੁੰਦਾ ਹੈ, ਤਾਂ ਉਹ ਪੱਗ ਜਾਂਦਾ ਹੈ ।
ਪ੍ਰਸ਼ਨ 8.
ਪੁੱਗਣ ਦੀ ਦੂਜੀ ਵਿਧੀ ਦਾ ਗੀਤ ਲਿਖੋ ।
ਉੱਤਰ-
ਈਂਗਣ ਮੀਂਗਣ ਤਲੀ ਤਲੀਂਗਣ ਕਾਲਾ, ਪੀਲਾ, ਡੱਕਰਾ ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾ । ਪਤਾ ਹੋ ਘੋੜੇ ਆਏ ਹੱਥ ਕੁਤਾੜੀ, ਪੈਰ ਕੁਤਾੜੀ ਨਿੱਕ ਬਾਲਿਆ ਤੇਰੀ ਵਾਰੀ |
ਪ੍ਰਸ਼ਨ 9.
ਕੀ ਲੋਕ ਖੇਡਾਂ ਵਿੱਚ ਟੀਮਾਂ ਦੀ ਵੰਡ ਕੀਤੀ ਜਾਂਦੀ ਹੈ ?
ਉੱਤਰ-
ਹਾਂ, ਕਈ ਖੇਡਾਂ ਵਿੱਚ ਆਪਸ ਵਿੱਚ ਟੀਮਾਂ ਦੀ ਵੰਡ ਕੀਤੀ ਜਾਂਦੀ ਹੈ , ਜਿਵੇਂਕਬੱਡੀ, ਗੁੱਲੀ ਡੰਡਾ, ਰੱਸਾ ਕਸ਼ੀ ਆਦਿ ।
ਪ੍ਰਸ਼ਨ 10.
ਲੋਕ ਖੇਡਾਂ ਦੇ ਕੋਈ ਪੰਜ ਨਾਂ ਲਿਖੋ ।
ਉੱਤਰ-
- ਬਾਂਦਰ ਕਿੱਲਾ
- ਕੋਟਲਾ ਛਪਾਕੀ
- ਕਿੱਕਲੀ
- ਪਿੱਠੂ ਗਰਮ ਕਰਨਾ
- ਰੱਸੀ ਟੱਪਣਾ ।
ਪ੍ਰਸ਼ਨ 11.
ਲੋਕ ਖੇਡਾਂ ਦੀ ਦੋ ਮਹੱਤਤਾ ਲਿਖੋ ।
ਉੱਤਰ-
- ਇਹਨਾਂ ਖੇਡਾਂ ਨੂੰ ਖੇਡਦੇ ਹੋਏ ਫੁਰਤੀ, ਸਰੀਰਕ ਬਲ ਅਤੇ ਦਿਮਾਗੀ ਚੁਸਤੀ ਆਦਿ ਦੇ ਗੁਣ ਆ ਜਾਂਦੇ ਹਨ ।
- ਜਦੋਂ ਖਿਡਾਰੀ ਠੀਕਰੀਆਂ ਨਾਲ ਨਿਸ਼ਾਨਾ ਲਾਉਣ ਦੀ ਖੇਡ ਖੇਡਦੇ ਹਨ । ਉਨ੍ਹਾਂ ਨੂੰ ਏਕਾਗਰਤਾ ਕਰਨ ਦੀ ਸਿਖਲਾਈ ਮਿਲਦੀ ਹੈ |
ਪ੍ਰਸ਼ਨ 12.
ਰੱਸੀ ਟੱਪਣਾ ਦੀ ਮਹੱਤਤਾ ਲਿਖੋ ।
ਉੱਤਰ-
ਇਹ ਖੇਡ ਕਸਰਤ ਪੱਖੋਂ ਬਹੁਤ ਹੀ ਵਧੀਆ ਖੇਡ ਹੈ । ਪੁੱਗਣ ਤੋਂ ਬਾਅਦ ਜਿਹੜੇ ਦੋ ਬੱਚੇ ਪਿੱਛੇ ਰਹਿ ਜਾਂਦੇ ਹਨ, ਉਹ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਹੋ ਕੇ ਇਕ ਹੱਥ ਰੱਸੀ ਨੂੰ ਜ਼ਮੀਨ ਨਾਲ ਛੁਹਾਉਂਦੇ ਹੋਏ, ਇਕ ਪਾਸੇ ਵੱਲ ਘੁਮਾਉਂਦੇ ਹਨ | ਬਾਕੀ ਬੱਚੇ ਲਾਈਨ ਬਣਾ ਕੇ ਇੱਕ-ਇੱਕ ਦੋ-ਦੋ ਟੱਪੇ ਲੈਂਦੇ ਹਨ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ ।
ਪ੍ਰਸ਼ਨ 13.
ਪਿੱਠੂ ਗਰਮ ਕਰਨਾ ਕੀ ਹੈ ?
ਉੱਤਰ-
ਪਿੱਠ ਗਰਮ ਕਰਨਾ ਵੀ ਪੰਜਾਬ ਦੇ ਬੱਚਿਆਂ ਲਈ ਬੜੀ ਦਿਲਚਸਪ ਖੇਡ ਹੈ । ਇਸ ਖੇਡ ਵਿੱਚ ਖੇਡਣ ਵਾਲੇ ਬੱਚੇ ਦੋ ਟੋਲੀਆਂ ਬਣਾ ਲੈਂਦੇ ਹਨ, ਅਤੇ 10-15 ਫੁੱਟ ਦੀ ਦੂਰੀ ਤੇ ਗੀਟੀਆਂ ਰੱਖ ਕੇ ਉਸ ਤੇ ਨਿਸ਼ਾਨਾ ਲਗਾਉਂਦੇ ਹਨ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ
ਪ੍ਰਸ਼ਨ 14.
ਕਿੱਕਲੀ ਦੀ ਮਹੱਤਤਾ ਲਿਖੋ ।
ਉੱਤਰ-
ਕਿੱਕਲੀ ਪੰਜਾਬ ਦੀਆਂ ਕੁੜੀਆਂ ਦੀ ਬਹੁਤ ਹੀ ਹਰਮਨ-ਪਿਆਰੀ ਖੇਡ ਹੈ । ਕਿੱਕਲੀ ਖੇਡ ਅਤੇ ਗਿੱਧੇ ਦਾ ਸੁਮੇਲ ਹੈ । ਇਸ ਖੇਡ ਨੂੰ ਕੁੜੀਆਂ ਚਾਅ ਨਾਲ ਖੇਡਦੀਆਂ ਹਨ । ਇਸ ਖੇਡ ਵਿੱਚ ਕੁੜੀਆਂ ਇਕ ਥਾਂ ਤੇ ਇਕੱਠੀਆਂ ਹੋ ਕੇ ਆਪਸ ਵਿੱਚ ਜੋਟੇ ਬਣਾ ਕੇ ਇਕਦੂਜੀ ਦੇ ਹੱਥਾਂ ਵਿੱਚ ਕੰਘੀਆਂ ਪਾ ਕੇ ਘੁੰਮਦੀਆਂ ਹਨ । ਉਹਨਾਂ ਨੇ ਇਕ ਦੂਜੇ ਦਾ ਹੱਥ ਖੱਬੇ ਹੱਥ ਨਾਲ ਸੱਜਾ ਚ ਫੜਿਆ ਹੁੰਦਾ ਹੈ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ !
ਪ੍ਰਸ਼ਨ 15.
ਕੋਲਾ ਛਪਾਕੀ ਦੀ ਮਹੱਤਤਾ ਲਿਖੋ ।
ਉੱਤਰ-
ਛਪਾਕੀ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਛੋਟੀ ਉਮਰ ਦੇ ਮੁੰਡੇ-ਕੁੜੀਆਂ ਦੀ ਖੇਡ ਹੈ । ਇਸ ਡ ਨੂੰ ‘ਕਾਜੀ ਕੋਟਲੇ ਦੀ ਮਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੋਲਾ ਛਪਾਕੀ ਜੁੰਮੇ ਰਾਤ ਆਈ ਜੇ । ਨੂੰ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆ ਜੇ । ਗੋਲ ਚ ਤਾ ਵਿੱਚ ਬੈਠੇ ਹੋਏ ਬੱਚੇ ਵਾਰੀ ਦੇਣ ਵਾਲੇ ਦੇ ਪਿੱਛੇ-ਪਿੱਛੇ ਇਹ ਗੀਤ ਗਾਉਂਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁੱਗਣ ਦੀ ਦੂਸਰੀ ਕੋਈ ਵਿਧੀ ਲਿਖੋ ।
ਉੱਤਰ-
ਪੁੱਗਣ ਦੀ ਦੂਜੀ ਵਿਧੀ-ਸਾਰੇ ਖਿਡਾਰੀ ਗੋਲ ਚੱਕਰ ਵਿੱਚ ਖੜ੍ਹੇ ਹੋ ਜਾਂਦੇ ਹਨ । ਉਨ੍ਹਾਂ ਵਿੱਚੋਂ ਇਕ ਖਿਡਾਰੀ ਵਾਰੀ-ਵਾਰੀ ਸਾਰੇ ਖਿਡਾਰੀਆਂ ਦੇ ਮੋਢੇ ਤੇ ਹੱਥ ਰੱਖ ਕੇ ਇਹ ਗੀਤ ਗਾਉਂਦਾ ਹੈ ।
ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ, ਪੀਲਾ, ਡੱਕਰਾ
ਗੁੜ ਖਾਵਾਂ, ਵੇਲ ਵਧਾਵਾਂ,
ਮੂਲੀ ਪੱਤਰਾ ।
ਪੱਤਾ ਵਾ, ਘੋੜੇ ਆਏ,
ਹੱਥ ਕੁਤਾੜੀ, ਪੈਰ ਕੁਤਾੜੀ
ਨਿੱਕੇ ਬਾਲਿਆ ਤੇਰੀ ਵਾਰੀ ।
ਜਿਸ ਖਿਡਾਰੀ ਨੂੰ ਆਖਰੀ ਸ਼ਬਦ ਤੇ ਹੱਥ ਲੱਗਦਾ ਹੈ । ਉਹ ਪੁੱਗ ਜਾਂਦਾ ਹੈ । ਇਸ ਤਰ੍ਹਾਂ ਬਾਰ-ਬਾਰ ਕਰਦਿਆਂ ਅੰਤ ਵਿੱਚ ਰਹਿ ਜਾਣ ਵਾਲੇ ਦੀ ਵਾਰੀ ਤਹਿ ਹੋ ਜਾਂਦੀ ਹੈ । ਕਈ ਖੇਡਾਂ ਆਪਸ ਵਿੱਚ ਦੋ ਟੀਮਾਂ ਬਣਾ ਕੇ ਖੇਡੀਆਂ ਜਾਂਦੀਆਂ ਹਨ । ਜਿਵੇਂ-ਕਬੱਡੀ, ਗੁੱਲੀ ਡੰਡਾ, ਰੱਸਾ ਕਸ਼ੀ ਅਤੇ ਖੋ-ਖੋ ਆਦਿ ।
ਪ੍ਰਸ਼ਨ 2.
ਰੱਸੀ ਟੱਪਣਾ ਤੇ ਪਿੱਠੂ ਖੇਡ ਬਾਰੇ ਲਿਖੋ ।
ਉੱਤਰ-
ਰੱਸੀ ਟੱਪਣਾ-ਇਹ ਖੇਡ ਕਸਰਤ ਪੱਖੋਂ ਬਹੁਤ ਹੀ ਵਧੀਆ ਖੇਡ ਹੈ । ਪੁੱਗਣ ਤੋਂ ਬਾਅਦ ਜਿਹੜੇ ਦੋ ਬੱਚੇ ਪਿੱਛੇ ਰਹਿ ਜਾਂਦੇ ਹਨ, ਉਹ ਇੱਕ-ਦੂਜੇ ਦੇ ਸਾਹਮਣੇ ਖੜੇ ਹੋ ਕੇ ਹੱਥ ਰੱਸੀ ਨੂੰ ਜ਼ਮੀਨ ਨਾਲ ਛੁਹਾਉਂਦੇ ਹੋਏ, ਇੱਕ ਪਾਸੇ ਵੱਲ ਘੁੰਮਾਉਂਦੇ ਹਨ । ਬਾਕੀ ਬੱਚੇ ਲਾਈਨ ਬਣਾ ਕੇ ਇੱਕ-ਇਕ, ਦੋਦੋ ਟੱਪੇ ਲੈਂਦੇ ਹਨ । ਜਿਹੜੇ ਬੱਚੇ ਦੇ । ਪੈਰਾਂ ਨੂੰ ਰੱਸੀ ਛੂਹ ਜਾਵੇ ਉਹ ਆਉਟ ਹੋ ਜਾਂਦਾ ਹੈ ਅਤੇ ਰੱਸੀ ਘੁੰਮਾਉਣ ਦੀ ਵਾਰੀ ਦਿੰਦਾ ਹੈ । ਇਹ ਖੇਡ ਕੁੜੀਆਂ ਦੀ ਹਰਮਨ-ਪਿਆਰੀ ਖੇਡ ਰਹੀ ਹੈ ਪਰ ਅੱਜ-ਕਲ੍ਹ ਬਹੁਤ ਘੱਟ ਹੋ ਗਈ ਹੈ ।
ਪਿੱਠੂ ਗਰਮ ਕਰਨਾ-ਇਹ ਇੱਕ ਬੱਚਿਆਂ ਦੀ ਬੜੀ ਦਿਲਚਸਪ ਖੇਡ ਹੈ ਜਿਸ ਵਿੱਚ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਜਿਸ ਵਿਚ ਦੋ ਟੋਲੀਆਂ ਹੁੰਦੀਆਂ ਹਨ । ਖੇਡਣ ਵਾਲੀ ਜਗਾ ਤੇ ਸੱਤ ਠੀਕਰੀਆਂ ਇੱਕ-ਦੂਜੇ ਦੇ ਉੱਪਰ ਰੱਖ ਲਈਆਂ ਜਾਂਦੀਆਂ ਹਨ । ਇਨ੍ਹਾਂ ਚਿਣੀਆਂ ਹੋਈਆਂ ਠੀਕਰੀਆਂ ਤੋਂ ਲਗਭਗ 12 ਫੁੱਟ ਦੀ ਦੂਰੀ ‘ਤੇ ਇਕ ਲਾਈਨ ਖਿੱਚ ਦਿੱਤੀ ਜਾਂਦੀ ਹੈ । ਫਿਰ ਦੋਵੇਂ ਟੀਮਾਂ ਪੁੱਗਣ ਤੋਂ ਬਾਅਦ ਜਿਹੜੀ ਟੀਮ ਪੁੱਗ ਜਾਂਦੀ ਹੈ । ਉਸ ਟੀਮ ਦਾ ਇਕ ਖਿਡਾਰੀ ਲਾਈਨ ਤੇ ਖੜ੍ਹਾ ਹੋ ਕੇ ਰਬੜ ਦੀ ਗੇਂਦ ਨਾਲ ਚਿਣੀਆਂ ਹੋਈਆਂ ਗੀਟੀਆਂ ‘ਤੇ ਨਿਸ਼ਾਨਾ ਲਗਾਉਂਦਾ ਹੈ । ਇੱਕ ਖਿਡਾਰੀ ਨੂੰ ਨਿਸ਼ਾਨਾ ਲਗਾਉਣ ਦੇ ਤਿੰਨ ਮੌਕੇ ਦਿੱਤੇ ਜਾਂਦੇ ਹਨ । ਤਿੰਨ ਵਾਰ ਨਿਸ਼ਾਨਾ ਲਾਉਣ ਤੋਂ ਬਾਅਦ ਜੇਕਰ ਠੀਕਰੀਆਂ ਤੇ ਨਿਸ਼ਾਨਾ ਨਹੀਂ ਲੱਗਦਾ ਤਾਂ ਉਹ ਖਿਡਾਰੀ ਆਊਟ ਹੋ ਜਾਂਦਾ ਹੈ ।
ਜੇਕਰ ਗੇਂਦ ਨੂੰ ਠੱਪਾ ਪਾ ਕੇ ਸਾਹਮਣੇ ਵਾਲੇ ਖਿਡਾਰੀ ਪਕੜ ਲੈਂਦੇ ਹਨ, ਤਾਂ ਵੀ ਨਿਸ਼ਾਨੇ ਲਗਾਉਣ ਵਾਲਾ ਖਿਡਾਰੀ ਆਉਟ ਹੋ ਜਾਂਦਾ ਹੈ । ਜੇਕਰ ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਠੀਕਰੀਆਂ ਤੇ ਸਹੀ ਨਿਸ਼ਾਨਾ ਲਗਾ ਦਿੰਦਾ ਹੈ, ਤਾਂ ਠੀਕਰੀਆਂ ਜ਼ਮੀਨ ਤੇ ਬਿਖਰ ਜਾਂਦੀਆਂ ਹਨ । ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਜ਼ਮੀਨ ਤੇ ਬਿਖਰੀਆਂ ਠੀਕਰੀਆਂ ਨੂੰ ਜਲਦੀ-ਜਲਦੀ ਇਕੱਠੀਆਂ ਕਰਕੇ ਇੱਕ-ਦੂਜੀ ਤੇ ਰੱਖਦਾ ਹੈ ਤੇ ਵਿਰੋਧੀ ਟੀਮ ਦੇ ਖਿਡਾਰੀ ਉਨ੍ਹਾਂ ਠੀਕਰੀਆਂ ਨੂੰ ਚੁਣਨ ਵਾਲੇ ਖਿਡਾਰੀ ਨੂੰ ਗੇਂਦ ਦਾ ਨਿਸ਼ਾਨਾ ਬਣਾਉਂਦੇ ਹਨ । ਜੇਕਰ ਠੀਕਰੀਆਂ ਚਿਣਨ ਵਾਲੇ ਖਿਡਾਰੀ ਨੂੰ ਗੇਂਦ ਲੱਗ ਜਾਂਦੀ ਹੈ, ਤਾਂ ਉਹ ਆਉਟ ਹੋ ਜਾਂਦਾ ਹੈ । ਜੇਕਰ ਠੀਕਰੀਆਂ ਚਿਣਨ ਵਾਲਾ ਖਿਡਾਰੀ ਗੇਂਦ ਵੱਜਣ ਤੋਂ ਪਹਿਲਾਂ ਠੀਕਰੀਆਂ ਇਕੱਠੀਆਂ ਕਰ ਲੈਂਦਾ ਹੈ, ਤਾਂ ਉਸਨੂੰ ਹੋਰ ਵਾਰੀ ਦਿੱਤੀ ਜਾਂਦੀ ਹੈ । ਆਉਟ ਹੋਣ ਤੇ ਦੂਜੇ ਖਿਡਾਰੀ ਦੀ ਵਾਰੀ ਆ ਜਾਂਦੀ ਹੈ । ਇਸ ਤਰ੍ਹਾਂ ਖੇਡ ਚੱਲਦੀ ਰਹਿੰਦੀ ਹੈ । ਠੀਕਰੀਆਂ ਦੇ ਨਿਸ਼ਾਨਾ ਲਾਉਣ ਵਾਲਾ ਖਿਡਾਰੀ |
ਪ੍ਰਸ਼ਨ 3.
ਕਿੱਕਲੀ ਦਾ ਵੇਰਵਾ ਦਿਉ ।
ਉੱਤਰ-
ਕਿੱਕਲੀ-ਪੰਜਾਬ ਵਿੱਚ ਕਿੱਕਲੀ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ । ਕਿਲਕਿਲਾ ਦਾ ਅਰਥ ਖੁਸ਼ੀ ਅਤੇ ਚਾਅ ਦੀ ਆਵਾਜ਼ ਕਰਨਾ । ਕਿੱਕਲੀ ਖੇਡ ਅਤੇ ਗਿੱਧੇ ਦਾ ਜੋੜ ਹੈ । ਕਿੱਕਲੀ ਨੂੰ ਕੁੜੀਆਂ ਬੜੇ ਚਾਅ ਨਾਲ ਖੇਡਦੀਆਂ ਹਨ । ਇਕ ਜਗਾ ਤੇ ਇਕੱਠੀਆਂ ਹੋ ਕੇ ਕੁੜੀਆਂ ਜੋਟੇ ਬਣਾ ਲੈਂਦੀਆਂ ਹਨ ।
ਕਿੱਕਲੀ ਵਿੱਚ ਕੁੜੀਆਂ ਇਕ-ਦੂਜੇ ਦੇ ਹੱਥਾਂ ਵਿੱਚ ਕੰਘੀਆਂ | ਪਾ ਕੇ ਘੁੰਮਦੀਆਂ ਹਨ । ਉਨ੍ਹਾਂ ਨੇ ਇਕ-ਦੂਜੇ ਦਾ ਖੱਬਾ ਹੱਥ ਖੱਬੇ ਨਾਲ ਸੱਜਾ ਹੱਥ ਸੱਜੇ ਨਾਲ ਫੜਦੀਆਂ ਹਨ । ਦੋਵੇਂ ਕੁੜੀਆਂ ਦੀਆਂ ਬਾਹਾਂ ਦੀ ਸ਼ਕਲ 8 ਅੰਕ ਵਾਂਗ ਬਣ ਜਾਂਦੀ ਹੈ । ਘੁੰਮਣ ਵੇਲੇ ਕੁੜੀਆਂ ਕਿੱਕਲੀ ਦੇ ਗੀਤ ਗਾਉਂਦੀਆਂ ਹਨ ।
ਕਿੱਕਲੀ ਕਲੀਰ ਦੀ, |
ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ,
ਫਿੱਟੇ ਮੂੰਹ ਜਵਾਈ ਦਾ ।
ਇਸ ਤਰ੍ਹਾਂ ਆਪਸ ਵਿੱਚ ਜੋੜੀਆਂ ਦਾ ਮੁਕਾਬਲਾ ਹੋਣ ਲੱਗ ਪੈਂਦਾ ਹੈ । ਦੇਸੀ ਖੇਡਾਂ ਵਿੱਚ ਟੂਰਨਾਮੈਂਟ ਨਹੀਂ ਕਰਾਇਆ ਜਾ ਸਕਦਾ ਹੈ । ਕਿੱਕਲੀ ਪਾਉਂਦੇ ਸਮੇਂ ਜੇਕਰ ਜੋੜੀ ਵਿੱਚੋਂ ਕਿਸੇ ਇੱਕ ਕੁੜੀ ਦਾ ਹੱਥ ਦੂਜੀ ਕੁੜੀ ਹੱਥੋਂ ਛੁੱਟ ਜਾਂਦਾ ਹੈ ਜਾਂ ਕਿੱਕਲੀ ਪਾਉਂਦੇ ਕੁੜੀ ਡਿੱਗ ਜਾਵੇ ਤਾਂ ਸਭ ਕੁੱਝ ਹਾਸੇ ਵਿੱਚ ਭੁੱਲ ਜਾਂਦਾ ਹੈ । ਇਸ ਵਿਚ ਕੁੜੀਆਂ ਖੇਡ ਦਾ ਬਹੁਤ ਆਨੰਦ ਪਾਉਂਦੀਆਂ ਹਨ ।