Punjab State Board PSEB 6th Class Physical Education Book Solutions Chapter 6 ਕੌਮੀ ਝੰਡਾ Textbook Exercise Questions and Answers.
PSEB Solutions for Class 6 Physical Education Chapter 6 ਕੌਮੀ ਝੰਡਾ
Physical Education Guide for Class 6 PSEB ਕੌਮੀ ਝੰਡਾ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਕੌਮੀ ਝੰਡੇ ਦੇ ਤਿੰਨ ਰੰਗ ਕਿਹੜੇ-ਕਿਹੜੇ ਹਨ ? ਇਹਨਾਂ ਤਿੰਨਾਂ ਰੰਗਾਂ ਦੀ ਮਹੱਤਤਾ ਬਾਰੇ ਦੱਸੋ ।
ਉੱਤਰ:
ਕੌਮੀ ਝੰਡੇ ਦੇ ਰੰਗ (Colours of National Flag)-ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ
- ਕੇਸਰੀ
- ਸਫੈਦ ਤੇ
- ਹਰਾ |
ਸਭ ਤੋਂ ਉੱਪਰ ਕੇਸਰੀ ਰੰਗ ਹੁੰਦਾ ਹੈ, ਦਰਮਿਆਨ ਵਿਚ ਸਫੈਦ ਅਤੇ ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ ।
ਤਿੰਨ ਰੰਗਾਂ ਦਾ ਮਹੱਤਵ-
- ਕੇਸਰੀ ਰੰਗ (Safron)-ਕੇਸਰੀ ਰੰਗ ਅੱਗ ਤੋਂ ਲਿਆ ਗਿਆ ਹੈ । ਜੀਵਨ ਦੇਣਾ ਤੇ ਨਾਸ਼ ਕਰਨਾ ਅੱਗ ਦੇ ਦੋ ਗੁਣ ਹੁੰਦੇ ਹਨ । ਇਸ ਲਈ ਕੇਸਰੀ ਰੰਗ ਵੀਰਤਾ ਅਤੇ ਜੋਸ਼ ਦੀ ਨਿਸ਼ਾਨੀ ਹੈ । ਸਾਨੂੰ ਇਹ ਦੁਖੀਆਂ, ਕਮਜ਼ੋਰਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਬਹਾਦਰੀ ਤੇ ਜੋਸ਼ ਨਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ ।
- ਸਫੈਦ ਰੰਗ (White-ਸਫੈਦ ਰੰਗ ਚੰਗਿਆਈ, ਸੱਚਾਈ ਤੇ ਸ਼ਾਂਤੀ ਦੀ ਨਿਸ਼ਾਨੀ ਹੈ । ਸਾਰੇ ਰਾਸ਼ਟਰ ਵਿਚ ਇਹ ਗੁਣ ਕਾਫ਼ੀ ਮਾਤਰਾ ਵਿਚ ਹੋਣੇ ਚਾਹੀਦੇ ਹਨ । ਇਸ ਰੰਗ ਤੇ ਅਸ਼ੋਕ ਚੱਕਰ ਅੰਕਿਤ ਹੁੰਦਾ ਹੈ ।
- ਹਰਾ ਰੰਗ (Green)-ਹਰਾ ਰੰਗ ਸਾਡੇ ਦੇਸ਼ ਦੀ ਉਪਜਾਊ ਭੂਮੀ ਅਤੇ ਲਹਿਲਹਾਉਂਦੇ ਖੇਤਾਂ ਦੀ ਨਿਸ਼ਾਨੀ ਹੈ । ਸਾਡਾ ਦੇਸ਼ ਖੇਤੀ-ਪ੍ਰਧਾਨ ਹੈ । ਉੱਨਤ ਖੇਤੀ ਦੇ ਕਾਰਨ ਸਾਡਾ ਦੇਸ਼ ਅਮੀਰ ਅਤੇ ਖੁਸ਼ਹਾਲ ਹੈ ।
ਪ੍ਰਸ਼ਨ 2.
ਕੌਮੀ ਝੰਡੇ ਦੇ ਆਕਾਰ ਬਾਰੇ ਲਿਖੋ ।
ਉੱਤਰ:
ਕੌਮੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਆਪਸੀ ਅਨੁਪਾਤ 3 : 2 ਹੁੰਦਾ ਹੈ । ਇਹ ਹੇਠ ਲਿਖੇ ਪੰਜ ਆਕਾਰਾਂ ਦਾ ਹੁੰਦਾ ਹੈ
- 6.40 ਮੀਟਰ × 4.27 ਮੀਟਰ (21 ਫੁੱਟ × 14 ਫੁੱਟ)
- 3.66 ਮੀਟਰ × 2.44 ਮੀਟਰ (12 ਫੁੱਟ × 8 ਫੁੱਟ)
- 1.83 ਮੀਟਰ × 1.22 ਮੀਟਰ 6 ਫੁੱਟ × 4 ਫੁੱਟ
- 90 ਸੈਂਟੀਮੀਟਰ × 60 ਸੈਂਟੀਮੀਟਰ (3 ਫੁੱਟ × 2 ਫੁੱਟ)
- 23 ਸੈਂਟੀਮੀਟਰ × 15 ਸੈਂਟੀਮੀਟਰ (9 × 6) ਮੋਟਰਕਾਰਾਂ ਲਈ ਠੀਕ ਰਹਿੰਦਾ ਹੈ ।
ਪ੍ਰਸ਼ਨ 3.
ਕੌਮੀ ਝੰਡਾ ਕਦੋਂ ਲਹਿਰਾਇਆ ਜਾ ਸਕਦਾ ਹੈ ?
ਉੱਤਰ-
ਕੌਮੀ ਝੰਡਾ ਲਹਿਰਾਉਣ ਦੇ ਮੌਕੇ-ਕੌਮੀ ਝੰਡਾ ਹੇਠ ਲਿਖੇ ਮੌਕਿਆਂ ਤੇ ਲਹਿਰਾਇਆ ਜਾਂਦਾ ਹੈ –
- ਗਣਤੰਤਰ ਦਿਵਸ (26 ਜਨਵਰੀ)-ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਚ ਰਾਜਪਥ ਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਇਸ ਦਿਨ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਕੌਮੀ ਹਫ਼ਤਾ (6 ਅਪ੍ਰੈਲ ਤੋਂ 13 ਅਪ੍ਰੈਲ-ਕੌਮੀ ਹਫ਼ਤਾ ਜਲਿਆਂ ਵਾਲੇ ਬਾਗ਼ ਦੇ ਦਿਨ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । | ਇਸ ਹਫ਼ਤੇ ਵਿਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਸੁਤੰਤਰਤਾ ਦਿਵਸ ( 15 ਅਗਸਤ-15 ਅਗਸਤ ਸੰਨ 1947 ਨੂੰ ਭਾਰਤ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਸੀ । ਇਸ ਲਈ ਹਰ ਸਾਲ 15 ਅਗਸਤ ਦਾ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਗਾਂਧੀ ਜੈਯੰਤੀ-ਮਹਾਤਮਾ ਗਾਂਧੀ ਦੇ ਜਨਮ ਦਿਨ ਤੇ 2 ਅਕਤੂਬਰ ਨੂੰ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਕੌਮੀ ਸਮਾਗਮ-ਕੌਮੀ ਸਮਾਗਮ ਦੇ ਸਮੇਂ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਅੰਤਰ-ਰਾਸ਼ਟਰੀ ਖੇਡ ਮੁਕਾਬਲੇ-ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਸਮੇਂ ਵੀ ਹੋਰ ਦੇਸ਼ਾਂ ਦੇ ਝੰਡਿਆਂ ਨਾਲ ਸਾਡਾ ਕੌਮੀ ਝੰਡਾ ਵੀ ਲਹਿਰਾਇਆ ਜਾਂਦਾ ਹੈ ।
- ਪ੍ਰਾਂਤਾਂ ਦੇ ਦਿਨ-ਜਦੋਂ ਕੋਈ ਪ੍ਰਾਂਤ ਆਪਣਾ ਦਿਨ ਮਨਾਵੇ ਤਾਂ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
- ਲੋਕ ਸਭਾ, ਰਾਜ ਸਭਾ ਤੇ ਲੈਫਟੀਨੈਂਟ ਗਵਰਨਰਾਂ, ਸੁਪਰੀਮ ਕੋਰਟ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਗਵਰਨਰਾਂ ਦੇ ਸਰਕਾਰੀ ਨਿਵਾਸ ਸਥਾਨਾਂ ਤੇ ਕੌਮੀ ਝੰਡਾ ਰੋਜ਼ ਲਹਿਰਾਇਆ ਜਾਂਦਾ ਹੈ ।
ਪ੍ਰਸ਼ਨ 4.
ਕੌਮੀ ਝੰਡਾ ਕਿਸ ਤਰ੍ਹਾਂ ਲਹਿਰਾਇਆ ਜਾ ਸਕਦਾ ਹੈ ?
ਉੱਤਰ-
- ਕੌਮੀ ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ !
- ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਸਿਰ ਤੋਂ ਕਾਫ਼ੀ ਉੱਚਾ ਲਹਿਰਾਉਣਾ ਚਾਹੀਦਾ ਹੈ । ਕੌਮੀ ਝੰਡਾ ਬਾਕੀ ਦੀਆਂ ਸਾਰੀਆਂ ਸਜਾਵਟਾਂ ਤੋਂ ਉੱਪਰ ਹੋਣਾ ਚਾਹੀਦਾ ਹੈ ।
- ਜਲੂਸ ਵਿਚ ਕੌਮੀ ਝੰਡਾ ਚੁੱਕਣ ਵਾਲੇ ਦੇ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ । ਇਹ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ।
ਪ੍ਰਸ਼ਨ 5.
ਕੌਮੀ ਝੰਡਾ ਲਹਿਰਾਉਣ ਵੇਲੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ:
ਕੌਮੀ ਝੰਡਾ ਲਹਿਰਾਉਣ ਵੇਲੇ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ।
- ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਪਿੱਛੇ ਉਸ ਦੇ ਸਿਰ ਤੇ ਬਾਕੀ ਸਜਾਵਟ ਤੋਂ ਉੱਪਰ ਹੋਣਾ ਚਾਹੀਦਾ ਹੈ ।
- ਜਲੁਸ ਵਿਚ ਝੰਡਾ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ ।
- ਜਲਸਿਆਂ ਅਤੇ ਉਤਸਵਾਂ ਦੇ ਸਮੇਂ ਝੰਡਾ ਸਟੇਜ ਤੇ ਅੱਗੇ ਸੱਜੇ ਪਾਸੇ ਲਹਿਰਾਉਣਾ ਚਾਹੀਦਾ ਹੈ ।
- ਝੰਡੇ ਨੂੰ ਤੇਜ਼ੀ ਨਾਲ ਚੜਾਉਣਾ ਤੇ ਹੌਲੀ-ਹੌਲੀ ਉਤਾਰਨਾ ਚਾਹੀਦਾ ਹੈ ।
- ਝੰਡਾ ਸੂਰਜ ਨਿਕਲਣ ਤੋਂ ਪਹਿਲਾਂ ਚੜ੍ਹਾਉਣਾ ਤੇ ਸੂਰਜ ਛਿਪਣ ਤੇ ਉਤਾਰਨਾ ਚਾਹੀਦਾ ਹੈ ।
- ਕੌਮੀ ਝੰਡੇ ਤੋਂ ਉੱਪਰ ਸਿਰਫ਼ ਯੂ. ਐਨ. ਓ. ਦਾ ਝੰਡਾ ਲਹਿਰਾਇਆ ਜਾ ਸਕਦਾ
ਹੈ । - ਕਿਸੇ ਨੂੰ ਸਲਾਮੀ ਦਿੰਦੇ ਸਮੇਂ ਕੌਮੀ ਝੰਡਾ ਹੇਠਾਂ ਨਹੀਂ ਝੁਕਾਇਆ ਜਾ ਸਕਦਾ ।
- ਇਕ ਪੋਲ ਤੇ ਸਿਰਫ਼ ਇਕ ਝੰਡਾ ਹੀ ਲਹਿਰਾਇਆ ਜਾ ਸਕਦਾ ਹੈ !
- ਝੰਡੇ ਨੂੰ ਨਾ ਹੀ ਪਾਣੀ ਵਿਚ ਡਿੱਗਣ ਦੇਣਾ ਚਾਹੀਦਾ ਹੈ ਤੇ ਨ ਹੀ ਜ਼ਮੀਨ ਨਾਲ ਛੂਹਣਾ ।
- ਕਿਸੇ ਚਾਦਰ, ਥੈਲੇ, ਰੁਮਾਲ ਆਦਿ ਤੇ ਕੌਮੀ ਝੰਡਾ ਨਹੀ ਕੋਣਾ ਚਾਹੀਦਾ ।
- ਇਸ਼ਤਿਹਾਰ ਵਿਚ ਸਰਕਾਰ ਹੀ ਕੌਮੀ ਝੰਡੇ ਦੇ ਸਕਦੀ ਹੈ ।
- ਫਿੱਕੇ ਰੰਗ ਵਾਲੇ ਜਾਂ ਫਟੇ ਹੋਏ ਝੰਡੇ ਨੂੰ ਨਹੀਂ ਲਹਿਰਾਉਣਾ ਚਾਹੀਦਾ ।
- ਕਿਸੇ ਵੱਡੇ ਵਿਅਕਤੀ ਦੀ ਮੌਤ ਤੇ ਕੌਮੀ ਝੰਡਾ ਅੱਧੀ ਉੱਚਾਈ ਤ ਲਹਿਰਾਇਆ ਜਾਂਦਾ ਹੈ ।
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦਾਂ ਨਾਲ ਖ਼ਾਲੀ ਥਾਂਵਾਂ ਭਰੋ –
(ਰਾਸ਼ਟਰਪਤੀ, ਗਵਰਨਰ, ਲੈਫਟੀਨੈਂਟ ਗਵਰਨਰ, ਪ੍ਰਧਾਨ ਮੰਤਰੀ)
(ਉ) 15 ਅਗਸਤ ਨੂੰ ਲਾਲ ਕਿਲੇ ਤੇ ….. ਝੰਡਾ ਲਹਿਰਾਉਂਦਾ ਹੈ ।
(ਅ) 26 ਜਨਵਰੀ ਨੂੰ ਰਾਜ ਪੱਥ ਤੇ ….. ਝੰਡਾ ਲਹਿਰਾਉਂਦਾ ਹੈ ।
ਉੱਤਰ-
(ੳ) 15 ਅਗਸਤ ਨੂੰ ਲਾਲ ਕਿਲ੍ਹੇ ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਾ ਹੈ ।
(ਆ) 26 ਜਨਵਰੀ ਨੂੰ ਰਾਜ ਪੱਥ ਤੇ ਰਾਸ਼ਟਰਪਤੀ ਝੰਡਾ ਲਹਿਰਾਉਂਦਾ ਹੈ ।
PSEB 6th Class Physical Education Guide ਕੌਮੀ ਝੰਡਾ Important Questions and Answers
ਪ੍ਰਸ਼ਨ 1.
ਕੌਮੀ ਝੰਡੇ ਵਿਚ ਕਿੰਨੇ ਰੰਗ ਹਨ ?
(ਉ) ਤਿੰਨ
(ਅ) ਚਾਰ
(ਇ) ਪੰਜ
(ਸ) ਕੋਈ ਨਹੀਂ ।
ਉੱਤਰ:
(ਉ) ਤਿੰਨ
ਪ੍ਰਸ਼ਨ 2.
ਕੌਮੀ ਝੰਡਾ ਕਦੋਂ ਲਹਿਰਾਇਆ ਜਾਂਦਾ ਹੈ ?
(ਉ) ਗਣਤੰਤਰ ਦਿਵਸ
(ਅ) ਸਵਤੰਤਰਤਾ ਦਿਵਸ
(ਇ) ਗਾਂਧੀ ਜੈਯੰਤੀ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਕੌਮੀ ਝੰਡਾ ਲਹਿਰਾਉਣ ਵੇਲੇ ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ?
(ਉ) ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ
(ਆ) ਜਲੂਸ ਵਿਚ ਝੰਡਾ ਸੱਜੇ ਮੋਢੇ ‘ਤੇ ਹੋਣਾ ਚਾਹੀਦਾ ਹੈ।
(ਇ) ਜਲਸਿਆਂ ਅਤੇ ਉਤਸਵਾਂ ਦੇ ਸਮੇਂ ਝੰਡਾ ਸਟੇਜ ਦੇ ਅੱਗੇ ਸੱਜੇ ਪਾਸੇ ਲਹਿਰਾਨਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਪ੍ਰਸ਼ਨ 4.
ਕਿਸੇ ਦੇਸ਼ ਦਾ ਕੌਮੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ?
(ਉ) ਸੱਭਿਆਚਾਰਕ ਅਤੇ ਸੱਭਿਅਤਾ ਦਾ
(ਅ) ਮਾਣ ਦਾ
(ਇ) ਸ਼ਾਨ ਦਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ:
(ਉ) ਸੱਭਿਆਚਾਰਕ ਅਤੇ ਸੱਭਿਅਤਾ ਦਾ
ਪ੍ਰਸ਼ਨ 5.
ਸਾਡੇ ਕੌਮੀ ਝੰਡੇ ਵਿਚ ਕਿਹੜੇ-ਕਿਹੜੇ ਤਿੰਨ ਰੰਗ ਹਨ ?
(ਉ) ਕੇਸਰੀ
(ਆ) ਸਫੈਦ
(ਈ) ਹਰਾ
(ਸ) ਉਪਰੋਕਤ ਸਾਰੇ।
ਉੱਤਰ:
(ਉ) ਕੇਸਰੀ
ਪ੍ਰਸ਼ਨ 6.
ਰਾਸ਼ਟਰੀ ਝੰਡੇ ਵਿਚ ਚੱਕਰ ਦਾ ਨਿਸ਼ਾਨ ਕਿੱਥੋਂ ਲਿਆ ਗਿਆ ਹੈ ?
(ਉ) ਅਸ਼ੋਕ ਦੇ ਸਾਰਨਾਥ ਸਤੰਭ ਤੋਂ
(ਅ) ਤੀਰ ਕਮਾਨ ਤੋਂ
(ਇ) ਅਸਮਾਨ ਤੋਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ:
(ਉ) ਅਸ਼ੋਕ ਦੇ ਸਾਰਨਾਥ ਸਤੰਭ ਤੋਂ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸੇ ਦੇਸ਼ ਦਾ ਕੌਮੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ?
ਉੱਤਰ:
ਸਭਿਆਚਾਰ ਅਤੇ ਸਭਿਅਤਾ ਦਾ ।
ਪ੍ਰਸ਼ਨ 2.
ਕੌਮੀ ਝੰਡੇ ਬਾਰੇ ਗਿਆਨ ਦੇਣ ਦਾ ਸਾਡੀ ਸਰਕਾਰ ਨੇ ਕਿੱਥੇ ਪ੍ਰਬੰਧ ਕੀਤਾ ਹੈ ?
ਉੱਤਰ:
ਸਕੂਲਾਂ ਅਤੇ ਕਾਲਜਾਂ ਵਿਚ ।
ਪ੍ਰਸ਼ਨ 3.
ਸਾਡੇ ਕੌਮੀ ਝੰਡੇ ਵਿਚ ਕਿਹੜੇ-ਕਿਹੜੇ ਤਿੰਨ ਰੰਗ ਹਨ ?
ਉੱਤਰ:
ਕੇਸਰੀ, ਸਫ਼ੈਦ ਤੇ ਹਰਾ ।
ਪ੍ਰਸ਼ਨ 4.
ਸਾਡੇ ਸੰਵਿਧਾਨ ਨੇ ਤਿਰੰਗਾ ਝੰਡਾ ਕਦੋਂ ਸਵੀਕਾਰ ਕੀਤਾ ?
ਉੱਤਰ:
22 ਜੁਲਾਈ, 1947 ਨੂੰ ।
ਪ੍ਰਸ਼ਨ 5.
ਕੌਮੀ ਝੰਡਾ ਸਭ ਤੋਂ ਪਹਿਲਾਂ ਲਾਲ ਕਿਲ੍ਹੇ ਤੇ ਕਦੋਂ ਲਹਿਰਾਇਆ ਗਿਆ ?
ਉੱਤਰ:
15 ਅਗਸਤ, 1947 ਦੀ ਰਾਤ ।
ਪ੍ਰਸ਼ਨ 6.
ਸਾਡੇ ਕੌਮੀ ਝੰਡੇ ਦਾ ਕੇਸਰੀ ਰੰਗ ਕਿਸ ਚੀਜ਼ ਦੀ ਨਿਸ਼ਾਨੀ ਹੈ ?
ਉੱਤਰ:
ਵੀਰਤਾ ਤੇ ਜੋਸ਼ ਦੀ ।
ਪ੍ਰਸ਼ਨ 7.
ਰਾਸ਼ਟਰੀ ਝੰਡੇ ਵਿਚ ਚੱਕਰ ਦਾ ਨਿਸ਼ਾਨ ਕਿੱਥੇ ਲਿਆ ਗਿਆ ਹੈ ?
ਉੱਤਰ:
ਅਸ਼ੋਕ ਦੇ ਸਾਰਨਾਥ ਸਤੰਭ ਤੋਂ ।
ਪ੍ਰਸ਼ਨ 8.
ਆਮ ਤੌਰ ਤੇ ਕੌਮੀ ਝੰਡਾ ਕਿਹੋ ਜਿਹੇ ਕੱਪੜੇ ਦਾ ਬਣਾਇਆ ਜਾਂਦਾ ਹੈ ?
ਉੱਤਰ:
ਖੱਦਰ ਦੇ ਕੱਪੜੇ ਦਾ ।
ਪ੍ਰਸ਼ਨ 9.
ਸਭ ਤੋਂ ਛੋਟੇ ਆਕਾਰ ਦਾ ਝੰਡਾ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ:
ਕਾਰਾਂ ਉੱਤੇ ।
ਪ੍ਰਸ਼ਨ 10.
ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲ੍ਹੇ ਤੇ ਕਿਸ ਦਿਨ ਕੌਮੀ ਝੰਡਾ ਲਹਿਰਾਉਂਦੇ ਹਨ ?
ਉੱਤਰ:
15 ਅਗਸਤ ਨੂੰ ।
ਪ੍ਰਸ਼ਨ 11.
ਜਲੂਸ ਵੇਲੇ ਕੌਮੀ ਝੰਡਾ ਕਿਸ ਮੋਢੇ ਤੇ ਹੋਣਾ ਚਾਹੀਦਾ ਹੈ ?
ਉੱਤਰ:
ਸੱਜੇ ਮੋਢੇ ਤੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਸੀਂ ਆਪਣੇ ਕੌਮੀ ਝੰਡੇ ਦੇ ਇਤਿਹਾਸ ਬਾਰੇ ਕੀ ਜਾਣਦੇ ਹੋ ?
ਉੱਤਰ:
1947 ਈ: ਵਿਚ ਸਾਡਾ ਦੇਸ਼ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ । ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਇਸ ਲਈ ਇਕ ਨਵਾਂ ਝੰਡਾ ਵੀ ਤਿਆਰ ਕੀਤਾ ਗਿਆ । 22 ਜੁਲਾਈ, 1947 ਨੂੰ ਸਾਡੇ ਤਿਰੰਗੇ ਝੰਡੇ ਨੂੰ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹੋਈ । 14-15 ਅਗਸਤ, 1947 ਦੀ ਰਾਤ ਨੂੰ ਇਸ ਨੂੰ ਲਾਲ ਕਿਲ੍ਹੇ ਉੱਤੇ ਦਿੱਲੀ ਵਿਚ ਲਹਿਰਾਇਆ ਗਿਆ ।
ਪ੍ਰਸ਼ਨ 2.
ਕੌਮੀ ਝੰਡੇ ਦੀ ਬਣਤਰ ਬਾਰੇ ਤਿੰਨ-ਚਾਰ ਸਤਰਾਂ ਲਿਖੋ ।
ਉੱਤਰ:
ਸਾਡਾ ਕੌਮੀ ਝੰਡਾ ਆਇਤਾਕਾਰ ਹੈ । ਇਸ ਵਿਚ ਤਿੰਨ ਵੱਖ-ਵੱਖ ਰੰਗਾਂ ਦੀਆਂ ਬਰਾਬਰ ਪੱਟੀਆਂ ਹੁੰਦੀਆਂ ਹਨ । ਇਸ ਲਈ ਇਸ ਨੂੰ ਤਿਰੰਗਾ ਝੰਡਾ ਕਿਹਾ ਜਾਂਦਾ ਹੈ । ਦਰਮਿਆਨ ਵਾਲੀ ਪੱਟੀ ਵਿਚ ‘ਗੋਲ ਚੱਕਰ’ ਦਾ ਨਿਸ਼ਾਨ ਹੁੰਦਾ ਹੈ । ਕੌਮੀ ਝੰਡੇ ਵਿਚ ਤਿੰਨ ਰੰਗ ਹੁੰਦੇ ਹਨ-ਕੇਸਰੀ, ਸਫ਼ੈਦ ਤੇ ਹਰਾ ।
ਪ੍ਰਸ਼ਨ 3.
ਕੌਮੀ ਝੰਡੇ ਤੋਂ ਸਾਨੂੰ ਕੀ ਪੇਰਣਾ ਮਿਲਦੀ ਹੈ ?
ਉੱਤਰ:
ਕੌਮੀ ਝੰਡੇ ਤੋਂ ਸਾਨੂੰ ਹੇਠ ਲਿਖੀ ਪ੍ਰੇਰਣਾ ਮਿਲਦੀ ਹੈ –
- ਵੀਰ ਬਹਾਦਰ ਬਣਨਾ ।
- ਤਪ ਤੇ ਤਿਆਗ ਕਰਨਾ | ਸੱਚਾਈ ਤੇ ਸ਼ਾਂਤੀ ਕਾਇਮ ਰੱਖਣਾ ।
- ਅਕਸਰ ਮਿਹਨਤ ਕਰਦੇ ਰਹਿਣਾ ।
- ਦੇਸ਼ ਨੂੰ ਉਪਜਾਊ ਅਤੇ ਖੁਸ਼ਹਾਲ ਬਣਾਉਣਾ ।
ਪ੍ਰਸ਼ਨ 4.
ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਕਿਸ ਗੱਲ ਦੇ ਪ੍ਰਤੀਕ ਹਨ ?
ਉੱਤਰ:
ਕੇਸਰੀ ਰੰਗ ਤਿਆਗ ਅਤੇ ਵੀਰਤਾ ਦਾ ਪ੍ਰਤੀਕ ਹੈ | ਸਫੈਦ ਰੰਗ ਸ਼ਾਂਤੀ ਅਤੇ ਸੱਚਾਈ ਦੀ ਨਿਸ਼ਾਨੀ ਹੈ । ਹਰਾ ਰੰਗ ਸਾਡੇ ਦੇਸ਼ ਦੇ ਹਰੇ ਭਰੇ ਖੇਤਾਂ ਦੀ ਅਤੇ ਖ਼ੁਸ਼ਹਾਲੀ ਦੀ ਨਿਸ਼ਾਨੀ ਹੈ ।