Punjab State Board PSEB 6th Class Physical Education Book Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ Textbook Exercise Questions and Answers.
PSEB Solutions for Class 6 Physical Education Chapter 7 ਕੌਮੀ ਗੀਤ ਅਤੇ ਕੌਮੀ ਗਾਣ
Physical Education Guide for Class 6 PSEB ਕੌਮੀ ਗੀਤ ਅਤੇ ਕੌਮੀ ਗਾਣ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਕੌਮੀ ਗਾਣ ‘ਜਨ-ਗਣ-ਮਨ ਨੂੰ ਲਿਖੋ ।
ਉੱਤਰ:
ਕੌਮੀ ਗਾਣ ‘ਜਨ-ਗਣ-ਮਨ’
ਜਨ-ਗਣ-ਮਨ ਅਧਿਨਾਇਕ ਜਯ ਹੈ,
ਭਾਰਤ ਭਾਗਯ ਵਿਧਾਤਾ |
ਪੰਜਾਬ, ਸਿੰਧ, ਗੁਜਰਾਤ, ਮਰਾਠਾ,
ਦਰਾਵਿੜ, ਉਤਕਲ, ਬੰਗ,
ਵਿਧ, ਹਿਮਾਚਲ, ਯਮੁਨਾ, ਗੰਗਾ,
ਉੱਛਲ, ਜਲ ਦੀ ਤਰੰਗ,
ਤਵ ਸ਼ੁਭ ਨਾ ਮੈ ਜਾਗੇ ।
ਤਵ ਸ਼ੁਭ ਆਸ਼ਿਸ਼ ਮਾਂਗੇ ।
ਗਾਹੇ ਤਵ ਜਯ ਗਾਥਾ,
ਜਨ-ਗਣ-ਮੰਗਲ ਦਾਇਕ ਜਯ ਹੈ,
ਭਾਰਤ ਭਾਗਯ ਵਿਧਾਤਾ,
ਯ ਹੈ, ਜਯ ਹੈ, ਜਯ ਹੇ,
ਜਯ, ਜਯ, ਜਯ, ਜਯ ਹੈ ।
ਪ੍ਰਸ਼ਨ 2.
ਕੌਮੀ ਗੀਤ ‘ਬੰਦੇ ਮਾਤਰਮ’ ਨੂੰ ਲਿਖੋ ?
ਉੱਤਰ:
ਕੌਮੀ ਗੀਤ ‘ਬੰਦੇ ਮਾਤਰਮ’
ਵੰਦੇ ਮਾਤਰਮ, ਵੰਦੇ ਮਾਤਰਮ |
ਸੁਲਾਮ ਸੁਫਲਾਮ, ਮਲਯਜ ਸ਼ੀਤਲਾਮ, ਸ਼ਸਯ ਸ਼ਿਆਮਲਾਮ ਮਾਤਰਮ ॥
ਵੰਦੇ ਮਾਤਰਮ, ਵੰਦੇ ਮਾਤਰਮ |
ਸ਼ੁਭਰ ਜਯੋਤਸਨਾ-ਪੁਲਕਿਤ ਯਾਮੀਨੀਮ, ਫੁਲ ਕੁਸੁਮਿਤ-ਦਰੁਮਦਲ ਸ਼ੋਭਨੀਮ |
ਸੁਹਾਸਨੀਮ, ਸੁਮਧੁਰ ਭਾਸ਼ਣੀਮ, ਸੁਖਦਾਮ, ਵਰਦਾਮ ਮਾਤਰਮ |
ਵੰਦੇ ਮਾਤਰਮ, ਵੰਦੇ ਮਾਤਰਮ ।
ਸਪਤਕੋਟਿ ਕੰਠ ਕਲਕਲ ਨਾਦ ਕਰਾਲੇ, ਦ੍ਰ ਸਪਤਕੋਟਿ ਭੁਜੈਧਿਤਖਰ ਕਰ ਵਾਲੇ,
ਅਮਲਾ ਕੇਨੋ ਮਾਂ ਏਹੋ ਭਲੇ,
ਬਹੁ ਭਲਧਾਰਿਨੀ, ਨਮਾਮਿ ਤਾਰਿਨੀ, ਰਿਪੁਦਵਾਰਿਨੀ, ਮਾਤਰਮ ।
ਵੰਦੇ ਮਾਤਰਮ, ਵੰਦੇ ਮਾਤਰਮ ।
ਤੁਮਿ ਵਿਦਿਆ, ਤੁਮਿ ਧਰਮ, ਤੁਮ ਹਰਿਦਿ ਤੁਮਿ ਮਰਮ, ਤਵਹਿੰ ਪ੍ਰਣਾਮ ਸਰੀਰੇ ।
ਬਾਹੁਤੇ ਮਿ ਮਾ ਸ਼ਕਤੀ, ਹਰਿਦੇ ਤੁਮਿ ਮਾ ਭਗਤੀ,
ਤੋਮਾਰਹ ਪ੍ਰਤਿਮਾ ਗਡਿ ਮੰਦਿਰੇ ਮੰਦਿਰੇ ।
ਤਵਹਿ ਦੁਰਗਾ ਦਸ਼ਰਣਧਾਰਿਣ,
ਕਮਲਾ-ਕਮਲ-ਦਲ ਵਿਹਾਣੀ, ਵਾਣੀ ਵਿਦਿਆਦਾਇਨੀ,
ਨਮਾਮਿ ਤਵਾਂ, ਨਿਮਾਮਿ ਕਮਲਾਮ, ਅਮਲਾਂ ਅਤੁਲਾਮ, ਸੁਜਮ, ਸੁਫਲਾਮ ਮਾਤਰਮ,
ਵੰਦੇ ਮਾਤਰਮ, ਵੰਦੇ ਮਾਤਰਮ ।
ਪ੍ਰਸ਼ਨ 3.
ਜਨ-ਗਣ-ਮਨ ਗਾਣ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ:
ਜਨ-ਗਣ-ਮਨ ਦਾ ਅਰਥ-ਹੇ ਪਰਮਾਤਮਾ ! ਤੂੰ ਅਣਗਿਣਤ ਲੋਕਾਂ ਦੇ ਮਨ ਦਾ ਮਾਲਕ ਹੈਂ ਅਤੇ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਸਾਡੇ ਪ੍ਰਾਂਤਾਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਅਤੇ ਦਰਾਵਿੜ ਦੇ ਲੋਕ, ਸਾਡੇ ਪਹਾੜ ਵਿੰਧਿਆਚਲ, ਹਿਮਾਲਾ ਤੇ ਪਵਿੱਤਰ ਨਦੀਆਂ ਗੰਗਾ, ਜਮਨਾ ਤੇ ਵਿਸ਼ਾਲ ਸਮੁੰਦਰ ਵਿਚੋਂ ਉੱਠਣ ਵਾਲੀਆਂ ਲਹਿਰਾਂ ਤੇਰੇ ਨਾਮ ਦਾ ਜਾਪ ਕਰਦੀਆਂ ਹਨ | ਅਸੀਂ ਤੇਰੇ ਸ਼ੁੱਭ ਅਸ਼ੀਰਵਾਦ ਨੂੰ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਅਨੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ । ਹੇ ਪਰਮਾਤਮਾ ! ਤੂੰ ਸਭ ਲੋਕਾਂ ਨੂੰ ਸੁਖ ਦੇਣ ਵਾਲਾ ਹੈਂ । ਤੇਰੀ ਹਮੇਸ਼ਾ ਹੀ ਜੈ ਹੋਵੇ । ਤੂੰ ਹੀ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਅਸੀਂ ਹਮੇਸ਼ਾ ਹੀ ਤੇਰੇ ਗੁਣ ਗਾਉਂਦੇ ਹਾਂ ।
ਪ੍ਰਸ਼ਨ 4.
‘ਬੰਦੇ ਮਾਤਰਮ’ ਗੀਤ ਦੇ ਕੀ ਅਰਥ ਹਨ ?
ਉੱਤਰ:
“ਬੰਦੇ ਮਾਤਰਮ’ ਗੀਤ ਦੇ ਅਰਥ-ਹੇ ਭਾਰਤ ਮਾਤਾ ! ਅਸੀਂ ਤੈਨੂੰ ਨਮਸਕਾਰ ਕਰਦੇ ਹਾਂ । ਤੇਰਾ ਪਾਣੀ ਬਹੁਤ ਹੀ ਪਵਿੱਤਰ ਹੈ । ਤੂੰ ਸੁੰਦਰ ਫੁੱਲਾਂ ਨਾਲ ਲੱਦੀ ਹੋਈ ਹੈਂ । ਦੱਖਣ ਦੀ ਠੰਡੀ ਹਵਾ ਸਾਡੇ ਮਨ ਨੂੰ ਮੋਹਿਤ ਕਰਦੀ ਹੈ । ਹੇ ਮਾਤ ਭੂਮੀ ! ਮੈਂ ਤੈਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ । ਹੇ ਮਾਂ! ਤੇਰੀਆਂ ਰਾਤਾਂ ਚੰਦਰਮਾ ਦੇ ਚਿੱਟੇ ਖਿੜੇ ਹੋਏ ਪ੍ਰਕਾਸ਼ ਨਾਲ ਰੌਸ਼ਨ ਹੁੰਦੀਆਂ ਹਨ ਅਤੇ ਅਸੀਂ ਇਸ ਤੋਂ ਅਨੰਦ ਪ੍ਰਾਪਤ ਕਰਦੇ ਹਾਂ । ਤੂੰ ਪੂਰੇ ਖਿੜੇ ਹੋਏ ਫੁੱਲਾਂ ਨਾਲ ਲੱਦੀ ਹੋਈ ਹੈਂ ਅਤੇ ਹਰੇ-ਭਰੇ ਦਰੱਖਤਾਂ ਨਾਲ ਬਹੁਤ ਸ਼ੋਭਾ ਦੇ ਰਹੀ ਹੈਂ ।ਤੇਰੀ ਮੁਸਕਰਾਹਟ ਅਤੇ ਬਾਣੀ ਸਾਨੂੰ ਮਿਠਾਸ ਤੇ ਵਰਦਾਨ ਦਿੰਦੀ ਹੈ । ਹੇ ਮਾਂ ਤੈਨੂੰ ਵਾਰ-ਵਾਰ ਨਮਸਕਾਰ ਹੈ ।
ਪ੍ਰਸ਼ਨ 5.
ਵਾਕ ਦੇ ਅੱਗੇ ਦਿੱਤੇ ਸ਼ਬਦਾਂ ਵਿਚੋਂ ਢੁੱਕਵਾਂ ਸ਼ਬਦ ਲੱਭ ਕੇ ਖ਼ਾਲੀ ਥਾਂਵਾਂ ਭਰੋ –
(ਉ) ਜਨ-ਗਣ-ਮਨ …. ਨੇ ਲਿਖਿਆ ਹੈ । ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ)
(ਅ) ਬੰਦੇ ਮਾਤਰਮ …. ਨੇ ਲਿਖਿਆ ਹੈ । (ਸਰੋਜਨੀ ਨਾਇਡੋ, ਜਵਾਹਰ ਲਾਲ ਨਹਿਰੂ, ਬੰਕਿਮ ਚੰਦਰ ਚੈਟਰਜੀ)
ਉੱਤਰ:
(ੳ) ਰਵਿੰਦਰ ਨਾਥ ਟੈਗੋਰ (ਅ) ਬੰਕਿਮ ਚੰਦਰ ਚੈਟਰਜੀ ।
ਪ੍ਰਸ਼ਨ 6.
ਕੌਮੀ ਗਾਣ ਦੀ ਧੁਨ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ ?
ਉੱਤਰ:
ਕੌਮੀ ਗਾਣ ਦੀ ਧੁਨ ਹੇਠ ਲਿਖੇ ਮੌਕਿਆਂ ਤੇ ਵਜਾਈ ਜਾਂਦੀ ਹੈ –
- 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ ।
- 26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ ।
- ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ ।
- ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਰਤੀ ਜੇਤੂ ਖਿਡਾਰੀ ਨੂੰ ਇਨਾਮ ਦੇਣ ਸਮੇਂ |
- ਜਦੋਂ ਕੋਈ ਵੱਡਾ ਕੌਮੀ ਇਕੱਠ ਹੋਵੇ, ਉਸ ਦੀ ਸਮਾਪਤੀ ਸਮੇਂ ।
PSEB 6th Class Physical Education Guide ਕੌਮੀ ਗੀਤ ਅਤੇ ਕੌਮੀ ਗਾਣ Important Questions and Answers
ਪ੍ਰਸ਼ਨ 1.
ਕੌਮੀ ਗਾਣ ਦੀ ਧੁਨ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ ?
(ਉ) 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ
(ਅ) 26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ
(ਈ) ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ
(ਸ) ਉਪਰੋਕਤ ਹਰ ਅਵਸਰ ਤੇ ।
ਉੱਤਰ:
(ਉ) 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ
ਪ੍ਰਸ਼ਨ 2.
ਸਾਡੇ ਕਿਹੜੇ ਦੋ ਕੌਮੀ ਗੀਤ ਹਨ ?
(ਉ) ਜਨ-ਗਣ-ਮਨ ਅਤੇ ਬੰਦੇ ਮਾਤਰਮ
(ਅ) ਜਨ-ਗਣ-ਮਨ
(ਈ) ਬੰਦੇ ਮਾਤਰਮ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) ਜਨ-ਗਣ-ਮਨ ਅਤੇ ਬੰਦੇ ਮਾਤਰਮ
ਪ੍ਰਸ਼ਨ 3.
ਕੌਮੀ ਗੀਤ ਜਨ-ਗਣ-ਮਨ ਦੀ ਰਚਨਾ ਕਿਸ ਨੇ ਕੀਤੀ ਸੀ ?
(ਉ) ਰਵਿੰਦਰ ਨਾਲ ਟੈਗੋਰ ਨੇ \
(ਅ) ਬੰਕਿਮ ਚੰਦਰ ਚੈਟਰਜੀ
(ਈ) ਗਾਂਧੀ ਜੀ ਨੇ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਸ) ਉਪਰੋਕਤ ਕੋਈ ਨਹੀਂ ।
ਪ੍ਰਸ਼ਨ 4.
ਕੌਮੀ ਗੀਤ ਜਨ-ਗਣ-ਮਨ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ?
(ਉ) 27 ਦਸੰਬਰ, 1911
(ਅ) 27 ਦਸੰਬਰ, 1920
(ਈ) 27 ਦਸੰਬਰ, 1927
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) 27 ਦਸੰਬਰ, 1911
ਪ੍ਰਸ਼ਨ 5.
ਕੌਮੀ ਗੀਤ ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਹੜੇ ਸੰਨ ਵਿਚ ਕਾਗਰਸ ਸਮਾਗਮ ਵਿਚ ਗਾਇਆ ਗਿਆ ?
(ਉ) 1896 ਈ: ਵਿਚ
(ਅ) 1900 ਈ: ਵਿਚ
(ਈ) 1920 ਈ: ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) 1896 ਈ: ਵਿਚ
ਪ੍ਰਸ਼ਨ 6.
ਕੌਮੀ ਗੀਤ ਜਾਂ ਇਸ ਦੀ ਧੁਨ ਵਜਾਉਣ ਸਮੇਂ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ?
(ਉ) ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ।
(ਅ) ਹਿੱਲਣਾ-ਜੁਲਣਾ ਨਹੀਂ ਚਾਹੀਦਾ ।
(ਇ) ਗੱਲਾਂ ਨਹੀਂ ਕਰਨੀਆਂ ਚਾਹੀਦੀਆਂ
(ਸ) ਉਪਰੋਕਤ ਸਾਰੇ ।
ਉੱਤਰ:
(ਉ) ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਡੇ ਕਿਹੜੇ ਦੋ ਕੌਮੀ ਗੀਤ ਹਨ ?
ਉੱਤਰ:
‘ਜਨ-ਗਣ-ਮਨ’ ਅਤੇ ‘ਬੰਦੇ ਮਾਤਰਮ’ |
ਪ੍ਰਸ਼ਨ 2.
ਕੌਮੀ ਗੀਤ ‘ਜਨ-ਮਣ-ਗਨ’ ਦੀ ਰਚਨਾ ਕਿਸ ਨੇ ਕੀਤੀ ?
ਉੱਤਰ:
ਰਵਿੰਦਰ ਨਾਥ ਟੈਗੋਰ ਨੇ ।
ਪ੍ਰਸ਼ਨ 3.
ਕੌਮੀ ਗੀਤ ‘ਬੰਦੇ ਮਾਤਰਮ’ ਦੀ ਰਚਨਾ ਕਿਸ ਨੇ ਕੀਤੀ ?
ਉੱਤਰ:
ਬੰਕਿਮ ਚੰਦਰ ਚੈਟਰਜੀ ।
ਪ੍ਰਸ਼ਨ 4.
ਕੌਮੀ ਗੀਤ ‘ਬੰਦੇ ਮਾਤਰਮ’ ਕਦੋਂ ਤੇ ਕਿਹੜੀ ਪੁਸਤਕ ਵਿਚ ਛਾਪਿਆ ?
ਉੱਤਰ:
1882, ਆਨੰਦ ਮਠ |
ਪ੍ਰਸ਼ਨ 5.
ਕੌਮੀ ਗੀਤ ‘ਬੰਦੇ ਮਾਤਰਮ’ ਦੀ ਸੰਗੀਤ ਰਚਨਾ ਕਿਸ ਨੇ ਕੀਤੀ ?
ਉੱਤਰ:
ਰਵਿੰਦਰ ਨਾਥ ਟੈਗੋਰ ਨੇ ।
ਪ੍ਰਸ਼ਨ 6.
ਕੌਮੀ ਗੀਤ ‘ਜਨ-ਗਣ-ਮਨ’ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ?
ਉੱਤਰ:
27 ਦਸੰਬਰ, 1911 ਨੂੰ ।
ਪ੍ਰਸ਼ਨ 7.
‘ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿਚ ਕਦੋਂ ਮਾਨਤਾ ਦਿੱਤੀ ਗਈ ?
ਉੱਤਰ:
26 ਜਨਵਰੀ, 1950 ਨੂੰ ।
ਪ੍ਰਸ਼ਨ 8.
ਕੌਮੀ ਗੀਤ ‘ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਹੜੇ ਸੰਨ ਵਿਚ ਕਾਂਗਰਸ ਸਮਾਗਮ ਵਿਚ ਗਾਇਆ ਗਿਆ ?
ਉੱਤਰ:
1896 ਈ: ਵਿਚ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੌਮੀ ਗੀਤ ‘ਬੰਦੇ ਮਾਤਰਮ’ ਉੱਤੇ ਸੰਖੇਪ ਨੋਟ ਲਿਖੋ ।
ਉੱਤਰ:
ਕੌਮੀ ਗੀਤ ‘ਬੰਦੇ ਮਾਤਰਮ’ ਦੀ ਰਚਨਾ ਸ੍ਰੀ ਬੰਕਿਮ ਚੰਦਰ ਚੈਟਰਜੀ ਨੇ ਕੀਤੀ । ਇਹ ਗੀਤ 1882 ਈ: ਵਿਚ ਉਹਨਾਂ ਦੀ ਪੁਸਤਕ “ਆਨੰਦ ਮਠ’ ਵਿਚ ਛਪਿਆ ।
1896 ਈ: ਵਿਚ ਇਹ ਸਭ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਮਾਗਮ ਵਿਚ ਗਾਇਆ ਗਿਆ । ਇਸ ਦੀ ਸੰਗੀਤ ਰਚਨਾ ਮਹਾਨ ਕਵੀ ਰਵਿੰਦਰ ਨਾਥ ਟੈਗੋਰ ਨੇ ਕੀਤੀ ।
ਪ੍ਰਸ਼ਨ 2.
ਕੌਮੀ ਗੀਤ ‘ਜਨ-ਗਣ-ਮਨ ਉੱਤੇ ਸੰਖੇਪ ਨੋਟ ਲਿਖੋ ।
ਉੱਤਰ:
ਕੌਮੀ ਗੀਤ ‘ਜਨ-ਗਣ-ਮਨ’ ਦੀ ਰਚਨਾ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ ਨੇ ਕੀਤੀ । ਇਹ 27 ਦਸੰਬਰ, 1911 ਈ: ਨੂੰ ਕਾਂਗਰਸ ਦੇ ਸਮਾਗਮ ਵਿਚ ਗਾਇਆ ਗਿਆ । ਇਸ ਨੂੰ 26 ਜਨਵਰੀ, 1950 ਈ: ਨੂੰ ਸੰਵਿਧਾਨ ਨੇ ਕੌਮੀ ਗੀਤ ਦੇ ਰੂਪ ਵਿਚ ਮਾਨਤਾ ਦਿੱਤੀ । ਇਸ ਗੀਤ ਦੇ ਪੂਰੇ ਪਾਠ ਵਿਚ 48 ਸੈਕਿੰਡ ਤੋਂ 52 ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ । ਇਸ ਗੀਤ ਦੇ ਸੰਖੇਪ ਪਾਠ ਵਿਚ 20 ਸੈਕਿੰਡ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ ।
ਪ੍ਰਸ਼ਨ 3.
ਕੌਮੀ ਗੀਤ ਜਾਂ ਇਸ ਦੀ ਧੁਨ ਵਜਾਉਣ ਸਮੇਂ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ:
- ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ ।
- ਹਿਲਣਾ, ਜੁਲਣਾ ਅਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।