Punjab State Board PSEB 6th Class Physical Education Book Solutions Chapter 8 ਨਸ਼ੇ ਇਕ ਲਾਹਨਤ Textbook Exercise Questions and Answers.
PSEB Solutions for Class 6 Physical Education Chapter 8 ਨਸ਼ੇ ਇਕ ਲਾਹਨਤ
Physical Education Guide for Class 6 PSEB ਨਸ਼ੇ ਇਕ ਲਾਹਨਤ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਕਿਹੜੇ ਨਸ਼ੇ ਨਾਲ ਮਨੁੱਖ ਦੀ ਸਿਹਤ, ਤਾਕਤ ਅਤੇ ਪਾਚਣ ਪ੍ਰਣਾਲੀ ‘ਤੇ ਬੁਰਾ ਅਸਰ ਪੈਂਦਾ ਹੈ ?
ਉੱਤਰ:
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੁਆਂ ਹਨ, ਜਿਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਪਾਚਨ ਕਿਰਿਆ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ‘ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘੱਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ । ਸੋਚਣ-ਸ਼ਕਤੀ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।
ਪ੍ਰਸ਼ਨ 2.
ਸਿਗਰਟ ਵਿਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ?
ਉੱਤਰ:
ਸਿਗਰਟ ਵਿਚ ਤੰਬਾਕੂ ਪੈਂਦਾ ਹੈ । ਸਿਗਰਟ ਕਾਗਜ਼ ਵਿਚ ਤੰਬਾਕੂ ਪਾ ਕੇ ਬਣਦੀ ਹੈ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆਂ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੇ ਹਨ । ਜਿਸ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ। ਜਿਸ ਨਾਲ ਸਿਰ ਚਕਰਾਉਣ ਲਗ ਜਾਂਦਾ ਹੈ ।
ਪ੍ਰਸ਼ਨ 3.
ਸ਼ਰਾਬ ਦੇ ਸਰੀਰ ‘ ਤੇ ਕੀ ਪ੍ਰਭਾਵ ਹਨ ?
ਉੱਤਰ:
ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alochol on Healthਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ ।‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ।” ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ । ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।
ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –
- ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
- ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।
- ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
- ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
- ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ ।
- ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ ।
- ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
- ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ ।
ਪ੍ਰਸ਼ਨ 4.
ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ?
ਉੱਤਰ:
ਤੰਬਾਕੂ ਦੇ ਸਿਹਤ ‘ਤੇ ਪ੍ਰਭਾਵ (Effects of Smoking on Health) ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਖਾਣਾ ਇਕ ਬੁਰੀ ਆਦਤ ਹੈ ।
ਤੰਬਾਕੂ ਪੀਣ ਦੇ ਅਲੱਗ-ਅਲੱਗ ਢੰਗ ਹਨ, ਜਿਵੇਂ ਬੀੜੀ ਸਿਗਰਟ ਪੀਣਾ, ਸਿਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ ।
ਇਸ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਮਿਲਾ ਕੇ ਸਿੱਧਾ ਮੂੰਹ ਵਿਚ ਰੱਖ ਕੇ ਖਾਣਾ ਜਾਂ ਗਲੇ ਵਿਚ ਰੱਖ ਕੇ ਖਾਣਾ ਆਦਿ ।
ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਕਾਰਬਨ-ਡਾਈਆਕਸਾਈਡ ਸੀ ਹੁੰਦਾ ਹੈ ।
ਨਿਕੋਟੀਨ ਦਾ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਚੱਕਰ ਆਉਣ ਲਗਦੇ ਹਨ-
- ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
- ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
- ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
- ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
- ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
- ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
- ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।
ਪ੍ਰਸ਼ਨ 5.
ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿਚ ਕਿਹੋ ਜਿਹੀ ਪਹਿਚਾਣ ਹੁੰਦੀ ਹੈ ?
ਉੱਤਰ:
ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ ਅਤੇ ਸਮਾਜ ਵਿਚ ਪਹਿਚਾਣ ਗਵਾ ਬੈਠਦਾ ਹੈ । ਸਾਰੇ ਆਦਮੀ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ।
ਇਸ ਤਰ੍ਹਾਂ ਸ਼ਰਾਬੀ ਜਾਂ ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ, ਸਮਾਜ ਦੇਸ਼ ਦੇ ਲਈ ਇਕ ਲਾਹਣਤ ਹੈ । ਇਨ੍ਹਾਂ ਨਸ਼ਿਆਂ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ ।
ਇਸ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਗੁਜ਼ਾਰਨਾ ਚਾਹੀਦਾ ਹੈ ।
PSEB 6th Class Physical Education Guide ਨਸ਼ੇ ਇਕ ਲਾਹਨਤ Important Questions and Answers
ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
(ਉ) ਸ਼ਰਾਬ
(ਅ) ਤੰਬਾਕੂ
(ਇ) ਭੰਗ ਅਤੇ ਅਫ਼ੀਮ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦਾ ਅਸਰ ਪੈਣ ਵਾਲੇ ਕਿਸੇ ਦੋ ਪ੍ਰਣਾਲੀਆਂ ਦੇ ਨਾਂ ਦੱਸੋ |
(ਉ) ਪਾਚਣ ਪ੍ਰਣਾਲੀ
(ਅ) ਲਹੂ ਸੰਚਾਰ ਪ੍ਰਣਾਲੀ
(ਈ) ਸਿਹਤ ਪ੍ਰਣਾਲੀ
(ਸ) ਹੱਡੀ ਪ੍ਰਣਾਲੀ
ਉੱਤਰ:
(ਉ) ਪਾਚਣ ਪ੍ਰਣਾਲੀ
ਪ੍ਰਸ਼ਨ 3.
ਖਿਡਾਰੀਆਂ ਤੇ ਪੈਣ ਵਾਲੇ ਨਸ਼ੀਲੇ ਪਦਾਰਥਾਂ ਦੇ ਬੁਰੇ ਪ੍ਰਭਾਵ ਲਿਖੋ ।
(ੳ) ਬੇਫ਼ਿਕਰੀ
(ਆਂ) ਗੈਰ ਚੁੰਮੇਵਾਰ ,
(ਈ) ਚੋਰੀ
(ਸ) ਉਪਰੋਕਤ ਸਾਰੇ ।
ਉੱਤਰ:
(ੳ) ਬੇਫ਼ਿਕਰੀ
ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਲਿਖੋ ।
(ਉ) ਪ੍ਰੇਰਣਾ
(ਅ) ਕਾਨਫਰੈਂਸ
(ਈ) ਆਪਣੀ ਮਰਜ਼ੀ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਪ੍ਰਸ਼ਨ 5.
ਤੰਬਾਕੂ ਪੀਣ ਦੇ ਬੁਰੇ ਪ੍ਰਭਾਵ :
(ਉ) ਕੈਂਸਰ ਦਾ ਖਤਰਾ ਵੱਧ ਜਾਂਦਾ ਹੈ
(ਅ) ਤੰਬਾਕੂ ਤੋਂ ਟੀ.ਵੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ
(ਇ) ਪੇਟ ਖ਼ਰਾਬ ਰਹਿੰਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਪ੍ਰਸ਼ਨ 6.
ਸਾਡੀ ਸਿਹਤ ‘ਤੇ ਸ਼ਰਾਬ ਦੇ ਬੁਰੇ ਪ੍ਰਭਾਵ :
(ਉ) ਦਿਮਾਗ਼ ‘ਤੇ ਬੁਰਾ ਪ੍ਰਭਾਵ
(ਅ) ਗੁਰਦੇ ਕਮਜ਼ੋਰ ਹੋ ਜਾਂਦੇ ਹਨ
(ਇ) ਪਾਚਨ ਪ੍ਰਣਾਲੀ ਖ਼ਰਾਬ ਹੋ ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸੇ ਦੋ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ:
- ਸ਼ਰਾਬ,
- ਹਸ਼ੀਸ਼।
ਪ੍ਰਸ਼ਨ 2.
ਨਸ਼ੀਲੀਆਂ ਚੀਜ਼ਾਂ ਕਿਨ੍ਹਾਂ ਦੋ ਕਿਰਿਆਵਾਂ ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ?
ਉੱਤਰ:
- ਪਾਚਣ ਕਿਰਿਆ,
- ਖੇਡਣ ਦੀ ਕਿਰਿਆ ਉੱਤੇ ।
ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ:
- ਚਿਹਰਾ ਪੀਲਾ ਪੈ ਜਾਂਦਾ ਹੈ ।
- ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ।
ਪ੍ਰਸ਼ਨ 4.
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ਤੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ:
- ਲਾਪਰਵਾਹੀ ਅਤੇ ਬੇਫਿਕਰੀ,
- ਖੇਡ ਭਾਵਨਾ ਦਾ ਅੰਤ ।
ਪ੍ਰਸ਼ਨ 5.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਸੇਵਨ ਨਾਲ ਹੋ ਜਾਂਦੀ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ ।
ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ |
ਪ੍ਰਸ਼ਨ 7.
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ |
ਪ੍ਰਸ਼ਨ 8.
ਤੰਬਾਕੂ ਤੋਂ ਕੈਂਸਰ ਰੋਗ ਦਾ ਡਰ ਬਣਿਆ ਰਹਿੰਦਾ ਹੈ ਜਾਂ ਘਟ ਜਾਂਦਾ ਹੈ ।
ਉੱਤਰ:
ਵੱਧ ਜਾਂਦਾ ਹੈ |
ਪ੍ਰਸ਼ਨ 9.
ਤੰਬਾਕੂ ਦੇ ਇਸਤੇਮਾਲ ਨਾਲ ਖਾਂਸੀ ਨਹੀਂ ਲਗਦੀ ਅਤੇ ਟੀ. ਵੀ. ਨਹੀਂ ਹੁੰਦੀ । (ਠੀਕ ਜਾਂ ਗਲਤ)
ਉੱਤਰ:
ਗ਼ਲਤ |
ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਬੇਫਿਕਰ ਹੋ ਜਾਂਦਾ ਹੈ । (ਸਹੀ ਜਾਂ ਗ਼ਲਤ)
ਉੱਤਰ:
ਸਹੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਸ਼ੀਲੀ ਵਸਤੂਆਂ ਦੀ ਸੂਚੀ ਬਣਾਓ | ਨਸ਼ੀਲੀ ਵਸਤੂਆਂ ਪਾਚਨ ਕਿਰਿਆ ਅਤੇ ਸੋਚਣ ਦੀ ਤਾਕਤ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੀ ਹੈ ?
ਉੱਤਰ:
ਨਸ਼ੀਲੀ ਵਸਤੂਆਂ-
- ਸ਼ਰਾਬ,
- ਅਫ਼ੀਮ,
- ਤੰਬਾਕੂ,
- ਭੰਗ,
- ਹਸ਼ੀਸ਼,
- ਚਰਸ,
- ਕੋਕੀਨ,
- ਐਲਡਰਿਜ਼ ।
ਪਾਚਨ ਕਿਰਿਆ ਉੱਤੇ ਪ੍ਰਭਾਵ (Effects on Digestion)-ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਨਾਲ ਵਿਅਕਤੀ ਦੀ ਪਾਚਨ ਕਿਰਿਆ ‘ਤੇ ਮਾੜਾ ਪ੍ਰਭਾਵ ਪੈਂਦਾ ਹੈ । ਖਾਣੇ ਵਿਚ ਤੇਜ਼ਾਬੀ ਮਾਦਾ ਜ਼ਿਆਦਾ ਹੋਣ ਦੇ ਕਾਰਣ, ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
ਸੋਚਣੇ ਦੀ ਸ਼ਕਤੀ ਉੱਤੇ ਅਸਰ (Effects on thinking-ਨਸ਼ੀਲੀ ਵਸਤੂਆਂ ਦੇ ਇਸਤੇਮਾਲ ਨਾਲ ਮਨੁੱਖ ਦਾ ਕੰਟਰੋਲ ਨਹੀਂ ਰਹਿੰਦਾ, ਇਸ ਲਈ ਖੇਡ ਵਿਚ ਆਈ ਸਥਿਤੀ ਦੇ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਕਿਸੇ ਸਥਿਤੀ ਦਾ ਲਾਭ ਉਠਾ ਸਕਦਾ ਹੈ ।
ਪ੍ਰਸ਼ਨ 2.
ਖੇਡ ਵਿਚ ਹਾਰ ਨਸ਼ੀਲੀ ਵਸਤੂਆਂ ਦੇ ਪ੍ਰਭਾਵ ਦੇ ਕਾਰਨ ਹੋ ਸਕਦੀ ਹੈ ? ਕਿਵੇਂ ?
ਉੱਤਰ:
- ਨਸ਼ੇ ਵਿਚ ਖਿਡਾਰੀ ਦੂਸਰੀ ਟੀਮ ਦੀਆਂ ਚਾਲਾਂ ਨਹੀਂ ਸਮਝ ਸਕਦਾ ਅਤੇ ਉਸ ਨੂੰ ਹਾਰ ਮਿਲਦੀ ਹੈ ।
- ਜੇਕਰ ਕਿਸੇ ਖਿਡਾਰੀ ਨੂੰ ਨਸ਼ੇ ਵਿਚ ਖੇਡਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ਨੂੰ ਖੇਡ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
ਜੇਕਰ ਉਸ ਨੂੰ ਖੇਡ ਵਿਚ ਇਨਾਮ ਮਿਲਣਾ ਹੁੰਦਾ ਹੈ ਤਾਂ ਉਸ ਨੂੰ ਨਹੀਂ ਮਿਲਦਾ । ਇਸ ਤਰ੍ਹਾਂ ਉਸ ਦੀ ਜਿੱਤ ਹਾਰ ਵਿੱਚ ਬਦਲ ਜਾਂਦੀ ਹੈ ।