Punjab State Board PSEB 6th Class Science Book Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ Textbook Exercise Questions, and Answers.
PSEB Solutions for Class 6 Science Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ
Science Guide for Class 6 PSEB ਭੋਜਨ, ਇਹ ਕਿੱਥੋਂ ਆਉਂਦਾ ਹੈ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 2)
ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਕੀ ਕਹਿੰਦੇ ਹਨ ?
ਉੱਤਰ-
ਸਮੱਗਰੀ ।
ਪ੍ਰਸ਼ਨ 2.
ਖੀਰ ਬਣਾਉਣ ਲਈ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ ?
ਉੱਤਰ-
ਖੀਰ ਤਿਆਰ ਕਰਨ ਲਈ ਪਦਾਰਥ ਜਿਵੇਂ-ਚਾਵਲ, ਖੰਡ, ਦੁੱਧ ਅਤੇ ਸੁੱਕਾ ਭੋਜਨ ॥
ਸੋਚੋ ਅਤੇ ਉੱਤਰ ਦਿਓ (ਪੇਜ 4)
ਪ੍ਰਸ਼ਨ 1.
ਪੌਦੇ ਦਾ ਉਹ ਭਾਗ ਜੋ ਭੋਜਨ ਵਜੋਂ ਵਰਤਿਆ ਜਾਂਦਾ ਹੈ, ਕੀ ਅਖਵਾਉਂਦਾ ਹੈ ?
ਉੱਤਰ-
ਪੌਦਿਆਂ ਦੇ ਹਿੱਸੇ ਜੋ ਸਾਡੇ ਦੁਆਰਾ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ, ਖਾਣ ਵਾਲੇ ਹਿੱਸੇ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਅੰਬ ਦੇ ਪੌਦੇ ਦਾ ਕਿਹੜਾ ਭਾਗ ਖਾਣਯੋਗ ਹੁੰਦਾ ਹੈ ?
ਉੱਤਰ-
ਫ਼ਲ ।
ਸੋਚੋ ਅਤੇ ਉੱਤਰ ਦਿਓ (ਪੇਜ 6)
ਪ੍ਰਸ਼ਨ 1.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ ।
ਉੱਤਰ-
ਗਾਂ ਅਤੇ ਬੱਕਰੀ ।
ਪ੍ਰਸ਼ਨ 2.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਮਾਸ ਹੀ ਖਾਂਦੇ ਹਨ ।
ਉੱਤਰ-
ਸ਼ੇਰ ਅਤੇ ਚੀਤਾ ।
ਪ੍ਰਸ਼ਨ 3.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਦੋਵਾਂ ਉੱਪਰ ਨਿਰਭਰ ਕਰਦੇ ਹਨ ।
ਉੱਤਰ-
ਬਿੱਲੀ ਅਤੇ ਕੁੱਤਾ ।
PSEB 6th Class Science Guide ਭੋਜਨ, ਇਹ ਕਿੱਥੋਂ ਆਉਂਦਾ ਹੈ Textbook Questions, and Answers
1. ਖ਼ਾਲੀ ਥਾਂਵਾਂ ਭਰੋ ਹਰ-
(i) ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ………….. ਕਹਿੰਦੇ ਹਨ ।
ਉੱਤਰ-
ਸਮੱਗਰੀ,
(ii) ਆਂਡੇ ਦੇ ਚਿੱਟੇ ਭਾਗ ਨੂੰ ………… ਕਹਿੰਦੇ ਹਨ ।
ਉੱਤਰ-
ਐਲਬਿਊਮਿਨ,
(iii) ਪੌਦੇ …………. ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ।
ਉੱਤਰ-
ਪ੍ਰਕਾਸ਼-ਸੰਸਲੇਸ਼ਣ,
(iv) ਸਰੋਂ ਦੇ ……… ਅਤੇ ………. ਭਾਗ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ ।
ਉੱਤਰ-
ਪੱਤੇ, ਬੀਜ,
(v) ਸ਼ਹਿਦ ਦੀ ਮੱਖੀ ਫੁੱਲਾਂ ਤੋਂ …………. ਇਕੱਠਾ ਕਰਦੀ ਹੈ ।
ਉੱਤਰ-
ਅੰਮ੍ਰਿਤ ।
2. ਸਹੀ ਜਾਂ ਗਲਤ ਲਿਖੋ –
(i) ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ ।
ਉੱਤਰ-
ਗ਼ਲਤ,
(ii) ਸ਼ਕਰਕੰਦੀ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
ਉੱਤਰ-
ਸਹੀ,
(iii) ਪੋਸ਼ਣ ਦੇ ਪੱਖ ਤੋਂ ਆਂਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦੇ ।
ਉੱਤਰ-
ਗ਼ਲਤ,
(iv) ਗੰਨੇ ਦੇ ਤਣੇ ਨੂੰ ਜੂਸ, ਚੀਨੀ, ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
ਸਹੀ,
(v) ਮੱਖਣ, ਦਹੀਂ ਅਤੇ ਸ਼ਹਿਦ ਦੁੱਧ ਤੋਂ ਬਣੇ ਪਦਾਰਥ ਹਨ ।
ਉੱਤਰ-
ਗ਼ਲਤ ।
3. ਕਾਲਮ ‘ਉ’ ਅਤੇ ਕਾਲਮ “ਅ ਦਾ ਮਿਲਾਨ ਕਰੋ
ਕਾਲਮ ‘ਉ ‘ | ਕਾਲਮ “ਅ” |
(ਉ) ਗਾਜਰ | (i) ਦਾਲਾਂ |
(ਅ) ਛੋਲੇ, ਮਟਰ | (ii) ਫ਼ਲ |
(ਇ) ਕਣਕ, ਚਾਵਲ | (iii) ਜੜ੍ਹ |
(ਸ) ਆਲੂ | (iv) ਅਨਾਜ |
(ਹ) ਸੰਤਰਾ | (v) ਤਣਾ |
ਉੱਤਰ –
ਕਾਲਮ ‘ਉਂ | ਕਾਲਮ ‘ਅ’ |
(ਉ) ਗਾਜਰ | (iii) ਜੜ੍ਹ |
(ਅ) ਛੋਲੇ, ਮਟਰ | (i) ਦਾਲਾਂ |
(ਇ) ਕਣਕ, ਚਾਵਲ | (iv) ਅਨਾਜ |
(ਸ) ਆਲੂ | (v) ਤਣਾ |
(ਹ) ਸੰਤਰਾ | (ii) ਫ਼ਲ |
4. ਸਹੀ ਉੱਤਰ ਦੀ ਚੋਣ ਕਰੋ :
(i) ਹੇਠ ਲਿਖਿਆਂ ਵਿਚੋਂ ਕਿਹੜਾ ਸਰਬ ਆਹਾਰੀ ਜਾਨਵਰ ਹੈ ।
(ਉ) ਸ਼ੇਰ
(ਅ) ਬਾਜ
(ਈ) ਹਿਰਨ
(ਸ) ਕਾਂ ।
ਉੱਤਰ-
(ਸ) ਕਾਂ ।
(ii) ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
(ਉ) ਤਣਾ ।
(ਅ) ਜੜ੍ਹਾਂ
(ਇ) ਪੱਤੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਪੱਤੇ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਸਮੱਗਰੀ ਕੀ ਹੁੰਦੀ ਹੈ ?
ਉੱਤਰ-
ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਲੋੜੀਂਦੇ ਪਦਾਰਥ ਨੂੰ ਸਮੱਗਰੀ ਕਹਿੰਦੇ ਹਨ ।
ਪ੍ਰਸ਼ਨ (ii)
ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-
ਪਨੀਰ, ਮੱਖਣ, ਦਹੀਂ ਅਤੇ ਕਰੀਮ ॥
ਪ੍ਰਸ਼ਨ (iii)
ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ ।.
ਉੱਤਰ-
ਅਦਰਕ ਅਤੇ ਹਲਦੀ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i)
ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?
ਉੱਤਰ-
ਬੀਜ ਸਾਡੇ ਭੋਜਨ ਦਾ ਬਹੁਤ ਮਹੱਤਵਪੂਰਨ ਤੱਤ ਹੈ । ਬੀਜ ਸਾਡੀਆਂ ਚੰਗੀਆਂ ਦਾਲਾਂ ਦੇ ਪ੍ਰਭਾਵਸ਼ਾਲੀ ਅੰਸ਼ ਹਨ ਜਿਵੇਂ ਕਿ ਚਣੇ, ਮਟਰ, ਰਾਜਮਾਂਹ ਅਤੇ ਮੂੰਗ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ । ਅਨਾਜ ਘਾਹ ਦੇ ਪੌਦੇ ਦੇ ਬੀਜ ਹਨ ਜਿਵੇਂ-ਕਣਕ, ਚੌਲ ਅਤੇ ਮੱਕੀ । ਇਹ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ | ਬਹੁਤ ਸਾਰੇ ਪੌਦਿਆਂ ਦੇ ਬੀਜ ਖਾਣ ਵਾਲੇ ਤੇਲ ਦੇ ਸਰੋਤ ਹਨ ਜਿਵੇਂ ਸਰੋਂ, ਮੁੰਗਫਲੀ, ਸੂਰਜਮੁਖੀ ਅਤੇ ਨਾਰੀਅਲ ।
ਪ੍ਰਸ਼ਨ (ii)
ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ ?
ਉੱਤਰ-
ਜੀਵਤ ਪ੍ਰਾਣੀਆਂ ਲਈ ਭੋਜਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਕੰਮ ਕਰਨ ਲਈ ਉਰਜਾ ਪ੍ਰਦਾਨ ਕਰਦਾ ਹੈ । ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ । ਬਿਮਾਰੀਆਂ ਤੋਂ ਬਚਾਉਂਦਾ ਹੈ । ਸਿਹਤਮੰਦ ਰੱਖਦਾ ਹੈ ।ਸਰੀਰ ਦੇ ਕਈ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ (iii)
ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਸਾਨੂੰ ਜਾਨਵਰਾਂ ਤੋਂ ਵੱਖ-ਵੱਖ ਭੋਜਨ ਪਦਾਰਥ ਮਿਲਦੇ ਹਨ (ਉਦਾਹਰਨ ਵਜੋਂ-ਦੁੱਧ, ਆਂਡੇ, ਮੀਟ ਅਤੇ ਸ਼ਹਿਦ ਆਦਿ । ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਦੁਨੀਆਂ ਭਰ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ । ਇਸਨੂੰ ਡੇਅਰੀ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ । ਜਿਵੇਂ-ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ । ਅਸੀਂ ਸਾਰੇ ਗਾਂ, ਮੱਝ, ਭੇਡਾਂ ਅਤੇ ਬੱਕਰੀ ਦਾ ਦੁੱਧ ਵਰਤਦੇ ਹਾਂ । ਦੁੱਧ ਵਿੱਚ ਖੰਡ, ਚਰਬੀ, ਪ੍ਰੋਟੀਨ ਅਤੇ ਵਿਟਾਮਿਨ ਸ਼ਾਮਿਲ ਹੁੰਦੇ ਹਨ । ਇਹ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ।
ਸ਼ਹਿਦ-ਸ਼ਹਿਦ ਮਧੂ-ਮੱਖੀਆਂ ਤੋਂ ਤਿਆਰ ਮਿੱਠਾ ਅਤੇ ਸੰਘਣਾ ਤਰਲ ਹੁੰਦਾ ਹੈ । ਮਧੂ-ਮੱਖੀਆਂ ਫੁੱਲ ਤੋਂ ਅੰਮ੍ਰਿਤ ਇਕੱਠਾ ਕਰਦੀ ਹੈ ਅਤੇ ਸ਼ਹਿਦ ਵਿੱਚ ਬਦਲਦੀ ਹੈ ਅਤੇ ਇਸ ਨੂੰ ਛੱਤੇ ਵਿੱਚ ਸਟੋਰ ਕਰਦੀ ਹੈ । ਸ਼ਹਿਦ, ਖੰਡ, ਪਾਣੀ, ਖਣਿਜਪਦਾਰਥ, ਐਨਜ਼ਾਈਮ ਅਤੇ ਵਿਟਾਮਿਨ ਨੂੰ ਸ਼ਾਮਿਲ ਕਰਦੀ ਹੈ । ਪੁਰਾਤਨ ਸਮੇਂ ਤੋਂ ਸ਼ਹਿਦ ਨੂੰ ਭੋਜਨ ਅਤੇ ਦਵਾਈ ਦੇ ਤੌਰ ‘ਤੇ ਵਰਤਿਆ ਜਾਂਦਾ ਹੈ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਭੋਜਨ ਸੰਬੰਧੀ ਆਦਤਾਂ ਦੇ ਆਧਾਰ ‘ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।
ਉੱਤਰ-
ਅਸੀਂ ਜਾਨਵਰਾਂ ਨੂੰ ਉਨ੍ਹਾਂ ਦੀਆਂ ਭੋਜਨ ਖਾਣ ਦੀਆਂ ਆਦਤਾਂ ਦੇ ਆਧਾਰ ‘ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ।
ਇਹ ਹਨ-
- ਸ਼ਾਕਾਹਾਰੀ
- ਮਾਸਾਹਾਰੀ
- ਸਰਬ-ਅਹਾਰੀ ।
(b) ਸ਼ਾਕਾਹਾਰੀ-ਸ਼ਾਕਾਹਾਰੀ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਪੌਦਿਆਂ ਅਤੇ ਪੌਦਿਆਂ ਤੋਂ ਬਣੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ ।
- ਜਿਵੇਂ-ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ਆਦਿ ।
- ਮਾਸਾਹਾਰੀ-ਇਹ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਦੂਜੇ ਜੰਤੂਆਂ ਨੂੰ ਖਾਂਦੇ ਹਨ । ਜਿਵੇਂ-ਸ਼ੇਰ, ਚੀਤਾ, ਕਿਰਲੀ ਅਤੇ ਸੱਪ ਆਦਿ ।
- ਸਰਬ-ਅਹਾਰੀ-ਇਹ ਜੀਵ ਉਹ ਜੀਵ ਹੁੰਦੇ ਹਨ ਜੋ ਆਪਣੇ ਭੋਜਨ ਲਈ ਦੋਨਾਂ ਜਾਨਵਰਾਂ ਅਤੇ ਪੌਦਿਆਂ ‘ਤੇ ਨਿਰਭਰ ਕਰਦੇ ਹਨ । ਜਿਵੇਂ-ਭਾਲੂ, ਕਾਂ, ਕੁੱਤਾ, ਚੂਹਾ ਅਤੇ ਆਦਮੀ ਅਦਿ ।
PSEB Solutions for Class 6 Science ਭੋਜਨ, ਇਹ ਕਿੱਥੋਂ ਆਉਂਦਾ ਹੈ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਸ਼ੇਰ ………….. ਹੈ ਅਤੇ ਬੱਕਰੀ …………. ਹੈ ।
ਉੱਤਰ-
ਮਾਸਾਹਾਰੀ, ਸ਼ਾਕਾਹਾਰੀ,
(ii) ਕਾਂ, ਕੁੱਤਾ ਅਤੇ ਬਿੱਲੀ ………….. ਹਨ ।
ਉੱਤਰ-
ਸਰਬ-ਆਹਾਰੀ,
(iii) ਜੀਵਾਂ ਤੋਂ ਮਿਲਣ ਵਾਲੀਆਂ ਖਾਣਯੋਗ ਵਸਤਾਂ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਜੀਵ ਉਤਪਾਦ,
(iv) ਜੀਵਾਂ ਤੋਂ ਮਿਲਣ ਵਾਲੀਆਂ ਖਾਣਯੋਗ ਵਸਤਾਂ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਬਨਸਪਤੀ ਉਤਪਾਦ,
(v) ਗੰਨੇ ਤੋਂ ਸਾਨੂੰ ………….. ਮਿਲਦੀ ਹੈ ।
ਉੱਤਰ-
ਚੀਨੀ ।
2. ਸਹੀ ਜਾਂ ਗਲਤ ਲਿਖੋ
(i) ਜਿਹੜੇ ਜੀਵ ਦੂਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ ਉਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,
(ii) ਦੁੱਧ ਤੋਂ ਸਾਨੂੰ ਸਿਰਫ਼ ਪ੍ਰੋਟੀਨ ਹੀ ਮਿਲਦੀ ਹੈ ।
ਉੱਤਰ-
ਗ਼ਲਤ,
(iii) ਸਰੋਂ ਦੇ ਬੀਜ ਤੇਲ ਦਾ ਸੋਤ ਹਨ ।
ਉੱਤਰ-
ਸਹੀ,
(iv) ਗਿਰਝਾਂ ਨਿਖੇੜਕ ਹਨ ।
ਉੱਤਰ-
(v) ਤੋਤਾ ਸਰਬ-ਆਹਾਰੀ ਹੈ ।
ਉੱਤਰ-
ਗ਼ਲਤ,
3. ਮਿਲਾਨ ਕਰੋ
ਕਾਲਮ ‘ਉੱ’ | ਕਾਲਮ ‘ਆਂ’ |
(i) ਦੁੱਧ | (ਉ) ਗੰਨਾ |
(ii) ਸ਼ਹਿਦ | (ਅ) ਊਠਣੀ |
(iii) ਚੀਨੀ | (ਇ) ਕਣਕ |
(iv) ਸ਼ਾਕਾਹਾਰੀ | (ਸ) ਖਰਗੋਸ਼ |
(v) ਨਿਖੇੜਕ | (ਹ) ਮਧੂਮੱਖੀ |
ਉੱਤਰ –
ਕਾਲਮ ‘ਉੱ’ | ਕਾਲਮ ‘ਆਂ’ |
(i) ਦੁੱਧ | (ਅ) ਊਠਣੀ |
(ii) ਸ਼ਹਿਦ | (ਹ) ਮਧੂਮੱਖੀ |
(iii) ਚੀਨੀ | (ਉ) ਗੰਨਾ |
(iv) ਸ਼ਾਕਾਹਾਰੀ | (ਸ) ਖਰਗੋਸ਼ |
(v) ਨਿਖੇੜਕ | (ਇ) ਕਣਕ |
4. ਸਹੀ ਉੱਤਰ ਚੁਣੋ –
(i) ਇਹ ਖਾਧ ਪਦਾਰਥ ਨਾਸ਼ਤੇ ਵਿੱਚ ਖਾਧਾ ਜਾਂਦਾ ਹੈ-
(ਉ) ਮਾਸ
(ਅ) ਦਲੀਆ
(ਏ) ਫਲ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।
(ii) ਦੁੱਧ ਪ੍ਰਾਪਤ ਹੁੰਦਾ ਹੈ
(ਉ) ਫਲਾਂ ਤੋਂ
(ਅ ਪੌਦਿਆਂ ਤੋਂ
(ਏ) ਜੰਤੂਆਂ ਤੋਂ
(ਸ) ਸਾਰੇ ਵਿਕਲਪ ।
ਉੱਤਰ-
(ਏ) ਜੰਤੂਆਂ ਤੋਂ ।
(iii) ਪੁੰਗਰੇ ਹੋਏ ਬੀਜਾਂ ਵਿੱਚ ਮਾਤਰਾ ਵੱਧ ਹੁੰਦੀ ਹੈ
(ਉ) ਕਾਰਬੋਹਾਈਡੇਂਟਸ
(ਅ) ਚਰਬੀ
(ਏ) ਪ੍ਰੋਟੀਨ
(ਸ) ਜਲ ।
ਉੱਤਰ-
(ਸ) ਪ੍ਰੋਟੀਨ ।
(iv) ਸ਼ਕਰਕੰਦੀ ਤੋਂ ਸਾਨੂੰ ਮਿਲਦੀ ਹੈ
(ਉ) ਚਰਬੀ
(ਅ) ਚੀਨੀ
(ਏ) ਸ਼ਹਿਦ
(ਸ) ਦੁੱਧ !
ਉੱਤਰ-
(ਅ) ਚੀਨੀ ।
(v) ਸਿਰਫ਼ ਪੌਦੇ ਖਾਣ ਵਾਲੇ ਜੰਤੂ ਕਹਾਉਂਦੇ ਹਨ
(ਉ) ਮਾਸਾਹਾਰੀ
(ਅ) ਸ਼ਾਕਾਹਾਰੀ
(ਈ) ਸਰਬਅਹਾਰੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
ਸ਼ਾਕਾਹਾਰੀ ।
(vi) ਮਾਸਾਹਾਰੀ ਜੀਵ ਖਾਂਦੇ ਹਨ –
(ਉ) ਪੌਦੇ
(ਅ ਪੌਦੇ ਅਤੇ ਮਾਸ
(ਏ) ਮਾਸ
(ਸ) ਕੁੱਝ ਵੀ ਨਹੀਂ ।
ਉੱਤਰ-
(ਏ) ਮਾਸ ।
(vii) ਅੰਡਾ ਦਿੰਦੇ ਹਨ-
(ੳ) ਮੁਰਗੀ
(ਅ) ਛਿਪਕਲੀ
(ਈ) ਕੱਛੂਆ
(ਸ) ਸਾਰੇ ਵਿਕਲਪ !
ਉੱਤਰ-
(ਸ) ਸਾਰੇ ਵਿਕਲਪ ।
(viii) ਖੀਰ ਦੇ ਸੰਘਟਕ ਹਨ-
(ਉ) ਦੁੱਧ, ਚੀਨੀ, ਚਾਵਲ
(ਅ) ਦੁੱਧ, ਆਟਾ, ਚੀਨੀ
(ੲ) ਪਾਣੀ, ਚੀਨੀ, ਚਾਵਲ
(ਸ) ਪਾਣੀ, ਆਟਾ, ਚੀਨੀ ।
ਉੱਤਰ-
(ਉ) ਦੁੱਧ, ਚੀਨੀ, ਚਾਵਲ ॥
(ix) ਦੁੱਧ ਦਾ ਉਤਪਾਦ ਨਹੀਂ ਹੈ-
(ਉ) ਖੀਰ
(ਅ) ਦਹੀਂ
(ਈ) ਦਾਲ
(ਸ) ਪਨੀਰ ।
ਉੱਤਰ-
(ਈ) ਦਾਲ ।
(x) ਗਾਜਰ ਇੱਕ ……….. ਹੈ ਜਿਹੜੀ ਅਸੀਂ ਖਾਂਦੇ ਹਾਂ
(ਉ) ਤਣਾ
(ਅ) ਜੜ੍ਹ
(ਇ) ਫੁੱਲ
(ਸ) ਫਲ ।
ਉੱਤਰ-
(ਅ) ਜੜ੍ਹ !
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚਾਰ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਰੋਟੀ, ਚਾਵਲ, ਦਾਲ, ਫੁੱਲ ਗੋਭੀ ।
ਪ੍ਰਸ਼ਨ 2.
ਕੱਚੀ ਸਮੱਗਰੀ ਕੀ ਹੁੰਦੀ ਹੈ ?
ਉੱਤਰ-
ਕੱਚੀ ਸਮੱਗਰੀ-ਖਾਧ ਪਦਾਰਥ ਬਨਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਨੂੰ ਕੱਚੀ ਸਮੱਗਰੀ ਕਹਿੰਦੇ ਹਨ । ਜਿਵੇਂ ਚਾਵਲ ਬਨਾਉਣ ਲਈ ਪਾਣੀ ਅਤੇ ਚਾਵਲ ਕੱਚੀ ਸਮੱਗਰੀ ਹੈ ।
ਪ੍ਰਸ਼ਨ 3.
ਦਾਲ ਬਨਾਉਣ ਲਈ ਕਿਹੜੀ ਕੱਚੀ ਸਮੱਗਰੀ ਚਾਹੀਦੀ ਹੈ ?
ਉੱਤਰ-
ਦਾਲ ਬਨਾਉਣ ਲਈ ਕੱਚੀ ਦਾਲ, ਪਾਣੀ, ਨਮਕ, ਤੇਲ, ਘਿਉ, ਮਸਾਲੇ ਆਦਿ ਚਾਹੀਦੇ ਹਨ !
ਪ੍ਰਸ਼ਨ 4.
ਸਬਜ਼ੀ ਬਨਾਉਣ ਲਈ ਕਿਹੜੇ ਸੰਘਟਕਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕੱਚੀ ਸਬਜ਼ੀ, ਨਮਕ, ਮਸਾਲਾ, ਤੇਲ ਆਦਿ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5.
ਸੰਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਘਟਕ-ਖਾਧ ਪਦਾਰਥ ਤਿਆਰ ਕਰਨ ਲਈ ਜੋ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਸੰਘਟਕ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਜਾਨਵਰਾਂ ਤੋਂ ਸਾਨੂੰ ਕਿਹੜੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ?
ਉੱਤਰ-
ਜਾਨਵਰਾਂ ਤੋਂ ਸਾਨੂੰ ਦੁੱਧ, ਅੰਡੇ, ਮੱਛੀ, ਮਾਸ, ਮੁਰਗਾ ਅਤੇ ਝੀਗਾ ਆਦਿ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 7.
ਪੌਦਿਆਂ ਤੋਂ ਕਿਹੜੇ ਖਾਧ ਸੰਘਟਕ ਪ੍ਰਾਪਤ ਹੁੰਦੇ ਹਨ ?
ਉੱਤਰ-
ਪੌਦਿਆਂ ਤੋਂ ਸਾਨੂੰ ਸਬਜ਼ੀ, ਫਲ ਆਦਿ ਸੰਘਟਕ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 8.
ਦੁੱਧ ਦੇਣ ਵਾਲੇ ਪਸ਼ੂਆਂ ਦੇ ਨਾਮ ਲਿਖੋ ।
ਉੱਤਰ-
ਗਾਂ, ਮੱਝ ਅਤੇ ਬੱਕਰੀ ਤੋਂ ਸਾਨੂੰ ਦੁੱਧ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 9.
ਦੁੱਧ ਦੇ ਉਤਪਾਦਾਂ ਦੇ ਨਾਂ ਲਿਖੋ ।
ਉੱਤਰ-
ਦੁੱਧ ਤੋਂ ਸਾਨੂੰ ਮੱਖਣ, ਕਰੀਮ, ਘਿਉ, ਪਨੀਰ ਅਤੇ ਦਹੀਂ ਆਦਿ ਮਿਲਦੇ ਹਨ ।
ਪ੍ਰਸ਼ਨ 10.
ਕਿਹੜੇ ਪੌਦਿਆਂ ਦੇ ਪੱਤਿਆਂ ਨੂੰ ਖਾਧ ਪਦਾਰਥਾਂ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਪਾਲਕ, ਸਰੋਂ, ਮੇਥੀ ਆਦਿ ਪੌਦਿਆਂ ਦੇ ਪੱਤਿਆਂ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
ਪ੍ਰਸ਼ਨ 11.
ਕਿਹੜੇ ਪੌਦਿਆਂ ਦੇ ਤਣਿਆਂ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਆਲੂ, ਪਿਆਜ, ਲਸਣ ਅਤੇ ਕਚਾਲੂ ਦੇ ਤਣੇ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
ਪ੍ਰਸ਼ਨ 12.
ਕਿਸ ਪੌਦੇ ਦੇ ਫਲ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਅੰਬ ਦਾ ਫਲ ।
ਪ੍ਰਸ਼ਨ 13.
ਕਿਸੇ ਇੱਕ ਪੌਦੇ ਦਾ ਨਾਂ ਦੱਸੋ ਜਿਸਦੇ ਵੱਖ-ਵੱਖ ਹਿੱਸਿਆਂ ਨੂੰ ਖਾਧ ਪਦਾਰਥ ਵਜੋਂ ਵਰਤਿਆ ਜਾਂਦਾ ਹੈ ?
ਉੱਤਰ-
ਸਰੋਂ ਦੇ ਪੱਤਿਆਂ ਦਾ ਸਾਗ ਬਣਦਾ ਹੈ ਅਤੇ ਇਸ ਦੇ ਬੀਜਾਂ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 14.
ਪੁੰਗਰਨਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੁੰਗਰਨਾ-ਬੀਜਾਂ ਦੇ ਅੰਕੁਰਿਤ ਹੋਣ ਨੂੰ ਪੁੰਗਰਨਾ ਕਹਿੰਦੇ ਹਨ ।
ਪ੍ਰਸ਼ਨ 15.
ਦੋ ਸ਼ਾਕਾਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਮੱਝ ਅਤੇ ਬੱਕਰੀ ।
ਪ੍ਰਸ਼ਨ 16.
ਦੋ ਮਾਸਾਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਸ਼ੋਰ ਅਤੇ ਕਿਰਲੀ ।
ਪ੍ਰਸ਼ਨ 17.
ਦੋ ਸਰਬ-ਆਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਮਨੁੱਖ ਅਤੇ ਕਾਂ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ
ਪ੍ਰਸ਼ਨ 1.
ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਹ ਕਿੱਥੋਂ ਆਉਂਦਾ ਹੈ ?
ਉੱਤਰ-
ਜਿਹੜਾ ਭੋਜਨ ਅਸੀਂ ਰੋਜ਼ਾਨਾ ਖਾਂਦੇ ਹਾਂ ਉਹ ਸਾਨੂੰ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 2.
ਪੌਦਿਆਂ ਤੋਂ ਸਾਨੂੰ ਕਿਹੜੇ-ਕਿਹੜੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ?
ਉੱਤਰ-
ਪੌਦਿਆਂ ਤੋਂ ਸਾਨੂੰ ਅਨਾਜ, ਦਾਲਾਂ, ਸਬਜ਼ੀਆਂ, ਮਸਾਲੇ, ਤੇਲ, ਫੁੱਲ ਅਤੇ ਫਲ ਖਾਧ ਪਦਾਰਥਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 3.
ਤੁਹਾਡੇ ਵਲੋਂ ਦਿਨ ਵਿੱਚ ਪਾਏ ਜਾਣ ਵਾਲੇ ਖਾਧ ਪਦਾਰਥਾਂ ਦੀ ਸੂਚੀ ਬਣਾਓ ।
ਉੱਤਰ-
ਦੁੱਧ, ਚਪਾਤੀ, ਦਾਲ, ਸਬਜ਼ੀ, ਫਲ, ਡਬਲਰੋਟੀ (ਬਰੈਂਡ), ਪਕੌੜੇ, ਖੀਰ ਆਦਿ ।
ਪ੍ਰਸ਼ਨ 4.
ਇਡਲੀ ਖਾਧ ਪਦਾਰਥ ਬਣਾਉਣ ਲਈ ਵਰਤੀ ਜਾਣ ਵਾਲੀ ਕੱਚੀ ਸਮੱਗਰੀ ਅਤੇ ਉਸ ਦੇ ਸੋਮਿਆਂ ਦਾ ਨਾਂ ਦੱਸੋ ।
ਉੱਤਰ –
ਖਾਧ ਪਦਾਰਥ | ਕੱਚੀ ਸਮੱਗਰੀ | ਸੋਮੇ |
ਇਡਲੀ | ਚਾਵਲ | ਪੌਦਾ |
ਮਾਂਹ ਦੀ ਦਾਲ | ਪੌਦਾ | |
ਨਮਕ | ਸਮੁੰਦਰ | |
ਪਾਣੀ |
ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।
ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।
ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ | ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।
ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ
ਰੇਤਲੀ ਭੂਮੀ | ਡਾਕਰ ਭੂਮੀ |
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । | 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ | |
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । | 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । |
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ । | 3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ । |
ਪ੍ਰਸ਼ਨ 6.
ਮੱਲੜ੍ਹ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।
ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।
ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜ੍ਹਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੂੜ੍ਹਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।
ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਦਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।
ਪ੍ਰਸ਼ਨ 10.
ਪੁੰਗਰੇ ਬੀਜਾਂ ਨੂੰ ਖਾਣ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਪੁੰਗਰੇ ਬੀਜਾਂ ਦੀ ਤਿਆਰੀ-ਮੂੰਗ ਜਾਂ ਚਨੇ ਦੇ ਕੁੱਝ ਸੁੱਕੇ ਬੀਜ ਲਵੋ । ਇਨ੍ਹਾਂ ਵਿੱਚੋਂ ਕੁੱਝ ਬੀਜਾਂ ਨੂੰ ਪਾਣੀ ਦੇ ਭਰੇ ਬਰਤਨ ਵਿੱਚ ਪਾ ਦਿਓ ਅਤੇ ਇੱਕ ਦਿਨ ਲਈ ਛੱਡ ਦਿਓ । ਅਗਲੇ ਦਿਨ ਪਾਣੀ ਨੂੰ ਪੂਰੀ ਤਰ੍ਹਾਂ ਨਿਤਾਰ ਦਿਓ ਅਤੇ ਬੀਜਾਂ ਨੂੰ ਗਿੱਲੇ ਕੱਪੜੇ ਨਾਲ ਉਸੇ ਬਰਤਨ ਵਿੱਚ ਰਹਿਣ ਦਿਓ । ਸਾਰਾ ਦਿਨ ਇਸੇ ਸਥਿਤੀ ਵਿੱਚ ਛੱਡ ਦਿਓ | ਅਗਲੇ ਦਿਨ ਇਨ੍ਹਾਂ ਬੀਜਾਂ ਵਿੱਚ ਛੋਟੇ-ਛੋਟੇ ਪੌਦੇ ਉੱਗਣ ਲੱਗ ਜਾਣਗੇ । ਇਨ੍ਹਾਂ ਨੂੰ ਪੁੰਗਰੇ ਸੁੱਕੇ ਬੀਜ ਬੀਜ ਕਹਿੰਦੇ ਹਨ । ਇਨ੍ਹਾਂ ਵਿੱਚ ਮਸਾਲੇ ਅਤੇ ਨਮਕ ਮਿਲਾ ਕੇ ਖਾਓ, ਇਹ ਸੁਆਦਲਾ ਨਾਸ਼ਤਾ ਹੈ ।
ਪ੍ਰਸ਼ਨ 11.
ਸ਼ਹਿਦ ਕਿਵੇਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸ਼ਹਿਦ ਦੀ ਪ੍ਰਾਪਤੀ-ਸ਼ਹਿਦ ਸਾਨੂੰ ਮਧੂਮੱਖੀਆਂ ਦੇ ਛੱਤੇ ਤੋਂ ਪ੍ਰਾਪਤ ਹੁੰਦਾ ਹੈ । ਮਧੂਮੱਖੀਆਂ ਰੁੱਖਾਂ, ਬੀਜ ਤੇ ਛੱਤੇ ਬਣਾਉਂਦੀਆਂ ਹਨ | ਮਧੂਮੱਖੀਆਂ ਫੁੱਲਾਂ ਦਾ ਰਸ ਇਕੱਠਾ ਕਰਦੀਆਂ ਹਨ ਅਤੇ ਆਪਣੇ ਛੱਤੇ ਵਿੱਚ ਭੰਡਾਰ ਕਰ ਲੈਂਦੀਆਂ ਹਨ । ਫੁੱਲ ਅਤੇ ਫੁੱਲਾਂ ਦਾ ਰਸ ਸਾਲ ਵਿੱਚ ਸਿਰਫ ਕੁੱਝ ਸਮੇਂ ਲਈ ਹੀ ਮਿਲਦਾ ਹੈ । ਮਧੂਮੱਖੀਆਂ ਵਲੋਂ ਭੰਡਾਰ ਕੀਤਾ ਭੋਜਨ ਅਸੀਂ ਸ਼ਹਿਦ ਦੇ ਰੂਪ ਵਿੱਚ ਇਸਤੇਮਾਲ ਕਰਦੇ ਹਾਂ ।
ਪ੍ਰਸ਼ਨ 12.
ਜਾਨਵਰ ਕੀ ਖਾਂਦੇ ਹਨ ?
ਉੱਤਰ-
ਜਾਨਵਰਾਂ ਦਾ ਭੋਜਨ-ਵੱਖ-ਵੱਖ ਜਾਨਵਰ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਨ । ਕੁੱਝ ਜਾਨਵਰ ਸਿਰਫ ਪੌਦੇ ਅਤੇ ਪੌਦਿਆਂ ਦੇ ਉਤਪਾਦ ਹੀ ਖਾਂਦੇ ਹਨ, ਜਿਵੇਂ-ਗਾਂ, ਮੱਝ, ਬੱਕਰੀ । ਅਜਿਹੇ ਜਾਨਵਰਾਂ ਨੂੰ ਸ਼ਾਕਾਹਾਰੀ ਕਹਿੰਦੇ ਹਨ । ਕੁੱਝ ਜਾਨਵਰ ਦੁਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ, ਜਿਵੇਂ-ਕਿਰਲੀ, ਡੱਡੂ, ਸ਼ੇਰ ਅਤੇ ਚੀਤਾ ਆਦਿ । ਇਨ੍ਹਾਂ ਜਾਨਵਰਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ । ਕੁੱਝ ਜਾਨਵਰ ਪੌਦਿਆਂ ਦੇ ਉਤਪਾਦ ਅਤੇ ਦੁਸਰੇ ਜਾਨਵਰਾਂ ਨੂੰ ਖਾਂਦੇ ਹਨ | ਅਜਿਹੇ ਜਾਨਵਰਾਂ ਨੂੰ ਸਰਬਆਹਾਰੀ ਕਿਹਾ ਜਾਂਦਾ ਹੈ; ਜਿਵੇਂ-ਮਨੁੱਖ, ਕਾਂ ਅਤੇ ਬਿੱਲੀ ਆਦਿ ।
ਪ੍ਰਸ਼ਨ 13.
ਖਾਧ ਸਮੱਗਰੀ ਦੇ ਕਿਹੜੇ ਸਰੋਤ ਹਨ ?
ਉੱਤਰ-
ਖਾਧ ਸਮੱਗਰੀ ਦੇ ਸਰੋਤ-ਪੌਦੇ ਅਤੇ ਜੰਤੁ ਖਾਧ ਸਮੱਗਰੀ ਦੇ ਸੋਮੇ ਹਨ । ਪੌਦਿਆਂ ਤੋਂ ਸਾਨੂੰ ਅਨਾਜ, ਸਬਜ਼ੀਆਂ, ਬੀਜ ਤੇਲ ਆਦਿ ਪ੍ਰਾਪਤ ਹੁੰਦੇ ਹਨ । ਜਾਨਵਰਾਂ ਤੋਂ ਸਾਨੂੰ ਖਾਧ ਪਦਾਰਥ ਦੇ ਰੂਪ ਵਿੱਚ ਅੰਡਾ, ਮੁਰਗਾ, ਮੱਛੀ, ਝੱਗਾ, ਮਾਸ ਆਦਿ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 14.
ਭੋਜਨ ਦੇ ਰੂਪ ਵਿੱਚ ਪੌਦੇ ਦੇ ਕਿਹੜੇ-ਕਿਹੜੇ ਹਿੱਸੇ ਖਾਧ ਪਦਾਰਥ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਪੌਦੇ ਸਾਡੇ ਭੋਜਨ ਦਾ ਇੱਕ ਮੁੱਖ ਸੋਮਾ ਹਨ । ਅਸੀਂ ਪੌਦੇ ਦੇ ਕਈ ਹਿੱਸਿਆਂ ਦਾ ਇਸਤੇਮਾਲ ਖਾਧ ਪਦਾਰਥ ਦੇ ਰੂਪ ਵਿੱਚ ਕਰਦੇ ਹਾਂ | ਅਸੀਂ ਪੱਤਿਆਂ ਵਾਲੀਆਂ ਕਈ ਸਬਜ਼ੀਆਂ ਖਾਂਦੇ ਹਾਂ । ਕੁੱਝ ਪੌਦਿਆਂ ਦੇ ਫਲਾਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ | ਕਈ ਵਾਰ ਜੜ, ਕਈ ਵਾਰ ਤਣਾ ਅਤੇ ਕਈ ਵਾਰ ਫੁੱਲ ਵੀ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ । ਜਿਵੇਂ ਸੀਤਾਫਲ ਦੇ ਫੁੱਲਾਂ ਨੂੰ ਚਾਵਲ ਦੀ ਪੀਠੀ ਵਿੱਚ ਡੁਬੋ ਕੇ ਅਤੇ ਤਲ ਕੇ ਪਕੌੜੀ ਬਣਾ ਕੇ ਖਾਇਆ ਜਾਂਦਾ ਹੈ । ਕੁੱਝ ਪੌਦਿਆਂ ਦੇ ਦੋ ਜਾਂ ਦੋ ਤੋਂ ਵੱਧ ਹਿੱਸੇ ਖਾਣ ਯੋਗ ਹੁੰਦੇ ਹਨ, ਜਿਵੇਂ-ਸਰੋਂ ਦੇ ਬੀਜਾਂ ਤੋਂ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ਅਤੇ ਇਸ ਦੇ ਪੱਤਿਆਂ ਦਾ ਇਸਤੇਮਾਲ ਸਾਗ ਬਣਾਉਣ ਲਈ ਕੀਤਾ ਜਾਂਦਾ ਹੈ ।
ਪ੍ਰਸ਼ਨ 15.
ਪੌਦਿਆਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਸਾਨੂੰ ਪੌਦਿਆਂ ਤੋਂ ਵੱਖਰੇ-ਵੱਖਰੇ ਭੋਜਨ ਪਦਾਰਥ ਮਿਲਦੇ ਹਨ । ਉਦਾਹਰਣ-ਫਲ, ਬੀਜ, ਖਾਣਯੋਗ ਪੱਤੇ, ਜੜ੍ਹ ਅਤੇ ਤਣਾਂ ਆਦਿ । ਫਲ-ਫਲ ਸਾਡੀ ਚੰਗੀ ਸਿਹਤ ਲਈ ਲੋੜੀਂਦੇ ਤੱਤਾਂ ਦੇ ਬਹੁਤ ਹੀ ਮਹੱਤਵਪੂਰਨ ਸਰੋਤ ਹਨ । ਵਿਟਾਮਿਨ ਅਤੇ ਖਣਿਜ ਪਦਾਰਥ ਅਤੇ ਇਹ ਬਹੁਤ ਜ਼ਰੂਰੀ ਹਨ, ਚੰਗੀ ਸਿਹਤ ਲਈ । ਕੁੱਝ ਫ਼ਲ ਜਿਵੇਂ-ਅੰਬ, ਅਮਰੂਦ, ਸੇਬ, ਪਪੀਤਾ ਅਤੇ ਸੰਤਰਾ ਕੱਚੇ ਖਾਧੇ ਜਾਂਦੇ ਹਨ । ਕੁੱਝ ਫਲਾਂ ਨੂੰ ਜੂਸ, ਆਚਾਰ ਅਤੇ ਮੁਰੱਬਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
ਬੀਜ-ਬਹੁਤ ਸਾਰੇ ਪੌਦਿਆਂ ਦੇ ਬੀਜਾਂ ਨੂੰ ਭੋਜਨ ਅਤੇ ਭੋਜਨ ਪਦਾਰਥਾਂ ਲਈ ਵਰਤਿਆ ਜਾਂਦਾ ਹੈ । ਉਦਾਹਰਨ ਵਜੋਂ ਛੋਲੇ, ਮਟਰ, ਰਾਜਮਾਂਹ, ਮੂੰਗ ਆਦਿ ਦਾਲਾਂ ਦੀਆਂ ਕੁੱਝ ਉਦਾਹਰਨਾਂ ਹਨ । ਇਹ ਪ੍ਰੋਟੀਨ ਦੇ ਮੁੱਖ ਸਰੋਤ ਹਨ | ਘਾਹ ਵਰਗੀਆਂ ਕੁੱਝ ਫ਼ਸਲਾਂ ਦੇ ਬੀਜ ਜਿਵੇਂ ਕਣਕ, ਮੱਕੀ ਅਤੇ ਚਾਵਲ ਅਨਾਜ ਦੀਆਂ ਉਦਾਹਰਨਾਂ ਹਨ । ਇਹ ਸਾਰੇ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ । ਕਣਕ ਦਾ ਆਟਾ ਰੋਟੀ, ਬੈਂਡ ਅਤੇ ਬਿਸਕੁਟ ਬਣਾਉਣ ਲਈ ਵਰਤਿਆ ਜਾਂਦਾ ਹੈ । ਧਨੀਆ, ਜੀਰਾ ਅਤੇ ਕਾਲੀ ਮਿਰਚ ਨੂੰ ਮਸਾਲਿਆਂ ਵਜੋਂ ਵਰਤਿਆ ਜਾਂਦਾ ਹੈ । ਸਰੋਂ ਦਾ ਤੇਲ ਪਕਾਉਣ ਵਿੱਚ ਵਰਤਿਆ ਜਾਂਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਇਡਲੀ, ਮੁਰਗੇ ਦਾ ਮੀਟ ਅਤੇ ਖੀਰ ਦੇ ਲਈ ਵਰਤੀ ਜਾਣ ਵਾਲੀ ਕੱਚੀ ਸਮੱਗਰੀ ਅਤੇ ਉਸਦੇ ਸੋਮੇ ਦੱਸੋ ।
ਉੱਤਰ-
ਇਡਲੀ, ਮੁਰਗੇ ਦਾ ਮੀਟ ਅਤੇ ਖੀਰ ਲਈ ਸਮੱਗਰੀ ਅਤੇ ਸੋਮੇ ।
ਖਾਧ ਪਦਾਰਥ | ਕੱਚੀ ਸਮੱਗਰੀ | ਸੋਮੇ |
ਇਡਲੀ | ਚੌਲ | ਪੌਦਾ |
ਮਾਂਹ ਦੀ ਦਾਲ | ਪੌਦਾ | |
ਨਮਕ | ਸਮੁੰਦਰ | |
ਪਾਣੀ | ਜਲ ਸੋਮਾ | |
ਮੁਰਗੇ ਦਾ ਮੀਟ | ਮੁਰਗਾ | ਜਾਨਵਰ |
ਮਸਾਲਾ |
ਖਾਧ ਪਦਾਰਥ | ਕੱਚੀ ਸਮੱਗਰੀ | मेमे |
ਤੇਲ/ਘਿਉ | ਪੌਦੇ/ਜਾਨਵਰ | |
ਪਾਣੀ | ||
ਖੀਰ | ਦੁੱਧ | ਜਾਨਵਰ |
ਚੀਨੀ | ਪੌਦਾ (ਗੰਨਾ) | |
ਚਾਵਲ | ਪੌਦੇ |
ਪ੍ਰਸ਼ਨ 2.
ਹੇਠ ਲਿਖੇ ਜਾਨਵਰਾਂ ਦੁਆਰਾ ਖਾਏ ਜਾਣ ਵਾਲੇ ਭੋਜਨ ਪਦਾਰਥਾਂ ਦੇ ਨਾਮ ਲਿਖੋ । ਮੱਝ, ਬਿੱਲੀ, ਚੂਹਾ, ਸ਼ੇਰ, ਚੀਤਾ, ਮਕੜੀ, ਕਿਰਲੀ, ਗਾਂ, ਮਨੁੱਖ, ਤਿੱਤਲੀ, ਕਾਂ।
ਉੱਤਰ-
ਜਾਨਵਰ ਅਤੇ ਉਨ੍ਹਾਂ ਦਾ ਭੋਜਨ-