Punjab State Board PSEB 6th Class Science Book Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ Textbook Exercise Questions, and Answers.
PSEB Solutions for Class 6 Science Chapter 10 ਗਤੀ ਅਤੇ ਦੂਰੀਆਂ ਦਾ ਮਾਣ
PSEB 6th Class Science Guide ਗਤੀ ਅਤੇ ਦੂਰੀਆਂ ਦਾ ਮਾਣ Textbook Questions, and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਦੂਰੀ ਕੀ ਹੈ ?
ਉੱਤਰ-
ਦੂਰੀ-ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਅਖਵਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਲੰਬਾਈ ਹੈ ਅਤੇ ਇਸਦੀ S.I. ਇਕਾਈ ਮੀਟਰ ਹੈ ।
ਪ੍ਰਸ਼ਨ (ii)
ਹੇਠ ਲਿਖੀਆਂ ਲੰਬਾਈਆਂ ਨੂੰ ਵਧਦੇ ਕੂਮ ਵਿੱਚ ਲਿਖੋ : 1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ ।
ਉੱਤਰ-
ਲੰਬਾਈਆਂ ਦਾ ਵੱਧਦਾ ਕੂਮ : 1 ਮਿਲੀਮੀਟਰ < 1 ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ ।
ਪ੍ਰਸ਼ਨ (iii)
ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ । ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ ।
ਹੱਲ : ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ = 3250 ਮੀਟਰ
= \(\frac{3250}{1000}\) ਕਿਲੋਮੀਟਰ
[∵ 1 ਕਿਲੋਮੀਟਰ = 1000 ਮੀਟਰ ]
= 3.250 ਕਿਲੋਮੀਟਰ ਉੱਤਰ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ? ਵਰਣਨ ਕਰੋ ?
ਉੱਤਰ-
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਮਾਪਦੇ ਸਮੇਂ ਹੇਠ ਲਿਖੀਆਂ ਗੱਲਾਂ ਸਾਵਧਾਨੀ ਵਜੋਂ ਵਰਤਨੀਆਂ ਚਾਹੀਦੀਆਂ ਹਨ ।
1. ਮੰਨ ਲਉ ਤੁਸੀਂ ਇੱਕ ਗੱਤੇ ਦੇ ਡੱਬੇ ਦੀ ਲੰਬਾਈ ਜਾਂ ਚੌੜਾਈ ਮਾਪਣਾ ਚਾਹੁੰਦੇ ਹੋ । ਇਸ ਦੇ ਲਈ ਇੱਕ ਸਕੇਲ ਜਾਂ ਮਾਪਕ ਪੈਮਾਨਾ ਲੈ ਕੇ ਵਸਤੂ ਦੀ ਲੰਬਾਈ ਦੀ ਦਿਸ਼ਾ ਵਿੱਚ ਜ਼ੀਰੋ ਪੜਤ (ਰੀਡਿੰਗ) ਨੂੰ ਡੱਬੇ ਦੇ ਇੱਕ ਕਿਨਾਰੇ ‘ਤੇ ਲਗਾ ਕੇ ਰੱਖੋ ਅਤੇ ਡੱਬੇ ਦੇ ਦੂਜੇ ਸਿਰੇ ਦਾ ਕਿਨਾਰਾ ਸਕੇਲ ਦੀ ਕਿਸ ਪੜ੍ਹਤ ਉੱਪਰ ਹੈ, ਪਤਾ ਕਰੋ । ਧਿਆਨਯੋਗ ਗੱਲ ਹੈ ਕਿ ਸਕੇਲ, ਡੱਬੇ ਦੀ ਲੰਬਾਈ ਦੇ ਸਮਾਂਨਤਰ ਰਹੇ ਜਿਵੇਂ ਚਿੱਤਰ (ਉ) ਵਿੱਚ ਦਰਸਾਇਆ ਗਿਆ ਹੈ । ਡੱਬੇ ਦੇ ਦੁਸਰੇ ਕਿਨਾਰੇ ਦੀ ਪੜ੍ਹਤ ਹੀ ਮਾਪੀ ਜਾਣ ਵਾਲੀ ਲੰਬਾਈ ਹੋਵੇਗੀ । ਚਿੱਤਰ (ਅ ਸਕੇਲ ਨੂੰ ਗ਼ਲਤ ਢੰਗ ਨਾਲ ਰੱਖਿਆ ਗਿਆ ਦਰਸਾਉਂਦਾ ਪਿਆ ਹੈ ।
2. ਕਈ ਵਾਰ ਸਕੇਲ ਜਾਂ ਮਾਪਕ ਪੈਮਾਨੇ ਦਾ ਸਿਰਾ ਟੁੱਟਿਆ ਭਰਿਆ ਹੋਇਆ ਹੁੰਦਾ ਹੈ । ਇਸ ਹਾਲਤ ਵਿੱਚ ਸਕੇਲ ਦੀ ਕੋਈ ਅਗਲੀ ਸਪੱਸ਼ਟ ਪੂਰਨ ਅੰਕ ਜਿਵੇਂ ਕਿ 1.0 ਜਾਂ 2.0 ਦੀ ਵਰਤੋਂ ਪਹਿਲੀ ਪਤ ਵਜੋਂ ਕਰਨੀ ਚਾਹੀਦੀ ਹੈ । ਹੁਣ ਡੱਬੇ ਦੇ ਦੂਸਰੇ ਕਿਨਾਰੇ ਵਾਲੀ ਪੜ੍ਹਤ ਨੋਟ ਕਰੋ ਜਿਵੇਂ ਚਿੱਤਰ (ੲ) ਵਿੱਚ ਵਿਖਾਇਆ ਗਿਆ ਹੈ । ਇਸ ਹਾਲਤ ਵਿੱਚ ਤੁਹਾਨੂੰ ਦੂਸਰੇ ਸਿਰੇ ਦੀ ਪੜ੍ਹਤ ਵਿੱਚੋਂ ਇਸ ਪੂਰਨ ਅੰਕ ਨੂੰ ਘਟਾ ਕੇ ਲੰਬਾਈ ਪਤਾ ਕਰ ਲੈਣੀ ਚਾਹੀਦੀ ਹੈ ।
ਉਦਾਹਰਨ ਲਈ ਚਿੱਤਰ (ੲ) ਵਿੱਚ ਪਹਿਲੇ ਸਿਰੇ ਦੀ ਪੜ੍ਹਤ 1.0 ਹੈ ਅਤੇ ਡੱਬੇ ਦੇ ਦੂਸਰੇ ਸਿਰੇ ਦੀ ਪੜ੍ਹਤ 10.2 ਹੈ । ਇਸ ਲਈ ਡੱਬੇ ਦੀ ਲੰਬਾਈ ਦਾ ਸਹੀ ਮਾਪ (10.2 – 1.0) = 9.2 ਸੈਂਟੀਮੀਟਰ ਹੋਵੇਗਾ |
3. ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਵੀ ਮਹੱਤਵਪੂਰਨ ਹੁੰਦੀ ਹੈ । ਤੁਹਾਡੀ ਅੱਖ ਨੇ ਜਿਸ ਬਿੰਦੁ ਦੀ
(ੳ) ਆਈ ਪੜ੍ਹਤ ਨੋਟ ਕਰਨੀ ਹੋਵੇ ਤੁਹਾਡੀ ਅੱਖ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ।
(ਅ) ਵਿੱਚ ਅੱਖ ਦੀ ਸਥਿਤੀ ਬਿਲਕੁਲ ਸਹੀ ਹੈ । ਹੋਰਨਾਂ ਸਥਿਤੀਆਂ
(ੳ) ਅਤੇ
(ੲ) ਵਿੱਚ ਅੱਖ ਦੀ ਸਥਿਤੀ ਗ਼ਲਤ ਹੈ ਅਤੇ ਇਹਨਾਂ ਸਥਿਤੀਆਂ ਵਿੱਚ ਲਈ ਗਈ ਪੜ੍ਹਤ ਭਿੰਨ ਹੋਵੇਗੀ ।
ਪ੍ਰਸ਼ਨ (ii)
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਉਦਾਹਰਨ ਦਿਓ ।
ਉੱਤਰ-
ਗਤੀ ਦੀਆਂ ਕਿਸਮਾਂ-ਗਤੀ ਦੀਆਂ ਵੱਖ-ਵੱਖ ਕਿਸਮਾਂ ਹਨ । ਰੋਜ਼ਾਨਾ ਦੇ ਜੀਵਨ ਵਿੱਚ ਹੇਠ ਲਿਖੀਆਂ ਗਤੀ ਦੀਆਂ ਕਿਸਮਾਂ ਦਿਖਾਈ ਦਿੰਦੀਆਂ ਹਨ –
1. ਸਰਲ ਰੇਖੀ ਗਤੀ-ਜੇਕਰ ਕੋਈ ਵਸਤੂ ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੈ, ਤਾਂ ਉਸ ਵਸਤੂ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ ।
ਉਦਾਹਰਣ-
- ਸਿੱਧੀ ਸੜਕ ‘ਤੇ ਕਾਰ ਜਾਂ ਬੱਸ ਦੀ ਗਤੀ
- ਰੇਲ ਗੱਡੀ ਦੀ ਪਟੜੀ ਉੱਪਰ ਗਤੀ
- ਸਿੱਧੇ ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ ।
2. ਚੱਕਰਾਕਾਰ ਗਤੀ-ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਗਤੀ ਕਰਦਾ ਹੈ, ਤਾਂ ਉਸ ਵਸਤੂ ਦੀ ਗਤੀ ਚੱਕਰਾਕਾਰ ਗਤੀ ਅਖਵਾਉਂਦੀ ਹੈ |
ਉਦਾਹਰਨ-
- ਘੜੀ ਦੀਆਂ ਸੂਈਆਂ ਦੀ ਗਤੀ
- ਪੱਖੇ ਦੇ ਬਲੇਡਾਂ ਪਿਰਾਂ ਦੀ ਗਤੀ ।
- ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਘੁਮਾਉਣ ਨਾਲ ਪੱਥਰ ਦੀ ਗਤੀ ।
3. ਆਵਰਤੀ ਗਤੀ-ਜਦੋਂ ਕੋਈ ਵਸਤੂ ਆਪਣੀ ਗਤੀ ਇੱਕ ਨਿਸ਼ਚਿਤ ਸਮੇਂ ਬਾਅਦ ਦੁਹਰਾਉਂਦੀ ਹੈ, ਤਾਂ ਉਸ ਵਸਤੂ ਦੀ ਗਤੀ ਆਵਰਤੀ ਗਤੀ ਅਖਵਾਉਂਦੀ ਹੈ ।
ਉਦਾਹਰਣ-
- ਪੀਂਘ ਦੀ ਗਤੀ
- ਪੈਂਡੂਲਮ ਦੀ ਗਤੀ
- ਸਿਲਾਈ ਮਸ਼ੀਨ ਦੀ ਸੁਈ ਦੀ ਉੱਪਰ ਹੇਠਾਂ ਵੱਲ ਗਤੀ ।
ਪ੍ਰਸ਼ਨ (iii)
ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ ।
ਉੱਤਰ-
ਵਕਰ ਰੇਖਾ ਦੀ ਲੰਬਾਈ ਮਾਪਣਾ-ਕਿਸੇ ਵਕਰ ਰੇਖਾ ਦੀ ਲੰਬਾਈ ਧਾਗੇ ਅਤੇ ਸਕੇਲ ਦੁਆਰਾ ਮਾਪੀ ਜਾ ਸਕਦੀ ਹੈ ।
ਵਿਧੀ-ਜਿਸ ਵਕਰ ਰੇਖਾ ਦੀ ਲੰਬਾਈ ਮਾਪਣੀ ਹੈ ਉਸ ਦੇ ਇੱਕ ਸਿਰੇ ਤੇ ਚਿੰਨ A ਅਤੇ ਦੂਸਰੇ ਸਿਰੇ ਉੱਪਰ ਚਿੰਨ੍ਹ B ਲਗਾਓ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ । ਹੁਣ A ਤੋਂ B ਤੱਕ ਵੱਕਰ ਰੇਖਾ ਦੀ ਲੰਬਾਈ ਮਾਪਣ ਲਈ ਇੱਕ ਧਾਗਾ ਲਓ । ਇਸ ਧਾਗੇ ਦੇ ਇੱਕ ਸਿਰੇ ਗੰਢ ਮਾਰ ਦਿਓ । ਇਸ ਗੰਢ ਨੂੰ ਬਿੰਦੂ A ‘ਤੇ ਰੱਖੋ । ਆਪਣੇ ਅੰਗਠੇ ਦੀ ਸਹਾਇਤਾ ਨਾਲ ਧਾਗੇ ਨੂੰ ਤਣਿਆ ਰੱਖਦੇ ਹੋਏ ਵਕਰ ਰੇਖਾ ਦੇ ਉੱਪਰ ਰੱਖਦੇ ਹੋਏ ਦੂਜੇ ਹੱਥ ਦੀ ਮਦਦ ਨਾਲ ਬਾਕੀ ਧਾਗੇ ਨੂੰ ਅੱਗੇ ਰੇਖਾ ‘ਤੇ ਰੱਖਦੇ ਹੋਏ ਬਿੰਦੁ B ਤੱਕ ਪਹੁੰਚਣ ਤੱਕ ਇਸ ਕਿਰਿਆ ਨੂੰ ਦੁਹਰਾਓ । ਜਿੱਥੇ ਧਾਗਾ ਬਿੰਦੁ B ਨੂੰ ਛੂੰਹਦਾ ਹੈ ਉੱਥੇ ਧਾਗੇ ਨੂੰ ਗੰਢ ਮਾਰ ਦਿਓ । ਹੁਣ ਦੋਨੋਂ ਗੰਢਾਂ ਦੀ ਵਿਚਕਾਰਲੀ ਦੂਰੀ ਨੂੰ ਸਕੇਲ ਦੀ ਸਹਾਇਤਾ ਨਾਲ ਮਾਪ ਲਓ । ਇਹ ਲੰਬਾਈ ਉਸ ਵਕਰ ਰੇਖਾ AB ਦੀ ਲੰਬਾਈ ਹੋਵੇਗੀ ।
ਪ੍ਰਸ਼ਨ (iv)
ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ‘ਤੇ ਕਿਉਂ ਨਹੀਂ ਵਰਤਿਆ ਜਾ ਸਕਦਾ ?
ਉੱਤਰ-
ਇੱਕ ਹੀ ਲੰਬਾਈ ਨੂੰ ਗਿੱਠ ਜਾਂ ਕਦਮਾਂ ਦੀ ਲੰਬਾਈ ਨਾਲ ਵੱਖ-ਵੱਖ ਵਿਅਕਤੀਆਂ ਦੁਆਰਾ ਮਾਪਣ ਨਾਲ ਵੱਖ-ਵੱਖ ਨਤੀਜੇ ਪ੍ਰਾਪਤ ਹੋਣਗੇ ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗੱਠਾਂ ਅਤੇ ਕਦਮਾਂ ਦੀਆਂ ਲੰਬਾਈਆਂ ਵੱਖ-ਵੱਖ ਹੁੰਦੀਆਂ ਹਨ । ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਲੰਬਾਈ ਆਪਣੀ ਹੀ ਗਿੱਠ ਜਾਂ ਕਦਮ ਨਾਲ ਮਾਪ ਕੇ ਕਿਸੇ ਦੂਸਰੇ ਵਿਅਕਤੀਆਂ ਨੂੰ ਦੱਸਦੇ ਹੋ ਤਾਂ ਉਹ ਅਸਲ ਲੰਬਾਈ ਬਾਰੇ ਨਹੀਂ ਸਮਝ ਪਾਉਣਗੇ ਕਿਉਂਕਿ ਤੁਹਾਡੀ ਗਿੱਠ ਜਾਂ ਕਦਮ ਦੀ ਲੰਬਾਈ ਬਾਰੇ ਉਹ ਨਹੀਂ ਜਾਣਦੇ ਹਨ । ਇਸ ਲਈ ਮਾਪਣ ਵਾਸਤੇ ਮਿਆਰੀ ਲੰਬਾਈ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਬਦਲੇ । ਇਸ ਲਈ ਗਿੱਠ ਜਾਂ ਕਦਮ ਦੀ ਲੰਬਾਈ ਨੂੰ ਮਾਪਣ ਦੇ ਮਾਣਕ ਦੇ ਤੌਰ ‘ਤੇ ਨਹੀਂ ਵਰਤਿਆ ਜਾ ਸਕਦਾ ਹੈ ।
PSEB Solutions for Class 6 Science ਗਤੀ ਅਤੇ ਦੂਰੀਆਂ ਦਾ ਮਾਣ Important Questions and Answers
1. ਖ਼ਾਲੀ ਥਾਂਵਾਂ ਭਰੋ-
(i) ਵਕਰ ਲੰਬਾਈਆਂ ਨੂੰ ………………. ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ।
ਉੱਤਰ-
ਧਾਗੇ,
(ii) ਸਰਲ ਰੇਖੀ ਗਤੀ ਵਸਤੂ ਦਾ ………….. ਪੱਥ ‘ਤੇ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਜਾਣਾ ਹੁੰਦਾ ਹੈ ।
ਉੱਤਰ-
ਸਰਲ ਰੇਖਾ,
(iii) ਛੱਤ ਦੇ ਪੱਖੇ ਦੇ ਪਰਾਂ ਦੀ ਗਤੀ …………. ਦਾ ਇੱਕ ਉਦਾਹਰਨ ਹੈ ।
ਉੱਤਰ-
ਚੱਕਰਾਕਾਰ ਗਤੀ,
(iv) ਧਰਤੀ ਦਾ ਸੂਰਜ ਦੁਆਲੇ ਚੱਕਰ ਲਗਾਉਣਾ ……………….. ਦਾ ਇੱਕ ਉਦਾਹਰਨ ਹੈ ।
ਉੱਤਰ-
ਆਵਰਤੀ ਗਤੀ,
(v) ਕਿਸੇ ਵਸਤੂ ਦਾ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੀ ਤੁਲਨਾ ਵਿੱਚ ਆਪਣੀ ਸਮੇਂ ਨਾਲ ਪਰਿਵਰਤਨ ਹੁੰਦਾ ਹੈ ।
ਉੱਤਰ-
ਸਥਿਤੀ ।
2. ਸਹੀ ਜਾਂ ਗਲਤ ਲਿਖੋ-
(i) ਸਾਡਾ ਆਪਣੀਆਂ ਬਾਂਹਾਂ ਨੂੰ ਅੱਗੇ-ਪਿੱਛੇ ਹਿਲਾਉਣਾ ਆਵਰਤੀ ਗਤੀ ਦੀ ਉਦਾਹਰਨ ਹੈ ।
ਉੱਤਰ-
ਗ਼ਲਤ,
(ii) ਆਵਰਤੀ ਗਤੀ, ਸਮਾਂ ਮਾਪਣ ਵਿੱਚ ਸਾਡੀ ਸਹਾਇਤਾ ਕਰਦੀ ਹੈ |
ਉੱਤਰ-
ਸਹੀ,
(iii) ਮੀਟਰ ਲੰਬੀਆਂ ਦੂਰੀਆਂ ਮਾਪਣ ਲਈ ਇੱਕ ਸੁਵਿਧਾਜਨਕ ਇਕਾਈ ਹੈ ।
ਉੱਤਰ-
ਗ਼ਲਤ,
(iv) ਲੰਬਾਈ ਦੀ S.I. ਇਕਾਈ ਸੈਂਟੀਮੀਟਰ ਹੈ ।
ਉੱਤਰ-
ਗ਼ਲਤ,
(v) ਇੱਕ ਸਿੱਧੀ ਸੜਕ ‘ਤੇ ਵਾਹਨਾਂ ਦਾ ਗਤੀ ਕਰਨਾ ਸਰਲ ਰੇਖੀ ਗਤੀ ਦੀ ਉਦਾਹਰਨ ਹੈ ।
ਉੱਤਰ-
ਸਹੀ ॥
3. ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਮੀਟਰ | (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ |
(ii) ਗਤੀ | (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ |
(iii) ਚੱਕਰਾਕਾਰ ਗਤੀ | (ਈ) ਲੰਬਾਈ ਦੀ S.1. ਇਕਾਈ |
(iv) ਸਰਲ ਰੇਖੀ ਗਤੀ | (ਸ) ਵਸਤੁ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ |
(v) ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ | | (ਹ) ਰੁੱਖ ਤੋਂ ਸੇਬ ਦਾ ਡਿੱਗਣਾ |
ਉੱਤਰ-
ਕਾਲਮ ‘ਉੱ’ | ਕਾਲਮ ‘ਅ’ |
(i) ਮੀਟਰ | (ਇ) ਲੰਬਾਈ ਦੀ S.I. ਇਕਾਈ |
(ii) ਗਤੀ | (ਸ) ਵਸਤੂ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ |
(iii) ਚੱਕਰਾਕਾਰ ਗਤੀ | (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ |
(iv) ਸਰਲ ਰੇਖੀ ਗਤੀ | (ਹ) ਰੁੱਖ ਤੋਂ ਸੇਬ ਦਾ ਡਿੱਗਣਾ |
(v) ਕੂਹਣੀ ਤੋਂ ਉੱਗਲੀ ਤੱਕ ਦੀ ਲੰਬਾਈ | (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ |
4. ਸਹੀ ਉੱਤਰ ਚੁਣੋ –
(i) ਹੇਠ ਲਿਖੀਆਂ ਵਿੱਚੋਂ ਲੰਬਾਈ ਦੀ ਕਿਹੜੀ ਮਿਆਰੀ ਇਕਾਈ ਹੈ ?
(ਉ) ਡੈਸੀਮੀਟਰ
(ਅ) ਸੈਂਟੀਮੀਟਰ
(ਈ) ਮਿਲੀਮੀਟਰ
(ਸ) ਮੀਟਰ ।
ਉੱਤਰ-
(ਸ) ਮੀਟਰ ।
(ii) 1 ਕਿਲੋਮੀਟਰ … ………. ਹੈ ।
(ਉ) 100 ਮੀਟਰ
(ਅ) 1000 ਮੀਟਰ
(ਇ) 100 ਸੈਂਟੀਮੀਟਰ
(ਸ) 10 ਮਿਲੀਮੀਟਰ ॥
ਉੱਤਰ-
(ਅ) 1000 ਮੀਟਰ ।
(iii) ਵਕਰ ਰੇਖਾ ਦੀ ਲੰਬਾਈ ਮਾਪੀ ਜਾ ਸਕਦੀ ਹੈ
(ਉ) ਦਰਜੀ ਦਾ ਫੀਤਾ
(ਅ) ਮੀਟਰ ਸਕੇਲ
(ਇ) ਧਾਗਾ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਧਾਗਾ ।
(iv) ਪਾਣੀ ‘ ਤੇ ਵਰਤਿਆ ਜਾਣ ਵਾਲਾ ਆਵਾਜਾਈ ਦਾ ਸਾਧਨ ਹੈ
(ਉ) ਹਵਾਈ ਜਹਾਜ਼
(ਅ) ਕਿਸ਼ਤੀ
(ਇ) ਰੇਲ ਗੱਡੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਕਿਸ਼ਤੀ ।
(v) ਝੂਲਾ ਝੂਲਦੇ ਹੋਏ ਬੱਚੇ ਦੀ ਗਤੀ ਹੁੰਦੀ ਹੈ
(ਉ) ਚੱਕਰਾਕਾਰ ਗਤੀ
(ਅ) ਆਵਰਤੀ ਗਤੀ
(ਇ) ਸਰਲ ਰੇਖੀ ਗਤੀ
(ਸ) ਆਵਰਤੀ ਗਤੀ ਅਤੇ ਚੱਕਰਾਕਾਰ ਗਤੀ ।
ਉੱਤਰ-
(ਅ) ਆਵਰਤੀ ਗਤੀ ।
(vi) ਇੱਕ ਮਿਲੀਮੀਟਰ, ਇੱਕ ਮੀਟਰ ਦਾ ਕਿੰਨਵਾਂ ਹਿੱਸਾ ਹੈ ?
(ਓ) \(\frac{1}{10}\) ਵਾਂ
(ਅ) \(\frac{1}{100}\) ਵਾਂ
(ਈ) \(\frac{1}{1000}\) ਵਾਂ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) \(\frac{1}{1000}\) ਵਾਂ|
(vii) ਦਿੱਲੀ ਅਤੇ ਮੁੰਬਈ ਦੀ ਵਿਚਕਾਰਲੀ ਦੂਰੀ ਦਰਸਾਉਣ ਲਈ ਲੰਬਾਈ ਦਾ ਮਾਣਕ ਮਾਤ੍ਰਿਕ ਵਜੋਂ ਵਰਤੋਂ ਕਰਾਂਗੇ –
(ਉ) ਮੀਟਰ
(ਅ) ਕਿਲੋਗ੍ਰਾਮ
(ਈ) ਕਿਲੋਮੀਟਰ
(ਸ) ਸੈਂਟੀਮੀਟਰ ।
ਉੱਤਰ-
(ਇ) ਕਿਲੋਮੀਟਰ ॥
(vii) ਮੀਟਰ ਸਕੇਲ ਨਾਲ ਲੰਬਾਈ ਮਾਪਣ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ –
(ਉ) ਅੱਖ ਦੀ ਸਹੀ ਸਥਿਤੀ
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ
(ਇ) ਕੇਵਲ ਸਕੇਲ ਦਾ ਸਿਰਾ ਠੀਕ ਹੋਣਾ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ ।
(ix) ਲੰਬਾਈ ਦੀ S.I. ਇਕਾਈ ਹੈ
(ਉ) ਕਿਲੋਮੀਟਰ
(ਅ) ਸੈਂਟੀਮੀਟਰ
(ਇ) ਮੀਟਰ
(ਸ) ਫੁੱਟ ।
ਉੱਤਰ-
(ੲ) ਮੀਟਰ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1.
ਲੰਬਾਈ ਦੀ S.I. ਇਕਾਈ ਦਾ ਨਾਂ ਦੱਸੋ ।
ਉੱਤਰ-
ਲੰਬਾਈ ਦੀ S.1. ਇਕਾਈ ਮੀਟਰ ਹੈ ।
ਪ੍ਰਸ਼ਨ 2.
ਹੇਠ ਲਿਖੀਆਂ ਪਰਸਥਿਤੀਆਂ ਵਿੱਚ ਦੂਰੀ ਨੂੰ ਮਾਪਣ ਦੀ ਇਕਾਈ ਕੀ ਹੋਵੇਗੀ ?
(ਉ) ਮਨੁੱਖ ਦੀ ਉੱਚਾਈ
(ਅ) ਪਹਾੜ ਦੀ ਚੋਟੀ ਦੀ ਉੱਚਾਈ ।
(ਸ) ਮੁੰਬਈ ਤੋਂ ਦਿੱਲੀ ਵਿਚਕਾਰ ਦੂਰੀ ।
ਉੱਤਰ-
(ੳ) ਸੈਂਟੀਮੀਟਰ
(ਅ) ਮੀਟਰ
(ਈ) ਕਿਲੋਮੀਟਰ ।
ਪ੍ਰਸ਼ਨ 3.
ਗਤੀਸ਼ੀਲ ਸਾਈਕਲ ਦੇ ਪਹੀਏ ਦੀ ਗਤੀ ਕਿਸ ਕਿਸਮ ਦੀ ਹੁੰਦੀ ਹੈ ?
ਉੱਤਰ-
ਗਤੀਸ਼ੀਲ ਸਾਈਕਲ ਦਾ ਪਹੀਆ ਇੱਕੋ ਸਮੇਂ ਚੱਕਰਾਕਾਰ ਗਤੀ ਕਰਦਾ ਹੋਇਆ ਸੜਕ ‘ਤੇ ਅੱਗੇ ਵੱਲ ਜਾਂਦੇ ਹੋਏ ਸਰਲ ਰੇਖੀ ਗਤੀ ਕਰਦਾ ਹੈ ।
ਪ੍ਰਸ਼ਨ 4.
ਕੀ ਅਸੀਂ ਵਕਰ ਰੇਖੀ ਦੀ ਲੰਬਾਈ ਸਿੱਧੇ ਹੀ ਮੀਟਰ ਸਕੇਲ ਵਰਤੋਂ ਕਰਕੇ ਮਾਪ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਮੀਟਰ ਸਕੇਲ ਦੀ ਸਿੱਧੇ ਹੀ ਵਰਤੋਂ ਕਰਕੇ ਵਕਰ ਰੇਖਾ ਦੀ ਲੰਬਾਈ ਗਿਆਤ ਨਹੀਂ ਕਰ ਸਕਦੇ । ਪਹਿਲਾਂ ਧਾਗੇ ਨਾਲ ਵਕਰ ਰੇਖਾ ਦੀ ਲੰਬਾਈ ਮਾਪਾਂਗੇ ਅਤੇ ਫਿਰ ਉਸ ਧਾਗੇ ਦੀ ਲੰਬਾਈ ਜੋ ਵਕਰ ਰੇਖਾ ਦੀ ਲੰਬਾਈ ਦੇ ਸਮਾਨ ਹੈ ਨੂੰ ਮੀਟਰ ਸਕੇਲ ਨਾਲ ਮਾਪਾਂਗੇ ।
ਪ੍ਰਸ਼ਨ 5.
ਕਿਸ ਕਿਸਮ ਦੀ ਜੁਗਤ ਦੀ ਵਰਤੋਂ ਕਰਕੇ ਅਸੀਂ ਰੁੱਖ ਦੀ ਮੋਟਾਈ ਨੂੰ ਮਾਪਾਂਗੇ ?
ਉੱਤਰ-
ਅਸੀਂ ਲੰਬਾਈ ਮਾਣ ਵਾਲੀ ਟੇਪ ਦੀ ਵਰਤੋਂ ਕਰਕੇ ਰੁੱਖ ਦੀ ਮੋਟਾਈ ਨੂੰ ਸਿੱਧੇ ਹੀ ਮਾਪ ਸਕਦੇ ਹਾਂ ਜਾਂ ਫਿਰ ਧਾਗੇ ਅਤੇ ਮੀਟਰ ਸਕੇਲ ਦੁਆਰਾ ਰੁੱਖ ਦੀ ਮੋਟਾਈ ਮਾਪ ਸਕਦੇ ਹਾਂ ।
ਪ੍ਰਸ਼ਨ 6.
ਕੈਰਮ ਦੀ ਗਤੀਸ਼ੀਲ ਗੀਟੀ (ਸਈਕਰ ਦੀ ਕਿਸ ਪ੍ਰਕਾਰ ਦੀ ਗਤੀ ਹੁੰਦੀ ਹੈ ?
ਉੱਤਰ-
ਕੈਰਮ ਦੀ ਖੇਡ ਵਿੱਚ ਸਟ੍ਰਾਈਕਰ (ਗੀਟੀ) ਸਰਲ ਰੇਖਾ ਵਿੱਚ ਗਤੀ ਕਰਦੀ ਹੈ । ਇਸ ਲਈ ਇਸ ਦੀ ਸਰਲ ਰੇਖੀ ਗਤੀ ਹੁੰਦੀ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ –
ਪ੍ਰਸ਼ਨ 1.
ਮਾਪ ਦੇ ਮਾਣਕ ਮਾਤ੍ਰਿਕ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵਿਭਿੰਨ ਅਸਮਾਨ ਮਾਤ੍ਰਿਕਾਂ ਦੁਆਰਾ ਕੀਤੇ ਗਏ ਮਾਪਣ ਨੂੰ ਦੂਸਰੇ ਵਿਅਕਤੀਆਂ ਦੁਆਰਾ ਸਮਝਣਾ ਕਠਿਨ ਹੋਵੇਗਾ | ਅਜਿਹੀ ਸਥਿਤੀ ਵਿੱਚ ਉਹ ਵਸਤੁ ਦਾ ਲਿਆ ਗਿਆ ਸਹੀ ਮਾਪ ਨਹੀਂ ਸਮਝ ਸਕਣਗੇ । ਉਦਾਹਰਣ ਵਜੋਂ ਜੇ ਤੁਸੀਂ ਅਤੇ ਤੁਹਾਡਾ ਜਮਾਤੀ ਆਪਣੀ-ਆਪਣੀ ਬਲਿਸ਼ਤ ਨਾਲ ਖਿੜਕੀ ਦੀ ਲੰਬਾਈ ਨੂੰ ਮਾਪਣ ਤਾਂ ਦੋਨਾਂ ਦੁਆਰਾ ਲਿਆ ਗਿਆ ਮਾਪ ਭਿੰਨ-ਭਿੰਨ ਹੋਵੇਗਾ ਕਿਉਂਕਿ ਵੱਖ-ਵੱਖ ਮਨੁੱਖਾਂ ਦੇ ਬਲਿਸ਼ਤ ਦੀ ਲੰਬਾਈ ਵੱਖ-ਵੱਖ ਹੁੰਦੀ ਹੈ । ਇਸ ਲਈ ਸਮਰੂਪਤਾ ਜਾਂ ਸਮਾਨਤਾ ਅਤੇ ਸਹੀ ਗਿਆਨ ਲਈ ਮਾਣਕ ਮਾਤ੍ਰਿਕ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 2.
ਧਰਤੀ ਦੀ ਦੋ ਕਿਸਮ ਦੀ ਗਤੀ ਬਾਰੇ ਦੱਸੋ ।
ਉੱਤਰ-
ਧਰਤੀ ਦੀਆਂ ਹੇਠ ਲਿਖੀਆਂ ਦੋ ਕਿਸਮ ਦੀਆਂ ਗਤੀਆਂ ਹੁੰਦੀਆਂ ਹਨ –
- ਸੂਰਜ ਦੇ ਆਲੇ-ਦੁਆਲੇ ਧਰਤੀ ਦੀ ਗਤੀ-ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਪਿੱਛੋਂ ਦੁਹਰਾਈ ਜਾਂਦੀ ਹੈ, ਇਸ ਲਈ ਧਰਤੀ ਦੀ ਇਸ ਗਤੀ ਨੂੰ ਆਵਰਤੀ ਗਤੀ ਕਹਿੰਦੇ ਹਨ ।
- ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣਾ-ਗਤੀ ਆਵਰਤੀ ਅਤੇ ਚੱਕਰਾਕਾਰ ਗਤੀ ਦੋਨੋਂ ਪਕਾਰ ਦੀ ਹੈ ਕਿਉਂਕਿ ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਮਗਰੋਂ ਦੁਹਰਾਈ ਜਾਂਦੀ ਹੈ ਅਤੇ ਆਪਣੀ ਧੁਰੀ ਦੇ ਚਹੁੰ ਪਾਸੇ ਚੱਕਰ ਵਿੱਚ ਘੁੰਮਦੀ ਹੈ ।
ਪ੍ਰਸ਼ਨ 3.
ਮੀਟਰ ਸਕੇਲ ਦੀ ਸਹਾਇਤਾ ਨਾਲ ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਧਿਆਨ ਰੱਖਣ ਯੋਗ ਕੋਈ ਦੋ ਸਾਵਧਾਨੀਆਂ ਦੱਸੋ ।
ਉੱਤਰ-
ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਅੱਖ ਦੀ ਸਥਿਤੀ ਸਹੀ ਹੋਣੀ ਚਾਹੀਦੀ ਹੈ ।
- ਸਕੇਲ ਦੇ ਸਿਰੇ ਭਰੇ ਹੋਏ ਨਹੀਂ ਹੋਣੇ ਚਾਹੀਦੇ । ਜੇਕਰ ਇਹ ਭੁਰਿਆ ਹੋਵੇ ਤਾਂ ਹੋਰ ਕਿਸੇ ਪੂਰਨ ਅੰਕ ਨੂੰ ਲਿਆ ਜਾਣਾ ਚਾਹੀਦਾ ਹੈ ।
- ਸਕੇਲ ਨੂੰ ਮਾਪੀ ਜਾਣ ਵਾਲੀ ਲੰਬਾਈ ਦੇ ਸਮਾਂਤਰ ਰੱਖਣਾ ਚਾਹੀਦਾ ਹੈ । ਪ੍ਰਸ਼ਨ 4. ਕਿਸੇ ਵਿਅਕਤੀ ਦੀ ਲੰਬਾਈ 1.65 ਮੀਟਰ ਹੈ । ਇਸ ਨੂੰ
ਸੈਂਟੀਮੀਟਰ ਅਤੇ ਮਿਲੀਮੀਟਰ ਵਿੱਚ ਤਬਦੀਲ ਕਰੋ । ਹੱਲ : ਵਿਅਕਤੀ ਦੀ ਲੰਬਾਈ = 1.65 ਮੀਟਰ
= 1.65 x 100 (∵ 1 ਮੀਟਰ = 100 ਸੈਂਟੀਮੀਟਰ)
= 165 ਸੈਂਟੀਮੀਟਰ ਉੱਤਰ ,
= 165 x 10 (∵ 1 ਸੈਂਟੀਮੀਟਰ = 10 ਮਿਲੀਮੀਟਰ)
= 1650 ਮਿਲੀਮੀਟਰ ਉੱਤਰ ॥
ਪ੍ਰਸ਼ਨ 5.
ਕਿਸੇ ਸਵੈਟਰ ਬਣਨ ਦੀ ਸਲਾਈ ਦੀ ਲੰਬਾਈ ਮਾਪਦੇ ਸਮੇਂ ਸਕੇਲ ਉੱਤੇ ਜੇਕਰ ਇਸ ਦੇ ਕਿਸੇ ਇੱਕ ਸਿਰੇ ‘ ਤੇ ਪਤ 3.0 ਸੈਂਟੀਮੀਟਰ ਅਤੇ ਦੂਸਰੇ ਸਿਰੇ ‘ਤੇ ਪਤ 33.1 ਸੈਂਟੀਮੀਟਰ ਹੈ, ਤਾਂ ਸਲਾਈ ਦੀ ਲੰਬਾਈ ਕਿੰਨੀ ਹੈ ?
ਉੱਤਰ –
ਸਵੈਟਰ ਬੁਣਨ ਵਾਲੀ ਸਲਾਈ ਦੀ ਲੰਬਾਈ = ਅੰਤਿਮ ਸਿਰੇ ਦੀ ਪੜ੍ਹਤ – ਆਰੰਭ ਵਾਲੇ ਸਿਰੇ ਦੀ ਪੜ੍ਹਤ
= 33.1 ਸੈਂਟੀਮੀਟਰ – 3.0 ਸੈਂਟੀਮੀਟਰ
= 30.1 ਸੈਂਟੀਮੀਟਰ ਉੱਤਰ ।
ਪ੍ਰਸ਼ਨ 6.
ਪ੍ਰਾਚੀਨ ਸਮੇਂ ਵਿੱਚ ਲੰਬਾਈ ਮਾਪਣ ਲਈ ਕਿਹੜੀਆਂ ਵੱਖ-ਵੱਖ ਇਕਾਈਆਂ ਦੀਆਂ ਵਰਤੋਂ ਕੀਤੀਆਂ ਗਈਆਂ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਵਰਤੀਆਂ ਗਈਆਂ ਲੰਬਾਈ ਮਾਪਣ ਦੀਆਂ ਇਕਾਈਆਂ ਸਨ –
- ਫੁੱਟ ਦੀ ਲੰਬਾਈ
- ਉਂਗਲੀਆਂ ਦੀ ਚੌੜਾਈ
- ਕਦਮਾਂ ਦੀ ਲੰਬਾਈ
- ਕੂਹਣੀ ਤੋਂ ਲੈ ਕੇ ਉਂਗਲੀਆਂ ਤਕ ਦੀ ਲੰਬਾਈ
- ਗਜ ਆਦਿ ।
ਪ੍ਰਸ਼ਨ 7.
ਹਵਾ, ਪਾਣੀ ਅਤੇ ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਵਿੱਚ ਹਰੇਕ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-
- ਹਵਾਈ ਜਹਾਜ਼ ਅਤੇ
- ਹੈਲੀਕਾਪਟਰ ।
ਪਾਣੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-
- ਸਮੁੰਦਰੀ ਜਹਾਜ਼,
- ਮੋਟਰ ਨਾਲ ਚਲਣ ਵਾਲੀ ਕਿਸ਼ਤੀ ।
ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-
- ਬੱਸ,
- ਰੇਲ ਗੱਡੀ ।
ਪ੍ਰਸ਼ਨ 8.
ਹੇਠ ਲਿਖੀਆਂ ਵਸਤੂਆਂ ਨੂੰ ਸਰਲ ਰੇਖੀ ਗਤੀ, ਚੱਕਰਾਕਾਰ ਗਤੀ ਅਤੇ ਆਵਰਤੀ ਗਤੀ ਵਿੱਚ ਵਰਗੀਕ੍ਰਿਤ ਕਰੋ : ਝੂਲੇ ‘ਤੇ ਝੂਲਦੇ ਬੱਚੇ ਦੀ ਗਤੀ, ਖੇਤ ਵਿੱਚ ਚਲਦੇ ਹਲ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ, ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ।
ਉੱਤਰ-
ਸਰਲ ਰੇਖੀ ਗਤੀ-ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਖੇਤ ਵਿੱਚ ਚਲਦੇ ਹੱਲ ਦੀ ਗਤੀ । ਚੱਕਰਾਕਾਰ ਗਤੀ-ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ । ਆਵਰਤੀ ਗਤੀ-ਝੂਲਾ ਝੂਲਦੇ ਹੋਏ ਬੱਚੇ ਦੀ ਗਤੀ, ਸਿਲਾਈ ਮਸ਼ੀਨ ਦੀ ਸੁਈ ਦੀ ਗਤੀ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਪ੍ਰਾਚੀਨ ਸਮੇਂ ਵਿੱਚ ਲੋਕ ਮਾਪ ਦੇ ਮਾਤ੍ਰਿਕਾਂ ਦੇ ਰੂਪ ਵਜੋਂ ਕਿਨ੍ਹਾਂ-ਕਿਨ੍ਹਾਂ ਵਸਤੂਆਂ ਦੀ ਵਰਤੋਂ ਕਰਦੇ ਸੀ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਮਨੁੱਖੀ ਪੈਰ ਦੀ ਲੰਬਾਈ, ਉਂਗਲੀਆਂ ਦੀ ਚੌੜਾਈ ਅਤੇ ਕਦਮਾਂ ਦੀ ਦੂਰੀ ਇਨ੍ਹਾਂ ਸਾਰੀਆਂ ਨੂੰ ਲੰਬਾਈ ਦੇ ਮਾਪਾਂ ਦੇ ਮਾਤ੍ਰਿਕ ਦੇ ਰੂਪ ਵਿੱਚ ਆਮ ਤੌਰ ‘ਤੇ ਪ੍ਰਯੋਗ ਕਰਦੇ ਸਨ । ਹੜੱਪਾ ਸਭਿਅਤਾ ਦੇ ਲੋਕਾਂ ਨੇ ਜ਼ਰੂਰ ਹੀ ਲੰਬਾਈ ਦੇ ਬਹੁਤ ਵਧੀਆ ਮਾਪਕਾਂ ਦੀ ਵਰਤੋਂ ਕੀਤੀ ਹੋਵੇਗੀ ਕਿਉਂਕਿ ਖੁਦਾਈ ਕਰਨ ਤੋਂ ਮਿਲੀਆਂ ਜਿਉਮੈਟਰੀਕਲ ਰਚਨਾਵਾਂ ਨੂੰ ਵੇਖਣ ਤੋਂ ਅਜਿਹਾ ਜਾਪਦਾ ਹੈ ।
ਕੂਹਣੀ ਤੋਂ ਉਂਗਲੀਆਂ ਦੀ ਟਿੱਪ ਤੱਕ ਦੀ ਲੰਬਾਈ ਜਿਸ ਨੂੰ ਇੱਕ ਹੱਥ ਕਹਿੰਦੇ ਹਨ ਲੰਬਾਈ ਦੇ ਮਾਤ੍ਰਿਕ ਵਜੋਂ ਪ੍ਰਾਚੀਨ ਮਿਸ਼ਰ ਦੇਸ਼ ਵਿੱਚ ਉਪਯੋਗ ਕੀਤਾ ਜਾਂਦਾ ਸੀ । ਇਸ ਸੰਸਾਰ ਦੇ ਹੋਰ ਵੀ ਦੇਸ਼ਾਂ ਵਿੱਚ ਇਸਨੂੰ ਸਵੀਕਾਰਤਾ ਪ੍ਰਾਪਤ ਸੀ । ਇਸ ਤੋਂ ਛੋਟ ਸੰਸਾਰ ਦੇ ਹੋਰਨਾਂ ਹਿੱਸਿਆਂ ਵਿੱਚ ਫੁੱਟ ਦੀ ਵਰਤੋਂ ਲੰਬਾਈ ਦੇ ਮਾਤਿਕ ਵਜੋਂ ਕੀਤੀ ਜਾਂਦੀ ਸੀ ਪਰੰਤ ਵੱਖ-ਵੱਖ ਦੇਸ਼ਾਂ ਵਿੱਚ ਫੁੱਟ ਦੀ ਲੰਬਾਈ ਵੱਖ-ਵੱਖ ਹੁੰਦੀ ਸੀ । ਗਜ ਲੰਬਾਈ ਮਾਪਣ ਲਈ ਕੱਪੜੇ ਫੈਲਾ ਕੇ ਬਾਂਹ ਦੇ ਸਿਰੇ ਤੋਂ ਠੋਢੀ ਤੱਕ ਕੱਪੜੇ ਨੂੰ ਮਾਪਿਆ ਜਾਂਦਾ ਸੀ । ਰੋਮ ਦੇ ਨਿਵਾਸੀ ਆਪਣੇ ਕਦਮਾਂ ਨਾਲ ਲੰਬਾਈ ਮਾਤ੍ਰਿਕ ਵਜੋਂ ਵਰਤੋਂ ਕਰਦੇ ਸੀ ।
ਪ੍ਰਾਚੀਨ ਭਾਰਤ ਵਿੱਚ ਛੋਟੀ ਲੰਬਾਈ ਨੂੰ ਮਾਪਣ ਲਈ ਉੱਗਲੀ ਅਤੇ ਮੁੱਠੀ ਦੀ ਚੌੜਾਈ ਦੀ ਵਰਤੋਂ ਕੀਤੀ ਜਾਂਦੀ ਸੀ । ਅੱਜ ਵੀ ਭਾਰਤ ਦੇ ਕਈ ਭਾਗਾਂ ਵਿੱਚ ਫੁੱਲ ਵੇਚਣ ਵਾਲਿਆਂ ਨੂੰ ਫੁੱਲ ਦੇ ਹਾਰ (ਮਾਲਾ) ਵੇਚਣ ਸਮੇਂ ਆਪਣੀ ਬਾਂਹ ਨੂੰ ਮਾਤ੍ਰਿਕ ਵਜੋਂ ਲੰਬਾਈ ਮਾਪਦੇ ਹੋਏ ਵੇਖਿਆ ਜਾ ਸਕਦਾ ਹੈ । ਪ੍ਰਾਚੀਨ ਸਮੇਂ ਤੋਂ ਸੁਵਿਧਾ ਅਨੁਸਾਰ ਮਨੁੱਖੀ ਸਰੀਰ ਦੇ ਅਜਿਹੇ ਬਹੁਤ ਸਾਰੇ ਅੰਗਾਂ ਨੂੰ ਲੰਬਾਈ ਦੇ ਮਾਤ੍ਰਿਕ ਵਜੋਂ ਉਪਯੋਗ ਕੀਤਾ ਜਾਂਦਾ ਰਿਹਾ ਹੈ । ਪਰੰਤੂ ਹਰੇਕ ਵਿਅਕਤੀ ਦੇ ਸਰੀਰ ਦੇ ਅੰਗਾਂ ਦੀ ਲੰਬਾਈ ਵੱਖ-ਵੱਖ ਹੋਣ ਕਾਰਨ ਕਈ ਮੁਸ਼ਕਿਲਾਂ ਆਉਂਦੀਆਂ ਸੀ, ਜਿਸ ਕਰਕੇ 1970 ਵਿੱਚ ਫਰਾਂਸੀਸੀਆਂ ਨੇ ਮਾਪਣ ਦੀ ਇੱਕ ਮਾਣਕ ਪ੍ਰਣਾਲੀ ਦੀ ਰਚਨਾ ਕੀਤੀ ਜਿਸਨੂੰ ਮੀਟਿਕ ਪ੍ਰਣਾਲੀ ਕਿਹਾ ਜਾਂਦਾ ਹੈ ।