Punjab State Board PSEB 6th Class Science Book Solutions Chapter 14 ਪਾਣੀ Textbook Exercise Questions, and Answers.
PSEB Solutions for Class 6 Science Chapter 14 ਪਾਣੀ
Science Guide for Class 6 PSEB ਪਾਣੀ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 146 )
ਪ੍ਰਸ਼ਨ 1.
ਕੀ ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਨਹੀਂ, ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਨਹੀਂ ਹੁੰਦੀ ।
ਸੋਚੋ ਅਤੇ ਉੱਤਰ ਦਿਓ (ਪੇਜ 147)
ਪ੍ਰਸ਼ਨ 1.
ਜਦੋਂ ਅਸੀਂ ਫਰਿੱਜ ਵਿਚੋਂ ਆਇਸਕੀਮ ਬਾਹਰ ਕੱਢਦੇ ਹਾਂ ਤਾਂ ਕੀ ਹੁੰਦੀ ਹੈ ?
ਉੱਤਰ-
ਆਇਸਕੀਮ ਫਰਿੱਜ ਵਿਚੋਂ ਬਾਹਰ ਕੱਢਦੇ ਹੀ ਪਿਘਲ ਜਾਂਦੀ ਹੈ ।
ਪਸ਼ਨ 2.
ਆਇਸਕੀਮ ਕਿਸ ਅਵਸਥਾ ਵਿੱਚ ਹੁੰਦੀ ਹੈ ।
ਉੱਤਰ-
ਠੋਸ ।
ਸੋਚੋ ਅਤੇ ਉੱਤਰ ਦਿਓ (ਪੇਜ 148)
ਪ੍ਰਸ਼ਨ 1.
ਗਰਮੀਆਂ ਦੇ ਦਿਨਾਂ ਵਿੱਚ ਪਾਣੀ ਫਰਸ਼ ‘ਤੇ ਫੈਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਸਰਜ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਪਾਣੀ ਜਲ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਨੂੰ ਵਾਸ਼ਪਨ ਆਖਦੇ ਹਨ ਤੇ ਫ਼ਰਸ਼ ਜਲਦੀ ਸੁੱਕ ਜਾਂਦਾ ਹੈ।
ਪ੍ਰਸ਼ਨ 2.
ਉਪਲੇ (Cow dung cakes) ਧੁੱਪ ਵਿੱਚ ਕਿਉਂ ਰੱਖੇ ਜਾਂਦੇ ਹਨ ?
ਉੱਤਰ-
ਪਲੇ ਸੂਰਜ ਦੇ ਤਾਪਮਾਨ ਨਾਲ ਸੁੱਕ ਜਾਂਦੇ ਹਨ । ਸੂਰਜ ਦੇ ਤਾਪਮਾਨ ਨਾਲ ਉਪਲੇ ਵਿੱਚ ਪਾਣੀ ਜਲ ਵਾਸ਼ਪ ਬਣ ਜਾਂਦਾ ਹੈ ਤੇ ਉਹ ਸੁੱਕ ਜਾਂਦੇ ਹਨ ।
ਸੋਚੋ ਅਤੇ ਉੱਤਰ ਦਿਓ (ਪੇਜ 149)
ਪ੍ਰਸ਼ਨ 1.
ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿਚੋਂ ਕੱਢਣ ਤੋਂ ਬਾਅਦ ਤੁਸੀਂ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਕਿਉਂ ਵੇਖਦੇ ਹੋ ?
ਉੱਤਰ-
ਫਰਿੱਜ ਤੋਂ ਬਾਹਰ ਦਾ ਤਾਪਮਾਨ ਗਰਮ ਹੋਣ ਕਰਕੇ ਵਾਤਾਵਰਨ ਵਿੱਚ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ ਤੇ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਆ ਜਾਂਦੀਆਂ ਹਨ ।
PSEB 6th Class Science Guide ਪਾਣੀ Textbook Questions, and Answers
1. ਖ਼ਾਲੀ ਥਾਂਵਾਂ ਭਰੋ-
(i) ਪਾਣੀ ਤੋਂ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ ……………. ਆਖਦੇ ਹਨ ।
ਉੱਤਰ-
ਵਾਸ਼ਪਨ,
(ii) ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ ……………. ਕਹਾਉਂਦੀ ਹੈ ।
ਉੱਤਰ-
ਸੰਘਣਨ,
(iii) ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ ……………. ਕਿਹਾ ਜਾਂਦਾ ਹੈ ।
ਉੱਤਰ-
ਸੋਕਾ,
(iv) ……………. ਬਹੁਤ ਜ਼ਿਆਦਾ ਵਰਖਾ ਕਾਰਨ ਆਉਂਦੇ ਹਨ ।
ਉੱਤਰ-
ਹੜ੍ਹ,
(v) ਪਾਣੀ ਦੀਆਂ ਤਿੰਨ ਅਵਸਥਾਵਾਂ …………… ……………. ਅਤੇ|
ਉੱਤਰ-
ਠੋਸ, ਤਰਲ, ਗੈਸ,
(vi) ਪੌਦਿਆਂ ਵਿੱਚ ਵਾਸ਼ਪ ਉਤਸਰਜਣ ………….. ਦੁਆਰਾ ਹੁੰਦਾ ਹੈ ।
ਉੱਤਰ-
ਸਟੋਮੈਟਾ ।
2. ਸਹੀ ਜਾਂ ਗਲਤ ਲਿਖੋ ਨਸ਼ੇ –
(i) ਬਰਫ਼ ਠੰਡੀ ਹੋਣ ‘ਤੇ ਭਾਫ਼ ਵਿੱਚ ਬਦਲਦੀ ਹੈ ।
ਉੱਤਰ-
ਗ਼ਲਤ,
(ii) ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ।
ਉੱਤਰ-
ਸਹੀ,
(iii) ਪਾਣੀ ਦੀ ਪਾਈਪ ਵਿੱਚ ਲੀਕੇਜ਼ ਹੋਣ ‘ਤੇ ਮੁਰੰਮਤ ਨਾ ਕਰੋ ।
ਉੱਤਰ-
ਗ਼ਲਤ,
(iv) ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਹੁੰਦਾ ਹੈ ।
ਉੱਤਰ-
ਗ਼ਲਤ,
(v) ਖੇਤੀਬਾੜੀ ਲਈ ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਲਾਹੇਵੰਦ ਹੈ ।
ਉੱਤਰ-
ਸਹੀ ।
3. ਮਿਲਾਣ ਕਰੋ –
ਕਾਲਮ ‘ਉਂ | ਕਾਲਮ ‘ਅ’ |
(ਉ) ਪਾਣੀ ਦੀ ਸਾਂਭ-ਸੰਭਾਲ | (i) ਪਾਣੀ ਦੀ ਠੋਸ ਅਵਸਥਾ |
(ਅ) ਬਰਫ਼ | (ii) ਧੁੱਪ ਵਾਲਾ ਦਿਨ |
(ਇ) ਵਰਖਾ/ਜਲ ਕਣ | (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ |
(ਸ) ਵਾਸ਼ਪੀਕਰਨ | (iv) ਭੂਮੀਗਤ ਪਾਣੀ |
(ਹ) ਤਾਜ਼ਾ ਪਾਣੀ | (v) ਬੱਦਲਾ ਤੋਂ ਮੀਂਹ |
ਉੱਤਰ –
ਕਾਲਮ ‘ੳ’ | ਕਾਲਮ ‘ਆਂ |
(ੳ) ਪਾਣੀ ਦੀ ਸਾਂਭ-ਸੰਭਾਲ | (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ। |
(ਅ) ਬਰਫ਼ | (i) ਪਾਣੀ ਦੀ ਠੋਸ ਅਵਸਥਾ |
(ਇ) ਵਰਖਾ/ਜਲ ਕਣ | (v) ਬੱਦਲਾ ਤੋਂ ਮੀਂਹ |
(ਸ) ਵਾਸ਼ਪੀਕਰਨ | (ii) ਧੁੱਪ ਵਾਲਾ ਦਿਨ |
(ਹੋ) ਤਾਜ਼ਾ ਪਾਣੀ | (iv) ਭੂਮੀਗਤ ਪਾਣੀ |
4. ਸਹੀ ਉੱਤਰ ਚੁਣੋ ਨਵਾਬ
(i) ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ?
(ਉ) ਦੋ-ਤਿਹਾਈ
(ਅ) ਅੱਧਾ
(ਇ) ਇੱਕ-ਤਿਹਾਈ
(ਸ) ਤਿੰਨ-ਚੌਥਾਈ ।
ਉੱਤਰ-
(ਸ) ਤਿੰਨ-ਚੌਥਾਈ ।
(ii) ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ ।
(ਉ) ਸੰਘਣਨ
(ਅ) ਵਾਸ਼ਪਨ
(ਈ) ਵਰਖਾ
(ਸ) ਕੋਈ ਨਹੀਂ ।
ਉੱਤਰ-
(ੳ) ਸੰਘਣਨ ।
(iii) ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ ?
(ਉ) ਨਦੀ
(ਅ) ਮਹਾਂਸਾਗਰਾਂ
(ੲ) ਡੈਮਾਂ
(ਸ) ਝੀਲਾਂ ।
ਉੱਤਰ-
(ੲ) ਡੈਮਾਂ ।
(iv) ਤਰਲ ਤੋਂ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
(ਉ) ਵਾਸ਼ਪਨ
(ਅ) ਪਿਘਲਣਾ
(ੲ) ਸੰਘਣਨ
(ਸ) ਉਬਾਲ ।
ਉੱਤਰ-
(ਅ) ਪਿਘਲਣਾ ।
(v) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ ?
(ਉ) 60%
(ਅ) 70%
(ੲ) 80%
(ਸ) 90%.
ਉੱਤਰ-
(ੲ) 80%.
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪਾਣੀ ਦੇ ਦੋ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਦੋ ਮੁੱਖ ਸਰੋਤ-ਸਤਹੀ ਪਾਣੀ (Surface Water) ਤੇ ਧਰਤੀ ਹੇਠਲਾ ਪਾਣੀ (Ground Water) ।
ਪ੍ਰਸ਼ਨ (ii)
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸੋ ।
ਉੱਤਰ-
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਵਿਧੀ (Drip Irrigation) ਨਾਲ ਪਾਣੀ ਤੇ ਪੌਸ਼ਟਿਕ ਤੱਤ ਪੌਦਿਆਂ ਨੂੰ ਸਿੱਧੇ ਮਿਲਦੇ ਹਨ ।
ਪ੍ਰਸ਼ਨ (iii)
ਤਾਪਮਾਨ ਦਾ ਵਾਸ਼ਪੀਕਰਨ ‘ ਤੇ ਕੀ ਪ੍ਰਭਾਵ ਪੈਂਦਾ ਹੈ ।
ਉੱਤਰ-
ਤਾਪਮਾਨ ਦੇ ਵੱਧਣ ਨਾਲ ਵਾਸ਼ਪੀਕਰਨ ਦੀ ਦਰ ਵੱਧਦੀ ਹੈ ।
ਪ੍ਰਸ਼ਨ (iv)
ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਧਰਤੀ ਹੇਠਲਾਂ ਜਲ ਧਰਤੀ ਦੇ ਤਲ ਤੋਂ ਹੇਠਾਂ ਹੁੰਦਾ ਹੈ ਤੇ ਸੁਰੱਖਿਅਤ ਪੀਣ ਯੋਗ ਹੁੰਦਾ ਹੈ । ਸਤਹਿ ਪਾਣੀ ਨਦੀਆਂ, ਖੂਹਾਂ, ਝੀਲਾਂ ਵਿੱਚ ਪਾਇਆ ਜਾਂਦਾ ਹੈ ।
ਪ੍ਰਸ਼ਨ (v)
ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੌਦਿਆਂ ਦੁਆਰਾ ਜਲ ਵਾਸ਼ਪਾਂ ਦਾ ਬਾਹਰ ਕੱਢਣਾ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i) ਹੜ੍ਹ ਕਿਸ ਨੂੰ ਆਖਦੇ ਹਨ ? ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ ।
ਉੱਤਰ-
ਵਰਖਾ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਪਾਣੀ ਆਪਣੀ ਸਧਾਰਨ ਸੀਮਾ ਤੋਂ ਬਾਹਰ ਆ ਜਾਂਦਾ ਹੈ ਜਿਸ ਨੂੰ ਹੜ ਆਖਦੇ ਹਨ | ਪ੍ਰਭਾਵ-ਲੋਕਾਂ ਦਾ ਮਰਨਾ, ਲੋਕਾਂ ਦਾ ਬੇਘਰ ਹੋ ਜਾਣਾ, ਛਤ ਦੇ ਰੋਗ ਫੈਲਣਾ |
ਪ੍ਰਸ਼ਨ (ii)
ਸੰਘਣਨ ਦੀ ਪਰਿਭਾਸ਼ਾ ਲਿਖੋ । ਦੋ ਉਦਾਹਰਨਾਂ ਵੀ ਦੱਸੋ !
ਉੱਤਰ-
ਠੰਡੇ ਹੋਣ ਤੇ ਵਾਸ਼ਪਾਂ ਦਾ ਤਰਲ ਅਵਸਥਾ ਵਿੱਚ ਪਰਿਵਰਤਨ ਨੂੰ ਸੰਘਣਨ ਆਖਦੇ ਹਨ । ਉਦਾਹਰਨਾਂ-ਕਾਰ ਦੀਆਂ ਖਿੜਕੀਆਂ ਤੇ ਸਰਦੀਆਂ ਦੇ ਦਿਨਾਂ ਵਿੱਚ ਧੁੰਦ ਦਾ ਹੋਣਾ | ਸਰਦੀਆਂ ਨੂੰ ਸਵੇਰ ਵੇਲੇ ਘਾਹ ਉੱਤੇ ਔਸ ਦਾ ਜੰਮਣਾ ।
ਪ੍ਰਸ਼ਨ (iii)
ਬੱਦਲ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਸਤਹੀ ਪਾਣੀ ਦੇ ਵਾਸ਼ਪਨ ਨਾਲ ਜਲ ਵਾਸ਼ਪ ਹਵਾ ਵਿੱਚ ਉੱਪਰ ਉੱਠਦੇ ਹਨ | ਕਾਫੀ ਉੱਚਾਈ ‘ਤੇ ਜਾਣ ‘ਤੇ ਹਵਾ ਠੰਡੀ ਹੋ ਜਾਂਦੀ ਹੈ ਤੇ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ । ਉਹ ਛੋਟੇ-ਛੋਟੇ ਜਲ ਕਣ ਬਣ ਜਾਂਦੇ ਹਨ । ਇਹ ਜਲ ਕਣ ਜੋ ਹਵਾ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਬੱਦਲ ਆਖਦੇ ਹਨ ।
ਪ੍ਰਸ਼ਨ (iv)
ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ ਲਿਖੋ ।
ਉੱਤਰ-
ਪਾਣੀ ਦੀ ਸਾਂਭ-ਸੰਭਾਲ ਦੇ ਤਿੰਨ ਢੰਗ
(ਉ) ਵਰਖਾ ਦੇ ਪਾਣੀ ਦੀ ਸੰਭਾਲ ।
(ਅ) ਪਾਣੀ ਦੀਆਂ ਟੂਟੀਆਂ ਨੂੰ ਬੰਦ ਕਰਨਾ ਜਦੋਂ ਵਰਤੋਂ ਵਿੱਚ ਨਾ ਹੋਣ ।
(ੲ) ਪਾਣੀ ਦੀ ਮੁੜ ਵਰਤੋਂ ।
ਪ੍ਰਸ਼ਨ (v)
ਸੋਕਾ ਕੀ ਹੈ ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕਾਫੀ ਸਮੇਂ ਤਕ ਵਰਖਾ ਦਾ ਨਾ ਹੋਣਾ ਜਾਂ ਬਹੁਤ ਘੱਟ ਵਰਖਾ ਹੋਣੀ ਉਸ ਨੂੰ ਸੋਕਾ ਕਹਿੰਦੇ ਹਨ । ਸੋਕੇ ਦੇ ਪ੍ਰਭਾਵ-
(ਉ) ਤਲਾਬਾਂ ਦਾ ਪਾਣੀ ਸੁੱਕ ਜਾਂਦਾ ਹੈ ਤੇ ਖੂਹਾਂ ਦੇ ਪਾਣੀ ਦਾ ਸਤਰ ਡਿੱਗ ਪੈਂਦਾ ਹੈ ।
(ਅ) ਧਰਤੀ ਸੁੱਕ ਜਾਂਦੀ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ ।
ਉੱਤਰ-
ਪਾਣੀ ਦੇ ਉਪਯੋਗ –
(ਉ) ਪਾਣੀ ਧਰਤੀ ‘ਤੇ ਤਾਪਮਾਨ ਨੂੰ ਕਾਇਮ ਕਰਦਾ ਹੈ ।
(ਅ) ਪਾਣੀ ਬਿਜਲੀ ਬਣਾਉਣ ਵਿੱਚ ਕੰਮ ਆਉਂਦਾ ਹੈ ।
(ੲ) ਇਹ ਪਾਣੀ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਦੇ ਕੰਮ ਆਉਂਦਾ ਹੈ ।
(ਸ) ਇਹ ਖਾਣਾ ਪਕਾਉਣ ਦੇ ਕੰਮ ਵੀ ਆਉਂਦਾ ਹੈ ।
(ਹ) ਇਹ ਪੌਦਿਆਂ ਨੂੰ ਪਾਣੀ ਦੇਣ ਦੇ ਕੰਮ ਵੀ ਆਉਂਦਾ ਹੈ ।
ਪ੍ਰਸ਼ਨ (ii)
ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ ।
ਉੱਤਰ-
ਸੂਰਜ ਦੇ ਤਾਪਮਾਨ ਨਾਲ ਸਤਹਿ ਜਲ ਵਾਸ਼ਪਿਤ (Evaporate) ਹੋ ਕੇ ਜਲ ਵਾਸ਼ਪ ਬਣਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲ ਬਣ ਜਾਂਦੇ ਹਨ ਤੇ ਵਰਖਾ ਜਾਂ ਬਰਫ਼ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦੋਬਾਰਾ ਸਤਹਿ ਜਲ ਵਿੱਚ ਆ ਜਾਂਦਾ ਹੈ । ਇਸ ਤਰ੍ਹਾਂ ਜਲ ਚੱਕਰ ਚੱਲਦਾ ਹੈ ।
ਪ੍ਰਸ਼ਨ (iii)
ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉਂ ਹੁੰਦੀ ਹੈ ? ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧੀਆਂ ਦੀ ਵਿਆਖਿਆ ਕਰੋ ।
ਉੱਤਰ-
ਤਾਜ਼ਾ ਪੀਣ ਯੋਗ ਪਾਣੀ ਸਿਰਫ਼ 2.59% ਹੀ ਹੈ । ਮਹਾਂਸਾਗਰਾਂ ਦਾ ਪਾਣੀ ਖਾਰਾ ਹੋਣ ਕਰਕੇ ਮਨੁੱਖ ਉਸ ਦੀ ਵਰਤੋਂ ਨਹੀਂ ਕਰ ਸਕਦਾ । ਇਸ ਕਰਕੇ ਪਾਣੀ ਦੀ ਸਾਂਭ-ਸੰਭਾਲ ਜ਼ਰੂਰੀ ਹੈ । ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਪਾਣੀ ਨੂੰ ਇਕੱਠਾ ਕਰਨਾ, ਭੰਡਾਰ ਕਰਨ ਤੋਂ ਬਾਅਦ ਉਸ ਦੀ ਵਰਤੋਂ ਕਰਨੀ । ਇਹ ਸਭ ਤੋਂ ਪੁਰਾਣਾ ਤੇ ਆਸਾਨ ਤਰੀਕਾ ਹੈ ।ਵਰਖਾ ਦੇ ਪਾਣੀ ਨੂੰ ਸੰਭਾਲਣ ਦਾ ਢੰਗ-ਛੱਤ ਉੱਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ, ਇਸ ਵਿੱਚ ਵਰਖਾ ਦੇ ਪਾਣੀ ਨੂੰ ਘਰ ਦੀ ਛੱਤ ‘ਤੇ ਇਕੱਠਾ ਕਰਦੇ ਹਨ ਤੇ ਧਰਤੀ ਹੇਠਾਂ ਰੱਖੇ ਟੈਂਕ ਵਿੱਚ ਪਹੁੰਚਾਇਆ ਜਾਂਦਾ ਹੈ ।
PSEB Solutions for Class 6 Science ਪਾਣੀ Important Questions and Answers
1. ਖ਼ਾਲੀ ਥਾਂਵਾਂ ਭਰੋ :
(i) ਪਾਣੀ ਧਰਤੀ ਦਾ ਸਭ ਤੋਂ ………….. ਸਰੋਤ ਹੈ ।
ਉੱਤਰ-
ਜ਼ਰੂਰੀ,
(ii) ਵਰਖਾ ਦਾ ਪਾਣੀ ਅਸੀਂ ………….. ਸਕਦੇ ਹਾਂ ।
ਉੱਤਰ-
ਸੰਭਾਲ,
(iii) ਜਲ ਬੂੰਦਾਂ ਦੇ ਇਕੱਠ ਨੂੰ ………….. ਆਖਦੇ ਹਨ ।
ਉੱਤਰ-
ਬੱਦਲ,
(iv) ਵਰਖਾ ਤੇ ਬਰਫ਼ ਦੇ ਆਉਣ ਨੂੰ ………….. ਆਖਦੇ ਹਨ ।
ਉੱਤਰ-
ਜਲ ਕਣ ।
2. ਸਹੀ ਜਾਂ ਗਲਤ ਲਿਖੋ-
(i) ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਨੂੰ ਸਟੋਮੈਟਾ ਕਹਿੰਦੇ ਹਨ ।
ਉੱਤਰ-
ਸਹੀ,
(ii) ਜਲ ਚੱਕਰ ਚੱਕਰਾਕਾਰ ਪ੍ਰਕਿਰਿਆ ਨਹੀਂ ਹੈ ।
ਉੱਤਰ-
ਗ਼ਲਤ,
(iii) ਹੜ੍ਹ ਵਿੱਚ ਛੂਤ ਦੀ ਬੀਮਾਰੀ ਹੋਣ ਦਾ ਡਰ ਹੁੰਦਾ ਹੈ ।
ਉੱਤਰ-
ਸਹੀ,
(iv) ਪਾਣੀ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
ਉੱਤਰ-
ਗ਼ਲਤ,
(v) ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਤੇ ਭੂਮੀਗਤ ਪਾਣੀ ਜ਼ਿਆਦਾ ਬਣਿਆ ਰਹੇਗਾ ।
ਉੱਤਰ-
ਸਹੀ ।
3. ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਪੀਣਯੋਗ ਪਾਣੀ | (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ |
(ii) ਖਾਰਾ ਪਾਣੀ | (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ |
(iii) ਵਾਸ਼ਪਨ ਦਾ ਉਲਟਾ | (ਇ) ਵਰਖਾ ਦਾ ਪਾਣੀ । |
(iv) ਬੱਦਲ | (ਸ) ਮਹਾਂਸਾਗਰਾਂ ਦਾ ਪਾਣੀ |
(v) ਸੋਕਾ | (ਹ) ਸੰਘਣਨ |
ਉੱਤਰ –
ਕਾਲਮ ‘ਉੱ’ | ਕਾਲਮ ‘ਅ’ |
(i) ਪੀਣਯੋਗ ਪਾਣੀ | (ਈ) ਵਰਖਾ ਦਾ ਪਾਣੀ |
(ii) ਖਾਰਾ ਪਾਣੀ | (ਸ) ਮਹਾਂਸਾਗਰਾਂ ਦਾ ਪਾਣੀ |
(iii) ਵਾਸ਼ਪਨ ਦਾ ਉਲਟਾ | (ਹ) ਸੰਘਣਨ |
(iv) ਬੱਦਲ | (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ। |
(v) ਸੋਕਾ | (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ |
4. ਸਹੀ ਉੱਤਰ ਚੁਣੋ-
(i) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੈ ?
(ੳ) 90%
(ਅ) 10%
(ੲ) 70%
(ਸ) 80%.
ਉੱਤਰ-
(ਇ) 70%.
(ii) ਠੋਸ ਤੋਂ ਤਲ ਅਵਸਥਾ ਵਿੱਚ ਪਰਿਵਰਤਨ ਨੂੰ ਕੀ ਆਖਦੇ ਹਨ ?
(ਉ) ਪਿਘਲਨਾ
(ਅ) ਵਾਸ਼ਪਨ
(ੲ) ਸੰਘਣਨ
(ਸ) ਕੋਈ ਨਹੀਂ ।
ਉੱਤਰ-
(ਉ) ਪਿਘਲਨਾ ।
(iii) ਜਲ ਚੱਕਰ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ?
(ਉ) ਉਲਝਣਮਈ
(ਅ) ਅਜੀਬ
(ਇ) ਚੱਕਰਾਕਾਰ
(ਸ) ਕੋਈ ਨਹੀਂ ।
ਉੱਤਰ-
(ਇ) ਚੱਕਰਾਕਾਰ ।
(iv) ਹੜ ਕੀ ਹੈ ?
(ਉ) ਮਨੁੱਖੀ ਤਬਾਹੀ
(ਅ) ਕੁਦਰਤੀ ਤਬਾਹੀ
(ੲ) ਵਾਸ਼ਪਨ
(ਸ) ਕੋਈ ਨਹੀਂ ।
ਉੱਤਰ-
(ਅ) ਕੁਦਰਤੀ ਤਬਾਹੀ ।
(v) ਘੱਟ ਪਾਣੀ ਹੋਣ ਨਾਲ ਕੀ ਪੈ ਜਾਂਦਾ ਹੈ ?
(ਉ) ਹੜ੍ਹ
(ਅ) ਤਬਾਹੀ
(ਈ) ਸੰਘਣਨ
(ਸ) ਸੋਕਾ ।
ਉੱਤਰ-
(ਸ) ਸੋਕਾ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੋਜ਼ਾਨਾ ਜੀਵਨ ਵਿੱਚ ਪਾਣੀ ਨਾਲ ਅਸੀਂ ਕੀ ਕੰਮ ਕਰਦੇ ਹਾਂ ?
ਉੱਤਰ-
ਪਾਣੀ ਨਾਲ ਅਸੀਂ ਰੋਜ਼ਾਨਾ ਖਾਣਾ ਪਕਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਅਤੇ ਨਹਾਉਣ ਦਾ ਕੰਮ ਕਰਦੇ ਹਾਂ ।
ਪ੍ਰਸ਼ਨ 2.
ਦੱਸੋ ਕਿ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਮਿਲਦਾ (ਉਪਲੱਬਧ) ਹੈ ?
ਉੱਤਰ-
ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਉਪਲੱਬਧ ਨਹੀਂ ਹੈ ।
ਪ੍ਰਸ਼ਨ 3.
ਕੀ ਉਦਯੋਗਾਂ ਵਿੱਚ ਵਸਤੂਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।
ਉੱਤਰ-
ਹਾਂ, ਵਸਤੁਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।
ਪ੍ਰਸ਼ਨ 4.
ਸਾਨੂੰ ਪਾਣੀ ਕਿੱਥੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸਾਨੂੰ ਪਾਣੀ ਨਦੀਆਂ, ਝਰਨਿਆਂ, ਤਾਲਾਬਾਂ, ਖੂਹਾਂ ਅਤੇ ਹੈਂਡ ਪੰਪਾਂ ਤੋਂ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 5.
ਪ੍ਰਿਥਵੀ ਦਾ ਕਿੰਨਾ ਭਾਗ ਪਾਣੀ ਨਾਲ ਘਿਰਿਆ ਹੈ ?
ਉੱਤਰ-
ਲਗਭਗ 2/3 ਭਾਗ ।
ਪ੍ਰਸ਼ਨ 6.
ਵਾਸ਼ਪਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪਨ-ਜਲ ਦੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਨੂੰ ਵਾਸ਼ਪਨ ਕਹਿੰਦੇ ਹਨ ।
ਪ੍ਰਸ਼ਨ 7.
ਵਾਸ਼ਪਨ ਲਈ ਕੀ ਜ਼ਰੂਰੀ ਹੈ ?
ਉੱਤਰ-
ਵਾਸ਼ਪਨ ਲਈ ਗਰਮੀ ਦੀ ਲੋੜ ਹੈ । ਇਹ ਗਰਮੀ ਮੁੱਖ ਰੂਪ ਵਿੱਚ ਸੂਰਜ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 8.
ਕਿਹੜੀਆਂ ਅਵਸਥਾਵਾਂ ਵਾਸ਼ਪਨ ਨੂੰ ਤੇਜ਼ ਕਰਦੀਆਂ ਹਨ ?
ਉੱਤਰ-
ਖੁੱਲੀ ਸੜਾ, ਗਰਮੀ ਅਤੇ ਵਗਦੀ ਹਵਾ ਵਾਸ਼ਪਨ ਨੂੰ ਤੇਜ਼ ਕਰਦੇ ਹਨ ।
ਪ੍ਰਸ਼ਨ 9.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪ-ਉਤਸਰਜਨ-ਪੌਦਿਆਂ ਦੇ ਪੱਤਿਆਂ ਦੀ ਸਤ੍ਹਾ ਤੋਂ ਪਾਣੀ ਦੇ ਵਾਸ਼ਪਾਂ ਦਾ ਉਤਸਰਜਨ ਹੁੰਦਾ ਹੈ । ਇਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ । ਇਹ ਲਗਾਤਾਰ ਚਲਦਾ ਰਹਿੰਦਾ ਹੈ । ਦਿਨ ਦੇ ਸਮੇਂ ਇਹ ਵਧੇਰੇ ਹੁੰਦਾ ਹੈ ।
ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤਹਿ ‘ਤੇ ਮੁੜ ਵਾਪਸ ਲਿਆਉਣ ਵਿੱਚ ਕਿਹੜੀ ਕਿਰਿਆ ਦੀ ਮਹੱਤਵਪੂਰਨ ਭੂਮਿਕਾ ਹੈ ?
ਉੱਤਰ-
ਸੰਘਣਨ ਕਿਰਿਆ ।
ਪ੍ਰਸ਼ਨ 11.
ਵਾਯੂਮੰਡਲ ਵਿੱਚ ਸੰਘਣਨ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਹਵਾ ਕਾਫ਼ੀ ਉੱਚਾਈ ‘ਤੇ ਜਾ ਕੇ ਠੰਡੀ ਹੋ ਜਾਂਦੀ ਹੈ ਤਾਂ ਉਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋਣ ਲਗਦੇ ਹਨ ।
ਪ੍ਰਸ਼ਨ 12.
ਸਰਦੀਆਂ ਵਿੱਚ ਸਵੇਰੇ ਧਰਤੀ ਨੇੜੇ ਕੋਹਰਾ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਧਰਤੀ ਠੰਡੀ ਹੋਣ ਕਾਰਨ ਜਲਵਾਸ਼ਪ ਸੰਘਣਿਤ ਹੋ ਜਾਂਦੇ ਹਨ ਜੋ ਕੋਹਰੇ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ।
ਪ੍ਰਸ਼ਨ 13.
ਕਿਹੜੀਆਂ ਕਿਰਿਆਵਾਂ ਦੁਆਰਾ ਜਲ ਹਵਾ ਵਿੱਚ ਜਾਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਕਾਰਨ ।
ਪ੍ਰਸ਼ਨ 14.
ਪਾਣੀ ਧਰਤੀ ‘ਤੇ ਮੁੜ ਕਿਸ ਰੂਪ ਵਿੱਚ ਵਾਪਸ ਆਉਂਦਾ ਹੈ ?
ਉੱਤਰ-
ਵਰਖਾ, ਗੜੇ ਅਤੇ ਬਰਫ਼ ਦੇ ਰੂਪ ਵਿੱਚ ।
ਪ੍ਰਸ਼ਨ 15.
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਜਲ ਕਿੱਥੇ ਵਾਪਸ ਚਲਿਆ ਜਾਂਦਾ ਹੈ ?
ਉੱਤਰ-
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਵਧੇਰੇ ਪਾਣੀ ਮਹਾਂਸਾਗਰਾਂ ਵਿੱਚ ਵਾਪਸ ਚਲਿਆ ਜਾਂਦਾ ਹੈ ।
ਪ੍ਰਸ਼ਨ 16.
ਭੂਮੀ ਜਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਮੀਗਤ ਪਾਣੀ ਨੂੰ ਭੂਮੀ ਜਲ ਕਹਿੰਦੇ ਹਨ ।
ਪ੍ਰਸ਼ਨ 17.
ਹੈਂਡਪੰਪ ਜਾਂ ਨਲਕੇ ਵਿੱਚ ਖਿੱਚਿਆ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ-
ਭੂਮੀ ਜਲ ਤੋਂ ।
ਪ੍ਰਸ਼ਨ 18.
ਭੂਮੀ ਤੇ ਪਾਣੀ ਦੀ ਪੂਰਤੀ ਕੌਣ ਬਣਾਈ ਰੱਖਦਾ ਹੈ ?
ਉੱਤਰ-
ਜਲ-ਚੱਕਰ ।
ਪ੍ਰਸ਼ਨ 19.
ਸਾਡੇ ਦੇਸ਼ ਵਿੱਚ ਵਰਖਾ ਕਿਹੜੇ ਮੌਸਮ ਵਿੱਚ ਹੁੰਦੀ ਹੈ ?
ਉੱਤਰ-
ਮਾਨਸੂਨ ਮੌਸਮ ਵਿੱਚ ।
ਪ੍ਰਸ਼ਨ 20.
ਹੜ੍ਹ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਧੇਰੇ ਵਰਖਾ ।
ਪ੍ਰਸ਼ਨ 21.
ਹੜ੍ਹ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਨੁੱਖੀ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ ।
ਪ੍ਰਸ਼ਨ 22.
ਜਲ ਦੀ ਮੰਗ ਵਧਣ ਦਾ ਕੀ ਕਾਰਨ ਹੈ ?
ਉੱਤਰ-
ਜਨਸੰਖਿਆ ਵਿੱਚ ਵਾਧਾ ।
ਪ੍ਰਸ਼ਨ 23.
ਅਸੀਂ ਪਾਣੀ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਸਾਨੂੰ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ । ਪਾਣੀ ਨੂੰ ਵਿਅਰਥ ਨਹੀਂ ਹੋਣ ਦੇਣਾ ਚਾਹੀਦਾ ।
ਪ੍ਰਸ਼ਨ 24.
ਵਰਖਾ ਜਲ ਸੰਹਿਣ ਦਾ ਮੂਲ ਮੰਤਰ ਕੀ ਹੈ ?
ਉੱਤਰ-
ਵਰਖਾ ਜਲ ਦੇ ਸੰਗ੍ਰਹਿਣ ਦਾ ਮੂਲ ਮੰਤਰ ਇਹ ਹੈ ਕਿ ਪਾਣੀ ਜਿੱਥੇ ਡਿਗਦਾ ਹੈ ਉੱਥੇ ਹੀ ਇਕੱਠਾ ਕਰ ਲਿਆ ਜਾਵੇ ।
ਪ੍ਰਸ਼ਨ 25.
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਲਿਖੋ ।
ਉੱਤਰ-
- ਛੱਤ ਉੱਪਰ ਵਰਖਾ ਜਲ ਸੰਹਿਣ ।
- ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਕੀਤਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪਹੁੰਚਾ ਦਿੱਤਾ ਜਾਵੇ ।
ਪ੍ਰਸ਼ਨ 26.
ਵਰਖਾ ਜਲ ਸੰਹਿਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਉਸਦਾ ਭੰਡਾਰਨ ਕਰਨਾ ।
ਪ੍ਰਸ਼ਨ 27.
ਪੀਣਯੋਗ ਪਾਣੀ/ਤਾਜ਼ਾ ਪਾਣੀ ਧਰਤੀ ‘ਤੇ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
2.59%.
ਪ੍ਰਸ਼ਨ 28.
ਪਾਣੀ ਦਾ ਕਿਹੜਾ ਸਰੋਤ ਪੀਣ ਲਈ ਸੁਰੱਖਿਅਤ ਹੈ ?
ਉੱਤਰ-
ਧਰਤੀ ਹੇਠਲਾ ਪਾਣੀ ।
ਪ੍ਰਸ਼ਨ 29.
ਕੌਣ ਧਰਤੀ ਦਾ ਤਾਪਮਾਨ ਸਥਿਰ ਰੱਖਦਾ ਹੈ ?
ਉੱਤਰ-
ਪਾਣੀ |
ਪ੍ਰਸ਼ਨ 30.
ਵਰਖਾ ਤੋਂ ਇਲਾਵਾ ਬੱਦਲ ਕੀ ਬਰਸਾਉਂਦੇ ਹਨ ?
ਉੱਤਰ-
ਬਰਫ਼ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਸੀਂ ਘਰੇਲੂ ਕੰਮਾਂ ਤੋਂ ਇਲਾਵਾ ਪਾਣੀ ਦੀ ਵਰਤੋਂ ਕਿੱਥੇ ਕਰਦੇ ਹਾਂ ?
ਉੱਤਰ-
ਅਸੀਂ ਕਣਕ, ਚਾਵਲ, ਦਾਲਾਂ, ਸਬਜ਼ੀਆਂ ਅਤੇ ਹੋਰ ਬਹੁਤ ਸਾਰੀਆਂ ਖਾਣ ਦੀ ਵਸਤੂਆਂ ਨੂੰ ਉਗਾਉਣ ਲਈ ਪਾਣੀ ਦੀ ਵਰਤੋਂ ਕਰਦੇ ਹਾਂ । ਸਾਡੀ ਵਰਤੋਂ ਵਿੱਚ ਆਉਣ ਵਾਲੀਆਂ ਲਗਪਗ ਸਾਰੀਆਂ ਵਸਤਾਂ ਦੇ ਉਤਪਾਦਨ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ । ਪਾਣੀ ਦੀ ਵਰਤੋਂ ਉਦਯੋਗਾਂ ਵਿੱਚ ਵੀ ਹੁੰਦੀ ਹੈ ।
ਪ੍ਰਸ਼ਨ 2.
ਕਿਸੇ ਝੀਲ, ਨਦੀ ਜਾਂ ਖੂਹ ਵਿੱਚ ਪਾਣੀ ਦੀ ਸਪਲਾਈ ਕਿਵੇਂ ਕਰਦੇ ਹਾਂ ?
ਉੱਤਰ-
ਅਸੀਂ ਆਪਣੇ ਘਰਾਂ ਵਿੱਚ ਟੂਟੀਆਂ ਵਿੱਚ ਇਕੱਠੇ ਕੀਤੇ ਪਾਣੀ ਦੀ ਵਰਤੋਂ ਕਰਦੇ ਹਾਂ । ਟੂਟੀਆਂ ਵਿੱਚੋਂ ਜਿਹੜਾ ਪਾਣੀ ਅਸੀਂ ਪ੍ਰਾਪਤ ਕਰਦੇ ਹਾਂ ਉਹ ਪਾਣੀ ਕਿਸੇ ਝੀਲ, ਨਦੀ ਜਾਂ ਕਿਸੇ ਖੂਹ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦੀ ਸਪਲਾਈ ਫਿਰ ਪਾਈਪਾਂ ਦੇ ਨੈੱਟਵਰਕ ਦੁਆਰਾ ਕੀਤੀ ਜਾਂਦੀ ਹੈ ।
ਪ੍ਰਸ਼ਨ 3.
ਜੇ ਕਿਸੇ ਦਿਨ ਤੁਹਾਨੂੰ ਜਲ ਦੀ ਆਪੂਰਤੀ ਟੂਟੀਆਂ ਦੁਆਰਾ ਨਹੀਂ ਹੋ ਰਹੀ ਤਾਂ ਤੁਸੀਂ ਕੀ ਕਰੋਗੇ ?
ਉੱਤਰ-
ਜੇ ਕਿਸੇ ਦਿਨ ਪਾਣੀ ਦੀ ਸਪਲਾਈ ਟੂਟੀਆਂ ਦੁਆਰਾ ਨਹੀਂ ਹੁੰਦੀ, ਤਾਂ ਸਾਨੂੰ ਬਹੁਤ ਦੂਰ ਤੋਂ ਪਾਣੀ ਲਿਆਉਣਾ ਪੈਂਦਾ ਹੈ । ਉਸ ਸਮੇਂ ਅਸੀਂ ਪਾਣੀ ਦੀ ਘੱਟ ਮਾਤਰਾ ਦਾ ਉਪਯੋਗ ਕਰਦੇ ਹਾਂ, ਜਿੰਨਾ ਅਸੀਂ ਹੋਰ ਦਿਨਾਂ ਵਿੱਚ ਕਰਦੇ ਹਾਂ । ਕਿਉਂਕਿ ਪਾਣੀ ਦੀ ਕਮੀ ਕਾਰਨ ਸਾਨੂੰ ਘੱਟ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ ।
ਪ੍ਰਸ਼ਨ 4.
ਅਸੀਂ ਸਮੁੰਦਰਾਂ ਅਤੇ ਮਹਾਂਸਾਗਰਾਂ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ ?
ਉੱਤਰ-
ਸਮੁੰਦਰਾਂ ਅਤੇ ਮਹਾਂਸਾਗਰਾਂ ਦੇ ਪਾਣੀ ਵਿੱਚ ਬਹੁਤ ਲੂਣ ਘੁਲੇ ਹੁੰਦੇ ਹਨ ਜਿਸ ਕਾਰਨ ਪਾਣੀ ਖਾਰਾ ਹੁੰਦਾ ਹੈ । ਇਸ ਲਈ ਇਹ ਪਾਣੀ ਪੀਣ ਲਈ ਠੀਕ ਨਹੀਂ ਹੈ ਅਤੇ ਹੋਰ ਘਰੇਲੂ ਕੰਮਾਂ, ਖੇਤੀ ਅਤੇ ਉਦਯੋਗਾਂ ਦੀ ਲੋੜਾਂ ਦੀ ਪੂਰਤੀ ਲਈ ਵੀ ਠੀਕ ਨਹੀਂ ਹੈ ।
ਪ੍ਰਸ਼ਨ 5.
ਮਹਾਂਸਾਗਰ ਦਾ ਪਾਣੀ ਤਲਾਬਾਂ, ਝੀਲਾਂ, ਨਦੀਆਂ ਅਤੇ ਖੂਹਾਂ ਵਿੱਚ ਕਿਵੇਂ ਪੁੱਜਦਾ ਹੈ ?
ਉੱਤਰ-
ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰ ਦੀ ਸਤਹਿ ਤੋਂ ਜਲ ਵਾਸ਼ਪਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਇਨ੍ਹਾਂ ਬੱਦਲਾਂ ਰਾਹੀਂ ਵਰਖਾ ਹੁੰਦੀ ਹੈ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਦਾ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ ।
ਪ੍ਰਸ਼ਨ 6.
ਇੱਕ ਕਿਰਿਆ ਦੁਆਰਾ ਦਰਸਾਓ ਕਿ ਜਲ ਦਾ ਵਾਸ਼ਪਨ ਧੁੱਪ ਅਤੇ ਛਾਂ ਦੋਨਾਂ ਵਿੱਚ ਹੁੰਦਾ ਹੈ ।
ਉੱਤਰ-
ਦੋ ਇੱਕੋ ਜਿਹੀਆਂ ਪਲੇਟਾਂ ਲਵੋ । ਇੱਕ ਨੂੰ ਸੂਰਜੀ ਪ੍ਰਕਾਸ਼ ਵਿੱਚ ਅਤੇ ਦੂਜੀ ਨੂੰ ਛਾਂ ਵਿੱਚ ਰੱਖੋ । ਹੁਣ ਇਨ੍ਹਾਂ ਪਲੇਟਾਂ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਭਰੋ । ਹਰ 15 ਮਿੰਟ ਬਾਅਦ ਪਲੇਟਾਂ ਦਾ ਨਿਰੀਖਣ ਕਰੋ । ਤੁਸੀਂ ਦੇਖੋਗੇ ਕਿ ਛਾਂ ਵਾਲੇ ਸਥਾਨ ‘ਤੇ ਰੱਖੀ ਹੋਈ ਪਲੇਟ ਵਿੱਚੋਂ ਵੀ ਜਲ ਲੁਪਤ ਹੁੰਦਾ ਹੈ, ਜਦਕਿ ਇਸ ਵਿੱਚ ਸਮਾਂ ਵਧੇਰੇ ਲਗਦਾ ਹੈ | ਸੂਰਜੀ ਪ੍ਰਕਾਸ਼ ਦੀ ਗਰਮੀ ਇੱਥੇ ਵੀ ਪਹੁੰਚ ਜਾਂਦੀ ਹੈ, ਇਸ ਲਈ ਅਜਿਹਾ ਹੁੰਦਾ ਹੈ ਕਿਉਂਕਿ ਦਿਨ ਦੇ ਸਮੇਂ ਸਾਡੇ ਚਾਰੋਂ ਪਾਸੇ ਹਵਾ ਵੀ ਗਰਮ ਹੋ ਜਾਂਦੀ ਹੈ । ਗਰਮ ਹਵਾ ਛਾਂ ਵਿੱਚ ਰੱਖੇ ਪਾਣੀ ਨੂੰ ਵਾਸ਼ਪਤ ਕਰਨ ਲਈ ਗਰਮੀ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਪਾਣੀ ਦੇ ਸਾਰੀਆਂ ਖੁੱਲੀਆਂ ਸਤਹਿਆਂ ਤੋਂ ਵਾਸ਼ਪੀਕਰਨ ਦੀ ਕਿਰਿਆ ਹੁੰਦੀ ਰਹਿੰਦੀ ਹੈ ।
ਪ੍ਰਸ਼ਨ 7.
ਕੀ ਪੌਦਿਆਂ ਦੁਆਰਾ ਵੀ ਪਾਣੀ ਦੀ ਹਾਨੀ ਹੁੰਦੀ ਹੈ ?
ਦਾ ਵਾਸ਼ਪਨ ।
ਉੱਤਰ-
ਹਾਂ, ਪੌਦਿਆਂ ਦੁਆਰਾ ਵੀ ਜਲ ਦੀ ਹਾਨੀ ਹੁੰਦੀ ਹੈ । ਸਾਰੇ ਪੌਦਿਆਂ ਨੂੰ ਵਾਧੇ ਲਈ ਪਾਣੀ ਦੀ ਲੋੜ ਹੁੰਦੀ ਹੈ । ਪੌਦੇ ਇਸ ਪਾਣੀ ਦੀ ਕੁੱਝ ਮਾਤਰਾ ਨੂੰ ਭੋਜਨ ਬਣਾਉਣ ਵਿੱਚ ਵਰਤਦੇ ਹਨ ਅਤੇ ਕੁੱਝ ਪਾਣੀ ਨੂੰ ਆਪਣੇ ਵੱਖ-ਵੱਖ ਭਾਗਾਂ ਵਿੱਚ ਸੁਰੱਖਿਅਤ ਕਰ ਲੈਂਦੇ ਹਨ । ਇਸ ਪਾਣੀ ਦਾ ਬਾਕੀ ਹਿੱਸਾ ਪੌਦਿਆਂ ਦੇ ਪੱਤਿਆਂ ਦੁਆਰਾ ਵਾਸ਼ਪ ਉਤਸਰਜਨ ਕਿਰਿਆ ਦੁਆਰਾ ਜਲ ਵਾਸ਼ਪ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ ।
ਪ੍ਰਸ਼ਨ 8.
ਇੱਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ ?
ਉੱਤਰ-
ਕਿਰਿਆਕਲਾਪ-ਪਾਣੀ ਨਾਲ ਅੱਧਾ ਭਰਿਆ ਇੱਕ ਗਿਲਾਸ ਲਓ ।ਗਿਲਾਸ ਨੂੰ ਬਾਹਰੋਂ ਸੁੱਕੇ ਕੱਪੜੇ ਨਾਲ ਸਾਫ਼ ਕਰੋ | ਪਾਣੀ ਵਿੱਚ ਬਰਫ਼ ਗਿਲਾਸ ਦੇ ਕੁੱਝ ਟੁਕੜੇ ਪਾਉ । ਇਕ ਦੋ ਮਿੰਟ ਤੱਕ ਉਡੀਕ ਕਰੋ । ਕੁੱਝ ਸਮੇਂ ਬਾਅਦ ਗਿਲਾਸ ਦੀ ਬਾਹਰੀ ਸੜਾ ’ਤੇ ਜਲ ਦੀਆਂ ਕੁੱਝ ਬੂੰਦਾਂ ਤੇ ਜਲ ਦੀਆਂ ਪਾਣੀ ਦਿਖਾਈ ਦੇਣ ਲਗਦੀਆਂ ਹਨ । ਬਰਫ਼ ਵਾਲੇ ਪਾਣੀ ਭਰੇ ਗਿਲਾਸ ਦੀ ਬੂੰਦਾਂ ਬਾਹਰੀ ਸੜਾ, ਬਾਹਰੀ ਹਵਾ ਨੂੰ ਠੰਡਾ ਕਰ ਦਿੰਦੀ ਹੈ ਅਤੇ ਜਲ ਵਾਸ਼ਪ ਗਿਲਾਸ ਦੀ ਸਤਾ ‘ਤੇ ਸੰਘਣਿਤ ਹੋ ਜਾਂਦੇ ਹਨ ।
ਪ੍ਰਸ਼ਨ 9.
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਸਦਾ ਕੀ ਕਾਰਨ ਹੈ ? ਕੀ ਇਹ ਔਸ ਦੀਆਂ ਬੂੰਦਾਂ ਗਰਮੀਆਂ ਵਿੱਚ ਵੀ ਸਵੇਰ ਸਮੇਂ ਦਿਖਾਈ ਦਿੰਦੀਆਂ ਹਨ ।
ਉੱਤਰ-
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਸੰਘਣਨ ਦੇ ਕਾਰਨ ਦਿਖਾਈ ਦਿੰਦੀਆਂ ਹਨ ਕਿਉਂਕਿ ਹਵਾ ਵਿੱਚ ਮੌਜੂਦ ਜਲਵਾਸ਼ਪ, ਘਾਹ ਦੀਆਂ ਪੱਤੀਆਂ ਠੰਡੀਆਂ ਹੋਣ ਕਾਰਨ, ਇਨ੍ਹਾਂ ਉੱਪਰ ਸੰਘਣਿਤ ਹੋ ਜਾਂਦੀਆਂ ਹਨ । ਗਰਮੀਆਂ ਵਿੱਚ ਇਹ ਬੂੰਦਾਂ ਘੱਟ ਦਿਖਾਈ ਦਿੰਦੀਆਂ ਹਨ । ਸਿਰਫ਼ ਠੰਡੀ ਰਾਤ ਵਾਲੀ ਸਵੇਰ ਨੂੰ ਹੀ ਦਿਖਾਈ ਦਿੰਦੀਆਂ ਹਨ ।
ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤ੍ਹਾ ‘ਤੇ ਮੁੜ ਵਾਪਸ ਲਿਆਉਣ ਵਿੱਚ ਸੰਘਣਨ ਦੀ ਕੀ ਭੂਮਿਕਾ ਹੈ ?
ਜਾਂ
ਵਰਖਾ, ਗੜੇ ਅਤੇ ਬਰਫ਼ ਕਿਵੇਂ ਡਿਗਦੇ ਹਨ ?
ਉੱਤਰ-
ਜਿਵੇਂ-ਜਿਵੇਂ ਧਰਤੀ ਦੀ ਸਤ੍ਹਾ ਤੋਂ ਹਵਾ ਉੱਪਰ ਉੱਠਦੀ ਹੈ, ਤਾਪਮਾਨ ਘੱਟਦਾ ਜਾਂਦਾ ਹੈ ਅਤੇ ਹਵਾ ਠੰਡੀ ਹੁੰਦੀ ਜਾਂਦੀ ਹੈ । ਬਹੁਤ ਉੱਚਾਈ ਤੇ ਜਾ ਕੇ ਹਵਾ ਇੰਨੀ ਠੰਡੀ ਹੋ ਜਾਂਦੀ ਹੈ ਕਿ ਇਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋ ਕੇ ਛੋਟੀਆਂ-ਛੋਟੀਆਂ ਜਲ ਦੀਆਂ ਬੂੰਦਾਂ, ਜਿਨ੍ਹਾਂ ਨੂੰ ਜਲ ਕਣ ਕਹਿੰਦੇ ਹਨ, ਵਿੱਚ ਪਰਿਵਰਤਿਤ ਹੋ ਜਾਂਦੇ ਹਨ । ਇਹ ਛੋਟੀਆਂਛੋਟੀਆਂ ਜਲ ਕਣਿਕਾਵਾਂ ਜੋ ਹਵਾ ਵਿੱਚ ਤੈਰਦੀਆਂ ਰਹਿੰਦੀਆਂ ਹਨ ਸਾਨੂੰ ਬੱਦਲਾਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ।
ਇਸ ਤਰ੍ਹਾਂ ਬਣੀਆਂ ਹੋਈਆਂ ਬਹੁਤ ਸਾਰੀਆਂ ਜਲ ਕਣਿਕਾਵਾਂ ਆਪਸ ਵਿੱਚ ਜੁੜ ਕੇ ਇਕ ਵੱਡੇ ਆਕਾਰ ਦੀ ਜਲ ਦੀ ਬੂੰਦ ਬਣਾਉਂਦੀਆਂ ਹਨ । ਇਸ ਵਿੱਚੋਂ ਕੁੱਝ ਜਲ ਦੀਆਂ ਬੂੰਦਾਂ ਬਹੁਤ ਭਾਰੀਆਂ ਹੋ ਜਾਂਦੀਆਂ ਹਨ ਅਤੇ ਉਹ ਹੇਠਾਂ ਵਲ ਡਿਗਦੀਆਂ ਹਨ । ਇਨ੍ਹਾਂ ਨੂੰ ਅਸੀਂ ਵਰਖਾ ਕਹਿੰਦੇ ਹਾਂ । ਖ਼ਾਸ ਹਾਲਤਾਂ ਵਿੱਚ ਇਹ ਬਰਫ਼ ਜਾਂ ਗੜਿਆਂ ਦੇ ਰੂਪ ਵਿੱਚ ਡਿਗਦੀਆਂ ਹਨ ।
ਪ੍ਰਸ਼ਨ 11.
ਪਾਣੀ ਕਿਵੇਂ ਹਵਾ ਵਿੱਚ ਜਾਂਦਾ ਹੈ ਅਤੇ ਮੁੜ ਧਰਤੀ ‘ਤੇ ਕਿਵੇਂ ਆਉਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਪਾਣੀ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲਵਾਸ਼ਪ ਸੰਘਣਿਤ ਹੋ ਕੇ ਬੱਦਲ ਬਣਦੇ ਹਨ । ਵਰਖਾ, ਔਲੇ ਅਤੇ ਬਰਫ਼ ਦੇ ਰੂਪ ਵਿੱਚ ਇਹ ਜਲ ਮੁੜ ਧਰਤੀ ‘ਤੇ ਵਾਪਸ ਆ ਜਾਂਦਾ ਹੈ ।
ਪ੍ਰਸ਼ਨ 12.
ਵਰਖਾ ਦੇ ਪਾਣੀ ਨਾਲ ਭੂਮੀ ਜਲ ਦਾ ਵਾਧਾ ਕਿਵੇਂ ਹੁੰਦਾ ਹੈ ? .
ਉੱਤਰ-
ਵਰਖਾ ਦਾ ਪਾਣੀ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਇਸ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ । ਮਿੱਟੀ ਵਿੱਚੋਂ ਪਾਣੀ ਹੌਲੀ-ਹੌਲੀ ਭੁਮੀ ਦੇ ਅੰਦਰ ਰਿਸਦਾ ਰਹਿੰਦਾ ਹੈ । ਇਹ ਜਲ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਉਪਲੱਬਧ ਹੁੰਦਾ ਹੈ । ਖੁਹਾਂ ਵਿੱਚ ਭਰਿਆ ਪਾਣੀ ਭੂਮੀ ਜਲ ਕਾਰਨ ਹੀ ਹੁੰਦਾ ਹੈ ।
ਪ੍ਰਸ਼ਨ 13.
ਕਿਹੜੇ ਖੇਤਰਾਂ ਵਿੱਚ ਵਰਖਾ ਦਾ ਜਲ ਵਿਅਰਥ ਜਾਂਦਾ ਹੈ ਜਾਂ ਭੂਮੀਗਤ ਨਹੀਂ ਹੁੰਦਾ ? ‘
ਉੱਤਰ-
ਉਨ੍ਹਾਂ ਖੇਤਰਾਂ ਵਿੱਚ ਜਿੱਥੇ ਭੁਮੀ ਤੇ ਬਨਸਪਤੀ ਬਹੁਤ ਘੱਟ ਹੁੰਦੀ ਹੈ ਜਾਂ ਬਿਲਕੁਲ ਨਹੀਂ ਹੁੰਦੀ ਉੱਥੇ ਵਰਖਾ ਦਾ ਜਲ ਜਲਦੀ ਵਗ ਜਾਂਦਾ ਹੈ । ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਵਧੇਰੇ ਜ਼ਮੀਨ ਸੀਮੈਂਟ ਨਾਲ ਢਕੀ ਹੁੰਦੀ ਹੈ | ਅਜਿਹੀ ਭੂਮੀ ਵਿੱਚ ਜਲ ਦਾ ਰਿਸਾਵ ਬਹੁਤ ਘੱਟ ਹੁੰਦਾ ਹੈ । ਜਿਸ ਨਾਲ ਭੂਮੀ ਜਲ ਦੀ ਉਪਲੱਬਧਤਾ ਪ੍ਰਭਾਵਿਤ ਹੁੰਦੀ ਹੈ ।
ਪ੍ਰਸ਼ਨ 14.
ਹੜ੍ਹ ਕੀ ਹੈ ? ਇਸ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ-ਭਾਰੀ ਵਰਖਾ ਹੋਣ ਨਾਲ ਨਦੀਆਂ, ਝੀਲਾਂ ਅਤੇ ਤਲਾਬਾਂ ਦਾ ਜਲ ਪੱਧਰ ਵੱਧ ਜਾਂਦਾ ਹੈ | ਅਜਿਹਾ ਹੋਣ ਤੇ ਪਾਣੀ ਵੱਡੇ ਖੇਤਰ ਵਿੱਚ ਫੈਲ ਕੇ ਹੜ੍ਹ ਦਾ ਕਾਰਨ ਬਣ ਸਕਦਾ ਹੈ । ਇਹ ਖੇਤਾਂ, ਜੰਗਲਾਂ, ਪਿੰਡਾਂ, ਸ਼ਹਿਰਾਂ ਨੂੰ ਜਲਮਗਨ ਕਰ ਸਕਦਾ ਹੈ । ਸਾਡੇ ਦੇਸ਼ ਵਿੱਚ ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਾਨਵ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ । ਹੜ੍ਹ ਦੇ ਸਮੇਂ ਪਾਣੀ ਵਿੱਚ ਰਹਿਣ ਵਾਲੇ ਜੀਵ ਵੀ ਰੁੜ੍ਹ ਜਾਂਦੇ ਹਨ । ਜਦੋਂ ਹੜ੍ਹ ਦਾ ਪਾਣੀ ਉਤਰਦਾ ਹੈ ਤਾਂ ਇਹ ਜਲ ਜੀਵ ਧਰਤੀ ਤੇ ਫਸ ਕੇ ਮਰ ਜਾਂਦੇ ਹਨ ।
ਪ੍ਰਸ਼ਨ 15.
ਸੋਕਾ ਕਿਸ ਨੂੰ ਕਹਿੰਦੇ ਹਨ ? ਸੋਕੇ ਨਾਲ ਕੀ ਕਠਿਨਾਈਆਂ ਆਉਂਦੀਆਂ ਹਨ ?
ਉੱਤਰ-
ਸੋਕਾ-ਜੇ ਕਿਸੇ ਖੇਤਰ ਵਿੱਚ ਇੱਕ ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਵਰਖਾ ਨਾ ਹੋਵੇ ਤਾਂ ਸੋਕਾ ਪੈ ਜਾਂਦਾ ਹੈ । ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਮਿੱਟੀ ਵਿੱਚੋਂ ਲਗਾਤਾਰ ਜਲ ਦੀ ਹਾਨੀ ਹੁੰਦੀ ਰਹਿੰਦੀ ਹੈ । ਮਿੱਟੀ ਸੁੱਕ ਜਾਂਦੀ ਹੈ । ਉਸ ਖੇਤਰ ਦੇ ਤਾਲਾਬਾਂ ਅਤੇ ਖੁਹਾਂ ਵਿੱਚ ਪਾਣੀ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਕੁੱਝ ਸੁੱਕ ਵੀ ਜਾਂਦੇ ਹਨ | ਭੂਮੀ ਜਲ ਵਿੱਚ ਵੀ ਕਮੀ ਆ ਜਾਂਦੀ ਹੈ । ਸੋਕੇ ਦੀ ਸਥਿਤੀ ਵਿੱਚ ਅੰਨ ਅਤੇ ਚਾਰਾ ਵੀ ਮਿਲਣਾ ਦੁਰਲੱਭ ਹੋ ਜਾਂਦਾ ਹੈ । ਤੁਸੀਂ ਆਪਣੇ ਦੇਸ਼ ਜਾਂ ਸੰਸਾਰ ਦੇ ਕੁੱਝ ਭਾਗਾਂ ਵਿੱਚ ਸੋਕੇ ਬਾਰੇ ਸੁਣਿਆ ਹੋਵੇਗਾ । ਸੋਕੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪ੍ਰਸ਼ਨ 16.
ਜਲ ਦੀ ਮੰਗ ਕਿਉਂ ਵੱਧ ਰਹੀ ਹੈ ? ਜਲ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਜਲ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜਨਸੰਖਿਆ ਦੇ ਵਾਧੇ ਨਾਲ ਜਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਵੱਧਦੀ ਜਾ ਰਹੀ ਹੈ । ਬਹੁਤ ਸਾਰੇ ਨਗਰਾਂ ਵਿੱਚ ਜਲ ਭਰਣ ਲਈ ਲੰਬੀਆਂ ਕਤਾਰਾਂ ਨੂੰ ਦੇਖਣਾ ਇੱਕ ਸਾਧਾਰਨ ਦਿਸ਼ ਹੈ । ਖਾਣੇ ਦੀਆਂ ਵਸਤੂਆਂ ਦੇ ਉਤਪਾਦਨ ਅਤੇ ਉਦਯੋਗਾਂ ਵਿੱਚ ਵੀ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿੱਚ ਪਾਣੀ ਦੀ ਕਮੀ ਆ ਗਈ ਹੈ ।
ਜਲ ਦਾ ਸੁਰੱਖਿਅਣ-
- ਜਲ ਦੇ ਸੁਰੱਖਿਅਣ ਲਈ ਲੋੜ ਹੈ ਕਿ ਜਲ ਦਾ ਸੋਚ-ਸਮਝ ਕੇ ਉਪਯੋਗ ਕੀਤਾ ਜਾਵੇ ।
- ਸਾਨੂੰ ਪਾਣੀ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ।
- ਸਾਨੂੰ ਪਾਣੀ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
ਪ੍ਰਸ਼ਨ 17.
ਵਰਖਾ ਦੇ ਜਲ ਦਾ ਸੰਗ੍ਰਹਿਣ ਕਿਵੇਂ ਕਰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਭੰਡਾਰ ਕਰਕੇ ਬਾਅਦ ਵਿੱਚ ਵਰਤੋਂ ਕਰਨਾ, ਜਲ ਦੀ ਉਪਲੱਬਧਤਾ ਵਿੱਚ ਵਾਧਾ ਕਰਨ ਦਾ ਇੱਕ ਉਪਾਅ ਹੈ । ਇਸ ਉਪਾਅ ਦੁਆਰਾ ਵਰਖਾ ਦਾ ਜਲ ਇਕੱਠਾ ਕਰਨ ਨੂੰ ਵਰਖਾ ਜਲ ਸੰਗ੍ਰਹਿਣ ਕਹਿੰਦੇ ਹਨ । ਵਰਖਾ ਜਲ ਸੰਹਿਣ ਦਾ ਮੂਲ ਮੰਤਰ ਇਹ ਹੈ ਕਿ ਜਲ ਜਿੱਥੇ ਡਿਗੇ ਉੱਥੇ ਇਕੱਠਾ ਕਰੋ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਲ ਦੇ ਵੱਖ-ਵੱਖ ਸੋਮਿਆਂ ਦੀ ਵਿਆਖਿਆ ਕਰੋ ।
ਉੱਤਰ-
ਜਲ ਦੇ ਸੋਮੇ-ਜਲ ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਹੁੰਦਾ ਹੈ ।
ਜਲ ਦੇ ਮੁੱਖ ਸੋਮੇ ਹਨ-
1. ਭੂਮੀਗਤ ਜਲ (Underground Water Subsoil water)
2. ਸਰ੍ਹਾਂ ਜਲ (Surface Water) ।
1. ਭੂਮੀਗਤ ਜਲ-ਮਾਨਸੂਨ ਮੌਸਮ ਦੌਰਾਨ ਵਰਖਾ ਦਾ ਕੁੱਝ ਜਲ ਮਿੱਟੀ ਵਿੱਚ ਹੇਠਾਂ ਵਲ ਚਲਿਆ ਜਾਂਦਾ ਹੈ । | ਇਹ ਇੱਕ ਵਿਸ਼ੇਸ਼ ਪੱਧਰ ‘ਤੇ ਜਾ ਕੇ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਚੱਟਾਨਾਂ (Impervious rocks) ਦੇ ਉੱਪਰ, ਪਾਣੀ ਦੇ ਇਸ ਭੰਡਾਰਨ ਨੂੰ ਭੂਮੀਗਤ ਜਲ ਕਹਿੰਦੇ ਹਨ । ਦੇਖੋ ਚਿੱਤਰ ਭੂਮੀਗਤ ਜਲ ਵਿੱਚ ਲਟਕਦੀਆਂ (Suspended) ਅਸ਼ੁੱਧੀਆਂ ਨਹੀਂ ਹੁੰਦੀਆਂ । ਭੂਮੀਗਤ ਜਲ ਮੁੱਖ ਰੂਪ ਵਿੱਚ ਦੋ ਤਰ੍ਹਾਂ ਦਾ ਹੁੰਦਾ ਹੈ
(i) ਖੂਹ ਦਾ ਜਲ (Well water)
(ii) ਚਸ਼ਮੇ ਦਾ ਜਲ (Spring water) ।
(i) ਖੂਹ ਦਾ ਜਲ-ਹਿਦਾਰ ਚੱਟਾਨਾਂ ਦੇ ਉੱਪਰ ਇਕੱਠੇ ਹੋਏ ਜਲ ਭੰਡਾਰ ਨੂੰ ਖੂਹ ਕਹਿੰਦੇ ਹਨ ਅਤੇ ਇਸ ਵਿੱਚ ਉਪਸਥਿਤ ਜਲ ਨੂੰ ਖੂਹ ਦਾ ਜਲ ਕਿਹਾ ਜਾਂਦਾ ਹੈ । ਖੂਹ ਦੇ ਜਲ ਵਿੱਚ ਕਈ ਘੁਲਣਸ਼ੀਲ ਅਸ਼ੁੱਧੀਆਂ ਮਿਲ ਜਾਂਦੀਆਂ ਹਨ | ਅੱਜ-ਕਲ੍ਹ ਸ਼ਹਿਰਾਂ ਅਤੇ ਪਿੰਡਾਂ ਦੇ ਟਿਊਬਵੈੱਲ ਵਿੱਚ ਬੋਰ ਕਰਕੇ ਅਸੀਂ ਖੂਹਾਂ ਦੀ ਤੁਲਨਾ ਵਿੱਚ ਵਧੇਰੇ ਪਾਣੀ ਢ ਸਕਦੇ ਹਾਂ ।
(ii) ਚਸ਼ਮੇ ਦਾ ਜਲ-ਵਰਖਾ ਦਾ ਜਲ ਤਹਿਦਾਰ ਚੱਟਾਨਾਂ ਦੇ ਉੱਪਰ ਭੂਮੀਗਤ ਜਲ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਕਮਜ਼ੋਰ ਭਾਗ ‘ਤੇ ਦਬਾਅ ਪਾ ਕੇ ਕਈ ਵਾਰ ਇਹ ਪਾਣੀ ਚਸ਼ਮਾ ਬਣ ਕੇ ਧਰਤੀ ਦੀ ਸਤਾ ਤੋਂ ਬਾਹਰ ਆ ਜਾਂਦਾ ਹੈ | ਪਾਣੀ ਦੀ ਅਜਿਹੀ ਧਾਰਾ ਨੂੰ ਚਸ਼ਮੇ ਦਾ ਜਲ ਕਿਹਾ ਜਾਂਦਾ ਹੈ । ਚਸ਼ਮੇ ਦੇ ਜਾਲ ਵਿੱਚ ਆਮ ਤੌਰ ‘ਤੇ ਖਣਿਜ ਅਤੇ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । | ਇਸ ਪਾਣੀ ਵਿੱਚ ਲਟਕਵੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ । ਕਦੇ-ਕਦੇ ਖਣਿਜ ਚਸ਼ਮੇ ਦੇ ਜਲ ਨੂੰ ਵਿਸ਼ੇਸ਼ ਰੋਗਨਾਸ਼ਕ (Curable) ਗੁਣ ਪ੍ਰਦਾਨ ਕਰਦੇ ਹਨ ਅਤੇ ਦਵਾਈ ਦੇ ਰੂਪ ਵਿੱਚ ਵਰਤੇ ਜਾਂਦੇ ਹਨ ।
2. ਸੜ੍ਹਾ ਜਲ-ਧਰਤੀ ਦੀ ਸਤਾ ਦੇ ਉੱਪਰ ਸਥਿਤ ਜਲ ਨੂੰ ਸੜਾ ਜਲ ਕਿਹਾ ਜਾਂਦਾ ਹੈ । ਇਹ ਜਲ ਤਿੰਨ ਪ੍ਰਕਾਰ ਦਾ ਹੁੰਦਾ ਹੈ –
(i) ਵਰਖਾ ਦਾ ਜਲ (Rain Water)
(ii) ਨਦੀ ਅਤੇ ਝੀਲਾਂ ਦਾ ਜਲ (River and Lake Water)
(iii) ਸਮੁੰਦਰੀ ਜਲ (Sea Water) ।
ਵਰਖਾ ਦਾ ਜਲ-ਕੁਦਰਤੀ ਜਲ ਦਾ ਇਹ ਸਭ ਤੋਂ ਵੱਧ ਸ਼ੁੱਧ ਰੂਪ ਹੈ । ਪਰੰਤੁ ਵਰਖਾ ਦੇ ਕੁੱਝ ਛਰਾਟਿਆਂ ਤੋਂ ਪਹਿਲਾਂ ਵਾਤਾਵਰਨ ਵਿੱਚੋਂ ਧੂੜ, ਰੋਗਾਣੂ, ਕੀਟਾਣੂ ਅਤੇ ਕਈ ਤਰ੍ਹਾਂ ਦੀਆਂ ਘੁਲਣਸ਼ੀਲ ਗੈਸਾਂ ਮਿਲ ਜਾਂਦੀਆਂ ਹਨ ।
ਨਦੀ ਅਤੇ ਝੀਲਾਂ ਦਾ ਜਲ-ਨਦੀਆਂ ਵੀ ਜਲ ਦਾ ਮੁੱਖ ਸੋਮਾ ਹਨ । ਕੁੱਝ ਨਦੀਆਂ ਵਿੱਚ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੈ । ਪਰੰਤੂ ਕੁੱਝ ਨਦੀਆਂ ਦਾ ਜਲ ਗਰਮੀਆਂ ਵਿੱਚ ਬਹੁਤ ਘੱਟ ਹੋ ਜਾਂਦਾ ਹੈ ਜਾਂ ਉਹ ਸੁੱਕ ਜਾਂਦੀਆਂ ਹਨ । ਇਹ ਜਲ ਪਹਾੜੀਆਂ ਵਿੱਚ ਵਗਦਾ ਹੋਇਆ ਨਦੀਆਂ ਵਿੱਚ ਡਿਗਦਾ ਹੈ । ਇਸ ਜਲ ਵਿੱਚ ਕੀਟਾਣੂ, ਗਾਰਾ, ਮਿੱਟੀ, ਰੇਤ ਅਤੇ ਹੋਰ ਕਈ ਘੁਲਣਸ਼ੀਲ ਲੂਣ ਹੁੰਦੇ ਹਨ ।
ਸਮੁੰਦਰੀ ਜਲ-ਨਦੀਆਂ ਅੰਤ ਵਿੱਚ ਸਮੁੰਦਰ ਵਿੱਚ ਡਿਗਦੀਆਂ ਹਨ । ਇਸ ਲਈ ਸਮੁੰਦਰ ਕੁਦਰਤੀ ਜਲ ਦਾ ਸਭ ਤੋਂ ਵੱਡਾ ਭੰਡਾਰ ਹੈ । ਇਸ ਦੇ ਜਲ ਵਿੱਚ ਨਦੀਆਂ ਦੇ ਜਲ ਵਾਲੀਆਂ ਸਾਰੀਆਂ ਅਸ਼ੁੱਧੀਆਂ ਸ਼ਾਮਲ ਹੁੰਦੀਆਂ ਹਨ । ਇਸ ਵਿੱਚ ਵੱਡੀ ਮਾਤਰਾ ਵਿੱਚ ਲੂਣ ਘੁਲੇ ਹੋਣ ਕਾਰਨ ਸਮੁੰਦਰ ਦਾ ਜਲ ਖਾਰਾ ਹੁੰਦਾ ਹੈ । ਸਮੁੰਦਰੀ ਜਲ ਪੀਣ ਅਤੇ ਸਿੰਚਾਈ ਦੇ ਯੋਗ ਨਹੀਂ ਹੁੰਦਾ ।
ਪ੍ਰਸ਼ਨ 2.
ਪ੍ਰਕਿਰਤੀ ਵਿੱਚ ਜਲ-ਚੱਕਰ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜਲ-ਚੱਕਰ-ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰਾਂ ਦਾ ਸੜਾ ਤੋਂ ਜਲ ਵਾਸ਼ਪਿਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਬੱਦਲਾਂ ਤੋਂ ਵਰਖਾ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਤੋਂ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ । ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਭੂਮੀ ‘ਤੇ ਡਿੱਗਿਆ ਪਾਣੀ, ਅੰਤ ਵਿੱਚ ਮਹਾਂਸਾਗਰਾਂ ਵਿੱਚ ਵਾਪਸ ਚਲਿਆ। ਜਾਂਦਾ ਹੈ । ਇਹ ਵੱਖ-ਵੱਖ ਢੰਗਾਂ ਨਾਲ ਹੁੰਦਾ ਹੈ । ਪਰਬਤਾਂ ਤੇ ਬਰਫ਼ ਪਿਘਲ ਕੇ ਜਲ ਬਣ ਜਾਂਦੀ ਹੈ । ਇਹ ਜਲ ਪਹਾੜਾਂ ਤੋਂ ਝਰਨਿਆਂ ਅਤੇ ਨਦੀਆਂ ਦੇ ਰੂਪ | ਵਿੱਚ ਹੇਠਾਂ ਡਿਗਦਾ ਹੈ । ਕੁੱਝ ਜਲ ਜੋ ਵਰਖਾ ਦੇ ਰੂਪ ਵਿੱਚ ਧਰਤੀ ‘ਤੇ ਡਿਗਦਾ ਹੈ, ਉਹ ਵੀ ਨਦੀਆਂ ਅਤੇ ਝਰਨਿਆਂ ਦੇ ਰੂਪ ਵਿੱਚ ਵਗ ਜਾਂਦਾ ਹੈ । ਵਧੇਰੇ ਨਦੀਆਂ ਭੂਮੀ ਤੇ ਲੰਬੀ ਦੂਰੀ ਤੈਅ ਕਰਦੀਆਂ ਹਨ ਅਤੇ ਅੰਤ ਵਿੱਚ ਸਮੁੰਦਰ ਜਾਂ ਮਹਾਂਸਾਗਰਾਂ ਵਿੱਚ ਡਿਗ ਜਾਂਦੀਆਂ ਹਨ । ਕੁੱਝ ਨਦੀਆਂ ਦਾ ਜਲ ਝੀਲਾਂ ਵਿੱਚ ਵਗ ਜਾਂਦਾ ਹੈ ।
ਵਰਖਾ ਦਾ ਜਲ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਵਰਖਾ ਦੇ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ ਅਤੇ ਇਹ ਮਿੱਟੀ ਵਿੱਚ ਲੁਪਤ ਹੋਇਆ ਪ੍ਰਤੀਤ ਹੁੰਦਾ ਹੈ । ਇਸ ਜਲ ਦਾ ਕੁੱਝ ਭਾਗ ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਹਵਾ ਵਿੱਚ ਚਲਿਆ ਜਾਂਦਾ ਹੈ । ਬਾਕੀ ਜਲ ਹੌਲੀ-ਹੌਲੀ ਧਰਤੀ ਦੇ ਹੇਠਾਂ ਅੰਦਰ ਵਲ ਰਿਸ ਜਾਂਦਾ ਹੈ। ਇਸ ਜਲ ਦਾ ਵਧੇਰੇ ਭਾਗ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਮਿਲਦਾ ਹੈ ।
ਪ੍ਰਸ਼ਨ 3.
ਵਰਖਾ ਜਲ ਸੰਹਿਣ ਦੀ ਕਿਹੜੀ ਤਕਨੀਕ ਹੈ ? ਉਸਦੇ ਬਾਰੇ ਦੱਸੋ ।
ਉੱਤਰ-
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਹਨ –
1. ਛੱਤ ਦੇ ਉੱਪਰ ਵਰਖਾ ਜਲ ਦਾ ਸੰਗ੍ਰਹਿਣ-ਇਸ ਪ੍ਰਣਾਲੀ ਵਿੱਚ ਭਵਨਾਂ ਦੀ ਛੱਤ ਤੇ ਇਕੱਠਾ ਕੀਤੇ ਵਰਖਾ ਦੇ ਜਲ ਨੂੰ ਭੰਡਾਰਨ ਟੈਂਕਾਂ ਵਿੱਚ ਪਾਈਪਾਂ ਰਾਹੀਂ ਪਹੁੰਚਾਇਆ ਜਾਂਦਾ ਹੈ । ਇਸ ਜਲ ਵਿੱਚ ਛੱਤ ਤੇ ਮੌਜੂਦ ਮਿੱਟੀ ਦੇ ਕਣ ਹੋ ਸਕਦੇ ਹਨ । ਇਸ ਪਾਣੀ ਨੂੰ ਵਰਤੋਂ ਤੋਂ ਪਹਿਲਾਂ ਛਾਣਨਾ ਪੈਂਦਾ ਹੈ । ਇਸ ਜਲ ਨੂੰ ਭੰਡਾਰਨ ਟੈਂਕ ਵਿੱਚ ਇਕੱਠਾ ਕਰਨ ਦੇ ਸਥਾਨ ਤੋਂ ਸਿੱਧਿਆਂ ਹੀ ਪਾਈਪਾਂ ਰਾਹੀਂ ਜ਼ਮੀਨ ਵਿੱਚ ਬਣੇ ਕਿਸੇ ਖੱਡੇ ਤੱਕ ਲੈ ਜਾਇਆ ਜਾ ਸਕਦਾ ਹੈ । ਜਿੱਥੇ ਇਹ ਮਿੱਟੀ ਵਿੱਚੋਂ ਰਿਸ ਕੇ ਭੂਮੀ ਜਲ ਵਿੱਚ ਬਦਲ ਜਾਂਦਾ ਹੈ !
2. ਹੋਰ ਵਿਕਲਪ ਦੇ ਰੂਪ ਵਿੱਚ ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪੁੱਜਣ ਦਿੱਤਾ ਜਾਂਦਾ ਹੈ ।
ਪ੍ਰਸ਼ਨ 4.
ਵਰਖਾ ਵਿੱਚ ਕੱਪੜੇ ਦੇਰ ਨਾਲ ਸੁੱਕਦੇ ਹਨ ਤੇ ਧੁੱਪ ਵਿੱਚ ਜਲਦੀ । ਕਿਵੇਂ ?
ਉੱਤਰ-
ਗਿੱਲੇ ਕੱਪੜਿਆਂ ਵਿੱਚ ਮੌਜੂਦ ਪਾਣੀ ਕਾਰਨ ਕੱਪੜੇ ਗਿੱਲੇ ਹੁੰਦੇ ਹਨ । ਜੇਕਰ ਇਹ ਪਾਣੀ ਵਾਸ਼ਪਿਤ ਹੋ ਜਾਵੇ ਤਾਂ ਕੱਪੜੇ ਸੁੱਕ ਜਾਂਦੇ ਹਨ । ਵਾਸ਼ਪਨ ਉਹ ਕਿਰਿਆ ਹੈ ਜਿਸ ਨਾਲ ਪਾਣੀ ਵਾਸ਼ਪਾਂ ਵਿੱਚ ਬਦਲ ਜਾਂਦਾ ਹੈ । ਪਾਣੀ ਦੇ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਲੱਗਣ ਵਾਲੇ ਸਮੇਂ ਦੇ ਆਧਾਰ ‘ਤੇ ਵਾਸ਼ਪਨ ਦੀ ਦਰ ਤੈਅ ਕੀਤੀ ਜਾਂਦੀ ਹੈ । ਜੇਕਰ ਘੱਟ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਵੱਧ ਹੈ, ਪਰ ਜੇ ਵੱਧ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਘੱਟ ਹੈਵਾਸ਼ਪਨ ਦੀ ਦਰ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਿਚੋਂ ਆਲੇ-ਦੁਆਲੇ ਦਾ ਤਾਪਮਾਨ ਅਤੇ ਉਸ ਵਿੱਚ ਮੌਜੂਦ ਨਮੀ ਦੋ ਵੱਡੇ ਕਾਰਕ ਹਨ । ਜੇਕਰ ਤਾਪਮਾਨ ਵੱਧ ਹੋਵੇਗਾ ਤਾਂ ਵਾਸ਼ਪਨ ਦੀ ਦਰ ਵੀ ਵੱਧ ਹੋਵੇਗੀ ।
ਇਸ ਲਈ ਅਸੀਂ ਦੇਖਦੇ ਹਨ ਕਿ ਗਰਮੀਆਂ ਵਿੱਚ ਜਾਂ ਧੁੱਪ ਵਾਲੇ ਦਿਨ ਕੱਪੜੇ ਜਲਦੀ ਸੁੱਕਦੇ ਹਨ । ਇਸ ਤੋਂ ਉਲਟ ਵਰਖਾ ਵਾਲੇ ਦਿਨ ਕੱਪੜੇ ਦੇਰ ਨਾਲ ਸੁੱਕਦੇ ਹਨ । ਇਸ ਦਾ ਕਾਰਨ ਹੈ ਵਰਖਾ ਵਾਲੇ ਦਿਨ ਆਲੇ-ਦੁਆਲੇ ਦੀ ਹਵਾ ਵਿੱਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ। ਜਿਸ ਕਰਕੇ ਵਾਸ਼ਪਨ ਦੀ ਦਰ ਘੱਟ ਜਾਂਦੀ ਹੈ । ਵਾਸ਼ਪਨ ਦੀ ਦਰ ਘੱਟ ਹੋਣ ਕਰਕੇ ਕੱਪੜਿਆਂ ਵਿਚਲਾ ਪਾਣੀ ਹੌਲੀ-ਹੌਲੀ ਵਾਸ਼ਪਿਤ ਹੁੰਦਾ ਹੈ ਅਤੇ ਕੱਪੜਿਆਂ ਨੂੰ ਸੁੱਕਣ ਲਈ ਵਧੇਰੇ ਸਮਾਂ ਲਗਦਾ ਹੈ ।