Punjab State Board PSEB 6th Class Science Book Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ Textbook Exercise Questions, and Answers.
PSEB Solutions for Class 6 Science Chapter 4 ਵਸਤੂਆਂ ਦੇ ਸਮੂਹ ਬਣਾਉਣਾ
Science Guide for Class 6 PSEB ਵਸਤੂਆਂ ਦੇ ਸਮੂਹ ਬਣਾਉਣਾ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 33 )
ਪ੍ਰਸ਼ਨ 1.
ਪਦਾਰਥ ਕਿਸਨੂੰ ਕਹਿੰਦੇ ਹਨ ?
ਉੱਤਰ-
ਪਦਾਰਥ ਨੂੰ ਕਿਸ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸਦਾ ਪੁੰਜ ਹੁੰਦਾ ਅਤੇ ਜਗਾ ਲੈਂਦੀ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 36)
ਪ੍ਰਸ਼ਨ 1.
ਇੱਕ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਥੋੜ੍ਹੀ ਜਿਹੀ ਘੱਟ ਹੈ । ਕੀ ਇਹ ਵਸਤੂ ਪਾਣੀ ਵਿੱਚ ਡੁੱਬੇਗੀ ਜਾਂ ਤੈਰੇਗੀ ?
ਉੱਤਰ-
ਇਹ ਪਾਣੀ ਉੱਪਰ ਤੈਰੇਗੀ ।
ਸੋਚੋ ਅਤੇ ਉੱਤਰ ਦਿਓ (ਪੇਜ 37)
ਪ੍ਰਸ਼ਨ 1.
ਕੀ ਸਾਫ਼ ਪਾਣੀ ਪਾਰਦਰਸ਼ੀ, ਅਲਪ-ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ ?
ਉੱਤਰ-
ਸਾਫ਼ ਪਾਣੀ ਪਾਰਦਰਸ਼ੀ ਹੁੰਦਾ ਹੈ ।
PSEB 6th Class Science Guide ਵਸਤੂਆਂ ਦੇ ਸਮੂਹ ਬਣਾਉਣਾ Textbook Questions, and Answers
1. ਖ਼ਾਲੀ ਥਾਂਵਾਂ ਭਰੋ
(i) ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ …..,…….. .
ਉੱਤਰ-
ਮੇਜ਼, ਕੁਰਸੀ, ਹਲ, ਦਰਵਾਜ਼ਾ, ਕ੍ਰਿਕਟ ਬੱਲਾ,
(ii) ਚੀਨੀ ਪਾਣੀ ਵਿੱਚ ……………. ਹੈ ।
ਉੱਤਰ-
ਘੁਲਣਸ਼ੀਲ ।
2. ਸਹੀ ਜਾਂ ਗਲਤ ਲਿਖੋ –
(i) ਪੱਥਰ ਪਾਰਦਰਸ਼ੀ ਹੁੰਦਾ ਹੈ ।
ਉੱਤਰ-
ਗ਼ਲਤ,
(ii) ਇੱਕ ਲੱਕੜੀ ਦਾ ਟੁਕੜਾ ਪਾਣੀ ਉੱਪਰ ਤੈਰਦਾ ਹੈ ।
ਉੱਤਰ-
ਸਹੀ,
(iii) ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ ।
ਉੱਤਰ-
ਗ਼ਲਤ,
(iv) ਤੇਲ ਪਾਣੀ ਵਿੱਚ ਘੁਲ ਜਾਂਦਾ ਹੈ ।
ਉੱਤਰ-
ਗ਼ਲਤ,
(v) ਸਿਰਕਾ ਪਾਣੀ ਵਿੱਚ ਪੂਰਨ-ਘੁਲਣਸ਼ੀਲ ਹੈ ।
ਉੱਤਰ-
ਸਹੀ ॥
3. ਕਾਲਮ ‘ਉਂ ਅਤੇ ਕਾਲਮ “ਅ” ਦਾ ਮਿਲਾਨ ਕਰੋ
ਕਾਲਮ ‘ਉ’ | ਕਾਲਮ ‘ਆਂ’ |
(ਉ) ਕਿਤਾਬ | (i) ਸ਼ੀਸ਼ਾ |
(ਆ) ਗਲਾਸ | (ii) ਲੱਕੜੀ |
(ਇ) ਕੁਰਸੀ | (iii) ਕਾਗਜ਼ |
(ਸ) ਖਿਡੌਣਾ | (iv) ਚਮੜਾ |
(ਹ) ਬੂਟ | (v) ਪਲਾਸਟਿਕ |
ਉੱਤਰ –
ਕਾਲਮ ‘ਉ’ | ਕਾਲਮ ‘ਅ |
(ਉ) ਕਿਤਾਬ | (iii) ਕਾਗਜ਼ |
(ਅ) ਗਲਾਸ | (i) ਸ਼ੀਸ਼ਾ |
(ਇ) ਕੁਰਸੀ | (ii) ਲੱਕੜੀ |
(ਸ) ਖਿਡੌਣਾ | (v) ਪਲਾਸਟਿਕ |
(ਹ) ਬੂਟ | (iv) ਚਮੜਾ |
4. ਸਹੀ ਉੱਤਰ ਚੁਣੋ –
(i) ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਨਹੀਂ ਹੈ ?
(ਉ) ਪਾਣੀ
(ੲ) ਹਵਾ
(ਅ) ਆਵਾਜ਼ ।
(ਸ) ਫ਼ਲ !
ਉੱਤਰ-
(ਅ) ਆਵਾਜ਼
ਵਸਤੂਆਂ ਦੇ ਸਮੂਹ ਬਣਾਉਣਾ
(ii) ਕਿਹੜਾ ਗੁਣ ਸਾਰੇ ਪਦਾਰਥਾਂ ਵਿੱਚ ਸਾਂਝਾ ਹੁੰਦਾ ਹੈ ।
(ਉ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਨਹੀਂ ਹੁੰਦਾ ।
(ਅ) ਪਦਾਰਥ ਥਾਂ ਘੇਰਦੇ ਹਨ ਤੇ ਕੁੱਝ ਪੁੰਜ ਹੁੰਦਾ ਹੈ ।
(ੲ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ ।
(ਸ) ਪਦਾਰਥ ਥਾਂ ਘੇਰਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਤੇ ਨਹੀਂ ਵੀ ।
ਉੱਤਰ-
(ੲ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ ।
(iii) ਹੇਠ ਲਿਖਿਆਂ ਵਿਚੋਂ ਕਿਹੜਾ ਪਾਰਦਰਸ਼ੀ ਹੈ ?
(ੳ) ਲੱਕੜੀ
(ਅ ਕੱਚ
(ੲ) ਕਾਗਜ਼
(ਸ) ਪਲਾਸਟਿਕ ॥
ਉੱਤਰ-
(ਅ) ਕੱਚ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਦੇਖਿਆ ਜਾ ਸਕੇ, ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
ਪ੍ਰਸ਼ਨ (ii)
ਅਪਾਰਦਰਸ਼ੀ ਵਸਤੁਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਕੁੱਝ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
ਪ੍ਰਸ਼ਨ (iii)
ਅਲਪ-ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਘੱਟ ਲੰਘ ਸਕਦਾ ਹੈ ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਕਿਹਾ ਜਾਂਦਾ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪਾਰਦਰਸ਼ੀ ਵਸਤੂਆਂ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ ? ਉਦਾਹਰਨਾਂ ਦਿਓ ।
ਉੱਤਰ
ਪਾਰਦਰਸ਼ੀ ਵਸਤੂਆਂ | ਅਪਾਰਦਰਸ਼ੀ ਵਸਤੂਆਂ |
ਉਹ ਵਸਤੂਆਂ ਜਿਨ੍ਹਾਂ ਵਿਚੋਂ ਅਸੀਂ ਆਰ-ਪਾਰ ਦੇਖ ਸਕਦੇ ਹਾਂ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਿਹਾ ਜਾਂਦਾ ਹੈ । ਉਦਾਹਰਨ-ਗਲਾਸ, ਪਾਣੀ ਅਤੇ ਹਵਾ ਆਦਿ । |
ਅਜਿਹੀਆਂ ਵਸਤੂਆਂ ਜਿਨ੍ਹਾਂ ਵਿਚੋਂ ਸਾਨੂੰ ਸਾਫ਼ ਦਿਖਾਈ ਨਹੀਂ ਦਿੰਦਾ ਬਲਕਿ ਧੁੰਦਲਾ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਅਪਾਰਦਰਸ਼ੀ ਵਸਤੁਆਂ ਕਿਹਾ ਜਾਂਦਾ ਹੈ। ਉਦਾਹਰਨ-ਖਿੜਕੀਆਂ ਵਿੱਚ ਵਰਤਿਆ ਜਾਣ ਵਾਲਾ ਧੁੰਦਲਾ ਕੱਚ, ਕਾਗਜ਼ ਸ਼ੀਟ ਜਿਸ ਵਿੱਚ ਤੇਲ ਵਾਲ-ਪੈਚ । |
ਪ੍ਰਸ਼ਨ (ii)
ਹੇਠ ਲਿਖਿਆਂ ਵਿਚੋਂ ਚਮਕੀਲੀਆਂ ਵਸਤੂਆਂ ਚੁਣੇਕੱਚ ਦਾ ਡੂੰਗਾ, ਪਲਾਸਟਿਕ ਦਾ ਮੱਗ, ਸਟੀਲ ਦੀ ਕੁਰਸੀ, ਸੂਤੀ ਕਮੀਜ਼, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ ।
ਉੱਤਰ-
ਕੱਚ ਦਾ ਡੂੰਗਾ, ਸਟੀਲ ਦੀ ਕੁਰਸੀ, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਕੀ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ?
ਉੱਤਰ-
ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ । ਜਦੋਂ ਅਸੀਂ ਕੋਈ ਵੀ ਤਰਲ ਦਾ ਮਿਸ਼ਰਨ ਕਰਦੇ ਹਾਂ ਤਾਂ ਅਸੀਂ ਤਿੰਨ ਚੀਜ਼ਾਂ ਦੇਖਦੇ ਹਾਂ । ਕੁੱਝ ਤਰਲ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਹਨ, ਕੁੱਝ ਤਰਲ ਨਹੀਂ ਘੁਲਦੇ ।
- ਜਿਹੜੇ ਤਰਲ ਪਾਣੀ ਵਿੱਚ ਘੁਲ ਜਾਂਦੇ ਹਨ ਉਨ੍ਹਾਂ ਨੂੰ ਮਿਸੀਬਲ ਤਰਲ ਕਹਿੰਦੇ ਹਨ, ਜਿਵੇਂ-ਸਿਰਕਾ ਅਤੇ ਪਾਣੀ ।
- ਜਿਹੜੇ ਤਰਲ ਪਾਣੀ ਵਿੱਚ ਨਹੀਂ ਘੁਲਦੇ ਉਨ੍ਹਾਂ ਨੂੰ ਮਿਸੀਬਲ ਤਰਲ ਕਹਿੰਦੇ ਹਨ, ਜਿਵੇਂ-ਤੇਲ ਅਤੇ ਪਾਣੀ ।
- ਜਿਹੜੇ ਤਰਲ ਅੰਸ਼ਕ ਤੌਰ ‘ਤੇ ਘੁਲਦੇ ਹਨ ਭਾਵ ਕਿ ਪੂਰੀ ਤਰ੍ਹਾਂ ਨਾਲ ਘੁਲਦੇ ਨਹੀਂ ਉਨ੍ਹਾਂ ਨੂੰ ਕੁੱਝ ਹੱਦ ਤੱਕ ਘੁਲਣ ਵਾਲੇ ਇਮੀਸੀਬਲ ਤਰਲ ਕਹਿੰਦੇ ਹਨ, ਜਿਵੇਂ-ਫਿਨਾਇਲ ਤੇ ਪਾਣੀ ।
ਪ੍ਰਸ਼ਨ (ii)
ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆ ਅਤੇ ਪਾਣੀ ਉੱਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੀ ਸੂਚੀ ਬਣਾਓ ।
ਉੱਤਰ-
ਉਹ ਪਦਾਰਥ ਜੋ ਪਾਣੀ ਉੱਤੇ ਤੈਰਦੇ ਹਨ-ਜਿਹੜੀ ਚੀਜ਼ ਦੀ ਪਾਣੀ ਦੀ ਘਣਤਾ ਘੱਟ ਹੁੰਦੀ ਹੈ ਉਹ ਪਾਣੀ ‘ਤੇ ਤੈਰਦੀ ਹੈ । ਜਿਵੇਂ ਸੁੱਕੇ ਪੱਤੇ, ਲੱਕੜੀ ਦਾ ਟੁੱਕੜਾ, ਕਾਗਜ਼, ਗੱਤਾ, ਕੱਪੜਾ ਆਦਿ । ਉਹ ਪਦਾਰਥ ਜੋ ਪਾਣੀ ਉੱਤੇ ਨਹੀਂ ਤੈਰਦੇ-ਉਹ ਚੀਜ਼ਾਂ ਜਿਸਦੀ ਪਾਣੀ ਨਾਲੋਂ ਘਣਤਾ ਜ਼ਿਆਦਾ ਹੁੰਦੀ ਹੈ । ਉਹ ਪਾਣੀ ਉੱਤੇ ਨਹੀਂ ਤੈਰਦੀ । ਜਿਵੇਂ-ਲੋਹਾ, ਸੋਨੇ ਦੀ ਚੈਨ, ਚਾਂਦੀ ਦੀ ਮੁੰਦਰੀ, ਪੱਥਰ ਆਦਿ ।
PSEB Solutions for Class 6 Science ਵਸਤੂਆਂ ਦੇ ਸਮੂਹ ਬਣਾਉਣਾ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਲੂਣ ਪਾਣੀ ਵਿੱਚ ………….. ਜਾਂਦਾ ਹੈ ।
ਉੱਤਰ-
ਘੁਲ,
(ii) ਰਬੜ ਪਾਣੀ ਵਿੱਚ ਨਹੀਂ ………….. ਹੈ ।
ਉੱਤਰ-
ਘੁਲਦਾ,
(iii) ………….. ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਜਾਂਦਾ ਹੈ ।
ਉੱਤਰ-
ਪਾਰਦਰਸ਼ੀ,
(iv) …………………………… ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ।
ਉੱਤਰ-
ਅਪਾਰਦਰਸ਼ੀ,
(v) ਸੋਨਾ ਅਤੇ ਚਾਂਦੀ ………….. ਹਨ ।
ਉੱਤਰ-
ਧਾਤਾਂ ।
2. ਸਹੀ ਜਾਂ ਗਲਤ ਲਿਖੋ –
(i) ਰਬੜ ਅਤੇ ਪਲਾਸਟਿਕ ਧਾਤਾਂ ਹਨ ।
ਉੱਤਰ-
ਲਤ,
(ii) ਕੱਚ ਪਾਰਦਰਸ਼ੀ ਹੁੰਦਾ ਹੈ ।
ਉੱਤਰ-
ਸਹੀ,
(iii) ਧਾਤਾਂ ਗਰਮ ਕਰਨ ‘ਤੇ ਫੈਲ ਜਾਂਦੀਆਂ ਹਨ ।
ਉੱਤਰ-
ਸਹੀ,
(iv) ਕਾਬਨ-ਡਾਈਆਕਸਾਈਡ ਪਾਣੀ ਵਿੱਚ ਨਹੀਂ ਘੁਲਦੀ ਹੈ ।
ਉੱਤਰ-
ਗ਼ਲਤ,
(v) ਸੂਰਜ ਦੀ ਰੋਸ਼ਨੀ ਇੱਕ ਪਦਾਰਥ ਹੈ ।
ਉੱਤਰ-
ਗ਼ਲਤ ।
3. ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਤਾਂਬਾ | (ਉ) ਪਾਣੀ ਵਿੱਚ ਡੁੱਬ ਜਾਂਦਾ ਹੈ |
(ii) ਕੱਚ | (ਅ) ਧਾਤ |
(iii) ਰਬੜ ਦੀ ਗੇਂਦ | (ਏ) ਚਮੜਾ |
(iv) ਪੱਥਰ | (ਸ) ਪਾਰਦਰਸ਼ੀ |
(v) ਬੂਟ | (ਹ) ਪਾਣੀ ‘ਤੇ ਤੈਰਦੀ ਹੈ। |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਤਾਂਬਾ | (ਆ) ਧਾਤ |
(ii) ਕੱਚ | (ਸ) ਪਾਰਦਰਸ਼ੀ |
(iii) ਰਬੜ ਦੀ ਗੇਂਦ | (ਹ) ਪਾਣੀ ’ਤੇ ਤੈਰਦੀ ਹੈ |
(iv) ਪੱਥਰ | (ਉ) ਪਾਣੀ ਵਿੱਚ ਡੁੱਬ ਜਾਂਦਾ ਹੈ |
(v) ਬੂਟ | (ਹ) ਚਮੜਾ |
4. ਸਹੀ ਉੱਤਰ ਚੁਣੋ
(i) ਵਸਤੂਆਂ ਵਿੱਚ ਵਿਭਿੰਨਤਾ ਹੋਣ ਦਾ ਕਾਰਨ ਹੈ
(ਉ) ਸ਼ਕਲ
(ਅ) ਰੰਗ
(ੲ) ਗੁਣ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ॥
(ii) ਸੰਤਰੇ ਅਤੇ ਘੜੇ ਜਿਹੀਆਂ ਵਸਤੂਆਂ ਹੁੰਦੀਆਂ ਹਨ
(ਉ) ਗੋਲ
(ਅ) ਆਇਤਾਕਾਰ
(ੲ) ਤਿਕੋਣੀਆਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਗੋਲ ।
(iii) ਖਾਧ ਪਦਾਰਥ ਦਾ ਉਦਾਹਰਣ ਹੈ
(ਉ) ਚਾਕ
(ਅ) ਕਪਾਹ
(ੲ) ਕਣਕ .
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਕਣਕ
(iv) ਇੱਕ ਪਲੇਟ, ਸਟੀਲ, ਕੱਚ ਤੋਂ ਇਲਾਵਾ ਹੋ ਸਕਦੀ ਹੈ
(ਉ) ਪਲਾਸਟਿਕ ਦੀ
(ਅ) ਚਮੜੇ ਦੀ
(ੲ) ਧਾਗੇ ਦੀ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਪਲਾਸਟਿਕ ਦੀ ।
(v) ਕਿਹੜਾ ਪਦਾਰਥ ਚਮਕੀਲਾ ਦਿਖਾਈ ਦਿੰਦਾ ਹੈ ?
(ਉ) ਸੂਤੀ ਕੱਪੜਾ
(ਅ ਲੱਕੜੀ ਦਾ ਡੱਬਾ
(ਇ) ਤਾਂਬੇ ਦੀ ਤਾਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤਾਂਬੇ ਦੀ ਤਾਰ ॥
(vi) ਧਾਤ ਨਹੀਂ ਹੈ-
(ਉ) ਐਲੂਮੀਨੀਅਮ
(ਆ) ਤਾਂਬਾ
(ੲ) ਚਾਂਦੀ
(ਸ) ਰੇਤ ॥
ਉੱਤਰ-
(ਸ) ਰੇਤ ॥
(vii) ਪਾਣੀ ਵਿੱਚ ਘੁਲਣਸ਼ੀਲ ਪਦਾਰਥ ਹੈ-
(ਉ) ਲੂਣ
(ਅ) ਚੀਨੀ
ਨੀਲ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।
(viii) ਪਾਣੀ ਤੇ ਤੈਰਨ ਵਾਲੀ ਵਸਤੂ ਨਹੀਂ ਹੈ
(ਉ) ਗੇਂਦ
(ਅ) ਪੱਥਰ
(ੲ) ਸਾੜੀ
(ਸ) ਪੰਖ ।
ਉੱਤਰ-
(ਅ) ਪੱਥਰ ॥
(ix) ਜਿਹੜੀਆਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਹਨਾਂ ਨੂੰ ਕਹਿੰਦੇ ਹਨ
(ਉ) ਪਾਰਦਰਸ਼ੀ
(ਅ) ਪਾਰਭਾਸ਼ੀ
(ਇ) ਅਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ |
ਉੱਤਰ-
(ੳ) ਪਾਰਦਰਸ਼ੀ ।
(x) ਕੱਚ ਹੈ
(ਉ) ਪਾਰਦਰਸ਼ੀ
(ਅ) ਲਪ-ਪਾਰਦਰਸ਼ੀ
(ਈ ਅਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਪਾਰਦਰਸ਼ੀ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਸਤੂਆਂ ਵਿੱਚ ਕੀ ਭਿੰਨਤਾਵਾਂ ਹੁੰਦੀਆਂ ਹਨ ?
ਉੱਤਰ-
ਸਾਰੀਆਂ ਵਸਤੂਆਂ ਦੀਆਂ ਸ਼ਕਲਾਂ, ਰੰਗ ਅਤੇ ਗੁਣ ਭਿੰਨ-ਭਿੰਨ ਹੁੰਦੇ ਹਨ ।
ਪ੍ਰਸ਼ਨ 2.
ਵਸਤੂਆਂ ਦੇ ਸਮੂਹ ਬਣਾਉਣ ਦੇ ਕਿਹੜੇ ਢੰਗ ਹਨ ?
ਉੱਤਰ-
ਵਸਤੁਆਂ ਨੂੰ ਬਣਾਉਣ ਦੇ ਬਹੁਤ ਸਾਰੇ ਢੰਗ ਹਨ । ਵਸਤੂਆਂ ਨੂੰ ਸਮੂਹਾਂ ਵਿੱਚ ਉਨ੍ਹਾਂ ਦੀਆਂ ਸ਼ਕਲਾਂ ਅਤੇ ਜਿਸ ਪਦਾਰਥ ਨਾਲ ਉਹ ਬਣੀਆਂ ਹਨ, ਦੇ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ।
ਪ੍ਰਸ਼ਨ 3.
ਵਸਤੂਆਂ ਕਿਨ੍ਹਾਂ ਪਦਾਰਥਾਂ ਤੋਂ ਬਣੀਆਂ ਹੋਈਆਂ ਹਨ ?
ਉੱਤਰ-
ਸਾਰੀਆਂ ਵਸਤੂਆਂ ਧਾਤਾਂ, ਪਲਾਸਟਿਕ, ਲੱਕੜੀ, ਗੂੰ, ਕਾਗ਼ਜ਼, ਚਮੜਾ ਅਤੇ ਮਿੱਟੀ ਤੋਂ ਬਣੀਆਂ ਹੋ ਸਕਦੀਆਂ ਹਨ|
ਪ੍ਰਸ਼ਨ 4.
ਲੱਕੜੀ ਤੋਂ ਕਿਹੜੀਆਂ ਵਸਤੂਆਂ ਬਣੀਆਂ ਹੁੰਦੀਆਂ ਹਨ ?
ਉੱਤਰ-
ਲੱਕੜੀ ਤੋਂ ਮੇਜ਼, ਕੁਰਸੀ, ਹਲ, ਬੈਲਗੱਡੀ, ਖਿਡੌਣੇ, ਕਿਕੂਟ ਬੈਟ, ਹਾਕੀ, ਦਰਵਾਜ਼ੇ, ਖਿੜਕੀਆਂ ਅਤੇ ਹੋਰ ਕਈ ਵਸਤੂਆਂ ਬਣੀਆਂ ਹੋ ਸਕਦੀਆਂ ਹਨ ।
ਪ੍ਰਸ਼ਨ 5.
ਚਮੜੇ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਚਮੜੇ ਤੋਂ ਬੈਗ, ਪਰਸ, ਜੁੱਤੀਆਂ, ਬੂਟ, ਬੈਲਟ, ਜੈਕਟ ਆਦਿ ਬਣਾਏ ਜਾ ਸਕਦੇ ਹਨ ।
ਪ੍ਰਸ਼ਨ 6.
ਕਾਗ਼ਜ਼ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਕਾਗ਼ਜ਼ ਤੋਂ ਪੁਸਤਕਾਂ, ਨੋਟ ਬੁੱਕ, ਅਖ਼ਬਾਰ, ਖਿਡੌਣੇ, ਕੈਲੰਡਰ, ਡਾਇਰੀਆਂ ਆਦਿ ਬਣਾਈਆਂ ਜਾ ਸਕਦੀਆਂ ਹਨ।
ਪ੍ਰਸ਼ਨ 7.
ਪਲਾਸਟਿਕ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਪਲਾਸਟਿਕ ਤੋਂ ਬਾਲਟੀਆਂ, ਲੰਚ-ਬਾਕਸ, ਖਿਡੌਣੇ, ਪਾਣੀ ਦੇ ਭਾਂਡੇ, ਪਾਈਪ ਅਤੇ ਅਜਿਹੀਆਂ ਹੋਰ ਕਈ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 8.
ਪਦਾਰਥਾਂ ਦੇ ਕੋਈ ਚਾਰ ਗੁਣ ਲਿਖੋ ।
ਉੱਤਰ-
ਪਦਾਰਥਾਂ ਦੇ ਚਾਰ ਗੁਣ ਹਨ:
- ਚਮਕ
- ਕਠੋਰਤਾ
- ਖੁਰਦਰਾਪਨ ਜਾਂ ਚੀਕਣਾਪਨ
- ਘੁਲਣਸ਼ੀਲਤਾ ।
ਪ੍ਰਸ਼ਨ 9.
ਧਾਤ ਕਿਸਨੂੰ ਆਖਦੇ ਹਨ ?
ਉੱਤਰ-
ਧਾਤ-ਉਹ ਪਦਾਰਥ ਜਿਸ ਵਿੱਚ ਚਮਕ ਹੁੰਦੀ ਹੈ ਅਤੇ ਜਿਹੜਾ ਕਠੋਰ ਹੁੰਦਾ ਹੈ, ਉਸਨੂੰ ਧਾਤ ਹੁੰਦੇ ਹਨ ।
ਪ੍ਰਸ਼ਨ 10.
ਧਾਤਾਂ ਦੇ ਉਦਾਹਰਣ ਦਿਓ ।
ਉੱਤਰ-
ਲੋਹਾ, ਕਾਪਰ (ਤਾਂਬਾ), ਐਲੂਮੀਨੀਅਮ ਅਤੇ ਸੋਨਾ ਧਾਤੂਆਂ ਦੀਆਂ ਉਦਾਹਰਣਾਂ ਹਨ ।
ਪ੍ਰਸ਼ਨ 11.
ਪਾਣੀ ਵਿੱਚ ਘੁਲਣਸ਼ੀਲ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਘੁਲਣਸ਼ੀਲ ਪਦਾਰਥ-ਚੀਨੀ, ਨਮਕ, ਨੀਲਾ-ਥੋਥਾ, ਸ਼ੋਰਾ ਆਦਿ ।
ਪ੍ਰਸ਼ਨ 12.
ਪਾਣੀ ਵਿੱਚ ਅਘੁਲਣਸ਼ੀਲ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਅਘੁਲਣਸ਼ੀਲ ਪਦਾਰਥ-ਚਾਕ ਪਾਉਡਰ, ਰੇਤ, ਮਿੱਟੀ ਆਦਿ ।
ਪ੍ਰਸ਼ਨ 13.
ਪਾਣੀ ਵਿੱਚ ਕੁੱਝ ਘੁਲਣਸ਼ੀਲ ਦ੍ਰਵਾਂ ਦੇ ਨਾਂ ਦੱਸੋ ।
ਉੱਤਰ-
ਸਿਰਕਾ, ਨਿੰਬੂ ਦਾ ਰਸ ਆਦਿ ਪਾਣੀ ਵਿੱਚ ਘੁਲਣਸ਼ੀਲ ਹਨ ।
ਪ੍ਰਸ਼ਨ 14.
ਪਾਣੀ ਵਿੱਚ ਘੁਲਣ ਵਾਲੀ ਇੱਕ ਗੈਸ ਦਾ ਨਾਂ ਦੱਸੋ ।
ਉੱਤਰ-
ਆਕਸੀਜਨ ਗੈਸ ॥
ਪ੍ਰਸ਼ਨ 15.
ਪਾਣੀ ਵਿੱਚ ਡੁੱਬਣ ਵਾਲੇ ਪੰਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਡੁੱਬਣ ਵਾਲੇ ਪਦਾਰਥ-ਪੱਥਰ, ਚਾਬੀ, ਸਿੱਕਾ, ਰਾਜਮਾਂਹ, ਇੱਟ ਦਾ ਟੁਕੜਾ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਦਾਰਥ ਕਿਸਨੂੰ ਆਖਦੇ ਹਨ ? ਪੰਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਦਾਰਥ-ਉਹ ਸਮੱਗਰੀ ਜਿਸ ਤੋਂ ਵੱਖ-ਵੱਖ ਕਿਸਮ ਦੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ, ਉਸਨੂੰ ਪਦਾਰਥ ਆਖਦੇ ਹਨ । ਪੰਜ ਪਦਾਰਥਾਂ ਦੇ ਨਾਂ-ਕੱਚ, ਪਲਾਸਟਿਕ, ਲੋਹਾ, ਚਮੜਾ ਅਤੇ ਲੱਕੜੀ ॥
ਪ੍ਰਸ਼ਨ 2.
ਉਨ੍ਹਾਂ ਪਦਾਰਥਾਂ ਦੇ ਨਾਂ ਦੱਸੋ ਜਿਨ੍ਹਾਂ ਤੋਂ ਇੱਕ ਤੋਂ ਵੱਧ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਲੱਕੜੀ, ਕਾਗ਼ਜ਼, ਚਮੜਾ, ਪਲਾਸਟਿਕ, ਡੂੰ, ਕੱਚ ਅਤੇ ਧਾਤਾਂ ਤੋਂ ਇੱਕ ਨਾਲੋਂ ਵੱਧ ਵਸਤੂਆਂ ਨੂੰ ਬਣਾਇਆ ਜਾ ਸਕਦਾ ਹੈ ।
ਪ੍ਰਸ਼ਨ 3.
ਹੇਠ ਲਿਖੀਆਂ ਵਸਤੂਆਂ ਕਿਸ ਪਦਾਰਥ ਤੋਂ ਬਣੀਆਂ ਹਨ ? ਮੇਜ਼, ਕੁਰਸੀ, ਦਰਵਾਜ਼ਾ, ਪੁਸਤਕ, ਨੋਟ ਬੁੱਕ, ਗਲਾਸ, ਪਲੇਟ, ਦਰਪਣ, ਬੋਤਲ ।
ਉੱਤਰ-
ਪਦਾਰਥ | ਵਸਤੂਆਂ ਦੇ ਨਾਂ |
1. ਲੱਕੜੀ | ਮੇਜ਼, ਕੁਰਸੀ, ਦਰਵਾਜ਼ਾ |
2. ਕਾਗਜ਼ | ਪੁਸਤਕ, ਨੋਟ-ਬੁੱਕ, ਅਖ਼ਬਾਰ |
3. ਕੱਚ | ਗਲਾਸ, ਪਲੇਟ, ਦਰਪਣ, ਬੋਤਲ |
4. ਪਲਾਸਟਿਕ | ਮੇਜ਼, ਕੁਰਸੀ, ਦਰਵਾਜ਼ਾ, ਬੋਤਲ । |
ਪ੍ਰਸ਼ਨ 4.
ਪਦਾਰਥਾਂ ਦੇ ਕਿਹੜੇ ਗੁਣ ਹੁੰਦੇ ਹਨ ?
ਉੱਤਰ-
ਪਦਾਰਥਾਂ ਦੇ ਗੁਣ –
- ਚਮਕ,
- ਕਠੋਰਤਾ,
- ਰੁੱਖਾਪਨ ਖੁਰਦਰਾਪਨ),
- ਘੁਲਣਸ਼ੀਲਤਾ ॥
ਪ੍ਰਸ਼ਨ 5.
ਧਾਤਾਂ ਦੇ ਕੋਈ ਦੋ ਗੁਣ ਦੱਸੋ ।
ਉੱਤਰ-
ਧਾਤਾਂ ਦੇ ਗੁਣ-
- ਧਾਤਾਂ ਵਿੱਚ ਚਮਕ ਹੁੰਦੀ ਹੈ,
- ਧਾਤਾਂ ਕਠੋਰ ਹੁੰਦੀਆਂ ਹਨ ਅਤੇ ਇਹਨਾਂ ਨੂੰ ਖੁਰਚਿਆ ਨਹੀਂ ਜਾ ਸਕਦਾ ।
ਪ੍ਰਸ਼ਨ 6.
ਕੋਮਲ ਅਤੇ ਕਠੋਰ ਪਦਾਰਥਾਂ ਤੋਂ ਕੀ ਭਾਵ ਹੈ ?
ਉੱਤਰ-
ਕੋਮਲ ਪਦਾਰਥ-ਜਿਨ੍ਹਾਂ ਪਦਾਰਥਾਂ ਨੂੰ ਆਸਾਨੀ ਨਾਲ ਦਬਾਇਆ ਜਾ ਸਕਦਾ ਹੈ ਜਾਂ ਖੁਰਚਿਆ ਜਾ ਸਕਦਾ ਹੈ, ਉਨ੍ਹਾਂ ਨੂੰ ਕੋਮਲ ਪਦਾਰਥ ਆਖਦੇ ਹਨ ।
ਉਦਾਹਰਣ-ਰੂ, ਸਪੰਜ ॥ ਕਠੋਰ ਪਦਾਰਥ-ਜਿਨ੍ਹਾਂ ਪਦਾਰਥਾਂ ਨੂੰ ਦਬਾਇਆ ਨਹੀਂ ਜਾ ਸਕਦਾ ਜਾਂ ਖੁਰਚਿਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਕਠੋਰ ਪਦਾਰਥ ਆਖਦੇ ਹਨ ।
ਪ੍ਰਸ਼ਨ 7.
ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥ ਕਿਸਨੂੰ ਆਖਦੇ ਹਨ ?
ਉੱਤਰ-
ਘੁਲਣਸ਼ੀਲ ਪਦਾਰਥ-ਜਿਹੜੇ ਪਦਾਰਥ ਪਾਣੀ ਵਿੱਚ ਅਲੋਪ ਹੋ ਜਾਂਦੇ ਹਨ ਜਾਂ ਘੁਲ ਜਾਂਦੇ ਹਨ, ਉਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਆਖਦੇ ਹਨ, ਜਿਵੇਂ-ਚੀਨੀ, ਨਮਕ । ਅਘੁਲਣਸ਼ੀਲ ਪਦਾਰਥ- ਜਿਹੜੇ ਪਦਾਰਥ ਪਾਣੀ ਵਿੱਚ ਅਲੋਪ ਨਹੀਂ ਹੁੰਦੇ ਜਾਂ ਘੁਲ ਨਹੀਂ ਸਕਦੇ, ਉਨ੍ਹਾਂ ਨੂੰ ਅਘੁਲਣਸ਼ੀਲ ਪਦਾਰਥ ਆਖਦੇ ਹਨ , ਜਿਵੇਂ-ਚਾਕ ਪਾਉਡਰ, ਰੇਤ ਅਤੇ ਮਿੱਟੀ ।
ਪ੍ਰਸ਼ਨ 8.
ਕੀ ਦ੍ਰਵ ਵਿੱਚ ਦ੍ਰਵ ਅਲੋਪ ਹੋ ਸਕਦਾ ਹੈ ?
ਉੱਤਰ-
ਦ੍ਰਵ ਵਿੱਚ ਕਈ ਦਵ ਅਲੋਪ ਹੋ ਜਾਂਦੇ ਹਨ ਪਰੰਤੂ ਸਾਰੇ ਦਵ, ਵਾਂ ਵਿੱਚ ਅਲੋਪ ਨਹੀਂ ਹੋ ਸਕਦੇ ਜਿਵੇਂ ਸਿਰਕਾ ਅਤੇ ਨਿੰਬੂ ਦਾ ਰਸ ਪਾਣੀ ਵਿੱਚ ਅਲੋਪ ਹੋ ਜਾਂਦੇ ਹਨ । ਦੂਜੇ ਪਾਸੇ ਸਰੋਂ ਦਾ ਤੇਲ ਅਤੇ ਨਾਰੀਅਲ ਦਾ ਤੇਲ ਪਾਣੀ ਵਿੱਚ ਅਲੋਪ ਨਹੀਂ ਹੁੰਦੇ ।
ਪ੍ਰਸ਼ਨ 9.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਪਾਣੀ ਵਿੱਚ ਤਰਦੇ ਹਨ ਅਤੇ ਕਿਹੜੇ ਡੁੱਬ ਜਾਂਦੇ ਹਨ ? ਸੁੱਕੇ ਪੱਤੇ, ਕਾਰਕ ਦਾ ਟੁਕੜਾ, ਸ਼ਹਿਦ ਦੀ ਬੂੰਦ, ਰੋੜਾ, ਚਾਬੀ, ਸਿੱਕਾ, ਚਾਹ ਦੀ ਪੱਤੀ, ਅਮਰੂਦ ਦਾ ਪੱਤਾ, ਸਰੋਂ ਦਾ ਤੇਲ ।
ਉੱਤਰ-
ਪਾਣੀ ਵਿੱਚ ਤੁਰਨ ਵਾਲੇ ਪਦਾਰਥ-ਸੁੱਕੇ ਪੱਤੇ, ਚਾਹ ਦੀ ਪੱਤੀ, ਅਮਰੂਦ ਦਾ ਪੱਤਾ, ਸਰੋਂ ਦਾ ਤੇਲ, ਕਾਰਕ ਦਾ ਟੁਕੜਾ । ਪਾਣੀ ਵਿੱਚ ਡੁੱਬਣ ਵਾਲੇ ਪਦਾਰਥ-ਸ਼ਹਿਦ ਦੀ ਬੂੰਦ, ਰੋੜਾ, ਸਿੱਕਾ ਅਤੇ ਚਾਬੀ ।
ਪ੍ਰਸ਼ਨ 10.
ਕੀ ਗੈਸਾਂ ਪਾਣੀ ਵਿੱਚ ਅਲੋਪ ਹੋ ਸਕਦੀਆਂ ਹਨ ?
ਉੱਤਰ-
ਕੁੱਝ ਗੈਸਾਂ ਪਾਣੀ ਵਿੱਚ ਅਲੋਪ ਹੋ ਜਾਂਦੀਆਂ ਹਨ ਅਰਥਾਤ ਘੁਲ ਸਕਦੀਆਂ ਹਨ, ਜਿਵੇਂ-ਆਕਸੀਜਨ, ਕਾਰਬਨ-ਡਾਈਆਕਸਾਈਡ ਜਿਹੀਆਂ ਗੈਸਾਂ ਪਾਣੀ ਵਿੱਚ ਘੁਲ ਕੇ ਅਲੋਪ ਹੋ ਜਾਂਦੀਆਂ ਹਨ ।
ਪ੍ਰਸ਼ਨ 11.
ਜੀਵਿਤ ਰਹਿਣ ਲਈ ਆਕਸੀਜਨ ਜ਼ਰੂਰੀ ਹੈ । ਜਲ-ਜੀਵ ਕਿਵੇਂ ਆਕਸੀਜਨ ਪ੍ਰਾਪਤ ਕਰਦੇ ਹਨ ?
ਉੱਤਰ-
ਅਸੀਂ ਜਾਣਦੇ ਹਾਂ ਕਿ ਜੀਵਿਤ ਰਹਿਣ ਲਈ ਆਕਸੀਜਨ ਜ਼ਰੂਰੀ ਹੈ । ਜਲ-ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਪ੍ਰਾਪਤ ਕਰਦੇ ਹਨ ਕਿਉਂਕਿ ਆਕਸੀਜਨ ਪਾਣੀ ਵਿੱਚ ਘੁਲਣਸ਼ੀਲ ਹੈ । ਇਸ ਲਈ ਇਹ ਜਲ-ਜੀਵ ਘੁਲੀ ਹੋਈ ਆਕਸੀਜਨ ਪ੍ਰਾਪਤ ਕਰਕੇ ਜੀਵਿਤ ਰਹਿੰਦੇ ਹਨ ।
ਪ੍ਰਸ਼ਨ 12.
ਸਾਨੂੰ ਪਦਾਰਥਾਂ ਨੂੰ ਸਮੂਹਾਂ ਵਿੱਚ ਰੱਖਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਦੈਨਿਕ ਜੀਵਨ ਵਿੱਚ ਸਾਨੂੰ ਪਦਾਰਥਾਂ ਨੂੰ ਆਪਣੀ ਸਹੂਲਤ ਲਈ ਸਮੂਹਾਂ ਵਿੱਚ ਰੱਖਣ ਦੀ ਲੋੜ ਪੈਂਦੀ ਹੈ । ਅਸੀਂ ਘਰ ਵਿੱਚ ਆਮ ਤੌਰ ‘ਤੇ ਵਸਤਾਂ ਦਾ ਇਸ ਤਰ੍ਹਾਂ ਭੰਡਾਰਨ ਕਰਦੇ ਹਾਂ ਕਿ ਇੱਕ ਸਮਾਨ ਗੁਣਾਂ ਵਾਲੀਆਂ ਵਸਤਾਂ ਇੱਕੋ ਥਾਂ ‘ਤੇ ਰੱਖੀਆਂ ਜਾਣ ਤਾਂ ਜੋ ਆਸਾਨੀ ਨਾਲ ਲੋੜ ਅਨੁਸਾਰ ਲੱਭਿਆ ਜਾ ਸਕੇ । ਇਸੇ ਤਰ੍ਹਾਂ ਕਰਿਆਨਾ ਵੇਚਣ ਵਾਲੇ ਵੀ ਸਾਰੇ ਬਿਸਕੁਟ ਇੱਕ ਹੀ ਕੋਨੇ ਵਿੱਚ ਅਤੇ ਸਾਰੇ ਸਾਬਣ ਇੱਕ ਥਾਂ ‘ਤੇ ਰੱਖਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸ਼ੀ ਪਦਾਰਥਾਂ ਦੀ ਪਰਿਭਾਸ਼ਾ ਦਿਓ ਅਤੇ ਉਹਨਾਂ ਦੇ ਉਦਾਹਰਣ ਵੀ ਦਿਓ ।
ਉੱਤਰ-
ਪਾਰਦਰਸ਼ੀ ਪਦਾਰਥ- ਜਿਹੜੇ ਪਦਾਰਥਾਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਅਤੇ ਜਿਸ ਦੇ ਦੂਸਰੇ ਪਾਸੇ ਪਈਆਂ ਵਸਤੂਆਂ ਨੂੰ ਵੇਖਿਆ ਜਾ ਸਕਦਾ ਹੈ, ਪਾਰਦਰਸ਼ੀ ਪਦਾਰਥ ਆਖਦੇ ਹਨ, ਜਿਵੇਂ-ਕੱਚ, ਹਵਾ, ਪਾਣੀ, ਸਪਿਰਿਟ ਅਤੇ ਜਿੰਨ ਸ਼ਰਾਬ ।
ਅਪਾਰਦਰਸ਼ੀ ਪਦਾਰਥ- ਜਿਸ ਪਦਾਰਥ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਦੇ ਦੂਸਰੇ ਪਾਸੇ ਪਈ ਵਸਤੂ ਨਹੀਂ ਦੇਖੀ ਜਾ ਸਕਦੀ, ਨੂੰ ਅਪਾਰਦਰਸ਼ੀ ਵਸਤੂ ਆਖਦੇ ਹਨ , ਜਿਵੇਂ-ਕੁਰਸੀ, ਦੀਵਾਰ, ਡੈਸਕ, ਬਲੈਕ ਬੋਰਡ, ਕਿਤਾਬ, ਪੱਥਰ ਦਾ ਟੁਕੜਾ ।
ਪਾਰਭਾਸ਼ੀ ਪਦਾਰਥ- ਜਿਨ੍ਹਾਂ ਪਦਾਰਥਾਂ ਵਿੱਚੋਂ ਦੇਖਿਆ ਜਾ ਸਕਦਾ ਹੈ ਪਰੰਤੂ ਸਪੱਸ਼ਟ ਦਿਖਾਈ ਨਾ ਦੇਵੇ ਉਨ੍ਹਾਂ ਨੂੰ ਪਾਰਭਾਸ਼ੀ ਪਦਾਰਥ ਆਖਿਆ ਜਾਂਦਾ ਹੈ , ਜਿਵੇਂ-ਤੇਲ ਲੱਗਿਆ ਕਾਗ਼ਜ਼, ਧੁੰਦਲਾ ਕੱਚ ਅਤੇ ਸੈਲਫ਼ੇਨ ਸ਼ੀਟ ॥
ਪ੍ਰਸ਼ਨ 2.
ਹੇਠ ਲਿਖੇ ਪਦਾਰਥਾਂ ਤੋਂ ਬਣੀਆਂ ਤਿੰਨ-ਤਿੰਨ ਵਸਤੂਆਂ ਦੇ ਨਾਂ ਲਿਖੋ ।
(i) ਕੱਚ,
(ii) ਮਿੱਟੀ,
(iii) ਲੱਕੜੀ,
(iv) ਪਲਾਸਟਿਕ,
(v) ਕਾਗ਼ਜ਼,
(vi) ਤਾਂਬਾ (ਕਾਪਰ ।
ਉੱਤਰ-
(i) ਕੱਚ-ਬੋਤਲ, ਗਲਾਸ, ਚੁੜੀਆਂ ।
(ii) ਮਿੱਟੀ-ਗਮਲਾ, ਫੁਲਦਾਨ, ਇੱਟ, ਘੜਾ ।
(iii) ਲੱਕੜੀ-ਮੇਜ਼, ਬੈਟ, ਦਰਵਾਜ਼ਾ, ਪੌੜੀ ॥
(iv) ਪਲਾਸਟਿਕ-ਬਾਲਟੀ, ਮੱਗ, ਕੰਘੀ ।
(v) ਕਾਗਜ਼-ਕਿਤਾਬ, ਅਖ਼ਬਾਰ, ਕਾਪੀ ॥
(vi) ਤਾਂਬਾ (ਕਾਪਰ)-ਸਿੱਕਾ, ਬਰਤਨ, ਬਿਜਲੀ ਦੀ ਤਾਰ ।