Punjab State Board PSEB 6th Class Science Book Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Exercise Questions, and Answers.
PSEB Solutions for Class 6 Science Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ
PSEB 6th Class Science Guide ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Questions, and Answers
1. ਖ਼ਾਲੀ ਥਾਂਵਾਂ ਭਰੋ ਬਣਨ
(i) ਮੱਛੀ ਦਾ ਸਾਹ ਅੰਗ …………… ਹੈ ।
ਉੱਤਰ-
ਗਲਫੜਾ,
(ii) ਵਾਤਾਵਰਨ ਦੇ ………….. ਅਤੇ …………. ਭਾਗ ਹਨ ।
ਉੱਤਰ-
ਸਜੀਵ, ਨਿਰਜੀਵ
(iii) ਸੂਰਜ ਦੀ ਰੌਸ਼ਨੀ ਆਵਾਸ ਦਾ ………….. ਭਾਗ ਹੈ ।
ਉੱਤਰ-
ਨਿਰਜੀਵ ਜਾਂ ਭੌਤਿਕ,
(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ………….. ਕਹਿੰਦੇ ਹਨ ।
ਉੱਤਰ-
ਸਥਲੀ ਜੀਵ,
(v) ਸਾਰੇ ………….. ਵਾਧਾ ਦਿਖਾਉਂਦੇ ਅਤੇ ਪ੍ਰਣਨ ਕਰਦੇ ਹਨ ।
ਉੱਤਰ-
ਸਜੀਵ ।
2. ਸਹੀ ਜਾਂ ਗਲਤ ਲਿਖੋ ਨਰ-
(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਕਿਰਿਆ ਕਰਦਾ ਹੈ ।
ਉੱਤਰ-
ਸਹੀ,
(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ।
ਉੱਤਰ-
ਸਹੀ,
(iii) ਸਾਰੇ ਹਰੇ ਪੌਦੇ ਉਤਪਾਦਕ ਹਨ ।
ਉੱਤਰ-
ਸਹੀ,
(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ ।
ਉੱਤਰ-
ਗ਼ਲਤ ।
3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-
ਕਾਲਮ ‘ਉ’ | ਕਾਲਮ ‘ਅ’ |
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ | (i) ਪੌਦੇ ਜਾਂ ਜਾਨਵਰ |
(ਅ) ਬ੍ਰਿਛਵਾਸੀ | (ii) ਸੂਲਾਂ ਕੰਡੇ |
(ਇ) ਕੈਕਟਸ | (iii) ਬਾਂਦਰ |
(ਸ) ਜੈਵਿਕ ਅੰਸ਼ | (iv) ਸੂਰਜ |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ | (iv) ਸੂਰਜ |
(ਅ) ਬਿਛਵਾਸੀ | (iii) ਬਾਂਦਰ |
(ਇ) ਕੈਕਟਸ | (ii) ਸੂਲਾਂ (ਕੰਡੇ) |
(ਸ) ਜੈਵਿਕ ਅੰਸ਼ | (i) ਪੌਦੇ ਜਾਂ ਜਾਨਵਰ |
4. ਸਹੀ ਉੱਤਰ ਦੀ ਚੋਣ ਕਰੋ ਸ਼ਰਾਰ ਹੋ-
(i) ਅਜੈਵਿਕ ਅੰਸ਼ ਵਿੱਚ ਸ਼ਾਮਿਲ ਹਨ
(ਉ) ਹਵਾ, ਪਾਣੀ, ਪੌਦੇ
(ਅ ਹਵਾ, ਪਾਣੀ, ਮਿੱਟੀ
(ਈ) ਪੌਦੇ ਅਤੇ ਜਾਨਵਰ
(ਸ) ਮਿੱਟੀ, ਪੌਦੇ, ਪਾਣੀ ॥
ਉੱਤਰ-
(ਅ) ਹਵਾ, ਪਾਣੀ, ਮਿੱਟੀ ।
(ii) ਕੈਕਟਸ ਇੱਕ
(ਉ) ਮਾਰੂਥਲੀ ਪੌਦਾ
(ਅ) ਨਿਖੇੜਕ
(ਈ) ਜਲੀ ਪੌਦਾ
(ਸ) ਜੜੀ-ਬੂਟੀ ।
ਉੱਤਰ-
(ੳ) ਮਾਰੂਥਲੀ ਪੌਦਾ ।
(iii) …………. ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
(ਉ) ਗੰਡੋਏ ।
(ਅ) ਚੀਤੇ
(ਈ) ਮੱਛੀਆਂ
ਸਿ) ਪਹਾੜੀ ਰਿੱਛ ॥
ਉੱਤਰ-
(ਈ) ਮੱਛੀਆਂ ।
(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ …………. ਜੀਵ ਕਹਿੰਦੇ ਹਨ ।
(ਉ) ਜਲੀ
(ਅ) ਸਥਲੀ
(ਈ) ਸਥਲੀ ਪੌਦੇ
(ਸ) ਹਵਾਈ ।
ਉੱਤਰ-
(ਉ) ਜਲੀ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਆਵਾਸ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜਗਾ ਜਿੱਥੇ ਸਜੀਵ ਰਹਿੰਦਾ ਹੈ ਉਸਦਾ ਆਵਾਸ ਕਿਹਾ ਜਾਂਦਾ ਹੈ ! ਆਪਣੇ ਆਵਾਸ ਵਿੱਚ ਜੀਵ ਭੋਜਨ, ਪਾਣੀ, ਹਵਾ, ਸਹਾਰਾ, ਸੁਵਿਧਾ, ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਜਣਨ ਕਰਦਾ ਹੈ ।
ਪ੍ਰਸ਼ਨ (ii)
ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਥਲੀ ਜੀਵ-ਸ਼ੇਰ ਚੀਤਾ ॥ ਜਲੀ ਜੀਵ-ਡੱਡੂ, ਸ਼ਾਰਕ ।
ਪ੍ਰਸ਼ਨ (iii)
ਅਨੁਕੂਲਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜੀਵਤ ਵਸਤੂਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ।
ਪ੍ਰਸ਼ਨ (iv)
ਉਤਪਾਦਕ ਕੀ ਹਨ ?
ਉੱਤਰ-
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਦੇ ਇਨ੍ਹਾਂ ਨੂੰ ਉਤਪਾਦਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ।
ਪ੍ਰਸ਼ਨ (v)
ਜੈਵਿਕ ਅੰਸ਼ ਕੀ ਹਨ ?
ਉੱਤਰ-
ਕਿਸੇ ਆਵਾਸ ਵਿੱਚ ਮੌਜੂਦ ਸਜੀਵ ਵਸਤੂਆਂ ਜਿਵੇਂ ਪੌਦੇ, ਜਾਨਵਰ, ਮਨੁੱਖ ਅਤੇ ਸੂਖ਼ਮਜੀਵ ਨੂੰ ਵਾਤਾਵਰਨ ਦੇ ਜੈਵਿਕ ਭਾਗ ਜਾਣ ਅੰਸ਼ ਕਿਹਾ ਜਾਂਦਾ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ ।
ਉੱਤਰ-
ਮ੍ਰਿਤਆਹਾਰੀ (Seprophytes)fousa (Decomposers)- ਕੁੱਝ ਜੰਤੂ ਮਰੇ ਹੋਏ ਜੰਤੂਆਂ ਨੂੰ ਭੋਜਨ ਵਜੋਂ ਖਾਂਦੇ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਭੋਜਨ ਵਜੋਂ ਵਰਤਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਮਦਦ ਕਰਦੇ ਹਨ । ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਗਿਰਝ, ਕੁੱਤਾ, ਇੱਲ, ਕਾਂ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।
ਪ੍ਰਸ਼ਨ (ii)
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਹਨ
- ਇਸ ਦਾ ਸਰੀਰ ਰੇਖਾ-ਧਾਰੀ ਹੁੰਦਾ ਹੈ ।
- ਜਲ ਵਿਚੋਂ ਘੁਲੀ ਹੋਈ ਆਕਸੀਜਨ ਲੈਣ ਲਈ ਇਨ੍ਹਾਂ ਵਿੱਚ ਗਲਫੜਾਂ ਹੁੰਦੀਆਂ ਹਨ ।
ਪ੍ਰਸ਼ਨ (iii)
ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ । ਊਠ ਦੀਆਂ ਵਿਸ਼ੇਸ਼ਤਾਵਾਂ ਜਿਨ੍ਹਾਂ ਕਰਕੇ ਉਹ ਮਾਰੂਥਲ ਵਿੱਚ ਆਸਾਨੀ ਨਾਲ ਜ਼ਿੰਦਾ ਰਹਿ ਸਕਦਾ ਹੈ, ਹੇਠਾਂ ਦਿੱਤੀਆਂ ਹਨ –
- ਊਠ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਅਤੇ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਉਹ ਬਹੁਤ ਘੱਟ ਪਿਸ਼ਾਬ ਕਰਦਾ ਹੈ । ਉਠ ਦੀ ਪਿੱਠ ਤੇ ਇੱਕ ਜਾਂ ਦੋ ਕੁੱਬ ਹੁੰਦੇ ਹਨ ।
- ਊਠ ਕੁੱਬ ਵਿੱਚ ਚਰਬੀ ਨੂੰ ਭੋਜਨ ਵਜੋਂ ਜਮਾਂ ਕਰਦਾ ਹੈ ।
- ਮਾਰੂਥਲ ਦੀ ਗਰਮੀ ਨੂੰ ਸਹਿਣ ਲਈ ਇਸਦੀ ਚਮੜੀ ਬਹੁਤ ਮੋਟੀ ਹੁੰਦੀ ਹੈ ।
- ਇਸਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਜੋ ਮਾਰੂਥਲ ਦੀ ਗਰਮ ਰੇਤ ‘ਤੇ ਤੁਰਨ ਲਈ ਢੁੱਕਵੇਂ ਹਨ ।
ਪ੍ਰਸ਼ਨ (iv)
ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ।
ਉੱਤਰ-
ਡੁੱਬੇ ਹੋਏ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਤਲ ਹੁੰਦੇ ਹਨ ਅਤੇ ਤੈਰਨ ਵਾਲੇ ਪੌਦੇ ਪਾਣੀ ਦੀ ਸਤਹਿ ਤੇ ਤੈਰਦੇ ਰਹਿੰਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ –
ਪ੍ਰਸ਼ਨ (i)
ਟਿੱਪਣੀ ਲਿਖੋ
(ਉ) ਉਤਪਾਦਕ
(ਅ) ਖਪਤਕਾਰ
(ਇ) ਨਿਖੇੜਕ ।
ਉੱਤਰ-
(ੳ) ਉਤਪਾਦਕ-ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਪੌਦੇ । ਇਹ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ |
(ਅ) ਖਪਤਕਾਰ-ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ, ਨੂੰ ਖਪਤਕਾਰ ਕਹਿੰਦੇ ਹਨ । ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ
- ਪਹਿਲੇ ਦਰਜੇ ਦੇ ਖਪਤਕਾਰ ਜਾਂ ਸ਼ਾਕਾਹਾਰੀ (Herbivores-ਜਿਹੜੇ ਜਾਨਵਰ ਸਿੱਧੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਨੂੰ ਸ਼ਾਕਾਹਾਰੀ ਕਹਿੰਦੇ ਹਨ । ਉਦਾਹਰਨ ਵਜੋਂ-ਹਾਥੀ, ਹਿਰਨ, ਗਾਂ ਅਤੇ ਬੱਕਰੀ ॥
- ਦੂਜੇ ਦਰਜੇ ਦੇ ਖਪਤਕਾਰ ਜਾਂ ਮਾਸਾਹਾਰੀ (Carnivoresਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸੱਪ, ਡੱਡੂ, ਛਿਪਕਲੀ ।
- ਤੀਸਰੇ ਦਰਜੇ ਦੇ ਖਪਤਕਾਰ (Tertiary Consumers-ਇਹ ਦੂਜੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸ਼ੇਰ, ਚੀਤਾ ।
(ਇ) ਨਿਖੇੜਕ-ਉਹ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।
ਪ੍ਰਸ਼ਨ (ii)
ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ।
ਉੱਤਰ-
ਆਵਾਸ ਦੀਆਂ ਮੁੱਖ ਤੌਰ ‘ਤੇ ਤਿੰਨ ਕਿਸਮਾਂ ਹਨ-
1 ਸਥਲੀ (ਧਰਤਲੀ ਆਵਾਸ ।
2. ਜਲੀ ਆਵਾਸ
3. ਹਵਾਈ ਜਾਂ ਬਿਛਵਾਸੀ ਆਵਾਸ ।
1. ਸਥਲੀ (ਧਰਤਲੀ) ਆਵਾਸ-ਉਹ ਜੀਵ ਜੋ ਧਰਤੀ ਉੱਤੇ ਰਹਿੰਦੇ ਹਨ, ਨੂੰ ਸਥਲੀ ਜਾਂ ਧਰਾਤਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਸਥਲੀ ਜਾਂ ਧਰਾਤਲੀ ਆਵਾਸ ਕਿਹਾ ਜਾਂਦਾ ਹੈ । ਉਦਾਹਰਨ ਵਜੋਂ-ਮਾਰੂਥਲ, ਘਾਹ ਦੇ ਮੈਦਾਨ, ਪਹਾੜ ਅਤੇ ਜੰਗਲ ।
2. ਜਲੀ ਆਵਾਸ-ਉਹ ਜੀਵ ਜੋ ਪਾਣੀ ਦੇ ਵੱਖ-ਵੱਖ ਸੋਤਾਂ ਜਿਵੇਂ-ਝੀਲਾਂ, ਛੱਪੜਾ, ਤਲਾਬਾਂ ਅਤੇ ਸਮੁੰਦਰਾਂ ਵਿੱਚ ਰਹਿੰਦੇ ਹਨ, ਨੂੰ ਜਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ । ਉਦਾਹਰਨ ਵਜੋਂ-ਖਾਰੇ ਪਾਣੀ ਦਾ ਆਵਾਸ, ਸਮੁੰਦਰ, ਸਾਗਰ ਅਤੇ ਕੁੱਝ ਝੀਲਾਂ ।
3. ਹਵਾਈ ਜਾਂ ਬਿਛਵਾਸੀ ਆਵਾਸ-ਇਹ ਉਨ੍ਹਾਂ ਜੀਵਾਂ ਦੇ ਰਹਿਣ ਦੀ ਥਾਂ ਹੈ ਜਿਹੜੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਹਵਾ ਵਿੱਚ ਰਹਿੰਦੇ ਹਨ । ਇਹਨਾਂ ਨੂੰ ਬਿਛਵਾਸੀ ਵੀ ਕਿਹਾ ਜਾਂਦਾ ਹੈ । ਜ਼ਿਆਦਾਤਰ ਪੰਛੀ ਅਤੇ ਪੰਖਾਂ ਵਾਲੇ ਜਾਨਵਰ ਆਵਾਸ ਵਿੱਚ ਬਿਛਵਾਸੀ ਹਨ । ਇਹ ਜੀਵ ਜਵਾ ਵਿੱਚ ਰਹਿਣ ਲਈ ਅਨੁਕੂਲਿਤ ਹਨ ਕਿਉਂਕਿ ਕੋਈ ਵੀ ਜੀਵ ਹਵਾ ਵਿੱਚ ਪੈਦਾ ਨਹੀਂ ਹੁੰਦਾ ।
ਪਸ਼ਨ (iii)
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ।
ਉੱਤਰ-
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਵਿੱਚ ਆਪਸੀ ਤਾਲਮੇਲ ਧਰਤੀ ‘ਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ । ਜੇਕਰ ਇਹਨਾਂ ਵਿੱਚ ਤਾਲਮੇਲ ਨਹੀਂ ਹੋਵੇਗਾ ਤਾਂ ਧਰਤੀ ‘ਤੇ ਜੀਵਨ ਦੀ ਹੋਂਦ ਮੁੱਕ ਜਾਵੇਗੀ । ਇਸ ਤਾਲਮੇਲ ਕਰਕੇ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਮਿਲਦਾ ਹੈ । ਜਾਨਵਰ ਅਤੇ ਪੌਦੇ ਆਵਾਸ ਦੇ ਜੈਵਿਕ ਭਾਗ ਹਨ । ਧੁੱਪ, ਹਵਾ, ਪਾਣੀ, ਰੋਸ਼ਨੀ, ਵਰਖਾ, ਨਮੀ, ਤਾਪਮਾਨ ਆਦਿ ਆਵਾਸ ਦੇ ਅਜੈਵਿਕ ਭਾਗ ਹਨ ।
ਜੇਕਰ ਜੈਵਿਕ ਭਾਗ, ਅਜੈਵਿਕ ਭਾਗਾਂ ਨਾਲ ਸਹੀ ਢੰਗ ਨਾਲ ਤਾਲਮੇਲ ਨਹੀਂ ਬਣਾਉਂਦੇ ਤਾਂ ਉਹ ਜਿਉਂਦੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ । ਇਸ ਤਰ੍ਹਾਂ ਉਹ ਨਾ ਸਿਰਫ਼ ਆਪ ਖ਼ਤਮ ਹੋ ਜਾਣਗੇ ਸਗੋਂ ਪ੍ਰਜਣਨ ਨਾ ਕਰਨ ਕਰਕੇ ਉਨ੍ਹਾਂ ਦੀਆਂ ਭਵਿੱਖ ਦੀਆਂ ਪੀੜੀਆਂ ਵੀ ਪੈਦਾ ਨਹੀਂ ਹੋਣਗੀਆਂ । ਇਸ ਤਰ੍ਹਾਂ ਉਨ੍ਹਾਂ ਦਾ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ । ਜੈਵਿਕ ਭਾਗ ਆਪਣੇ ਅੰਦਰ ਇਸ ਤਰ੍ਹਾਂ ਦੇ ਪਵਿਰਤਨ ਕਰ ਲੈਂਦੇ ਹਨ ਜਿਸ ਨਾਲ ਉਹ ਅਜੈਵਿਕ ਭਾਗਾਂ ਨਾਲ ਤਾਲਮੇਲ ਬਿਠਾ ਸਕਣ ਅਤੇ ਆਪਣੀ ਹੋਂਦ ਨੂੰ ਬਚਾ ਸਕਣ ।
ਪ੍ਰਸ਼ਨ (iv)
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –
ਸਜੀਵ ਵਸਤੂਆਂ | ਨਿਰਜੀਵ ਵਸਤੁਆਂ |
1. ਸਜੀਵ ਵਸਤੂਆਂ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿਚ ਹਿਲਜੁਲ (ਗਤੀ ਵਿਖਾਉਂਦੀਆਂ ਹਨ । | 1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ । |
2. ਸਜੀਵ ਵਸਤੂਆਂ ਵਿੱਚ ਵਾਧਾ ਹੁੰਦਾ ਹੈ । | 2. ਨਿਰਜੀਵਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ । |
3. ਸਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਸਜੀਵ ਵਸਤੂਆਂ | | 3. ਨਿਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰਦੇ ਪੈਦਾ ਕਰਦੀਆਂ ਹਨ। |
4. ਸਜੀਵ ਵਸਤੂਆਂ ਆਪਣੇ ਆਲੇ-ਦੁਆਲੇ ਹੋਣ ਵਾਲੇ | | 4. ਨਿਰਜੀਵ ਮਹਿਸੂਸ ਨਹੀਂ ਕਰ ਸਕਦੇ ਪਰਿਵਰਤਨਾਂ ਨੂੰ ਮਹਿਸੂਸ ਕਰ ਸਕਦੀਆਂ ਹਨ । |
5. ਸਜੀਵ ਵਸਤੂਆਂ ਸਾਹ ਲੈਂਦੀਆਂ ਹਨ । | 5. ਨਿਰਜੀਵ ਵਸਤੂਆਂ ਸਾਹ ਨਹੀਂ ਲੈਂਦੀਆਂ । |
6. ਸਜੀਵ ਵਸਤੂਆਂ ਫਾਲਤੂ ਪਦਾਰਥ ਸਰੀਰ ਵਿਚੋਂ ਬਾਹਰ ਕੱਢ ਦਿੰਦੀਆਂ ਹਨ । | 6. ਨਿਰਜੀਵ ਫਾਲਤੂ ਪਦਾਰਥ ਬਾਹਰ ਨਹੀਂ ਕੱਢਦੇ । |
7. ਸਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ । | 7. ਨਿਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ । |
PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers
1. ਖ਼ਾਲੀ ਥਾਂਵਾਂ ਭਰੋ :
(i) ਖ਼ਾਲੀ ਥਾਂਵਾਂ ਭਰੋ ਮਨ ……………………. ਵਸਤੂਆਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੀ ਹੈ ।
ਉੱਤਰ-
ਸਜੀਵ,
(ii) ਪੰਛੀਆਂ ਦਾ ਆਵਾਸ ………….. ਹੈ ।
ਉੱਤਰ-
ਰੁੱਖ,
(iii) ………….. ਨਿਖੇੜਕਾਂ ਦਾ ਕੰਮ ਕਰਦੇ ਹਨ ।
ਉੱਤਰ-
ਸੂਖ਼ਮ ਜੀਵ,
(iv) ………….. ਕੁੱਬ ਵਿੱਚ ਭੋਜਨ ਜਮਾਂ ਕਰਦਾ ਹੈ ।
ਉੱਤਰ-
ਊਠ,
(v) ਪੰਛੀਆਂ ਦਾ ਸਰੀਰ ………….. ਹੁੰਦਾ ਹੈ ।
ਉੱਤਰ-
ਧਾਰਾ-ਰੇਖੀ ।
2. ਸਹੀ ਜਾਂ ਗ਼ਲਤ ਲਿਖੋ –
(i) ਕਣਕ ਇੱਕ ਮਾਰੂਥਲੀ ਪੌਦਾ ਹੈ ।
ਉੱਤਰ-
ਗ਼ਲਤ,
(ii) ਮੱਛੀਆਂ ਅਤੇ ਪੰਛੀਆਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਸਹੀ,
(iii) ਸੂਰਜ ਦੀ ਰੋਸ਼ਨੀ ਆਵਾਸ ਦਾ ਜੈਵਿਕ ਭਾਗ ਹੈ ।
ਉੱਤਰ-
ਗ਼ਲਤ,
(iv) ਕੈਕਟਸ ਪੱਤਿਆਂ ਰਾਹੀਂ ਪ੍ਰਕਾਸ਼ ਸੰਸਲੇਸ਼ਣ ਕਰਦਾ ਹੈ ।
ਉੱਤਰ-
ਗ਼ਲਤ,
(v) ਮਨੁੱਖਾਂ ਵਿੱਚ ਅਨੁਕੂਲਨ ਦੀ ਤਾਕਤ ਨਹੀਂ ਹੈ ।
ਉੱਤਰ-
ਗ਼ਲਤ ।
3. ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਸੰਜੀਵ | (ਉ) ਹਾਈਫ਼ਿਲਾ |
(ii) ਨਿਰਜੀਵ | (ਅ) ਅਜੈਵਿਕ ਤੱਤ |
(iii) ਜਲੀ ਆਵਾਸ | () ਪ੍ਰਜਣਨ |
(iv) ਮਾਰੂਥਲੀ ਆਵਾਸ | (ਸ) ਭੋਜਨ ਦੀ ਲੋੜ ਨਹੀਂ ਹੁੰਦੀ |
(v) ਮਿੱਟੀ, ਹਵਾ, ਪਾਣੀ ਆਦਿ | (ਹ) ਕੈਕਟਸ। |
ਉੱਤਰ
ਕਾਲਮ ‘ਉ’ | ਕਾਲਮ ‘ਅ’ |
(i) ਸਜੀਵ | (ਇ) ਪ੍ਰਜਣਨ |
(ii) ਨਿਰਜੀਵ | (ਸ) ਭੋਜਨ ਦੀ ਲੋੜ ਨਹੀਂ ਹੁੰਦੀ |
(iii) ਜਲੀ ਆਵਾਸ | (ਉ) ਹਾਈਡਿਲਾ |
(iv) ਮਾਰੂਥਲੀ ਆਵਾਸ | (ਹ) ਕੈਕਟਸ |
(v) ਮਿੱਟੀ, ਹਵਾ, ਪਾਣੀ ਆਦਿ | (ਅ) ਅਜੈਵਿਕ ਤੱਤ |
4. ਸਹੀ ਉੱਤਰ ਚੁਣੋ-
(i) ਇਹਨਾਂ ਵਿੱਚੋਂ ਕਿਹੜਾ ਮਾਰੂਥਲੀ ਪੌਦਾ ਹੈ ?
(ੳ) ਮੱਕਾ ।
(ਅ) ਕਣਕ
(ੲ) ਕੈਕਟਸ
(ਸ) ਧਾਨ ॥
ਉੱਤਰ-
(ੲ) ਕੈਕਟਸ ।
(ii) ਗਾਂ ਦਾ ਸਾਹ ਅੰਗ ਹੈ –
(ਉ) ਗਲਫੜਾ
(ਅ ਚਮੜੀ
(ਬ) ਵੈਕਿਆ ।
(ਸ) ਫੇਫੜਾ ॥
ਉੱਤਰ-
(ਸ) ਫੇਫੜਾ ।
(iii) ਹਾਈਡਿਲਾ ਪੌਦਾ ਹੈ
(ਉ) ਮਾਰੂਥਲੀ
(ਅ) ਥਲੀ
(ਈ) ਜਲੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਜਲੀ ।
(iv) ਕਿਹੜਾ ਜੀਵ ਰਾਤ ਵੇਲੇ ਗਤੀ ਕਰਦਾ ਹੈ ?
(ਉ) ਗਾਂ
(ਅ) ਚਮਗਾਦੜ
(ਈ) ਡੱਡੂ
(ਸ) ਘੋੜਾ ॥
ਉੱਤਰ-
(ਅ) ਚਮਗਾਦੜ ।
(v) ਹੇਠਾਂ ਦਿੱਤੇ ਹੋਇਆਂ ਵਿੱਚੋਂ ਸਜੀਵ ਹੈ
(ਉ) ਹਲ
(ਅ) ਖੁੰਭ
(ਈ) ਪਾਣੀ
(ਸ) ਉੱਨ ।
ਉੱਤਰ-
(ਅ) ਖੁੰਭ ॥
(vi) ਉਹ ਪ੍ਰਕਿਰਿਆ ਜਿਸ ਵਿਚ ਅਪਸ਼ਿਸ਼ਟ ਪਦਾਰਥ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ
(ਉ) ਪਾਚਨ
(ਅ) ਉਤਸਰਜਨ
(ਈ) ਜਣਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਉਤਸਰਜਨ ।
(vii) ਗਲਫੜੇ ਕਿਸ ਜੀਵ ਦੇ ਸਾਹ ਅੰਗ ਹਨ ?
(ੳ) ਮੱਛੀ
(ਅ) ਡੱਡੂ
(ੲ) ਮੱਛਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਮੱਛੀ ।
(viii) ਕੁੱਤੇ ਦੇ ਬੱਚੇ (ਕਤੂਰੇ ਵੱਡੇ ਹੋ ਜਾਂਦੇ ਹਨ । ਸਜੀਵਾਂ ਦੇ ਇਹ ਲੱਛਣ ਹਨ
(ਉ) ਪ੍ਰਜਣਨ
(ਅ) ਵਾਧਾ
(ੲ) ਸਾਹ ਕਿਰਿਆ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਵਾਧਾ ।
(ix) ਪਹਾੜੀ ਖੇਤਰ ਦੇ ਪੌਦਿਆਂ ਦੇ ਪੱਤੇ ਹੁੰਦੇ ਹਨ
(ਉ) ਚੌੜੇ ਫਲਨ ਵਾਲੇ
(ਅ) ਸੂਈ ਦੇ ਆਕਾਰ ਵਾਲੇ
(ੲ) ਕੰਡਿਆਂ ਦੇ ਰੂਪ ਵਾਲੇ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸੂਈ ਦੇ ਆਕਾਰ ਵਾਲੇ ।
(x) ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਕਾਰਕ ਹੈ
(ਉ) ਹਵਾ
(ਅ) ਪਾਣੀ
(ਇ) ਪ੍ਰਕਾਸ਼
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੌਗਿਰਦਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਗਿਰਦਾ-ਕਿਸੇ ਜੀਵ ਦੇ ਆਲੇ-ਦੁਆਲੇ ਦਾ ਸਥਾਨ ਜਿੱਥੇ ਉਹ ਰਹਿੰਦਾ ਹੈ, ਉਸ ਨੂੰ ਚੌਗਿਰਦਾ ਕਹਿੰਦੇ ਹਨ ।
ਪ੍ਰਸ਼ਨ 2.
ਦੋ ਕਿਸਮਾਂ ਦੇ ਚੌਗਿਰਦੇ ਦਾ ਉਦਾਹਰਨ ਦਿਓ ।
ਉੱਤਰ-
ਮਾਰੂਥਲੀ ਚੌਗਿਰਦਾ ਅਤੇ ਸਮੁੰਦਰੀ ਚੌਗਿਰਦਾ ।
ਪ੍ਰਸ਼ਨ 3.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦਾ ਇੱਕ ਲੱਛਣ ਦੱਸੋ ।
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਜੰਤੁ ਅਤੇ ਪੌਦੇ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹਨ ।
ਪ੍ਰਸ਼ਨ 4.
ਊਠ ਮਾਰੂਥਲੀ ਹਾਲਾਤਾਂ ਵਿੱਚ ਰਹਿਣ ਲਈ ਅਨੁਕੂਲ ਹੈ । ਇਸਦਾ ਇੱਕ ਲੱਛਣ ਦੱਸੋ ।
ਉੱਤਰ-
ਊਠ ਮੂਤਰ ਤਿਆਗ ਬਹੁਤ ਘੱਟ ਕਰਦਾ ਹੈ ਤੇ ਇਸ ਦਾ ਮਲ ਵੀ ਖੁਸ਼ਕ ਹੁੰਦਾ ਹੈ ।
ਪ੍ਰਸ਼ਨ 5.
ਮੱਛੀ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੈ ਇਸ ਦਾ ਇੱਕ ਲੱਛਣ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਤੈਰ ਸਕਦੀ ਹੈ ।
ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਪੌਦਿਆਂ ਅਤੇ ਜੰਤੂਆਂ ਦੇ ਵਿਸ਼ੇਸ਼ ਲੱਛਣ ਅਤੇ ਸੁਭਾਅ ਜੋ ਉਨ੍ਹਾਂ ਨੂੰ ਇੱਕ ਵਿਸ਼ੇਸ਼ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੇ ਹਨ, ਅਨੁਕੂਲਨ ਅਖਵਾਉਂਦਾ ਹੈ ।
ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ- ਕਿਸੇ ਸਜੀਵ ਦਾ ਆਲਾ-ਦੁਆਲਾ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ ।
ਪ੍ਰਸ਼ਨ 8.
ਸਥਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਥਲੀ-ਆਵਾਸ-ਸਥਲ ਜਾਂ ਧਰਤੀ ‘ਤੇ ਮਿਲਣ ਵਾਲੇ ਪੌਦੇ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ-ਆਵਾਸ ਕਹਿੰਦੇ ਹਨ ।
ਪ੍ਰਸ਼ਨ 9.
ਸਥਲੀ-ਆਵਾਸਾਂ ਦੀ ਉਦਾਹਰਨ ਦਿਓ ।
ਉੱਤਰ-
ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤੱਟੀ ਅਤੇ ਪਰਬਤੀ ਖੇਤਰ ਸਥਲੀ ਆਵਾਸਾਂ ਦੇ ਉਦਾਹਰਨ ਹਨ ।
ਪ੍ਰਸ਼ਨ 10.
ਜਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਲੀ-ਆਵਾਸ-ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦੇ ਆਵਾਸ ਨੂੰ ਜਲੀਆਵਾਸ ਕਹਿੰਦੇ ਹਨ ।
ਪ੍ਰਸ਼ਨ 11.
ਜਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਜਲਗਾਹਾਂ, ਦਲਦਲ, ਝੀਲਾਂ, ਤਲਾਬ, ਨਦੀਆਂ, ਸਮੁੰਦਰ ਆਦਿ ਜਲੀ ਆਵਾਸ ਹਨ ।
ਪ੍ਰਸ਼ਨ 12.
ਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਸਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹੁੰਦੇ ਹਨ ।
ਪ੍ਰਸ਼ਨ 13.
ਅਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਜੈਵ-ਘਟਕ-ਚੱਟਾਨਾਂ, ਮਿੱਟੀ, ਹਵਾ ਅਤੇ ਪਾਣੀ, ਤਾਪਮਾਨ, ਪ੍ਰਕਾਸ਼, ਕਿਸੇ ਚੌਗਿਰਦੇ ਦੇ ਅਜੈਵ-ਘਟਕ ਹਨ ।
ਪ੍ਰਸ਼ਨ 14.
ਕੁੱਝ ਮਾਰੂਥਲੀ ਜੰਤੂ ਬਿੱਲਾਂ ਵਿੱਚ ਕਿਉਂ ਰਹਿੰਦੇ ਹਨ ?
ਉੱਤਰ-
ਚੁਹੇ ਅਤੇ ਸੱਪ ਵਰਗੇ ਜੰਤੂ ਤੇਜ਼ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੱਡਾਂ ਬਣਾ ਕੇ ਰਹਿੰਦੇ ਹਨ । ਰਾਤ ਸਮੇਂ ਜਦੋਂ ਤਾਪਮਾਨ ਘੱਟ ਜਾਂਦਾ ਹੈ ਤਾਂ ਇਹ ਜੰਤੁ ਬਾਹਰ ਨਿਕਲ ਆਉਂਦੇ ਹਨ ।
ਪ੍ਰਸ਼ਨ 15.
ਮਾਰੂਥਲੀ ਪੌਦਿਆਂ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਨਹੀਂ ਜਾਂ ਬਹੁਤ ਛੋਟੇ ਕੰਡਿਆਂ ਵਰਗੇ ਹੁੰਦੇ ਹਨ ।
ਪ੍ਰਸ਼ਨ 16.
ਨਾਗਫ਼ਨੀ ਦੇ ਪੌਦੇ ਦੀ ਹਰੀ ਰਚਨਾ ਤਣਾ ਹੈ ਜਾਂ ਪੱਤਾ ?
ਉੱਤਰ-
ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਅਸੀਂ ਦੇਖਦੇ ਹਾਂ ਉਹ ਅਸਲ ਵਿੱਚ ਇਸਦਾ ਤਣਾ ਹੈ ।
ਪ੍ਰਸ਼ਨ 17.
ਨਾਗਫ਼ਨੀ ਦੇ ਪੌਦੇ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕਿਸ ਹਿੱਸੇ ਵਿੱਚ ਹੁੰਦਾ ਹੈ ?
ਉੱਤਰ-
ਨਾਗਫ਼ਨੀ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਹਰੀ ਰਚਨਾ ਜਿਸ ਨੂੰ ਤਣਾ ਕਹਿੰਦੇ ਹਨ, ਉਸ ਵਿੱਚ ਹੁੰਦਾ ਹੈ ।
ਪ੍ਰਸ਼ਨ 18.
ਨਾਗਫ਼ਨੀ ਦਾ ਤਣਾ ਇੱਕ ਮੋਟੀ ਮੋਮੀ ਪਰਤ ਨਾਲ ਕਿਉਂ ਢੱਕਿਆ ਹੁੰਦਾ ਹੈ ?
ਉੱਤਰ-
ਮੋਟੀ ਮੋਮੀ ਪਰਤ ਪੌਦੇ ਵਿੱਚ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ ।
ਪ੍ਰਸ਼ਨ 19.
ਮਾਰੂਥਲੀ ਪੌਦੇ ਵਿੱਚ ਜਮ੍ਹਾਂ ਬਹੁਤ ਡੂੰਘੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਮਾਰੂਥਲੀ ਪੌਦਿਆਂ ਦੀਆਂ ਜੜਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘੀਆਂ ਚਲੀਆਂ ਜਾਂਦੀਆਂ ਹਨ ।
ਪ੍ਰਸ਼ਨ 20.
ਪਰਬਤੀ ਖੇਤਰਾਂ ਵਿੱਚ ਰੁੱਖ ਜਾਂ ਪੌਦੇ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਰੁੱਖ ਆਮ ਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ । ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕਈ ਰੁੱਖਾਂ ਦੇ ਪੱਤੇ ਸੂਈ ਦੇ ਆਕਾਰ ਦੇ ਵੀ ਹੁੰਦੇ ਹਨ ।
ਪ੍ਰਸ਼ਨ 21.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਵਿੱਚ ਕੀ ਅਨੁਕੂਲਤਾ ਹੁੰਦੀ ਹੈ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਦੀ ਚਮੜੀ ਮੋਟੀ ਜਾਂ ਫਰ ਠੰਢ ਤੋਂ ਇਨ੍ਹਾਂ ਦਾ ਬਚਾਅ ਕਰਦੀ ਹੈ ।
ਪ੍ਰਸ਼ਨ 22.
ਯਾਕ ਠੰਡ ਵਾਲੇ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲ ਹੈ ?
ਉੱਤਰ-
ਯਾਕ ਦੇ ਸਰੀਰ ਤੇ ਲੰਬੇ ਵਾਲ ਹੁੰਦੇ ਹਨ ਜੋ ਉਸ ਨੂੰ ਗਰਮ ਰੱਖਦੇ ਹਨ ਤੇ ਠੰਢ ਤੋਂ ਬਚਾਉਂਦੇ ਹਨ ।
ਪ੍ਰਸ਼ਨ 23.
ਪਹਾੜੀ ਬੱਕਰੀ ਢਲਾਣਦਾਰ ਚੱਟਾਨਾਂ ‘ਤੇ ਦੌੜਨ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਾਲਦਾਰ ਚੱਟਾਨਾਂ ‘ਤੇ ਦੌੜਨ ਲਈ ਅਨੁਕੂਲਿਤ ਬਣਾਉਂਦੇ ਹਨ ।
ਪ੍ਰਸ਼ਨ 24.
ਪਹਾੜੀ ਤੇਂਦੂਏ, ਠੰਢੇ ਪਰਬਤੀ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹਨ ?
ਉੱਤਰ-
ਪਹਾੜੀ ਕੇਂਦੂਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦੀ ਹੈ।
ਪ੍ਰਸ਼ਨ 25.
ਹਿਰਨ ਘਾਹ ਦੇ ਮੈਦਾਨਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪੌਦਿਆਂ ਦੇ ਕਠੋਰ ਤਣਿਆਂ ਨੂੰ ਚਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ ।
ਪ੍ਰਸ਼ਨ 26.
ਹਿਰਨ ਵਿੱਚ ਕਿਹੜੀ ਅਨੁਕੂਲਤਾ, ਇਸ ਨੂੰ ਸ਼ਿਕਾਰੀ ਦੇ ਖ਼ਤਰੇ ਨੂੰ ਮਹਿਸੂਸ ਕਰਾਉਂਦੀ ਹੈ ?
ਉੱਤਰ-
ਹਰਨ ਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹਨ । ਇਸ ਦੇ ਸਿਰ ਦੇ ਦੋਵੇਂ ਪਾਸੇ ਸਥਿਤ ਅੱਖਾਂ ਸਾਰੀਆਂ ਦਿਸ਼ਾਵਾਂ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾਉਂਦੀਆਂ ਹਨ ।
ਪ੍ਰਸ਼ਨ 27.
ਮੱਛੀ ਪਾਣੀ ਵਿੱਚ ਸੌਖਿਆਂ ਹੀ ਕਿਵੇਂ ਤੈਰ ਸਕਦੀ ਹੈ ?
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ ।
ਪ੍ਰਸ਼ਨ 28.
ਮੱਛੀ ਸਾਹ ਕਿਵੇਂ ਲੈਂਦੀ ਹੈ ?
ਉੱਤਰ-
ਮੱਛੀ ਗ਼ਲਫੜੇ (Gills) ਦੀ ਸਹਾਇਤਾ ਨਾਲ ਸਾਹ ਲੈਂਦੀ ਹੈ ਕਿਉਂਕਿ ਉਸ ਵਿੱਚ ਫੇਫੜੇ ਨਹੀਂ ਹੁੰਦੇ ।
ਪ੍ਰਸ਼ਨ 29.
ਡਾਲਫਿਨ ਅਤੇ ਵੇਲ਼ ਕਿਵੇਂ ਸਾਹ ਲੈਂਦੀਆਂ ਹਨ ?
ਉੱਤਰ-
ਡਾਲਫਿਨ ਅਤੇ ਵੇਲ੍ਹ ਵਿੱਚ ਗਿਲ ਨਹੀਂ ਹੁੰਦੇ ਇਹ ਆਪਣੇ ਸਿਰ ‘ਤੇ ਮੌਜੂਦ ਨਾਸਾਂ ਦੁਆਰਾ ਜਾਂ ਵਾਤ ਛੇਵਾਂ ਦੁਆਰਾ ਸਾਹ ਲੈਂਦੀਆਂ ਹਨ ।
ਪ੍ਰਸ਼ਨ 30.
ਡੱਡੂ ਪਾਣੀ ਵਿੱਚ ਕਿਵੇਂ ਤੈਰਦਾ ਹੈ ?
ਉੱਤਰ-
ਡੱਡੂ ਦੇ ਪਿਛਲੇ ਪੈਰਾਂ ਦੇ ਪੰਜੇ ਜਾਲੀਦਾਰ ਹੁੰਦੇ ਹਨ ਜੋ ਉਨ੍ਹਾਂ ਦੀ ਤੈਰਨ ਵਿੱਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 31.
ਗੰਡੋਆ ਕਿਵੇਂ ਸਾਹ ਲੈਂਦਾ ਹੈ ?
ਉੱਤਰ-
ਗੰਡੋਆ ਚਮੜੀ ਦੁਆਰਾ ਸਾਹ ਲੈਂਦਾ ਹੈ ।
ਪ੍ਰਸ਼ਨ 32.
ਮੱਛੀ ਸਾਹ ਲੈਣ ਲਈ ਆਕਸੀਜਨ ਕਿੱਥੋਂ ਲੈਂਦੀ ਹੈ ?
ਉੱਤਰ-
ਮੱਛੀ ਸਾਹ ਲੈਣ ਲਈ ਪਾਣੀ ਵਿੱਚ ਘੁਲੀ ਹਵਾ ਤੋਂ ਆਕਸੀਜਨ ਪ੍ਰਾਪਤ ਕਰਦੀ ਹੈ ।
ਪ੍ਰਸ਼ਨ 33.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਪ-ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਉਦੀਨ ਕਹਿੰਦੇ ਹਨ ।
ਪ੍ਰਸ਼ਨ 34.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਜੀਵਾਂ ਦੁਆਰਾ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।
ਪ੍ਰਸ਼ਨ 35.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੰਤੂਆਂ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਨੂੰ ਪ੍ਰਜਣਨ ਕਹਿੰਦੇ ਹਨ ।
ਪ੍ਰਸ਼ਨ 36.
ਕਾਇਆ ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿੱਚ ਬੀਜਾਂ ਤੋਂ ਇਲਾਵਾ ਪੌਦਿਆਂ ਦੇ ਦੂਸਰੇ ਭਾਗਾਂ (ਤਣਾ, ਜੜ੍ਹ, ਪੱਤੇ) ਤੋਂ ਪ੍ਰਜਣਨ ਕਰਨ ਨੂੰ ਕਾਇਆ ਪ੍ਰਜਣਨ ਕਹਿੰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਮੁੰਦਰ ਵਿੱਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
- ਸਮੁੰਦਰ ਵਿੱਚ ਪੌਦੇ ਅਤੇ ਜੰਤੁ ਖਾਰੇ ਪਾਣੀ ਵਿੱਚ ਰਹਿੰਦੇ ਹਨ ।
- ਸਾਹ ਕਿਰਿਆ ਲਈ ਇਹ ਪਾਣੀ ਵਿੱਚ ਘੁਲੀ ਹਵਾ ਦੀ ਵਰਤੋਂ ਕਰਦੇ ਹਨ ।
ਪ੍ਰਸ਼ਨ 2.
ਮਾਰੂਥਲੀ ਪਰਿਵੇਸ਼ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-
- ਮਾਰੂਥਲ ਵਿੱਚ ਪਾਣੀ ਘੱਟ ਮਾਤਰਾ ਵਿੱਚ ਮਿਲਦਾ ਹੈ ।
- ਮਾਰੂਥਲ ਦਿਨ ਵਿੱਚ ਬਹੁਤ ਗਰਮ ਅਤੇ ਰਾਤ ਵਿੱਚ ਠੰਢਾ ਹੋ ਜਾਂਦਾ ਹੈ ।
ਪ੍ਰਸ਼ਨ 3.
ਮਾਰੂਥਲ ਵਿੱਚ ਜੰਤੂ ਖੁੱਡਾਂ ਬਣਾ ਕੇ ਰਹਿੰਦੇ ਹਨ ?
ਉੱਤਰ-
ਕਿਉਂਕਿ ਮਾਰੂਥਲ ਵਿੱਚ ਦਿਨ ਦੇ ਸਮੇਂ ਤਾਪਮਾਨ ਬਹੁਤ ਵੱਧ ਹੁੰਦਾ ਹੈ । ਇਸ ਲਈ ਜੰਤੂ ਗਰਮੀ ਤੋਂ ਬਚਾਅ ਲਈ ਖੁੱਡਾਂ ਬਣਾ ਕੇ ਰਹਿੰਦੇ ਹਨ ।
ਪ੍ਰਸ਼ਨ 4.
ਮੱਛੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਸ ਨੂੰ ਪਾਣੀ ਦੇ ਅੰਦਰ ਰਹਿਣ ਵਿੱਚ ਸਹਾਇਕ ਹਨ ?
ਉੱਤਰ-
- ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
- ਮੱਛੀ ਦਾ ਸਰੀਰ ਚਿਕਨੀ ਸਕੇਲਾਂ ਨਾਲ ਢੱਕਿਆ ਹੁੰਦਾ ਹੈ ।
- ਇਹ ਸਕੇਲਾਂ ਮੱਛੀ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਪਾਣੀ ਵਿੱਚ ਸੌਖਿਆਂ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।
ਪ੍ਰਸ਼ਨ 5.
ਮੱਛੀ ਦੇ ਪੰਖ ਤੇ ਪੂਛ ਕੀ ਕੰਮ ਕਰਦੇ ਹਨ ?
ਉੱਤਰ-
ਮੱਛੀ ਦੇ ਪੰਖ ਅਤੇ ਪੂਛ ਚਪਟੇ ਹੁੰਦੇ ਹਨ, ਜੋ ਉਸ ਨੂੰ ਪਾਣੀ ਦੇ ਅੰਦਰ ਦਿਸ਼ਾ ਪਰਿਵਰਤਨ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਸਾਰੇ ਜੀਵਾਂ ਵਿੱਚ ਕੁੱਝ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਜਿਸ ਕਾਰਨ ਪੌਦੇ ਅਤੇ ਜੰਤੂਆਂ ਨੂੰ ਉਸਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ । ਉਸ ਨੂੰ ਅਨੁਕੂਲਨ ਕਹਿੰਦੇ ਹਨ । ਵੱਖ-ਵੱਖ ਪ੍ਰਕਾਰ ਦੇ ਜੰਤੂ ਵੱਖ-ਵੱਖ ਤਰ੍ਹਾਂ ਦੇ ਚੌਗਿਰਦੇ ਵਿੱਚ ਰਹਿਣ ਦੇ ਅਨੁਕੂਲਿਤ ਹੁੰਦੇ ਹਨ ।
ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ-ਕਿਸੇ ਸਜੀਵ ਦਾ ਉਹ ਪਰਿਵੇਸ਼ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ । ਆਪਣੇ ਭੋਜਨ, ਹਵਾ, ਸ਼ਰਨ ਸਥਲ ਅਤੇ ਹੋਰ ਲੋੜਾਂ ਦੇ ਲਈ ਸਜੀਵ ਆਪਣੇ ਆਵਾਸ ‘ਤੇ ਨਿਰਭਰ ਰਹਿੰਦਾ ਹੈ ।
ਪ੍ਰਸ਼ਨ 8.
ਸਥਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਸਥਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਸਥਲੀ ਆਵਾਸ-ਧਰਤੀ ‘ਤੇ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤਟੀ ਅਤੇ ਪਰਬਤੀ ਖੇਤਰ ਸਥਲੀ ਆਵਾਸ ਹਨ ।
ਪ੍ਰਸ਼ਨ 9.
ਜਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਜਲੀ ਆਵਾਸ ਦੀਆਂ ਉਦਾਹਰਣਾਂ ਦਿਓ ।
ਉੱਤਰ-
ਜਲੀ ਆਵਾਸ-ਜਿੱਥੇ ਪੌਦੇ ਅਤੇ ਜੰਤੁ ਪਾਣੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਜਲੀ ਆਵਾਸ ਕਹਿੰਦੇ ਹਨ । ਤਲਾਬ, ਦਲਦਲ, ਝੀਲਾਂ, ਨਦੀਆਂ ਅਤੇ ਸਮੁੰਦਰ ਜਲੀ ਆਵਾਸ ਹਨ ।
ਪ੍ਰਸ਼ਨ 10.
ਆਵਾਸ ਦੇ ਜੈਵ-ਘਟਕ ਅਤੇ ਅਜੈਵ-ਘਟਕ ਕਿਹੜੇ-ਕਿਹੜੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹਨ ।
ਅਜੈਵ-ਘਟਕ-ਚੱਟਾਨ, ਮਿੱਟੀ, ਹਵਾ ਅਤੇ ਪਾਣੀ, ਵਰਗੀਆਂ ਨਿਰਜੀਵ ਵਸਤੁਆਂ ਆਵਾਸ ਦੇ ਅਜੈਵ-ਘਟਕ ਹਨ । ਸੂਰਜ ਦਾ ਪ੍ਰਕਾਸ਼ ਅਤੇ ਗਰਮੀ ਵੀ ਪਰਿਵੇਸ਼ ਦੇ ਅਜੈਵ-ਘਟਕ ਹਨ ।
ਪ੍ਰਸ਼ਨ 11.
ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਿੱਚ ਕਿਵੇਂ ਮਿਲਦੇ ਹਨ ?
ਉੱਤਰ-
ਬਹੁਤ ਸਾਰੇ ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਰਗੇ ਸਖ਼ਤ ਹਾਲਤਾਂ ਵਿੱਚ ਜਿਉਂਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਨੂੰ ਅਪਣਾਉਂਦੇ ਹਨ ਜਿਸ ਨੂੰ ਅਨੁਕੂਲਨ ਕਹਿੰਦੇ ਹਨ | ਅਨੁਕੂਲਨ ਅਲਪਕਾਲ ਵਿੱਚ ਨਹੀਂ ਹੁੰਦਾ । ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਕਿਸੇ ਖੇਤਰ ਦੇ ਅਜੈਵ-ਘਟਕਾਂ ਵਿੱਚ ਪਰਿਵਰਤਨ ਆਉਂਦੇ ਹਨ | ਉਹ ਜੰਤੁ ਜੋ ਇਨ੍ਹਾਂ ਪਰਿਵਰਤਨਾਂ ਨੂੰ ਸਹਾਰ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਇਸ ਚੌਗਿਰਦੇ ਵਿਚ ਢਾਲ ਨਹੀਂ ਪਾਉਂਦੇ ਉਹ ਮਰ ਜਾਂਦੇ ਹਨ । ਸਿਰਫ਼ ਉਹੀ ਜੀਵ ਜਿਉਂਦੇ ਹਨ ਜੋ ਆਪਣੇ ਆਪ ਨੂੰ ਬਦਲਦੇ ਚੌਗਿਰਦੇ ਦੇ ਅਨੁਸਾਰ ਅਨੁਕੂਲਿਤ ਕਰ ਲੈਂਦੇ ਹਨ ।
ਪ੍ਰਸ਼ਨ 12.
ਜੰਤੂਆਂ ਦੇ ਆਵਾਸਾਂ ਵਿੱਚ ਵੱਖਰੇਵਾਂ ਕਿਉਂ ਹੁੰਦਾ ਹੈ ?
ਉੱਤਰ-
ਜੰਤੂ ਵੱਖ-ਵੱਖ ਅਜੈਵ-ਘਟਕਾਂ ਦੇ ਪ੍ਰਤੀ ਆਪਣੇ-ਆਪ ਨੂੰ ਵੱਖ-ਵੱਖ ਤਰੀਕਿਆਂ ਨਾਲ ਅਨੁਕੂਲਿਤ ਕਰਦੇ ਹਨ । ਇਸਦੇ ਸਿੱਟੇ ਵਜੋਂ ਆਵਾਸਾਂ ਵਿੱਚ ਵੱਖਰੇਵਾਂ ਹੁੰਦਾ ਹੈ ।
ਪ੍ਰਸ਼ਨ 13.
ਮਾਰੂਥਲੀ ਪੌਦੇ ਆਪਣੇ ਆਪ ਨੂੰ ਮਾਰੂਥਲੀ ਜਲਵਾਯੂ ਦੇ ਅਨੁਸਾਰ ਕਿਵੇਂ ਅਨੁਕੂਲਿਤ ਕਰ ਲੈਂਦੇ ਹਨ ?
ਉੱਤਰ-
ਮਾਰੂਥਲੀ ਪੌਦੇ ਵਾਸ਼ਪੀਕਰਨ ਦੁਆਰਾ ਪਾਣੀ ਦੀ ਬਹੁਤ ਘੱਟ ਮਾਤਰਾ ਨੂੰ ਨਿਸ਼ਕਾਇਤ ਕਰਦੇ ਹਨ | ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਫਿਰ ਬਹੁਤ ਛੋਟੇ ਹੁੰਦੇ ਹਨ । ਕੁੱਝ ਪੌਦਿਆਂ ਵਿੱਚ ਪੱਤੇ ਕੰਡਿਆਂ ਦੇ ਰੂਪ ਵਿੱਚ ਹੁੰਦੇ ਹਨ । ਇਸ ਨਾਲ ਪੱਤਿਆਂ ਦੁਆਰਾ ਹੋਣ ਵਾਲੇ ਪਾਣੀ ਦੀ ਹਾਨੀ ਨਹੀਂ ਹੁੰਦੀ ਹੈ ਜਾਂ ਬਹੁਤ ਘੱਟ ਜਾਂਦੀ ਹੈ । ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਤੁਸੀਂ ਦੇਖਦੇ ਹੋ, ਉਹ ਅਸਲ ਵਿੱਚ ਇਸਦਾ ਤਣਾ ਹੈ ।
ਇਨ੍ਹਾਂ ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਆਮ ਤੌਰ ‘ਤੇ ਤਣੇ ਵਿੱਚ ਹੁੰਦਾ ਹੈ । ਤਣਾ ਇੱਕ ਚਿੱਤਰ-ਮਾਰੂਥਲ ਵਿੱਚ ਉੱਗਣ ਵਾਲੇ ਕੁੱਝ ਪੌਦੇ ਮੋਟੀ ਮੋਮੀ ਪਰਤ ਨਾਲ ਢੱਕਿਆ ਹੁੰਦਾ ਹੈ, ਜਿਸ ਨਾਲ ਪੌਦਿਆਂ ਨੂੰ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ । ਬਹੁਤੇ ਮਾਰੂਥਲੀ ਪੌਦਿਆਂ ਦੀਆਂ ਜੜ੍ਹਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘਾਈ ਤੱਕ ਚਲੀਆਂ ਜਾਂਦੀਆਂ ਹਨ ।
ਪ੍ਰਸ਼ਨ 14.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂ ਆਪਣੇ ਆਪ ਨੂੰ ਗਰਮੀ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਚੂਹੇ ਅਤੇ ਸੱਪਾਂ ਦੀਆਂ ਊਠ ਵਾਂਗ ਲੰਬੀਆਂ ਲੱਤਾਂ ਨਹੀਂ ਹੁੰਦੀਆਂ । ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਅ ਲਈ ਇਹ ਜੰਤੁ ਧਰਤੀ ਦੇ ਅੰਦਰ ਖੁੱਡਾਂ ਬਣਾ ਕੇ ਰਹਿੰਦੇ ਹਨ । ਰਾਤ ਦੇ ਸਮੇਂ ਜਦੋਂ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਇਹ ਜੰਤੁ ਬਾਹਰ ਨਿਕਲਦੇ ਹਨ ।
ਪ੍ਰਸ਼ਨ 15.
ਪਰਬਤੀ ਖੇਤਰ ਵਿੱਚ ਮਿਲਣ ਵਾਲੇ ਰੁੱਖਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਰੁੱਖ ਆਮਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕੁੱਝ ਰੁੱਖਾਂ ਦੀਆਂ ਪੱਤੀਆਂ ਸੂਈ ਦੇ ਆਕਾਰ ਦੀਆਂ ਹੁੰਦੀਆਂ ਹਨ । ਇਸ ਨਾਲ ਵਰਖਾ ਅਤੇ ਬਰਫ਼ ਸੌਖਿਆਂ ਹੇਠਾਂ ਵਲ ਖਿਸਕ ਜਾਂਦੀ ਹੈ । ਪਰਬਤਾਂ ਤੇ ਇਨ੍ਹਾਂ ਰੁੱਖਾਂ ਤੋਂ ਵੱਖ ਆਕ੍ਰਿਤੀ ਤੇ ਆਕਾਰ ਵਾਲੇ ਰੁੱਖ ਵੀ ਮਿਲ ਸਕਦੇ ਹਨ | ਪਰਬਤਾਂ ਤੇ ਜਿਉਂਦੇ ਰਹਿਣ ਲਈ ਇਨ੍ਹਾਂ ਵਿੱਚ ਕੁੱਝ ਹੋਰ ਕਿਸਮ ਦਾ ਅਨੁਕੂਲਨ ਵੀ ਹੋ ਸਕਦਾ ਹੈ ।
ਪ੍ਰਸ਼ਨ 16.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉੱਥੋਂ ਦੇ ਹਾਲਤਾਂ ਦੇ ਪ੍ਰਤੀ ਕਿਵੇਂ ਅਨੁਕੂਲਿਤ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉਸ ਸਥਾਨ ਦੇ ਹਾਲਤਾਂ ਪ੍ਰਤੀ ਅਨੁਕੂਲਿਤ ਹੁੰਦੇ ਹਨ । ਉਹਨਾਂ ਦੀ ਮੋਟੀ ਚਮੜੀ ਜਾਂ ਫਰ, ਠੰਢ ਤੋਂ ਉਨ੍ਹਾਂ ਦਾ ਬਚਾਅ ਕਰਦੀ ਹੈ । ਉਦਾਹਰਨ ਦੇ ਤੌਰ ‘ਤੇ ਸਰੀਰ ਨੂੰ ਗਰਮ ਰੱਖਣ ਲਈ ਯਾਕ ਦਾ ਸਰੀਰ ਲੰਬੇ ਵਾਲਾਂ ਨਾਲ ਢੱਕਿਆ ਹੁੰਦਾ ਹੈ । ਪਹਾੜੀ ਤੇਂਦੁਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦਾ ਹੈ । ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਲਾਣਦਾਰ ਚੱਟਾਨਾਂ ‘ਤੇ ਦੌੜਨ ਦੇ ਲਈ ਅਨੁਕੂਲਿਤ ਬਣਾਉਂਦੇ ਹਨ ।
ਪ੍ਰਸ਼ਨ 17.
ਸ਼ੇਰ ਜੰਗਲ ਵਿੱਚ ਜਾਂ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਸ਼ੇਰ ਜੰਗਲ ਜਾਂ ਘਾਹ ਦੇ ਮੈਦਾਨਾਂ ਵਿੱਚ ਰਹਿੰਦਾ ਹੈ ਜੋ ਹਿਰਨ ਵਰਗੇ ਜੰਤੂਆਂ ਦਾ ਸ਼ਿਕਾਰ ਕਰਦਾ ਹੈ । ਇਹ ਮਿੱਟੀ ਰੰਗ ਦਾ ਹੁੰਦਾ ਹੈ । ਸ਼ੇਰ ਦੇ ਅਗਲੇ ਪੈਰਾਂ ਦੀਆਂ ਨਹੁੰਦਰਾਂ ਲੰਬੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਪੈਰ ਦੀਆਂ ਗਲੀਆਂ ਵਿੱਚ ਖਿੱਚ ਲੈਂਦਾ ਹੈ । ਸ਼ੇਰ ਦੀ ਅਜਿਹੀ ਰਚਨਾ ਉਸਦੇ ਜੀਉਣ ਲਈ ਸਹਾਇਕ ਹੈ । ਉਸਦਾ ਹਲਕਾ ਭੂਰਾ ਰੰਗ ਸ਼ਿਕਾਰ ਦੌਰਾਨ ਉਸ ਨੂੰ ਸੁੱਕੇ ਘਾਹ ਦੇ ਮੈਦਾਨਾਂ ਵਿਚ ਛੁਪਾ ਕੇ ਰੱਖਣ ਵਿੱਚ ਸਹਾਇਕ ਹੈ ਅਤੇ ਸ਼ਿਕਾਰ ਨੂੰ ਪਤਾ ਵੀ ਨਹੀਂ ਚਲਦਾ । ਚਿਹਰੇ ਦੇ ਸਾਹਮਣੇ ਅੱਖਾਂ ਦੀ ਸਥਿਤੀ ਸ਼ੇਰ ਨੂੰ ਦੂਰ ਤੱਕ ਸ਼ਿਕਾਰ ਲੱਭਣ ਵਿੱਚ ਸਹਾਇਕ ਹੁੰਦੀ ਹੈ ।
ਪ੍ਰਸ਼ਨ 18.
ਹਿਰਨ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਹਿਰਨ ਘਾਹ ਦੇ ਮੈਦਾਨਾਂ ਵਿੱਚ ਜਾਂ ਜੰਗਲਾਂ ਵਿੱਚ ਰਹਿੰਦਾ ਹੈ । ਪੌਦਿਆਂ ਦੇ ਸਖ਼ਤ ਤਣੇ ਨੂੰ ਦਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ । ਹਿਰਨ ਨੂੰ ਆਪਣੇ ਸ਼ਿਕਾਰੀ (ਸ਼ੇਰ ਵਰਗੇ ਜੰਤ) ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਤਾਂ ਜੋ ਉਹ ਉਸ ਦਾ ਸ਼ਿਕਾਰ ਨਾ ਬਣ ਸਕੇ ਅਤੇ ਉੱਥੋਂ ਭੱਜ ਜਾਏ । ਇਸਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕਰਵਾਉਂਦੇ ਹਨ । ਇਸ ਦੇ ਸਿਰ ਦੇ ਦੋਨੋਂ ਪਾਸੇ ਸਥਿਤ ਅੱਖਾਂ, ਹਰ ਦਿਸ਼ਾ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾ ਸਕਦੀਆਂ ਹਨ । ਹਿਰਨ ਦੀ ਤੇਜ਼ ਗਤੀ ਉਸ ਨੂੰ ਸ਼ਿਕਾਰੀ ਤੋਂ ਦੂਰ ਭੱਜਣ ਵਿੱਚ ਸਹਾਇਕ ਹੁੰਦੀ ਹੈ ।
ਪ੍ਰਸ਼ਨ 19.
ਸਮੁੰਦਰੀ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਬਣਾਉਂਦੇ ਹਨ ?
ਉੱਤਰ-
ਸਮੁੰਦਰ ਵਿੱਚ ਰਹਿਣ ਵਾਲੇ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਲਈ ਅਨੁਕੂਲਿਤ ਕਰ ਲੈਂਦੇ ਹਨ । ਜਿਵੇਂ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਚੱਲ ਸਕਦੀ ਹੈ । ਸਕੂਇਡ ਅਤੇ ਆਕਟੋਪਸ ਵਰਗੇ ਕੁੱਝ ਜੰਤੂਆਂ ਦਾ ਸਰੀਰ ਆਮ ਕਰਕੇ ਧਾਰਾ ਰੇਖੀ ਨਹੀਂ ਹੁੰਦਾ । ਉਹ ਸਮੁੰਦਰ ਵਿੱਚ ਡੂੰਘਾਈ ਵਿੱਚ, ਸਤਾ ‘ਤੇ ਰਹਿੰਦੇ ਹਨ । ਉਹ ਆਪਣੇ ਵਲ ਆਉਣ ਵਾਲੇ ਸ਼ਿਕਾਰ ਨੂੰ ਫੜਦੇ ਹਨ । ਜਦੋਂ ਉਹ ਪਾਣੀ ਵਿੱਚ ਚਲਦੇ ਹਨ ਤਾਂ ਆਪਣੇ ਸਰੀਰ ਨੂੰ ਧਾਰਾ-ਰੇਖੀ ਬਣਾ ਲੈਂਦੇ ਹਨ | ਪਾਣੀ ਵਿੱਚ ਸਾਹ ਲੈਣ ਲਈ ਇਨ੍ਹਾਂ ਵਿੱਚ ਗਿਲ ਹੁੰਦੇ ਹਨ ।
ਪ੍ਰਸ਼ਨ 20.
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜ੍ਹਾਂ ਅਤੇ ਤਣਾ ਕਿਹੋ ਜਿਹਾ ਹੁੰਦਾ ਹੈ ? :
ਉੱਤਰ-
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜਾਂ ਤਲਾਬ ਦੀ ਸਤਾ ਦੀ ਮਿੱਟੀ ਵਿੱਚ ਸਥਿਰ ਰਹਿੰਦੀਆਂ ਹਨ । ਜਲੀ ਪੌਦਿਆਂ ਵਿੱਚ ਜੜਾਂ ਆਕਾਰ ਵਿੱਚ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਮੁੱਖ ਕੰਮ ਪੌਦੇ ਨੂੰ ਸੜ੍ਹਾ ‘ਤੇ ਸਥਿਰ ਰੱਖਣਾ ਹੁੰਦਾ ਹੈ । ਇਨ੍ਹਾਂ ਪੌਦਿਆਂ ਦਾ ਤਣਾ ਲੰਬਾ, ਖੋਖਲਾ ਅਤੇ ਹਲਕਾ ਹੁੰਦਾ ਹੈ । ਤਣਾ ਪਾਣੀ ਦੀ ਸੜਾ ਤੱਕ ਵੱਧਦਾ ਹੈ, ਪਰ ਪੱਤੇ ਅਤੇ ਫੁੱਲ ਪਾਣੀ ਦੀ ਸਤ੍ਹਾ ‘ਤੇ ਰਹਿੰਦੇ ਹਨ ।
ਪ੍ਰਸ਼ਨ 21.
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦੇ ਦੇ ਸਾਰੇ ਭਾਗ ਪਾਣੀ ਵਿੱਚ ਵਾਧਾ ਕਰਦੇ ਹਨ । ਇਨ੍ਹਾਂ ਵਿੱਚੋਂ ਕੁੱਝ ਪੌਦਿਆਂ ਦੀਆਂ ਪੱਤੀਆਂ ਬਹੁਤ ਬਰੀਕ ਅਤੇ ਪਤਲੇ ਰਿਬਨ ਵਰਗੀਆਂ ਹੁੰਦੀਆਂ ਹਨ । ਇਹ ਵਗਦੇ ਪਾਣੀ ਵਿੱਚ ਸੌਖਿਆਂ ਮੁੜ ਜਾਂਦੀਆਂ ਹਨ । ਕੁੱਝ ਹੋਰ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਪੱਤੀਆਂ ਬਹੁਤ ਵੱਡੀਆਂ ਹੁੰਦੀਆਂ ਹਨ | ਪਾਣੀ ਇਨ੍ਹਾਂ ਪੱਤੀਆਂ ਵਿੱਚੋਂ ਵੱਗਦਾ ਰਹਿੰਦਾ ਹੈ ਅਤੇ ਪੱਤੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ।
ਪ੍ਰਸ਼ਨ 22.
ਡੱਡੂ ਵਿੱਚ ਪਾਣੀ ਅਤੇ ਸਥਲ ‘ਤੇ ਰਹਿਣ ਲਈ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਡੱਡੂ ਆਮ ਤੌਰ ‘ਤੇ ਤਾਲਾਬ ਵਿੱਚ ਮਿਲਣ ਵਾਲਾ ਇੱਕ ਜੰਤੂ ਹੈ । ਇਹ ਤਾਲਾਬ ਦੇ ਪਾਣੀ ਅਤੇ ਧਰਤੀ ਦੋਵਾਂ ‘ਤੇ ਰਹਿ ਸਕਦਾ ਹੈ । ਇਸ ਦੇ ਪਿਛਲੇ ਪੈਰ ਲੰਬੇ ਅਤੇ ਮਜ਼ਬੂਤ ਹੁੰਦੇ ਹਨ ਜਿਸ ਨਾਲ ਇਹ ਛਲਾਂਗਾਂ ਮਾਰ ਸਕਦਾ ਹੈ ਤੇ ਸ਼ਿਕਾਰ ਫੜਨ ਵਿੱਚ ਸਹਾਇਤਾ ਮਿਲਦੀ ਹੈ । ਇਸ ਦੇ ਪਿਛਲੇ ਪੈਰ ਜਾਲੀਦਾਰ ਉਂਗਲੀਆਂ ਵਾਲੇ ਹੁੰਦੇ ਹਨ ਜੋ ਤੈਰਨ ਵਿੱਚ ਸਹਾਇਕ ਹਨ ।
ਪ੍ਰਸ਼ਨ 23.
ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਬਣਾਓ ।
ਉੱਤਰ-
ਰੁੱਖ, ਆਰੋਹੀ ਵੇਲਾਂ, ਰੀਂਗਣ ਵਾਲੀ ਵੇਲ਼, ਛੋਟੇ-ਵੱਡੇ ਜੰਤੂ, ਪੰਛੀ, ਸੱਪ, ਕੀਟ, ਚੱਟਾਨ, ਪੱਥਰ, ਮਿੱਟੀ, ਜਲਵਾਯੂ, ਸੁੱਕੀਆਂ ਪੱਤੀਆਂ, ਮਰੇ ਜੰਤੂ, ਭਾਈ ਆਦਿ ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਹਨ ।
ਪ੍ਰਸ਼ਨ 24.
ਕੀ ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ?
ਉੱਤਰ-
ਹਾਂ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਆਪਣਾ ਭੋਜਨ ਖੁਦ ਬਣਾਉਂਦੇ ਹਨ । ਜੰਤੁ ਭੋਜਨ ਲਈ ਪੌਦਿਆਂ ਅਤੇ ਹੋਰ ਜੰਤੂਆਂ ‘ਤੇ ਨਿਰਭਰ ਕਰਦੇ ਹਨ । ਭੋਜਨ ਸਜੀਵਾਂ ਨੂੰ ਉਨ੍ਹਾਂ ਦੇ ਵਾਧੇ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ । ਸਜੀਵਾਂ ਨੂੰ ਉਨ੍ਹਾਂ ਦੇ ਅੰਦਰ ਹੋਣ ਵਾਲੀਆਂ ਜੈਵਿਕ ਕਿਰਿਆਵਾਂ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 25.
ਵਾਧੇ ਤੋਂ ਕੀ ਭਾਵ ਹੈ ?
ਉੱਤਰ-
ਵਾਧਾ-ਕਿਸੇ ਵੀ ਸਜੀਵ ਦੇ ਆਕਾਰ ਵਿੱਚ ਨਾ ਮੁੜਨ ਯੋਗ ਹੋਣ ਵਾਲੇ ਪਰਿਵਰਤਨ ਨੂੰ ਵਾਧਾ ਕਹਿੰਦੇ ਹਨ ! ਇਹ ਵਾਧਾ ਉਨ੍ਹਾਂ ਵਿੱਚ ਭੋਜਨ ਦੇ ਕਾਰਨ ਹੁੰਦਾ ਹੈ ।
ਪ੍ਰਸ਼ਨ 26.
ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਹ ਕਿਰਿਆ-ਸਜੀਵਾਂ ਦੁਆਰਾ ਹਵਾ ਅੰਦਰ ਲੈਣ ਅਤੇ ਬਾਹਰ ਕੱਢਣ ਨੂੰ ਸਾਹ ਕਿਰਿਆ ਕਹਿੰਦੇ ਹਨ । ਸਾਹ ਕਿਰਿਆ ਵਿੱਚ ਜੋ ਹਵਾ ਅੰਦਰ ਲੈਂਦੇ ਹਨ ਉਸ ਵਿੱਚ ਆਕਸੀਜਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਜੋ ਹਵਾ ਬਾਹਰ ਕੱਢੀ ਜਾਂਦੀ ਹੈ ਉਸ ਵਿੱਚ ਕਾਰਬਨ-ਡਾਈਆਕਸਾਈਡ ਵਧੇਰੇ ਹੁੰਦੀ ਹੈ । ਇਸ ਤਰ੍ਹਾਂ ਆਕਸੀਜਨ ਅੰਦਰ ਚਲੀ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ । ਇਹ ਆਕਸੀਜਨ ਸਾਡੇ ਭੋਜਨ ਨਾਲ ਮਿਲ ਕੇ ਸਾਨੂੰ ਉਰਜਾ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 27.
ਪੌਦੇ ਵਿੱਚ ਸਾਹ ਕਿਰਿਆ ਕਿਵੇਂ ਹੁੰਦੀ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪੌਦੇ ਵੀ ਸਾਹ ਕਿਰਿਆ ਕਰਦੇ ਹਨ 1 ਪੌਦਿਆਂ ਵਿੱਚ ਸਾਹ ਕਿਰਿਆ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਆਮ ਕਰਕੇ ਪੱਤਿਆਂ ਦੁਆਰਾ ਹੁੰਦਾ ਹੈ । ਪੱਤਿਆਂ ਵਿੱਚ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੁਆਰਾ ਹਵਾ ਅੰਦਰ ਲਈ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਆਕਸੀਜਨ ਹਵਾ ਵਿੱਚ ਛੱਡਦੇ ਹਨ ।
ਪ੍ਰਸ਼ਨ 28.
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸਲੇਸ਼ਣ ਵਿੱਚ ਕੀ ਅੰਤਰ ਹੈ ?
ਉੱਤਰ-
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਅੰਤਰ-ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦੀ ਮੌਜੂਦਗੀ ਵਿੱਚ ਪੌਦੇ ਹਵਾ ਦੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਭੋਜਨ ਬਣਾਉਂਦੇ ਹਨ ਅਤੇ ਆਕਸੀਜਨ ਛੱਡਦੇ ਹਨ । ਪੌਦੇ ਸਿਰਫ਼ ਦਿਨ ਸਮੇਂ ਹੀ ਭੋਜਨ ਬਣਾਉਂਦੇ ਹਨ । ਜਦੋਂ ਕਿ ਸਾਹ ਕਿਰਿਆ ਦਿਨ ਅਤੇ ਰਾਤ ਲਗਾਤਾਰ ਚਲਦੀ ਰਹਿੰਦੀ ਹੈ । ਸਾਹ ਕਿਰਿਆ ਵਿੱਚ ਪੌਦੇ ਕਾਰਬਨ-ਡਾਈਆਕਸੀਡ ਪ੍ਰਾਪਤ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ ।
ਪ੍ਰਸ਼ਨ 29.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਨ-ਬਾਹਰੀ ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਕਿਰਿਆ ਨੂੰ ਉਦੀਨ ਕਹਿੰਦੇ ਹਨ । ਉਦਾਹਰਨ, ਜਦੋਂ ਰਾਤ ਵਿੱਚ ਅਸੀਂ ਰਸੋਈ ਘਰ ਵਿਚ ਬਲਬ ਜਗਾਉਂਦੇ ਹਾਂ ਤਾਂ ਕਾਕਰੋਚ ਅਚਾਨਕ ਆਪਣੇ ਆਪ ਨੂੰ ਛੁਪਾਉਣ ਲਈ ਆਪਣੇ ਸਥਾਨ ਵਲ ਭੱਜਦੇ ਹਨ ।
ਪ੍ਰਸ਼ਨ 30.
ਕੀ ਪੌਦੇ ਵੀ ਉਟੀਪਨ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ?
ਉੱਤਰ-
ਪੌਦੇ ਵੀ ਉਟੀਪਨ ਦੇ ਪਤੀ ਕਿਰਿਆ ਦਰਸਾਉਂਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸਿਰਫ਼ ਰਾਤ ਸਮੇਂ ਹੀ ਖਿੜਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸੂਰਜ ਦੇ ਡੁੱਬ ਜਾਣ ‘ਤੇ ਬੰਦ ਹੋ ਜਾਂਦੇ ਹਨ । ਛੂਈ-ਮੂਈ (ਗੁਲਮੇਂਹਦੀ) ਦੇ ਪੌਦਿਆਂ ਦੇ ਪੱਤੇ ਨੂੰ ਹੱਥ ਲਗਾਉਣ ‘ਤੇ ਇਹ ਅਚਾਨਕ ਮੁਰਝਾ (ਸੁੰਗੜ ਜਾਂਦੇ ਹਨ । ਇਹ ਸਾਰੀਆਂ ਉਦਾਹਰਣਾਂ ਪੌਦਿਆਂ ਵਿੱਚ ਉਦੀਨ ਦੇ ਪ੍ਰਤੀ ਕਿਰਿਆ ਨੂੰ ਦਰਸਾਉਂਦੀਆਂ ਹਨ ।
ਪ੍ਰਸ਼ਨ 31.
ਇੱਕ ਕਿਰਿਆ ਦੁਆਰਾ ਦਰਸਾਓ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਕਰਦੇ ਹਨ ?
ਉੱਤਰ-
ਇਕ ਕਮਰੇ ਦੀ ਖਿੜਕੀ ਜਿਸ ਵਿੱਚੋਂ ਦਿਨ ਦੇ ਸਮੇਂ ਸੂਰਜੀ ਪ੍ਰਕਾਸ਼ ਆਉਂਦਾ ਹੋਵੇ, ਦੇ ਨੇੜੇ ਇੱਕ ਪੌਦਾ ਲੱਗਾ ਗਮਲਾ ਰੱਖੋ । ਕੁੱਝ ਦਿਨਾਂ ਤੱਕ ਪੌਦੇ ਨੂੰ ਰੋਜ਼ਾਨਾ ਪਾਣੀ ਦਿਓ । ਕੁੱਝ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਪੌਦੇ ਦਾ ਵਾਧਾ ਪ੍ਰਕਾਸ਼ ਦੀ ਦਿਸ਼ਾ ਵੱਲ ਹੋਣ ਲਗਦਾ ਹੈ ਨਾ ਕਿ ਸਿੱਧਾ ਉੱਪਰ ਵੱਲ । ਇਸ ਤੋਂ ਪਤਾ ਲਗਦਾ ਹੈ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ।
ਪ੍ਰਸ਼ਨ 32.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਵੱਖ-ਵੱਖ ਜੈਵਿਕ ਕਿਰਿਆਵਾਂ ਕਾਰਨ ਜੀਵ ਦੇ ਸਰੀਰ ਵਿੱਚ ਕੁੱਝ ਫਾਲਤੂ ਪਦਾਰਥ ਪੈਦਾ ਹੋ ਜਾਂਦੇ ਹਨ, ਜੋ ਉਸ ਲਈ ਹਾਨੀਕਾਰਕ ਹੁੰਦੇ ਹਨ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।
ਪ੍ਰਸ਼ਨ 33.
ਕੀ ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ ?
ਉੱਤਰ-
ਹਾਂ, ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ । ਪੌਦੇ ਵੀ ਉਤਸਰਜਨ ਕਰਦੇ ਹਨ | ਪਰ ਪੌਦਿਆਂ ਵਿੱਚ ਇਹ ਕਿਰਿਆ ਵੱਖ ਢੰਗ ਨਾਲ ਹੁੰਦੀ ਹੈ । ਪੌਦਿਆਂ ਵਿੱਚ ਕੁੱਝ ਹਾਨੀਕਾਰਕ ਜਾਂ ਜ਼ਹਿਰੀਲਾ ਪਦਾਰਥ ਪੈਦਾ ਹੁੰਦਾ ਹੈ । ਕੁੱਝ ਪੌਦੇ ਇਸ ਹਾਨੀਕਾਰਕ ਪਦਾਰਥ ਨੂੰ ਕੁੱਝ ਖ਼ਾਸ ਭਾਗਾਂ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਪੌਦੇ ਨੂੰ ਕੋਈ ਹਾਨੀ ਨਹੀਂ ਪਹੁੰਚਦੀ । ਕੁੱਝ ਪੌਦਿਆਂ ਵਿੱਚ ਇਸ ਪਦਾਰਥ ਦਾ ਨਿਸ਼ਕਾਸਨ ਰਿਸਾਵ ਦੇ ਰੂਪ ਵਿੱਚ ਹੁੰਦਾ ਹੈ ।
ਪ੍ਰਸ਼ਨ 34.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਜਣਨ-ਜੀਵ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਦੀ ਕਿਰਿਆ ਨੂੰ ਪੂਜਣਨ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਪ੍ਰਜਣਨ ਦੇ ਢੰਗ ਵੱਖ-ਵੱਖ ਹਨ। ਕੁੱਝ ਜੰਤੂ ਅੰਡੇ ਦਿੰਦੇ ਹਨ ਜਿਸ ਵਿੱਚੋਂ ਬੱਚੇ ਨਿਕਲਦੇ ਹਨ ਅਤੇ ਕੁੱਝ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ ।
ਪ੍ਰਸ਼ਨ 35.
ਪੌਦੇ ਕਿਵੇਂ ਪ੍ਰਜਣਨ ਕਰਦੇ ਹਨ ?
ਉੱਤਰ-
ਪੌਦਿਆਂ ਵਿੱਚ ਪ੍ਰਜਣਨ-ਪੌਦੇ ਵੀ ਪ੍ਰਣਨ ਕਰਦੇ ਹਨ । ਜੰਤੂਆਂ ਦੀ ਤਰ੍ਹਾਂ ਪੌਦੇ ਵਿੱਚ ਵੀ ਪ੍ਰਜਣਨ ਦੇ ਤਰੀਕੇ ਵੱਖ-ਵੱਖ ਹੁੰਦੇ ਹਨ | ਬਹੁਤ ਸਾਰੇ ਪੌਦੇ ਬੀਜਾਂ ਦੁਆਰਾ ਪ੍ਰਜਣਨ ਕਰਦੇ ਹਨ । ਪੌਦੇ ਬੀਜ ਪੈਦਾ ਕਰਦੇ ਹਨ । ਇਨ੍ਹਾਂ ਨੂੰ ਪੁੰਗਰਾ ਕੇ ਨਵੇਂ ਪੌਦੇ ਪੈਦਾ ਕਰ ਸਕਦੇ ਹਾਂ । | ਕੁੱਝ ਪੌਦੇ ਬੀਜਾਂ ਤੋਂ ਇਲਾਵਾ ਆਪਣੇ ਬਨਸਪਤ ਭਾਗਾਂ ਦੁਆਰਾ ਵੀ ਨਵੇਂ ਪੌਦੇ ਪੈਦਾ ਕਰ ਸਕਦੇ ਹਨ । ਉਦਾਹਰਨ ਦੇ ਤੌਰ ‘ਤੇ ਆਲੂ ਦੇ ਬਨਸਪਤ ਭਾਗ ਤੋਂ ਨਵਾਂ ਪੌਦਾ ਬਣਦਾ ਹੈ ।
ਪ੍ਰਸ਼ਨ 36.
ਪੌਦਿਆਂ ਵਿੱਚ ਵੀ ਗਤੀ ਹੁੰਦੀ ਹੈ, ਕਿਵੇਂ ?
ਉੱਤਰ-
ਪੌਦਿਆਂ ਵਿੱਚ ਗਤੀ-ਪੌਦੇ ਆਮ ਕਰਕੇ ਧਰਤੀ ਵਿੱਚ ਜਕੜੇ ਹੋਏ ਰਹਿੰਦੇ ਹਨ । ਇਸ ਲਈ ਉਹ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਨਹੀਂ ਜਾ ਸਕਦੇ | ਪਰ ਵੱਖ-ਵੱਖ ਪਦਾਰਥ ਜਿਵੇਂ ਕਿ ਪਾਣੀ, ਖਣਿਜ ਅਤੇ ਸੰਸਲੇਸ਼ਿਤ ਖਾਧ ਪਦਾਰਥ ਪੌਦੇ ਦੇ ਇੱਕ ਭਾਗ ਤੋਂ ਦੂਜੇ ਤੱਕ ਸੰਵਹਨ ਕਰਦੇ ਹਨ । ਪੌਦਿਆਂ ਵਿੱਚ ਹੋਰ ਕਿਸਮ ਦੀ ਗਤੀ ਵੀ ਦੇਖੀ ਜਾ ਸਕਦੀ ਹੈ । ਜਿਵੇਂ ਫੁੱਲਾਂ ਦਾ ਖਿੜਣਾ ਤੇ ਬੰਦ ਹੋਣਾ । ਪੌਦਿਆਂ ਵਿੱਚ ਵੱਖ-ਵੱਖ ਉਦੀਨਾਂ ਪ੍ਰਤੀ ਪ੍ਰਤੀਕਿਰਿਆ ਵੀ ਹੁੰਦੀ ਹੈ ।
ਪ੍ਰਸ਼ਨ 37.
ਸਜੀਵਾਂ ਵਿੱਚ ਆਮ ਲੱਛਣ ਦੱਸੋ ।
ਉੱਤਰ-
ਸਜੀਵਾਂ ਦੇ ਲੱਛਣ-
- ਸਜੀਵ ਭੋਜਨ ਗ੍ਰਹਿਣ ਕਰਦੇ ਹਨ ਜਾਂ ਆਪਣਾ ਭੋਜਨ ਖੁਦ ਬਣਾਉਂਦੇ ਹਨ , ਜਿਵੇਂ-ਪੌਦੇ ।
- ਸਜੀਵ ਵਾਧਾ ਕਰਦੇ ਹਨ ।
- ਸਜੀਵ ਸਾਹ ਲੈਂਦੇ ਹਨ ।
- ਸਜੀਵ ਪ੍ਰਜਣਨ ਕਰਦੇ ਹਨ ।
- ਸਜੀਵਾਂ ਵਿੱਚ ਉਤਸਰਜਨ ਕਿਰਿਆ ਹੁੰਦੀ ਹੈ ।
- ਸੰਜੀਵ ਉਦੀਨਾਂ ਪ੍ਰਤੀ ਉਤੇਜਨਾ ਪ੍ਰਦਰਸ਼ਿਤ ਕਰਦੇ ਹਨ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –
ਸਜੀਵ ਵਸਤੂਆਂ (Living organisms) | ਨਿਰਜੀਵ ਵਸਤੂਆਂ (Non-living organisms) |
(1) ਸਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ । | (1) ਨਿਰਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਨਹੀਂ ਹੁੰਦੀ । |
(2) ਸਜੀਵ ਵਾਧਾ ਕਰਦੇ ਹਨ । | (2) ਨਿਰਜੀਵਾਂ ਵਿੱਚ ਵਾਧਾ ਨਹੀਂ ਹੁੰਦਾ । |
(3) ਸਜੀਵ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਖੁਦ ਗਤੀ ਕਰਦੇ ਹਨ । | (3) ਨਿਰਜੀਵ ਖੁਦ ਗਤੀ ਨਹੀਂ ਕਰਦੇ । |
(4) ਸਜੀਵਾਂ ਵਿੱਚ ਜਣਨ ਦਾ ਗੁਣ ਹੁੰਦਾ ਹੈ । | (4) ਨਿਰਜੀਵਾਂ ਵਿੱਚ ਜਣਨ ਦਾ ਗੁਣ ਨਹੀਂ ਹੁੰਦਾ । |
(5) ਸਜੀਵ ਸਾਹ ਲੈਂਦੇ ਹਨ । | (5) ਨਿਰਜੀਵ ਸਾਹ ਨਹੀਂ ਲੈਂਦੇ । |
(6) ਸਜੀਵ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਦਾ ਉਤਸਰਜਨ ਕਰਦੇ ਹਨ । | (6) ਨਿਰਜੀਵ ਉਤਸਰਜਨ ਨਹੀਂ ਕਰਦੇ । |
(7) ਸਜੀਵ ਕੋਸ਼ਿਕਾਵਾਂ ਤੋਂ ਬਣਦੇ ਹਨ । | (7) ਨਿਰਜੀਵ ਅਣੂਆਂ ਦੇ ਬਣੇ ਹੁੰਦੇ ਹਨ । |
ਪ੍ਰਸ਼ਨ 2.
ਜੀਵਾਂ ਦੇ ਉਨ੍ਹਾਂ ਮੁੱਖ ਲੱਛਣਾਂ ਦਾ ਵਰਣਨ ਕਰੋ ਜਿਸ ਕਾਰਨ ਉਨ੍ਹਾਂ ਨੂੰ ਨਿਰਜੀਵਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਸਜੀਵ ਵਸਤੂਆਂ ਦੇ ਮਹੱਤਵਪੂਰਨ ਲੱਛਣ-
- ਸਜੀਵ ਵਸਤੂਆਂ ਵਾਧਾ ਕਰਦੀਆਂ ਹਨ ।
- ਇਹ ਗਤੀ ਕਰਦੀਆਂ ਹਨ ।
- ਇਨ੍ਹਾਂ ਨੂੰ ਆਪਣੀਆਂ ਜੈਵਿਕ ਕਿਰਿਆਵਾਂ ਲਈ ਭੋਜਨ ਦੀ ਲੋੜ ਹੁੰਦੀ ਹੈ ।
- ਇਹ ਬਾਹਰੀ ਉਦੀਨ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ ।
- ਇਹ ਸਾਹ ਕਿਰਿਆ ਕਰਦੀਆਂ ਹਨ ।
- ਇਹ ਆਪਣੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੀਆਂ ਹਨ ।
- ਇਹ ਆਪਣੇ ਵਰਗੇ ਜੀਵ ਪੈਦਾ ਕਰਦੀਆਂ ਹਨ |
- ਇਨ੍ਹਾਂ ਦਾ ਇੱਕ ਨਿਸਚਿਤ ਜੀਵਨ ਕਾਲ ਹੁੰਦਾ ਹੈ ।
- ਇਨ੍ਹਾਂ ਦੇ ਸਰੀਰ ਦੀ ਰਚਨਾ ਕੋਸ਼ਿਕਾ ਵਾਲੀ ਹੈ ।
ਪ੍ਰਸ਼ਨ 3.
ਪੌਦਿਆਂ ਅਤੇ ਜੰਤੂਆਂ ਵਿੱਚ ਕੀ ਸਮਾਨਤਾਵਾਂ ਅਤੇ ਅਸਮਾਨਤਾਵਾਂ ਹੁੰਦੀਆਂ ਹਨ ?
ਉੱਤਰ-
ਸਮਾਨਤਾਵਾਂ-
- ਦੋਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ।
- ਦੋਵੇਂ ਵਾਧਾ ਕਰਦੇ ਹਨ ।
- ਦੋਵੇਂ ਸਾਹ ਕਿਰਿਆ ਦੁਆਰਾ ਭੋਜਨ ਦਾ ਅਪਘਟਨ ਕਰਕੇ ਉਰਜਾ ਪੈਦਾ ਕਰਦੇ ਹਨ ।
- ਦੋਵੇਂ ਸਰੀਰ ਵਿੱਚ ਪੈਦਾ ਹੋਏ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੇ ਹਨ ।
- ਦੋਨਾਂ ਦੀ ਸੰਰਚਨਾ ਸੈੱਲਾਂ ਵਾਲੀ (Cellular) ਹੈ ।
- ਦੋਵੇਂ ਬਾਹਰੀ ਉਮੀਪਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ।
- ਦੋਵੇਂ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ ।
ਅਸਮਾਨਤਾਵਾਂ –
ਪੇਕੇ (Plants) | ਜੰਤੂਆਂ (Animals) |
(1) ਪੌਦਿਆਂ ਵਿੱਚ ਕਲੋਰੋਫਿਲ ਨਾਂ ਦਾ ਪਦਾਰਥ ਹੁੰਦਾ ਹੈ ਜਿਸ ਕਾਰਨ ਉਹ ਹਰੇ ਹੁੰਦੇ ਹਨ । | (1) ਜੰਤੂਆਂ ਵਿੱਚ ਕੋਈ ਕਲੋਰੋਫਿਲ ਨਹੀਂ ਹੁੰਦਾ । |
(2) ਪੌਦੇ ਸਵੈਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਬਣਾਉਂਦੇ ਹਨ । ਆਪਣੇ ਭੋਜਨ ਲਈ ਪੌਦੇ ਖੁਦ ਤੇ ਨਿਰਭਰ ਹਨ । | (2) ਇਹ ਪਰਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਤਿਆਰ ਨਹੀਂ ਕਰਦੇ । ਇਸ ਲਈ ਇਨ੍ਹਾਂ ਨੂੰ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਨਾ ਪੈਂਦਾ ਹੈ । |
(3) ਇਨ੍ਹਾਂ ਵਿੱਚ ਗਤੀਸ਼ੀਲਤਾ ਲਗਭਗ ਨਹੀਂ ਹੁੰਦੀ । | (3) ਇਨ੍ਹਾਂ ਵਿੱਚ ਗਤੀਸ਼ੀਲਤਾ ਹੁੰਦੀ ਹੈ । |
(4) ਪੌਦਿਆਂ ਵਿੱਚ ਵਾਧਾ ਕੁੱਝ ਨਿਸਚਿਤ ਖੇਤਰਾਂ ਜਿਨ੍ਹਾਂ ਨੂੰ ਵਾਧਾ ਖੇਤਰ ਕਿਹਾ ਜਾਂਦਾ ਹੈ ਤੇ ਸਥਿਤ ਹੁੰਦਾ ਹੈ । | (4) ਜੰਤੂਆਂ ਵਿੱਚ ਵਾਧਾ ਇੱਕੋ ਸਥਾਨ ‘ਤੇ ਨਹੀਂ ਹੁੰਦਾ ਬਲਕਿ ਇਹ ਸਾਰੇ ਸਰੀਰ ਵਿੱਚ ਹੁੰਦਾ ਹੈ । |