Punjab State Board PSEB 6th Class Social Science Book Solutions History Chapter 11 ਵੈਦਿਕ ਕਾਲ Textbook Exercise Questions and Answers.
PSEB Solutions for Class 6 Social Science History Chapter 11 ਵੈਦਿਕ ਕਾਲ
SST Guide for Class 6 PSEB ਵੈਦਿਕ ਕਾਲ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਰਿਗਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ ਪੰਜ ਵਾਕ ਲਿਖੋ ।
ਉੱਤਰ-
ਰਿਗਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਦੇਸ਼ ਵਿਚ ਬਹੁਤ ਸਾਰੇ ਛੋਟੇ-ਛੋਟੇ ਕਬੀਲੇ ਰਾਜ ਕਰਦੇ ਸਨ ।
- ਰਾਜਾ ਰਾਜ ਦਾ ਮੁਖੀ ਹੁੰਦਾ ਸੀ, ਜਿਸ ਨੂੰ ਰਾਜਨ ਕਹਿੰਦੇ ਸਨ ।
- ਕਈ ਰਾਜਾਂ ਵਿੱਚ ਰਾਜੇ ਦੀ ਚੋਣ ਹੁੰਦੀ ਸੀ ਪਰ ਆਮ ਤੌਰ ‘ਤੇ ਰਾਜਤੰਤਰ ਪ੍ਰਣਾਲੀ ਪ੍ਰਚਲਿਤ ਸੀ ।
- ਸਭਾ ਅਤੇ ਸਮਿਤੀ ਰਾਜ ਦੇ ਕੰਮਾਂ ਵਿੱਚ ਰਾਜੇ ਨੂੰ ਸਹਾਇਤਾ ਦੇਣ ਵਾਲੀਆਂ ਦੋ ਮਹੱਤਵਪੂਰਨ ਸੰਸਥਾਵਾਂ ਸਨ ।
- ਹਿਤ, ਸੈਨਾਨੀ ਅਤੇ ਗ੍ਰਾਮਣੀ ਆਦਿ ਰਾਜੇ ਦੀ ਸਹਾਇਤਾ ਕਰਨ ਵਾਲੇ ਅਧਿਕਾਰੀ ਹੁੰਦੇ ਸਨ ।
ਪ੍ਰਸ਼ਨ 2.
ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ ?
ਉੱਤਰ-
ਵੈਦਿਕ ਲੋਕ ਕੁਦਰਤੀ ਦੇਵਤਿਆਂ ਦੀ ਪੂਜਾ ਕਰਦੇ ਸਨ । ਉਹਨਾਂ ਦੇ ਮੁੱਖ ਦੇਵਤੇ ਇੰਦਰ, ਅਗਨੀ, ਵਰੁਣ, ਸੋਮ, ਪ੍ਰਿਥਵੀ, ਸੂਰਜ, ਪੂਸ਼ਣ, ਵਿਸ਼ਨੂੰ ਅਤੇ ਅਸ਼ਵਨੀ ਸਨ ।
ਪ੍ਰਸ਼ਨ 3.
ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੈਦਿਕ ਕਾਲ ਦੇ ਸਮਾਜਿਕ ਜੀਵਨ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
- ਵਰਣ ਵਿਵਸਥਾ – ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ । ਇਹ ਵਰਣ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਨ । ਇਹ ਵਰਣ ਕੰਮ ‘ਤੇ ਆਧਾਰਿਤ ਸਨ ।
- ਬ੍ਰਾਹਮਣ – ਬ੍ਰਾਹਮਣ ਬੁੱਧੀਜੀਵੀ ਵਰਗ ਸੀ । ਇਸ ਵਰਗ ਦਾ ਕੰਮ ਪੜ੍ਹਨਾ-ਪੜ੍ਹਾਉਣਾ ਅਤੇ ਧਾਰਮਿਕ ਕੰਮ ਕਰਨਾ ਸੀ ।
- ਖੱਤਰੀ – ਖੱਤਰੀਆਂ ਦਾ ਕੰਮ ਯੁੱਧ ਲੜਨਾ ਸੀ ।
- ਵੈਸ਼ – ਵੈਸ਼ ਵਰਗ ਵਿੱਚ ਕਿਸਾਨ ਅਤੇ ਵਪਾਰੀ ਸ਼ਾਮਲ ਸਨ ।
- ਸੂਦਰ – ਸ਼ੂਦਰ ਦਾਸ ਵਰਗ ਨਾਲ ਸੰਬੰਧਿਤ ਸਨ ।
- ਪਰਿਵਾਰ – ਪਰਿਵਾਰ ਵਿੱਚ ਮਾਤਾ-ਪਿਤਾ, ਬੱਚੇ ਅਤੇ ਭੈਣ-ਭਰਾ ਆਦਿ ਆਉਂਦੇ ਸਨ । ਸਾਂਝੀ ਪਰਿਵਾਰ ਪ੍ਰਥਾ ਪ੍ਰਚਲਿਤ ਸੀ । ਪਿਤਾ ਹੀ ਪਰਿਵਾਰ ਦਾ ਮੁਖੀ ਹੁੰਦਾ ਸੀ । ਹਰੇਕ ਪਰਿਵਾਰ ਪੁੱਤਰ ਪ੍ਰਾਪਤੀ ਦੀ ਇੱਛਾ ਰੱਖਦਾ ਸੀ ।
- ਇਸਤਰੀਆਂ ਦੀ ਸਥਿਤੀ – ਸਮਾਜ ਵਿੱਚ ਇਸਤਰੀਆਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ । ਉਹ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ ਅਤੇ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸਕਦੀਆਂ ਸਨ । ਉਹ ਹਰ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਭਾਗ ਲੈਂਦੀਆਂ ਸਨ ।
- ਭੋਜਨ – ਵੈਦਿਕ ਲੋਕਾਂ ਦਾ ਭੋਜਨ ਸਾਦਾ ਪਰ ਪੌਸ਼ਟਿਕ ਹੁੰਦਾ ਸੀ । ਕਣਕ, ਚਾਵਲ, ਦਾਲਾਂ, ਫਲ, ਸਬਜ਼ੀਆਂ, ਦੁੱਧ, ਮੱਖਣ ਅਤੇ ਘਿਓ ਉਹਨਾਂ ਦੇ ਮੁੱਖ ਭੋਜਨ ਸਨ । ਕੁੱਝ ਲੋਕ ਮਾਸ ਵੀ ਖਾਂਦੇ ਸਨ । ਉਹ ਸੋਮਰਸ ਵਰਗੇ ਨਸ਼ੀਲੇ ਪਦਾਰਥਾਂ ਦੀ ਵੀ ਵਰਤੋਂ ਕਰਦੇ ਸਨ ।
- ਕੱਪੜੇ ਅਤੇ ਗਹਿਣੇ – ਲੋਕ ਪੱਗੜੀ, ਬੁਨੈਣ, ਕਮੀਜ਼, ਧੋਤੀ ਆਦਿ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼, ਦੋਨਾਂ ਨੂੰ ਗਹਿਣੇ ਪਾਉਣ ਦਾ ਚਾਅ ਸੀ ।
- ਮਨੋਰੰਜਨ ਦੇ ਸਾਧਨ – ਸ਼ਿਕਾਰ, ਰੱਥ-ਦੌੜ, ਘੋੜ ਸਵਾਰੀ, ਨੱਚਣਾ-ਗਾਉਣਾ, ਜੂਆ ਖੇਡਣਾ ਆਦਿ ਵੈਦਿਕ ਕਾਲ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ ।
ਪ੍ਰਸ਼ਨ 4.
ਵੈਦਿਕ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਕੀ ਸਨ ?
ਉੱਤਰ-
ਵੈਦਿਕ ਲੋਕਾਂ ਦੀਆਂ ਮੁੱਖ ਆਰਥਿਕ ਗਤੀਵਿਧੀਆਂ ਖੇਤੀਬਾੜੀ, ਪਸ਼ੂ-ਪਾਲਣ, ਕਾਰੀਗਰੀ ਅਤੇ ਵਪਾਰ ਸਨ ।
- ਖੇਤੀਬਾੜੀ – ਵੈਦਿਕ ਲੋਕ ਕਣਕ, ਜੌਂ, ਕਪਾਹ, ਚਾਵਲ, ਦਾਲਾਂ, ਸਬਜ਼ੀਆਂ ਆਦਿ ਦੀ ਖੇਤੀ ਕਰਦੇ ਸਨ । ਖੇਤਾਂ ਨੂੰ ਹਲ ਅਤੇ ਬਲਦਾਂ ਨਾਲ ਜੋੜਿਆ ਜਾਂਦਾ ਸੀ ।
- ਪਸ਼ੂ-ਪਾਲਣ – ਵੈਦਿਕ ਲੋਕ ਗਾਂ, ਘੋੜਾ, ਭੇਡ, ਬੱਕਰੀ, ਬਲਦ ਆਦਿ ਪਸ਼ੂ ਪਾਲਦੇ ਸਨ । ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਗਊ-ਹੱਤਿਆ ਦੀ ਮਨਾਹੀ ਸੀ ।
- ਕਾਰੀਗਰੀ – ਲੁਹਾਰ, ਤਰਖਾਣ, ਰੱਥਕਾਰ, ਜੁਲਾਹੇ, ਘੁਮਿਆਰ ਆਦਿ ਵੈਦਿਕ ਕਾਲ ਦੇ ਮੁੱਖ ਕਾਰੀਗਰ ਸਨ । ਲੋਕ ਆਪਣੀਆਂ ਰੋਜ਼ਾਨਾ ਲੋੜਾਂ ਲਈ ਇਹਨਾਂ ‘ਤੇ ਨਿਰਭਰ ਸਨ ।
- ਵਪਾਰ – ਵਪਾਰ ਥਲ ਮਾਰਗ ਦੁਆਰਾ ਅਤੇ ਨਦੀਆਂ ਤੇ ਸਮੁੰਦਰਾਂ ਵਿੱਚ ਕਿਸ਼ਤੀਆਂ ਤੇ ਜਹਾਜ਼ਾਂ ਦੁਆਰਾ ਹੁੰਦਾ ਸੀ ।
ਪ੍ਰਸ਼ਨ 5.
ਸਪਤ ਸਿੰਧੂ ਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ ਸਨ ?
ਉੱਤਰ-
‘ਸਪਤ ਸਿੰਧੂ’ ਪ੍ਰਦੇਸ਼ ਤੋਂ ਭਾਵ ਸੱਤ ਨਦੀਆਂ ਦੇ ਦੇਸ਼ ਤੋਂ ਹੈ । ਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਜਾਂ ‘ਸੱਤ ਨਦੀਆਂ ਦਾ ਦੇਸ਼’ ਕਿਹਾ ਜਾਂਦਾ ਸੀ । ਇਸ ਪ੍ਰਦੇਸ਼ ਵਿੱਚ ਵਹਿਣ ਵਾਲੀਆਂ ਨਦੀਆਂ ਦੇ ਨਾਂ ਇਹ ਸਨ-
- ਸਿੰਧੂ,
- ਜਿਹਲਮ,
- ਚਿਨਾਬ,
- ਰਾਵੀ,
- ਬਿਆਸ,
- ਸਤਲੁਜ,
- ਸਰਸਵਤੀ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਆਰੰਭਿਕ ਵੈਦਿਕ ਕਾਲ ਵਿੱਚ ਛੋਟੇ-ਛੋਟੇ ………………………… ਰਾਜ ਕਰਦੇ ਸਨ ।
(2) ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ …………………………. ਕਿਹਾ ਜਾਂਦਾ ਸੀ ।
(3) ਵੈਦਿਕ ਲੋਕਾਂ ਦਾ ਮੁੱਖ ਭੋਜਨ …………………, …………………….. ਅਤੇ ……………………. ਸਨ ।
(4) ਵੈਦਿਕ ਲੋਕ …………………………… ਬਹੁਤ ਸ਼ੌਕੀਨ ਸਨ ।
(5) ਵੈਦਿਕ ਲੋਕ ……………………. ਦੀ ਪੂਜਾ ਕਰਦੇ ਸਨ ।
ਉੱਤਰ-
(1) ਕਬੀਲੇ
(2) ਵਰਣ
(3) ਕਣਕ, ਚੌਲ, ਦਾਲਾਂ
(4) ਖੇਡਾਂ
(5) ਕੁਦਰਤ ।
III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਵਿਪਾਸ਼ | (ਉ) ਰਾਜਨੀਤਿਕ ਸੰਸਥਾ |
(2) ਸਭਾ | (ਅ) ਚਿਕਿਤਸਾ ਸ਼ਾਸਤਰ |
(3) ਆਯੁਰਵੇਦ | (ੲ) ਇੱਕ ਦੇਵਤਾ |
(4) ਵਰੁਣ | (ਸ) ਇੱਕ ਨਦੀ |
ਉੱਤਰ-
ਸਹੀ ਜੋੜੇ-
(1) ਵਿਪਾਸ਼ | (ਸ) ਇੱਕ ਨਦੀ |
(2) ਸਭਾ | (ਉ) ਰਾਜਨੀਤਿਕ ਸੰਸਥਾ |
(3) ਆਯੁਰਵੇਦ | (ਅ) ਚਿਕਿਤਸਾ ਸ਼ਾਸਤਰ |
(4) ਵਰੁਣ | (ਸ) ਇੱਕ ਦੇਵਤਾ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਪਰੂਸ਼ਣੀ ਇੱਕ ਨਦੀ ਦਾ ਨਾਂ ਹੈ ।
(2) ਵੈਦਿਕ ਕਾਲ ਵਿੱਚ ਇੰਦਰ ਵਰਖਾ ਦਾ ਦੇਵਤਾ ਸੀ ।
(3) ਵੈਦਿਕ ਕਾਲ ਵਿਚ ਲੋਕਾਂ ਦੇ ਲਈ ਗਊ ਪਵਿੱਤਰ ਨਹੀਂ ਸੀ ।
(4) ਵੈਦਿਕ ਕਾਲ ਵਿੱਚ ਇਸਤਰੀਆਂ ਦਾ ਆਦਰ ਨਹੀਂ ਹੁੰਦਾ ਸੀ ।
ਉੱਤਰ-
(1) (√)
(2) (√)
(3) (×)
(4) (×)
PSEB 6th Class Social Science Guide ਵੈਦਿਕ ਕਾਲ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵੈਦਿਕ ਕਾਲ ਵਿਚ ਚਾਰ ਵੇਦ ਲਿਖੇ ਗਏ ।ਇਨ੍ਹਾਂ ਵਿਚੋਂ ਕਿਹੜੇ ਵੇਦ ਨੂੰ ਸੰਸਾਰ ਦੀ ਸਭ ਤੋਂ ਪ੍ਰਾਚੀਨ ਪੁਸਤਕ ਮੰਨਿਆ ਜਾਂਦਾ ਹੈ ?
ਉੱਤਰ-
ਰਿਗਵੇਦ ।
ਪ੍ਰਸ਼ਨ 2.
ਵੈਦਿਕ ਰਾਜੇ ਨੂੰ ਰਾਜਨ ਕਹਿੰਦੇ ਸਨ । ਪਰੰਤੂ ਜਿਹੜੇ ਰਾਜਨ ਜ਼ਿਆਦਾ ਸ਼ਕਤੀਸ਼ਾਲੀ ਸਨ, ਉਹ ਕੀ ਕਹਾਉਂਦੇ ਸਨ ?
ਉੱਤਰ-
ਸਮਰਾਟ ।
ਪ੍ਰਸ਼ਨ 3.
ਆਰੀਆ ਲੋਕ ਆਪਣੇ ਦੇਵਤਿਆਂ ਦਾ ਗੁਣਗਾਨ ਕਰਦੇ ਸਮੇਂ ਮੰਤਰ-ਉਚਾਰਨ ਦੇ ਨਾਲ-ਨਾਲ ਕਿਹੜਾ ਹੋਰ ਮਹੱਤਵਪੂਰਨ ਕੰਮ ਕਰਦੇ ਸਨ ?
ਉੱਤਰ-
ਯੁੱਗ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜਾ ਦੇਵਤਾ ਆਰੀਆਂ ਦਾ ‘ਆਕਾਸ਼ ਦਾ ਦੇਵਤਾ’ ਸੀ ?
(ਉ) ਸੋਮ
(ਅ) ਗਨੀ
(ੲ) ਇੰਦਰ ।
ਉੱਤਰ-
(ੲ) ਇੰਦਰ ।
ਪ੍ਰਸ਼ਨ 2.
ਵਰਣ ਵਿਵਸਥਾ ਦੇ ਅਨੁਸਾਰ ਹੇਠਾਂ ਲਿਖਿਆਂ ਵਿਚੋਂ ਕਿਹੜਾ ਵਰਗ ਯੋਧਾ ਵਰਗ ਸੀ ?
(ਉ) ਵੈਸ਼
(ਅ) ਸ਼ੂਦਰ
(ੲ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੲ) ਇਨ੍ਹਾਂ ਵਿਚੋਂ ਕੋਈ ਨਹੀਂ ।
ਪ੍ਰਸ਼ਨ 3.
ਉੱਤਰ ਵੈਦਿਕ ਕਾਲ ਵਿਚ ਯੱਗਾਂ ਦੇ ਸਰੂਪ ਵਿਚ ਕੀ ਅੰਤਰ ਆਇਆ ?
(ਉ) ਯੁੱਗ ਸਿਰਫ ਆਮ ਲੋਕ ਕਰਨ ਲੱਗੇ ।
(ਅ) ਇਹ ਸਸਤੇ ਅਤੇ ਸਰਲ ਹੋ ਗਏ ।
(ੲ) ਇਹ ਜਟਿਲ ਅਤੇ ਮਹਿੰਗੇ ਹੋ ਗਏ ।
ਉੱਤਰ-
(ੲ) ਇਹ ਜਟਿਲ ਅਤੇ ਮਹਿੰਗੇ ਹੋ ਗਏ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਰੀਆ ਲੋਕ ਭਾਰਤ ਵਿਚ ਕਦੋਂ ਅਤੇ ਕਿੱਥੋਂ ਆਏ ?
ਉੱਤਰ-
ਆਰੀਆ ਲੋਕ ਲਗਪਗ 1500 ਈ: ਪੂ: ਵਿਚ ਮੱਧ ਏਸ਼ੀਆ ਤੋਂ ਭਾਰਤ ਆਏ ।
ਪ੍ਰਸ਼ਨ 2.
ਭਰਤ ਕਬੀਲੇ ਦੇ ਰਾਜੇ ਦਾ ਕੀ ਨਾਂ ਸੀ ?
ਉੱਤਰ-
ਭਰ ਕਬੀਲੇ ਦੇ ਰਾਜੇ ਦਾ ਨਾਂ ਸੁਦਾਸ ਸੀ ।
ਪ੍ਰਸ਼ਨ 3.
ਰਿਗਵੈਦਿਕ ਕਾਲ ਤੋਂ ਕੀ ਭਾਵ ਹੈ ?
ਉੱਤਰ-
ਜਿਸ ਕਾਲ ਦੀ ਜਾਣਕਾਰੀ ਸਾਨੂੰ ਰਿਗਵੇਦ ਤੋਂ ਮਿਲਦੀ ਹੈ, ਉਸ ਨੂੰ ਰਿਗਵੈਦਿਕ ਕਾਲ ਕਹਿੰਦੇ ਹਨ ।
ਪ੍ਰਸ਼ਨ 4.
ਰਿਗਵੈਦਿਕ ਕਾਲ ਦੀਆਂ ਦੋ ਵਿਦਵਾਨ ਇਸਤਰੀਆਂ ਕਿਹੜੀਆਂ ਸਨ ?
ਉੱਤਰ-
ਘੋਸ਼ਾ ਅਤੇ ਉਪਲਾ ਰਿਗਵੈਦਿਕ ਕਾਲ ਦੀਆਂ ਦੋ ਵਿਦਵਾਨ ਇਸਤਰੀਆਂ ਸਨ ।
ਪ੍ਰਸ਼ਨ 5.
ਰਿਗਵੈਦਿਕ ਕਾਲ ਦੇ ਦੋ ਦੇਵਤਿਆਂ ਦੇ ਨਾਂ ਦੱਸੋ ।
ਉੱਤਰ-
ਰਿਗਵੈਦਿਕ ਕਾਲ ਦੇ ਦੋ ਦੇਵਤਾ ਸੂਰਜ ਅਤੇ ਵਰੁਣ ਸਨ ।
ਪ੍ਰਸ਼ਨ 6.
ਰਿਗਵੈਦਿਕ ਕਾਲ ਦੇ ਲੋਕਾਂ ਦੇ ਦੋ ਮੁੱਖ ਕਿੱਤੇ ਕਿਹੜੇ ਸਨ ?
ਉੱਤਰ-
ਖੇਤੀਬਾੜੀ ਅਤੇ ਪਸ਼ੂ-ਪਾਲਣ ਰਿਗਵੈਦਿਕ ਕਾਲ ਦੇ ਲੋਕਾਂ ਦੇ ਦੋ ਮੁੱਖ ਕਿੱਤੇ ਸਨ ।
ਪ੍ਰਸ਼ਨ 7.
ਰਿਗਵੈਦਿਕ ਕਾਲ ਵਿੱਚ ਵਿਸ਼ ਅਤੇ ਜਨ ਦੇ ਮੁਖੀਆਂ ਨੂੰ ਕੀ ਕਹਿੰਦੇ ਸਨ ?
ਉੱਤਰ-
ਰਿਗਵੈਦਿਕ ਕਾਲ ਵਿੱਚ ਵਿਸ਼ ਦੇ ਮੁਖੀ ਨੂੰ ਵਿਸ਼ਪਤੀ ਅਤੇ ਜੂਨ ਦੇ ਮੁਖੀ ਨੂੰ ਰਾਜਨ ਕਿਹਾ ਜਾਂਦਾ ਸੀ ।
ਪ੍ਰਸ਼ਨ 8.
ਉੱਤਰ ਵੈਦਿਕ ਕਾਲ ਦੇ ਦੋ ਨਵੇਂ ਦੇਵਤਿਆਂ ਦੇ ਨਾਂ ਲਿਖੋ ।
ਉੱਤਰ-
ਵਿਸ਼ਨੂੰ ਅਤੇ ਸ਼ਿਵ ਉੱਤਰ ਵੈਦਿਕ ਕਾਲ ਦੇ ਦੋ ਨਵੇਂ ਦੇਵਤਾ ਸਨ ।
ਪ੍ਰਸ਼ਨ 9.
ਉੱਤਰ ਵੈਦਿਕ ਕਾਲ ਦੇ ਸਮੇਂ ਵਸਾਏ ਗਏ ਚਾਰ ਨਗਰਾਂ ਦੇ ਨਾਂ ਲਿਖੋ ।
ਉੱਤਰ-
- ਹਸਤਿਨਾਪੁਰ
- ਕਾਸ਼ੀ
- ਪਾਟਲੀਪੁੱਤਰ
- ਕੋਸ਼ਾਂਭੀ ।
ਪ੍ਰਸ਼ਨ 10.
ਰਿਗਵੇਦ ਤੋਂ ਆਰੀਆ ਦੇ ਕਿਸ ਕਾਲ ਬਾਰੇ ਜਾਣਕਾਰੀ ਮਿਲਦੀ ਹੈ ?
ਉੱਤਰ-
ਰਿਗਵੇਦ ਤੋਂ ਆਰੀਆਂ ਦੇ ਪੂਰਵ ਵੈਦਿਕ ਕਾਲ ਦੀ ਜਾਣਕਾਰੀ ਮਿਲਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਿਗਵੇਦ ਦੀ ਵਿਸ਼ਾ-ਵਸਤੂ ਕੀ ਹੈ ? ਇਸ ਦੇ ਲੇਖਕ ਦਾ ਨਾਂ ਦੱਸੋ ।
ਉੱਤਰ-
ਰਿਗਵੇਦ ਦਾ ਵਿਸ਼ਾ-ਵਸਤੂ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰ ਹਨ । ਇਸ ਦਾ ਲੇਖਕ ਕੋਈ ਇੱਕ ਵਿਅਕਤੀ ਨਹੀਂ ਹੈ । ਇਸ ਵਿੱਚ ਵੱਖ-ਵੱਖ ਰਿਸ਼ੀਆਂ ਦੁਆਰਾ ਲਿਖੇ ਗਏ ਮੰਤਰ ਸ਼ਾਮਿਲ ਹਨ ।
ਪ੍ਰਸ਼ਨ 2.
ਰਿਗਵੈਦਿਕ ਕਾਲ ਵਿੱਚ ਪਰਿਵਾਰ ਦੇ ਮੁਖੀ ਬਾਰੇ ਦੱਸੋ ।
ਉੱਤਰ-
ਰਿਗਵੈਦਿਕ ਕਾਲ ਵਿੱਚ ਪਰਿਵਾਰ ਪੁਰਸ਼ ਪ੍ਰਧਾਨ ਸਨ । ਪਰਿਵਾਰ ਵਿੱਚ ਸਭ ਤੋਂ ਵੱਡੇ ਪੁਰਸ਼ ਮੈਂਬਰ ਨੂੰ ਪਰਿਵਾਰ ਦਾ ਮੁਖੀ ਕਿਹਾ ਜਾਂਦਾ ਸੀ । ਉਸ ਨੂੰ ਹਿਪਤੀ ਕਹਿੰਦੇ ਸਨ । ਉਸ ਦਾ ਪੂਰੇ ਪਰਿਵਾਰ ‘ਤੇ ਕੰਟਰੋਲ ਹੁੰਦਾ ਸੀ । ਪਰਿਵਾਰ ਦੇ ਸਾਰੇ ਮੈਂਬਰ ਮੁਖੀ ਦਾ ਆਦਰ ਕਰਦੇ ਸਨ ਅਤੇ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ | ਮੁਖੀ ਦੀ ਆਗਿਆ ਦਾ ਪਾਲਣ ਨਾ ਕਰਨ ਵਾਲੇ ਮੈਂਬਰ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਸੀ ।
ਪ੍ਰਸ਼ਨ 3.
ਰਿਗਵੈਦਿਕ ਕਾਲ ਵਿੱਚ ਆਰੀਆਂ ਦੀ ਪੂਜਾ ਦੇ ਕਿਹੜੇ-ਕਿਹੜੇ ਢੰਗ ਸਨ ?
ਉੱਤਰ-
ਰਿਗਵੈਦਿਕ ਕਾਲ ਵਿੱਚ ਆਰੀਆ ਦੇਵੀ-ਦੇਵਤਿਆਂ ਦੀ ਪੂਜਾ ਯੱਗ ਅਤੇ ਮੰਤਰਾਂ ਦਾ ਉੱਚਾਰਣ ਕਰਕੇ ਕਰਦੇ ਸਨ | ਯੁੱਗ ਖੁੱਲ੍ਹੀ ਹਵਾ ਵਿੱਚ ਹੁੰਦੇ ਸਨ ਅਤੇ ਇਸ ਵਿੱਚ ਘਿਓ, ਦੁੱਧ ਆਦਿ ਚੀਜ਼ਾਂ ਪਾਈਆਂ ਜਾਂਦੀਆਂ ਸਨ । ਯੁੱਗਾਂ ਵਿੱਚ ਪਸ਼ੂ-ਬਲੀ ਵੀ ਦਿੱਤੀ ਜਾਂਦੀ ਸੀ ।
ਪ੍ਰਸ਼ਨ 4.
ਵੈਦਿਕ ਕਾਲ ਵਿੱਚ ਵਿਗਿਆਨ ਦਾ ਵਰਣਨ ਕਰੋ ।
ਉੱਤਰ-
ਵੈਦਿਕ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਬਹੁਤ ਵਿਕਸਿਤ ਸਨ । ਇਹ ਸ਼ਾਖਾਵਾਂ ਹੇਠ ਲਿਖੀਆਂ ਸਨ
- ਗਣਿਤ – ਗਣਿਤ ਅਤੇ ਇਸ ਦੀਆਂ ਸ਼ਾਖਾਵਾਂ ਜਿਵੇਂ ਬੀਜ ਗਣਿਤ, ਰੇਖਾ ਗਣਿਤ ਅਤੇ ਤਿਕੋਣ-ਮਿਤੀ ਆਦਿ ਬਹੁਤ ਵਿਕਸਿਤ ਸਨ ।
- ਖਗੋਲ ਅਤੇ ਜੋਤਿਸ਼ ਵਿੱਦਿਆ – ਲੋਕਾਂ ਨੂੰ ਗ੍ਰਹਿਆਂ ਦੀ ਗਤੀ, ਸੂਰਜ ਤੇ ਚੰਦਰ ਹਿਣ ਅਤੇ ਪ੍ਰਿਥਵੀ ਦਾ ਆਪਣੀ ਧੁਰੀ ’ਤੇ ਅਤੇ ਸੂਰਜ ਦੇ ਆਲੇ-ਦੁਆਲੇ ਪਰਿਕਰਮਾ ਬਾਰੇ ਗਿਆਨ ਸੀ ।
- ਚਿਕਿਤਸਾ ਵਿਗਿਆਨ – ਚਿਕਿਤਸਾ ਵਿਗਿਆਨ ਨੂੰ ਆਯੁਰਵੇਦ ਕਿਹਾ ਜਾਂਦਾ ਸੀ । ਚਿਕਿਤਸਾ ਵਿਗਿਆਨ ਵੀ ਉੱਨਤ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਆਰੀਆ’ ਸ਼ਬਦ ਤੋਂ ਕੀ ਭਾਵ ਹੈ ? ਆਰੀਆ ਲੋਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ ?
ਉੱਤਰ-
‘ਆਰੀਆ’ ਸ਼ਬਦ ਤੋਂ ਭਾਵ ਹੈ-ਸਰਵਉੱਤਮ, ਸਿੱਖਿਅਤ ਅਤੇ ਸਭਿਆ । ਵੈਦਿਕ ਸਭਿਅਤਾ ਦੇ ਲੋਕਾਂ ਨੂੰ ਆਮ ਤੌਰ ‘ਤੇ ਆਰੀਆ ਕਿਹਾ ਜਾਂਦਾ ਹੈ । ਆਰੰਭ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫ਼ਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਹਨ, ਪਰ ਬਾਅਦ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨ ਵਿੱਚ ਫੈਲ ਗਏ ।
ਆਰੀਆਂ ਦਾ ਮੂਲ ਨਿਵਾਸ ਸਥਾਨ – ਆਰੀਆ ਲੋਕਾਂ ਦੇ ਮੂਲ ਨਿਵਾਸ ਸਥਾਨ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ |
- ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆਏ ਸਨ ।
- ਕੁਝ ਵਿਦਵਾਨਾਂ ਦੇ ਅਨੁਸਾਰ, ਇਹ ਲੋਕ ਰੂਸ ਦੇ ਯੂਰਪੀ ਸੀਮਾਵਰਤੀ ਖੇਤਰਾਂ ਤੋਂ ਪੰਜਾਬ ਵਿੱਚ ਆਏ ਸਨ ।
- ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਬਾਹਰੋਂ ਨਹੀਂ ਆਏ ਸਨ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ ।
ਪ੍ਰਸ਼ਨ 2.
ਰਿਗਵੈਦਿਕ ਆਰੀਆਂ ਦੇ ਰਾਜਨੀਤਿਕ ਜੀਵਨ ਬਾਰੇ ਲਿਖੋ ।
ਉੱਤਰ-
ਰਿਗਵੈਦਿਕ ਆਰੀਆਂ ਦੇ ਰਾਜਨੀਤਿਕ ਜੀਵਨ ਦਾ ਵਰਣਨ ਇਸ ਤਰ੍ਹਾਂ ਹੈ-
- ਪ੍ਰਸ਼ਾਸਨਿਕ ਸੰਗਠਨ – ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ, ਜਿਸ ਦਾ ਮੁਖੀ ਗਾਮਣੀ ਹੁੰਦਾ ਸੀ । ਕਈ ਪਿੰਡਾਂ ਦੇ ਮੇਲ ਨਾਲ ਇੱਕ ਵਿਸ਼ ਅਤੇ ਵਿਸ਼ਾਂ ਦੇ ਮੇਲ ਨਾਲ ਜਨ ਜਾਂ ਕਬੀਲਾ ਬਣਦਾ ਸੀ । ਵਿਸ਼ ਦਾ ਮੁਖੀ ਵਿਸ਼ਪਤੀ ਅਤੇ ਜਨ ਦਾ ਮੁਖੀ ਰਾਜਨ ਅਖਵਾਉਂਦਾ ਸੀ ।
- ਰਾਜਾ ਅਤੇ ਉਸ ਦੇ ਅਧਿਕਾਰੀ – ਰਾਜੇ ਦਾ ਅਹੁਦਾ ਜੱਦੀ ਹੁੰਦਾ ਸੀ । ਪਰ ਕਦੇ-ਕਦੇ ਉਸ ਦੀ ਚੋਣ ਵੀ ਕੀਤੀ ਜਾਂਦੀ ਸੀ । ਉਸ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਸਨ, ਪਰ ਸਭਾ ਅਤੇ ਸਮਿਤੀ ਉਸ ਦੀਆਂ ਸ਼ਕਤੀਆਂ ਨੂੰ ਸੀਮਤ ਰੱਖਦੀਆਂ ਸਨ । ਸ਼ਾਸਨ-ਕੰਮਾਂ ਵਿਚ ਰਾਜੇ ਦੀ ਸਹਾਇਤਾ ਲਈ ਪੁਰੋਹਿਤ, ਸੈਨਾਨੀ ਅਤੇ ਹੋਰ ਅਧਿਕਾਰੀ ਹੁੰਦੇ ਸਨ ।
- ਸਭਾ ਅਤੇ ਸਮਿਤੀ – ਸਭਾ ਅਤੇ ਸਮਿਤੀ ਦਾ ਵਿਸ਼ੇਸ਼ ਮਹੱਤਵ ਸੀ । ਸਮਿਤੀ ਰਾਜੇ ਦੀ ਇੱਕ ਸਲਾਹਕਾਰੀ ਸੰਸਥਾ ਸੀ । ਰਾਜੇ ਆਮ ਤੌਰ ਤੇ ਇਸ ਦੇ ਫੈਸਲਿਆਂ ਨੂੰ ਮੰਨਦੇ ਸਨ । ਸਭਾ, ਸਮਿਤੀ ਦੀ ਇੱਕ ਸਥਾਈ ਸੰਸਥਾ ਸੀ ਜੋ ਸਮਿਤੀ ਦੀ ਦੇਖ-ਰੇਖ ਵਿੱਚ ਹੀ ਕੰਮ ਕਰਦੀ ਸੀ ।
- ਨਿਆਂ ਪ੍ਰਣਾਲੀ – ਆਰੀਆਂ ਦੀ ਨਿਆਂ ਪ੍ਰਣਾਲੀ ਵਿਕਸਿਤ ਸੀ । ਅਪਰਾਧੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ।