Punjab State Board PSEB 6th Class Social Science Book Solutions Geography Chapter 2 ਗਲੋਬ-ਧਰਤੀ ਦਾ ਮਾਡਲ Textbook Exercise Questions and Answers.
PSEB Solutions for Class 6 Social Science Geography Chapter 2 ਗਲੋਬ-ਧਰਤੀ ਦਾ ਮਾਡਲ
SST Guide for Class 6 PSEB ਗਲੋਬ-ਧਰਤੀ ਦਾ ਮਾਡਲ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗਲੋਬ ਧਰਤੀ ਦਾ ਬਿਲਕੁਲ ਸਹੀ ਪ੍ਰਤੀਰੂਪ ਹੈ । ਇਹ ਧਰਤੀ ਦੀ ਤਰ੍ਹਾਂ ਗੋਲ ਹੁੰਦਾ ਹੈ । ਇਸ ‘ਤੇ ਧਰਤੀ ਦੇ ਮਹਾਂਦੀਪਾਂ ਅਤੇ ਮਹਾਂਸਾਗਰਾਂ ਨੂੰ ਉਨ੍ਹਾਂ ਦਾ ਆਕਾਰ ਦਿਖਾਇਆ ਜਾਂਦਾ ਹੈ । ਇਸ ’ਤੇ ਦਰਿਆ ਅਤੇ ਦਿਸ਼ਾਵਾਂ ਵੀ ਸਹੀ-ਸਹੀ ਦਰਸਾਈਆਂ ਜਾਂਦੀਆਂ ਹਨ । ਇਸ ਲਈ ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਗਲੋਬ ਦੇ ਉੱਪਰਲੇ ਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ ?
ਉੱਤਰ-
ਕ੍ਰਮਵਾਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀ ਅਰਧ ਗੋਲਾਕਾਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਦਿਸ਼ਾਂਤਰ ਰੇਖਾਵਾਂ ।
ਪ੍ਰਸ਼ਨ 4.
ਗੋਲਾ-ਅਰਧ ਦਾ ਕੀ ਅਰਥ ਹੈ ? ਉਸ ਰੇਖਾ ਦਾ ਨਾਂ ਦੱਸੋ, ਜਿਹੜੀ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ !
ਉੱਤਰ-
ਧਰਤੀ (ਗੋਲੇ) ਦੇ ਅੱਧੇ ਹਿੱਸੇ ਨੂੰ ਗੋਲਾ-ਅਰਧ ਆਖਦੇ ਹਨ । ਭੂ-ਮੱਧ ਰੇਖਾ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ।
ਪ੍ਰਸ਼ਨ 5. ਮੁੱਖ ਮਧਿਆਨ ਰੇਖਾ ਕਿਸਨੂੰ ਆਖਦੇ ਹਨ ਅਤੇ ਇਹ ਕਿੱਥੋਂ ਗੁਜ਼ਰਦੀ ਹੈ ?
ਉੱਤਰ-
0° ਦੇਸ਼ਾਂਤਰ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ । ਇਹ ਇੰਗਲੈਂਡ ਦੇ ਸ਼੍ਰੀਨਵਿੱਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ ।
ਪ੍ਰਸ਼ਨ 6.
ਅਕਸ਼ਾਂਸ਼ ਅਤੇ ਦਿਸ਼ਾਂਤਰ ਵਿੱਚ ਅੰਤਰ ਦੱਸੋ ।
ਉੱਤਰ-
- ਕਿਸੇ ਸਥਾਨ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਨੂੰ ਅਕਸ਼ਾਂਸ਼ ਕਹਿੰਦੇ ਹਨ । ਇਸ ਤੋਂ ਉਲਟ ਦਿਸ਼ਾਂਤਰ ਕਿਸੇ ਸਥਾਨ ਦੀ ਮੁੱਖ ਮਧਿਆਨ ਰੇਖਾ ਤੋਂ ਦੂਰੀ ਨੂੰ ਦਰਸਾਉਂਦਾ ਹੈ ।
- ਅਕਸ਼ਾਂਸ਼ਾਂ ਦੀ ਗਿਣਤੀ 180 ਹੈ, ਜਦ ਕਿ ਦਿਸ਼ਾਂਤਰਾਂ ਦੀ ਗਿਣਤੀ 360 ਹੈ ।
- ਅਕਸ਼ਾਂਸ਼ਾਂ ਦੇ ਨਾਲ ਉ. ਜਾਂ ਦੱ. ਲਿਖਿਆ ਜਾਂਦਾ ਹੈ ਪਰ ਦਿਸ਼ਾਂਤਰਾਂ ਦੇ ਨਾਲ ਪੁ, ਜਾਂ ਪੱ. ਲਿਖਿਆ ਜਾਂਦਾ ਹੈ ।
ਪ੍ਰਸ਼ਨ 7.
ਧਰਤੀ ਜਾਂ ਗਲੋਬ ਨੂੰ ਕਿੰਨੇ ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
360 ਦਿਸ਼ਾਂਤਰਾਂ ਵਿੱਚ ।
ਪ੍ਰਸ਼ਨ 8.
ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ? ਨਾਂ ਦੱਸੋ ।
ਉੱਤਰ-
0° ਅਕਸ਼ਾਂਸ਼ ਦਾ ਚੱਕਰ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ । ਇਸ ਨੂੰ ਭੂ-ਮੱਧ ਰੇਖਾ ਕਿਹਾ ਜਾਂਦਾ ਹੈ ।
ਪ੍ਰਸ਼ਨ 9.
ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ ।
ਉੱਤਰ-
ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਗਲੋਬ (ਧਰਤੀ) ‘ਤੇ ਖਿੱਚੀਆਂ ਗਈਆਂ ਕਾਲਪਨਿਕ ਰੇਖਾਵਾਂ ਹਨ । ਇਨ੍ਹਾਂ ਵਿਚ ਹੇਠਾਂ ਲਿਖਿਆ ਅੰਤਰ ਹੈ :
ਅਕਸ਼ਾਂਸ਼ ਰੇਖਾਵਾਂ | ਦਿਸ਼ਾਂਤਰ ਰੇਖਾਵਾਂ |
1. ਇਹ ਭੂ-ਮੱਧ ਰੇਖਾ ਦੇ ਸਮਾਨੰਤਰ ਹਨ । | 1. ਇਹ ਸਮਾਨੰਤਰ ਨਹੀਂ ਹਨ । ਇਹ ਧਰੁਵਾਂ ‘ਤੇ ਆਪਸ ਵਿਚ ਮਿਲ ਜਾਂਦੀਆਂ ਹਨ । |
2. ਇਹ ਪੂਰਵ ਤੋਂ ਪੱਛਮ ਦੇ ਵੱਲ ਜਾਂਦੀ ਹੈ । | 2. ਇਹ ਧਰੁਵਾਂ ਨੂੰ ਆਪਸ ਵਿਚ ਮਿਲਾਉਂਦੀਆਂ ਹਨ । |
3. ਪੂਰੇ ਗਲੋਬ ‘ਤੇ 180° ਅਕਸ਼ਾਂਸ਼ ਹਨ । 90° ਉੱਤਰੀ ਗੋਲਾਅਰਧ ਵਿਚ ਅਤੇ 90° ਦੱਖਣੀ ਗੋਲਾ-ਅਰਧ ਵਿਚ । | 3. ਇਨ੍ਹਾਂ ਦੀ ਸੰਖਿਆ 360 ਹੈ । |
4. ਭ-ਮੱਧ ਰੇਖਾ ਨੂੰ 0° ਅਕਸ਼ਾਂਸ਼ ਮੰਨਿਆ ਗਿਆ ਹੈ । ਇਹ ਧਰਤੀ ਦੇ ਮੱਧ ਤੋਂ ਗੁਜ਼ਰਦੀ ਹੈ । | 4. ਲੰਡਨ ਦੇ ਨੇੜੇ ਸ੍ਰੀਨਵਿਚ ਤੋਂ ਲੰਘਣ ਵਾਲੀ ਦਿਸ਼ਾਂਤਰ ਰੇਖਾ ਨੂੰ 0° ਦਿਸ਼ਾਂਤਰ ਮੰਨਿਆ ਗਿਆ ਹੈ । |
5. ਇਹ ਗੋਲਾਕਾਰ ਹਨ । | 5. ਇਹ ਅਰਧ-ਗੋਲਾਕਾਰ ਹਨ । |
ਪ੍ਰਸ਼ਨ 10.
ਦਿਸ਼ਾਂਤਰ ਦਾ ਕੀ ਮਹੱਤਵ ਹੈ ?
ਉੱਤਰ-
ਦਿਸ਼ਾਂਤਰ ਦਾ ਹੇਠ ਲਿਖਿਆ ਮਹੱਤਵ ਹੈ-
- ਸਥਿਤੀ ਦਾ ਗਿਆਨ – ਦਿਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ । ਉਦਾਹਰਨ ਲਈ ਲੁਧਿਆਣਾ 76° ਪੂ. ਦੇਸ਼ਾਂਤਰ ‘ਤੇ ਸਥਿਤ ਹੈ । ਇਸਦਾ ਅਰਥ ਇਹ ਹੈ ਕਿ ਲੁਧਿਆਣਾ ਮੁੱਖ ਮਧਿਆਨ ਰੇਖਾ ਤੋਂ 76° ਪੂ. ਵਿੱਚ ਹੈ ।
- ਸਮੇਂ ਦਾ ਗਿਆਨ – ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਹਰੇਕ ਦੋ ਦੇਸ਼ਾਂਤਰਾਂ ਵਿਚਾਲੇ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਜੋ ਸਥਾਨ ਸ੍ਰੀਨਵਿੱਚ ਦੇ ਪੂਰਬ ਵਿੱਚ ਸਥਿਤ ਹਨ, ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਅੱਗੇ ਹੁੰਦਾ ਹੈ । ਪਰ ਜੋ ਸਥਾਨ ਵਿੱਚ ਦੇ ਪੱਛਮ ਦਿਸ਼ਾ ਵਿੱਚ ਸਥਿਤ ਹਨ, ਉਨ੍ਹਾਂ ਦਾ ਸਮਾਂ 4 ਮਿੰਟ ਪਤੀ ਦੇਸ਼ਾਂਤਰ ਪਿੱਛੇ ਹੁੰਦਾ ਹੈ ।
ਪ੍ਰਸ਼ਨ 11.
ਕਿਹੜੀਆਂ ਰੇਖਾਵਾਂ ਤਾਪ – ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ? ਕਾਰਨ ਦੱਸੋ ਕਿ ਤਾਪ-ਖੰਡ ਕਿਉਂ ਬਣਾਏ ਜਾਂਦੇ ਹਨ ? ਕਾਰਨ ਦੱਸੋ ।
ਉੱਤਰ-
ਤਾਪ-ਖੰਡ ਬਣਾਉਣ ਵਿੱਚ ਅਕਸ਼ਾਂਸ਼ ਰੇਖਾਵਾਂ ਸਹਾਇਤਾ ਕਰਦੀਆਂ ਹਨ । ਤਾਪਖੰਡ ਹੇਠ ਲਿਖੇ ਕਾਰਨਾਂ ਕਰਕੇ ਬਣਾਏ ਜਾਂਦੇ ਹਨ-
- ਸੂਰਜ ਦੀਆਂ ਸਿੱਧੀਆਂ ਅਤੇ ਤਿਰਛੀਆਂ ਕਿਰਨਾਂ – ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ ‘ਤੇ ਘੱਟ ਸਥਾਨ ਘੇਰਦੀਆਂ ਹਨ । ਇਸ ਲਈ ਉਨ੍ਹਾਂ ਦੀ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ । ਇਸ ਤੋਂ ਉਲਟ ਸੂਰਜ ਦੀਆਂ ਤਿਰਛੀਆਂ ਕਿਰਨਾਂ ਜ਼ਿਆਦਾ ਸਥਾਨ ਘੇਰਦੀਆਂ ਹਨ । ਇਸ ਲਈ ਉਨ੍ਹਾਂ ਵਿਚ ਗਰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ ।
- ਧਰਤੀ ਦਾ ਗੋਲ ਆਕਾਰ – ਤਾਪ-ਖੰਡ ਬਣਾਉਣ ਦਾ ਦੂਜਾ ਕਾਰਨ ਧਰਤੀ ਦਾ ਗੋਲ ਆਕਾਰ ਹੈ । ਧਰਤੀ ਦਾ ਮੱਧ ਭਾਗ ਉਭਰਿਆ ਹੋਇਆ ਹੈ । ਇਹ ਵੱਧ ਤੋਂ ਵੱਧ ਸੁਰਜੀ ਤਾਪ ਪ੍ਰਾਪਤ ਕਰਦਾ ਹੈ । ਧਰੁਵਾਂ ਵੱਲ ਜਾਣ ‘ਤੇ ਸੂਰਜੀ ਤਾਪ ਦੀ ਤੀਖਣਤਾ ਘੱਟ ਹੁੰਦੀ ਜਾਂਦੀ ਹੈ । ਇਸ ਲਈ ਘੱਟ ਤਾਪ-ਖੰਡ ਬਣ ਜਾਂਦਾ ਹੈ ।
ਪ੍ਰਸ਼ਨ 12.
ਸਥਾਨਿਕ ਅਤੇ ਭਾਰਤੀ ਪ੍ਰਮਾਣਿਕ (ਮਾਨਕ) ਸਮੇਂ ਵਿੱਚ ਅੰਤਰ ਦੱਸੋ ।
ਉੱਤਰ-
ਸਥਾਨਿਕ ਸਮਾਂ ਕਿਸੇ ਵਿਸ਼ੇਸ਼ ਸਥਾਨ ਮਧਿਆਨ (ਦੁਪਹਿਰ 12 ਵਜੇ) ਦੇ ਸੂਰਜ ਦੇ ਅਨੁਸਾਰ ਹੁੰਦਾ ਹੈ । ਪਰ ਪ੍ਰਮਾਣਿਕ ਸਮਾਂ ਵਿੱਚ ਤੋਂ ਲੰਘਣ ਵਾਲੀ ਮੁੱਖ ਮਧਿਆਨ (ਦੇਸ਼ਾਂਤਰ) ਰੇਖਾ ਦੇ ਅਨੁਸਾਰ ਨਿਸ਼ਚਿਤ ਕਿਸੇ ਦੇਸ਼ਾਂਤਰ ਰੇਖਾ ਦੇ ਸਮੇਂ ਦੇ ਅਨੁਸਾਰ ਹੁੰਦਾ ਹੈ ।
ਇੱਕ ਦੇਸ਼ਾਂਤਰ ਰੇਖਾ ‘ਤੇ ਸਥਿਤ ਸਾਰੇ ਸਥਾਨਾਂ ਦਾ ਸਥਾਨਿਕ ਸਮਾਂ ਇੱਕ ਸਮਾਨ ਹੁੰਦਾ ਹੈ । ਇਸ ਤੋਂ ਉਲਟ ਉਸ ਰੇਖਾ ਤੇ ਸਥਿਤ ਵੱਖ-ਵੱਖ ਸਥਾਨਾਂ ਦਾ ਪ੍ਰਮਾਣਿਕ ਸਮਾਂ ਵੱਖ-ਵੱਖ ਹੋ ਸਕਦਾ ਹੈ ।
II. ਖ਼ਾਲੀ ਥਾਂਵਾਂ ਭਰੋ :
(1) ਊਸ਼ਣ ਖੰਡ ਅਤੇ ਕਰਕ ਰੇਖਾ ……………………… ਰੇਖਾ ਨਾਲ ਦਰਸਾਇਆ ਜਾਂਦਾ ਹੈ ।
ਉੱਤਰ-
ਮਕਰ
(2) ਮਕਰ ਰੇਖਾ ……………………… ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ ।
ਉੱਤਰ-
231/2°
(3) ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਤੇ ………………………… ਬਣਾਉਂਦੀਆਂ ਹਨ ।
ਉੱਤਰ-
ਗਰਿਡ ਜਾਂ ਜਾਲ
(4) ਦੋ ਸਮਾਨੰਤਰ ਰੇਖਾਵਾਂ ਵਿੱਚ ਦੁਰੀ ਹਮੇਸ਼ਾਂ …………………….. ਹੁੰਦੀ ਹੈ ।
ਉੱਤਰ-
ਇੱਕ ਸਮਾਨ
(5) ………………………. ਨੂੰ ਸਿਫ਼ਰ ਦਿਸ਼ਾਂਤਰ ਆਖਦੇ ਹਨ ।
ਉੱਤਰ-
180° ਦਿਸ਼ਾਂਤਰ
(6) ਭਾਰਤ ਵਿੱਚ ……………………… ਦਿਸ਼ਾਂਤਰ ਨੂੰ ਪ੍ਰਮਾਣਿਕ ਦਿਸ਼ਾਂਤਰ ਮੰਨਿਆ ਗਿਆ ਹੈ ।
ਉੱਤਰ-
821/2° ਪੂ.
(7) ਸ੍ਰੀਨਵਿੱਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਕ ਸਮੇਂ ਵਿੱਚ ……………………….. ਅੰਤਰ ਹੈ ।
ਉੱਤਰ-
5 ਘੰਟੇ 30 ਮਿੰਟ ।
III. ਹੇਠ ਲਿਖੇ ਤੱਥ ਸਹੀ ਹਨ ਜਾਂ ਗਲਤ :
(1) ਹਰੇਕ ਦੇਸ਼ਾਂਤਰ ਅਰਧ ਗੋਲਾ ਹੁੰਦਾ ਹੈ ।
(2) ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਜਾਂਦਾ ਹੈ ।
(3) ਉਸ਼ਣ-ਤਾਪ ਖੰਡ, ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰ ਹੁੰਦਾ ਹੈ ।
(4) ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ।
ਉੱਤਰ-
(1) ਸਹੀ
(2) ਗ਼ਲਤ
(3) ਸਹੀ
(4) ਸਹੀ ।
PSEB 6th Class Social Science Guide ਗਲੋਬ-ਧਰਤੀ ਦਾ ਮਾਡਲ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਲੋਬ ‘ਤੇ ਉੱਤਰ ਤੋਂ ਦੱਖਣ ਤਕ ਅਨੇਕ ਅਰਧ-ਗੋਲਾਕਾਰ ਰੇਖਾਵਾਂ ਖਿੱਚੀਆਂ ਦਿਖਾਈ ਦਿੰਦੀਆਂ ਹਨ ? ਕੀ ਤੁਸੀਂ ਦੱਸ ਸਕਦੇ ਹੋ ਕਿ ਇਨ੍ਹਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ? ਉੱਤਰ-
ਦਿਸ਼ਾਂਤਰ ਰੇਖਾਵਾਂ ।
ਪ੍ਰਸ਼ਨ 2.
ਤੁਸੀਂ ਦੋ ਦਿਸ਼ਾਂਤਰਾਂ ਦੀ ਮੱਧ ਦੂਰੀ ਮਾਪਣ ਦੇ ਲਈ ਕਿਸ ਇਕਾਈ (Unit) ਦਾ ਪ੍ਰਯੋਗ ਕਰੋਗੇ ?
ਉੱਤਰ-
ਡਿਗਰੀ ।
ਪ੍ਰਸ਼ਨ 3.
ਭਾਰਤ ਅਤੇ ਇੰਗਲੈਂਡ ਦੇ ਵਿਚ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਦੇ 3.30 ਵਜੇ ਮੈਚ ਸ਼ੁਰੂ ਹੋਇਆ । ਉਸ ਸਮੇਂ ਇੰਗਲੈਂਡ ਵਿਚ ਕਿੰਨਾ ਸਮੇਂ ਹੋਵੇਗਾ ?
ਉੱਤਰ-
ਸਵੇਰੇ 10.00.
ਨੋਟ-ਭਾਰਤ ਦਾ ਮਾਨਕ ਸਮੇਂ ਇੰਗਲੈਂਡ ਦੇ ਸਮੇਂ ਤੋਂ ਸਾਢੇ ਪੰਜ ਘੰਟੇ ਅੱਗੇ ਹੈ ।
ਬਹੁ-ਵਿਕਲਪੀ ਪ੍ਰਸ਼ਨ :
ਪ੍ਰਸ਼ਨ 1.
ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ। ਇਨ੍ਹਾਂ ਵਿਚੋਂ ਉੱਪਰ ਵਾਲਾ ਭੂ-ਭਾਗ ਕੀ ਕਹਾਉਂਦਾ ਹੈ ?
(ਉ) ਦੱਖਣੀ ਗੋਲਾ-ਅਰਧ
(ਅ) ਉੱਤਰੀ ਗੋਲਾ-ਅਰਧ
(ੲ) ਊਸ਼ਣ ਤਾਪ-ਖੰਡ ।
ਉੱਤਰ-
(ਅ) ਉੱਤਰੀ ਗੋਲਾ-ਅਰਧ
ਪ੍ਰਸ਼ਨ 2.
ਧਰਤੀ ਨੂੰ ਕਿੰਨੇ ਤਾਪ-ਖੰਡਾਂ ਵਿਚ ਵੰਡਿਆ ਜਾਂਦਾ ਹੈ ?
(ਉ) ਪੰਜ
(ਅ) ਚਾਰ
(ੲ) ਤਿੰਨ ।
ਉੱਤਰ-
(ੲ) ਤਿੰਨ ।
ਪ੍ਰਸ਼ਨ 3.
ਕਿਹੜੇ ਦਿਸ਼ਾਂਤਰ ਨੂੰ ਅੰਤਰ-ਰਾਸ਼ਟਰੀ ਮਿਤੀ ਰੇਖਾ ਕਹਿੰਦੇ ਹਨ ?
(ੳ) 0°
(ਅ) 90°
(ੲ) 180° ਪੂ. ਜਾਂ ਪੱ. ।
ਉੱਤਰ-
(ੲ) 180° ਪੂ. ਜਾਂ ਪੱ. ।
ਠੀਕ (√) ਅਤੇ ਗਲਤ (×) ਕਥਨ :
1. ਭੂ-ਮੱਧ ਰੇਖਾ ਧਰਤੀ ਤੇ ਪੱਛਮ ਤੋਂ ਪੂਰਵ ਦੇ ਵੱਲ ਖਿੱਚੀ ਗਈ ਇਕ ਕਲਪਿਤ ਰੇਖਾ ਹੈ ।
2. ਊਸ਼ਣ ਤਾਪ-ਖੰਡ ਧਰੁੱਵਾਂ ਦੇ ਨੇੜੇ ਪਾਏ ਜਾਂਦੇ ਹਨ ।
3. ਧਰਤੀ ਨੂੰ ਦਿਸ਼ਾਂਤਰਾਂ ਦੀ ਸਹਾਇਤਾ ਨਾਲ ਤਾਪ-ਖੰਡਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
1. (√)
2. (×)
3. (×)
ਸਹੀ ਜੋੜੇ :
1. ਗਲੋਬ | (ਉ) ਲੁਧਿਆਣਾ |
2. 0° ਦਿਸ਼ਾਂਤਰ | (ਅ) ਧਰਤੀ ਦਾ ਮਾਡਲ |
3. 821/2° ਪੂ. ਦਿਸ਼ਾਂਤਰ | (ੲ) ਭਾਰਤੀ ਮਾਨਕ ਸਮਾਂ |
4. 76° ਪੂ. ਦਿਸ਼ਾਂਤਰ | (ਸ) ਪ੍ਰਮੁੱਖ ਕਲਪਿਤ ਰੇਖਾ |
ਉੱਤਰ-
1. ਗਲੋਬ | (ਅ) ਧਰਤੀ ਦਾ ਮਾਡਲ |
2. 0° ਦਿਸ਼ਾਂਤਰ | (ਸ) ਪ੍ਰਮੁੱਖ ਕਲਪਿਤ ਰੇਖਾ |
3. 82° ਪੂ. ਦਿਸ਼ਾਂਤਰ | (ੲ) ਭਾਰਤੀ ਮਾਨਕ ਸਮਾਂ |
4. 76° ਪੂ. ਦਿਸ਼ਾਂਤਰ | (ਉ) ਲੁਧਿਆਣਾ। |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉੱਤਰੀ ਧਰੁਵ ਅਤੇ ਦੱਖਣੀ ਧਰੁਵ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਧਰਤੀ ਦੇ ਧੁਰੇ ਦੇ ਉੱਤਰੀ ਬਿੰਦੂ ਨੂੰ ਉੱਤਰੀ ਧਰੁਵ ਅਤੇ ਦੱਖਣੀ ਬਿੰਦੂ ਨੂੰ ਦੱਖਣੀ ਧਰੁਵ ਆਖਦੇ ਹਨ ।
ਪ੍ਰਸ਼ਨ 2.
ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਅਕਸ਼ਾਂਸ਼ ਦੱਸੋ ।
ਉੱਤਰ-
ਕ੍ਰਮਵਾਰ 90° ਉੱ. ਅਤੇ 90° ਦੱ. ।
ਪ੍ਰਸ਼ਨ 3.
ਕਰਕ ਰੇਖਾ ਕਿਸ ਗੋਲਾਰਧ ਵਿੱਚ ਸਥਿਤ ਹੈ ?
ਉੱਤਰ-
ਉੱਤਰੀ ਗੋਲਾਰਧ ਵਿੱਚ ।
ਪ੍ਰਸ਼ਨ 4.
ਹੇਠ ਲਿਖੇ ਹਰੇਕ ਵਾਕ ਲਈ ਕੋਈ ਇੱਕ ਪਰਿਭਾਸ਼ਕ ਸ਼ਬਦ ਲਿਖੋ
(ਉ) ਧਰਤੀ ਦੇ ਉਹ ਤਾਪ ਖੰਡ, ਜਿਨ੍ਹਾਂ ਦੇ ਇੱਕ ਪਾਸੇ ਕਰਕ ਜਾਂ ਮਕਰ ਰੇਖਾ ਹੋਵੇ ਅਤੇ ਦੂਜੇ ਪਾਸੇ ਆਰਕਟਿਕ ਜਾਂ ਅੰਟਾਰਕਟਿਕ ਰੇਖਾ ਹੋਵੇ ।
(ਅ) ਸ੍ਰੀਨਵਿੱਚ ਤੋਂ ਲੰਘਣ ਵਾਲੀ 0° ਦਿਸ਼ਾਂਤਰ ਰੇਖਾ ।
(ੲ) 66° 30′ ਦੱਖਣ ਅਕਸ਼ਾਂਸ਼ ।
ਉੱਤਰ-
(ਉ) ਸ਼ੀਤ-ਉਸ਼ਣ ਖੰਡ
(ਅ) ਮੁੱਖ ਮਧਿਆਨ ਰੇਖਾ
(ੲ) ਅੰਟਾਰਕਟਿਕ ਗੋਲਾਕਾਰ ।
ਪ੍ਰਸ਼ਨ 5.
ਕਿਸੇ ਦਿੱਤੇ ਗਏ ਬਿੰਦੂ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਦੇ ਮਾਪ ਨੂੰ ਕੀ ਕਹਿੰਦੇ ਹਨ ?
ਉੱਤਰ-
ਅਕਸ਼ਾਂਸ਼ ।
ਪ੍ਰਸ਼ਨ 6.
ਕਰਕ ਅਤੇ ਮਕਰ ਰੇਖਾ ਦਾ ਜੋ ਖੇਤਰ ਸਭ ਤੋਂ ਵੱਧ ਗਰਮੀ ਪ੍ਰਾਪਤ ਕਰਦਾ ਹੈ, ਉਸਨੂੰ ਕੀ ਕਹਿੰਦੇ ਹਨ ?
ਉੱਤਰ-
ਉਸ਼ਣ-ਤਾਪ ਖੰਡ ।
ਪ੍ਰਸ਼ਨ 7.
ਅੰਟਾਰਕਟਿਕ ਚੱਕਰ ਕਿਹੜੇ ਗੋਲਾ-ਅਰਧ ਵਿੱਚ ਹੈ ?
ਉੱਤਰ-
ਦੱਖਣੀ ਗੋਲਾ-ਅਰਧ ਵਿੱਚ ।
ਪ੍ਰਸ਼ਨ 8.
0° ਦਿਸ਼ਾਂਤਰ ਰੇਖਾ ਕਿੱਥੋਂ ਗੁਜ਼ਰਦੀ ਹੈ ?
ਉੱਤਰ-
ਗੀਚ ਤੋਂ ।
ਪ੍ਰਸ਼ਨ 9.
ਧਰਤੀ 24 ਘੰਟੇ ਵਿੱਚ ਕਿੰਨੇ ਦਿਸ਼ਾਂਤਰ ਘੁੰਮ ਜਾਂਦੀ ਹੈ ?
ਉੱਤਰ-
360°
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਸੀਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ 90° ਤੋਂ ਹੀ ਕਿਉਂ ਪ੍ਰਗਟ ਕਰਦੇ ਹਾਂ ?
ਉੱਤਰ-
ਧਰਤੀ ਗੋਲ ਹੈ ।ਇਸਨੂੰ ਇੱਕ ਚੱਕਰ ਵੀ ਕਿਹਾ ਜਾ ਸਕਦਾ ਹੈ । ਇੱਕ ਚੱਕਰ ਵਿੱਚ 360° ਹੁੰਦੇ ਹਨ । ਜੇਕਰ ਭੂ-ਮੱਧ ਰੇਖਾ ਤੋਂ ਸਿੱਧੇ ਚੱਲ ਕੇ ਉੱਤਰੀ ਧਰੁਵ ਤੱਕ ਜਾਈਏ, ਤਾਂ ਧਰਤੀ ਦਾ | ਭਾਗ (909) ਤੈਅ ਹੋ ਜਾਏਗਾ । ਇਸੇ ਤਰ੍ਹਾਂ ਭੂ-ਮੱਧ ਰੇਖਾ ਤੋਂ ਦੱਖਣੀ ਧਰੁਵ ਤੱਕ ਮੀ. 90° ਦਾ ਸਫ਼ਰ ਤੈਅ ਕਰਨਾ ਪੈਂਦਾ ਹੈ । ਇਸੇ ਲਈ ਅਸੀਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ 90° ਤੋਂ ਪ੍ਰਗਟ ਕਰਦੇ ਹਾਂ ।
ਪ੍ਰਸ਼ਨ 2.
ਅਕਸ਼ਾਂਸ਼ ਰੇਖਾਵਾਂ ਨੂੰ ਸਮਾਨੰਤਰ ਰੇਖਾਵਾਂ ਕਿਉਂ ਕਹਿੰਦੇ ਹਨ ?
ਉੱਤਰ-
ਅਕਸ਼ਾਂਸ਼ ਰੇਖਾਵਾਂ, ਭੂ-ਮੱਧ ਰੇਖਾ ਦੇ ਸਮਾਨੰਤਰ ਖਿੱਚੀਆਂ ਹੋਈਆਂ ਮੰਨੀਆਂ ਗਈਆਂ ਹਨ । ਇਸ ਲਈ ਇਨ੍ਹਾਂ ਨੂੰ ਸਮਾਨੰਤਰ ਰੇਖਾਵਾਂ ਵੀ ਆਖਦੇ ਹਾਂ ।
ਪ੍ਰਸ਼ਨ 3.
ਮੁੱਖ ਦਿਸ਼ਾਂਤਰ (ਧਿਆਨ) ਰੇਖਾ ਕਿਸਨੂੰ ਆਖਦੇ ਹਨ ?
ਉੱਤਰ-
0° ਦਿਸ਼ਾਂਤਰ ਰੇਖਾ ਨੂੰ ਮੁੱਖ ਦਿਸ਼ਾਂਤਰ ਰੇਖਾ ਕਹਿੰਦੇ ਹਨ । ਇਹ ਰੇਖਾ ਲੰਡਨ ਦੇ ਨੇੜੇ ਗ੍ਰੀਨਵਿੱਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ ।
ਪ੍ਰਸ਼ਨ 4.
ਉੱਤਰੀ ਅਰਧ-ਗੋਲੇ ਅਤੇ ਦੱਖਣੀ ਅਰਧ-ਗੋਲੇ ਤੋਂ ਕੀ ਭਾਵ ਹੈ ?
ਉੱਤਰ-
ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈਂ । ਭੂ-ਮੱਧ ਰੇਖਾ ਦੇ ਉੱਤਰੀ ਭਾਗ ਨੂੰ ਉੱਤਰੀ ਅਰਧ-ਗੋਲਾ ਅਤੇ ਦੱਖਣੀ ਭਾਗ ਨੂੰ ਦੱਖਣੀ ਅਰਧ-ਗੋਲਾ ਆਖਦੇ ਹਨ ।
ਗਲੋਬ-ਧਰਤੀ ਦਾ ਮਾਡਲ ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦਿਸ਼ਾਂਤਰ ਰੇਖਾਵਾਂ ਅਤੇ ਸਮੇਂ ਵਿੱਚ ਕੀ ਸੰਬੰਧ ਹੈ ? ਸਪੱਸ਼ਟ ਕਰੋ ।
ਉੱਤਰ-
ਦਿਸ਼ਾਂਤਰ ਰੇਖਾਵਾਂ ਅਤੇ ਸਮੇਂ ਵਿੱਚ ਬਹੁਤ ਡੂੰਘਾ ਸੰਬੰਧ ਹੈ । ਜੇਕਰ ਸਾਨੂੰ ਕਿਸੇ ਸਥਾਨ ਦੇ ਦਿਸ਼ਾਂਤਰ ਦਾ ਪਤਾ ਹੋਵੇ, ਤਾਂ ਅਸੀਂ ਉੱਥੋਂ ਦਾ ਸਮਾਂ ਪਤਾ ਕਰ ਸਕਦੇ ਹਾਂ | ਧਰਤੀ ਆਪਣੇ ਧੁਰੇ ‘ਤੇ ਸੂਰਜ ਦੇ ਸਾਹਮਣੇ ਘੁੰਮਦੀ ਹੈ, ਜਿਸਦੇ ਕਾਰਨ ਹਰੇਕ ਦਿਸ਼ਾਂਤਰ ਵਾਰੀ-ਵਾਰੀ ਨਾਲ ਦਿਨ ਵਿੱਚ ਇੱਕ ਵਾਰ ਸੂਰਜ ਦੇ ਸਾਹਮਣੇ ਆਉਂਦਾ ਹੈ । ਇਸ ਲਈ ਇੱਕ ਦਿਸ਼ਾਂਤਰ ‘ਤੇ ਸੂਰਜ ਇੱਕ ਹੀ ਸਮੇਂ ‘ਤੇ ਚੜੇਗਾ ਅਤੇ ਇੱਕ ਹੀ ਸਮੇਂ ‘ਤੇ ਡੁੱਬੇਗਾ । ਇਸੇ ਲਈ ਇੱਕ ਦਿਸ਼ਾਂਤਰ ‘ਤੇ ਸਥਿਤ ਸਾਰੇ ਸਥਾਨਾਂ ਦਾ ਸਮਾਂ ਇੱਕ ਹੀ ਹੁੰਦਾ ਹੈ । ਇਸ ਸਮੇਂ ਨੂੰ ਸਥਾਨਿਕ ਸਮਾਂ ਕਹਿੰਦੇ ਹਨ । ਜਦੋਂ ਕਿਸੇ ਸਮੇਂ ਕਿਸੇ ਦਿਸ਼ਾਂਤਰ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਤਾਂ ਉਸ ਸਮੇਂ ਉੱਥੇ ਦੁਪਹਿਰ ਹੁੰਦੀ ਹੈ ।
ਧਰਤੀ ਆਪਣੇ ਧੁਰੇ ‘ਤੇ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰ ਲੈਂਦੀ ਹੈ । ਦੂਜੇ ਸ਼ਬਦਾਂ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਧੁਰੇ ‘ਤੇ ਘੁੰਮਦੀ ਹੋਈ ਧਰਤੀ ਦੀਆਂ 24 ਘੰਟਿਆਂ ਵਿੱਚ 360 ਦਿਸ਼ਾਂਤਰ ਰੇਖਾਵਾਂ ਸੂਰਜ ਦੇ ਸਾਹਮਣਿਓਂ ਗੁਜ਼ਰਦੀਆਂ ਹਨ ।
ਇਸ ਤਰ੍ਹਾਂ 1° ਦਿਸ਼ਾਂਤਰ ਘੁੰਮਣ ਵਿੱਚ ਸਮਾਂ ਲੱਗੇਗਾ ।
24 × 60 = 1440 ਮਿੰਟ ÷ 360 = 4 ਮਿੰਟ ।
ਇਸਦਾ ਅਰਥ ਇਹ ਹੈ ਕਿ ਕਿਸੇ ਦੋ ਦਿਸ਼ਾਂਤਰਾਂ ਵਿਚਾਲੇ 4 ਮਿੰਟ ਦਾ ਅੰਤਰ ਪੈ ਜਾਂਦਾ ਹੈ ਕਿਉਂਕਿ ਧਰਤੀ ਪੱਛਮ ਤੋਂ ਪੂਰਬ ਨੂੰ ਘੁੰਮਦੀ ਹੈ, ਇਸ ਲਈ ਪੂਰਬੀ ਦਿਸ਼ਾਂਤਰਾਂ ਤੇ ਸੂਰਜ ਪਹਿਲਾਂ ਚੜ੍ਹਦਾ ਹੈ ਅਤੇ ਪੱਛਮੀ ਦਿਸ਼ਾਂਤਰਾਂ ‘ਤੇ ਸੂਰਜ ਬਾਅਦ ਵਿੱਚ ਚੜ੍ਹਦਾ ਹੈ । ਦੋ ਦਿਸ਼ਾਂਤਰਾਂ ਵਿਚਾਲੇ 4 ਮਿੰਟ ਦਾ ਅੰਤਰ ਹੋਣ ਦੇ ਕਾਰਨ ਕਿਸੇ ਦਿਸ਼ਾਂਤਰ ‘ਤੇ ਇਸ ਤੋਂ ਪੱਛਮ ਵਾਲੇ ਦਿਸ਼ਾਂਤਰ ਦੀ ਬਜਾਏ ਸੂਰਜ 4 ਮਿੰਟ ਪਹਿਲਾਂ ਚੜੇਗਾ ਅਤੇ ਇਸ ਤੋਂ ਪਹਿਲਾਂ ਵਾਲੇ ਦਿਸ਼ਾਂਤਰ ਦੀ ਬਜਾਏ ਸੂਰਜ 4 ਮਿੰਟ ਬਾਅਦ ਚੜ੍ਹੇਗਾ । ਉਦਾਹਰਨ ਲਈ ਇੱਕ ਸਥਾਨ 84° ਪੂਰਬੀ ਦਿਸ਼ਾਂਤਰ ’ਤੇ ਸਥਿਤ ਹੈ ਅਤੇ ਉੱਥੇ ਸਵੇਰ ਦੇ 10 ਵੱਜ ਕੇ 20 ਮਿੰਟ ਹੋਏ ਹਨ, ਤਾਂ 85° ਪੂਰਬੀ ਦਿਸ਼ਾਂਤਰ ਤੇ ਉਸ ਸਮੇਂ 10 ਵੱਜ ਕੇ 24 ਮਿੰਟ ਹੋਣਗੇ ਅਤੇ 83° ਪੂਰਬੀ ਦਿਸ਼ਾਂਤਰ ਤੇ ਉਸ ਸਮੇਂ 10 ਵੱਜ ਕੇ 16 ਮਿੰਟ ਹੋਣਗੇ । | ਇਸ ਨਿਯਮ ਦੇ ਆਧਾਰ ‘ਤੇ ਜੇਕਰ ਸਾਨੂੰ ਕਿਸੇ ਦੋ ਸਥਾਨਾਂ ਦੇ ਦਿਸ਼ਾਂਤਰਾਂ ਦਾ ਪਤਾ ਹੋਵੇ ਅਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਸਥਾਨ ਦਾ ਸਮਾਂ ਪਤਾ ਹੋਵੇ, ਤਾਂ ਅਸੀਂ ਦੂਜੇ ਸਥਾਨ ਦਾ ਸਮਾਂ ਬਹੁਤ ਆਸਾਨੀ ਨਾਲ ਪਤਾ ਕਰ ਸਕਦੇ ਹਾਂ ।
ਪ੍ਰਸ਼ਨ 2.
ਅਕਸ਼ਾਂਸ਼ ਅਤੇ ਦਿਸ਼ਾਂਤਰ ਰੇਖਾਵਾਂ ਦੇ ਕੀ ਲਾਭ ਹਨ ?
ਜਾਂ
ਗਰਿਡ ਦਾ ਕੀ ਮਹੱਤਵ ਹੈ ?
ਉੱਤਰ-
ਗਲੋਬ ਤੇ ਅਕਸ਼ਾਂਸ਼ ਅਤੇ ਦਿਸ਼ਾਂਤਰ ਰੇਖਾਵਾਂ ਇੱਕ ਜਾਲ ਬਣਾਉਂਦੀਆਂ ਹਨ । ਇਸ ਜਾਲ ਨੂੰ ਗਰਿਡ ਕਿਹਾ ਜਾਂਦਾ ਹੈ । ਇਸਦਾ ਮਹੱਤਵ ਹੇਠ ਲਿਖਿਆ ਹੈ-
- ਕਿਸੇ ਥਾਂ ਦੀ ਸਥਿਤੀ ਪਤਾ ਕਰਨਾ – ਇਨ੍ਹਾਂ ਰੇਖਾਵਾਂ ਦੀ ਸਹਾਇਤਾ ਨਾਲ ਅਸੀਂ ਗਲੋਬ ‘ਤੇ ਕਿਸੇ ਥਾਂ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ । ਇਸ ਤਰ੍ਹਾਂ ਅਸੀਂ ਕਿਸੇ ਨਦੀ, ਪਰਬਤ ਜਾਂ ਪਰਬਤ ਸਿਖਰ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ ।
- ਤਾਪਮਾਨ ਦਾ ਗਿਆਨ – ਵਿਥਕਾਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਥਾਂ ਦਾ ਤਾਪਮਾਨ ਜਾਣ ਸਕਦੇ ਹਾਂ | ਨਿਯਮ ਇਹ ਹੈ ਕਿ ਭੂ-ਮੱਧ ਰੇਖਾ ਦੇ ਨੇੜੇ ਤਾਪਮਾਨ ਵਧੇਰੇ ਹੁੰਦਾ ਹੈ । ਇਸ ਲਈ ਜਿਹੜੀ ਥਾਂ ਭੂ-ਮੱਧ ਰੇਖਾ ਤੋਂ ਦੂਰ ਉੱਤਰ ਜਾਂ ਦੱਖਣ ਵਿਥਕਾਰ ‘ਤੇ ਸਥਿਤ ਹੁੰਦੀ ਹੈ, ਉੱਥੋਂ ਦਾ ਤਾਪਮਾਨ ਘੱਟ ਹੁੰਦਾ ਹੈ ।
- ਥਾਂਵਾਂ ਦੀ ਦੂਰੀ ਪਤਾ ਕਰਨ ਵਿੱਚ ਸਹਾਇਤਾ – ਵਿਥਕਾਰਾਂ ਦੀ ਸਹਾਇਤਾ ਨਾਲ ਅਸੀਂ ਦੋ ਥਾਂਵਾਂ ਦੇ ਵਿਚਕਾਰ ਦੀ ਦੂਰੀ ਪਤਾ ਕਰ ਸਕਦੇ ਹਾਂ । ਦੋ ਅਕਸ਼ਾਂਸ਼ਾਂ ਵਿਚਾਲੇ 111 ਕਿਲੋਮੀਟਰ ਦੀ ਦੂਰੀ ਹੁੰਦੀ ਹੈ । ਜੇਕਰ ਕੋਈ ਥਾਂ ਭੂ-ਮੱਧ ਰੇਖਾ ਤੋਂ 5° ਉੱਤਰ ਵਿੱਚ ਹੈ ਤਾਂ ਉਸ ਦੀ ਭੂ-ਮੱਧ ਰੇਖਾ ਤੋਂ ਦੂਰੀ 555 ਕਿਲੋਮੀਟਰ ਹੋਵੇਗੀ ।
- ਸਮੇਂ ਦਾ ਗਿਆਨ – ਲੰਬਕਾਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਥਾਂ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਹਰੇਕ ਦੋ ਲੰਬਕਾਰਾਂ ਦੇ ਵਿਚਕਾਰ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਜਿਹੜੇ ਦੇਸ਼ ਵਿੱਚ ਦੇ ਪੂਰਬ ਵਿੱਚ ਸਥਿਤ ਹਨ ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਲੰਬਕਾਰ ਅੱਗੇ ਹੁੰਦਾ ਹੈ । ਪਰ ਜਿਹੜੇ ਦੇਸ਼ ਗ੍ਰੀਨਵਿੱਚ ਤੋਂ ਪੱਛਮ ਦਿਸ਼ਾ ਵਿੱਚ ਸਥਿਤ ਹਨ ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਲੰਬਕਾਰ ਪਿੱਛੇ ਹੁੰਦਾ ਹੈ ।
- ਮਾਨਚਿੱਤਰ ਬਣਾਉਣ ਵਿੱਚ ਸਹਾਇਤਾ-ਇਨਾਂ ਰੇਖਾਵਾਂ ਦੀ ਸਹਾਇਤਾ ਨਾਲ ਅਸੀਂ ਵੱਖ-ਵੱਖ ਦੇਸ਼ਾਂ ਦੇ ਮਾਨਚਿੱਤਰ ਅਤੇ ਐਟਲਸ ਤਿਆਰ ਕਰ ਸਕਦੇ ਹਾਂ । ਇਹ ਮਾਨਚਿੱਤਰਾਂ ਨੂੰ ਪੜ੍ਹਨ ਵਿੱਚ ਵੀ ਸਾਡੀ ਸਹਾਇਤਾ ਕਰਦੀਆਂ ਹਨ ।
- ਸੀਮਾ-ਗਿਆਨ – ਇਹ ਰੇਖਾਵਾਂ ਵੱਖ-ਵੱਖ ਦੇਸ਼ਾਂ ਦੀਆਂ ਸੀਮਾਵਾਂ ਨੂੰ ਵੀ ਨਿਸ਼ਚਿਤ ਕਰਦੀਆਂ ਹਨ | ਅਸੀਂ ਇਹ ਆਸਾਨੀ ਨਾਲ ਜਾਣ ਸਕਦੇ ਹਾਂ ਕਿ ਕਿਹੜਾ ਦੇਸ਼ ਕਿਸ ਰੇਖਾ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਸ ਦਾ ਵਿਸਤਾਰ ਕਿੱਥੋਂ ਤੱਕ ਹੈ ।
ਪ੍ਰਸ਼ਨ 3.
ਤਿੰਨਾਂ ਤਾਪ-ਖੰਡਾਂ ਦਾ ਉਨ੍ਹਾਂ ਦੀਆਂ ਨਿਸ਼ਚਿਤ ਸੀਮਾਵਾਂ ਦੇ ਨਾਲ ਨਾਂ ਲਿਖੋ ।
ਉੱਤਰ-
ਤਿੰਨ ਤਾਪ-ਖੰਡ ਹੇਠ ਲਿਖੇ ਹਨ-
1. ਊਸ਼ਣ ਤਾਪ-ਖੰਡ – ਇਹ ਤਾਪ-ਖੰਡ ਕਰਕ ਅਤੇ ਮਕਰ ਰੇਖਾ ਦੇ ਵਿਚਾਲੇ ਹੈ । ਇਹ ਖੇਤਰ ਸਭ ਤੋਂ ਜ਼ਿਆਦਾ ਗਰਮੀ ਪ੍ਰਾਪਤ ਕਰਦਾ ਹੈ ।
2. ਉਪ-ਉਸ਼ਣ ਸਮਸ਼ੀਤ ਖੰਡ – ਇਹ ਤਾਪ ਖੰਡ ਕਰਕ ਰੇਖਾ ਦੇ ਉੱਤਰ ਵਿੱਚ ਅਤੇ ਮਕਰ ਰੇਖਾ ਦੇ ਦੱਖਣ ਵਿੱਚ ਫੈਲਿਆ ਹੋਇਆ ਹੈ । ਉੱਤਰੀ ਅਰਧ-ਗੋਲੇ ਵਿੱਚ ਆਰਕਟਿਕ ਚੱਕਰ ਅਤੇ ਦੱਖਣੀ ਅਰਧ-ਗੋਲੇ ਵਿੱਚ ਅੰਟਾਰਕਟਿਕ ਚੱਕਰ ਇਸਦੀ ਸੀਮਾ ਬਣਾਉਂਦੇ ਹਨ । ਇੱਥੇ ਨਾ ਤਾਂ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਨਾ ਜ਼ਿਆਦਾ ਸਰਦੀ । ਇਸਨੂੰ ਉਪ-ਉਸ਼ਣ ਸਮਸ਼ੀਨ ਖੰਡ ਕਹਿੰਦੇ ਹਨ ।
3. ਸ਼ੀਤ ਖੰਡ – ਇਹ ਖੰਡ ਉੱਤਰੀ ਅਰਧ-ਗੋਲੇ ਵਿੱਚ ਆਰਕਟਿਕ ਚੱਕਰ ਅਤੇ ਉੱਤਰੀ ਧਰੁਵ ਅਤੇ ਦੱਖਣੀ ਅਰਧ-ਗੋਲੇ ਵਿੱਚ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਵਿਚਾਲੇ ਸਥਿਤ ਹੈ । ਇਹ ਖੰਡ ਵਿਸ਼ਵ ਦਾ ਸਭ ਤੋਂ ਜ਼ਿਆਦਾ ਠੰਢਾ ਭਾਗ ਹੈ ।
ਪ੍ਰਸ਼ਨ 4.
ਮੁੱਖ ਅਕਸ਼ਾਂਸ਼ ਰੇਖਾਵਾਂ ਦੀ ਜਾਣਕਾਰੀ ਦਿਓ ।
ਉੱਤਰ-
ਗਲੋਬ ਦੀਆਂ ਮੁੱਖ ਅਕਸ਼ਾਂਸ਼ ਰੇਖਾਵਾਂ ਹੇਠ ਲਿਖੀਆਂ ਹਨ –
(ਉ) ਭੂ-ਮੱਧ ਰੇਖਾ – ਇਸਦਾ ਅਕਸ਼ਾਂਸ਼ 0° ਹੈ । ਇਹ ਧਰਤੀ ਦੇ ਠੀਕ ਵਿਚਕਾਰ ਸਥਿਤ ਹੈ ਅਤੇ ਧਰਤੀ ਨੂੰ ਦੋ ਸਮਾਨ ਅਰਧ ਗੋਲਿਆਂ ਵਿੱਚ ਵੰਡਦੀ ਹੈ । ਇਸ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ ।
(ਅ) ਕਰਕ ਰੇਖਾ – 231/2° ਉੱਤਰ ਦੀ ਅਕਸ਼ਾਂਸ਼ ਰੇਖਾ ਨੂੰ ਕਰਕ ਰੇਖਾ ਕਹਿੰਦੇ ਹਨ । 12 ਜੂਨ ਦੀ ਅਵਸਥਾ ਵਿੱਚ ਇਸ ਰੇਖਾ ਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ ।
(ੲ) ਮਕਰ ਰੇਖਾ-231/2° ਦੱਖਣ ਦੀ ਅਕਸ਼ਾਂਸ਼ ਰੇਖਾ ਮਕਰ ਰੇਖਾ ਅਖਵਾਉਂਦੀ ਹੈ । 22 ਦਸੰਬਰ ਦੀ ਅਵਸਥਾ ਵਿੱਚ ਸੂਰਜ ਦੀਆਂ ਕਿਰਨਾਂ ਇਸ ਰੇਖਾ ਤੇ ਲੰਬ ਰੂਪ ਵਿੱਚ ਪੈਂਦੀਆਂ ਹਨ ।
(ਸ) ਆਰਕਟਿਕ ਚੱਕਰ – 661/2° ਉੱਤਰੀ ਅਕਸ਼ਾਂਸ਼ ਰੇਖਾ ਨੂੰ ਆਰਕਟਿਕ ਚੱਕਰ ਕਹਿੰਦੇ ਹਨ । 21 ਜੂਨ ਨੂੰ ਇਸ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਉੱਤਰੀ ਧਰੁਵ ਨੂੰ ਪਾਰ ਕਰਕੇ ਪੈਂਦੀਆਂ ਹਨ।
(ਹ) ਅੰਟਾਰਕਟਿਕ ਚੱਕਰ – 661/2° ਦੱਖਣੀ ਅਕਸ਼ਾਂਸ਼ ਨੂੰ ਅੰਟਾਰਕਟਿਕ ਚੱਕਰ ਆਖਦੇ ਹਨ । 22 ਦਸੰਬਰ ਨੂੰ ਇਸ ਰੇਖਾ ਤੇ ਸੂਰਜ ਦੀਆਂ ਕਿਰਨਾਂ ਦੱਖਣੀ ਧਰੁਵ ਨੂੰ ਪਾਰ ਕਰਕੇ ਪੈਂਦੀਆਂ ਹਨ।
(ਕ) ਉੱਤਰੀ ਧਰੁਵ – 90° ਉੱਤਰੀ ਅਕਸ਼ਾਂਸ਼ ਰੇਖਾ ਨੂੰ ਉੱਤਰੀ ਧਰੁਵ ਆਖਦੇ ਹਨ । ਇੱਥੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਤਿਰਛੀਆਂ ਪੈਂਦੀਆਂ ਹਨ।
(ਖ) ਦੱਖਣੀ ਧਰੁਵ – 90° ਦੱਖਣੀ ਅਕਸ਼ਾਂਸ਼ ਰੇਖਾ ਨੂੰ ਦੱਖਣੀ ਧਰੁਵ ਆਖਦੇ ਹਨ । ਇਸ ‘ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਤਿਰਛੀਆਂ ਪੈਂਦੀਆਂ ਹਨ।