PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

Punjab State Board PSEB 6th Class Social Science Book Solutions Civics Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Textbook Exercise Questions and Answers.

PSEB Solutions for Class 6 Social Science Civics Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

SST Guide for Class 6 PSEB ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸ਼ਹਿਰੀ ਸਥਾਨਕ ਸਰਕਾਰ ਦੀ ਮੁੱਢਲੀ ਸੰਸਥਾ ਦਾ ਨਾਂ ਕੀ ਹੈ ?
(i) ਨਗਰ ਨਿਗਮ
(ii) ਗ੍ਰਾਮ ਪੰਚਾਇਤ
(iii) ਨਗਰ ਪੰਚਾਇਤ ।
ਉੱਤਰ-
(ii) ਨਗਰ ਪੰਚਾਇਤ ।

ਪ੍ਰਸ਼ਨ 2.
ਨਗਰ ਨਿਗਮ ਦੇ ਮੁਖੀ ਨੂੰ ਕੀ ਕਹਿੰਦੇ ਹਨ ?
(i) ਪ੍ਰਧਾਨ
(ii) ਮੇਅਰ
(iii) ਸਰਪੰਚ ।
ਉੱਤਰ-
(ii) ਮੇਅਰ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 3.
ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਕੀ ਕਹਿੰਦੇ ਹਨ ?
(i) ਸੁਪਰਡੈਂਟ
(ii) ਡਿਪਟੀ ਡਾਇਰੈਕਟਰ
(iii) ਕਮਿਸ਼ਨਰ ।
ਉੱਤਰ-
(iii) ਕਮਿਸ਼ਨਰ ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿਚ ਨਗਰ ਨਿਗਮ ਨਹੀਂ ਹੈ ?
(i) ਅੰਮ੍ਰਿਤਸਰ
(ii) ਪਟਿਆਲਾ
(iii) ਰੋਪੜ
(iv) ਲੁਧਿਆਣਾ
(v) ਬਠਿੰਡਾ
(vi) ਜਲੰਧਰ ।
ਉੱਤਰ-
(iii) ਰੋਪੜ ।

ਪ੍ਰਸ਼ਨ 5.
ਜ਼ਿਲਾ ਪ੍ਰਬੰਧ ਦੇ ਸਭ ਤੋਂ ਉੱਚ ਅਧਿਕਾਰੀ ਨੂੰ ਕੀ ਕਹਿੰਦੇ ਹਨ ?
(i) ਡੀ. ਈ. ਓ.
(ii) ਐੱਸ. ਐੱਸ. ਪੀ.
(iii) ਡੀ. ਪੀ. ਆਰ. ਓ.
(iv) ਡਿਪਟੀ ਕਮਿਸ਼ਨਰ
ਉੱਤਰ-
(iv) ਡਿਪਟੀ ਕਮਿਸ਼ਨਰ

ਪ੍ਰਸ਼ਨ 6.
ਵੱਡੇ ਸ਼ਹਿਰਾਂ ਵਿੱਚ ਵਧੇਰੇ ਭੀੜ ਵਾਲੀ ਸੜਕ ਦੀ ਭੀੜ ਨੂੰ ਘਟਾਉਣ ਲਈ ਇੱਕ ਸੜਕ ਦੇ ਉੱਪਰ ਦੀ ਇਕ ਹੋਰ ਸੜਕ ਬਣਾਈ ਜਾਂਦੀ ਹੈ, ਇਸ ਸੜਕ ਨੂੰ ਕੀ ਕਹਿੰਦੇ ਹਨ ?
(i) ਸਾਈਕਲ ਰਿਕਸ਼ਾ ਟੈਕ
(ii) ਬਾਈ ਪਾਸ
(iii) ਭੂਮੀਗਤ ਮਾਰਗ
(iv) ਫਲਾਈ ਓਵਰ
(v) ਲਿੰਕ ਰੋਡ ।
ਉੱਤਰ-
(iv) ਫਲਾਈ ਓਵਰ ।

ਅਭਿਆਸ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਆਜ਼ਾਦੀ ਪਿੱਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਆਜ਼ਾਦੀ ਤੋਂ ਬਾਅਦ ਅਨੇਕਾਂ ਪਿੰਡਾਂ ਨੇ ਹੌਲੀ-ਹੌਲੀ ਕਸਬਿਆਂ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਸ਼ਹਿਰਾਂ ਵਿੱਚ ਬਦਲ ਗਏ । ਸ਼ਹਿਰੀ ਵਿਕਾਸ ਦੀ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ । ਸ਼ਹਿਰੀ ਵਿਕਾਸ ਵਿੱਚ ਮੁੱਖ ਰੂਪ ਵਿੱਚ ਮਸ਼ੀਨੀ ਉਦਯੋਗਾਂ ਦੀ ਭੂਮਿਕਾ ਰਹੀ ਹੈ । ਪਿੰਡਾਂ ਦੀ ਜਨਸੰਖਿਆ ਵਧਣ ਨਾਲ ਮਾਲ ਦੀ ਮੰਗ ਵੱਧ ਗਈ । ਇਸਦੀ ਪੂਰਤੀ ਲਈ ਹੱਥਾਂ ਦਾ ਕੰਮ ਮਸ਼ੀਨਾਂ ਨਾਲ ਹੋਣ ਲੱਗਾ । ਵੱਡੇ-ਵੱਡੇ ਕਾਰਖ਼ਾਨੇ ਸਥਾਪਤ ਕੀਤੇ ਗਏ ਜਿਨ੍ਹਾਂ ਦੇ ਆਸ-ਪਾਸ ਵੱਡੇਵੱਡੇ ਸ਼ਹਿਰ ਵਸ ਗਏ । ਅੱਜ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿਚ ਸ਼ਹਿਰਾਂ ਵਿੱਚ ਆ ਰਹੇ ਹਨ । ਸਿੱਟੇ ਵਜੋਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਸਤਾਰ ਹੋ ਰਿਹਾ ਹੈ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 2.
ਸ਼ਹਿਰੀ ਸਥਾਨਕ ਸੰਸਥਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੀਆਂ ਤਿੰਨ ਸੰਸਥਾਵਾਂ ਹਨ-

  1. ਨਗਰ ਪੰਚਾਇਤ,
  2. ਨਗਰਪਾਲਿਕਾ,
  3. ਨਗਰ ਨਿਗਮ ।

ਪ੍ਰਸ਼ਨ 3.
ਸ਼ਹਿਰ ਨੂੰ ਜਨਸੰਖਿਆ ਦੇ ਆਧਾਰ ‘ਤੇ ਵਾਰਡਾਂ ਵਿੱਚ ਕਿਉਂ ਵੰਡਿਆ ਜਾਂਦਾ ਹੈ ?
ਉੱਤਰ-
ਸ਼ਹਿਰ ਨੂੰ ਸ਼ਹਿਰੀ ਸਥਾਨਕ ਸ਼ਾਸਨ ਦੀ ਚੋਣ ਲਈ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ । ਹਰੇਕ ਵਾਰਡ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ, ਜੋ ਆਪਣੇ ਵਾਰਡ ਲਈ ਵਿਕਾਸ ਕੰਮ ਕਰਦਾ ਹੈ ।

ਪ੍ਰਸ਼ਨ 4.
ਨਗਰ ਨਿਗਮ ਅਤੇ ਨਗਰਪਾਲਿਕਾ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਜ਼ਰੂਰੀ ਹੈ ?
ਉੱਤਰ-
25 ਸਾਲ ਜਾਂ ਉਸ ਤੋਂ ਜ਼ਿਆਦਾ ।

ਪ੍ਰਸ਼ਨ 5.
ਕਸਬੇ ਦੀ ਸਥਾਨਕ ਸਰਕਾਰ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਕਸਬੇ ਦੀ ਸਥਾਨਕ ਸਰਕਾਰ ਨੂੰ ਨਗਰ ਪੰਚਾਇਤ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਨਗਰ ਨਿਗਮ ਦੇ ਚਾਰ ਸਰਕਾਰੀ ਕਰਮਚਾਰੀਆਂ ਦੇ ਨਾਂ ਲਿਖੋ ।
ਉੱਤਰ-

  1. ਕਮਿਸ਼ਨਰ,
  2. ਸਿਹਤ ਅਫ਼ਸਰ,
  3. ਇੰਜੀਨਿਅਰ,
  4. ਸਫ਼ਾਈ ਅਫ਼ਸਰ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 7.
ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਕੋਈ ਚਾਰ ਸਾਧਨ ਦੱਸੋ ।
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਕਰ – ਇਹ ਕਈ ਕਿਸਮ ਦੇ ਕਰ ਲਗਾ ਸਕਦੀ ਹੈ । ਇਨ੍ਹਾਂ ਵਿੱਚੋਂ ਚੰਗੀ-ਕਰ, ਨਿਆਂਕਰ, ਮਾਰਗ-ਕਰ, ਹਿ-ਕਰ, ਕਿੱਤਾ-ਕਰ, ਮਨੋਰੰਜਨ-ਕਰ ਆਦਿ ਮੁੱਖ ਹਨ ।
  2. ਫ਼ੀਸ ਤੇ ਜੁਰਮਾਨੇ – ਇਹ ਪਾਣੀ ਤੇ ਬਿਜਲੀ ਦੀ ਪੂਰਤੀ ’ਤੇ ਫ਼ੀਸ ਲਾਉਂਦੀ ਹੈ । ਇਹ ਨਗਰ ਵਿੱਚ ਚੱਲਣ ਵਾਲੇ ਵਾਹਨਾਂ-ਰਿਕਸ਼ਿਆਂ, ਠੇਲੇ ਅਤੇ ਟਾਂਗੇ ਆਦਿ ਉੱਤੇ ਫ਼ੀਸ ਲਾਉਂਦੀ ਹੈ । ਇਸ ਤੋਂ ਇਲਾਵਾ ਇਹ ਨਗਰਪਾਲਿਕਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਜੁਰਮਾਨੇ ਕਰਦੀ ਹੈ ।
  3. ਸਰਕਾਰੀ ਸਹਾਇਤਾ – ਨਵੀਆਂ ਯੋਜਨਾਵਾਂ ਲਾਗੂ ਕਰਨ, ਜਨਤਕ ਸਿਹਤ ਅਤੇ ਇਲਾਜ ਸੰਬੰਧੀ ਕੰਮਾਂ ਵਾਸਤੇ ਸਰਕਾਰ ਇਸਦੀ ਸਹਾਇਤਾ ਕਰਦੀ ਹੈ ।
  4. ਕਰਜ਼ਾ – ਇਹ ਲੋੜ ਪੈਣ ਉੱਤੇ ਸਰਕਾਰ ਤੋਂ ਕਰਜ਼ਾ ਵੀ ਲੈ ਸਕਦੀ ਹੈ ।

ਪ੍ਰਸ਼ਨ 8.
ਜ਼ਿਲ੍ਹਾ ਪ੍ਰਬੰਧ ਦਾ ਮੁਖੀਆ ਕੌਣ ਹੈ ?
ਉੱਤਰ-
ਜ਼ਿਲਾ ਪ੍ਰਬੰਧ ਦਾ ਮੁਖੀਆ ਡਿਪਟੀ ਕਮਿਸ਼ਨਰ ਹੁੰਦਾ ਹੈ । ਉਹ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (I.A.S.) ਦਾ ਇੱਕ ਮਹੱਤਵਪੂਰਨ ਅਧਿਕਾਰੀ ਹੁੰਦਾ ਹੈ । ਉਸਨੂੰ ਭਾਰਤੀ ਪ੍ਰਤੀਯੋਗਤਾ ਪ੍ਰੀਖਿਆ ਦੁਆਰਾ ਚੁਣਿਆ ਜਾਂਦਾ ਹੈ ।

ਪਸ਼ਨ 9.
ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫ਼ਰਜ਼ ਹਨ ?
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੇ ਪ੍ਰਤੀ ਸਾਡੇ ਹੇਠ ਲਿਖੇ ਫ਼ਰਜ਼ ਹਨ-

  1. ਸਾਨੂੰ ਯੋਗ ਅਤੇ ਇਮਾਨਦਾਰ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ ।
  2. ਸਾਨੂੰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ।
  3. ਸਾਨੂੰ ਸੜਕਾਂ ਅਤੇ ਗਲੀਆਂ ਵਿੱਚ ਤੋੜ-ਭੰਨ ਨਹੀਂ ਕਰਨੀ ਚਾਹੀਦੀ ।
  4. ਸਾਨੂੰ ਆਪਣੇ ਕਰ ਇਮਾਨਦਾਰੀ ਨਾਲ ਚੁਕਾਉਣੇ ਚਾਹੀਦੇ ਹਨ ਤਾਂ ਕਿ ਵਿਕਾਸ ਕੰਮਾਂ । ਵਿੱਚ ਰੁਕਾਵਟ ਨਾ ਪਏ ।

ਪ੍ਰਸ਼ਨ 10.
ਨਗਰਪਾਲਿਕਾ/ਨਗਰ ਨਿਗਮ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਨਗਰਪਾਲਿਕਾ/ਨਗਰ ਨਿਗਮ ਹੇਠ ਲਿਖੇ ਦੋ ਕੰਮ ਕਰਦਾ ਹੈ-

  1. ਨਗਰ ਵਿੱਚ ਪਾਣੀ, ਸਫ਼ਾਈ ਅਤੇ ਰੌਸ਼ਨੀ ਦਾ ਪ੍ਰਬੰਧ ਕਰਨਾ ।
  2. ਬਿਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ, ਮੱਖੀਆਂ-ਮੱਛਰਾਂ ਨੂੰ ਨਸ਼ਟ ਕਰਨਾ । ਅਤੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣਾ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 11.
ਸ਼ਹਿਰੀ ਸਥਾਨਕ ਸਰਕਾਰ ਦੇ ਕੋਈ ਦੋ ਜ਼ਰੂਰੀ ਕੰਮ ਲਿਖੋ ।
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੇ ਦੋ ਜ਼ਰੂਰੀ ਕੰਮ ਹੇਠ ਲਿਖੇ ਹਨ-

  1. ਨਗਰ ਵਿੱਚ ਬਿਜਲੀ, ਪਾਣੀ, ਸਿਹਤ ਕੇਂਦਰਾਂ ਅਤੇ ਸਫ਼ਾਈ ਦਾ ਪ੍ਰਬੰਧ ਕਰਨਾ ।
  2. ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ।

ਪ੍ਰਸ਼ਨ 12.
ਸੁਰੰਗ ਪੱਥ, ਸਾਇਕਲ ਟੈਕ ਅਤੇ ਲਾਂਭਵੀ ਸੜਕ (ਬਾਈਪਾਸ ਸੜਕ ਸੁਰੱਖਿਆ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-

  1. ਸੁਰੰਗ ਪੱਥ, ਸਾਇਕਲ ਟੈਕ ਅਤੇ ਲਾਂਭਵੀ ਸੜਕ ਬਾਈਪਾਸ ਸੜਕ ਸਾਨੂੰ ਸੁਰੱਖਿਅਤ ਰਸਤਾ ਜੁਟਾਉਂਦੇ ਹਨ ।
  2. ਇਨ੍ਹਾਂ ਮਾਰਗਾਂ ਦੇ ਕਾਰਨ ਵੱਡੇ ਵਾਹਨਾਂ ਦੀ ਆਵਾਜਾਈ ਵਿਚ ਰੋਕ ਨਹੀਂ ਪੈਂਦੀ ।

ਪ੍ਰਸ਼ਨ 13.
ਕੀ ਸੜਕ ‘ਤੇ ਸਾਇਕਲ ਚਲਾਉਣ ਸਮੇਂ ਹੈਲਮੇਟ ਪਾਉਣਾ ਚਾਹੀਦਾ ਹੈ ?
ਉੱਤਰ-
ਸਾਡੇ ਦੇਸ਼ ਵਿਚ ਸਾਇਕਲ ਚਲਾਉਂਣ ਸਮੇਂ ਹੈਲਮੇਟ ਪਹਿਣਨਾ ਜ਼ਰੂਰੀ ਨਹੀਂ ਹੈ । ਫਿਰ ਵੀ ਸਾਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਹੈਲਮੇਟ ਜ਼ਰੂਰ ਪਹਿਣਨਾ ਚਾਹੀਦਾ ਹੈ । ਇਸ ਨਾਲ ਸਾਇਕਲ ਤੋਂ ਹੇਠਾਂ ਡਿਗਣ ‘ਤੇ ਗੰਭੀਰ ਸੱਟ ਜਾਂ ਮੌਤ ਤੋਂ ਬਚਿਆ ਜਾ ਸਕਦਾ ਹੈ ।

I. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਨਗਰ ਪੰਚਾਇਤ ……………………………. ਵਿੱਚ ਬਣਾਈ ਜਾਂਦੀ ਹੈ ।
(2) ਸ਼ਹਿਰੀ ਸਥਾਨਕ ਸਰਕਾਰ ਦੇ ਕੰਮਾਂ ਦੀ ਦੇਖਭਾਲ ………………………. ਕਰਦੀ ਹੈ ।
(3) ਨਗਰਪਾਲਿਕਾ/ਨਗਰ ਨਿਗਮ ਦੀ ਚੋਣ ਲੜਨ ਲਈ ਘੱਟੋ-ਘੱਟ …………………………… ਸਾਲ ਅਤੇ ਵੋਟ ਪਾਉਣ ਲਈ …………………….. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
(4) ਪੇਂਡੂ ਤੋਂ ਸ਼ਹਿਰੀ ਖੇਤਰ ਵਿੱਚ ਬਦਲਦੇ ਇਲਾਕੇ ਨੂੰ ……………………………. ਕਿਹਾ ਜਾਂਦਾ ਹੈ ।
ਉੱਤਰ-
(1) ਕਸਬੇ,
(2) ਰਾਜ ਸਰਕਾਰ,
(3) 25, 18,
(4) ਕਸਬਾ ।

III. ਹੇਠ ਲਿਖੇ ਵਾਕਾਂ ਵਿੱਚ ਠੀਕ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਕੋਈ ਵਿਦੇਸ਼ੀ ਨਾਗਰਿਕ ਸਥਾਨਕ ਸਰਕਾਰ ਦੀ ਚੋਣ ਵਿੱਚ ਵੋਟ ਪਾ ਸਕਦਾ ਹੈ ।
ਉੱਤਰ-
(×)

(2) ਸਾਡੇ ਪੰਜਾਬ ਵਿੱਚ ਇਸ ਸਮੇਂ ਨੌਂ, ਸ਼ਹਿਰਾਂ ਵਿੱਚ ਨਗਰ ਨਿਗਮ ਹਨ ।
ਉੱਤਰ-
(×)

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

(3) ਪੰਜਾਬ ਵਿੱਚ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ ।
ਉੱਤਰ-
(√)

(4) ਸਥਾਨਕ ਸਰਕਾਰੀ ਸੰਸਥਾਵਾਂ ਦੀ ਚੋਣ ਲੜਨ ਲਈ ਵੋਟਰ ਦੀ ਉਮਰ 18 ਸਾਲ ਹੁੰਦੀ ਹੈ ।
ਉੱਤਰ-
(×)

(5) ਜ਼ਿਲ੍ਹਾ ਪ੍ਰਬੰਧਕ, ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੰਮ ਕਰਦੇ ਹਨ ।
ਉੱਤਰ-
(√)

(6) ਜ਼ਿਲ੍ਹਾ ਪ੍ਰਬੰਧ ਦਾ ਮੁੱਖ ਸਰਕਾਰੀ ਅਧਿਕਾਰੀ ਡਿਪਟੀ ਕਮਿਸ਼ਨਰ ਨਹੀਂ ਹੈ ।
ਉੱਤਰ-
(×)

PSEB 6th Class Social Science Guide ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਨ ਲਵੋ ਤੁਹਾਡੀ ਉਮਰ 13 ਸਾਲ ਹੈ। ਤੁਹਾਨੂੰ ਕਿੰਨੇ ਸਾਲ ਬਾਅਦ ਸਥਾਨਕ ਸਰਕਾਰ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ ਮਿਲ ਸਕੇਗਾ ?
ਉੱਤਰ-
5 ਸਾਲ ਬਾਅਦ 18 ਸਾਲ ਦੀ ਉਮਰ ਵਿਚ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 2.
ਨਗਰ/ਨਿਗਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਕੀ ਕਹਾਉਂਦਾ ਹੈ ?
ਉੱਤਰ-
ਕਮਿਸ਼ਨਰ ।

ਪ੍ਰਸ਼ਨ 3.
ਰਸਤੇ ਅਤੇ ਭੀੜ ਨੂੰ ਘੱਟ ਕਰਨ ਦੇ ਲਈ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਬਾਹਰ ਦੇ ਵਲ ਇਕ ਵਿਸ਼ੇਸ਼ ਸੜਕ ਬਣਾ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਦੀ ਸੜਕ ਕੀ ਕਹਾਉਂਦੀ ਹੈ ?
ਉੱਤਰ-
ਬਾਈ-ਪਾਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਗਰ ਪੰਚਾਇਤ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਨਗਰ ਪੰਚਾਇਤ ਦਾ ਮੁਖੀ ਨਗਰ ਪ੍ਰਧਾਨ ਹੁੰਦਾ ਹੈ ।

ਪ੍ਰਸ਼ਨ 2.
ਨਗਰਪਾਲਿਕਾ ਜਾਂ ਨਗਰ ਪਰਿਸ਼ਦ ਕਿਸਨੂੰ ਕਹਿੰਦੇ ਹਨ ?
ਉੱਤਰ-
ਸ਼ਹਿਰਾਂ ਦੀਆਂ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਨਗਰਪਾਲਿਕਾ ਜਾਂ ਨਗਰ ਪਰਿਸ਼ਦ ਕਹਿੰਦੇ ਹਨ । ਇਹ ਸ਼ਹਿਰਾਂ ਦੀਆਂ ਸਥਾਨਕ ਸਮੱਸਿਆਵਾਂ ਦਾ ਹੱਲ ਕਰਦੀ ਹੈ ।

ਪ੍ਰਸ਼ਨ 3.
ਨਗਰ ਨਿਗਮ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵੱਡੇ-ਵੱਡੇ ਸ਼ਹਿਰਾਂ ਦੀਆਂ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਨਗਰ ਨਿਗਮ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਨਗਰ ਪੰਚਾਇਤ ਦੀ ਸਥਾਪਨਾ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਨਗਰ ਪੰਚਾਇਤ ਪਿੰਡ ਤੋਂ ਸ਼ਹਿਰ ਵਿੱਚ ਬਦਲਦੇ ਹੋਏ ਕਸਬੇ ਵਿੱਚ ਸਥਾਪਤ ਕੀਤੀ ਜਾਂਦੀ ਹੈ । ਪਰ ਇਹ ਜ਼ਰੂਰੀ ਹੈ ਕਿ ਉਸ ਖੇਤਰ ਦੀ ਜਨਸੰਖਿਆ 20,000 ਤੋਂ ਘੱਟ ਹੋਵੇ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਜ਼ਿਲ੍ਹਾ ਪ੍ਰਸ਼ਾਸਨ ਦਾ ਕੀ ਮਹੱਤਵ ਹੈ ?
ਉੱਤਰ-
ਜ਼ਿਲ੍ਹਾ ਪ੍ਰਸ਼ਾਸਨ ਰਾਜ ਦੀ ਬਹੁਤ ਹੀ ਮਹੱਤਵਪੂਰਨ ਇਕਾਈ ਹੈ । ਪੂਰੇ ਰਾਜ ਦੀ ਉੱਨਤੀ ਜ਼ਿਲੇ ਦੇ ਕੁਸ਼ਲ ਪ੍ਰਸ਼ਾਸਨ ‘ਤੇ ਹੀ ਨਿਰਭਰ ਕਰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਗਰਪਾਲਿਕਾਵਾਂ ਨੂੰ ਰਾਜ ਸਰਕਾਰ ਗਰਾਂਟ ਕਿਉਂ ਦਿੰਦੀ ਹੈ ?
ਉੱਤਰ-
ਸ਼ਹਿਰਾਂ ਦੀ ਜਨਸੰਖਿਆ ਵਧੇਰੇ ਹੋਣ ਕਾਰਨ ਸ਼ਹਿਰਾਂ ਦੀਆਂ ਲੋੜਾਂ ਜ਼ਿਆਦਾ ਹੁੰਦੀਆਂ ਹਨ । ਇਸ ਲਈ ਨਗਰਪਾਲਿਕਾਵਾਂ ਨੂੰ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸਦੇ ਲਈ ਜ਼ਿਆਦਾ ਧਨ ਦੀ ਲੋੜ ਹੁੰਦੀ ਹੈ । ਪਰ ਨਗਰਪਾਲਿਕਾਵਾਂ ਦੀ ਆਮਦਨ ਦੇ ਸਾਧਨ ਸੀਮਿਤ ਹੁੰਦੇ ਹਨ । ਇਸ ਲਈ ਸਰਕਾਰ ਇਨ੍ਹਾਂ ਨੂੰ ਗਰਾਂਟ ਦਿੰਦੀ ਹੈ । ਗਰਾਂਟ ਦਾ ਅਰਥ ਹੈ-ਆਰਥਿਕ ਸਹਾਇਤਾ ਦੇਣਾ ।

ਪ੍ਰਸ਼ਨ 2.
ਵੱਡੇ ਸ਼ਹਿਰਾਂ ਵਿੱਚ ਪਾਰਕ ਅਤੇ ਭੂਮੀਗਤ ਨਾਲੀਆਂ ਕਿਉਂ ਜ਼ਰੂਰੀ ਹਨ ?
ਉੱਤਰ-
ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਜ਼ਿਆਦਾ ਹੈ । ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ । ਪਾਰਕ ਵਾਤਾਵਰਨ ਨੂੰ ਸਾਫ਼ ਰੱਖਦੇ ਹਨ । ਇੱਥੇ ਆ ਕੇ ਲੋਕ ਖੁੱਲ੍ਹੀ ਹਵਾ ਵਿੱਚ ਆਪਣਾ ਮਨੋਰੰਜਨ ਕਰਦੇ ਹਨ । ਇਸ ਲਈ ਵੱਡੇ ਸ਼ਹਿਰਾਂ ਵਿੱਚ ਪਾਰਕਾਂ ਦਾ ਹੋਣਾ ਜ਼ਰੂਰੀ ਹੈ ।

ਭੂਮੀਗਤ ਨਾਲੀਆਂ ਗੰਦੇ ਪਾਣੀ ਦੀ ਨਿਕਾਸੀ ਲਈ ਬਹੁਤ ਜ਼ਰੂਰੀ ਹਨ । ਇਨ੍ਹਾਂ ਤੋਂ ਬਿਨਾਂ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਉੱਤੇ ਫੈਲ ਜਾਏਗਾ ਅਤੇ ਵਾਤਾਵਰਨ ਦੂਸ਼ਿਤ ਹੋ ਜਾਏਗਾ ।

ਪ੍ਰਸ਼ਨ 3.
ਨਗਰ ਪ੍ਰੀਸ਼ਦ ਦੇ ਕਿਸੇ ਪੰਜ ਕੰਮਾਂ ਦਾ ਵਰਣਨ ਕਰੋ ।
ਉੱਤਰ-ਨਗਰ ਪ੍ਰੀਸ਼ਦ ਦੇ ਪੰਜ ਮੁੱਖ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ।
  2. ਜਨ-ਸਿਹਤ ਅਤੇ ਸਫ਼ਾਈ ਦੀ ਵਿਵਸਥਾ ਕਰਨਾ ।
  3. ਅੱਗ ਬੁਝਾਉਣ ਦੀਆਂ ਸੇਵਾਵਾਂ ਦਾ ਪ੍ਰਬੰਧ ਕਰਨਾ ।
  4. ਸ਼ਹਿਰ ਦੀ ਮੁੱਖ ਸਹੂਲਤ ਲਈ ਪਾਰਕਾਂ, ਬਾਗਾਂ ਅਤੇ ਖੇਡ ਦੇ ਮੈਦਾਨਾਂ ਦਾ ਪ੍ਰਬੰਧ ਕਰਨਾ ।
  5. ਪੀਣ ਲਈ ਸਾਫ਼ ਪਾਣੀ ਦੀ ਵਿਵਸਥਾ ਕਰਨਾ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ 1

ਪ੍ਰਸ਼ਨ 4.
ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਕਿਹੜੇ-ਕਿਹੜੇ ਹਨ ?
ਉੱਤਰ-
ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਭੂਮੀ ਅਤੇ ਭਵਨਾਂ ‘ਤੇ ਕਰ
  2. ਪਸ਼ੂਆਂ ਅਤੇ ਵਾਹਨਾਂ ‘ਤੇ ਕਰ
  3. ਚੰਗੀ ਕਰ
  4. ਕਿੱਤਾ ਕਰ
  5. ਰਾਜ ਸਰਕਾਰ ਤੋਂ ਪ੍ਰਾਪਤ ਗਰਾਂਟ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਿਵੇਂ ਅਤੇ ਕਿੰਨੇ ਸਾਲਾਂ ਲਈ ਹੁੰਦੀ ਹੈ ?
ਉੱਤਰ-
ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਬਾਲਗ ਨਾਗਰਿਕਾਂ ਭਾਵ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੁਆਰਾ ਪ੍ਰਤੱਖ ਤੌਰ ‘ਤੇ ਹੁੰਦੀ ਹੈ । ਇਨ੍ਹਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਕੀ ਨਗਰਪਾਲਿਕਾ ਨਾਲੋਂ ਨਗਰ ਨਿਗਮ ਵਧੇਰੇ ਸ਼ਕਤੀਸ਼ਾਲੀ ਹੈ ? ਕਿਉਂ ?
ਉੱਤਰ-
ਨਗਰ ਨਿਗਮ ਨਗਰਪਾਲਿਕਾ ਤੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ । ਨਗਰ ਨਿਗਮ ਦੀਆਂ ਸ਼ਕਤੀਆਂ ਨਗਰਪਾਲਿਕਾ ਨਾਲੋਂ ਵਧੇਰੇ ਹੁੰਦੀਆਂ ਹਨ । ਨਗਰ ਨਿਗਮ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਹੈ । ਇਸ ਦਾ ਕਾਰਨ ਇਹ ਹੈ ਕਿ ਵੱਡੇ ਅਤੇ ਛੋਟੇ ਨਗਰਾਂ ਦੀ ਵਸੋਂ ਅਤੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜ਼ਿਲ੍ਹਾ ਪ੍ਰਬੰਧਕ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਜ਼ਿਲ੍ਹਾ ਪ੍ਰਬੰਧਕ ਦੇ ਮੁੱਖ ਕੰਮ ਇਸ ਤਰ੍ਹਾਂ ਹਨ-

  • ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੀ ਸਥਾਪਨਾ ਕਰਨਾ – ਜ਼ਿਲ੍ਹਾ ਪ੍ਰਬੰਧਕ ਦਾ ਮੁੱਖ ਕੰਮ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਹੈ । ਇਸ ਕੰਮ ਵਿੱਚ ਉਹ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਦੀ ਸਹਾਇਤਾ ਲੈਂਦਾ ਹੈ ।
  • ਭੂਮੀ ਸੰਬੰਧੀ ਰਿਕਾਰਡਾਂ ਦੀ ਦੇਖਭਾਲ ਅਤੇ ਭੂਮੀ ਕਰ ਦੀ ਵਸੂਲੀ ਕਰਨਾ – ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ । ਖੇਤੀ ਯੋਗ ਭੂਮੀ ਦਾ ਵਰਗੀਕਰਨ, ਉਸਦਾ ਨਾਪ, ਉਸ ਵਿੱਚ ਪੈਦਾ ਹੋਣ ਵਾਲੀ ਉਪਜ ਅਤੇ ਭੂਮੀ ਕਰ ਦੀ ਵਸੂਲੀ ਕਰਨਾ ਅਤੇ ਉਸਦਾ ਬਿਉਰਾ ਰੱਖਣ ਦਾ ਕੰਮ ਵੀ ਜ਼ਿਲ੍ਹਾ ਪ੍ਰਬੰਧਕ ਦੁਆਰਾ ਕੀਤਾ ਜਾਂਦਾ ਹੈ ।
  • ਨਾਗਰਿਕ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨਾ – ਜ਼ਿਲ੍ਹਾ ਪ੍ਰਬੰਧਕ ਜ਼ਿਲ੍ਹੇ ਦੇ ਲੋਕਾਂ ਨੂੰ, ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ, ਤਾਂ ਕਿ ਉਨ੍ਹਾਂ ਦਾ ਬਹੁਮੁਖੀ ਵਿਕਾਸ ਹੋ ਸਕੇ । ਇਨ੍ਹਾਂ ਸਹੂਲਤਾਂ ਵਿੱਚ ਸਿਹਤ, ਸਿੱਖਿਆ, ਆਵਾਜਾਈ ਦਾ ਪ੍ਰਬੰਧ, ਸਰਕਾਰੀ ਇਮਾਰਤਾਂ ਅਤੇ ਸੜਕਾਂ ਦੀ ਦੇਖਭਾਲ ਆਦਿ ਸ਼ਾਮਲ ਹਨ ।

ਪ੍ਰਸ਼ਨ 2.
ਨਗਰਪਾਲਿਕਾ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ‘ ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਨਗਰਪਾਲਿਕਾ ਦੀ ਬਣਤਰ – ਨਗਰਪਾਲਿਕਾ 20,000 ਤੋਂ ਵੱਧ ਜਨਸੰਖਿਆ ਵਾਲੇ ਛੋਟੇ ਸ਼ਹਿਰਾਂ ਵਿੱਚ ਬਣਾਈ ਜਾਂਦੀ ਹੈ । ਇਸ ਦੇ ਮੈਂਬਰ ਦੋ ਤਰ੍ਹਾਂ ਦੇ ਹੁੰਦੇ ਹਨ

  1. ਚੁਣੇ ਹੋਏ ਮੈਂਬਰ – ਇਹ ਮੈਂਬਰ ਪ੍ਰਤੱਖ ਤੌਰ ‘ਤੇ ਬਾਲਗ ਨਾਗਰਿਕਾਂ ਦੁਆਰਾ ਚੁਣੇ ਹੁੰਦੇ ਹਨ । ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ 9 ਤੋਂ 29 ਤੱਕ ਹੋ ਸਕਦੀ ਹੈ ।
  2. ਅਹੁਦੇ ਕਾਰਨ ਮੈਂਬਰ – ਨਗਰ ਦੇ ਚੋਣ ਖੇਤਰ ਤੋਂ ਚੁਣੇ ਗਏ ਲੋਕ ਸਭਾ, ਰਾਜ ਅਤੇ ਰਾਜ ਵਿਧਾਨ ਸਭਾ ਦੇ ਮੈਂਬਰ ਨਗਰਪਾਲਿਕਾ ਦੇ ਅਹੁਦੇ ਕਾਰਨ ਮੈਂਬਰ ਹੁੰਦੇ ਹਨ ।

ਕਾਰਜਕਾਲ – ਨਗਰਪਾਲਿਕਾ ਦਾ ਕਾਰਜਕਾਲ 5 ਸਾਲ ਹੁੰਦਾ ਹੈ ।
ਕੰਮ – ਨਗਰਪਾਲਿਕਾ ਨਗਰ ਪ੍ਰਬੰਧ ਲਈ ਹੇਠ ਲਿਖੇ ਕੰਮ ਕਰਦੀ ਹੈ-

  1. ਨਗਰ ਵਿੱਚ ਪਾਣੀ, ਸਫਾਈ ਅਤੇ ਰੌਸ਼ਨੀ ਦਾ ਪ੍ਰਬੰਧ ਕਰਨਾ ।
  2. ਬਿਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ, ਮੱਖੀਆਂ, ਮੱਛਰਾਂ ਨੂੰ ਨਸ਼ਟ ਕਰਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣਾ ।
  3. ਗਲੀਆਂ, ਸੜਕਾਂ, ਪੁਲ ਅਤੇ ਨਾਲੀਆਂ ਬਣਾਉਣਾ ਅਤੇ ਉਨ੍ਹਾਂ ਦੀ ਮੁਰੰਮਤ ਕਰਵਾਉਣਾ ।
  4. ਹਸਪਤਾਲ, ਸਿਹਤ ਕੇਂਦਰ, ਬਾਲ ਕਲਿਆਣ ਕੇਂਦਰ, ਚਿੜੀਆ ਘਰ ਅਤੇ ਪਾਰਕ ਆਦਿ ਬਣਾਉਣਾ ।
  5. ਜਨਮ-ਮਰਨ ਦਾ ਹਿਸਾਬ ਰੱਖਣਾ ।
  6. ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਕਰਨਾ ਅਤੇ ਬੱਸਾਂ, ਟੂਮਾਂ ਆਦਿ ਚਲਾਉਣਾ ।
  7. ਆਪਣੇ ਖੇਤਰ ਵਿੱਚ ਸਕੂਲਾਂ ਅਤੇ ਲਾਇਬਰੇਰੀਆਂ ਦੀ ਵਿਵਸਥਾ ਕਰਨਾ ।
  8. ਪਸ਼ੂ-ਮੇਲੇ ਲਗਾਉਣਾ ਅਤੇ ਨਗਰ-ਨਿਵਾਸੀਆਂ ਦੀ ਸਹੂਲਤ ਲਈ ਬੱਸਾਂ ਚਲਾਉਣਾ ।

ਆਮਦਨ ਦੇ ਸਾਧਨ – ਨਗਰਪਾਲਿਕਾ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਕਰ – ਨਗਰਪਾਲਿਕਾ ਕਈ ਕਿਸਮ ਦੇ ਕਰ ਲਗਾ ਸਕਦੀ ਹੈ । ਇਨ੍ਹਾਂ ਵਿੱਚੋਂ ਚੁੰਗੀਕਰ, ਨਿਆਂ-ਕਰ, ਮਾਰਗ-ਰ, ਹਿ-ਕਰ, ਕਿੱਤਾ-ਕਰ, ਮਨੋਰੰਜਨ-ਕਰ ਆਦਿ ਮੁੱਖ ਹਨ ।
  2. ਫ਼ੀਸ ਤੇ ਜੁਰਮਾਨੇ – ਨਗਰਪਾਲਿਕਾ ਪਾਣੀ ਤੇ ਬਿਜਲੀ ’ਤੇ ਫ਼ੀਸ ਲਾਉਂਦੀ ਹੈ । ਇਹ ਨਗਰ ਵਿੱਚ ਚੱਲਣ ਵਾਲੇ ਵਾਹਨਾਂ-ਰਿਕਸ਼ਿਆਂ, ਠੇਲੇ ਅਤੇ ਟਾਂਗੇ ਆਦਿ ਉੱਤੇ ਫ਼ੀਸ ਲਾਉਂਦੀ ਹੈ । ਇਸ ਤੋਂ ਬਿਨਾਂ ਇਹ ਨਗਰਪਾਲਿਕਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨੇ ਕਰਦੀ ਹੈ ।
  3. ਸੰਪੱਤੀ ਤੋਂ ਆਮਦਨ – ਨਗਰਪਾਲਿਕਾ ਨੂੰ ਮਕਾਨਾਂ, ਦੁਕਾਨਾਂ, ਮੰਡੀਆਂ ਦੇ ਕਿਰਾਇਆ, ਕਿੱਤਿਆਂ ਅਤੇ ਸ਼ਹਿਰ ਦਾ ਕੂੜਾ-ਕਰਕਟ ਵੇਚਣ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਹੈ ।
  4. ਸਰਕਾਰੀ ਗਰਾਂਟ ਅਤੇ ਕਰਜ਼ਾ – ਨਗਰਪਾਲਿਕਾ ਨੂੰ ਸਰਕਾਰੀ ਗਰਾਂਟ ਦੇ ਰੂਪ ਵਿੱਚ ਵੀ ਵਿੱਤ ਦੀ ਪ੍ਰਾਪਤੀ ਹੁੰਦੀ ਹੈ । ਲੋੜ ਪੈਣ ‘ਤੇ ਨਗਰਪਾਲਿਕਾ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਤੋਂ ਕਰਜ਼ਾ ਵੀ ਲੈ ਸਕਦੀ ਹੈ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 3.
ਨਗਰ ਨਿਗਮ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਨਗਰ ਨਿਗਮ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
ਬਣਤਰ – ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਦਸ ਨਗਰਾਂ ਵਿੱਚ ਨਗ਼ਰ ਨਿਗਮਾਂ ਦੀ ਸਥਾਪਨਾ ਕੀਤੀ ਗਈ ਹੈ । ਨਗਰ ਨਿਗਮ ਦੇ ਮੈਂਬਰਾਂ ਨੂੰ ਕੌਂਸਲਰ ਆਖਦੇ ਹਨ । ਇਨ੍ਹਾਂ ਦੀ ਚੋਣ ਬਾਲਗ ਨਾਗਰਿਕ ਕਰਦੇ ਹਨ । ਨਗਰ ਨਿਗਮ ਖੇਤਰ ਤੋਂ ਚੁਣੇ ਗਏ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਵੀ ਇਸ ਦੇ ਮੈਂਬਰ ਹੁੰਦੇ ਹਨ । ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਹਿੰਦੇ ਹਨ ।

ਕੰਮ – ਨਗਰ ਨਿਗਮ ਸਥਾਨਕ ਸ਼ਾਸਨ ਦੀਆਂ ਬਾਕੀ ਸਾਰੀਆਂ ਸੰਸਥਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ । ਇਸ ਦੇ ਕੰਮਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ-ਜ਼ਰੂਰੀ ਕੰਮ ਅਤੇ ਇੱਛੁਕ ਕੰਮ ।

ਜ਼ਰੂਰੀ ਕੰਮ-

  1. ਸਾਫ਼ ਪਾਣੀ ਦਾ ਪ੍ਰਬੰਧ ਕਰਨਾ ।
  2. ਸੜਕਾਂ, ਪੁਲਾਂ ਅਤੇ ਨਾਲੀਆਂ ਦਾ ਨਿਰਮਾਣ ਕਰਨਾ ।
  3. ਨਗਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ ।
  4. ਫ਼ਾਇਰ-ਬ੍ਰਿਗੇਡ ਦਾ ਪ੍ਰਬੰਧ ਕਰਨਾ ।
  5. ਸ਼ਮਸ਼ਾਨ ਭੂਮੀ ਦਾ ਉੱਚਿਤ ਪ੍ਰਬੰਧ ਕਰਨਾ ।
  6. ਨਗਰ ਨਿਗਮ ਦੀ ਸੰਪੱਤੀ ਦੀ ਦੇਖਭਾਲ ਕਰਨਾ ।

ਇੱਛੁਕ ਕੰਮ-

  1. ਹਸਪਤਾਲ ਬਣਾਉਣਾ ।
  2. ਸਭਿਆਚਾਰ ਅਤੇ ਸਿੱਖਿਆ ਦਾ ਵਿਕਾਸ ਕਰਨਾ ।
  3. ਲਾਇਬਰੇਰੀਆਂ, ਅਜਾਇਬ ਘਰ, ਕਲਾ ਭਵਨ ਆਦਿ ਬਣਵਾਉਣਾ ।

ਆਮਦਨ ਦੇ ਸਾਧਨ – ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  • ਕਰ – ਨਗਰ ਨਿਗਮ ਸ਼ਹਿਰ ਵਿੱਚ ਲੋਕਾਂ ਉੱਤੇ ਕਈ ਕਿਸਮ ਦੇ ਕਰ ਲਗਾਉਂਦਾ ਹੈ । ਇਹਨਾਂ ਵਿੱਚੋਂ ਪਾਣੀ ਕਰ, ਸਫ਼ਾਈ ਕਰ, ਮਕਾਨ ਕਰ, ਮਨੋਰੰਜਨ ਕਰ ਤੇ ਚੰਗੀ ਕਰ ਪ੍ਰਮੁੱਖ ਹਨ ।
  • ਫ਼ੀਸ ਤੇ ਜੁਰਮਾਨੇ – ਨਗਰ ਨਿਗਮ ਨੂੰ ਮਕਾਨਾਂ ਦੇ ਨਕਸ਼ੇ ਪਾਸ ਕਰਨ ਤੋਂ ਪ੍ਰਾਪਤ ਫ਼ੀਸ ਅਤੇ ਟਾਂਗਾ, ਰਿਕਸ਼ਾ ਅਤੇ ਠੇਲਾ ਦੀ ਲਾਈਸੈਂਸ ਫ਼ੀਸ ਤੋਂ ਆਮਦਨ ਹੁੰਦੀ ਹੈ । ਇਸ ਨੂੰ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੀਤੇ ਗਏ ਜ਼ੁਰਮਾਨੇ ਤੋਂ ਵੀ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਹੈ ।
  • ਸਰਕਾਰੀ ਗਰਾਂਟ ਅਤੇ ਹੋਰ ਸਾਧਨ – ਨਗਰ ਨਿਗਮ ਦੀ ਆਪਣੀ ਸੰਪੱਤੀ ਹੁੰਦੀ ਹੈ । ਇਸ ਦੇ ਕਿਰਾਏ ਤੋਂ ਨਗਰ ਨਿਗਮ ਨੂੰ ਕਾਫ਼ੀ ਆਮਦਨ ਹੋ ਜਾਂਦੀ ਹੈ । ਇਸ ਤੋਂ ਬਿਨਾਂ ਸਰਕਾਰ ਵੀ ਇਸ ਨੂੰ ਮਾਲੀ ਸਹਾਇਤਾ ਦਿੰਦੀ ਹੈ । ਇਸ ਨੂੰ ਸਰਕਾਰੀ ਗਰਾਂਟ ਕਹਿੰਦੇ ਹਨ ।

Leave a Comment