Punjab State Board PSEB 6th Class Social Science Book Solutions Geography Chapter 3 ਧਰਤੀ ਦੀਆਂ ਗਤੀਆਂ Textbook Exercise Questions and Answers.
PSEB Solutions for Class 6 Social Science Geography Chapter 3 ਧਰਤੀ ਦੀਆਂ ਗਤੀਆਂ
SST Guide for Class 6 PSEB ਧਰਤੀ ਦੀਆਂ ਗਤੀਆਂ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ ?
ਉੱਤਰ-
ਧਰਤੀ ਸੂਰਜ ਦੇ ਸਾਹਮਣੇ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਰਹਿੰਦੀ ਹੈ । ਇਹ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਧਰਤੀ ਦੀ ਦੈਨਿਕ ਗਤੀ ਆਖਦੇ ਹਨ । ਇਸ ਦੇ ਕਾਰਨ ਧਰਤੀ ‘ਤੇ ਦਿਨ ਅਤੇ ਰਾਤ ਬਣਦੇ ਹਨ ।
ਪ੍ਰਸ਼ਨ 2.
ਧਰਤੀ ਦੇ ਧੁਰੇ ਦੇ ਝੁਕਾਓ ਦਾ ਕੀ ਅਰਥ ਹੈ ?
ਉੱਤਰ-
ਧਰਤੀ ਦਾ ਧੁਰਾ ਇੱਕ ਕਲਪਨਿਕ ਰੇਖਾ ਹੈ, ਜੋ ਧਰਤੀ ਦੇ ਵਿੱਚੋਂ ਗੁਜ਼ਰਦੀ ਹੈ । ਇਹ ਸਿੱਧਾ ਨਹੀਂ ਹੈ । ਇਹ ਆਪਣੀ ਪੱਥ ਰੇਖਾ ਦੇ ਨਾਲ 66° ਦਾ ਕੋਣ ਬਣਾਉਂਦਾ ਹੈ । ਇਸ ਨੂੰ ਧਰਤੀ ਦੇ ਧੁਰੇ ਦਾ ਝੁਕਾਓ ਕਹਿੰਦੇ ਹਨ ।
ਪ੍ਰਸ਼ਨ 3.
ਰੁੱਤਾਂ ਬਣਨ ਦੇ ਕੀ ਕਾਰਨ ਹਨ ?
ਉੱਤਰ-
ਰੁੱਤਾਂ ਬਣਨ ਦੇ ਕਾਰਨ-
- ਧਰਤੀ ਦਾ ਆਪਣੇ ਧੁਰੇ ‘ਤੇ ਇੱਕ ਹੀ ਦਿਸ਼ਾ ਵਿੱਚ ਲੁਕੇ ਰਹਿਣਾ ।
- ਧਰਤੀ ਦੁਆਰਾ 365 ਦਿਨਾਂ ਵਿੱਚ ਸੂਰਜ ਦੀ ਇਕ ਪਰਿਕਰਮਾ ਕਰਨਾ ।
- ਦਿਨ-ਰਾਤ ਦਾ ਛੋਟਾ-ਵੱਡਾ ਹੋਣਾ ।
ਪ੍ਰਸ਼ਨ 4.
21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ?
ਉੱਤਰ-
21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ।
ਪ੍ਰਸ਼ਨ 5.
ਦੱਖਣੀ ਅਰਧ-ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ-
ਬਸੰਤ ਰੁੱਤ ।
ਪ੍ਰਸ਼ਨ 6.
ਸ਼ੀਤ ਅਯੁਨਾਂਤ ਕਦੋਂ ਹੁੰਦੀ ਹੈ ?
ਉੱਤਰ-
22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਇਸ ਨੂੰ ਸ਼ੀਤ ਅਯੁਨਾਂਤ ਕਹਿੰਦੇ ਹਨ ।
ਪ੍ਰਸ਼ਨ 7.
ਦੱਖਣੀ ਅਰਧ ਗੋਲੇ ਵਿਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ-
ਦੱਖਣੀ ਅਰਧ ਗੋਲੇ ਵਿਚ 23 ਸਤੰਬਰ ਨੂੰ ਬਸੰਤ ਰੁੱਤ ਹੁੰਦੀ ਹੈ ।
II. ਹੇਠ ਲਿਖਿਆਂ ਵਿੱਚ ਅੰਤਰ ਦੱਸੋ :
(1) ਊਸ਼ਣ ਅਯੁਨਾਂਤ ਅਤੇ ਸ਼ੀਤ ਅਯਨਾਂਤ ।
(2) ਬਸੰਤ-ਵਿਸੂਵੀ ਅਤੇ ਪਤਝੜ-ਵਿਸੂਵੀ ।
(3) ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ।
(4) ਸ਼੍ਰੇਣੀ ਵਿੱਚ ਪ੍ਰਿਥਵੀ ਦੀਆਂ ਗਤੀਆਂ ‘ਤੇ ਇਕ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕਰੋ ।
ਉੱਤਰ-
(1) ਊਸ਼ਣ ਅਯੁਨਾਂਤ ਅਤੇ ਸ਼ੀਤ-ਅਯਨਾਂਤ – 21 ਜੂਨ ਨੂੰ ਸੂਰਜ ਕਰਕ ਰੇਖਾ ‘ਤੇ ਸਿੱਧਾ ਚਮਕਦਾ ਹੈ । ਇਸ ਨੂੰ ਊਸ਼ਣ ਅਯੁਨਾਂਤ ਕਹਿੰਦੇ ਹਨ । ਇਸ ਤੋਂ ਉਲਟ ਸ਼ੀਤ
ਅਯੁਨਾਂਤ 22 ਦਸੰਬਰ ਦੀ ਅਵਸਥਾ ਵਿੱਚ ਹੁੰਦਾ ਹੈ । ਇਸ ਅਵਸਥਾ ਵਿੱਚ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਚਮਕਦੀਆਂ ਹਨ ।
(2) ਬਸੰਤ-ਵਿਸੂਵੀ ਅਤੇ ਪਤਝੜ-ਵਿਸੁਵੀ – 21 ਮਾਰਚ ਨੂੰ ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ । ਇਸ ਨੂੰ ਬਸੰਤ-ਵਿਸੁਵੀ ਕਿਹਾ ਜਾਂਦਾ ਹੈ ।
23 ਸਤੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਪਤਝੜ ਦੀ ਰੁੱਤ ਹੁੰਦੀ ਹੈ। ਇਸਨੂੰ ਪਤਝੜਵਿਸੂਵੀ ਕਹਿੰਦੇ ਹਨ ।
(3) ਦੈਨਿਕ ਗਤੀ ਅਤੇ ਵਾਰਸ਼ਿਕ ਗਤੀ-
ਦੈਨਿਕ ਗਤੀ | ਵਾਰਸ਼ਿਕ ਗਤੀ |
1. ਇਸ ਗਤੀ ਵਿੱਚ ਧਰਤੀ ਆਪਣੇ ਧੁਰੇ ‘ਤੇ ਘੁੰਮਦੀ ਹੈ । | 1. ਇਸ ਗਤੀ ਵਿੱਚ ਆਪਣੇ ਧੁਰੇ ‘ਤੇ ਘੁੰਮਦੀ ਹੋਈ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ । |
2. ਇਸ ਗਤੀ ਵਿੱਚ ਧਰਤੀ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । | 2. ਇਸ ਗਤੀ ਵਿੱਚ ਧਰਤੀ 3651/4 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । |
3. ਇਸ ਗਤੀ ਨਾਲ ਦਿਨ-ਰਾਤ ਬਣਦੇ ਹਨ । | 3. ਇਸ ਗਤੀ ਨਾਲ ਦਿਨ-ਰਾਤ ਛੋਟੇ-ਵੱਡੇ ਹੁੰਦੇ ਹਨ ਅਤੇ ਰੁੱਤਾਂ ਬਣਦੀਆਂ ਹਨ । |
(4) ਆਪਣੇ ਅਧਿਆਪਕ ਦੀ ਸਹਾਇਤਾ ਨਾਲ ਆਪ ਕਰੋ ।
III. ਕਾਰਨ ਦੱਸੋ :
ਪ੍ਰਸ਼ਨ 1.
ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪਦਾ ਹੈ ।
ਉੱਤਰ-
ਸਾਡੀ ਧਰਤੀ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ, ਪਰ ਸੂਰਜ ਆਪਣੀ ਥਾਂ ‘ਤੇ ਸਥਿਰ ਹੈ । ਜਦੋਂ ਕਿਸੇ ਘੁੰਮਦੀ ਹੋਈ ਜਾਂ ਚੱਲਦੀ ਹੋਈ ਵਸਤੁ ਤੋਂ ਖੜੀਆਂ ਵਸਤੂਆਂ ਨੂੰ ਦੇਖੀਏ ਤਾਂ ਉਹ ਉਲਟ ਦਿਸ਼ਾ ਵਿੱਚ ਜਾਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ । ਇਹੀ ਕਾਰਨ ਹੈ ਕਿ ਸੂਰਜ ਪੂਰਬ ਤੋਂ ਪੱਛਮ (ਪ੍ਰਿਥਵੀ ਦੇ ਘੁੰਮਣ ਦੀ ਉਲਟ ਦਿਸ਼ਾ) ਵੱਲ ਚੱਲਦਾ ਦਿਖਾਈ ਦਿੰਦਾ ਹੈ । ਦੂਜੇ ਸ਼ਬਦਾਂ ਵਿੱਚ, ਸੁਰਜ ਪੂਰਬ ਤੋਂ ਨਿਕਲਦਾ ਅਤੇ ਪੱਛਮ ਵਿੱਚ ਛਿਪਦਾ ਹੈ ।
ਪ੍ਰਸ਼ਨ 2.
ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ ।
ਉੱਤਰ-
ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ । ਇਸਦੇ ਦੋ ਮੁੱਖ ਕਾਰਨ ਹਨ-
(1) ਧਰਤੀ ਦਾ ਧੁਰਾ ਆਪਣੀ ਪੱਥ ਰੇਖਾ ‘ਤੇ 6671/2° ਦੇ ਕੋਣ ’ਤੇ ਝੁਕਿਆ ਰਹਿੰਦਾ ਹੈ ।
(2) ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਜਿਸ ਕਾਰਨ ਉੱਤਰੀ ਅਤੇ ਦੱਖਣੀ ਧਰੁਵ ਵਾਰੀ-ਵਾਰੀ ਨਾਲ ਸੂਰਜ ਦੇ ਸਾਹਮਣੇ ਆਉਂਦੇ ਰਹਿੰਦੇ ਹਨ । ਸਿੱਟੇ ਵਜੋਂ ਸੂਰਜ ਦੀਆਂ ਕਿਰਨਾਂ ਇੱਕ ਨਿਸ਼ਚਿਤ ਮਿਆਦ ਤੋਂ ਬਾਅਦ ਕਰਕ ਰੇਖਾ ਅਤੇ ਮਕਰ ਰੇਖਾ ਤੇ ਸਿੱਧੀਆਂ ਚਮਕਦੀਆਂ ਹਨ । ਜਦੋਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਂਦੀਆਂ (21 ਜੂਨ) ਹਨ ਤਾਂ ਉੱਤਰੀ ਅਰਧ-ਗੋਲੇ ਵਿੱਚ ਦਿਨ ਵੱਡੇ ਹੁੰਦੇ ਹਨ ਅਤੇ ਰਾਤਾਂ ਛੋਟੀਆਂ । ਦੱਖਣੀ ਅਰਧ ਗੋਲੇ ਵਿਚ ਸਥਿਤੀ ਇਸਦੇ ਉਲਟ ਹੁੰਦੀ ਹੈ । ਇਸੇ ਤਰ੍ਹਾਂ ਜਦੋਂ (22 ਦਸੰਬਰ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ਤਾਂ ਦੱਖਣੀ ਅਰਧ ਗੋਲੇ ਵਿਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਜਦਕਿ ਉੱਤਰੀ ਅਰਧ ਗੋਲੇ ਵਿਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ ।
ਪ੍ਰਸ਼ਨ 3.
21 ਜੂਨ ਨੂੰ ਦੱਖਣੀ ਧਰੁਵ ‘ਤੇ ਲਗਾਤਾਰ ਹਨ੍ਹੇਰਾ ਹੁੰਦਾ ਹੈ ।
ਉੱਤਰ-
21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ, ਜਦ ਕਿ ਦੱਖਣੀ ਧਰੁਵ ਸੂਰਜ ਤੋਂ ਪਰੇ ਹੁੰਦਾ ਹੈ । ਇਸ ਲਈ ਸੂਰਜ ਦੀਆਂ ਕਿਰਨਾਂ ਦੱਖਣੀ ਧਰੁਵ ਤਕ ਨਹੀਂ ਪਹੁੰਚ ਪਾਉਂਦੀਆਂ ਅਤੇ ਉੱਥੇ ਲਗਾਤਾਰ ਅੰਧੇਰਾ (ਰਾਤ) ਰਹਿੰਦਾ ਹੈ ।
ਪ੍ਰਸ਼ਨ 4.
ਸੂਰਜ, ਚੰਨ ਅਤੇ ਤਾਰੇ ਪ੍ਰਿਥਵੀ ਦੁਆਲੇ ਪੂਰਬ ਤੋਂ ਪੱਛਮ ਵਲ ਘੁੰਮਦੇ ਕਿਉਂ ਨਜ਼ਰ ਆਉਂਦੇ ਹਨ ?
ਉੱਤਰ-
ਪ੍ਰਿਥਵੀ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ । ਪਿਥਵੀ ਦੀ ਇਸ ਗਤੀ ਦੇ ਕਾਰਨ ਸਾਨੂੰ ਸੂਰਜ, ਚੰਨ ਅਤੇ ਤਾਰੇ ਉਲਟੀ ਦਿਸ਼ਾ ਭਾਵ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਘੁੰਮਦੇ ਦਿਖਾਈ ਦਿੰਦੇ ਹਨ ।
ਪ੍ਰਸ਼ਨ 5.
ਲੀਪ ਦੇ ਸਾਲ ਦਾ ਕੀ ਅਰਥ ਹੈ ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਹੈ ?
ਉੱਤਰ-
ਧਰਤੀ ਸੂਰਜ ਦੇ ਚਾਰੇ ਪਾਸੇ ਇੱਕ ਚੱਕਰ ਪੂਰਾ ਕਰਨ ਵਿੱਚ 365/4 ਦਿਨਾਂ ਦਾ ਸਮਾਂ ਲੈਂਦੀ ਹੈ । ਇਸ ਸਮੇਂ ਨੂੰ ਇੱਕ ਸਾਲ ਕਿਹਾ ਜਾਂਦਾ ਹੈ । ਪਰ ਅਸੀਂ ਆਮ ਤੌਰ ‘ਤੇ 365 ਦਿਨ ਦਾ ਇੱਕ ਸਾਲ ਗਿਣਦੇ ਹਾਂ । ਇਸ ਤਰ੍ਹਾਂ ਹਰ ਸਾਲ 1/4 ਦਿਨ ਦਾ ਸਮਾਂ ਬਾਕੀ ਬਚ ਜਾਂਦਾ ਹੈ ਅਤੇ ਚੌਥੇ ਸਾਲ 1 ਦਿਨ ਪੁਰਾ (1/4 × 4 = 1) ਹੋ ਜਾਂਦਾ ਹੈ । ਇਸ ਲਈ ਹਰੇਕ ਚੌਥੇ ਸਾਲ ਇੱਕ ਦਿਨ ਵੱਧ ਜਾਂਦਾ ਹੈ । ਇਸੇ ਸਾਲ ਨੂੰ ਅਸੀਂ ਲੀਪ ਦਾ ਸਾਲ ਕਹਿੰਦੇ ਹਾਂ । ਇਸ ਵਿੱਚ ਹੋਰਨਾਂ ਸਾਲਾਂ ਤੋਂ ਇੱਕ ਦਿਨ ਜ਼ਿਆਦਾ (366 ਦਿਨ) ਹੁੰਦਾ ਹੈ ।
IV. ਖ਼ਾਲੀ ਥਾਂਵਾਂ ਭਰੋ :
(1) ਧਰਤੀ ………………………… ਦਿਸ਼ਾ ਤੋਂ ……………………………. ਦਿਸ਼ਾ ਵੱਲ ਘੁੰਮਦੀ ਹੈ ।
(2) …………………………….. ਇੱਕ ਕਲਪਿਤ ਕਿੱਲੀ ਹੈ ਜਿਸ ਦੇ ਦੁਆਲੇ ਧਰਤੀ ਘੁੰਮਦੀ ਹੈ ।
(3) ਧਰਤੀ ਜਿਸ ਪੱਥ ਰਾਹੀਂ ਸੂਰਜ ਦੁਆਲੇ ਚੱਕਰ ਕੱਟਦੀ ਹੈ ਉਸ ਨੂੰ …………………….. ਆਖਦੇ ਹਨ ।
(4) ……………………………. ਖੇਤਰਾਂ ਵਿੱਚ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ ।
ਉੱਤਰ-
(1) ਪੱਛਮ, ਪੂਰਬ
(2) ਧੁਰਾ
(3) ਪੱਥ-ਰੇਖਾ
(4) ਧਰੁਵੀ ।
PSEB 6th Class Social Science Guide ਧਰਤੀ ਦੀਆਂ ਗਤੀਆਂ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਹਾਡੀ ਉਮਰ 11 ਸਾਲ ਹੈ । ਤੁਸੀਂ ਧਰਤੀ ਦੇ ਨਾਲ-ਨਾਲ ਸੂਰਜ ਦੇ ਕਿੰਨੇ ਚੱਕਰ ਕੱਟੇ ਹੋਣਗੇ ?
ਉੱਤਰ-
11.
ਪ੍ਰਸ਼ਨ 2.
ਜੇਕਰ ਧਰਤੀ ਆਪਣੀ ਦੈਨਿਕ ਗਤੀ ਨਾ ਕਰਦੀ ਤਾਂ ਦਿਨ-ਰਾਤ ਸੰਬੰਧੀ ਇਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਂਦੀ, ਉਹ ਕੀ ਹੁੰਦੀ ?
ਉੱਤਰ-
ਧਰਤੀ ‘ਤੇ ਦਿਨ-ਰਾਤ ਨਾ ਬਣਦੇ ।
ਪ੍ਰਸ਼ਨ 3.
2016 ਨੂੰ ਲੀਪ ਦਾ ਸਾਲ ਸੀ 1 ਅਗਲਾ ਲੀਪ ਦਾ ਸਾਲ ਕਦੋਂ ਹੋਵੇਗਾ ਅਤੇ ਕਿਉਂ ?
ਉੱਤਰ-
ਅਗਲਾ ਲੀਪ ਦਾ ਸਾਲ 2020 ਨੂੰ ਹੋਵੇਗਾ ਕਿਉਂਕਿ ਹਰ ਚਾਰ ਸਾਲ ਬਾਅਦ ਲੀਪ ਦਾ ਸਾਲ ਹੁੰਦਾ ਹੈ ।
ਬਹੁ-ਵਿਕਲਪੀ ਪ੍ਰਸ਼ਨ :
ਪ੍ਰਸ਼ਨ 1.
21 ਜੂਨ ਨੂੰ ਸੂਰਜ ਕਿਹੜੇ ਧਰੁਵ ਵੱਲ ਝੁਕਿਆ ਹੁੰਦਾ ਹੈ ?
(ਉ) ਅੱਧਾ ਉੱਤਰੀ ਅੱਧਾ ਦੱਖਣੀ
(ਅ) ਦੱਖਣੀ
(ੲ) ਉੱਤਰੀ ।
ਪ੍ਰਸ਼ਨ 2.
ਧਰਤੀ ਦੀ ਵਾਰਸ਼ਿਕ ਗਤੀ ਦੇ ਕਈ ਪਰਿਣਾਮ ਹੁੰਦੇ ਹਨ, ਹੇਠ ਉੱਤਰ ਇਸਦਾ ਕਿਹੜਾ ਪਰਿਣਾਮ ਨਹੀਂ ਹੁੰਦਾ ?
(ਉ) ਦਿਨ-ਰਾਤ ਬਣਦਾ
(ਅ) ਦਿਨ-ਰਾਤ ਦੀ ਲੰਬਾਈ ਵਿਚ ਅੰਤਰ
(ੲ) ਮੌਸਮ (ਰੁੱਤ) ਵਿਚ ਬਦਲਾਵ ।
ਪ੍ਰਸ਼ਨ 3.
ਕਿਸ ਦੇਸ਼ ਵਿਚ ਕ੍ਰਿਸਮਿਸ ਗਰਮੀ ਦੀ ਰੁੱਤ ਵਿਚ ਮਨਾਈ ਜਾਂਦੀ ਹੈ ?
(ੳ) ਆਸਟ੍ਰੇਲੀ
(ਆ) ਭਾਰਤ
(ੲ) ਇੰਗਲੈਂਡ ।
ਉੱਤਰ-
1. ਉੱਤਰੀ,
2. ਦਿਨ-ਰਾਤ ਬਣਨਾ,
3. ਆਸਟ੍ਰੇਲੀਆ ।
ਠੀਕ (√) ਅਤੇ ਗਲਤ (×) ਕਥਨ :
1. ਉੱਤਰੀ ਅਤੇ ਦੱਖਣੀ ਅਰਧ-ਗੋਲੇ ਵਿਚ ਹਮੇਸ਼ਾ ਇਕ-ਦੂਸਰੇ ਦੇ ਉੱਲਟ ਮੌਸਮ ਰਹਿੰਦਾ ਹੈ ।
2. ਵਿਸੂ ਉਹ ਸਮਾਂ ਹੈ ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ।
3. ਧਰਤੀ ਦੀ ਵਾਰਸ਼ਿਕ ਗਤੀ ਦੇ ਕਾਰਨ ਚਲਦੀਆਂ ਹੋਈਆਂ ਹਵਾਵਾਂ ਦੀ ਦਿਸ਼ਾ ਬਦਲ ਜਾਂਦੀ ਹੈ ।
ਉੱਤਰ-
1. (√)
2. (√)
3. (×)
ਸਹੀ ਜੋੜੇ :
1. ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ | (ਉ) ਦਿਨ ਵੱਡੇ, ਰਾਤਾਂ ਛੋਟੀਆਂ |
2. ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣਾ | (ਅ) ਵਾਰਸ਼ਿਕ ਗਤੀ |
3. ਦਿਨ-ਰਾਤ ਬਰਾਬਰ ਹੋਣਾ | (ੲ) ਦੈਨਿਕ ਗਤੀ |
4. ਮਕਰ ਰੇਖਾ ਉੱਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ | (ਸ) ਵਿਸ਼ੂਵੀ । |
ਉੱਤਰ-
1. ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ | (ੲ) ਦੈਨਿਕ ਗਤੀ |
2. ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣਾ | (ਅ) ਵਾਰਸ਼ਿਕ, ਗਤੀ |
3. ਦਿਨ- ਰਾਤ ਬਰਾਬਰ ਹੋਣਾ | (ਸ) ਵਿਸ਼ੂਵੀ |
4. ਮਕਰ ਰੇਖਾ ‘ਤੇ ਸੂਰਜ ਦੀਆਂ ਸਿਧੀਆਂ ਕਿਰਨਾਂ | (ਉ) ਦਿਨ ਵੱਡੇ, ਰਾਤਾਂ ਛੋਟੀਆਂ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ਦੀਆਂ ਦੋ ਗਤੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
- ਦੈਨਿਕ ਗਤੀ,
- ਵਾਰਸ਼ਿਕ ਗਤੀ ।
ਪ੍ਰਸ਼ਨ 2.
ਧਰਤੀ ਨੂੰ ਇੱਕ ਵਾਰ ਘੁੰਮਣ ਵਿੱਚ ਕਿੰਨਾ ਸਮਾਂ ਲੱਗਦਾ ਹੈ ?
ਉੱਤਰ-
24 ਘੰਟੇ ।
ਪ੍ਰਸ਼ਨ 3.
ਸਾਧਾਰਨ ਸਾਲ ਕਿੰਨੇ ਦਿਨਾਂ ਦਾ ਹੁੰਦਾ ਹੈ ?
ਉੱਤਰ-
365 ਦਿਨਾਂ ਦਾ ।
ਪ੍ਰਸ਼ਨ 4.
ਲੀਪ ਸਾਲ ਕਿੰਨੇ ਦਿਨਾਂ ਦਾ ਹੁੰਦਾ ਹੈ ?
ਉੱਤਰ-
366 ਦਿਨਾਂ ਦਾ ।
ਪ੍ਰਸ਼ਨ 5.
ਰੁੱਤ ਪਰਿਵਰਤਨ ਦਾ ਮੁੱਖ ਕਾਰਨ ਦੱਸੋ ।
ਉੱਤਰ-
ਧਰਤੀ ਦੀ ਵਾਰਸ਼ਿਕ ਗਤੀ ।
ਪ੍ਰਸ਼ਨ 6.
ਜਦੋਂ ਦਿਨ ਵੱਡੇ ਹੁੰਦੇ ਹਨ, ਤਾਂ ਕਿਹੜੀ ਰੁੱਤ ਹੁੰਦੀ ਹੈ ?
ਉੱਤਰ-
ਗਰਮੀ ਦੀ ਰੁੱਤ ।
ਪ੍ਰਸ਼ਨ 7.
ਧਰਤੀ ਦੇ ਕਿਹੜੇ ਭਾਗ ਵਿੱਚ ਸਾਰਾ ਸਾਲ ਦਿਨ-ਰਾਤ ਬਰਾਬਰ ਰਹਿੰਦੇ ਹਨ ?
ਉੱਤਰ-
ਭੂ-ਮੱਧ ਰੇਖਾ ‘ਤੇ ।
ਪ੍ਰਸ਼ਨ 8.
ਸੂਰਜ ਦੀਆਂ ਕਿਰਨਾਂ ਦਿਨ ਵਿੱਚ ਕਦੋਂ ਸਿੱਧੀਆਂ ਪੈਂਦੀਆਂ ਹਨ ?
ਉੱਤਰ-
ਦੁਪਹਿਰ ਦੇ ਸਮੇਂ ।
ਪ੍ਰਸ਼ਨ 9.
ਧਰਤੀ ਦੇ ਪੱਥ ਦਾ ਆਕਾਰ ਕਿਹੋ ਜਿਹਾ ਹੈ ?
ਉੱਤਰ-
ਅੰਡਾ-ਆਕਾਰ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਾਰਸ਼ਿਕ ਗਤੀ ਤੋਂ ਕੀ ਭਾਵ ਹੈ ? ਇਸ ਨੂੰ ਵਾਰਸ਼ਿਕ ਗਤੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਸੂਰਜ ਦੁਆਲੇ ਅੰਡਾ-ਆਕਾਰ ਰਸਤੇ ‘ਤੇ ਚੱਕਰ ਲਗਾਉਂਦੀ ਹੈ ਅਤੇ ਇੱਕ ਸਾਲ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਧਰਤੀ ਦੀ ਵਾਰਸ਼ਿਕ ਗਤੀ ਕਹਿੰਦੇ ਹਨ । ਧਰਤੀ ਦੁਆਰਾ ਸੂਰਜ ਦੇ ਦੁਆਲੇ ਇੱਕ ਚੱਕਰ ਵਿੱਚ ਲੱਗਣ ਵਾਲੇ ਸਮੇਂ ਨੂੰ ਇੱਕ ਸਾਲ ਮੰਨਿਆ ਜਾਂਦਾ ਹੈ । ਇਸੇ ਕਾਰਨ ਪ੍ਰਿਥਵੀ ਦੀ ਇਸ ਗਤੀ ਨੂੰ ਵਾਰਸ਼ਿਕ ਗਤੀ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਰੁੱਤ ਪਰਿਵਰਤਨ ਤੋਂ ਕੀ ਭਾਵ ਹੈ ?
ਉੱਤਰ-
ਵਾਰਸ਼ਿਕ ਗਤੀ ਵਿੱਚ ਧਰਤੀ ਦੀ ਆਪਣੇ ਧੁਰੇ ‘ਤੇ ਝੁਕਾਅ ਦੀ ਸਥਿਤੀ ਬਦਲਦੀ ਰਹਿੰਦੀ ਹੈ । ਇਸ ਦੇ ਕਾਰਨ ਧਰਤੀ ‘ਤੇ ਦਿਨ-ਰਾਤ ਛੋਟੇ-ਵੱਡੇ ਹੁੰਦੇ ਰਹਿੰਦੇ ਹਨ । ਛੋਟੇ-ਵੱਡੇ ਦਿਨ ਧਰਤੀ ‘ਤੇ ਰੁੱਤਾਂ ਵਿੱਚ ਬਦਲਾਅ ਲਿਆਉਂਦੇ ਰਹਿੰਦੇ ਹਨ । ਇਸ ਨੂੰ ਰੁੱਤ ਪਰਿਵਰਤਨ ਕਹਿੰਦੇ ਹਨ । ਧਰਤੀ ‘ਤੇ ਮੁੱਖ ਤੌਰ ‘ਤੇ ਚਾਰ ਰੁੱਤਾਂ ਪਾਈਆਂ ਜਾਂਦੀਆਂ ਹਨ ।
ਪ੍ਰਸ਼ਨ 3. ਕਾਰਨ ਦੱਸੋ-
ਪ੍ਰਸ਼ਨ 3 (1). ਸਾਨੂੰ ਧਰਤੀ ਘੁੰਮਦੀ ਹੋਈ ਅਨੁਭਵ ਨਹੀਂ ਹੁੰਦੀ ।
ਉੱਤਰ-
ਧਰਤੀ ਆਪਣੀ ਧੁਰੀ ਤੇ ਸੂਰਜ ਦੇ ਚਾਰੇ ਪਾਸੇ ਬਹੁਤ ਤੇਜ਼ ਗਤੀ ਨਾਲ ਘੁੰਮਦੀ ਰਹਿੰਦੀ ਹੈ ਪਰ ਇਹ ਸਾਨੂੰ ਘੁੰਮਦੀ ਹੋਈ ਪ੍ਰਤੀਤ ਨਹੀਂ ਹੁੰਦੀ । ਇਸ ਗੱਲ ਨੂੰ ਸਮਝਣ ਲਈ ਅਸੀਂ ਤੇਜ਼ ਚੱਲਦੀ ਹੋਈ ਬੱਸ ਜਾਂ ਰੇਲ-ਗੱਡੀ ਦਾ ਉਦਾਹਰਨ ਲੈਂਦੇ ਹਾਂ । ਇਸ ਵਿੱਚ ਬੈਠੇ ਹੋਏ ਮੁਸਾਫ਼ਰ ਨੂੰ ਬਾਹਰ ਦੀਆਂ ਚੀਜ਼ਾਂ ਦੌੜਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ । ਉਸਨੂੰ ਬੱਸ ਜਾਂ ਰੇਲ-ਗੱਡੀ ਚੱਲਦੀ ਹੋਈ ਪ੍ਰਤੀਤ ਨਹੀਂ ਹੁੰਦੀ । ਇਹੀ ਸਥਿਤੀ ਸਾਡੀ ਧਰਤੀ ਦੀ ਹੈ । ਸਾਨੂੰ ਸੁਰਜ, ਚੰਦਰਮਾ, ਤਾਰੇ ਆਦਿ ਚੱਲਦੇ ਦਿਖਾਈ ਦਿੰਦੇ ਹਨ ਪਰ ਧਰਤੀ ਘੁੰਮਦੀ ਹੋਈ ਪ੍ਰਤੀਤ ਨਹੀਂ ਹੁੰਦੀ ।
ਪ੍ਰਸ਼ਨ 3 (2).
21 ਮਾਰਚ ਅਤੇ 23 ਸਤੰਬਰ ਨੂੰ ਦਿਨ-ਰਾਤ ਬਰਾਬਰ ਹੁੰਦੇ ਹਨ ।
ਉੱਤਰ-
21 ਮਾਰਚ ਅਤੇ 23 ਸਤੰਬਰ ਨੂੰ ਪ੍ਰਿਥਵੀ ਦੇ ਦੋਵੇਂ ਧਰੁਵ ਸੂਰਜ ਵੱਲ ਇੱਕ ਸਮਾਨ ਝੁਕੇ ਹੁੰਦੇ ਹਨ ਅਤੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਸਿੱਟੇ ਵਜੋਂ ਉੱਤਰੀ ਅਤੇ ਦੱਖਣੀ ਗੋਲਾਰਧਾਂ ਦਾ ਠੀਕ ਅੱਧਾ ਭਾਗ ਹਨ੍ਹੇਰੇ ਵਿੱਚ ਰਹਿੰਦਾ ਹੈ ਅਤੇ ਅੱਧਾ ਭਾਗ ਪ੍ਰਕਾਸ਼ ਵਿੱਚ । ਇਸ ਲਈ ਦੋਨਾਂ ਗੋਲਾਰਧਾਂ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ।
ਪ੍ਰਸ਼ਨ 3 (3).
ਉੱਤਰੀ ਅਰਧ-ਗੋਲੇ ਵਿੱਚ ਰੁੱਤਾਂ ਦੱਖਣੀ ਅਰਧ-ਗੋਲੇ ਤੋਂ ਉਲਟ ਹੁੰਦੀਆਂ ਹਨ ।
ਉੱਤਰ-
ਪ੍ਰਿਥਵੀ ‘ਤੇ ਰੁੱਤਾਂ ਦਾ ਪਰਿਵਰਤਨ ਸਾਲਾਨਾ ਗਤੀ ਦੇ ਕਾਰਨ ਹੁੰਦਾ ਹੈ । ਜਦੋਂ ਉੱਤਰੀ ਧਰੁਵ ਦਾ ਝੁਕਾਅ ਸੂਰਜ ਵੱਲ ਹੁੰਦਾ ਹੈ ਤਾਂ ਉੱਤਰੀ ਅਰਧ-ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਦੱਖਣੀ ਅਰਧ-ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ । ਇਸੇ ਤਰ੍ਹਾਂ ਜਦੋਂ ਦੱਖਣੀ ਧਰੁਵ ਸੂਰਜ ਦੇ ਸਾਹਮਣੇ ਹੁੰਦਾ ਹੈ ਤਾਂ ਦੱਖਣੀ ਅਰਧ-ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਉੱਤਰੀ ਅਰਧ-ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ । ਅਜਿਹਾ ਦੋਵੇਂ ਅਰਧ-ਗੋਲਿਆਂ ਵਿੱਚ ਦਿਨ-ਰਾਤ ਛੋਟੇ-ਵੱਡੇ ਹੋਣ ਕਾਰਨ ਹੁੰਦਾ ਹੈ ।
ਪ੍ਰਸ਼ਨ 4.
ਧਰਤੀ ਦੀ ਸਾਲਾਨਾ ਗਤੀ ਦੇ ਕੋਈ ਤਿੰਨ ਪ੍ਰਭਾਵ ਦੱਸੋ ।
ਉੱਤਰ-
- ਸਾਲਾਨਾ ਗਤੀ ਦੇ ਆਧਾਰ ‘ਤੇ ਅਸੀਂ ਆਪਣੇ ਕੈਲੰਡਰ (ਸਮਾਂ-ਸਾਰਣੀ) ਬਣਾਉਂਦੇ ਹਾਂ ।
- ਧਰਤੀ ‘ਤੇ ਰੁੱਤ ਦਾ ਪਰਿਵਰਤਨ ਵੀ ਸਾਲਾਨਾ ਗਤੀ ਦੇ ਕਾਰਨ ਹੀ ਹੁੰਦਾ ਹੈ ।
- ਦਿਨ ਅਤੇ ਰਾਤ ਦਾ ਘੱਟਣਾ-ਵੱਧਣਾ ਵੀ ਸਾਲਾਨਾ ਗਤੀ ਦੇ ਕਾਰਨ ਹੀ ਹੁੰਦਾ ਹੈ ।
ਪ੍ਰਸ਼ਨ 5.
ਧਰੁਵਾਂ ‘ਤੇ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਕਿਉਂ ਹੁੰਦੀ ਹੈ ?
ਉੱਤਰ-
ਧਰਤੀ ਦੇ ਧੁਰੇ ਦੇ ਝੁਕਾਓ ਦੇ ਕਾਰਨ 22 ਮਾਰਚ ਤੋਂ 23 ਸਤੰਬਰ ਤੱਕ ਦੇ ਛੇ ਮਹੀਨੇ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਰਹਿੰਦਾ ਹੈ । ਇਸ ਲਈ ਪੂਰੇ ਛੇ ਮਹੀਨੇ ਤੱਕ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਅਤੇ ਇੱਥੇ ਛੇ ਮਹੀਨੇ ਦਾ ਦਿਨ ਹੁੰਦਾ ਹੈ । ਇਸ ਤੋਂ ਉਲਟ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ਸੂਰਜ ਤੋਂ ਪਰੇ ਰਹਿੰਦਾ ਹੈ ਅਤੇ ਇਸ ‘ਤੇ ਸੂਰਜ ਦੀਆਂ ਕਿਰਨਾਂ ਬਿਲਕੁਲ ਨਹੀਂ ਪੈਂਦੀਆਂ । ਇਸ ਲਈ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ਤੇ ਰਾਤ ਰਹਿੰਦੀ ਹੈ । ਅਗਲੇ ਛੇ ਮਹੀਨਿਆਂ ਭਾਵ 23 ਸਤੰਬਰ ਤੋਂ 22 ਮਾਰਚ ਤੱਕ ਦੱਖਣੀ ਧਰੁਵ ਸੂਰਜ ਦੇ ਸਾਹਮਣੇ ਝੁਕਿਆ ਹੁੰਦਾ ਹੈ, ਜਦ ਕਿ ਉੱਤਰੀ ਧਰੁਵ ਸੂਰਜ ਤੋਂ ਪਰੇ ਰਹਿੰਦਾ ਹੈ ਅਤੇ ਉੱਤਰੀ ਧਰੁਵ ਇਨ੍ਹਾਂ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਅੰਧਕਾਰ (ਹਨ੍ਹੇਰੇ) ਵਿੱਚ ਰਹਿੰਦਾ ਹੈ । ਸਿੱਟੇ ਵਜੋਂ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ’ਤੇ ਦਿਨ ਰਹਿੰਦਾ ਹੈ ਅਤੇ ਉੱਤਰੀ ਧਰਵ ’ਤੇ ਰਾਤ ।
ਪ੍ਰਸ਼ਨ 6.
ਜੇਕਰ ਧਰਤੀ ਦਾ ਧੁਰਾ ਪੱਥ ਰੇਖਾ ‘ਤੇ 661/2° ਦਾ ਕੋਣ ਬਣਾਉਣ ਦੀ ਥਾਂ ਤੇ ਲੰਬਵਤ ਹੁੰਦਾ ਤਾਂ ਦਿਨ ਅਤੇ ਰਾਤ ਦੀ ਲੰਬਾਈ ਅਤੇ ਰੁੱਤ ਪਰਿਵਰਤਨ ‘ ਤੇ ਕੀ ਪ੍ਰਭਾਵ ਪੈਂਦਾ ?
ਉੱਤਰ-
ਜੇਕਰ ਧਰਤੀ ਦਾ ਧੁਰਾ ਪੱਥ ਰੇਖਾ ‘ਤੇ 661/2° ਦਾ ਕੋਣ ਬਣਾਉਣ ਦੀ ਥਾਂ ‘ਤੇ ਲੰਬਵਤ ਹੁੰਦਾ ਤਾਂ ਪ੍ਰਕਾਸ਼ ਘੇਰਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਅਤੇ ਸੂਰਜ ਕਿਸੇ ਵਿਸ਼ੇਸ਼ ਸਥਾਨ ‘ਤੇ ਹਮੇਸ਼ਾ ਇੱਕ ਹੀ ਉੱਚਾਈ ‘ਤੇ ਰਹਿੰਦਾ । ਇਸਦੇ ਸਿੱਟੇ ਵਜੋਂ ਦਿਨ-ਰਾਤ ਦੀ ਲੰਬਾਈ ਅਤੇ ਰੁੱਤ ਪਰਿਵਰਤਨ ‘ਤੇ ਹੇਠ ਲਿਖੇ ਪ੍ਰਭਾਵ ਪੈਂਦੇ
- ਧਰਤੀ ਦਾ ਹਰੇਕ ਸਥਾਨ ਅੱਧਾ ਸਮਾਂ ਰੌਸ਼ਨੀ ਵਿੱਚ ਅਤੇ ਅੱਧਾ ਸਮਾਂ ਹਨ੍ਹੇਰੇ ਵਿੱਚ ਰਹਿੰਦਾ ਹੈ । ਇਸ ਲਈ ਹਰੇਕ ਸਥਾਨ ‘ਤੇ ਦਿਨ-ਰਾਤ ਬਰਾਬਰ ਹੁੰਦੇ । ਦੂਜੇ ਸ਼ਬਦਾਂ ਵਿੱਚ, ਹਰੇਕ ਸਥਾਨ ‘ਤੇ 12 ਘੰਟੇ ਦਾ ਦਿਨ ਅਤੇ 12 ਘੰਟੇ ਦੀ ਰਾਤ ਹੁੰਦੀ ।
- ਸੂਰਜ ਦੀ ਸਮਾਨ ਉੱਚਾਈ ਦੇ ਕਾਰਨ ਰੁੱਤ ਪਰਿਵਰਤਨ ਨਾ ਹੁੰਦਾ, ਭਾਵ ਜਿਸ ਸਥਾਨ ‘ਤੇ ਜੋ ਰੁੱਤ ਹੁੰਦੀ ਉੱਥੇ ਉਹੀ ਰੁੱਤ ਰਹਿੰਦੀ ।
ਪ੍ਰਸ਼ਨ 7.
ਜੇਕਰ ਧਰਤੀ ਆਪਣੇ ਧੁਰੇ ’ਤੇ ਪੂਰਬ ਤੋਂ ਪੱਛਮ ਵੱਲ ਘੁੰਮਦੀ ਹੁੰਦੀ ਤਾਂ ਕੀ ਹੁੰਦਾ ?
ਉੱਤਰ-
ਧਰਤੀ ਦਾ ਪੂਰਬ ਤੋਂ ਪੱਛਮ ਵੱਲ ਘੁੰਮਣਾ – ਜੇਕਰ ਧਰਤੀ ਪੂਰਬ ਤੋਂ ਪੱਛਮ ਵੱਲ ਘੁੰਮਦੀ ਹੁੰਦੀ ਤਾਂ ਸੂਰਜ ਪੱਛਮ ਦਿਸ਼ਾ ਤੋਂ ਨਿਕਲਦਾ ਹੋਇਆ ਅਤੇ ਪੂਰਬ ਦਿਸ਼ਾ ਵਿੱਚ ਛਿਪਦਾ ਹੋਇਆ ਦਿਖਾਈ ਦਿੰਦਾ ।
ਧਰਤੀ ਦੇ ਧੁਰੇ ‘ਤੇ ਨਾ ਘੁੰਮਣ ਦਾ ਨਤੀਜਾ – ਜੇਕਰ ਧਰਤੀ ਧੁਰੇ ‘ਤੇ ਨਾ ਘੁੰਮਦੀ ਹੁੰਦੀ ਤਾਂ ਦਿਨ-ਰਾਤ ਨਾ ਬਣਦੇ । ਇਸਦੇ ਨਾਲ ਹੀ ਸੂਰਜ ਨਿਕਲਣ ਅਤੇ ਛਿਪਣ ਦੇ ਸਮੇਂ ਨਿਸ਼ਚਿਤ ਨਾ ਕੀਤੇ ਜਾ ਸਕਦੇ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ਦੀ ਦੈਨਿਕ ਗਤੀ ਤੋਂ ਕੀ ਭਾਵ ਹੈ ? ਇਸ ਗਤੀ ਦੇ ਕਾਰਨ ਕੀ ਸਿੱਟੇ (ਪ੍ਰਭਾਵ) ਹੁੰਦੇ ਹਨ ?
ਉੱਤਰ-
ਧਰਤੀ ਆਪਣੀ ਧੁਰੀ ‘ਤੇ ਹਮੇਸ਼ਾਂ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਅਤੇ ਲਗਪਗ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਧਰਤੀ ਦੀ ਇਸ ਗਤੀ ਨੂੰ ਦੈਨਿਕ ਗਤੀ ਕਹਿੰਦੇ ਹਨ ।
ਸਿੱਟੇ – ਇਸ ਗਤੀ ਦੇ ਹੇਠ ਲਿਖੇ ਸਿੱਟੇ ਹੁੰਦੇ ਹਨ-
- ਇਸ ਗਤੀ ਦੇ ਕਾਰਨ ਦਿਨ ਅਤੇ ਰਾਤ ਬਣਦੇ ਹਨ । ਧਰਤੀ ਆਪਣੇ ਧੁਰੇ ਤੇ ਸੂਰਜ ਦੇ ਸਾਹਮਣੇ ਘੁੰਮਦੀ ਹੈ । ਘੁੰਮਦੇ ਹੋਏ ਇਸ ਦਾ ਇੱਕ ਭਾਗ ਸੂਰਜ ਦੇ ਸਾਹਮਣੇ ਰਹਿੰਦਾ ਹੈ ਅਤੇ ਦੂਜਾ ਭਾਗ ਸੂਰਜ ਤੋਂ ਦੂਰ ਰਹਿੰਦਾ ਹੈ । ਇਸ ਲਈ ਸੂਰਜ ਦੇ ਸਾਹਮਣੇ ਵਾਲੇ ਭਾਗ ਵਿੱਚ ਪ੍ਰਕਾਸ਼ ਹੋਵੇਗਾ ਅਤੇ ਉੱਥੇ ਦਿਨ ਹੋਵੇਗਾ । ਪਰ ਇਸ ਦਾ ਜਿਹੜਾ ਭਾਗ ਸੂਰਜ ਤੋਂ ਦੂਰ ਹੋਵੇਗਾ ਉੱਥੇ ਹਨ੍ਹੇਰਾ ਹੋਵੇਗਾ ਅਤੇ ਉੱਥੇ ਰਾਤ ਹੋਵੇਗੀ ।
- ਇਸ ਗਤੀ ਦੇ ਕਾਰਨ ਸੂਰਜ, ਹਿ, ਉਪਗ੍ਰਹਿ ਆਦਿ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਏ ਦਿਖਾਈ ਦਿੰਦੇ ਹਨ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮ ਰਹੀ ਹੈ ।
- ਧਰਤੀ ਦੀ ਦੈਨਿਕ ਗਤੀ ਦੇ ਕਾਰਨ ਹੀ ਵੱਖ-ਵੱਖ ਥਾਂਵਾਂ ਦਾ ਸਮਾਂ ਵੱਖ-ਵੱਖ ਹੁੰਦਾ ਹੈ ।
- ਧਰਤੀ ਦੀ ਦੈਨਿਕ ਗਤੀ ਕਾਰਨ ਧਰਤੀ ‘ਤੇ ਚੱਲਣ ਵਾਲੀਆਂ ਸਥਾਈ ਪੌਣਾਂ ਅਤੇ ਸਾਗਰੀ ਧਾਰਾਵਾਂ ਦੀ ਦਿਸ਼ਾ ਬਦਲਦੀ ਹੈ, ਭਾਵ ਉਹ ਆਪਣੇ ਸੱਜੇ ਜਾਂ ਖੱਬੇ ਪਾਸੇ ਮੁੜ ਜਾਂਦੀਆਂ ਹਨ ।
ਪ੍ਰਸ਼ਨ 2.
ਧਰਤੀ ਦੀ ਵਾਰਸ਼ਿਕ ਗਤੀ ਤੋਂ ਕੀ ਭਾਵ ਹੈ ? ਇਸ ਗਤੀ ਦੇ ਕਾਰਨ ਕੀ ਸਿੱਟੇ ਨਿਕਲਦੇ ਹਨ ?
ਉੱਤਰ-
ਧਰਤੀ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਂਦੀ ਹੈ । ਇਹ ਸੂਰਜ ਦੁਆਲੇ ਇੱਕ ਨਿਸ਼ਚਿਤ ਅੰਡਾ-ਆਕਾਰ ਮਾਰਗ ‘ਤੇ ਘੁੰਮਦੀ ਹੈ ਅਤੇ 365 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ | ਧਰਤੀ ਦੀ ਇਸ ਗਤੀ ਨੂੰ ਵਾਰਸ਼ਿਕ ਗਤੀ ਕਹਿੰਦੇ ਹਨ ।
ਸਿੱਟੇ – ਧਰਤੀ ਦੀ ਵਾਰਸ਼ਿਕ ਗਤੀ ਦੇ ਸਿੱਟੇ ਇਸ ਤਰ੍ਹਾਂ ਹਨ-
- ਇਸ ਗਤੀ ਦੇ ਕਾਰਨ ਰੁੱਤਾਂ ਬਦਲਦੀਆਂ ਹਨ ।
- ਵਾਰਸ਼ਿਕ ਗਤੀ ਤੋਂ ਪੂਰੇ ਸਾਲ ਦਾ ਕੈਲੰਡਰ ਬਣਦਾ ਹੈ । ਇਸ ਪਰਿਕਰਮਾ ਨੂੰ ਅਸੀਂ ਇੱਕ ਸਾਲ ਦਾ ਮੰਨ ਕੇ 12 ਮਹੀਨਿਆਂ ਵਿੱਚ ਵੰਡ ਲੈਂਦੇ ਹਾਂ | ਮਹੀਨਿਆਂ ਨੂੰ ਦਿਨਾਂ ਵਿੱਚ ਵੰਡ ਲਿਆ ਜਾਂਦਾ ਹੈ ।
- ਧਰਤੀ ‘ਤੇ ਦਿਨ-ਰਾਤ ਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ | ਸਰਦੀਆਂ ਵਿੱਚ ਰਾਤਾਂ ਵੱਡੀਆਂ ਅਤੇ ਦਿਨ ਛੋਟੇ ਹੁੰਦੇ ਹਨ | ਪਰ ਗਰਮੀਆਂ ਵਿੱਚ ਰਾਤਾਂ ਛੋਟੀਆਂ ਅਤੇ ਦਿਨ ਵੱਡੇ ਹੁੰਦੇ ਹਨ । ਇਹ ਵਖਰੇਵਾਂ ਵੀ ਵਾਰਸ਼ਿਕ ਗਤੀ ਦੇ ਕਾਰਨ ਹੀ ਹੁੰਦਾ ਹੈ ।
ਪ੍ਰਸ਼ਨ 3.
ਰੁੱਤਾਂ ਦੇ ਬਦਲਣ ਦੀ ਕਿਰਿਆ ਦਾ ਵਰਣਨ ਕਰੋ ।
ਉੱਤਰ-
ਰੁੱਤਾਂ ਹੇਠ ਲਿਖੇ ਕਾਰਨਾਂ ਕਰਕੇ ਬਦਲਦੀਆਂ ਹਨ-
- ਧਰਤੀ ਦਾ ਆਪਣੇ ਧੁਰੇ ‘ਤੇ ਇੱਕ ਹੀ ਦਿਸ਼ਾ ਵਿੱਚ ਲੁਕੇ ਰਹਿਣਾ ।
- ਧਰਤੀ ਦਾ 365 ਦਿਨਾਂ ਵਿੱਚ ਸੂਰਜ ਦੀ ਪਰਿਕਰਮਾ ਕਰਨਾ ।
- ਦਿਨ-ਰਾਤ ਦਾ ਛੋਟੇ-ਵੱਡੇ ਹੋਣਾ ।
ਰੁੱਤ ਬਦਲਣ ਦੀਆਂ ਅਵਸਥਾਵਾਂ – ਧਰਤੀ ਸੂਰਜ ਦੀ ਪਰਿਕਰਮਾ ਕਰਦੇ ਹੋਏ 3-3 ਮਹੀਨੇ ਬਾਅਦ ਆਪਣੀ ਅਵਸਥਾ ਬਦਲਦੀ ਰਹਿੰਦੀ ਹੈ, ਜਿਸ ਨਾਲ ਰੁੱਤਾਂ ਵਿੱਚ ਪਰਿਵਰਤਨ ਆਉਂਦਾ ਹੈ । ਇਨ੍ਹਾਂ ਅਵਸਥਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
21 ਜੂਨ ਦੀ ਅਵਸਥਾ – 21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ ਅਤੇ ਦੱਖਣੀ ਧਰੁਵ ਸੂਰਜ ਤੋਂ ਦੂਰ ਹੁੰਦਾ ਹੈ । ਇਸ ਲਈ ਉੱਤਰੀ ਅਰਧ ਗੋਲੇ ਵਿੱਚ ਗਰਮੀ ਦੀ । ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਸਰਦੀ ਦੀ ਰੁੱਤ ਹੋਵੇਗੀ । ਉੱਤਰੀ ਅਰਧ ਗੋਲੇ ਦਾ ਵਧੇਰੇ ਭਾਗ ਪ੍ਰਕਾਸ਼ ਵਿੱਚ ਅਤੇ ਘੱਟ ਭਾਗ ਹਨੇਰੇ ਵਿੱਚ ਹੁੰਦਾ ਹੈ । ਇਸ ਲਈ ਉੱਥੇ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ । ਇਸ ਤੋਂ ਉਲਟ ਦੱਖਣੀ ਅਰਧ ਗੋਲੇ ਵਿੱਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ ।
23 ਸਤੰਬਰ ਦੀ ਅਵਸਥਾ – 23 ਸਤੰਬਰ ਨੂੰ ਉੱਤਰੀ ਅਤੇ ਦੱਖਣੀ ਧਰੁਵ ਦੋਵੇਂ ਹੀ ਇੱਕ ਸਮਾਨ ਸੂਰਜ ਵੱਲ ਝੁਕੇ ਹੁੰਦੇ ਹਨ । ਇਸ ਸਮੇਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਉੱਤਰੀ ਅਰਧ-ਗੋਲੇ ਵਿੱਚ ਪੱਤਝੜ ਅਤੇ ਦੱਖਣੀ ਅਰਧ ਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ ।
22 ਦਸੰਬਰ ਦੀ ਅਵਸਥਾ – 22 ਦਸੰਬਰ ਨੂੰ ਉੱਤਰੀ ਧਰੁਵ ਸੂਰਜ ਤੋਂ ਦੂਰ ਹੁੰਦਾ ਹੈ ਅਤੇ ਦੱਖਣੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ । ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ । ਇਸ ਦਿਸ਼ਾ ਵਿੱਚ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ । ਇਸ ਲਈ ਦੱਖਣੀ ਅਰਧ ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਉੱਤਰੀ ਅਰਧ ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ ।
21 ਮਾਰਚ ਦੀ ਅਵਸਥਾ – ਇਸ ਦਿਨ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ਦੋਵੇਂ ਧਰੁਵ ਇੱਕ ਸਮਾਨ ਸੂਰਜ ਵੱਲ ਝੁਕੇ ਹੁੰਦੇ ਹਨ ।ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਹੁੰਦੀ ਹੈ।