Punjab State Board PSEB 6th Class Social Science Book Solutions Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Exercise Questions and Answers.
PSEB Solutions for Class 6 Social Science Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ
SST Guide for Class 6 PSEB ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਨਕਸ਼ਾ ਕੀ ਹੈ ?
ਉੱਤਰ-
ਕਿਸੇ ਪੱਧਰੀ ਸੜਾ ਤੇ ਪੂਰੀ ਧਰਤੀ ਜਾਂ ਉਸਦੇ ਕਿਸੇ ਇੱਕ ਭਾਗ ਦਾ ਖਿੱਚਿਆ ਗਿਆ ਰੂਪ ਨਕਸ਼ਾ ਅਖਵਾਉਂਦਾ ਹੈ । ਨਕਸ਼ਾ ਇੱਕ ਪੈਮਾਨੇ ਦੇ ਅਨੁਸਾਰ ਖਿੱਚਿਆ ਜਾਂਦਾ ਹੈ । ਇਸ ਪੈਮਾਨੇ ਨੂੰ ਨਸ਼ੇ ਦਾ ਪੈਮਾਨਾ ਕਹਿੰਦੇ ਹਨ ।
ਪ੍ਰਸ਼ਨ 2.
ਗਲੋਬ ਕੀ ਹੈ ?
ਉੱਤਰ-
ਧਰਤੀ ਦੇ ਮਾਡਲ ਨੂੰ ਗਲੋਬ ਆਖਦੇ ਹਨ । ਇਸ ਵਿਚ ਇਕ ਕਿੱਲ ਹੁੰਦੀ ਹੈ । ਇਸ ਕਿੱਲ ਦਾ ਉੱਤਰੀ ਸਿਰਾ ਉੱਤਰੀ ਧਰੁੱਵ ਅਤੇ ਦੱਖਣੀ ਸਿਰਾ ਦੱਖਣੀ ਧਰੁੱਵ ਨੂੰ ਦਰਸਾਉਂਦਾ ਹੈ । ਇਸਦੇ ਵਿੱਚੋ ਵਿੱਚ ਪੂਰਬ-ਪੱਛਮ ਦਿਸ਼ਾ ਵੱਲ ਜਾਂਦੀ ਹੋਈ ਰੇਖਾ ਨੂੰ ਭੂ-ਮੱਧ ਰੇਖਾ ਆਖਦੇ ਹਨ ।
ਪ੍ਰਸ਼ਨ 3.
ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ।
ਉੱਤਰ-
ਨਕਸ਼ੇ ਅਤੇ ਗਲੋਬ ਵਿੱਚ ਹੇਠ ਲਿਖੇ ਅੰਤਰ ਹਨ-
ਨਕਸ਼ਾ | ਗਲੋਬਲ |
1. ਨਕਸ਼ਾ ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਇੱਕ ਚਿੱਤਰ ਹੁੰਦਾ ਹੈ ਜਿਸ ਨੂੰ ਇਕ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ । | 1. ਗਲੋਬ ਧਰਤੀ ਦਾ ਛੋਟਾ ਪ੍ਰਤੀਰੂਪ ਹੁੰਦਾ ਹੈ । |
2. ਨਕਸ਼ੇ ‘ਤੇ ਮਹਾਂਸਾਗਰਾਂ ਅਤੇ ਮਹਾਂ-ਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਸਹੀ-ਸਹੀ ਨਹੀਂ ਦਿਖਾਏ ਜਾ ਸਕਦੇ । | 2. ਗਲੋਬ ‘ਤੇ ਮਹਾਂਸਾਗਰਾਂ ਅਤੇ ਮਹਾਂਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਬਿਲਕੁਲ ਸਹੀ ਦਿਖਾਏ ਜਾ ਸਕਦੇ ਹਨ । |
3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । | 3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ । |
ਪ੍ਰਸ਼ਨ 4.
ਨਕਸ਼ੇ ਕਿਉਂ ਬਣਾਏ ਗਏ ਹਨ ? ਇਨ੍ਹਾਂ ਦੀ ਮਹੱਤਤਾ ਦੱਸੋ ।
ਉੱਤਰ-
ਨਕਸ਼ੇ ਧਰਤੀ ਦੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਬਣਾਏ ਜਾਂਦੇ ਹਨ । ਇਹ ਸਾਡੇ ਲਈ ਬਹੁਤ ਹੀ ਉਪਯੋਗੀ ਹਨ । ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ-
- ਇਹ ਸਾਨੂੰ ਕਿਸੇ ਸਥਾਨ, ਦੇਸ਼ ਜਾਂ ਮਹਾਂਦੀਪ ਦੀ ਜਾਣਕਾਰੀ ਦਿੰਦੇ ਹਨ ।
- ਮਹੱਤਵਪੂਰਨ ਸ਼ਹਿਰਾਂ ਦੇ ਗਾਈਡ ਨਕਸ਼ੇ ਤਿਆਰ ਕੀਤੇ ਜਾਂਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਸਥਾਨ ਲੱਭਣ ਵਿੱਚ ਸਹਾਇਤਾ ਕਰਦੇ ਹਨ ।
- ਨਕਸ਼ੇ ਤੋਂ ਅਸੀਂ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਦਾ ਪਤਾ ਲਗਾ ਸਕਦੇ ਹਾਂ ।
- ਇਹ ਸਾਨੂੰ ਵਪਾਰਕ ਕੇਂਦਰਾਂ, ਸੜਕਾਂ ਅਤੇ ਰੇਲ ਮਾਰਗਾਂ, ਨਦੀਆਂ ਅਤੇ ਭੌਤਿਕ ਲੱਛਣਾਂ ਦੀ ਜਾਣਕਾਰੀ ਦਿੰਦੇ ਹਨ ।
- ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਲੋੜ ਹੁੰਦੀ ਹੈ ।
- ਨਕਸ਼ੇ ਫ਼ੌਜ ਲਈ ਵੀ ਬਹੁਤ ਉਪਯੋਗੀ ਹੁੰਦੇ ਹਨ ।
ਸੱਚ ਤਾਂ ਇਹ ਹੈ ਕਿ ਨਕਸ਼ੇ ਭੂਗੋਲ ਦੇ ਵੱਖ-ਵੱਖ ਤੱਥਾਂ ਦਾ ਅਧਿਐਨ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ।
ਪ੍ਰਸ਼ਨ 5.
ਵੱਖ-ਵੱਖ ਕਿਸਮਾਂ ਦੇ ਨਕਸ਼ਿਆਂ ਦੀ ਸੂਚੀ ਬਣਾਓ ।
ਉੱਤਰ-
ਨਕਸ਼ੇ ਹੇਠ ਲਿਖੀਆਂ ਕਈ ਕਿਸਮਾਂ ਦੇ ਹੁੰਦੇ ਹਨ-
- ਭੌਤਿਕ ਨਕਸ਼ੇ
- ਇਤਿਹਾਸਕ ਨਕਸ਼ੇ
- ਵੰਡ ਸੰਬੰਧੀ ਨਕਸ਼ੇ
- ਸਥਲ ਆਕ੍ਰਿਤੀ ਨਕਸ਼ੇ
- ਐਟਲੈਸ-ਨਕਸ਼ੇ ਅਤੇ
- ਦੀਵਾਰ ਨਕਸ਼ੇ ।
ਪ੍ਰਸ਼ਨ 6.
ਨਕਸ਼ਿਆਂ ਦੇ ਕਿਹੜੇ ਥੰਮ ਹਨ ਅਤੇ ਕਿਉਂ ?
ਉੱਤਰ-
ਨਕਸ਼ੇ ਦੇ ਜ਼ਰੂਰੀ ਥੰਮ ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹ ਹਨ । ਇਹ ਥੰਮ ਇਸ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਤੋਂ ਬਿਨਾਂ ਨਕਸ਼ੇ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੈ । ਅਸਲ ਵਿੱਚ ਇਹ ਥੰਮ ਨਕਸ਼ੇ ਦੀ ਭਾਸ਼ਾ ਹਨ । ਇਨ੍ਹਾਂ ਦੀ ਮਦਦ ਨਾਲ ਹੀ ਅਸੀਂ ਕਿਸੇ ਨਕਸ਼ੇ ਤੋਂ ਉੱਚਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ 7.
ਪ੍ਰਮਾਣਿਕ ਚਿੰਨ੍ਹਾਂ ਦਾ ਚਾਰਟ ਬਣਾਓ ।
ਉੱਤਰ-
ਨਕਸ਼ੇ ਵਿਚ ਕੁੱਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ । ਇਨ੍ਹਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ । ਕੁੱਝ ਪ੍ਰਮਾਣਿਕ ਚਿੰਨ੍ਹ ਅੱਗੇ ਲਿਖੇ ਹਨ-
ਪ੍ਰਸ਼ਨ 8.
ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਦੱਸੋ ।
ਉੱਤਰ-
ਨਕਸ਼ੇ ਵਿੱਚ ਸਾਰੇ ਲੱਛਣਾਂ ਨੂੰ ਉਨ੍ਹਾਂ ਦੀ ਸਹੀ ਆਕ੍ਰਿਤੀ ਜਾਂ ਆਕਾਰ ਦੇ ਅਨੁਸਾਰ ਵਿਖਾਉਣਾ ਕਠਿਨ ਹੈ । ਇਸ ਲਈ ਇਨ੍ਹਾਂ ਨੂੰ ਦਰਸਾਉਣ ਲਈ ਵੱਖ-ਵੱਖ ਚਿੰਨ੍ਹਾਂ ਜਾਂ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ । ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ । ਚਿੰਨ੍ਹਾਂ ਦੇ ਸੰਬੰਧ ਵਿੱਚ ਇੱਕ ਕਠਿਨਾਈ ਇਹ ਆਉਂਦੀ ਹੈ ਕਿ ਵੱਖ-ਵੱਖ ਨਕਸ਼ਿਆਂ ਵਿੱਚ ਇੱਕ ਹੀ ਲੱਛਣ ਲਈ ਅਲੱਗ-ਅਲੱਗ ਚਿੰਨ੍ਹ ਹੋ ਸਕਦੇ ਹਨ । ਇਸ ਕਠਿਨਾਈ ਨੂੰ ਪ੍ਰਮਾਣਿਕ ਚਿੰਨ੍ਹਾਂ ਦੁਆਰਾ ਦੂਰ ਕੀਤਾ ਗਿਆ ਹੈ । ਇਹ ਚਿੰਨ੍ਹ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਨਾਲ ਪ੍ਰਯੋਗ ਕੀਤੇ ਜਾਂਦੇ ਹਨ ।
ਪ੍ਰਸ਼ਨ 9.
ਰੰਗਦਾਰ ਨਕਸ਼ਿਆਂ ਵਿੱਚ ਕਿਹੜੇ-ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਆਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ
ਪਹਾੜ, ਉੱਚੀਆਂ ਧਰਤੀਆਂ, ਮੈਦਾਨ, ਦਰਿਆ, ਜੰਗਲ ਅਤੇ ਬਰਫ਼ ਨਾਲ ਢੱਕੀਆਂ ਪਹਾੜੀਆਂ।
ਉੱਤਰ-
ਭੌਤਿਕ ਆਕ੍ਰਿਤੀ | ਰੰਗ |
(1) ਪਹਾੜ | ਭੂਰਾ |
(2) ਉੱਚੀਆਂ ਧਰਤੀਆਂ | ਪੀਲਾ |
(3) ਮੈਦਾਨ | ਹਰਾ |
(4) ਦਰਿਆ | ਨੀਲਾ |
(5) ਜੰਗਲ | ਹਰਾ |
(6) ਬਰਫ਼ ਨਾਲ ਢੱਕੀਆਂ ਪਹਾੜੀਆਂ | ਚਿੱਟਾ |
ਪ੍ਰਸ਼ਨ 10.
ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਦਿਸ਼ਾਵਾਂ ਨਕਸ਼ੇ ਦਾ ਮਹੱਤਵਪੂਰਨ ਅੰਗ ਹਨ । ਆਮ ਤੌਰ ‘ਤੇ ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਨੂੰ ਦਰਸਾਉਂਦਾ ਹੈ । ਇਸਦੀ ਸਹਾਇਤਾ ਨਾਲ ਅਸੀਂ ਹੋਰ ਦਿਸ਼ਾਵਾਂ ਆਸਾਨੀ ਨਾਲ ਨਿਸ਼ਚਿਤ ਕਰ ਸਕਦੇ ਹਾਂ । ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਨਕਸ਼ੇ ਦਾ ਹੇਠਲਾ ਭਾਗ ਦੱਖਣ, ਸੱਜਾ ਭਾਗ ਪੁਰਬ ਅਤੇ ਖੱਬਾ ਭਾਗ ਪੱਛਮ ਦਿਸ਼ਾ ਵੱਲ ਸੰਕੇਤ ਕਰਦਾ ਹੈ ।
ਪ੍ਰਸ਼ਨ 11.
ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ ?
ਉੱਤਰ-
ਨਕਸ਼ੇ ਦਾ ਪੈਮਾਨਾ ਇੱਕ ਤਰ੍ਹਾਂ ਦੀ ਮਾਪ ਰੇਖਾ ਹੁੰਦੀ ਹੈ । ਇਹ ਧਰਾਤਲ ‘ਤੇ ਕਿਸੇ ਦੋ ਬਿੰਦੁਆਂ ਦੇ ਵਿਚਕਾਰ ਦੀ ਵਾਸਤਵਿਕ ਦੁਰੀ ਅਤੇ ਨਕਸ਼ੇ ‘ਤੇ ਉਨ੍ਹਾਂ ਦੋ ਬਿੰਦੂਆਂ ਦੇ ਵਿਚਕਾਰ ਦੀ ਦੁਰੀ ਦਾ ਅਨੁਪਾਤ ਹੁੰਦਾ ਹੈ । ਅਸਲ ਵਿੱਚ ਅਸੀਂ ਨਕਸ਼ੇ ‘ਤੇ ਧਰਾਤਲ ਦੀ ਲੰਬੀ ਦੂਰੀ ਨੂੰ ਨਹੀਂ ਦਿਖਾ ਸਕਦੇ । ਇਸ ਲਈ ਅਸੀਂ ਇਸਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਉਸਨੂੰ ਨਕਸ਼ੇ ‘ਤੇ ਦਿਖਾਉਂਦੇ ਹਾਂ । ਉਦਾਹਰਨ ਲਈ, ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਲੈਂਦੇ ਹਾਂ । ਨਕਸ਼ੇ ‘ਤੇ ਅਸੀਂ ਇਸ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ । ਇਸ ਤਰ੍ਹਾਂ ਜੋ ਪੈਮਾਨਾ ਬਣੇਗਾ, ਉਹ ਇਸ ਤਰ੍ਹਾਂ ਹੋਵੇਗਾ-1 ਸੈਂਟੀਮੀਟਰ = 100 ਕਿਲੋਮੀਟਰ ।
ਇਸ ਤਰ੍ਹਾਂ ਨਕਸ਼ੇ ਦਾ ਪੈਮਾਨਾ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਜਾਣਨ ਵਿੱਚ ਸਾਡੀ ਸਹਾਇਤਾ ਕਰਦਾ ਹੈ ।
ਪ੍ਰਸ਼ਨ 12.
ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ?
ਉੱਤਰ-
ਨਕਸ਼ੇ ਉੱਤੇ ਕੁਝ ਭੌਤਿਕ ਲੱਛਣਾਂ ਨੂੰ ਸੰਕੇਤਾਂ ਦੁਆਰਾ ਦਿਖਾਇਆ ਜਾਂਦਾ ਹੈ । ਇਨ੍ਹਾਂ ਨੂੰ ਨਕਸ਼ਾ ਸੰਕੇਤ ਕਹਿੰਦੇ ਹਨ । ਸੰਕੇਤ ਦੀ ਸਹਾਇਤਾ ਨਾਲ ਅਸੀਂ ਦਿਖਾਏ ਗਏ ਲੱਛਣ ਨੂੰ ਆਸਾਨੀ ਨਾਲ ਪਹਿਚਾਣ ਸਕਦੇ ਹਾਂ ਅਤੇ ਉਸ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ‘ਤੇ ਜੇਕਰ ਅਸੀਂ ਕੋਈ ਪਰਬਤ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਲਈ ਲ ਸੰਕੇਤ ਨਿਸ਼ਚਿਤ ਕਰ ਸਕਦੇ ਹਾਂ ।
PSEB 6th Class Social Science Guide ਨਕਸ਼ੇ-ਸਾਡੇ ਕਿਵੇਂ ਮਦਦਗਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ਦੇ ਧਰਾਤਲੀ ਰੂਪ ਦਰਸਾਉਣ ਵਾਲੇ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਧਰਾਤਲੀ ਅਤੇ ਭੌਤਿਕ ਨਕਸ਼ਾ ।
ਪ੍ਰਸ਼ਨ 2.
ਇਤਿਹਾਸਿਕ ਨਕਸ਼ਿਆਂ ਦੁਆਰਾ ਕੀ ਦਰਸਾਇਆ ਜਾਂਦਾ ਹੈ ? ਇਕ ਉਦਾਹਰਣ ਦਿਓ ।
ਉੱਤਰ-
ਇਤਿਹਾਸਿਕ ਤੱਥ ਜਿਵੇਂ, ਸੱਭਿਅਤਾਵਾਂ ਦਾ ਵਿਸਥਾਰ ।
ਪ੍ਰਸ਼ਨ 3.
ਪੁਸਤਕ ਦੇ ਰੂਪ ਵਿਚ ਦਿੱਤੇ ਗਏ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਐਟਲਸ ਨਕਸ਼ੇ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਤੁਸੀਂ ਕਿਸੇ ਖੇਤਰ ਦਾ ਭੂਗੋਲਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ । ਇਸ ਲਈ
ਤੁਹਾਨੂੰ ਹੇਠਾਂ ਲਿਖਿਆਂ ਵਿਚੋਂ ਕੀ ਚਾਹੀਦਾ ਹੋਵੇਗਾ ?
(ੳ) ਉਸ ਖੇਤਰ ਦਾ ਨਕਸ਼ਾ
(ਅ) ਉੱਥੋਂ ਦੇ ਲੋਕਾਂ ਦੀ ਸੰਖਿਆ
(ੲ) ਉੱਥੋਂ ਦੇ ਲੋਕਾਂ ਦੀ ਸਰੀਰਕ ਬਨਾਵਟ ।
ਉੱਤਰ-
(ੳ) ਉਸ ਖੇਤਰ ਦਾ ਨਕਸ਼ਾ
ਪ੍ਰਸ਼ਨ 2.
ਤੁਹਾਡੇ ਕੋਲ ਇਕ ‘ਵਸਤੂ ਨਕਸ਼ਾ’ ਹੈ ।ਇਹ ਅੱਗੇ ਵਿੱਚ ਕੀ ਦਰਸਾਵੇਗਾ ?
(ਉ) ਕੁਦਰਤੀ ਅਤੇ ਮਾਨਵ ਦੁਆਰਾ ਨਿਰਮਿਤ ਥਲ ਆਕ੍ਰਿਤੀਆਂ ।
(ਅ) ਇਤਿਹਾਸਿਕ ਲੜਾਈਆਂ ਅਤੇ ਸੱਭਿਅਤਾਵਾਂ ਦਾ ਵਿਸਥਾਰ ॥
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।
ਉੱਤਰ-
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।
ਖਾਲੀ ਥਾਂਵਾਂ ਭਰੋ :
1. ਫ਼ਸਲਾਂ ਅਤੇ ਖਣਿਜਾਂ ਦੀ ਵੰਡ ……………………….. ਨਕਸ਼ਿਆਂ ਦੁਆਰਾ ਦਰਸਾਈ ਜਾਂਦੀ ਹੈ ।
2. ਗਲੋਬ ਧਰਤੀ ਦੀ ਤਰ੍ਹਾਂ …………………………. ਆਕਾਰ ਦਾ ਹੁੰਦਾ ਹੈ ।
3. ਨਕਸ਼ੇ ਦੇ ਪ੍ਰਮਾਣਿਕ ਚਿੰਨ੍ਹ …………………………. ਚਿੰਨ੍ਹ ਹੁੰਦੇ ਹਨ ।
ਉੱਤਰ-
1. ਵੰਡ ਸੰਬੰਧੀ,
2. ਗੋਲ,
3. ਆਕ੍ਰਿਤੀ ।
ਸਹੀ (√) ਅਤੇ ਗ਼ਲਤ (×) ਕਥਨ :
1. ਐਟਲਸ ਨਕਸ਼ੇ ਵੱਡੇ ਪੈਮਾਨੇ ‘ਤੇ ਆਧਾਰਿਤ ਹੁੰਦੇ ਹਨ ।
2. ਬਲ ਆਕ੍ਰਿਤੀ ਨਕਸ਼ਿਆਂ-ਮਾਨਵ ਨਿਰਮਿਤ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ ।
3. ਨਕਸ਼ਾ ਇਕ ਪੈਮਾਨੇ ਦੇ ਅਨੁਸਾਰ ਸਮਤਲ ਸਤਹ ‘ਤੇ ਖਿੱਚਿਆ ਜਾਂਦਾ ਹੈ ।
ਉੱਤਰ-
1. (×)
2. (√)
3. (√)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਖਾ-ਚਿੱਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਤੀ ‘ਤੇ ਵਾਸਤਵਿਕ ਦੂਰੀਆਂ ਨੂੰ ਮਾਪੇ ਬਿਨਾਂ ਕਲਪਨਾ ਨਾਲ ਬਣਾਇਆ ਗਿਆ ਚਿੱਤਰ ਰੇਖਾ-ਚਿੱਤਰ ਅਖਵਾਉਂਦਾ ਹੈ ।
ਪ੍ਰਸ਼ਨ 2.
ਦਿਸ਼ਾ ਸੂਚਕ ਯੰਤਰ ਦੀ ਖੋਜ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਹੋਈ ਸੀ ?
ਉੱਤਰ-
ਚੀਨ ਵਿੱਚ ।
ਪ੍ਰਸ਼ਨ 3.
ਦਿਸ਼ਾ-ਬਿੰਦੂ ਕਿਸ ਨੂੰ ਆਖਦੇ ਹਨ ?
ਉੱਤਰ-
ਚਾਰੇ ਮੁੱਖ ਦਿਸ਼ਾਵਾਂ ਨੂੰ ਦਿਸ਼ਾ-ਬਿੰਦੂ ਆਖਦੇ ਹਨ । ਉੱਤਰ, ਦੱਖਣ, ਪੂਰਬ ਅਤੇ ਪੱਛਮ ਚਾਰ ਮੁੱਖ ਦਿਸ਼ਾਵਾਂ ਹਨ ।
ਪ੍ਰਸ਼ਨ 4.
ਪਾਣੀ ਵਾਲੇ ਭਾਗਾਂ ਨੂੰ ਦਿਖਾਉਣ ਲਈ ਕਿਹੜੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨੀਲੇ ਰੰਗ ਦੀ ।
ਪ੍ਰਸ਼ਨ 5.
ਧਰਤੀ ਅਤੇ ਨਕਸ਼ੇ ‘ਤੇ ਦੂਰੀ ਦੇ ਅਨੁਪਾਤ ਨੂੰ ਦਰਸਾਉਣ ਵਾਲਾ ਪੈਮਾਨਾ ਕੀ ਅਖਵਾਉਂਦਾ ਹੈ ।
ਉੱਤਰ-
ਰੇਖਾਵੀ ਪੈਮਾਨਾ ।
ਪ੍ਰਸ਼ਨ 6.
ਛੋਟੇ ਪੈਮਾਨੇ ਦਾ ਨਕਸ਼ਾ ਕੀ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਛੋਟੇ ਨਕਸ਼ੇ ਵਿੱਚ ਇਕ ਵੱਡੇ ਖੇਤਰ ਨੂੰ ਦਰਸਾਇਆ ਜਾਂਦਾ ਹੈ, ਤਾਂ ਉਸਨੂੰ ਛੋਟੇ ਪੈਮਾਨੇ ਦਾ ਨਕਸ਼ਾ ਕਹਿੰਦੇ ਹਨ ।
ਪ੍ਰਸ਼ਨ 7.
ਵੱਡੇ ਪੈਮਾਨੇ ਦੇ ਨਕਸ਼ੇ ਦਾ ਇੱਕ ਮਹੱਤਵ ਦੱਸੋ ।
ਉੱਤਰ-
ਅਜਿਹੇ ਨਕਸ਼ੇ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਜਾ ਸਕਦੀ ਹੈ ।
ਪ੍ਰਸ਼ਨ 8.
ਨਕਸ਼ੇ ਵਿੱਚ ਚਿੰਨ੍ਹਾਂ ਅਤੇ ਰੰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਚਿੰਨ੍ਹਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੱਜ-ਕਲ੍ਹ ਗਲੋਬ ਨੂੰ ਪ੍ਰਯੋਗ ਕਰਨਾ ਜ਼ਿਆਦਾ ਸੁਵਿਧਾਜਨਕ ਹੋ ਗਿਆ ਹੈ । ਕਿਵੇਂ ?
ਉੱਤਰ-
ਪਹਿਲਾਂ ਗਲੋਬ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣਾ ਕਠਿਨ ਸੀ । ਪਰ ਅੱਜ-ਕਲ੍ਹ ਅਜਿਹੇ ਗਲੋਬ ਆ ਗਏ ਹਨ, ਜਿਨ੍ਹਾਂ ਨੂੰ ਮੋੜ ਕੇ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ, ਲੋੜ ਪੈਣ ‘ਤੇ ਇਨ੍ਹਾਂ ਨੂੰ ਗੁਬਾਰੇ ਦੀ ਤਰ੍ਹਾਂ ਫੁਲਾਇਆ ਜਾ ਸਕਦਾ ਹੈ । ਕੁੱਝ ਅਜਿਹੇ ਗਲੋਬ ਵੀ ਹਨ, ਜਿਨ੍ਹਾਂ ਵਿੱਚ ਪਰਬਤ, ਪਠਾਰਾਂ ਅਤੇ ਮੈਦਾਨਾਂ ਨੂੰ ਉਨ੍ਹਾਂ ਦੀ ਉੱਚਾਈ ਦੇ ਅਨੁਸਾਰ ਦਰਸਾਇਆ ਗਿਆ ਹੈ । ਇਸ ਉੱਚਾਈ ਨੂੰ ਅਸੀਂ ਹੱਥ ਨਾਲ ਛੂਹ ਕੇ ਮਹਿਸੂਸ ਕਰ ਸਕਦੇ ਹਾਂ ।
ਪ੍ਰਸ਼ਨ 2.
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ ? ਹਰੇਕ ਦੀਆਂ ਦੋ-ਦੋ ਉਦਾਹਰਨਾਂ ਦਿਓ ।
ਉੱਤਰ-
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-ਵੱਡੇ ਪੈਮਾਨੇ ਦੇ ਨਕਸ਼ੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ । ਕਿਸੇ ਪਿੰਡ ਜਾਂ ਸ਼ਹਿਰ ਦਾ ਨਕਸ਼ਾ ਵੱਡੇ ਪੈਮਾਨੇ ਦਾ ਨਕਸ਼ਾ ਹੁੰਦਾ ਹੈ । ਇਸ ਤੋਂ ਉਲਟ ਕਿਸੇ ਦੇਸ਼, ਮਹਾਂਦੀਪ ਜਾਂ ਪੂਰੇ ਵਿਸ਼ਵ ਦਾ ਨਕਸ਼ਾ ਛੋਟੇ ਪੈਮਾਨੇ ਦੇ ਨਕਸ਼ੇ ਦਾ ਉਦਾਹਰਨ ਹੈ ।
ਪ੍ਰਸ਼ਨ 3.
ਵੰਡ ਸੰਬੰਧੀ ਨਕਸ਼ਿਆਂ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਕੁੱਝ ਨਕਸ਼ੇ ਕਿਸੇ ਵਿਸ਼ੇਸ਼ ਲੱਛਣ ਦੀ ਜਾਣਕਾਰੀ ਦਿੰਦੇ ਹਨ । ਅਜਿਹੇ ਨਕਸ਼ਿਆਂ ਨੂੰ ਵੰਡ ਸੰਬੰਧੀ ਨਕਸ਼ੇ ਕਹਿੰਦੇ ਹਨ । ਉਦਾਹਰਨ ਲਈ, ਵਰਖਾ ਦੀ ਵੰਡ, ਸੜਕਾਂ ਦੇ ਜਾਲ ਅਤੇ ਖਣਿਜਾਂ ਦੀ ਵੰਡ ਨੂੰ ਦਰਸਾਉਣ ਵਾਲੇ ਨਕਸ਼ੇ ਵੰਡ ਸੰਬੰਧੀ ਨਕਸ਼ੇ ਅਖਵਾਉਂਦੇ ਹਨ ।
ਪ੍ਰਸ਼ਨ 4.
ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਕਿਉਂ ਨਹੀਂ ਹੋ ਸਕਦੇ ?
ਉੱਤਰ-
ਗਲੋਬ ’ਤੇ ਮਹਾਂਦੀਪਾਂ ਅਤੇ ਮਹਾਂਸਾਗਰਾਂ ਦੀ ਆਕ੍ਰਿਤੀ ਨੂੰ ਸਹੀ-ਸਹੀ ਦਿਖਾਇਆ ਜਾ ਸਕਦਾ ਹੈ । ਗਲੋਬ ‘ਤੇ ਦੂਰੀਆਂ ਅਤੇ ਦਿਸ਼ਾਵਾਂ ਵੀ ਬਿਲਕੁਲ ਸਹੀ ਦਿਖਾਈਆਂ ਜਾ ਸਕਦੀਆਂ ਹਨ । ਇਸ ਤੋਂ ਉਲਟ ਨਕਸ਼ੇ ‘ਤੇ ਅਜਿਹਾ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਸਾਡੀ ਧਰਤੀ ਗੋਲ ਹੈ ਜਦ ਕਿ ਨਕਸ਼ੇ ਪੱਧਰੀ ਸਤਾ ‘ਤੇ ਬਣਾਏ ਜਾਂਦੇ ਹਨ । ਕਿਸੇ ਗੋਲ ਆਕ੍ਰਿਤੀ ਨੂੰ ਪੂਰੀ ਤਰ੍ਹਾਂ ਨਾਲ ਪੱਧਰਾ ਕਰਨਾ ਅਸੰਭਵ ਹੈ । ਇਸ ਲਈ ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਨਹੀਂ ਹੁੰਦੇ ।
ਪ੍ਰਸ਼ਨ 5.
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ-
ਛੋਟਾ ਪੈਮਾਨਾ | ਵੱਡਾ ਪੈਮਾਨਾ |
1. ਛੋਟੇ ਪੈਮਾਨੇ ਦੇ ਨਕਸ਼ੇ ਕਿਸੇ ਮਹਾਂਦੀਪ ਜਾਂ ਦੇਸ਼ ਦੇ ਨਕਸ਼ੇ ਹੁੰਦੇ ਹਨ । | 1. ਵੱਡੇ ਪੈਮਾਨੇ ਦੇ ਨਕਸ਼ੇ ਦੇਸ਼ ਜਾਂ ਖੇਤਰ ਦੇ ਕਿਸੇ ਵਿਸ਼ੇਸ਼ ਭਾਗ ਨੂੰ ਪ੍ਰਦਰਸ਼ਿਤ ਕਰਦੇ ਹਨ । |
2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਨਹੀਂ ਦਿਖਾਏ ਜਾ ਸਕਦੇ । | 2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਦਿਖਾਏ ਜਾ ਸਕਦੇ ਹਨ । |
ਪ੍ਰਸ਼ਨ 6.
ਉਨ੍ਹਾਂ ਹਾਲਤਾਂ ਨੂੰ ਸੂਚੀਬੱਧ ਕਰੋ, ਜਿਨ੍ਹਾਂ ਵਿੱਚ ਗਲੋਬ ਨਕਸ਼ੇ ਤੋਂ ਕਿਤੇ ਜ਼ਿਆਦਾ ਉਪਯੋਗੀ ਹੈ ।
ਉੱਤਰ-
ਗਲੋਚ ਹੇਠ ਲਿਖੀਆਂ ਹਾਲਤਾਂ ਵਿੱਚ ਨਕਸ਼ੇ ਤੋਂ ਜ਼ਿਆਦਾ ਉਪਯੋਗੀ ਹੁੰਦਾ ਹੈ-
- ਧਰਤੀ ਦੀ ਸਹੀ ਆਕ੍ਰਿਤੀ ਦੇਖਣ ਲਈ ।
- ਮਹਾਂਸਾਗਰਾਂ ਦੇ ਆਕਾਰ ਅਤੇ ਧਰੁਵਾਂ ਦੀ ਸਥਿਤੀ ਜਾਣਨ ਲਈ ।
- ਧਰਤੀ ਦੀਆਂ ਦੈਨਿਕ ਅਤੇ ਵਾਰਸ਼ਿਕ ਗਤੀਆਂ ਨੂੰ ਸਮਝਣ ਲਈ ।
- ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਦੇ ਜਾਲ ਦਾ ਸਹੀ ਰੂਪ ਦੇਖਣ ਲਈ ।
ਪ੍ਰਸ਼ਨ 7.
ਗਲੋਬ ਦੀਆਂ ਕੀ ਕਮੀਆਂ ਹਨ ?
ਉੱਤਰ-
ਗਲੋਬ ਵਿੱਚ ਹੇਠ ਲਿਖੀਆਂ ਕਮੀਆਂ ਹਨ-
- ਗਲੋਬ ਦੀ ਵਰਤੋਂ ਸਿਰਫ਼ ਪੂਰੀ ਧਰਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੀ ਕੀਤੀ ਜਾ ਸਕਦੀ ਹੈ ।
- ਗਲੋਬ ਨੂੰ ਨਸ਼ੇ ਦੀ ਤਰ੍ਹਾਂ ਦੀਵਾਰ ‘ਤੇ ਨਹੀਂ ਲਟਕਾਇਆ ਜਾ ਸਕਦਾ ।
- ਗਲੋਬ ਨੂੰ ਪੁਸਤਕਾਂ ਵਿੱਚ ਨਹੀਂ ਦਿੱਤਾ ਜਾ ਸਕਦਾ ।
- ਗਲੋਬ ‘ਤੇ ਪੈਮਾਨੇ ਦੀ ਸਹਾਇਤਾ ਨਾਲ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਨਹੀਂ ਮਾਪੀ ਜਾ ਸਕਦੀ ।
- ਗਲੋਬ ‘ਤੇ ਵੱਖ-ਵੱਖ ਦੇਸ਼ਾਂ ਦਾ ਤੁਲਨਾਤਮਕ ਅਧਿਐਨ ਨਹੀਂ ਕੀਤਾ ਜਾ ਸਕਦਾ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਨਕਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ । ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਅਲੱਗ-ਅਲੱਗ ਤਰ੍ਹਾਂ ਨਾਲ ਕੀਤੀ ਜਾਂਦੀ ਹੈ । ਕੁੱਝ ਮੁੱਖ ਨਕਸ਼ਿਆਂ ਦਾ ਵਰਣਨ ਇਸ ਤਰ੍ਹਾਂ ਹੈ-
- ਭੌਤਿਕ ਨਕਸ਼ੇ – ਇਹ ਨਕਸ਼ੇ ਕਿਸੇ ਮਹਾਂਦੀਪ ਜਾਂ ਕਿਸੇ ਦੇਸ਼ ਦੇ ਭੌਤਿਕ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹਨ । ਇਨ੍ਹਾਂ ਵਿੱਚ ਪਰਬਤ, ਪਠਾਰ, ਮੈਦਾਨ ਆਦਿ ਧਰਾਤਲੀ ਰੂਪ ਦਿਖਾਏ ਜਾਂਦੇ ਹਨ ।
- ਇਤਿਹਾਸਕ ਨਕਸ਼ੇ – ਇਹ ਨਕਸ਼ੇ ਇਤਿਹਾਸਕ ਘਟਨਾਵਾਂ, ਮਹੱਤਵਪੂਰਨ ਲੜਾਈਆਂ, ਸਭਿਅਤਾਵਾਂ ਦੇ ਵਿਸਤਾਰ ਅਤੇ ਯਾਤਰਾਵਾਂ ਆਦਿ ਦਾ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ ।
- ਵੰਡ ਸੰਬੰਧੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਫ਼ਸਲਾਂ, ਖਣਿਜਾਂ, ਜਨਸੰਖਿਆ ਆਦਿ ਦੀ ਵੰਡ ਦਿਖਾਈ ਜਾਂਦੀ ਹੈ । ਇਨ੍ਹਾਂ ਨੂੰ ਵਸਤੂ-ਨਕਸ਼ੇ ਵੀ ਆਖਿਆ ਜਾਂਦਾ ਹੈ ।
- ਸਥਲ-ਆਕ੍ਰਿਤੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ । ਸੜਕਾਂ ਅਤੇ ਰੇਲ-ਮਾਰਗਾਂ ਦੇ ਨਕਸ਼ੇ ਇਸੇ ਤਰ੍ਹਾਂ ਦੇ ਨਕਸ਼ੇ ਹਨ । ਇਹ ਹਰੇਕ ਦੇਸ਼ ਦੇ ਸਰਵੇ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਹਨ ।
- ਐਟਲੈਸ-ਨਕਸ਼ੇ – ਇਹ ਨਕਸ਼ੇ ਛੋਟੇ ਪੈਮਾਨੇ ‘ਤੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਵਿਸਤਾਰ ਦਿੱਤਾ ਹੁੰਦਾ ਹੈ । ਵਿਦਿਆਰਥੀਆਂ ਲਈ ਇਹ ਨਕਸ਼ੇ ਬਹੁਤ ਹੀ ਲਾਹੇਵੰਦ ਹੁੰਦੇ ਹਨ ।
- ਦੀਵਾਰ-ਨਕਸ਼ੇ – ਇਹ ਐਟਲੈਸ ਨਕਸ਼ਿਆਂ ਨਾਲੋਂ ਵੱਡੇ ਹੁੰਦੇ ਹਨ । ਇਹ ਕਿਸੇ ਨੂੰ ਪੜ੍ਹਾਉਣ ਅਤੇ ਸਮਝਾਉਣ ਲਈ ਵਰਤੇ ਜਾਂਦੇ ਹਨ ।