Punjab State Board PSEB 6th Class Social Science Book Solutions History Chapter 9 ਆਦਿ ਮਨੁੱਖ : ਪੱਥਰ ਯੁੱਗ Textbook Exercise Questions and Answers.
PSEB Solutions for Class 6 Social Science History Chapter 9 ਆਦਿ ਮਨੁੱਖ : ਪੱਥਰ ਯੁੱਗ
SST Guide for Class 6 PSEB ਆਦਿ ਮਨੁੱਖ : ਪੱਥਰ ਯੁੱਗ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ :
ਪ੍ਰਸ਼ਨ 1.
‘ਪੁਰਾਣਾ ਪੱਥਰ ਯੁੱਗ’ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
‘ਪੁਰਾਣਾ ਪੱਥਰ ਯੁੱਗ’ ਉਸ ਯੁੱਗ ਨੂੰ ਕਿਹਾ ਜਾਂਦਾ ਹੈ ਜਦੋਂ ਮਨੁੱਖ ਇੱਕ ਸ਼ਿਕਾਰੀ ਅਤੇ ਸੰਹਿਕ ਸੀ । ਇਸ ਯੁੱਗ ਵਿੱਚ ਮਨੁੱਖ ਦਾ ਜੀਵਨ ਕੁਦਰਤੀ ਵਸਤਾਂ ‘ਤੇ ਨਿਰਭਰ ਸੀ । ਉਸਨੂੰ ਅੱਗ ਦਾ ਕੋਈ ਗਿਆਨ ਨਹੀਂ ਸੀ, ਇਸ ਲਈ ਉਹ ਜੰਗਲੀ ਕੰਦ-ਮੂਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾਂਦਾ ਸੀ । ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਉਹ ਝੰਡ ਬਣਾ ਕੇ ਰਹਿੰਦਾ ਸੀ ।ਉਹ ਰਾਤ ਨੂੰ ਦਰੱਖ਼ਤਾਂ ‘ਤੇ ਜਾਂ ਗੁਫ਼ਾਵਾਂ ਵਿੱਚ ਰਹਿੰਦਾ ਸੀ । ਉਹ ਆਮ ਤੌਰ ‘ਤੇ ਨੰਗਾ ਰਹਿੰਦਾ ਸੀ, ਪਰ ਕਦੇ-ਕਦੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਜਾਨਵਰਾਂ ਦੀਆਂ ਖੱਲਾਂ, ਦਰੱਖ਼ਤਾਂ ਦੇ ਪੱਤਿਆਂ ਅਤੇ ਛਿਲਕਿਆਂ ਨਾਲ ਢੱਕ ਲੈਂਦਾ ਸੀ । ਜਾਨਵਰਾਂ ਦੇ ਸ਼ਿਕਾਰ ਲਈ ਉਹ ਪੱਥਰ ਦੇ ਬਣੇ ਹਥਿਆਰਾਂ ਜਾਂ ਦਰੱਖ਼ਤਾਂ ਦੀਆਂ ਟਹਿਣੀਆਂ ਦੀ ਵਰਤੋਂ ਕਰਦਾ ਸੀ ।
ਪ੍ਰਸ਼ਨ 2.
ਨਵੇਂ ਪੱਥਰ ਯੁੱਗ ਦੇ ਪੰਜ ਮਹੱਤਵਪੂਰਨ ਲੱਛਣ ਦੱਸੋ ।
ਉੱਤਰ-
ਪੱਥਰ ਯੁੱਗ ਦੇ ਤੀਸਰੇ ਅਤੇ ਅੰਤਿਮ ਯੁੱਗ ਨੂੰ ‘ਨਵਾਂ ਪੱਥਰ ਯੁੱਗ’ ਕਿਹਾ ਜਾਂਦਾ । ਹੈ । ਇਸ ਯੁੱਗ ਦੇ ਪੰਜ ਮਹੱਤਵਪੁਰਨ ਲੱਛਣ ਹੇਠ ਲਿਖੇ ਸਨ-
- ਮਨੁੱਖ ਇੱਕ ਥਾਂ ਟਿਕ ਕੇ ਰਹਿਣ ਲੱਗਾ ਸੀ । ਉਸਨੇ ਅਨਾਜ ਉਗਾਉਣਾ ਅਤੇ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ ਸੀ ।
- ਮਨੁੱਖ ਦੇ ਔਜ਼ਾਰ ਪਹਿਲਾਂ ਨਾਲੋਂ ਤੇਜ਼ ਅਤੇ ਹਲਕੇ ਸਨ ਜਿਨ੍ਹਾਂ ਨਾਲ ਉਸ ਦੀ ਕੰਮ ਕਰਨ ਦੀ ਸਮਰੱਥਾ ਵੱਧ ਗਈ ਸੀ ।
- ਮਨੁੱਖ ਨੇ ਭੋਜਨ ਪਕਾਉਣ ਅਤੇ ਰੱਖਣ ਲਈ ਪੱਕੀ ਮਿੱਟੀ ਦੇ ਬਰਤਨ ਬਣਾਉਣੇ ਸਿੱਖ ਲਏ ਸਨ ।
- ਮਨੁੱਖ ਨੇ ਗੁਫ਼ਾਵਾਂ ਦੀਆਂ ਦੀਵਾਰਾਂ ‘ਤੇ ਚਿੱਤਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ।
- ਮਨੁੱਖ ਕੀਮਤੀ ਪੱਥਰਾਂ, ਪੱਕੀ ਮਿੱਟੀ ਅਤੇ ਹਾਥੀ ਦੰਦ ਆਦਿ ਦੇ ਮਣਕੇ ਬਣਾ ਕੇ ਉਨ੍ਹਾਂ ਦੀ ਗਹਿਣਿਆਂ ਦੇ ਰੂਪ ਵਿੱਚ ਵਰਤੋਂ ਕਰਨ ਲੱਗਾ ਸੀ ।
ਪ੍ਰਸ਼ਨ 3.
ਮੱਧ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੱਧ ਪੱਥਰ ਯੁੱਗ ਦਾ ਆਰੰਭ ਪੁਰਾਤਨ ਪੱਥਰ ਯੁੱਗ ਤੋਂ ਬਾਅਦ ਹੋਇਆ । ਇਸ ਯੁੱਗ ਵਿੱਚ ਮਨੁੱਖ ਦੇ ਜੀਵਨ ਪੱਧਰ ਵਿੱਚ ਕੁਝ ਸੁਧਾਰ ਹੋਇਆ । ਉਸਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ । ਉਸਨੇ ਟੁੱਟੇ ਹੋਏ ਪੱਥਰਾਂ ਦੇ ਟੁਕੜਿਆਂ ਦੀ ਥਾਂ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ ਜਿਵੇਂ ਕੁਹਾੜੀ, ਭਾਲੇ, ਗੰਡਾਸੇ ਆਦਿ ਬਣਾਉਣੇ ਸ਼ੁਰੂ ਕਰ ਦਿੱਤੇ । ਉਹ ਇਹਨਾਂ ਔਜ਼ਾਰਾਂ ਅਤੇ ਹਥਿਆਰਾਂ ਨੂੰ ਲੱਕੜੀ ਦੀ ਲੰਬੀ ਸੋਟੀ ਨਾਲ ਬੰਨ੍ਹ ਕੇ ਵਰਤੋਂ ਕਰਨ ਲੱਗਾ | ਉਸਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਅਨਾਜ ਨੂੰ ਕਾਫ਼ੀ ਸਮੇਂ ਤੱਕ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ । ਇਸ ਲਈ ਉਸਨੇ ਅਨਾਜ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ । ਉਹ ਗੁਫ਼ਾਵਾਂ ਤੋਂ ਇਲਾਵਾ ਲੱਕੜੀ, ਬਾਂਸ ਅਤੇ ਪੱਤਿਆਂ ਦੀਆਂ ਝੌਪੜੀਆਂ ਵੀ ਬਣਾਉਣ ਲੱਗਾ ਸੀ । ਫਲਸਰੂਪ ਮਨੁੱਖ ਪਿੰਡ ਬਣਾ ਕੇ ਸਥਾਈ ਰੂਪ ਨਾਲ ਰਹਿਣ ਲੱਗਿਆ ।
ਪ੍ਰਸ਼ਨ 4.
ਪਹੀਏ ਦੀ ਖੋਜ ਨੇ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ?
ਉੱਤਰ-
ਮਨੁੱਖ ਦੇ ਵਿਕਾਸ ਵਿੱਚ ਪਹੀਏ ਦੀ ਖੋਜ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਇਸ ਖੋਜ ਨਾਲ ਮਨੁੱਖ ਨੇ ਬੜੀ ਤੇਜ਼ੀ ਨਾਲ ਉੱਨਤੀ ਕੀਤੀ । ਇਸ ਖੋਜ ਨੇ ਮਨੁੱਖੀ ਜੀਵਨ ਨੂੰ ਕਈ ਤਰ੍ਹਾਂ ਨਾਲ ਆਸਾਨ ਬਣਾ ਦਿੱਤਾ ।
- ਪਹੀਏ ਦੀ ਵਰਤੋਂ ਜਾਨਵਰਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਵਿੱਚ ਹੋਣ ਲੱਗੀ । ਸਿੱਟੇ ਵਜੋਂ ਮਨੁੱਖ ਲਈ ਯਾਤਰਾ ਕਰਨਾ ਅਤੇ ਸਾਮਾਨ ਢੋਣਾ ਆਸਾਨ ਹੋ ਗਿਆ ।
- ਪਹੀਏ ਨੇ ਪਾਣੀ ਖਿੱਚਣ ਵਿੱਚ ਮਨੁੱਖ ਦੀ ਸਹਾਇਤਾ ਕੀਤੀ ।
- ਮਨੁੱਖ ਨੇ ਪਹੀਏ ਦੀ ਸਹਾਇਤਾ ਨਾਲ ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ ।
ਪ੍ਰਸ਼ਨ 5.
ਗੁਫ਼ਾ-ਚਿੱਤਰਕਾਰੀ ਬਾਰੇ ਇੱਕ ਨੋਟ ਲਿਖੋ ।
ਉੱਤਰ-
ਆਦਿ ਮਨੁੱਖ ਗੁਫ਼ਾਵਾਂ ਅਤੇ ਪੱਥਰ ਦੇ ਵਿਸ਼ਰਾਮ ਘਰਾਂ ਵਿੱਚ ਰਹਿੰਦੇ ਸਮੇਂ ਇਹਨਾਂ ਦੀਆਂ ਦੀਵਾਰਾਂ ‘ਤੇ ਨੁਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਮਨੁੱਖਾਂ, ਜਾਨਵਰਾਂ ਅਤੇ ਸ਼ਿਕਾਰ ਦੇ ਚਿੱਤਰ ਬਣਾਉਂਦਾ ਸੀ । ਇਹ ਚਿੱਤਰ ਆਮ ਤੌਰ ‘ਤੇ ਰੇਖਾ-ਚਿੱਤਰ ਹੁੰਦੇ ਸਨ ਪਰ ਕਈ ਵਾਰ ਉਹ ਇਹਨਾਂ ਵਿੱਚ ਰੰਗ ਵੀ ਭਰਦਾ ਸੀ । ਅਜਿਹੇ ਚਿੱਤਰ ਭਾਰਤ ਦੇ ਅਨੇਕਾਂ ਭਾਗਾਂ ਅਤੇ ਸੰਸਾਰ ਵਿੱਚ ਕਈ ਥਾਂਵਾਂ ਤੋਂ ਪ੍ਰਾਪਤ ਹੋਏ ਹਨ | ਭਾਰਤ ਵਿੱਚ ਮੱਧ ਪ੍ਰਦੇਸ਼ ਵਿੱਚ ਭੁਪਾਲ ਦੇ ਨੇੜੇ ‘ਭੀਮ ਬੈਠਕਾ’ ਦੇ ਗੁਫ਼ਾ-ਚਿੱਤਰ ਦੇਖਣ ਯੋਗ ਹਨ, ਜਿਨ੍ਹਾਂ ਵਿੱਚ ਮਨੁੱਖਾਂ ਨੂੰ ਨੱਚਦੇ ਹੋਏ ਦਿਖਾਇਆ ਗਿਆ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਪੱਥਰ ਯੁੱਗ ਵਿੱਚ ਨਾਚ ਮਨੋਰੰਜਨ ਦਾ ਇੱਕ ਸਾਧਨ ਸੀ ਅਤੇ ਲੋਕ ਸਮੂਹਾਂ ਵਿੱਚ ਨੱਚਦੇ-ਗਾਉਂਦੇ ਸਨ ।
II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਪੁਰਵ ਪੱਥਰ ਯੁੱਗ | (ਉ) ਗੁਫਾ ਮਾਨਵ |
(2) ਮੈਸੋਲਿਥਿਕ ਪੀਰਿਅਡ | (ਅ) ਗੁਫਾ ਚਿੱਤਰਕਾਰੀ |
(3) ਭੀਮ ਬੈਠਕਾ | (ੲ) ਪ੍ਰਾਚੀਨ ਪੱਥਰ ਯੁੱਗ |
(4) ਸ਼ਿਕਾਰੀ ਖਾਧ ਸੰਹਿਕ | (ਸ) ਮੱਧ ਪੱਥਰ ਯੁੱਗ |
ਉੱਤਰ-
ਸਹੀ ਜੋੜੇ-
(1) ਪੁਰਵ ਪੱਥਰ ਯੁੱਗ | (ਉ) ਗੁਫਾ ਮਾਨਵ |
(2) ਮੈਸੋਲਿਥਿਕ ਪੀਰਿਅਡ | (ਸ) ਮੱਧ ਪੱਥਰ ਯੁੱਗ |
(3) ਭੀਮ ਬੈਠਕਾ | (ਅ) ਗੁਫਾ ਚਿੱਤਰਕਾਰੀ |
(4) ਸ਼ਿਕਾਰੀ ਖਾਧ ਸੰਹਿਕ | (ਸ) ਪ੍ਰਾਚੀਨ ਪੱਥਰ ਯੁੱਗ |
III. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਪੂਰਵ ਪੱਥਰ ਯੁੱਗ ਵਿੱਚ ਮਨੁੱਖ ਖੇਤੀ ਦੇ ਲਈ ਹਲ ਚਲਾਉਂਦਾ ਸੀ ।
(2) ਅੱਗ ਦੀ ਖੋਜ ਇੱਕ ਵਿਗਿਆਨੀ ਨੇ ਕੀਤੀ ।
(3) ਪੱਥਰ ਯੁੱਗ ਦੀ ਗੁਫ਼ਾ-ਚਿੱਤਰਕਾਰੀ ਬਹੁਤ ਸਾਰੇ ਸਥਾਨਾਂ ਤੋਂ ਮਿਲੀ ਹੈ ।
(4) ਨਵ ਪੱਥਰ ਯੁੱਗ ਦਾ ਅਰਥ ਆਧੁਨਿਕ ਸਮਾਂ ਹੈ ।
ਉੱਤਰ-
(1) (×)
(2) (×)
(3) (√)
(4) (×)
PSEB 6th Class Social Science Guide ਆਦਿ ਮਨੁੱਖ : ਪੱਥਰ ਯੁੱਗ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਕ ਇਸ ਤਰ੍ਹਾਂ ਦਾ ਯੁੱਗ ਸੀ ਜਦੋਂ ਮਾਨਵ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਅਤੇ ਕੱਚਾ ਮਾਸ ਖਾਂਦਾ ਸੀ । ਕੀ ਤੁਸੀਂ ਉਸ ਯੁੱਗ ਦਾ ਨਾਂ ਦੱਸ ਸਕਦੇ ਹੋ ?
ਉੱਤਰ-
‘ਪੁਰਾਣਾ ਪੱਥਰ ਯੁੱਗ’
ਪ੍ਰਸ਼ਨ 2.
ਮਾਨਵ ਨੇ ਮਣਕੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਵਰਤੋਂ ਕੀਤੀ ?
ਉੱਤਰ-
ਕੀਮਤੀ ਪੱਥਰ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਆਦਿ ਮਨੁੱਖ ਮਿੱਟੀ ਦੇ ਬਰਤਨ ਬਣਾ ਰਿਹਾ ਹੈ । ਇਸ ਦੇ ਲਈ ਉਹ ਕਿਹੜੀ ਚੀਜ਼ ਦੀ ਵਰਤੋਂ ਕਰਦਾ ਸੀ ?
(ਉ) ਚਾਕ ਜਾਂ ਪਹੀਆ
(ਅ) ਨੁਕੀਲੇ ਪੱਥਰ
(ੲ) ਤਾਂਬੇ ਦਾ ਸਾਂਚਾ ।
ਉੱਤਰ-
(ਉ) ਚਾਕ ਜਾਂ ਪਹੀਆ
ਪ੍ਰਸ਼ਨ 2.
ਆਦਿ ਮਾਨਵ ਨੇ ਅੱਗ ਦੀ ਵਰਤੋਂ ਕਿਹੜੇ ਕੰਮ ਲਈ ਕੀਤੀ ?
(ਉ) ਧਾਤੁ ਪਿਘਲਾਉਣ
(ਅ) ਭੋਜਨ ਪਕਾਉਣ
(ੲ) ਮਿੱਟੀ ਦੇ ਬਰਤਨ ਪਕਾਉਣ ।
ਉੱਤਰ-
(ਉ) ਧਾਤੂ ਪਿਘਲਾਉਣ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ? ਯੂਨਾਨੀ ਭਾਸ਼ਾ ਵਿੱਚ ਇਸਦਾ ਕੀ ਅਰਥ ਹੈ ?
ਉੱਤਰ-
ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ‘ਪੇਲੀਓਲਿਥਿਕ ਪੀਰੀਅਡ’ ਕਹਿੰਦੇ ਹਨ । ਯੂਨਾਨੀ ਭਾਸ਼ਾ ਵਿੱਚ ਇਸ ਦਾ ਅਰਥ ‘ਪੁਰਾਣਾ ਪੱਥਰ’ ਹੈ ।
ਪ੍ਰਸ਼ਨ 2.
ਪੁਰਾਤਨ ਪੱਥਰ ਯੁੱਗ ਵਿੱਚ ਮਨੁੱਖ ਦੇ ਕਿਹੜੇ-ਕਿਹੜੇ ਔਜ਼ਾਰ ਅਤੇ ਹਥਿਆਰ ਸਨ ? ਮਨੁੱਖ ਇਹਨਾਂ ਦੀ ਵਰਤੋਂ ਕਿਸ ਲਈ ਕਰਦਾ ਸੀ ?
ਉੱਤਰ-
ਪੁਰਾਤਨ ਪੱਥਰ ਯੁੱਗ ਵਿੱਚ ਪੱਥਰ ਦੀਆਂ ਬਣੀਆਂ ਕੁਹਾੜੀਆਂ, ਭਾਲੇ ਅਤੇ ਗੰਡਾਸੇ ਆਦਿ ਮਨੁੱਖ ਦੇ ਔਜ਼ਾਰ ਅਤੇ ਹਥਿਆਰ ਸਨ । ਮਨੁੱਖ ਇਹਨਾਂ ਦੀ ਵਰਤੋਂ ਸ਼ਿਕਾਰ ਕਰਨ ਲਈ ਕਰਦਾ ਸੀ ।
ਪ੍ਰਸ਼ਨ 3.
ਪੱਥਰ ਯੁੱਗ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਇਸ ਯੁੱਗ ਵਿੱਚ ਪੱਥਰ ਦੇ ਔਜ਼ਾਰਾਂ ਅਤੇ ਹਥਿਆਰਾਂ ਦੀ ਵਰਤੋਂ ਹੁੰਦੀ ਸੀ । ਪੱਥਰ ਦੇ ਉਪਯੋਗ ਦੇ ਕਾਰਨ ਹੀ ਇਸ ਯੁੱਗ ਦਾ ਨਾਂ ਪੱਥਰ ਯੁੱਗ ਪਿਆ ।
ਪ੍ਰਸ਼ਨ 4.
ਪੁਰਾਤਨ ਪੱਥਰ ਯੁੱਗ ਦਾ ਆਰੰਭ ਕਦੋਂ ਹੋਇਆ ?
ਉੱਤਰ-
ਪੁਰਾਤਨ ਪੱਥਰ ਯੁੱਗ ਦਾ ਆਰੰਭ ਲਗਪਗ 5 ਲੱਖ ਸਾਲ ਤੋਂ ਢਾਈ ਲੱਖ ਸਾਲ ਦੇ ਵਿਚਕਾਰ ਹੋਇਆ ।
ਪ੍ਰਸ਼ਨ 5.
ਅੱਗ ਦੀ ਖੋਜ ਕਦੋਂ ਹੋਈ ?
ਉੱਤਰ-
ਅੱਗ ਦੀ ਖੋਜ ਪੁਰਾਤਨ ਪੱਥਰ ਯੁੱਗ ਦੇ ਆਖ਼ਰੀ ਪੜਾਅ ਵਿੱਚ ਹੋਈ ।
ਪ੍ਰਸ਼ਨ 6.
ਬੁੱਧੀਧਾਰੀ ਮਨੁੱਖ ਦਾ ਜਨਮ ਕਦੋਂ ਹੋਇਆ ?
ਉੱਤਰ-
ਬੁੱਧੀਧਾਰੀ ਮਨੁੱਖ ਦਾ ਜਨਮ ਪੁਰਾਤਨ ਪੱਥਰ ਯੁੱਗ ਦੇ ਆਖ਼ਰੀ ਪੜਾਅ ਵਿੱਚ ਹੋਇਆ ।
ਪ੍ਰਸ਼ਨ 7.
ਭੋਜਨ ਇਕੱਠਾ ਕਰਨ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਭੋਜਨ ਇਕੱਠਾ ਕਰਨ ਦੀ ਅਵਸਥਾ ਉਹ ਸਮਾਂ ਸੀ ਜਦੋਂ ਮਨੁੱਖ ਨੂੰ ਖੇੜੀਬਾੜੀ ਦਾ ਕੋਈ ਗਿਆਨ ਨਹੀਂ ਸੀ । ਉਹ ਕੰਦ-ਮੂਲ, ਫਲ ਆਦਿ ਇਕੱਠੇ ਕਰਕੇ ਉਨ੍ਹਾਂ ਦੀ ਭੋਜਨ ਦੇ ਰੂਪ ਵਿੱਚ ਵਰਤੋਂ ਕਰਦਾ ਸੀ । ਉਹ ਭੋਜਨ ਦੀ ਖੋਜ ਵਿੱਚ ਥਾਂ-ਥਾਂ ਘੁੰਮਦਾ ਰਹਿੰਦਾ ਸੀ ।
ਪ੍ਰਸ਼ਨ 8.
ਨਵੇਂ ਪੱਥਰ ਯੁੱਗ ਦਾ ਆਰੰਭ ਕਦੋਂ ਹੋਇਆ ?
ਉੱਤਰ-
ਨਵੇਂ ਪੱਥਰ ਯੁੱਗ ਦਾ ਆਰੰਭ ਲਗਪਗ 10,000 ਸਾਲ ਤੋਂ 12,000 ਸਾਲ ਪਹਿਲਾਂ ਹੋਇਆ ।
ਪ੍ਰਸ਼ਨ 9.
ਨਵੇਂ ਪੱਥਰ ਯੁੱਗ ਦੀ ਮੁੱਖ ਖੋਜ ਕਿਹੜੀ ਸੀ ?
ਉੱਤਰ-
ਨਵੇਂ ਪੱਥਰ ਯੁੱਗ ਦੀ ਮੁੱਖ ਖੋਜ ਪਹੀਆ ਸੀ । ਇਸ ਖੋਜ ਨਾਲ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ ।
ਪ੍ਰਸ਼ਨ 10.
ਪਹੀਏ ਦੀ ਖੋਜ ਦੇ ਦੋ ਲਾਭ ਦੱਸੋ ।
ਉੱਤਰ-
ਪਹੀਏ ਦੀ ਖੋਜ ਨਾਲ ਮਿੱਟੀ ਦੇ ਭਾਂਡੇ ਬਣਾਉਣ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਆਇਆ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੱਗ ਦੀ ਖੋਜ ਨੇ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ?
ਉੱਤਰ-
ਅੱਗ ਦੀ ਖੋਜ ਨੇ ਮਨੁੱਖ ਦੀ ਬਹੁਤ ਸਹਾਇਤਾ ਕੀਤੀ । ਹੁਣ ਮਨੁੱਖ ਨੇ ਅੱਗ ਬਾਲ ਕੇ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ । ਮਨੁੱਖ ਆਪਣੇ ਆਪ ਨੂੰ ਸਰਦੀਆਂ ਵਿੱਚ ਗਰਮ ਰੱਖਣ, ਆਪਣੀਆਂ ਗੁਫ਼ਾਵਾਂ ਅਤੇ ਵਿਸ਼ਰਾਮ ਘਰਾਂ ਵਿੱਚ ਰਾਤ ਨੂੰ ਰੌਸ਼ਨੀ ਕਰਨ ਅਤੇ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਅੱਗ ਦੀ ਵਰਤੋਂ ਕਰਦਾ ਸੀ ।
ਪ੍ਰਸ਼ਨ 2.
ਪੂਰਵ ਇਤਿਹਾਸਕ ਕਾਲ ਦੀ ਜਾਣਕਾਰੀ ਸਾਨੂੰ ਕਿਸ ਤੋਂ ਮਿਲਦੀ ਹੈ ?
ਉੱਤਰ-
ਪੂਰਵ ਇਤਿਹਾਸਕ ਕਾਲ ਦੀ ਜਾਣਕਾਰੀ ਸਾਨੂੰ ਉਨ੍ਹਾਂ ਸਥਾਨਾਂ ਦੀਆਂ ਖੁਦਾਈਆਂ ਤੋਂ ਪ੍ਰਾਪਤ ਪੁਰਾਤਨ ਵਸਤਾਂ ਤੋਂ ਮਿਲਦੀ ਹੈ, ਜਿੱਥੇ ਉਸ ਸਮੇਂ ਦੇ ਮਨੁੱਖ ਰਹਿੰਦੇ ਸਨ । ਇਨ੍ਹਾਂ ਵਸਤਾਂ ਵਿੱਚ ਮਨੁੱਖਾਂ ਅਤੇ ਜਾਨਵਰਾਂ ਦੀਆਂ ਹੱਡੀਆਂ, ਪੁਰਾਣੇ ਔਜ਼ਾਰ, ਹਥਿਆਰ ਅਤੇ ਰੋਜ਼ਾਨਾ ਵਰਤੋਂ ਹੋਣ ਵਾਲੀਆਂ ਵਸਤਾਂ ਸ਼ਾਮਲ ਹਨ ।
ਪ੍ਰਸ਼ਨ 3.
ਖੇਤੀਬਾੜੀ ਦਾ ਆਰੰਭ ਕਿਸ ਤਰ੍ਹਾਂ ਹੋਇਆ ?
ਉੱਤਰ-
ਆਦਿ ਮਨੁੱਖ ਅਨਾਜ ਦੇ ਜੋ ਦਾਣੇ ਭੂਮੀ ‘ਤੇ ਸੁੱਟ ਦਿੰਦਾ ਸੀ, ਉਨ੍ਹਾਂ ਤੋਂ ਨਵੇਂ ਪੌਦੇ ਉੱਗ ਆਉਂਦੇ ਸਨ ਅਤੇ ਬਹੁਤ ਸਾਰਾ ਅਨਾਜ ਪ੍ਰਾਪਤ ਹੁੰਦਾ ਸੀ । ਇਸ ਤਰ੍ਹਾਂ ਆਦਿ ਮਨੁੱਖ
ਨੇ ਇਹ ਸਿੱਖਣ ਦਾ ਯਤਨ ਕੀਤਾ ਕਿ ਜਲਦੀ ਅਤੇ ਵਧੀਆ ਪੈਦਾਵਾਰ ਲਈ ਮਿੱਟੀ ਵਿੱਚ ਬੀਜਾਂ ਨੂੰ ਕਦੋਂ ਬੀਜਣਾ ਚਾਹੀਦਾ ਹੈ ਅਤੇ ਖੇਤੀ ਲਈ ਭੂਮੀ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ । ਇਸ ਨਾਲ ਖੇਤੀਬਾੜੀ ਦਾ ਆਰੰਭ ਹੋਇਆ ।
ਪ੍ਰਸ਼ਨ 4.
ਖੇਤੀਬਾੜੀ ਦੀ ਖੋਜ ਦਾ ਮਨੁੱਖ ਜੀਵਨ ’ਤੇ ਕੀ ਪ੍ਰਭਾਵ ਪਿਆ ?
ਉੱਤਰ-
ਖੇਤੀਬਾੜੀ ਦੀ ਖੋਜ ਨੇ ਮਨੁੱਖ ਜੀਵਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ । ਹੁਣ ਮਨੁੱਖ ਨੂੰ ਭੋਜਨ ਦੀ ਖੋਜ ਵਿੱਚ ਇਧਰ-ਉਧਰ ਘੁੰਮਣ ਦੀ ਜ਼ਰੂਰਤ ਨਹੀਂ ਰਹੀ । ਉਸਦਾ ਖ਼ਾਨਾਬਦੋਸ਼ ਜੀਵਨ ਖ਼ਤਮ ਹੋ ਗਿਆ ਅਤੇ ਉਹ ਇੱਕ ਥਾਂ ਟਿਕ ਕੇ ਰਹਿਣ ਲੱਗਾ ।
ਪ੍ਰਸ਼ਨ 5.
ਆਦਿ ਮਨੁੱਖ ਦੇ ਕੱਪੜਿਆਂ ਅਤੇ ਗਹਿਣਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਆਦਿ ਮਨੁੱਖ ਆਪਣੇ ਆਪ ਨੂੰ ਸਰਦੀ ਅਤੇ ਵਰਖਾ ਤੋਂ ਬਚਾਉਣ ਲਈ ਜਾਨਵਰਾਂ ਦੀਆਂ ਖੱਲਾਂ ਅਤੇ ਦਰੱਖ਼ਤਾਂ ਦੀ ਛਾਲ ਤੇ ਪੱਤਿਆਂ ਨਾਲ ਆਪਣਾ ਸਰੀਰ ਢੱਕਦਾ ਸੀ । ਪੁਰਸ਼ ਅਤੇ ਇਸਤਰੀਆਂ, ਦੋਵੇਂ ਗਹਿਣਿਆਂ ਦੀ ਵਰਤੋਂ ਕਰਦੇ ਸਨ । ਇਹ ਗਹਿਣੇ ਕੀਮਤੀ ਪੱਥਰਾਂ, ਪੱਕੀ ਮਿੱਟੀ ਅਤੇ ਹਾਥੀ ਦੰਦ ਆਦਿ ਦੇ ਬਣੇ ਮਣਕੇ ਹੁੰਦੇ ਸਨ । ਲੋਕ ਅਜਿਹੇ ਗਹਿਣੇ ਆਪਣੇ ਆਪ ਬਣਾਉਂਦੇ ਸਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਦਿ ਮਨੁੱਖ ਦੇ ਜੀਵਨ ਬਾਰੇ ਲਿਖੋ ।
ਉੱਤਰ-
ਆਦਿ ਮਨੁੱਖ ਦਾ ਜੀਵਨ ਬਹੁਤ ਕਠੋਰ ਸੀ । ਉਸ ਦੇ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਖਾਨਾਬਦੋਸ਼ ਜੀਵਨ – ਉਹ ਖਾਨਾਬਦੋਸ਼ ਸੀ ਅਤੇ ਨੰਗਾ ਰਹਿੰਦਾ ਸੀ । ਆਪਣੇ ਭੋਜਨ ਦੀ ਖੋਜ ਵਿੱਚ ਉਹ ਇੱਕ ਥਾਂ ਤੋਂ ਦੂਜੀ ਥਾਂ ‘ਤੇ ਘੁੰਮਦਾ ਰਹਿੰਦਾ ਸੀ ।
2. ਭੋਜਨ – ਆਪਣੀ ਭੁੱਖ ਮਿਟਾਉਣ ਲਈ ਮਨੁੱਖ ਜੰਗਲਾਂ ਤੋਂ ਪ੍ਰਾਪਤ ਕੰਦ ਮੂਲ, ਫਲ ਜਾਂ ਜਾਨਵਰਾਂ ਦਾ ਮਾਸ ਖਾਂਦਾ ਸੀ । ਜਦੋਂ ਇੱਕ ਥਾਂ ਤੇ ਫਲ ਅਤੇ ਜਾਨਵਰ ਖ਼ਤਮ ਹੋ ਜਾਂਦੇ ਸਨ ਤਾਂ ਉਹ ਉਸ ਥਾਂ ਨੂੰ ਛੱਡ ਕੇ ਦੂਜੀ ਥਾਂ ਚਲਾ ਜਾਂਦਾ ਸੀ ।ਉਸਨੂੰ ਖੇਤੀਬਾੜੀ ਦਾ ਕੋਈ ਗਿਆਨ ਨਹੀਂ ਸੀ । ਉਹ ਅੱਗ ਬਾਲਣਾ ਵੀ ਨਹੀਂ ਜਾਣਦਾ ਸੀ । ਇਸ ਲਈ ਉਹ ਜਾਨਵਰਾਂ ਦੇ ਮਾਸ ਨੂੰ ਕੱਚਾ ਹੀ ਖਾਂਦਾ ਸੀ । ਆਪਣੀ ਪਿਆਸ ਬੁਝਾਉਣ ਲਈ ਉਹ ਨਦੀਆਂ ਦੇ ਕੰਢੇ ਰਹਿਣਾ ਪਸੰਦ ਕਰਦਾ ਸੀ ।
ਪ੍ਰਸ਼ਨ 2.
ਨਵੇਂ ਪੱਥਰ ਯੁੱਗ ਦੇ ਮਨੁੱਖ ਦੀ ਭੋਜਨ ਪੈਦਾ ਕਰਨ ਦੀ ਸਥਿਤੀ ਦੀ ਜਾਣਕਾਰੀ ਦਿਓ ।
ਉੱਤਰ-
ਨਵੇਂ ਪੱਥਰ ਯੁੱਗ ਦੇ ਆਰੰਭ ਵਿੱਚ ਮਨੁੱਖ ਭੋਜਨ ਇਕੱਠਾ ਕਰਨ ਦੀ ਅਵਸਥਾ ਤੋਂ ਭੋਜਨ ਪੈਦਾ ਕਰਨ ਦੀ ਅਵਸਥਾ ਵਿੱਚ ਆ ਗਿਆ । ਦੂਸਰੇ ਸ਼ਬਦਾਂ ਵਿੱਚ, ਮਨੁੱਖ ਖੇਤੀਬਾੜੀ ਕਰਨਾ ਸਿੱਖ ਗਿਆ ।
ਖੇਤੀਬਾੜੀ ਦੀ ਸ਼ੁਰੂਆਤ ਨਾਲ ਮਨੁੱਖ ਦਾ ਜੀਵਨ ਆਸਾਨ ਅਤੇ ਸਭਿਆ ਹੋ ਗਿਆ । ਉਸ ਨੇ ਅਨਾਜ, ਸਬਜ਼ੀਆਂ ਅਤੇ ਫਲ ਪੈਦਾ ਕਰਨੇ ਸ਼ੁਰੂ ਕਰ ਦਿੱਤੇ । ਖੇਤੀ ਕਰਨ ਲਈ ਉਸਨੇ ਆਪਣੇ ਔਜ਼ਾਰਾਂ ਅਤੇ ਹਥਿਆਰਾਂ ਵਿੱਚ ਵੀ ਪਰਿਵਰਤਨ ਕੀਤੇ । ਸਿੰਜਾਈ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਉਸਨੇ ਨਦੀਆਂ ਦੇ ਕੰਢੇ ਖੇਤੀ ਕਰਨੀ ਸ਼ੁਰੂ ਕੀਤੀ ।ਉਹ ਮੁੱਖ ਤੌਰ ਤੇ ਕਣਕ, ਚੌਲ ਅਤੇ ਜੋਂ ਉਗਾਉਂਦਾ ਸੀ ।
ਖੇਤੀਬਾੜੀ ਦੇ ਕੰਮ ਵਿੱਚ ਮਨੁੱਖ ਦਾ ਪਰਿਵਾਰ ਵੀ ਉਸ ਦੀ ਸਹਾਇਤਾ ਕਰਦਾ ਸੀ । ਇਸ ਕੰਮ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਸੀ ।
ਪ੍ਰਸ਼ਨ 3.
ਨਵੇਂ ਪੱਥਰ ਯੁੱਗ ਦੇ ਮਨੁੱਖ ਦੇ ਰਹਿਣ-ਸਹਿਣ ਦੀ ਜਾਣਕਾਰੀ ਦਿਓ ।
ਉੱਤਰ-
ਨਵਾਂ ਪੱਥਰ ਯੁੱਗ ਆਰੰਭ ਹੋਣ ਤੱਕ ਮਨੁੱਖ ਦੇ ਜੀਵਨ ਅਤੇ ਰਹਿਣ-ਸਹਿਣ ਦੇ ਢੰਗ ਵਿੱਚ ਬਹੁਤ ਸਾਰੇ ਪਰਿਵਰਤਨ ਆ ਗਏ | ਅੱਗ ਦੀ ਖੋਜ, ਨਵੇਂ ਔਜ਼ਾਰਾਂ ਦੀ ਵਰਤੋਂ, ਪਸ਼ੂ-ਪਾਲਣ ਅਤੇ ਖੇਤੀਬਾੜੀ ਦੇ ਆਰੰਭ ਨੇ ਮਨੁੱਖ ਦਾ ਜੀਵਨ ਸਭਿਆ ਬਣਾ ਦਿੱਤਾ ।
- ਸਥਿਰ ਜੀਵਨ – ਖੇਤੀਬਾੜੀ ਨੇ ਮਨੁੱਖ ਦੇ ਜੀਵਨ ਵਿੱਚ ਸਥਿਰਤਾ ਪੈਦਾ ਕਰ ਦਿੱਤੀ । ਭੋਜਨ ਪੈਦਾ ਕਰਨ ਦੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਸਭਿਆਚਾਰਕ ਵਿਕਾਸ ਦੇ ਰਸਤੇ ‘ਤੇ ਅੱਗੇ ਵਧਿਆ । ਖੇਤੀਬਾੜੀ ਨੇ ਉਸਦੀ ਭੋਜਨ ਦੀ ਲੋੜ ਨੂੰ ਪੂਰਾ ਕੀਤਾ । ਇਸ ਲਈ ਹੁਣ ਉਸਨੂੰ ਭੋਜਨ ਦੀ ਖੋਜ ਵਿੱਚ ਇੱਕ ਥਾਂ ਤੋਂ ਦੂਜੀ ਥਾਂ ‘ਤੇ ਘੁੰਮਣਾ ਨਹੀਂ ਪੈਂਦਾ ਸੀ । ਪਸ਼ੂ-ਪਾਲਣ ਦੇ ਧੰਦੇ ਦੇ ਵਿਕਾਸ ਨਾਲ ਮਨੁੱਖ ਵਿਕਾਸ ਦੇ ਰਸਤੇ ‘ਤੇ ਚੱਲ ਪਿਆ ।
- ਸਮਾਜ ਦਾ ਨਿਰਮਾਣ ਅਤੇ ਸਹਿਯੋਗ – ਨਵੇਂ ਪੱਥਰ ਯੁੱਗ ਵਿੱਚ ਜਿਹੜੇ ਲੋਕ ਖੇਤੀਬਾੜੀ ਨਹੀਂ ਕਰਦੇ ਸਨ, ਉਹ ਕਿਸਾਨਾਂ ‘ਤੇ ਨਿਰਭਰ ਸਨ । ਇਸੇ ਤਰ੍ਹਾਂ ਕਿਸਾਨ ਆਪਣੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਤਰਖਾਣਾਂ ਅਤੇ ਘੁਮਿਆਰਾਂ ‘ਤੇ ਨਿਰਭਰ ਰਹਿੰਦੇ ਸਨ । ਇਸ ਤਰ੍ਹਾਂ ਸਮਾਜ ਦਾ ਨਿਰਮਾਣ ਹੋਇਆ ਅਤੇ ਸਹਿਯੋਗ ਦੀ ਭਾਵਨਾ ਦਾ ਜਨਮ ਹੋਇਆ ।
- ਕਿਰਤ – ਵੰਡ-ਵੱਖ-ਵੱਖ ਧੰਦੇ ਅਪਣਾਉਣ ਨਾਲ ਕਿਰਤ ਦੀ ਵੰਡ ਹੋਈ ਅਤੇ ਹੌਲੀਹੌਲੀ ਕੰਮਾਂ ਵਿੱਚ ਨਿਪੁੰਨਤਾ ਵੀ ਆ ਗਈ । ਸਿੱਟੇ ਵਜੋਂ ਵਿਵਸਥਿਤ ਜੀਵਨ ਦਾ ਆਰੰਭ ਹੋਇਆ।