Punjab State Board PSEB 7th Class Computer Book Solutions Chapter 1 ਟਾਈਪਿੰਗ ਟਿਊਟਰ Textbook Exercise Questions and Answers.
PSEB Solutions for Class 7 Computer Chapter 1 ਟਾਈਪਿੰਗ ਟਿਊਟਰ
Computer Guide for Class 7 PSEB ਟਾਈਪਿੰਗ ਟਿਊਟਰ Textbook Questions and Answers
ਅਭਿਆਸ ਦੇ ਪ੍ਰਸ਼ਨ ਉੱਤਰ
1. ਖ਼ਾਲੀ ਥਾਂਵਾਂ ਭਰੋ-
I. ਨੰਬਰ ਪੈਡ ਦੀ ਵਰਤੋਂ ਲਈ, ……………. ਕੀਅ ਆਨ ਹੋਣੀ ਚਾਹੀਦੀ ਹੈ ।
(ਉ) Num lock
(ਅ) Caps lock
(ੲ) Scroll lock
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) Num lock
II. ਹੋਮ-ਰੋਅ ਵਿੱਚ, ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) A
(ਅ) S
(ੲ) D
(ਸ) F
ਉੱਤਰ-
(ਉ) A
III. ਹੋਮ-ਰੋਅ ਵਿੱਚ, ਸੱਜੇ ਹੱਥ ਦੀ ਮਦ/ਵਿਚਲੀ ਉਂਗਲੀ ਨਾਲ ……………….. ਕੀਅ ਦਬਾਈ ਜਾਂਦੀ
(ਉ) J
(ਅ) K
(ੲ) L
(ਸ) ;
ਉੱਤਰ-
(ਅ) K
IV. ਦੂਸਰੀ ਰੋਅ ਵਿੱਚ, ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ). Q
(ਅ) W
(ੲ) E
(ਸ) R.
ਉੱਤਰ-
(ਅ) W
V. ਤੀਸਰੀ ਰੋਅ ਵਿੱਚ, ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) B
(ਅ) N
(ੲ) M
(ਸ) M, N
ਉੱਤਰ-
(ਸ) M, N
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ I.
ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ | ਪਹਿਲਾਂ ਭਾਗ ਖੱਬਾ ਪਾਸਾ ਅਤੇ ਦੂਜਾ ਬਾਗ ਸੱਜਾ ਪਾਸਾ ।
ਪ੍ਰਸ਼ਨ II.
ਕੀਅ-ਬੋਰਡ ਨੂੰ ਬਿਨਾਂ ਦੇਖੇ ਟਾਈਪ ਕਰਨ ਦੀ ਤਕਨੀਕ ਦਾ ਨਾਂ ਲਿਖੋ ।
ਉੱਤਰ-
ਟੱਚ ਟਾਈਪਿੰਗ ਤਕਨੀਕ ਰਾਹੀਂ ਅਸੀਂ ਬਿਨਾਂ ਦੇਖੇ ਟਾਈਪ ਕਰ ਸਕਦੇ ਹਾਂ ।
ਪ੍ਰਸ਼ਨ III.
ਕਿਸੇ ਵੀ ਇੱਕ ਫੁੱਟ ਦਾ ਨਾਂ ਲਿਖੋ ।
ਉੱਤਰ-
ਅਨਮੋਲ ਲਿਪੀ ਫੌਂਟ ।
ਪ੍ਰਸ਼ਨ IV.
ਟਾਈਪਿੰਗ ਕਰਦੇ ਸਮੇਂ ਸਪੇਸ ਬਾਰ ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ ?
ਉੱਤਰ-
ਸਪੇਸ ਬਾਰ ਕੀਅ ਨੂੰ ਦਬਾਉਣ ਲਈ ਅਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ V.
ਟਾਈਪਿੰਗ ਕਰਦੇ ਹੋਏ ਨਵੀ ਲਾਈਨ ਵਿੱਚ ਜਾਣ ਲਈ ਕਿਸ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨਵੀਂ ਲਾਈਨ ਵਿੱਚ ਜਾਣ ਲਈ ਐਂਟਰ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ I.
ਟੱਚ ਟਾਈਪਿੰਗ ਕੀ ਹੁੰਦੀ ਹੈ ?
ਉੱਤਰ-
ਟੱਚ-ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਬਿਨਾਂ ਕੀਅ-ਬੋਰਡ ਨੂੰ ਦੇਖੇ, ਕਦਮ ਦਰ ਕਦਮ, ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ । ਜੇਕਰ ਅਸੀਂ ਕੀਅ-ਬੋਰਡ ਨੂੰ ਦੇਖ ਕੇ ਇੱਕ-ਇੱਕ ਕੀਅ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਜਾਂਦੀ ਹੈ ।
ਪ੍ਰਸ਼ਨ II.
ਹੋਮ ਕੀਅ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।
ਉੱਤਰ-
ਹੋਮ ਕੀਅ ’ਤੇ ਉਂਗਲਾਂ ਦੀ ਸਥਿਤੀ ਹੇਠ ਅਨੁਸਾਰ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀਂ ਉੱਗਲ (ਲਿਟਲ ਫਿੱਗਰ) “A’ ਕੀਅ ਉੱਤੇ, ਤੀਸਰੀ ਉਂਗਲ
‘S’ ਕੀਅ ਉੱਤੇ, ਦੂਸਰੀ ਉਂਗਲਾਂ ‘D’ ਕੀਅ ਉੱਤੇ ਅਤੇ ਪਹਿਲੀ ਉਂਗਲ ‘F ਕੀਅ ਅਤੇ ਵਾਰੀ-ਵਾਰੀ ‘G’ ਕੀਅ ਉੱਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕੁਮਵਾਰ ‘;, ‘L, K`, J ਅਤੇ ‘H’ ਉੱਤੇ ਹੋਣੀ ਚਾਹੀਦੀ ਹੈ ।
ਪ੍ਰਸ਼ਨ III.
ਟਾਈਪਿੰਗ ਦੀ ਸਪੀਡ ਨੂੰ ਸੁਧਾਰਨ ਲਈ ਕਿਹੜੇ ਸੁਝਾਅ ਹਨ ?
ਉੱਤਰ-
ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ | ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ | ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿਪੀ ਫੌਂਟ ਚੁਣਨਾ ਪਵੇਗਾ ਅਨਮੋਲ ਲਿਪੀ ਕੀਅ-ਮੈਪ ਹੇਠ ਲਿਖੇ ਅਨੁਸਾਰ ਹੈ –
ਪ੍ਰਸ਼ਨ IV.
ਨੁਮੈਰਿਕ ਕੀਅ-ਪੈਡ ਨਾਲ ਨੰਬਰ ਟਾਈਪ ਕਰਨ ਲਈ ਕਿਹੜੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ ? ਅਤੇ ਨੁਮੈਰਿਕ ਕੀਅ ਪੈਡ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ –
ਨੁਮੈਰਿਕ ਕੀਅ ਪੈਡ ਤੇ ਅੰਕ ਟਾਈਪ ਕਰਨ ਸਮੇਂ ਸੱਜੇ ਹੱਥ ਦੀ ਵਰਤੋਂ ਕਰਨੀ ਚਾਹੀਦੀ ਹੈ । ਨੁਮੈਰਿਕ ਕੀਅ ਪੈਡ ਤੇ ਉਂਗਲਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੁੰਦੀ ਹੈ –
- ਸੱਜੇ ਹੱਥ ਦਾ ਅੰਗੂਠਾ ‘0’ ਉੱਤੇ
- ਸੱਜੇ ਹੱਥ ਦੀ ਪਹਿਲੀ ਉਂਗਲ 4′ ਉੱਤੇ ਵੀ
- ਸੱਜੇ ਹੱਥ ਦੀ ਦੂਸਰੀ ਉਂਗਲ ‘5 ਉੱਤੇ
- ਸੱਜੇ ਹੱਥ ਦੀ ਚੌਥੀ ਉਂਗਲ ‘’ ਉੱਤੇ
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ I.
ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਦਾ ਵਰਣਨ ਕਰੋ ।
ਉੱਤਰ-
ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਲਈ ਹੇਠਾਂ ਲਿਖੀਆਂ ਗੱਲਾਂ ਉੱਤੇ ਅਮਲ ਕਰਨਾ ਚਾਹੀਦਾ ਹੈ –
- ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ ।
- ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ ।
- ਸਾਡੀਆਂ ਉਂਗਲਾਂ ਗੁਲਾਈ ਵਿੱਚ ਅਤੇ ਹੋਮ-ਰੋਅ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ ।
- ਸਾਨੂੰ ਬਿਲਕੁਲ ਸਿੱਧੇ ਅਤੇ ਕੀਅ-ਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ ।
- ਸਾਨੂੰ ਹਰ-ਇੱਕ ਕੀਅ ਨੂੰ ਜਲਦੀ ਨਾਲ ਦਬਾਕੇ, ਮੁੜ ਹੋਮ-ਰੋਅ ਪੁਜ਼ੀਸ਼ਨ ਉੱਤੇ ਆਉਣਾ ਚਾਹੀਦਾ ਹੈ ।
- ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ ।
ਪ੍ਰਸ਼ਨ II.
ਹੇਠ ਲਿਖੀਆਂ ਕੀਜ਼ ਦਾ ਵਰਣਨ ਕਰੋ ।
(i) Enter- ਕੀਅ
(ii) Backspace- ਕੀਅ
(iii) Shift-ਕੀਅ ।
ਉੱਤਰ-
(i) Enter-ਕੀਅ-ਐਂਟਰ ਕੀਅ ਦੀ ਵਰਤੋਂ ਅਗਲੀ ਲਾਈਨ ਵਿਚ ਜਾਣ ਵਾਸਤੇ ਕੀਤੀ ਜਾਂਦੀ ਹੈ । ਇਸ ਨਾਲ ਇਕ ਨਵੇਂ ਪੈਰੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ।
(ii) Backspace ਕੀਅ-ਬੈਕ ਸਪੇਸ ਐਂਟਰ ਕੀਅ ਦੇ ਉੱਪਰ ਕੀਅ ਹੁੰਦੀ ਹੈ । ਇਸ ਦੀ ਵਰਤੋਂ ਕਰਕੇ ਖੱਬੇ ਪਾਸੇ ਟਾਈਪ ਕੀਤੇ ਅੱਖਰਾਂ ਨੂੰ ਮਿਟਾਇਆ ਜਾਂਦਾ ਹੈ ।
(iii) Shift-ਕੀਅ-ਸ਼ਿਫਟ ਕੀਅ ਦੋ ਹੁੰਦੀਆਂ ਹਨ । ਇਨ੍ਹਾਂ ਦੀ ਵਰਤੋਂ ਬਾਕੀ ਕੀਅ ਦੇ ਸੁਭਾਅ ਨੂੰ ਬਦਲਣ ਵਾਸਤੇ ਕੀਤੀ ਜਾਂਦੀ ਹੈ । ਉਦਾਹਰਨ ਦੇ ਤੌਰ ਤੇ, ਛੋਟੇ ਅੱਖ਼ਰਾਂ ਤੋਂ ਵੱਡੇ ਅੱਖਰ ਟਾਈਪ ਕਰਨੇ ਜਾਂ ਸਿੰਬਲ ਟਾਈਪ ਕਰਨੇ ।
PSEB 7th Class Computer Guide ਟਾਈਪਿੰਗ ਟਿਊਟਰ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਟਾਈਪ ਮਾਸਟਰ ………….. ਸਿੱਖਣ ਵਾਸਤੇ ਵਰਤਿਆ ਜਾਂਦਾ ਹੈ ।
(ਉ) ਪ੍ਰੋਗ੍ਰਾਮਿੰਗ
(ਅ) ਕੰਪਿਊਟਰ
(ੲ) ਪ੍ਰਿੰਟਿੰਗ
(ਸ) ਟਾਈਪਿੰਗ ॥
ਉੱਤਰ-
(ਸ) ਟਾਈਪਿੰਗ ॥
ਪ੍ਰਸ਼ਨ 2.
ਕੀ-ਬੋਰਡ ………….. ਭਾਗਾਂ ਵਿਚ ਵੰਡਿਆ ਜਾਂਦਾ ਹੈ ।
(ਉ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ ॥
ਉੱਤਰ-
(ੲ) ਦੋ
ਪ੍ਰਸ਼ਨ 3.
ਨਿਉਮੈਰਿਕ ਪੈਡ ………….. ਪਾਸੇ ਹੁੰਦਾ ਹੈ ।
(ਉ) ਸੱਜੇ
(ਅ) ਖੱਬੇ
(ੲ) ਉੱਪਰਲੇ
(ਸ) ਹੇਠਲੇ ।
ਉੱਤਰ-
(ਉ) ਸੱਜੇ
ਪ੍ਰਸ਼ਨ 4.
………….. ਕੀਅ ਕੀ-ਬੋਰਡ ਦੇ ਦੋਨਾਂ ਪਾਸੇ ਹੁੰਦੀ ਹੈ ।
(ਉ) ਫੰਕਸ਼ਨ
(ਅ) ਸਪੈਸ਼ਲ
(ੲ) ਐਰੋ
(ਸ) ਸ਼ਿਫਟ ॥
ਉੱਤਰ-
(ਸ) ਸ਼ਿਫਟ ॥
ਸਹੀ ਜਾਂ ਗਲਤ ਦੱਸੋ
ਪ੍ਰਸ਼ਨ 1.
ਟਾਈਪ ਮਾਸਟਰ ਟਾਈਪ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ।
ਉੱਤਰ-
ਸਹੀ,
ਪ੍ਰਸ਼ਨ 2.
ਟੱਚ ਟਾਈਪਿੰਗ ਵਿਚ ਅਸੀਂ ਕੀ-ਬੋਰਡ ਨੂੰ ਬਗੈਰ ਛੂਹੇ ਟਾਈਪ ਕਰ ਸਕਦੇ ਹਾਂ ।
ਉੱਤਰ-
ਗਲਤ,
ਪ੍ਰਸ਼ਨ 3.
ਨਿਊਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ।
ਉੱਤਰ-
ਸਹੀ,
ਪ੍ਰਸ਼ਨ 4.
ਨਿਊਮੈਰਿਕ ਪੈਡ ਨਾਲ ਟੈਕਸਟ ਟਾਈਪ ਕੀਤਾ ਜਾਂਦਾ ਹੈ ।
ਉੱਤਰ-
ਗਲਤ,
ਪ੍ਰਸ਼ਨ 5.
ਸ਼ਿਫਟ ਕੀ ਸਿਰਫ਼ ਇਕ ਹੁੰਦੀ ਹੈ ।
ਉੱਤਰ-
ਗ਼ਲਤ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੀ-ਬੋਰਡ ਦੀ ਮੁਹਾਰਤ ਲਈ ਹਦਾਇਤਾਂ ਲਿਖੋ ।
ਉੱਤਰ-
- ਕੀਜ਼ ਨੂੰ ਜਲਦੀ-ਜਲਦੀ ਨਾ ਦਬਾਓ ।
- ਕੀਜ਼ ਨੂੰ ਬਰਾਬਰ ਅਤੇ ਇਕ ਸਾਰ ਪ੍ਰੈਸ ਕਰੋ ।
- ਕੀਜ਼ ਨੂੰ ਹਲਕਾ-ਹਲਕਾ ਦਬਾਉਣ ਦੀ ਆਦਤ ਬਣਾਓ ।
- ਹਰੇਕ ਸ਼ਬਦ ਟਾਈਪ ਕਰਨ ਤੋਂ ਬਾਅਦ ਸੱਜੇ ਹੱਥ ਦੇ ਅੰਗੂਠੇ ਨਾਲ ਸਪੇਸ ਬਾਰ ਦਬਾਓ ।
- ਟਾਈਪ ਦੌਰਾਨ ਤੁਹਾਡੀਆਂ ਅੱਖਾਂ, ਹੱਥਾਂ ਅਤੇ ਦਿਮਾਗ਼ ਦਾ ਸਹੀ ਤਾਲਮੇਲ ਹੋਣਾ ਚਾਹੀਦਾ ਹੈ ।
ਪ੍ਰਸ਼ਨ 2.
ਟਾਈਪ ਮਾਸਟਰ ਕੀ ਹੈ ?
ਉੱਤਰ-
ਟਾਈਪ ਮਾਸਟਰ ਇਕ ਪ੍ਰੋਗਰਾਮ ਹੁੰਦਾ ਹੈ ਜੋ ਤੁਹਾਨੂੰ ਟਾਈਪ ਸਿੱਖਣ ਅਤੇ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ । ਇਸ ਦੀ ਮਦਦ ਨਾਲ ਅਸੀਂ ਬਿਨਾਂ ਕੀ-ਬੋਰਡ ਵੱਲ ਦੇਖੇ ਟਾਈਪ ਕਰਨਾ ਸਿੱਖਦੇ ਹਾਂ ।
ਪ੍ਰਸ਼ਨ 3.
ਨਿਊਮੈਰਿਕ ਕੀ-ਪੈਡ ਕੀ ਹੈ ?
ਉੱਤਰ-
ਅੰਕਾਂ ਨੂੰ ਟਾਈਪ ਕਰਨ ਲਈ ਨਿਉਮੈਰਿਕ ਕੀ-ਪੈਡ ਦੀ ਵਰਤੋਂ ਹੁੰਦੀ ਹੈ । ਇਹ ਕੀ-ਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ ।
ਪ੍ਰਸ਼ਨ 4.
ਸ਼ਿਫਟ-ਕੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸ਼ਿਫਟ-ਕੀ ਕੀ-ਬੋਰਡ ਦੇ ਦੋਨਾਂ ਪਾਸੇ ਲੱਗੀ ਹੁੰਦੀ ਹੈ ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ ।
ਪ੍ਰਸ਼ਨ 5.
ਦੂਜੀ ਰੋਅ ਉੱਤੇ ਉੱਗਲਾਂ ਦੀ ਸਥਿਤੀ ਬਾਰੇ ਦੱਸੋ ।
ਉੱਤਰ-
ਆਪਣੇ ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿਗਰ) ਨੂੰ “Q’ ਕੀਅ ਉੱਤੇ, ਤੀਸਰੀ ਉਂਗਲ ਨੂੰ “W` ਕੀਅ ਉੱਤੇ, ਦੂਸਰੀ ਉਂਗਲ ਨੂੰ ‘E) ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ “R’ ਕੀਅ ਜਾਂ ‘T) ਕੀਅ ਉੱਤੇ ਵਾਰੀ-ਵਾਰੀ ਰੱਖੋ । ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ “P’ ਕੀਅ ਉੱਤੇ, ਤੀਸਰੀ ਉਂਗਲ ਨੂੰ “O’ ਕੀਅ ਉੱਤੇ, ਦੂਸਰੀ ਉਂਗਲ ਨੂੰ “T ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ ‘U ਉੱਤੇ ਜਾਂ ‘Y ਕੀਅ ਉੱਤੇ ਵਾਰੀ-ਵਾਰੀ ਰੱਖੋ ।
ਪ੍ਰਸ਼ਨ 6.
ਤੀਜੀ ਰੋਅ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।
ਉੱਤਰ-
ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿਗਰ) ਨੂੰ 7 ਕੀਅ ਉੱਤੇ ਜਾਵੇਗੀ ਤੇ ਫਿਰ ਵਾਪਸ ਹੋਮਰੋਅ ਉੱਤੇ ਆ ਜਾਵੇਗੀ । ਇਸੇ ਤਰਾਂ ਤੀਸਰੀ ਉਂਗਲ ‘X’ ਕੀਅ ਉੱਤੇ, ਦੂਸਰੀ ਉਂਗਲ °C) ਕੀਅ ਉੱਤੇ · ਅਤੇ ਪਹਿਲੀ ਉਂਗਲ ‘V’ ਕੀਅ ਜਾਂ ‘B’ ਕੀਅ ਉੱਤੇ ਵਾਰੀ-ਵਾਰੀ ਰੱਖੋ । ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ ? ਕੀਅ ਤੀਸਰੀ ਉਂਗਲ ਨੂੰ ? ਕੀਅ ਉੱਤੇ ਦੂਸਰੀ ਉਂਗਲ ਨੂੰ , ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ “M’ ਕੀਅ ਉੱਤੇ ਜਾਂ “N’ ਕੀਅ ਉੱਤੇ ਵਾਰੀ-ਵਾਰੀ ਰੱਖੋ ।