PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

Punjab State Board PSEB 7th Class Home Science Book Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Textbook Exercise Questions and Answers.

PSEB Solutions for Class 7 Home Science Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

Home Science Guide for Class 7 PSEB ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮਕਾਨ ਬਣਾਉਣ ਲਈ ਧਨ ਤੋਂ ਇਲਾਵਾ ਹੋਰ ਕਿਸ ਚੀਜ਼ ਦੀ ਲੋੜ ਹੈ ?
ਉੱਤਰ-
ਸਿਆਣਪ ਦੀ ।

ਪ੍ਰਸ਼ਨ 2.
ਘਰ ਕਿਹੋ ਜਿਹੀਆਂ ਥਾਂਵਾਂ ਤੋਂ ਨੇੜੇ ਅਤੇ ਕਿਹੋ ਜਿਹੀਆਂ ਥਾਂਵਾਂ ਤੋਂ ਦੂਰ ਹੋਣਾ ਚਾਹੀਦਾ ਹੈ ?
ਉੱਤਰ-
ਘਰ ਦੇ ਨੇੜੇ ਕੰਮ ਵਾਲੀ ਥਾਂ, ਸਕੂਲ, ਬੈਂਕ, ਹਸਪਤਾਲ, ਬਜ਼ਾਰ ਆਦਿ ਹੋਣੇ ਚਾਹੀਦੇ ਹਨ । ਸਟੇਸ਼ਨ, ਸ਼ਮਸ਼ਾਨ ਘਾਟ, ਗੰਦਗੀ ਦੇ ਢੇਰ ਆਦਿ ਘਰ ਦੇ ਨੇੜੇ ਨਹੀਂ ਹੋਣੇ ਚਾਹੀਦੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੀਤੇ

ਪ੍ਰਸ਼ਨ 3.
ਸਰਕਾਰ, ਬੈਂਕ ਜਾਂ ਬੀਮਾ ਕੰਪਨੀਆਂ ਮਕਾਨ ਬਣਾਉਣ ਵਿਚ ਕਿਵੇਂ ਮੱਦਦ ਕਰਦੀਆਂ ਹਨ ?
ਉੱਤਰ-
ਸਰਕਾਰ, ਬੈਂਕ ਜਾਂ ਬੀਮਾ ਕੰਪਨੀਆਂ ਮਕਾਨ ਬਣਾਉਣ ਵਿਚ ਸਸਤੇ ਵਿਆਜ ‘ਤੇ ਕਰਜ਼ਾ ਦੇ ਕੇ ਮੱਦਦ ਕਰਦੀਆਂ ਹਨ ।

ਪ੍ਰਸ਼ਨ 4.
ਗੰਦੀਆਂ ਬਸਤੀਆਂ ਦਾ ਬੱਚਿਆਂ ਦੇ ਵਿਕਾਸ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਗੰਦੀਆਂ ਬਸਤੀਆਂ ਵਿਚ ਰਹਿਣ ਵਾਲੇ ਬੱਚਿਆਂ ਦੀ ਨਾ ਸਿਰਫ਼ ਸਿਹਤ ਖ਼ਰਾਬ ਹੁੰਦੀ ਹੈ, ਸਗੋਂ ਉਨ੍ਹਾਂ ਦੇ ਆਚਰਨ ਤੇ ਵੀ ਖ਼ਰਾਬ ਅਸਰ ਪੈਂਦਾ ਹੈ। ਉਸ ਵਿਚ ਜੁਰਮ ਦੀ ਵਿਰਤੀ ਵੀ ਵਧ ਜਾਂਦੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਪ੍ਰਸ਼ਨ 5.
ਜ਼ਿਆਦਾ ਅਮੀਰ ਗੁਆਂਢ ਵਿਚ ਰਹਿਣ ਨਾਲ ਬੱਚਿਆਂ ਦੀ ਮਾਨਸਿਕ ਪ੍ਰਵਿਰਤੀ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਜਿਸ ਗਲੀ ਜਾਂ ਮੁਹੱਲੇ ਵਿਚ ਬੱਚਿਆਂ ਨੂੰ ਰਹਿਣਾ ਹੋਵੇ, ਉੱਥੋਂ ਦੇ ਵਸਨੀਕਾਂ ਦਾ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਪੱਧਰ ਤੁਹਾਡੇ ਅਨੁਸਾਰ ਹੋਣਾ ਚਾਹੀਦਾ ਹੈ । ਜੇ ਬਾਕੀ ਲੋਕ ਅਮੀਰ ਹੋਣ ਤਾਂ ਬੱਚਿਆਂ ਦੇ ਮਨ ਵਿਚ ਈਰਖਾ ਦੀ ਭਾਵਨਾ ਜਾਗ ਜਾਂਦੀ ਹੈ ਅਤੇ ਆਪਣੇ ਨੂੰ ਛੋਟਾ ਮਹਿਸੂਸ ਕਰਨ ਦੀ ਭਾਵਨਾ ਆ ਜਾਂਦੀ ਹੈ, ਜਿਸ ਨਾਲ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਖ਼ਰਾਬ ਅਸਰ ਪੈਂਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 6.
ਹਰੇ ਇਨਕਲਾਬ ਅਤੇ ਸਰਮਾਏਦਾਰੀ ਦਾ ਜ਼ਮੀਨਾਂ ਦੀਆਂ ਕੀਮਤਾਂ ਅਤੇ ਮਕਾਨਾਂ ਦੇ ਕਿਰਾਇਆਂ ਤੇ ਕੀ ਅਸਰ ਪਿਆ ?
ਉੱਤਰ-
ਹਰੇ ਇਨਕਲਾਬ ਦੇ ਬਾਅਦ ਜ਼ਿਮੀਂਦਾਰ ਪਰਿਵਾਰਾਂ ਕੋਲ ਬਹੁਤ ਪੈਸਾ ਆ ਗਿਆ ਹੈ । ਇਹਨਾਂ ਨੇ ਘਰਾਂ ਤੇ ਬਹੁਤ ਜ਼ਿਆਦਾ ਪੈਸੇ ਖ਼ਰਚ ਕੀਤੇ ਹਨ । ਆਲੀਸ਼ਾਨ ਬੰਗਲੇ ਬਣਾਏ ਹਨ । ਇਸ ਨਾਲ ਦੁਸਰੇ ਲੋਕਾਂ ਵਿਚ ਈਰਖਾ ਅਤੇ ਰੋਸ ਦੀ ਭਾਵਨਾ ਜਾਗੀ ਹੈ । ਨਕਲ ਕਰਕੇ ਕੁੱਝ ਲੋਕਾਂ ਨੇ ਜਿਨ੍ਹਾਂ ਕੋਲ ਜ਼ਿਆਦਾ ਧਨ ਨਹੀਂ ਹੈ ਉਨ੍ਹਾਂ ਨੇ ਵੀ ਮਕਾਨਾਂ ਤੇ ਬਹੁਤ ਜ਼ਿਆਦਾ ਧਨ ਖ਼ਰਚ ਕਰਕੇ ਆਪਣੇ ਆਰਥਿਕ ਸੰਤੁਲਨ ਨੂੰ ਖ਼ਰਾਬ ਕੀਤਾ ਹੈ । ਹੁਣ ਸ਼ਹਿਰਾਂ ਵਿਚ ਮਕਾਨ ਬਨਾਉਣ ਲਈ ਜ਼ਮੀਨ ਬਹੁਤ ਮਹਿੰਗੀ ਹੋ ਗਈ ਹੈ । ਵੱਡੇ ਸ਼ਹਿਰਾਂ ਵਿਚ ਮਕਾਨ ਬਣਾਉਣਾ ਸਿਰਫ਼ ਅਮੀਰ ਲੋਕਾਂ ਦੇ ਵੱਸ ਦੀ ਗੱਲ ਹੈ । ਕਿਰਾਏ ਵੀ ਬਹੁਤ ਵੱਧ ਗਏ ਹਨ, ਜਿਸ ਨਾਲ ਆਮ ਆਦਮੀ ਤੇ ਖ਼ਰਾਬ ਅਸਰ ਪਿਆ ਹੈ ।

ਪ੍ਰਸ਼ਨ 7.
ਮਕਾਨ ਬਣਾਉਣ ਸਮੇਂ ਆਪਣੀ ਆਰਥਿਕ ਸਥਿਤੀ ਦਾ ਜਾਇਜ਼ਾ ਲੈਣਾ ਕਿਉਂ ਜ਼ਰੂਰੀ ਹੈ ?
ਉੱਤਰ-
ਮਕਾਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਾਉਣਾ ਚਾਹੀਦਾ ਹੈ । ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਮਕਾਨ ਬਣਾਉਣ ਦੀ ਲਗਨ ਵਿਚ ਕਈ ਪਰਿਵਾਰ ਆਪਣੀਆਂ ਦੂਜੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਅਤੇ ਉਹ ਸਰਕਾਰ, ਬੈਂਕ ਜਾਂ ਬੀਮਾ ਕੰਪਨੀ ਤੋਂ ਕਰਜ਼ਾ ਲੈ ਕੇ ਮਕਾਨ ਦੀ ਉਸਾਰੀ ਸ਼ੁਰੂ ਕਰ ਦਿੰਦੇ ਹਨ ਪਰ ਪੈਸੇ ਦੀ ਥੁੜ ਕਾਰਨ ਘਰ ਦੀ ਖ਼ੁਰਾਕ, ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੇ ਸਾਰੇ ਵਿਕਾਸ ‘ਤੇ ਬੁਰਾ ਅਸਰ ਪੈ ਸਕਦਾ ਹੈ ।

ਪ੍ਰਸ਼ਨ 8.
ਮਕਾਨ ਬਣਾਉਣ ਸਮੇਂ ਜਾਂ ਕਿਰਾਏ ਤੇ ਲੈਣ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਮਕਾਨ ਬਣਾਉਣ ਸਮੇਂ ਜਾਂ ਕਿਰਾਏ ਤੇ ਲੈਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  • ਮਕਾਨ ਪਰਿਵਾਰ ਦੀਆਂ ਜ਼ਰੂਰਤਾਂ ਅਨੁਸਾਰ ਹੋਵੇ ।
  • ਮਕਾਨ ਅਜਿਹੀ ਥਾਂ ‘ਤੇ ਬਣਾਉਣਾ ਚਾਹੀਦਾ ਹੈ ਜਿੱਥੇ ਦੈਨਿਕ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਛੇਤੀ ਅਤੇ ਸੌਖਿਆਈ ਨਾਲ ਪ੍ਰਾਪਤ ਹੋ ਸਕਦੀਆਂ ਹੋਣ ।
  • ਨੌਕਰੀ ਵਾਲੇ ਲੋਕਾਂ ਲਈ ਨੌਕਰੀ ਦਾ ਸਥਾਨ ਅਤੇ ਦੁਕਾਨ ਨੇੜੇ ਹੋਣੀਆਂ ਚਾਹੀਦੀਆਂ ਹਨ ।
  • ਹਸਪਤਾਲ ਅਤੇ ਬਜ਼ਾਰ ਵੀ ਘਰ ਤੋਂ ਜ਼ਿਆਦਾ ਦੂਰ ਨਹੀਂ ਹੋਣੇ ਚਾਹੀਦੇ ।
  • ਬੱਚਿਆਂ ਲਈ ਸਕੂਲ ਅਤੇ ਕਾਲਜ ਨੇੜੇ ਹੋਣਾ ਚਾਹੀਦਾ ਹੈ ।
  • ਡਾਕਘਰ ਅਤੇ ਬੈਂਕ ਵੀ ਨੇੜੇ ਹੋਣਾ ਚਾਹੀਦਾ ਹੈ ।

Home Science Guide for Class 7 PSEB ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Important Questions and Answers

ਪ੍ਰਸ਼ਨ 1.
ਸਰਕਾਰ ਆਪਣੇ ਕਰਮਚਾਰੀਆਂ ਨੂੰ ਉਹਨਾਂ ਦੀ ਤਨਖ਼ਾਹ ਦਾ ਕਿੰਨੇ ਪ੍ਰਤੀਸ਼ਤ ਕਿਰਾਏ ਲਈ ਭੱਤੇ ਦੇ ਰੂਪ ਵਿਚ ਦਿੰਦੀ ਹੈ ?
ਉੱਤਰ-
10-15%.

ਪ੍ਰਸ਼ਨ 2.
ਦੋਸਤ ……….. ਕਰਕੇ ਨਹੀਂ ਬਣਾਏ ਜਾ ਸਕਦੇ ।
ਉੱਤਰ-
ਫੈਸਲਾ !

ਪ੍ਰਸ਼ਨ 3.
ਚੰਗਾ ਪੜੋਸ ਜੀਵਨ ਵਿਚ …………… ਦੇ ਲਈ ਜ਼ਰੂਰੀ ਹੈ ।
ਉੱਤਰ-
ਖੁਸ਼ੀ ।

ਪ੍ਰਸ਼ਨ 4. ……… ਦੇ ਬਾਅਦ ਜ਼ਮੀਂਦਾਰ ਪਰਿਵਾਰਾਂ ਕੋਲ ਬਹੁਤ ਪੈਸਾ ਆ ਗਿਆ ਹੈ ।
ਉੱਤਰ-
ਹਰਿਤ ਕਰਾਂਤੀ ।

ਪ੍ਰਸ਼ਨ 5.
ਘਰ ਦੀ ਦਿਸ਼ਾ ਕਿਸ ਵਲ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ ਵਲ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਪ੍ਰਸ਼ਨ 6.
………………… ਭੂਮੀ ਮਕਾਨ ਲਈ ਉੱਤਮ ਹੁੰਦੀ ਹੈ ?
ਉੱਤਰ-
ਪਥਰੀਲੀ ।

ਪ੍ਰਸ਼ਨ 7.
ਵੱਡੇ ਸ਼ਹਿਰਾਂ ਵਿਚ ਕਿਰਾਇਆ ਘੱਟ ਹੁੰਦਾ ਹੈ । (ਠੀਕ/ਗਲਤ)
ਉੱਤਰ-
ਗ਼ਲਤ ।

ਪ੍ਰਸ਼ਨ 8.
ਗੁਆਂਢੀ ਕਦੋਂ ਸਹਾਇਕ ਹੁੰਦੇ ਹਨ ?
(ਉ) ਦੁੱਖ ਸਮੇਂ
(ਅ) ਬਿਮਾਰੀ ਸਮੇਂ
(ਈ) ਮੁਸੀਬਤ ਸਮੇਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਮਕਾਨ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਵਰਖਾ, ਧੁੱਪ, ਠੰਢ, ਹਨੇਰੀ, ਤੂਫ਼ਾਨ, ਜੀਵ-ਜੰਤੂ ਅਤੇ ਅਚਾਨਕ ਘਟਨਾਵਾਂ ਆਦਿ ਤੋਂ ਬਚਣ ਲਈ ।

ਪ੍ਰਸ਼ਨ 2.
ਆਦਿ ਕਾਲ ਵਿਚ ਮਨੁੱਖ ਕਿੱਥੇ ਰਹਿੰਦੇ ਸਨ ?
ਉੱਤਰ-
ਗੁਫ਼ਾਵਾਂ ਵਿਚ ।

ਪ੍ਰਸ਼ਨ 3.
ਪਾਣੀ ਵਿਚ ਜਮਾਂਦਰੂ ਚੇਤਨਾ ਕੀ ਹੁੰਦੀ ਹੈ ?
ਉੱਤਰ-
ਪ੍ਰਾਣੀ ਆਪਣੇ ਵਿਕਾਸ ਲਈ ਅਜਿਹੇ ਟਿਕਾਣੇ ਦਾ ਨਿਰਮਾਣ ਕਰਨਾ ਚਾਹੁੰਦਾ ਹੈ ਜਿੱਥੇ ਉਸ ਨੂੰ ਸੁਖ ਸ਼ਾਂਤੀ ਪ੍ਰਾਪਤ ਹੋ ਸਕੇ। ਇਹੋ ਜਨਮਜਾਤ ਚੇਤਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਂ, ਕਿਰਤ ਅਤੇ ਧਨ ਦੀ ਬੱਚਤ ਲਈ ਮਕਾਨ ਕਿੱਥੇ ਹੋਣਾ ਚਾਹੀਦਾ ਹੈ ?
ਉੱਤਰ-
ਸਮਾਂ, ਕਿਰਤ ਅਤੇ ਧਨ ਦੀ ਬੱਚਤ ਲਈ ਮਕਾਨ ਸਕੂਲ, ਕਾਲਜ, ਹਸਪਤਾਲ, ਦਫ਼ਤਰ, ਬਜ਼ਾਰ ਆਦਿ ਦੇ ਨੇੜੇ ਹੋਣਾ ਚਾਹੀਦਾ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਚ ਵਰਤ

ਪ੍ਰਸ਼ਨ 1.
ਮਕਾਨ ਵਿਚ ਵਿਅਕਤੀ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ?
ਉੱਤਰ-
ਮਕਾਨ ਵਿਚ ਵਿਅਕਤੀ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ –

  • ਸੁਰੱਖਿਆਤਮਕ ਸਹੂਲਤਾਂ
  • ਕੰਮ ਕਰਨ ਦੀ ਸਹੂਲਤ
  • ਸਰੀਰਕ ਸੁੱਖ
  • ਮਾਨਸਿਕ ਸ਼ਾਂਤੀ
  • ਵਿਕਾਸ ਅਤੇ ਵਾਧੇ ਦੀ ਸਹੂਲਤ ।

ਪ੍ਰਸ਼ਨ 2.
ਮਕਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਾਡਾ ਮਕਾਨ ਅਜਿਹਾ ਹੋਣਾ ਚਾਹੀਦਾ ਹੈ, ਜਿੱਥੇ –

  • ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੂਰਨ ਵਿਕਾਸ ਅਤੇ ਵਾਧੇ ਦਾ ਧਿਆਨ ਰੱਖਿਆ ਜਾਵੇ ।
  • ਹਮੇਸ਼ਾਂ ਹਰ ਇਕ ਮੈਂਬਰਾਂ ਦੀ ਕਾਰਜ ਕਰਨ ਦੀ ਯੋਗਤਾ ਨੂੰ ਪ੍ਰੋਤਸਾਹਨ ਦਿੱਤਾ ਜਾਵੇ ।
  • ਇਕ ਦੂਜੇ ਪ੍ਰਤੀ ਸਦਭਾਵਨਾ ਤੇ ਪ੍ਰੇਮ ਨਾਲ ਵਿਵਹਾਰ ਕੀਤਾ ਜਾਏ ।
  • ਪਰਿਵਾਰ ਦੀ ਆਰਥਿਕ ਸਥਿਤੀ ਵਿਚ ਪੂਰਾ ਯੋਗਦਾਨ ਦਿੱਤਾ ਜਾਵੇ ।

ਪ੍ਰਸ਼ਨ 3.
ਮਕਾਨ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-

  • ਵਰਖਾ, ਧੁੱਪ, ਠੰਡ, ਹਨੇਰੀ, ਤੁਫ਼ਾਨ ਆਦਿ ਤੋਂ ਬਚਣ ਲਈ।
  • ਜੀਵ ਜੰਤੂਆਂ, ਚੋਰਾਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ।
  • ਸ਼ਾਂਤੀ ਪੂਰਵਕ, ਮਾਨਸਿਕ ਅਤੇ ਸਰੀਰਕ ਸਿਹਤਮੰਦ ਜੀਵਨ ਬਤੀਤ ਕਰਨ ਲਈ ।
  • ਆਪਣਾ ਅਤੇ ਬੱਚਿਆਂ ਦੇ ਸਰਬਅੰਗੀ ਵਿਕਾਸ ਲਈ ।

ਪ੍ਰਸ਼ਨ 4.
ਘਰ ਦੀ ਦਿਸ਼ਾ ਦੇ ਸੰਬੰਧ ਵਿਚ ਕੀ ਜਾਣਦੇ ਹੋ ?
ਉੱਤਰ-
ਘਰ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ । ਇਸ ਨਾਲ ਸੂਰਜ ਦੀ ਰੋਸ਼ਨੀ ਅਤੇ ਤਾਜ਼ੀ ਹਵਾ ਆਸਾਨੀ ਨਾਲ ਆ ਜਾ ਸਕਦੀ ਹੈ ।

ਪ੍ਰਸ਼ਨ-ਸੁੰਦਰ, ਸੁਰੱਖਿਆਤਮਕ ਤੇ ਮਜ਼ਬੂਤ ਮਕਾਨ ਬਣਾਉਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਮਕਾਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
1. ਸਥਿਤੀ (ਵਾਤਾਵਰਨ)-ਸਿਹਤਮੰਦ ਮਕਾਨ ਬਣਾਉਣ ਲਈ, ਵਾਤਾਵਰਨ ਦਾ ਵਿਸ਼ੇਸ਼ | ਮਹੱਤਵ ਹੈ । ਵਾਤਾਵਰਨ ਤੇ ਹੀ ਘਰ ਦੀ ਸਿਹਤ ਨਿਰਭਰ ਕਰਦੀ ਹੈ ।
ਗੰਦੇ ਅਤੇ ਦੂਸ਼ਿਤ ਵਾਤਾਵਰਨ ਵਿਚ ਬਣੇ ਚੰਗੇ ਤੋਂ ਚੰਗੇ ਮਕਾਨ ਵੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ । ਮਕਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਰੇਲਵੇ ਸਟੇਸ਼ਨ, ਕਾਰਖ਼ਾਨੇ, ਭੀੜ ਵਾਲੇ ਬਜ਼ਾਰ, ਸ਼ਮਸ਼ਾਨ ਘਾਟ, ਕਸਾਈ ਖ਼ਾਨਾ, ਤਲਾਬ, | ਨਦੀ, ਗੰਦੇ ਨਾਲੇ, ਸਰਵਜਨਕ ਟਾਇਲਟ ਆਦਿ ਦੇ ਕੋਲ ਮਕਾਨ ਨਹੀਂ ਬਣਾਉਣਾ ਚਾਹੀਦਾ ।
  • ਮਕਾਨ ਸਿਲ਼ ਭਰੀਆਂ ਅਤੇ ਤੰਗ ਗਲੀਆਂ ਵਿਚ ਨਹੀਂ ਬਣਵਾਉਣਾ ਜਾਂ ਲੈਣਾ ਚਾਹੀਦਾ ।
  • ਮਕਾਨ ਹੋਰ ਘਰਾਂ ਦੇ ਨਾਲ ਬਿਲਕੁਲ ਲੱਗਿਆ ਹੋਇਆ ਨਹੀਂ ਹੋਣਾ ਚਾਹੀਦਾ । ਮਕਾਨਾਂ ਵਿਚ ਆਪਸ ਵਿਚ ਉੱਚਿਤ ਦੂਰੀ ਹੋਣੀ ਚਾਹੀਦੀ ਹੈ ।
  • ਮਕਾਨ ਉੱਚੀ ਥਾਂ ਤੇ ਹੋਣਾ ਚਾਹੀਦਾ ਹੈ । ਨੇੜੇ ਦੇ ਮਕਾਨ ਜ਼ਿਆਦਾ ਉੱਚੇ ਨਹੀਂ ਹੋਣੇ ਚਾਹੀਦੇ ।
  • ਮਕਾਨ ਖੁੱਲ੍ਹੀ ਥਾਂ ਤੇ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਅਤੇ ਸੂਰਜ ਦੀ ਰੋਸ਼ਨੀ ਉੱਚਿਤ ਮਾਤਰਾ ਵਿਚ ਮਿਲ ਸਕੇ ।
  • ਮਕਾਨ ਜਿੱਥੇ ਬਣਾਇਆ ਜਾਵੇ ਉੱਥੇ ਸਾਫ਼ ਪੀਣ ਵਾਲਾ ਪਾਣੀ ਪ੍ਰਾਪਤ ਹੋ ਸਕੇ ।
  • ਘਰ ਤੋਂ ਥੋੜ੍ਹੀ ਦੂਰੀ ਤੇ ਕੁੱਝ ਬ੍ਰਿਛ ਹੋਣ ਤਾਂ ਲਾਭਦਾਇਕ ਹੈ । ਉਹ ਭੂਮੀ ਨੂੰ ਸੁੱਕੀ ਰੱਖਦੇ ਹਨ ਅਤੇ ਸ਼ੁੱਧ ਤੇ ਤਾਜ਼ੀ ਹਵਾ ਵੀ ਪ੍ਰਾਪਤ ਹੁੰਦੀ ਹੈ ।

2. ਭੂਮੀ-ਭੂਮੀ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਪਾਣੀ ਸੋਖ ਸਕੇ । ਚੀਕਣੀ ਮਿੱਟੀ ਮਕਾਨ ਲਈ ਠੀਕ ਨਹੀਂ ਹੁੰਦੀ ਕਿਉਂਕਿ ਉਸ ਵਿਚ ਪਾਣੀ ਸੋਖਣ ਦੀ ਸ਼ਕਤੀ ਨਹੀਂ ਹੁੰਦੀ ਅਤੇ ਉਸ ਤੇ ਬਣਾਏ ਗਏ ਮਕਾਨ ਵਿਚ ਹਮੇਸ਼ਾਂ ਸਿਲ਼ ਰਹਿੰਦੀ ਹੈ । ਅਜਿਹੀ ਭੂਮੀ ਵਿਚ ਕਈ ਪ੍ਰਕਾਰ ਦੇ ਰੋਗ ਹੋਣ ਦਾ ਡਰ ਰਹਿੰਦਾ ਹੈ । ਇਸ ਤੋਂ ਇਲਾਵਾ ਮਕਾਨ ਦੇ ਚਾਰੇ ਪਾਸੇ ਪਾਣੀ ਇਕੱਠਾ ਹੋ ਜਾਣ ਨਾਲ ਉਸ ਦੀ ਨੀਂਹ ਕਮਜ਼ੋਰ ਪੈ ਜਾਂਦੀ ਹੈ । ਰੇਤਲੀ ਭੂਮੀ ਗਰਮੀਆਂ ਵਿਚ ਗਰਮ ਅਤੇ ਸਰਦੀਆਂ ਵਿਚ ਠੰਢੀ ਹੁੰਦੀ ਹੈ । ਇਸ ਦੇ ਨਾਲ ਹੀ ਅਜਿਹੀ ਭੂਮੀ ਤੇ ਬਣਿਆ ਹੋਇਆ ਮਕਾਨ ਮਜ਼ਬੂਤ ਨਹੀਂ ਹੁੰਦਾ । ਪਥਰੀਲੀ ਭੂਮੀ ਮਕਾਨ ਦੇ ਲਈ ਸਭ ਤੋਂ ਉੱਤਮ ਰਹਿੰਦੀ ਹੈ ਕਿਉਂਕਿ ਅਜਿਹੀ ਭੂਮੀ ਵਿਚ ਨੀਂਹ ਜ਼ਿਆਦਾ ਪੱਕੀ ਰਹਿੰਦੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

3. ਘਰ ਦੀ ਦਿਸ਼ਾ-ਘਰ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ । ਇਸ ਨਾਲ ਸੂਰਜ ਦੀ ਰੋਸ਼ਨੀ ਅਤੇ ਤਾਜ਼ੀ ਹਵਾ ਆਸਾਨੀ ਨਾਲ ਆ ਜਾ ਸਕਦੀ ਹੈ ।

4. ਨੀਂਹ-ਮਕਾਨ ਬਣਾਉਂਦੇ ਸਮੇਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਕਾਨ ਦੀ ਨੀਂਹ ਡੂੰਘੀ ਹੋਵੇ । ਇਸ ਦੀ ਗਹਿਰਾਈ ਮਕਾਨ ਦੀ ਉਚਾਈ ਤੇ ਨਿਰਭਰ ਕਰਦੀ ਹੈ । ਜਿੰਨੇ ਮੰਜ਼ਲੀ ਜਾਂ ਉੱਚਾ ਮਕਾਨ ਹੋਵੇਗਾ ਉਨਾ ਹੀ ਜ਼ਿਆਦਾ ਭਾਰ ਨੀਂਹ ਤੇ ਪਵੇਗਾ; ਇਸ ਲਈ ਉਸੇ ਦੇ ਅਨੁਸਾਰ ਉਸ ਦੀ ਗਹਿਰਾਈ ਰੱਖੀ ਜਾਣੀ ਚਾਹੀਦੀ ਹੈ । ਨੀਂਹ ਲਈ ਜ਼ਮੀਨ ਨੂੰ ਆਮ ਤੌਰ ਤੇ ਤਿੰਨ ਫੁੱਟ ਡੂੰਘਾ ਪੁੱਟਣਾ ਚਾਹੀਦਾ ਹੈ । ਇਸ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਇਸ ਨੂੰ ਕਾਫ਼ੀ ਉਚਾਈ ਤਕ ਕੰਕਰੀਟ ਅਤੇ ਸੀਮੈਂਟ ਨਾਲ ਭਰਿਆ ਜਾਣਾ ਚਾਹੀਦਾ ਹੈ । ਮਜ਼ਬੂਤ ਨੀਂਹ ਤੇ ਹੀ ਇਕ ਚੰਗੇ ਮਕਾਨ ਦਾ ਨਿਰਮਾਣ ਸੰਭਵ ਹੈ ।

5. ਬਨਾਵਟ-ਮਕਾਨ ਬਣਾਉਣ ਲਈ ਨਕਸ਼ੇ ਅਤੇ ਯੋਗ ਕਾਰੀਗਰ ਦੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਮਕਾਨ ਸੁੰਦਰ, ਸੁਵਿਧਾਜਨਕ ਤੇ ਮਜ਼ਬੂਤ ਬਣੇ । ਮਕਾਨ ਬਣਾਉਂਦੇ ਸਮੇਂ ਨੀਂਹ ਦੇ ਇਲਾਵਾ ਦੀਵਾਰਾਂ, ਖਿੜਕੀਆਂ, ਰੋਸ਼ਨਦਾਨਾਂ, ਅਲਮਾਰੀਆਂ ਤੇ ਛੱਤ ਆਦਿ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਉੱਚਿਤ ਅਤੇ ਟਿਕਾਊ ਮਕਾਨ ਬਣੇ । ਮਕਾਨ ਦੇ ਫਰਸ਼ ਤੇ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ ਸਮੇਂ ਤੇ ਉਸ ਨੂੰ ਸਾਫ਼ ਕਰਨ ਅਤੇ ਧੋਣ ਵਿਚ ਕੋਈ ਕਠਿਨਾਈ ਨਾ ਹੋਵੇ ।

6. ਹੋਵਾ ਦੀ ਆਵਾਜਾਈ ਦਾ ਪ੍ਰਬੰਧ-ਦੁਸ਼ਿਤ ਹਵਾ ਦੀਆਂ ਹਾਨੀਆਂ ਤੋਂ ਬਚਣ ਲਈ ਅਤੇ ਸਾਫ਼ ਹਵਾ ਪ੍ਰਾਪਤ ਕਰਨ ਲਈ ਕਮਰਿਆਂ ਵਿਚ ਹਵਾ ਦੀ ਆਵਾਜਾਈ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ | ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਇਹ ਉੱਚਿਤ ਹੈ ਕਿ ਦਰਵਾਜ਼ੇ ਅਤੇ ਖਿੜਕੀਆਂ ਦੀ ਸੰਖਿਆ ਜ਼ਿਆਦਾ ਹੋਵੇ ਅਤੇ ਉਹ ਆਹਮਣੇ-ਸਾਹਮਣੇ ਹੋਣ ਜਿਸ ਨਾਲ ਕਮਰਿਆਂ ਵਿਚ ਗੰਦੀ ਹਵਾ ਨਾ ਰੁਕ ਸਕੇ । ਛੱਤ ਦੇ ਕੋਲ ਰੋਸ਼ਨਦਾਨ ਦਾ ਹੋਣਾ ਜ਼ਰੂਰੀ ਹੈ ।

7. ਰੋਸ਼ਨੀ ਦਾ ਪ੍ਰਬੰਧ-ਹਵਾ ਦੇ ਨਾਲ ਘਰ ਵਿਚ ਰੋਸ਼ਨੀ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਦਿਨ ਵੇਲੇ ਸੂਰਜ ਦੇ ਪ੍ਰਕਾਸ਼ ਦਾ ਕਮਰਿਆਂ ਵਿਚ ਜਾਣਾ ਬਹੁਤ ਜ਼ਰੂਰੀ ਹੈ । ਸੂਰਜ ਦੀ ਰੋਸ਼ਨੀ ਚੰਗੀ ਸਿਹਤ ਲਈ ਜ਼ਰੂਰੀ ਹੈ । ਧੁੱਪ ਹਾਨੀਕਾਰਕ ਕੀਟਾਣੂਆਂ ਦਾ ਨਾਸ਼ ਕਰਕੇ ਹਵਾ ਨੂੰ ਸ਼ੁੱਧ ਕਰਦੀ ਹੈ । ਜੇਕਰ ਹਨੇਰੇ ਕਮਰਿਆਂ ਵਿਚ ਬਹੁਤ ਸਾਰੇ ਲੋਕ ਇਕੱਠੇ ਰਹਿੰਦੇ ਹੋਣ ਤਾਂ

ਛੂਤ ਦੇ ਰੋਗ ਜਿਵੇਂ-ਖੰਘ, ਜ਼ੁਕਾਮ, ਨਮੋਨੀਆ, ਤਪਦਿਕ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਇਸ ਲਈ ਮਕਾਨਾਂ ਵਿਚ ਹਵਾ ਦੀ ਆਵਾਜਾਈ, ਪ੍ਰਕਾਸ਼ ਅਤੇ ਧੁੱਪ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਸੂਰਜ ਦੀ ਰੋਸ਼ਨੀ ਦੇ ਨਾਲ-ਨਾਲ ਸਾਨੂੰ ਰਾਤ ਦੇ ਲਈ ਵੀ ਪ੍ਰਕਾਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਇਸ ਦੇ ਲਈ ਉਸ ਇਲਾਕੇ ਵਿਚ ਬਿਜਲੀ ਦੀ ਉਪਲੱਬਧੀ ਵੀ ਹੋਣੀ ਚਾਹੀਦੀ ਹੈ ।

ਲੋੜਾਂ ਦੇ ਸਾਧਨ ਕੇਂਦਰ-ਮਕਾਨ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਕਿ ਜੀਵਨ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੇ ਸਾਧਨ ਕੇਂਦਰ ਉਸ ਸਥਾਨ ਤੋਂ ਜ਼ਿਆਦਾ ਦੂਰ ਨਾ ਹੋਣ । ਸਕੂਲ, ਬੈਂਕ, ਕਾਲਜ, ਬਜ਼ਾਰ, ਡਾਕਖ਼ਾਨਾ, ਹਸਪਤਾਲ ਜਾਂ ਡਾਕਟਰ ਆਦਿ ਜ਼ਿਆਦਾ ਦੂਰ ਹੋਣ ਨਾਲ ਸਮਾਂ ਅਤੇ ਧਨ ਦੋਹਾਂ ਦਾ ਜ਼ਿਆਦਾ ਖ਼ਰਚ ਹੁੰਦਾ ਹੈ | ਮਕਾਨ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜਿੱਥੇ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣਾ ਸੌਖਾ ਹੋਵੇ ।

ਮਲ-ਮੂਤਰ ਅਤੇ ਗੰਦੇ ਪਾਣੀ ਦਾ ਨਿਕਾਸ-ਘਰਾਂ ਵਿਚ ਕਮਰਿਆਂ ਦੇ ਧੋਣ ਤੇ ਪਾਣੀ ਦੇ ਬਾਹਰ ਕੱਢਣ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਖ਼ਾਸ ਕਰਕੇ ਰਸੋਈ, ਗੁਸਲਖ਼ਾਨਾ ਅਤੇ ਟਾਇਲਟ ਵਿਚ ਤਾਂ ਨਾਲੀਆਂ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ । ਨਾਲੀਆਂ ਪੱਕੀਆਂ ਹੋਣ ਅਤੇ ਢਾਲਵੀਆਂ ਹੋਣ ਜਿਸ ਨਾਲ ਪਾਣੀ ਸੌਖ ਨਾਲ ਵਹਿ ਜਾਵੇ । ਨਾਲੀਆਂ ਚੱਕੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਵਿਚ ਫਿਨਾਇਲ ਆਦਿ ਪਾਉਂਦੇ ਰਹਿਣਾ ਚਾਹੀਦਾ ਹੈ । ਨਾਲੀਆਂ ਵਿਚ ਅਤੇ ਕੰਧ ਉੱਪਰ ਕੁਝ ਉਚਾਈ ਤਕ ਸੀਮੈਂਟ ਦੀ ਵਰਤੋਂ ਬਹੁਤ ਜ਼ਰੂਰੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ PSEB 7th Class Home Science Notes

ਸੰਖੇਪ ਜਾਣਕਾਰੀ

  • ਮਕਾਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੀ ਆਰਥਿਕ ਸਥਿਤੀ ਦਾ
  • ਅੰਦਾਜ਼ਾ ਲਾਉਣਾ ਚਾਹੀਦਾ ਹੈ ।
  • ਹਰ ਇਕ ਵਿਅਕਤੀ ਨੂੰ ਆਪਣੀ ਆਮਦਨ ਵਿਚੋਂ ਬੱਚਤ ਕਰਨਾ ਜ਼ਰੂਰੀ ਹੈ ।
  • ਵੱਡੇ ਸ਼ਹਿਰਾਂ ਵਿਚ ਆਮਦਨ ਦਾ ਬਹੁਤ ਵੱਡਾ ਭਾਗ ਕਿਰਾਏ ‘ਤੇ ਖ਼ਰਚ ਹੋ ਜਾਂਦਾ ਹੈ ।
  • ਮਕਾਨ ਆਪਣੀ ਆਰਥਿਕ ਸਮਰੱਥਾ ਅਤੇ ਸਮਾਜਿਕ ਪੱਧਰ ਦੇ ਅਨੁਸਾਰ ਹੋਣਾ ਚਾਹੀਦਾ ਹੈ ।
  • ਜਿਸ ਗਲੀ ਜਾਂ ਮੁਹੱਲੇ ਵਿਚ ਰਹਿਣਾ ਹੋਵੇ, ਉੱਥੋਂ ਦੇ ਵਸਨੀਕਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਤੁਹਾਡੇ ਅਨੁਸਾਰ ਹੋਣਾ ਚਾਹੀਦਾ ਹੈ ।
  • ਚੰਗਾ ਗੁਆਂਢ ਨਾ ਕੇਵਲ ਤੁਹਾਡੇ ਜੀਵਨ ਦੀ ਖੁਸ਼ੀ ਲਈ ਜ਼ਰੂਰੀ ਹੈ ਸਗੋਂ ਅੱਜਕਲ ਦੇ ਜੀਵਨ ਵਿਚ ਤੁਹਾਡੀ ਸੁਰੱਖਿਆ ਲਈ ਵੀ ਜ਼ਰੂਰੀ ਹੈ ।
  • ਚੰਗਾ ਮਕਾਨ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਕਾਨ ਪਰਿਵਾਰ ਦੀਆਂ ਲੋੜਾਂ ਦੇ ਅਨੁਸਾਰ ਹੀ ਬਣੇ ।
  • ਜ਼ਿਆਦਾ ਭੀੜ ਵਾਲੇ ਇਲਾਕਿਆਂ, ਗੰਦੀਆਂ ਬਸਤੀਆਂ ਵਿਚ ਰਹਿ ਰਹੇ ਲੋਕਾਂ । ਦੀ ਨਾ ਕੇਵਲ ਸਿਹੁਤ ਹੀ ਖ਼ਰਾਬ ਹੋਵੇਗੀ ਸਗੋਂ ਉਨ੍ਹਾਂ ਦੇ ਆਚਰਨ ਉੱਤੇ ਵੀ ।
  • ਭੈੜਾ ਅਸਰ ਪਵੇਗਾ। ਉਨ੍ਹਾਂ ਵਿਚ ਜੁਰਮ ਦੀ ਪ੍ਰਵਿਰਤੀ ਵੀ ਵਧੇਗੀ ।

Leave a Comment