Punjab State Board PSEB 7th Class Maths Book Solutions Chapter 14 ਸਮਮਿਤੀ MCQ Questions with Answers.
PSEB 7th Class Maths Chapter 14 ਸਮਮਿਤੀ MCQ Questions
1. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਇੱਕ ਬਹੁਭੁਜ ਨੂੰ ਸਮ ਬਹੁਭੁਜ ਕਿਹਾ ਜਾਂਦਾ ਹੈ ਜੇਕਰ :
(a) ਸਾਰੀਆਂ ਭੁਜਾਵਾਂ ਬਰਾਬਰ ਹਨ
(b) ਸਾਰੇ ਕੋਣ ਬਰਾਬਰ ਹਨ
(c) ਦੋਨੋਂ (A) ਅਤੇ (B)
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(c) ਦੋਨੋਂ (A) ਅਤੇ (B)
ਪ੍ਰਸ਼ਨ (ii).
ਇਕ ਸਮਭੁਜੀ ਭੁਜ ਲਈ ਸਮਮਿਤੀ ਰੇਖਾਵਾਂ ਹਨ :
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ:
(c) ਤਿੰਨ
ਪ੍ਰਸ਼ਨ (iii).
ਇੱਕ ਵਰਗ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਹੈ :
(a) ਦੋ
(b) ਚਾਰ
(c) ਤਿੰਨ
(d) ਇੱਕ ।
ਉੱਤਰ:
(b) ਚਾਰ
ਪ੍ਰਸ਼ਨ (iv).
ਕਿਸੇ ਸਮਦੋਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾ ਦਾ ਹੋਰ ਨਾਮ ਤੁਸੀਂ ਕੀ ਦੇ ਸਕਦੇ ਹੋ ?
(a) ਲੰਬ
(b) ਉੱਚਾਈ
(c) ਮੱਧਿਕਾ
(d) ਸਿਖਰ ਲੰਬ ।
ਉੱਤਰ:
(c) ਮੱਧਿਕਾ
ਪ੍ਰਸ਼ਨ (v).
ਕਿਸ ਅੱਖਰ ਕੋਲ ਸਿਰਫ਼ ਇਕ ਸਮਮਿਤੀ ਰੇਖਾ ਹੈ ?
(a) Z
(b) H
(c) E
(d) N
ਉੱਤਰ:
(c) E
2. ਖਾਲੀ ਥਾਂਵਾਂ ਭਰੋ :
ਪ੍ਰਸ਼ਨ (i).
ਉਹ ਚਿੱਤਰ ਜਿਨ੍ਹਾਂ ਦੀ ਕੋਈ ਵੀ ਰੇਖਾ ਸਮਮਿਤੀ ਨਹੀਂ ਹੁੰਦੀ, ਇਹਨਾਂ ਨੂੰ ……….. ਚਿੱਤਰ ਕਿਹਾ ਜਾਂਦਾ ਹੈ ।
ਉੱਤਰ:
ਅਸਮਮਿਤੀ
ਪ੍ਰਸ਼ਨ (ii).
ਦਰਪਣ ਪਰਾਵਰਤਨ ……….. ਦੀ ਅਗਵਾਈ ਕਰਦਾ ਹੈ ।
ਉੱਤਰ:
ਸਮਮਿਤੀ
ਪ੍ਰਸ਼ਨ (iii).
ਉਹ ਕੋਣ ਜਿਸ ਨਾਲ ਕੋਈ ਵਸਤੂ ਘੁੰਮਦੀ ਹੈ ਉਸਨੂੰ ……… ਦਾ ਕੋਣ ਕਿਹਾ ਜਾਂਦਾ ਹੈ ।
ਉੱਤਰ:
ਘੁੰਮਣਾ
ਪ੍ਰਸ਼ਨ (iv).
ਇੱਕ ਸਮ ਪੰਜਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ………….. ਹੈ ।
ਉੱਤਰ:
ਪੰਜ
ਪ੍ਰਸ਼ਨ (v).
ਬਿਖਮਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ……….. ਹੈ ।
ਉੱਤਰ:
ਕੋਈ ਵੀ ਨਹੀਂ
3. ਸਹੀ ਜਾਂ ਗ਼ਲਤ :
ਪ੍ਰਸ਼ਨ (i).
ਇੱਕ ਵਰਗ ਦੀਆਂ ਚਾਰ ਸਮਮਿਤੀ ਰੇਖਾਵਾਂ ਹਨ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (ii).
ਇੱਕ ਸਮਦੋਭੁਜੀ ਤਿਭੁਜ ਦੀ ਸਮਮਿਤੀ ਰੇਖਾ ਹੁੰਦੀ ਹੈ ਪਰ ਘੁੰਮਣ ਸਮਮਿਤੀ ਨਹੀਂ ਹੁੰਦੀ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (iii).
ਇੱਕ ਵਰਗ ਦੀਆਂ ਦੋਵੇਂ ਰੇਖਾ ਸਮਮਿਤੀ ਅਤੇ ਘੁੰਮਣ ਸਮਮਿਤੀ ਹੁੰਦੀਆਂ ਹਨ | (ਸਹੀ/ਗਲਤ).
ਉੱਤਰ:
ਸਹੀ
ਪ੍ਰਸ਼ਨ (iv).
ਕੁੱਝ ਚਿੱਤਰਾਂ ਦੀ ਸਿਰਫ਼ ਰੇਖਾ ਸਮਮਿਤੀ ਹੁੰਦੀ ਹੈ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (v).
ਚਤੁਰਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ 4 ਹੈ । (ਸਹੀ/ਗਲਤ)
ਉੱਤਰ:
ਗਲਤ