PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

Punjab State Board PSEB 8th Class Punjabi Book Solutions Punjabi Grammar Vishram Chin, Vyakarana ਵਿਸਰਾਮ ਚਿੰਨ੍ਹ Textbook Exercise Questions and Answers.

PSEB 8th Class Punjabi Grammar ਵਿਸਰਾਮ ਚਿੰਨ੍ਹ (1st Language)

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ’ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ – (ੳ) ਇਹ ਮੇਰੀ ਪੁਸਤਕ ਹੈ।
(ਅ) ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ
(ੳ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
(ਅ) ਕੀ ਤੂੰ ਘਰ ਵਿਚ ਹੀ ਰਹੇਗਾ?

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

3. ਵਿਸਮਿਕ ਚਿੰਨ੍ਹ (!) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ਜਿਵੇਂ
ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ? ਹੈਰਾਨੀ, ਖ਼ੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ
(ਉ) ਸ਼ਾਬਾਸ਼ !
(ਅ) ਵਾਹ ! ਕਮਾਲ ਹੋ ਗਿਆ
(ਇ) ਹੈਂ ! ਤੂੰ ਫ਼ੇਲ੍ਹ ਹੋ ਗਿਐ।
(ਸ) ਹਾਏ !

4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।

(ਆ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ ਜਿਵੇਂ

ਉਹ ਕੁੜੀ, ਜਿਹੜੀ ਕਲ਼ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।

(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ

ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ’ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –

ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, “ਸਗੋਂ’ ਅਤੇ ‘ਫਿਰ ਵੀ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ –

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।

(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ, ਪਰ ਜਦੋਂ ਇਸ ਤਰ੍ਹਾਂ ਦੇ ਉਪਵਾਕ ਲੰਮੇ ਹੋ ਜਾਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮਾ ਵਰਤਿਆ ਜਾਂਦਾ ਹੈ ਜਿਵੇਂ

ਕਈ ਸਾਲ ਪਹਿਲਾਂ ਮੈਂ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੁ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ।

(ਗ) ਜਦੋਂ ਕਿਸੇ ਵਾਕ ਵਿਚ ਇਕੋ – ਜਿਹੇ ਵਾਕ – ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –

ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ।

(ਜ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ ਜਿਵੇਂ

ਭਾਰਤੀ ਸੰਵਿਧਾਨ ਵਿਚ ਊਚ – ਨੀਚ, ਜਾਤ – ਪਾਤ ਅਤੇ ਅਮੀਰ – ਗਰੀਬ ਦਾ ਭੇਦ – ਭਾਵ ਨਹੀਂ।

(ਝ) ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ ਲਗਦਾ ; ਜਿਵੇਂ –

ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।”

5. ਬਿੰਦੀ ਕਾਮਾ (;) – ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ’ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ਜਿਵੇਂ –

ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ ; ਜਿਵੇਂ – ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ – ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ ਜਿਵੇਂ –

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ : – (ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ਜਿਵੇਂ – ਸ: ਸਰਦਾਰ), ਪ੍ਰੋ: ਪ੍ਰੋਫ਼ੈਸਰ)

(ਆ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ਜਿਵੇਂ –

ਪੰਡਿਤ ਨਹਿਰੁ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ – ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ – (ੳ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ –

ਮੇਰੇ ਖ਼ਿਆਲ ਅਨੁਸਾਰ – ਥੋੜ੍ਹਾ ਗਹੁ ਨਾਲ ਸੁਣਨਾ – ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ

(ਅ) ਨਾਟਕੀ ਵਾਰਤਾਲਾਪ ਸਮੇਂ
ਪਰਮਿੰਦਰ – ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ।
ਕਿਰਨ – ਆਹੋ, ਤੂੰ ਕਿਹੜੀ ਘੱਟ ਏਂ।

(ਇ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ।
ਮੈਂ – ਮੈਂ – ਮੈਂ ਅੱਜ, ਸ – ਕੁਲ ਨਹੀਂ ਗਿਆ

8. ਦੁਬਿੰਦੀ ਡੈਸ਼ (: -) – (ਉ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ : – ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
ਆ ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ: –

ਮੋਹਨ, ਘਰ, ਜਲੰਧਰ ਤੇ ਕੁਰਸੀ। ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੁਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ਜਿਵੇਂ :

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ਜਿਵੇਂ : – ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲੇਮ ਆਦਿ।

9. ਪੁੱਠੇ ਕਾਮੇ (”) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ਜਿਵੇਂ –

ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ ਜਿਵੇਂ –

ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ ( ), [ ] – (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ –

ਸੀਤਾ – (ਦੁਹੱਥੜ ਮਾਰ ਕੇ ਹਾਏ ! ਮੈਂ ਲੁੱਟੀ ਗਈ।

(ਆ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –

ਇਹ ਏ. ਆਈ. ਆਰ. ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈ !

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ ; ਜਿਵੇਂ –

(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ ! (ਅ ਸਮਾਸ ਬਣਾਉਂਦੇ ਸਮੇਂ ; ਜਿਵੇਂ –

ਲੋਕ – ਸਭਾ, ਰਾਜ – ਸਭਾ, ਜੰਗ – ਬੰਦੀ, ਸੰਸਾਰ – ਅਮਰ ਆਦਿ।

12. ਬਿੰਦੀ ( ) – (ਉ) ਅੰਕਾਂ ਨਾਲ ; ਜਿਵੇਂ – 1. 2. 3. 4.
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ –
ਐੱਮ. ਓ. ਐੱਲ., ਐੱਮ. ਏ., ਐੱਸ. ਪੀ.

13. ਛੁੱਟ ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ –
’ਚੋਂ = ਵਿਚੋਂ ’ਤੇ = ਉੱਤੇ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ –
(ੳ) ਪ੍ਰਸ਼ਨ ਚਿੰਨ੍ਹ
(ਆ) ਪੁੱਠੇ ਕਾਮੇ
(ਈ) ਡੈਸ਼
(ਸ) ਵਿਸਮਿਕ
(ਹ) ਜੋੜਨੀ
(ਕ) ਛੁੱਟ ਮਰੋੜੀ
(ਖ) ਬਿੰਦੀ ਕਾਮਾ
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?),
(ਆ) ਪੁੱਠੇ ਕਾਮੇ (”),
(ਈ) ਡੈਸ਼ – (-)
(ਸ) ਵਿਸਮਿਕ (!),
(ਹ) ਜੋੜਨੀ (-)
(ਕ) ਛੁੱਟ ਮਰੋੜੀ (‘),
(ਖ) ਬਿੰਦੀ ਕਾਮਾ (;)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ –
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ।
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ਨੂੰ
ਉੱਤਰ :
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ !
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
(ਸ) ‘‘ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ।’ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ – ਭਰਮਾਂ ਵਿਚ ਨਹੀਂ ਪੈਣਾ ਚਾਹੀਦਾ : ਜਿਵੇਂ ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ ਸਮਝ ਗਿਆ –
ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ‘

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ਉ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਈ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
(ਕ) ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ਰਮਿੰਦਰ ਨੇ ਪੁੱਛਿਆ ਨਹੀਂ ਮੈਂ ਆਪੇ ਆਹੂੰ ਸਤਿੰਦਰ ਦਾ ਉੱਤਰ ਸੀ
(ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ ਕੁੱਝ ਆਰਾਮ ਕਰ ਲਿਆ ਕਰੋ ਮੋਹਣੀ ਨੇ ਕਿਹਾ
(ਗ) ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਧਿਆਪਕ ਨੇ ਮੁੰਡਿਆਂ ਨੂੰ ਕਿਹਾ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ ਲਾਹੌਰ ਧਰਤੀ ਦਾ ਬਹਿਸ਼ਤ ਅਧਿਆਪਕ ਨੇ ਦੱਸਿਆ ਅੱਛਾ ਜੀ ਰਾਮ ਨੇ ਕਿਹਾ
(ਖ) ਅੱਛਾ ਤਾਂ ਤੂੰ ਮੈਨੂੰ ਬੁਲਾਇਆ ਸੀ ਮੈਂ ਸੋਚਾਂ ਖ਼ਬਰੇ ਕੌਣ ਏ ਮੋਤੀ ਨੇ ਜੋੜੀ ਨੂੰ ਕਿਹਾ
ਉੱਤਰ :
(ੳ) “ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ।
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗ਼ਰੀਬ ਹਾਂ। ਮਾਂ ਪਿਓ ਦੋਵੇਂ ਰੋਗੀ ਹਨ। ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ।’
(ਈ) ਸੀਤਾ ਬੋਲੀ। ਦਾ ਨਹੀਂ।” ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ! ‘‘ਬੁੱਢ ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ !
(ਕ) “ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ” ਰਮਿੰਦਰ ਨੇ ਪੁੱਛਿਆ। “ਨਹੀਂ ਮੈਂ ਆਪੇ ਆਜੂ।” ਸਤਿੰਦਰ ਦਾ ਉੱਤਰ ਸੀ।
(ਖ) ‘‘ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ, ਕੁਝ ਆਰਾਮ ਕਰ ਲਿਆ ਕਰੋ ” ਮੋਹਣੀ ਨੇ ਕਿਹਾ
(ਗ) ‘‘ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ” ਅਧਿਆਪਕ ਨੇ ਮੁੰਡਿਆਂ ਨੂੰ ਕਿਹਾ। ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ? ” ਸੰਦਰ ਨੇ ਮਾਸਟਰ ਜੀ ਤੋਂ ਪੁੱਛਿਆ “ਲਾਹੌਰ ਧਰਤੀ ਦਾ ਬਹਿਸ਼ਤ (” ਅਧਿਆਪਕ ਨੇ ਦੱਸਿਆ। “ਅੱਛਾ ਜੀ ” ਰਾਮ ਨੇ ਕਿਹਾ !
(ਘ) ‘‘ਅੱਛਾ ! ਤਾਂ ਤੂੰ ਮੈਨੂੰ ਬੁਲਾਇਆ ਸੀ ! ਮੈਂ ਸੋਚਾਂ, ਖ਼ਬਰੇ ਕੌਣ ਏ? ” ਮੋਤੀ ਨੇ ਜੋਤੀ ਨੂੰ ਕਿਹਾ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 5.
ਹੇਠ ਲਿਖੇ ਪੈਰੇ ਨੂੰ ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ
ਬੱਚਿਓ ਅਧਿਆਪਕ ਨੇ ਆਖਿਆ ਤੁਸੀਂ ਧਿਆਨ ਨਾਲ ਪੜ੍ਹਿਆ ਕਰੋ ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਨ੍ਹਾਂ ਪੁੱਛਿਆ ਕੀ ਤੁਸੀਂ ਮੇਰੇ ਕਹੇ ਤੇ ਚਲੋਗੋ ਉਨ੍ਹਾਂ ਉੱਤਰ ਦਿੱਤਾ ਹਾਂ ਜੀ ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ਸ਼ਾਬਾਸ਼ ਮੈਨੂੰ ਤੁਹਾਥੋਂ ਇਹੋ ਹੀ ਆਸ ਸੀ ਅਧਿਆਪਕ ਨੇ ਖ਼ੁਸ਼ ਹੋ ਕੇ ਕਿਹਾ
ਉੱਤਰ :
‘‘ਬੱਚਿਓ, ” ਅਧਿਆਪਕ ਨੇ ਆਖਿਆ, “ਤੁਸੀਂ ਧਿਆਨ ਨਾਲ ਪੜ੍ਹਿਆ ਕਰੋ, ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ’ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਨ੍ਹਾਂ ਪੁੱਛਿਆ, “ਕੀ ਤੁਸੀਂ ਮੇਰੇ ਕਹੇ ਤੇ ਚਲੋਗੇ?” ਉਨ੍ਹਾਂ ਉੱਤਰ ਦਿੱਤਾ, “ਹਾਂ ਜੀ, ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ !” “ਸ਼ਾਬਾਸ਼ ! ਮੈਨੂੰ ਤੁਹਾਥੋਂ ਇਹੋ ਹੀ ਆਸ ਸੀ, ” ਅਧਿਆਪਕ ਨੇ ਖ਼ੁਸ਼ ਹੋ ਕੇ ਕਿਹਾ।

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾਓ
ਅੱਛਾ ਜਦ ਉਹ ਰਾਣੀ ਮਰਨ ਲੱਗੀ ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ।

ਰਾਜੇ ਨੇ ਪੁੱਛਿਆ ਕੀ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ ਸੱਚ ਮੈਂ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤਰ ਤੇ ਇੱਕ ਧੀ ਸੀਗੇ
ਉੱਤਰ :
“ਅੱਛਾ, ਜਦ ਉਹ ਰਾਣੀ ਮਰਨ ਲੱਗੀ, ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ।”

ਰਾਜੇ ਨੇ ਪੁੱਛਿਆ, “ਕੀ? ਰਾਣੀ ਨੇ ਕਿਹਾ, “ਤੂੰ ਹੋਰ ਵਿਆਹ ਨਾ ਕਰਾਈਂ। ਸੱਚ, ਮੈਂ ਦੱਸਣਾ ਭੁੱਲ ਗਈ, ਰਾਣੀ ਦੇ ਦੋ ਪੁੱਤਰ ਤੇ ਇੱਕ ਧੀ ਸੀਗੇ।”

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾਓ
ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ ਸੀ ਲੈ ਬੱਚਾ ਮੈਂ ਤਾਂ ਚੱਲੀ ਹੋ ਸਕੇ ਤਾਂ ਘਰ ਦਾ ਖ਼ਿਆਲ ਰੱਖਣਾ ਉਸ ਨੇ ਭਰੇ ਮਨ ਨਾਲ ਤੋਪਚੀ ਸਿਪਾਹੀਆਂ ਨੂੰ ਕਿਹਾ ਮੈਥੋਂ ਆਪਣੇ ਬੱਚਿਆਂ ਦਾ ਅਨੀਂਦਰਾ ਨਹੀਂ ਸਹਿ ਹੁੰਦਾ ਉਸ ਦਾ ਬੋਲਦੀ ਬੋਲਦੀ ਦਾ ਗੱਚ ਭਰ ਗਿਆ ਉਹ ਆਪਣਾ ਘਰ ਨਹੀਂ ਸੀ ਛੱਡਣਾ ਚਾਹੁੰਦੀ
ਉੱਤਰ :
ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ ਸੀ, “ ਬੱਚਾ ! ਮੈਂ ਤਾਂ ਚੱਲੀ। ਹੋ ਸਕੇ, ਤਾਂ ਘਰ ਦਾ ਖ਼ਿਆਲ ਰੱਖਣਾ।” ਉਸ ਨੇ ਭਰੇ ਮਨ ਨਾਲ ਤੋਪਚੀ ਸਿਪਾਹੀਆਂ ਨੂੰ ਕਿਹਾ, “ਮੈਥੋਂ ਆਪਣੇ ਬੱਚਿਆਂ ਦਾ ਅਨੀਂਦਰਾ ਨਹੀਂ ਸਹਿ ਹੁੰਦਾ।’ ਉਸ ਦਾ ਬੋਲਦੀ – ਬੋਲਦੀ ਦਾ ਗੱਚ ਭਰ ਗਿਆ। ਉਹ ਆਪਣਾ ਘਰ ਨਹੀਂ ਸੀ ਛੱਡਣਾ ਚਾਹੁੰਦੀ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 8.
ਵਿਸਰਾਮ ਚਿੰਨ੍ਹ ਲਾਓ

ਜਦੋਂ ਜੀਤੀ ਦੀ ਮਾਂ ਉਸ ਨੂੰ ਝਿੜਕਦੀ ਤਾਂ ਆਖਦੀ ਬੱਸ ਕਰ ਕੁੜੇ ਬਹੂ ਕਿਉਂ ਜੁਆਕੜੀ ਦੇ ਮਗਰ ਹੱਥ ਧੋ ਕੇ ਪਈ ਐਂ ਤੂੰ ਹੀ ਤਾਂ ਇਸ ਨੂੰ ਸਿਰ ਚੜ੍ਹਾ ਰੱਖਿਐ ਅੰਮਾਂ ਜਦੋਂ ਮਾੜਾ ਜਿਹਾ ਕੁਸ ਆਖਦੀ ਆਂ ਝੱਟ ਹਮੈਤਣ ਬਣਦੀ ਐਂ
ਉੱਤਰ :
ਜਦੋਂ ਜੀਤੀ ਦੀ ਮਾਂ ਉਸ ਨੂੰ ਝਿੜਕਦੀ, ਤਾਂ ਆਖਦੀ, “ਬੱਸ ਕਰ ਕੁੜੇ ਬਹੂ, ਕਿਉਂ ਜੁਆਕੜੀ ਦੇ ਮਗਰ ਹੱਥ ਧੋ ਕੇ ਪਈ ਐਂ?”

“ਤੂੰ ਹੀ ਤਾਂ ਇਸ ਨੂੰ ਸਿਰ ਚੜ੍ਹਾ ਰੱਖਿਐ ਅੰਮਾਂ। ਜਦੋਂ ਮਾੜਾ ਜਿਹਾ ਕੁਸ ਆਖਦੀ ਆਂ, ਝੱਟ ਹਮੈਤਣ ਬਣਦੀ ਐਂ ”

ਮੁਹਾਵਰੇ

ਪ੍ਰਸ਼ਨ 1.
‘ਮੁਹਾਵਰਾ ਕੀ ਹੁੰਦਾ ਹੈ? ਮੁਹਾਵਰੇ ਦੀ ਪਰਿਭਾਸ਼ਾ ਲਿਖੋ।
ਉੱਤਰ :
ਮੁਹਾਵਰਾ ਕੁਝ ਸ਼ਬਦਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਸ਼ਬਦੀ ਅਰਥ ਕੁੱਝ ਹੋਰ ਹੁੰਦੇ ਹਨ ਪਰੰਤੂ ਭਾਵ – ਅਰਥ ਕੁੱਝ ਹੋਰ ਹੁੰਦੇ ਹਨ, ਜਿਵੇਂ ‘ਉੱਲੂ ਸਿੱਧਾ ਕਰਨਾ’ ਦੇ ਸ਼ਬਦਾਂ ਦਾ ਅਰਥ ਹੈ, ਕਿੱਸੇ ਪੁੱਠੇ ਪਏ ਉੱਲੂ ਨੂੰ ਸਿੱਧਾ ਕਰਨਾ ਪਰ ਇਸਦਾ ਭਾਵ ਅਰਥ ਹੈ ਆਪਣਾ ਮਤਲਬ ਕੱਢਣਾ।’

Leave a Comment